|
ਲੋਕੀਂ ਭੈੜੇ ਸ਼ੱਕ ਕਰਦੇ |
|
|
|
Thursday, 29 December 2011 |
ਫਿਲਮਾਂ ਵਿਚ ਆਮ ਤੌਰ 'ਤੇ ਨੌਜਵਾਨ ਸਿਤਾਰੇ ਇਕ-ਦੂਜੇ ਪ੍ਰਤੀ ਭਾਵੁਕ ਹੋ ਜਾਂਦੇ ਹਨ। ਬਹੁਤੀ ਵਾਰ ਇਸ ਭਾਵੁਕਤਾ ਦਾ ਨੁਕਸਾਨ ਵੀ ਹੋ ਜਾਂਦਾ ਹੈ ਪਰ ਅੱਜਕਲ ਹੀਰੋ-ਹੀਰੋਇਨ ਆਪੋ ਆਪਣੇ ਕਰੀਅਰ ਨੂੰ ਮਹੱਤਵ ਦਿੰਦੇ ਹਨ ਅਤੇ ਆਪਣੀ ਭਾਵੁਕਤਾ ਨੂੰ ਇਕ ਪਾਸੇ ਰੱਖ ਦਿੰਦੇ ਹਨ। ਖਾਸ ਤੌਰ 'ਤੇ ਅਜਿਹੇ ਚੱਕਰਾਂ 'ਚ ਸਾਡੇ ਡੈਬਿਊ ਕਲਾਕਾਰ ਫਸ ਜਾਂਦੇ ਹਨ। ਪਹਿਲੀ ਫਿਲਮ 'ਚ ਹੀਰੋ ਬਣੇ, ਹੀਰੋਇਨ ਨਾਲ ਭਾਵੁਕ ਹੋ ਗਏ। ਬਹੁਤ ਸਾਰੇ ਦ੍ਰਿਸ਼ ਕੈਮਰੇ ਦੇ ਸਾਹਮਣੇ, ਸਕਰਿਪਟ ਅਨੁਸਾਰ ਕਰਦੇ-ਕਰਦੇ ਉਹ ਕਈ ਵਾਰ ਸਕਰਿਪਟ ਤੋਂ ਬਾਹਰ ਚਲੇ ਜਾਂਦੇ ਹਨ।
ਇਹ ਵੀ ਤਾਂ ਕਿਹਾ ਜਾਂਦੈ ਕਿ ਹਰ ਹੀਰੋ-ਹੀਰੋਇਨ ਨੂੰ ਆਪਣੀ ਪਹਿਲੀ ਫਿਲਮ ਵਾਲਾ ਸਾਥੀ ਨਹੀਂ ਭੁੱਲਦਾ। ਖਾਸ ਤੌਰ 'ਤੇ ਉਦੋਂ ਜਦੋਂ ਫਿਲਮ ਹਿੱਟ ਹੋ ਗਈ ਹੋਵੇ। ਆਓ ਇਥੇ ਆਪਾਂ ਗੱਲ ਕਰਦੇ ਹਾਂ ਰਣਵੀਰ ਦੀ। ਰਣਵੀਰ ਦੀ ਪਹਿਲੀ ਫਿਲਮ 'ਬੈਂਡ ਬਾਜਾ ਬਾਰਾਤ' ਹਿੱਟ ਹੋ ਗਈ। ਉਸ ਦੀ ਹੀਰੋਇਨ ਅਨੁਸ਼ਕਾ ਸ਼ਰਮਾ ਸੀ ਜੋ ਪਹਿਲਾਂ ਹੀ 'ਰਬ ਨੇ ਬਨਾ ਦੀ ਜੋੜੀ' ਨਾਲ ਆਪਣਾ ਫਿਲਮੀ ਸਫਰ ਸ਼ੁਰੂ ਕਰ ਚੁੱਕੀ ਸੀ। ਅਨੁਸ਼ਕਾ ਸ਼ਰਮਾ ਨਾਲ ਰਣਵੀਰ ਦੀ ਨੇੜਤਾ ਵਧੀ। ਨੇੜਤਾ ਵਧਣ ਦਾ ਕਾਰਨ ਵੀ 'ਬੈਂਡ ਬਾਜਾ ਬਾਰਾਤ' ਫਿਲਮ ਹੀ ਸੀ, ਜਿਸ ਵਿਚ ਦੋਵਾਂ ਨੇ ਬਹੁਤੇ ਨੇੜਤਾ ਵਾਲੇ ਦ੍ਰਿਸ਼ ਦਿੱਤੇ। ਇਕ ਲੰਮਾ ਚੁੰਮਣ ਦ੍ਰਿਸ਼ ਵੀ ਦੋਵਾਂ ਦੀ ਨੇੜਤਾ ਵਧਾਉਣ 'ਚ ਸਫਲ ਹੋਇਆ। ਫਿਲਮ ਰਿਲੀਜ਼ ਹੋਈ, ਹਿੱਟ ਹੋਈ, ਦੋਵਾਂ ਨੂੰ ਹੋਰ
|
|
|
'ਜਿਸਮ' ਦੇ ਸੀਕਵੇਲ 'ਚ ਨਜ਼ਰ ਆਏਗੀ ਪੂਜਾ |
|
|
|
Thursday, 29 December 2011 |
|
ਮਹੇਸ਼ ਭੱਟ ਦੀ ਫਿਲਮ 'ਜਿਸਮ' ਦੇ ਸੀਕਵੇਲ 'ਚ ਹੁਣ ਪੂਜਾ ਭੱਟ ਵੀ ਨਜ਼ਰ ਆਵੇਗੀ। ਜੀ ਹਾਂ, ਪੂਜਾ ਹੁਣ ਲੱਗਭਗ 10 ਸਾਲਾਂ ਪਿੱਛੋਂ ਖੁਦ ਕਿਸੇ ਫਿਲਮ 'ਚ ਦਿਖਾਈ ਦੇਵੇਗੀ ਪਰ ਇਹ ਪੂਜਾ ਹੈ ਕੌਣ? ਤੁਸੀਂ ਸ਼ਾਇਦ ਹੁਣ ਇਹ ਜਾਣਨਾ ਚਾਹ ਰਹੇ ਹੋਵੋਗੇ ਕਿ ਇਹ ਪੂਜਾ ਕੋਈ ਹੋਰ ਨਹੀਂ ਸਗੋਂ ਮਹੇਸ਼ ਭੱਟ ਦੀ ਅਭਿਨੇਤਰੀ, ਨਿਰਦੇਸ਼ਕ-ਨਿਰਮਾਤਰੀ ਧੀ ਪੂਜਾ ਭੱਟ ਹੈ ਜੋ ਪਿਛਲੇ 10 ਸਾਲਾਂ ਤੋਂ ਕੈਮਰੇ ਤੋਂ ਦੂਰ ਸੀ ਅਤੇ ਹੁਣ ਆਪਣੇ ਹੀ ਪ੍ਰੋਡਕਸ਼ਨ ਹਾਊਸ ਦੀ ਫਿਲਮ ਨਾਲ ਵਾਪਸੀ ਕਰ ਰਹੀ ਹੈ। ਸੂਤਰਾਂ 'ਤੇ ਯਕੀਨ ਕਰੀਏ ਤਾਂ ਪੂਜਾ ਆਪਣੇ ਹੋਮ ਪ੍ਰੋਡਕਸ਼ਨ ਦੀ ਫਿਲਮ ਲਈ ਖੁਦ ਨੂੰ ਤਿਆਰ ਕਰਨ 'ਚ ਰੁੱਝੀ ਹੋਈ ਹੈ ਅਤੇ ਆਪਣੀ ਇਸ ਵਾਪਸੀ ਕਰਕੇ ਬੇਹੱਦ ਉਤਸ਼ਾਹਿਤ ਵੀ ਹੈ।
|
|
|
ਬਾਲੀਵੁੱਡ ਦਿਲ 'ਚ ਵਸਦਾ ਹੈ : ਮੱਲਿਕਾ |
|
|
|
Thursday, 29 December 2011 |
|
ਮੱਲਿਕਾ ਸ਼ੇਰਾਵਤ ਇਨ੍ਹੀਂ ਦਿਨੀਂ ਅਮੇਰਿਕਾ ਚਲੀ ਗਈ ਹੈ। ਮੱਲਿਕਾ ਨੇ ਆਪਣੇ ਇਕ ਅੰਤਰਰਾਸ਼ਟਰੀ ਪ੍ਰਾਜੈਕਟ ਨੂੰ ਲੈ ਕੇ ਦੇਸ਼ ਛੱਡਿਆ ਹੈ ਪਰ ਉਸ ਦਾ ਕਹਿਣੈ ਕਿ ਉਸ ਦਾ ਦਿਲ ਬਾਲੀਵੁੱਡ 'ਚ ਵਸਦਾ ਹੈ। ਮੱਲਿਕਾ ਨੇ ਇਹ ਵੀ ਕਿਹਾ ਕਿ ਪੱਛਮੀ ਦੇਸ਼ਾਂ 'ਚ ਰਹਿਣ ਵਾਲੇ ਲੋਕਾਂ ਨੂੰ ਹਿੰਦੀ ਫਿਲਮੀ ਦੁਨੀਆ ਪਸੰਦ ਹੈ ਅਤੇ ਉਹ ਇਸ ਨੂੰ ਲੈ ਕੇ ਕਾਫੀ ਉਤਸੁਕ ਰਹਿੰਦੇ ਹਨ। ਮੱਲਿਕਾ ਨੇ ਕਿਹਾ, ''ਮੈਂ ਇਕ ਵਿਸ਼ਵ ਪੱਧਰੀ ਅਭਿਨੇਤਰੀ ਹਾਂ ਪਰ ਮੇਰਾ ਦਿਲ ਬਾਲੀਵੁੱਡ 'ਚ ਵਸਦਾ ਹੈ। ਇਹੀ ਮੇਰੀ ਜ਼ਿੰਦਗੀ ਹੈ।'' ਮੱਲਿਕਾ ਨੇ ਅਮੇਰਿਕਾ ਨੂੰ ਆਪਣਾ ਦੂਜਾ ਘਰ ਬਣਾ ਲਿਆ ਹੈ ਅਤੇ ਉਥੇ ਬੀਤੇ ਦੋ ਸਾਲਾਂ ਤੋਂ ਰਹਿ ਰਹੀ ਹੈ। ਮੱਲਿਕਾ ਨੇ ਆਖਰੀ ਵਾਰ ਹਾਲੀਵੁੱਡ ਫਿਲਮ 'ਪਾਲੀਟਿਕਸ ਆਫ ਲਵ' 'ਚ ਕੰਮ ਕੀਤਾ ਸੀ। ਇਸ ਤੋਂ ਬਾਅਦ ਮੱਲਿਕਾ ਇਹ ਮੰਨਣ ਲੱਗੀ ਹੈ ਕਿ ਹਾਲੀਵੁੱਡ ਦੇ ਲੋਕ ਬਾਲੀਵੁੱਡ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਮੱਲਿਕਾ ਨੇ ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਕਿਹਾ, ''ਮੈਂ 'ਲੱਕੀ ਅਨਲੱਕੀ' ਸਾਈਨ ਕੀਤੀ ਹੈ। ਮੈਂ ਇਸ ਫਿਲਮ 'ਚ ਇਕ ਜਾਟ ਮੁਟਿਆਰ ਦੀ ਭੂਮਿਕਾ ਨਿਭਾ ਰਹੀ ਹਾਂ। ਇਸ ਤੋਂ ਇਲਾਵਾ ਮੈਂ ਵਿਵੇਕ ਓਬਰਾਏ ਨਾਲ ਫਿਲਮ 'ਕਿਸਮਤ ਲਵ ਪੈਸੇ ਦਿੱਲੀ' ਵੀ ਸਾਈਨ ਕੀਤੀ ਹੈ।
|
|
|
ਬਾਲੀਵੁੱਡ ਦੀ 'ਅਨਾਰਕਲੀ' |
|
|
|
Thursday, 22 December 2011 |
1950 ਦੇ ਦਹਾਕੇ 'ਚ 'ਅਨਾਰਕਲੀ' ਦੇ ਨਾਂ ਤੋਂ ਮਸ਼ਹੂਰ ਹੋਈ ਅਭਿਨੇਤਰੀ ਬੀਨਾ ਰਾਏ ਦਾ ਨਾਂ ਉਨ੍ਹਾਂ ਅਭਿਨੇਤਰੀਆਂ 'ਚ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਛੋਟੇ ਜਿਹੇ ਫਿਲਮੀ ਕਰੀਅਰ 'ਚ ਆਪਣੀ ਸੁੰਦਰਤਾ ਅਤੇ ਅਭਿਨੈ ਦੇ ਦਮ 'ਤੇ ਲੱਖਾਂ ਦਿਲਾਂ 'ਤੇ ਰਾਜ ਕੀਤਾ। ਪਰਦੇ 'ਤੇ ਗੀਤ 'ਯੇ ਜ਼ਿੰਦਗੀ ਉਸੀ ਕੀ ਹੈ, ਜੋ ਕਿਸੀ ਕਾ ਹੋ ਗਯਾ ਪਿਆਰ ਹੀ ਮੇਂ ਖੋ ਗਯਾ...' ਗਾਉਂਦੀ ਹੋਈ ਫਿਲਮ 'ਅਨਾਰਕਲੀ' ਦੀ ਅਨਾਰਕਲੀ ਅਜਿਹੀ ਲੱਗਦੀ ਸੀ ਜਿਵੇਂ ਦਰਸ਼ਕ ਉਨ੍ਹਾਂ ਨੂੰ ਫਿਲਮੀ ਪਰਦੇ 'ਤੇ ਨਹੀਂ, ਪ੍ਰਤੱਖ ਦੇਖ ਰਹੇ ਹੋਣ। ਠੀਕ ਇਸੇ ਤਰ੍ਹਾਂ ਫਿਲਮ 'ਤਾਜ ਮਹਿਲ' ਦਾ ਗੀਤ 'ਜੋ ਵਾਦਾ ਕੀਆ ਵੋ ਨਿਭਾਨਾ ਪੜੇਗਾ...' 'ਚ ਬੱਦਲਾਂ 'ਚ ਲੁਕਦੀ ਮੁਮਤਾਜ ਨੂੰ ਦੇਖ ਕੇ ਜ਼ਰਾ ਵੀ ਨਹੀਂ ਲੱਗਦਾ ਕਿ ਦਰਸ਼ਕ ਕੋਈ ਫਿਲਮ ਦੇਖ ਰਹੇ ਹਨ। ਉਹ ਤਾਂ ਬਸ ਮੁਮਤਾਜ ਨੂੰ ਦੇਖਦੇ ਸਨ। ਪਰਦੇ 'ਤੇ ਇਨ੍ਹਾਂ ਦੋ ਸਦਾਬਹਾਰ ਗੀਤਾਂ 'ਚ ਲੋਕਾਂ ਨੇ ਅਭਿਨੇਤਰੀ ਬੀਨਾ ਰਾਏ ਨੂੰ ਦੇਖਿਆ।
ਬੀਨਾ ਰਾਏ ਦਾ ਕਰੀਅਰ ਸਿਰਫ ਪੰਦਰਾਂ ਸਾਲ ਦਾ ਰਿਹਾ ਅਤੇ ਇਸ ਡੇਢ ਦਹਾਕੇ 'ਚ ਉਸ ਨੇ ਸਿਰਫ 27 ਫਿਲਮਾਂ ਹੀ ਕੀਤੀਆਂ ਪਰ ਉਸ ਨੂੰ ਲੋਕ ਅੱਜ ਵੀ 'ਤਾਜ ਮਹਿਲ' ਦੀ ਮੁਮਤਾਜ ਅਤੇ 'ਅਨਾਰਕਲੀ' ਦੀ ਅਨਾਰਕਲੀ ਦੇ ਰੂਪ 'ਚ ਯਾਦ ਕਰਦੇ ਹਨ। ਹਾਲਾਂਕਿ ਬੀਨਾ ਰਾਏ ਦੀ ਪਹਿਲੀ ਫਿਲਮ ਸੀ 'ਕਾਲੀ ਘਟਾ' (1951)। ਕਿਸ਼ੋਰ ਸਾਹੂ ਦੀ ਨਿਰਦੇਸ਼ਿਤ ਇਸ ਫਿਲਮ 'ਚ ਬੀਨਾ ਰਾਏ ਤੋਂ ਇਲਾਵਾ ਖੁਦ ਕਿਸ਼ੋਰ ਸਾਹੂ, ਆਸ਼ਾ ਮਾਥੁਰ, ਜੀਵਨ, ਉਲਹਾਸ ਅਤੇ ਕੁੱਕੂ ਨੇ ਕੰਮ ਕੀਤਾ ਸੀ, ਜਦਕਿ ਇਸ ਦੇ ਸੰਗੀਤਕਾਰ ਸਨ ਸ਼ੰਕਰ-ਜੈਕਿਸ਼ਨ। ਬੀਨਾ ਰਾਏ
|
|
|
ਮੇਰਾ ਕੰਮ ਹੀ ਇਬਾਦਤ |
|
|
|
Thursday, 22 December 2011 |
ਅੱਜ ਸੈਫ ਅਲੀ ਖਾਨ ਦੀ ਗਿਣਤੀ ਟਾਪ-5 ਨਾਇਕਾਂ ਵਿਚ ਹੁੰਦੀ ਹੈ। ਭਾਵੇਂ ਉਸ ਨੂੰ ਸ਼ੁਰੂ ਵਿਚ ਇਕ ਖਰਾਬ ਅਭਿਨੇਤਾ ਮੰਨਿਆ ਜਾਂਦਾ ਰਿਹਾ ਹੋਵੇ ਪਰ ਹੁਣ ਉਸ ਦੇ ਅਭਿਨੈ ਵਿਚ ਲਗਾਤਾਰ ਨਿਖਾਰ ਆ ਰਿਹਾ ਹੈ। ਬਤੌਰ ਅਭਿਨੇਤਾ ਉਸ ਦਾ ਰੁਤਬਾ ਬੁਲੰਦ ਹੋਇਆ ਹੈ।
ਐਕਟਿੰਗ ਦੇ ਨਾਲ-ਨਾਲ ਸੈਫ ਅਲੀ ਖਾਨ ਨਿਰਮਾਤਾ ਦੇ ਤੌਰ 'ਤੇ ਆਪਣੀ ਪਾਰੀ ਦਾ ਆਗਾਜ਼ ਕਰ ਚੁੱਕਿਆ ਹੈ। ਨਿਰਮਾਤਾ ਦੇ ਤੌਰ 'ਤੇ ਉਸ ਦੀ ਪਹਿਲੀ ਫਿਲਮ 'ਲਵ ਆਜਕਲ' ਜ਼ਬਰਦਸਤ ਹਿੱਟ ਸੀ। ਇਨ੍ਹੀਂ ਦਿਨੀਂ ਸੈਫ ਦੇ ਵੈਂਚਰ ਦੀ ਦੂਜੀ ਫਿਲਮ 'ਏਜੰਟ ਵਿਨੋਦ' ਦੀ ਸ਼ੂਟਿੰਗ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ। 'ਏਜੰਟ ਵਿਨੋਦ' ਵਿਚ ਸੈਫ ਅਲੀ ਖਾਨ ਜਿਥੇ ਇਕ ਜਾਸੂਸ ਦੇ ਕਿਰਦਾਰ ਵਿਚ ਨਜ਼ਰ ਆਵੇਗਾ, ਉਥੇ ਕਰੀਨਾ ਕਪੂਰ ਪਾਕਿਸਤਾਨੀ ਜਾਸੂਸ ਦਾ ਨੈਗੇਟਿਵ ਕਿਰਦਾਰ ਨਿਭਾ ਰਹੀ ਹੈ। ਕਰੀਨਾ ਕਪੂਰ ਦੇ ਫਿਲਮ ਵਿਚ ਪੰਜ ਵੱਖ-ਵੱਖ ਕਿਰਦਾਰ ਹਨ। ਇਸ ਫਿਲਮ ਨੂੰ ਲੈ ਕੇ ਕਰੀਨਾ ਵੀ ਬੇਹੱਦ ਉਤਸ਼ਾਹਿਤ ਹੈ। ਫਿਲਮ ਵਿਚ ਕਰੀਨਾ ਅਤੇ ਸੈਫ ਵਿਚਾਲੇ ਕੋਈ ਰੋਮਾਂਟਿਕ ਐਂਗਲ ਨਹੀਂ ਹੈ। ਫਿਲਮ ਦਾ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਹੈ। ਪੇਸ਼ ਹਨ ਸੈਫ ਨਾਲ ਹੋਈ ਮੁਲਾਕਾਤ ਦੇ ਮੁੱਖ ਅੰਸ਼-
* ਬਤੌਰ ਨਿਰਮਾਤਾ 'ਲਵ ਆਜਕਲ' ਨਾਲ ਤੁਸੀਂ ਆਪਣੀ ਸਫਲ ਸ਼ੁਰੂਆਤ ਕੀਤੀ ਸੀ। ਹੁਣ ਤੁਸੀਂ ਦਰਸ਼ਕਾਂ ਲਈ 'ਏਜੰਟ ਵਿਨੋਦ' ਕਰ ਰਹੇ ਹੋ। ਪਹਿਲੀ ਸਫਲਤਾ ਤੋਂ
|
|
|
ਸਮੀਰਾ ਦਾ ਹੌਸਲਾ ਵਧਿਆ |
|
|
|
Thursday, 22 December 2011 |
|
ਸਮੀਰਾ ਰੈੱਡੀ ਦਾ ਨਾਂ ਆਉਂਦਿਆਂ ਹੀ ਮਨ ਅੰਦਰ ਕੋਈ ਬਹੁਤ ਹੀ ਸੈਕਸੀ ਅਤੇ ਗਲੈਮਰਸ ਆਈਟਮ ਗਰਲ ਜਾਂ ਫਿਰ ਸਮੁੰਦਰ ਦੇ ਕਿਨਾਰੇ ਦਾ ਸੈਕਸੀ ਨਜ਼ਾਰਾ ਤੇ ਸਮੁੰਦਰ 'ਚੋਂ ਨਿਕਲਦੀ ਬੇਹੱਦ ਸੈਕਸੀ ਅਤੇ ਭਾਵਨਾਵਾਂ ਨੂੰ ਭੜਕਾਉਣ ਵਾਲੀ ਮੁਟਿਆਰ ਦੀ ਕਲਪਨਾ ਸਾਕਾਰ ਹੋ ਜਾਂਦੀ ਹੈ ਪਰ ਸਮੀਰਾ ਨੇ ਪਤਾ ਨਹੀਂ ਕਿਉਂ ਆਪਣੀ ਹਰਮਨਪਿਆਰੀ ਇਮੇਜ ਦੇ ਉਲਟ ਕੁਝ ਫਿਲਮਾਂ 'ਚ ਨਾਨ-ਗਲੈਮਰਸ ਕਿਰਦਾਰ ਵੀ ਨਿਭਾਏ ਅਤੇ ਸਮੀਰਾ ਦੇ ਜਿਹੜੇ ਪ੍ਰਸ਼ੰਸਕ ਉਸ ਨੂੰ ਉਸ ਦੇ ਉਸ ਰੂਪ 'ਚ ਦੇਖਣ ਗਏ ਉਨ੍ਹਾਂ ਨੂੰ ਨਿਰਾਸ਼ਾ ਹੋਈ ਅਤੇ ਉਸ ਦਾ ਕੈਰੀਅਰ ਲਗਾਤਾਰ ਭੈੜੇ ਤੋਂ ਹੋਰ ਭੈੜਾ ਹੁੰਦਾ ਚਲਾ ਗਿਆ। ਸਮੀਰਾ ਇਨ੍ਹੀਂ ਦਿਨੀਂ ਪ੍ਰਿਯਦਰਸ਼ਨ ਦੀ 'ਤੇਜ਼' 'ਚ ਗਲੈਮਰਸ ਐਕਸ਼ਨ ਰੋਲ ਨਿਭਾ ਰਹੀ ਹੈ। ਆਪਣੇ ਇਸ ਕਿਰਦਾਰ ਬਾਰੇ ਸਮੀਰਾ ਦਾ ਕਹਿਣਾ ਹੈ ਕਿ ਮੈਂ ਵੱਡੇ ਬੈਨਰਜ਼ ਅਤੇ ਸਟਾਰਸ ਦੇ ਲਾਲਚ 'ਚ ਪਹਿਲਾਂ ਬੇਸ਼ੱਕ ਇੰਝ ਕੀਤਾ ਹੋਵੇ ਪਰ ਹੁਣ ਮੇਰੀ ਪਹਿਲ ਸਿਰਫ ਕੁਆਲਟੀ ਵਾਲੀਆਂ ਭੂਮਿਕਾਵਾਂ ਪ੍ਰਤੀ ਹੋਵੇਗੀ। ਮੈਂ ਹੁਣ ਘੱਟ
|
|
|
ਕੀ ਹੋਵੇਗਾ ਈਸ਼ਾ ਦਿਓਲ ਦਾ? |
|
|
|
Thursday, 08 December 2011 |
|
ਈਸ਼ਾ ਦਿਓਲ ਦੀ ਆਖਰੀ ਆਸ ਉਸਦੀ ਮਾਂ ਹੇਮਾ ਮਾਲਿਨੀ ਦੇ ਨਿਰਦੇਸ਼ਨ 'ਚ ਹੁਣੇ ਰਿਲੀਜ਼ ਫ਼ਿਲਮ 'ਟੈੱਲ ਮੀ ਓ ਖੁਦਾ' 'ਤੇ ਟਿਕੀ ਹੋਈ ਸੀ। ਇਸ ਫ਼ਿਲਮ ਨੂੰ ਸ਼ੁਰੂ ਕਰਨ ਵੇਲੇ ਹੇਮਾ ਨੇ ਏਸ਼ਾ ਨੂੰ ਸਾਫ਼ ਸ਼ਬਦਾਂ 'ਚ ਅਲਟੀਮੇਟਮ ਦੇ ਦਿੱਤਾ ਸੀ ਕਿ ਜਾਂ ਤਾਂ ਉਹ ਇਸ ਫ਼ਿਲਮ 'ਚ ਸਫਲ ਹੋ ਕੇ ਦਿਖਾਏ ਜਾਂ ਫਿਰ ਵਿਆਹ ਕਰਕੇ ਬੱਚੇ ਪਾਲਣ ਦੀ ਤਿਆਰੀ ਕਰ ਲਵੇ। ਜੇਕਰ ਸੂਤਰਾਂ 'ਤੇ ਯਕੀਨ ਕੀਤਾ ਜਾਵੇ ਤਾਂ ਏਸ਼ਾ ਪਿਛਲੇ ਕੁਝ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹੈ। ਉਹ ਇਸ ਸਮੇਂ ਬਿਜ਼ਨੈੱਸਮੈਨ ਭਰਤ ਤਖਤਾਨੀ ਨਾਲ ਡੇਟਿੰਗ ਕਰ ਰਹੀ ਹੈ। ਸੂਤਰਾਂ ਦਾ ਤਾਂ ਇਹ ਵੀ ਕਹਿਣੈ ਕਿ ਦੋਹਾਂ ਦੀ ਮੰਗਣੀ ਹੋ ਚੁੱਕੀ ਹੈ ਅਤੇ ਸਮਾਂ ਆਉਣ 'ਤੇ ਇਸ ਬਾਰੇ ਐਲਾਨ ਕੀਤਾ ਜਾਵੇਗਾ। ਏਸ਼ਾ ਇਹ ਗੱਲ ਤਾਂ ਸਵੀਕਾਰ ਕਰਦੀ ਹੈ ਕਿ ਉਹ ਭਰਤ ਨੂੰ ਲੰਮੇ
|
|
|
ਬਿਕਨੀ ਪਹਿਨਣ ਲਈ ਬੇਤਾਬ ਸੋਨਮ |
|
|
|
Thursday, 08 December 2011 |
|
ਅੱਜਕਲ ਬਾਲੀਵੁੱਡ 'ਚ ਸਥਾਪਿਤ ਅਤੇ ਚੰਗਾ ਨਾਂ ਕਮਾ ਚੁੱਕੀਆਂ ਹੀਰੋਇਨਾਂ ਜਿਵੇਂ ਕਰੀਨਾ ਕਪੂਰ, ਦੀਪਿਕਾ ਪਾਦੁਕੋਣ ਅਤੇ ਪ੍ਰਿਯੰਕਾ ਚੋਪੜਾ ਹਰ ਕੋਈ ਆਪਣੀ ਕਿਸੇ ਨਾ ਕਿਸੇ ਫ਼ਿਲਮ 'ਚ ਬਿਕਨੀ ਪਹਿਨ ਕੇ ਆਪਣੇ ਗਲੈਮਰ ਨੂੰ ਕੁਝ ਵੱਖਰਾ ਅੰਦਾਜ਼ ਦੇਣਾ ਪਸੰਦ ਕਰ ਰਹੀਆਂ ਹਨ। ਇਨ੍ਹਾਂ ਵਰਗੀਆਂ ਬਾਲੀਵੁੱਡ ਸੁੰਦਰੀਆਂ ਤੋਂ ਬਾਅਦ ਹੁਣ ਬਾਲੀਵੁੱਡ ਦੀ 'ਮਸਕਲੀ' ਭਾਵ ਸੋਨਮ ਕਪੂਰ ਵੀ ਫ਼ਿਲਮਾਂ 'ਚ ਬਿਕਨੀ ਪਹਿਨਣ ਲਈ ਬੇਤਾਬ ਹੈ। ਉਂਝ ਸੋਨਮ ਦੀ ਪ੍ਰੇਸ਼ਾਨੀ ਹੈ ਕਿ ਅਜੇ ਤਕ ਉਸਨੂੰ ਕਿਸੇ ਵੀ ਨਿਰਦੇਸ਼ਕ ਨੇ ਆਪਣੀ ਫ਼ਿਲਮ 'ਚ ਬਿਕਨੀ ਪਹਿਨਣ ਲਈ ਅਪ੍ਰੋਚ ਨਹੀਂ ਕੀਤਾ ਹੈ। ਸ਼ਾਇਦ ਇਸ ਲਈ ਸੋਨਮ ਅੱਜਕਲ ਖੁਦ ਹੀ ਫ਼ਿਲਮੀ ਪਾਰਟੀਆਂ 'ਚ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਸਨੂੰ ਬਿਕਨੀ ਪਹਿਨਣ 'ਤੇ ਕੋਈ ਇਤਰਾਜ਼ ਨਹੀਂ ਹੈ ਤਾਂਕਿ ਕਿਸੇ ਨਿਰਦੇਸ਼ਕ ਦਾ ਧਿਆਨ ਉਸਦੀ ਇਸ ਖਾਹਿਸ਼ 'ਤੇ ਚਲਾ ਜਾਵੇ। ਜ਼ਿਕਰਯੋਗ ਹੈ ਕਿ ਸੋਨਮ ਛੇਤੀ ਹੀ ਅੱਬਾਸ-ਮਸਤਾਨ ਦੀ ਫ਼ਿਲਮ 'ਪਲੇਅਰਸ' 'ਚ ਅਭਿਸ਼ੇਕ ਬੱਚਨ ਨਾਲ ਨਜ਼ਰ ਆਵੇਗੀ, ਜਿਸ 'ਚ ਉਹ ਖੂਬ ਸਟੰਟ ਕਰਦੀ ਨਜ਼ਰ ਆਵੇਗੀ।
|
|
|
ਲੰਮੇ ਕੱਦ ਵਾਲੀਆਂ ਅਭਿਨੇਤਰੀਆਂ ਦੀ ਬੱਲੇ-ਬੱਲੇ |
|
|
|
Thursday, 08 December 2011 |
ਲੋਕ ਆਖਦੇ ਨੇ ਉਚੀ ਦੁਕਾਨ ਤੇ ਫਿੱਕਾ ਪਕਵਾਨ ਪਰ ਅੱਜ ਕੱਲ੍ਹ ਦੀਆਂ ਅਭਿਨੇਤਰੀਆਂ ਨੇ ਹੁਣ ਇਹ ਅਖਾਣ ਬਦਲ ਕੇ ਰੱਖ ਦਿੱਤੀ ਹੈ। ਉਚੇ ਲੰਮੇ ਕੱਦ ਵਾਲੀਆਂ ਇਨ੍ਹਾਂ ਅਭਿਨੇਤਰੀਆਂ ਕਰਕੇ ਹੀ ਹੁਣ ਲੋਕ ਆਖਣ ਲੱਗ ਪਏ ਨੇ 'ਉਚੀ ਦੁਕਾਨ, ਮਿੱਠਾ ਪਕਵਾਨ' ਭਾਵੇਂ ਨਿਊਯਾਰਕ ਦੀ ਕੈਟਰੀਨਾ ਹੋਵੇ ਜਾਂ 'ਕਮਬਖ਼ਤ ਇਸ਼ਕ' ਦੀ ਕਰੀਨਾ, ਲਵ ਆਜ ਕੱਲ੍ਹ ਦੀ ਦੀਪਿਕਾ ਹੋਵੇ ਜਾਂ ਕਮੀਨੇ ਦੀ ਪ੍ਰਿਅੰਕਾ ਚੋਪੜਾ, ਰੱਬ ਨੇ ਬਨਾ ਦੀ ਜੋੜੀ, ਦੀ ਅਨੁਸ਼ਕਾ ਸ਼ਰਮਾ ਹੋਵੇ ਜਾਂ ਫੇਰ ਦਿੱਲੀ-6, ਦੀ ਸੋਨਮ ਕਪੂਰ ਸਭ ਦਾ ਕਦ ਕਾਠ ਔਸਤ ਭਾਰਤੀ ਔਰਤਾਂ ਜਾਂ ਬਾਲੀਵੁੱਡ ਦੀਆਂ ਦੂਜੀਆਂ ਅਭਿਨੇਤਰੀਆਂ ਤੋਂ ਲੰਮਾ ਹੀ ਹੈ।
ਕੋਈ ਵੇਲਾ ਸੀ ਜਦੋਂ ਬਾਲੀਵੁੱਡ ਵਿਚ ਲੰਮੇ ਕੱਦ ਵਾਲੀ ਅਭਿਨੇਤਰੀ ਦਾ ਫਿਲਮਾਂ ਵਿਚ ਕੰਮ ਕਰਨਾ ਔਖਾ ਹੋ ਜਾਂਦਾ ਸੀ। ਪ੍ਰਤਿਭਾ ਹੋਣ ਦੇ ਬਾਵਜੂਦ ਉਸ ਨੂੰ ਕਿਸੇ ਖਾਸ ਭੂਮਿਕਾ ਵਾਲੀ ਫਿਲਮ ਦੀ ਉਡੀਕ ਕਰਨੀ ਪੈਂਦੀ ਸੀ। ਸੁਸ਼ਮਿਤਾ ਸੇਨ ਇਸ ਦੀ ਸਭ ਤੋਂ ਢੁੱਕਵੀਂ ਮਿਸਾਲ ਹੈ। ਸੁਸ਼ਮਿਤਾ ਨੇ ਬਾਲੀਵੁੱਡ ਵਿਚ ਜਦੋਂ ਐਂਟਰੀ ਕੀਤੀ ਸੀ, ਉਸ ਵੇਲੇ ਲੰਮੇ ਕੱਦ ਵਾਲੀ ਅਭਿਨੇਤਰੀ ਨੂੰ ਕੋਈ ਖਾਸ ਭੂਮਿਕਾ ਹੀ ਦਿੱਤੀ ਜਾਂਦੀ ਸੀ। ਉਸ ਵੇਲੇ ਇਹ ਮੰਨਿਆ ਜਾਂਦਾ ਸੀ ਕਿ ਹੀਰੋਇਨ, ਫਿਲਮ ਦੇ ਹੀਰੋ ਤੋਂ ਦੋ ਉਂਗਲਾਂ ਨੀਵੀਂ ਹੀ ਹੋਣੀ ਚਾਹੀਦੀ ਹੈ। ਇੰਜ ਨਾ
|
|
|
ਫ਼ਿਲਮੀ ਗੱਪਸ਼ੱਪ |
|
|
|
Thursday, 01 December 2011 |
ਨੰਨ੍ਹੀ ਪਰੀ ਮੁਬਾਰਕ
ਕਾਫ਼ੀ ਸਮੇਂ ਤੋਂ ਚਰਚਾ ਦਾ ਵਿਸ਼ਾ ਰਹਿਣ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ। ਬੇਟੀ ਦੇ ਜਨਮ 'ਤੇ ਅਭਿਸ਼ੇਕ ਨੇ ਕਿਹਾ ਕਿ ਉਹ ਖ਼ਸ਼ੀ 'ਚ ਉਹ ਸੌਂ ਨਹੀਂ ਸਕਿਆ। ਜ਼ਿਕਰਯੋਗ ਹੈ ਕਿ ਅਭਿਸ਼ੇਕ ਨੇ ਆਪਣੇ ਘਰ ਬੇਟੀ ਪੈਦਾ ਹੋਣ ਦੀ ਤਮੰਨਾ ਜ਼ਾਹਰ ਕੀਤੀ ਸੀ। ਅਮਿਤਾਭ ਨੇ ਕਿਹਾ ਕਿ ਉਸ ਦੇ ਘਰ ਦੁਨੀਆਂ ਦੀ ਸਭ ਤੋਂ ਪਿਆਰੀ ਪੋਤੀ ਪੈਦਾ ਹੋਈ ਹੈ। ਬੱਚਨ ਪਰਿਵਾਰ 'ਚ ਬੇਟੀ ਦੇ ਪੈਦਾ ਹੋਣ 'ਤੇ ਉਸ ਦੇ ਨਾਂ ਤੇ ਭਵਿੱਖ ਬਾਰੇ ਜੋਤਸ਼ੀ ਲੋਕਾਂ ਨੇ ਪਹਿਲਾਂ ਹੀ ਕਿਆਸ ਅਰਾਈਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕੋਈ ਉਸ ਦਾ ਨਾਂ ਪਰੀਨੀਤਾ ਦੱਸ ਰਿਹਾ ਹੈ। ਕੋਈ ਉਸ ਦੇ ਇੱਕ ਵਿਸ਼ਵ ਸੁੰਦਰੀ ਬਣਨ ਦੀਆਂ ਗੱਲਾਂ ਕਰ ਰਿਹਾ ਹੈ। ਫ਼ਿਲਹਾਲ ਬੱਚਨ ਪਰਿਵਾਰ ਆਪਣੀ ਇਸ ਖ਼ੁਸ਼ੀ ਨੂੰ ਪਰਿਵਾਰ ਤਕ
|
|
|
ਨਵੀਂ ਫ਼ਿਲਮ |
|
|
|
Thursday, 01 December 2011 |
ਅਗਨੀਪਥ
ਮਰਹੂਮ ਨਿਰਮਾਤਾ ਯਸ਼ ਜੌਹਰ ਅਤੇ ਮਰਹੂਮ ਮੁਕੁਲ ਆਨੰਦ ਦੁਆਰਾ ਨਿਰਦੇਸ਼ਤ ਸਫ਼ਲਤਾ ਦੇ ਦਿਸਹੱਦੇ ਛੂਹਣ ਵਾਲੀ ਫ਼ਿਲਮ ਅਗਨੀਪਥ ਨੂੰ ਲੋਕ ਅੱਜ ਤਕ ਭੁਲਾ ਨਹੀਂ ਸਕੇ। ਇਸ ਫ਼ਿਲਮ ਵਿੱਚ ਅਮਿਤਾਭ ਬੱਚਨ ਨੇ ਦੀਨਾਨਾਥ ਚੌਹਾਨ ਦਾ ਕਿਰਦਾਰ ਨਿਭਾਇਆ ਸੀ। ਇਸ ਲਈ ਉਨ੍ਹਾਂ ਨੂੰ ਸਰਵਸ੍ਰੇਸ਼ਟ ਅਦਾਕਾਰ ਦਾ ਕੌਮੀ ਪੁਰਸਕਾਰ ਮਿਲਿਆ ਸੀ। ਅਮਿਤਾਭ ਤੋਂ ਇਲਾਵਾ ਇਸ ਫ਼ਿਲਮ ਵਿੱਚ ਟੀਨੂ ਆਨੰਦ, ਡੈਨੀ, ਮਾਧਵੀ ਜਿਹੇ ਕਲਾਕਾਰਾਂ ਨੇ ਕੰਮ ਕੀਤਾ ਸੀ। ਹੁਣ ਲਗਪਗ 20 ਸਾਲ ਬਾਅਦ ਮਰਹੂਮ ਯਸ਼ ਜੌਹਰ ਦੇ ਬੇਟੇ ਪ੍ਰਸਿੱਧ ਫ਼ਿਲਮਕਾਰ ਕਰਨ ਜੌਹਰ ਨੇ ਇਸ ਦਾ ਦੁਬਾਰਾ ਨਿਰਮਾਣ ਕੀਤਾ ਹੈ। ਇਸ ਦਾ ਨਿਰਦੇਸ਼ਨ ਨਵੇਂ ਨਿਰਦੇਸ਼ਕ ਕਰਨ ਮਲਹੋਤਰਾ ਨੇ ਦਿੱਤਾ ਹੈ। ਵਿਜੈ ਦੀਨਾਨਾਥ ਚੌਹਾਨ ਦੀ ਭੂਮਿਕਾ ਰਿਤਿਕ ਰੌਸ਼ਨ ਨਿਭਾਅ ਰਹੇ ਹਨ ਅਤੇ
|
|
|
ਕੁਛ ਤੋ ਲੋਗ ਕਹੇਂਗੇ |
|
|
|
Thursday, 01 December 2011 |
|
1984 'ਚ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲੇ ਮੋਹਨੀਸ਼ ਬਹਿਲ ਨੇ ਆਪਣੀ ਜ਼ਿੰਦਗੀ ਵਿੱਚ ਕਾਫ਼ੀ ਉਤਰਾਅ-ਚੜ੍ਹਾਅ ਦੇਖੇ ਹਨ। ਉਹ ਹੀਰੋ ਤੋਂ ਖਲਨਾਇਕ ਵੀ ਬਣੇ। ਉਨ੍ਹਾਂ ਨੇ 'ਦੇਵੀ', 'ਕਹਾਣੀ ਘਰ ਘਰ ਕੀ', 'ਏਕ ਲੜਕੀ ਅਨਜਾਨੀ ਸੀ', 'ਕਿਆਮਤ' ਆਦਿ ਟੀ.ਵੀ. ਸੀਰੀਅਲਾਂ ਵਿੱਚ ਕੰਮ ਕੀਤਾ। ਇਨ੍ਹੀਂ ਦਿਨੀਂ ਉਹ ਸੋਨੀ ਤੋਂ ਪ੍ਰਸਾਰਿਤ ਹੋ ਰਹੇ ਲੜੀਵਾਰ 'ਕੁਛ ਤੋ ਲੋਗ ਕਹੇਂਗੇ' ਵਿੱਚ ਡਾ. ਆਸ਼ੂਤੋਸ਼ ਦੀ ਭੂਮਿਕਾ ਨਿਭਾਅ ਰਹੇ ਹਨ। ਹੋਰਾਂ ਵਿਸ਼ਿਆਾਂ ਤੋਂ ਹਟ ਕੇ ਹੋਣ ਕਰਕੇ ਇਸ ਸੀਰੀਅਲ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਲੜੀਵਾਰ ਵਿੱਚ 38 ਸਾਲਾ ਡਾ. ਆਸ਼ੂਤੋਸ਼ ਅਤੇ 24 ਸਾਲਾ ਡਾ. ਨਿਧੀ ਵਿੱਚ ਪਿਆਰ ਹੋ ਜਾਂਦਾ ਹੈ। ਪਿਆਰ ਕਰਨ ਦੀ ਕੋਈ ਉਮਰ ਨਹੀਂ ਹੁੰਦੀ। ਹਿਹ ਕਦੋਂ ਵੀ ਕਿਸੇ ਨੂੰ ਵੀ ਹੋ ਸਕਦਾ ਹੈ ਪਰ ਡਾ. ਆਸ਼ੂਤੋਸ਼, ਡਾ. ਨਿਧੀ ਨਾਲ ਵਿਆਹ ਕਰਨ ਤੋਂ ਪਹਿਲਾਂ ਸੋਚਦਾ ਹੈ ਕਿ 20 ਸਾਲ ਬਾਅਦ ਉਹ ਬੁੱਢਾ ਹੋ ਜਾਵੇਗਾ ਤੇ ਡਾਕਟਰ ਨਿਧੀ ਜਵਾਨ ਹੋਵੇਗੀ, ਕੀ ਉਦੋਂ ਵੀ ਉਨ੍ਹਾਂ ਵਿੱਚ ਰਿਸ਼ਤਾ
|
|
|
ਪਾਲੀਵੁੱਡ 'ਚ ਮੋਨਿਕਾ ਦੇ ਜਲਵੇ |
|
|
|
Thursday, 01 December 2011 |
|
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੱਬੇਵਾਲ ਦੀ ਜੰਮਪਲ ਮੋਨਿਕਾ ਬੇਦੀ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀਂ। ਜਦੋਂ ਉਹ ਦਸ ਕੁ ਮਹੀਨਿਆਂ ਦੀ ਸੀ ਤਾਂ ਉਸ ਦੇ ਮਾਪੇ ਉਸ ਨੂੰ ਲੈ ਕੇ ਨਾਰਵੇ ਪਰਵਾਸ ਕਰ ਗਏ ਸਨ। ਉਸ ਨੇ ਮਹਿਜ਼ 18 ਵਰ੍ਹਿਆਂ ਦੀ ਉਮਰ ਵਿੱਚ ਬਾਲੀਵੁੱਡ ਵਿੱਚ ਦਸਤਕ ਦਿੱਤੀ। ਏਨੀ ਪ੍ਰਸਿੱਧੀ ਉਸ ਨੂੰ ਅਦਾਕਾਰਾ ਵਜੋਂ ਨਹੀਂ ਮਿਲੀ ਜਿੰਨੀ ਅੰਡਰ ਵਰਲਡ ਡੌਨ ਅੱਬੂ ਸਲੇਮ ਨਾਲ ਪ੍ਰੇਮ ਸਬੰਧਾਂ ਕਾਰਨ ਮਿਲੀ। ਫ਼ਿਲਮ 'ਸੁਰੱਕਸ਼ਾ' ਨਾਲ ਬਾਲੀਵੁੱਡ ਵਿੱਚ ਕਦਮ ਧਰਨ ਵਾਲੀ ਮੋਨਿਕਾ ਨੇ 'ਤਿਰਛੀ ਟੋਪੀ', 'ਜਾਨਮ ਸਮਝਾ ਕਰੋ', 'ਕਾਲਾ ਸਮਰਾਜਯ', 'ਜੋੜੀ ਨੰਬਰ ਵਨ' ਅਤੇ 'ਪਿਆਰ ਇਸ਼ਕ ਔਰ ਮੁਹੱਬਤ' ਵਿੱਚ ਆਪਣੀ ਅਦਾਕਾਰੀ ਦਾ ਜਾਦੂ ਬਿਖੇਰਿਆ। ਉਹ ਮੁੜ ਸੰਨ 2005 ਵਿੱਚ ਮੁੰਬਈ ਪਰਤੀ। ਇਸ ਪਿੱਛੋਂ ਉਸ ਨੂੰ ਪ੍ਰਸਿੱਧ ਰਿਆਲਿਟੀ ਸ਼ੋਅ 'ਬਿੱਗ ਬੌਸ' ਦੀ ਪੇਸ਼ਕਸ਼ ਮਿਲੀ। ਇਸ ਸ਼ੋਅ ਨੇ ਇੱਕ ਵਾਰ ਫਿਰ ਬੇਦੀ ਨੂੰ ਦਰਸ਼ਕਾਂ ਵਿੱਚ ਲੋਕਪ੍ਰਿਯਤਾ ਦਿਵਾਈ। ਉਸ ਨੇ ਹੋਰ ਰਿਆਲਟੀ ਸ਼ੋਅਜ਼, 'ਝਲਕ ਦਿਖਲਾ ਜਾ' ਅਤੇ
|
|
|
ਇਹ ਮੇਰਾ ਫੈਸਲਾ ਹੈ : ਕਰੀਨਾ |
|
|
|
Thursday, 24 November 2011 |
|
ਜਦੋਂ ਮੈਂ ਆਮਿਰ ਨਾਲ ਹੁੰਦੀ ਹਾਂ ਤਾਂ ਬਹੁਤ ਵੱਖਰੀ ਹੁੰਦੀ ਹਾਂ। ਉਨ੍ਹਾਂ ਨਾਲ ਮੈਂ ਵਧੇਰੇ ਸਹਿਜ ਹੁੰਦੀ ਹਾਂ। ਅਸੀਂ ਬੈਠਦੇ ਹਾਂ, ਗੱਲਾਂ ਕਰਦੇ ਹਾਂ ਅਤੇ ਖੂਬ ਹੱਸਦੇ ਹਾਂ ਪਰ ਉਹ ਆਮਿਰ ਖਾਨ ਹਨ, ਇਕ ਵੱਡੇ ਸਟਾਰ ਅਤੇ ਮੈਂ ਉਨ੍ਹਾਂ ਦੀ ਬਹੁਤ ਵੱਡੀ ਫੈਨ ਹਾਂ।
ਬੇਬੋ ਭਾਵ ਕਰੀਨਾ ਕਪੂਰ ਨੂੰ ਅੱਜ ਬਾਲੀਵੁਡ 'ਚ ਇਕ ਦਹਾਕੇ ਤੋਂ ਵਧੇਰੇ ਸਮਾਂ ਹੋ ਚੁੱਕਾ ਹੈ। ਉਹ ਅੱਜ ਵੀ ਨਿਰਮਾਤਾ-ਨਿਰਦੇਸ਼ਕਾਂ ਦੀ ਮਨਪਸੰਦ ਅਦਾਕਾਰਾ ਹੈ। ਕਦੇ ਆਪਣੇ ਸਾਈਜ਼ ਜ਼ੀਰੋ ਲਈ ਤਾਂ ਕਦੇ ਸੈਫ ਅਲੀ ਖਾਨ ਨਾਲ ਆਪਣੇ ਸੰਬੰਧਾਂ ਲਈ ਚਰਚਾ 'ਚ ਰਹੀ ਕਰੀਨਾ ਲਗਭਗ ਸਾਰੇ ਵੱਡੇ ਹੀਰੋਜ਼ ਨਾਲ ਫਿਲਮਾਂ ਕਰ ਚੁੱਕੀ ਹੈ। ਅੱਜਕਲ ਉਹ ਸ਼ਾਹਰੁਖ ਖਾਨ ਨਾਲ ਆਪਣੀ ਫਿਲਮ 'ਰਾ-ਵਨ' ਦੀ ਸਫਲਤਾ ਤੋਂ ਬੇਹੱਦ ਉਤਸ਼ਾਹਿਤ ਹੈ। ਪੇਸ਼ ਹਨ ਉਸ ਨਾਲ ਇਕ ਗੱਲਬਾਤ ਦੇ ਅੰਸ਼-
* ਬਤੌਰ ਅਦਾਕਾਰਾ ਆਪਣੇ ਸਫਰ ਦੌਰਾਨ ਕਿਹੜੇ ਛੋਟੇ-ਛੋਟੇ ਪਲ ਬੀਤੇ, ਜਿਨ੍ਹਾਂ ਨੂੰ ਤੁਸੀਂ ਸਹੇਜ ਕੇ ਰੱਖਣਾ ਚਾਹੋਗੇ?
-ਮੈਂ ਇਥੇ ਬਣੇ ਆਪਣੇ ਸਾਰੇ ਦੋਸਤਾਂ ਨੂੰ ਚਾਹੁੰਦੀ ਹਾਂ। ਮੈਨੂੰ ਕਰਨ ਜੌਹਰ ਅਤੇ ਰੋਹਿਤ ਸ਼ੈੱਟੀ ਪਸੰਦ
|
|
|
ਫ਼ਿਲਮੀ ਵਿਆਹ |
|
|
|
Thursday, 24 November 2011 |
ਸਾਡੇ ਦੇਸ਼ ਦਾ ਕੋਈ ਵਿਆਹ ਇਥੋਂ ਦੇ ਕਿਸੇ ਵੀ ਧਾਰਮਿਕ ਜਾਂ ਰਾਸ਼ਟਰੀ ਤਿਉਹਾਰ 'ਤੇ ਭਾਰੀ ਪੈਂਦਾ ਹੈ। ਕਿਉਂਕਿ ਫ਼ਿਲਮਾਂ ਸਾਡੇ ਸਮਾਜ ਦਾ ਹੀ ਹਿੱਸਾ ਹਨ, ਇਸ ਲਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਇਨ੍ਹਾਂ 'ਚ ਵੀ ਵਿਆਹ ਦਾ ਮੌਕਾ ਆਪਣੀ ਪੂਰੀ ਠਾਠ ਨਾਲ ਮੌਜੂਦ ਹੁੰਦਾ ਹੈ। ਕਹਾਣੀ ਦੀ ਮੰਗ ਅਨੁਸਾਰ ਵਿਆਹ ਦੇ ਸੀਨ ਅਤੇ ਗੀਤ ਪਹਿਲਾਂ ਵੀ ਫ਼ਿਲਮਾਂ 'ਚ ਰੱਖੇ ਜਾਂਦੇ ਸਨ।
ਉਂਝ ਤਾਂ ਵਿਆਹ ਸਾਰੇ ਸੱਭਿਅਕ ਸਮਾਜਾਂ ਦਾ ਅਹਿਮ ਹਿੱਸਾ ਹੁੰਦੇ ਹਨ ਪਰ ਹਿੰਦੁਸਤਾਨੀਆਂ ਲਈ ਇਨ੍ਹਾਂ ਦੀ ਵੱਖਰੀ ਹੀ ਅਹਿਮੀਅਤ ਹੁੰਦੀ ਹੈ। ਸਾਡੇ ਦੇਸ਼ ਦਾ ਕੋਈ ਵਿਆਹ ਇਥੋਂ ਦੇ ਕਿਸੇ ਵੀ ਧਾਰਮਿਕ ਜਾਂ ਰਾਸ਼ਟਰੀ ਤਿਉਹਾਰ 'ਤੇ ਭਾਰੀ ਪੈਂਦਾ ਹੈ। ਕਿਉਂਕਿ ਫ਼ਿਲਮਾਂ ਸਾਡੇ ਸਮਾਜ ਦਾ ਹੀ ਹਿੱਸਾ ਹਨ, ਇਸ ਲਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਇਨ੍ਹਾਂ 'ਚ ਵੀ ਵਿਆਹ ਦਾ ਮੌਕਾ ਆਪਣੀ ਪੂਰੀ ਠਾਠ ਨਾਲ ਮੌਜੂਦ ਹੁੰਦਾ ਹੈ। ਕਹਾਣੀ ਦੀ ਮੰਗ ਅਨੁਸਾਰ ਵਿਆਹ ਦੇ ਸੀਨ ਅਤੇ ਗੀਤ ਪਹਿਲਾਂ ਵੀ ਫ਼ਿਲਮਾਂ 'ਚ ਰੱਖੇ ਜਾਂਦੇ ਸਨ।
ਇਹ ਹਾਸਾ-ਮਜ਼ਾਕ, ਰੋਮਾਂਸ, ਇਮੋਸ਼ਨ ਅਤੇ ਡਰਾਮਾ ਪੇਸ਼ ਕਰਨ ਦਾ ਚੰਗਾ ਮੌਕਾ ਦਿੰਦੇ ਹਨ। ਪਹਿਲਾਂ ਦੇ ਮੁਕਾਬਲੇ ਬੀਤੇ ਦੋ ਦਹਾਕਿਆਂ 'ਚ ਵਿਆਹ ਦਾ ਮਾਮਲਾ ਸਾਡੀਆਂ ਫ਼ਿਲਮਾਂ ਦਾ ਇਕ ਜ਼ਰੂਰੀ ਹਿੱਸਾ ਬਣ ਗਿਆ ਹੈ। ਸੂਰਜ ਬੜਜਾਤੀਆ ਨੇ ਸਾਲ 1994 'ਚ 'ਹਮ ਆਪਕੇ ਹੈਂ ਕੌਨ' ਨਾਲ ਵਿਆਹਾਂ ਦਾ ਜੋ ਰੰਗ ਬੰਨ੍ਹਿਆ, ਉਹ ਅੱਜ ਵੀ
|
|
|
'ਫਰਸ਼' ਤੋਂ 'ਅਰਸ਼' ਤਕ ਪਹੁੰਚੀ ਅਦਾਕਾਰਾ ਮੁਮਤਾਜ਼ |
|
|
|
Thursday, 10 November 2011 |
ਮੁਮਤਾਜ਼ ਨੂੰ ਜੇਕਰ ਸ਼ੋਅਬਿਜ ਦੀ 'ਸ਼ੇਰਪਾ ਤੇਨਜਿੰਗ' ਕਿਹਾ ਜਾਏ ਤਾਂ ਅਤਿਕਥਨੀ ਨਹੀਂ ਹੋਵੇਗੀ। ਉਹ ਸਟਾਰਡਮ ਦੀਆਂ ਸਿਖਰਾਂ ਤਕ ਪਹੁੰਚੀ ਅਤੇ ਉਸਨੇ ਆਪਣੀ ਪ੍ਰਤਿਭਾ, ਸੁਹੱਪਣ ਅਤੇ ਸੈਕਸ ਅਪੀਲ ਨਾਲ ਸੁਪਰ ਸਟਾਰ ਦਾ ਦਰਜਾ ਹਾਸਲ ਕੀਤਾ। ਭਾਵੇਂਕਿ ਮੁਮਤਾਜ਼ ਨੇ ਜੂਨੀਅਰ ਆਰਟਿਸਟ ਅਤੇ ਐਕਸਟਰਾ ਦੇ ਤੌਰ 'ਤੇ ਫ਼ਿਲਮਾਂ 'ਚ ਕਦਮ ਰੱਖਿਆ ਸੀ, ਫਿਰ ਵੀ ਉਹ ਇਸ ਗੱਲ ਦੀ ਜਿਊਂਦੀ-ਜਾਗਦੀ ਮਿਸਾਲ ਹੈ ਕਿ ਸਖਤ ਮਿਹਨਤ ਅਤੇ ਅਨੁਸ਼ਾਸਨ ਦਾ ਫਲ ਜ਼ਰੂਰ ਮਿਲਦਾ ਹੈ। ਫ਼ਿਲਮ ਨਗਰੀ 'ਚ ਜਦੋਂ ਗੌਡਫਾਦਰ ਦੇ ਬਿਨਾਂ ਕੰਮ ਨਹੀਂ ਚਲਦਾ ਸੀ, ਉਸ ਦੌਰ 'ਚ ਵੀ ਮੁਮਤਾਜ਼ ਨੇ ਆਪਣਾ ਇਕ ਵੱਖਰਾ ਮੁਕਾਮ ਖੁਦ ਬਣਾਇਆ। ਸੰਨ 1950 ਅਤੇ 1960 ਦੇ ਦਹਾਕਿਆਂ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਇਸ ਦੌਰ 'ਚ ਮੁਮਤਾਜ਼ ਨੇ ਛੋਟੇ-ਮੋਟੇ ਕਿਰਦਾਰ ਹੀ ਨਿਭਾਏ। ਇਕ ਮੱਧਵਰਗੀ ਪਰਿਵਾਰ ਤੋਂ ਆਈ ਮੁਮਤਾਜ਼ ਅਤੇ ਉਨ੍ਹਾਂ ਦੀ ਭੈਣ ਮੱਲਿਕਾ ਨੇ (ਜੋ ਸਿਰਫ ਦਾਰਾ ਸਿੰਘ ਦੀਆਂ ਸਟੰਟ ਫ਼ਿਲਮਾਂ ਤਕ ਹੀ ਸੀਮਤ ਰਹੀ) ਫ਼ਿਲਮਾਂ 'ਚ ਸਿਰਫ ਇਸ ਲਈ ਕਦਮ ਰੱਖਿਆ ਸੀ ਤਾਂ ਕਿ ਉਹ ਆਪਣੇ ਪਰਿਵਾਰ ਨੂੰ ਆਰਥਿਕ ਮਦਦ ਦੇ ਸਕਣ। ਉਨ੍ਹਾਂ ਦੇ ਮਨ 'ਚ ਅੱਗ ਸੀ, ਜਿਸਨੇ ਉਨ੍ਹਾਂ ਨੂੰ ਬੇਹੱਦ ਸਬਰ ਕਰਨਾ ਵੀ ਸਿਖਾਇਆ ਸੀ।
ਮੁਮਤਾਜ਼ ਦੇ ਅੰਦਰ ਦੀ ਪ੍ਰਤਿਭਾ ਨੂੰ ਉਭਾਰਨ ਅਤੇ ਉਨ੍ਹਾਂ ਦੇ ਜੀਵਨ ਦੇ ਉਦੇਸ਼ ਨੂੰ ਪੂਰਾ ਕਰਨ 'ਚ ਉਨ੍ਹਾਂ ਦੀ ਸੈਕਸ ਅਪੀਲ ਦਾ
|
|
|
ਚਿਤਰਾਂਗਦਾ ਦੀ ਸਿਫਤ ਹੀ ਸਿਫਤ |
|
|
|
Thursday, 10 November 2011 |
|
ਖੂਬਸੂਰਤ ਚਿਹਰੇ-ਮੋਹਰੇ ਦੀ ਮਾਲਕਣ ਚਿਤਰਾਂਗਦਾ ਸਿੰਘ ਨੇ ਫ਼ਿਲਮ 'ਦੇਸੀ ਬੁਆਏਜ਼' ਦੀ ਸ਼ੂਟਿੰਗ ਦੌਰਾਨ ਸਭ ਨੂੰ ਆਪਣੀ ਪ੍ਰਤਿਭਾ ਨਾਲ ਕਾਫੀ ਪ੍ਰਭਾਵਿਤ ਕੀਤਾ ਹੈ, ਤਾਂ ਹੀ ਜਿਸ ਨੂੰ ਵੀ ਦੇਖੋ, ਉਹੀ ਚਿਤਰਾਂਗਦਾ ਦੀਆਂ ਸਿਫਤਾਂ ਦੇ ਕਸੀਦੇ ਪੜ੍ਹਦਾ ਨਜ਼ਰ ਆਉਂਦਾ ਹੈ। ਇਸ ਫ਼ਿਲਮ 'ਚ ਕੰਮ ਕਰ ਰਹੇ ਅਨੁਪਮ ਖੇਰ ਵਰਗੇ ਸੀਨੀਅਰ ਕਲਾਕਾਰ ਵੀ ਸ਼ਾਮਲ ਹਨ, ਜੋ ਚਿਤਰਾਂਗਦਾ ਦੀ ਅਦਾਕਾਰੀ ਤੋਂ ਕਾਫੀ ਹੈਰਾਨ ਹੋਏ। ਚਿਤਰਾਂਗਦਾ ਨੇ ਅਨੁਪਮ ਨਾਲ ਕੰਮ ਕਰਨ ਬਾਰੇ ਖੂਬ ਗੱਲਾਂ ਕੀਤੀਆਂ, ਜਿਸ ਕਰਕੇ ਅਨੁਪਮ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਉਸ ਨੂੰ ਆਪਣੇ ਐਕਟਿੰਗ ਸਕੂਲ 'ਚ ਆਉਣ ਲਈ ਕਿਹਾ ਅਤੇ ਉਥੇ ਵਿਦਿਆਰਥੀਆਂ ਲਈ ਐਕਟਿੰਗ ਵਰਕਸ਼ਾਪ ਆਯੋਜਿਤ ਕਰਨ ਲਈ ਵੀ ਕਿਹਾ। ਇਸ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹਿਤ ਚਿਤਰਾਂਗਦਾ ਨੇ
|
|
|
ਕਿਥੇ ਗਈ ਅਦਾ? |
|
|
|
Thursday, 10 November 2011 |
ਮਾਡਲਿੰਗ ਤੋਂ ਫ਼ਿਲਮਾਂ 'ਚ ਆਈ ਅਦਾਕਾਰਾ ਅਦਾ ਸ਼ਰਮਾ ਨੇ ਬਾਲੀਵੁੱਡ 'ਚ ਆਪਣਾ ਕਰੀਅਰ 3 ਸਾਲ ਪਹਿਲਾਂ ਸਾਲ 2008 'ਚ ਸ਼ੁਰੂ ਕੀਤਾ ਸੀ ਤੇ ਇਨ੍ਹਾਂ ਤਿੰਨਾਂ ਸਾਲਾਂ 'ਚ ਅਦਾ ਦੀਆਂ ਸਿਰਫ ਦੋ ਹੀ ਫ਼ਿਲਮਾਂ ਸਾਹਮਣੇ ਆਈਆਂ ਹਨ। ਇਸਦੇ ਬਾਵਜੂਦ ਅਦਾ ਖੁਦ ਨੂੰ ਕਾਫੀ ਬਿਜ਼ੀ ਦੱਸ ਰਹੀ ਹੈ, ਜਦਕਿ ਅਦਾ ਕੋਲ ਇਸ ਵੇਲੇ ਕੋਈ ਫ਼ਿਲਮ ਹੈ ਹੀ ਨਹੀਂ, ਤਾਂ ਆਖਿਰ ਅਦਾ ਕਿਥੇ ਬਿਜ਼ੀ ਹੈ?
ਅਦਾ ਦੀ ਪਹਿਲੀ ਫ਼ਿਲਮ '1920' ਸਾਲ 2008 'ਚ ਰਿਲੀਜ਼ ਹੋਈ ਸੀ ਅਤੇ ਉਸਦੇ 3 ਸਾਲ ਬਾਅਦ ਇਸੇ ਸਾਲ ਉਸਦੀ ਦੂਜੀ ਫ਼ਿਲਮ 'ਫਿਰ' ਰਿਲੀਜ਼ ਹੋਈ ਸੀ, ਜਿਸ ਦੇ ਪਿਛਲੇ ਸਾਲ ਰਿਲੀਜ਼ ਹੋਣ ਦੀ ਆਸ ਲਗਾਈ ਗਈ ਸੀ। ਇਨ੍ਹਾਂ ਤਿੰਨਾਂ ਸਾਲਾਂ 'ਚ ਅਦਾ ਨੇ ਹੋਰ ਕੋਈ ਵੀ ਫ਼ਿਲਮ ਨਹੀਂ ਕੀਤੀ ਪਰ ਇੰਨੇ ਲੰਬੇ ਸਮੇਂ ਨੂੰ ਅਦਾ
|
|
|
... ਤਾਂ ਬਾਹਰ ਜਾ ਕੇ ਕੀ ਕਰੋਗੇ |
|
|
|
Thursday, 10 November 2011 |
ਲੋਕ ਮੈਨੂੰ ਕਹਿੰਦੇ ਨੇ ਕਿ ਮੇਰੀਆਂ ਫ਼ਿਲਮਾਂ ਸ਼ਾਨਦਾਰ ਹਨ ਪਰ ਮੈਂ ਕਦੇ ਸੰਤੁਸ਼ਟ ਨਹੀਂ ਹੁੰਦੀ। ਮੈਂ ਹੋਰ ਬਹੁਤ ਕੁਝ ਕਰਨਾ ਚਾਹੁੰਦੀ ਹਾਂ। ਮੈਂ ਇਥੇ ਆਪਣੇ ਮਾਤਾ-ਪਿਤਾ ਦੇ ਆਸ਼ੀਰਵਾਦ ਨਾਲ ਹਾਂ ਅਤੇ ਮੇਰਾ ਮੰਨਣੈ ਕਿ ਸੁਪਰਸਟਾਰ ਬਣਨਾ ਮੇਰੀ ਕਿਸਮਤ 'ਚ ਹੈ ਅਤੇ ਮੈਨੂੰ ਕੋਈ ਰੋਕ ਨਹੀਂ ਸਕਦਾ।
ਮਾਡਲਿੰਗ ਤੋਂ ਅਦਾਕਾਰੀ 'ਚ ਆਈ ਨੀਤੂ ਚੰਦਰਾ ਨੂੰ ਹੁਣ ਤਕ ਛੇ ਸਾਲ ਤੋਂ ਵਧੇਰੇ ਦਾ ਸਮਾਂ ਹੋ ਚੁੱਕਾ ਹੈ ਪਰ ਉਸ ਦੇ ਖਾਤੇ 'ਚ 'ਓਏ ਲੱਕੀ ਲੱਕੀ ਓਏ' ਦੀ ਸਫਲਤਾ ਤੋਂ ਇਲਾਵਾ ਕੋਈ ਵੱਡੀ ਫ਼ਿਲਮ ਨਹੀਂ ਰਹੀ। ਅੱਜਕਲ ਉਹ ਰਣਦੀਪ ਹੁੱਡਾ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ 'ਚ ਹੈ। ਇਸ ਦੇ ਨਾਲ ਹੀ ਉਹ ਭੋਜਪੁਰੀ ਫ਼ਿਲਮ 'ਦੇਸਵਾ' ਰਾਹੀਂ ਫ਼ਿਲਮ ਨਿਰਮਾਣ 'ਚ ਵੀ ਕਦਮ ਰੱਖ ਚੁੱਕੀ ਹੈ। ਪੇਸ਼ ਹਨ ਉਸ ਨਾਲ ਇਕ ਗੱਲਬਾਤ ਦੇ ਮੁੱਖ ਅੰਸ਼-
, ਤੁਸੀਂ ਭੋਜਪੁਰੀ 'ਚ 'ਦੇਸਵਾ' ਦਾ ਨਿਰਮਾਣ ਕੀਤਾ ਹੈ। ਇਹ ਕਾਫੀ ਵਧੀਆ ਉੱਦਮ ਹੈ?
- ਧੰਨਵਾਦ। ਇਹ ਫ਼ਿਲਮ ਬਿਹਾਰ ਦੇ ਤਿੰਨ ਵਿਦਿਆਰਥੀਆਂ ਦੀ ਕਹਾਣੀ ਹੈ, ਜੋ ਇਕ ਸੱਚੀ ਘਟਨਾ 'ਤੇ ਆਧਾਰਿਤ ਹੈ। ਇਹ ਅਸਲ 'ਚ ਇਕ ਚੰਗੀ ਫ਼ਿਲਮ ਹੈ। ਮੈਂ ਅਜਿਹੀਆਂ ਹੋਰ ਭੋਜਪੁਰੀ ਫ਼ਿਲਮਾਂ 'ਚ ਕੰਮ ਕਰਨਾ ਪਸੰਦ ਕਰਾਂਗੀ। ਇਹ ਫ਼ਿਲਮ ਅਗਲੇ ਮਹੀਨੇ ਰਿਲੀਜ਼ ਹੋਵੇਗੀ ਅਤੇ ਇਸ ਨੂੰ ਅੰਤਰਰਾਸ਼ਟਰੀ ਸਮਾਗਮਾਂ 'ਚ ਵੀ
|
|
|
ਨੂਪੁਰ ਦੇ ਫ਼ਿਲਮੀ ਸਫਰ ਦੀ ਸ਼ੁਰੂਆਤ |
|
|
|
Thursday, 03 November 2011 |
|
ਅਦਾਕਾਰ ਅਕਸ਼ੈ ਕੁਮਾਰ ਨਾਲ ਇਕ ਕੋਲਡ ਡਰਿੰਕ ਦੇ ਮਸ਼ਹੂਰ ਵਿਗਿਆਪਨ 'ਚ ਕੰਮ ਕਰ ਚੁੱਕੀ ਮਸ਼ਹੂਰ ਮਾਡਲ ਨੂਪੁਰ ਪਟਵਰਧਨ ਨੂੰ ਫਾਈਨਲੀ ਉਸਦੀ ਪਹਿਲੀ ਫਿਲਮ 'ਚ ਕੰਮ ਕਰਨ ਦਾ ਮੌਕਾ ਮਿਲ ਹੀ ਗਿਆ ਹੈ। ਨੂਪੁਰ ਨਿਰਦੇਸ਼ਕ ਰਾਕੇਸ਼ ਜੈਨ ਦੀ ਫਿਲਮ 'ਯੇ ਸਟੂਪਿਡ ਪਿਆਰ' 'ਚ ਮੁੱਖ ਭੂਮਿਕਾ 'ਚ ਨਜ਼ਰ ਆਏਗੀ। ਨੂਪੁਰ ਨੇ ਅਜੇ ਪਿਛਲੇ ਸਾਲ ਹੀ ਇਕ ਐਕਟਿੰਗ ਸਟੂਡੀਓ ਤੋਂ ਅਦਾਕਾਰੀ ਦਾ ਕੋਰਸ ਵੀ ਕੀਤਾ ਹੈ ਅਤੇ ਆਪਣੀ ਪਹਿਲੀ ਹੀ ਬ੍ਰੇਕ 'ਚ ਉਸ ਨੂੰ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਨਾਲ ਕੋਲਡ ਡਰਿੰਕ ਦੇ ਵਿਗਿਆਪਨ 'ਚ ਕੰਮ ਕਰਨ ਦਾ ਮੌਕਾ ਮਿਲ ਗਿਆ ਸੀ। ਗੌਰਤਲਬ ਹੈ ਕਿ 'ਯੇ ਸਟੂਪਿਡ ਪਿਆਰ' ਨੂਪੁਰ ਦੀ ਪਹਿਲੀ ਫਿਲਮ ਹੈ ਅਤੇ ਇਸ ਫਿਲਮ 'ਚ ਉਸ ਤੋਂ ਇਲਾਵਾ ਹੋਰ ਨਿਊਕਮਰ ਜਤਿਨ ਮੁੱਖ ਭੂਮਿਕਾ 'ਚ ਨਜ਼ਰ
|
|