tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਖੇਡ ਸਮਾਚਾਰ
ਖੇਡ ਸਮਾਚਾਰ
ਅਮਰੀਕਨ ਮੋਟਰ ਕਾਰ ਰੈਲੀ ਦਾ ਪਹਿਲਾ ਭਾਰਤੀ ਚਾਲਕ PRINT ਈ ਮੇਲ
Thursday, 29 December 2011
ਪੰਜਾਬੀ ਲੋਕ ਜਿੱਥੇ ਵੀ ਜਾਂਦੇ ਹਨ ਆਪਣੇ ਸ਼ੌਕ ਨਹੀਂ ਤਿਆਗਦੇ। ਭਾਵੇਂ ਸ਼ੌਕ ਪਾਲਣ ਲਈ ਉਨ੍ਹਾਂ ਨੂੰ ਕਿੰਨੀ ਵੀ ਮਿਹਨਤ ਕਿਉਂ ਨਾ ਕਰਨੀ ਪਵੇ। ਅਜਿਹੇ ਹੀ ਜੁਝਾਰੂ ਪੰਜਾਬੀਆਂ 'ਚ ਸ਼ਾਮਲ ਹੈ ਮੋਟਰ ਕਾਰ ਚਾਲਕ ਡਾ. ਗੈਰੀ ਗਿੱਲ। ਸ਼ਾਹੀ ਸ਼ਹਿਰ ਪਟਿਆਲਾ ਦੇ ਜੰਮਪਲ ਡਾ. ਯੁਗੇਸ਼ਵਰ ਸਿੰਘ ਗਿੱਲ ਉਰਫ਼ ਗੈਰੀ ਗਿੱਲ ਨੇ ਵਿਸ਼ਵ ਦੀ ਸਭ ਤੋਂ ਸਖ਼ਤ ਮੁਕਾਬਲੇ ਵਾਲੀ ਮੋਟਰ ਕਾਰਾਂ ਦੀ ਉਬੜ-ਖਾਬੜ ਰਸਤੇ 'ਚ ਹੋਣ ਵਾਲੀ 'ਰੈਲੀ ਅਮਰੀਕਾ' 'ਚ ਹਿੱਸਾ ਲੈਣ ਵਾਲਾ ਪਹਿਲਾ ਭਾਰਤੀ ਮੋਟਰ ਚਾਲਕ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਰੈਲੀ 'ਚ ਉਹ ਪਿਛਲੇ ਦੋ ਸਾਲਾਂ ਤੋਂ ਪਹਿਲੇ ਪੰਜਾਂ ਸਥਾਨਾਂ 'ਤੇ ਟਿਕਿਆ ਹੈ। ਇਸ ਦੇ ਨਾਲ ਹੀ ਗੈਰੀ ਗਿੱਲ ਨੇ ਉਚੇਚੇ ਤੌਰ 'ਤੇ ਉੜੀਸਾ 'ਚ ਹੋਈ ਕੌਮੀ ਚੈਂਪੀਅਨਸ਼ਿਪ 'ਚ ਟੀਮ ਐਮ.ਆਰ.ਐਫ਼. ਵੱਲੋਂ ਹਿੱਸਾ ਲੈਂਦਿਆਂ ਦੇਸ਼ ਭਰ 'ਚੋਂ ਅੱਵਲ ਨੰਬਰ 'ਤੇ ਰਹਿਣ ਦਾ ਮਾਣ ਪ੍ਰਾਪਤ ਕੀਤਾ ਹੈ। ਗੈਰੀ ਗਿੱਲ ਨੇ ਵਾਈ.ਪੀ.ਐਸ. ਸਕੂਲ ਪਟਿਆਲਾ ਵਿਖੇ ਪੜ੍ਹਦਿਆਂ ਸਾਹਸੀ ਖੇਡਾਂ ਘੋੜ ਸਵਾਰੀ, ਪਹਾੜਾਂ ਨਾਲ ਜੁੜੀਆਂ ਖੇਡਾਂ 'ਚ ਹਿੱਸਾ ਲੈਣਾ ਸ਼ੁਰੂ ਕੀਤਾ। ਫਿਰ ਐਮ.ਬੀ.ਬੀ.ਐਸ. ਦੀ ਪੜ੍ਹਾਈ ਦੌਰਾਨ ਉਸ ਨੇ ਮੋਟਰ ਕਾਰ ਰੈਲੀਆਂ 'ਚ ਹਿੱਸਾ ਲੈਣਾ ਸ਼ੁਰੂ ਕੀਤਾ। ਉਸ ਨੇ 2003 'ਚ ਉਸ ਨੇ
 
ਕੁੰਢੀਆਂ ਦਾ ਭੇੜ PRINT ਈ ਮੇਲ
Thursday, 29 December 2011
ਜਿਸ ਵੇਲੇ ਭਾਰਤ ਦੇ ਬਹੁਤੇ ਹਿੱਸਿਆਂ ਵਿੱਚ ਸਰਦੀ ਦਾ ਆਗਮਨ ਹੋ ਰਿਹਾ ਹੁੰਦਾ ਹੈ, ਉਸ ਵੇਲੇ ਆਸਟਰੇਲੀਆ ਵਿੱਚ ਗਰਮੀ ਸ਼ੁਰੂ ਹੁੰਦੀ ਹੈ ਅਤੇ ਭਾਰਤ ਦੀ ਕ੍ਰਿਕਟ ਟੀਮ ਦਾ ਆਸਟਰੇਲੀਆ ਦੌਰਾ ਅਜਿਹੇ ਵੇਲੇ ਹੀ ਸ਼ੁਰੂ ਹੋ ਰਿਹਾ ਹੈ। । ਇਸ ਲੜੀ ਦਾ ਟੀ.ਵੀ. ਪ੍ਰਸਾਰਣ ਕਰਨ ਵਾਲੀ ਕੰਪਨੀ ਨੇ ਇਸ ਨੂੰ 'ਅਗਨੀਪਥ' ਲੜੀ ਦਾ ਨਾਂ ਦਿੱਤਾ ਹੈ, ਜੋ ਕਿ ਕਾਫੀ ਢੁੱਕਵਾਂ ਜਾਪਦਾ ਹੈ। ਇਸ ਵੇਲੇ ਭਾਵੇਂ ਆਸਟਰੇਲੀਆਈ ਟੀਮ ਪਹਿਲਾਂ ਨਾਲੋਂ ਕੁਝ ਕਮਜ਼ੋਰ ਜਾਪਦੀ ਹੈ ਪਰ ਫੇਰ ਵੀ ਇਸ ਮੁਸ਼ਕਿਲ ਦੌਰੇ ਦੌਰਾਨ ਭਾਰਤੀ ਟੀਮ ਨੂੰ ਪਸੀਨੇ ਜ਼ਰੂਰ ਆਉਣਗੇ ਕਿਉਂਕਿ ਇਹ ਲੜੀ ਹਮੇਸ਼ਾ ਹੀ ਫਸਵੀਂ ਹੁੰਦੀ ਹੈ। । ਕਿਸੇ ਵੇਲੇ ਕੰਗਾਰੂ ਟੀਮ ਕੋਲ ਐਡਮ ਗਿਲਕ੍ਰਿਸਟ, ਡੇਮੀਅਨ ਮਾਰਟਿਨ, ਮੈਥੀਊ ਹੇਡਨ, ਜਸਟਿਨ ਲੈਂਗਰ, ਬ੍ਰੈੱਟ ਲੀ, ਗਲੈਨ ਮੈਕਗ੍ਰਾਹ, ਸ਼ੇਨ ਵਾਰਨ ਆਦਿ ਜਿਹੇ ਧਾਕੜ ਖਿਡਾਰੀ ਹੁੰਦੇ ਸਨ ਜੋ ਇੱਕ-ਇੱਕ ਕਰਕੇ ਸੰਨਿਆਸ ਲੈ ਚੁੱਕੇ ਹਨ ਪਰ ਇਸ ਮੌਜੂਦਾ ਘੱਟ ਤਜਰਬੇਕਾਰ ਆਸਟਰੇਲਿਆਈ ਟੀਮ ਵਿੱਚ ਰਿਕੀ ਪੌਂਟਿੰਗ ਹੀ ਇੱਕ ਅਜਿਹਾ ਬੱਲੇਬਾਜ਼ ਹੈ ਜਿਸ ਨੇ ਟੈਸਟ ਕ੍ਰਿਕਟ ਵਿਚ 158 ਮੈਚ ਖੇਡਦੇ ਹੋਏ 12 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ। ਦੂਜੇ ਪਾਸੇ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ ਅਤੇ ਵੀ.ਵੀ.ਐਸ. ਲਕਸ਼ਮਣ ਦੀ
 
ਪਾਕਿਸਤਾਨੀ ਕਬੱਡੀ ਧਾਵੀ ਨੇ ਦਿਲ ਜਿੱਤੇ PRINT ਈ ਮੇਲ
Thursday, 22 December 2011
ਦੇਸ਼-ਵਿਦੇਸ਼ ਦੇ ਸਰਕਲ ਕਬੱਡੀ ਦੇ ਗਲਿਆਰਿਆਂ 'ਚ ਸਦੀਕ ਬੱਟ ਦਾ ਨਾਮ ਪੋਟਿਆਂ 'ਤੇ ਗਿਣੇ ਜਾਣ ਵਾਲੇ ਵਾਲੇ ਧਾਵੀਆਂ 'ਚ ਸ਼ੁਮਾਰ ਹੈ। ਭਾਰਤੀ ਪੰਜਾਬ 'ਚ ਦੂਜਾ ਸੰਸਾਰ ਕਬੱਡੀ ਕੱਪ ਖੇਡਣ ਆਈ ਪਾਕਿਸਤਾਨੀ ਟੀਮ ਦੇ ਕਪਤਾਨ ਸਦੀਕ ਬੱਟ ਦੀ ਕਬੱਡੀ ਦਾ ਝੱਖੜ ਪਾਕਿਸਤਾਨ ਤੋਂ ਇਲਾਵਾ ਭਾਰਤ, ਕੁਵੈਤ, ਦੁਬਈ, ਇਰਾਨ, ਮਲੇਸ਼ੀਆ, ਹਾਂਗਕਾਂਗ, ਨੇਪਾਲ, ਅਮਰੀਕਾ, ਕੈਨੇਡਾ ਆਦਿ ਦੇਸ਼ਾਂ 'ਚ ਵਾਵਰੋਲਾ ਲਿਆਇਆ ਹੈ। ਪਾਕਿ ਟੀਮ ਦਾ ਕਪਤਾਨ ਜਦੋਂ ਵਿਰੋਧੀ ਪਾਲੇ 'ਚ ਕਬੱਡੀ ਪਾਉਂਦਾ ਹੈ ਤਾਂ ਧਰਤੀ ਥਰ-ਥਰ ਕੰਬਦੀ ਹੈ। ਬੱਟ ਸਦੀਕ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੋਇਆ ਹੈ ਜਿਸ ਨੂੰ ਜੱਫਾ ਲਾਉਣ ਲਈ ਨਰੋਏ ਤੋਂ ਨਰੋਏ ਜਾਫੀਆਂ ਨੂੰ ਪਤਾ ਨਹੀਂ ਕੀ-ਕੀ ਜਫਰ ਜਾਲਣੇ ਪੈ ਰਹੇ ਹਨ। ਜ਼ਿਲ੍ਹਾ ਰੂਪਨਗਰ 'ਚ ਇਟਲੀ ਨਾਲ ਮੁਕਾਬਲੇ ਦੌਰਾਨ ਉਸ ਦੀਆਂ ਰੇਡਾਂ ਦੀ ਚੜ੍ਹਤ ਇਸ ਕਦਰ ਰਹੀ ਕਿ ਉਸ ਨੇ ਇਤਾਲਵੀ ਸਟਾਪਰਾਂ ਦੀ ਪੂਰੇ ਮੈਚ 'ਚ ਭੂਤਨੀ ਭੁਲਾਈ ਰੱਖੀ। ਲੱਗਦਾ ਸੀ ਕਿ ਸਦੀਕ ਨੂੰ ਪੁਆਇੰਟ ਖਰਾ ਕਰਨ ਤੋਂ ਇਟਲੀ ਦੇ ਜਾਫੀ ਤਾਂ ਕੀ ਕਬੱਡੀ ਖੇਡ ਦੇ ਫਰਿਸ਼ਤੇ ਵੀ ਨਹੀਂ ਸਨ ਰੋਕ ਸਕਦੇ। ਪਾਕਿ ਟੀਮ ਦਾ ਸੁਲਤਾਨ ਜਦੋਂ ਵੀ ਵਿਰੋਧੀ ਪਾਲੇ 'ਚ ਹਿੱਕ ਥਾਪੜਦਾ, ਚੜ੍ਹ ਕੇ ਫਖਰ ਨਾਲ
 
ਸੈਫ਼ ਫੁਟਬਾਲ 'ਤੇ ਭਾਰਤੀ ਦਬਦਬਾ PRINT ਈ ਮੇਲ
Thursday, 22 December 2011
ਸੈਫ਼ ਚੈਂਪੀਅਨ ਦਾ ਆਗਾਜ਼ 1993 ਵਿੱਚ ਹੋਇਆ। ਪਹਿਲੀ ਸੈਫ਼ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਮਿਲੀ ਗੁਆਂਢੀ ਮੁਲਕ ਪਾਕਿਸਤਾਨ ਨੂੰ। ਇੱਥੋਂ ਹੀ ਸ਼ੁਰੂ ਹੋਇਆ ਸਾਊਥ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਭਾਰਤੀ ਫੁਟਬਾਲ ਦਾ ਦਬਦਬਾ। 1993 ਸੈਫ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਸ੍ਰੀਲੰਕਾ ਨੂੰ ਮਾਤ ਪਾਉਂਦਿਆਂ ਪਹਿਲਾ ਸੈਫ਼ ਚੈਂਪੀਅਨ ਬਣਨ ਦਾ ਗੌਰਵ ਪ੍ਰਾਪਤ ਹੋਇਆ, ਪਾਕਿਸਤਾਨ ਨੂੰ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ। ਨੇਪਾਲ ਫੁਟਬਾਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਾਂਬੇ ਦੇ ਮੈਡਲ 'ਤੇ ਕਬਜ਼ਾ ਕੀਤਾ।
 1995 ਵਿੱਚ ਸਾਊਥ ਏਸ਼ੀਅਨ ਗੋਲਡ ਕੱਪ ਵਿੱਚ ਪਹਿਲੀ ਵਾਰ 8 ਦੇਸ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਸ੍ਰੀਲੰਕਾ ਵਿਖੇ ਹੋਏ ਇਸ ਕੱਪ ਵਿੱਚ ਭਾਗ ਲੈਣ ਵਾਲੇ ਦੇਸ਼ ਸਨ: ਮੇਜ਼ਬਾਨ ਸ੍ਰੀਲੰਕਾ, ਭਾਰਤ, ਭੂਟਾਨ, ਮਾਲਦੀਵਜ਼, ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ। ਪਹਿਲੀ ਚੈਂਪੀਅਨਸ਼ਿਪ ਵਾਂਗ ਫਾਈਨਲ ਮੁਕਾਬਲਾ ਮੇਜ਼ਬਾਨ ਸ੍ਰੀਲੰਕਾ ਅਤੇ ਭਾਰਤ ਵਿਚਕਾਰ ਹੋਇਆ। 1993 ਚੈਂਪੀਅਨਸ਼ਿਪ ਜੇਤੂ ਭਾਰਤ ਨੂੰ ਸ੍ਰੀਲੰਕਾ ਨੇ ਇੱਕ ਗੋਲ ਨਾਲ ਹਰਾ ਕੇ ਪਿਛਲੀ ਹਾਰ ਦਾ ਬਦਲਾ ਲੈਂਦਿਆਂ 1995 ਦਾ ਸਾਊਥ ਗੋਲਡ ਕੱਪ ਜਿੱਤਿਆ। ਬੰਗਲਾਦੇਸ਼ ਤੇ ਨੇਪਾਲ ਕ੍ਰਮਵਾਰ ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ। 1993 ਸੈਫ ਚੈਂਪੀਅਨਸ਼ਿਪ ਦਾ ਮੇਜ਼ਬਾਨ ਦੇਸ਼ ਪਾਕਿਸਤਾਨ ਪਹਿਲੀਆਂ ਚਾਰ ਟੀਮਾਂ ਵਿੱਚ ਵੀ
 
ਉਹ ਗੱਲ ਨਾ ਬਣ ਸਕੀ PRINT ਈ ਮੇਲ
Thursday, 08 December 2011
ਦੂਜੇ ਵਿਸ਼ਵ ਕਬੱਡੀ ਕੱਪ ਦਾ ਲੇਖਾ-ਜੋਖਾ
 ਵਿਸ਼ਵ ਕੱਪ ਕਬੱਡੀ ਵਿਚ ਇਸ ਵਾਰ ਖੇਡੇ ਗਏ ਮੈਚ ਲੋਕਾਂ ਦੀਆਂ ਟਿੱਪਣੀਆਂ ਦਾ ਸ਼ਿਕਾਰ ਹੋ ਗਏ ਹਨ। ਦੋ-ਚਾਰ ਮੈਚਾਂ ਨੂੰ ਛੱਡ ਕੇ ਬਾਕੀ ਸਾਰੇ ਮੈਚ ਇਕਪਾਸੜ ਰਹੇ। ਪਿਛਲੇ ਵਿਸ਼ਵ ਕੱਪ ਦੇ 20 ਮੈਚਾਂ ਦੇ ਮੁਕਾਬਲੇ ਭਾਵੇਂ 44 ਮੈਚ ਖੇਡੇ ਗਏ ਪਰ ਲੋਕਾਂ ਨੇ ਇਸ ਨਾਲੋਂ ਪਿਛਲਾ ਵਿਸ਼ਵ ਕੱਪ ਚੰਗਾ ਕਿਹਾ ਹੈ। ਇਸ ਵਾਰ ਰਾਜਨੀਤੀ ਦੇ ਬੱਦਲਾਂ ਦੀ ਵੀ ਤਿੱਤਰ ਖੰਭੀ ਬਣੀ ਰਹੀ। ਓਲੰਪਿਕ 'ਚ ਸ਼ਾਮਲ ਖੇਡਾਂ ਦਾ ਪਹਿਲਾਂ ਹੀ ਐਲਾਨ ਹੋ ਚੁੱਕਿਆ ਹੈ। ਹਾਂ 2020 ਦੀਆਂ ਖੇਡਾਂ ਵਾਸਤੇ ਅਜਿਹਾ ਸੋਚਿਆ ਜਾ ਸਕਦਾ ਹੈ। ਡੋਪ ਦੇ ਡੰਗ ਦਾ ਜ਼ਹਿਰ ਵੀ ਕਬੱਡੀ ਕੱਪ ਲਈ ਗ੍ਰਹਿਣ ਵਾਂਗ ਰਿਹਾ। ਰੇਡ ਦਾ ਸਮਾਂ 30 ਸਕਿੰਟ ਅਤੇ ਚੁੱਪ ਰੇਡ ਵੀ ਟਿੱਪਣੀਆਂ ਵਿਚ ਰਹੀ।
 ਡੋਪ ਟੈਸਟ ਲਈ 47 ਲੱਖ ਰੁਪਏ ਖਰਚ ਕੀਤੇ ਗਏ। ਅਫਗਾਨਿਸਤਾਨ, ਸ੍ਰੀਲੰਕਾ ਅਤੇ ਨੇਪਾਲ ਦੀਆਂ ਟੀਮਾਂ ਤੋਂ ਇਲਾਵਾ ਹਰੇਕ ਟੀਮ ਦੇ ਖਿਡਾਰੀ ਇਸ ਟੈਸਟਿੰਗ ਦਾ ਸ਼ਿਕਾਰ ਹੋਏ। ਕੁੱਲ ਮਿਲਾ ਕੇ 311 ਖਿਡਾਰੀਆਂ ਦਾ ਡੋਪ ਟੈਸਟ ਨਾਡਾ ਵੱਲੋਂ ਕੀਤਾ ਗਿਆ ਜਿਸ ਦੌਰਾਨ 73 ਨਤੀਜੇ ਪਾਜ਼ੇਟਿਵ ਪਾਏ ਗਏ। ਇਨ੍ਹਾਂ ਵਿਚ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ 93 ਨਮੂਨੇ ਵੀ ਸ਼ਾਮਲ ਹਨ ਜਿਨ੍ਹਾਂ ਵਿਚੋਂ 20 ਪਾਜ਼ੇਟਿਵ ਪਾਏ ਗਏ ਹਨ। ਵਿਸ਼ਵ ਕੱਪ ਦੌਰਾਨ ਪੁਰਸ਼ਾਂ ਦੇ 194 ਅਤੇ ਮਹਿਲਾਵਾਂ ਦੇ 24 ਟੈਸਟ ਕੀਤੇ ਗਏ। ਮਹਿਲਾ ਵਰਗ ਵਿਚ
 
ਰੰਗ ਕਰਤਾਰ ਦੇ PRINT ਈ ਮੇਲ
Thursday, 08 December 2011
ਅਜੇ ਵੀ ਜੁਆਨ ਹੈ ਪਹਿਲਵਾਨ ਆਈ.ਜੀ. ਕਰਤਾਰ ਸਿੰਘ
 ਅੱਜ ਤੋਂ ਇਕਤਾਲੀ ਸਾਲ ਪਹਿਲਾਂ ਜਦੋਂ ਕਰਤਾਰ ਸਿੰਘ ਨੇ ਪਹਿਲੀ ਵਾਰ ਕੌਮੀ ਸਕੂਲ ਖੇਡਾਂ ਵਿੱਚੋਂ ਸੋਨ ਤਮਗਾ ਜਿੱਤਿਆ ਸੀ ਤਾਂ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਇਹ ਸੁਰਸਿੰਘੀਆ ਪਹਿਲਵਾਨ ਕਦੇ ਅਠਵੰਜਾ ਸਾਲ ਦੀ ਉਮਰ ਵਿੱਚ ਵੀ ਸੰਸਾਰ ਦੀਆਂ ਪੁਲੀਸ ਖੇਡਾਂ ਦੇ ਚੋਬਰ ਪਹਿਲਵਾਨਾਂ ਨੂੰ ਹਰਾ ਕੇ ਚੈਂਪੀਅਨ ਬਣ ਕੇ ਵਤਨ ਪੁੱਜੇਗਾ। ਇਸ ਦੇ ਨਾਲ-ਨਾਲ ਉਸ ਨੇ ਦੂਜੇ ਪਾਸੇ ਵੀ 15ਵੀਂ ਵਾਰ ਸੰਸਾਰ ਵੈਟਰਨ ਚੈਂਪੀਅਨ ਦਾ ਖਿਤਾਬ ਜਿੱਤ ਕੇ ਤੀਜੇ ਪਾਸੇ ਪੰਜਾਬ ਪੁਲੀਸ ਦੇ ਆਈ.ਜੀ. ਦਾ ਖਿਤਾਬੀ ਅਹੁਦਾ ਵੀ ਹਾਸਲ ਕਰ ਲਿਆ ਹੈ। ਉਸ ਦੀ ਇਹ ਤਰੱਕੀ ਖਿਤਾਬੀ ਅਹੁਦਾ ਇਸ ਕਰਕੇ ਹੈ ਕਿਉਂਕਿ ਉਹ ਪੰਜਾਬ ਪੁਲੀਸ ਦਾ ਪਹਿਲਾ ਵੱਡਾ ਖਿਡਾਰੀ ਹੈ, ਜਿਸ ਨੂੰ ਆਈ.ਜੀ. ਬਣਾਇਆ ਗਿਆ ਹੈ। ਪਾਠਕਾਂ ਨੂੰ ਕਰਤਾਰ ਦਾ ਬਚਪਨ, ਉਸ ਦੀ ਜੁਆਨੀ ਤੇ ਉਸ ਦੀ ਜਨਮ-ਭੂਮੀ ਬਾਰੇ ਜਾਨਣ ਦੀ ਉਤਸੁਕਤਾ ਜ਼ਰੂਰ ਹੋਵੇਗੀ। ਅਸਲ ਵਿੱਚ ਕਰਤਾਰ ਦਾ ਜਨਮ ਤਾਂ ਭਾਵੇਂ ਜਨਵਰੀ ਮਹੀਨੇ, ਕੜਕਦੀ ਸਰਦੀ ਵਿੱਚ ਹੋਇਆ ਸੀ ਪਰ ਸਕੂਲੀ ਸਰਟੀਫ਼ਿਕੇਟ ਅਨੁਸਾਰ ਉਸ ਦੀ ਜਨਮ ਤਾਰੀਖ ਸੱਤ ਅਕਤੂਬਰ, 1953 ਹੈ। ਪਿਤਾ ਕਰਨੈਲ ਸਿੰਘ ਢਿੱਲੋਂ ਦੇ ਘਰ ਪਿੰਡ ਸੁਰਸਿੰਘ, ਜਿਸ ਨੂੰ ਜਿੱਥੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ-ਛੋਹ ਪ੍ਰਾਪਤ ਹੈ, ਉੱਥੇ ਗੁਰੂ ਸਾਹਿਬਾਂ ਦੇ ਬਹਾਦਰ-ਸੂਰਮੇ-ਭਗਤ ਭਾਈ ਬਿਧੀ ਚੰਦ ਜੀ ਅਤੇ ਉਨ੍ਹਾਂ ਦੀ ਅੰਸ-ਬੰਸ ਅਨੇਕਾਂ ਮਹਾਂਪੁਰਸ਼ਾਂ ਦਾ ਤਪ ਅਤੇ
 
ਵੀ.ਜੇ. ਪੀਟਰ ਦੀ ਦੇਣ ਤੇ ਹਾਕੀ ਦੇ ਵਾਰਸਾਂ ਦਾ ਫ਼ਰਜ਼ PRINT ਈ ਮੇਲ
Thursday, 01 December 2011
ਓਲੰਪੀਅਨ ਵੀ.ਜੇ. ਪੀਟਰ ਭਾਰਤੀ ਹਾਕੀ ਦੇ ਤੇਜ਼-ਤਰਾਰ 'ਇਨਸਾਈਡ' ਫਾਰਵਰਡ ਸਨ। ਉਹ ਉੱਚ ਕੋਟੀ ਦੇ ਡਰਿਬਲਰ ਹੋਣ ਦੇ ਨਾਲ-ਨਾਲ ਕਮਾਲ ਦੇ ਜੁਗਤੀ ਵੀ ਸਨ। ਉਹ ਬੜੀ ਸਿਆਣਪ ਅਤੇ ਚਤੁਰਾਈ ਨਾਲ ਗੋਲ ਕਰਨ ਦੀ ਸਕੀਮ ਬਣਾਉਂਦੇ ਅਤੇ ਵਿਰੋਧੀ ਟੀਮ 'ਤੇ ਗੋਲ ਦਾਗਣ ਵਿਚ ਸਫ਼ਲ ਹੋ ਜਾਂਦੇ ਸਨ। ਉਨ੍ਹਾਂ ਨੇ 1964 ਵਿਚ ਰਾਈਟ-ਆਊਟ ਜੋਗਿੰਦਰ ਸਿੰਘ ਅਤੇ ਰਾਈਟ ਆਫ ਮੁਹਿੰਦਰ ਲਾਲ ਨਾਲ ਗਜ਼ਬ ਦਾ ਜੁੱਟ ਬਣਾਇਆ ਹੋਇਆ ਸੀ। ਉਨ੍ਹਾਂ ਦਾ ਗੇਂਦ ਤੇ ਇਸ ਕਦਰ ਕੰਟਰੋਲ ਹੁੰਦਾ ਸੀ ਕਿ ਵਿਰੋਧੀ ਖਿਡਾਰੀ ਦੀ ਕੀ ਮਜ਼ਾਲ ਕਿ ਉਨ੍ਹਾਂ ਤੋਂ ਗੇਂਦ ਖੋਹ ਲਵੇ।
 ਮਦਰਾਸ ਇੰਜੀਨੀਅਰ ਗਰੁੱਪ (ਐਮ.ਈ.ਜੀ.) ਨਾਂ ਦੀ ਹਾਕੀ ਟੀਮ ਦੀ ਸਿਰਜਣਾ ਕਰਨਾ ਵੀ.ਜੇ. ਪੀਟਰ ਦੀ ਸਭ ਤੋਂ ਵੱਡੀ ਦੇਣ ਹੈ। ਇਸ ਟੀਮ ਦੀ ਫਾਰਵਰਡ ਪੰਕਤੀ ਵਿਚ ਇਸ ਮੈਨਿਊਲ, ਸੈਮਿਊਲ, ਤਾਨਗਾਰਾਜ ਅਤੇ ਗੋਵਿੰਦਾਰਾਜ ਵਰਗੇ ਖਿਡਾਰੀ ਖੇਡਦੇ ਸਨ ਜਿਨ੍ਹਾਂ ਨੂੰ ਹਰਾਉਣਾ ਬੜੀ ਦੂਰ ਦੀ ਗੱਲ ਹੁੰਦੀ। ਇਨ੍ਹਾਂ ਤੋਂ
 
ਫੈਡਰਰ ਮੁੜ ਬਣਿਆ ਚੈਂਪੀਅਨ PRINT ਈ ਮੇਲ
Thursday, 01 December 2011
ਇਸ ਜਿੱਤ ਦੇ ਨਾਲ ਹੀ ਫੈਡਰਰ ਨੇ ਸੋਂਗਾ ਤੋਂ ਵਿੰਬਲਡਨ ਚੈਂਪੀਅਨਸ਼ਿਪ ਵਿੱਚ ਸੈਮੀਫਾਈਨਲ ਵਿੱਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ
 ਲੰਦਨ : ਪੰਜ ਵਾਰ ਦੇ ਚੈਂਪੀਅਨ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਫਰਾਂਸ ਦੇ ਵਿਲਫਰੈਂਡ ਸੋਂਗਾ ਖ਼ਿਲਾਫ ਜਿੱਤ ਦੀ ਹੈਟ੍ਰਿਕ ਪੂਰੀ ਕਰਨ ਦੇ ਨਾਲ ਹੀ ਛੇਵੀਂ ਵਾਰ ਜਿੱਤ ਦਰਜ ਕਰ ਕੇ ਏ.ਟੀ.ਪੀ. ਟੂਰ ਫਾਈਨਲਜ਼ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ। 16 ਗਰੈਂਡ ਸਲੈਮ ਖ਼ਿਤਾਬ ਜਿੱਤਣ ਵਾਲੇ ਫੈਡਰਰ ਨੂੰ ਐਤਵਾਰ ਨੂੰ ਸਮਾਪਤ ਹੋਏ ਖਿਤਾਬੀ ਮੁਕਾਬਲੇ ਵਿੱਚ ਸੋਂਗਾ ਖ਼ਿਲਾਫ ਤਿੰਨ ਸੈੱਟਾਂ ਤਕ ਸੰਘਰਸ਼ ਕਰਨਾ ਪਿਆ ਪਰ ਉਹ 6-3, 6-7 ਤੇ 6-3 ਨਾਲ ਮੈਚ ਜਿੱਤ ਕੇ ਖ਼ਿਤਾਬ ਜਿੱਤਣ ਵਿੱਚ ਸਫਲ ਰਹੇ। ਇਸ ਜਿੱਤ ਦੇ ਨਾਲ ਹੀ ਫੈਡਰਰ ਨੇ ੋਸੋਂਗਾ ਤੋਂ ਵਿੰਬਲਡਨ ਚੈਂਪੀਅਨਸ਼ਿਪ ਵਿੱਚ ਸੈਮੀਫਾਈਨਲ ਵਿੱਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਫੈਡਰਰ ਨੇ ਟੂਰਨਾਮੈਂਟ ਦੇ ਰਾਊਂਡ ਰੋਬਿਨ ਦੌਰ ਵਿੱਚ ਵੀ ਸੋਂਗਾ ਨੂੰ ਕਾਂਟੇ ਦੀ
 
ਅਸ਼ਵਿਨ ਦੀ ਦਿਲੀਪ ਸਰਦੇਸਾਈ ਪੁਰਸਕਾਰ ਲਈ ਚੋਣ PRINT ਈ ਮੇਲ
Thursday, 01 December 2011
 ਨਵੀਂ ਦਿੱਲੀ : ਵੈਸਟ ਇੰਡੀਜ਼ ਖ਼ਿਲਾਫ਼ ਹਾਲ ਹੀ ਵਿੱਚ ਸਮਾਪਤ ਹੋਈ ਟੈਸਟ ਲੜੀ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਸਪਿੰਨ ਗੇਂਦਬਾਜ਼ ਅਸ਼ਵਿਨ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਦਿਲੀਪ ਸਰਦੇਸਾਈ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ। ਤਿੰਨ ਟੈਸਟ ਮੈਚਾਂ ਦੀ ਲੜੀ ਵਿੱਚ 22 ਵਿਕਟਾਂ ਲੈ ਕੇ ਮੈਨ ਆਫ ਦਾ ਸਿਰੀਜ਼ ਰਹੇ ਅਸ਼ਵਿਨ ਨੂੰ ਦਸ ਦਸੰਬਰ ਨੂੰ ਬੀ.ਸੀ.ਸੀ.ਆਈ. ਦੇ ਸਾਲਾਨਾ ਪੁਰਸਕਾਰ ਸਮਾਰੋਹ ਦੌਰਾਨ ਇਹ ਟਰਾਫੀ ਦਿੱਤੀ ਜਾਵੇਗੀ। ਬੀ.ਸੀ.ਸੀ.ਆਈ. ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਰ. ਅਸ਼ਵਿਨ ਨੂੰ ਵੈਸਟ ਇੰਡੀਜ਼ ਖ਼ਿਲਾਫ਼ 2011-12 ਦੀ ਟੈਸਟ ਲੜਦੀ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਦਿਲੀਪ ਸਰਦੇਸਾਈ ਪੁਰਸਕਾਰ ਦਿੱਤਾ ਜਾਵੇਗਾ। ਇਸ ਪੁਰਸਕਾਰ ਵਿਚ ਇਕ ਟਰਾਫੀ ਅਤੇ ਪੰਜ ਲੱਖ ਰੁਪਏ ਦਿੱਤੇ ਜਾਣਗੇ।
 
ਬੀ.ਸੀ.ਸੀ.ਆਈ. ਨੂੰ ਨੋਟਿਸ PRINT ਈ ਮੇਲ
Thursday, 01 December 2011

ਨਵੀਂ ਦਿੱਲੀ : ਐਨਫੋਰਸਮੈਂਟ ਡਾਇਰੈਕਟੋਰੇਟ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐਲ.) ਦੇ ਦੂਜੇ ਦੌਰ 'ਚ ਵਿਦੇਸ਼ੀ ਮੁਦਰਾ ਨਿਯਮਾਂ ਦੀ ਉਲੰਘਣਾ ਮਾਮਲੇ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੂੰ ਨੋਟਿਸ ਜਾਰੀ ਕੀਤਾ ਹੈ। ਡਾਇਰੈਕਟੋਰੇਟ ਦਾ ਕਹਿਣਾ ਹੈ ਕਿ ਬੀ.ਸੀ.ਸੀ.ਆਈ. 2009 'ਚ ਦੱਖਣੀ ਅਫਰੀਕਾ 'ਚ ਸਮਾਪਤ ਹੋਏ ਆਈ.ਪੀ.ਐਲ.-2 ਤੋਂ ਹੋਈ ਆਮਦਨ ਸਵਦੇਸ਼ ਲਿਆਉਣ 'ਚ ਨਾਕਾਮ ਰਿਹਾ ਹੈ। ਇਸ ਸਬੰਧ 'ਚ ਬੋਰਡ ਦੇ ਡਾਇਰੈਕਟਰ ਸ਼ਸ਼ਾਂਕ ਮਨੋਹਰ ਅਤੇ ਸਕੱਤਰ ਐਲ. ਸ੍ਰੀਨਿਵਾਸਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਟੂਰਨਾਮੈਂਟ ਕਰਾਉਣ ਲਈ ਬੀ.ਸੀ.ਸੀ.ਆਈ. ਨੇ ਦੱਖਣੀ ਅਫਰੀਕਾ 'ਚ ਇਕ ਖਾਤਾ ਖੁੱਲ੍ਹਵਾਇਆ ਅਤੇ ਕ੍ਰਿਕਟ ਦੱਖਣੀ ਅਫਰੀਕਾ (ਸੀ.ਐਸ.ਏ.) ਨਾਲ ਇਕ ਸਮਝੌਤਾ ਕਰਕੇ ਉਸ ਦੀ ਮਦਦ ਨਾਲ 250 ਕਰੋੜ ਰੁਪਏ ਉਸ ਦੇ ਖਾਤੇ 'ਚ ਜਮ੍ਹਾਂ ਕਰਵਾਏ ਸਨ। ਇਹ ਫੇਮਾ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਦੀ

 
ਬਾਸਕਟਬਾਲ ਵਿੱਚ ਨਾਮਣਾ ਖੱਟ ਰਹੇ ਪੰਜਾਬੀ ਮੂਲ ਦੇ ਕੈਨੇਡਿਆਈ ਖਿਡਾਰੀ PRINT ਈ ਮੇਲ
Thursday, 24 November 2011
ਸਕਟਬਾਲ ਅਮਰੀਕਾ ਤੋਂ ਇਲਾਵਾ ਕੈਨੇਡਾ, ਬਰਾਜ਼ੀਲ, ਸਪੇਨ, ਅਰਜਨਟੀਨਾ, ਦੱਖਣੀ ਅਫਰੀਕਾ, ਚੀਨ, ਦੱਖਣੀ ਕੋਰੀਆ, ਜਾਪਾਨ ਆਦਿ ਮੁਲਕਾਂ ਦੀ ਫੁਟਬਾਲ ਤੋਂ ਬਾਅਦ ਸਭ ਤੋਂ ਮਹਿਬੂਬ ਖੇਡ ਹੈ ਪਰ ਅਮਰੀਕੀਆਂ ਦੀ ਬਾਸਕਟਬਾਲ ਖੇਡਣ 'ਚ ਕੋਈ ਰੀਸ ਨਹੀਂ ਕਰ ਸਕਦਾ। ਬਾਸਕਟਬਾਲ ਖੇਡਣ ਦੇ ਇਸੇ ਜਨੂੰਨ ਸਦਕਾ ਅਮਰੀਕਾ ਅਤੇ ਕੈਨੇਡਾ ਦੇ ਲੋਕਾਂ ਨੂੰ ਇਸ ਖੇਡ ਦੀ ਕੌਮ ਕਿਹਾ ਜਾਂਦਾ ਹੈ। ਇਸ ਖੇਡ ਨਾਲ ਅਮਰੀਕਾ ਤੋਂ ਇਲਾਵਾ ਕੈਨੇਡਾ ਦੇ ਨੌਜਵਾਨਾਂ ਦਾ ਨਹੁੰ-ਮਾਸ ਦਾ ਰਿਸ਼ਤਾ ਹੈ ਜਿਸ ਕਰਕੇ ਉੱਥੋਂ ਦੀ ਹਰ ਪੀੜੀ੍ਹ ਦੇ ਰੋਮ-ਰੋਮ 'ਚ ਬਾਸਕਟਬਾਲ ਘਰ ਕਰ ਚੁੱਕੀ ਹੈ। ਇਸੇ ਦਾ ਸਿੱਟਾ ਹੈ ਕਿ ਅਮਰੀਕਾ ਤੋਂ ਬਾਅਦ ਕੈਨੇਡਾ 'ਚ ਬਾਸਕਟਬਾਲ ਦੇ ਅਜਿਹੇ ਨਾਮੀ ਖਿਡਾਰੀ ਪੈਦਾ ਹੋਏ ਹਨ ਜਿਨ੍ਹਾਂ ਦਾ ਬਾਸਕਟਬਾਲ ਕੋਰਟ 'ਚ ਮੁਕਾਬਲਾ ਕਰਨ ਤੋਂ ਵਿਰੋਧੀ ਟੀਮਾਂ ਦੇ ਖਿਡਾਰੀ ਥਰ-ਥਰ ਕੰਬਦੇ ਸਨ। ਅਮਰੀਕਾ ਅਤੇ ਕੈਨੇਡਾ ਦੇ ਨੌਜਵਾਨਾਂ ਦਾ ਬਾਸਕਟਬਾਲ ਖੇਡਣ ਵੱਲ ਖਿੱਚੇ ਜਾਣ ਤੋਂ ਉੱਥੇ ਵਸਦੇ ਪੰਜਾਬੀ ਮੁੰਡੇ ਵੀ ਪ੍ਰਭਾਵਤ ਹੋ ਕੇ
 
ਮਿਕੀ ਆਰਥਰ ਬਣੇ ਆਸਟ੍ਰੇਲੀਆਈ ਕੋਚ PRINT ਈ ਮੇਲ
Thursday, 24 November 2011
ਮੈਲਬਰਨ : ਦੱਖਣੀ ਅਫਰੀਕਾ ਦੇ ਸਾਬਕਾ ਕੋਚ ਮਿਕੀ ਆਰਥਰ ਨੂੰ ਅੱਜ ਆਸਟ੍ਰੇਲੀਆਈ ਕ੍ਰਿਕਟ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ। ਇਸ ਤਰ੍ਹਾਂ ਆਸਟ੍ਰਲੀਆ ਨੇ ਪਹਿਲੀ ਵਾਰ ਵਿਦੇਸ਼ੀ ਕੋਚ ਦੀ ਨਿਯੁਕਤੀ ਕੀਤੀ ਹੈ। 43 ਸਾਲਾ ਆਰਥਰ 2005 ਤੋਂ 2010 ਤੱਕ ਅਫਰੀਕੀ ਟੀਮ ਦੇ ਮੁਖ ਕੋਚ ਰਹੇ ਹਨ। ਉਹ 2010 ਤੋਂ ਵੈਸਟਰਨ ਆਸਟ੍ਰੇਲੀਅਨ ਕ੍ਰਿਕਟ ਐਸੋਸੀਏਸ਼ਨ ਰੇਟਰਾਵਿਜ਼ਨ ਵਾਰੀਅਰਸ ਦੇ ਮੁਖ ਕੋਚ ਸਨ। ਆਰਥਰ ਦੱਖਣੀ ਅਫਰੀਕਾ ਵਿਚ 15 ਸਾਲ ਤੱਕ ਪਹਿਲੀ ਸ਼੍ਰੇਣੀ ਦਾ ਕ੍ਰਿਕਟ ਖੇਡਣ ਦੇ ਬਾਅਦ ਕੋਚਿੰਗ ਵਿਚ ਆਏ। ਉਨ੍ਹਾਂ ਨੇ ਪਹਿਲੀ ਸ਼੍ਰੇਣੀ ਦੇ ਮੈਚਾਂ ਵਿਚ 13 ਸੈਂਕੜਿਆਂ ਦੀ ਮਦਦ ਨਾਲ 6657 ਰਨ ਅਤੇ ਇਕ ਦਿਨਾ ਮੈਚਾਂ ਵਿਚ 3774 ਰਨ ਬਣਾਏ। ਉਨ੍ਹਾਂ ਨੂੰ ਆਸਟ੍ਰੇਲੀਆ ਅਤੇ
 
ਹਾਕੀ ਇੰਡੀਆ ਦੇ ਕੋਚ ਤੇ ਵਿਕਾਸ ਕਮੇਟੀ ਦੇ ਮੁਖੀ ਬਣੇ ਅਜੀਤ PRINT ਈ ਮੇਲ
Thursday, 24 November 2011
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਤਿੰਨ ਵਾਰ ਓਲੰਪਿਕ ਖੇਡ ਚੁੱਕੇ ਅਜੀਤ ਪਾਲ ਸਿੰਘ ਨੂੰ ਹਾਕੀ ਇੰਡੀਆ (ਐੱਚ. ਆਈ.) ਦੇ ਕੋਚ ਤੇ ਵਿਕਾਸ ਕਮੇਟੀ ਦਾ ਮੁਖੀ ਚੁਣਿਆ ਗਿਆ ਹੈ। ਅਜੀਤ ਪਾਲ ਦੀ ਚੋਣ ਇਕ ਸਾਲ ਲਈ ਕੀਤੀ ਗਈ ਹੈ। ਐੱਚ. ਆਈ. ਵਲੋਂ ਜਾਰੀ ਬਿਆਨ ਮੁਤਾਬਕ ਸੰਘ ਦੀ ਦੂਸਰੀ ਸਾਲ ਦੀ ਆਮ ਮੀਟਿੰਗ ਦਾ ਆਯੋਜਨ ਸ਼ੁੱਕਰਵਾਰ ਨੂੰ ਕੀਤਾ ਗਿਆ। ਇਸ ਵਿਚ ਅਜੀਤਪਾਲ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਦੇਣ ਦਾ ਫੈਸਲਾ ਕੀਤਾ ਗਿਆ। ਅਜੀਤਪਾਲ ਸਿੰਘ ਦਾ ਨਾਂ ਭਾਰਤੀ ਹਾਕੀ ਜਗਤ ਵਿਚ ਸਨਮਾਨ ਨਾਲ ਲਿਆ ਜਾਂਦਾ ਹੈ। ਉਹ 1975 'ਚ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਕਪਤਾਨ ਸੀ। ਇਸ ਤੋਂ ਇਲਾਵਾ ਉਹ ਤਿੰਨ ਵਾਰ ਓਲੰਪਿਕ ਖੇਡ ਚੁੱਕਾ ਹੈ। ਸਾਲ 1968 ਤੋਂ 1976 ਵਿਚ ਤਿੰਨ ਵਿਸ਼ਵ ਕੱਪ ਤੇ ਤਿੰਨ ਏਸ਼ੀਆਈ ਖੇਡਾਂ ਵਿਚ ਦੇਸ਼ ਦੀ ਪ੍ਰਤੀਨਿਧਤਾ ਕਰ ਚੁੱਕੇ ਅਜੀਤਪਾਲ ਸਿੰਘ ਨੂੰ ਪਦਮਸ਼੍ਰੀ ਤੇ ਅਰਜੁਨ ਪੁਰਸਕਾਰ ਨਾਲ ਨਿਵਾਜਿਆ ਜਾ ਚੁੱਕਾ ਹੈ।
 
ਗੱਤਕੇ 'ਚੋਂ ਨੂਰ ਲੱਭਦੀ ਰਛਪਾਲ PRINT ਈ ਮੇਲ
Thursday, 24 November 2011
ਕਹਿੰਦੇ ਹਨ ਕਿ ਮਨ ਦੀ ਰੋਸ਼ਨੀ ਨੂੰ ਅੱਖਾਂ ਦੀ ਲੋੜ ਨਹੀਂ ਤੇ ਹੁਨਰ ਨੂੰ ਸਹਾਰੇ ਦੀ। ਜੇ ਜ਼ਰੂਰਤ ਪੈਂਦੀ ਐ ਤਾਂ ਸਿਰਫ ਹੌਸਲੇ ਅਤੇ ਸੰਜਮ ਦੀ। ਇਹ ਸੱਚ ਕਰ ਦਿਖਾਇਐ ਪਿੰਡ ਬੁੜੈਲ (ਸੈਕਟਰ 45) ਦੀ ਰਛਪਾਲ ਕੌਰ ਨੇ, ਜਿਸ ਨੇ ਸੌ ਫ਼ੀਸਦੀ ਅੱਖਾਂ ਦੀ ਜੋਤ ਜਾਣ ਦੇ ਬਾਵਜੂਦ ਕੌਮੀ ਤੇ ਕੌਮਾਂਤਰੀ ਪੱਧਰ ਉਤੇ 2009 ਵਿਚ ਜ਼ੀ ਟੀ.ਵੀ. ਦੇ 'ਡਾਂਸ ਇੰਡੀਆ ਡਾਂਸ' ਵਿਚ ਗੱਤਕਾ ਖੇਡ ਕੇ ਅਤੇ ਨੱਚ ਕੇ ਆਪਣੀ ਕਲਾ ਦਾ ਜੌਹਰ ਦਿਖਾਇਆ ਸੀ। ਉਸ ਪ੍ਰੋਗਰਾਮ ਵਿਚ ਜਿੰਨੀਆਂ ਤਾੜੀਆਂ ਰਛਪਾਲ ਲਈ ਵੱਜੀਆਂ, ਉਹਦੇ ਮੁਕਾਬਲੇ ਹੋਰ ਕਿਸੇ ਕਲਾਕਾਰ ਹਿੱਸੇ ਉਹਦਾ ਅੱਧ ਵੀ ਨਾ ਆਇਆ। ਇਨ੍ਹੀਂ ਦਿਨੀਂ ਵੀ ਉਹ ਗੱਤਕਾ ਖੇਡਦੀ ਹੈ। ਉਹ ਮਲੇਸ਼ੀਆ, ਸਿੰਗਾਪੁਰ, ਥਾਈਲੈਂਡ ਵਿਖੇ ਵੀ ਗੱਤਕੇ ਜ਼ਰੀਏ ਆਪਣੀ ਧਾਂਕ ਜਮਾ ਚੁੱਕੀ ਹੈ।
 ਭਾਵੇਂ ਪਿਤਾ ਸੁਰਜੀਤ ਸਿੰਘ, ਮਾਤਾ ਨਿਰਮਲ ਕੌਰ ਦੀ ਕੁੱਖੋਂ ਸੈਕਟਰ-45 ਸਥਿਤ ਘਰ 'ਚ ਜਨਮੀ ਰਛਪਾਲ ਕੌਰ ਪੜ੍ਹਾਈ 10+2 ਤਕ ਹੀ ਕਰ ਸਕੀ ਪਰ ਇਸੇ ਦੌਰਾਨ ਉਹ ਸ਼ਹੀਦ ਬਾਬਾ ਦੀਪ ਸਿੰਘ ਅਖਾੜਾ ਸੈਕਟਰ 34 ਦੇ ਗੁਰਦੁਆਰੇ ਕੋਲ ਕੋਚ ਕੁਲਜੀਤ ਸਿੰਘ ਵੱਲੋਂ ਸਿਖਾਏ ਜਾਂਦੇ ਗੱਤਕਾ ਵਿਚ ਭਾਗ ਲੈਣ ਲੱਗ ਪਈ ਸੀ ਤੇ
 
ਡੋਪ ਦੀ ਜਿਲ੍ਹਣ 'ਚੋਂ ਕਿਵੇਂ ਉੱਭਰੇ ਕਬੱਡੀ PRINT ਈ ਮੇਲ
Thursday, 10 November 2011
ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਸਰਕਲ ਸਟਾਈਲ ਕਬੱਡੀ ਨਸ਼ਿਆਂ ਦੀ ਗ੍ਰਿਫਤ 'ਚ ਆ ਜਾਣ ਸਬੰਧੀ ਚਰਚਾ ਪਿਛਲੇ 3-4 ਸਾਲਾਂ ਤੋਂ ਨਿਰੰਤਰ ਜਾਰੀ ਹੈ। ਪਿਛਲੇ ਕੁਝ ਸਾਲਾਂ ਤੋਂ ਲੈ ਕੇ ਹੁਣ ਤੱਕ ਦੇਸ਼ ਵਿਦੇਸ਼ ਵਿੱਚ ਕਬੱਡੀ ਖਿਡਾਰੀਆਂ ਦੇ ਡੋਪ ਟੈਸਟ ਹੋ ਜਾਣ ਉਪਰੰਤ ਉਨ੍ਹਾਂ ਵਿੱਚੋਂ ਬਹੁਤ ਸਾਰੇ ਖਿਡਾਰੀ ਨਸ਼ੇੜੀ ਵੀ ਐਲਾਨੇ ਜਾ ਚੁੱਕੇ ਹਨ। ਪੇਂਡੂ ਖੇਡ ਮੇਲਿਆਂ ਅਤੇ ਕਬੱਡੀ ਕੱਪਾਂ ਦੌਰਾਨ ਖਿਡਾਰੀਆਂ ਦੀਆਂ ਕੱਪੜੇ ਉਤਾਰਨ ਅਤੇ ਵਾਰਮ ਅੱਪ ਹੋਣ ਵਾਲੀਆਂ ਥਾਂਵਾਂ ਤੋਂ ਗੋਲੀਆਂ ਦੇ ਖਾਲੀ ਪੱਤੇ, ਸ਼ੀਸ਼ੀਆਂ, ਸਰਿੰਜਾਂ ਅਤੇ ਟੀਕੇ ਆਦਿ ਸਾਮਾਨ ਖਿੱਲਰਿਆ ਹੋਣ ਬਾਰੇ ਖੁੰਢ ਚਰਚਾ ਆਮ ਸੁਣਨ ਨੂੰ ਮਿਲਦੀ ਹੈ। ਕੀ ਕਾਰਨ ਹੈ ਜਿਹੜੀ ਖੇਡ ਦੋ ਦਹਾਕੇ ਪਹਿਲਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਜ਼ਰੀਆ ਸੀ, ਅੱਜ-ਕੱਲ੍ਹ ਉਹ ਖੇਡ ਨੌਜਵਾਨਾਂ ਨੂੰ ਨਸ਼ਿਆਂ ਨਾਲ ਜੋੜਨ ਵਜੋਂ ਬਦਨਾਮ ਹੋ ਰਹੀ ਹੈ। ਭਾਵੇਂ ਅੱਜ ਇਹ ਖੇਡ ਵਿਸ਼ਵ ਕਬੱਡੀ ਕੱਪ ਰਾਹੀਂ ਕੌਮਾਂਤਰੀ ਮੰਚ 'ਤੇ ਪ੍ਰਦਰਸ਼ਤ ਹੋ ਰਹੀ ਹੈ, ਦੇਸ਼ ਵਿਚ ਸਰਕਾਰੀ ਮਾਨਤਾ ਤੋਂ ਇਲਾਵਾ ਇਸ ਨੂੰ ਏਸ਼ਿਆਈ ਅਤੇ ਉਲੰਿਪਕ ਖੇਡਾਂ ਵਿਚ ਸ਼ਾਮਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਇਸ ਖੇਡ ਨਾਲ ਨਸ਼ਾਖੋਰੀ ਜੁੜਨ ਦੀ ਚਰਚਾ ਵੀ ਇੱਕ ਹਕੀਕਤ ਵਜੋਂ ਲੋਕਾਂ ਦੇ ਦਿਲਾਂ ਵਿਚ ਘਰ ਕਰ ਚੁੱਕੀ ਹੈ। ਇਸ ਸੰਦਰਭ ਵਿਚ ਖੇਡ ਚਿੰਤਕ ਸਿਰਫ ਕਬੱਡੀ ਖੇਡ ਨਾਲ ਨਸ਼ੇ ਜੁੜਨ ਦੀ ਚਰਚਾ ਕਰਕੇ ਹੀ ਆਪਣੇ ਫਰਜ਼ਾਂ ਤੋਂ ਸੁਰਖਰੂ ਨਹੀਂ ਹੋ ਸਕਦੇ। ਇਸ ਲਈ ਕਬੱਡੀ ਦਾ ਨਾਂ ਡੋਪਿੰਗ ਨਾਲ
 
ਚੌਧਰ ਦੀ ਲੜਾਈ 'ਚ ਘਿਰੀ ਭਾਰਤੀ ਹਾਕੀ PRINT ਈ ਮੇਲ
Thursday, 10 November 2011
ਭਾਰਤੀ ਹਾਕੀ ਵਿਚ ਜਾਰੀ ਚੌਧਰ ਅਤੇ ਸੱਤਾ ਦੀ ਲੜਾਈ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਨੇ ਪਹਿਲਾਂ ਹੀ ਅਰਸ਼ਾਂ ਤੋਂ ਫ਼ਰਸ਼ ਉਤੇ ਪੁੱਜੀ ਮੁਲਕ ਦੀ ਕੌਮੀ ਖੇਡ ਨੂੰ ਬਿਲਕੁਲ ਕੱਖੋਂ ਹੌਲੀ ਕਰ ਕੇ ਰੱਖ ਦਿੱਤਾ ਹੈ।
 ਹਾਕੀ ਦੇ ਮੈਦਾਨ ਵਿੱਚ ਤਾਂ ਦੋ ਟੀਮਾਂ ਦੇ ਖਿਡਾਰੀ ਹੀ ਬਾਲ ਨੂੰ ਆਪਣੀਆਂ ਸਟਿੱਕਾਂ ਰਾਹੀਂ ਇੱਧਰੋਂ-ਉਧਰ ਹਿੱਟਾਂ ਮਾਰਦੇ ਹਨ ਪਰ ਭਾਰਤੀ ਹਾਕੀ ਦੀ ਸੱਤਾ ਦੀ ਲੜਾਈ ਵਿਚ ਤਾਂ ਇਕੱਠੀਆਂ ਹੀ ਕਈ ਧਿਰਾਂ ਭਾਰਤੀ ਹਾਕੀ ਨੂੰ ਕੁੱਟਣ ਲੱਗੀਆਂ ਹੋਈਆਂ ਹਨ। ਇਨ੍ਹਾਂ ਵਿਚ ਮੁੱਖ ਹਨ ਭਾਰਤੀ ਹਾਕੀ ਫੈਡਰੇਸ਼ਨ (ਆਈ.ਐਚ.ਐਫ਼.) ਤੇ ਹਾਕੀ ਇੰਡੀਆ (ਐਚ.ਆਈ.)। ਨਾਲ ਹੀ ਕੌਮਾਂਤਰੀ ਹਾਕੀ ਫੈਡਰੇਸ਼ਨ (ਐਫ਼.ਆਈ.ਐਚ.), ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ.ਓ.ਏ.) ਅਤੇ ਕੇਂਦਰੀ ਖੇਡ ਮੰਤਰਾਲੇ ਵੱਲੋਂ ਵੀ ਆਪਣੇ ਵੱਲੋਂ ਭਾਰਤੀ ਹਾਕੀ ਨੂੰ ਪੁੱਠੀਆਂ-ਸਿੱਧੀਆਂ ਟੁੱਲਾਂ ਮਾਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ।
ਖੇਡ ਮੰਤਰਾਲੇ ਵੱਲੋਂ ਇਸ ਰੇੜਕੇ ਨੂੰ ਖ਼ਤਮ ਕਰਾਉਣ ਲਈ 14 ਅਕਤੂਬਰ ਨੂੰ ਆਖ਼ਰੀ ਕੋਸ਼ਿਸ਼ ਵਜੋਂ ਹਾਕੀ ਫੈਡਰੇਸ਼ਨ ਤੇ ਹਾਕੀ ਇੰਡੀਆ ਦੀ ਕਰਵਾਈ ਗਈ ਮੀਟਿੰਗ ਵੀ ਬੇਸਿੱਟਾ ਰਹੀ। ਦੋਵੇਂ ਧਿਰਾਂ ਦੇ ਆਪੋ-ਆਪਣੇ ਸਟੈਂਡ ਉਤੇ ਅੜੇ ਰਹਿਣ ਕਾਰਨ ਕੋਈ ਹੱਲ ਨਾ ਨਿਕਲ ਸਕਿਆ। ਉਂਜ ਇਸ ਮੀਟਿੰਗ ਦਾ ਇਕੋ-ਇਕ ਸਿੱਟਾ ਇਹ ਨਿਕਲਿਆ ਹੈ ਕਿ
 
ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਵਿਦੇਸ਼ੀਆਂ ਦਾ ਸਹਾਰਾ PRINT ਈ ਮੇਲ
Thursday, 03 November 2011
ਚੰਡੀਗੜ੍ਹ : ਪੰਜਾਬੀਆਂ ਦੀ ਮਾਂ ਖੇਡ ਕਬੱਡੀ ਭਾਵੇਂ ਮੁੜ ਹਰਮਨਪਿਆਰਤਾ ਦੀਆਂ ਬੁਲੰਦੀਆਂ ਵੱਲ ਵੱਧ ਰਹੀ ਹੈ ਪਰ ਦੂਜੇ ਵਿਸ਼ਵ ਕੱਪ ਦੇ ਪ੍ਰਬੰਧਕਾਂ ਨੂੰ ਅਜੇ ਵੀ ਇਸ ਖੇਡ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਬਾਲੀਵੁੱਡ ਸਿਤਾਰਿਆਂ ਦਾ ਸਹਾਰਾ ਲੈਣ ਦੀ ਲੋੜ ਮਹਿਸੂਸ ਹੋ ਰਹੀ ਹੈ। ਅਕਾਲੀ-ਭਾਜਪਾ ਸਰਕਾਰ ਵੱਲੋਂ ਭਲਕ ਤੋਂ ਕਰਵਾਏ ਜਾ ਰਹੇ ਦੂਜੇ ਵਿਸ਼ਵ ਕੱਪ ਦੇ ਉਦਘਾਟਨੀ ਸਮਾਰੋਹ 'ਚ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਪੁੱਜ ਰਿਹਾ ਹੈ ਜਦੋਂ ਕਿ 20 ਨਵੰਬਰ ਨੂੰ ਲੁਧਿਆਣਾ ਵਿਖੇ ਹੋਣ ਵਾਲੇ ਸਮਾਪਤੀ ਸਮਾਗਮ 'ਚ ਅਦਾਕਾਰਾ ਕੈਟਰੀਨਾ ਕੈਫ਼ ਸ਼ਿਰਕਤ ਕਰੇਗੀ।
 ਇਸ ਟੂਰਨਾਮੈਂਟ 'ਚ ਸ਼ਿਰਕਤ ਕਰਨ ਵਾਲੀ ਹਰ ਟੀਮ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਪਰ ਟੂਰਨਾਮੈਂਟ ਦਾ ਖਿਤਾਬ ਜਿੱਤਣ ਵਾਲੀ ਪੁਰਸ਼ ਟੀਮ ਨੂੰ ਦੋ ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਹ ਇਨਾਮ ਪਿਛਲੇ ਵਿਸ਼ਵ ਕੱਪ ਵੇਲੇ ਇਕ ਕਰੋੜ ਸੀ। ਪੰਜਾਬੀਆਂ ਬਾਰੇ ਮਸ਼ਹੂਰ ਹੈ ਕਿ ਉਹ ਖਾਣਾ ਤਾਂ ਭੁੱਲ ਸਕਦੇ ਹਨ ਪਰ ਕਬੱਡੀ ਦਾ ਮੈਚ ਵੇਖਣਾ ਨਹੀਂ। ਇਸ ਸੱਭਿਆਚਾਰਕ ਤੇ ਇਤਿਹਾਸਕ ਸਚਾਈ ਤੋਂ ਸਾਬਤ ਹੁੰਦਾ ਹੈ ਕਿ ਪੰਜਾਬੀ ਚਾਹੇ ਉਹ ਲਹਿੰਦੇ ਜਾਂ ਚੜ੍ਹਦੇ ਪੰਜਾਬ ਦੇ ਹੋਣ, ਮਾਂ ਖੇਡ ਕਬੱਡੀ ਨਾਲ ਜਜ਼ਬਾਤੀ ਤੌਰ 'ਤੇ
 
ਅਕਮਲ ਤੇ ਰਿਆਜ਼ ਖ਼ਿਲਾਫ਼ ਵੀ ਹੋ ਸਕਦੀ ਹੈ ਜਾਂਚ PRINT ਈ ਮੇਲ
Thursday, 03 November 2011
ਲੰਡਨ, ਪਾਕਿ ਕ੍ਰਿਕਟਰ ਸਲਮਾਨ ਬੱਟ ਤੇ ਮੁਹੰਮਦ ਆਸਿਫ ਨੂੰ ਸਪਾਟ ਫਿਕਸਿੰਗ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਪਾਕਿਸਤਾਨੀ ਖਿਡਾਰੀਆਂ ਕਾਮਰਨ ਅਕਮਲ ਤੇ ਵਹਾਬ ਰਿਆਜ਼ ਖਿਲਾਫ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਕਰ ਸਕਦੀ ਹੈ। ਅਖ਼ਬਾਰ 'ਡੇਲੀ ਟੈਲੀਗ੍ਰਾਫ' ਦੀ ਰਿਪੋਰਟ ਅਨੁਸਾਰ ਬੀਤੇ ਦਿਨ ਸਾਊਥ ਵਰਕ ਕਰਾਊਨ ਕੋਰਟ ਨੇ ਬੱਟ ਅਤੇ ਆਸਿਫ ਨੂੰ ਦੋਸ਼ੀ ਠਹਿਰਾਇਆ ਸੀ ਜਿਸ ਦੇ ਆਧਾਰ 'ਤੇ ਵਿਕਟਕੀਪਰ ਕਾਮਰਾਨ ਤੇ ਤੇਜ਼ ਗੇਂਦਬਾਜ਼ ਰਿਆਜ ਖ਼ਿਲਾਫ਼ ਨਵੇਂ ਸਿਰੇ ਤੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਜਾਂਚ ਕੀਤੀ ਜਾ ਸਕਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਦੋਹਾਂ (ਅਕਮਲ ਤੇ ਰਿਆਜ) ਦੇ ਨਾਂ ਮਜ਼ਹਰ ਮਜੀਦ ਨਾਲ ਜੁੜੇ ਮਾਮਲੇ ਵਿਚ ਕਈ ਵਾਰ ਸਾਹਮਣੇ ਆਏ ਹਨ। ਪੁਲੀਸ ਨੇ ਜੋ ਸਬੂਤ ਇਕੱਠੇ ਕੀਤੇ ਹਨ, ਉਨ੍ਹਾਂ ਵਿਚ ਅਕਮਲ ਦਾ ਨਾਂ ਫਿਕਸਿੰਗ ਨਾਲ ਜੁੜੇ ਉਸ ਦੇ ਸਾਥੀਆਂ ਨਾਲ ਗੱਲਬਾਤ ਦੌਰਾਨ ਕਈ ਵਾਰ ਸਾਹਮਣੇ ਆਇਆ ਹੈ।
ਫਿਕਸਿੰਗ ਦਾ ਇਤਿਹਾਸ 200 ਸਾਲ ਪੁਰਾਣਾ: ਕ੍ਰਿਕਟ ਵਿਚ ਫਿਕਸਿੰਗ ਦੀ ਸ਼ੁਰੂਆਤ ਉਸ ਸਮੇਂ ਹੋ ਗਈ ਸੀ ਜਦੋਂ ਟੈਸਟ ਕ੍ਰਿਕਟ ਵੀ ਨਹੀਂ ਖੇਡਿਆ ਜਾਂਦਾ ਸੀ। ਸਭ ਤੋਂ ਪਹਿਲਾਂ 1817 ਤੋਂ 1820 ਦੇ ਆਸ-ਪਾਸ ਇਸ ਖੇਡ ਦੀ ਅਖੰਡਤਾ ਖਤਰੇ ਵਿਚ ਪੈਂਦੀ ਨਜ਼ਰ ਆਈ ਸੀ। ਇਸ ਦੌਰਾਨ ਵਿਲੀਅਮ
 
ਖੂਸ਼ੀ ਬਦਲੀ ਗਮ 'ਚ ਸਲਮਾਨ ਹੋਏ ਦੋਸ਼ੀ ਕਰਾਰ PRINT ਈ ਮੇਲ
Thursday, 03 November 2011
ਕਰਾਚੀ- ਪਾਕਿਸਤਾਨ  ਦੇ ਸਾਬਕਾ ਕਪਤਾਨ ਸਲਮਾਨ ਬੱਟ ਦੇ ਪਰਿਵਾਰ 'ਚ ਮੰਗਲਵਾਰ ਨੂੰ ਇਕ ਖੁਸ਼ੀ ਆਈ ਹੀ ਸੀ, ਪਰ ਛੇਤੀ ਹੀ ਉਹ ਗਮ 'ਚ ਤਬਦੀਲ ਹੋ ਗਈ। ਬੱਟ ਨੂੰ ਲੰਦਨ ਕੋਰਟ ਨੇ ਮੈਚ ਫਿਕਸਿੰਗ ਦਾ ਦੋਸ਼ੀ ਕਰਾਰ ਦੇ ਦਿੱਤੇ। ਜਿਸ ਸਮੇਂ ਲੰਦਨ ਕੋਰਟ ਨੇ ਸਲਮਾਨ ਬੱਟ ਦੇ ਖਿਲਾਫ ਫੈਸਲਾ ਸੁਣਾਇਆ, ਉਸ ਤੋਂ ਕੁਝ ਮਿੰਟ ਪਹਿਲਾਂ ਹੀ ਉਹ ਪਿਤਾ ਬਣੇ ਸਨ।ਸਲਮਾਨ ਬੱਟ ਦੀ ਪਤਨੀ ਨੇ ਉਨ੍ਹਾਂ ਦੇ ਦੂੱਜੇ ਬੇਟੇ ਨੂੰ ਜਨਮ ਦਿੱਤਾ। ਬੱਟ ਦੀ ਇਕ ਧੀ ਹੋਰ ਵੀ ਹੈ । ਬੱਟ ਦੇ ਪਿਤਾ ਜੁਲਫਿਕਰ ਨੇ ਪਰਿਵਾਰ 'ਚ ਆਏ ਨਵੇਂ ਮੈਂਬਰ ਦੀ ਜਾਣਕਾਰੀ ਦਿੱਤੀ। ਮੇਰੇ ਬੇਟੇ ਸਲਮਾਨ ਦਾ ਫੈਸਲਾ ਆਉਣ 'ਤੇ ਅੱਧੇ ਘੰਟੇ ਪਹਿਲਾਂ ਪੁੱਤਰ ਹੋਇਆ। ਅਸੀ ਇਸ ਗੱਲ ਤੋਂ ਬਹੁਤ ਦੁਖੀ ਹਾਂ ਕਿ ਸਲਮਾਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਾਨੂੰ ਅੱਲ੍ਹਾ 'ਤੇ ਭਰੋਸਾ ਹੈ ਕਿ ਉਹ ਸਲਮਾਨ ਨੂੰ ਇਸ ਮੁਸ਼ਕਲ ਸਮੇਂ ਤੋਂ ਬਾਹਰ ਕਢੇਗਾ, ਸਲਮਾਨ ਦੇ ਪਿਤਾ ਨੇ ਕਿਹਾ । ਪਾਕਿਸਤਾਨੀ ਕ੍ਰਿਕਟਰ ਬੱਟ ਅਤੇ ਆਸਿਫ ਨੂੰ ਲੰਦਨ ਦੀ ਅਦਾਲਤ ਨੇ ਸਪਾਟ ਫਿਕਸਿੰਗ ਦਾ
 
ਫੁਟਬਾਲ ਅੰਬਰ ਦੇ ਚੰਨ PRINT ਈ ਮੇਲ
Thursday, 20 October 2011
ਹਰ ਖੇਡ ਵਿੱਚ ਜਿੱਥੇ ਜੇਤੂ ਖਿਡਾਰੀਆਂ ਨੂੰ ਇਨਾਮ ਮਿਲਦੇ ਹਨ, ਉੱਥੇ ਇਨ੍ਹਾਂ ਖਿਡਾਰੀਆਂ ਨੂੰ ਸੂਬੇ ਜਾਂ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਸਰਕਾਰਾਂ ਵੱਲੋਂ ਪੁਰਸਕਾਰ ਵੀ ਦਿੱਤੇ ਜਾਂਦੇ ਹਨ। ਖੇਡਾਂ ਵਿੱਚ ਆਪਣਾ ਚੰਗਾ ਕਰੀਅਰ ਬਨਾਉਣ ਲਈ ਖਿਡਾਰੀ ਜਿੱਥੇ ਜੀਅ ਤੋੜ ਮਿਹਨਤ ਕਰਦੇ ਹਨ, ਉੱਥੇ ਜੇ ਇਨ੍ਹਾਂ ਨੂੰ ਕੋਈ ਚੰਗਾ ਸਨਮਾਨ ਮਿਲਦਾ ਹੈ ਤਾਂ ਉਨ੍ਹਾਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਜਾਂਦੇ ਹਨ। ਪੰਜਾਬ ਦੇ ਜਿਹੜੇ ਖਿਡਾਰੀਆਂ ਨੇ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਤੇ ਨਾਮ ਰੌਸ਼ਨ ਕੀਤਾ ਹੈ, ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਭਾਵੇਂ ਇਹ ਐਵਾਰਡ ਕੁਝ ਸਮੇਂ ਲਈ ਬੰਦ ਹੋ ਗਏ ਸਨ ਪਰ ਪੰਜਾਬ ਸਰਕਾਰ ਨੇ ਇਸ ਨੂੰ ਸ਼ੁਰੂ ਕੀਤਾ ਹੈ। ਅੰਤਰਰਾਸ਼ਟਰੀ ਪੱਧਰ 'ਤੇ ਜਿਨ੍ਹਾਂ ਨੇ ਚੰਗੀਆਂ ਮੱਲਾਂ ਮਾਰੀਆਂ ਹਨ, ਉਨ੍ਹਾਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਪਿਛਲੇ ਦਿਨੀਂ ਖਿਡਾਰੀਆਂ ਨੂੰ ਇਹ ਐਵਾਰਡ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਖਿਡਾਰੀਆਂ ਨੂੰ ਦਿੱਤੇ ਸਨ। ਫੁੱਟਬਾਲ ਵਿੱਚ ਸੁਨੀਲ ਛੇਤਰੀ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਬਾਇਚਿੰਗ ਭੂਟੀਆ ਤੋਂ ਬਾਅਦ ਜਿਸ ਸਟਰਾਈਕਰ ਨੇ ਫੁੱਟਬਾਲ ਵਿੱਚ ਸੁਰਖੀਆਂ ਬਟੋਰੀਆਂ ਹਨ ਉਹ ਹੈ ਸੁਨੀਲ ਛੇਤਰੀ। ਸੁਨੀਲ ਛੇਤਰੀ ਤੋਂ ਪਹਿਲਾਂ ਵੀ ਫੁੱਟਬਾਲ ਖਿਡਾਰੀਆਂ ਨੂੰ ਅਰਜੁਨ ਐਵਾਰਡ ਮਿਲੇ ਹਨ। ਇਸ ਤੋਂ ਪਹਿਲਾਂ ਕਿ ਅਸੀਂ ਪੰਜਾਬ ਦੇ ਅਰਜੁਨ ਅਵਾਰਡੀ ਫੁੱਟਬਾਲ ਖਿਡਾਰੀਆਂ ਦੀ ਗੱਲ ਕਰੀਏ, ਇਹ ਦੱਸਣਾ ਜ਼ਰੂਰੀ ਹੈ ਕਿ
 
ਭਾਰਤੀ ਕ੍ਰਿਕਟ ਦਾ ਸਦਾਬਹਾਰ ਸ਼ਹਿਜ਼ਾਦਾ PRINT ਈ ਮੇਲ
Thursday, 06 October 2011
ਉਧਰ ਭਾਰਤੀ ਕ੍ਰਿਕਟ ਟੀਮ ਇੰਗਲੈਂਡ ਵਿੱਚ ਬੁਰੀ ਤਰ੍ਹਾਂ ਹਾਰ ਗਈ ਅਤੇ ਇਧਰ ਭਾਰਤੀ ਕ੍ਰਿਕਟ ਦਾ ਇੱਕ ਅਹਿਮ ਹਸਤਾਖ਼ਰ ਤੇ ਭਾਰਤੀ ਕ੍ਰਿਕਟ ਦਾ ਸਿਤਾਰਾ ਸਦਾ ਲਈ ਅਸਤ ਹੋ ਗਿਆ। ਇਸ ਮਹਾਨ ਕ੍ਰਿਕਟਰ ਮਨਸੂਰ ਅਲੀ ਖ਼ਾਨ ਜਿਸ ਨੂੰ ਟਾਈਗਰ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਰਹੇਗਾ, ਦਾ ਜਨਮ 5 ਜਨਵਰੀ 1941 ਨੂੰ ਇਫ਼ਤਿਖ਼ਾਰ ਅਲੀ ਖ਼ਾਨ ਜੋ ਪਟੌਦੀ ਦੇ ਅੱਠਵੇਂ ਨਵਾਬ ਅਤੇ ਸਾਬਕਾ ਕ੍ਰਿਕਟ ਕਪਤਾਨ ਸਨ ਅਤੇ ਬੇਗ਼ਮ ਸਾਜ਼ਿਦਾ ਸੁਲਤਾਨ, ਜੋ ਕਿ ਭੁਪਾਲ ਦੇ ਆਖ਼ਰੀ ਨਵਾਬ ਦੀ ਦੂਜੀ ਬੇਟੀ ਸੀ, ਦੇ ਘਰ ਭੁਪਾਲ ਵਿਖੇ ਹੋਇਆ। ਮਨਸੂਰ ਅਲੀ ਖ਼ਾਨ ਪਟੌਦੀ ਦੇ ਆਖ਼ਰੀ ਤੇ ਨੌਵੇਂ ਨਵਾਬ ਸਨ ਕਿਉਂਕਿ 26ਵੀਂ ਸੰਵਿਧਾਨਕ ਸੋਧ ਅਨੁਸਾਰ 1971 ਵਿੱਚ ਇਹ ਨਵਾਬੀ ਸਿਸਟਮ ਖਤਮ ਕਰ ਦਿੱਤਾ ਗਿਆ ਸੀ। ਮਨਸੂਰ ਅਲੀ ਖ਼ਾਨ ਦੇ ਲੜਕਿਆਂ ਦੇ ਦੇਹਰਾਦੂਨ ਵੈੱਲਹਾਮ ਸਕੂਲ ਵਿੱਚ, ਫਿਰ ਲਾਕਰਜ਼ ਪਾਰਕ ਪ੍ਰੈੱਪ ਸਕੂਲ (ਹਰਟਫੋਰਡਸ਼ਾਇਰ) ਵਿੱਚ, ਵਿਨਚੈਸਟਰ ਕਾਲਜ ਅਤੇ ਬੈਲੀਓਲ ਕਾਲਜ ਔਕਸਫੋਰਡ ਵਿੱਚੋਂ ਤਾਲੀਮ ਹਾਸਲ ਕੀਤੀ। ਅਜੇ ਮਨਸੂਰ ਦਾ 11ਵਾਂ ਜਨਮ ਦਿਨ ਹੀ ਸੀ ਕਿ ਪਿਤਾ ਦੇ ਦੇਹਾਂਤ ਮਗਰੋਂ ਨੌਵੇਂ ਨਵਾਬ ਵਜੋਂ 1952 ਵਿੱਚ ਨਮ ਅੱਖਾਂ ਨਾਲ ਤਾਜਪੋਸ਼ੀ ਹੋਈ। ਸੱਜੂ ਬੱਲੇਬਾਜ਼ ਅਤੇ ਸੱਜੂ ਹੀ ਮੀਡੀਅਮ ਤੇਜ਼ ਗੇਂਦਬਾਜ਼ ਜਿਸ ਦੀ ਉਮਰ ਮਹਿਜ਼ 20 ਸਾਲ ਸੀ, ਦੀ ਇੱਕ
 
<< Start < Prev 1 2 3 4 5 6 7 8 9 10 Next > End >>

Results 1 - 21 of 277
 

Advertisement

AdvertisementAdvertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Punjabi News paper : Ajit weekly Programming and Design :: Mehra Media