tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਮੁੱਖ ਲੇਖ
ਮੁੱਖ ਲੇਖ
ਸਹਿਜ ਗਿਆਨ PRINT ਈ ਮੇਲ
Thursday, 02 February 2012

ਇੱਕ ਅਹਿਮ ਪੌੜੀ ਹੈ ਸਰੀਰ ਦੀ ਸ਼ੁੱਧੀ
ਡਾ: ਕੁਲਜੀਤ ਕੌਰ


ਯੋਗ ਦੀ ਇਹ ਮਾਨਤਾ ਹੈ ਕਿ ਇਨਸਾਨ ਦੇ ਸਰੀਰ ਦਾ ਮੂਲ ਦੈਵੀ ਹੈ। ਉਪਰੋਂ ਸਥੂਲ ਲੱਗਣ ਵਾਲਾ ਇਨਸਾਨੀ ਸਰੀਰ ਬੁਨਿਆਦੀ ਤੌਰ 'ਤੇ ਕੁਦਰਤ ਦੀਆਂ ਸੂਖਮ ਅਤੇ ਪਵਿੱਤਰ ਦੈਵੀ ਸ਼ਕਤੀਆਂ ਦਾ ਪ੍ਰਕਾਸ਼ ਹੈ। ਯੋਗ ਵਿਧੀਆਂ ਦੁਆਰਾ ਇਨਸਾਨ ਦੇ ਸਰੀਰ ਦੇ ਅੰਦਰ ਅਜਿਹੀਆਂ ਪ੍ਰਕਿਰਿਆਵਾਂ ਸ਼ੁਰੂ ਹੁੰਦੀਆਂ ਹਨ, ਜਿਨ੍ਹਾਂ ਨਾਲ ਸਰੀਰ ਦੇ ਭੌਤਿਕ ਤੱਤ ਅਭੌਤਿਕ ਤੱਤਾਂ ਵਿਚ ਤਬਦੀਲ ਹੁੰਦੇ ਹਨ। ਮਾਦੇ ਨੂੰ ਊਰਜਾ ਵਿਚ ਬਦਲਿਆ ਜਾ ਸਕਦਾ ਹੈ ਅਤੇ ਊਰਜਾ ਨੂੰ ਮਾਦੇ ਵਿਚ। ਇਸ ਪਹਿਲੂ ਨੂੰ ਤਾਂ ਅਸੀਂ ਆਮ ਭੌਤਿਕ ਸਤ੍ਹਾ 'ਤੇ ਵੀ ਦੇਖ ਸਕਦੇ ਹਾਂ। ਇਸੇ ਬੁਨਿਆਦੀ ਸਿਧਾਂਤ ਤੇ ਯੋਗ ਉਸਰਿਆ ਹੈ। ਇਸੇ ਮਾਨਤਾ ਦੇ ਅਧਾਰ ਤੇ ਯੋਗ ਦੀ ਇਹ ਧਾਰਨਾ ਬਣੀ ਹੈ ਕਿ ਸਰੀਰ ਨੂੰ ਆਤਮਾ ਵਿਚ ਅਤੇ ਆਤਮਾ ਨੂੰ ਸਰੀਰ ਵਿਚ ਬਦਲਿਆ ਜਾ ਸਕਦਾ ਹੈ। ਇਹ ਹੀ ਮਾਇਆ ਦਾ ਅਨੰਤ ਪਸਾਰਾ ਹੈ ਅਤੇ ਇਸੇ ਨੂੰ ਰਚਨਾ ਵੀ ਕਿਹਾ ਜਾ ਸਕਦਾ ਹੈ। ਜੁੱਗਾਂ ਜੁੱਗਾਂ ਤੋਂ ਇਹ ਵਾਪਰਦਾ ਆ ਰਿਹਾ ਹੈ। ਇਸੇ ਕਰ ਕੇ ਯੋਗ ਰਿਸ਼ੀ ਕਹਿੰਦੇ ਹਨ ਕਿ ਸਰੀਰ ਨੂੰ ਅਪਵਿੱਤਰ ਮੰਨਣ ਵਾਲੀ ਸੋਚ ਸਹੀ ਨਹੀਂ ਹੈ। ਇਹ ਇੱਕ ਤਰਕ ਰਹਿਤ ਅਤੇ ਗ਼ੈਰ ਵਿਗਿਆਨਕ ਸੋਚ ਹੈ।
ਧਰਮਾਂ ਦੇ ਇਤਿਹਾਸ ਵਿਚ ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਮਿਲਦੀਆਂ ਹਨ, ਜਿਨ੍ਹਾਂ ਤੇ ਬਹੁਤ ਸਾਰੇ ਲੋਕ ਅੱਜ ਕੱਲ੍ਹ ਯਕੀਨ ਨਹੀਂ ਕਰਦੇ। ਸੰਤ ਪੁਰਸ਼ਾਂ, ਫ਼ਕੀਰਾਂ ਅਤੇ ਯੋਗੀਆਂ ਦੀਆਂ ਇਨ੍ਹਾਂ ਕਹਾਣੀਆਂ ਵਿਚ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਸ਼ਕਤੀ ਨਾਲ ਆਪਣੇ ਸਰੀਰ ਨੂੰ ਰੌਸ਼ਨੀ ਦੇ ਕਣਾਂ ਵਿਚ ਤਬਦੀਲ ਕਰ ਲਿਆ ਅਤੇ ਬਾਅਦ ਵਿਚ ਪੂਰੀ ਤਰਾਂ ਅਲੋਪ ਹੋ ਗਏ। ਆਮ ਮਾਨਤਾਵਾਂ ਮੁਤਾਬਕ ਅਜਿਹੀਆਂ ਕਹਾਣੀਆਂ ਇਸ ਰੂਪ ਵਿਚ ਚੱਲਦੀਆਂ ਹਨ ਕਿ ਕੋਈ ਸੰਤ ਪੁਰਸ਼ ਆਪਣੀ ਮੌਤ ਵੇਲੇ ਆਪਣੇ ਸਰੀਰ ਸਮੇਤ ਹੀ ਉਪਰਲੇ ਸੰਸਾਰ ਵਿਚ ਚਲਾ ਗਿਆ। ਅਸਲ ਵਿਚ ਅਜਿਹੇ ਲੋਕ ਆਪਣੇ ਸਰੀਰਾਂ ਨੂੰ ਊਰਜਾ ਲਹਿਰਾਂ ਵਿਚ ਤਬਦੀਲ ਕਰ ਸਕਣ ਦੀ ਅਜਿਹੀ ਸਮਰੱਥਾ ਰੱਖਦੇ ਹੁੰਦੇ ਹਨ ਕਿ ਉਹ ਆਪਣੇ ਸਰੀਰ ਦਾ ਕੋਈ ਭੌਤਿਕ ਤੱਤ ਨਹੀਂ ਛੱਡਦੇ। ਸਾਰੇ ਲੋਕ ਅਜਿਹੀਆਂ ਕਹਾਣੀਆਂ ਵਿਚ ਯਕੀਨ ਨਹੀਂ ਰੱਖਦੇ ਪਰ ਧਾਰਮਿਕ ਪਰੰਪਰਾ ਅਤੇ ਯੋਗ ਪਰੰਪਰਾ ਵਿਚ ਅਜਿਹੀਆਂ ਕਹਾਣੀਆਂ ਨੂੰ ਨਿਰਾ ਵਹਿਮ ਨਹੀਂ ਸਮਝਿਆ ਜਾਂਦਾ। ਯੋਗ ਰਿਸ਼ੀਆਂ ਦਾ ਕਹਿਣਾ ਹੈ ਕਿ ਸਾਡੀ ਅੱਜ ਦੀ ਵਿਗਿਆਨਕ ਸੋਚ ਜੀਵਨ ਅਤੇ ਹੋਂਦ ਦੇ ਵਰਤਾਰੇ ਦੇ ਸਾਰੇ ਪਹਿਲੂਆਂ ਨੂੰ ਨਹੀਂ ਜਾਣਦੀ। ਬਹੁਤ ਕੁੱਝ ਅਜਿਹਾ ਹੈ ਜਿਹੜਾ ਮੌਜੂਦਾ ਸਥਾਪਤ ਵਿਗਿਆਨਕ ਦਾਇਰਿਆਂ ਦੀ ਪਹੁੰਚ ਤੋਂ ਬਾਹਰ ਹੈ ਅਤੇ ਜਿਸ ਦੇ ਰਹੱਸਾਂ ਨੂੰ ਸਮਝਣ ਲਈ ਅਸੀਂ ਹੌਲੀ ਹੌਲੀ ਅੱਗੇ ਵਧ ਰਹੇ ਹਾਂ। ਜੀਵਨ ਅਤੇ ਬ੍ਰਹਿਮੰਡ ਦੇ ਬਹੁਤ ਸਾਰੇ ਭੇਤ ਅਸੀਂ ਜੋ ਅੱਜ ਜਾਣਦੇ ਹਾਂ, ਉਹ ਸੌ ਸਾਲ ਪਹਿਲਾਂ ਨਹੀਂ ਸਾਂ ਜਾਣਦੇ। ਇਸੇ ਤਰਾਂ ਬਹੁਤ ਕੁੱਝ ਹੋਰ ਅਜਿਹਾ ਹੈ, ਜਿਹੜਾ ਅਸੀਂ ਅੱਜ ਨਹੀਂ ਜਾਣਦੇ।

 
ਚੋਣਾਂ ਵਿੱਚ ਪੰਜਾਬ ਦੇ ਮੁੱਦੇ ਕਿੱਥੇ ਹਨ? PRINT ਈ ਮੇਲ
Thursday, 02 February 2012

ਪੰਜਾਬ ਅੰਦਰ ਇਸ ਵਾਰ ਚੋਣਾਂ ਦੇ ਰੰਗ ਕੁੱਝ ਆਮ ਨਾਲੋਂ ਵੱਖਰੇ ਹਨ। ਸਪੀਕਰਾਂ ਦਾ ਸ਼ੋਰ-ਸ਼ਰਾਬਾ ਨਹੀਂ। ਝੰਡੀਆਂ ਬੈਨਰਾਂ ਦੀ ਕੰਧਾਂ ਤੇ ਭਰਮਾਰ ਨਹੀਂ। ਪਿੰਡਾਂ ਅੰਦਰ ਪਾਰਟੀਆਂ ਨੇ ਚੋਣ ਦਫ਼ਤਰ ਨਹੀਂ ਖੋਲ੍ਹੇ। ਪਿਛਲੀ ਚੋਣ ਵਾਰੀ ਚੋਣ ਦਫ਼ਤਰਾਂ ਦੇ ਬਹਾਨੇ ਸ਼ਰਾਬ ਪੀਣ ਦੇ ਅੱਡੇ ਖੋਲ੍ਹੇ ਹੋਏ ਸਨ।
 ਪਿੰਡਾਂ ਦੇ ਚੋਣ ਦਫ਼ਤਰ ਕਾਹਦੇ ਸਨ। ਕੋਈ ਦੁਕਾਨ ਜਾਂ ਕਮਰਾ ਕਿਰਾਏ 'ਤੇ ਲੈ ਕੇ ਬਾਹਰ ਵੱਡਾ ਸਾਰਾ ਬੈਨਰ ਉਮੀਦਵਾਰ ਦਾ ਲਾਇਆ ਹੁੰਦਾ। ਅੰਦਰ ਇੱਕ ਪਾਸੇ ਕੈਨ ਦੇਸੀ ਸ਼ਰਾਬ ਦਾ ਪਿਆ ਹੁੰਦਾ। ਨੁੱਕਰੇ ਇੱਕ ਭੁਜੀਆ ਦਾ ਪੈਕੇਟ। ਜੱਗ ਵਿੱਚ ਪਾਣੀ ਅਤੇ ਇੱਕ ਕੱਚ ਦੀ ਗਲਾਸੀ। ਜੇ ਕੋਈ ਪਸ਼ੂਆਂ ਲਈ ਪੱਠੇ ਵੱਢਣ ਜਾਂਦਾ ਤਾਂ ਚੋਣ ਦਫ਼ਤਰ 'ਚੋਂ ਹੋ ਕੇ ਜਾਂਦਾ। ਕਮਾਲ ਦੀ ਗੱਲ ਹੈ ਕਿ ਅਮੀਰ-ਗਰੀਬ ਅਤੇ ਸਭ ਜ਼ਾਤਾਂ ਦੇ ਲੋਕ ਇੱਕੋ ਗਲਾਸੀ 'ਚੋਂ ਸ਼ਰਾਬ ਪੀਂਦੇ। ਇਸ ਤਰ੍ਹਾਂ ਇਹ ਸਥਾਨ ਏਕਤਾ ਅਤੇ ਭਾਈਚਾਰੇ ਦੀ ਅਦੁਤੀ ਮਿਸਾਲ ਪੇਸ਼ ਕਰਦੇ ਸਨ। ਚੋਣਾਂ ਦੇ ਬਹਾਨੇ ਕੋਈ ਚਾਰ ਪੈਸੇ ਬੋਝੇ 'ਚ ਪਾ ਲੈਂਦਾ।
 ਪਰ ਆਹ ਚੋਣ ਕਮਿਸ਼ਨ ਵਾਲਿਆ ਨੂੰ ਪਤਾ ਨਹੀਂ ਕੀ ਸੁੱਝੀ? ਸ਼ਰਾਬ ਦੀ ਮਨਾਹੀ ਕਰ ਕੇ ਲੋਕਾਂ ਦੀ ਭਾਈਚਾਰਕ ਏਕਤਾ 'ਚ ਫ਼ਰਕ ਪਾ ਦਿੱਤਾ। ਉਥੋਂ ਹਮਾਤੜਾਂ ਨੇ ਕਈ ਤਰਾਂ ਦੀ ਲੋੜ ਪੂਰੀ ਕਰਨੀ ਹੁੰਦੀ ਸੀ ਪੈਸੇ ਵੰਡਣ 'ਤੇ ਸਖ਼ਤੀ ਕਾਰਨ ਉਹ ਆਸ ਵੀ ਗਈ। ਇੱਕ ਗਰੀਬ ਵਿਚਾਰੇ ਨੂੰ ਆਸ ਸੀ ਕਿ ਵੋਟਾਂ 'ਚ ਕਿਸੇ ਘੜੰਮ ਚੌਧਰੀ ਦਾ ਤਰਲਾ ਮਾਰ ਕੇ ਬਜੁਰਗ ਮਾਂ-ਬਾਪ ਦੀਆਂ ਅੱਖਾਂ ਦਾ ਆਪ੍ਰੇਸ਼ਨ ਕਰਾ ਸਕਾਂਗੇ।
 ਕੋਈ ਇਸ ਆਸ 'ਤੇ ਬੈਠਾ ਸੀ ਕਿ ਵੋਟਾਂ ਵਾਲੇ ਜੇਬ ਗਰਮ ਕਰਨਗੇ ਤਾਂ ਕੋਈ ਨਿਆਣਿਆਂ ਦਾ ਲੀੜਾ-ਟਾਕੀ ਬਣਾ ਸਕਾਂਗੇ। ਪਰ ਜੀਉਂਦਾ ਰਹੇ ਚੋਣ ਕਮਿਸ਼ਨ ਫੇਰਤਾ ਸਭ ਦੀਆਂ ਆਸਾਂ 'ਤੇ ਪਾਣੀ।
 ਪਰ ਪੱਤਰਕਾਰ ਭਾਈਚਾਰਾ ਆਪਣਾ ਪੂਰਾ ਜਲ-ਜਲੌਅ ਦਿਖਾ ਰਿਹਾ ਹੈ। ਵੰਨ-ਸੁਵੰਨੀਆਂ ਗੱਡੀਆਂ ਦੇ ਝੂਟੇ ਲੈ ਰਹੇ ਹਨ। ਮੇਰੇ ਇੱਕ ਪੱਤਰਕਾਰ ਦੋਸਤ ਨੇ ਇੱਕ ਨਵੇਂ ਬਣੇ ਫ਼ੈਡਰਸ਼ਨੀਏ ਨੇਤਾ ਦਾ ਅਖ਼ਬਾਰ 'ਚ ਬਿਆਨ ਲਗਵਾਇਆ। ਬਿਆਨ ਸੀ ਚੋਣਾਂ 'ਚ ਨਸ਼ਿਆਂ ਦੇ ਵਿਰੁੱਧ। ਅਗਲੇ ਦਿਨ ਸ਼ਾਮ ਨੂੰ ਪੱਤਰਕਾਰ ਫੈਡਰਸ਼ਨੀਏ ਨੇਤਾ ਨੂੰ ਫ਼ੋਨ ਕਰ ਰਿਹਾ ਸੀ। ਕਿੱਥੇ ਆਂ ਪ੍ਰਧਾਨ? ਅੱਜ ਤੇਰਾ ਬਿਆਨ ਛਪਿਆ ਅਖ਼ਬਾਰ 'ਚ ਬਹਿਜਾ-ਬਹਿਜਾ ਕਰਾਈ ਪਈ ਆ। ਅੱਗੋ ਫੈਡਰੇਸ਼ਨੀਏ ਨੇਤਾ ਕਹਿਣ ਲੱਗਾ ''ਗੱਲ ਕਰ ਕਿਹੜੀ ਪੀਣੀ ਓ ਮੈਂ ਹੁਣੇ ਆਉਨਾ"।

 
ਪੰਜਾਬ ਸਿੰਘ ਦਾ ਪੰਜਾਬ ਨੂੰ ਖ਼ਤ PRINT ਈ ਮੇਲ
Thursday, 26 January 2012

ਗਰੀਬ ਹੁੰਦਾ ਪੰਜਾਬ ਅਤੇ ਅਮੀਰ ਹੁੰਦੇ ਐਮ.ਐਲ.ਏ
ਮੈਂ ਪੰਜਾਬ ਸਿੰਘ ਮੁਖ਼ਾਤਬ ਹਾਂ ਪਿਆਰੇ ਪੰਜਾਬ ਨੂੰ। ਉਸ ਪੰਜਾਬ ਨੂੰ ਜਿੱਥੇ ਬਾਬਾ ਨਾਨਕ ਦੇ ਬੋਲ ਭਾਈ ਮਰਦਾਨੇ ਦੀ ਰਬਾਬ ਦੇ ਸੰਗੀਤ ਦੇ ਘਰਾਂ ਤੇ ਬੈਠ ਕੇ ਇਸਦੀ ਫਿਜ਼ਾ ਵਿਚ ਮਿਸ਼ਰੀ ਘੋਲਦੇ ਹਨ। ਉਸ ਪੰਜਾਬ ਨੂੰ ਜਿੱਥੇ ਦਸਮ ਗੁਰੂ ਗੋਬਿੰਦ ਸਿੰਘ ਦੇ ਨੀਲੇ ਘੋੜੇ ਦੇ ਸੁਮਾਂ ਦੀ ਟੱਪ-ਟੱਪ ਪੰਜਾਬੀਆਂ ਦੇ ਮਨਾਂ ਵਿਚ ਸਦੀਆਂ ਤੋਂ ਝਰਨਾਹਟ ਛੇੜ ਰਹੀ ਹੈ। ਉਸ ਪੰਜਾਬ ਨੂੰ ਮੁਖ਼ਾਤਬ ਹਾਂ, ਜਿਸਦੀਆਂ ਜੂਹਾਂ ਵਿਚ ਹੀਰ ਦੇ ਬੋਲ ਅਤੇ ਮਿਰਜ਼ੇ ਦੀ ਹੇਕ ਸੁਣਾਈ ਦਿੰਦੀ ਹੈ। ਉਹ ਪੰਜਾਬ ਜੋ ਨਾ ਹਿੰਦੂ, ਨਾ ਮੁਸਲਮਾਨ, ਜਿਹੜਾ ਸਿਰਫ ਗੁਰਾਂ ਦੇ ਨਾਮ 'ਤੇ ਜਿਊਣਾ ਜਾਣਦਾ ਹੈ। ਹਾਂ, ਮੈਂ ਉਸ ਪੰਜਾਬ ਨੂੰ ਮੁਖ਼ਾਤਬ ਹਾਂ, ਜਿੱਥੇ ਹੁਣ ਪੰਜ ਆਬ ਨਹੀਂ ਵਗਦੇ, ਸਿਰਫ ਢਾਈ ਦਰਿਆ ਰਹਿ ਗਏ ਹਨ ਅਤੇ ਉਨ੍ਹਾਂ ਦਰਿਆਵਾਂ ਵਿਚ ਵੀ ਹੁਣ ਪਵਿੱਤਰ ਜਲ ਵਗਣਾ ਤਾਂ ਸੁਪਨਾ ਹੀ ਹੋ ਗਿਆ ਹੈ। ਅਖ਼ਬਾਰੀ ਰਿਪੋਰਟਾਂ ਤਾਂ ਇੱਕ ਹੋਰ ਦਰਿਆ ਵਗਣ ਬਾਰੇ ਵੀ ਜ਼ਿਕਰ ਕਰਦੀਆਂ ਰਹਿੰਦੀਆਂ ਹਨ। ਅਖੇ ਇੱਥੇ ਹੁਣ ਛੇਵਾਂ ਦਰਿਆ ਵੱਗ ਰਿਹੈ 'ਨਸ਼ਿਆਂ ਦਾ ਦਰਿਆ'। ਇੱਥੋਂ ਦੀ ਜਵਾਨੀ ਹੁਣ ਨਸ਼ਿਆਂ ਵਿਚ ਗ਼ਲਤਾਨ ਹੋ ਰਹੀ ਹੈ ਜਾਂ ਫਿਰ ਅੱਖਾਂ ਵਿਚ ਵਧੀਆ ਰੁਜ਼ਗਾਰ ਦੇ ਸੁਪਨੇ ਸਮੋ ਕੇ ਬਾਪੂ ਦੀ ਪੁੱਤਾਂ ਵਰਗੀ ਪੈਲੀ ਨੂੰ ਵੇਚ ਵੱਟ ਕੇ ਏਜੰਟਾਂ ਦੇ ਢਹੇ ਚੜ੍ਹ

 
ਬਦਲ ਗਏ ਵਿਆਹਾਂ ਦੇ ਰੰਗ PRINT ਈ ਮੇਲ
Thursday, 26 January 2012

ਅੱਜ ਕਲ੍ਹ ਵਿਆਹ ਅਤੇ ਵੇਖ-ਵਖਾਈਆਂ ਹੋਰ ਤਰ੍ਹਾਂ ਹੋ ਗਈਆਂ ਹਨ, ਪਰ ਪਹਿਲਾਂ ਇਹ ਹੋਰ ਢੰਗ ਨਾਲ ਹੁੰਦਾ ਸੀ। ਹੁਣ ਲੋਕਾਂ ਨੇ ਆਪਣਾ ਸਟੈਂਡਰਡ ਉੱਚਾ ਕਰ ਆਪਣੇ ਵੀ.ਆਈ.ਪੀ. ਹੋਣ ਦੇ ਭਰਮ ਪਾਲ ਛੱਡੇ ਹਨ। ਹਰ ਕੋਈ ਆਂਹਦਾ ਫਿਰਦਾ ਮੈਂ ਪਾਟੇ ਖਾਂ ਦਾ ਸਾਲ਼ਾ ਹਾਂ। ਕੋਈ ਜ਼ਮੀਨ ਵੱਲ ਵੇਖਣ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਜ਼ਮੀਨ ਤਾਂ ਪੈਰਾਂ ਹੇਠਲੀ ਸ਼ੈਅ ਹੈ। ਫੱਕਰਾਂ ਦੇ ਸੌਣ ਵਾਲ਼ੀ ਥਾਂ। ਪੰਜਾਬ ਵਿਚ ਫੋਕੀ ਸ਼ਾਨ ਜਾਂ ਟੌਹਰ ਦਿਖਾਉਣ ਦੀ ਬਿਮਾਰੀ ਅਜਿਹੀ ਚੱਲੀ ਕਿ ਮਾੜਾ ਬੰਦਾ ਵੀ ਰਾਸ਼ਟਰਪਤੀ ਓਬਾਮੇ ਤੋਂ ਵੱਧ ਟੌਹਰ ਰੱਖੀ ਫਿਰਦਾ।
ਮੈਂ ਪੰਜਾਬੀਆਂ ਦੀ ਇੱਕ ਬਦਲ ਰਹੀ ਆਦਤ ਨੋਟ ਕੀਤੀ ਹੈ। ਐਵੇਂ ਸਧਾਰਨ ਜਿਹੀ ਗੱਲ ਤੇ ਔਖੇ-ਭਾਰੇ ਹੋ ਕੇ ਬੋਲਣਗੇ ਜਾਂ ਗੱਲ ਕਰਨ ਵੇਲੇ ਬੇਵਜ੍ਹਾ ਤਨਜ਼ ਦਾ ਵਿਖਾਵਾ ਕਰਨਗੇ। ਖੂਨ ਦੇ ਰਿਸ਼ਤਿਆਂ ਦੇ ਕੋਈ ਮਾਅਨੇ ਨਹੀਂ ਰਹਿ ਗਏ। ਜਦੋਂ ਹੱਥ ਨਾਲ ਹੱਥ ਮਿਲਾਇਆ ਜਾਂਦਾ ਹੈ ਜਾਂ ਗਲ਼ੇ ਮਿਲਿਆ ਜਾਂਦਾ ਹੈ ਤਾਂ ਬੰਦਾ ਨਹੀਂ ਗਰਜ਼ ਨੂੰ ਗਰਜ਼ ਮਿਲ ਰਹੀ ਹੁੰਦੀ ਹੈ।
ਪਹਿਲਾਂ ਫੋਕੀ ਟੌਹਰ ਨੂੰ ਕੋਈ ਨਹੀਂ ਸੀ ਜਾਣਦਾ। ਸਖ਼ਤ ਮਿਹਨਤ ਕਰਕੇ ਹਰ ਕਿਸੇ ਦੀ ਮਸਾਂ ਰੋਟੀ ਪੂਰੀ ਹੁੰਦੀ ਸੀ। ਪਰ ਅੱਜ ਪੰਜਾਬ 'ਚ ਰਿਜ਼ਕ ਧੱਕੇ ਮਾਰ ਕੇ ਆਇਆ ਹੈ। ਹਰ ਤੇ ਹਰ ਕੋਈ ਸਰਦਾਰਾਂ ਵਾਲੀ ਜ਼ਿੰਦਗੀ ਜਿਊਣਾ

 
ਅੱਗੇ ਹੋਰ ਵੀ ਹੈ...
<< Start < Prev 1 2 3 4 5 6 7 8 9 10 Next > End >>

Results 1 - 24 of 557
 

Advertisement

AdvertisementAdvertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Punjabi News paper : Ajit weekly Programming and Design :: Mehra Media