tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਤੁਹਾਡੀ ਸਿਹਤ
ਤੁਹਾਡੀ ਸਿਹਤ
ਜਿਊਣ ਲਈ ਖਾਓ, ਖਾਣ ਲਈ ਨਾ ਜੀਓ PRINT ਈ ਮੇਲ
Thursday, 29 December 2011
ਹੁਣ ਤਕ ਅਸੀਂ ਖਾਣਾ ਖਾਣ ਦੇ ਮਹੱਤਵ, ਖਾਣ ਦੇ ਢੰਗ ਅਤੇ ਕਿੰਨਾ ਖਾਣਾ ਚਾਹੀਦਾ ਹੈ ਆਦਿ ਬਾਰੇ ਸਮਝ ਚੁੱਕੇ ਹਾਂ। ਅਸੀਂ ਇਹ ਵੀ ਮਹਿਸੂਸ ਕਰ ਲਿਆ ਹੋਵੇਗਾ ਕਿ ਅਸੀਂ ਖਾਣ ਲਈ ਨਹੀਂ ਜਿਊਣਾ ਬਲਕਿ ਜਿਊਣ ਲਈ ਖਾਣਾ ਹੈ। ਜੇ ਅਸੀਂ ਖਾਣ ਲਈ ਜਿਊਣ ਨੂੰ ਆਪਣੇ ਜੀਵਨ ਦਾ ਢੰਗ ਬਣਾਇਆ ਹੋਇਆ ਹੈ ਤਾਂ ਅਸੀਂ ਲੰਮੀ ਉਮਰ ਨਹੀਂ ਮਾਣ ਸਕਾਂਗੇ ਅਤੇ ਜ਼ਿੰਦਗੀ ਦੇ ਸਫ਼ਰ ਦੌਰਾਨ ਵੀ ਕਈ ਅਲਾਮਤਾਂ 'ਚ ਘਿਰੇ ਰਹਾਂਗੇ। ਭੋਜਨ ਕੇਵਲ ਸਾਡੇ ਸਰੀਰ 'ਤੇ ਹੀ ਪ੍ਰਭਾਵ ਨਹੀਂ ਪਾਉਂਦਾ ਬਲਕਿ ਸਾਡੇ ਮਨ ਅਤੇ ਦਿਲ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸੇ ਲਈ ਕਿਹਾ ਜਾਂਦਾ ਹੈ: ਜੈਸਾ ਮਨ, ਵੈਸਾ ਤਨ, ਵੈਸਾ ਮਨ। ਇਵੇਂ ਹੀ ਕਿਹਾ ਗਿਆ ਹੈ ਕਿ ਇਕ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਮਨ ਨਿਵਾਸ ਕਰਦਾ ਹੈ। ਇਸ ਲਈ ਸਿਹਤਮੰਦ ਮਨ ਲਈ ਸਿਹਤਮੰਦ ਸਰੀਰ ਦਾ ਹੋਣ ਬਹੁਤ ਜ਼ਰੂਰੀ ਹੈ। ਹੁਣ ਤਕ ਅਸੀਂ ਕਿਵੇਂ ਖਾਈਏ ਅਤੇ ਕਿੰਨਾ ਖਾਈਏ ਬਾਰੇ ਵਿਚਾਰ ਕਰ ਚੁੱਕੇ ਹਾਂ। ਹੁਣ ਅਸੀਂ ਧਿਆਨ ਕੇਂਦਰਤ ਕਰਨਾ ਹੈ ਕਿ ਕੀ ਖਾਣਾ ਹੈ ਅਤੇ ਅਸੀਂ ਕੀ ਖਾ ਰਹੇ ਹਾਂ। ਅਸੀਂ ਉਹ ਚੀਜ਼ਾਂ ਵੀ ਖਾ ਸਕਦੇ ਹਾਂ, ਜੋ ਸਿਹਤ ਲਈ ਵਧੀਆ ਹਨ ਅਤੇ ਉਹ ਚੀਜ਼ਾਂ ਵੀ ਨਿਗਲ ਸਕਦੇ ਹਾਂ ਜੋ ਅੰਦਰੋ-ਅੰਦਰ ਸਾਨੂੰ ਖਾ ਸਕਦੀਆਂ ਹਨ। ਇਹ ਸਾਡੇ 'ਤੇ ਨਿਰਭਰ ਕਰਦਾ ਹੈ। ਅਸੀਂ ਉਸ ਮੱਛਲੀ ਦੀ ਤਰ੍ਹਾਂ ਅਣਜਾਣ ਬਣਦੇ ਹਾਂ ਜੋ ਫੰਦਾ ਦਿਸ ਦੇ ਹੋਣ ਦੇ ਬਾਵਜੂਦ ਉਸ ਵਿਚ ਫਸ ਜਾਂਦੀ ਹੈ। ਅਸੀਂ ਸਵਾਦ ਦੇ ਪਿੱਛੇ ਲੱਗ ਕੇ ਚੀਜ਼ਾਂ ਖਾਈ ਜਾਂਦੇ ਹਾਂ, ਇਹ ਨਜ਼ਰਅੰਦਾਜ਼ ਕੀਤੇ
 
ਸਿਜੇਰੀਅਨ ਨਾਲ ਜੁੜੇ ਹਰ ਸਵਾਲ ਦਾ ਸਾਇੰਟੀਫਿਕ ਜਵਾਬ! PRINT ਈ ਮੇਲ
Thursday, 29 December 2011
ਕੀ ਸਿਜੇਰੀਅਨ ਆਮ ਡਿਲੀਵਰੀ ਤੋ ਚੰਗਾ ਹੈ ?
 ਨਹੀਂ, ਇਸ ਦੇ ਲਈ ਪੇਟ ਦੀ ਮੇਜਰ ਸਰਜਰੀ ਕਰਨੀ ਪੈਂਦੀ ਹੈ। ਇਨਫੈਕਸ਼ਨ ਹੋਣ ਅਤੇ ਸ਼ਰੀਰ ਵਿਚੋਂ ਜ਼ਿਆਦਾ ਖੂਨ ਵਹਿ ਜਾਣ ਦਾ ਖ਼ਤਰਾ ਰਹਿੰਦਾ ਹੈ। ਨਾਲ ਹੀ ਦੂਸਰੀਆਂ ਦਿੱਕਤਾਂ ਵੀ ਆਉਂਦੀਆਂ ਹਨ। ਔਰਤਾਂ ਨੂੰ ਕਈ ਦਿਨਾਂ ਤੱਕ ਹਸਪਤਾਲ ਵਿਚ ਰਹਿਣਾ ਪੈਂਦਾ ਹੈ। ਜੇਕਰ ਬੱਚਾ ਮੋਟਾ ਤਾਜ਼ਾ ਹੈ ਤਾਂ ਉਸਨੂੰ ਦੁੱਧ ਵਗੈਰਾ ਪਿਆਉਣ ਲਈ ਮਾਂ ਨੂੰ ਦਿੱਕਤਾਂ ਆਉਂਦੀਆਂ ਹਨ, ਤਾਂ ਆਪ੍ਰੇਸਨ ਦੇ ਜ਼ਖਮ ਵਾਲੀ ਜਗ੍ਹਾ ਉਤੇ ਬਹੁਤ ਜ਼ਿਆਦਾ ਦਰਦ ਹੁੰਦਾ ਹੈ॥ ਲਿਹਾਜ਼ਾ ਮੈਡੀਕਲ ਬਰੀਕੀਆਂ ਨੂੰ ਛੱਡ ਕੇ, ਸਿਜੇਰੀਅਨ ਨਾਲ ਬੱਚਾ ਪੈਦਾ ਕਰਨਾ ਕੋਈ ਅਕਲਮੰਦੀ ਦਾ ਕੰਮ ਨਹੀਂ ਹੈ। ਇਸਦੇ ਇਲਾਵਾ ਆਪ੍ਰੇਸ਼ਨ ਦੀ ਵਜ੍ਹਾ ਨਾਲ ਮਾਂ ਨੂੰ ਬੱਚੇ ਦੀ ਦੇਖਭਾਲ ਵਿਚ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
 ਹਾਂ, ਜੇਕਰ ਕੁਦਰਤੀ ਜਨਮ  ਨਾਲ ਮਾਂ ਨੂੰ ਫੋਬੀਆ ਹੈ, ਜਿਸ ਨੂੰ ਟੋਕਫੋਬੀਆ ਕਹਿੰਦੇ ਹਨ, ਤਾਂ ਸਿਜੇਰੀਅਨ ਆਪ੍ਰੇਸ਼ਨ ਦਾ ਰਸਤਾ ਚੁਣਿਆ ਜਾ ਸਕਦਾ ਹੈ। ਹਾਲਾਂਕਿ ਚੰਗੇ ਡਾਕਟਰ ਅਜਿਹੇ ਮਾਮਲਿਆਂ ਵਿਚ ਗਰਭਵਤੀ ਨੂੰ ਕਾਉਂਸਲਿੰਗ ਦੀ ਸਲਾਹ ਦਿੰਦੇ ਹਨ।
ਸਿਜੇਰੀਅਨ ਕਰਵਾਉਣ ਤੋਂ ਪਹਿਲਾਂ ਕੀ ਦੂਸਰੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ ?
 ਹਾਂ, ਕਿਉਂ  ਨਹੀਂ, ਇਹ ਜ਼ਰੂਰੀ ਨਹੀਂ ਕਿ ਦੂਸਰਾ ਡਾਕਟਰ ਪਹਿਲੇ ਡਾਕਟਰ ਦੀ ਸਲਾਹ ਮੰਨੇ। ਪ੍ਰੰਤੂ ਦੂਸਰੀ ਸਲਾਹ ਕਿਸੀ ਤਜ਼ਰਬੇਕਾਰ ਔਰਤ ਅਤੇ 
 
ਘਾਤਕ ਹੋ ਸਕਦੀ ਹੈ ਸਿਰ ਦੀ ਸੱਟ PRINT ਈ ਮੇਲ
Thursday, 22 December 2011
ਸਿਰ ਜਾਂ ਦਿਮਾਗ 'ਚ ਲੱਗੀ ਸੱਟ ਅਕਸਰ ਇਕ ਗੰਭੀਰ ਕਿਸਮ ਦੀ ਐਮਰਜੰਸੀ ਸਥਿਤੀ ਪੈਦਾ ਕਰ ਦਿੰਦੀ ਹੈ ਜਿਸ ਵਿਚ ਜੇਕਰ ਸੂਝ-ਬੂਝ ਦੇ ਨਾਲ ਕੰਮ ਲਿਆ ਜਾਵੇ ਤਾਂ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ।
ਸਿਰ 'ਚ ਸੱਟ ਲੱਗਣ ਨਾਲ ਦੋ ਤਰ੍ਹਾਂ ਦੀਆਂ ਉਲਝਣਾਂ ਪੈਦਾ ਹੋ ਸਕਦੀਆਂ ਹਨ।
* ਖੋਪੜੀ ਦਾ ਫ੍ਰੈਕਚਰ
* ਦਿਮਾਗ ਨੂੰ ਸੱਟ ਪਹੁੰਚਣਾ
ਉਂਝ ਤਾਂ ਵਾਲਾਂ ਦੇ ਘਿਰੇ ਹੋਣ ਨਾਲ ਪਹਿਲੀ ਨਜ਼ਰ 'ਚ ਫ੍ਰੈਕਚਰ ਦਿਖਾਈ ਨਹੀਂ ਦਿੰਦਾ ਪਰ ਜੇਕਰ ਹੇਠ ਲਿਖੇ ਲੱਛਣਾਂ ਵਿਚੋਂ ਕੋਈ ਨਜ਼ਰ ਆਏ ਤਾਂ ਮੁਮਕਿਨ ਹੈ ਕਿ ਇਹ ਫ੍ਰੈਕਚਰ ਦਾ ਸੰਕੇਤ ਹੈ-
* ਜੇਕਰ ਮਰੀਜ਼ ਸੱਟ ਲੱਗਣ ਤੋਂ ਤੁਰੰਤ ਬਾਅਦ ਬੇਹੋਸ਼ ਹੋ ਜਾਂਦਾ ਹੈ ਤਾਂ ਉਸ ਦੀ ਸੋਚ ਸ਼ਕਤੀ ਘੱਟ ਹੁੰਦੀ ਨਜ਼ਰ ਆਉਂਦੀ ਹੈ।
* ਜੇਕਰ ਸਿਰ 'ਤੇ ਕੋਈ ਡੂੰਘੀ ਝਰੀਟ ਜਾਂ ਜ਼ਖਮ ਮੌਜੂਦ ਹੋਵੇ।
* ਸੱਟ ਲੱਗੇ ਹਿੱਸੇ 'ਚ ਤੇਜ਼ ਦਰਦ ਜਾਂ ਸੋਜ ਮਹਿਸੂਸ ਹੋਣਾ।
* ਸਿਰ 'ਚ ਕੋਈ ਅਸਾਧਾਰਨ ਆਕਾਰ ਦਾ ਗੱਡਾ ਮੌਜੂਦ ਹੋਣਾ ਜਾਂ
 
ਪੇਟ 'ਚ ਅਲਸਰ ਦਾ ਫਟਣਾ PRINT ਈ ਮੇਲ
Thursday, 22 December 2011
ਪੇਟ 'ਚ ਅਚਾਨਕ ਅਸਹਿਣਯੋਗ ਦਰਦ ਹੋਣਾ ਜੋ ਕਿਸੇ ਵੀ ਤਰ੍ਹਾਂ ਦੀ ਹਰਕਤ ਨਾਲ ਵਧਦਾ ਹੀ ਜਾਵੇ, ਨਾਲ ਹੀ ਪੇਟ ਦੀਆਂ ਮਾਸਪੇਸ਼ੀਆਂ ਦਾ ਸਖਤ ਮਹਿਸੂਸ ਹੋਣਾ ਖਾਸਕਰ ਉਨ੍ਹਾਂ ਲੋਕਾਂ 'ਚ ਜਿਨ੍ਹਾਂ ਨੂੰ ਅਲਸਰ ਦੀ ਸਮੱਸਿਆ ਰਹੀ ਹੈ, ਪੇਟ 'ਚ ਅਲਸਰ ਦੇ ਫਟਣ ਦੇ ਲੱਛਣ ਹੋ ਸਕਦੇ ਹਨ।
 ਅਲਸਰ ਦੀ ਸਮੱਸਿਆ ਅਕਸਰ ਲੰਬੇ ਸਮੇਂ ਤਕ ਪ੍ਰੇਸ਼ਾਨ ਕਰਦੀ ਹੈ। ਇਸ ਵਿਚ ਅਕਸਰ ਪੇਟ 'ਚ ਪ੍ਰੇਸ਼ਾਨੀ, ਦਰਦ, ਬਦਹਜ਼ਮੀ, ਪੇਟ ਦੇ ਭਰੇ ਰਹਿਣ ਦਾ ਅਹਿਸਾਸ, ਘਬਰਾਹਟ ਹੋਣਾ ਅਤੇ ਹੋਰ ਲੱਛਣ ਦਿਖਾਈ ਦਿੰਦੇ ਹਨ। ਜਿਨ੍ਹਾਂ ਲੋਕਾਂ ਨੂੰ ਅਲਸਰ ਦੀ ਸਮੱਸਿਆ ਕਾਰਨ ਉਪਰੋਕਤ ਲੱਛਣਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਇਸ ਪ੍ਰੇਸ਼ਾਨੀ ਦੀ ਜਿਵੇਂ ਆਦਤ ਪੈ ਜਾਂਦੀ ਹੈ, ਜਿਸ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਨੂੰ ਵਾਰ-ਵਾਰ ਦਵਾਈਆਂ ਦੀ ਵਰਤੋਂ ਕਰਨੀ ਪੈਂਦੀ ਹੈ। ਅਲਸਰ ਦਾ ਪੂਰਾ ਇਲਾਜ ਨਾ ਹੋਣ 'ਤੇ ਉਹ ਪੇਟ ਦੇ ਅੰਦਰੂਨੀ ਹਿੱਸੇ 'ਤੇ ਹੌਲੀ-ਹੌਲੀ ਵਧਦਾ ਰਹਿੰਦਾ ਹੈ। ਉਹ ਪੇਟ ਦੀ ਅੰਦਰੂਨੀ ਸਤ੍ਹਾ ਦਾ ਡਿਊਡੇਨਮ (ਪੇਟ ਦੇ ਠੀਕ ਹੇਠਾਂ ਸਥਿਤ ਛੋਟੀ ਅੰਤੜੀ ਦਾ ਪਹਿਲਾ ਹਿੱਸਾ) ਨੂੰ ਡੂੰਘਿਆਈ ਤਕ ਖੁਰਚਦਾ ਜਾਂਦਾ ਹੈ, ਜਦੋਂ ਤਕ ਕਿ
 
ਦੋ ਦਿਨ ਡਾਇਟਿੰਗ, ਬਾਕੀ ਦਿਨ ਖਾਈਏ ਮਨਚਾਹਿਆ PRINT ਈ ਮੇਲ
Thursday, 22 December 2011
ਜੇਕਰ ਤੁਸੀਂ ਮੋਟਾਪੇ ਤੋਂ ਦੁਖੀ ਹੋ ਤਾਂ ਹਰ ਦਿਨ ਮਨ ਮਾਰਨ ਦੀ ਜਗ੍ਹਾ ਡਾਈਟਿੰਗ ਲਈ ਹਫਤੇ ਦੇ ਦੋ ਦਿਨ ਤੈਅ ਕਰ ਲਓ ਅਤੇ ਬਾਕੀ ਦਿਨ ਜੋ ਮਨ ਚਾਹੇ ਖਾਓ। ਇੱਕ ਨਵੇਂ ਅਧਿਐਨ ਮੁਤਾਬਕ ਬਰੀਟੇਨ ਦੇ ਦੱਖਣੀ ਮਾਨਚੈਸਟਰ ਵਿਚ ਯੂਨੀਵਰਸਿਟੀ ਹਾਸਪਤਾਲ ਦੇ ਖੋਜੀਆਂ ਨੇ 115 ਔਰਤਾਂ ਨੂੰ ਵੱਖ-ਵੱਖ ਤਰ੍ਹਾਂ ਦੀ ਡਾਇਟਿੰਗ 'ਤੇ ਰੱਖਿਆ।ਪਹਿਲੇ ਵਰਗ ਦੀਆਂ ਔਰਤਾਂ ਨੂੰ ਹਫ਼ਤੇ ਦੇ ਦੋ ਦਿਨ ਸਿਰਫ 650 ਕੈਲੋਰੀ ਦਿੱਤੀ ਗਈ ਅਤੇ ਉਨ੍ਹਾਂ ਦੇ ਭੋਜਨ ਵਲੋਂ ਕਾਰਬੋਹਾਈਡ੍ਰੇਟ ਜਿਵੇਂ ਬਰੈਡ, ਆਲੂ ਅਤੇ ਪਾਸਤਾ ਅਤੇ ਤਮਾਮ ਚਰਬੀ ਵਾਲੇ ਪਦਾਰਥ ਹਟਾ ਦਿੱਤੇ ਗਏ। ਉਨ੍ਹਾਂ ਨੂੰ ਹਫ਼ਤੇ ਦੇ ਬਾਕੀ ਪੰਜ ਦਿਨ ਉਨ੍ਹਾਂ ਦੀ ਮਰਜ਼ੀ ਦਾ ਭੋਜਨ ਕਰਨ ਦੀ ਇਜਾਜ਼ਤ ਦਿੱਤੀ ਗਈ ਹਾਲਾਂਕਿ ਉਨ੍ਹਾਂ ਨੂੰ ਪੋਸ਼ਟਿਕ ਖਾਣਾ ਖਾਣ ਦੀ ਸਲਾਹ ਦਿੱਤੀ ਗਈ।
ਦੂਜੇ ਵਰਗ ਦੀਆਂ ਔਰਤਾਂ ਨੂੰ ਹਫ਼ਤੇ ਦੇ ਦੋ ਦਿਨ ਸਿਰਫ ਕਾਰਬੋਹਾਈਡ੍ਰੇਟ ਖਾਣ ਤੋਂ ਰੋਕਿਆ ਗਿਆ ਪਰ ਉਨ੍ਹਾਂ ਦੇ ਭੋਜਨ
 
ਅੱਡੀਆਂ ਤੇ ਕੂਹਣੀਆਂ ਦੀ ਦੇਖਭਾਲ PRINT ਈ ਮੇਲ
Thursday, 22 December 2011
- ਨਹਾਉਣ ਤੋਂ ਪਹਿਲਾਂ ਅੱਡੀਆਂ 'ਤੇ ਹਫਤੇ 'ਚ 2 ਵਾਰ ਤੇਲ ਨਾਲ ਮਾਲਿਸ਼ ਕਰੋ। ਫਿਰ ਸਾਬਣ ਲਗਾ ਕੇ ਸਕ੍ਰਬਰ ਨਾਲ ਰਗੜਨ ਨਾਲ ਮੈਲ ਸਾਫ ਹੋ ਜਾਵੇਗੀ।
- ਪੈਰਾਂ ਦਾ ਪੈਡੀਕਿਓਰ ਕਰਦੇ ਰਹਿਣ ਨਾਲ ਅੱਡੀਆਂ ਨਰਮ ਤੇ ਸਾਫ ਬਣੀਆਂ ਰਹਿ ਸਕਦੀਆਂ ਹਨ।
- ਨਿੰਬੂ ਦੀਆਂ ਬਚੀਆਂ ਛਿੱਲਾਂ ਨੂੰ ਅੱਡੀਆਂ ਤੇ ਕੂਹਣੀਆਂ 'ਤੇ ਰਗੜੋ। ਇਸ ਨਾਲ ਇਨ੍ਹਾਂ 'ਤੇ ਜੰਮੀ ਮੈਲ ਤੇ ਕਾਲਾਪਨ ਦੂਰ ਹੁੰਦਾ ਹੈ।
- ਸੂਤੀ ਜ਼ੁਰਾਬਾਂ 'ਤੇ ਸਾਬਣ ਲਗਾ ਕੇ ਮਲਣ ਨਾਲ ਅੱਡੀਆਂ ਨੂੰ ਸਾਫ ਰੱਖਿਆ ਜਾ ਸਕਦਾ ਹੈ।
- ਜੈਤੂਨ ਦੇ ਤੇਲ ਨਾਲ ਅੱਡੀਆਂ ਤੇ ਕੂਹਣੀਆਂ ਦੀ ਮਾਲਿਸ਼ ਕਰੋ।
 
<< Start < Prev 1 2 3 4 5 6 7 8 9 10 Next > End >>

Results 1 - 16 of 460
 

Advertisement

AdvertisementAdvertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Punjabi News paper : Ajit weekly Programming and Design :: Mehra Media