|
|
ਵਿਅੰਗ
|
ਗਜ਼ਲ |
|
|
|
Thursday, 24 February 2011 |
|
ਤੁਰ ਪਉ ਕਾਫਲੇ ਬੰਨ ਕੇ ਜੇ ਮੰਜ਼ਿਲ ਦਾ ਇਰਾਦਾ ਹੈ,
ਲੜ੍ਹੋ ਨਾਲ਼ ਹਿੰਮਤ ਤਾਂ ਜੰਗ ਜਿੱਤਣ ਦਾ ਵਾਅਦਾ ਹੈ।
ਤਖਤੋ ਤਾਜ ਜਲ ਉੱਠਣ ਅੱਤ ਦਾ ਅੰਤ ਹੋ ਜਾਵੇ,
ਜਨਤਾ ਜਾਗ ਜਾਵੇ ਹੁਣ ਸਮੇਂ ਦਾ ਵੀ ਤਕਾਜ਼ਾ ਹੈ।
ਕੋਈ ਰੋਟੀ ਤੋਂ ਆਤੁਰ ਕੋਈ ਜਾਮ ਛਲਕਾਉਂਦਾ,
ਅਨਿਆਂ ਰੱਬਾ ਇਹ ਤਾਂ ਥੋੜ੍ਹਾ ਜਾਂ ਜਿਆਦਾ ਹੈ,
ਭੁੱਖ ਤਾਂ ਸਿਰ ਚੜ੍ਹੀ ਸ਼ਿਅਰ ਕੀ ਪਿਆਰ ਦਾ ਕਹਿਣਾ,
ਠਰਦੇ ਜਿਸਮ ਨੰਗਿਆਂ ਦਾ ਭਲਾ ਪਿਆਰ ਕਾਹਦਾ ਹੈ?
|
|
|
ਵਿਅੰਗ |
|
|
|
Thursday, 22 July 2010 |
|
ਗੱਲ ਸੁਣੀਂ ਵੇ ਜੋਗੀਆ...! ਸ਼ਿਵਚਰਨ ਜੱਗੀ ਕੁੱਸਾ ਜੋਗੀਆ ਵੀਰਾ! ਮੇਰੀ ਇੱਕ ਗੱਲ ਸੁਣ ਕੇ ਜਾਈਂ...! ਆਪ ਦੇ ਨਾਥ ਜੀ ਨੂੰ ਆਖ ਦੇਵੀਂ ਇੱਥੇ ਹੁਣ ਪੋਠੋਹਾਰ ਦੀ ਕੁੜੀ ਨਹੀਂ, 'ਮਿੱਸਾਂ' ਵੱਸਦੀਐਂ! ਬਾਈ ਨੰਦ ਲਾਲ ਨੂਰਪੁਰੀ ਨੂੰ ਕਹੀਂ, ਇੱਥੇ ਹੁਣ ਗੋਰੀ ਦੀਆਂ ਝਾਂਜਰਾਂ ਨਹੀਂ ਬੁਲਾਉਂਦੀਆਂ, ਡਿਸਕੋ-ਮਿਊਜ਼ਿਕ ਕੰਨ ਪਾੜਦੈ! ਇੱਥੇ ਸੁਆਣੀਆਂ ਦੁੱਧਾਂ ਵਿਚ ਮਧਾਣੀਆਂ ਨਹੀਂ ਪਾਉਂਦੀਆਂ, ''ਚੋਲੀ ਕੇ ਪੀਛੇ ਕਿਆ ਹੈ" ਸਰਵਣ ਕਰਦੀਐਂ! ਗੱਭਰੂ ਸੂਰਮਿਆਂ ਦੀਆਂ 'ਵਾਰਾਂ' ਨਹੀਂ ਸੁਣਦੇ, ''ਮੁੰਡਿਆਂ ਤੋਂ ਬਚ ਕੇ ਰਹੀਂ" ਦੇ ਸੋਹਿਲੇ ਗਾਉਂਦੇ ਐ! ਹੁਣ ਇੱਥੇ ਸ਼ੌਂਕਣਾਂ ਦੇ ਮੇਲੇ ਨਹੀਂ ਲੱਗਦੇ, ਹੁਣ ਤਾਂ ਮਾਡਲ-ਮੰਡੀ 'ਚ ਮੁਟਿਆਰਾਂ ਦੀ ਨੁਮਾਇਸ਼ ਹੁੰਦੀ ਐ...! ਹੁਸਨ, ਮੰਡੀਆਂ 'ਤੇ ਨਿਲਾਮ ਹੁੰਦੈ...! ਜੋਬਨ ਪਸ਼ੂਆਂ ਵਾਂਗ ਵਿਕਦੈ...! ਇੱਕ ਗੱਲ ਆਪਣੇ ਨਾਥ ਜੀ ਨੂੰ ਇਹ ਵੀ ਕਹਿ ਦੇਈਂ, ਪੰਜਾਬ ਦੀਆਂ ਔਰਤਾਂ ਅੱਜ ਕੱਲ੍ਹ ਬੰਦੇ ਬਹਾਦਰ ਅਤੇ ਹਰੀ ਸਿੰਘ ਨਲੂਏ ਨਹੀਂ, 'ਅਮਲੀ' ਜੰਮਦੀਐਂ...!' ਬਾਈ ਸਿਆਂ, ਅਮਲੀ ਤਾਂ ਫਿਰ ਵੀ ਚੰਗੇ ਐ..! ਪਰ ਜੰਮੇਂ ਅਕ੍ਰਿਤਘਣ, ਬੰਦੇ ਦੇ ਕੀਤੇ ਗੁਣ ਤਾਂ ਕੀ? ਰੱਬ ਨੂੰ ਵੀ ਦਿਹਾੜੀਦਾਰ ਹੀ ਸਮਝਦੇ ਨੇ...! ਗੌਂਅ ਵੇਲੇ ਹਰ ਕੋਈ ਭਾਈ-ਭਤੀਜਾ ਬਣ ਬਹਿੰਦੈ! ਪਰ ਪਿੱਛੋਂ: ਜਿਚਰੁ ਪੈਨਨਿ ਖਾਵਨੇ ਤਿਚਰੁ ਰਖਨਿ ਗੰਢੁ॥ ਜਿਤੁ ਦਿਨਿ ਕਿਛੁ ਨ ਹੋਵਈ ਤਿਤੁ ਦਿਨਿ ਬੋਲਨਿ ਗੰਧੁ॥ ਜੇ ਪ੍ਰੋਫ਼ੈਸਰ ਮੋਹਣ ਸਿੰਘ ਮਿਲੇ ਤਾਂ ਉਸ ਨੂੰ ਵੀ ਸੁਨੇਹਾਂ ਦੇਈਂ! ਕਦੇ "ਟੈਂ" ਨਾ ਕਹਾਉਣ ਵਾਲੇ ਯੋਧੇ ਅੱਜ ਕੱਲ੍ਹ ਬਾਣੀਆਂ ਅਤੇ ਏਜੰਟਾਂ ਦੇ ਛਿੱਤਰ ਖਾਂਦੇ ਐ! ਅੱਜ ਕੱਲ੍ਹ ਮਿਰਜ਼ੇ ਆਪਣੇ ਤੀਰਾਂ ਅਤੇ ਭੱਥੇ ਦੀ ਸਿਫ਼ਤ ਨਹੀਂ ਕਰਦੇ, ਫ਼ੈਨਸੀ-ਡਰਿੱਲ ਅਤੇ ਨਸ਼ੇ ਵਾਲੀਆਂ ਗੋਲੀਆਂ ਦੇ ਗੁਣ ਗਾਉਂਦੇ ਐ! ਅੱਜ ਕੱਲ੍ਹ ਜੋਬਨ-ਮੱਤੀ ਹੀਰ ਮੰਗੂ ਚਾਰਦੇ ਰਾਂਝੇ ਲਈ ਚੂਰੀ ਨਹੀਂ ਕੁੱਟ ਕੇ ਲਿਜਾਂਦੀ, ਅਫ਼ੀਮ ਦਾ 'ਕੰਡਾ' ਦੇ ਕੇ ਆਉਂਦੀ ਐ...! ਚੋਬਰਾਂ ਦੇ ਸੀਨੇਂ, ਝਨਾਂ ਦੇ ਪੱਤਣਾਂ ਵਾਂਗ ਖ਼ੁਰਦੇ ਜਾਂਦੇ ਐ! ਜੇ ਕਿਤੇ ਮੇਰਾ ਬਾਬਾ ਨਾਨਕ ਮਿਲੇ ਤਾਂ ਕਹੀਂ, ਬਾਬਾ...! ਤੇਰੀ ਅਤੇ ਮਰਦਾਨੇ ਵਾਲੀ ਯਾਰੀ ਹੁਣ ਇੱਥੇ ਖ਼ਤਮ ਹੋ ਚੁੱਕੀ ਹੈ! ਹੁਣ ਇੱਥੇ 'ਤੇਰਾਂ-ਤੇਰਾਂ' ਨਹੀਂ, ਅੱਧ ਈ ਤੋਲਿਆ ਜਾਂਦੈ। ਭੈਣ ਨਾਨਕੀ ਵੀਰ ਨੂੰ ?ਞਤ:ਾਦਾ ਛਕਾਉਣ ਲਈ ਨਹੀਂ, ਬਾਹਰ ਬੈਠੇ ਵੀਰ ਦਾ 'ਚੈੱਕ' ਉਡੀਕਦੀ ਹੈ! ਰੱਖੜੀ ਇੱਥੇ ਮੁਹੱਬਤ ਦੀ 'ਆੜ' ਬਣਦੀ ਜਾਂਦੀ ਐ! ਅੱਜ ਕੱਲ੍ਹ ਬੇਬੇ ਸੁਲੱਖਣੀ ਪਤੀ-ਬਞਮੇਸ਼ਰ ਨੂੰ ਨਹੀਂ ਉਡੀਕਦੀ, ਅੱਜ ਕੱਲ੍ਹ
|
|
|
ਸਵਾਰੀ ਆਪਣੇ ਸਾਮਾਨ ਦੀ ਆਪ ਜ਼ਿੰਮੇਵਾਰ ਹੈ! |
|
|
|
Thursday, 10 June 2010 |
|
ਸ਼ਿਵਚਰਨ ਜੱਗੀ ਕੁੱਸਾ
ਕਿਸੇ ਮੇਰੇ ਵਰਗੇ ਨੇ ਕਿਸੇ 'ਸਿਆਣੇ' ਨੂੰ ਪੁੱਛਿਆ...ਅਖ਼ੇ ਯਾਰ ਜੀਹਨੂੰ ਸੁਣਦਾ ਨੀ ਹੁੰਦਾ੩੩..ਉਹਨੂੰ 'ਕੀ' ਆਖਦੇ ਹੁੰਦੇ ਐ...? ਅਗਲਾ ਕਹਿੰਦਾ ਭਾਈ ਉਹਨੂੰ ਤਾਂ ਬਿਚਾਰੇ ਨੂੰ 'ਜੋ ਮਰਜ਼ੀ' ਆਖੀ ਚੱਲੋ...ਉਹਨੂੰ ਕਿਹੜਾ ਸੁਣਨੈਂ...? ਪੁੱਛਣਾਂ ਤਾਂ ਉਹ ਵਿਚਾਰਾ 'ਬੋਲ਼ੇ' ਬਾਰੇ ਚਾਹੁੰਦਾ ਸੀ, ਪਰ ਉਸ ਨੂੰ ਉੱਤਰ ਹੀ 'ਹੋਰ' ਮਿਲ਼ ਗਿਆ! ਕਈ ਵਾਰ ਤੁਸੀਂ ਕਿਸੇ ਨੂੰ ਪਿਆਰ ਸਤਿਕਾਰ ਨਾਲ਼ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ, ਪਰ ਮੱਝ ਅੱਗੇ ਵੰਝਲੀ ਵਜਾਉਣ ਦਾ ਕੀ ਫ਼ਾਇਦਾ..? ਉਸ ਸਹੁਰੀ ਕਮਲ਼ੀ ਨੂੰ ਸੁਰਾਂ ਦਾ ਨਹੀਂ ਪਤਾ ਹੁੰਦਾ! ਉਸ ਨੂੰ ਤਾਂ ਗੋਹੇ ਨਾਲ਼ ਲਿੱਬੜੀ ਪੂਛ ਘੁੰਮਾ ਕੇ ਤੁਹਾਡੇ ਮੂੰਹ 'ਤੇ ਹੀ ਮਾਰਨ ਨਾਲ਼ ਲੱਜ਼ਤ ਆਉਂਦੀ ਹੈ..! ਕੀ ਕਰੀਏ..? ਮੱਝ ਦੀ ਇਸੇ ਵਿਚ ਈ ਖ਼ੁਸ਼ੀ ਹੈ! ਪਰ ਮੈਨੂੰ ਉਮੀਦ ਐ ਬਈ ਜਿੰਨਾਂ ਚਿਰ ਕਿਸੇ ਦੀ ਗਿੱਚੀ 'ਚ 'ਚਿੱਬ' ਨਾ ਪਵੇ, ਉਹਨੂੰ 'ਸੁਰਤ' ਨਹੀਂ ਆਉਂਦੀ..! ਪਰ ਚੁੱਪ ਚਾਪ ਕਿਰਤ ਕਰਨੀ ਈ ਚੰਗੀ ਐ ਭਾਈ! ....ਨਾਲ਼ੇ ਮਲਵਈ ਤਾਂ ਕੰਮ 'ਤੇ ਈ ਲੋਟ ਐ..! ਵਿਹਲੇ ਹੋਣਗੇ ਤਾਂ ਕੋਈ ਘਤਿੱਤ ਈ ਕਰਨਗੇ...! ਕੋਈ ਕਵੀ ਸ਼ੇਅਰ ਗਾ ਰਿਹਾ ਸੀ, ''ਅਗਰ ਚਾਂਦ ਨਾ ਹੋਤੇ ਤੋ ਸਿਤਾਰੇ ਨਾ ਹੋਤੇ..!" ਦੂਜੇ ਪਾਸੇ ਮਰਾਸੀ ਸੁਣਦਾ ਸੀ। ਉਹ ਬਰਾਬਰ ਬੋਲ ਉਠਿਆ, 'ਥੋਡੀ ਬੁੜ੍ਹੀ ਨਾ ਹੋਤੀ, ਤੁਸੀਂ ਸਾਰੇ ਨਾ ਹੋਤੇ..!'
ਹੁਣ ਤੁਸੀਂ ਕੁੱਟਣ ਘੜੀਸਣ ਦੀ ਗੱਲ ਸੁਣ ਲਓ..! ਕਿਤੇ ਵੋਟਾਂ ਵੇਲੇ ਕਿਸੇ ਠਾਣੇਦਾਰ ਨੂੰ ਲੋਕਾਂ ਨੇ ਕਿਸੇ ਗੱਲੋਂ 'ਬੋਕ' ਬਣਾ ਲਿਆ ਤੇ 'ਥਾਪੜ-ਥਪੜਾਓ' ਕਰ ਦਿੱਤਾ...! ਸਿਪਾਹੀ ਤਿੱਤਰ ਹੋ ਗਏ...! ਹੋਣਾਂ ਈ ਸੀ..! ਕੁੱਟਣ ਵਾਲ਼ੇ ਕਿਹੜਾ ਉਹਨਾਂ ਦੀ ਭੂਆ ਦੇ ਮੁੰਡੇ ਸੀ...? ਤੇ ਭਾਈ ਲੋਕ ਉਹਨੂੰ ਕੁੱਟਣੋਂ ਨਾ ਹਟਣ...! ਦੋ ਆਜੜੀ ਵਿਚਾਰੇ ਨੇੜੇ ਬੱਕਰੀਆਂ ਚਾਰ ਰਹੇ ਸੀ..! ਤਾਇਆ ਅਤੇ ਭਤੀਜਾ..! ਭਤੀਜੇ ਨੇ ਰੌਲਾ ਪਾਇਆ, ''ਉਏ ਕਮਲ਼ਿਆ ਪਿੰਡਾ...ਜੇ ਇਹ ਮਰ ਗਿਆ...ਸਾਰਾ ਪਿੰਡ ਫਾਹੇ ਆਜੂ, ''ਗੌਰਮਿਲਟੀ ਬੰਦੈ...!" ਫੇਰ ਪਿੰਡ ਆਲਿਆਂ ਨੂੰ ਕੁਛ ਅਕਲ ਆਈ...! ਉਹਨੂੰ ਕੁੱਟਣੋ ਹਟੇ...! ਜਦੋਂ ਲੋਕ
|
|
|
ਚੜ੍ਹ ਜਾ ਉੱਚੀ ਟੈਂਕੀ 'ਤੇ |
|
|
|
Wednesday, 24 March 2010 |
|
ਸਬੂਰੀ ਲਾਲ ਦੇ ਸਬਰ ਦਾ ਕੜ ਪਾਟਦਾ ਜਾ ਰਿਹਾ ਸੀ। ਬੰਨ੍ਹ ਟੁੱਟਦਾ ਜਾ ਰਿਹਾ ਸੀ। ਉਹ ਦਿਨ-ਪ੍ਰਤੀ-ਦਿਨ ਬੇਚੈਨ, ਮਾਯੂਸ ਤੇ ਉਦਾਸ ਹੁੰਦਾ ਜਾ ਰਿਹਾ ਸੀ। ਉਹ 'ਟੈਨਸ਼ਨ' 'ਚ ਰਹਿਣ ਲੱਗ ਪਿਆ ਸੀ। ਉਸ ਨੂੰ ਆਪਣੇ-ਆਪ 'ਤੇ ਆਪਣੀ ਹਾਲਤ 'ਤੇ ਖ਼ੁਦ ਹੀ ਤਰਸ ਆ ਰਿਹਾ ਸੀ। ਉਹਦੀ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਉਹਦੀ ਵਿਆਹ ਕਰਵਾਉਣ ਵਾਲੀ ਉਮਰ ਲਗਭਗ ਬੀਤ ਹੀ ਚੱਲੀ ਸੀ ਪਰ ਉਹਦੇ ਮਾਂ-ਬਾਪ, ਭਾਈ-ਭੈਣ ਕੋਈ ਫਿਕਰ ਹੀ ਨਹੀਂ ਕਰ ਰਹੇ ਸਨ। ਕੋਈ ਕੋਸ਼ਿਸ਼ ਹੀ ਨਹੀਂ ਕਰ ਰਹੇ ਸਨ ਉਹਦਾ ਵਿਆਹ ਕਰਨ ਦੀ। ਜੇਕਰ ਉਹ ਇਸ਼ਾਰਿਆਂ ਨਾਲ ਭਰਜਾਈਆਂ ਨੂੰ ਇਸ ਬਾਰੇ ਕੁਝ ਦੱਸਣ-ਜਤਾਉਣ ਦਾ ਯਤਨ ਕਰਦਾ ਤਾਂ ਉਹ ਅੱਗੋਂ ਹੱਸ ਛੱਡਦੀਆਂ। ਰਾਂਝੇ ਦੀਆਂ ਭਰਜਾਈਆਂ ਵਾਂਗ ਟਿੱਚਰਾਂ-ਮਖੌਲ ਕਰਦੀਆਂ, ਤਾਅਨੇ-ਮਿਹਣੇ ਦਿੰਦੀਆਂ - ਅਖੇ ਰਾਂਝੇ ਨੇ ਵੀ
|
|
|
ਆਹ 2009- ਵਾਹ 2010 |
|
|
|
Thursday, 07 January 2010 |
ਜਦੋਂ ਇਹ ਲੇਖ ਪਾਠਕਾਂ ਦੇ ਲੇਖੇ 'ਚ ਆਏਗਾ ਉਦੋਂ ਸੰਨ 2009 ਸਵਰਗਵਾਸੀ ਬਣ ਚੁੱਕਾ ਹੋਵੇਗਾ ਅਤੇ 2010 ਅਵਤਾਰ ਧਾਰ ਚੁੱਕਾ ਹੋਵੇਗਾ ਪਰ ਇਹ ਭਾਣਾ ਅਣਗੌਲਿਆ ਹੀ ਵਰਤ ਜਾਏਗਾ। ਸੰਨ ਨੌਂ ਤੋਂ ਬਾਅਦ ਸੰਨ ਦਸ ਦਾ ਆਉਣਾ ਇੰਝ ਜਾਪਦਾ ਹੈ ਜਿਵੇਂ ਪੁਲਿਸ ਕਾਰਡ ਰਾਹੀਂ ਕਿਸੇ ਨੌਂ ਨੰਬਰੀਏ ਨੂੰ ਤਰੱਕੀ ਦੇ ਕੇ ਦਸ ਨੰਬਰੀਆ ਬਣਾ ਦਿੱਤਾ ਜਾਏ।
ਜਿਵੇਂ ਪੰਜਾਬ ਨੇ ਕਾਂਗਰਸੀਏ ਇਹ ਗੱਲ ਪਿਛਲੇ ਢਾਈ ਤਿੰਨ ਸਾਲਾਂ ਤੋਂ ਨਹੀਂ ਸਮਝ ਸਕੇ ਕਿ ਕਿਸ ਨੂੰ ਆਹ ਆਖਣ ਤੇ ਕਿਸ ਨੂੰ ਵਾਹ ਆਖਣ, ਇਵੇਂ ਇਹੀ ਪਤਾ ਨਹੀਂ ਲੱਗ ਰਿਹਾ ਕਿ ਜਾਂਦੇ ਸਾਲ ਨੂੰ ਆਹ ਕਿਉਂ ਕਰੀਏ ਤੇ ਆਉਂਦੇ ਸਾਲ ਨੂੰ ਵਾਹ ਕਿਵੇਂ ਕਹੀਏ। ਅਸੀਂ ਭੰਬਲਭੂਸੇ 'ਚ ਹਾਂ ਕਿ ਸਮੇਂ ਦੀ ਇਹ ਤਬਦੀਲੀ ਕਾਲੇ ਹਾਸ਼ੀਏ ਵਾਲੇ ਕਾਰਡ ਦੀ ਹੈ ਜਾਂ ਫਿਰ ਰੰਗੀਨ ਗਰੀਟਿੰਗ ਕਾਰਡ ਵੰਡਣ ਵਾਲੀ। ਜਦੋਂ ਰਾਜਨਾਥ ਦੀ ਟੋਪੀ ਬੰਗਾਰੂ ਲਛਮਣ ਸਿਰ ਮੜ੍ਹ ਦਿੱਤੀ ਜਾਏ ਉਦੋਂ ਕਿਹਨੂੰ ਹਾਰਿਆ ਕਹੀਏ ਤੇ
|
|
|
ਪਾਖੰਡੀ ਬਾਬਿਆਂ ਦੀ ਜੈ ਹੋਵੇ |
|
|
|
Thursday, 10 December 2009 |
|
ਮਾ. ਪ੍ਰਦੀਪ ਸਿੰਘ ਮੌਜੀ
ਧੋਤਵੀਆਂ-ਪੋਚਵੀਆਂ ਪੁਸ਼ਾਕਾਂ, ਤਗੜੇ- ਨਰੋਏ ਜੁੱਸੇ, ਚਿਹਰੇ 'ਤੇ ਬੇਸ਼ਰਮੀ ਦਾ ਨੂਰ, ਮਨ ਵਿਚ ਬੇਈਮਾਨੀ ਅਤੇ ਪਾਖੰਡਪੁਣੇ ਦਾ ਭੰਡਾਰ, ਸ਼ਾਹੀ ਠਾਠ-ਬਾਠ ਆਸੇ-ਪਾਸੇ ਸੇਵਾਦਾਰਾਂ ਦੀ ਭਰਮਾਰ, ਸ਼ਰਧਾਲੂਆਂ ਅਤੇ ਸਮਰੱਥਕਾਂ ਦੀ ਵੱਡੀ ਭੀੜ, ਲੋਕਾਂ ਨੂੰ ਕੀਲਣ ਦੀ ਕਮਾਲ ਦੀ ਸ਼ਕਤੀ, ਜ਼ੁਬਾਨ ਵਿਚੋਂ ਨੁਚੜਦੀ ਬਨਾਵਟੀ ਮਿਠਾਸ ਜਣੇ-ਖਣੇ ਦੀ ਕਿਸਮਤ ਵਿਚ ਨਹੀਂ ਹੁੰਦਾ। ਇਕ ਆਮ ਬੰਦਾ ਜਿੰਨੀ ਮਰਜ਼ੀ ਮਿਹਨਤ-ਮੁਸ਼ੱਕਤ ਕਰ ਲਵੇ ਉਹ ਜੀਵਨ ਵਿਚ ਕਦੇ ਵੀ ਉਹ ਕੁਝ ਹਾਸਲ ਨਹੀਂ ਕਰ ਸਕਦਾ ਜੋ ਪਾਖੰਡੀ ਬਾਬਾ ਜੀ ਆਪਣੀ ਕਲਾਕਾਰੀ ਰਾਹੀਂ ਆਸਾਨੀ ਨਾਲ ਹਾਸਿਲ ਕਰ ਲੈਂਦੇ ਹਨ। ਮੈਂ ਉਨ੍ਹਾਂ ਬਾਬਿਆਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਅਜੇ ਆਪਣੇ ਖੇਤਰ ਵਿਚ ਹੱਥ ਪੈਰ ਮਾਰ ਰਹੇ ਹਨ ਭਾਵ ਵਿਕਾਸਸ਼ੀਲ ਅਵਸਥਾ ਵਿਚ ਹਨ। ਮੈਂ ਤਾਂ ਉਨ੍ਹਾਂ ਬਾਬਿਆਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਅਜੇ ਆਪਣੇ ਖੇਤਰ ਵਿਚ ਹੱਥ ਪੈਰ ਮਾਰ ਰਹੇ ਹਨ ਭਾਵ ਵਿਕਾਸਸ਼ੀਲ ਅਵਸਥਾ ਵਿਚ ਹਨ। ਮੈਂ ਤਾਂ
|
|
|
ਭ੍ਰਿਸ਼ਟਾਚਾਰ ਵੇਅ ਆਫ਼ ਲਾਈਫ਼ |
|
|
|
Thursday, 03 December 2009 |
|
ਨੂਰ ਸੰਤੋਖਪੁਰੀ
ਉਹ ਕੋਈ ਮਾਮੂਲੀ ਆਦਮੀ ਨਹੀਂ। ਕਿਸੇ ਖੇਤ ਦੀ ਗਾਜਰ ਜਾਂ ਮੂਲੀ ਨਹੀਂ। ਉਹ ਬਹੁਤ ਵੱਡਾ ਆਦਮੀ ਏ, ਬਹੁਤ ਵੱਡਾ ਨੇਤਾ ਵੀ। ਮੂੰਹੋਂ ਕੁਝ ਵੀ ਕਹਿ ਦੇਵੇ, ਕਹਿ ਕੇ ਮੁੱਕਰ ਜਾਵੇ, ਖ਼ਬਰ ਬਣ ਜਾਂਦੀ ਏ। ਚਾਰੇ ਪਾਸੇ ਚਰਚਾ ਹੋ ਜਾਂਦਾ ਏ। ਉਸ ਦੇ ਹੱਥ ਦੇ ਇਸ਼ਾਰੇ ਨਾਲ ਦਰੱਖ਼ਤਾਂ ਦੇ ਪੱਤੇ ਕੀ, ਬੰਦੇ ਦੇ ਪੁੱਤਰ ਕੰਬਣ, ਹਿੱਲਣ-ਜੁੱਲਣ ਲੱਗ ਪੈਂਦੇ ਹਨ। ਉਸ ਦੀ ਮਿੰਨੀ-ਮਿੰਨੀ ਮੁਸਕਰਾਹਟ ਵਿਚ ਕਈ ਗੁੱਝੇ ਭੇਤ ਲੁਕੇ ਹੋਏ ਹੁੰਦੇ ਹਨ। ਉਹ ਵੱਡਾ ਲੀਡਰ ਇਕ ਦਿਨ ਮੌਜੂਦਾ ਜ਼ਿੰਦਗੀ ਜੀਣ ਦੇ ਢੰਗ ਬਾਰੇ ਬਿਆਨ ਦੇ ਰਿਹਾ ਸੀ ਕਿ ਅੱਜਕਲ ਭ੍ਰਿਸ਼ਟਾਚਾਰ 'ਵੇਅ ਆਫ਼ ਲਾਈਫ਼' ਬਣ ਚੁੱਕਾ ਹੈ। ਇਸ ਤੋਂ ਬਚਣਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਵੀ ਏ। ਨੇਤਾ, ਮੰਤਰੀ, ਅਫ਼ਸਰ, ਕਰਮਚਾਰੀ, ਵਿਆਹੇ ਬ੍ਰਹਮਚਾਰੀ, ਨੌਕਰਸ਼ਾਹ ਕੋਈ ਵੀ ਬੱਚ ਨਹੀਂ ਸਕਦਾ। ਜੇ ਕੋਈ ਭ੍ਰਿਸ਼ਟਾਚਾਰ ਕਰਦਾ ਫੜਿਆ ਨਹੀਂ ਜਾਂਦਾ, ਤਾਂ ਵੀ
|
|
|
ਮਹਿੰਗਾਈ, ਮਿਲਾਵਟ ਅਤੇ ਦੀਵਾਲੀ |
|
|
|
Thursday, 22 October 2009 |
|
ਮੈਂ ਇਕ ਆਦਮੀ ਨੂੰ ਪੁੱਛਿਆ, ''ਕਿਉਂ ਬਈ, ਧੂਮ-ਧੜੱਕੇ ਨਾਲ ਮਨਾਏਂਗਾ ਨਾ ਦੀਵਾਲੀ?''
ਉਸ ਨੇ ਬੁਝੀ ਹੋਈ ਫੁਲਝੜੀ ਵਰਗਾ ਚਿਹਰਾ ਬਣਾ ਕੇ ਉੱਤਰ ਦਿੱਤਾ, ''ਕਿਉਂ ਮਜ਼ਾਕ ਕਰਦੈ? ਕਦੀ ਤਾਂ ਟਿੱਚਰ-ਮਖੌਲ ਤੋਂ ਬਿਨਾਂ ਗੱਲ ਕਰਿਆ ਕਰ। ਮੇਰੇ ਵਰਜਗਾ ਗਰੀਬ ਬੰਦਾ ਧੂਮ-ਧੜੱਕੇ ਨਾਲ ਦੀਵਾਲੀ ਨਹੀਂ ਮਨਾ ਸਕਦਾ।''
''ਯਾਰ, ਬੰਦੇ ਨੂੰ ਹਰ ਹਾਲ 'ਚ ਖੁਸ਼ ਰਹਿਣਾ ਚਾਹੀਦੈ। ਐਵੇੀ ਨਾ ਸੀਰੀਅਸ ਹੋ। ਸਾਲ ਬਾਅਦ ਤਾਂ ਦੀਵਾਲੀ ਆਉਂਦੇ ਏ। ਸਾਨੂੰ ਸਾਰਿਆਂ ਨੂੰ ਧੂਮ-ਧਾਮ ਨਾਲ ਦੀਵਾਲੀ ਦਾ ਤਿਉਹਾਰ ਮਨਾਉਣਾ ਚਾਹੀਦੈ।'' ''ਸਾਨੂੰ ਸਾਰਿਆਂ ਤੋਂ ਤੇਰਾ ਮਤਲਬ ਕੀ ਏ? ਤੂੰ ਆਪਣੇ ਵਰਗੇ ਭਾਰਤੀਆਂ ਵਿਚ ਸਮਗਲਰਾਂ, ਜਮ੍ਹਾਖੋਰਾਂ, ਮਿਲਾਵਟਖੋਰਾਂ, ਬਲੈਕੀਆਂ, ਭ੍ਰਿਸ਼ਟਾਚਾਰੀਆਂ ਨੂੰ ਸ਼ਾਮਲ ਨਾ ਕਰ।'' ਉਸ ਨੇ ਮੇਰੀ ਹਾਲਤ ਤੇ ਸਲਾਭੇ ਪਟਾਕੇ ਵਰਗੇ ਮੇਰੇ ਮੂੰਹ ਵੱਲ ਵੇਖ ਕੇ ਕਹਿਣਾ ਜਾਰੀ ਰੱਖਿਆ, ''ਦੋ ਨੰਬਰ ਦੇ
|
|
|
ਮੁੰਡੀ -ਕੁੜਾ |
|
|
|
Thursday, 01 October 2009 |
ਹੁਣ ਬਸ ਵੀ ਕਰ ਦਲੀਪ ਕੁਰੇ ਕਿਉਂ ਬਿਚਾਰੇ ਨੂੰ ਰੜਕਿਆਂ ਨਾਲ ਧੈਂਬੜੀ ਜਾਨੀ ਐਂ। ਨੀ ਜਿਹੋ ਜਿਹੀ ਮਿਟੀ ਕੁਟ ਲਈ ਤਿਹੋ ਜਿਹਾ ਛੜਾ ਕੁੱਟ ਲਿਆ। ਸਨਮਾਨ ਯੋਗ ਛੜੇ ਭਗਤੋ ਹੁਣ ਥੋਨੂੰ ਰੜਕਿਆਂ ਨਾਲ ਹੱਡ ਤੁੜਵਾਉਣ ਅਤੇ ਚਤੁਰ ਵਿਚੋਲਣਾਂ ਤੋਂ ਭੱਤਾ ਭਨਾਉਣ ਦੀ ਕੋਈ ਲੋੜ ਨਹੀਂ। ਆਹ ਅੱਜ ਦਾ ਅਖ਼ਬਾਰ ਦੇਖ ਲਵੋ ਕਿਵੇਂ ਧੂਮ-ਧੜੱਕੇ ਨਾਲ ਕੁੜੀ ਕੁੜੀ ਨਾਲ ਅਤੇ ਮੁੰਡਾ ਮੁੰਡੇ ਨਾਲ ਵਿਆਹ ਕਰਵਾਈ ਜਾ ਰਹੇ ਹਨ। ਜਦੋਂ ਤਾਏ ਦੀ ਧੀ ਚੱਲੀ ਤਾਂ ਮੈਂ ਕਿਉਂ ਰਹਾਂ ਕੱਲੀ। ਤੁਸੀਂ ਵੀ ਇਕ ਛੜੇ ਦੇ ਸਿਹਰੇ ਲਾ ਕੇ ਤੇ ਦੂਜੇ ਦੇ ਸੁੱਥਣ ਪੁਆ ਕੇ ਲੈ ਲਉ ਲਾਵਾਂ! ਇਸ ਸੁਨਹਿਰੀ ਕਾਨੂੰਨ ਤੋਂ ਲਾਹਾ ਲੈ ਕੇ ਆਪਣਾ ਘਰ ਵਸਾ ਲਉ ਤੇ ਚਾਰ ਦਿਨ ਮਾਣ ਲਉ ਮੌਜਾਂ।
ਪਿਆਰਿਓਂ ਜੇ ਕਿਸੇ ਮੁੰਡੇ ਦੀਆਂ ਮੁੱਛਾਂ ਮੁੰਨ ਕੇ ਸੁੱਥਣ ਪੁਆ ਦੇਈਏ ਤਾਂ ਕੀ ਉਹ ਕੁੜੀ ਬਣ ਜਾਂਦੈ। ... ਤੇ ਜੇ ਕਿਸੇ ਕੁੜੀ ਦੇ ਮਰਦਾਵੇਂ ਕੱਪੜੇ ਪੁਆ ਦੇਈਏ ਤਾਂ ਕੀ
|
|
|
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਅਬੇ ਤਲਾਕ ਲੈਣਾ |
|
|
|
Thursday, 24 September 2009 |
|
ਉਚਿੱਤ ਜਾਂ ਅਣਉਚਿੱਤ?
ਪੰਜਾਬ 'ਚ ਖ਼ਾਸ ਤੌਰ 'ਤੇ ਸਿੱਖਾਂ ਵਿਚ ਇੱਕ ਘਟਨਾ ਚਰਚਾ ਦਾ ਵਿਸ਼ਾ ਵੀ ਬਣ ਗਈ ਹੈ ਅਤੇ ਵਿਵਾਦ ਦਾ ਵਿਸ਼ਾ ਵੀ। ਇਹ ਘਟਨਾ ਬਟਾਲਾ ਕੋਲ ਦੀ ਹੈ, ਜਿੱਥੇ ਇੱਕ ਜੋੜੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਅਬੇ ਬੈਠ ਕੇ ਤਲਾਕ ਲੈ ਲਿਆ ਹੈ। ਜਦੋਂ ਇਹ ਖ਼ਬਰ ਮੀਡੀਏ ਵਿਚ ਆਈ ਤਾਂ ਸਿੰਘ ਸਾਹਿਬਾਨ ਅਤੇ ਸਿੱਖ ਲੀਡਰਸ਼ਿਪ ਤੋਂ ਇਹ ਗੱਲ ਪੁੱਛੀ ਜਾਣ ਲੱਗ ਪਈ ਕਿ ਉਹ ਇਸ ਬਾਰੇ ਆਪਣੀ ਪ੍ਰਤੀਕਿਰਿਆ ਦੇਵੇ। ਸਿੰਘ ਸਾਹਿਬਾਨ ਉਸ ਜੋੜੇ ਨੂੰ ਸ੍ਰੀ ਅਕਾਲ ਤਖਤ
|
|
|
ਬਾਦਲ ਸਾਹਿਬ, ਪੰਜਾਬ ਦਾ ਖ਼ਜ਼ਾਨਾ ਨਾ ਲੁਟਾਓ |
|
|
|
Thursday, 24 September 2009 |
|
ਇਹ ਪਹਿਲੀ ਵਾਰ ਹੋਇਆ ਹੈ ਕਿ ਭਾਰਤੀ ਜਨਤਾ ਪਾਰਟੀ ਜੋ ਕਿ ਸੱਤਾਧਾਰੀ ਗਠਜੋੜ ਦੀ ਭਾਈਵਾਲ ਹੈ, ਨੇ ਲੋਕ ਹਿੱਤ ਵਿਚ ਸਟੈਂਡ ਲਿਆ ਅਤੇ ਉਸ ਵਿਚ ਜਿੱਤ ਵੀ ਹਾਸਲ ਕੀਤੀ ਹੈ। ਕਾਰਨ ਇਹ ਸੀ ਕਿ ਸੂਬੇ ਅੰਦਰ ਬਿਜਲੀ ਦੀਆਂ ਦਰਾਂ ਵਧਾਈਆਂ ਗਈਆਂ ਸਨ ਜਿਸ ਨਾਲ 1300 ਕਰੋੜ ਰੁਪਏ ਦਾ ਬੋਝ ਆਮ ਲੋਕਾਂ 'ਤੇ ਪੈਣਾ ਸੀ। ਆਮ ਲੋਕ ਰੋ-ਕੁਰਲਾ ਕੇ ਇਸ ਬੋਝ ਨੂੰ ਸਹਿਣ ਕਰਨ ਲਈ ਤਿਆਰ ਵੀ ਸਨ ਪਰ ਉਨ੍ਹਾਂ ਨੂੰ ਹਿਰਖ ਇਹ ਸੀ ਕਿ ਉਹ ਤਾਂ ਬਿਜਲੀ ਦੇ ਬਿਲ ਅਦਾ ਕਰਦੇ ਹਨ, ਇਸ ਦੇ ਬਾਵਜੂਦ ਉਨ੍ਹਾਂ ਉੱਤੇ ਹੋਰ ਬੋਝ ਪਾਇਆ ਜਾ ਰਿਹਾ ਹੈ,
|
|
|
ਚੰਡੀਗੜ੍ਹ-ਚਾਂਦੀਗੜ੍ਹ-ਚੰਡਾਲਗੜ੍ਹ |
|
|
|
Thursday, 10 September 2009 |
|
ਲੇਖ ਦਾ ਸਿਰਲੇਖ ਇੰਝ ਜਾਪਦਾ ਹੈ ਜਿਵੇਂ ਐਡਵਰਥ ਦੀਆਂ ਤਿੰਨ ਫਾਰਮਾਂ ਹੋਣ। ਫਾਰਮਾਂ ਜੋ ਗੁੱਡ-ਬੈਟਰ-ਬੈਸਟ ਜਾਂ ਮੱਚ-ਮੋਰ-ਮੋਸਟ ਦੀ ਥਾਂ ਗੁੱਡ-ਗੁੱਡਰ-ਗੁੱਡੈਸਟ ਅਤੇ ਮੱਚ-ਮੱਚਰ-ਮਚੈਸਟ ਦੇ ਰੂਪ ਵਿਚ ਯਾਦਾਂ ਦਾ ਭੂਤ ਬਣ ਕੇ ਜ਼ਿਹਨ ਲਈ ਲਸੂੜ੍ਹੇ ਦੀ ਗਿਟਕ ਬਣ ਜਾਣ। ਸ਼ਾਇਦ :
ਇਸ ਮਾਇਆ ਕੇ ਤੀਨ ਨਾਮ
ਪਰਸੂ-ਪਰਸਾ-ਪਰਸਮ ਰਾਮ।
ਚੰਡੀਗੜ੍ਹ ਦੀ ਮਾਇਆ ਦੀ ਛਾਇਆ ਕਦੇ-ਕਦੇ ਇਸ ਨੂੰ ਚੰਡੀਗੜ੍ਹ ਦੀ ਚਾਂਦੀਗੜ੍ਹ ਤੇ ਚੰਡਾਲਗੜ੍ਹ ਦੇ ਰੂਪ ਵਿਚ ਪ੍ਰਗਟਾ ਦਿੰਦੀ ਹੈ। ਪਰਸਾ ਤੇ ਪਰਸ ਰਾਮ ਪਰਸੂ ਨੂੰ ਖਾ ਗਏ ਹਨ।
|
|
|
ਪੈਟਰੋਲ ਵਰਤ |
|
|
|
Thursday, 13 August 2009 |
ਜਗਜੀਤ ਸਿੰਘ ਕੋਮਲ
ਪਾਕਿਸਤਾਨ ਦੇ ਦੰਦ ਖੱਟੇ ਕਰਨ ਵਾਲੇ ਤੇ ਅਮਰੀਕੀ ਸੈਬਰ ਜੈਟਾਂ ਤੇ ਪੈਟਨ ਟੈਂਕਾਂ ਦੇ ਕਬਰਿਸਤਾਨ ਬਣਾਉਣ ਵਾਲੇ, ਆਪਣੇ ਕੱਦ ਤੇ ਪਦ ਨਾਲੋਂ ਸੈਂਕੜੇ ਗੁਣਾ ਹੌਸਲੇ ਵਾਲੇ, ਈਮਾਨਦਾਰ ਤੇ ਜਾਨਦਾਰ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਅਮਰੀਕੀ ਹੈਂਕੜ ਦਾ ਲੱਕ ਤੋੜਨ ਅਤੇ ਭਾਰਤ ਮਹਾਨ ਦੀ ਆਣ, ਬਾਣ, ਸ਼ਾਨ ਤੇ ਸਵੈ ਮਾਨ ਦਾ ਸਿਰ ਉੱਚਾ ਕਰਨ ਲਈ ਅਮਰੀਕਾ ਨੂੰ ਵੰਗਾਰਿਆ ਸੀ, ''ਅਮਰੀਕਾ ਸੇ ਹਮ ਸਰ ਝੁਕਾ ਕੇ ਅੰਨ ਕੀ ਭੀਖ ਨਹੀਂ ਮਾਂਗੇ ਗੇ। ਹਮ ਹਿੰਦੋਸਤਾਨੀ ਹਫ਼ਤੇ ਮੇਂ ਏਕ ਬਾਰ ਵਰਤ ਰੱਖ ਲੇਂਗੇ।''
ਇਤਿਹਾਸ ਗਵਾਹ ਹੈ ਕਿ ਹਰ ਸੋਮਵਾਰ ਸਾਰਾ ਦੇਸ਼ ਵਰਤ ਰੱਖਦਾ ਸੀ। ਸਭ ਹੋਟਲ, ਢਾਬੇ, ਰੈਸਟੋਰੈਂਟ ਬਰੰਦ ਹੁੰਦੇ ਸਨ। ਐੱਮ. ਐੱਲ. ਏ., ਐਮ. ਪੀ. ਤੇ ਮੰਤਰੀ, ਮੁੱਖ ਮੰਤਰੀ ਤੇ
|
|
|
ਈਗੋ ਪ੍ਰਾਬਲਮ |
|
|
|
Thursday, 06 August 2009 |
ਅੱਜ ਕਲ੍ਹ ਹਰ ਵਿਅਕਤੀ ਕਿਸੇ ਨਾ ਕਿਸੇ ਪ੍ਰਾਬਲਮ ਦਾ ਸ਼ਿਕਾਰ ਹੋਇਆ ਪਿਆ ਹੈ। ਕਿਸੇ ਨੂੰ ਹਾਰਟ ਪ੍ਰਾਬਲਮ, ਕਿਸੇ ਨੂੰ ਗੈਸ ਪ੍ਰਾਬਲਮ, ਕਿਸੇ ਨੂੰ ਬਲੱਡ ਪ੍ਰੈਸ਼ਰ ਪ੍ਰਾਬਲਮ, ਕਿਸੇ ਨੂੰ ਚੁਗਲੀ ਪ੍ਰਾਬਲਮ। ਕੋਈ ਨੂੰਹ ਸੱਸ ਦੀ ਪ੍ਰਾਬਲਮ ਕਰਕੇ ਦੁਖੀ ਹੈ। ਗਰੀਬ ਵਿਅਕਤੀ ਨੂੰ ਦੋ ਟਾਈਮ ਦੀ ਰੋਟੀ ਦੀ ਪ੍ਰਾਬਲਮ ਹੈ। ਅਮੀਰ ਵਿਅਕਤੀ ਨੂੰ ਖਾਧਾ ਖਾਣਾ ਹਜ਼ਮ ਨਾ ਹੋਣ ਦੀ ਪ੍ਰਾਬਲਮ ਹੈ। ਗੱਲ ਕੀਹਰੇਕ ਵਿਅਕਤੀ ਨੂੰ ਕੋਈ ਨਾ ਕੋਈ ਪ੍ਰਾਬਲਮ ਹੈ। ਇਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਭਾਵੇਂ ਹੋ ਜਾਵੇ ਪਰ ਇਕ ਅਜਿਹੀ ਪ੍ਰਾਬਲਮ ਹੈ ਜਿਸ ਦਾ ਕੋਈ ਹੱਲ ਨਹੀਂ ਹੈ। ਉਹ ਹੈ ਈਗੋ ਪ੍ਰਾਬਲਮ।
ਕਾਫੀ ਸਮਾਂ ਪਹਿਲਾਂ ਇਹ ਪ੍ਰਾਬਲਮ ਪਿੰਡਾਂ ਵਿਚ ਨਹੀਂ ਸੀ ਹੁੰਦੀ ਪਰ ਹੁਣ ਇਸ ਨੇ ਹੋਰਨਾਂ ਖੇਤਰਾਂ ਦੇ ਨਾਲ-ਨਾਲ ਪਿੰਡਾਂ ਵਿਚ ਵੀ ਘਰ ਕਰ ਲਿਆ ਹੈ। ਪਹਿਲਾਂ ਪਿੰਡਾਂ ਵਿਚ
|
|
|
ਦਾਲ ਨਹੀਂ ਗਲਦੀ |
|
|
|
Thursday, 30 July 2009 |
|
ਨੂਰ ਸੰਤੋਖਪੁਰੀ
ਅੱਜਕਲ੍ਹ ਆਮ ਗਰੀਬ ਆਦਮੀ ਮਹਿੰਗਾਈ ਦੀ ਚੱਕੀ 'ਚ ਇਸ ਤਰ੍ਹਾਂ ਦਲਿਆ ਜਾ ਰਿਹਾ ਕਿ ਉਹਦਾ ਮਨ ਕੋਈ ਵੀ ਦਾਲ ਖਾਣ ਨੂੰ ਤਰਸਣ ਲੱਗ ਪਿਆ। ਉਸ ਨੂੰ ਰੋਟੀ ਦਾਲ ਤੋਂ ਬਗੈਰ ਖਾਣ ਲਈ ਮਜਬੂਰ ਹੋਣਾ ਪੈ ਰਿਹਾ। ਵਧੇ ਹੋਏ ਰੇਟਾਂ ਕਾਰਨ ਸਬਜ਼ੀਆਂ ਪਹਿਲਾਂ ਹੀ ਉਸ ਦੀ ਪਹੁੰਚ ਤੋਂ ਦੂਰ ਸਨ, ਹੁਣ ਅਤਿ ਮਹਿੰਗੀਆਂ ਹੋ ਚੁੱਕੀਆਂ ਦਾਲਾਂ ਉਹਦੀ ਤੌੜੀ 'ਚ ਰਿੰਨ ਹੋਣ ਤੋਂ ਨਾਂਹ ਕਰ ਰਹੀਆਂ ਹਨ। ਜੇਕਰ ਕਿਸੇ ਗਰੀਬ ਮਾਂ-ਬਾਪ ਦਾ ਬੱਚਾ ਰੋਟੀ ਨਾਲ ਦਾਲ ਜਾਂ ਸਬਜ਼ੀ ਖਾਣ ਦੀ ਜ਼ਿੱਦ ਕਰੇ ਤਾਂ ਉਸ ਨੂੰ ਸਬਜ਼ੀ ਜਾਂ ਦਾਲਾਂ ਖਾਣ ਦੀ ਜਗ੍ਹਾ ਗਾਲ੍ਹਾਂ ਖਾਣ ਨੂੰ ਮਿਲਦੀਆਂ ਹਨ। ''ਵੇ ਮਰ ਜਾਣਿਆ ! ਤੌੜੀ 'ਚ ਰਿੰਨ੍ਹ ਹੋਣਿਆ। ਚੁੱਪ ਕਰਕੇ ਪਾਣੀ ਨਾਲ ਰੋਟੀ ਖਾ ਲੈ। ਐਨੀਆਂ ਮਹਿੰਗੀਆਂ ਦਾਲਾਂ-ਸਬਜ਼ੀਆਂ ਕਿਵੇਂ ਰਿੰਨ੍ਹੀਏ?''
|
|
|
ਅਸਾਂ ਕੁਝ ਮੰਗਿਐ? |
|
|
|
Thursday, 09 July 2009 |
|
ਤਾਈ ਮਕਰੀ ਦੇ ਲੱਲੂ ਮੁੰਡੇ ਦੇ ਰਿਸ਼ਤੇ ਦੀ ਜਦੋਂ ਵੀ ਗੱਲ ਤੁਰਦੀ, ਉਦੋਂ ਈ 'ਉਹ ਹਿੱਕ ਥਾਪੜ-ਥਾਪੜ ਕੇ ਭੁਕਾਨੇ ਵਰਗਾ ਮੂੰਹ ਫੁਲਾ-ਫੁਲਾ ਕੇ ਆਖਦੀ, 'ਨੀਂ! ਅਸਾਂ ਦਾਜ ਨਹੀਂ ਲੈਣਾ।' 'ਆਪਾਂ ਤਾਂ ਪਹਿਲਾਂ ਹੀ ਵੱਡੀ ਢੇਰੀ ਦੇ ਮਾਲਕ ਤੇ ਉਧਰੋਂ ਸਾਡਾ ਮੁੰਡਾ ਵੀ ਵਲੈਤੋਂ ਬੱਬਿਆਂ ਦੇ ਬੱਬੇ ਨੋਟ ਕਮਾ ਕੇ ਮੁੜਿਐ, ਰਿਜਕ ਤਾਂ ਸਾਡੀ ਪਿਛਲੀ ਕੋਠੜੀ ਤੋਂ ਲੈ ਕੇ ਬਰੂਹਾਂ ਤੱਕ ਰੁਲਦਾ ਫਿਰਦੈ ਤੇ ਕੋਈ ਘਾਟਾ ਐ ਸਾਡੇ ਘਰ ਵਿਚ?'' 'ਉਡ ਗਈ ਦਾਤ, ਰਹਿ ਗਈ ਕਮਜਾਤ' ਵਰਗੀਆਂ ਅਖਾਣਾਂ ਪਾਉਂਦੀ ਰਹਿੰਦੀ, 'ਨੀਂ ਮੈਨੂੰ ਸੋਹਣੀ-ਸੁਨੱਖੀ ਨੂੰਹ ਚਾਹੀਦੀ ਐ ਨੂੰਹ, ਜੋ ਹੁਣ ਵੀ ਸੇਵਾ ਕਰੇ ਤੇ ਬੁਢੇਪੇ ਦੀ ਡੰਗੋਰੀ ਵੀ ਬਣੇ।'
ਮੋਮੋਠੱਗਣਾ ਜਿਹਾ ਮੂੰਹ ਬਣਾ ਕੇ ਆੲੈ ਰਿਸ਼ਤੇ ਨੂੰ ਹੋਰ ਭਰਮਾਉਣ ਦੀ ਕੋਸ਼ਿਸ਼ ਕਰਦੀ, 'ਕੀ ਕਿਸੇ ਦੇ ਦਿੱਤਿਆਂ ਵੀ ਪੂਰੀ ਪੈਂਦੀ ਐ,
|
|
|
ਲੜ ਬਖਤਾ ਵਰਾਂ ਦੇ ਲਾਤੀ |
|
|
|
Thursday, 18 June 2009 |
|
ਸੁਖਦੇਵ ਸਿੰਘ ਮਲਕ
ਨੀ ਅੱਗੇ ਤੇਰੇ ਭਾਗ ਬੱਚੀਏ। ਰੇਈਂ-ਰੇਈਂ ਕਰਦੀ ਡੋਲੀ ਵਿਚ ਬਿਠਾਤੀ ਨੀ ਅੱਗੇ ਤੇਰੇ ਭਾਗ ਬੱਚੀਏ। ਐਤਕੀਂ ਇਸ ਜਮਹੂਰੀਅਤ ਦੀ ਲਾਡੋ ਰਾਣੀ ਨੂੰ ਅਸੀਂ ਸਿਆਣੇ ਅਤੇ ਸਾਊ ਸਿੰਘ ਸਰਦਾਰ ਦੇ ਲੜ ਲਾ ਦਿੱਤਾ ਹੈ ਤੇ ਕਾਂਗਰਸ ਦੇ ਮਹਿਲਾਂ ਵਿਚ ਪਹੁੰਚਾ ਦਿੱਤੈ। ਹੁਣ ਸਾਡੀ ਲਾਡੋ ਰਾਣੀ ਕਾਂਗਰਸ ਦੇ ਕਿਲੇ ਵਿਚੋਂ ਕੀ ਸੁਨਹਿਰੀ ਕਿਰਨਾਂ ਬਖੇਰੇਗੀ। ਸਿੰਘ ਇੰਜ਼ ਕਿੰਗ ਦੀ ਇਸ ਹਨੇਰੀ ਨੇ ਵੱਡੇ-ਵੱਡੇ ਧਨੰਤਰਾਂ ਨੂੰ ਧੂੜ ਚਟਾ ਦਿੱਤੀ ਹੈ ਤੇ ਹੈਂਕੜਬਾਜ਼ਾਂ ਦੀਆਂ ਹਸਤੀ ਮਿੱਟੀ ਵਿਚ ਮਿਲਾ ਦਿੱਤੀ ਹੈ। ਸਿਰਫ਼ ਭਾਰਤ ਹੀ ਨਹੀਂ ਅੱਜ ਪੂਰੀ ਦੁਨੀਆਂ ਵਿਚ ਸੱਚ ਦੇ ਸਾਗਰ ਇਸ ਸਰਦਾਰ ਮਨਮੋਹਨ ਸਿੰਘ ਦੀ ਸ਼ਰਾਫਤ ਦੇ ਝੰਡੇ ਝੂਲ ਰਹੇ ਹਨ। ਪਿਆਰਿਓ ਪਸੰਦ ਆਪਣੀ-ਆਪਣੀ ਹੁੰਦੀ ਐ, ਮੈਨੂੰ ਤਾਂ ਐਨਾ ਸਾਊ ਪੁਣਾ ਚੰਗਾ ਨਹੀਂ ਲੱਗਦਾ। ਕਿਉਂ ਚੰਗਾ ਨਹੀਂ ਲੱਗਦਾ ਲਓ ਮੇਰੀ ਆਪ ਬੀਤੀ ਸੁਣ ਲਵੋ।
|
|
|
ਜੇ ਮੈਂ ਤਨਖ਼ਾਹ ਕਮਿਸ਼ਨ ਦਾ ਚੇਅਰਮੈਨ ਹੁੰਦਾ |
|
|
|
Thursday, 04 June 2009 |
ਅਰੁਣ 'ਖਾਕਸਾਰ'
ਪੰਜਾਬ ਸਰਕਾਰ ਵੱਲੋਂ ਗਠਿਤ ਪੰਜਵੇਂ ਤਨਖ਼ਾਹ ਕਮਿਸ਼ਨ ਨੇ ਰਾਜ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਚ ਭਾਵੇਂ 27 ਫ਼ੀਸਦੀ ਵਾਧੇ ਦੀ ਸਿਫਾਰਿਸ਼ ਕੀਤੀ ਹੈ ਪਰ ਵੱਖ-ਵੱਖ ਅਖ਼ਬਾਰਾਂ ਵਿਚ ਤਨਖ਼ਾਹ ਕਮਿਸ਼ਨ ਵੱਲੋਂ ਕੀਤੀਆਂ ਸਿਫਾਰਿਸ਼ਾਂ ਮੁਤਾਬਿਕ ਮੁਲਾਜ਼ਮਾਂ ਨੂੰ ਮਿਲਣ ਵਾਲੇ ਭੱਤਿਆਂ ਬਾਰੇ ਪੜ੍ਹ ਕੇ ਭੋਰਾ ਵੀ ਖੁਸ਼ੀ ਨਹੀਂ ਹੋਈ। ਇਸੇ ਕਰਕੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਰਿਪੋਰਟ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਅਤੇ ਉਹ ਇਸ ਰਿਪੋਰਟ ਵਿਚ ਖਾਮੀਆਂ ਦੀ ਗੱਲ ਕਰ ਰਹੀਆਂ ਹਨ। ਦਰਅਸਲ ਪੰਜਵੇਂ ਤਨਖ਼ਾਹ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਮੁਲਾਜ਼ਮਾਂ ਨੂੰ ਦੇਣ ਵਾਲੇ ਜਿਨ੍ਹਾਂ ਭੱਤਿਆਂ ਦੀ ਸਿਫਾਰਿਸ਼ ਕੀਤੀ ਹੈ, ਉਨ੍ਹਾਂ ਵਿਚ ਕਾਫੀ ਸੋਧ ਕਰਨ ਦੀ ਗੁੰਜਾਇਸ਼ ਹੈ।
ਜੇਕਰ ਮੁਲਾਜ਼ਮਾਂ ਦੀਆਂ ਅਸਲ ਮੰਗਾਂ ਵੱਲ ਝਾਤ ਮਾਰੀਏ ਤਾਂ ਉਹ ਕੁਝ ਹੋਰ ਹੀ ਨੇ, ਜਿਨ੍ਹਾਂ ਦਾ ਜ਼ਿਕਰ ਮੁਲਾਜ਼ਮ ਜਥੇਬੰਦੀਆਂ ਵੀ ਖੁੱਲ੍ਹ ਕੇ ਨਹੀਂ ਕਰ ਰਹੀਆਂ।
|
|
|
ਬੋਰ ਕਰਨਾ ਵੀ ਇਕ ਕਲਾ ਹੈ |
|
|
|
Thursday, 28 May 2009 |
|
ਨਿਰੰਜਣ ਬੋਹਾ
ਦੂਜਿਆਂ ਨੂੰ ਬੇਕਾਰ ਤੇ ਫਾਲਤੂ ਗੱਲਾਂ ਨਾਲ ਬੋਰ ਕਰਕੇ ਮੈਦਾਨ ਵਿਚੋਂ ਭਜਾਉਣ ਦਾ ਗੁਣ ਹਰੇਕ ਵਿਚ ਨਹੀਂ ਹੁੰਦਾ। ਕਿਸੇ ਨੂੰ ਬੋਰ ਕਰਕੇ ਮਾਨਸਿਕ ਤੌਰ 'ਤੇ ਥਕਾਉਣਾ ਵੀ ਆਪਣੇ ਆਪ ਵਿਚ ਇਕ ਕਲਾ ਹੈ। ਇਸ ਕਲਾ ਵਿਚ ਨਿਪੁੰਨ ਹੋ ਕੇ ਅਸੀਂ ਬਿਨ ਹਥਿਆਰਾਂ ਤੋਂ ਹੀ ਵਿਰੋਧੀਆਂ ਨੂੰ ਭਾਜੜਾਂ ਪਾ ਸਕਦੇ ਹਾਂ। ਬੋਰ ਕਰੂ ਵਿਅਕਤੀ ਆਪਣੀਆਂ ਗੱਲਾਂ ਤੇ ਹਰਕਤਾਂ ਰਾਹੀਂ ਦੂਜਿਆਂ ਨੂੰ ਮਾਨਸਿਕ ਤੌਰ 'ਤੇ ਪ੍ਰੇਸਸ਼ਾਨ ਕਰਨ ਦੀ ਏਨੀ ਸ਼ਕਤੀ ਰੱਖਦੇ ਹਨ ਕਿ ਕਿ ਸਾਹਮਣੇ ਵਾਲਾ ਵਿਅਕਤੀ ਦੋਵੇਂ ਹੱਥ ਜੋੜ ਕੇ ਉਨ੍ਹਾਂ ਤੋਂ ਖਹਿੜਾ ਛੁਡਾਉਣ ਵਿਚ ਹੀ ਆਪਣਾ ਭਲਾ ਸਮਝਦਾ ਹੈ ਇਸ ਤਰ੍ਹਾਂ ਉਹ ਬਿਨ ਹਿੰਗ ਫਟਕੜੀ ਲਾਏ ਹੀ ਮੈਦਾਨ ਮਾਰ ਲੈਂਦੇ ਹਨ। ਕੁਝ ਸਮੇਂ ਤੋਂ ਮੇਰਾ ਵਾਹ ਵੀ ਮਹਾਂ ਬੋਰ ਦੀ ਉਪਾਧੀ ਨਾਲ ਸਨਮਾਨਿਤ ਅਜਿਹੇ ਮਹਾਂਪੁਰਸ਼ਾਂ ਨਾਲ ਪੈ ਰਿਹਾ ਹੈ, ਜਿਨ੍ਹਾਂ ਦੀ ਆਪਣੀ ਆਲੇ ਦੁਆਲੇ ਵਿਚ ਪੂਰੀ ਦਹਿਸ਼ਤ ਹੈ।
|
|
|
ਕੋਈ ਵਿਚਾਰਾ ਕੀ ਕਰੇ ? |
|
|
|
Thursday, 21 May 2009 |
|
ਸਾਡੇ ਦੇ ਰਾਮੂ ਬਾਣੀਏ ਨੇ ਆਪਣਾ ਨੱਕ ਕੱਟ ਲਿਆ। ਤੇ ਫਿਰ ਉਹ ਮੇਰੇ ਦੋਸਤਾਂ ਦੇ ਹਵਾਲੇ ਕਰ ਦਿੱਤਾ ਤੇ ਉਨ੍ਹਾਂ ਮਾਂ ਦੇ ਪੁੱਤਾ ਨੇ ਉਸ ਵਿਚ ਖੂਬ ਮਿਰਚ ਮਸਾਲੇ ਪਾ ਕੇ ਚੁੱਲ੍ਹੇ ਧਰਿਆ ਤੇ ਜੋ ਖੁਸ਼ਬੋਦਾਰ ਲਜੀਜ਼ ਪਕਵਾਨ ਤਿਆਰ ਹੋਇਆ ਉਹੀ ਸਾਰੇ ਪਿੰਡ ਵਿਚ ਵੰਡ ਦਿੱਤਾ ਸਭ ਨੂੰ ਖੂਬ ਸਵਾਦੀ ਲੱਗਾ ਮੈਂ ਤਾਂ ਪਿੰਡ ਨਹੀਂ ਸੀ, ਸੋ ਮਾਸ ਚੱਖ ਕੇ ਆਦਮਖੋਰਾਂ ਦੀ ਸ੍ਰੇਣੀ ਵਿਚ ਸ਼ਾਮਲ ਹੋਣੋਂ ਤਾਂ ਬਚ ਗਿਆ ਪਰ ਉਹ ਗੰਧ ਤੋਂ ਨਹੀਂ ਇਹ ਗੱਲ ਮੈਨੂੰ ਬਾਣੀਏ ਨੇ ਥੋੜ੍ਹਾ ਹੀ ਦੱਸੀ ਹੈ ਉਹ ਕਿਉਂ ਦੱਸਦਾ? ਹਾਂ ਪਿੰਡ ਵਾਲੇ ਜ਼ਰੂਰ ਗੱਲ ਕਰਦੇ ਨੇ ਤੇ ਪਿੰਡ ਵਾਲੇ ਸੱਚ ਕਹਿਣ ਜਾਂ ਝੂਠ ਇਸ ਦਾ ਨਿਤਾਰਾ ਕੌਣ ਕਰੇ। ਤੇ ਕਿਉਂ ਕਰੇ? ਉਨ੍ਹਾਂ ਵੀ ਜੀਣਾ ਏ! ਆਖਰ ਚਿੜੀ ਨੇ ਵੀ ਜੀਣਾ ਹੈ। ਚਿੜੀ ਵਿਚਾਰੀ ਕੀ ਕਰੇ?
|
|
|
ਗਲਾਂ ਵਿਚ ਪੈਂਦੇ ਹਾਰ |
|
|
|
Thursday, 14 May 2009 |
|
ਨੂਰ ਸੰਤੋਖਪੁਰੀ
ਹਾਰ ਕਈ ਤਰ੍ਹਾਂ ਦੇ ਹੁੰਦੇ ਹਨ। ਅਸਲੀ ਫੁੱਲਾਂ ਦੇ ਹਾਰ, ਕਾਗਜ਼ ਦੇ ਫੁੱਲਾਂ ਦੇ ਨਕਲੀ ਹਾਰ, ਕਰੰਸੀ ਨੋਟਾਂ ਦੇ ਹਾਰ, ਹੀਰਿਆਂ ਦੇ ਹਾਰ, ਜੁੱਤੀਆਂ ਦੇ ਹਾਰ। ਮੌਕਿਆਂ ਮੁਤਾਬਿਕ ਇਨ੍ਹਾਂ ਹਾਰਾਂ ਦੀ ਵਰਤੋਂ ਜਾਂ ਦੁਰਵਰਤੋਂ ਕੀਤੀ ਜਾਂਦੀ ਹੈ। ਜੈ-ਜੇਕਾਰ ਕਰਨ ਵੇਲੇ ਵੀ, ਸਿੜ੍ਹੀ-ਸਿਆਪਾ, ਦੂਰ-ਦੂਰ ਕਰਨ ਵੇਲੇ ਵੀ ਤੇ ਵਿਰੋਧ ਕਰਨ ਵੇਲੇ ਵੀ। ਸਜ਼ਾ ਦੇਣ ਵੇਲੇ ਵੀ ਇਨ੍ਹਾਂ ਵੱਖ-ਵੱਖ ਕਿਸਮ ਦੇ ਹਾਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਵਿਆਹ-ਸ਼ਾਦੀ ਦੇ ਮੌਕੇ 'ਤੇ, ਕਿਸੇ ਧਾਰਮਿਕ ਸਮਾਗਮ ਦੇ ਮੌਕੇ 'ਤੇ, ਮੋਹਤਬਰ ਬੰਦਿਆਂ ਦਾ ਸੁਆਗਤ ਕਰਨ ਲਈ, ਅਰਥੀ ਨੂੰ ਸਜਾਉਣ ਲਈ, ਵਿਛੜੀ ਆਤਮਾ ਨੂੰ ਅਕੀਦਤ ਪੇਸ਼ ਕਰਨ ਸਮੇਂ ਰੰਗ-ਬਰੰਗੇ ਫੁੱਲਾਂ ਦੇ ਹਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਮਿਲਣੀ-ਮੌਕੇ ਕਾਗਜ਼ੀ ਫੁੱਲਾਂ ਦੇ ਹਾਰਾਂ ਤੋਂ ਕੰਮ ਲਿਆ ਜਾਂਦਾ ਹੈ। ਲਾੜੇ ਦੇ ਗਲ ਵਿਚ ਨੋਟਾਂ ਦੇ ਹਾਰ ਜ਼ਿਆਦਾ ਹੁੰਦੇ ਹਨ ਤੇ
|
|
| << Start < Prev 1 2 3 4 Next > End >>
| | Results 1 - 21 of 74 |
|