tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਖਬਰਾਂ ਦੀ ਮੁਰੰਮਤ
ਖਬਰਾਂ ਦੀ ਮੁਰੰਮਤ
ਖ਼ਬਰਾਂ ਦੀ ਮੁਰੰਮਤ PRINT ਈ ਮੇਲ
Thursday, 04 June 2009

 * ਚੋਣਾਂ 'ਚ ਜਿੱਤੇ ਤਾਂ ਕਾਲਾ ਧਨ ਵਾਪਸ ਲਿਆਵਾਂਗੇ - ਇਕ ਨੇਤਾ
 - ਆਪਣਾ ਜਾਂ ਦੂਸਰਿਆਂ ਦਾ।
 * ਕਮੀਨੇ ਮੈਂ ਤੇਰਾ ਖ਼ੂਨ ਵੀ ਜਾਵਾਂਗਾ-ਫ਼ਿਲਮੀ ਡਾਇਲਾਗ
 -ਵਿਚਾਰੇ ਨੂੰ ਸ਼ਾਇਦ ਪਤਾ ਨਹੀਂ ਹੋਣਾ ਕਿ ਖ਼ਲਾਇਕ ਨੂੰ ਸੌ ਤਰ੍ਹਾਂ ਦੀਆਂ ਬਿਮਾਰੀਆਂ ਹਨ।
 * ਇਕ ਸ਼ਰਾਬੀ ਨੇ ਆਪਣਾ ਅੰਡਰਵੀਅਰ ਖਾਧਾ - ਖ਼ਬਰ
 - ਸ਼ਰਾਬ ਪੀਣ ਨਾਲ ਲਿਵਰ ਖਰਾਬ ਹੋ ਜਾਂਦੈ, ਇਹ ਸੁਣਿਆ ਹੈ ਪਰ ਦਿਮਾਗ ਖਰਾਬ ਹੋ ਜਾਂਦੈ, ਇਹ ਪਹਿਲੀ ਵਾਰ ਸੁਣਿਆ ਹੈ।
 * ਘਰ 'ਚ ਸ਼ਾਂਤੀ ਚਾਹੁੰਦੇ ਹੋ ਤਾਂ ਮੋਬਾਇਲ ਫ਼ੋਨ ਤੋਂ ਦੂਰੀ ਬਣਾ ਕੇ ਰੱਖੋ।
 - ਜਾਂ ਫਿਰ ਪਤਨੀ ਨੂੰ ਵੀ ਇਕ ਮੋਬਾਇਲ ਲੈ ਦਿਓ... ਉਹ ਆਪਣੇ-ਆਪ 'ਬਿਜ਼ੀ' ਰਹੇਗੀ।
 * ਇਕ ਵਾਰ 'ਚ ਦਿੱਤਾ 6 ਬੱਚਿਆਂ ਨੂੰ ਜਲਮ - ਖ਼ਬਰ
 - ਚਲੋ, ਕੰਮ ਨਿਬੜਿਆ।
 * ਆਸਮਾਨ ਤੋਂ ਡਿੱਗ ਰਹੇ ਅੰਗਾਰੇ।
 -ਮਈ-ਜੂਨ ਦਾ ਮਹੀਨਾ ਹੈ, ਕੋਈ ਤੁਹਾਡਾ ਵਿਆਹ ਨਹੀਂ ਕਿ ਫੁੱਲ ਡਿੱਗਣ।

 
ਖ਼ਬਰਾਂ ਦੀ ਮੁਰੰਮਤ PRINT ਈ ਮੇਲ
Thursday, 28 May 2009

* ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੀ ਮੰਗ।
 - ਬਈ, ਹੁਣ ਤਾਂ ਇੰਨਾ ਪਾਣੀ ਹੋ ਗਿਆ ਹੈ ਕਿ ਨਾਲੀਆਂ 'ਚੋਂ ਨਿਕਲ ਕੇ ਸੜਕਾਂ 'ਤੇ ਵਹਿ ਰਿਹਾ ਹੈ।
 * ਮੁੰਬਈ 'ਚ ਦੋ ਭੈਣਾਂ ਨੇ ਆਪਣੇ ਪਤੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ - ਖ਼ਬਰ
 - ਪਰ ਲੋਕਾਂ ਨੂੰ ਇਸ 'ਤੇ ਕੋਈ ਹੈਰਾਨੀ ਨਹੀਂ ਹੋਈ, ਉਹ ਸਮਝੇ ਕਿਤੇ ਏਕਤਾ ਕਪੂਰ ਦੇ ਸੀਰੀਅਲ ਦੀ ਸ਼ੂਟਿੰਗ ਹੋ ਰਹੀ ਹੈ।
 * ਮਲੇਰੀਏ ਲਈ ਹੁਣ ਡਾਕਟਰ ਸਰਟੀਫਿਕੇਟ ਜਾਰੀ ਕਰਨਗੇ - ਖ਼ਬਰ
 - ਇਹ ਸਰਟੀਫਿਕੇਟ ਲੈ ਕੇ ਸੌਂ ਜਾਓ, ਘੱਟੋ-ਘੱਟ ਪੜ੍ਹੇ-ਲਿਖੇ ਮੱਛਰ ਤਾਂ ਨਹੀਂ ਕੱਟਣਗੇ।
 * ਔਰਤ ਨੇਤਾਵਾਂ ਨਾਲ ਨਾਰਾਜ਼ ਹੈ ਮੱਲਿਕਾ ਸ਼ੇਰਾਵਤ
 - ਉਸ ਦਾ ਕਹਿਣਾ ਹੈ ਕਿ ਉਹ ਉਸ ਨੂੰ ਉਹ ਪਿਆਰ ਨਹੀਂ ਦਿੰਦੀਆਂ, ਜੋ ਮਰਦ ਦਿੰਦੇ ਹਨ।
 * ਦਰਸ਼ਕਾਂ ਦੇ ਪਿਆਰ ਤੋਂ ਖੁਸ਼ ਹੈ ਤਨੂਸ਼੍ਰੀ ਦੱਤਾ - ਖ਼ਬਰ
 - ਇਸ 'ਚ ਖੁਸ਼ ਹੋਣ ਵਾਲੀ ਕਿਹੜੀ ਗੱਲ ਹੈ ਮੈਡਮ, ਇਹ ਤਾਂ ਹਰ ਸੋਹਣੀ ਕੁੜੀ ਨੂੰ ਇੰਝ ਹੀ ਪਿਆਰ ਕਰਦੇਹਨ।

 
ਖ਼ਬਰਾਂ ਦੀ ਮੁਰੰਮਤ PRINT ਈ ਮੇਲ
Thursday, 14 May 2009

 * ਸ਼ਿਲਪਾ ਦਾ ਕ੍ਰਿਕਟ ਗਿਆਨ...।
 - ਇੰਨਾ ਵਧ ਗਿਆ ਹੈ ਕਿ ਕੱਪੜੇ ਧੋਣ ਲਈ ਬੈਟ ਦੀ ਵਰਤੋਂ ਕਰਦੀ ਹੈ।
 * ਲਾਦੇਨ 3000 ਲੋਕਾਂ ਦਾ ਕਾਤਲ ਹੈ ਤੇ ਦੁਨੀਆਂ ਦਾ ਸਭ ਨਾਲੋਂ ਜ਼ਿਆਦਾ ਖ਼ਤਰਨਾਕ ਅਤਿਵਾਦੀ ਹੈ -ਅਮਰੀਕਾ
 - ਅਮਰੀਕਾ ਵਾਲਿਓ ਲਾਦੇਨ ਦੀ ਜਾਂਚ ਭਾਰਤ ਦੀ ਨਿਰਪੱਖ ਜਾਂਚ ਏਜੰਸੀ ਸੀ. ਬੀ. ਆਈ. ਤੋਂ ਕਰਾ ਲਓ ਹੋ ਸਕਦੈ ਉਸ ਨੂੰ ਵੀ 'ਕਲੀਨ ਚਿੱਟ' ਮਿਲ ਜਾਏ।
 * ਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ 'ਚ ਕਣਕ-ਚਾਵਲ 2 ਰੁਪਏ ਕਿਲੋ ਦੇਣ ਦਾ ਐਲਾਨ ਕੀਤਾ - ਇਕ ਖ਼ਬਰ।
 - ਮੈਨੂੰ ਲੱਗਦੈ ਜੇ ਇਹੀ ਹਾਲ ਰਿਹਾ ਤਾਂ ਤੀਸਰੀ ਪਾਰਟੀ ਆਪਣੇ ਚੋਣ ਮੈਨੀਫੈਸਟੋ 'ਚ ਇਹ ਨਾ ਕਹਿ ਦੇਵੇ ਕਣਕ-ਚਾਵਲ ਵੀ ਲੈ ਜਾਓ ਇਸ ਦੇ ਨਾਲ ਪੈਸੇ ਵੀ ਲੈ ਜਾਓ।
 * ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ 'ਚ ਬੜਾ ਫਰਕ ਹੈ - ਇਕ ਲੇਖ
 - ਸ਼ਹਿਰਾਂ ਵਾਲੇ ਮੁੰਡੇ ਜਦੋਂ ਮਿਲਦੇ ਹਨ ਤਾਂ ਉਹ ਪੜ੍ਹਾਈ, ਬਿਜ਼ਨੈੱਸ ਦੀਆਂ ਗੱਲਾਂ ਕਰਦੇ ਹਨ ਪਰ ਸਾਡੇ ਪਿੰਡਾਂ ਵਾਲੇ ਕਹਿੰਦੇ ਹਨ ''ਬਾਈ 10 ਕਿਲੋ ਗੁੜ ਪਾਇਆ ਸੀ ਤੇ 12 ਬੋਤਲਾਂ ਦਾਰੂ ਸ਼ੀਸ਼ੇ ਵਰਗੀ ਨਿਕਲੀ ਹੈ ਮਜ਼ਾ ਆ ਗਿਆ।''

 
ਖਬਰਾਂ ਦੀ ਮੁਰੰਮਤ PRINT ਈ ਮੇਲ
Thursday, 07 May 2009

 * ਹੁਣੇ ਮੋਟੇ  ਪੁਲਿਸ ਵਾਲੇ ਥਾਣੇ 'ਚ ਨਹੀਂ  ਰਹਿਣਗੇ ?
 - ਉਨ੍ਹਾਂ ਦੀ ਤਾਂ ਸਿਰਫ਼ ਵੱਡੇ ਨਾਕਿਆਂ 'ਤੇ ਡਿਊਟੀ ਹੋਵੇਗੀ।
* ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਮਾਨਸਾ ਦੀ ਗਲੀ-ਗਲੀ ਖ਼ਬਰ
 - ਲੋਕਾਂ ਨੂੰ ਲੱਗਿਆ ਕਿ ਉਹ ਖਜ਼ਾਨੇ 'ਚੋਂ ਕੁਝ ਦੇਣ ਆਏ
       ਹਨ, ਪਰ ਉਹ ਤਾਂ ਮੰਗਣ ਹੀ ਲੱਗ ਪਏ।
* ਸਟੇਜ 'ਤੇ ਬੋਲਦੇ-ਬੋਲਦੇ ਨੇਤਾ ਜੀ ਅਚਾਨਕ ਰੋਣ ਲੱਗ ਪਏ - ਖ਼ਬਰ
 - ਸਾਹਮਣੇ ਘਰ ਵਾਲੀ ਨਜ਼ਰ ਆ ਗਈ ਹੋਵੇਗੀ।
* ਚੌਥੀ ਵਾਰ ਦੁਲਹਨ ਬਣੇਗੀ ਪਾਮੇਲਾ ਐਂਡਰਸਨ।
 - ਵਧਾਈਆਂ ਜੀ, ਤੁਹਾਨੂੰ ਇਹ ਮੌਕਾ ਵਾਰ-ਵਾਰ ਮਿਲੇ।
* ਤੋੜ ਫੋੜ ਕਰਨ ਦੇ ਦੋਸ਼ 'ਚ ਉਮੀਦਵਾਰ ਗ੍ਰਿਫ਼ਤਾਰ - ਖ਼ਬਰ
 - ਮੈਂ ਤਾਂ ਉਸੇ ਨੂੰ ਹੀ ਵੋਟ ਦੇਵਾਂਗਾ, ਕਿਉਂਕਿ ਉਹ ਕੁਝ ਕਰਦਾ ਤਾਂ ਹੈ।
* ਲੰਬੀ ઠਉਮਰ ਜਿਊਣ ਲਈ ਸੈਕਸ ਤੋਂ ਗੁਰੇਜ਼ ਕਰੋ - ਸਰਵੇਖਣ
 - ਫੇਰ ਜਿਊਣ ਦਾ ਕੀ ਫਾਇਦਾ?
* ਅੰਮ੍ਰਿਤਾ ਰਾਓ ਘਰ ਪਰਤੀ-ਖ਼ਬਰ
 - ਕੀ ਗੱਲ? ਪਹਿਲਾਂ ਕਿਸੇ ਨਾਲ ਭੱਜ ਗਈ ਸੀ।

 
ਖ਼ਬਰਾਂ ਦੀ ਮੁਰੰਮਤ PRINT ਈ ਮੇਲ
Thursday, 16 April 2009

* ਇੰਗਲੈਂਡ ਨੇ ਜਿੱਤਿਆ ਮਹਿਲਾ ਵਿਸ਼ਵ ਕੱਪ।
- ਜਿੱਤਣਾ ਹੀ ਸੀ, ਭਾਰਤੀ ਕੁੜੀਆਂ ਤਾਂ ਗੱਲਾਂ ਕਰਨ 'ਚ ਹੀ ਲੱਗੀਆਂ ਰਹਿੰਦੀਆਂ ਹਨ।
* ਰਾਬੜੀ ਨੇ ਵੀ ਸਾਧੂ ਯਾਦਵ ਨੂੰ ਖਰ੍ਹੀਆਂ-ਖਰ੍ਹੀਆਂ ਸੁਣਾਈਆਂ।
- ਜੀਜੇ ਨਾਲ ਪੰਗਾ ਲੈ ਕੇ ਕਿੱਥੇ ਜਾਵੇਗਾ।
* ਮਨਮੋਹਨ ਸਿੰਘ ਤੇ ਨਵਜੋਤ ਸਿੱਧੂ 'ਚ ਕੀ ਫਰਕ ਹੈ ? - ਸਵਾਲ
- ਬਈ ਸਿੱਧੂ ਕੁਝ ਵੀ ਬੋਲ ਦਿੰਦੇ ਹਨ, ਪਰ ਮਨਮੋਹਨ ਕੁਝ ਨਹੀਂ ਬੋਲਦੇ।
* ਵੋਟਰ ਸੂਚੀ 'ਚ ਹਿਜੜਿਆਂ ਦਾ ਨਾਂ ਸ਼ਾਮਲ
- ਪਹਿਲੀ ਵਾਰ ਹੋਵੇਗਾ ਕਿ ਉਹ ਕੁਝ ਦੇਣਗੇ, ਲੈਣਗੇ ਨਹੀਂ।
* ਮੈਨੂੰ ਹਾਲੇ ਵੀ ਪਤੀ ਦੇ ਸਹਾਰੇ ਦੀ ਲੋੜ ਨਹੀਂ ਹੈ -ਬਿਪਾਸ਼ਾ ਬਸੂ
- ਹਾਲੇ ਤਾਂ ਮੈਂ ਆਪ ਹੀ ਕਈ ਪਤੀਆਂ ਨੂੰ ਸਹਾਰਾ ਦੇ ਸਕਦੀ ਹਾਂ।
* ਸ਼ਾਹਰੁਖ ਕਾਂਗਰਸ ਲਈ ਚੋਣ ਪ੍ਰਚਾਰ ਕਰਨਗੇ - ਖ਼ਬਰ
- ਮਤਲਬ ਹੁਣ ਉਹ ਕਹਿਣਗੇ ਕ.... ਕ.... ਕ.... ਕਾਂਗਰਸ।
* ਲਾੜਾ ਬੈਟਰੀ ਵਰਗਾ - ਗੀਤ
- ਦੇਖਿਓ ਕਿਤੇ ਕੋਈ ਕੁੰਡੀ ਨਾ ਲਾ ਲਵੇ।

 
ਖ਼ਬਰਾਂ ਦੀ ਮੁਰੰਮਤ PRINT ਈ ਮੇਲ
Thursday, 09 April 2009

 ਇਕ ਲੱਖ 'ਚ ਵਿੱਕਿਆ ਗਧਾ।
 - ਕਿਸ ਗਧੇ ਨੇ ਉਸ ਨੂੰ ਖਰੀਦਿਆ।
  ਦਾਲਾਂ ਦੀ ਬਰਾਮਦ 'ਤੇ ਪਾਬੰਦੀ ਇਕ ਸਾਲ ਹੋਰ ਰਹੇਗੀ - ਖ਼ਬਰ
 -ਚਲੋ ਓਨਾ ਚਿਰ ਬਾਦਲ ਸਾਹਿਬ ਵਾਲੀ ਦਾਲ ਖਾਈ ਚੱਲਾਂਗੇ।
  ਮੰਗਲ 'ਤੇ ਖਾਰਾ ਪਾਣੀ ਹੋਣ ਦੇ ਚਿੰਨ੍ਹ ਮਿਲੇ - ਖ਼ਬਰ
 - ਕੋਈ ਗੱਲ ਨਹੀਂ ਵਾਟਰ ਫਿਲਟਰ ਨਾਲ ਕਸ਼ੀਦ ਲਵਾਂਗੇ।
   ਉੱਠੋ ਜੀ ਥੋਡੀ ਜਾਨ ਗੁੱਡ ਮਾਰਨਿੰਗ ਕਹਿੰਦੀ ਐ - ਇਕ ਗੀਤ
 -ਬਿਊਟੀ ਪਾਰਲਰ ਵਾਸਤੇ ਪੰਜ ਸੌ ਦਾ ਨੋਟ ਥੋਡੇ ਬਟੂਏ 'ਚੋਂ ਲੈਂਦੀ ਐ।
  ਕਣਕ ਦੀ ਫਸਲ 'ਤੇ ਤੇਲੇ ਦਾ ਹਮਲਾ - ਖ਼ਬਰ
 - ਇਹ ਕੋਈ ਨਵੀਂ ਗੱਲ ਹੈ, ਇਹੋ ਜਿਹੇ ਹਮਲਿਆਂ ਤੋਂ ਨਹੀਂ ਡਰਦੇ ਜੱਟ।
  ਸਾਡੇ ਆਪਣੇ ਨੀ ਹੋਏ, ਤਾਂ ਪਰਾਇਆ ਕਿੱਥੋਂ ਹੋਣਾ - ਗੀਤ
 - ਗੱਲ ਨਹਾਉਣ ਦੀ ਤੂੰ ਕਰੇਂ, ਅਸੀਂ ਬੂਥਾ ਵੀ ਨਹੀਂ ਧੋਣਾ।
  ਰੁੱਖਾਂ ਹੇਠ ਰਕਬੇ ਕਿਵੇਂ ਵਧਾਈਏ -ਲੇਖ ਦਾ ਸਿਰਲੇਖ
 - ਅੱਧੇ ਰੁੱਖਾਂ ਨੂੰ ਪੁੱਟ ਕੇ ਰਕਬਾ ਵਧ ਸਕਦੈ।
  ਚੰਗਾ ਹੋਇਆ ਮੈਂ ਗੁਡੀ ਨੂੰ ਨਹੀਂ ਮਿਲੀ ਸ਼ਿਲਪਾ ਸ਼ੈਟੀ - ਖ਼ਬਰ
 - ਰਿਚਰਡ ਗੇਰ ਨੂੰ ਮਿਲ ਸਕਦੀ ਹਾਂ, ਲਿਆਈਏ।

 
ਖਬਰਾਂ ਦੀ ਮੁਰੰਮਤ PRINT ਈ ਮੇਲ
Thursday, 02 April 2009
 ਅ ਹਾਲੀਵੁੱਡ 'ਚ ਮੇਰੇ ਲਈ ਕੋਈ ਰੋਲ ਨਹੀਂ ਹੈ -ਸ਼ਾਹਰੁਖ
 - ਕੀ ਗੱਲ ਹੈ, ਤੁਸੀਂ ਇੰਨੇ 'ਬੇਕਾਰ' ਹੋ!
 ਅ ਹੁਣ ਜੇਲਾਂ ਵਧੀਆ ਬਣਾਈਆਂ ਜਾਣਗੀਆਂ : ਖ਼ਬਰ
 - ਚਲੋ ਕੈਦੀਆਂ ਨੂੰ ਇਹ ਤਾਂ ਪਤਾ ਲੱਗ ਸਕੇਗਾ ਕਿ ਅੰਦਰਲਾ ਮਾਹੌਲ ਬਾਹਰਲੇ ਮਾਹੌਲ ਤੋਂ ਚੰਗਾ ਹੈ।
 ਅ ਪਿਛਲੀ ਲੋਕ ਸਭਾ ਚੋਣਾਂ 'ਚ ਲੋਕਾਂ ਨੇ ਸੋਚ-ਸਮਝ ਕੇ ਵੋਟਾਂ ਨਹੀਂ ਪਾਈਆਂ - ਅਡਵਾਨੀ
 - ਤਾਈਓਂ ਉਦੋਂ ਨਵਜੋਤ ਸਿੱਧੂ ਤੇ ਵਿਨੋਦ ਖੰਨਾ ਜਿੱਤ ਗਏ।
 ਅ ਖਰਾਬ ਬੈਕਗਰਾਊਂਡ ਵਾਲੇ ਉਮੀਦਵਾਰਾਂ ਨੂੰ ਟਿਕਟਾਂ ਨਹੀਂ ਮਿਲਣਗੀਆਂ।
 - ਕਿਉਂਕਿ ਜੇਕਰ ਉਹ ਜਿੱਤ ਕੇ ਮੰਤਰ ਬਣ ਗਿਆ ਤਾਂ ਸਾਰਾ ਕੁਝਾਂ ਖਰਾਬ ਹੋ ਜਾਵੇਗਾ।
 ਅ ਭਾਜਪਾ ਦੀਆਂ ਔਰਤ ਵਰਕਰਾਂ ਸਾੜ੍ਹੀਆਂ ਪਾ ਕੇ ਪ੍ਰਚਾਰ ਕਰਨਗੀਆਂ - ਖ਼ਬਰ
 - ਜਦੋਂ ਵਿਚਾਰ ਐਨਾ ਸੋਹਣਾ ਹੈ ਤਾਂ ਪ੍ਰਚਾਰ ਵੀ ਸੋਹਣਾ ਹੋਵੇਗਾ।
 ਅ ਪਿਆਰ ਤੇ ਯੁੱਧ 'ਚ ਕੀ ਫਰਕ ਹੈ ? ਚੰਡੀਗੜ੍ਹ ਤੋਂ ਪਾਠਕ ਦਾ ਸਵਾਲ
 - ਕੋਈ ਫਰਕ ਨਹੀਂ, ਪਿਆਰ ਵਿਆਹ ਤੋਂ ਪਹਿਲਾਂ ਤੇ ਯੁੱਧ ਵਿਆਹ ਤੋਂ ਬਾਅਦ ਸ਼ੁਰੂ ਹੁੰਦਾ ਹੈ।
 
ਖਬਰਾਂ ਦੀ ਮੁਰੰਮਤ PRINT ਈ ਮੇਲ
Thursday, 12 March 2009

 ਅ ਥਾਣੇ ਦੇ ਕੋਲ ਚੋਰੀ
 -ਦੀਵੇ ਥੱਲੇ ਹਨੇਰਾ।ਖ਼
 ਅ ਕਾਂਗਰਸ ਵਾਲੇ ਗਾਲਿਬ ਲੁਧਿਆਣਾ ਤੋਂ ਹੋਣਗੇ ਅਕਾਲੀ ਉਮੀਦਵਾਰ-ਸੁਖਬੀਰ ਬਾਦਲ।
 -ਨਾਲੇ ਕਹਿੰਦੇ ਸੀ ਕਿ ਸਾਰੇ ਕਾਂਗਰਸੀ ਭ੍ਰਿਸ਼ਟ ਹਨ।ਖ਼
 ਅ  ਫਿਜ਼ਾ ਨੇ ਪਿਆਰ ਕਰਨ ਵਾਲਿਆਂ ਲਈ ਦੁਆਵਾਂ ਮੰਗੀਆਂ-ਖਬਰ
 -ਪਰ ਇਹ ਤਾਂ ਦੱਸੋ ਇਸ 'ਚ ਪਤਨੀਆਂ ਵੀ ਸ਼ਾਮਲ ਹਨ?ਖ਼
       ਅ ਹੋਲੀ ਮੇਰਾ ਮਨਪਸੰਦ ਤਿਉਹਾਰ ਹੈ-ਸ਼ਾਹਰੁਖ ਖਾਂ       -ਇਸੇ ਬਹਾਨੇ ਨਹਾ ਵੀ ਲੈਂਦੇ ਹੋਵੋਗੇ।ਖ਼
 ਅ ਰੰਗਾਂ ਦਾ ਜ਼ਿੰਦਗੀ 'ਚ ਕਾਫੀ ਮਹੱਤਵ ਹੈ-ਰਵੀਨਾ ਟੰਡਨ
 -ਤਾਹੀਓਂ ਸਲਮਾਨ ਖਾਨ, ਸੈਫ, ਫਰਦੀਨ ਤੇ ਜਾਨ ਅਬਰਾਹਿਮ ਰੰਗ-ਬਿਰੰਗੀਆਂ ਸ਼ਰਟਾਂ ਪਾ ਕੇ ਕੁੜੀਆਂ (ਅਭਿਨੇਤਰੀਆਂ) ਦੇ ਪਿੱਛੇ ਫਿਰਦੇ ਰਹਿੰਦੇ ਹਨ।ਖ਼
ਅ ਰਾਜਨੀਤੀ ਤੇ ਵਿਆਹ 'ਚ ਕੀ ਫਰਕ ਹੈ?  -ਜਲੰਧਰ ਤੋਂ ਦੋਸਤ ਦਾ ਸਵਾਲ
 -ਦੋਵਾਂ 'ਚ ਝੂਠ ਬੋਲਿਆ ਜਾਂਦਾ ਹੈ। -ਜਗਤਾਰ ਧੰਜਲ
 : ਸੱਪ ਦੇ ਡੰਗਣ ਅਤੇ ਕੁੜੀ ਦੇ ਥੱਪੜ ਵਿਚ ਕੀ ਫਰਕ ਹੈ?  
 -ਦੋ ਅਤੇ ਪੰਜ ਦਾ ਫਰਕ ਹੈ। ਸੱਪ ਦੀ ਜੀਭ ਵਿਚ ਦੋ ਉਂਗਲੀਆਂ ਅਤੇ ਕੁੜੀ ਦੇ ਥੱਪੜ ਵਿਚ ਪੰਜ ਉਂਗਲੀਆਂ ਹੁੰਦੀਆਂ ਹਨ।
: ਹੱਸਗੁੱਲੇ ਅਤੇ ਰਸਗੁੱਲੇ ਵਿਚ ਕੀ ਫਰਕ ਹੈ?
 -ਜ਼ਿਆਦਾ ਖਾਣ 'ਤੇ ਪੇਟ ਦਰਦ ਹੁੰਦਾ ਹੈ। ਫਰਕ ਨਹੀਂ ਹੁੰਦਾ।

 
ਖਬਰਾਂ ਦੀ ਮੁਰੰਮਤ PRINT ਈ ਮੇਲ
Thursday, 26 February 2009

  ਬੱਕਰੇ ਨੇ 1500 ਰੁਪਏ ਹਜ਼ਮ ਕੀਤੇ।
 - ਉਸ ਨੂੰ ਪੁਲਿਸ 'ਚ ਭਰਤੀ ਕਰਵਾ ਦਿਓ।
 ਦੇਸ਼ 'ਚ ਛੇਤੀ ਹੀ ਲੋਕ ਸਭਾ ਚੋਣਾਂ ਹੋਣਗੀਆਂ।
 - ਹਾਂ, ਮੈਂ ਕੱਲ ਅਡਵਾਨੀ ਜੀ ਨੂੰ ਰੱਥ ਦਾ ਪਹੀਆ ਠੀਕ ਕਰਦੇ ਦੇਖਿਆ ਸੀ।
 ਇੰਸਪੈਕਟਰ 50 ਰੁਪਏ ਰਿਸ਼ਵਤ ਲੈਂਦਾ ਫੜਿਆ ਗਿਆ।
 - ਚੰਗਾ ਹੋਇਆ ਫੜਿਆ ਗਿਆ, ਹੈ ਇੰਸਪੈਕਰ, ਕੰਮ ਹੌਲਦਾਰਾਂ ਵਾਲੇ।
  ਵੈਲੇਨਟਾਈਨ ਡੇ ਮਨਾ ਰਹੇ ਨੌਜਵਾਨਾਂ ਦੀ ਕੁੱਟਮਾਰ।
 - ਜ਼ਰੂਰੀ ਸੜਕਾਂ 'ਤੇ ਮਨਾਉਣਾ ਸੀ, ਹੋਰਾਂ ਵਾਂਗ ਪ੍ਰੇਮਿਕਾ ਦੇ ਘਰ ਜਾ ਕੇ ਮਨਾ ਲੈਂਦੇ।
 ਪੰਜਾਬ 'ਚ ਛੇਤੀ ਹੀ ਹੋਵੇਗੀ ਪੂਰੀ ਬਿਜਲੀ - ਸੁਖਬੀਰ
 - ਮੋਮਬੱਤੀਆਂ ਦੇ ਪੈਕੇਟ ਲਿਆ ਕੇ ਘਰੇ ਰੱਖ ਲਓ।
  ਚਾਂਦ ਦਾ ਖੂਨ ਨਾਲ ਲਿਖਿਆ ''ਆਈ ਲਵ ਯੂ'' ਦਿਖਾਇਆ ਫਿਜ਼ਾ ਨੇ - ਖ਼ਬਰ
 - ਜਦੋਂ ਖ਼ੂਨ ਗਰਮ ਸੀ ਲਿਖਦੇ ਸਨ। ਹੁਣ ਤਾਂ ਸਾਰਾ ਕੁਝ ਠੰਡਾ ਹੋ ਗਿਐ।
  ਪੈਟਰੋਲ ਹੋ ਗਿਆ ਮਹਿੰਗਾ ... ਪੰਜਾਬੀ ਗੀਤ
      - ਖ਼ਬਰਾਂ ਸੁਣਾ ਰਹੇ ਹੋ ਜਾਂ ਗਾਣਾ ਗਾ ਰਹੇ ਹੋ।

 
ਖ਼ਬਰਾਂ ਦੀ ਮੁਰੰਮਤ PRINT ਈ ਮੇਲ
Thursday, 12 February 2009

 * 100 ਕਿਲੋ ਭਾਰ ਵਾਲੀਆਂ ਔਰਤਾਂ ਦਾ ਸੁੰਦਰਤਾ ਮੁਕਾਬਲਾ ਸੜਕ 'ਤੇ ਕਰਵਾਇਆ ਗਿਆ।
  - ਕਿਉਂਕਿ ਇੰਨਾ ਭਾਰ ਤਾਂ ਸੜਕਾਂ ਹੀ ਸਹਿ ਸਕਦੀਆਂ ਹਨ।ਖ਼
 * ਮੋਟੇ ਪੁਲਿਸ ਵਾਲੇ ਹੁਣ ਥਾਣਿਆਂ 'ਚ ਨਹੀਂ ਰਹਿਣਗੇ : ਖਬਰ
 -ਉਨ੍ਹਾਂ ਨੂੰ ਹੁਣ ਨਾਕਿਆਂ 'ਤੇ ਖੜ੍ਹਾ ਕੀਤਾ ਜਾਵੇਗਾ।ਖ਼
 * ਦੇਸ਼ ਦੇ ਅੱਧੇ ਲੋਕ ਬੀਮਾਰ।
 -ਬਾਕੀ ਹੋਣ ਵਾਲੇ ਹਨ।
 *ਖ਼ ਭਾਜਪਾ ਨਾਲ ਸੀਟਾਂ ਦੀ ਵੰਡ ਦਾ ਐਲਾਨ ਛੇਤੀ-ਬਾਦਲ
  -ਤੇ ਤੂੰ-ਤੂੰ, ਮੈਂ-ਮੈਂ ਬਾਅਦ 'ਚ ਕਰਾਂਗੇ।
 *  ਮਾਹੀ ਮੇਰਾ ਨਿੱਕਾ ਜਿਹਾ....ਪੰਜਾਬੀ ਗੀਤ
 -ਉਸਨੂੰ ਸ਼ੋਅ-ਪੀਸ ਬਣਾ ਲਓ।ਖ਼
 ੍ਹ* ਇਕ ਆਦਮੀ ਤੀਜਾ ਵਿਆਹ ਕਰਵਾ ਰਿਹੈ-ਖਬਰ
 -ਕਿਉਂ ਦੋ ਤੋਂ ਜੁੱਤੀਆਂ ਖਾ ਕੇ ਦਿਲ ਨਹੀ ਭਰਿਆ।ਖ਼
 * ਗੱਡੀ 'ਚ ਦਿੱਤਾ ਬੱਚੇ ਨੂੰ ਜਨਮ।
 -ਬੱਚੇ ਦਾ ਨਾਂ 'ਲਾਲੂ ਐਕਸਪ੍ਰੈੱਸ' ਰੱਖ ਦਿਓ।ਖ਼
 *ਅਮਿਸ਼ਾ ਪਟੇਲ ਨੂੰ ਲੋਅ ਬਲੱਡ ਪ੍ਰੈਸ਼ਰ।
 -ਜਲੇਬੀਆਂ 'ਤੇ ਨਮਕ ਲਾ ਕੇ ਖਾ ਲਿਆ ਕਰੇ।

 
ਖ਼ਬਰਾਂ ਦੀ ਮੁਰੰਮਤ PRINT ਈ ਮੇਲ
Thursday, 05 February 2009

 * ਕੀਮਤਾਂ ਵਧਾਉਣਾ ਸਰਕਾਰ ਦੀ ਮਜਬੂਰੀ-ਪ੍ਰਧਾਨ ਮੰਤਰੀ
 - ਅਗਲੀਆਂ ਚੋਣਾਂ ਸਰਕਾਰ ਨੂੰ ਬਦਲਣਾ ਵੀ ਜਨਤਾ ਦੀ ਮਜਬੂਰੀ
 * ਬਾਦਲ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ : ਭੱਠਲ
 - ਕੋਈ ਗੱਲ ਨਹੀਂ, ਤੁਹਾਨੂੰ ਵੀ ਮੌਕਾ ਮਿਲੇਗਾ।
 * ਕੇਟ ਹੋਮਸ ਤੋਂ 10 ਬੱਚੇ ਚਾਹੁੰਦੇ ਹਾਂ : ਟਾਮ, ਕ੍ਰੇਜ
 - ਇਕ ਦੀ ਹੋਰ ਡਿਮਾਂਡ ਕਰ ਲਓ, ਕ੍ਰਿਕਟ ਟੀਮ ਤਾਂ ਪੂਰੀ ਹੋ ਜਾਵੇਗੀ।
 * ਹੁਣ ਪੰਜ ਮਿੰਟ 'ਚ ਪੁਲਿਸ ਤੁਹਾਡੇ ਕੋਲ ਹੋਵੇਗੀ - ਖ਼ਬਰ
 - ਪਰ ਦੇਣ ਲਈ ਕੁਝ ਚਾਹੀਦਾ ਹੈ।
 * ਮੈਂ ਅੱਜ ਵੀ ਰੁਝੇਵਿਆਂ ਵਿਚ ਹਾਂ - ਧਰਮਿੰਦਰ
 - ਕਿਤੇ ਫੇਰ ਵਿਆਹ ਤਾਂ ਨਹੀਂ ਕਰਵਾ ਰਹੇ?
 * ਆਦਮੀ ਜਿਊਂਦੇ ਜੀਅ ਕਦੋਂ ਮਰਜ ਜਾਂਦਾ ਹੈ - ਪਟਿਆਲਾ ਤੋਂ ਸਵਾਲ
 - ਪ੍ਰੇਮਿਕਾ ਨਾਲ ਵਿਆਹ ਹੋਣ ਤੋਂ ਬਾਅਦ
 * ਦੁਨੀਆ ਦੇ 25 ਫੀਸਦੀ ਨੇਤਰਹੀਣ ਭਾਰਤ 'ਚ - ਖ਼ਬਰ
 - ਫਿਰ ਵੀ ਕਹਿੰਦੇ ਹਨ ਕਿ ਸਭ ਕੁਝ ਦਿਖਤਾ ਹੈ।
 * ਐਕਸਪ੍ਰੈਸ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕੀਤੀ - ਖ਼ਬਰ
 - ਆਮ ਗੱਡੀ 'ਤੇ ਭਰੋਸਾ ਨਹੀਂ ਹੋਣਾ।
 *  ਜੇਕਰ ਕੁੱਤਿਆਂ ਕੋਲ ਮੋਬਾਇਲ ਫ਼ੋਨ ਹੁੰਦੇ ਤਾਂ?
 - ਬਿੱਲ ਮੁਹੱਲੇ ਵਾਲੇ ਹੀ ਭਰਦੇ।

 
ਖ਼ਬਰਾਂ ਦੀ ਮੁਰੰਮਤ PRINT ਈ ਮੇਲ
Thursday, 29 January 2009

 * ਚੰਗੇ ਕਿਰਦਾਰਾਂ ਦੀ ਉਡੀਕ ਹੈ । - ਇਕ ਅਭਿਨੇਤਰੀ
 - ਕੀ ਹੁਣ ਤੱਕ ਬੁਰੇ ਕਿਰਦਾਰ ਹੀ ਨਿਭਾਉਂਦੀ  ਆਈ ਹੈ।
 * ਸਰਕਾਰ ਪੂਰੇ 5 ਸਾਲ ਚੱਲੇਗੀ - ਮਨਮੋਹਨ ਸਿੰਘ
 - 5 ਸਾਲ ਉਹ ਸਰਕਾਰ ਚਲਾਉਣਗੇ ਤੇ 5 ਸਾਲ ਉਨ੍ਹਾਂ ਨੂੰ ਸੋਨੀਆ ਜੀ ਚਲਾਉਣਗੇ।
 * ਹੁਣ ਐੱਨ. ਆਰ. ਆਈ. ਲਾੜੇ ਪਹਿਲੀ ਪਸੰਦ ਨਹੀਂ ਰਹੇ।
 - ਕਿਉਂਕਿ ਵਿਚਾਰੀਆਂ ਕੁੜੀਆਂ ਨੂੰ ਤਾਂ ਇਹ ਪਤਾ ਹੀ ਨਹੀਂ ਹੁੰਦਾ ਕਿ ਆਪਣੀ ਪਹਿਲੀ ਪਸੰਦ ਦੀ ਉਹ ਤੀਜੀ-ਚੌਥੀ ਪਸੰਦ ਹਨ।
 * ਹਸਪਤਾਲ ਦਾ ਪਾਣੀ ਜਾਨਵਰਾਂ ਦੇ ਪੀਣ ਯੋਗ ਵੀ ਨਹੀਂ - ਖ਼ਬਰ
 - ਉਥੇ ਜਾਨਵਰਾਂ ਨੂੰ ਲੈ ਕੇ ਹੀ ਕਿਉਂ ਜਾਂਦੇ ਹੋ?
 * ਸੋਹਣਿਆਂ ਕਰੇਂ ਤੂੰ ਟਾਈਮ-ਪਾਸ ... ਪੰਜਾਬੀ ਗੀਤ
 - ਤੇਰਾ ਵੀ ਤਾਂ ਇਹੀ ਕੰਮ ਹੈ।
 * ਤੁਹਾਡੇ ਵਿਆਹ ਨੂੰ ਕਿੰਨਾ ਸਮਾਂ ਹੋ ਗਿਆ ਹੈ? - ਸਵਾਲ
 - ਮੁਆਫ਼ ਕਰਨਾ । ਮੈਂ ਹਾਦਸਿਆਂ ਦਾ ਰਿਕਾਰਡ ਨਹੀਂ ਰੱਖਦਾ
 * ਰਾਖੀ ਸਾਵੰਤ ਨੇ ਇਕ ਕਿਤਾਬ ਲਿਖੀ ਹੈ - ਖ਼ਬਰ
 - ਜਿਸ ਦਾ ਨਾਂ ਹੈ 'ਕਿਸ ਨੇ ਮੁਝੇ ਕਿਸ ਕੀਆ?
 *  'ਵੋ ਲੜਕੀ ਬਹੁਤ ਯਾਦ ਆਤੀ ਹੈ...' ਕਿਉਂ?
 - ਕੀ ਸਿਰ ਦੇ ਵਾਲ ਦੁਬਾਰਾ ਵੱਧ ਗਏ ਹਨ।
 * ਤੁਹਾਡੀ ਪਤਨੀ 15 ਫੁੱਟ ਲੰਬੀ ਤੇ 10 ਫੁੱਟ ਚੌੜੀ ਹੋਵੇ ਤਾਂ ਕੀ ਕਰੋਗੇ?
 - ਸਭ ਤੋਂ ਪਹਿਲਾਂ ਤੇਰਾ ਕੁਟਾਪਾ ਚਾੜ੍ਹਾਂਗਾ, ਤੇਰੀ ਹਿੰਮਤ ਕਿਵੇਂ ਹੋਈ ਪੁੱਛਣ ਦੀ।

 
ਖਬਰਾਂ ਦੀ ਮੁਰੰਮਤ PRINT ਈ ਮੇਲ
Thursday, 01 January 2009

 * ਇਕ ਮਨਮੋਹਣੀ ਮੁਸਕਰਾਹਟ ਲਈ । ਵਿਗਿਆਪਨ
 - ਰੋਜ਼ ਦੰਦ ਸਾਫ਼ ਕਰੋ।
 * ਅਤਿਵਾਦ ਮਾਮਲੇ 'ਚ ਭਾਰਤ ਪਾਕਿ ਦੀ ਭੂਮਿਕਾ ਸਮਝੇ : ਮੁਸ਼ੱਰਫ਼
 - ਭੂਮਿਕਾ ਤਾਂ ਬਾਖੂਬੀ ਸਮਝ ਆ ਗਈ ਹੈ, ਬੱਸ ਥੋੜ੍ਹਾ ਹੀ-ਪਿਆਜ਼ ਨੰਗਾ ਕਰਨ ਲਈ ਠੋਸ ਸਬੂਤ ਇਕੱਠੇ ਕੀਤੇ ਜਾਂ ਰਹੇ ਨੇ।
 * ਅਤਿਵਾਦੀ ਹਮਲੇ ਨੂੰ ਭਾਜਪਾ ਨੇ ਚੋਣ ਮੁੱਦਾ ਬਣਾਇਆ - ਇਕ ਖ਼ਬਰ
 - ਤਦੇ ਈ ਦਿੱਲੀ 'ਚ 'ਹਾਰ ਦੀ ਹੈਟ੍ਰਿਕ' ਬਣਾ ਸਕੀ ਹੈ !
 * ਕਾਂਗਰਸ ਨੇ ਬਸਪਾ ਫੈਕਟਰ ਦੀ ਕਾਟ ਲਈ ਨਵਾਂ ਦਾਅ ਖੇਡਿਆ...
 - ਜਦ 'ਸਿਆਸੀ ਸ਼ਤਰੰਜ' ਦੇ ਮੋਹਰੇ, ਟਿਕਾਊ ਘੱਟ ਤੇ ਵਿਕਾਊ ਜ਼ਿਆਦਾ ਹੋਣ ਲੱਗ ਜਾਣ, ਤਾਂ ਹਰੇਕ ਦਾਅ ਸੁਖਾਲਾ ਨੇਪਰੇ ਚੜ੍ਹ ਸਕਦੈ ।

 * ਮੈਂ ਪਿਛਲੇ ਸਾਲ ਤੋਂ ਤੇਰੇ ਉੱਤੇ ਮਰਦੀ ਸੀ ਅੜਿਆ... ਪਰ ਮੈਂ ਪਿਆਰ ਕਰਨ ਤੋਂਤੋਂ ਡਰਦੀ ਸੀ ਅੜਿਆ...
 - ਨਾ.... ਤੇਰੇ ਘਰਦਿਆਂ ਨੇ ਅਜੇ ਤੱਕ ਤੇਰਾ 'ਫਾਹਾ' ਨਹੀਂ ਵੱਢਿਆ ?
 * ਪੁਲਿਸ ਸ਼ੱਕੀ ਵਿਅਕਤੀ ਦਾ ਸਕੈੱਚ ਬਣਾਏਗੀ - ਇਕ ਖ਼ਬਰ
 - ਖੈਰ... ਏਸ ਬਹਾਨੇ ਕਿਸੇ ਚਿੱਤਰ-ਪ੍ਰਦਰਸ਼ਨੀ 'ਚ ਕਦੇ ਨਾ ਕਦੇ ਹਿੱਸਾ ਤਾਂ ਲੈ ਸਕੇਗੀ ।
 * ਬਾਂਦਰ ਰੁੱਖ 'ਤੇ ਤੇਜ਼ੀ ਨਾਲ ਕਿਵੇਂ ਚੜ੍ਹਦਾ ਹੈ ?
 -ਪੂਛ ਹੋਣ ਕਾਰਨ

 
ਖ਼ਬਰਾਂ ਦੀ ਮੁਰੰਮਤ PRINT ਈ ਮੇਲ
Wednesday, 24 December 2008

 * ਸਭ ਤੋਂ ਛੋਟੀ ਕਾਰ ਆਏਗੀ ।
 - ਜਿਸ ਨੂੰ ਕੀੜੀਆਂ ਵੀ ਚਲਾ ਸਕਣਗੀਆਂ।
 * ਪੰਜਾਬ ਸੀਤ ਲਹਿਰ ਦੀ ਜਕੜ ਵਿਚ - ਖ਼ਬਰ
 - ਸਭ ਕੁੰਡੀਆਂ ਲਾ ਕੇ ਘਰਾਂ 'ਚ ਹੀਟਰ ਚਲਾ ਲਓ।
* ਪਤਨੀ ਤੋਂ ਦੁਖੀ ਹੋ ਕੇ ਦਰੱਖਤ 'ਤੇ ਘਰ ਬਣਾਇਆ - ਖ਼ਬਰ
 - ਪਤਨੀ ਨੂੰ ਦਰੱਖਤ 'ਤੇ ਚੜ੍ਹਨਾ ਨਹੀਂ ਆਉਂਦਾ ਕੀ ?
 *  ਮੈਂ ਤੇ ਮਾਹੀ ਦੋ ਜਣੇ ... ਪੰਜਾਬੀ ਗੀਤ
 - ਤੀਜੇ ਦੀ 'ਤਿਆਰੀ' ਹੈ ।
 * ਅੰਗਰੇਜ਼ੀ, ਸਾਇੰਸ ਤੇ ਮੈਥ ਅਧਿਆਪਕ ਨਹੀਂ ਵੰਡਣਗੇ ਮਿਡ-ਡੇ- ਮੀਲ।
 - ਕਿਉਂਕਿ ਉਨ੍ਹਾਂ ਨੇ ਟਿਊਸ਼ਨ ਵੀ ਪੜ੍ਹਾਉਣੀ ਹੁੰਦੀ ਹੈ।
 * 'ਨੋ ਸਮੋਕਿੰਗ' ਦੇ ਨਿਰਮਾਤਾ 'ਜਾਨ' ਨੂੰ ਆਪਣੀ ਅਗਲੀ ਫ਼ਿਲਮ 'ਚ ਨਹੀਂ ਲੈਣਗੇ ।
 - ਕਿਉਂਕਿ ਉਹ ਸਿਹਤ ਲਈ ਹਾਨੀਕਾਰਕ ਹਨ।
 * ਸ਼ਾਦੀਸ਼ੁਦਾ ਜ਼ਿੰਦਗੀ ਖੁਸ਼ਹਾਲ ਰੱਖਣ ਲਈ ਦਿਨ 'ਚ ਚਾਰ ਵਾਰ ਪਤਨੀ ਦੇ ਗਲੇ ਮਿਲੋ।
 -ਉਹ ਤਾਂ ਠੀਕ ਹੈ... ਪਰ ਮਨ ਨੂੰ ਮਾਰ ਕੇ ਦਿਨ 'ਚ ਚਾਰ ਵਾਰ ਇਹ ਕੰਮ ਕਿਹੜਾ ਪਤੀ ਕਰੇਗਾ?
 * ਜੇਕਰ ਊਠ ਦੀ ਗਰਦਨ ਇੰਨੀ ਲੰਬੀ ਨਾ ਹੁੰਦੀ ਤਾਂ ?
 - ਲੱਤਾਂ ਵੀ ਇੰਨੀਆਂ ਲੰਬੀਆਂ ਨਾ ਹੁੰਦੀਆਂ ।
 * ਜੇਕਰ ਮੈਨੂੰ ਜੰਗਲ 'ਚ ਸ਼ੇਰ ਮਿਲ ਜਾਏ ਤਾਂ?
 - ਉਸ ਦੀ ਭੁੱਖ ਸ਼ਾਂਤ ਕਰਕੇ ਮੁੜ ਆਇਓ।
 * ਜੇਕਰ ਸਾਡੇ ਮੂੰਹ 'ਚ ਜੀਭ ਨਾ ਹੁੰਦੀ ਤਾਂ ?
 - ਸਾਰੇ ਕੰਮ ਸਮੇਂ 'ਤੇ ਹੁੰਦੇ।
 * ਜੇਕਰ ਤੁਸੀਂ ਮਿਲ ਜਾਓ ਤਾਂ ?
 - ਤੁਸੀਂ ਅਟਪਟੇ ਸਵਾਲ ਪੁੱਛਣੇ ਹੀ ਭੁੱਲ ਜਾਓਗ ।

 
ਖਬਰਾਂ ਦੀ ਮੁਰੰਮਤ PRINT ਈ ਮੇਲ
Thursday, 18 December 2008

 * ਲਾਦੇਨ ਨੂੰ ਫੜਨਾ ਓਬਾਮਾ ਦਾ ਪਹਿਲਾ ਟੀਚਾ।
 - ਫਿਰ ਤਾਂ ਅੱਜ ਤੋਂ ਹੀ ਜੁੱਤੀਆਂ ਲਾਹ ਕੇ ਲਾਦੇਨ ਦੇ ਪਿੱਛੇ ਦੌੜਨਾ ਸ਼ੁਰੂ ਕਰ ਦਿਓ।
 * ਸੁਭਾਸ਼ ਘਈ ਮਾਧੁਰੀ ਲਈ ਫਿਲਮ ਲਿਖਣਗੇ।,
 - ਜਿਸ ਦਾ ਨਾਂ ਹੋਵੇਗਾ ''ਕਮ ਬੈਕ ਔਰ ਗੋ ਬੈਕ।''
 *  ਗੋਰਾ-ਕਾਲਾ ਦੋਵੇਂ ਹਨ ਬਰਾਕ ਓਬਾਮਾ ।
 - ਬਲੈਕ ਐਂਡ ਵ੍ਹਾਈਟ ਹਨ?
 * ਮਾਰਕੀਟ 'ਚ ਬਲੱਡ ਪ੍ਰੈਸ਼ਰ ਚੈੱਕ ਕਰਨ ਵਾਲਾ ਅੰਡਰਵੀਅਰ ਆ ਰਿਹਾ ਹੈ।
 -ਇਸ ਲਈ ਤੁਸੀਂ ਗੁਆਂਢੀ ਦਾ ਅੰਡਰਵੀਅਰ ਵੀ ਮੰਗ ਸਕਦੇ ਹੋ।
 * ਹੁਣ ਨਵੀਆਂ ਜੇਲ੍ਹਾਂ ਬਣਨਗੀਆਂ - ਖਬਰ
 - ਚਲੋ ਕੈਦੀਆਂ ਨੂੰ ਇਹ ਤਾਂ ਪਤਾ ਲੱਗ ਸਕੇਗਾ ਕਿ ਅੰਦਰਲਾ ਮਾਹੌਲ ਬਾਹਰਲੇ ਮਾਹੌਲ ਤੋਂ ਵਧੀਆ ਹੈ।
 * ਪੰਜ ਸਾਲ ਬਾਅਦ ਕਰੀਨਾ ਸੈਫ ਨਾਲ ਵਿਆਹ ਕਰਵਾਏਗੀ - ਖ਼ਬਰ
 - ਜੇ ਉਦੋਂ ਤੱਕ ਮੂਡ ਨਾ ਬਦਲਿਆ ਤਾਂ....
 * ਟੀ. ਵੀ. 'ਤੇ ਚੱਲ ਰਹੀ ਫ਼ਿਲਮ 'ਚ ਜਦੋਂ ਮਾਰ-ਧਾੜ ਹੁੰਦੀ ਹੈ ਤਾਂ ਬਹੁਤ ਕੁਝ ਟੁੱਟਦਾ ਹੈ ਪਰ ਟੀ. ਵੀ.  ਕਿਉਂ ਨਹੀਂ ਟੁੱਟਦਾ ?
 - ਅਜੇ ਤਾਂ ਥੀਏਟਰ ਟੁੱਟ ਰਹੇ ਹਨ, ਟੀ. ਵੀ. ਦਾ ਨੰਬਰ ਅਜੇ ਦੂਰ ਹੈ ।
 * ਸਾਡੇ ਪਸ਼ੂਆਂ ਦੇ ਚਿੱਚੜ ਬਹੁਤ ਲੱਗ ਗਏ ਹਨ, ਤੁਸੀਂ ਉਨ੍ਹਾਂ ਨੂੰ ਤੋੜਨ ਲਈ ਕਦੋਂ ਆ ਰਹੇ ਹੋ?
 - ਇਹ ਕੀ? ਤੁਸੀਂ ਪੱਕਣ ਤੋਂ ਪਹਿਲਾਂ ਹੀ ਤੋੜ ਦਿੱਤੇ । ਕਰ ਦਿੱਤਾ ਨਾ ਮੇਰਾ 'ਟੂਰ' ਬੇਕਾਰ ।
 *  ਲੋਕ ਅੱਖਾਂ ਨਾਲ ਵਾਅਦਾ ਕਰ ਕੇ ਬੁੱਲ੍ਹਾਂ ਨਾਲ ਕਿਉਂ ਤੋੜ ਦਿੰਦੇ ਹਨ?
 - ਅੱਖਾਂ ਨੂੰ ਸੱਚੀਆਂ ਰੱਖਣ ਲਈ।

 
ਖ਼ਬਰਾਂ ਦੀ ਮੁਰੰਮਤ PRINT ਈ ਮੇਲ
Thursday, 11 December 2008

 * ਸਰਕਾਰ ਅਤਿਵਾਦ ਨਾਲ ਸੰਘਰਸ਼ ਕਰਨ ਲਈ ਦ੍ਰਿੜ੍ਹ - ਇਕ ਨੇਤਾ
 -ਸੰਘਰਸ਼ ਕੀ ਕਰੋਗੇ ਵੱਧ ਤੋਂ ਵੱਧ ਆਪਣੇ ਨਾਲ ਗੰਨਮੈਨ ਦੀ ਗਿਣਤੀ ਵਧਾ ਲਓਗੇ।
 * ਸਰਕਾਰ ਐਕਸਰੇ ਮਸ਼ੀਨਾਂ ਦਾ ਨਿਰੀਖਣ ਕਰੇਗੀ ।
 - ਮਤਲਬ ਐਕਸਰੇ ਮਸ਼ੀਨਾਂ ਦੇ ਵੀ ਐਕਸਰੇ ਹੋਣਗੇ ।
 *  ਸਲਮਾਨ ਇਕ ਫ਼ਿਲਮ 'ਚ ਟਾਰਜ਼ਨ' ਦਾ ਰੋਲ ਕਰ ਰਹੇ ਹਨ - ਖ਼ਬਰ
 -ਚਲੋ ਹੁਣ ਸਲਮਾਨ ਦੀ ਸ਼ਰਟ ਤੋਂ ਬਾਅਦ ਪੈਂਟ ਦਾ ਵੀ ਖਰਚ ਬਚੇਗਾ ।
 * ਪਸੀਨੇ ਤੋਂ ਹੁਣ ਸ਼ਰਾਬ ਬਣੇਗੀ - ਖੋਜ ਖ਼ਬਰ
 - ਫਿਰ ਹੀ ਬੰਦਾ ਕਹੇਗਾ ਕਿ ਇਹ ਮੇਰੇ ਪਸੀਨੇ ਦੀ ਕਮਾਈ ਹੈ।
  * ਬਿਹਾਰ 'ਚ 3 ਸਾਲ ਲੜਕੀ 'ਤੇ ਅਪਰਾਧ ਦਾ ਦੋਸ਼ ।
 - ਪਤਾ ਲੱਗਿਆ ਹੈ ਕਿ ਪੁਲਿਸ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ, ਪਰ ਉਹ ਹਾਲੇ ਤੱਕ ਪੈਦਾ ਨਹੀਂ ਹੋਏ।
 * ਜੰਗਲੀ ਜਾਨਵਰ ਨੂੰ ਮਾਰ ਕੇ ਖਾ ਗਏ ਲੋਕ - ਖ਼ਬਰ
 - ਹੁਣ ਤੁਸੀਂ ਹੀ ਦੱਸੋ ਕਿ ਜੰਗਲੀ ਕੌਣ ਹੈ?
 * ਪਿਛਲੇ ਸਾਲ ਅਮਰੀਕਾ 'ਚ ਰਿਕਾਰਡਤੋੜ ਬੱਚੇ ਪੈਦਾ ਹੋਏ।
 - ਸਾਡੇ ਵੀ ਇਹ ਕੰਮ ਬਿਨਾਂ ਬਰੇਕ ਤੋਂ ਜਾਰੀ ਹੈ।

 
ਖਬਰਾਂ ਦੀ ਮੁਰੰਮਤ PRINT ਈ ਮੇਲ
Thursday, 04 December 2008
    * ਐੱਸ. ਐੱਸ. ਪੀ. ਦੇ ਘਰੋਂ ਵੀ ਮਿਲੇ ਹਥਿਆਰ - ਖ਼ਬਰ
    - ਉਹ ਤਾਂ ਕਿਸੇ ਬੇਕਸੂਰ 'ਤੇ ਕੇਸ ਪਾਉਣ ਲਈ ਰੱਖੇ ਹੋਣਗੇ।
    * ਡੀ. ਟੀ ਓਜ਼ ਨੂੰ ਤਿੰਨ-ਤਿੰਨ ਸੌ ਬੱਸਾਂ ਦਾ ਪ੍ਰਬੰਧ ਕਰਨ ਫੁਰਮਾਨ ਜਾਰੀ - ਖ਼ਬਰ
    - ਨਾਲ ਇਹ ਵੀ ਹੁਕਮ ਚਾੜ੍ਹਿਆ ਹੋਣੈ ਕਿ ਸਿਰਫ ਓਰਬਟਿਨ ਬੱਸਾਂ ਹੀ ਸੜਕ 'ਤੇ ਦੌੜਨਗੀਆਂ।
    * ਵਿਆਹੁਤਾ ਜ਼ਿੰਦਗੀ ਦੀ ਨੀਂਹ ਹੈ ਵਿਸ਼ਵਾਸ - ਇਕ ਅਭਿਨੇਤਰੀ
    - ਇਹ ਨਹੀਂ ਦੱਸਿਆ ਕਿ ਤੀਜਾ ਜਾਂ ਚੌਥਾ ਵਿਆਹ।
    * 'ਘੁਰਾੜੇ ਕੁਝ ਸਾਵਧਾਨੀਆਂ' ਲੇਖ ਦਾ ਸਿਰਲੇਖ।
    - ਸਭ ਤੋਂ ਵਧੀਆ ਜਾਗਦੇ ਰਹਿਣਾ ਠੀਕ ਹੋਵੇਗਾ।
    * ਨਸ਼ੇ ਦੀ ਆਦਤ ਲਈ ਸ਼ੈਤਾਨ ਜ਼ਿੰਮੇਵਾਰ - ਵਾਈਨ ਹਾਊਸ
    - ਨਸ਼ੇ 'ਚ ਹੋਈ ਝੱਲੀਏ, ਹੁਣ ਸ਼ੈਤਾਨ ਨੂੰ ਦੇਵੇਂ ਦੋਸ਼ ਬਲੀਏ।
    * ਪਟਵਾਰੀਆਂ ਨੇ ਰੱਖੇ ਨਿੱਜੀ ਸਹਾਇਕ - ਖ਼ਬਰ
    - ਕੁਝ ਲੈਣ ਲਈ ਵਿਚੋਲਾ ਤਾਂ ਚਾਹੀਦੈ।
    * ਪੁਲਿਸ ਨੇ 12 ਚਲਾਨ ਕੱਟੇ।
    - ਬਾਕੀਆਂ ਦਾ ਭੁਗਤਾਨ ਮੌਕੇ 'ਤੇ ਹੀ ਹੋ ਗਿਆ ਹੋਊ।

 
ਖ਼ਬਰਾਂ ਦੀ ਮੁਰੰਮਤ PRINT ਈ ਮੇਲ
Thursday, 20 November 2008

 * ਸੀਮੈਂਟ ਦੇ ਵੱਡੇ ਢੱਕਣਾਂ ਤੋਂ ਲੋਕ ਪ੍ਰੇਸ਼ਾਨ।
 - ਲੋਹੇ ਦੇ ਢੱਕਣ ਤਾਂ ਗਟਰ ਤੋਂ ਅਸਾਨੀ ਨਾਲ ਚੁੱਕ ਕੇ ਵੇਚ ਦਿੰਦੈ ਸਨ। ਹੁਣ ਇਹ ਚੁੱਕਿਆ ਵੀ ਨਹੀਂ ਜਾਂਦਾ ਤੇ ਵਿਕਦਾ ਵੀ ਨਹੀਂ।  * ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਧਰਨਾ - ਖ਼ਬਰ
 - ਨਵੀਆਂ ਬੱਸਾਂ ਅਸੀਂ ਚਲਾਉਣੀਆਂ, ਪੁਰਾਣੀਆਂ ਦਾ ਨਹੀਂ ਸਟੇਅਰਿੰਗ ਫੜਨਾ।
 * ਵ੍ਹੀਕਲਾਂ ਲਈ ਫੈਂਸੀ ਨੰਬਰਾਂ ਦਾ ਨਿਲਾਮੀ ਨੋਟਿਸ - ਇਸ਼ਤਿਹਾਰ
 - ਲੈਣ ਤਾਂ ਅਸੀਂ ਵੀ ਜਾਣਾ ਸੀ ਪਰ ਜੇਬ ਭਾਰ ਨਹੀਂ ਝੱਲਦੀ।
 * ਮੱਛਰ ਤੋਂ ਬਚਣ ਲਈ ਕੋਈ ਵਧੀਆ ਨੁਕਤਾ - ਇਕ ਸਵਾਲ
 - ਚੁੱਪ ਕਰਕੇ ਦਰੱਖਤ 'ਤੇ ਬਹਿ ਕੇ ਰਾਤ ਕੱਟ ਲਓ।
 * ਚੋਣਾਂ 'ਚ ਕੋਈ ਹੇਰਾਫੇਰੀ ਨਹੀਂ ਹੋਈ - ਬਾਦਲ
 - ਮਾੜੀ-ਮੋਟੀ ਕਾਂਗਰਸੀਆਂ ਦੀ ਗਿੱਦੜ-ਕੁੱਟ ਜ਼ਰੂਰ ਕੀਤੀ।
 * ਦਸ ਬਹਾਨੇ ਕਰਕੇ ਲੈ ਗਈ ਦਿਲ - ਹਿੰਦੀ ਗੀਤ
 - ਹੋਟਲ 'ਚ ਖਾਧੇ ਮਾਲ ਦਾ, ਭਰਨਾ ਪੈ ਗਿਆ ਬਿੱਲ।
 * ਇੰਦਰਬੀਰ ਸਿੰਘ ਬੁਲਾਰੀਆ ਨੇ ਸਭ ਤੋਂ ਛੋਟੀ ਉਮਰ ਦੇ ਵਿਧਾਇਕ ਵਜੋਂ ਹਲਫ਼ ਲਿਆ - ਖ਼ਬਰ
 - ਚਲੋ, ਲੰਮੀ ਉਮਰ ਤਕ ਦੇਸ਼ ਦੀ ਸੇਵਾ ਕਰਦਾ ਰਹੇਗਾ। * ਸੀਮੈਂਟ ਦੇ ਵੱਡੇ ਢੱਕਣਾਂ ਤੋਂ ਲੋਕ ਪ੍ਰੇਸ਼ਾਨ।
 - ਲੋਹੇ ਦੇ ਢੱਕਣ ਤਾਂ ਗਟਰ ਤੋਂ ਅਸਾਨੀ ਨਾਲ ਚੁੱਕ ਕੇ ਵੇਚ ਦਿੰਦੈ ਸਨ। ਹੁਣ ਇਹ ਚੁੱਕਿਆ ਵੀ ਨਹੀਂ ਜਾਂਦਾ ਤੇ ਵਿਕਦਾ ਵੀ ਨਹੀਂ।  * ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਧਰਨਾ - ਖ਼ਬਰ
 - ਨਵੀਆਂ ਬੱਸਾਂ ਅਸੀਂ ਚਲਾਉਣੀਆਂ, ਪੁਰਾਣੀਆਂ ਦਾ ਨਹੀਂ ਸਟੇਅਰਿੰਗ ਫੜਨਾ।
 * ਵ੍ਹੀਕਲਾਂ ਲਈ ਫੈਂਸੀ ਨੰਬਰਾਂ ਦਾ ਨਿਲਾਮੀ ਨੋਟਿਸ - ਇਸ਼ਤਿਹਾਰ
 - ਲੈਣ ਤਾਂ ਅਸੀਂ ਵੀ ਜਾਣਾ ਸੀ ਪਰ ਜੇਬ ਭਾਰ ਨਹੀਂ ਝੱਲਦੀ।
 * ਮੱਛਰ ਤੋਂ ਬਚਣ ਲਈ ਕੋਈ ਵਧੀਆ ਨੁਕਤਾ - ਇਕ ਸਵਾਲ
 - ਚੁੱਪ ਕਰਕੇ ਦਰੱਖਤ 'ਤੇ ਬਹਿ ਕੇ ਰਾਤ ਕੱਟ ਲਓ।
 * ਚੋਣਾਂ 'ਚ ਕੋਈ ਹੇਰਾਫੇਰੀ ਨਹੀਂ ਹੋਈ - ਬਾਦਲ
 - ਮਾੜੀ-ਮੋਟੀ ਕਾਂਗਰਸੀਆਂ ਦੀ ਗਿੱਦੜ-ਕੁੱਟ ਜ਼ਰੂਰ ਕੀਤੀ।
 * ਦਸ ਬਹਾਨੇ ਕਰਕੇ ਲੈ ਗਈ ਦਿਲ - ਹਿੰਦੀ ਗੀਤ
 - ਹੋਟਲ 'ਚ ਖਾਧੇ ਮਾਲ ਦਾ, ਭਰਨਾ ਪੈ ਗਿਆ ਬਿੱਲ।
 * ਇੰਦਰਬੀਰ ਸਿੰਘ ਬੁਲਾਰੀਆ ਨੇ ਸਭ ਤੋਂ ਛੋਟੀ ਉਮਰ ਦੇ ਵਿਧਾਇਕ ਵਜੋਂ ਹਲਫ਼ ਲਿਆ - ਖ਼ਬਰ
 - ਚਲੋ, ਲੰਮੀ ਉਮਰ ਤਕ ਦੇਸ਼ ਦੀ ਸੇਵਾ ਕਰਦਾ ਰਹੇਗਾ।

 
ਖਬਰਾਂ ਦੀ ਮੁਰੰਮਤ PRINT ਈ ਮੇਲ
Thursday, 13 November 2008
 * 50 ਦਿਨਾਂ ਬਾਅਦ ਮਿਲਦਾ ਹੈ ਗੈਸ ਸਿਲੰਡਰ।
 - ਉਸ 'ਚ ਵੀ ਪਾਣੀ ਭਰਿਆ ਹੁੰਦਾ ਹੈ।
 * ਦੌੜਾਕ ਬੁਧੀਆ ਸਿੰਘ ਨੇ ਸਕੂਲ ਛੱਡਿਆ - ਖ਼ਬਰ
 - ਉਸ ਦਾ ਕਹਿਣਾ ਹੈ ਕਿ ਉਹ ਹੁਣ ਦਿੱਲੀ, ਹੈਦਰਾਬਾਦ ਤੇ ਮਦਰਾਸ ਦੇ ਰੂਟ 'ਤੇ ਚੱਲਿਆ ਕਰੇਗਾ।
 * ਓਸਾਮਾ ਬਿਨ ਲਾਦੇਨ ਨੇ ਇਕ ਹੋਰ ਟੇਪ ਜਾਰੀ ਕੀਤੀ।
 - ਓਸਾਮਾ ਜੀ ਇਹ ਟੇਪ ਟੀ. ਵੀ. 'ਤੇ ਦਿਖਾਓ ਤੇ ਪੈਸੇ ਕਮਾਓ। ਅਸੀਂ ਸੱਸ-ਬਹੂ ਅਤਿਵਾਦ ਤੋਂ ਤਾਂ ਬਚਾਂਗੇ।
 * ਕਰਵਾ ਚੌਥ 'ਤੇ ਕਰੋੜਾਂ ਰੁਪਏ ਦੀਆਂ ਚੂੜੀਆਂ ਤੇ ਮਹਿੰਦੀ ਵਿਕੀ।
 - ਬਾਕੀ ਦਿਨ ਤਾਂ ਘੋਟਣੇ ਤੇ ਵੇਲਣੇ ਵਿਕਦੇ ਹਨ।
 * ਹੁਣ ਹਨੇਰੇ 'ਚ ਚਮਕਣ ਵਾਲੇ ਅੰਡਰਵੀਅਰ ਆ ਰਹੇ ਹਨ।
 - ਜੇਕਰ ਤੁਸੀਂ ਕਿਤੇ ਹਨੇਰੇ 'ਚ ਫਸ ਜਾਓ ਤਾਂ ਉਤਾਰ ਕੇ ਰਾਹ ਵੀ ਦੇਖ ਸਕਦੇ ਹੋ।
 * ਪਾਮੇਲਾ ਐਂਡਰਸਨ ਨੇ ਤੀਜੇ ਪਤੀ ਨੂੰ ਤਲਾਕ ਦੇਣਾ ਹੈ - ਖ਼ਬਰ
 - ਚਲੋ ਚੌਥੇ ਲਈ ਰਸਤਾ ਸਾਫ਼ ਹੋਇਆ।
 * ਸਕੂਲੀ ਬੱਚਿਆਂ ਦੀਆਂ ਅੱਖਾਂ ਦਾ ਚੈੱਕਅਪ ਹੋਵੇਗਾ।
 - ਕਿ ਉਨ੍ਹਾਂ ਨੂੰ ਸਰਕਾਰੀ ਭੋਜਨ 'ਚ ਪਏ ਕੀੜੇ ਕਿਵੇ ਦਿਖ ਜਾਂਦੇ ਹਨ।
 
ਖ਼ਬਰਾਂ ਦੀ ਮੁਰੰਮਤ PRINT ਈ ਮੇਲ
Thursday, 30 October 2008

* ਬੱਚਿਆਂ ਦੇ ਜਨਮ 'ਤੇ ਸਾਰਾ ਖਰਚਾ ਸਰਕਾਰ ਦੇਵੇਗੀ
 - ਹੁਣ ਸ਼ੌਕ ਨਾਲ ਬੱਚੇ ਪੈਦਾ ਕਰੋ।
 * ਅਭਿਨੇਤਾ ਕਦੇ ਵੀ ਨੇਤਾ ਨਾ ਬਣਨ - ਧਰਮਿੰਦਰ
 - ਕਿਉਂਕਿ ਕੁਝ ਤਾਂ ਐਕਟਿੰਗ ਹੋ ਸਕਦੀ ਹੈ, ਸਾਰੀ ਉਮਰ ਕਿਹੜਾ ਐਕਟਿੰਗ ਕਰਦਾ ਫਿਰੇ।
 * ਚੋਣਾਂ 'ਚ ਸ਼ਰਾਬ ਪੀਣ ਨਾਲ ਇਕ ਦੀ ਮੌਤ।
 - ਪਤੰਦਰਾਂ ਨੇ ਇਕ ਵੋਟ ਹੀ ਖਰਾਬ ਕਰ ਦਿੱਤੀ।
    * ਕੁੜੀਆਂ ਨੂੰ ਫਾਈਟਰ ਪਾਇਲਟ ਬਣਾਉਣ 'ਤੇ ਵਿਚਾਰ
 - ਲੜਾਕੂ ਕੁੜੀਆਂ ਲੱਭਣਾ ਕਿਹੜੀ ਮੁਸ਼ਕਿਲ ਗੱਲ ਹੈ।
 * ਪ੍ਰੇਮੀ ਜੋੜੇ ਨੇ ਕੀਤਾ ਐਵਰੈਸਟ 'ਤੇ ਪਹੁੰਚ ਕੇ ਵਿਆਹ - ਖ਼ਬਰ
 - ਵਧੀਆ ਜਗ੍ਹਾ ਲੱਭੀ। ਕੋਈ ਭਾਨੀਮਾਰ ਤੇ ਚੁਗਲਖੋਰ ਨਹੀਂ ਪਹੁੰਚੇਗਾ।
 * 50 ਸਾਲਾ ਨਾਨੀ ਨੇ ਦਿੱਤਾ ਬੱਚੇ ਨੂੰ ਜਨਮ
 - ਦੇ ਦੀਆ ਨਾ ਝਟਕਾ।
 * ਜੇਕਰ ਤੁਹਾਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ ਤਾਂ ਕੀ ਕਰੋਗੇ? - ਸਵਾਲ
 - ਉਹੀ, ਜੋ ਬਾਕੀ ਪ੍ਰਧਾਨ ਮੰਤਰੀ ਕਰਦੇ ਹਨ, ਮਤਲਬ ਕੁਝ ਨਹੀਂ।

 
ਖ਼ਬਰਾਂ ਦੀ ਮੁਰੰਮਤ PRINT ਈ ਮੇਲ
Thursday, 23 October 2008

 * ਫਿਜੀ ਵਿਚ ਇਕ ਮੁੰਡਾ ਮੁਰਗੀਆਂ ਦੀ ਬੋਲੀ  ਬੋਲਦਾ ਹੈ।
 - ਪਤਾ ਕਰੋ, ਕਿਤੇ ਲੁਕ-ਲੁਕ ਕੇ ਅੰਡੇ ਵੀ ਨਾ ਦਿੰਦਾ ਹੋਵੇ।
 * ਬੱਚੇ ਦੇ ਜਨਮ 'ਤੇ ਸਾਰਾ ਖਰਚ ਦੇਵੇਗੀ ਸਰਕਾਰ : ਖ਼ਬਰ
 - ਹੁਣ ਸ਼ੌਕ ਨਾਲ ਖੂਬ ਬੱਚੇ ਪੈਦਾ ਕਰੋ।
 * ਬੱਚੇ ਦੇ ਜਨਮ 'ਤੇ ਤੁਸੀਂ ਵੰਡੋ ਲੱਡੂ, ਅਸੀਂ ਵੰਡਾਂਗੇ ਤੁਹਾਡਾ ਬੋਝ - ਬਾਦਲ
 - ਲੱਗਦੇ ਹੱਥ ਹੁਣ ਲੱਡੂਆਂ ਦਾ ਖਰਚ ਵੀ ਸਰਕਾਰ ਤੋਂ ਦਿਵਾ ਦਿੰਦੇ।
 * ਦੀਵਾਲੀ 'ਤੇ ਮਾਰਕੀਟ 'ਚ ਨਵੇਂ ਪਟਾਕੇ ਆਏ ਹਨ - ਖਬਰ
 - ਉਨ੍ਹਾਂ 'ਚ ਹਨ ਓਸਾਮਾ ਬਿਨ ਲਾਦੇਨ ਰਾਕੇਟ, ਰਾਖੀ ਸਾਵੰਤ ਬੰਬ, ਬਿਪਾਸ਼ਾ, ਮਲਾਇਕਾ ਤੇ ਤਾਨੀਆ ਫੁਲਝੜੀ ਅਤੇ ਸਲਮਾਨ ਮਿਸ ਪਟਾਖਾ
 * ਮਹਿਲਾ ਕੈਦੀ ਨੇ ਲੇਡੀ ਕਾਂਸਟੇਬਲ ਨੂੰ ਕੁੱਟਿਆ।
 - ਕਿਹੜੀ ਫ਼ਿਲਮ ਦੀ ਗੱਲ ਕਰ ਰਹੇ ਹੋ?
 * ਥਾਣਿਆਂ 'ਤੇ  ਵੀ ਅਕਾਲੀਆਂ ਦਾ ਕਬਜ਼ਾ - ਕਾਂਗਰਸੀ ਨੇਤਾ
 - ਤਾਹੀਓਂ ਥਾਣੇਦਾਰ ਵੀ ਸ਼ਾਮ ਨੂੰ ਖਾਲੀ ਹੱਥ ਮੁੜਦੇ ਹਨ
 * ਬਿਪਾਸ਼ਾ ਨੂੰ ਪਸੰਦ ਹਨ ਇਮਰਾਨ ਤੇ ਰਣਬੀਰ - ਖ਼ਬਰ
 - ਕਮਾਲ ਕਰ ਦਿੱਤੀ .... ਹੁਣ ਤਾਂ ਦੋ-ਦੋ ਪਸੰਦ ਆਉਣ ਲੱਗੇ ਹਨ।

 
<< Start < Prev 1 2 3 Next > End >>

Results 1 - 21 of 51
 

Advertisement

AdvertisementAdvertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Punjabi News paper : Ajit weekly Programming and Design :: Mehra Media