|
ਮੇਖ (22 ਮਾਰਚ ਤੋਂ 21 ਅਪ੍ਰੈਲ)
ਸਪਤਾਹ ਦੇ ਵਿਚਲੇ ਹਿੱਸੇ ਵਿਚ ਹਰ ਮੋਰਚੇ 'ਤੇ ਜ਼ਰੂਰਤ ਤੋਂ ਵੱਧ ਸਾਵਧਾਨ ਰਹਿਣਾ ਚਾਹੀਦਾ ਹੈ ਪਰ ਪਹਿਲਾ ਤੇ ਆਖਰੀ ਹਿੱਸਾ ਕਾਰੋਬਾਰੀ ਤੌਰ ਉਤੇ ਕਦਮ ਬੜ੍ਹਤ ਵੱਲ ਰਹੇਗਾ, ਰਾਹੂ ਦੀ ਸਥਿਤੀ ਸਿਹਤ ਲਈ ਕਮਜ਼ੋਰ ਹੈ, ਅਹਿਤਿਆਤ ਰੱਖੋ, ਧਨ ਲਾਭ ਤੱਕ ਧਨ ਲਈ ਸਿਤਾਰਾ ਬਿਹਤਰ, ਲੋਹਾ ਮਸ਼ੀਨਰੀ ਦਾ ਕੰਮ ਕਰਨ ਵਾਲਿਆਂ ਨੂੰ ਚੰਗੀ ਰਿਟਰਨ ਮਿਲੇਗੀ, ਉਲਝਣਾਂ ਕਰਕੇ ਟੈਨਸ਼ਨ ਪ੍ਰੇਸ਼ਾਨੀ ਬਣੀ ਰਹੇਗੀ ਪਰ ਜਨਰਲ ਹਾਲਾਤ ਸੁਧਰਨਗੇ।
ਬ੍ਰਿਖ (22 ਅਪ੍ਰੈਲ ਤੋਂ 21 ਮਈ)
ਸਰਕਾਰੀ ਕੰਮਾਂ ਵਿਚ ਸਫਲਤਾ, ਕੰਸਲਟੈਂਸੀ, ਮੈਡੀਸਨ, ਅਧਿਆਪਨ, ਸੈਰ-ਸਪਾਟਾ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ਵਿਚ ਚੰਗਾ ਲਾਭ ਮਿਲੇਗਾ ਪਰ ਸਪਤਾਹ ਦਾ ਆਖਰੀ ਹਿੱਸਾ ਉਲਝਣਾਂ ਨੂੰ ਵਧਾਉਣ ਵਾਲਾ, ਅਫਸਰਾਂ ਦੇ ਨਰਮ ਰੁੱਖ ਕਰਕੇ ਸਰਕਾਰੀ ਕੰਮਾਂ ਵਿਚ ਠੀਕ ਸੁਣਵਾਈ ਹੋਵੇਗੀ, ਕਾਰੋਬਾਰ ਵਿਚ ਲਾਭ, ਕੰਮਕਾਜੀ ਸਫਰ ਵੀ ਲਾਭ ਦੇਵੇਗਾ, ਉਲਝਣਾਂ ਦਾ ਡਰ, ਲੈਣ ਦੇਣ ਦੇ ਕੰਮਾਂ ਵਿਚ ਵੀ ਚੌਕਸੀ ਵਰਤਣੀ ਚਾਹੀਦੀ ਹੈ।
ਮਿਥੁਨ (22 ਮਈ ਤੋਂ 21 ਜੂਨ)
ਜਨਰਲ ਤੌਰ ਉਤੇ ਪ੍ਰਬਲ ਸਿਤਾਰਾ ਆਪ ਨੂੰ ਹਰ ਮੋਰਚੇ ਉਤੇ ਹਾਵੀ, ਪ੍ਰਭਾਵੀ ਤੇ ਵਿਜਈ ਰੱਖੇਗਾ, ਸ਼ਤਰੂ ਨਿਸਤੇਜ ਰਹਿਣਗੇ ਪਰ ਸੁਭਾਅ ਵਿਚ ਗੁੱਸੇ ਕਰਕੇ ਦੂਜਿਆਂ ਨਾਲ ਕਿਹਾ ਸੁਣੀ ਹੋ ਜਾਣ ਦਾ ਡਰ ਰਹੇਗਾ, ਧਾਰਮਿਕ ਤੇ ਸਰਕਾਰੀ ਕੰਮਾਂ ਵਿਚ ਰੁਕਾਵਟਾਂ ਹਟਣਗੀਆਂ, ਇਰਾਦਿਆਂ ਵਿਚ ਸਫਲਤਾ, ਸਰਕਾਰੀ ਤੇ ਗੈਰ ਸਰਕਾਰੀ ਕੰਮਾਂ ਵਿਚ ਰੁਕਾਵਟਾਂ ਹਟਣਗੀਆਂ, ਧਨ ਲਾਭ ਲਈ ਸਮਾਂ ਬਿਹਤਰ।
ਕਰਕ (22 ਜੂਨ ਤੋਂ 21 ਜੁਲਾਈ)
ਸਿਹਤ ਬਾਰੇ ਲਾਹਪ੍ਰਵਾਹ ਨਹੀਂ ਰਹਿਣਾ ਚਾਹੀਦਾ ਪਰ ਸਰਕਾਰੀ ਕੰਮਾਂ ਵਿਚ ਆਪ ਦੀ ਪੈਠ ਅਤੇ ਦਬਦਬਾ ਬਣਿਆ ਰਹੇਗਾ, ਭੱਜ ਦੌੜ ਵੀ ਸਹੀ ਨਤੀਜਾ ਦੇਵੇਗੀ। ਸਿਹਤ ਦਾ ਧਿਆਨ ਰੱਖੋ, ਡਰਾਈਵਿੰਗ ਵੀ ਸੁਚੇਤ ਰਹਿ ਕੇ ਕਰਨੀ ਚਾਹੀਦੀ ਹੈ ਪਰ ਯਤਨ ਕਰਨ ਉਤੇ ਆਪ ਦੀ ਪਲਾਨਿੰਗ ਵਿਚ ਥੋੜ੍ਹੀ ਬਹੁਤ ਪੇਸ਼ਕਦਮੀ ਹੋਵੇਗੀ।
ਸਿੰਘ (22 ਜੁਲਾਈ ਤੋਂ 21 ਅਗਸਤ)
ਕਾਰੋਬਾਰੀ ਦਸ਼ਾ ਸੰਤੋਖਜਨਕ, ਸਕੀਮਾਂ ਤੇ ਪ੍ਰੋਗਰਾਮ ਸਿਰੇ ਚੜ੍ਹਨਗੇ ਪਰ ਸਿਹਤ ਦੀ ਸੰਭਾਲ ਰੱਖੋ, ਖਾਣ ਪੀਣ ਵੀ ਸੀਮਾ ਵਿਚ ਹੀ ਕਰੋ। ਕੰਮਕਾਜ ਦੀ ਸਥਿਤੀ ਬਿਹਤਰ, ਘਰੇਲੂ ਮੋਰਚੇ ਉਤੇ ਸਦਭਾਵ ਬਣਿਆ ਰਹੇਗਾ, ਸਿਹਤ ਪ੍ਰਤੀ ਲਾਪ੍ਰਵਾਹ ਨਾ ਰਹੋ, ਉਨ੍ਹਾਂ ਵਸਤਾਂ ਦੀ ਵਰਤੋਂ ਨਾ ਕਰੋ ਜਿਹੜੀਆਂ ਪੇਟ ਨੂੰ ਅਪਸੈਟ ਰੱਖਣ ਵਾਲੀਆਂ ਹੋਣ ਪਰ ਹਰ ਮੋਰਚੇ ਉਤੇ ਬਿਹਤਰੀ ਹੋਵੇਗੀ, ਧਾਰਮਿਕ ਸਾਹਿਤ ਦੇ ਪੜ੍ਹਨ ਦੀ ਰੁਚੀ ਰਹੇਗੀ।
ਕੰਨਿਆ(21 ਅਗਸਤ ਤੋਂ 21 ਸਤੰਬਰ)
ਦੁਸ਼ਮਣਾਂ ਦੇ ਉਭਰਨ ਅਤੇ ਸਿਹਤ ਦੇ ਵਿਗੜਨ ਦਾ ਡਰ ਰਹਿ ਸਕਦਾ ਹੈ ਪਰ ਕਾਰੋਬਾਰੀ ਮੋਰਚੇ ਉਤੇ ਸਥਿਤੀ ਸੰਤੋਖਜਨਕ ਰਹੇਗੀ। ਚੱਲ ਰਹੀ ਸਾੜ੍ਹਸਤੀ ਜਨਰਲ ਹਾਲਾਤ ਵਿਚ ਉਲਝਣਾਂ ਵਧਾਉਣ ਵਾਲੀ ਹੈ, ਅਹਿਤਿਆਤ ਰੱਖੋ। ਵਿਰੋਧ ਪੱਖ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਪਰ ਵਪਾਰ, ਕੰਮਕਾਜ ਦੀ ਦਸ਼ਾ ਠੀਕ, ਪੂਰਾ ਜ਼ੋਰ ਲਗਾਉਣ ਉਤੇ ਹੀ ਕਿਸੇ ਕੰਮ ਵਿਚ ਸਫਲਤਾ ਮਿਲੇਗੀ, ਸਿਹਤ ਖਾਸ ਕਰਕੇ ਪੇਟ ਦੀ ਸੰਭਾਲ ਰੱਖਣੀ ਚਾਹੀਦੀ ਹੈ।
ਤੁਲਾ (23 ਸਤੰਬਰ ਤੋਂ 23 ਅਕਤੂਬਰ)
ਸਿਹਤ ਬਾਰੇ ਸੁਚੇਤ ਰਹਿਣ ਦੀ ਲੋੜ ਪਰ ਕਾਰੋਬਾਰੀ ਮਾਮਲਿਆਂ ਵਿਚ ਦਸ਼ਾ ਠੀਕ, ਸਫਲਤਾ ਵੀ ਸਾਥ ਦੇਵੇਗੀ, ਸਾੜ੍ਹਸਤੀ ਟੈਨਸ਼ਨ ਰੱਖਣ ਵਾਲੀ ਹੈ, ਅਹਿਤਿਆਤ ਰੱਖੋ। ਸਕੀਮਾਂ ਸਿਰੇ ਚੜ੍ਹਨਗੀਆਂ, ਅਰਥ ਦਸ਼ਾ ਸੰਤੋਖਜਨਕ ਰਹੇਗੀ, ਸ਼ਤਰੂਆਂ ਉਤੇ ਭਰੋਸਾ ਨਾ ਕਰੋ ਕਿਉਂਕਿ ਉਹ ਆਪ ਦੇ ਖਿਲਾਫ ਸ਼ਰਾਰਤਾਂ ਵਿਚ ਲੱਗੇ ਰਹਿਣਗੇ ਪਰ ਅਰਥ ਤੇ ਕਾਰੋਬਾਰੀ ਦਸ਼ਾ ਸੁਧਰੇਗੀ।
ਬ੍ਰਿਸ਼ਚਕ(24 ਅਕਤੂਬਰ ਤੋਂ 22 ਨਵੰਬਰ)
ਜਾਇਦਾਦੀ ਵਿਚ ਭੱਜ ਦੌੜ ਰਹੇਗੀ, ਸੰਤਾਨ ਵੀ ਸੁਪੋਰਟਿਵ ਰੁਖ ਰੱਖੇਗੀ ਪਰ ਸ਼ਤਰੂ ਪੱਖ ਨੁਕਸਾਨ ਪਹੁੰਚਾਉਣ ਲਈ ਤੁਲਿਆ ਹੋਇਆ ਨਜ਼ਰ ਆਏਗਾ। ਜ਼ਮੀਨ ਜਾਇਦਾਦੀ ਕੰਮਾਂ ਦੇ ਲਈ ਜਿਹੜੇ ਯਤਨ ਕਰੋਗੇ, ਉਸ ਵਿਚ ਥੋੜ੍ਹੀ ਬਹੁਤ ਪੇਸ਼ਕਦਮੀ ਹੋਵੇਗੀ ਫਿਰ ਜਨਰਲ ਕੰਮਾਂ ਵਿਚ ਕਦਮ ਬੜ੍ਹਤ ਵੱਲ ਰਹੇਗਾ, ਸ਼ੁਭ ਕੰਮਾਂ ਵਿਚ ਧਿਆਨ।
ਧਨ (22 ਨਵੰਬਰ ਤੋਂ 21 ਦਸੰਬਰ)
ਜਨਰਲ ਸਿਤਾਰਾ ਮਜ਼ਬੂਤ, ਜ਼ਮੀਨੀ ਕੰਮਾਂ ਵਿਚ ਸਫਲਤਾ ਮਿਲੇਗੀ, ਇੱਜ਼ਤ ਵਧੇਗੀ ਪਰ ਸਪਤਾਹ ਦੇ ਪਹਿਲੇ ਅੱਧ ਵਿਚ ਡਿੱਗਣ-ਫਿਸਲਣ ਦਾ ਡਰ ਬਣਿਆ ਰਹੇਗਾ। ਉਤਸ਼ਾਹ, ਹਿੰਮਤ ਤੇ ਸੰਘਰਸ਼ ਸ਼ਕਤੀ ਬਣੀ ਰਹੇਗੀ, ਸ਼ਤਰੂ ਕਮਜ਼ੋਰ ਰਹਿਣਗੇ ਪਰ ਜਾਇਦਾਦੀ ਕੰਮਾਂ ਵਿਚ ਕਦਮ ਬੜ੍ਹਤ ਵੱਲ ਰਹੇਗਾ, ਮਾਣ ਸਨਮਾਨ ਬਣਿਆ ਰਹੇਗਾ, ਸੰਤਾਨ ਦੇ ਸਹਿਯੋਗੀ ਰੁਖ ਕਰਕੇ ਜਨਰਲ ਕੰਮਾਂ ਵਿਚ ਪੇਚੀਦਗੀਆਂ ਕਮਜ਼ੋਰ ਹੋ ਸਕਦੀਆਂ ਹਨ।
ਮਕਰ(22 ਦਸੰਬਰ ਤੋਂ 21 ਜਨਵਰੀ)
ਸਿਤਾਰਾ ਧਨ ਲਾਭ ਵਾਲਾ, ਭੱਜ ਦੌੜ ਦੀ ਚੰਗੀ ਰਿਟਰਨ ਮਿਲੇਗੀ, ਕੋਰਟ ਕਚਹਿਰੀ ਦੇ ਕੰਮਾਂ ਵਿਚ ਆਪ ਦੀ ਪੈਠ ਵਧੇਗੀ, ਵਪਾਰ, ਕੰਮਕਾਜ ਦੇ ਕੰਮਾਂ ਵਿਚ ਲਾਭ, ਲੋਹਾ, ਮਸ਼ੀਨਰੀ, ਸਟੀਲ ਫਰਨੀਚਰ, ਹਾਰਡ ਵੇਅਰ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮ ਵਿਚ ਚੰਗੀ ਰਿਸਪਾਂਸ ਮਿਲੇਗੀ, ਕੰਮਕਾਜੀ ਦੌੜ ਭੱਜ ਬੇਕਾਰ ਨਹੀਂ ਜਾਵੇਗੀ। ਅਦਾਲਤੀ ਕੰਮਾਂ ਵਿਚ ਆਪ ਦੇ ਪੱਖ ਦੀ ਬਿਹਤਰ ਸੁਣਵਾਈਂ ਹੋਣ ਦੀ ਆਸ, ਤੇਜ ਪ੍ਰਭਾਵ ਬਣਿਆ ਰਹੇਗਾ।
ਕੁੰਭ (22 ਜਨਵਰੀ ਤੋਂ 21 ਫਰਵਰੀ)
ਅਰਥ ਮੋਰਚੇ ਉਤੇ ਆਪ ਦੀ ਪੈਠ ਬਣੀ ਰਹੇਗੀ, ਮਿੱਤਰ ਤੇ ਸੱਜਣ ਸਾਥੀ ਆਪ ਤੋਂ ਉਲਟ ਨਹੀਂ ਚੱਲ ਸਕਣਗੇ, ਤਬੀਅਤ ਵਿਚ ਤੇਜ਼ੀ ਇਸ ਲਈ ਆਪਣੇ ਕਾਬੂ ਰੱਖੋ। ਅਰਥ ਤੇ ਕਾਰੋਬਾਰੀ ਦਸ਼ਾ ਬਿਹਤਰ, ਯਤਨਾਂ ਵਿਚ ਸਫਲਤਾ, ਵਪਾਰ, ਕਾਰੋਬਾਰ ਵਿਚ ਲਾਭ ਯਤਨ ਕਰਨ ਉਤੇ ਕੋਈ ਰੁਕਿਆ ਪਿਆ ਕਾਰੋਬਾਰੀ ਕੰਮ ਬਿਹਤਰ ਸ਼ਕਲ ਲੈ ਸਕਦਾ ਹੈ। ਵੱਡੇ ਲੋਕ ਹਰ ਸਮੇਂ ਆਪ ਦੀ ਮਦਦ ਲਈ ਤਿਆਰ ਮਿਲਣਗੇ।
ਮੀਨ (22 ਫਰਵਰੀ ਤੋਂ 21 ਮਾਰਚ)
ਸਪਤਾਹ ਦੇ ਪਹਿਲੇ ਹਿੱਸੇ ਵਿਚ ਉਲਝਣਾਂ ਜਾਗਦੀਆਂ ਰਹਿ ਸਕਦੀਆਂ ਹਨ ਜਦਕਿ ਵਿਚਲਾ ਤੇ ਆਖਰੀ ਹਿੱਸਾ ਕਾਰੋਬਾਰੀ ਸਥਿਤੀ ਬਿਹਤਰ ਰੱਖੇਗਾ, ਸਿਤਾਰਾ ਨੁਕਸਾਨ ਕਰਵਾਉਣ, ਖਰਚਿਆਂ ਨੂੰ ਵਧਾਉਣ ਤੇ ਝਮੇਲਿਆਂ ਨੂੰ ਬਣਾਈ ਰੱਖਣ ਵਾਲਾ ਹੋਵੇਗਾ ਪਰ ਕੰਮਕਾਜੀ ਦਸ਼ਾ ਠੀਕ, ਪਤੀ ਪਤਨੀ ਸਬੰਧਾਂ ਮਿਠਾਸ ਹੋਵੇਗੀ।
|