|
|
ਸੰਪਾਦਕ ਦੀ ਡਾਕ
|
ਕੀ ਧਰਮ ਸੱਚਮੁਚ ਜਨਤਾ ਦੀ ਅਫ਼ੀੰਮ ਹੈ? |
|
|
|
Thursday, 12 November 2009 |
|
ਗਲੀ ਗਲੀ ਮੰਦਿਰ-ਗੁਰਦੁਆਰਿਆਂ-ਮਸੀਤਾਂ ਦੀ ਭਰਮਾਰ, ਗ੍ਰੀਨ ਬੈਲਟ ਘੇਰ ਕੇ ਬਣਾਏ ਜਾਂਦੇ ਧਾਰਮਿਕ ਸਥੱਲ, ਭਾਰਤ ਵਿੱਚ ਨਿੱਤ ਦਿਹਾੜੇ ਆਯੋਜਿਤ ਕੀਤੇ ਜਾਂਦੇ ਜਗਰਾਤੇ-ਪ੍ਰਭਾਤ ਫੇਰੀਆਂ ਆਦਿ ਨਾਲ ਸੁੱਤਿਆਂ ਨੂੰ ਜਗਾਉਂਦੇ ਲੋਕ, ਆਪਣੇ ਆਪ ਨੂੰ ਰੱਬ ਦੱਸਦੇ ਨਵੇਂ ਨਵੇਲੇ ਧਰਮ ਗੁਰੂਆਂ ਦਾ ਵੱਧਦਾ ਦਾਇਰਾ, ਹਰ ਜੁੰਮੇ ਨੂੰ ਸੜਕਾਂ 'ਤੇ ਚੱਲਣਾ ਫ਼ਿਰਨਾ ਮੁਸ਼ਕਿਲ ਕਰਦੀਆਂ ਨਮਾਜ਼ੀ ਜਮਾਤਾਂ ਤੇ ਆਪਣੇ ਆਪ ਨੂੰ ਜੈੱਨ-ਐਕਸ (ਨਵੀਂ ਪੀੜ੍ਹੀ ਜਿਸ ਨੂੰ ਜੈਨਰੇਸ਼ਨ ਐਕਸ ਸੱਦਿਆ ਜਾਂਦਾ ਹੈ) ਮੰਨਣ ਵਾਲੇ ਨੌਜਵਾਨਾਂ ਵਿੱਚ ਵੀ ਗੰਢੇ-ਤਾਵੀਜ਼ ਬੰਨ੍ਹਣ ਦਾ ਰੁਝਾਨ। ਕੀ ਇੱਕਵੀਂ ਸਦੀ ਵਿੱਚ ਧਾਰਮਿਕਤਾ ਵੱਧ ਰਹੀ ਹੈ? ਇਸ ਸਵਾਲ ਦਾ ਕੋਈ ਸਾਫ਼ ਜਵਾਬ ਹੁਣ ਤੱਕ ਕਿਸੇ ਨੂੰ ਨਹੀਂ ਸੁਝਿਆ। ਜ਼ਿਆਦਾਤਰ ਲੋਕ ਧਰਮ ਨੂੰ ਨਿੱਜੀ ਮਾਮਲਾ ਦੱਸਦੇ ਹੋਏ ਇਸ ਵਿਸ਼ੇ ਤੋਂ ਕਤਰਾਉਣ ਦੀ ਕੋਸ਼ਿਸ਼ ਕਰਦੇ ਹਨ। ਪਰੰਪਰਾ ਵਿੱਚ ਰਚੇ-ਵਸੇ ਪੁਰਾਣੇ (ਪੜ੍ਹੋ ਬਜ਼ੁਰਗ) ਲੋਕਾਂ ਦੀ ਰਾਏ ਆਮ ਤੌਰ 'ਤੇ ਇਸ ਦੇ ਉਲਟ ਹੁੰਦੀ ਹੈ। ਉਨ੍ਹਾਂ ਨੂੰ ਪੁੱਛੋ ਤਾਂ ਉਹ ਕਹਿੰਦੇ ਹਨ ਕਿ ਸਮਾਜ ਵਿੱਚ ਹੁਣ ਧਰਮ-ਕਰਮ ਲਈ ਤਾਂ ਕੋਈ ਜਗ੍ਹਾ ਹੀ ਨਹੀਂ ਬਚੀ।
ਵਕਤ ਗੁਜ਼ਰਨ ਨਾਲ ਲੋਕ ਧਰਮ ਨਿਰਪੇਖ ਤੇ ਖੁਲ੍ਹ ਦਿਲੇ ਹੁੰਦੇ ਜਾਣਗੇ ਅਜਿਹੀ ਰਾਏ 20ਵੀਂ ਸਦੀ ਦੇ ਪਹਿਲੇ ਸੱਤ ਜਾਂ ਅੱਠ ਦਹਾਕਿਆਂ ਤੱਕ ਮੁੱਖਧਾਰਾ ਵਿੱਚ ਬਣੀ ਰਹੀ ਹੈ। ਭਗਤ ਸਿੰਘ, ਜਵਾਹਰਲਾਲ ਨਹਿਰੂ ਤੇ ਆਜ਼ਾਦੀ ਅੰਦੋਲਨ ਦੇ ਕਈ ਰੌਸ਼ਨ ਖ਼ਿਆਲ ਨੇਤਾ ਇਸ ਬਾਰੇ ਅਜਿਹੀ ਹੀ ਰਾਏ ਰੱਖਦੇ ਸਨ। ਪਰ ਨੱਬੇ ਦੇ ਦਹਾਕੇ ਵਿੱਚ ਸਮਾਜਵਾਦੀ ਵਿਵਸਥਾਵਾਂ ਅਤੇ ਉਨ੍ਹਾਂ ਦੀ ਵਿਚਾਰਧਾਰਾ ਦੇ ਪਤਨ ਨਾਲ ਹੀ ਇਸ ਰਾਏ ਦੀ ਹਵਾ ਨਿਕਲ ਗਈ। ਕੁੱਲ ਮਿਲਾ ਕੇ ਧਾਰਮਿਕਤਾ ਦਾ ਵਿਸ਼ਾ ਪੂਰੀ ਦੁਨੀਆਂ ਲਈ ਇੱਕ ਰਹੱਸ ਬਣਿਆ ਹੋਇਆ ਹੈ। ਕੋਈ ਨਹੀਂ ਜਾਣਦਾ ਕਿ ਇਹ ਘੱਟ ਰਹੀ ਹੈ ਜਾਂ ਵੱਧ। ਸਮਾਜਿਕ ਵਿਕਾਸ ਦੇ ਨਾਲ ਇਸਦਾ ਕੋਈ ਰਿਸ਼ਤਾ ਹੈ ਵੀ ਜਾਂ ਨਹੀਂ? ਤੇ ਕਿਸੇ ਸਮਾਜ ਵਿੱਚ ਜੇਕਰ ਇਹ ਨੌਜਵਾਨਾਂ ਨੂੰ ਆਤਮਘਾਤੀ ਹਮਲਾਵਰ ਬਣਾਉਣ ਦੀ ਹੱਦ ਤੱਕ ਪਹੁੰਚ ਗਈ ਹੈ ਤਾਂ ਉੱਥੇ ਇਸ ਦੇ ਇਲਾਜ ਦੀ ਕਲਪਨਾ ਵੀ ਕੀਤੀ ਜਾ ਸਕਦੀ ਹੈ ਜਾਂ ਨਹੀਂ?
ਸਮਾਜ ਵਿਗਿਆਨੀਆਂ ਕੋਲ ਧਾਰਮਿਕਤਾ ਨਾਲ ਜੁੜੇ ਸਾਰੇ ਸਵਾਲਾਂ ਦੇ ਜਵਾਬ ਕੇਵਲ ਅਟਕਲਾਂ 'ਤੇ ਅਧਾਰਿਤ ਹਨ ਅਤੇ ਇਸ ਤੋਂ ਜ਼ਿਆਦਾ ਉਨ੍ਹਾਂ ਤੋਂ ਉਮੀਦ ਵੀ ਨਹੀਂ ਕੀਤੀ ਜਾ ਸਕਦੀ। ਪਰ ਮਨੋਵਿਗਿਆਨ ਦੇ ਇੱਕ ਖੋਜੀ ਨੇ ਇਸ ਦਾ ਜਵਾਬ ਭਾਲਣ ਵਿੱਚ ਹੈਰਾਨੀਜਨਕ ਵਿਗਿਆਨਿਕਤਾ ਦਾ ਮੁਜ਼ਾਹਰਾ ਕੀਤਾ ਹੈ। ਐਵੋਲਿਊਸ਼ਨਰੀ ਸਾਇਕੌਲੋਜੀ ਦੇ ਪਿਛਲੇ ਅੰਕ ਵਿੱਚ ਪ੍ਰਕਾਸ਼ਿਤ ਗ੍ਰੈਗਰੀ ਪੌਲ ਦਾ 44 ਸਫ਼ੇ ਲੰਬਾ ਰਿਸਰਚ ਪੇਪਰ ਇਸ ਦੇ ਨਤੀਜਿਆਂ ਤੋਂ ਵੀ ਵੱਧ ਰੋਚਕ ਹੈ। ਉਸ ਦੀ ਖੋਜ ਪ੍ਰਣਾਲੀ, ਇਸ ਲਈ ਅਪਣਾਏ ਗਏ ਸ਼ੁੱਧ ਵਿਗਿਆਨ ਜਿਹੇ ਮਾਨਦੰਡ। ਅੱਜ ਜਦੋਂ ਅਸੀਂ ਵੱਖ-ਵੱਖ ਵਿਗਿਆਨਕ ਖੇਤਰਾਂ ਵਿੱਚ ਵੀ ਅੱਧਕੱਚੇ, ਬਚਕਾਨੇ ਅਤੇ ਬੇਈਮਾਨ ਨਤੀਜਿਆਂ ਦੀ ਭਰਮਾਰ ਦੇਖ ਰਹੇ ਹਾਂ ਤਾਂ ਗ੍ਰੈਗਰੀ ਨੇ ਸਮਾਜ ਵਿਗਿਆਨ ਨਾਲ ਜੁੜੇ ਇੱਕ ਪ੍ਰਸ਼ਨ ਦਾ ਉੱਤਰ ਲਭ ਲਿਆ ਹੈ।
ਆਪਣੀ ਖੋਜ ਵਿੱਚ ਗ੍ਰੈਗਰੀ ਪੌਲ ਨੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਸਮਾਜ ਦੇ ਧਾਰਮਿਕ ਹੋਣ ਅਤੇ ਸਫ਼ਲ ਹੋਣ ਵਿੱਚ ਰਿਸ਼ਤਾ ਕੀ ਹੈ। ਨਾ ਸ਼ਕਤੀਸ਼ਾਲੀ, ਨਾ ਵਿਕਸਿਤ। ਕੇਵਲ ਸਫ਼ਲ। ਸਮਾਜ ਦੀ ਸਫ਼ਲਤਾ ਨਿਰਧਾਰਿਤ ਕਰਨ ਲਈ ਉਸ ਨੇ 25 ਅਜਿਹੇ ਮਾਪਦੰਡ ਚੁਣੇ ਹਨ ਜਿਨ੍ਹਾਂ ਨੂੰ ਪੱਕੀਆਂ ਸੰਖਿਆਵਾਂ ਦੇ ਰੂਪ ਵਿੱਚ ਦਰਜ ਕੀਤਾ ਜਾ ਸਕਦਾ ਹੈ ਅਤੇ ਜਿਨ੍ਹਾਂ ਦੇ ਸਾਲ-ਦਰ-ਸਾਲ ਪ੍ਰਮਾਣਿਕ ਅੰਕੜੇ ਪਹਿਲਾਂ ਤੋਂ ਹੀ ਮੌਜੂਦ ਹਨ। ਇਸ ਲਈ ਉਸ ਨੇ 17 ਦੇਸ਼ਾਂ ਨੂੰ ਲਿਆ ਹੈ, ਜਿਹੜੇ ਵਿਕਾਸ ਦੇ ਲਗਭਗ ਇੱਕੋ ਜਿਹੇ ਪੱਧਰ 'ਤੇ ਹਨ ਅਤੇ ਜਿੱਥੇ ਅਜਿਹੇ ਰਿਕਾਰਡ ਰੱਖਣ ਦੀ ਪੁਰਾਣੀ ਵਿਵਸਥਾ ਮੌਜੂਦ ਹੈ। 12 ਯੋਰਪੀ, ਦੋ ਉੱਤਰੀ ਅਮਰੀਕੀ ਅਤੇ ਤਿੰਨ ਏਸ਼ੀਆ-ਪੈਸੇਫ਼ਿਕ ਖੇਤਰ ਦੇ ਮੁਲਕ ਹਨ: ਆਸਟ੍ਰੇਲੀਆ, ਆਸਟ੍ਰੀਆ, ਕੈਨੇਡਾ, ਡੈਨਮਾਰਕ, ਇੰਗਲੈਂਡ, ਫ਼੍ਰਾਂਸ, ਜਰਮਨੀ, ਹੌਲੈਂਡ, ਆਇਰਲੈਂਡ, ਇਟਲੀ, ਜਪਾਨ, ਨਿਊਜ਼ੀਲੈਂਡ, ਨਾਰਵੇ, ਸਪੇਨ, ਸਵੀਡਨ, ਸਵਿੱਟਜ਼ਰਲੈਂਡ ਅਤੇ ਅਮਰੀਕਾ। ਗ੍ਰੈਗਰੀ ਅਨੁਸਾਰ ਇਸ ਦਾਇਰੇ ਨੂੰ ਵਧਾਉਣ ਦਾ ਅਰਥ ਹੋਵੇਗਾ ਤਥਾਂ ਨਾਲ ਸਮਝੌਤਾ ਕਰਨਾ।
ਕਿਸੇ ਸਮਾਜ ਦੀ ਸਫ਼ਲਤਾ ਜਾਂ ਅਸਫ਼ਲਤਾ ਨੂੰ ਨਿਰਧਾਰਿਤ ਕਰਨ ਲਈ ਜਿਹੜੇ ਮਾਪਦੰਡ ਉਸ ਨੇ ਚੁਣੇ ਹਨ ਉਨ੍ਹਾਂ ਦੀ ਸੂਚੀ ਕਾਫ਼ੀ ਲੰਬੀ ਹੈ, ਪਰ ਹਰ ਇੱਕ ਪਿੱਛੇ ਉਸ ਦੇ ਕੁਝ ਵਾਜਿਬ ਤਰਕ ਹਨ। ਇਹ ਹਨ - ਹੱਤਿਆਵਾਂ, ਜੇਲ੍ਹ ਵਿੱਚ ਬੰਦ ਲੋਕਾਂ ਦੀ ਤਾਦਾਦ, ਘੱਟ ਉਮਰ ਵਿੱਚ ਹੋਣ ਵਾਲੀਆਂ ਮੌਤਾਂ, ਜੀਵਨਕਾਲ, ਘੱਟ ਉਮਰ ਅਤੇ ਸਾਰੀਆਂ ਉਮਰਾਂ ਦੇ ਲੋਕਾਂ ਵਿੱਚ ਔਰਤਾਂ ਤੇ ਮਰਦਾਂ ਦੇ ਸੈਕਸ ਰੋਗ, ਕਿਸ਼ੋਰ ਉਮਰ ਵਿੱਚ ਗਰਭਵਤੀ ਹੋਣ ਤੇ ਗਰਭਪਾਤ ਕਰਵਾਉਣ ਵਾਲੇ ਲੋਕਾਂ ਦੀ ਔਸਤਨ ਗਿਣਤੀ, ਜਵਾਨੀ ਅਤੇ ਸਾਰੀਆਂ ਉਮਰਾਂ ਵਿੱਚ ਆਤਮਹੱਤਿਆਵਾਂ, ਪ੍ਰਜਨਣ ਸਮਰਥਾ, ਵਿਆਹ, ਵਿਆਹ ਦੀ ਮਿਆਦ, ਤਲਾਕ, ਜੀਵਨ ਤੋਂ ਸੰਤੁਸ਼ਟੀ, ਸ਼ਰਾਬ ਦੀ ਖਪਤ, ਭ੍ਰਿਸ਼ਟਾਚਾਰ, ਆਮਦਨ, ਆਮਦਨ ਵਿੱਚ ਅੰਤਰ, ਦਰਿਦ੍ਰਤਾ, ਰੋਜ਼ਗਾਰ, ਕੰਮ ਦੇ ਘੰਟੇ, ਵਿਦੇਸ਼ ਵਿੱਚ ਜੰਮੇ ਲੋਕਾਂ ਦਾ ਪ੍ਰਤੀਸ਼ਤ ਅਤੇ ਸਭਿਆਚਾਰਕ ਭੇਦ। ਇਸ ਸੂਚੀ ਵਿੱਚ ਹੱਤਿਆ ਤੋਂ ਇਲਾਵਾ ਬਾਕੀ ਅਪਰਾਧ ਸ਼ਾਮਿਲ ਨਹੀਂ ਕੀਤੇ ਗਏ ਕਿਉਂਕਿ ਉਨ੍ਹਾਂ ਵਿੱਚ ਨਿਜੀ ਹਾਲਾਤ ਨੂੰ ਨਾ ਸਮਝਣ ਦੀ ਗੁੰਜਾਇਸ਼ ਹਮੇਸ਼ਾ ਬਣੀ ਰਹਿੰਦੀ ਹੈ। ਇਸੇ ਤਰ੍ਹਾਂ ਡ੍ਰਗਜ਼ ਦੇ ਮਾਮਲੇ ਨੂੰ ਵੀ ਛੱਡ ਦਿੱਤਾ ਗਿਆ ਹੈ, ਕਿਉਂਕਿ ਇਸ ਦੇ ਪੱਕੇ ਅੰਕੜੇ ਕਿਸੇ ਵੀ ਦੇਸ਼ ਕੋਲ ਮੌਜੂਦ ਨਹੀਂ।
ਧਾਰਮਿਕਤਾ ਦੇ ਵਿਸ਼ਲੇਸ਼ਣ ਵਿੱਚ ਗ੍ਰੈਗਰੀ ਨੇ ਜਿਹੜੇ ਮਾਪਦੰਡ ਚੁਣੇ ਹਨ ਉਨ੍ਹਾਂ ਨੂੰ ਸੰਖਿਆਵਾਂ ਵਿੱਚ ਵਿਅਕਤ ਕੀਤਾ ਜਾ ਸਕਦਾ ਹੈ ਅਤੇ ਨਿਯਮਿਤ ਸਰਕਾਰੀ ਸਰਵੇਖਣਾਂ ਵਿੱਚ ਇਸ ਦੇ ਅੰਕੜੇ ਵੀ ਮੌਜੂਦ ਹਨ। ਇਹ ਹਨ: ਰੱਬ ਵਿੱਚ ਪੂਰਣ ਆਸਥਾ, ਮੂਲ ਧਰਮਗ੍ਰੰਥ ਦੇ ਹਰ ਅੱਖਰ ਵਿੱਚ ਪੂਰਾ ਯਕੀਨ, ਮਹੀਨੇ ਵਿੱਚ ਕਿੰਨੀ ਵਾਰ ਧਾਰਮਿਕ ਸਮਾਰੋਹਾਂ ਵਿੱਚ ਸ਼ਿਰਕਤ, ਹਫ਼ਤੇ ਵਿੱਚ ਕਿੰਨੇ ਵਾਰ ਈਸ਼ਵਰ ਦੀ ਉਪਾਸਨਾ, ਮਰਨ ਤੋਂ ਬਾਅਦ ਪੁਨਰ ਜਨਮ ਵਿੱਚ ਵਿਸ਼ਵਾਸ, ਸਮਾਜ ਵਿੱਚ ਸੰਦੇਹਵਾਦੀਆਂ ਤੇ ਨਾਸਤਿਕਾਂ ਦੀ ਤਾਦਾਦ ਅਤੇ ਮਨੁੱਖ ਦਾ ਵਿਕਾਸ ਪਸ਼ੂਆਂ ਤੋਂ ਹੋਣ ਦੇ ਸੰਕਲਪ ਵਿੱਚ ਵਿਸ਼ਵਾਸ।
17 ਦੇਸ਼ਾਂ ਵਿੱਚ ਇਨ੍ਹਾਂ ਤਥਾਂ ਨਾਲ ਜੁੜੇ ਅੰਕੜੇ ਹਰ ਸਾਲ ਜਾਰੀ ਹੁੰਦੇ ਹਨ। ਗ੍ਰੈਗਰੀ ਪੌਲ ਨੇ ਬੜੀ ਮੁਸ਼ੱਕਤ ਨਾਲ ਇਨ੍ਹਾਂ ਨੂੰ ਜੁਟਾਇਆ ਅਤੇ ਇਨ੍ਹਾਂ ਦੇ ਆਧਾਰ 'ਤੇ ਸਮਾਜਾਂ ਦੀ ਸਫ਼ਲਤਾ ਅਤੇ ਉਨ੍ਹਾਂ ਦੀ ਧਾਰਮਿਕਤਾ ਦੇ ਵੱਖੋ-ਵੱਖਰੇ ਗ੍ਰਾਫ਼ ਬਣਾਏ। ਇਹ ਗ੍ਰਾਫ਼ ਇੱਕ ਹੀ ਨਜ਼ਰ ਵਿੱਚ ਕੁਝ ਠੋਸ ਨਤੀਜਿਆਂ ਤੱਕ ਪਹੁੰਚਾਉਂਦੇ ਹਨ। ਮਸਲਨ ਇਹ ਕਿ ਜਿਹੜੇ ਸਮਾਜ ਜਿੰਨੇ ਅਸਫ਼ਲ, ਬੇਚੈਨ ਅਤੇ ਪਰੇਸ਼ਾਨ ਹੁੰਦੇ ਹਨ, ਉੱਥੇ ਧਾਰਮਿਕਤਾ ਦਾ ਜ਼ੋਰ ਉੰਨਾ ਹੀ ਜ਼ਿਆਦਾ ਹੈ। ਇਸ ਦੇ ਮੁਕਾਬਲੇ ਜਿਹੜੇ ਸਮਾਜ ਜਿੰਨੇ ਸਫ਼ਲ, ਸੰਤੁਸ਼ਟ ਅਤੇ ਪ੍ਰਸੰਨ ਹੁੰਦੇ ਹਨ ਉੱਥੇ ਧਰਮ ਪ੍ਰਤੀ ਲੋਕਾਂ ਦਾ ਰਵੱਈਆ ਉਨਾ ਹੀ ਕੈਯੁਅੱਲ ਜਾਂ ਬੇਪਰਵਾਹੀ ਵਾਲਾ ਹੁੰਦਾ ਹੈ। ਅਜਿਹੇ ਲੋਕਾਂ ਵਿੱਚ ਸੰਦੇਹਵਾਦੀਆਂ ਅਤੇ ਨਾਸਤਿਕਾਂ ਦੀ ਗਿਣਤੀ ਵੀ ਕਿਤੇ ਵੱਧ ਹੈ। ਤਾਨਾਸ਼ਾਹੀ ਮਾਹੌਲ ਵਿੱਚੋਂ ਹੌਲੀ-ਹੌਲੀ ਬਾਹਰ ਆ ਰਹੇ ਪੁਰਤਗਾਲ ਅਤੇ ਸੰਸਾਰ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਤੰਤਰ ਅਮਰੀਕਾ ਵਿੱਚ ਕੁਝ ਵੀ ਸਾਂਝਾ ਨਹੀਂ, ਪਰ ਉਮੜ ਰਹੀ ਧਾਰਮਿਕਤਾ ਦੋਹਾਂ ਮੁਲਕਾਂ ਵਿੱਚ ਇੱਕੋ ਜਿਹੀ ਹੈ। ਇੱਧਰ ਉਨ੍ਹਾਂ ਦੇ ਕ੍ਰਮਵਾਰ ਗਵਾਂਢੀ ਮੁਲਕ ਫ਼੍ਰਾਂਸ ਅਤੇ ਕੈਨੇਡਾ ਸ਼ਾਂਤੀ ਤੇ ਸੰਤੁਸ਼ਟੀ ਵਿੱਚ ਹੀ ਨਹੀਂ ਧਾਰਮਿਕਤਾ ਦੇ ਮਾਮਲੇ ਵਿੱਚ ਵੀ ਇੱਕੋ ਜਿਹੇ ਹਨ। ਫ਼੍ਰਾਂਸ ਵਿੱਚ ਤਾਂ ਆਪਣੇ ਆਪ ਨੂੰ ਸੰਦੇਹਵਾਦੀ ਕਹਿਣ ਵਾਲਿਆਂ ਦੀ ਗਿਣਤੀ ਇੱਕ ਤਿਹਾਈ ਨੂੰ ਪਹੁੰਚ ਚੁੱਕੀ ਹੈ।
ਇਨ੍ਹਾਂ ਤਥਾਂ ਦੇ ਆਧਾਰ 'ਤੇ ਗ੍ਰੈਗਰੀ ਪੌਲ ਇਸ ਨਤੀਜੇ 'ਤੇ ਪਹੁੰਚਿਆ ਹੈ ਕਿ ਮਨੁੱਖ ਦਾ ਧਾਰਮਿਕ ਹੋਣਾ ਕੋਈ ਕੁਦਰਤੀ ਵਰਤਾਰਾ ਨਹੀਂ ਹੈ। ਇਹ ਮਨੁੱਖਾਂ ਦੀ ਤੰਗੀ-ਤੁਰਸ਼ੀ ਭਰੇ ਜੀਵਨਾਂ ਵਿੱਚੋਂ ਉੱਪਜੀ ਇੱਕ ਡਿਫ਼ਾਲਟ ਮੋਡ ਜਿਹੀ ਕੋਈ ਸ਼ੈਅ ਹੈ, ਜਿਸ ਵਿੱਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹੋਏ ਉਹ ਆਪਣੇ ਆਪ ਹੀ ਧਰਮ-ਕਰਮ ਵੱਲ ਵਾਪਿਸ ਪਰਤ ਆਉਂਦੇ ਹਨ। ਇਸ ਖੋਜ ਨੂੰ ਕੁਝ ਮਹੀਨ ਦਲੀਲਾਂ ਰਾਹੀਂ ਚੁਣੌਤੀ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਸਕਦੀ ਹੈ, ਪਰ ਇਹ ਇੱਕ ਬੁਨਿਆਦੀ ਸਵਾਲ ਨਾਲ ਟਕਰਾਉਣ ਦੀ ਬਜਾਏ ਕੋਈ ਵਿੱਚ ਵਿਚਾਲੇ ਦਾ ਰੱਸਤਾ ਲਭਣ ਦਾ ਉਪਰਾਲਾ ਭਰ ਹੀ ਹੋਵੇਗਾ। ਇਸ ਤਰ੍ਹਾਂ ਦੀ ਖੋਜ ਵਿੱਚ ਕੰਮ ਆ ਸਕਣ ਵਾਲੇ ਅੰਕੜੇ ਭਾਰਤ ਵਿੱਚ ਮੌਜੂਦ ਨਹੀਂ, ਪਰ ਇੱਥੇ ਵੱਧ ਰਹੀ ਧਾਰਮਿਕਤਾ ਨੂੰ ਵੱਧ ਰਹੀ ਸਮਾਜਕ ਨਾਕਾਮੀ ਨਾਲ ਜੋੜ ਕੇ ਦੇਖਣ ਲਈ ਸਾਨੂੰ ਸ਼ਾਇਦ ਇੰਨੇ ਡੂੰਘੇ ਅਧਿਅਨ ਵਿੱਚ ਪੈਣ ਦੀ ਕੋਈ ਲੋੜ ਨਹੀਂ।
ਕੰਵਰ ਸੰਦੀਪ ਸਿੰਘ
Email:
This e-mail address is being protected from spam bots, you need JavaScript enabled to view it
Cell: 1-416-992-5489
|
|
|
ਨੰਦ ਲਾਲ ਨੂਰਪੁਰੀ ਜੀ ਦੀਆਂ ਯਾਦਾਂ |
|
|
|
Thursday, 18 September 2008 |
|
ਪਿਆਰੇ ਸੰਪਾਦਕ ਜੀ,
''ਨੰਦ ਲਾਲ ਨੂਰਪੁਰੀ ਜੀ ਦੀਆਂ ਯਾਦਾਂ" ਨਾਮੀ ਲੇਖ 28 ਅਗਸਤ, 2008 ਨੂੰ ਅਜੀਤ ਵੀਕਲੀ ਵਿੱਚ ਛਪਿਆ। ਜਿਥੇ ਕਿਤੇ ਵੀ ਪੰਜਾਬੀ ਮਾਂ ਬੋਲੀ ਦੇ ਪਾਠਕ ਵੱਸਦੇ ਨੇ, ਉਥੇ ਇਸ ਲੇਖ ਨੇ ਉਨ੍ਹਾਂ ਦੇ ਦਿਲਾਂ ਨੂੰ ਜਾ ਕੇ ਦਸਤਕ ਦਿੱਤੀ। ਇਹ ਲੇਖ ਲਿਖਣ ਦੀ ਪ੍ਰੇਰਨਾ ਮੈਨੂੰ ਮੇਰੇ ਅਜ਼ੀਜ਼ ਹਰਮਨ ਪਿਆਰੇ ਲੇਖਕ ਨਿੰਦਰ ਘੁਗਿਆਣਵੀ ਨੇ ਦਿੱਤੀ। ਜਿਵੇਂ ਕਹਿੰਦੇ ਨੇ ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਲੋੜ ਨਹੀਂ, ਅੱਜ ਤਕਰੀਬਨ 2 ਹਫ਼ਤਿਆਂ ਤੋਂ ਲਗਾਤਾਰ ਦੁਨੀਆਂ ਦੇ ਕੋਨੇ-ਕੋਨੇ ਤੋਂ ਫ਼ੋਨ ਆ ਰਹੇ ਹਨ। ਖ਼ਾਸ ਕਰ ਕੇ ਯੂ.ਕੇ., ਇੰਗਲੈਂਡ, ਯੂ.ਐਸ.ਏ., ਕੈਲੇਫੋਰਨੀਆਂ, ਕੈਨੇਡਾ, ਭਾਰਤ ਦੇ ਹਰੇਕ ਸੂਬੇ ਤੋਂ ਵੀ। ਸਰੋਤਿਆਂ ਨੇ 50 ਸਾਲ ਪਹਿਲਾਂ ਵਿੱਛੜੇ ਆਪਣੇ ਮਹਾਨ ਮਹਿਬੂਬ ਲੇਖਕ ਗੀਤਾਂ ਦੇ ਬਾਦਸ਼ਾਹ ਨੰਦ ਲਾਲ ਨੂਰਪੁਰੀ ਨੂੰ ਹੰਝੂ, ਹਟਕੋਰੇ, ਹੌਕੇ ਭਰ ਕੇ, ਪੂਰੇ ਵੇਰਵੇ ਨਾਲ ਆਪਣੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ। ਮੈਨੂੰ ਫ਼ਖ਼ਰ ਮਹਿਸੂਸ ਹੋਇਆ ਕਿ ਗੁਰੂ ਜੀ ਅੱਜ ਵੀ ਲੱਖਾਂ ਸਰੋਤਿਆਂ ਦੇ ਦਿਲਾਂ ਵਿੱਚ ਜਿਉਂਦੇ ਨੇ। ਅਜੇ ਮੇਰਾ ਇਹ ਉਤਸ਼ਾਹ ਮੱਠਾ ਵੀ ਨਹੀਂ ਸੀ ਪਿਆ ਕਿ ਅਚਾਨਕ ਇੱਕ ਫ਼ੋਨ ਆਇਆ, ''ਵੀਰ ਜੀ ਮੈਂ ਸੁਖਜਿੰਦਰ, ਸਤਿਕਰਤਾਰ ਦੀ ਪਤਨੀ, ਜਲੰਧਰ ਤੋਂ ਬੋਲ ਰਹੀ ਹਾਂ। ਤੁਹਾਡੇ ਗੁਰੂ ਜੀ ਦਾ ਛੋਟਾ ਪੁੱਤਰ ਵੀ ਦੋ ਮਹੀਨਿਆਂ ਤੋਂ ਮੌਤ ਨਾਲ ਜੂਝ ਰਿਹਾ ਹੈ।" ਸਿਸਕੀਆਂ-ਭੁੱਬਾਂ 'ਚ ਬਦਲ ਗਈਆਂ।
ਤਕਰੀਬਨ ਅੱਧੀ ਸਦੀ ਪਹਿਲਾਂ ਨੰਦ ਲਾਲ ਨੂਰਪੁਰੀ ਜੀ, ਭੁੱਖ, ਗ਼ਰੀਬੀ, ਬਿਮਾਰੀ ਅਤੇ ਲਾਚਾਰੀ ਨਾਲ ਘੁਲਦੇ-ਘੁਲਦੇ ਆਪ ਤਾਂ ਡੁੱਬ ਕੇ ਫ਼ਾਨੀ ਦੁਨੀਆਂ ਤੋਂ ਚਲੇ ਗਏ। ਪਰ ਗੁਰੂ ਜੀ ਇਨ੍ਹਾਂ ਆਫ਼ਤਾਂ ਨੂੰ ਆਪਣੇ ਨਾਲ ਡੋਬ ਨਾ ਸਕੇ। ਉਹ ਚੰਦਰੀਆਂ ਅੱਜ ਵੀ ਉਵੇਂ ਹੀ ਤਰਦੀਆਂ ਹਨ। ਪਿਛਲੇ 50 ਸਾਲਾਂ ਵਿੱਚ ਸਗੋਂ ਇਹ ਹੋਰ ਵੀ ਵਿਰਾਟ ਰੂਪ ਧਾਰ ਗਈਆਂ ਨੇ। ਉਹ ਪੂਰੇ ਪਰਿਵਾਰ ਨੂੰ ਨਿਗਲਣਾ ਚਾਹੁੰਦੀਆਂ ਨੇ। ਪਹਿਲਾਂ ਪੂਜਨੀਕ ਮਾਤਾ ਜੀ, ਫੇਰ 1994 ਵਿੱਚ ਵੱਡੇ-ਬੇਟੇ ਸਤਿਨਾਮ ਨੂੰ ਨਿਗਲ ਗਈਆਂ ਤੇ ਹੁਣ ਸਭ ਨਾਲੋਂ ਛੋਟੇ ਬੇਟੇ ਸਤਿਕਰਤਾਰ ਨੂੰ ਮੌਤ ਦਾ ਡਾਢਾ ਪ੍ਰਕੋਪ ਆਪਣੇ ਬੇਰਹਿਮ ਪੰਜਿਆਂ 'ਚ ਦਬੋਚੀ ਬੈਠਾ ਹੈ। ਸਤਿਕਾਰ ਜਿਸ ਨੂੰ ਸਾਰੇ, ਪਿਆਰ ਨਾਲ ਭੋਲਾ ਕਹਿੰਦੇ ਹਨ, ਅੱਜ ਜ਼ਿੰਦਗੀ ਮੌਤ ਨਾਲ ਲੜ ਰਿਹਾ ਹੈ। ਬੱਸ ਅੱਖਾਂ ਖੁੱਲ੍ਹੀਆਂ ਨੇ। ਨਾ ਜਾਣੇ ਕਿਸ ਦੀ ਉਡੀਕਹੈ ਉਸ ਨੂੰ। ਨਾ ਉਹ ਖਾਂਦਾ ਹੈ, ਨਾ ਪੀਂਦਾ ਹੈ, ਨਾ ਹਿੱਲਦਾ-ਜੁਲਦਾ ਹੈ। ਬਸ ਇੱਕੋ ਜਿਉਂਦੀ-ਜਾਗਦੀ ਲਾਸ਼ ਵਾਂਗ ਪਿਛਲੇ ਦੋ ਮਹੀਨਿਆਂ ਤੋਂ ਕੋਮਾ ਵਿੱਚ ਪਿਆ ਹੈ। ਸਾਰੇ ਟੱਬਰ ਨੇ ਡਰੇ-ਡਰੇ ਐਸਕੋਰਟ ਹਸਪਤਾਲ, ਜਲੰਧਰ ਵਿੱਚ ਦਿਨ-ਰਾਤ ਉਸ ਦੇ ਆਲੇ-ਦੁਆਲੇ ਬੈਠੇ ਰਹਿੰਦੇ ਨੇ। ਰੱਬ ਖ਼ੈਰ ਕਰੇ, ਅਜਿਹਾ ਵੇਲਾ ਕਿਸੇ ਦੁਸ਼ਮਣ 'ਤੇ ਵੀ ਨਾ ਆਏ।
ਮੇਰੀ ਰੱਬ ਵਰਗੇ ਸਰੋਤਿਆਂ ਅੱਗੇ ਨਿੱਜੀ ਬੇਨਤੀ ਹੈ ਕਿ ਅਸੀਂ ਸਾਰੇ ਦਿਲੋਂ ਉਸ ਦੀ ਤੰਦਰੁਸਤੀ ਲਈ ਅਰਦਾਸ ਕਰੀਏ ਤੇ ਜਿੰਨੀ ਵੀ ਹੋ ਸਕੇ, ਉਨ੍ਹਾਂ ਦੀ ਵਿੱਤੀ ਮਦਦ ਜ਼ਰੂਰ ਕਰੀਏ। ਪਤਾ ਨਹੀਂ ਕਿਸ ਭਾਗਾਂ ਵਾਲੇ ਦਾ ਦਾਨ ਅਤੇ ਅਸੀਸ ਉਸ ਨੂੰ ਜੀਵਨ ਬਖ਼ਸ਼ ਦੇਵੇ। ਆਮੀਨ!
ਸੰਪਰਕ ਲਈ ਪਤਾ ਅਤੇ ਫ਼ੋਨ ਨੰਬਰ:
ਸ੍ਰੀਮਤੀ ਸੁਖਜਿੰਦਰ ਕੌਰ ਨੂਰਪੁਰੀ ਪਤਨੀ ਸਤਿਕਰਤਾਰ ਸਿੰਘ ਨੂਰਪੁਰੀ
86-ਏ, ਮਾਡਲ ਹਾਊਸ
ਜਲੰਧਰ ਸ਼ਹਿਰ, ਪੰਜਾਬ (ਭਾਰਤ)
ਮੋਬਾਇਲ : 98154-81903
ਆਪ ਸਭ ਦਾ ਆਭਾਰੀ
ਬਲਬੀਰ ਸਿਕੰਦ
416-880-0324
--
Dear Editor,
I read Darshan Singh Darshaks article printed in Ajit Weekly. It was titled "Punjabi Samaj Wich Naitikta Da Nighar" (ਪੰਜਾਬੀ ਸਮਾਜ ਵਿੱਚ ਨੈਤਿਕਤਾ ਦਾ ਨਿਘਾਰ). I strongly feel for your cause. It is so true and so critical to address such issues, but sadly nothing is being done about it. Your suggestion is well quite good, to keep ourselves and our families good and moral. I agree if everyone does that it would be enough to get rid of trouble. But is it possible to do so? I know it is good but is it good enough? We need to do more than just keep ourselves good. That is just a defensive approach. Being defensive of some incoming trouble is good but is it good enough. How long can we hold ourselves safe?
Wise people say offense is the best defense. I don't intend to get on streets and start fighting, what I imply is that people like us, who feel that something needs to be done to keep our society moral and good and free from these devastating social evils should get together. We all think about the same cause, feel about the same cause, yet alone we are just helpless spectators, watching over our own destruction.
Today, I have started collaborating with like-minded people for the protection of moral values in society. My first invitation is for you to join. It seems to be very humble effort, but keep in mind a journey of thousand miles begins with a single step. Today, the first step has been taken.
Join me in an effort to safe guard moral values in our society.
Manpreet Singh Randhawa.
(916) 601-6625
Sacramento, CA, USA.
--
ਸਤਿਕਾਰਯੋਗ ਪ੍ਰੋ: ਸਾਹਿਬ,
ਪਿਛਲੇ ਹਫ਼ਤੇ ਭਗਤ ਸਿੰਘ ਦਾ ਦਸਤਾਰ ਸਹਿਤ ਬੁੱਤ ਪਾਰਲੀਮੈਂਟ ਵਿੱਚ ਲਗਾਉਣ ਅਤੇ ਉਸ ਦੇ ਆਰੀਆ ਸਮਾਜੀ ਪਰਿਵਾਰ ਵੱਲੋਂ ਵਿਰੋਧ ਕਰਨ 'ਤੇ ਮਨ ਬਹੁਤ ਦੁਖੀ ਹੋਇਆ ਜਦੋਂ ਕਿ ਭਗਤ ਸਿੰਘ ਨੇ ਕੇਸਾਂ ਨੂੰ ਤਿਲਾਂਜਲੀ ਦੇਣ ਦਾ ਕਸੂਰ ਅੰਤ ਵਿੱਚ ਮੰਨ ਲਿਆ ਸੀ। ਉਸ ਨੇ ਭਾਈ ਰਣਧੀਰ ਸਿੰਘ ਪਾਸੋਂ ਅੰਮ੍ਰਿਤ ਪਾਨ ਕਰਨ ਦਾ ਪ੍ਰਣ ਵੀ ਕਰ ਲਿਆ ਸੀ। ਉਹ ਆਪਣੇ ਆਖ਼ਰੀ ਸਮੇਂ ਕੇਸ ਦਾਹੜੀ ਵਧਾ ਰਿਹਾ ਸੀ। ਪਰ ਉਸ ਨੂੰ ਇਜਾਜ਼ਤ ਨਹੀਂ ਸੀ ਮਿਲੀ। ਗ਼ਲਤੀ ਉਨਾ ਚਿਰ ਹੀ ਹੁੰਦੀ ਹੈ ਜਿੰਨਾ ਚਿਰ ਇਨਸਾਨ ਗ਼ਲਤੀ ਮੰਨਦਾ ਨਹੀਂ। ਸਿਰਦਾਰ ਕਪੂਰ ਸਿੰਘ ਨੇ ਵੀ 'ਸਾਚੀ ਸਾਖੀ' ਵਿੱਚ ਲਿਖਿਆ ਹੈ ਕਿ ਭਗਤ ਸਿੰਘ ਨੇ ਸਕਾਊਟ ਤੇ ਚੰਨਣ ਸਿੰਘ 'ਤੇ ਘਾਤ ਲਾ ਕੇ ਹਮਲਾ ਕੀਤਾ ਸੀ। ਕਰਮ ਸਿੰਘ ਜ਼ਖ਼ਮੀ ਨੇ ਵੀ ਆਪਣੇ ਨਾਵਲ 'ਸਤਲੁੱਜ ਦੇ ਕੰਢੇ' ਵਿੱਚ ਇਸੇ ਗੱਲ ਦਾ ਜ਼ਿਕਰ ਕੀਤਾ ਹੈ।
ਕਈ ਗ਼ੈਰ-ਸਿੱਖਾਂ ਨੂੰ ਤਾਂ ਸਾਡਾ ਸਿੱਖੀ ਸਰੂਪ ਚੰਗਾ ਨਹੀਂ ਲੱਗਦਾ। ਜੇਕਰ ਬੇਗ਼ੈਰਤ ਭਗਤ ਸਿੰਘ ਦੇ ਪਰਿਵਾਰ ਵਾਲੇ ਭਗਤ ਸਿੰਘ ਦੇ ਹੈਟ ਵਾਲੇ ਬੁੱਤ ਨੂੰ ਤਰਜੀਹ ਦਿੰਦੇ ਹਨ ਤਾਂ ਦੁੱਖ ਵਾਲੀ ਗੱਲ ਹੈ। ਸ੍ਰੀ ਅਜਮੇਰ ਸਿੰਘ ਨੇ ਵੀ 'ਕਿਸ ਬਿਧ ਰੁਲੀ ਪਾਤਸ਼ਾਹੀ' ਵਿੱਚ ਭਗਤ ਸਿੰਘ ਦੇ ਪਰਿਵਾਰ ਨੂੰ ਆਰੀਆ ਸਮਾਜੀ ਹੀ ਲਿਖਿਆ ਹੈ। ਇਹ ਆਰੀਆ ਸਮਾਜੀ ਉਹੀ ਹਨ ਜਿਨ੍ਹਾਂ ਦੇ ਆਗੂ ਦਇਆ ਨੰਦ ਨੇ ਸਤਿਆਰਥ ਪ੍ਰਕਾਸ਼ ਵਿੱਚ ਸ੍ਰੀ ਗੁਰੁ ਨਾਨਕ ਦੇਵ ਜੀ ਨੂੰ ਅਨਪੜ੍ਹ ਲਿਖਿਆ ਹੈ।
ਭਗਤ ਸਿੰਘ ਨਾਲੋਂ ਚੰਦਰ ਸ਼ੇਖਰ ਆਜ਼ਾਦ ਅਤੇ ਭਾਗਵਤੀ ਚਰਨ ਦੀਆਂ ਕੁਰਬਾਨੀਆਂ ਜ਼ਿਆਦਾ ਹਨ। ਹਿੰਦੂ ਸਿਰਫ਼ ਭਗਤ ਸਿੰਘ ਨੂੰ ਇਸ ਲਈ ਹੀ ਸ਼ਹੀਦੇ ਆਜ਼ਮ ਮਹਿੰਦੇ ਹਨ ਕਿਉਂਕਿ ਭਗਤ ਸਿੰਘ ਦਾ ਪਰਿਵਾਰ ਪਤਿਤਪੁਣੇ ਦੀ ਵਕਾਲਤ ਕਰਦਾ ਹੈ। ਇਸ ਵੇਲੇ ਕੇਸਾਧਾਰੀ ਤਾਂ ਮੈਂ ਵੀ ਨਹੀਂ ਪਰ ਕੇਸ ਨਾ ਰੱਖ ਸਕਣਾ ਮੇਰੀ ਕਮਜ਼ੋਰੀ ਵੱਧ ਤੇ ਮਜਬੂਰੀ ਘੱਟ ਹੈ। ਪਰ ਸਿੱਖੀ ਸਰੂਪ, ਸਿੱਖ ਫ਼ਲਸਫ਼ਾ ਅਤੇ ਸਿੱਖ ਇਤਿਹਾਸ ਵਾਸਤੇ ਮੇਰੇ ਵਿੱਚ ਸ਼ਰਧਾ ਕੁੱਟ-ਕੁੱਟ ਕੇ ਭਰੀ ਹੋਈ ਹੈ। ਜੇ ਵਾਹਿਗੁਰੂ ਨੇ ਚਾਹਿਆ ਤਾਂ ਡਾਕਖ਼ਾਨੇ ਦੀ ਨੌਕਰੀ ਤੋਂ ਸੇਵਾ ਮੁਕਤ ਹੋ ਕੇ ਫਿਰ ਸਿੰਘ ਸਜ ਜਾਵਾਂਗਾ।
ਮੇਰੇ ਵੱਲੋਂ ਅਜੀਤ ਵੀਕਲੀ ਪਰਿਵਾਰ ਤੇ ਸਟਾਫ਼ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਸਿਫ਼ ਸ਼ਾਹਕਾਰ ਜੀ ਨੂੰ ਮੇਰੇ ਵੱਲੋਂ ਸਲਾਮ ਅਰਜ਼ ਕਰਨਾ।
ਆਪ ਦਾ ਸ਼ੁਭਚਿੰਤਕ,
ਦਵਿੰਦਰ ਸਿੰਘ ਖਟਕੜ
ਸਟਾਕਟਨ, ਕੈਲੀਫੋਰਨੀਆਂ
ਫ਼ੋਨ: 209-606-7452
--
ਫ਼ਲੋਰਿੰਡਾ ਇੱਕ ਨੌਜੁਆਨ ਖ਼ੂਬਸੂਰਤ ਸਪੇਨਿਸ਼ ਮੇਮ ਹੈ ਤੇ ਕੈਨੇਡਾ ਦੇ 'ਫਲਾਵਰ ਸਿਟੀ' ਬਰੈਂਪਟਨ ਵਿੱਚ ਰਹਿੰਦੀ ਹੈ। ਉਸ ਨੂੰ ਪੰਜਾਬੀ ਲੋਕ ਬੜੇ ਦਿਆਲੂ, ਮਿੱਠ-ਬੋਲੜੇ ਤੇ ਵਿਲੱਖਣ ਲੱਗਦੇ ਹਨ। ਉਸ ਨੂੰ ਪੰਜਾਬੀ ਔਰਤਾਂ ਦਾ ਪਹਿਰਾਵਾ ਬਹੁਤ ਸੁਹਣਾ ਲੱਗਦਾ ਹੈ। ਉਸ ਨੂੰ ਪੰਜਾਬੀ ਮਰਦ ਵੀ ਬੜੀ ਵੱਖਰੀ ਕਿਸਮ ਦੇ ਅਤੇ ਤਹਿਜ਼ੀਬਯਾਫ਼ਤਾ ਲੱਗਦੇ ਹਨ ਕਿਉਂਕਿ ਉਹ ਉਸ ਨੂੰ ਬਹੁਤ ਇੱਜ਼ਤ ਬਖ਼ਸ਼ਦੇ ਹਨ। ਉਸ ਨੇ ਆਪਣੀ ਅੰਗਰੇਜ਼ੀ ਦੀ ਕਵਿਤਾ ਵਿੱਚ ਪੰਜਾਬੀਆਂ ਪ੍ਰਤੀ ਇਨ੍ਹਾਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਅਸੀਂ ਅਜੀਤ ਵੀਕਲੀ ਦੇ ਪਾਠਕਾਂ ਦੀ ਦਿਲਚਸਪੀ ਲਈ ਉਸ ਦੀ ਕਸੀਦਾਨੁਮਾ ਕਵਿਤਾ ਪੇਸ਼ ਕਰ ਰਹੇ ਹਾਂ:
Punjabi People
They are kind, they are sweet
They are different and unique.
The ladies look so fine!
With their beautiful outfits
They look divine.
I cant help but wonder
Where did these people come from?
They sure are a group
But a group just on their own!
Their language stands out the most
From everything they are.
The more I get to know them,
The more I desire to learn that!
Ho, their men too are different
They all show me respect.
They come to me for ideas,
Ideas I hope can help.
I never know these people,
Im glad we met.
Yes, we are from different worlds,
Worlds very far
But at the end we all are the same
No matter who we are.
We all came from one place,
From Gods very own hands.
He wants us to show love
And teach each other to be the same.
Thats what I intend to do
As long as I live.
To love, love my neighbors,
No matter where they live!
-Florinda
905-399-5344
--
|
|
|
ਚਿੱਠੀਆਂ |
|
|
|
Thursday, 14 August 2008 |
|
ਅਸੀਂ ਆਪਣੇ ਪਾਠਕਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ 'ਅਜੀਤ ਵੀਕਲੀ' ਵਿੱਚ ਛਪਣ ਵਾਲੇ ਆਪਣੇ ਚਹੇਤੇ ਲੇਖਕਾਂ, ਕਾਲਮ-ਨਵੀਸਾਂ ਅਤੇ ਸੰਪਾਦਕ ਦੇ ਨਾਂ ਆਪਣੇ ਪੱਤਰ ਲਿਖ ਕੇ ਆਪੋ-ਆਪਣੇ ਜਜ਼ਬਾਤ ਪ੍ਰਗਟ ਕਰ ਸਕਦੇ ਹਨ। ਪੱਤਰ ਦੀ ਇਬਾਰਤ ਸੰਖੇਪ ਹੋਵੇ ਅਤੇ ਰਚਨਾਵਾਂ ਸਬੰਧੀ ਸੁਝਾਅ ਤੇ ਟਿੱਪਣੀਆਂ ਊਸਾਰੂ ਹੋਣੀਆਂ ਚਾਹੀਦੀਆਂ ਹਨ। ਚੰਗਾ ਹੋਵੇਗਾ ਜੇ ਖ਼ਤ ਲਿਖਣ ਵਾਲਾ ਨਾਲ ਆਪਣੀ ਤਾਜ਼ਾ ਪਾਸਪੋਰਟ ਤਸਵੀਰ ਵੀ ਭੇਜੇ।
-ਸੰਪਾਦਕ
ਗੁਰਦਾਸ ਮਾਨ ਬਾਰੇ
'ਅਜੀਤ ਵੀਕਲੀ' ਵਿੱਚ ਗੁਰਪ੍ਰੀਤ ਸੇਖ਼ੋਂ ਦੁਆਰਾ ਵਿਤੁਲ ਕੁਮਾਰ ਰੀਜਨਲ ਪਾਸਪੋਰਟ ਅਫ਼ਸਰ ਨਾਲ ਕੀਤੀ ਗਈ ਮੁਲਾਕਾਤ ਪੜ੍ਹੀ, ਜਿਸ ਵਿੱਚ ਉਹਨਾਂ ਨੇ 'ਪੰਜਾਬ ਦੇ ਮਾਣ ਗੁਰਦਾਸ ਮਾਨ' ਨੂੰ ਸੋਨੇ ਤੋਂ ਪਿੱਤਲ ਕਿਹਾ। ਸੇਖੋਂ ਗੁਰਦਾਸ ਮਾਨ ਨਾਲ ਮੁਲਾਕਾਤ ਕਰਕੇ ਛਾਪਣੀ ਚਾਹੁੰਦਾ ਸੀ, ਮਾਨ ਸਾਹਿਬ ਆਪਣੇ ਰੁਝੇਵਿਆਂ ਕਾਰਨ ਵਕਤ ਨਹੀਂ ਦੇ ਸਕੇ ਤੇ ਸੇਖੋਂ ਨੇ ਸੋਨੇ ਤੋਂ ਪਿੱਤਲ ਬਣਾ ਦਿੱਤਾ, ਜੋ ਕਿ ਠੀਕ ਗੱਲ ਨਹੀਂ ਹੈ। ਹੋ ਸਕਦਾ ਹੈ ਕਿ ਗੁਰਦਾਸ ਮਾਨ ਕੋਲ ਆਪਣੇ ਲਈ ਵੀ ਵਿਹਲ ਨਾ ਹੋਵੇ। ਉਸ ਬਾਰੇ ਸਭ ਦੁਨੀਆਂ ਜਾਣਦੀ ਹੈ, ਮੁਲਾਕਾਤਾਂ ਰਾਹੀਂ ਦੱਸਣ ਦੀ ਹੁਣ ਕੀ ਲੋੜ ਰਹਿ ਗਈ ਹੈ ਭਲਾ? ਉਹ ਦੁੱਧ ਧੋਤਾ ਕਲਾਕਾਰ ਹੈ, ਉਸਦੀ ਈਮਾਨਦਾਰੀ ਉੱਤੇ ਕੋਈ ਕਿੰਤੂ ਨਹੀਂ ਕੀਤਾ ਜਾ ਸਕਦਾ। ਉਸ ਦੇ ਨਿੱਤ ਦਿਨ ਹੀ ਦੇਸਾਂ-ਬਦੇਸਾਂ ਵਿੱਚ ਟੂਰ ਹੁੰਦੇ ਹਨ, ਸ਼ੋਅ ਹੁੰਦੇ ਨੇ, ਲਿਖਦਾ ਹੈ, ਗਾਉਂਦਾ ਹੈ, ਫ਼ਿਲਮਾਂ ਦੀਆਂ ਸ਼ੂਟਿੰਗਾਂ ਕਰਦਾ ਹੈ। ਰੁਝੇਵੇਂ ਹੀ ਰੁਝੇਂਵੇ ਹਨ ਤੇ ਇਸ ਤਰਾ੍ਹਂ ਕੋਈ ਕਿਵੇਂ ਸੋਨੇ ਤੋਂ ਪਿੱਤਲ ਹੋ ਸਕਦਾ ਹੈ? ਸੋ, 'ਅਜੀਤ ਵੀਕਲੀ' ਵਰਗੇ ਉੱਚ-ਮਿਆਰੀ ਅਖ਼ਬਾਰ ਵਿੱਚ ਲੇਖਕਾਂ ਨੂੰ ਹਰ ਗੱਲ ਸੋਚ ਸਮਝ ਕੇ ਹੀ ਲਿਖਣੀ ਚਾਹੀਦੀ ਹੈ।
ਪਰਮਵੀਰ ਸਿੱਧੂ,
(ਕੈਲੇਫ਼ੋਰਨੀਆ)
--
ਇੱਕ ਖ਼ਤ-ਂਿਨੰਦਰ ਘੁਗਿਆਣਵੀ ਦੇ ਨਾਂ
ਮੇਰੇ ਪਿਆਰੇ ਵੀਰ ਂਿਨੰਦਰ, ਬਹੁਤ-ਬਹੁਤ ਪਿਆਰ ਭਰੀ ਸਤਿ-ਸ੍ਰੀ ਆਕਾਲ, ਮੇਰੇ ਵੀਰ ਤੇਰੀਆਂ ਲਿਖ਼ਤਾਂ, ਤੇਰੀਆਂ ਟੈਲੀਫ਼ਿਲਮਾਂ ਤੇ ਤੇਰੇ ਲੇਖ 'ਬਾਵਾ ਬੋਲਦਾ', ਇਹ ਕਿੰਨੇ ਕੁ ਚੰਗੇ ਨੇ, ਮੇਰੇ ਕੋਲ ਇਹ ਸਭ ਕੁਛ ਦੱਸਣ ਲਈ ਸ਼ਬਦ ਨਹੀ ਹਨ, ਜਿੰਨਾ੍ਹਂ ਨਾਲ ਮੈਂ ਤੇਰੀ ਤਾਰੀਫ਼ ਕਰਾਂ! ਵੀਰ, ਤੈਨੂੰ ਬੜੇ ਚੰਗੇ ਸੰਸਕਾਰ ਦਿੱਤੇ ਨੇ ਮਾਪਿਆਂ ਨੇ। ਕਿੰਨੇ ਕਰਮਾਂ ਵਾਲੇ ਨੇ ਉਹ, ਜਿੰਨ੍ਹਾਂ ਕੋਲ ਤੇਰੇ ਜਿਹਾ
|
|
|
read Dr. Harjinder Singh Walia |
|
|
|
Thursday, 03 April 2008 |
Dear Editor
Living in South Korea, I read Dr. Harjinder Singh Walias article a week ago on your web site: www.ajitweekly.com . It was an appropriate reply to those who say that Punjabi will die in 50 years. It is very well written for the mobilization of Punjabi language. I can see in Japan and Korea that these countries have very good progress rate in recent decades, though here the official language is their mother tongue. We must learn languages like English, but not at the cost of our mother language. Though some of our Punjabis residing in India feel ashamed while conversing in Punjabi, yet Punjabis living abroad feel the pride of being Punjabis. So there is no apprehension that Punjabi is going to die in next 50 years. May be it extincts in India, but it will flourish abroad. Even now some Punjabi songs are very famous in Korea (like tunuk tunak song of Deler Mehndi). I wish Punjabi authors write more good literature in future. I also congratulate Dr. Walia, the author of this script.
Dr. Narinder Singh
Yonsei University, Wonju
South Korea
This e-mail address is being protected from spam bots, you need JavaScript enabled to view it
--
Dear Editor,
I was very disappointed to read Indian Prime Minister Manmohan Singh's statement about Sikh separatists threat on rise in Canada. I don't know what Indian govt. is seeing in Canada that we people living in Canada don't see. Only thing that we see that Sikhs in Canada want to see Sikhs living in India treated fairly and they keep asking of sentences for Congress leaders who were involved in 1984 massacare of thousands of Sikhs. Indian Prime Minister can see terrorist threat in Canada and wants Canadian govt. to take action but he doesn't see that in more than 23 years not even a single person has been sentenced for killing thousands of innocent Sikhs, raping women and burning properties in New Delhi in 1984. The Sikh Prime Minister can make a statement about Sikh separatist threat in western countries but the same Sikh Prime Minister doesn't feel sorry for thousands of innocent Sikhs killed in 1984 and doesn't want to get them justice and punish the guilty Congress leaders.
Mr. Manmohan Singh wants to show himself off as a tough Prime Minister raising voice against terrorism but has he guts to question Indian Justice system which couldnt punish a single person in more than 23 years for killing thousands of innocent Sikhs in 1984? Can he question the administrators why they didn't take any action to save innocent lives? Can he question the Delhi police why they didn't take action in a single case to stop mobs from killing innocent people, raping women and burning properties? What was Delhi police doing those days? Who was the police officer who decided not to allow the Sikhs in Delhi police to go out and save innocents from killers? Even Sikh army officers in Delhi Cantt. were not allowed to go out and save innocent lives. Doesn't all these things show that masscare in 1984 was well-planned and executed by the big Congress leaders and adminstrators of those years.
Mr. Manmohan Singh should know that Sikhs living in western countries feel very sorry for the injustice and unfair treatment being given to Sikhs in India. Manmohan Singh a Sikh is just a nominal figure head but can't do anything to provide justice to the Sikh community and we had a similar figure head President Zail Singh in 1984 who never raised voice to get justice to innocent lives lost and the families who lost their houses and businesses. The Govt. of India should think about how much foreign investments they have lost for their failure to being fair to the Sikh community.
Majority of Sikhs living in western countries decided not to invest their money in Punjab or India because of unfair treatment and innocent killings. Otherwise Punjab would have become California by now. So I'll request Prime Minister Manmohan Singh and Govt. of India to be fair to the Sikh community and punish the guilty leaders involved in 1984 massacare and they won't hear negative comments from Sikhs living in western countries and will see more foreign investments in Punjab and India. Kanwal jit Singh Gill 604-595-6514 Surrey, B.C. (Canada)
--
--
ਡਾ: ਸਾਹਿਬ ,
ਕਈ ਦਿਨ ਪਹਿਲਾਂ ਜਦੋਂ ઠਮੈਂ ਇਹ ਲੇਖ ਭੇਜਣ ਭੇਜਣ ਲੱਗਾ ਤਾਂ ਖ਼ਬਰਾਂ ਤੋਂ ਪਤਾ ਲੱਗਾ ਕਿ ਪੰਜਾਬ ਵਿੱਚ ਪੰਜਾਬ ਰਾਜ ਭਾਸ਼ਾ ਐਕਟ 'ਤੇ ਇਸ ਦੇ ਪਾਸ ਹੋਣ ਤੋਂ 41 ਸਾਲ ਬਾਅਦ ਕੁੱਝ ਹਿਲਜੁੱਲ ਹੋਣ ਲੱਗੀ ਹੈ। ਇਹਦੇ ਵਾਸਤੇ ਤਾਂ ਅਜੇ ਉਡੀਕ ਕਰਨੀ ਪਵੇਗੀઠਕਿ ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋਏ ਇਸ ਮਤੇ ਨੂੰ ਅਮਲ ਵਿੱਚ ਆਉਣ ਵਾਸਤੇ ਕਿੰਨਾ ਸਮਾਂ ਲੱਗਦਾ ਹੈ। ਕੀ ਰਾਜ ਭਾਸ਼ਾ ਐਕਟ ਦੀ ਅਣਦੇਖੀ ਕਰ ਕੇ ਸਰਕਾਰੀ ਦਫ਼ਤਰਾਂ ਵਿੱਚ ਪੰਜਾਬੀ ਵਿੱਚ ਕੰਮ ਨਾ ਕਰਨ ਵਾਲਿਆਂ ਵਾਸਤੇ ਸਜ਼ਾ ਦੀ ਮੱਦ ਜੋੜੀ ਜਾਵੇ ਜਿਵੇਂ ਕਿ ਫੌਜਦਾਰੀ ਕਾਨੂੰਨਾਂ ਵਿੱਚ ਹੈ। ਸਵਾਲ ਤਾਂ ਹੋਰ ਵੀ ਬਹੁਤ ਸਾਰੇ ਹਨ ਕਿ ਗਲੀ-ਮੁਹੱਲਿਆਂ ਵਿੱਚ ਖੁੱਲ੍ਹੇ 'ਅੰਗਰੇਜ਼ੀ ਮਾਰਕਾ' ਸਕੂਲਾਂ (ਦਰਅਸਲ ਹੱਟੀਆਂ) ਬਾਰੇ ਕੀ ਹੋਵੇਗਾ? ਉਨ੍ਹਾਂ ਸਕੂਲਾਂ ਵਿੱਚ ਪੰਜਾਬੀ ਦਾ ਕੀ ਸਥਾਨ ਹੋਵੇਗਾ? ਪੰਜਾਬ ਵਿੱਚ ਹੀ ਬਹੁਤ ਸਾਰੇ ਅਜਿਹੇ 'ਅੰਗਰੇਜ਼ੀ' ਸਕੂਲ ਹਨ ਜਿੱਥੇ ਸਕੂਲ ਦੇ ਸਮੇਂ ਬੱਚਿਆਂ ਲਈ ਪੰਜਾਬੀ ਬੋਲਣ ਦੀ ਵੀ ਮਨਾਹੀ ਹੈ। ਉਨ੍ਹਾਂ ਬੱਚਿਆਂ ਨੂੰ ਪੰਜਾਬੀ ਵਿਚ ਗੱਲਬਾਤ ਕਰਨ 'ਤੇ ਜੁਰਮਾਨਾ ਕੀਤੇ ਜਾਣ ਬਾਰੇ ਸੁਣਿਆਂ ਜਾਂਦਾ ਹੈ।ઠ ਅਜਿਹੇ ਸਕੂਲਾਂ ਦੀ ਮਾਨਤਾ ਬਾਰੇ ਵੀ ਸੋਚਿਆ ਜਾਣਾઠ ਚਾਹੀਦਾ ਹੈ। ਇਹ ਪੰਜਾਬੀ ਸੱਭਿਆਚਾਰ ਅੰਦਰ ਵਿਗਾੜ ਪੈਦਾ ਕਰਨ ਦੇ ਅੱਡੇ ਹਨ।ઠ ਪੰਜਾਬ ਅੰਦਰ ਕੋਈ ਸੱਭਿਆਚਾਰਕ ਪਾਲਿਸੀ ਵੀ ਬਣੇਗੀ? ਪੰਜਾਬੀ ਦੇ ਹਰ ਅਧਿਆਪਕ (ਪ੍ਰਾਇਮਰੀ ਸਕੂਲ ਤੋਂ ਉੱਚ ਵਿਦਿਆ ਦੇ ਅਧਿਆਪਕ ਤੱਕ) ਨੂੰ ਗੁਣਤਾ ਦੇ ਅਧਾਰ 'ਤੇ ਅੰਗਰੇਜ਼ੀ ਅਧਿਆਪਕ ਤੋਂ ਵੱਧ ਮਾਣ/ਮਾਨਤਾ ਦੇਣ ਬਾਰੇ ਕੀ ਕਦਮ ਚੁੱਕੇ ਜਾਣਗੇ? ਬਹੁਤ ਸਾਰੇ ਹੋਰ ਸਵਾਲ ਵੀ ਹਨ ਜਿਨ੍ਹਾਂ ਦਾ ਬਹੁਤਾ ਵੇਰਵਾ ਇਸ ਸਮੇਂ ਤੱਕ ਖ਼ਬਰਾਂ ਤੋਂ ਮੈਨੂੰ ਨਹੀਂ ਪਤਾ ਲੱਗਿਆ।ઠઠઠઠઠઠઠ
ਇੱਕ ਹੋਰ ਗੱਲ : ਅੱਜ ਕਲ੍ਹ ਕੁੱਝ ਵੱਡੇ, ਸਿਆਣੇ/ਬੁੱਧੀਜੀਵੀઠਲੋਕਾਂ ਵੱਲੋਂ ਯੁਨੈਸਕੋ ਦੀ ਕਿਸੇ ਰੀਪੋਰਟ ਦਾ ਹਵਾਲਾ ਦੇ ਕੇ ਇੱਕ ਗੱਲ ਬੜੀ ਧੁਮਾਈ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਪੰਜਾਬੀੇ ਅਗਲੇ ਪੰਜਾਹਾਂ ਸਾਲਾਂ ਵਿੱਚ ਮਰ ਮਿਟ ਜਾਵੇਗੀ। ਇਹ ਵੀ ਵਿਸ਼ਵੀਕਰਨ ਵਾਲੇ ਦੌਰ ਦਾ ਇੱਕ ਹਥਿਆਰ ਹੈ ਜਿਸ ਦਾ ਮਕਸਦ ਸਾਮਰਾਜੀ ਗ਼ਲਬੇ ਨੂੰ ਕਾਇਮ ਰੱਖਦਿਆਂ ਝੂਠੇ ਪ੍ਰਚਾਰ ਨਾਲ ਭਾਸ਼ਾਈ ਪੱਧਰ 'ਤੇ ਦਹਿਸ਼ਤ ਪੈਦਾ ਕੀਤੀ ਜਾ ਕੀਤੀ ਜਾ ਰਹੀ ਹੈ। ਪੰਜਾਬੀਆਂ ਨੂੰ ਪੰਜਾਬੀ ਦੇ ਖ਼ਿਲਾਫ਼ઠ ਹੋ ਰਹੀਆਂ/ ਜਾਂ ਕੀਤੀਆਂ ਜਾ ਰਹੀਆਂ ਅਜਿਹੀਆਂ ਸਾਜ਼ਿਸ਼ਾਂ ਤੋਂ ਸੁਚੇਤ ਰਹਿਣਾ ਹੋਵੇਗਾ, ਸੂਝਵਾਨਾਂ ਵੱਲੋਂ ਆਪਣੇ ਲੋਕਾਂ ਨੂੰ ਇਸ ਬਾਰੇ ਸਚਾਈ ਬਿਆਨ ਕਰਦੇ ਰਹਿਣਾ ਚਾਹੀਦਾ ਹੈ। ਲੋਕ ਜਾਗਦੇ ਹੋਣ ਤਾਂ ਸਾਜ਼ਿਸ਼ਾਂ ਕਦੇ ਕਾਮਯਾਬ ਨਹੀਂ ਹੁੰਦੀਆਂ। ਪਰ, ਇਹ ਕੁੱਝ ਜਾਗਦੀਆਂ ਕੌਮਾਂ ਦੇ ਲੋਕ ਹੀ ਕਰ ਸਕਦੇ ਹਨ। ਪੰਜਾਬੀਆਂ ਨੂੰ ਜਾਗਦੇ ਰਹਿਣ ਦੀ ਲੋੜ ਪਹਿਲਾਂ ਤੋਂ ਵਧ ਗਈ ਹੈ। ਉਸਤਾਦ ਦਾਮਨ ਦਾ ਕਥਨ ਹੈ :-
ઠਏਥੇ ਬੋਲੀઠઠ ਪੰਜਾਬੀઠ ਏઠ ਬੋਲੀ ਜਾਏਗੀ
ਉਰਦੂ ਵਿਚઠ ਕਿਤਾਬਾਂ ਦੇ ਠਣਦੀ ਰਹੇਗੀ
ਏਹਦਾ ਪੁੱਤ ਹਾਂ ਇਹਦੇઠ ਤੋਂ ਦੁੱਧ ਮੰਗਣਾਂ,
ਮੇਰੀ ਭੁੱਖ ਏਹਦੀઠ ਛਾਤੀ ਤਣਦੀ ਰਹੇਗੀ
ਏਹਦੇઠ ਲੱਖઠઠ ਹਰੀਫઠ ਪਏઠ ਹੋਣઠ ਪੈਦਾ
ਦਿਨ ਬਦਿਨ ਏਹਦੀ ਸ਼ਕਲ ਬਣਦੀ ਰਹੇਗੀ
ਉਦੋਂઠ ਤੀਕઠ ਪੰਜਾਬੀઠ ਤੇઠ ਨਹੀਂઠ ਮਰਦੀ
ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।
ਸ਼ੁਭ ਇਛਾਵਾਂ ਨਾਲ
ਕੇਹਰ ਸ਼ਰੀਫ਼ઠઠ
This e-mail address is being protected from spam bots, you need JavaScript enabled to view it
--
|
|
|
ਦਸਮ ਗਰੰਥ ਸੰਬੰਧੀ |
|
|
|
Wednesday, 05 March 2008 |
ਸੰਪਾਦਕ ਜੀ,
ਦੁਨੀਆਂ ਭਰ ਵਿੱਚ ਵੱਸਦੇ ਸਿੱਖਾਂ ਵਾਸਤੇ ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਦੀ ਤੀਜੀ ਸ਼ਤਾਬਦੀ ਵਕਤ ਵੀ ਗੁਰੂ ਦੀ ਗੱਲ ਮੰਨਣ ਤੋਂ ਇਨਕਾਰੀ ਹਾਂ। ਅਸੀਂ ਸਭ ਗੁਰੂ ਨੂੰ ਤੇ ਮੰਨਦੇ ਹਾਂ ਪਰ ਗੁਰੂ ਦੀ ਗੱਲ ਨਹੀਂ ਮੰਨਦੇ। ਇਹ ਹੀ ਕਾਰਨ ਹੈ ਅੱਜ ਸਾਡੀ ਇਹ ਦੁਰਦਸ਼ਾ ਹੋਣ ਦਾ। ਅਸੀਂ ਆਪਸ ਵਿੱਚ ਹੀ ਲੜ-ਲੜ ਕੇ ਆਪਣੇ ਸ਼ਰੀਕਾਂ ਨੂੰ ਵਕਤ ਦੇ ਰਹੇ ਹਾਂ ਸਾਨੂੰ ਲੀਰੋ ਲੀਰ ਕਰਨ ਦਾ ਅਤੇ ਉਹ ਵੀ ਅਜਿਹੇ ਅਹਿਮ ਵਕਤ ਜਦ ਪੂਰੇ ਬ੍ਰਹਿਮੰਡ ਵਿੱਚ ਸ਼ਾਂਤੀ ਪੈਦਾ ਕਰਨ ਦੇ ਸਮਰੱਥ ਗੁਰੂ ਗ੍ਰੰਥ ਸਾਹਿਬ ਜੀ ਦੀ ਤੀਸਰੀ ਸ਼ਤਾਬਦੀ ਮਨਾਉਣ ਦਾ ਵੱਡਮੁੱਲਾ ਵਕਤ ਹੈ। ਸਾਨੂੰ ਸਭ ਨੂੰ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੁਕਰਾਨਾ ਕਰਦੇ ਨਹੀਂ ਥੱਕਣਾਂ ਚਾਹੀਦਾ ਜਿਹਨਾਂ ਨੇ ਸਾਨੂੰ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦਾ ਹੀ ਹੁਕਮ ਦਿੱਤਾ ਹੈ। ਕਿਤਨੀ ਸ਼ਰਮ ਦੀ ਗੱਲ ਹੈ ਕਿ ਅੱਜ ਕੋਈ ਤੇ ਗੁਰੂ ਗ੍ਰੰਥ ਸਾਹਿਬ
|
|
|
ਕੀ ਅਕਾਲੀ ਦਲ ਦੀ ਦਿੱਲੀ ਰੈਲੀ ਦਾ ਮਕਸਦ ਸਪੱਸ਼ਟ ਹੋਇਆ? |
|
|
|
Wednesday, 05 March 2008 |
ਸੰਪਾਕਦ ਜੀ,
ਪੰਜਾਬ ਦੀ ਸਿਆਸਤ ਵਿੱਚ ਪਿਛਲੇ ਦਿਨਾਂ ਤੋਂ ਕਾਫ਼ੀ ਗਰਮਾਹਟ ਦਾ ਮਾਹੌਲ ਚੱਲ ਰਿਹਾ ਹੈ। ਐਨ.ਆਰ.ਆਈ. ਸਮਾਗਮਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸੁਖਬੀਰ ਬਾਦਲ ਨੂੰ ਪੂਰਾ ਪ੍ਰਧਾਨ ਬਨਾਉਣ ਦੀ ਪ੍ਰਕਿਰਿਆ ਤੋਂ ਬਾਅਦ ਕਾਂਗਰਸ ਨੂੰ ਗੋਦੀ ਵਿੱਚ ਲੈ ਕੇ ਊਂਘ ਰਹੀ ਕਾਂਗਰਸ ਦੀ ਸੂਬਾ ਪ੍ਰਧਾਨ ਸ੍ਰੀਮਤੀ ਰਜਿੰਦਰ ਕੌਰ ਭੱਠਲ ਨੇ ਵੀ ਆਪਣੇ ਆਪ ਨੂੰ ਹਰਕਤ ਵਿੱਚ ਲਿਆਂਦਾ ਅਤੇ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਅਕਾਲੀ ਦਲ ਦੇ ਸਭ ਮੰਤਰੀ, ਸੰਤਰੀ ਦਿੱਲੀ ਰੈਲੀ ਸੰਬੰਧੀ ਕਾਂਗਰਸ ਨੂੰ ਜਿਵੇਂ ਕੰਡਿਆਂ ਉੱਤੇ ਘੜੀਸ ਰਹੇ ਸਨ, ਖ਼ਾਸ ਤੌਰ 'ਤੇ ਲੋਕ ਸੰਪਰਕ ਮੰਤਰੀ ਸ੍ਰ: ਬਿਕਰਮਜੀਤ ਸਿੰਘ ਮਜੀਠੀਆ ਨੇ ਤਾਂ ਅਖ਼ਬਾਰਾਂ ਰਾਹੀਂ ਕਾਂਗਰਸ ਨੂੰ ਪੰਜਾਬ ਪ੍ਰਤੀ ਕਾਫੀ ਫ਼ਰਜ਼ ਯਾਦ ਕਰਵਾਏ ਪਰ ਪੰਜਾਬ ਦੀ ਕਾਂਗਰਸ ਵੱਲੋਂ ਅਕਾਲੀ ਦਲ ਦੀ ਰੋਸ ਰੈਲੀ ਤੋਂ ਇੱਕ ਦਿਨ ਪਹਿਲਾਂ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਧੰਨਵਾਦ ਲਈ ਰੈਲੀ ਕਰ ਕੇ ਅਕਾਲੀਆਂ ਦੇ ਨਵੇਂ ਕਾਕਿਆਂ ਨੂੰ ਇਹ ਦੱਸ ਦਿੱਤਾ ਕਿ ਕਾਂਗਰਸ ਕਿੰਨੀ ਕੁ ਚਤੁਰ ਜਮਾਤ ਹੈ। ਪਹਿਲੇ ਦਿਨ ਤਾਂ ਇਸ ਐਲਾਨ ਨਾਲ ਸਥਿਤੀ ਹੀ ਅਜੀਬ ਬਣ ਗਈ ਸੀ। ਦੂਜਾ, ਪੰਜਾਬ ਦੀ ਸੱਤਾਧਾਰੀ ਅਕਾਲੀ-ਭਾਜਪਾ ਗੱਠਜੋੜ ਨੂੰ ਇਹ ਜ਼ਰੂਰ ਮੰਨਣਾ ਚਾਹੀਦਾ ਹੈ ਕਿ ਮੌਜੂਦਾ ਸਰਕਾਰ ਦੇ ਧੰਨਭਾਗ ਨੇ ਕਿ ਪਾਰਟੀ ਅਤੇ ਵਿਰੋਧੀ ਧਿਰ ਦੀ ਨੇਤਾ ਬੀਬੀ ਭੱਠਲ ਹੈ ਜੇਕਰ ਕੋਈ ਹੋਰ ਆਗੂ ਹੁੰਦਾ ਤਾਂ ਸ਼ਾਇਦ ਵੱਡਾ ਵਿਰੋਧੀ ਗਰੁੱਪ ਹੋਣ ਕਰ ਕੇ ਸਮੇਂ-ਸਮੇਂ ਤੇ ਰਾਜ ਕਰਦੀ ਪਾਰਟੀ ਦੇ ਨੱਕ ਵਿੱਚ ਦਮ ਕਰ ਰੱਖਦਾ।
ਸੋ ਅਸੀਂ ਆਪਣਾ ਵਿਸ਼ਾ ਇਥੇ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਅਕਾਲੀ ਦਲ ਵੱਲੋਂ ਕੀਤੀ ਦਿੱਲੀ ਦੀ ਰੈਲੀ ਕੀ ਆਪਣਾ ਮਕਸਦ ਸਪੱਸ਼ਟ ਕਰਨ ਵਿੱਚ ਕਾਮਯਾਬ ਹੋਈ? ਇਸ ਸੁਆਲ ਨੂੰ ਹਾਂ ਜਾਂ ਨਾਂਹ ਵਿੱਚ ਐਵੇਂ ਹੀ ਹੁੰਗਾਰਾ ਨਹੀਂ ਭਰਿਆ ਜਾ ਸਕਦਾ। ਸਭ ਤੋਂ ਪਹਿਲਾਂ ਅਸੀਂ ਇਸ ਗੱਲ ਨੂੰ ਵੇਖਣਾ ਹੈ ਕਿ ਰੈਲੀ ਦੇ ਮਕਸਦ ਕੀ ਸਨ। ਕੀ ਰੈਲੀ ਸੱਚਮੁੱਚ ਪੰਜਾਬ ਦੀ ਕਿਰਸਾਨੀ ਜਾਂ ਪੰਜਾਬ ਦੇ ਮਾੜੇ ਹਾਲ ਨੂੰ ਲੈ ਕੇ ਕੀਤੀ ਗਈ ਜਾਂ ਫਿਰ ਇਹ ਰੈਲੀ ਸਿਰਫ਼ ਤੇ ਸਿਰਫ਼ ਸ੍ਰ: ਸੁਖਬੀਰ ਸਿੰਘ ਬਾਦਲ ਦੀ ਤਾਜਪੋਸ਼ੀ ਤੇ ਇੱਕ ਵੱਡੀ ਮੋਹਰ ਲੁਆਉਣ ਲਈ ਸੀ ਜੋ ਸੁਖਬੀਰ ਦੀ ਹਰਮਨਪਿਆਰਤਾ ਨੂੰ ਤਸਦੀਕ ਕਰਨ ਦੀ ਤਦਬੀਰ ਹੋਵੇ।
ਰਹੀ ਗੱਲ ਪੰਜਾਬ ਦੇ ਮਸਲਿਆਂ ਪ੍ਰਤੀ, ਉਥੇ ਇਹ ਵੀ ਜ਼ਿਕਰਯੋਗ ਹੋਵੇਗਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕਈ ਵਾਰੀ ਕੇਂਦਰ ਦਾ ਪੰਜਾਬ ਨੂੰ ਦਿੱਤੇ ਜਾਂਦੇ ਸਹਿਯੋਗ ਲਈ ਜਿਥੇ ਧੰਨਵਾਦ ਕੀਤਾ ਉਥੇ ਸੰਤੁਸ਼ਟੀ ਵੀ ਪ੍ਰਗਟਾਈ। ਉਨ੍ਹਾਂ ਪਿਛਲੇ ਸਮੇਂ ਵਿੱਚ ਕੇਂਦਰ ਦੇ ਵੱਖ-ਵੱਖ ਵਿਭਾਗਾਂ ਦੇ ਮੰਤਰਾਲਿਆਂ ਦਾ ਧੰਨਵਾਦ ਕਰਨਾ ਸਭ ਤਸਵੀਰਾਂ ਸਮੇਤ ਅਖ਼ਬਾਰਾਂ ਦੀ ਜ਼ੁਬਾਨੀ ਲੋਕਾਂ ਦੇ ਅੰਗ-ਸੰਗ ਰਿਹਾ! ਇੱਥੇ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅਕਾਲੀ ਦਲ ਦੀ ਰੈਲੀ ਨੂੰ ਅਸੀਂ ਪਾਰਟੀ ਪ੍ਰਦਰਸ਼ਨ ਅਤੇ ਰਾਸ਼ਟਰੀ ਮੀਡੀਆ ਵਿੱਚ ਚਰਚਿਤ ਕਰਨ ਅਤੇ ਅਕਾਲੀ ਦਲ ਨੂੰ ਹਿੰਦੁਸਤਾਨ
|
|
|
ਸਤਿ ਸ੍ਰੀ ਅਕਾਲ |
|
|
|
Thursday, 24 January 2008 |
|
ਡਾ. ਦਰਸ਼ਨ ਸਿੰਘ ਜੀ
ਸਤਿ ਸ੍ਰੀ ਅਕਾਲ
ਪੂਰਾ ਇੱਕ ਹਫ਼ਤਾ ਹੋ ਗਿਆ ਹੈ ਮੈਂ ਸੋਚਿਆ ਸੀ ਤੁਹਾਨੂੰ ਮੇਲ ਕਰਾਂ ਪਰ ਕੰਮ-ਕਾਰ ਵਿੱਚ ਮੇਲ ਨਾ ਕਰ ਸਕਿਆ। ਅਸਲ ਵਿੱਚ ਲੋਹੜੀ 'ਤੇ ਤੁਹਾਡੀ ਅਖ਼ਬਾਰ 'ਚ ਛਪੇ ਲੇਖ ਨੇ ਪੰਜਾਬ ਦੀ ਯਾਦ ਤਾਜ਼ਾ ਕਰਵਾ ਦਿੱਤੀ। ਮੈਂ ਹਰ ਦਿਨਤਿਉਹਾਰ 'ਤੇ ਪੰਜਾਬੀ ਦੀਆਂ ਸਾਰੀਆਂ ਅਖ਼ਬਾਰਾਂ ਪੜ੍ਹਦਾ ਹਾਂ। ਪੰਜਾਬ ਤੋਂ ਵੀ ਮੰਗਵਾ ਲੈਂਦਾ ਹਾਂ ਤੇ ਨੈੱਟ 'ਤੇ ਵੀ ਜ਼ਰੂਰ ਪੜ੍ਹਦਾ ਹਾਂ ਪਰ ਇਸ ਵਾਰ ਤੁਸੀਂ ਬੜੇ ਵਧੀਆ ਤਰੀਕੇ ਨਾਲ ਲੋਹੜੀ ਮਨਾਈ। ਇਸ ਲਈ ਤੁਸੀਂ ਵਧਾਈ ਦੇ ਹੱਕਦਾਰ ਹੋ। ਮੈਂ ਨੌਜਵਾਨ ਲੇਖਕ ਮੁਖਬੀਰ ਨੂੰ ਮੇਲ ਕੀਤੀ ਹੈ, ਪਰ ਉਸ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ। ਇਹ ਲੇਖ ਸਿਰਫ ਤੁਹਾਡੀ ਅਖ਼ਬਾਰ ਵਿੱਚ ਹੀ ਛਪਿਆ ਹੈ ਜੋ ਕਿ ਵਧੀਆ ਗੱਲ ਹੈ, ਨਹੀਂ ਤਾਂ ਵਾਰ-ਵਾਰ ਹਰ ਅਖ਼ਬਾਰ ਵਿੱਚ ਉਹੀ ਮੈਟੀਰੀਅਲ ਪੜ੍ਹਨ ਨੂੰ ਮਿਲਦਾ ਹੈ। ਲੇਖਕ ਦੀ ਹਰ ਗੱਲ ਵਿੱਚ ਵਜ਼ਨ ਹੈ। ਤੁਹਾਡੀ ਅਖ਼ਬਾਰ 'ਚ ਛਪਿਆ ਸ਼ਾਇਦ ਉਸ ਦਾ ਪਹਿਲਾ ਲੇਖ ਹੈ। ਉਸ ਨੂੰ ਹੋਰ ਪੜ੍ਹਨ ਨੂੰ ਦਿਲ ਕਰਦਾ ਹੈ। ਲੇਖ ਵਿੱਚਲੀ ਭਾਵਨਾ ਬੜੀ ਚੰਗੀ ਸੀ, ਸਾਨੂੰ ਸਾਰਿਆਂ ਨੂੰ ਵੀ ਤਿਉਹਾਰਾਂ ਵਿੱਚ ਹੋ ਰਹੇ ਚੰਗੇ ਬਦਲਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਤੇ ਮਾੜੇ ਬਦਲਾਂ ਤੋਂ ਬਚਣਾ ਚਾਹੀਦਾ ਹੈ। ਹੋਰ ਫ਼ੋਕ ਨਾਲ ਜੁੜੀਆ ਗੱਲਾਂ ਛਾਪਦੇ ਰਹੋ।
ਪ੍ਰਿੰਸੀਪਲ ਮਲਕੀਤ ਸਿੰਘ
Burns Avenue, Southall, London
(England)
--
ਭਾਰਤੀ ਦੂਤ ਘਰ ਪਾਸਪੋਰਟਾਂ ਬਾਰੇ ਨੀਤੀ ਸਪੱਸ਼ਟ ਕਰੇ
ਸੰਪਾਦਕ ਜੀ,
ਬੀਤੇ ਹਫ਼ਤੇ ਸੈਨਹੋਜ਼ੇ ਤੋਂ ਛਪਦੇ ਇੱਕ ਪੰਜਾਬੀ ਅਖ਼ਬਾਰ ਵਿੱਚ ''ਭਾਰਤੀ ਕੌਂਸਲੇਟ ਸਿੱਖਾਂ ਨੂੰ ਜਾਣ ਬੁੱਝ ਕੇ ਤੰਗ ਕਰ ਰਿਹੈ" ਦੇ ਸਿਰਲੇਖ ਹੇਠ ਇੱਕ ਖ਼ਬਰ ਛਪੀ ਸੀ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਕੌਂਸਲੇਟ ਵੱਲੋਂ ਰਾਜਸੀ ਸ਼ਰਨ ਲੈ ਕੇ ਗਰੀਨ ਕਾਰਡ ਲੈਣ ਵਾਲਿਆਂ ਨੂੰ ਪਾਸਪੋਰਟ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਪ੍ਰੰਤੂ ਰਿਸ਼ਵਤ ਲੈ ਕੇ ਪਾਸਪੋਰਟ ਬਣਾ ਦਿੱਤੇ ਜਾਂਦੇ ਹਨ। ਦੂਸਰੇ, ਕੌਂਸਲੇਟ ਵਾਲੇ ਪਾਸਪੋਰਟ ਦੀ ਅਰਜ਼ੀ ਦੇਣ ਵਾਲਿਆਂ ਨੂੰ ਫ੍ਰੀਮਾਂਟ ਗੁਰੂਘਰ ਦੇ ਪ੍ਰਬੰਧਕਾਂ ਤੋਂ ਕੌਂਸਲੇਟ ਸਾਹਮਣੇ ਮੁਜ਼ਾਹਰੇ ਬੰਦ ਕਰਨ ਲਈ ਦਬਾਅ ਪਾਉਣ ਲਈ ਕਹਿੰਦੇ ਹਨ ਅਤੇ ਗੁਰੂ ਘਰ ਵਿੱਚ ਰੌਲਾ ਪਵਾਉਂਦੇ ਹਨ। ਤੀਸਰੇ ਕੌਂਸਲੇਟ ਪਿਛਲੇ ਕਾਫੀ ਸਮੇਂ ਤੋਂ ਗੁਰੂਘਰਾਂ ਵਿੱਚ ਘੁਸਪੈਠ ਕਰਨ ਦੇ ਯਤਨ ਕਰ ਰਿਹਾ ਹੈ ਅਤੇ ਸੈਲਮਾ ਅਤੇ ਲਵਿੰਗਸਟਨ ਗੁਰੂਘਰਾਂ ਵਿੱਚ ਵੀਜ਼ਾ ਅਤੇ ਪਾਸਪੋਰਟ ਕੈਂਪ ਲਗਾ ਕੇ ਗੁਰੂਘਰਾਂ ਵਿੱਚ ਘੁਸਪੈਠ ਕਰਨ ਵਿੱਚ ਸਫ਼ਲ ਵੀ ਰਿਹਾ ਹੈ।
ਉਪਰੋਕਤ ਖ਼ਬਰ ਪੜ੍ਹਨ ਤੋਂ ਬਾਅਦ ਇੰਝ ਪ੍ਰਤੀਤ ਹੁੰਦਾ ਹੈ ਕਿ ਅਖ਼ਬਾਰ ਵੱਲੋਂ ਖ਼ਬਰ ਛਾਪਣ ਦਾ ਮਕਸਦ ਲੋਕ ਹਿੱਤ ਨਾ ਹੋ ਕਰਕੇ ਸਵੈ-ਹਿੱਤ ਅਤੇ ਲੋਕਾਂ ਨੂੰ ਗੁਮਰਾਹ ਕਰਨਾ ਹੋਵੇ। ਇੱਕ ਪਾਸੇ ਤਾਂ ਪਾਸਪੋਰਟ ਅਤੇ ਵੀਜ਼ਾ ਪ੍ਰਾਪਤ ਕਰਨ ਵਿੱਚ ਆਉਣ ਵਾਲੀਆਂ ਔਕੜਾਂ ਦਾ ਰੋਣਾ ਰੋਇਆ ਗਿਆ ਹੈ ਅਤੇ ਦੂਜੇ ਪਾਸੇ ਦੂਰ-ਦੁਰਾਡੇ ਰਹਿੰਦੇ ਲੋਕਾਂ ਦੀ ਸਹੂਲਤ ਲਈ ਪਾਸਪੋਰਟ ਅਤੇ ਵੀਜ਼ਾ ਕੈਂਪ ਲਾਉਣ ਨੂੰ ਗੁਰਦੁਆਰਿਆਂ ਵਿੱਚ ਘੁਸਪੈਠ ਕਰਾਰ ਦਿੱਤਾ ਗਿਆ ਹੈ। ਇੱਥੇ ਹੀ ਬਸ ਨਹੀਂ ਜਿਨ੍ਹਾਂ ਗੁਰੂਘਰਾਂ ਵਿੱਚ ਉਪਰੋਕਤ ਕੈਂਪ ਲੱਗੇ ਹਨ ਉਥੋਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਦੋਸ਼ੀਆਂ ਦੇ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਗਿਆ ਹੈ ਪ੍ਰੰਤੂ ਇਹ ਦੱਸਣ ਦੀ ਖੇਚਲ ਨਹੀਂ ਕੀਤੀ ਗਈ ਕਿ ਉਪਰੋਕਤ ਗੁਰੂਘਰਾਂ ਦੇ ਪ੍ਰਬੰਧਕਾਂ ਦਾ ਗੁਨਾਹ ਕੀ ਹੈ? ਅਖ਼ਬਾਰ ਦਾ ਇਹ ਫਰਜ਼ ਬਣਦਾ ਸੀ ਕਿ ਇਨ੍ਹਾਂ ਪਾਸਪੋਰਟ ਕੈਂਪਾਂ ਵਿੱਚ ਕਿਸੇ ਊਣਤਾਈ ਦਾ ਵਰਨਣ ਤਾਂ ਕਰਦੇ।
ਦੂਸਰਾ ਰਿਹਾ ਪਾਸਪੋਰਟ ਦੀਆਂ ਅਰਜ਼ੀਆਂ ਦੇਣ ਵਾਲਿਆਂ ਨੂੰ ਕੌਂਸਲ ਵੱਲੋਂ ਮੁਜ਼ਾਹਰਾ ਬੰਦ ਕਰਾਉਣ ਲਈ ਦਬਾਅ ਪਾਉਣ ਦਾ ਮਸਲਾ। ਪਹਿਲੀ ਗੱਲ ਤਾਂ ਇਹ ਕਿ ਇਹ ਵਿਅਕਤੀ ਕੌਂਸਲੇਟ ਵਾਲਿਆਂ ਨੂੰ ਕਿਉਂ ਨਹੀਂ ਕਹਿੰਦੇ ਕਿ ਉਹ ਕਿਸੇ ਦੂਜੇ ਵਿਅਕਤੀ ਜਾਂ ਸੰਸਥਾ ਦੀ ਕਾਰਵਾਈ ਲਈ ਜ਼ਿੰਮੇਵਾਰ ਨਹੀਂ ਹਨ। ਦੂਸਰੇ, ਜਿਹੜੇ ਭੱਦਰ ਪੁਰਸ਼ ਨੇ ਫਰੀਮੌਂਟ ਗੁਰੂ ਘਰ ਦੀ ਸਟੇਜ ਤੋਂ ਬੋਲਣ ਲਈ ਸਮਾਂ ਮੰਗਿਆ ਸੀ ਅਤੇ ਉਪਰੋਕਤ ਅਖ਼ਬਾਰ ਤੱਕ ਪਹੁੰਚ ਕੀਤੀ ਸੀ, ਉਸ ਨੂੰ ਅਤੇ ਅਖ਼ਬਾਰ ਵਾਲਿਆਂ ਨੂੰ ਇਹ ਵੀ ਪਤਾ ਜ਼ਰੂਰ ਹੋਵੇਗਾ ਕਿ ਫਰੀਮਾਂਟ ਗੁਰੂਘਰ ਦਾ ਵਰਤਮਾਨ ਪ੍ਰਧਾਨ, ਸਾਬਕਾ ਪ੍ਰਧਾਨ ਅਤੇ ਮੀਤ ਪ੍ਰਧਾਨ ਹਾਲ ਵਿੱਚ ਹੀ ਇੰਡੀਆ ਹੋ ਕੇ ਆਏ ਹਨ। ਉਨ੍ਹਾਂ ਨੂੰ ਚਾਹੀਦਾ ਸੀ ਕਿ ਉਹ ਕੌਂਸਲੇਟ ਵਾਲਿਆਂ ਨੂੰ ਪੁੱਛਦੇ ਕਿ ਫਰੀਮਾਂਟ ਗੁਰੂਘਰ ਦੇ ਮੁਜ਼ਾਹਰਾ ਕਰਨ ਵਾਲੇ ਆਗੂਆਂ ਅਤੇ ਪ੍ਰਬੰਧਕਾਂ ਨੂੰ ਤਾਂ ਵੀਜ਼ੇ ਦਈ ਜਾਂਦੇ ਹੋ ਅਤੇ ਆਮ ਲੋਕਾਂ ਨੂੰ ਤੰਗ ਕਿਉਂ ਕਰਦੇ ਹੋ?
ਪੈੇਸੇ ਲੈ ਕੇ ਪਾਸਪੋਰਟ ਬਣਾਉਣ ਦੇ ਦੋਸ਼ ਵਿੱਚ ਕੌਂਸਲੇਟ ਵਾਲੇ ਵੀ ਇਸ ਗੱਲ ਦਾ ਦਾਅਵਾ ਨਹੀਂ ਕਰ ਸਕਦੇ ਕਿ ਕੌਂਸਲੇਟ ਭ੍ਰਿਸ਼ਟਾਚਾਰ ਤੋਂ ਬਿਲਕੁਲ ਰਹਿਤ ਹੈ। ਪ੍ਰੰਤੂ ਇਨ੍ਹਾਂ ਨੂੰ ਭ੍ਰਿਸ਼ਟ ਕਰਨ ਵਾਲਿਆਂ ਵਿੱਚ ਮੁਜ਼ਾਹਰਾਕਾਰੀਆਂ ਦੇ ਲੀਡਰ ਅਤੇ ਫਰੀਮਾਂਟ ਗੁਰੂਘਰ ਨਾਲ ਸਬੰਧਤ ਲੋਕ ਸ਼ਾਮਲ ਹਨ। ਫਰੀਮਾਂਟ ਗੁਰੂਘਰ ਦਾ ਸਾਬਕਾ ਲੀਡਰ ਜਿਸ ਨੇ ਆਪਣੀ ਕਾਰ ਤੇ ''ੀਂਧੀੳ ਥੂੀਠ ਖ੍ਹੳ਼ੀੰਠੳਂ" ਦਾ ਸਟਿੱਕਰ ਲਾਇਆ ਹੁੰਦਾ ਸੀ, ਲੋਕਾਂ ਤੋਂ ਪੈਸੇ ਲੈ ਕੇ ਕੌਂਸਲੇਟ ਤੋਂ ਕੰਮ ਕਰਵਾਉਂਦਾ ਰਿਹਾ ਹੈ ਅਤੇ ਗ਼ੈਰਕਾਨੂੰਨੀ ਢੰਗ ਨਾਲ ਪੈਸੇ ਵੀ ਭੇਜਦਾ ਰਿਹਾ ਹੈ। ਫਰੀਮਾਂਟ ਗੁਰੂਘਰ ਨਾਲ ਸਬੰਧਤ ਦੋ ਹੋਰ ਵਿਅਕਤੀਆਂ ਦਾ ਵੀ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਪਤਾ ਹੈ ਜੋ ਲੋਕਾਂ ਤੋਂ ਪੈਸੇ ਲੈ ਕੇ ਪਾਸਪੋਰਟ ਬਣਾਉਣ ਦਾ ਕੰਮ ਕਰਦੇ ਹਨ. ਇਸੇ ਤਰਾ੍ਹਂ ਇੱਕ ਹੋਰ ਵਿਅਕਤੀ ਜਿਸ ਨੂੰ ਵੈੱਸਟ ਸੈਕਰਾਮੈਂਟੋ ਗੁਰੂਘਰ ਦੇ ਪ੍ਰਬੰਧਕਾਂ ਦੀ ਸਰਪ੍ਰਸਤੀ ਹਾਸਲ ਹੈ, ਨੇ ਲੋਕਾਂ ਤੋਂ ਪੰਜ ਹਜ਼ਾਰ ਡਾਲਰ ਤੱਕ ਲੈ ਕੇ ਕੌਂਸਲੇਟ ਤੋਂ ਪਾਸਪੋਰਟ ਬਣਵਾਏ ਹਨ। ਇਸ ਤੋਂ ਇਹ ਹੀ ਸਿੱਧ ਹੁੰਦਾ ਹੈ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ। ਕੌਂਸਲੇਟ ਵਾਲੇ ਇਹ ਸ਼ਪੱਸ਼ਟੀਕਰਨ ਦਿੰਦੇ ਹਨ ਕਿ ਉਨ੍ਹਾਂ ਵੱਲੋਂ ਪੈਸੇ ਨਹੀਂ ਲਏ ਜਾਂਦੇ ਅਤੇ ਜੇ ਕਿਸੇ ਨੇ ਆਪਣੇ ਤੌਰ 'ਤੇ ਲਏ ਹੋਣ ਤਾਂ ਕਹਿ ਨਹੀਂ ਸਕਦੇ। ਇਸ ਦਲੀਲ ਵਿੱਚ ਬਹੁਤਾ ਵਜ਼ਨ ਨਹੀਂ। ਲੇਖਕ ਨੂੰ ਇਸ ਗੱਲ ਦੀ ਵੀ ਜਾਣਕਾਰੀ ਹੈ ਕਿ ਕੌਂਸਲੇਟ ਵਾਲਿਆਂ ਨੇ ਬਿਨਾ ਕਿਸੇ ਰਿਕਾਰਡ ਜਾਂ ਸਬੂਤ ਦੇ ਵੀ ਪਾਸਪੋਰਟ ਬਣਾਏ ਹਨ। ਇਸ ਦਾ ਭਾਵ ਇਹ ਹੈ ਕਿ ਜੇ ਕੌਂਸਲੇਟ ਵਾਲੇ ਚਾਹੁਣ ਤਾਂ ਉਹ ਹਰ ਵਿਅਕਤੀ ਦਾ ਪਾਸਪੋਰਟ ਬਣਾ ਸਕਦੇ ਹਨ ਅਤੇ ਉਨ੍ਹਾਂ ਨੂੰ ਲੋੜਵੰਦਾਂ ਦੇ ਪਾਸਪੋਰਟ ਬਣਾਉਣੇ ਵੀ ਚਾਹੀਦੇ ਹਨ। ਸਾਰਾ ਜੱਗ ਜਾਣਦਾ ਹੈ ਕਿ ਅਮਰੀਕਾ ਜਾਂ ਹੋਰ ਦੇਸ਼ਾਂ ਵਿੱਚ ਰਾਜਸੀ ਸ਼ਰਣ ਲੈਣ ਵਾਲਿਆਂ ਦੀ ਭਾਰੀ ਬਹੁਮੱਤ ਆਰਥਕ ਕਾਰਨਾਂ ਕਰ ਕੇ ਇੱਥੇ ਆਈ ਹੈ ਅਤੇ ਉਨ੍ਹਾਂ ਦਾ ਰਾਜਨੀਤੀ ਨਾਲ ਦੂਰ ਦਾ ਵੀ ਰਿਸ਼ਤਾ ਨਹੀਂ ਪ੍ਰੰਤੂ ਵਿਦੇਸ਼ਾਂ ਵਿੱਚ ਪੱਕਿਆਂ ਹੋਣ ਲਈ ਰਾਜਸੀ ਸ਼ਰਨ ਲਈ ਅਤੇ ਇੱਥੋਂ ਕਮਾਈ ਕਰ ਕੇ ਦੇਸ਼ ਹੀ ਭੇਜਦੇ ਹਨ। ਇਸ ਲਈ ਭਾਰਤੀ ਦੂਤਘਰ ਨੂੰ ਚਾਹੀਦਾ ਹੈ ਕਿ ਉਹ ਪੰਜਾਬੀ, ਹਿੰਦੀ ਅਤੇ ਅੰਗ੍ਰੇਜੀ ਭਾਰਤੀ ਮੀਡੀਏ ਰਾਹੀਂ ਪਾਸਪੋਰਟ ਬਣਾਉਣ ਲਈ ਨਿਯਮਾਂ ਦੀ ਲੋਕਾਂ ਨੂੰ ਜਾਣਕਾਰੀ ਦੇਵੇ ਤਾਂ ਕਿ ਪਾਸਪੋਰਟ ਬਨਾਉਣ ਵਾਲੇ ਏਜੰਟਾਂ ਅਤੇ ਭ੍ਰਿਸ਼ਟ ਨੌਕਰਸ਼ਾਹੀ ਤੋਂ ਲੋਕਾਂ ਦਾ ਛੁਟਕਾਰਾ ਹੋ ਸਕੇ। ਪਾਸਪੋਰਟ ਹਰੇਕ ਭਾਰਤੀ ਨਾਗਰਿਕ ਦਾ ਹੱਕ ਹੈ ਅਤੇ ਇਸ ਤੋਂ ਕਿਸੇ ਨੂੰ ਇਨਕਾਰ ਨਹੀਂ ਕੀਤਾ ਜਾਣਾ ਚਾਹੀਦਾ।
ਆਖ਼ਰੀ ਗੱਲ ਅਖ਼ਬਾਰ ਵਲੋਂ ਉਪਰੋਕਤ ਖ਼ਬਰ ਛਾਪਣ ਦਾ ਮੰਤਵ ਕਿਤੇ ਫਰੀਮਾਂਟ ਗੁਰੂਘਰ ਦੀਆਂ ਅਗਾਮੀ ਚੋਣਾਂ ਨੂੰ ਮੁੱਖ ਰੱਖਦੇ ਹੋਏ ਲੋਕਾਂ ਦੀਆਂ ਭਾਵਨਾਵਾਂ ਭੜਕਾਉਣਾ ਤਾਂ ਨਹੀਂ? ਇਹ ਵੀ ਸੁਣੀਦਾ ਹੈ ਕਿ ਮੁਜ਼ਾਹਰਿਆਂ ਦਾ ਪ੍ਰਬੰਧ ਕਰਨ ਵਾਲਿਆਂ ਨੂੰ ਹੁਣ ਰਾਜਸੀ ਜਾਂ ਆਰਥਕ ਪੱਖੋਂ ਇਹ ਸੌਦਾ ਲਾਹੇਵੰਦ ਨਜ਼ਰ ਨਹੀਂ ਆਉਂਦਾ ਅਤੇ ਉਹ ਅਗਾਮੀ 26 ਜਨਵਰੀ ਵਾਲੇ ਮੁਜ਼ਾਹਰੇ ਤੋਂ ਪਾਸਾ ਵੱਟਣ ਦੀ ਸੋਚ ਰਹੇ ਹਨ। ਮਕਸਦ ਕੁਝ ਵੀ ਹੋਵੇ ਅਖ਼ਬਾਰ ਵਾਲਿਆਂ ਨੂੰ ਆਪਣੇ ਸੌੜੇ ਸਵਾਰਥਾਂ ਲਈ ਗੁਰੂਘਰਾਂ ਅਤੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨਾ ਅਤੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਇੰਦਰਪਾਲ ਸਿੰਘ ਆਹਲੂਵਾਲੀਆ (ਜਰਨਲਿਸਟ)
ਫੋਨ: 510-209-5843
--
ਦਸਮ-ਗ੍ਰੰਥ ਦੇ ਉਪਾਸ਼ਕ ਗੁਰਚਰਨਜੀਤ ਸਿੰਘ ਲਾਂਬਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
ਇਸਲਾਮ ਵਿੱਚ ਅੱਲਾਹ ਦੀ ਜ਼ਾਤ ਦੇ ਬਰਖ਼ਿਲਾਫ ਹਰੇਕ ਸ਼ਕਤੀ ਨੂੰ 'ਕੁਫ਼ਰ' ਆਖਿਆ ਜਾਂਦਾ ਹੈ। ਗੁਰੂ ਨਾਨਕ ਦੇ ਫ਼ਲਸਫ਼ੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਸਤੀ ਬਰਾਬਰ ਕਿਸੇ ਹੋਰ 'ਗ੍ਰੰਥ' ਨੂੰ 'ਸ਼ਰੀਕ' ਬਣਾਉਣਾ ਵੀ 'ਕੁਫ਼ਰ' ਤੋਂ ਕਿਸੇ ਤਰਾਂ ਵੀ ਘੱਟ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਤਬਾਦਲ ਕਿਸੇ ਵੀ ਹੋਰ ਗ੍ਰੰਥ ਦੀ ਮਾਨਤਾ ਬਾਬਤ ਕੋਈ ਸਿੱਖ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ। ਪਰ ਧੰਨ ਹੋ ਲਾਂਬਾ ਜੀ ਤੁਸੀਂ ਜੋ ਨਿੱਜੀ ਰੂਪ 'ਚ ਹੀ ਨਹੀਂ ਸਗੋਂ ਆਪਣੇ ਮੈਗਜ਼ੀਨ ਰਾਹੀਂ ਸਿੱਖਾਂ ਨੂੰ ਸਾਮੂਹਿਕ ਰੂਪ 'ਚ ਗੁਰੂ ਨਾਲੋਂ ਤੋੜਨ ਦੀ ਕੁਚੇਸ਼ਟਾ 'ਚ ਲੱਗੇ ਹੋਏ ਹੋ! ਤੁਹਾਡੇ ਨਾਲ ਸੰਵਾਦ ਰਚਾਉਣ ਲਈ ਅਸੀਂ ਆਪ ਨੂੰ ਈ-ਮੇਲ, ਵੈੱਬ ਸਾਈਟ ਅਤੇ ਪੰਜਾਬੀ ਦੀਆਂ ਅਖ਼ਬਾਰਾਂ ਦੇ ਜ਼ਰੀਏ ਤਿੰਨ ਖ਼ਤ ਲਿਖ ਚੁੱਕੇ ਹਾਂ ਜਿਨ੍ਹਾਂ ਵਿੱਚ 'ਸਿੱਖ ਮਾਰਗ' ਵੈੱਬ ਸਾਈਟ 'ਤੇ ਆਉਣ ਲਈ ਤੂਹਾਨੂੰ ਖੇਚਲ ਕਰਨ ਲਈ ਕਿਹਾ ਗਿਆ ਸੀ। ਆਪ ਜੀ ਨੇ ਉਨ੍ਹਾਂ ਦਾ ਕੋਈ ਉੱਤਰ ਨਹੀਂ ਦਿੱਤਾ।
ਅੱਜ ਅਸੀਂ ਆਪ ਜੀ ਸਮੇਤ ਇਹ ਪੱਤਰ ਮੀਡੀਏ ਅਤੇ ਸੰਗਤ ਨੂੰ ਵੀ ਦਸਤੀ ਵੰਡ ਰਹੇ ਹਾਂ। ਸਾਨੂੰ ਦੱਸੋ ਜੀ ਕਿ ਅਸੀਂ ਗੁਰੂ ਦੇ ਗਿਆਨ ਦੀ ਖੜਗ ਲੈ ਕੇ ਕਿਸ ਵੈੱਬ ਸਾਈਟ 'ਤੇ ਆਈਏ ਅਤੇ ਤੁਹਾਡੇ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਸੰਵਾਦ ਰਚਾਈਏ ਤਾਂ ਕਿ ਸਿੱਖ ਜਗਤ ਨੂੰ ਇਸ ਗੱਲ ਦਾ ਭਲੀ-ਭਾਂਤ ਪਤਾ ਚੱਲ ਜਾਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੈਰੋਕਾਰ ਮਿਸ਼ਨਰੀ ਵੀਰਾਂ ਦਾ ਮਤਿ-ਗੁਰਮਤਿ ਹੈ ਜਾਂ ਦਸਮ ਗ੍ਰੰਥ ਨੂੰ 'ਸ੍ਰੀ ਗੁਰੂ' ਕਹਿਣ ਵਾਲਿਆਂ ਦਾ! ਉਮੀਦ ਕਰਦੇ ਹਾਂ ਕਿ ਸਾਡੇ ਇਸ ਖ਼ਤ ਦਾ ਜਵਾਬ ਦੇ ਕੇ ਕ੍ਰਿਤਾਰਥ ਕਰੋਗੇ।
ਖ਼ੈਰ-ਅਦੇਸ਼: ਸ੍ਰ. ਤਰਲੋਚਨ ਸਿੰਘ ਦੁਪਾਲਪੁਰ (ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ), ਸ੍ਰ: ਪਰਮਜੀਤ ਸਿੰਘ ਦਾਖਾ (ਪ੍ਰਧਾਨ ਦਲ ਖਾਲਸਾ USA), ਸ੍ਰ. ਕਾਰਜ ਸਿੰਘ ਸੰਧੂ ਫ਼ਿਲਾਡੈਲਫੀਆ, ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ, ਸ੍ਰ਼ ਗੁਰਚਰਨ ਸਿੰਘ ਜਿਉਣਵਾਲਾ (ਕੈਨੇਡਾ), ਗਿਆਨੀ ਹਰਜਿੰਦਰ ਸਿੰਘ (ਕੈਨੇਡਾ), ਗਿਆਨੀ ਅੰਮ੍ਰਿਤਪਾਲ ਸਿੰਘ, ਪ੍ਰੋ. ਮੱਖਣ ਸਿੰਘ ਸੈਕਰਾਮੈਂਟੋ, ਡਾ. ਗੁਰਮੀਤ ਸਿੰਘ ਬਰਸਾਲ ਸੈਨਹੋਜ਼ੇ, ਪ੍ਰਿੰਸੀਪਲ ਸ੍ਰ. ਜਸਬੀਰ ਸਿੰਘ ਰੋਪੜ, ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖ਼ਾਲਸਾ (USA)।
--
ਕਿਹੜੀਆਂ ਕੁੜੀਆਂ, ਕਿਹੜੀ ਲੋਹੜੀ?
ਸੰਪਾਦਕ ਜੀ,
ਅਜੇ ਕੱਲ੍ਹ ਹੀ ਲੋਹੜੀ ਲੰਘੀ ਹੈ। ਹੁਣੇ ਚਾਰੇ ਪਾਸੇ ਚੁੱਪ-ਚਾਂ ਹੋ ਗਈ ਹੈ। ਕਿੰਨਾ ਸ਼ੋਰ ਪਿਆ ਸੀ, ''ਕੁੜੀਆਂ ਦੀ ਲੋਹੜੀ", ''ਕੁੜੀਆਂ ਦੀ ਲੋਹੜੀ", ਹਰ ਸੰਸਥਾ, ਹਰ ਕਾਲਜ, ਹਰ ਸਕੂਲ ਕੁੜੀਆਂ ਦੀ ਲੋਹੜੀ ਮਨਾਉਣ ਵਿੱਚ ਰੁੱਝੇ ਹੋਏ ਸਨ। ਓਪਰੀ ਨਜ਼ਰੇ ਬੜਾ ਚੰਗਾ ਲੱਗਦਾ ਸੀ ਕਿ ਸ਼ਾਇਦ ਇੰਝ ਲੋਹੜੀ ਮਨਾਉਣ ਨਾਲ ਕੁੜੀਆਂ ਦੇ ਬਣਦੇ ਹੱਕ ਉਹਨਾਂ ਨੂੰ ਮਿਲ ਜਾਣਗੇ। ਕੁੜੀਆਂ ਦੀ ਸਮਾਜਿਕ ਤੌਰ ਉੱਤੇ ਪੁੱਛ ਪ੍ਰਤੀਤ ਵਧੇਗੀ। ਪਰ ਨੇੜੇ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਇਹਨਾਂ ਸਭ ਲੋਹੜੀ ਮਨਾਉਣ ਵਾਲਿਆਂ ਦੇ ਮਕਸਦ ਤੇ ਟੀਚੇ ਹੋਰ ਹੀ ਹਨ। ਬਹੁਤੇ ਤਾਂ ਭੇਡਚਾਲ ਵਿੱਚ ਹੀ ਇਹ ਸਭ ਕਰੀ ਗਏ। ਕਈ ਸੱਥਾਂ, ਮੰਚ ਪੈਸੇ ਇਕੱਠੇ ਕਰਨ ਲਈ ਇਹ ਲੋਹੜੀ ਮੇਲੇ ਧਰ ਬੈਠੇ। ਕਈ ਇਸ ਕਰ ਕੇ ਕਰ ਰਹੇ ਸਨ ਕਿ ਉਹਨਾਂ ਦੇ ਲੈਣ ਦੇ ਦੂਸਰੇ ਤਰੀਕੇ ਮੱਠੇ ਹੋ ਗਏ ਸਨ। ਅਸਲ ਵਿੱਚ ਇਹਨਾਂ ਵਿੱਚੋਂ ਕਿਸੇ ਨਾ ਤਾਂ ਲੋਹੜੀ ਦੇ ਸੱਭਿਆਚਾਰਕ ਪਿਛੋਕੜ ਤੇ ਨਾ ਹੀ ਇਸ ਦੇ ਮਨਾਉਣ ਦੇ ਤਰੀਕੇ ਦੀ ਸਮਝ ਹੈ। ਇੱਕ ਪਾਸੇ ਤਾਂ ਅਸੀਂ ਸਭਿਆਚਾਰ ਬਚਾਉਣ ਦੀ ਗੱਲ ਕਰਦੇ ਹਾਂ ਤੇ ਦੂਸਰੇ ਪਾਸੇ ਤਿਉਹਾਰਾਂ ਦਾ ਰੂਪ ਆਪਣੀ ਸੀਮਤ ਸੋਚ ਕਰ ਕੇ ਵਿਗਾੜੀ ਜਾ ਰਹੇ ਹਾਂ। ਇਹ ਨਿਰਾ ਵਪਾਰ ਹੋ ਗਿਆ ਹੈ। ਕੀ ਕੱਲ੍ਹ ਇਸੇ ਤਰ੍ਹਾਂ ਮੁੰਡਿਆਂ ਦਾ ਗਿੱਧਾ ਹੋਵੇਗਾ। ਮੁੰਡੇ ਘੋੜੀਆਂ ਗਾਉਣਗੇ, ਮੁੰਡੇ ਸਿੱਠਣੀਆਂ ਦੇਣਗੇ। ਕੁੜੀਆਂ ਬਾਰਾਤ ਲੈ ਕੇ ਜਾਣਗੀਆਂ, ਆਦਿ ਆਦਿ। ਸਾਥੀਓ ਆਪਣੇ ਵਪਾਰਕ ਤੇ ਮਨੋਰੰਜਕ ਹਿੱਤਾਂ ਦੀ ਖ਼ਾਤਰ ਸਭਿਆਚਾਰ ਦਾ ਰੂਪ ਨਾ ਬਦਲੋ। ਜੇਕਰ ਤੁਸੀਂ ਆਪਣੇ ਘਰਾਂ ਵਿੱਚ ਹੀ ਕੁੜੀਆਂ ਨੂੰ ਉਹਨਾਂ ਦੇ ਬਣਦੇ ਹੱਕ ਦੇ ਦਿਓ ਤਾਂ ਬੜੀ ਮਿਹਰਬਾਨੀ ਹੋਵੇਗੀ। ਦੁਨੀਆਂ ਆਪੇ ਮਾਣ ਦੇ ਦੇਵੇਗੀ। ਜ਼ਿੰਦਗੀ ਦੀਆਂ ਸਮਾਜਿਕ ਤੇ ਮਾਨਸਿਕ ਖ਼ੁਸ਼ੀਆਂ ਨੂੰ ਰੀਤਾਂ ਅਨੁਸਾਰ ਤੁਰੇ ਆਉਣ ਦਿਓ। ਮੇਰੇ ਵਰਗਿਆਂ ਨੂੰ ਉਦੋਂ ਬੜੀ ਸ਼ਰਮ ਆਉਂਦੀ ਹੈ ਜਦੋਂ ''ਕੁੜੀਆਂ ਦੀ ਲੋਹੜੀ" ਦੇ ਨਾਮ 'ਤੇ ਸਟੇਜਾਂ ਤੇ ਅਜਿਹੇ ਮਨੋਰੰਜਕ ਨਾਚ ਗਾਣੇ ਹੁੰਦੇ ਹਨ, ਜਿਹਨਾਂ ਦਾ ਲੋਹੜੀ ਨਾਲ ਕੋਈ ਸੰਬੰਧ ਨਹੀਂ ਹੁੰਦਾ ਤੇ ਪ੍ਰਬੰਧਕ ਲਾਲ ਪਰੀ ਦੇ ਗ਼ੁਲਾਮ ਹੋ ਕੇ ਰਾਤਾਂ ਰੰਗੀਨ ਕਰਦੇ ਫਿਰਦੇ ਹਨ। ਆਓ ਆਪਣੇ ਸਭਿਆਚਾਰ ਨੂੰ ਇਸ ਸੌੜੀ ਸੋਚ ਵਿੱਚੋਂ ਬਾਹਰ ਕੱਢੀਏ।
ਜਨਮੇਜਾ ਸਿੰਘ ਜੌਹਲ,
ਲੁਧਿਆਣਾ (ਪੰਜਾਬ)
98159 45018
--
|
|
|
ਸੰਪਾਦਕ ਦੀ ਡਾਕ |
|
|
|
Wednesday, 19 December 2007 |
|
ਪਿਆਰੇ ਸੰਪਾਦਕ,
ਮੈਂ ਆਪਣੀ ਇਹ ਸ਼ਕਾਇਤ ਵਿਲੀਅਮ ਓਸਲਰ ਹਸਪਤਾਲ ਦੇ ਸੀ. ਈ. ਓ. ਤੱਕ ਪਹੁੰਚਾਉਣਾ ਚਾਹੁੰਦਾ ਹਾਂ। ਨਵੰਬਰ 7 ਨੂੰ ਰਾਤ ਦੇ 10 ਵਜੇ ਅਚਾਨਕ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ ਤੇ ਮੇਰੀ ਬੇਟੀ ਨੇ ਜੋ ਕਿ ਇੱਥੇ ਨਰਸਿੰਗ ਦਾ ਡਿਪਲੋਮਾ ਕਰ ਰਹੀ ਹੈ, ਮੇਰਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਤੇ ਦੇਖਿਆ ਕਿ ਇਹ 188 ਸੀ। ਮੈਨੂੰ ਆਪਣੀ ਬੇਟੀ ਦੀ ਦੇਖਭਾਲ ਲਈ ਆਪਣਾ ਕੰਮਕਾਜ ਛੱਡ ਕੇ ਮੁੰਬਈ ਤੋਂ ਇੱਥੇ ਆ ਕੇ ਰਹਿਣਾ ਪੈ ਰਿਹਾ ਹੈ। ਉਹ ਬਹੁਤ ਘਬਰਾ ਗਈ ਤੇ ਮੈਨੂੰ ਜ਼ੋਰ ਪਾ ਕੇ ਵਿਲੀਅਮ ਓਸਲਰ ਹੈਲਥ ਸੈਂਟਰ ਵਿਖੇ ਲੈ ਗਈ। ਸਟਾਫ਼ ਨਰਸ ਨੇ ਮੇਰਾ ਬਲੱਡ ਪ੍ਰੈਸ਼ਰ ਦੇਖਿਆ ਤੇ ਕਿਹਾ ਕਿ ਬਹੁਤ ਜ਼ਿਆਦਾ ਹੈ ਜਲਦੀ ਕੱਪੜੇ ਚੇਂਜ ਕਰ ਲਉ ਤੇ ਗਾਊਨ ਪਹਿਨ ਲਓ। ਮੈਂ ਗਾਊਨ ਪਾ ਕੇ ਬਹੁਤ ਚਿਰ ਆਪਣੇ ਬੈੱਡ 'ਤੇ ਬੈਠਾ ਰਿਹਾ ਪਰ ਕਿਸੇ ਨੇ ਮੇਰੀ ਬਾਤ ਨਾ ਪੁੱਛੀ ਹਾਲਾਂਕਿ ਉਥੇ ਉਸ ਸਮੇਂ ਤਿੰਨ ਡਾਕਟਰ ਸਨ। ਉਹ ਆਪਸ ਵਿੱਚ ਇੱਕ ਦੂਜੇ ਨੂੰ ਮਜ਼ਾਕ ਕਰ ਰਹੇ ਸਨ ਤੇ ਅਸੀਂ ਬਾਪ-ਬੇਟੀ ਉਨ੍ਹਾਂ ਨੂੰ ਦੇਖ ਰਹੇ ਸੀ ਤੇ ਸੋਚ ਰਹੇ ਸੀ ਕਿ ਹੁਣੇ ਕੋਈ ਨਾ ਕੋਈ ਆਵੇਗਾ ਤੇ ਮੈਨੂੰ ਦੇਖੇਗਾ। ਪਰ ਢਾਈ-ਤਿੰਨ ਘੰਟੇ ਤੱਕ ਕੋਈ ਨਾ ਆਇਆ। ਮੈਂ ਆਪਣੀ ਬੇਟੀ ਨੂੰ ਕਿਹਾ ਕਿ ਚੱਲਦੇ ਹਾਂ ਮੈਨੂੰ ਬਹੁਤ ਅਜੀਬ ਲੱਗ ਰਿਹਾ ਹੈ ਕਿ ਇਹ ਕਿਹੋ ਜਿਹੀ ਐਮਰਜੈਂਸੀ ਹੈ ਜਿਥੇ ਡਾਕਟਰ ਮਰੀਜ਼ ਨੂੰ ਢਾਈ-ਤਿੰਨ ਘੰਟੇ ਬਾਅਦ ਵੀ ਦੇਖਣ ਨਹੀਂ ਆਉਂਦਾ। ਮੈਂ ਕੱਪੜੇ ਚੇਂਜ ਕੀਤੇ, ਗਾਊਨ ਉਤਾਰ ਦਿੱਤਾ ਅਤੇ ਆਪਣੇ ਕੱਪੜੇ ਪਹਿਨ ਲਏ। ਜਦੋਂ ਅਸੀਂ ਚੱਲਣ ਲੱਗੇ ਤਾਂ ਅਚਾਨਕ ਇੱਕ ਡਾਕਟਰ ਆਇਆ ਤੇ ਗੁੱਸੇ ਵਿੱਚ ਕਹਿਣ ਲੱਗਾ, ''ਵ੍ਹਟ ਹੈਪਨਡ?" ਡਾਕਟਰ ਦੀ ਆਕੜ ਦੇਖ ਕੇ ਮੈਂ ਦੰਗ ਰਹਿ ਗਿਆ। ਇਸ ਡਾਕਟਰ ਦਾ ਨਾਂ ਡਾ: ਹਸਨ ਸੀ। ਮੈਂ ਮਹਿਸੂਸ ਕੀਤਾ ਕਿ ਡਾਕਟਰ ਤਾਂ ਰੱਬ ਦਾ ਦੂਜਾ ਨਾਂ ਹੁੰਦਾ ਹੈ ਤੇ ਇਹ ਡਾਕਟਰ ਮਰੀਜ਼ ਨੂੰ ਧਮਕਾ ਰਿਹਾ ਹੈ ਜਿਵੇਂ ਮੈਂ ਕੋਈ ਕਸੂਰ ਕੀਤਾ ਹੋਵੇ ਤੇ ਮੈਂ ਹਸਪਤਾਲ ਵਿੱਚ ਨਹੀਂ ਸਗੋਂ ਥਾਣੇ ਵਿੱਚ ਬੈਠਾ ਹੋਵਾਂ। ਮੈਨੂੰ ਆਪਣਾ ਭਾਰਤ ਯਾਦ ਆਇਆ। ਸਾਡੇ ਉਥੇ ਡਾਕਟਰ ਇੰਨੇ ਬਦਤਮੀਜ਼ ਤਾਂ ਮੈਂ ਨਹੀਂ ਦੇਖੇ। ਮੈਂ ਕਾਫੀ ਦੁਨੀਆਂ ਦੇਖੀ ਹੈ, ਦੁਨੀਆਂ ਦੇ ਅਨੇਕਾਂ ਮੁਲਕਾਂ ਦਾ ਭ੍ਰਮਣ ਕੀਤਾ ਹੈ। ਮੈਂ ਇੱਥੇ ਦੇਖਿਆ ਹੈ ਕਿ ਸਾਰੇ ਸਰਕਾਰੀ/ਗ਼ੈਰ ਸਰਕਾਰੀ ਅਦਾਰੇ ਬੜੇ ਸਾਫ਼ ਸੁਥਰੇ ਹਨ ਪਰ ਅਫ਼ਸੋਸ ਕਿ ਇੱਥੇ ਡਾਕਟਰ ਮਰੀਜ਼ ਦੀ ਬਾਤ ਨਹੀਂ ਪੁੱਛਦੇ। ਕੋਈ ਅਜਿਹਾ ਕੁੰਡਾ ਇਨ੍ਹਾਂ ਉਪਰ ਵੀ ਹੋਣਾ ਚਾਹੀਦਾ ਹੈ ਜੋ ਸਾਰੇ ਸਿਸਟਮ ਨੂੰ ਠੀਕ ਰੱਖੇ। ਡਾਕਟਰਾਂ ਤੇ ਨਰਸਾਂ ਬਾਰੇ ਤਾਂ ਲੋਕ ਕਹਿੰਦੇ ਹਨ ਕਿ ਇਹ ਅਜਿਹੀ ਮਿੱਠੀ ਜ਼ੁਬਾਨ ਬੋਲਦੇ ਹਨ ਕਿ 10% ਲੋਕ ਤਾਂ ਇਨ੍ਹਾਂ ਦੇ ਬਚਨ ਸੁਣ ਕੇ ਹੀ ਠੀਕ ਹੋ ਜਾਂਦੇ ਹਨ। ਪਰ ਇਥੇ ਕੈਨੇਡਾ ਦੇ ਇਸ ਹਸਪਤਾਲ ਵਿੱਚ ਆ ਕੇ ਤਾਂ ਇਨ੍ਹਾਂ ਸੁਹਣੇ ਮੁਲਕਾਂ ਦੇ ਡਾਕਟਰਾਂ ਬਾਰੇ ਮੇਰਾ ਵਿਚਾਰ ਹੀ ਬਦਲ ਗਿਆ ਹੈ। ਮੈਂ ਇੱਥੇ ਇਹ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ ਇਨ੍ਹਾਂ ਨੇ ਮੇਰੇ ਕੋਲੋਂ ਪੈਸੇ ਵੀ ਲੈ ਲਏ ਤੇ ਮੈਨੂੰ ਕੋਈ ਦਵਾਈ ਵੀ ਨਹੀਂ ਦਿੱਤੀ।
ਦੀਪ ਗਰੇਵਾਲ
ਬੌਲੀਵੁੱਡ ਐਕਟਰ, ਮੁੰਬਈ
(ਹਾਲ ਬਰੈਂਪਟਨ)
ਫ਼ੋਨ: 905-672-6259
--
ઠ
ઠ
ਸ਼ਿਵਚਰਨ ਜੱਗੀ ਕੁੱਸਾ ਨੂੰ ਸਾਹਿਤਕ ਅਖਾੜੇ ਵਿੱਚ ਢਾਹ ਕੇ ਦਿਖਾਓ!
ਪਾਠਕ ਗਵਾਹ ਹਨ ਕਿ ਸ਼ਿਵਚਰਨ ਜੱਗੀ ਕੁੱਸਾ ਬਿਨਾ ਸ਼ੱਕ ਅੱਜ ਦੁਨੀਆਂ ਭਰ ਦਾ ਸਭ ਤੋਂ ਵੱਧ ਲਿਖਣ ਅਤੇ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਨਾਵਲਕਾਰ ਹੈ! ਉਸ ਦੇ ਦਰਜਨ ਤੋਂ ਵੀ ਜ਼ਿਆਦਾ ਨਾਵਲ ਕੈਨੇਡਾ ਤੋਂ ਲੈ ਕੇ ਇੰਗਲੈਂਡ ਤੱਕ ਇੱਕੋ ਸਮੇਂ ਲੜੀਵਾਰ ਛਪ ਚੁੱਕੇ ਹਨ ਅਤੇ ਛਪੀ ਜਾ ਰਹੇ ਹਨ। ਉਸ ਦੀ ਇਸ ਮਕਬੂਲਤਾ ਬਾਰੇ ਪ੍ਰਿੰਟ ਮੀਡੀਆ ਵਿੱਚੋਂ ਸਿਰਕੱਢ ਪੇਪਰ ਅਜੀਤ ਵੀਕਲੀ, ਹਮਦਰਦ ਵੀਕਲੀ, ਕੌਮਾਂਤਰੀ ਪ੍ਰਦੇਸੀ, ਚੜ੍ਹਦੀ ਕਲਾ, ਦੇਸ ਪ੍ਰਦੇਸ, ਪੰਜਾਬ ਟਾਈਮਜ਼ ਅਤੇ ਸਿੱਖ ਟਾਈਮਜ਼ ਇੰਗਲੈਂਡ ਵਾਲੇ ਗਵਾਹੀ ਭਰ ਸਕਦੇ ਹਨ। ਪਰ ਜਿੰਨਾਂ ਕੁ ਅਸੀਂ ਮਹਿਸੂਸ ਕੀਤਾ ਹੈ, ਉਸ ਨੂੰ ਸਾਹਿਤਕ ਅਦਾਰਿਆਂ ਵੱਲੋਂ ਬਹੁਤਾ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ। ਹਾਲਾਂ ਕਿ ਉਸ ਨੂੰ ਉਹ ਲੋਕ ਵੀ ਪੜ੍ਹਦੇ ਹਨ, ਜਿਹੜੇ ਉਸ ਦਾ ਨਾਮ ਸੁਣ ਕੇ ਪਤਾ ਨਹੀਂ ਕਿਸ ਗੱਲੋਂ ਚੁੱਪ ਵੱਟ ਲੈਂਦੇ ਹਨ। ਪਰ ਸ਼ਿਵਚਰਨ ਜੱਗੀ ਕੁੱਸਾ ਵੀ ਇਸ ਗੱਲੋਂ ਬੇਪ੍ਰਵਾਹ ਹੈ। ਉਸ ਦੀ ਬੇਪ੍ਰਵਾਹੀ ਜਾਇਜ਼ ਵੀ ਲੱਗਦੀ ਹੈ, ਕਿਉਂਕਿ ਉਸ ਦੇ ਪਾਠਕਾਂ ਅਤੇ ਪ੍ਰਸ਼ੰਸਕਾਂ ਦਾ ਘੇਰਾ ਹੀ ਇਤਨਾ ਵਿਸ਼ਾਲ ਹੈ ਕਿ ਉਸ ਨੂੰ ਕਿਸੇ ਹੋਰ ਹੁੰਗਾਰੇ ਦੀ ਲੋੜ ਹੀ ਨਹੀਂ ਮਹਿਸੂਸ ਹੁੰਦੀ ਅਤੇ ਉਹ ਆਪਣੀ ਚਾਲੇ ਮਾਰੋ ਮਾਰ ਤੁਰਿਆ ਜਾ ਰਿਹਾ ਹੈ। ਚਾਹੇ ਉਸ ਨਾਲ ਕਿੜ ਕੱਢਣ ਵਾਲੇ ਲੋਕ ਉਸ ਦੀ ਘੁੱਟੇ ਜਿਹੇ ਮੂੰਹ ਨਾਲ ਆਲੋਚਨਾ ਵੀ ਕਰਦੇ ਹਨ ਪਰ ਪੜ੍ਹਦੇ ਵੀ ਇਸ ਲੇਖਕ ਨੂੰ ਹੀ ਹਨ। ਇਸ ਦਾ ਕਾਰਨ ਸਮਝ ਨਹੀਂ ਆਇਆ? ਜੇ ਸ਼ਿਵਚਰਨ ਦੀ ਨਿਧੜਕ, ਨਿਡਰ ਅਤੇ ਬੇਬਾਕ ਕਲਮ ਹੀ ਉਹਨਾਂ ਨੂੰ ਚੁਭਦੀ ਹੈ, ਤਾਂ ਇਸ ਵਿੱਚ ਕਸੂਰ ਲੇਖਕ ਦਾ ਨਹੀਂ, ਵਿਸ਼ਿਆਂ ਦਾ ਹੈ। ਜੇ ਉਸ ਦੇ ਪਾਠਕ ਨਾ ਹੁੰਦੇ, ਤਾਂ ਪਬਲਿਸ਼ਰ ਉਸ ਦੇ ਨਾਵਲ ਆਵਾਜ਼ਾਂ ਮਾਰ-ਮਾਰ ਕੇ ਨਾ ਛਾਪਦੇ। ਪਬਲਿਸ਼ਰ ਉਸ ਨੂੰ ਸਿਰਫ਼ ਛਾਪਦੇ ਹੀ ਨਹੀਂ, ਇਸ ਦੇ ਸ਼ਿਵਚਰਨ ਪੈਸੇ ਵੀ ਨਿੱਠ ਕੇ ਲੈਂਦਾ ਹੈ। ਇਸ ਦਾ ਸਬੂਤ ਲਾਹੌਰ ਬੁੱਕ ਸ਼ਾਪ ਲੁਧਿਆਣਾ ਵਾਲੇ ਅਤੇ ਉਸ ਦੇ ਨਾਵਲ ਲੜੀਵਾਰ ਛਾਪਣ ਵਾਲੇ ਅਖ਼ਬਾਰ ਰਸਾਲੇ ਵੀ ਦੇ ਸਕਦੇ ਹਨ। ਸਾਡੀ ਸ਼ਿਵਚਰਨ ਨੂੰ ਨੇਕ ਸਲਾਹ ਹੈ ਕਿ ਸ਼ਿਵਚਰਨ ਜੀ, ਨਿਰੰਤਰ ਲਿਖੀ ਚੱਲੋ, ਤੁਹਾਡੇ ਈਮਾਨਦਾਰ ਪਾਠਕ ਅਤੇ ਪ੍ਰਸ਼ੰਸਕ ਤੁਹਾਡੇ ਨਾਲ ਹਨ। ਪਾਠਕਾਂ ਅਤੇ ਪ੍ਰਸ਼ੰਸਕਾਂ ਦੇ ਥਾਪੜੇ ਹੀ ਬਹੁਤ ਹੁੰਦੇ ਹਨ, ਇਹੀ ਤੁਹਾਡੇ ਪੁਰਸਕਾਰ ਹਨ। ਇੱਕ ਗੱਲ ਉਸ ਦੇ ਆਲੋਚਕਾਂ ਨੂੰ (ਰੜਕ ਰੱਖਣ ਵਾਲਿਆਂ ਨੂੰ) ਜ਼ਰੂਰ ਕਹਿਣੀਂ ਚਾਹਾਂਗਾ ਕਿ ਭੋਲਿਓ ਤੁਸੀਂ ਉਸ ਨੂੰ ਨਾਵਲ ਜਾਂ ਕਹਾਣੀ ਖੇਤਰ ਵਿੱਚ ਢਾਹ ਕੇ ਦਿਖਾਓ! ਐਵੇਂ ਦੂਰ ਖੜ੍ਹੇ ਹੀ ਨਾ ਦੰਦ ਪੀਹ ਕੇ ਥੂਹ-ਥੂਹ ਕਰੀ ਜਾਓ!! ਉਸ ਦੀ ਪ੍ਰਸਿੱਧੀ ਤੁਹਾਡੇ ਤੋਂ ਜਰੀ ਨਹੀਂ ਜਾਂਦੀ! ਪਿਸ਼ੌਰਾ ਸਿੰਘ ਲਲਹੇੜੀ
--
ਪਿਆਰੇ ਸੰਪਾਦਕ,
ਸਭ ਤੋਂ ਪਹਿਲਾਂ ਤਾਂ ਅਜੀਤ ਜਲੰਧਰ ਦੇ ਖ਼ਿਲਾਫ਼ ਕਾਨੂੰਨੀ ਲੜਾਈ ਵਿੱਚ ਫ਼ਤਿਹ ਹਾਸਲ ਕਰਨ ਲਈ ਮੁਬਾਰਕ। ਕਈ ਸਾਲਾਂ ਤੋਂ ਅਜੀਤ ਵੀਕਲੀ ਪੜ੍ਹ ਰਿਹਾ ਹਾਂ। ਪਹਿਲਾਂ ਨਿਊ ਯੌਰਕ ਵਿੱਚ ਰਹਿੰਦਾ ਸੀ, ਉਥੇ ਵੀ ਅਜੀਤ ਵੀਕਲੀ ਹੀ ਪੜ੍ਹਦਾ ਸੀ। 1999 ਵਿੱਚ ਕੈਨੇਡਾ ਆ ਗਿਆ। ਇੱਥੇ ਵੀ ਅਜੀਤ ਵੀਕਲੀ ਹੀ ਸਿਰਮੌਰ ਅਖ਼ਬਾਰ ਹੈ। ਪੱਤਰਕਾਰੀ ਦੇ ਪਿੜ ਵਿੱਚ ਦੁਨੀਆਂ ਭਰ ਵਿੱਚ ਇਸ ਦਾ ਕੋਈ ਮੁਕਾਬਲਾ ਨਹੀਂ। ਬੜੀ ਨਿਰਪੱਖ ਪਾਲਿਸੀ ਹੈ। ਮੌਲਿਕ ਸਾਮਗ੍ਰੀ ਵੀ ਕਾਫੀ ਹੁੰਦੀ ਹੈ ਜੋ ਹਫ਼ਤੇ ਵਿੱਚ ਨਹੀਂ ਮੁੱਕਦੀ। ਸੰਨੀ ਦੀ ਸੰਪਾਦਕੀ ਅਤੇ ਰੂਹ ਦੀ ਖੁਰਾਕ ਬਹੁਤ ਵਧੀਆ ਹਨ। ਕਾਫੀ ਸਮੇਂ ਤੋਂ ਪ੍ਰੋ: ਦਰਸ਼ਨ ਸਿੰਘ ਦੇ ਇਤਿਹਾਸ ਨਾਲ ਸਬੰਧਤ ਲੇਖ ਪੜ੍ਹਨ ਨੂੰ ਨਹੀਂ ਮਿਲ ਰਹੇ, ਕੀ ਕਾਰਨ ਹੈ?
ਵਰਿਆਮ ਸਿੰਘ ਸਿਧੂ,
ਬਾਸ਼ ਸਟਰੀਟ,
ਬਰੈਂਪਟਨ (ਕੈਨੇਡਾ)
--
Name: RAJVEER SINGH
Address: Cyprus
Email:
This e-mail address is being protected from spam bots, you need JavaScript enabled to view it
Message: Hello Sir,
ਸਤਿ ਸ੍ਰੀ ਅਕਾਲ,
ਮੈਂ ਸਾਇਪ੍ਰਸ ਤੋਂ ਰਾਜਵੀਰ ਸਿੰਘ ਤੁਹਾਨੂੰ ਇਹ ਡਾਕ ਸਿਰਫ਼ ਪੜ੍ਹਨ ਲਈ ਨਹੀਂ ਭੇਜ ਰਿਹਾ ਸਗੋਂ ਹੋਰ ਪੜ੍ਹਨ ਵਾਲਿਆਂ ਨੂੰ ਕੁੱਝ ਸੋਚ ਵਿਚਾਰ ਕਰਨ ਲਈ ਭੇਜ ਰਿਹਾ ਹਾਂ। ਮੈਂ ਸਾਇਪ੍ਰਸ ਵਿੱਚ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਆਇਆ ਸੀ। ਮੈਂ ਇੱਥੇ ਇਹ ਸਮਝ ਕੇ ਆਇਆ ਸੀ ਕਿ ਮੈਂ ਕੁੱਝ ਆਪਣੇ ਲਈ ਕਰਾਂਗਾ ਤੇ ਨਾਲੇ ਆਪਣੇ ਮਾਤਾ ਪਿਤਾ ਨੂੰ ਉਹ ਸਭ ਕੁੱਝ ਦਿਆਂਗਾ ਜੋ ਉਨ੍ਹਾਂ ਨੂੰ ਚਾਹੀਦਾ ਹੈ। ਪਰ ਮੈਂ ਹਾਲੇ ਤੱਕ ਕੁੱਝ ਨਹੀਂ ਕਰ ਸਕਿਆ। ਸ੍ਰੀਮਾਨ ਜੀ ਮੈਂ ਆਪਣੀ ਇਕੱਲੇ ਦੀ ਗੱਲ ਨਹੀਂ ਕਰ ਰਿਹਾ। ਮੈਂ ਇੱਥੇ ਕੁੱਝ ਅਜਿਹੇ ਮੁੰਡੇ ਵੀ ਦੇਖੇ ਹਨ ਜਿਨ੍ਹਾਂ ਨੂੰ ਇੱਥੇ ਆਇਆਂ ਦੋ ਸਾਲ ਜਾਂ ਇਸ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਉਨ੍ਹਾਂ ਨੂੰ ਕੋਈ ਨੌਕਰੀ ਤਾਂ ਕੀ ਮਿਲਣੀ ਸੀ, ਕੋਈ ਉਨ੍ਹਾਂ ਨੂੰ ਇੱਕ ਦਿਨ ਲਈ ਵੀ ਕੰਮ 'ਤੇ ਲੈ ਕੇ ਨਹੀਂ ਗਿਆ। ਕੁੱਝ ਵਿਚਾਰੇ ਮੇਰੇ ਵੀਰ ਇੱਥੇ ਕਰਜ਼ੇ ਚੁੱਕ ਕੇ ਆਏ ਕਿ ਉਹ ਸਾਇਪ੍ਰਸ ਜਾ ਕੇ ਪੈਸਾ ਕਮਾਉਣਗੇ ਪਰ ਇਹ ਉਨ੍ਹਾਂ ਲਈ ਸੁਪਨਾ ਬਣ ਕੇ ਹੀ ਰਹਿ ਗਿਆ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਆਪਣੇ ਨਿਊਜ਼ਪੇਪਰ ਵਿੱਚ ਜ਼ਰੂਰ ਇਸ ਬਾਰੇ ਲਿਖੋ। ਦੁਨੀਆਂ ਭਰ ਵਿੱਚ ਜਿਸ ਮੁਲਕ ਵਿੱਚ ਵੀ ਵਿਦਿਆਰਥੀ ਪੜ੍ਹਨ ਲਈ ਜਾਂਦੇ ਹਨ, ਉਨ੍ਹਾਂ ਨੂੰ ਉਥੇ ਹਫ਼ਤੇ ਵਿੱਚ ਕੁਛ ਘੰਟੇ ਕੰਮ ਕਰਨ ਦੀ ਆਗਿਆ ਹੁੰਦੀ ਹੈ ਤਾਂ ਕਿ ਉਹ ਆਪਣੀ ਫ਼ੀਸ ਦੇਣ ਜੋਗੇ ਪੈਸੇ ਜ਼ਰੂਰ ਕਮਾ ਲੈਣ। ਪਰ ਇੱਥੇ ਤਾਂ ਕਿਸੇ ਨੂੰ ਕੋਈ ਇੱਕ ਘੰਟੇ ਦੀ ਜੌਬ ਵੀ ਨਹੀਂ ਦਿੰਦਾ। ਮੈਂ ਜੋ ਕੁੱਝ ਲਿਖ ਰਿਹਾ ਹਾਂ ਇਹ ਬਿਲਕੁਲ ਸੱਚ ਹੈ ਪਰ ਮੇਰੇ ਕੋਲ ਤੁਹਾਨੂੰ ਦਿਖਾਉਣ ਲਈ ਕੋਈ ਸਬੂਤ ਨਹੀਂ ਹੈ। ਮੈਂ ਤਾਂ ਤੁਹਾਨੂੰ ਇੰਨਾ ਹੀ ਦੱਸ ਸਕਦਾ ਹਾਂ ਕਿ ਇੱਥੇ ਪੰਜਾਬ ਤੋਂ ਆਏ ਮੁੰਡੇ ਕੁੜੀਆਂ ਕਿਹੜੀਆਂ ਮੁਸੀਬਤਾਂ ਵਿੱਚ ਦਿਨ ਕਟੀ ਕਰ ਰਹੇ ਹਨ। ਮੈਂ ਤੁਹਾਨੂੰ ਇਹ ਦੱਸਣਾ ਤਾਂ ਭੁੱਲ ਹੀ ਗਿਆ ਕਿ ਜਿਹੜੀਆਂ ਕੁੜੀਆਂ ਇੱਥੇ ਪੰਜਾਬ ਤੋਂ ਆ ਰਹੀਆਂ ਹਨ, ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਲਈ ਗ਼ਲਤ ਢੰਗ-ਤਰੀਕੇ ਅਪਨਾਉਣੇ ਪੈ ਰਹੇ ਹਨ।
ਤੁਹਾਡਾ ਸ਼ੁਭਚਿੰਤਕ,
ਰਾਜਵੀਰ ਸਿੰਘ
--
Dear Editor,
Firstly I would like to start by congratulating you on
an excellent achievement. I have been reading your newspaper
for about 5 years with great interest. Well done!
Dr. Sumeet Singh used to write a political column
which I used to read. It was very good as it gave me
the feeling of being at home away from home. His
article was very informative on all issues in a impartial
way.
Some time ago he wrote his last article & has not
returned with an article. I have waited for a replacment
for his column but it seems there has not been a worthy
replacment. Since Dr. Singh has left, my interest has
reduced in your publication and the only reason I return
is to read Kanwar Sandeep Singh's article.
The reason I write to you is to request the appointment
of a similiar journalist who is neutral in his approach to political journalism. I would also appreciate a telephone number or e-mail address for Dr. sumeet Singh.
Please reply to me at
This e-mail address is being protected from spam bots, you need JavaScript enabled to view it
I anticipate your reply.
Many Thanks,
Jamsher Singh,
LONDON, UK
Tel.: 077821 21 001
Email:
This e-mail address is being protected from spam bots, you need JavaScript enabled to view it
--
Name: Chahal
Address: V&PO Kukar Pind, Distt. Jalandhar, Punjab
Telephone:
Email:
This e-mail address is being protected from spam bots, you need JavaScript enabled to view it
Message: Sat Sri Akal
ਪ੍ਰਦੇਸ ਵਿੱਚ ਰਹਿ ਕੇ ਆਪਣੀ ਜ਼ੁਬਾਨ ਪੜ੍ਹਨਾ ਬਹੁਤ ਚੰਗਾ ਲੱਗਦਾ ਹੈ। ਤੁਸੀਂ ਪੰਜਾਬੀ ਵਿੱਚ ਮਿਆਰੀ ਈ-ਪੇਪਰ ਛਾਪ ਕੇ ਸੱਚਮੁੱਚ ਬਹੁਤ ਕਮਾਲ ਦਾ ਕੰਮ ਕਰ ਰਹੇ ਹੋ। ਮੈਂ ਪੰਜਾਬੀ ਨੂੰ ਬਹੁਤ ਪਿਆਰ ਕਰਦਾ ਹਾਂ।
ਸਨੇਹ ਨਾਲ,
ਚਾਹਲ
--
Name: Rabinder Singh
Address: Kuala Lumpur (Malaysia)
Telephone: 6019 2611606
Email:
This e-mail address is being protected from spam bots, you need JavaScript enabled to view it
Dear Sirs,
I was just introduced to your Ajit Weekly e-magazine
and I must say that it was very informative and
interesting.
I have one humble request. Is it possible to put the
whole magazine in one pdf document? It will ease on
the printing of hard copies. Currently, I have to access
one page at a time and only then am able to print. I
make hard copies for other family members to read.
Thank You
Rabinder Singh
--
Name: Gaurav Verma
Address: Australia
Email:
This e-mail address is being protected from spam bots, you need JavaScript enabled to view it
Message: hi sir/madam
Im Gaurav from city of Melbourne (Australia). Now, I am contacting u to share my problem with you. You know, Indian students are facing many difficulties here in Australia. We came here only for our better future but due to influx of so many students in Australia, there are no job opportunities in Australia. It has become very hard. I have been in Australia for the last 4 months but till now, I have not been able to get any job. My livings are coming from India from my parents through bank loans. You know it will not be possible for my parents to send me money for my living every month and also pay my due fees.
Australian government has changed the P.R. (permanent residence) laws. Now, we can get P.R. after 3 years and 6 months. It takes that much time to complete all requirements. We dont
have any concession in our fees, public tranpotation, and on any other need whereas the Australian citizens enjoy 50% concession on all above things. College fee for an Australian is 25% less as compared to an international student. Australian institutes have also raised the fees for internatinal students. Some of the Australians also behave badly with us. And if we
try to defend ourselves, police intervene but always blame only the Indian students. They issue warnings and threaten deportation or disqualification from Australia.
I am sharing these problems with you, so that you come forward and help us by depicting our condition to all the Indians and especially the Indian government. Our government can open a dialogue with the Australian government to help the International students.
Yours sincerely,
Gaurav Verma
--
ਸ੍ਰੀ ਮਾਨ ਸੰਪਾਦਕ ਜੀ,
ਪੱਬ, ਪੱਬ ਅਤੇ ਕਲੱਬ
ਅੱਜ ਮੈਂ ਇਹ ਲਾਈਨਾਂ ਖ਼ੁਸ਼ੀ ਨਾਲ ਨਹੀਂ ਸਗੋਂ ਸ਼ਰਮ ਨਾਲ ਲਿਖ ਰਿਹਾ ਹਾਂ। ਹਰ ਜੋਜ਼ ਕਿਤੇ ਨਾ ਕਿਤੇ ਇਹ ਰੌਲਾ ਪੈਂਦਾ ਰਹਿੰਦਾ ਹੈ ਕਿ ਫ਼ਲਾਣੇ ਪੱਬ ਜਾਂ ਕਲੱਬ ਵਿੱਚ ਸਿੱਖ ਨੂੰ ਐਂਟਰੀ ਨਹੀਂ ਦਿੱਤੀ ਗਈ ਕਿਉਂਕਿ ਉਸ ਨੇ ਪੱਗ ਬੰਨ੍ਹੀਂ ਹੋਈ ਸੀ। ਪਤਾ ਨਹੀਂ ਸਾਡੀ ਮਾਨਸਿਕਤਾ ਨੂੰ ਕੀ ਹੋ ਗਿਆ ਹੈ, ਅਸੀਂ ਇਨ੍ਹਾਂ ਜਗ੍ਹਾ 'ਤੇ ਵੀ ਪੱਗ ਲਈ ਇੱਜ਼ਤ ਲੱਭਦੇ ਹਾਂ। ਸਭ ਤੋਂ ਪਹਿਲੀ ਗੱਲ ਇਹ ਕਿ ਸ਼ਰਾਬ, ਸ਼ਬਾਬ ਤੇ ਕਬਾਬ ਦਾ ਆਨੰਦ ਮਾਨਣ ਵਾਲੇ ਨੂੰ ਅਸੀਂ ਸਿੱਖ ਨਹੀਂ ਕਹਿ ਸਕਦੇ। ਇਹ ਸਭ ਤਾਂ ਸਿੱਖ ਧਰਮ ਵਿੱਚ ਬੱਜਰ ਕੁਰਹਿਤਾਂ ਵਿੱਚ ਆਉਂਦਾ ਹੈ। ਜੇ ਸਾਨੂੰ ਆਪਣੇ ਸਿੱਖੀ ਸਰੂਪ ਦੀ ਇੱਜ਼ਤ ਦਾ ਖ਼ਿਆਲ ਹੈ ਤਾਂ ਫਿਰ ਅਸੀਂ ਇਸ ਤਰ੍ਹਾਂ ਦੀਆਂ ਜਗ੍ਹਾਵਾਂ ਤੇ ਜਾਂਦੇ ਹੀ ਕਿਉਂ ਹਾਂ? ਕਿਸੇ ਦਸਤਾਰਧਾਰੀ ਸਿੱਖ ਨੂੰ ਪੱਬ ਜਾਂ ਕਲੱਬ ਵਿੱਚ ਐਂਟਰੀ ਨਹੀਂ ਮਿਲਦੀ ਤਾਂ ਉਹ ਇਸ ਨੂੰ ਇੱਕ ਬਹੁਤ ਵੱਡਾ ਮੁੱਦਾ ਬਣਾ ਕੇ ਕੇਸ ਕਰ ਦਿੰਦੇ ਹਨ। ਬਹੁਤ ਸਾਰੇ ਪੱਬਾਂ ਤੇ ਕਲੱਬਾਂ ਦੇ ਕੋਡ-ਡ੍ਰੈੱਸ ਹੁੰਦੇ ਹਨ। ਉਨ੍ਹਾਂ ਦੀ ਨਜ਼ਰ ਵਿੱਚ ਕੈਪ, ਹੈਟ, ਹਿਜਾਬ ਜਾਂ ਦਸਤਾਰ ਸਭ ਇੱਕੋ ਜਿਹੇ ਹੀ ਹੁੰਦੇ ਹਨ। ਕੇਸ ਕਰਨ ਤੋਂ ਬਾਅਦ ਮੀਡੀਆ ਵਿੱਚ ਇਹ ਗੱਲ ਉਛਾਲੀ ਜਾਂਦੀ ਹੈ, ਵੱਡੇ-ਵੱਡੇ ਬਿਆਨ ਦਿੱਤੇ ਜਾਂਦੇ ਹਨ। ਇਹ ਸਭ ਕੁੱਝ ਫੋਕੀ ਸ਼ੁਹਰਤ ਤੋਂ ਵੱਧ ਕੁੱਝ ਨਹੀਂ ਹੁੰਦਾ।
ਜੇਕਰ ਅਸੀਂ ਕੇਸ ਕਰ ਕੇ ਜੱਜ ਜਾਂ ਕਲੱਬ ਜਾਂ ਪੱਬ ਮਾਲਕ ਕੋਲ ਆਪਣਾ ਪੱਖ ਰੱਖਦੇ ਹਾਂ ਤਾਂ ਅਸੀਂ ਦਲੀਲ ਵੀ ਇਹ ਦਿੰਦੇ ਹਾਂ ਕਿ ਇਹ ਸਭ ਸਾਡੇ ਧਰਮ ਦੇ ਖ਼ਿਲਾਫ਼ ਹੈ। ਤੁਸੀਂ ਸਾਡੇ ਧਰਮ ਦੀ ਬੇਹੁਰਮਤੀ ਕੀਤੀ ਹੈ। ਫਿਰ ਅਸੀਂ ਇਹ ਦੱਸਦੇ ਹਾਂ ਕਿ ਸਾਡੇ ਧਰਮ ਵਿੱਚ ਦਸਤਾਰ ਨਹੀਂ ਉਤਾਰੀ ਜਾਂਦੀ, ਇਹ ਸਾਡੇ ਗੁਰੂ ਦੀ ਮੋਹਰ ਹੈ। ਬੰਦਾ ਪੁੱਛੇ ਪਈ 'ਗੁਰੂ' ਨੇ ਤੁਹਾਨੂੰ ਇਹ ਕਦੋਂ ਕਿਹਾ ਹੈ ਕਿ ਤੁਸੀਂ ਪੱਬ, ਕਲੱਬ ਵਿੱਚ ਜਾਓ। ਇਹੋ ਜਿਹੀ ਕੀ ਜ਼ਰੂਰਤ ਹੈ ਜਿਹਦੇ ਕਰ ਕੇ ਸਾਡਾ ਉਥੇ ਜਾਣਾ ਜ਼ਰੂਰੀ ਹੈ। ਅਸੀਂ ਇਹੋ ਜਿਹੀਆਂ ਦਲੀਲਾਂ ਦੇ ਕੇ ਆਪਣੇ ਆਪ ਨੂੰ ਅਤੇ ਆਪਣੇ ਧਰਮ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਹੋਰ ਨੀਵਾਂ ਕਰ ਦਿੰਦੇ ਹਾਂ। ਭਾਈ ਤਾਰੂ ਸਿੰਘ ਨੇ ਆਪਣਾ ਬੰਦ-ਬੰਦ ਇਸ ਲਈ ਤਾਂ ਨਹੀਂ ਕਟਵਾਇਆ ਸੀ।
ਚੱਲੋ ਕਿਸੇ ਜਗ੍ਹਾ ਜਿਵੇਂ ਏਅਰਪੋਰਟ, ਬੈਂਕ ਜਾਂ ਹੋਰ ਜਨਤਕ ਥਾਵਾਂ 'ਤੇ ਕੋਈ ਦਸਤਾਰ ਉਪਰ ਇਤਰਾਜ਼ ਕਰੇ ਅਸੀਂ ਇਸ ਨੂੰ ਸਹੀ ਮੰਨ ਸਕਦੇ ਹਾਂ। ਉਥੇ ਆਪਣਾ ਹੱਕ ਮੰਗਣਾ ਵੀ ਚਾਹੀਦਾ ਹੈ ਪਰ ਇਹੋ ਜਿਹੀਆਂ ਥਾਵਾਂ 'ਤੇ ਹੱਕ ਮੰਗ ਕੇ ਅਸੀਂ ਆਪਣੇ ਆਪ ਨੂੰ ਹੋਰ ਛੋਟਾ ਕਰ ਰਹੇ ਹਾਂ। ਇਹੋ ਜਿਹੇ ਹੋਛੇ ਲੋਕਾਂ ਦੇ ਮੀਡੀਆ ਵਿੱਚ ਜਾਣ ਨੂੰ ਸਾਡੀ ਜਾਂ ਸਿੱਖ ਲੀਡਰਸ਼ਿੱਪ ਦੀ ਹਮਾਇਤ ਹਰਗਿਜ਼ ਨਹੀਂ ਮਿਲਣੀ ਚਾਹੀਦੀ।

Kanwaljeet Singh Bains
This e-mail address is being protected from spam bots, you need JavaScript enabled to view it
Troon 1050 Palloriotissa, Nicosia
(Cyprus)
Ph. 00357 9927 80 20
Livelihood of airport limousine companies and their drivers at risk
I am deeply concerned about the proposed City of Toronto By-Law to ban airport limousines from picking up pre-arranged fares within the city for transport back to the airport. If passed, I am certain that this by-law would create more tensions and more problems within the industry than it would solve.
For Howard Moscoe to use this proposed by-law as some sort of leverage to negotiate with the GTAA from a position of strength is irresponsible. It is putting the immediate livelihood of airport limousine companies and their drivers at risk, as they depend on half of their income on these return trips from the city to the airport.
From all accounts, to return back from the City of Toronto on an empty car does not make practical sense from an economic, business, and environmental standpoint. This is also an issue of consumer choice. Airport limousines are not in direct competition with traditional taxi cabs. Limousines provide an entirely different service and experience, that if a consumer wishes, should be able to have as an alternative to a taxi cab.
While I am not in favour of scooping under any circumstance, and I understand those concerns of Toronto cabbies - this by law would cause financial ruin to airport limousine companies and is not the route to go. I strongly urge Toronto City Councillors to rethink this as a viable solution.
Sincerely,
Vic Dhillon, MPP
Brampton West-Mississauga
Dear Sir:
I have seen a group photograph of Maharaja Ranjit Singh in
issue #698, p.3 of The AJIT WEEKLY about Dr. Joseph Wolff.
I have seen the same photograph in the Sikh Museum at
Nanded Sahib.
The thing which impressed me most was smartness,
alertness and personality of the British, whereas the Punjabis were
obese, shabby and untidy. No doubt they defeated Lahore Darbar.
I must admit I enjoy very much your highly researched articles.
When I was a student, I read in detail, Honigbergers,
"Thirty five years in the East". The book was in Botany Deptt. Library
in Punjab University, Chandigarh.
With best wishes,
H.S. Puri, Ph.D.
This e-mail address is being protected from spam bots, you need JavaScript enabled to view it
--
ਐਡੀਟਰ ਸਾਹਿਬ,
ਨਿਊ ਯੌਰਕ ਵਿੱਚ ਪੰਜਾਬੀ ਦੀਆਂ 8-10 ਅਖ਼ਬਾਰਾਂ ਉਪਲਬਧ ਹਨ ਪਰ ਜਿੰਨੀ ਉਤਸੁਕਤਾ ਅਜੀਤ ਵੀਕਲੀ ਦੇ ਆਰਟੀਕਲ ਪੜ੍ਹਨ ਦੀ ਹੁੰਦੀ ਹੈ, ਹੋਰ ਕਿਸੇ ਅਖ਼ਬਾਰ ਦੀ ਨਹੀਂ ਹੁੰਦੀ ਕਿਉਂਕਿ ਅਜੀਤ ਵਿੱਚ ਦੁਰਲਭ ਖ਼ਜ਼ਾਨਾ ਦੇਖਣ, ਪੜ੍ਹਨ ਤੇ ਵਿਚਾਰਨ ਨੂੰ ਮਿਲਦਾ ਹੈ। ਕੁਝ ਸਮੇਂ ਤੋਂ ਆਪ ਜੀ ਵੱਲੋਂ ਇੱਕ ਨਵਾਂ ਫ਼ੀਚਰ 'ਰੀਤ ਪ੍ਰੀਤ' ਸ਼ੁਰੂ ਕੀਤਾ ਗਿਆ ਹੈ ਜੋ ਕਿ ਮੁਹਤਰਮਾ ਡਾ: ਸ਼ਾਹਿਦਾ ਦਿਲਵਾਰ ਸ਼ਾਹ ਦਾ ਲਿਖਿਆ ਹੁੰਦਾ ਹੈ। ਇਸ ਨੂੰ ਪੜ੍ਹਨ ਦਾ ਅਵਸਰ ਮਿਲਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੋਹਤਰਮਾ ਦੇ ਲਿਖਣ ਦਾ ਸਟਾਈਲ ਵਿਲੱਖਣ ਹੋਣ ਕਾਰਨ ਇਹ ਕਾਲਮ ਦਿਲਚਸਪੀ ਨਾਲ ਪੜ੍ਹਿਆ ਜਾਂਦਾ ਹੈ ਪਰ ਉਨ੍ਹਾਂ ਦਾ ਪਿਛਲੇ ਹਫ਼ਤੇ ਛਪਿਆ ਲੇਖ, ''ਭਗਵਾਨ ਵੀ ਤੇ ਬਿਜ਼ਨੈਸ ਪਾਰਟਨਰ ਵੀ" ਸਰ ਗੰਗਾਰਾਮ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਉਂਦਾ ਪੜ੍ਹਿਆ। ਉਸ ਲੇਖ ਵਿੱਚ ਸਰਦਾਰ ਹਰਨਾਮ ਸਿੰਘ ਜੀ ਦੇ ਕਿਰਦਾਰ ਸਬੰਧੀ ਜੋ ਸ਼ਬਦ ਵਰਤੇ ਗਏ ਹਨ, ਉਹ ਉਚਿੱਤ ਨਹੀਂ ਸਗੋਂ ਅਸੱਭਿਅਕ ਹਨ। ਇਹ ਸ਼ਬਦ ਹਨ (ਏਸੇ ਹੁੱਲੜਬਾਜ਼ੀ ਵਿੱਚ ਟਾਈਮ ਬਾਰਾਂ ਦੇ ਅੰਕੜੇ ਤੋ ਬਹੁਤਾ ਹੋ ਗਿਆ)। ਕੀ ਇਹ ਸ਼ਬਦ ਇਤਿਹਾਸਕ ਸੱਚਾਈ ਤੋਂ ਪਰ੍ਹੇ ਨਹੀਂ ਹਨ। ਡਾ: ਸ਼ਾਹਿਦਾ ਦੀ ਸੋਚ ਮੁਤਾਬਕ ਇਹ ਦਰਸਾਉਣ ਦੀ ਕੋਸ਼ਿਸ ਕੀਤੀ ਗਈ ਹੈ ਕਿ ਘੜੀ ਦੇ ਬਾਰਾਂ ਵੱਜਣ ਕਰ ਕੇ ਸਰਦਾਰ ਜੀ ਦੇ ਦਿਮਾਗ ਵਿੱਚ ਅਸਥਿਰਤਾ ਆ ਗਈ ਸੀ।
ਮੁਹਤਰਮਾ ਜੀ, ਆਪ ਨੂੰ ਚਾਹੀਦਾ ਹੈ ਕਿ ਸਿੱਖਾਂ ਬਾਰੇ ਕੁਝ ਵੀ ਲਿਖਣ ਤੋਂ ਪਹਿਲੇ ਸਿੱਖ ਇਤਿਹਾਸ ਪੜ੍ਹੋ ਜਾਂ ਕਿਸੇ ਸਿੱਖ ਇਤਿਹਾਸ ਦੇ ਲਿਖਾਰੀ ਨਾਲ ਵਿਚਾਰਾਂ ਦੀ ਸਾਂਝ ਪਾਓ ਜਿਵੇਂ ਕਿ ਡਾ: ਦਰਸ਼ਨ ਸਿੰਘ ਜੀ ਜੋ ਕਿ ਚੰਗੇ ਸੂਝਵਾਨ ਲੇਖਕ ਤੇ ਖੋਜੀ ਹਨ।
ਜੀ.ਪੀ. ਸਿੰਘ,
ਨਿਊ ਯੌਰਕ
ਫ਼ੋਨ: 516-885-7758
Dear Editor Ajit, "JO HAI SACH UHO SACHA SINGH KAHEY" Having gone through this weeks edition that is filled with traditional write-ups like "Bawa Bolda hai", "Sanjha Punjab", "Charcha Ku-charcha", all were up to the mark as usually. Ajit Weekly has real writers and is a major source of information for Punjabi speaking community living abroad. If I'm not wrong the writer of "Reet Preet" is from Pakistan. When I read "Reet Preet" by Dr. Shahida Dilawar Shah who wrote on Shareef Kunjahi, my instinct urged me to write to you. I don't know much about this personality but it seems that he had served Punjabi language and literature through his pen for a long long time but we aren't aware about his works. Definitely, the departed soul would have belongings to Pakistan-side Punjab. I'm happy as well as sad. Happy, cause I came to know about this great person but sad to locate him when this great son of Punjabi language has gone away from us.
Sharif Kunjahi In this regards, I request you to provide us more information about Shareef ji and try to publish more on his works, servings and personality. It will be a great contribution from Ajit Weekly to give projection on people who are serving and working for Punjabi maan boli (ਪੰਜਾਬੀ ਮਾਂ ਬੋਲੀ). Hope you consider it. Best Regards Sacha Singh. California, USA
This e-mail address is being protected from spam bots, you need JavaScript enabled to view it
Dear Sacha Singh, we will request Dr. Shahida Dilawar Shah to write about Sharif Kunjahi & his times in the coming issues.
-
ਡੀਅਰ ਡਾ. ਦਰਸ਼ਨ ਸਿੰਘ ਜੀ, ਅਜੀਤ ਵੀਕਲੀ 'ਚ ਛਪਦੇ ਡਾ. ਸ਼ਾਹਿਦਾ ਜੀ ਦੇ ਲੇਖ ਵੇਖ ਕੇ ਲੱਗਦਾ ਏ ਜਿਵੇਂ ਪੰਜਾਬ ਵਿੱਚ ਵੀ ਸਵਾਣੀਆਂ ਵੱਸਦੀਆਂ ਨੇ। ਚੱਲੋ ਦੇਰ ਨਾਲ ਈ ਪਰ ਢੁਕਵਾਂ ਕੰਮ ਕੀਤਾ ਜੇ। ਅੱਜ ਜਦੋਂ ਮੈਂ ਸ਼ਾਹਿਦਾ ਦਾ ਲੇਖ ''ਇੱਕ ਭੁੱਖ ਉੱਤੋਂ ਦੁੱਖ" ਪੜ੍ਹਿਆ ਤੇ ਮੇਰਾ ਰੋਵਣ ਨੂੰ ਜੀ ਕਰਦਾ ਸੀ ਕਿ ਦੁਨੀਆਂ ਵਿੱਚ ਕੁੜੀਆਂ ਤੇ ਮਾੜਿਆਂ ਨੂੰ ਤਾਲੀਮ ਦੇ ਖੇਤਰ ਵਿੱਚ ਹੀ ਕਿੰਨੀ ਔਖ ਹੋਂਦੀ ਏ। ਜੇ ਅਸੀਂ ਸਿਰਫ ਤਾਲੀਮ ਈ ਫਰੀ ਕਰ ਛੱਡੀਏ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਨੇ। ਰੀਤ ਪ੍ਰੀਤ ਨੂੰ ਪੜ੍ਹ ਕੇ ਲੱਗਦਾ ਏ ਕਿ ਦੋਹਾਂ ਮੁਲਕਾਂ ਦੇ ਹਾਲ ਇੱਕੋ ਜਿਹੇ ਨੇ। ਵੱਢੀ, ਬੇਇਨਸਾਫੀ ਸਭ ਕੁਝ ਇੱਕੋ ਜਿਹਾ ਏ। ਸ਼ਾਹਿਦਾ ਜੀ ਵਰਗੀਆਂ ਨੇ ਸਵਾਣੀਆਂ ਦੇ ਮਸਲਿਆਂ 'ਤੇ ਕਲਮ ਚੁੱਕ ਕੇ ਬਹੁਤ ਵੱਡਾ ਹਿੱਸਾ ਪਾਇਆ ਏ। ਸਾਡੀ ਇੱਛਾ ਹੈ ਕਿ ਉਹ ਇੰਝ ਈ ਲਿਖਦੀਆਂ ਰਹਿਣ ਤੇ ਵਿਮਨ ਪ੍ਰਾਬਲਮ ਉੱਤੇ ਜ਼ਿਆਦਾ ਲਿਖਣ। ਰੱਬ ਉਨ੍ਹਾਂ ਦੀ ਲਿਖਣ ਸ਼ਕਤੀ ਵਿੱਚ ਹੋਰ ਵਾਧਾ ਕਰੇ।
ਰੱਬ ਰਾਖਾ,
ਰਾਣੀ ਪ੍ਰਭਜੋਤ
This e-mail address is being protected from spam bots, you need JavaScript enabled to view it
--
Dear Shahida ji,
ਅਜੀਤ ਵੀਕਲੀ ਵਿੱਚ ਸ਼ਾਹਿਦਾ ਦਿਲਾਵਰ ਸ਼ਾਹ ਜੀ ਤੁਹਾਡੇ ਲੇਖ ਅਕਸਰ ਛਪਦੇ ਰਹਿੰਦੇ ਨੇ। ਅੱਜ ਇੰਝ ਲੱਗਾ ਜੇ ਜਿਵੇਂ ਏਹ ਪੰਜਾਬੀ ਦੀ ਲੇਖਿਕਾ ਕੁਰਲਾ ਉੱਠੀ ਹੋਵੇ ਕਿ ਪੰਜਾਬੀ ਦੇ ਪ੍ਰਸਿਧ ਅਦੀਬ ਸ਼ਰੀਫ਼ ਕੁੰਜਾਹੀ ਸਾਡੇ ਵਿੱਚ ਨਹੀਂ ਰਹੇ। ਉਨ੍ਹਾਂ ਦਾ ਇਹ ਦੁੱਖ ਕਿ ਪੰਜਾਬੀ ਦੇ ਪੁਰਾਣੇ ਅਦੀਬ ਇੱਕ-ਇੱਕ ਕਰ ਕੇ ਉਸ ਅੱਲ੍ਹਾ ਨੂੰ ਪਿਆਰੇ ਹੋਈ ਜਾਂਦੇ ਹੈਨ, ਸਾਡਾ ਸਾਂਝਾ ਦੁੱਖ ਏ। ਸ਼ਾਹਿਦਾ ਦੇ ਜਜ਼ਬਾਤ ਦਿਲ ਦੀਆਂ ਡੂੰਘਾਈਆਂ ਵਿੱਚੋਂ ਇਸ ਤਰ੍ਹਾਂ ਨਿਕਲੇ ਨੇ ਕਿ ਪੜ੍ਹਨ ਵਾਲਾ ਵੀ ਕੁਰਲਾ ਉੱਠਦਾ ਏ। ਸ਼ਾਹਿਦਾ ਨੇ ਸਭ ਕੁਝ ਇਸ ਤਰ੍ਹਾਂ ਲਿਖਿਆ ਹੈ ਕਿ ਪੰਜਾਬੀ ਮਾਂ ਦਾ ਇੱਕ ਹੋਰ ਪੁੱਤਰ ਤੁਰ ਗਿਆ ਹੈ। ਆਖਣ ਵਾਲੀ ਵੀ ਤਾਂ ਪੰਜਾਬ ਦੀ ਹੀ ਧੀ ਏ ਤੇ ਪੰਜਾਬੀ ਪਿਆਰਿਆਂ ਨੂੰ ਜੋ ਚੜ੍ਹਦੇ ਪੰਜਾਬ ਵਿੱਚ ਪੰਜਾਬੀ ਦੇ ਮੁਦਈ ਹਨ, ਨੂੰ ਵੀ ਬੇਸ਼ੱਕ ਬਹੁਤ ਦੁੱਖ ਹੈ। ਇਸ ਵਿੱਚ ਸ਼ੱਕ ਨਹੀਂ ਕਿ ਦੇਸ਼ ਦੀ ਵੰਡ ਕਾਰਨ ਪੰਜਾਬੀ ਮਾਂ ਦੇ ਪੁੱਤਰ ਅੱਜ ਸ਼ਾਇਦ ਇਹ ਵੀ ਨਾ ਜਾਣਦੇ ਹੋਣ ਕਿ ਉਨ੍ਹਾਂ ਦੇ ਭਰਾ ਸਰਹੱਦਾਂ ਦੀਆਂ ਤਾਰਾਂ ਕਾਰਨ ਸਾਡੇ ਕੋਲੋਂ ਅਣਗੌਲੇ ਰਹੀ ਜਾਂਦੇ ਨੇ। ਲੋੜ ਹੈ ਅਜਿਹਾ ਮਾਹੌਲ ਪੈਦਾ ਕਰਨ ਦੀ ਕਿ ਪੰਜਾਬੀ ਮਾਂ ਬੋਲੀ ਦੇ ਪੁੱਤਰ ਇੱਕ-ਦੂਜੇ ਨੂੰ ਮਿਲਦੇ ਰਹਿਣ। ਹਕੂਮਤਾਂ ਵਾਲਿਆਂ ਨੂੰ ਉਨ੍ਹਾਂ ਦੀਆਂ ਹਕੂਮਤਾਂ ਮੁਬਾਰਕ।
ਤੁਹਾਡੀ,
ਨੀਲਮ ਕੌਰ
This e-mail address is being protected from spam bots, you need JavaScript enabled to view it
--
Its really nice to visit your website. You
provide a great stuff. You guys are doing a great job. Thanks
for great contribution for the Punjabi community.
Keep it up..and thanks. God bless you.
Truly yours,
Kultej Dhillon
14879, 67-A Avenue, Surrey,
B.C, Canada V3S 0P3
Email:
This e-mail address is being protected from spam bots, you need JavaScript enabled to view it
--
-----------------------------------------------
Dear Editor,
I'm an old reader of "Ajit Weekly" and like everything which is published in Ajit Weekly. I congratulate you for adding Dr. Shahida Dilawar Shahs column "Reet Preet". Indeed, she is bestowed with excellent writing skills and I like her column "Reet Preet" which is very informative & distinguished. It differs in style from others.
Please forward my regards and compliments to Dr. Shahida Dilawar Shah.
Best Regards,
Gurudeepak Singh,
Ontorio, Canada
E-mail:
This e-mail address is being protected from spam bots, you need JavaScript enabled to view it
--
ਪਿਆਰੇ ਕੰਵਰ ਸੰਦੀਪ ਸਿੰਘ ਜੀ,
ਵਿਸ਼ਾ: ਸੱਤਿਆ ਸਾਈਂ ਬਾਬਾ-ਕਿੰਨੀ ਸੱਚਾਈ ਕਿੰਨਾ ਝੂਠ?
ਆਪ ਜੀ ਦਾ ਸੱਤਿਆ ਸਾਈਂ ਬਾਬਾ ਬਾਰੇ ਸੰਪਾਦਕੀ ਲੇਖ ਪੜ੍ਹਿਆ। ਮੈਂ ਇਸ ਬਾਰੇ ਤੁਹਾਡੇ ਲਈ ਕੁਝ ਹੋਰ ਜਾਣਕਾਰੀ ਦੇਣੀ ਚਾਹਾਂਗਾ। ਸੱਤਿਆ ਸਾਈਂ ਬਾਬਾ ਦੇ ਚਮਤਕਾਰ ਸਾਰੇ ਹਿੰਦੁਸਤਾਨ ਵਿੱਚ ਬੜੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਬੀਮਾਰੀਆਂ ਵੀ ਠੀਕ ਕਰ ਦਿੰਦੇ ਹਨ, ਇਸ ਦੀ ਵੀ ਬੜੀ ਚਰਚਾ ਹੋ ਰਹੀ ਹੈ। ਇੱਕ ਵਾਰੀ ਬਾਬਾ ਜੀ ਅੰਮ੍ਰਿਤਸਰ ਆਏ ਤਾਂ ਬੜੀ ਦੁਨੀਆਂ ਆਪਣੇ ਦੁੱਖ ਦੂਰ ਕਰਵਾਉਣ ਆਈ ਪਰ ਸਾਰੇ ਨਿਰਾਸ਼ ਹੀ ਵਾਪਸ ਗਏ।
ਸੱਤਿਆ ਸਾਈਂ ਬਾਬਾ ਦੇ ਚਮਤਕਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਗੁਜਰਾਤ ਸਰਕਾਰ ਨੇ ਇੱਕ ਉੱਚ ਪੱਧਰੀ ਕਮਿਸ਼ਨ ਬਣਾਇਆ ਜੋ ਇਹ ਪਤਾ ਲਗਾਵੇ ਕਿ ਕੀ ਇਹ ਚਮਤਕਾਰ ਅਤੇ ਕਰਾਮਾਤਾਂ ਆਮ ਜਨਤਾ ਦੀ ਭਲਾਈ ਦੇ ਕੰਮ ਆ ਸਕਦੇ ਹਨ। ਇਸ ਕਮਿਸ਼ਨ ਦੇ ਚੇਅਰਮੈਨ ਗੁਜਰਾਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ। ਇਹ ਕਾਫੀ ਪੁਰਾਣੀ ਗੱਲ ਹੈ। ਕਮਿਸ਼ਨ ਨੇ ਹਿੰਦੁਸਤਾਨ ਦੇ ਉਘੇ ਸਾਧੂ ਸੰਤਾਂ ਦੇ ਇੰਟਰਵਿਊ ਲਏ ਪਰ ਕਿਸੇ ਨੇ ਵੀ ਨਹੀਂ ਮੰਨਿਆਂ ਕਿ ਉਹ ਕੋਈ ਕਰਾਮਾਤ ਕਰ ਸਕਦੇ ਹਨ। ਸੱਤਿਆ ਸਾਈਂ ਬਾਬਾ ਤੋਂ ਵੀ ਕਮਿਸ਼ਨ ਨੇ ਇੰਟਰਵਿਊ ਲਈ ਟਾਈਮ ਮੰਗਿਆ ਪਰ ਬਹੁਤ ਕੋਸ਼ਿਸ਼ ਦੇ ਬਾਵਜੂਦ ਵੀ ਉਨ੍ਹਾਂ ਨੇ ਮਿਲਣ ਦਾ ਟਾਈਮ ਨਾ ਦਿੱਤਾ। ਸੱਤਿਆ ਸਾਈਂ ਬਾਬਾ ਦਾ ਇੰਟਰਵਿਊ ਤਾਂ ਸਭ ਤੋਂ ਜ਼ਰੂਰੀ ਸੀ। ਸੱਤਿਆ ਸਾਈਂ ਬਾਬਾ ਨੇ ਕਮਿਸ਼ਨ ਦੇ ਖ਼ਿਲਾਫ਼ ਕਾਫੀ ਕੁਝ ਕਿਹਾ। ਇਹ ਵੀ ਕਿਹਾ ਕਿ ਇਹ ' ਚਿਊਂਟੀਆਂ' ਸਮੁੰਦਰ ਦੀ ਗਹਿਰਾਈ ਕਿਵੇਂ ਨਾਪ ਸਕਦੀਆਂ ਹਨ। ਸੱਤਿਆ ਸਾਈਂ ਬਾਬਾ ਨੇ ਆਪਣੀ ਤੁਲਣਾ ਸਮੁੰਦਰ ਨਾਲ ਕੀਤੀ ਅਤੇ ਕਮਿਸ਼ਨ ਨੂੰ ਕੀੜੀਆਂ ਦੱਸਿਆ। ਇਸ ਸੰਧਰਭ ਵਿੱਚ ਸਵਰਗਵਾਸੀ ਅਚਾਰੀਆ ਰਜਨੀਸ਼ ਦੇ ਕਿਸੇ ਸ਼ਿਸ਼ ਨੇ ਉਨ੍ਹਾਂ ਨੂੰ ਪੁੱਛਿਆ ਕਿ ਸੱਤਿਆ ਸਾਈਂ ਬਾਬਾ ਨੇ ਕਮਿਸ਼ਨ ਬਾਰੇ ਇਸ ਤਰ੍ਹਾਂ ਕਿਹਾ ਹੈ ਤਾਂ ਅਚਾਰੀਆ ਰਜਨੀਸ਼ ਨੇ ਕਿਹਾ ਕਿ ਵੈਸੇ ਤਾਂ ਸੱਤਿਆ ਸਾਈਂ ਬਾਬਾ ਨੂੰ ਕਮਿਸ਼ਨ ਦਾ ਸਤਿਕਾਰ ਕਰਦਿਆਂ ਟਾਈਮ ਦੇਣਾ ਚਾਹੀਦਾ ਸੀ ਪਰ ਉਨ੍ਹਾਂ (ਸੱਤਿਆ ਸਾਈਂ ਬਾਬਾ) ਨੂੰ ਖ਼ਤਰਾ ਸੀ ਕਿਧਰੇ ਕਮਿਸ਼ਨ ਨੂੰ ਸਮੁੰਦਰ ਦੀ ਗਹਿਰਾਈ ਦਾ ਪਤਾ ਨਾ ਲੱਗ ਜਾਵੇ। ਕਮਿਸ਼ਨ ਦੇ ਚੇਅਰਮੈਨ ਨੇ ਇਲੱਸਟ੍ਰੇਟਿਡ ਵੀਕਲੀ ਵਿੱਚ ਇਸ ਬਾਰੇ ਆਪਣਾ ਆਰਟੀਕਲ ਦਿੱਤਾ ਸੀ ਜਿਸ ਵਿੱਚ ਉਸ ਨੇ ਸਪੱਸ਼ਟ ਕੀਤਾ ਕਿ ਇੱਕ ਧਾਰਮਿਕ ਵਿਅਕਤੀ ਏਨਾ ਜ਼ਹਿਰ ਨਹੀਂ ਉਗਲ ਸਕਦਾ ਜਿੰਨਾ ਸੱਤਿਆ ਸਾਈਂ ਬਾਬਾ ਨੇ ਕਮਿਸ਼ਨ ਦੇ ਖ਼ਿਲਾਫ਼ ਉਗਲਿਆ ਹੈ।
ਸਮਾਪਤ ਕਰਨ ਤੋਂ ਪਹਿਲਾਂ ਮੈਂ ਚਮਤਕਾਰਾਂ ਬਾਰੇ ਆਪਣੀ ਹੱਡਬੀਤੀ ਦੱਸਣੀ ਚਾਹਾਂਗਾ। ਇੱਕ ਵਾਰੀ ਮੈਂ ਅਤੇ ਮੇਰੇ ਦੋ ਦੋਸਤ ਪੁਣੇ ਗਏ ਅਤੇ ਸਵੇਰੇ ਹੋਟਲ ਤੋਂ ਨਿਕਲ ਕੇ ਅਚਾਰੀਆ ਰਜਨੀਸ਼ ਦੇ ਆਸ਼ਰਮ ਜਾਣ ਲੱਗੇ ਤਾਂ ਇੱਕ ਮਦਾਰੀ ਸਾਹਮਣੇ ਟੱਕਰ ਪਿਆ ਜੋ ਸਾਡੇ ਖਹਿੜੇ ਪੈ ਗਿਆ ਕਿ ਅਸੀਂ ਉਸ ਦਾ ਤਮਾਸ਼ਾ ਜ਼ਰੂਰ ਦੇਖੀਏ, ਸਿਰਫ਼ ਦੋ ਰੁਪਏ ਹੀ ਦੇਣਾ। ਅਸੀਂ ਰੁਕ ਗਏ ਤੇ ਉਸ ਨੇ ਕਈ ਤਰ੍ਹਾਂ ਦੇ ਕਰਤਬ ਦਿਖਾਏ ਪਰ ਮੈਂ ਸਿਰਫ਼ ਇੱਕ ਦਾ ਵੀ ਵਰਨਣ ਕਰਾਂਗਾ। ਉਸ ਨੇ ਮੇਰੇ ਹੱਥ ਵਿੱਚ ਇੱਕ ਦੋ ਫੁੱਟ ਲੰਬਾ ਡੰਡਾ ਫੜਾ ਦਿੱਤਾ ਅਤੇ ਮੈਨੂੰ ਦੋਹਾਂ ਹੱਥਾਂ ਨਾਲ ਘੁੱਟ ਕੇ ਡੰਡੇ ਦੇ ਸਿਰੇ ਨੂੰ ਫੜਨ ਲਈ ਕਿਹਾ ਅਤੇ ਮੇਰੇ ਦੂਜੇ ਦੋਸਤ ਦੀ ਮੁੰਦਰੀ ਲੈ ਕੇ ਉਸੇ ਦੇ ਰੁਮਾਲ ਵਿੱਚ ਘੁੱਟ ਕੇ ਬੰਨ੍ਹ ਦਿੱਤੀ ਅਤੇ ਰੁਮਾਲ ਨੂੰ ਇੱਕ ਕੰਨੀ ਤੋਂ ਫੜ ਕੇ ਜ਼ੋਰ ਦਾ ਝਟਕਾ ਦਿੱਤਾ ਅਤੇ ਮੁੰਦਰੀ ਮੇਰੇ ਹੱਥ ਵਿੱਚ ਘੁੱਟ ਕੇ ਫੜੇ ਡੰਡੇ ਵਿੱਚ ਆ ਕੇ ਫਸ ਗਈ। ਇਹ ਸਾਡੀ ਸਮਝ ਵਿੱਚ ਅਜੇ ਤੀਕ ਨਹੀਂ ਆ ਸਕਿਆ। ਅਸੀਂ ਉਸ ਮਦਾਰੀ ਨੂੰ ਦਸ ਰੁਪਏ ਦਿੱਤੇ।
ਤੁਹਾਡਾ ਇੱਕ ਪਾਠਕ,
ਤਰਸੇਮ ਸਿੰਘ,
ਰਿਟਾਇਰਡ ਸੀ.ਈ.,
ਫ਼ੋਨ: 905-927-9064
--
Sub: Ajit Weekly Website
Dear Administrator,
Your website is wonderful. It is a great effort, please keep it up.
Ranjna,
Phase II, Faridabad
Haryana, India
--
Hello,
I have come across a couple of your articles at a most interesting time in my life. I am questioning the meaning of life and struggling to find the purpose of my own life. Flipping through a newspaper, I found an article you had written about what the meaning of life is. I had meant to keep it, but the paper was put out for recycling before I had a chance. I was wondering if you could e-mail it to me?
I also enjoyed your article called "My struggle to become a person". I'm a Jat Sikh woman trying to figure out who I am, and what I'm meant to do in a culture that insists getting married and having children. I don't want either right now.
I live just outside of Toronto. I'm just wondering if you have a book or if you could direct me to somewhere I could read more of your work? It's as though the universe has led me to your work in my journey.
Thanks,
P. Sandhu
(Struggling to find the purpose of life)
------------------------------------------------
ਪਿਆਰੇ ਸੰਪਾਦਕ ਜੀ,
ਕੌਣ ਫੜੂ ਇਨ੍ਹਾਂ ਦੀ ਬਾਂਹ?
ਕਾਨੂੰਨ ਉਹ ਲਫਜ਼ ਹੈ ਜਿਸ ਨਾਲ ਦੇਸ਼ ਚੱਲਦੇ ਹਨ। ਦੇਸ਼ ਵਿੱਚ ਲਾਗੂ ਹੋਇਆ ਹਰ ਕਾਨੂੰਨ ਉਸ ਦੇ ਵਸਨੀਕਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸੇ ਕਾਰਨ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਹਰ ਪੱਖ ਨੂੰ ਬਹੁਤ ਬਾਰੀਕੀ ਨਾਲ ਘੋਖਿਆ ਜਾਂਦਾ ਹੈ। ਜੇ ਅਸੀਂ ਕਿਸੇ ਮਸਲੇ ਦੇ ਸਿਰਫ ਇੱਕ ਪੱਖ ਨੂੰ ਹੀ ਅਧਾਰ ਮੰਨ ਕੇ ਅਤੇ ਦੂਜੇ ਪੱਖ ਨੂੰ ਅਣਗੌਲਿਆ ਕਰ ਕੇ ਕਿਸੇ ਕਾਨੂੰਨ ਨੂੰ ਲਾਗੂ ਕਰਵਾਉਣ ਵਿੱਚ ਕਾਹਲੀ ਕਰਦੇ ਹਾਂ ਤਾਂ ਇਹ ਸਾਡੀ ਬਹੁਤ ਵੱਡੀ ਗਲਤੀ ਹੋਵੇਗੀ। ਸਾਡੀ ਇਸ ਗਲਤੀ ਦਾ ਖ਼ਮਿਆਜ਼ਾ ਕਈ ਬੇਕਸੂਰ ਲੋਕਾਂ ਨੂੰ ਭੁਗਤਣਾ ਪਵੇਗਾ। ਅਸੀਂ ਜਿਸ ਮਸਲੇ ਬਾਰੇ ਗੱਲ ਕਰਨੀ ਹੈ, ਉਹ ਹੈ ਉਨ੍ਹਾਂ ਬਾਰੇ ਜੋ ਲੋਕ ਕੈਨੇਡਾ ਵਿੱਚ ਵਿਆਹ ਕਰਵਾਕੇ ਆਉਂਦੇ ਹਨ। ਸਾਡੇ ਭਾਰਤੀ ਸਮਾਜ ਬਹੁਤੇ ਵਿਆਹ ਮਾਪਿਆਂ ਦੀ ਮਰਜ਼ੀ ਨਾਲ ਹੁੰਦੇ ਹਨ। ਇਥੇ ਵਿਆਹ ਕਰਵਾ ਕੇ ਆਇਆਂ ਵਿੱਚੋਂ ਕਈਆਂ ਦੇ ਵਿਆਹ ਨਪੇਰੇ ਚੜ੍ਹ ਜਾਂਦੇ ਹਨ ਤੇ ਘਰ ਵੱਸ ਜਾਂਦੇ ਹਨ। ਪਰ ਕਈਆਂ ਦੇ ਘਰ ਨਹੀਂ ਵੱਸਦੇ ਅਤੇ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ। ਹੁਣ ਸਾਡੇ ਭਾਰਤੀ ਜੋ ਇਥੇ ਦੇ ਵਸਨੀਕ ਹਨ, ਇੱਕ ਨਵਾਂ ਕਾਨੂੰਨ ਲਾਗੂ ਕਰਵਾੳਣ ਲਈ ਸਰਕਾਰ ਉਪਰ ਦਬਾਅ ਪਾ ਰਹੇ ਹਨ ਕਿ ਜੋ ਕੋਈ ਵੀ ਇੰਡੀਆ ਤੋਂ ਵਿਆਹ ਕਰਵਾਕੇ ਇਥੇ ਆਉਂਦਾ ਹੈ ਅਗਰ ਉਹ ਦੋ ਸਾਲ ਆਪਣੇ ਸਾਥੀ ਨਾਲ ਨਹੀਂ ਰਹਿੰਦਾ ਤਾਂ ਉਸ ਨੂੰ ਕੈਨੇਡਾ'ਚੋਂ ਵਾਪਸ ਉਸ ਦੇ ਦੇਸ਼ ਭੇਜ ਦਿੱਤਾ ਜਾਵੇ। ਕਿੰਨੀ ਹੈਰਾਨੀ ਦੀ ਗਲ ਹੈ ਕਿ ਇਸ ਕਾਰਜ ਦੀ ਪੈਰਵੀ ਵੀ ਏਥੋਂ ਦੀਆਂ ਉਹ ਸ਼ਖ਼ਸੀਅਤਾਂ ਕਰ ਰਹੀਆਂ ਹਨ ਜਿਨ੍ਹਾਂ ਤੋਂ ਅਸੀਂ ਚੰਗੇ ਸਮਾਜ ਨੂੰ ਸਿਰਜਨ ਦੀ ਉਮੀਦ ਲਾਈ ਬੈਠੇ ਹਾਂ। ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਇਸ ਕਾਰਜ ਵਿੱਚ ਕਾਹਲੀ ਕਰ ਰਹੇ ਹੋ। ਪਰਿਵਾਰਕ ਸਬੰਧਾਂ ਵਿੱਚ ਪਈ ਤਰੇੜ ਲਈ ਸਿਰਫ ਇੰਡੀਆ ਤੋਂ ਆਏ ਲੋਕਾਂ ਨੂੰ ਹੀ ਕਸੂਰਵਾਰ ਸਿੱਧ ਕਰ ਦੇਣਾ ਕਿਥੇ ਦਾ ਇਨਸਾਫ ਹੈ? ਕੀ ਇੰਡੀਆ ਤੋਂ ਆਉਣ ਵਾਲਾ ਹਰ ਵਿਅਕਤੀ ਧੋਖੇਬਾਜ਼ ਹੈ, ਅਤੇ ਕੈਨੇਡਾ ਵਿੱਚ ਰਹਿ ਰਹੇ ਉਨ੍ਹਾਂ ਦੇ ਜੀਵਨ ਸਾਥੀ ਸਾਰੇ ਬੇਕਸੂਰ ਹਨ? ਅਸੀਂ ਉਨ੍ਹਾਂ ਦੀ ਹਾਮੀ ਨਹੀਂ ਭਰਦੇ ਜੋ ਏਅਰਪੋਰਟ ਤੋਂ ਹੀ ਜਾਂ ਇੱਕ-ਅਧ ਮਹੀਨੇ ਵਿੱਚ ਰਫੂਚਕਰ ਹੋ ਜਾਂਦੇ ਹਨ। ਅਸੀਂ ਤਾਂ ਉਹਨਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਸਾਲ-ਦਰ-ਸਾਲ ਰਹਿ ਕੇ ਆਪਣਾ ਘਰ ਵਸਾਉਣ ਦੀ ਕੋਸ਼ਿਸ਼ ਕੀਤੀ, ਪਰ ਸਫਲ ਨਹੀਂ ਹੋਏ। ਜੇ ਕਿਸੇ ਦਾ ਘਰ ਨਹੀਂ ਵੱਸਿਆ ਤਾਂ ਇਸ ਵਿੱਚ ਕੈਨੇਡਾ ਵਾਲੇ ਨੂੰ ਕਲੀਨ ਚਿੱਟ ਦੇ ਦੇਣੀ, ਅਤੇ ਇੰਡੀਆ ਵਾਲੇ ਨੂੰ ਦੋਸ਼ੀ ਕਰਾਰ ਦੇ ਦੇਣਾ, ਕੋਈ ਸਿਆਣਪ ਵਾਲੀ ਗੱਲ ਨਹੀਂ। ਸਾਡੇ ਵੱਲੋਂ ਕੀਤੀ ਜਾ ਰਹੀ ਇਹ ਗ਼ਲਤੀ ਕਈ ਬੇਕਸੂਰ ਜ਼ਿੰਦਗੀਆਂ ਨਾਲ ਖਿਲਵਾੜ ਕਰੇਗੀ।
ਕੀ ਕਦੇ ਤੁਸੀੰਂ ਦੂਜੇ ਪੱਖ, ਉਨ੍ਹਾਂ ਮੁੰਡੇ-ਕੁੜੀਆਂ ਨੂੂੰ ਮਿਲਣ ਦੀ ਜਾਂ ਸਮਝਣ ਦੀ ਕੋਸ਼ਿਸ਼ ਕੀਤੀ ਜੋ ਇਥੇ ਵਿਆਹ ਕਰਵਾਕੇ ਆਏ ਹਨ? ਨਹੀਂ। ਅਜ ਅਸੀਂ ਕੈਨੇਡਾ ਵਿੱਚ ਅਜਿਹੇ ਸੈਂਕੜੇ ਮੁੰਡੇ ਕੁੜੀਆਂ ਇਕੱਲੇ ਬੈਠੇ ਰੋਂਦੇ ਵੇਖ ਸਕਦੇ ਹਾਂ ਜੋ ਇਸ ਦੇਸ਼ ਵਿੱਚ ਵਿਆਹ ਕਰਵਾ ਕੇ ਆਏ ਸਨ। ਅਜ ਉਹ ਇਥੇ ਗ਼ੁਲਾਮਾਂ ਦੀ ਜ਼ਿੰਦਗੀ ਬਸਰ ਕਰ ਰਹੇ ਹਨ। ਉਹ ਇਸ ਹਾਲਤ ਵਿੱਚ ਰਹਿਣ ਲਈ ਮਜਬੂਰ ਹਨ, ਕਿਉਂਕਿ ਉਨ੍ਹਾਂ ਦੀ ਬਾਂਹ ਫੜਨ ਵਾਲਾ ਇਥੇ ਕੋਈ ਨਹੀਂ। ਸੱਤ ਸਮੁੰਦਰ ਪਾਰ ਆਪਣੇ ਪਰਿਵਾਰਾਂ ਤੋਂ ਦੂਰ ਭਟਕ ਰਹੇ ਇਨ੍ਹਾਂ ਬੇਆਸਰਿਆਂ ਦੀ ਬਾਂਹ ਫੜਨਾ ਸਾਡਾ ਫਰਜ਼ ਹੈ। ਜੋ ਇਹਨਾਂ ਨਾਲ ਹੋ ਰਿਹਾ ਹੈ ਕਿ ਉਸ ਦੀ ਕਦੇ ਪੜਚੋਲ ਕਰਨ ਦੀ ਕਿਸੇ ਨੇ ਕੋਸ਼ਿਸ਼ ਕੀਤੀ ਹੈ? ਭਾਰਤ ਤੋਂ ਪੂਰੀ ਛਾਣਬੀਣ ਕਰਕੇ ਛਾਂਟ-ਛਾਂਟ ਲਿਆਂਦੇ ਚੰਗੇ ਘਰਾਣਿਆਂ ਦੇ ਰਿਸ਼ਤਿਆਂ ਨੂੰ ਧੋਖੇਬਾਜ਼ ਕਹਿਣ ਲੱਗਿਆਂ ਇਹ ਕੈਨੇਡਾ ਵਾਸੀ ਇੱਕ ਮਿੰਟ ਵੀ ਨਹੀਂ ਲਾਉਂਦੇ। ਸੱਤ ਸਮੁੰਦਰੋਂ ਪਾਰ ਲਿਆ ਕੇ ਇਨ੍ਹਾਂ ਨੂੰ ਗ਼ੁਲਾਮੀ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਕੀਤਾ ਜਾਂਦਾ ਹੈ। ਜੋ ਇਸ ਗ਼ੁਲਾਮੀ ਦੀ ਜ਼ਿੰਦਗੀ ਨੂੰ ਨਹੀਂ ਕਬੂਲਦੇ ਉਨਾਂ ਨੂੰ ਭਗੌੜਾ ਕਰਾਰ ਦੇਣ ਲਈ ਕਈ ਸੰਸਥਾਵਾਂ ਦਾ ਆਸਰਾ ਲੈਂਦੇ ਹਨ। ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਇੱਜ਼ਤਦਾਰ ਘਰਾਂ 'ਚੋਂ ਲਿਆਦੀਆਂ ਕੁੜੀਆਂ ਨੂੰ ਬਦਚਲਣ ਕਹਿ ਦਿਤਾ ਜਾਂਦਾ ਹੈ ਅਤੇ ਮੁੰਡਿਆਂ ਨੂੰ ਬਦਮਾਸ਼ ਕਹਿ ਕੇ ਉਨ੍ਹਾਂ ਉੱਪਰ ਝੂਠੇ ਕੁੱਟਮਾਰ ਦੇ ਕੇਸ ਪਾ ਕੇ ਕੋਰਟ ਕਚਹਿਰੀਆਂ ਦੇ ਚੱਕਰਾਂ ਵਿੱਚ ਫਸਾ ਦਿਤਾ ਜਾਂਦਾ ਹੈ।
ਕੌਣ ਦੇਵੇਗਾ ਇਨ੍ਹਾਂ ਬੇਆਸਰਿਆਂ ਦੇ ਹਕ ਵਿੱਚ ਗਵਾਹੀ, ਕੋਈ ਨਹੀਂ। ਸਮਾਜ ਸੇਵਾ ਦਾ ਲੇਬਲ ਲਾਈ ਬੈਠੀਆਂ ਸੰਸਥਾਵਾਂ ਵੀ ਇਨ੍ਹਾਂ ਦਾ ਸਾਥ ਦੇਣ ਦੀ ਬਜਾਏ ਇਨ੍ਹਾਂ ਨਾਲ ਬੇਗ਼ਾਨਿਆਂ ਵਾਲਾ ਵਿਵਹਾਰ ਕਰ ਰਹੀਆਂ ਹਨ ਅਤੇ ਇਹਨਾਂ ਵਿਰੁੱਧ ਕਨੂੰਨ ਬਣਾਉਣ ਵਿੱਚ ਯੋਗਦਾਨ ਦੇ ਰਹੀਆਂ ਹਨ। ਦਫਤਰਾਂ ਵਿੱਚ ਬੈਠੇ ਹੀ ਕਿਸੇ ਨੂੰ ਦੋਸ਼ੀ ਸਿਧ ਕਰ ਦੇਣਾ ਕਿਥੇ ਦੀ ਸਮਝਦਾਰੀ ਹੈ? ਤੁਹਾਡੇ ਦਫ਼ਤਰ ਜੋ ਪਹਿਲਾਂ ਆ ਗਿਆ, ਤੁਸੀਂ ਉਸ ਨੂੰ ਸੱਚਾ ਮੰਨ ਕੇ ਬਿਨਾ ਪੜਤਾਲ ਕੀਤਿਆਂ ਦੂਜੇ ਵਿਰੁੱਧ ਕਾਨੂੰਨ ਬਣਾਉਣ ਲਈ ਵਹੀਰਾਂ ਘੱਤ ਦਿੱਤੀਆਂ। ਤੁਸੀਂ ਕਦੇ ਇਹ ਨਹੀਂ ਸੋਚਿਆ ਕਿ ਪਰਦੇਸਾਂ ਵਿੱਚ ਰੁਲ ਰਹੇ ਇਹਨਾਂ ਵਿਚਾਰਿਆਂ ਨੂੰ ਨਾ ਇਥੇ ਦੇ ਕਾਨੂੰਨ ਦਾ ਪਤਾ ਹੁੰਦਾ ਹੈ ਅਤੇ ਨਾ ਹੀ ਇਥੇ ਦੀਆਂ ਸੰਸਥਾਵਾਂ ਦਾ। ਜੇ ਇਨ੍ਹਾਂ ਸੰਸਥਾਵਾਂ ਨਾਲ ਗੱਲ ਕਰੀਏ ਤਾਂ ਇਨ੍ਹਾਂ ਦਾ ਇੱਕ ਹੀ ਜਵਾਬ ਹੁੰਦਾ ਹੈ ਕਿ ਅਸੀਂ ਦੋਹਾਂ ਪੱਖਾਂ ਦੀ ਗੱਲ ਸੁਣਾਂਗੇ। ਪਰ ਅਸੀ ਪੁੱਛਦੇ ਹਾਂ ਕਿ ਕੈਨੇਡਾ ਵਿੱਚ ਰੁਲ ਰਹੇ ਇਨ੍ਹਾਂ ਇਕੱਲਿਆਂ ਦੀ ਹਾਮੀ ਭਰੇਗਾ ਕੌਣ? ਕਿਥੋਂ ਲਿਆਉਣਗੇ ਇਹ ਗਵਾਹ? ਕੌਣ ਹੈ ਇਹਨਾਂ ਦਾ ਇਥੇ? ਜਿਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਇਨ੍ਹਾਂ ਦੀ ਬਾਂਹ ਫੜਨੀ ਚਾਹੀਦੀ ਸੀ, ਉਹ ਉਨ੍ਹਾਂ ਦੀ ਬਾਂਹ ਫੜੀ ਬੈਠੇ ਹਨ ਜਿਨਾ੍ਹਂ ਦੀ ਬਾਂਹ ਫੜਨ ਵਾਲੇ ਇੱਥੇ ਹਜ਼ਾਰਾਂ ਬੈਠੇ ਹਨ। ਕੀ ਸਾਡੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਇਹਨਾਂ ਦੀ ਬਾਂਹ ਫੜਨ ਦੀ ਹਿੰਮਤ ਕਰਨਗੇ ਜਾਂ ਹੋਰਨਾਂ ਸੰਸਥਾਵਾਂ ਵਾਂਗ ਉਹਨਾਂ ਦੀ ਹੀ ਬਾਂਹ ਫੜਨਗੇ ਜਿਨ੍ਹਾਂ ਤੋਂ ਵੋਟਾਂ ਜਾਂ ਸਪੋਰਟਾਂ ਦੀ ਆਸ ਹੈ।
ਅੰਤ ਵਿੱਚ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਇੱਕੋ ਪੱਖ ਨੂੰ ਆਧਾਰ ਬਣਾ ਕੇ ਅਤੇ ਦੂਜੇ ਪੱਖ ਨੂੰ ਅਣਗੌਲਿਆ ਕਰ ਕੇ ਬਣਾਇਆ ਕਾਨੂੰਨ ਸਮਾਜ ਲਈ ਸਦਾ ਘਾਤਕ ਹੀ ਸਿੱਧ ਹੁੰਦਾ ਹੈ। ਸੈਂਕੜੇ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲਾ ਜੇ ਕਾਨੂੰਨ ਹੋਂਦ ਵਿੱਚ ਆ ਗਿਆ ਤਾਂ ਇਸ ਦੇ ਨਤੀਜੇ ਬਹੁਤ ਮਾੜੇ ਨਿਕਲਣਗੇ। ਇਸ ਤੋਂ ਪ੍ਰਭਾਵਿਤ ਹੋਏ ਕੁਝ ਹਾਲਾਤ ਨਾਲ ਸਮਝੌਤਾ ਕਰ ਲੈਣਗੇ, ਕੁਝ ਆਤਮਹੱਤਿਆ ਲਈ ਮਜਬੂਰ ਹੋਣਗੇ ਅਤੇ ਬਾਕੀ ਇਸ ਬੇਇੱਜ਼ਤੀ ਦਾ ਬਦਲਾ ਲੈਣ ਦੀ ਸਹੁੰ ਖਾਣਗੇ। ਇਸ ਦੀਆਂ ਮਿਸਾਲਾਂ ਕੈਨੇਡਾ ਦੇ ਇਤਿਹਾਸ ਵਿੱਚ ਕਾਫੀ ਮਿਲਦੀਆਂ ਹਨ। ਚਾਹੇ ਜੋ ਕੁਝ ਵੀ ਹੋਵੇ, ਇਸ ਸਾਰੇ ਲਈ ਉਹ ਜ਼ਿੰਮੇਵਾਰ ਹੋਣਗੇ ਜੋ ਇੱਕ ਪੱਖ ਦੀ ਹੀ ਪੈਰਵੀ ਕਰ ਕੇ ਕਾਨੂੰਨ ਬਣਾਉਣ ਲਈ ਹੱਥ-ਪੈਰ ਮਾਰ ਰਹੇ ਹਨ।
ਬਰੈਂਪਟਨ (ਕੈਨੇਡਾ)
ਤੋਂ ਇੱਕ ਪਾਠਕ
-------------------------------------------------------------------------------------
ਪਿਆਰੇ ਸੰਪਾਦਕ ਜੀ,
ਪ੍ਰਧਾਨ ਸ਼੍ਰੋ. ਕਮੇਟੀ ਦਾ ਬਿਆਨ ਮੰਦਭਾਗਾ
ਕੈਨੇਡਾ ਤੋਂ ਛਪਦੀ ਇੱਕ ਅਖਬਾਰ ਨੇ ਲਿਖਿਆ ਹੈ, ''ਮੱਕੜ ਨੇ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਦਾ ਗ਼ੱਦਾਰ ਗਰਦਾਨਿਆਂિ
ਸਿੱਖਾਂ ਦੀ ਧਾਰਮਿਕ ਸੰਸਥਾ ਦੇ ਪ੍ਰਧਾਨ ਵੱਲੋਂ ਅਜਿਹਾ ਬਿਆਨ ਬਹੁਤ ਸ਼ਰਮਨਾਕ ਹੈ। ਸਿਆਣੇ ਕਹਿੰਦੇ ਹਨ ਕਿ ''ਪਹਿਲਾਂ ਤੋਲੋ ਫਿਰ ਬੋਲੋિ। ਪ੍ਰਧਾਨ ਜੀ ਦਾ ਬਿਆਨ ਤਾਂ ਸਿਆਸੀ ਲੋਕਾਂ ਦੀਆਂ ਯੱਭਲੀਆਂ ਨੂੰ ਵੀ ਮਾਤ ਪਾ ਗਿਆ ਹੈ। ਧਾਰਮਿਕ ਨੇਤਾਵਾਂ ਦੀ ਹਰ ਗੱਲ 'ਚੋਂ ਗੁਰਬਾਣੀ ਦੀ ਖ਼ੁਸ਼ਬੋ ਆਉਣੀ ਚਾਹੀਦੀ ਹੈ। ਗੁਰਬਾਣੀ ਦਾ ਫ਼ੁਰਮਾਨ ਹੈ ''ਹਮ ਨਹੀਂ ਚੰਗੇ ਬੁਰਾ ਨਹੀਂ ਕੋਇિ। ਪਰ ਇਸ ਬਿਆਨ ਤੋਂ ਲੋਕਾਂ ਦਾ ਫ਼ਤਵਾ ਸਪੱਸ਼ਟ ਹੋ ਜਾਂਦਾ ਹੈ ਕਿ ਸ਼੍ਰੋ. ਗੁ. ਪ੍ਰ. ਕਮੇਟੀ ਮਹਿਜ਼ ਬਾਦਲ ਦੀ ਕੱਠਪੁਤਲੀ ਬਣ ਕੇ ਰਹਿ ਗਈ ਹੈ ਜਿਸ ਨੂੰ ਬਾਦਲ ਸਾਹਿਬ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਵਰਤ ਰਹੇ ਹਨ। ਪਿਛਲੇ ਹਫ਼ਤੇ ਇੱਕ ਸੁਆਲ ਦੇ ਜੁਆਬ ਵਿੱਚ ਪ੍ਰਧਾਨ ਜੀ ਨੇ ਆਖਿਆ ਸੀ ਕਿ ਉਹ ਧਾਰਮਿਕ ਅਸੂਲਾਂ 'ਤੇ ਪਹਿਰਾ ਦੇ ਰਹੇ ਹਨ। ਇਸ ਬਿਆਨ ਵਿੱਚ ਉਲਟਾ ਉਹਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ 'ਤੇ ਭੜਾਸ ਕੱਢੀ ਹੈ। ਹਾਲਾਂਕਿ ਜੋ ਕੁਝ ਉਹਨਾਂ ਕਿਹਾ ਹੈ ਉਸ ਨਾਲ ਪ੍ਰੋ: ਸਾਹਿਬ ਦੀ ਸ਼ਖ਼ਸੀਅਤ ਹੋਰ ਉਘੜਦੀ ਹੈ। ਉਪ੍ਰੇਸ਼ਨ ਬਲਿਊ ਸਟਾਰ ਤੋਂ ਪਿਛੋਂ ਉਸ ਵਕਤ ਦੀ ਸਰਕਾਰ ਨੂੰ ਲੰਮੇ ਹੱਥੀਂ ਲੈਣਾ ਪ੍ਰੋ: ਸਾਹਿਬ ਦੀ ਨਿਰਭੈਅਤਾ ਦਰਸਾਉਂਦੀ ਹੈ ਜਦ ਕਿ ਅੱਜ ਡੀਂਗਾਂ ਮਾਰਨ ਵਾਲੇ ਉਸ ਵੇਲੇ ਪਤਾ ਨਹੀਂ ਕਿਹੜੀਆਂ ਖੁੱਡਾਂ ਵਿੱਚ ਵੜ ਗਏ ਸਨ ਤੇ ਅੱਜ ਕੁਰਸੀਆਂ 'ਤੇ ਜੱਫੇ ਵੱਜਣ ਕਰ ਕੇ ਬੇਤੁਕੀਆਂ ਗੱਲਾਂ ਕਰਦੇ ਫਿਰਦੇ ਹਨ।
ਦੂਸਰਾ ਦੋਸ਼ ਪ੍ਰੋ: ਸਾਹਿਬ 'ਤੇ ਲਾਇਆ ਹੈ ਕਿ ਉਹ ਬਾਣੀ ਦੇ ਅਨੱਰਥ ਕਰ ਰਹੇ ਹਨ। ਕੀ ਪ੍ਰਧਾਨ ਜੀ ਦੱਸਣਗੇ ਕਿ ਕੀ ਗ਼ਲਤੀ ਹੈ ਜਾਂ ਉਹ ਆਪਣੀ ਕਿਸੇ ਕਿਤਾਬ ਜਾਂ ਲਿਖਤ ਬਾਰੇ ਦੱਸਣ ਜਿਹੜੀ ਜ਼ਿਆਦਾ ਪ੍ਰਮਾਣੀਕ ਹੈ। ਸ਼੍ਰੋ: ਕਮੇਟੀ ਨੇ ਅੱਜ ਤੱਕ ਕੱਚੀ ਬਾਣੀ ਪੜ੍ਹਨ ਵਾਲਿਆਂ ਬਾਰੇ ਤਾਂ ਕਦੀ ਜ਼ੁਬਾਨ ਨਹੀਂ ਖੋਲ੍ਹੀ ਪਰ ਤੱਤ ਗੁਰਮਤਿ ਦੀ ਗੱਲ ਪਚਣ ਵਿੱਚ ਨਹੀਂ ਆ ਰਹੀ। ਇਹ ਸਿੱਖ ਪੰਥ ਦੀ ਤ੍ਰਾਸਦੀ ਹੈ ਕਿ ਵਿਦਵਾਨ ਲੋਕਾਂ ਨੂੰ ਨੇੜੇ ਨਹੀਂ ਫੜਕਣ ਦਿੱਤਾ ਜਾਂਦਾ, ਅਤੇ ਸ਼੍ਰੋ: ਕਮੇਟੀ ਦੇ ਪ੍ਰਧਾਨ ਵੀ ਉਸੇ ਰਸਤੇ ਚੱਲ ਰਹੇ ਹਨ। ਜੇ ਬਾਦਲ ਸਾਹਿਬ ਡੇਰੇਦਾਰਾਂ ਦੀ ਅਰਦਲ ਵਿੱਚ ਖੜ੍ਹਦੇ ਹਨ ਤਾਂ ਪ੍ਰਧਾਨ ਸਾਹਿਬ ਜੀ ਨੇ ਕੋਈ ਉਜ਼ਰ ਨਹੀਂ ਕੀਤਾ, ਕਰਦੇ ਵੀ ਕਿਦਾਂ?
ਤੀਸਰਾ ਦੋਸ਼ ਪ੍ਰਧਾਨ ਜੀ ਨੇ ਪ੍ਰੋ: ਸਾਹਿਬ 'ਤੇ ਲਾਇਆ ਹੈ ਕਿ ਉਹ ਪੰਥਕ ਸਟੇਜ ਤੋਂ ਕਿਉਂ ਨਹੀਂ ਬੋਲੇ। ਕੀ ਸਿੱਖ ਰਹਿਤ ਮਰਿਆਦਾ ਵਿੱਚ ਕੋਈ ਅਜਿਹੀ ਧਾਰਾ ਹੈ ਕਿ ਕੀਰਤਨ ਕੇਵਲ ''ਪੰਥਕ ਸਟੇਜિ ਤੋਂ ਹੀ ਕੀਤਾ ਜਾ ਸਕਦਾ ਹੈ।
ਤੁਸੀਂ ਕਿਸ ਸਟੇਜ ਨੂੰ ਪੰਥਕ ਆਖ ਰਹੇ ਹੋ? ਜਿਹਨਾਂ ਦਾ ਪੰਥ ਦੋਖੀ ਤਾਕਤਾਂ ਨਾਲ ਗੱਠਜੋੜ ਹੈ? ਪ੍ਰਧਾਨ ਸਾਹਿਬ ਤੁਹਾਡਾ ਫਰਜ਼ ਬਣਦਾ ਹੈ ਕਿ ਸਿੱਖ ਰਹਿਤ ਮਰਿਆਦਾ 'ਤੇ ਪਹਿਰਾ ਦਿਓ ਤੇ ਇਸ ਨੂੰ ਲਾਗੂ ਕਰਾਉੇ ਪਰ ਅੱਜ ਰਹਿਤ ਮਰਿਆਦਾ ਤੋਂ ਮੁਨਕਰ ਲੋਕਾਂ ਨੂੰ ਨਿਵਾਜ ਰਹੇ ਹੋ। ਮਰਿਆਦਾ ਮੁਤਾਬਿਕ ਨਾਵਾਂ ਨਾਲ ਜ਼ਾਤ ਗੋਤ ਨਹੀਂ ਲਾਉਣੀ ਚਾਹੀਦੀ ਪਰ ਤੁਸੀਂ ਤਾਂ ਆਪਣੇ ਨਾਂ ਨਾਲ ਲਾਈ ਜਾ ਰਹੀ ਹੋ। ਇੱਕ ਸਾਲ ਲੰਘ ਜਾਣ 'ਤੇ ਵੀ ਤੁਸੀਂ ਇਸ ਸੰਬੰਧੀ ਚੁੱਪੀ ਧਾਰੀ ਹੋਈ ਹੈ।
ਇਥੇ ਹੀ ਬਸ ਨਹੀਂ ਤੁਸੀਂ ਦਿਲੀ ਵਿੱਚ ''ਸੰਧੂિ, ''ਬਾਠિ ਅਤੇ ''ਰਾਜਵੰਸ਼ੀਆਂિ ਦੀਆਂ ਸਟੇਜਾਂ 'ਤੇ ਬੋਲ ਕੇ ਉਹਨਾਂ ਦੀ ਵਕਾਲਤ ਕਰ ਰਹੇ ਹੋ। ਕੀ ਤੁਹਾਡਾ ਫਰਜ਼ ਨਹੀਂ ਬਣਦਾ ਕਿ ''ਉਮੀਦਵਾਰਾਂિ ਨੂੰ ਸਿੱਖ ਰਹਿਤ ਮਰਿਆਦਾ ਬਾਰੇ ਸਮਝਾਇਆ ਜਾਵੇ। ਸ਼ਾਇਦ ਤੁਹਾਡਾ ਧਿਆਨ ਇਸ ਪਾਸੇ ਗਿਆ ਹੀ ਨਹੀਂ। ਕਿਰਪਾ ਕਰ ਕੇ ਸ਼੍ਰੋ: ਕਮੇਟੀ ਨੂੰ ਧਾਰਮਿਕ ਸੰਸਥਾ ਹੀ ਰਹਿਣ ਦਿਉ।
ਰਾਜਾ ਸਿੰਘ
ਸਕੱਤਰ,
ਦੀ ਸਿੱਖ ਹਾਊਸ (ਯੂ.ਐਸ.ਏ)
--------------------------------------------------------------------------
ਪਿਆਰੇ ਸੰਪਾਦਕ ਜੀ,
ਅੱਜ ਤੁਸੀਂ ਅਜੀਤ ਵੀਕਲੀ ਨੂੰ ਜਿਸ ਮੁਕਾਮ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ, ਇਸ ਦਾ ਕੋਈ ਮੁਕਾਬਲਾ ਨਹੀਂ। ਇਸ ਵਿੱਚ ਪੜ੍ਹਨ ਲਈ ਇੰਨੀ ਸਮੱਗਰੀ ਹੈ ਕਿ ਸਾਰਾ ਹਫ਼ਤਾ ਪੜ੍ਹੀ ਜਾਓ ਤਾਂ ਵੀ ਮੁੱਕਦੀ ਨਹੀਂ। ਇਹ ਆਪਣੇ ਆਪ ਵਿੱਚ ਸੰਪੂਰਨ ਅਖ਼ਬਾਰ ਅਤੇ ਮੈਗ਼ਜ਼ੀਨ ਹੈ। ਦੁਨੀਆਂ ਵਿੱਚ ਛਪਦੀ ਕੋਈ ਵੀ ਪੰਜਾਬੀ ਅਖ਼ਬਾਰ ਇਸ ਦਾ ਮੁਕਾਬਲਾ ਨਹੀਂ ਕਰਦੀ। ਅਸੀਂ ਜਦੋਂ ਕਦੀ ਪੰਜਾਬ ਜਾਂਦੇ ਹਾਂ ਤਾਂ ਉਥੇ ਜਿਹੜੇ ਤਿੰਨ-ਚਾਰ ਹਫ਼ਤੇ ਰਹਿੰਦੇ ਹਾਂ, ਅਜੀਤ ਵੀਕਲੀ ਦੀ ਕਮੀ ਮਹਿਸੂਸ ਹੁੰਦੀ ਰਹਿੰਦੀ ਹੈ। ਉਥੇ ਦੀਆਂ ਅਖ਼ਬਾਰਾਂ ਵਿੱਚ ਪੜ੍ਹਨ ਨੂੰ ਤਾਂ ਇੰਨਾ ਘੱਟ ਹੁੰਦਾ ਹੈ ਕਿ ਤੁਸੀਂ ਉਸ ਨੂੰ ਹਾਕਰ ਦੇ ਕੋਲ ਖੜ੍ਹੇ-ਖੜ੍ਹੇ ਪੰਜ ਮਿੰਟਾਂ ਵਿੱਚ ਹੀ ਪੜ੍ਹ ਲੈਂਦੇ ਹੋ।
ਬੂਟਾ ਸਿੰਘ ਸ਼ਾਦ ਦਾ ਨਾਵਲ 'ਸਿੱਖ' ਬਹੁਤ ਵਧੀਆ ਹੈ। 'ਚਰਚਾ-ਕੁਚਰਚਾ' ਵਿੱਚ ਹਰ ਹਫ਼ਤੇ ਕੋਈ ਨਾ ਕੋਈ ਭਖਦਾ ਮਸਲਾ ਹੁੰਦਾ ਹੈ ਤੇ ਉਸ 'ਤੇ ਬੜੇ ਤਰਕ ਨਾਲ ਗੱਲ ਕੀਤੀ ਜਾਂਦੀ ਹੈ। ਡਾ: ਸੁਮੀਤ ਸਿੰਘ ਸੱਚਮੁੱਚ ਵਧਾਈ ਦਾ ਪਾਤਰ ਹੈ। 'ਬਾਵਾ ਬੋਲਦਾ ਹੈ' ਵਿੱਚ ਸਮੱਗਰੀ ਬਹੁਤ ਘੱਟ ਹੁੰਦੀ ਹੈ। ਇੰਝ ਲੱਗਦਾ ਹੈ ਕਿ ਲੇਖਕ ਕੋਲ ਮੈਟੀਰੀਅਲ ਮੁੱਕ ਗਿਆ ਹੈ ਤੇ ਉਹ ਉਸ ਨੂੰ ਸਰਫ਼ੇ ਨਾਲ ਵਰਤ ਰਿਹਾ ਹੈ। ਜਦੋਂ ਕੋਈ ਗੱਲ ਬਣਨ ਲੱਗਦੀ ਹੈ ਤਾਂ ਲੇਖ ਮੁੱਕ ਜਾਂਦਾ ਹੈ ਤੇ ਲਿਖਿਆ ਹੁੰਦਾ ਹੈ ''ਬਾਕੀ ਅਗਲੇ ਹਫ਼ਤੇિ।
''ਰੂਹ ਦੀ ਖੁਰਾਕિ ਵਰਗਾ ਕਾਲਮ ਤਾਂ ਸ਼ਾਇਦ ਦੁਨੀਆਂ ਵਿੱਚ ਹੀ ਕਿਤੇ ਨਹੀਂ ਲਿਖਿਆ ਜਾ ਰਿਹਾ। ਇਹ ਪੰਜਾਬੀ ਜ਼ੁਬਾਨ ਅਤੇ ਸਾਹਿਤ ਲਈ ਇੱਕ ਨਿਵੇਕਲੀ ਚੀਜ਼ ਹੈ।
ਮੈਂ ਅਤੇ ਮੇਰਾ ਪਰਿਵਾਰ ਅਜੀਤ ਵੀਕਲੀ ਦੇ ਚੰਗੇਰੇ ਭਵਿੱਖ ਲਈ ਦੁਆ ਕਰਦੇ ਹਾਂ।
ਅਬਿਨਾਸ਼ ਸਿੰਘ ਕਾਲਕੱਤ,
172 ਐਲਪਾਈਨ ਕ੍ਰੈਸ,
ਕੈਲਗਰੀ (ਕੈਨੇਡਾ)
-------------------------------------------------------------------------------
ਪਿਆਰੇ ਸੰਪਾਦਕ ਜੀ,
ਮੈਂ ਪਿਛਲੇ ਤਕਰੀਬਨ 15 ਸਾਲਾਂ ਤੋਂ ਅਜੀਤ ਵੀਕਲੀ ਦਾ ਪਾਠਕ ਹਾਂ ਤੇ ਪਿਛਲੇ ਲਗਭਗ 10 ਸਾਲਾਂ ਤੋਂ ਅਜੀਤ ਵੀਕਲੀ ਦੀ ਵੈੱਬ ਸਾਈਟ ਵੀ ਦੇਖਦਾ ਆ ਰਿਹਾ ਹਾਂ। ਅਖ਼ਬਾਰ ਬਾਰੇ ਤਾਂ ਕਦੀ ਵੀ ਕੋਈ ਦੋ ਰਾਏ ਨਹੀਂ ਸਨ ਕਿ ਇਹ ਦੁਨੀਆਂ ਵਿੱਚ ਪੰਜਾਬੀ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਅਤੇ ਵਧੀਆ ਅਖ਼ਬਾਰ ਹੈ। ਮੈਂ ਭਾਵੇਂ ਅਖ਼ਬਾਰ ਦੇ ਸਾਰੇ ਕਾਲਮ ਨਹੀਂ ਪੜ੍ਹਦਾ ਪਰ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਇਸ ਵਿੱਚ ਹਰ ਉਮਰ ਤੇ ਵਰਗ ਦੇ ਲੋਕਾਂ ਵਾਸਤੇ ਮੈਟੀਰੀਅਲ ਦਿੱਤਾ ਜਾਂਦਾ ਹੈ। ਮਿਸਾਲ ਦੇ ਤੌਰ 'ਤੇ ਮੈਂ 'ਚਰਚਾ-ਕੁਚਰਚਾ', 'ਰੂਹ ਦੀ ਖ਼ੁਰਾਕ', 'ਇਤਿਹਾਸਕ ਲੇਖ', 'ਬਾਵਾ ਬੋਲਦਾ ਹੈ', ਸਿਹਤ ਦਾ ਕਾਲਮ ਆਦਿ ਕਦੀ ਮਿੱਸ ਨਹੀਂ ਕੀਤਾ। ਜਦੋਂ ਕਿ ਅਪਰਾਧ ਕਥਾ, ਫ਼ਿਲਮੀ ਸੈਕਸ਼ਨ ਆਦਿ ਵੱਲ ਕਦੀ ਮੈਂ ਦੇਖਿਆ ਵੀ ਨਹੀਂ।
ਮੈਂ ਤੁਹਾਨੂੰ ਅੱਜ ਇਹ ਪੱਤਰ ਇਸ ਲਈ ਲਿਖਿਆ ਹੈ ਕਿਉਂਕਿ ਮੈਂ ਦੋ ਕੁ ਮਹੀਨਿਆਂ ਤੋਂ ਤੁਹਾਡੀ ਵੈੱਬ ਸਾਈਟ 'ਤੇ ਬੜੀਆਂ ਖ਼ੁਸ਼ਗਵਾਰ ਤੇ ਮਨ ਨੂੰ ਚੰਗੀਆਂ ਲੱਗਣ ਵਾਲੀਆਂ ਤਬਦੀਲੀਆਂ ਦੇਖੀਆਂ ਹਨ। ਤੁਸੀਂ ਇਸ ਵੈਬ ਸਾਈਟ ਨੂੰ ਵੀ ਦੁਨੀਆਂ ਦੀ ਸਭ ਤੋਂ ਵਧੀਆ ਵੈੱਬ ਸਾਈਟ ਬਣਾ ਦਿੱਤਾ ਹੈ। ਦਸ ਸਾਲ ਪਹਿਲਾਂ ਜਦੋਂ ਕਿਸੇ ਵੀ ਪੰਜਾਬੀ ਅਖ਼ਬਾਰ ਦੀ ਆਪਣੀ ਵੈੱਬ ਸਾਈਟ ਨਹੀਂ ਹੁੰਦੀ ਸੀ, ਉਸ ਸਮੇਂ ਤੁਹਾਡੀ ਪਹਿਲ-ਕਦਮੀ ਵਾਕਿਆ ਹੀ ਸਲਾਹੁਣਯੋਗ ਸੀ। ਹੁਣ ਤੁਸੀਂ ਅਜੀਤ ਵੀਕਲੀ ਦੀ ਵੱੈਬ ਸਾਈਟ ਦਾ ਮੁਕਾਬਲਾ ਦੁਨੀਆਂ ਦੀ ਕਿਸੇ ਵੀ ਜ਼ੁਬਾਨ ਦੀ ਵਧੀਆ ਤੋਂ ਵੱਧੀਆ ਵੈੱਬ ਸਾਈਟ ਨਾਲ ਕਰ ਸਕਦੇ ਹੋ। ਰੱਬ ਕਰੇ ਤੁਸੀਂ ਇਸੇ ਤਰ੍ਹਾਂ ਵੱਡੀਆਂ ਪੁਲਾਂਘਾਂ ਪੁੱਟਦੇ ਰਹੋ ਤੇ ਆਪਣੇ ਪਾਠਕਾਂ ਨੂੰ ਨਿੱਤ ਨਵੀਂ ਜਾਣਕਾਰੀ ਅਤੇ ਸੂਚਨਾ ਦਿੰਦੇ ਰਹੋ!
ਤੁਹਾਡਾ ਪਾਠਕ,
ਅਮਰਜੀਤ ਸਿੰਘ ਸਿਆਸੀ,
Tilghman St., Allentown,
PA-18104
------------------------------------------------------------
|
|
|
|