tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਕਹਾਣੀਆਂ
ਕਹਾਣੀਆਂ
ਰਾਜ ਨਹੀਂ ਸੇਵਾ PRINT ਈ ਮੇਲ
Thursday, 19 January 2012

ਸਾਹਿਬ ਸਿੰਘ ਗਿੱਲ
ਜਨਮ ਭੂਮੀ ਦਾ ਮੋਹ ਸਤਾਉਣ ਲੱਗਾ, ਪਾਲ ਇੰਡੀਆ ਚਲਾ ਆਇਆ। ਅੱਗੇ ਉਹਦੇ ਘਰ 'ਤੇ ਜਿੰਦਾ ਲੱਗਾ ਹੋਇਆ, ਦੇਖ ਕੇ ਤੌਰ ਚੱਕਿਆ ਗਿਆ। ਆਂਢ-ਗੁਆਂਢ ਤੋਂ ਪਤਾ ਕੀਤਾ, ਕਹਿੰਦੇ, ''ਹੈਪੀ ਲਾ ਗਈ, ਤੁਸੀਂ ਘਰ ਨੂੰ ਰੋਨੇ ਐਂ, ਉਹ ਕਹਿ ਗਈ, ''ਜ਼ਮੀਨ ਜਾਇਦਾਤ ਵੀ ਮੇਰੀ ਆ, ਮਾਮਿਆਂ ਨੂੰ ਵੜਣ ਨੀ ਦੇਣਾ।"
ਹੈਪੀ ਨੂੰ ਪਤਾ ਨੀ ਕੀ ਝੱਲ ਛੁੱਟਿਆ, ਮਾਮਿਆਂ ਦਾ ਜਿੰਦਾ ਕੱਟ ਕੇ ਆਪਣਾ ਲਾ ਗਈ, ਉਨ੍ਹਾਂ ਦਾ ਸਮਾਨ ਵੀ ਲੈ ਗਈ। ਗੇਟ ਤੇ 'ਵਿਕਾਊ ਹੈ' ਲਿਖ ਕੇ ਆਪਣਾ ਸੈੱਲ ਫ਼ੋਨ ਨੰਬਰ ਦੇ ਗਈ।
ਲਿਖਿਆ ਦੇਖ ਕੇ ਪਾਲ ਦੇ ਭਾਅ ਦੀ ਬਣ ਗਈ, ''ਹੈਂ! ਹੈਪੀ ਨੂੰ ਕੀ ਹੋ ਗਿਆ? ਚੰਗਾ ਭਲਾ ਕੀਤੈ, ਭੈਣ ਦੇ ਵਿਧਵਾ ਹੋਣ 'ਤੇ ਉਹਨੂੰ ਤੇ ਉਹਦੀਆਂ ਤਿੰਨੇ ਕੁੜੀਆਂ ਨੂੰ ਚੱਕ ਕੇ ਆਪਣੇ ਘਰ ਲਿਆਂਦਾ, ਪਾਲੀਆਂ, ਪੜ੍ਹਾਈਆਂ ਤੇ ਵਿਆਹੀਆਂ। ਆਪ ਭਾਵੇਂ ਅੱਧੀ ਖਾ ਕੇ ਸਾਰਦੇ ਰਹੇ ਪਰ ਇਨ੍ਹਾਂ ਨੂੰ ਬਗੋਚਾ ਨੀ ਆਉਣ ਦਿੱਤਾ। ਪਿਉ ਦਾਦੇ ਨੇ ਸਿਰ ਲਕੋਣ ਜੋਗਾ ਥਾਂ ਵੀ ਨਹੀਂ ਸੀ ਛੱਡਿਆ, ਨਸ਼ਿਆਂ 'ਤੇ ਫੂਕ ਗਏ।"
ਪਾਲ ਸੁਣ ਕੇ ਹੈਰਾਨ ਰਹਿ ਗਿਆ ਕਹਿੰਦਾ, ''ਜਿਸ ਵੇਲੇ ਦੀ ਜ਼ਮੀਨ ਜਾਇਦਾਤ ਸਾਡੇ ਨਾਂ ਹੋਈ ਆ ਉਦੋਂ ਤਾਂ ਕੁੜੀਆਂ ਨੂੰ ਹੱਕ ਦੇਣ ਦਾ ਕਾਨੂੰਨ ਵੀ ਨਹੀਂ ਬਣਿਆ ਸੀ, ਹੈਪੀ ਤਾਂ ਉਸ ਤੋਂ ਅਗਲੀ ਪੀੜ੍ਹੀ 'ਚ ਚਲੀ ਗਈ।
''ਸਾਡਾ ਜਿੰਦਾ ਭੰਨਣ ਵੇਲੇ ਨਾਲ ਕੌਣ ਸੀ?" ਪਾਲ ਨੇ ਗੁਆਂਢੀਆਂ ਤੋਂ ਅਗਲੀ ਗੱਲ ਪੁੱਛੀ।
''ਪੰਚਾਇਤ ਮੈਂਬਰ ਸਨ, ਨਾਲ ਉਨ੍ਹਾਂ ਦੇ ਰਫ਼ਲਾਂ ਵਾਲੇ, ਠੂਹ ਠਾਹ ਵੀ ਕਰਦੇ ਰਹੇ। ਤੁਸੀਂ ਹੁਣ ਘਰ ਨੂੰ ਭੁੱਲ ਜਾਉ, ਆਪਣੀ ਜਾਨ ਦੀ ਖ਼ੈਰ ਮੰਗੋ, ਇਹ ਅਗਲਾ ਇੰਡੀਆ ਨੀ ਰਹਿ ਗਿਆ।"
ਉਸ ਨੂੰ ਗੱਲ ਦੀ ਸਮਝ ਆ ਗਈ, ਹੈਪੀ ਲੈਂਡ ਮਾਫ਼ੀਏ ਦੇ ਢਹੇ ਚੜ੍ਹੀ ਹੋਈ ਸੀ।
''ਇਹਦਾ ਮਤਲਬ ਆ ਪੰਚਾਇਤਾਂ 'ਚ ਵੀ ਮਾਫ਼ੀਆ ਆ ਵੜਿਆ। ਪੰਚਾਇਤਾਂ ਨੇ ਨਿਆਂ ਤਾਂ ਕੀ ਦੁਆਉਣੈ ਨਾਜਾਇਜ਼ ਕਬਜ਼ੇ ਕਰਾਉਣ

 
ਹੁਸਨ ਦਾ ਕਮਾਲ PRINT ਈ ਮੇਲ
Thursday, 29 December 2011
ਮਿਸ ਰੀਟਾ ਹਮੇਸ਼ਾਂ ਆਪਣੇ ਕਾਲੇ ਸ਼ਿਆਹ ਵਾਲਾਂ ਦਾ ਮੋਟਾ ਕਸਵਾਂ ਜੂੜਾ ਕਰਕੇ ਹੀ ਖਿੜਿਆ ਗੁਲਾਬ ਬਣਦੀ ਹੈ। ਉਸ ਦਾ ਗੋਰਾ ਟਹਿ-ਟਹਿ ਕਰਦਾ ਚਿਹਰਾ ਉਦੋਂ ਹੋਰ ਵੀ ਟਹਿ-ਟਹਿ ਕਰਨ ਲੱਗਦਾ ਹੈ ਜਦ ਉਸ ਨੇ ਆਪਣੇ ਗੋਲ ਚਿਹਰੇ ਉਪਰਲੇ ਗੋਲ ਸਿਰ ਪਿਛੇ ਕਸਵੇਂ ਵਾਹੇ ਵਾਲਾਂ ਦਾ ਭਰਵਾਂ ਜੂੜਾ ਕਰਕੇ, ਕਲਿੱਪਾਂ ਵਰਗੀਆਂ ਪੰਜ ਸੂਈਆਂ ਜੂੜੇ ਵਿਚ ਲਗਾ ਕੇ, ਉਨ੍ਹਾਂ ਦੀਆਂ ਮੋਟੀਆਂ ਸੂਲਾਂ ਵਰਗੀਆਂ ਕੌਕਾਂ ਥੇੜੀਆਂ ਜਿਹੀਆਂ ਸਾਰੇ ਪਾਸੇ ਬਾਹਰ ਨੂੰ ਕੱਢੀਆਂ ਹੁੰਦੀਆਂ ਹਨ। ''ਵਾਹ---ਤੇਰਾ ਜੂੜਾ ਕੀ ਹੈ.....ਇਹ ਤਾਂ ਕਾਲੇ ਗੁਲਾਬ ਹੈ?'' ਪਿਛਲੇ ਐਤਵਾਰ ਜਦ ਬਗੀਚੇ ਸਾਹਮਣੇ ਬੈਠੇ ਅਸੀਂ ਗੱਪ-ਸ਼ੱਪ ਕਰ ਰਹੇ ਸਾਂ ਤਾਂ ਮੈਂ ਇਹ ਟਿੱਪਣੀ ਕੀਤੀ ਸੀ। ''ਕਿਉਂ....?'' ਉਹ ਕਸਮਸਾਈ, ''ਹੋਰਨਾਂ ਦੇ ਵੀ ਤਾਂ ਜੂੜੇ ਕੀਤੇ ਹੁੰਦੇ ਹਨ.....ਕੀ ਉਨ੍ਹਾਂ ਸਭ ਦੀਆਂ ਧੋਣਾਂ 'ਤੇ ਵੀ ਕਾਲੇ ਗੁਲਾਬ ਖਿੜੇ ਹੋਏ ਹਨ?'' ''ਨਹੀਂ.....ਕਿਉਂਕਿ ਉਨ੍ਹਾਂ ਨਾਲ ਕੰਡੇ ਨਹੀਂ.....ਤੇ ਕੰਡਿਆਂ ਤੋਂ ਬਿਨਾਂ ਕਦੇ ਕੋਈ ਗੁਲਾਬ ਨਹੀਂ ਹੁੰਦਾ......।'' ''ਸੱਚਮੁੱਚ......ਕੀ ਕਾਲਾ ਗੁਲਾਬ ਹੁੰਦਾ ਹੈ......ਮੈਂ ਤਾਂ ਨਹੀਂ ਦੇਖਿਆ ਕਦੇ.....?'' ''ਹੁੰਦਾ ਹੈ ਰੀਟਾ ਮੈਂ ਵੇਖਿਆ ਹੈ ਯੂਨੀਵਰਸਿਟੀ ਵਿਚ। ਦਰਅਸਲ ਰੀਟਾ ਹੁਸਨ ਦਾ ਅਸਲੀ ਬੇਤਾਜ ਬਾਦਸ਼ਾਹ ਤਾਂ ਪ੍ਰਾਕਿਰਤਕ ਗੁਲਾਬ ਹੀ ਹੈ। ਅਸਲੀ ਗੁਲਾਬੀ ਰੰਗਤ ਵਾਲਾ। ਜਿਵੇਂ ਪਿੰਡਾਂ ਵਿਚ ਹਾਲੇ ਵੀ ਅਸਲੀ ਰੰਗਤ ਵਾਲਾ ਅਸਲੀ ਹੁਸਨ ਮਿਲ ਜਾਂਦਾ ਹੈ ਕਿਤੇ ਕਿਤੇ।'' ''ਇਹ ਕਹਿ ਕੇ ਤੁਸੀਂ ਸ਼ਹਿਰੀ ਹੁਸਨ ਦੀ ਤੌਹੀਨ ਕਰ ਰਹੇ ਹੋ ਜਨਾਬ?'' ''ਨਹੀਂ ਰੀਟਾ ਮੈਂ ਅਸਲੀਅਤ ਬਿਆਨ ਕਰ ਰਿਹਾ ਹਾਂ ਪਿਛਲੇ ਐਤਵਾਰ ਇਸੇ ਥਾਂ ਮੇਰੇ ਕੋਲ ਬਾਟਨੀ ਦਾ ਪ੍ਰੋਫੈਸਰ ਗੁਲਵੰਤ ਬੈਠਾ ਸੀ। ਗੱਲ ਟਿਉਲਪ ਦੇ ਫੁੱਲਾਂ ਬਾਰੇ ਛਿੜ ਪਈ ਸੀ। ਪ੍ਰੋਫੈਸਰ ਗੁਲਵੰਤ ਨੇ ਦੱਸਿਆ ਕਿ ਇਸ ਸਮੇਂ ਦੁਨੀਆਂ ਤੋਂ ਪ੍ਰਾਕਿਰਤਕ ਟਿਊਲਪ ਖਤਮ ਹੋ ਚੁੱਕਿਆ ਹੈ। ਵੈਸੇ ਵਿਗਿਆਨੀ ਫਿਰ ਤੋਂ ਉਸ ਨੂੰ ਵਿਕਸਤ ਕਰਨ ਦੀ ਕੋਸ਼ਿਸ਼ ਕਰ ਰਹੇ  ਹਨ ਪਰ ਇੰਜ ਜਾਪਦਾ ਹੈ ਕਿ
 
ਦੋਹਰਾ ਇਲਾਜ PRINT ਈ ਮੇਲ
Thursday, 22 December 2011
ਸੰਜੀਵਨੀ ਕਲੀਨਿਕ ਪਿੰਡ ਤੋਂ ਜ਼ਰਾ ਬਾਹਰ ਸਾਫ-ਸੁਥਰੀ ਥਾਂ 'ਤੇ ਸੀ। ਇਸ ਦੇ ਦੋ ਕਮਰੇ ਸਨ। ਸਾਹਮਣੇ ਵਰਾਂਡਾ ਸੀ। ਮਰੀਜ਼ਾਂ ਲਈ ਗੱਦਿਆਂ ਵਾਲੇ ਬੈਂਚ ਲੱਗੇ ਸਨ। ਅਸੀਂ ਵੀ ਉਥੇ ਬੈਠ ਗਏ, ਵਾਰੀ-ਵਾਰੀ ਮਰੀਜ਼ ਅੰਦਰ ਜਾਂਦੇ ਸਨ। ਡਾਕਟਰ ਪਹਿਲੇ ਕਮਰੇ ਵਿਚ ਬੈਠਦੀ ਸੀ।
 ਬਠਿੰਡੇ ਰੇਲਵੇ ਸਟੇਸ਼ਨ ਦੇ ਸਾਹਮਣੇ ਕਈ ਢਾਬੇ ਵਾਲੇ ਸਨ। ਇਨ੍ਹਾਂ 'ਚ ਖਾਣ-ਪੀਣ ਲਈ ਕਈ ਚੰਗੀਆਂ ਚੀਜ਼ਾਂ ਮਿਲ ਜਾਂਦੀਆਂ ਸਨ। ਮੈਂ ਉਸ ਦਿਨ ਇਕ ਫੋਟੋਗ੍ਰਾਫਰ ਕੋਲ ਕੁਝ ਫੋਟੋਆਂ ਲੈਣ ਲਈ ਆਇਆ ਸੀ। ਫੋਟੋਗ੍ਰਾਫਰ ਨੇ ਆਖਿਆ-
 ''ਸਰਦਾਰ ਜੀ, ਅਜੇ ਤਿਆਰ ਨਹੀਂ ਹੋਈਆਂ। ਕੱਲ 10 ਵਜੇ ਤੋਂ ਬਾਅਦ ਲੈ ਜਾਣਾ ਜਾਂ ਕਿਸੇ ਨੂੰ ਇਹ ਸਲਿੱਪ ਦੇ ਕੇ ਭੇਜ ਦੇਣਾ। ਚੰਗਾ ਹੋਵੇ ਜੇ 10 ਵਜੇ ਤੋਂ ਬਾਅਦ ਹੀ ਭੇਜੋ।''
 ਮੈਂ ਅਜੇ ਬਾਹਰ ਨਿਕਲਿਆ ਸੀ, ਮੈਨੂੰ ਕੋਈ ਜਾਣੀ-ਪਛਾਣੀ ਸ਼ਖ਼ਸੀਅਤ, ਤਕੜਾ ਸਰਦਾਰ ਜਾਂਦਾ ਨਜ਼ਰ ਆਇਆ। ਮੈਂ ਉਸ ਦੇ ਪਿੱਛੇ ਹੋ ਤੁਰਿਆ। ਕਿਤੇ ਮਾਰਕੀਟ ਦੀ ਭੀੜ ਵਿਚ ਗੁੰਮ ਨਾ ਹੋ ਜਾਵੇ। ਮੈਂ ਛੇਤੀ-ਛੇਤੀ ਕਦਮ ਚੁੱਕੇ ਤੇ ਸਰਦਾਰ ਦੀ ਪਿੱਠ 'ਤੇ ਹੱਥ ਰੱਖ ਦਿੱਤਾ।
 ''ਸ਼ੰਗਾਰਾ ਸਿੰਘ ਕਿੱਧਰ ਤੁਰਿਆ ਫਿਰਦਾ ਹੈਂ? ਸੁਣਿਆ ਤੂੰ ਨੌਕਰੀ ਛੱਡ ਕੇ ਇਥੇ ਰਹਿਣ ਲੱਗ ਪਿਆ ਹੈਂ?''
 ''ਉਹ ਸੰਦੀਪ ਸਿੰਘ, ਤੂੰ ਕਿੱਧਰ ਚੰਡੀਗੜ੍ਹ ਤੋਂ ਮੁੜ ਰੇਗਿਸਤਾਨ ਵਿਚ ਆ ਪੁੱਜਾ ਹੈਂ।''
 ''ਮੈਂ ਤਾਂ ਕਿਸੇ ਰਿਸ਼ਤੇਦਾਰ ਦੇ ਘਰ ਆਇਆ ਸੀ। ਕੁਝ ਫੋਟੋਆਂ ਲੈਣ ਲਈ ਫੋਟੋਗ੍ਰਾਫਰ ਕੋਲ ਆਇਆ ਹਾਂ।''
 ਕੁਝ ਦੇਰ ਰੁਕਣ ਤੋਂ ਬਾਅਦ ਮੈਂ ਉਸ ਨੂੰ ਇਕ ਸਾਫ਼-ਸੁਥਰੇ ਰੈਸਟੋਰੈਂਟ ਵਿਚ ਲੈ ਗਿਆ। ਮੈਂ ਕੌਫ਼ੀ ਦੇ ਦੋ ਪਿਆਲੇ ਤੇ
 
ਗਲਵੱਕੜੀਆਂ PRINT ਈ ਮੇਲ
Thursday, 08 December 2011
ਮਨਜੀਤ ਸਿੰਘ
 ਗੋਆ ਵਿਚ ਟਰੈਕਿੰਗ ਕੈਂਪ ਲਾਉਣ ਤੋਂ ਬਾਅਦ ਮੈਂ ਕੇਰਲਾ ਦੇ ਕਾਲੀਕਟ ਸ਼ਹਿਰ 'ਚ ਰਹਿੰਦੇ ਅਪਣੇ ਦੋਸਤ ਮੱਥੂ ਕ੍ਰਿਸ਼ਨਨ ਨੂੰ ਮਿਲਣ ਲਈ ਚਾਲੇ ਪਾ ਦਿਤੇ। ਮੱਥੂ ਇੰਟਰਨੈੱਟ ਜ਼ਰੀਏ ਮੇਰਾ ਦੋਸਤ ਬਣਿਆ ਸੀ। ਮੈਂ ਮਡਗਾਉਂ ਰੇਲਵੇ ਸਟੇਸ਼ਨ ਤੋਂ ਤ੍ਰਿਵੇਂਦਰਮ ਐਕਸਪ੍ਰੈਸ ਦੇ ਜਨਰਲ ਡੱਬੇ 'ਚ ਚੜ੍ਹਿਆ ਤਾਂ ਵੇਖਿਆ ਕਿ ਸਾਰਾ ਡੱਬਾ ਮਲਿਆਲੀਆਂ ਨਾਲ ਭਰਿਆ ਹੋਇਆ ਸੀ। ਪੰਜਾਬ ਦੇ ਮੁਕਾਬਲੇ, ਜਿਥੇ ਹਿੰਦੀ ਤੇ ਅੰਗਰੇਜ਼ੀ ਦਾ ਭੂਤ ਹਰੇਕ ਦੇ ਸਿਰ ਚੜ੍ਹ ਕੇ ਬੋਲਦਾ ਹੈ, ਡੱਬੇ ਵਿਚ ਹਿੰਦੀ ਜਾਣਨ ਵਾਲਾ ਮੈਂ ਇਕੱਲਾ ਹੀ ਸੀ। ਖ਼ੈਰ ਰਾਤ ਦੇ ਸਫ਼ਰ ਤੋਂ ਬਾਅਦ ਗੱਡੀ ਕੇਰਲਾ 'ਚ ਦਾਖ਼ਲ ਹੋ ਗਈ। ਗੱਡੀ 'ਚੋਂ ਜਿਥੇ ਕਿਤੇ ਵੀ ਨਿਗਾਹ ਪੈਂਦੀ, ਹਰ ਥਾਂ 'ਤੇ ਮਲਿਆਲਮ ਹੀ ਲਿਖੀ ਦਿਸਦੀ। ਕਾਲੀਕਟ ਪਹੁੰਚ ਕੇ ਇਸ ਤਰ੍ਹਾਂ ਲੱਗਾ ਜਿਵੇਂ ਮੈਂ ਹੋਰ ਹੀ ਦੁਨੀਆਂ 'ਚ ਪਹੁੰਚ ਗਿਆ ਹੋਵਾਂ। ਮੈਂ ਸੋਚ ਰਿਹਾ ਸੀ ਕਿ ਪੰਜਾਬ 'ਚ ਤਾਂ ਰੁੱਖ ਵੇਖਿਆਂ ਵੀ ਨਹੀਂ ਲੱਭਦੇ ਤੇ ਇਥੇ ਸਾਰਾ ਆਲਾ-ਦੁਆਲਾ ਨਾਰੀਅਲ ਤੇ ਰਬੜ ਦੇ ਦਰੱਖ਼ਤਾਂ ਨਾਲ ਭਰਿਆ ਹੋਇਐ। ਕਾਲੀਕਟ ਰੇਲਵੇ ਸਟੇਸ਼ਨ ਤੋਂ ਹਿੰਦੀ ਤੇ ਅੰਗਰੇਜ਼ੀ ਇੰਜ ਗ਼ਾਇਬ ਸੀ ਜਿਵੇਂ ਚੰਡੀਗੜ੍ਹ 'ਚੋਂ ਪੰਜਾਬੀ। ਮੈਂ ਸਟੇਸ਼ਨ ਤੋਂ ਫ਼ੋਨ ਕਰ ਕੇ ਮੱਥੂ ਨੂੰ ਅਪਣੀ ਆਮਦ ਬਾਰੇ ਦਸਿਆ। ਉਹ ਮੋਟਰਸਾਈਕਲ ਲੈ ਕੇ ਪਹੁੰਚ ਗਿਆ। ਮੁਸਲਿਮ ਬਹੁਗਿਣਤੀ ਵਾਲੇ ਸ਼ਹਿਰ ਕਾਲੀਕਟ 'ਚ ਉਸ ਦਿਨ ਬਕਰੀਦ ਹੋਣ ਕਰ ਕੇ ਸਾਰੇ ਬਾਜ਼ਾਰ ਬੰਦ ਸਨ। ਮੈਂ ਮੱਥੂ ਦੇ ਮੋਟਰਸਾਈਕਲ ਪਿਛੇ ਬੈਠਿਆ ਨੀਝ ਲਾ ਕੇ ਵੇਖਦਾ ਰਿਹਾ ਕਿ ਸ਼ਾਇਦ ਕਿਸੇ ਦੁਕਾਨ ਦਾ ਨਾਂ ਹਿੰਦੀ ਜਾਂ ਅੰਗਰੇਜ਼ੀ 'ਚ ਲਿਖਿਆ ਮਿਲ ਜਾਵੇ ਪਰ ਇਹ ਮੇਰੀ ਗ਼ਲਤਫ਼ਹਿਮੀ ਸੀ। ਪੰਜਾਬ 'ਚ ਜੇ ਕਿਸੇ ਨੇ ਲੱਕੜਾਂ ਦਾ ਟਾਲ ਵੀ ਖੋਲ੍ਹਿਆ ਹੋਵੇਗਾ ਤਾਂ ਉਪਰ ਅੰਗੇਰਜ਼ੀ 'ਚ ਲਿਖਿਆ ਹੋਏਗਾ, ''ਗੁਰੂ ਨਾਨਕ ਟਿੰਬਰ ਸਟੋਰ।''
 ਛੇਤੀ ਹੀ ਮੱਥੂ ਮੈਨੂੰ ਲੈ ਕੇ ਅਪਣੇ ਕਮਰੇ 'ਚ ਪਹੁੰਚ ਗਿਆ। ਉਹ ਮਲਿਆਲੀ ਮੁਸਲਮਾਨਾਂ ਦੇ ਘਰ ਕਿਰਾਏ 'ਤੇ ਰਹਿ ਰਿਹਾ ਸੀ। ਉਸ ਦੇ ਮਕਾਨ ਮਾਲਕਾਂ ਨੇ ਮੁਸਕਰਾ ਕੇ ਮੇਰਾ ਸਵਾਗਤ ਕੀਤਾ ਕਿਉਂਕਿ ਉਹ ਸਿਰਫ਼ ਅਪਣੀ ਮਾਂ ਬੋਲੀ ਮਲਿਆਲਮ ਹੀ ਜਾਣਦੇ ਸਨ। ਕਾਫ਼ੀ ਸਮਾਂ ਫ਼ੌਜ 'ਚ ਰਹਿਣ ਕਰ ਕੇ ਬਸ ਮੱਥੂ ਹੀ ਮੇਰੇ ਨਾਲ
 
ਰਾਣੀ PRINT ਈ ਮੇਲ
Thursday, 01 December 2011

ਮਸੂਦ ਅਹਿਮਦ ਚੌਧਰੀ

ਹਰ ਤਰ੍ਹਾਂ ਇਥੇ ਖਿਆਲ ਰੱਖਾਂਗੇ ਅਤੇ ਚੰਗਾ ਵਕਤ ਵੇਖ ਕੇ ਕਿਸੇ ਮੁਸਲਮਾਨ ਘਰਾਣੇ 'ਚ ਤੇਰਾ ਵਿਆਹ ਕਰ ਦਿਆਂਗੇ। ਪਰ ਮੈਂ ਨਾ ਮੰਨੀ। ਪਾਕਿਸਤਾਨ ਰਵਾਨਾ ਕਰਨ ਲਈ ਚਾਚਾ ਜੁਗਿੰਦਰ ਦੂਰ ਤੱਕ ਪੈਦਲ ਕਾਫਲੇ ਨਾਲ ਮੈਨੂੰ ਵਿਦਾ ਕਰਨ ਲਈ ਆਇਆ। ਉਹ ਕਾਫਲਾ ਦੇ ਮੋਹਰੀ ਨੂੰ ਵਾਰ-ਵਾਰ ਤਾਕੀਦ ਕਰ ਰਿਹਾ ਸੀ ਕਿ  ਇਸ ਕੁੜੀ ਨੂੰ  ਇਸ ਦੇ ਰਿਸ਼ਤੇਦਾਰਾਂ ਕੋਲ ਪਹੁੰਚਾ ਦੇਣਾ। ਉਹ ਵਾਰ-ਵਾਰ ਮੈਨੂੰ ਵੇਖਦਾ ਤੇ ਹਰ ਵਾਰ ਉਸ ਦੇ ਅੱਥਰੂ ਦਾੜ੍ਹੀ 'ਤੇ ਆ ਕੇ ਰੁੱਕ ਜਾਂਦੇ। ਵਾਪਸ ਮੁੜਨ ਵੇਲੇ  ਉਸ ਨੇ ਮੇਰੇ ਸਿਰ 'ਤੇ  ਪਿਆਰ ਦਿੱਤਾ। ਜੇਬ 'ਚੋਂ ਕੁਝ ਪੈਸੇ ਕੱਢ ਕੇ ਮੈਨੂੰ ਦਿੱਤੇ ਫਿਰ ਹੱਥ ਜੋੜ ਕੇ ਆਸਮਾਨ ਵੱਲ ਵੇਖਦੇ ਹੋਏ ਆਖਣ ਲੱਗਾ ਵਾਹਿਗੁਰੂ ਤੇਰੀ ਹਿਫਾਜ਼ਤ ਕਰੇ ਅਤੇ ਅੱਖ 'ਚ ਅੱਥਰੂਆਂ ਦਾ ਹੜ੍ਹ ਲੈ ਕੇ ਵਾਪਸ ਮੁੜ ਗਿਆ। ਹੁਣ ਰਾਣੀ ਦੀਆਂ ਅੱਖਾਂ ਸਾਉਣ ਭਾਦੋਂ ਵਾਂਗ ਵਰ੍ਹਨੀਆਂ ਸ਼ੁਰੂ ਹੋ ਗਈਆਂ। ਮੈਂ ਦਿਲ ਵਿਚ ਸ਼ਰਮਿੰਦਾ ਹੋ ਰਿਹਾ ਸੀ, ਕਿਉਂ ਇਸ ਦੇ ਜ਼ਖਮਾਂ ਨੂੰ ਛੇੜ ਕੇ ਦੁਖੀ ਕੀਤਾ। ਮੈਂ ਉਸ ਨੂੰ ਕਹਿਣ ਹੀ ਵਾਲਾ ਸੀ ਕਿ ਚਲ ਰਾਣੀ ਤੈਨੂੰ ਤੇਰੇ ਡੇਰੇ ਛੱਡ ਆਵਾਂ। ਉਹ ਆਪ ਹੀ ਆਖਣ ਲੱਗੀ ਜਦੋਂ ਕਾਫਲਾ ਪਾਕਿਸਤਾਨ ਆ ਰਿਹਾ ਸੀ ਮੇਰੇ ਵਿਚ ਵਿਚ ਇਕ ਮਾਸੂਮ ਜਿਹੀ ਉਮੀਦ ਸੀ ਕਿ ਮੈਂ ਆਪਣੇ  ਚਾਚਿਆਂ ਕੋਲ ਪਹੁੰਚ ਜਾਵਾਂਗੀ।  ਚਾਚਾ ਕੀ ਤੇ

 
ਰਾਣੀ PRINT ਈ ਮੇਲ
Thursday, 24 November 2011
ਮਸੂਦ ਅਹਿਮਦ ਚੌਧਰੀ
ਕਹਿੰਦੇ ਨੇ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਸ਼ਾਇਦ ਮਾਸਟਰ ਜਲਾਲ ਦਰਜ਼ੀ ਇਸ ਕਹਾਵਤ ਦਾ ਮੁਹਾਵਰਾ ਸੀ। ਦਰਜ਼ੀ ਸਿਲਾਈ ਕਰਦੇ ਹੋਏ ਕੱਪੜਾ ਰੱਖ ਲੈਂਦੇ ਹਨ ਪਰ ਮਾਸਟਰ ਦੇ ਗਾਹਕਾਂ ਨੂੰ ਯਕੀਨ ਸੀ ਕਿ ਉਹ ਕੱਪੜਾ ਇਕ ਇੰਚ ਵੀ ਨਹੀਂ ਰੱਖਦਾ। ਉਹ ਉਸ 'ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੇ ਸਨ। ਉਹ ਹਰ ਕਿਸਮ ਦੀ ਸਿਲਾਈ ਕਰ ਲੈਂਦਾ ਸੀ ਪਰ ਮਰਦਾਨਾ ਸਲਵਾਰ-ਕਮੀਜ਼ ਸਿਊਣ ਦਾ ਸਪੈਸ਼ਲਿਸਟ ਸੀ। ਮਾਸਟਰ ਜਲਾਲ ਦਾ ਪਤਾ ਮੇਰੇ ਦੋਸਤ ਅੱਲਾ ਰੱਖਾ ਨੇ ਦਿੱਤਾ, ਜੋ ਮੇਰੇ ਨਾਲ ਦਫਤਰ ਵਿਚ ਕੰਮ ਕਰਦਾ ਸੀ। ਅੱਲਾ ਰੱਖਾ ਇਕ ਸਿੱਧਾ-ਸਾਦਾ, ਸਾਫ ਦਿਲ ਇਨਸਾਨ ਸੀ।
 ਇਕ ਦਿਨ ਦਫਤਰ ਦੀ ਛੁੱਟੀ ਤੋਂ ਬਾਅਦ ਮੇਰੇ ਹੱਥ ਸੂਟ ਦਾ ਕੱਪੜਾ ਦੇਖ ਕੇ  ਅੱਲਾ ਰੱਖਾ ਨੇ ਪੁੱਛਿਆ,'' ਕਿਸ ਦਰਜ਼ੀ ਕੋਲ ਸਿਲਵਾਣ ਜਾ ਰਹੇ ਹੋ?'' ਉਸ ਨੇ ਮਾਸਟਰ ਜਲਾਲ ਦਰਜ਼ੀ ਦੇ ਤਰੀਫਾਂ ਦੇ ਪੁੱਲ ਬੰਨ੍ਹ ਦਿੱਤੇ। ਉਨ੍ਹੇ ਫਿਰ ਰਿਕਸ਼ੇ ਵਾਲੇ ਨੂੰ ਟਕਸਾਲੀ ਦਰਵਾਜ਼ੇ ਵੱਲ ਚੱਲਣ ਨੂੰ ਕਿਹਾ। ਉਥੇ ਪਹੁੰਚ ਕੇ ਉਸ ਨੇ ਰਿਕਸ਼ੇ ਵਾਲੇ ਨੂੰ ਅੰਦਰ ਜਾਣ ਵਾਲੀ ਸੜਕ ਵੱਲ ਇਸ਼ਾਰਾ ਕੀਤਾ, ਬਾਅਦ ਵਿਚ ਰਿਕਸ਼ਾ ਇਕ ਅਜਿਹੇ ਮੋੜ ਉਤੇ ਰੁਕਵਾਇਆ ਜਿਸ ਦਾ ਮਾਹੌਲ ਮੈਨੂੰ ਬੜਾ ਅਜੀਬ ਲੱਗਾ। ਜਦੋਂ ਅਸੀਂ ਰਿਕਸ਼ੇ ਤੋਂ ਉਤਰੇ ਤਾਂ ਗਲੀ ਵਿਚ ਲੋਕ ਬੜੀਆਂ ਅਰਥਭਰਪੂਰ ਨਜ਼ਰਾਂ ਨਾਲ ਸਾਨੂੰ ਵੇਖਿਆ। ਇਕ ਭੂਰੀਆਂ ਮੁੱਛਾਂ ਵਾਲਾ ਆਦਮੀ ਜੋ ਪਾਨ ਚਬਾ ਰਿਹਾ ਸੀ ਅਤੇ ਉਸ ਦੇ ਮੂੰਹ ਵਿਚ ਇਕ ਸੁਨਹਿਰੀ ਦੰਦ ਚਮਕ ਰਿਹਾ ਸੀ। , ਉਹ ਸਾਡੇ ਵੱਲ ਆਇਆ ਸਰਗੋਸ਼ੀ ਦੇ ਅੰਦਾਜ਼ ਵਿਚ ਆਖਣ ਲੱਗਾ, ''ਮੇਰਾ ਨਾਮ ਖਾਦਮ ਨਹੀਂ ਮੈਂ ਖਿਦਮਤ ਵੀ ਅਜਿਹੀ ਕਰਦਾ ਹਾਂ ਕਿ ਲੋਕ ਮੈਨੂੰ ਹਮੇਸ਼ਾ ਯਾਦ ਰੱਖਦੇ ਹਨ।'' ਹੁਣ ਮੈਂ ਸਮਝ ਗਿਆ ਇਹ ਕੌਣ ਹੈ ਅਤੇ
 
ਫ਼ਰਕ PRINT ਈ ਮੇਲ
Thursday, 10 November 2011
ਜਸਬੀਰ ਕੌਰ
ਉਹ ਵੀ ਦਿਨ ਸਨ ਜਦ ਉਹ ਮੇਰੇ 'ਤੇ ਜਾਨ ਛਿੜਕਦਾ ਸੀ। ਓਦੋਂ ਮੇਰੇ ਪੈਰ ਨੂੰ ਜ਼ਰਾ ਮੋਚ ਕੀ ਆ ਗਈ, ਜਿੰਨਾ ਚਿਰ ਪੈਰ ਠੀਕ ਨਹੀਂ ਹੋ ਗਿਆ, ਉਸ ਨੂੰ ਚੈਨ ਨਹੀਂ ਆਇਆ। ਪਹਿਲਾਂ ਮਾਲਿਸ਼ ਕੀਤੀ, ਮੱਲ੍ਹਮ ਮਲੀ ਤੇ ਫਿਰ ਗੋਲੀ ਲਿਆ ਕੇ ਦਿੱਤੀ। ਤੇ ਕਈ ਵਾਰ ਪੈਰ ਨੂੰ ਚੁੰਮਿਆ ਤੇ ਆਪਣੀ ਹਿੱਕ ਨਾਲ ਲਾ ਕੇ ਬੈਠਾ ਰਿਹਾ। ''ਮੇਰੀ ਲਾਡੋ ਨੂੰ ਕੁਛ ਨਾ ਹੋਵੇ, ਦੇਖੀਂ ਮੈਂ ਤੈਨੂੰ ਫੁੱਲਾਂ ਵਾਂਗ ਰੱਖਾਂਗਾ।'' ਨਾਂ ਤਾਂ ਮੇਰਾ ਕਰਮਜੀਤ ਸੀ, ਘਰ ਕਰਮੋ ਕਰਕੇ ਬੁਲਾਉਂਦੇ ਪਰ ਉਹ ਹਮੇਸ਼ਾਂ ਮੈਨੂੰ ਲਾਡੋ ਹੀ ਕਹਿੰਦਾ।
''ਮੇਰੀਆਂ ਦੋ ਭੈਣਾਂ ਹਨ, ਦੋਵੇਂ ਵਿਆਹੀਆਂ ਤੇ ਮੈਂ ਆਪਣੀ ਮਾਂ ਦਾ ਇਕੱਲਾ ਲਾਡਲਾ ਪੁੱਤਰ ਤੇ ਮੇਰੀ ਮੰਮੀ।''
''ਅਸੀਂ ਦੋਵੇਂ ਭੈਣ-ਭਰਾ। ਮੈਂ ਭਰਾ ਤੋਂ ਵੱਡੀ ਹਾਂ...''
ਅਸੀਂ ਕਿੰਨਾ-ਕਿੰਨਾ ਚਿਰ ਕਦੇ ਯੂਨੀਵਰਸਿਟੀ ਦੇ ਕੈਂਪਸ, ਕਦੇ ਰੈਸਟੋਰੈਂਟ ਤੇ ਕਦੇ ਲਾਇਬਰੇਰੀ 'ਚ ਬੈਠੇ ਰਹਿੰਦੇ ਤੇ ਇੱਕ-ਦੂਜੇ ਦੇ ਪਰਿਵਾਰਾਂ, ਸ਼ੌਕਾਂ ਤੇ
 
ਗ੍ਰਹਿ ਚੱਕਰ PRINT ਈ ਮੇਲ
Thursday, 03 November 2011
ਜਸਵਿੰਦਰ
 '' ਮਾਖਿਆ ਚੰਨੋ, ਜੇ ਕਿਤੇ ਕੋਈ ਵੇਲੇ ਸਿਰ, ਸਾਡੀ ਬੁੜੀ ਪਰਖ ਲੈਂਦਾ ਤਾਂ ਨਹੀਂ ਸੀ ਵਿਆਹਿਆ ਜਾਣਾ ਈਹਦਾ ਲਾਣਾ ਬਾਣਾ। ਸੱਤਾਂ ਬੁੜੀਆਂ ਦੀ ਜ਼ਬਾਨ ਕੱਲੀ ਦੇ ਮੂੰਹ 'ਚ ਲੱਗੀ ਹੈ।'' ਬਿਫਰ ਪਈ ਜਸਵੀਰ ਆਵਦੀ ਭੈਣ ਕੋਲ। ਉਹ ਵਿਚਾਰੀ ਵੀ ਸਤੀ ਪਈ ਸੀ ਕਰਮਾਂ ਦੀਆਂ ਖੇਡਾਂ ਤੋਂ। '' ਭੈਣ, ਸਭ ਆਪੋ ਆਪਣਾ ਦਲਿੱਦਰ ਭੋਗਦੇ ਹਨ। ਕਿਹੜਾ ਸੌਖਾ ਹੈ? ਮੈਨੂੰ ਤਾਂ ਇਕ ਪੰਡਤ ਟੱਕਰਿਆ ਹੈ, ਤ੍ਰਿਲੋਕ ਚੰਦ, ਉਹੋ ਹੀ ਡੰਗ ਟਪਾਊ ਉਪਾਅ ਦੱਸ ਦੇਂਦਾ ਹੈ। ''
 ਚੰਨੋ ਦੀ ਏਸ ਗੱਲ 'ਚ ਜਸਬੀਰ ਨੇ ਵੀ ਦਿਲਚਸਪੀ ਵਿਖਾਈ। '' ਹੈਂਅ। ਭਲਾ ਕਿੱਡਾ  ਕੁ ਖਰਾ ਹੈ? ਐਵੇਂ ਹੀ ਤਾਂ ਨਹੀਂ ਨੋਟ ਝਾੜਨ ਨੂੰ ਬੈਠਾ?''
 ਚੰਨੋ ਅੱਗੋਂ ਹੱਸ ਪਈ, '' ਆਪਣੇ ਤੋਂ ਕਿਸੇ ਭਲੇਮਾਣਸ ਨੇ  ਕੀ ਝਾੜ ਲੈਣਾ? ਆਪਣੇ ਕਿਹੜਾ ਮੋਹਰਾਂ ਨੱਪੀਆਂ ਨੇ। ਬਹੁਤਾ ਹੋਇਆ 100-50 ਰੁਪਏ ਦਾ ਉਪਾਅ ਉਹ ਵੀ ਆਪਣੀ ਖਾਤਰ।''
 ਦੋਵਾਂ ਨੇ ਪੰਡਤ ਕੋਲ ਜਾਣ ਦਾ ਮਿੱਥ ਲਿਆ। ਸਬੱਬ ਨਾਲ ਦੋਵੇਂ ਇਕੋ ਸ਼ਹਿਰ ਵਿਆਹੀਆਂ ਹੋਈਆਂ ਸਨ। ਜਸਬੀਰ ਦਾ ਘਰ ਵਾਲਾ ਸਰਕਾਰੀ ਅਫਸਰ ਸੀ  ਤੇ ਅਕਸਰ ਦੌਰੇ 'ਤੇ ਰਹਿੰਦਾ। ਦੋ ਛੋਟੇ ਭਰਾਵਾਂ ਦਾ ਹਾਲ  ਕੋਈ ਬਹੁਤਾ ਜੁਗਾੜ ਨਹੀਂ ਸੀ। ਬਸ ਐਵੇਂ ਹੀ ਖੇਤੀ-ਬਾੜੀ ਦਾ ਬਹਾਨਾ ਕਰੀ ਬੈਠੇ ਸਨ। ਵਿਚਾਲੜੇ ਦਾ ਤਾਂ ਵਿਆਹ ਵੀ ਹੋ ਗਿਆ ਸੀ, ਚਾਰ ਕੁ ਸਾਲ ਪਹਿਲਾਂ ਉਹਦੀ ਘਰ ਵਾਲੀ ਪੜ੍ਹਾਉਂਦੀ ਸੀ ਨਾਲ ਦੇ ਸ਼ਹਿਰ। ਤੜਕਸਾਰ ਸੁਰਖੀ ਬਿੰਦੀ ਲਾ ਘਰੋਂ ਬਾਹਰ ਹੁੰਦੀ। ਦੁਪਹਿਰੋਂ ਬਾਅਦ ਮੁੜ ਆਵਦੇ ਕਮਰੇ 'ਚ ਟੀ.ਵੀ. ਵੇਹੰਦੀ ਰਹਿੰਦੀ। ਸਾਰਾ ਗੋਲਾ-ਧੰਦਾ ਤੇ ਕਬੀਲਦਾਰੀ ਜਸਬੀਰ ਦੇ ਗਲ ਸੀ। ਨਾ ਕੋਈ ਮੂਹਰੇ ਲੱਗੇ ਨਾ ਬੁਰਾ ਅਖਵਾਏ। ਦੂਜੀ ਬਹੂ ਤਾਂ ਸ਼ਹਿਰਨ ਸੀ ਤੇ ਨਾਲੇ ਕਮਾਊ। ਕੇਰਾਂ ਸੱਸ ਨੇ ਆਖਤਾ ਬਈ ਮਾੜਾ ਜਿਹਾ ਰਸੋਈ 'ਚ ਪੈਰ ਧਰ ਲਿਆ ਕਰ ਤਾਂ ਮੋੜਵਾਂ ਜਵਾਬ ਆਹ ਮਿਲਿਆ ਸੀ, '' ਬੇਬੇ ਤੇਰਾ ਜੰਮਿਆਂ ਵਿਹਲਾ ਹੈ  ਸਾਰਾ ਦਿਨ ਰਸੋਈ 'ਚ ਝੁਲਸਣ ਨੂੰ। ਮੈ ਕਮਾਉਂਨੀ ਆਂ, ਮੇਰੇ ਕੋਲ ਟਾਈਮ ਨਹੀਂ।
 ਬੇਬੇ 'ਤੇ ਸੌ ਘੜਾ ਪਾਣੀ ਪੈ ਗਿਆ। ਮੁੜ ਨਾ ਕੁਸਕੀ ਤੇ ਦੂਜਾ ਉਹਦੇ ਚਿੱਤ 'ਚ ਇਹ ਰਹਿੰਦਾ ਸੀ ਕਿ ਕਿਤੇ ਵੇਖੋ-ਵੇਖੀ ਜਸਬੀਰ ਨਾ ਸਿਰ ਚੁੱਕ ਲਵੇ, ਇਸ ਲਈ ਉਹਦੇ ਸਿਰ 'ਤੇ ਹੀ ਡੰਡਾ ਰੱਖਦੀ। ਅੱਜ ਮਾੜੀ ਜਿਹੀ ਗੱਲ 'ਤੇ ਸਾਰਿਆਂ ਦੇ ਮੂਹਰੇ ਉਹਦੀ ਲਾਹ ਪੱਤ ਕਰਤੀ। ਉਹਦਾ ਚਿੱਤ ਕੀਤਾ ਕਿ ਉਹ ਆਖੇ ਮੈਂ ਭਾਵੇਂ ਕਮਾਉਂਦੀ ਨਹੀਂ ਸਾਰਾ ਘਰ ਸਾਂਭਦੀ ਹਾਂ ਤੇ ਮੇਰੇ ਖਾਵੰਦ ਦੀ ਕਮਾਈ 'ਤੇ ਹੀ ਸਾਰਾ ਘਰ ਚੱਲਦਾ ਹ ੈਪਰ ਜਮਜ਼ੋਰ ਚਿੱਤ ਜੁਅਰੱਤ ਕਿਥੋਂ ਕਰੇ?
 ਬੇਬੇ ਅੱਜ ਵੱਡੇ ਪੁੱਤ ਨਾਲ ਸ਼ਹਿਰ ਗਈ ਸੀ, ਹਸਪਤਾਲ 'ਚ ਅੱਖਾਂ ਵਿਖਾਉਣ। ਜਸਬੀਰ ਨੇ ਚੰਨੋ ਨੂੰ ਫੋਨ ਕਰ ਸੱਦ ਲਿਆ। ਦੋਵੇਂ ਪੰਡਤ ਦੇ ਹੋ ਤੁਰੀਆਂ। ਪਾਣੀ ਦੀ ਟੈਂਕੀ ਦੇ ਪਰਲੇ ਪਾਸੇ ਘੱਟੋ-ਘੱਟ ਦਸ ਕਿਲੋਮੀਟਰ ਉਹਦਾ ਘਰ ਸੀ। ਜਾ ਕੇ ਵੇਖਿਆ ਤਾਂ ਲੱਗਦਾ ਸੀ ਬਈ ਸਾਰਾ ਸ਼ਹਿਰ ਹੀ ਆ ਪਹੁੰਚਿਆ ਹੈ ਇਥੇ। ਜਸਬੀਰ ਨੇ
 
ਭਗੌੜਾ PRINT ਈ ਮੇਲ
Thursday, 20 October 2011
ਜਸਜੀਤ ਦੀਪੀ
ਤੂੰ ਮੇਰੇ ਕੋਲ ਕਿਉਂ ਆਇਆ ਏਂ?  ਕਿਸ ਲਹੀ ਮੇਰੀ ਮਦਦ ਮੰਗ ਰਿਹਾ ਏਂ? ਮੈਂ ਤੈਨੂੰ ਏਥੇ ਨਹੀਂ ਰੱਖ ਸਕਦੀ। ਚਲਾ ਜਾ ਏਥੋਂ, ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦੀ। ਮੇਰੀ ਮਦਦ ਵੀ ਤਾਂ ਕੋਈ ਨਹੀਂ ਕਰਦਾ। ''ਘੱਟੋ ਘੱਟ ਬੂਹਾ ਤਾਂ ਬੰਦ ਕਰਦੇ।''
 ''ਕੀ ਕਿਸੇ ਨੇ ਅੰਦਰ ਆਉਂਦਿਆਂ ਤੈਨੂੰ ਵੇਖ ਲਿਆ ਏ? ਪਤਾ ਏ ਤੂੰ ਕਹੇਂਗਾ ਕਿ ਨਹੀਂ, ਪਰ ਤੂੰ ਕੀ ਜਾਣੇ ਕਿ ਫਰਾਰ ਬੰਦੇ ਨੂੰ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਤੈਨੂੰ ਕਦੇ ਵੀ ਆਪਣੇ ਆਪ ਨੂੰ ਬਚਾਉਣ ਦੀ ਲੋੜ ਨਹੀਂ ਪਈ। ਤੇਰੇ ਨੌਕਰ ਆਪਣੀ ਵਫਾਦਾਰੀ ਲਈ ਮਸ਼ਹੂਰ ਨੇ। ਮੈਂ ਤੇਰੇ ਨਾਲ ਇਸ ਤਰ੍ਹਾਂ ਕਿਉਂ ਬੋਲਦੀ ਹਾਂ? ਜਦੋਂ ਤੂੰ ਇਹ ਆਖਦਾ ਏਂ ਤਾਂ ਮੈਨੂੰ ਹਾਸਾ ਆਉਂਦਾ ਹੈ। ਤੈਨੂੰ ਚੰਗਾ ਨਹੀਂ ਲੱਗਦਾ ਕਿ ਕੋਈ ਤੇਰੇ ਨਾਲ ਇਸ ਤਰ੍ਹਾਂ ਬੋਲੇ। ਤੈਨੂੰ ਇਸ ਦੀ ਆਦਤ ਨਹੀਂ, ਠੀਕ? ਤੂੰ ਸਤਿਕਾਰਤ ਤਰੀਕੇ ਸੋਹਣੀ ਭਾਸ਼ਾ ਅਤੇ ਆਵਾਜ਼ ਦਾ ਆਦੀ ਏਂ ਪਰ ਮੈਂ ਅਦਬ ਸਤਿਕਾਰ ਵਾਲੀ ਨਹੀਂ। ਤੇਰੇ ਨਾਲ ਵੀ ਨਹੀਂ, ਕਿਸੇ ਨਾਲ ਵੀ ਨਹੀਂ। ਮੈਂ ਹੌਲੀ ਨਹੀਂ ਬੋਲਦੀ। ਜੇਕਰ ਮੇਰਾ ਪਾਲਣ-ਪੋਸ਼ਣ ਠੀਕ ਹੋਇਆ ਹੁੰਦਾ ਅਤੇ
 
ਆਤਮ-ਪਰਖ PRINT ਈ ਮੇਲ
Thursday, 13 October 2011

ਨਵਨੀਤ ਪੰਨੂ
''ਸੰਦੀਪ ਸਿਹਾਂ, ਵੇਲੇ ਨਾਲ ਹੀ ਕੰਮ ਨਿਬੇੜ ਲਵੋ। ਪੁੱਤ, ਇੰਡੀਆ 'ਚ ਕੰਮ ਸੌਖਾ ਹੋ ਜਾਂਦਾ ਹੈ।  ਸੁਣਿਆ ਕੁਝ ਹੱਥ 'ਚ ਵੀ ਫੜਾ ਦੇਂਦੇ ਨੇ।"
ਜਦੋਂ ਦੀ ਖ਼ਬਰ ਮਿਲੀ ਹੈ ਸੰਦੀਪ ਸਿੰਘ ਦੁਚਿੱਤੀ ਵਿਚ ਪਿਆ ਹੈ,  ਕੀ ਕਰੇ? ਕਦੇ ਦਿਲ ਘਬਰਾਉਂਦਾ ਵੀ ਹੈ ਪਰ ਫੇਰ ਸੋਚਦਾ ਹੈ ਕਿ ਇਸ ਅਵਸਥਾ ਵਿਚ ਹੋਰ ਲੋਕ ਵੀ ਇਹੀ ਕਰਨਗੇ।
''ਹਾਂ ਮਾਂ, ਇੰਡੀਆ ਹੀ ਜਾਣਾ ਠੀਕ ਰਹੂ।"
***
ਜਹਾਜ਼ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਜਹਾਜ਼ੀ ਅੱਡੇ 'ਤੇ ਉਤਰ ਰਿਹਾ ਸੀ। ਰਲੇ ਮਿਲੇ ਖਿਆਲਾਂ ਦੇ ਨਾਲ ਉਸਦਾ ਮਨ ਡਾਵਾਂ ਡੋਲ ਹੀ ਸੀ। ਕਦੇ ਕਦੇ ਉਸਦੀਆਂ ਅੱਖਾਂ ਚਮਕ ਉਠਦੀਆਂ। ਅੱਖਾਂ ਅੱਗੇ ਉਸਦਾ ਸਾਰਾ ਪਰਿਵਾਰ ਹਸੂੰ-ਹਸੂੰ ਕਰਦਾ ਨਜ਼ਰ ਆਉਂਦਾ। ਟੱਬਰ ਖੁਸ਼ ਤੇ ਸਾਰਾ ਜਹਾਂ ਖੁਸ਼। ਉਹ ਸੋਚਦਾ ਰਿਹਾ। ਜਹਾਜ਼ ਜਿਵੇਂ-ਜਿਵੇਂ ਉਤਰਾਈ ਵੱਲ ਵਧਦਾ ਉਸਦਾ ਦਿਲ ਵੀ ਸੁਪਨਿਆਂ ਦੀ ਦੁਨੀਆਂ ਛੱਡ, ਹਕੀਕਤ ਦੀ ਦੁਨੀਆਂ ਵਿਚ ਆ ਰਿਹਾ ਸੀ।
ਫਿੱਕੀ ਜਿਹੀ  ''ਜੀ ਆਈਆਂ ਨੂੰ" ਸੁਣ ਉਸ ਨੇ ਆਵਾਸ-ਪੜਤਾਲ ਅਫ਼ਸਰ ਦੇ ਬੁਝੇ ਮੂੰਹ ਵੱਲ ਵੇਖ ਸੋਚਿਆ, ''ਲੱਗਦਾ ਏ ਇਸ ਵਾਰ ਝੋਨਾ ਖ਼ਰਾਬ ਹੋ ਗਿਆ।" ਛੇਤੀ ਹੀ ਆਪਣਾ ਪਾਸਪੋਰਟ ਲੈ ਉਹ ਏਅਰਪੋਰਟ ਤੋਂ ਬਾਹਿਰ ਆ ਗਿਆ। ਸਵੇਰ ਦਾ ਵੇਲਾ ਸੀ। ਅਜੇ ਸੂਰਜ ਜਿਵੇਂ ਉਠਣ ਲਈ ਅੱਖਾਂ ਮਲ ਰਿਹਾ ਸੀ। ਉਹ ਚੁੱਪਚਾਪ ਬਾਹਿਰ ਬੈਂਚ 'ਤੇ ਬੈਠ ਗਿਆ। ਉਸਦੇ ਨਾਲ ਆਈਆਂ ਸਵਾਰੀਆਂ ਹੌਲੀ ਹੌਲੀ ਆਪਣੇ ਆਪਣੇ ਮੁਕਾਮਾਂ 'ਤੇ ਜਾ ਰਹੀਆਂ ਸਨ। ਪਰ ਉਹ ਬੈਂਚ 'ਤੇ ਬੈਠ ਕੇ ਸੂਰਜ ਦਾ ਚੜ੍ਹਨਾ ਵੇਖ ਰਿਹਾ ਸੀ। ਪੂਰਬ

 
ਜ਼ੁਬੈਦਾਂ ਦਾ ਪੁੱਤਰ PRINT ਈ ਮੇਲ
Thursday, 06 October 2011
ਅੰਤਿਮ ਕਿਸ਼ਤ
(ਲੜੀ ਜੋੜਨ ਲਈ ਪਿਛਲਾ ਅੰਕ ਪੜ੍ਹੋ)
 ਇਹਨਾਂ ਦੇ ਨਾਲ-ਨਾਲ ਲੜਕੀਆਂ ਵਾਸਤੇ ਇੱਕ ਗੁਸਲਖ਼ਾਨੇ ਦੀ ਬਹੁਤ ਲੋੜ ਏ। ਉਹ ਵੀ ਬਣਵਾ ਦਿਉ।" ਮੇਰੀ ਘਰ ਵਾਲੀ ਨੇ ਖੁਸ਼ ਹੋ ਕੇ ਕਿਹਾ, ''ਜ਼ੁਬੈਦਾਂ ਭੈਣ, ਤੇਰਾ ਕਿਹਾ ਸਿਰ ਮੱਥੇ। ਕੁਝ ਹੋਰ ਦੱਸ।" ਜ਼ੁਬੈਦਾਂ ਨੇ ਕਿਹਾ, ''ਪਹਿਲੋਂ ਐਨਾ ਕੰਮ ਤਾਂ ਕਰਵਾ ਦਿਉ, ਬਾਕੀ ਫਿਰ ਸਹੀ।" 
ਤੁਰਦੇ ਤੁਰਦੇ ਅਸੀਂ ਮਸੀਤ ਲਾਗਲੇ ਬੋਹੜ ਕੋਲ ਪਹੁੰਚ ਗਏ। ਹੁਣ ਤਾਂ ਇਹ ਬਹੁਤ ਵੱਡਾ ਦਰੱਖ਼ਤ ਬਣ ਗਿਆ ਸੀ ਅਤੇ ਇਸਦੇ ਚਾਰੇ ਪਾਸੇ ਬਹੁਤ ਸੋਹਣਾ ਥੜ੍ਹਾ ਵੀ ਬਣਿਆ ਹੋਇਆ ਸੀ। ਜਦੋਂ ਦੇਸ਼ ਦੀ ਵੰਡ ਹੋਈ ਸੀ ਉਦੋਂ ਇੱਥੇ ਥੜ੍ਹਾ ਨਹੀਂ ਸੀ ਹੁੰਦਾ। ਇਹ ਬੋਹੜ ਸਾਡੇ ਸੱਚੇ ਤੇ ਅੱਲ੍ਹੜ ਪਿਆਰ ਦੀ ਮੂੰਹ ਬੋਲਦੀ ਨਿਸ਼ਾਨੀ ਸੀ। ਇੱਥੇ ਹੀ  ਜ਼ੁਬੈਦਾਂ ਨੇ ਮੈਨੂੰ ਕਿਹਾ ਸੀ, ''ਵੇ ਅੜਿਆ, ਤੂੰ ਮੈਨੂੰ ਬੜਾ ਸੋਹਣਾ ਲੱਗਦੈਂ, ਆਪਾਂ ਨਿਕਾਹ ਕਰ ਲਈਏ।" ਮੈਂ ਕਿਹਾ ਸੀ, ''ਮੈਂ ਬੀਬੀ ਕੋਲੋਂ ਪੁੱਛ ਆਵਾਂ।" ਉਸਨੇ ਮੇਰੇ ਮੋਢੇ 'ਤੇ ਧੱਫਾ ਜਿਹਾ ਮਾਰ ਕੇ ਕਿਹਾ ਸੀ, ''ਹੈਂ ਬੁੱਧੂ, ਇਹਦੇ 'ਚ ਭਲਾ ਬੀਬੀ ਨੂੰ ਪੁੱਛਣ ਦੀ ਕੀ ਲੋੜ ਐ?" ਜਦੋਂ ਮੈਂ ਬੀਬੀ ਨਾਲ ਗੱਲ ਕੀਤੀ, ਤਾਂ ਉਹ ਹੱਸ ਪਈ, ਅਤੇ ਗੱਲ ਟਾਲਦੇ ਹੋਏ ਉਸਨੇ ਮੈਨੂੰ ਕਿਹਾ ਸੀ, ''ਤੂੰ ਅਜੇ ਛੋਟਾ ਏਂ। ਨਾਲੇ ਇਹ ਗੱਲ ਨਹੀਂ ਬਣਨੀ ਕਿਉਂ ਕਿ ਸਾਡਾ ਮਜ਼ਹਬ ਹੋਰ ਏ ਤੇ ਜੁ:ਬੈਦਾਂ ਦਾ ਹੋਰ।" ਜਦੋਂ ਮੈਂ ਇਹ ਗੱਲ ਜੁ:ਬੈਦਾਂ ਨੂੰ ਦੱਸੀ, ਤਾਂ ਉਹ ਬਹੁਤ ਉਦਾਸ ਹੋ ਗਈ। ਉਸਨੇ ਨਿਹੋਰਾ ਜਿਹਾ ਮਾਰਦੇ ਮੈਨੂੰ ਕਿਹਾ ਸੀ, ''ਜਾਹ ਮੈਂ ਤੇਰੇ ਨਾਲ ਨਹੀਂ ਬੋਲਦੀ, ਤੇਰੀ ਮੇਰੀ ਕੱਟੀ।" ਉਹ ਮੇਰੇ ਨਾਲ ਦੋ ਦਿਨ ਨਾ ਬੋਲੀ। ਮੇਰੇ ਦਿਲ 'ਤੇ ਵੀ ਡੂੰਘੀ ਸੱਟ ਵੱਜੀ ਅਤੇ ਤੀਸਰੇ ਦਿਨ ਮੈਂ ਕੰਨ ਫੜ ਕੇ ਉਸ ਕੋਲੋਂ ਮੁਆਫ਼ੀ ਮੰਗੀ ਸੀ।
ਮੇਰੀ ਘਰ ਵਾਲੀ ਨੇ ਤੰਨੀ ਵੱਲ ਕੋਈ ਇਸ਼ਾਰਾ ਕੀਤਾ, ਤਾਂ ਤੰਨੀ ਨੇ ਜ਼ੁਬੈਦਾਂ ਨੂੰ ਕਿਹਾ, ''ਅਸੀਂ ਇੱਕ ਨੰਬਰ ਹੋ ਆਈਏ।" ਉਹ ਦੋਵੇਂ ਜਣੀਆਂ
 
ਜ਼ੁਬੈਦਾਂ ਦਾ ਪੁੱਤਰ PRINT ਈ ਮੇਲ
Thursday, 29 September 2011
ਕਿਸ਼ਤ-2
ਡਾ: ਤਰਲੋਚਨ ਸਿੰਘ ਔਜਲਾ
ਟਰੌਂਟੋ: 416-885-1490
(ਲੜੀ ਜੋੜਨ ਲਈ ਪਿਛਲਾ ਅੰਕ ਪੜ੍ਹੋ)
ਗੱਲੀਂ-ਗੱਲੀਂ ਤੰਨੀ ਨੇ ਆਪਣੇ ਬਾਰੇ ਮੈਨੂੰ ਦੱਸਿਆ ਪਈ ਜਦੋਂ ਉਸਦੀ ਵਿਆਹ ਦੀ ਉਮਰ ਹੋਈ ਅਤੇ ਦੋ ਤਿੰਨ ਥਾਵਾਂ 'ਤੇ ਰਿਸ਼ਤੇ ਦੀ ਗੱਲ ਚੱਲੀ, ਪਰ ਸਿਰੇ ਨਾ ਚੜ੍ਹੀ। ਕਾਰਨ ਇਹ ਸੀ ਪਈ ਇੱਕ ਤਾਂ ਮੈਂ ਸਿੱਖਾਂ ਦੀ ਕੁੜੀ ਆਂ ਤੇ ਦੂਸਰਾ ਬਹੁਤੇ ਦਹੇਜ ਦੀ ਮੰਗ। ਫਿਰ ਜ਼ੁਬੈਦਾਂ ਦੇ ਅੱਬਾ ਜੀ ਨੇ ਮੇਰਾ ਨਿਕਾਹ ਇਸਦੇ ਭਰਾ ਸਲੀਮ ਨਾਲ ਕਰ ਦਿਤਾ। ਮੈਂ ਹੱਸਦੇ ਹੋਏ ਤੰਨੀ ਨੂੰ ਕਿਹਾ, ''ਤੈਨੂੰ ਪਤਾ ਏ ਬੀਬੀ ਨੇ ਤੈਨੂੰ ਤੇ ਸਲੀਮ ਨੂੰ ਕਈ ਵਾਰ ਇਕੱਠਿਆਂ ਆਪਣਾ ਦੁੱਧ ਪਿਆਲਿਆ ਸੀ?" ਤੰਨੀ ਵੀ ਹੱਸ ਪਈ ਤੇ ਕਿਹਾ, ''ਮੈਨੂੰ ਸਭ ਯਾਦ ਏ"।
 ਘਰੋਂ ਬਾਹਰ ਮੈਂ ਛੱਪੜ ਕੋਲ ਆ ਕੇ ਖਲੋ ਗਿਆ ਤੇ ਕੁਝ ਲੱਭਣ ਲਗ ਪਿਆ। ਜ਼ੁਬੈਦਾਂ ਨੇ ਪੁੱਛਿਆ, ਵੇ ਤੋਚੀ, ਕੀ ਲੱਭਦਾਂ ਏਂ?" ਐਨੈ ਸਾਲਾਂ ਪਿਛੋਂ ਉਸਦੇ ਮੂੰਹੋਂ 'ਤੋਚੀ' ਲਫ਼ਜ਼ ਸੁਣ ਕੇ ਮੇਰਾ ਰੋਮ-ਰੋਮ ਖੁਸ਼ੀ 'ਚ ਪਾਗ਼ਲ ਜਿਹਾ ਹੋ ਗਿਆ। ਮੈਂ ਕਿਹਾ, ''ਜ਼ੁਬੈਦਾਂ ਐਥੇ ਇੱਕ ਬੜਾ ਵੱਡਾ ਪੱਥਰ ਹੁੰਦਾ ਸੀ। ਤੈਨੂੰ ਯਾਦ ਹੋਣੈਂ ਜਦੋਂ ਮੈਂ ਮੱਝਾਂ ਦੀਆਂ ਪੂਛਾਂ ਫੜ ਕੇ ਐਸ ਛੱਪੜ 'ਚ ਤਰਦਾ ਹੁੰਦਾ ਸਾਂ, ਤੂੰ ਉਸ ਪੱਥਰ 'ਤੇ ਬਹਿ ਕੇ ਮੈਨੂੰ ਵੇਖਦੀ ਰਹਿੰਦੀ ਸੈਂ?" ਜ਼ੁਬੈਦਾਂ ਨੇ ਨੀਵੀਂ ਪਾ ਕੇ ਸਿਰਫ ਐਨਾ ਹੀ ਕਿਹਾ," ਮੈਨੂੰ ਹਰ ਗੱਲ ਯਾਦ ਏ।"
ਸਾਡੇ ਘਰ ਤੋਂ ਦੋ ਘਰ ਛੱਡ ਕੇ ਜ਼ੁਬੈਦਾਂ ਦਾ ਘਰ ਸੀ। ਘਰ ਅੰਦਰ ਵੜਦਿਆਂ ਹੀ ਮੈਂ ਪੁੱਛਿਆ, ''ਐਥੇ ਇੱਕ ਨਿੰਮ ਦਾ ਦਰੱਖ਼ਤ ਹੁੰਦਾ ਸੀ?" ਜ਼ੁਬੈਦਾਂ ਤਾਂ ਕੁਝ ਨਾ ਬੋਲੀ, ਪਰ ਤੰਨੀ ਨੇ ਕਿਹਾ, ''ਜਿਹਨਾਂ ਨੂੰ ਅਸਾਂ ਇਹ ਘਰ ਵੇਚਿਆ ਸੀ, ਉਹਨਾਂ ਨੇ ਉਹ ਨਿੱਮ ਦਾ ਦਰੱਖਤ ਵੱਢ ਦਿੱਤਾ ਸੀ।" ਮੈਨੂੰ ਯਾਦ ਆਇਆ ਕਿ ਇੱਕ ਵਾਰ ਮੈਂ ਆਪਣੇ ਪਿਤਾ ਜੀ ਨਾਲ
 
ਜ਼ੁਬੈਦਾਂ ਦਾ ਪੁੱਤਰ PRINT ਈ ਮੇਲ
Thursday, 22 September 2011

ਡਾ: ਤਰਲੋਚਨ ਸਿੰਘ ਔਜਲਾ
ਟਰੌਂਟੋ: 416-885-1490

ਮੈਂ ਆਪਣੀ ਜ਼ਿੰਦਗੀਦੇ ਸੱਤ ਦਹਾਕੇ ਬਿਤਾ ਚੁੱਕਾ ਹਾਂ। ਜਦੋਂ ਮੈਂ ਪੱਛਮੀ ਪੰਜਾਬ (ਪਾਕਿਸਤਾਨ) ਤੋਂ ਉੱਜੜ-ਪੁੱਜੜ ਕੇ ਚੜ੍ਹਦੇ ਪੰਜਾਬ (ਭਾਰਤ) 'ਚ ਆਇਆ ਸਾਂ, ਉਸ ਵੇਲੇ ਮੇਰੀ ਉਮਰ ਮਸਾਂ ਸੱਤ ਕੁ ਸਾਲ ਦੀ ਸੀ। ਉਸ ਵੇਲੇ ਤੋਂ ਹੀ ਦਿਲ 'ਚ ਇੱਕ ਤਮੰਨਾ ਸੀ, ਤਾਂਘ ਸੀ ਕਿ ਮੈਨੂੰ ਮੇਰੀ ਜਨਮ ਭੂਮੀ ਦੀ ਖੁਸ਼ਬੂ ਫਿਰ ਕਦੋਂ ਨਸੀਬ ਹੋਵੇਗੀ? ਬਚਪਨ ਦੁੱਖਾਂ ਤਕਲੀਫ਼ਾਂ 'ਚ ਬੀਤ ਗਿਆ, ਜਵਾਨੀ ਘਰੇਲੂ ਕੰਮਾਂ ਅਤੇ ਬੱਚੇ ਪਾਲਣ 'ਚ ਬੀਤ ਗਈ, ਤੇ ਜਦੋਂ ਸੁੱਖ ਦਾ ਸਾਹ ਅਉਣ ਲੱਗਾ ਤਾਂ ਬੱਚਿਆਂ ਦੇ ਜ਼ੋਰ ਪਉਣ 'ਤੇ ਕੈਨੇਡਾ ਆ ਗਿਆ। ਇੱਥੇ ਫਿਰ ਸਖ਼ਤ ਮਿਹਨਤ ਕਰਨੀ ਪਈ। ਜਦੋਂ ਬੱਚੇ ਅੱਛੀ ਨੌਕਰੀ 'ਤੇ ਲੱਗ ਗਏ ਅਤੇ ਘਰ ਦੇ ਕਰਜ਼ੇ ਤੋਂ ਵਿਹਲਾ ਹੋਇਆ, ਤਾਂ ਦਿਲ 'ਚ ਖ਼ਿਆਲ ਆਇਆ ਕਿ ਕਿਉਂ ਨਾ ਬਾਕੀ ਜਥੇ ਦੇ ਨਾਲ ਅਸੀਂ ਵੀ ਗੁਰੂ ਨਾਨਕ ਦੀ ਜਨਮ ਭੋਇੰ ਦੇ ਦਰਸ਼ਨ ਕਰ ਆਈਏ,  ਤੇ ਜੇ ਰੱਬ ਨੇ ਚਾਹਿਆ ਤਾਂ ਉਥੋਂ ਆਪਣੇ ਪਿੰਡ ਦਾ ਚੱਕਰ ਮਾਰ ਲਵਾਂਗੇ। ਅਰਜ਼ੀ ਦਿੱਤੀ ਅਤੇ ਮੈਨੂੰ ਤੇ ਮੇਰੀ ਘਰ ਵਾਲੀ ਨੂੰ ਵੀਜ਼ਾ ਮਿਲ ਗਿਆ। ਪਾਕਿਸਤਾਨ ਜਾ ਕੇ ਪਹਿਲੋਂ ਨਨਕਾਣਾ ਸਾਹਿਬ ਅਤੇ ਹੋਰ ਸਬੰਧਤ ਗੁਰੂ ਅਸਥਾਨਾਂ ਦੇ ਦਰਸ਼ਨ ਕੀਤੇ, ਫਿਰ ਉਕਾੜਾ ਸ਼ਹਿਰ ਦੇ ਕੋਲ ਆਪਣੇ ਪਿੰਡ ਚੱਕ ਨੰਬਰ 25 ਚਲੇ ਗਏ। ਭਾਵੇਂ ਮੈਂ ਉੱਥੇ ਕਿਸੇ ਨੂੰ ਨਹੀਂ ਸਾਂ ਜਾਣਦਾ, ਪਰ ਪਿੰਡ ਦੇ ਚੌਧਰੀ ਸਾਹਿਬ ਤਨਵੀਰ ਸਿੱਧੂ ਅਤੇ ਹੋਰ ਪਿੰਡ ਵਾਲਿਆਂ ਨੇ ਐਨਾ ਪਿਆਰ ਦਿੱਤਾ ਕਿ ਲਫ਼ਜ਼ਾਂ 'ਚ ਬਿਆਨ ਕਰਨਾ ਮੁਸ਼ਕਲ ਹੈ। ਪਿੰਡ ਦਾ ਚੱਕਰ ਮਾਰਿਆ ਅਤੇ ਦਿਲ 'ਚ ਸਮਾਈਆਂ ਯਾਦਾਂ ਦੀਆਂ ਪਰਤਾਂ ਨੂੰ ਹੌਲੀ-ਹੌਲੀ ਫਰੋਲਿਆ। ਕਈ ਵਾਰ ਐਨਾ ਭਾਵੁਕ ਹੋਇਆ ਕਿ ਦਿਲ ਕਰਦਾ ਸੀ ਕਿ ਜਨਮ ਭੂਮੀ ਤੋਂ ਦੂਰ ਰਹਿ ਕੇ ਜਿਹੜਾ ਸੰਤਾਪ ਕੱਟਿਆ ਹੈ, ਉਸਨੂੰ

 
ਉਹੀ ਆਦਤਾਂ PRINT ਈ ਮੇਲ
Thursday, 15 September 2011
ਸੁਮਨਜੀਤ ਕੌਰ ਗਿੱਲ
 ਦੋ ਔਰਤਾਂ ਪਰਮੋ ਤੇ ਜਨਕੋ ਵਿਹੜੇ ਵਿਚ ਟਾਹਲੀ ਦੀ ਛਾਵੇਂ ਬੈਠੀਆਂ ਨੇ। ਗਰਮੀ ਬਹੁਤ ਪੈ ਰਹੀ ਹੈ ਤੇ ਦੋ ਦਿਨਾਂ ਤੋਂ ਬਿਜਲੀ ਬੰਦ ਹੈ। ਦੋਵੇਂ ਬੈਠੀਆਂ ਚੁਗਲੀਆਂ ਕਰ ਰਹੀਆਂ ਹਨ ਤੇ ਆਪੋ-ਆਪਣੇ ਘਰ ਦੇ ਦੁੱਖੜੇ ਸੁਣਾ ਰਹੀਆਂ ਹਨ। ਪਰਮੋ ਜੋ ਦਾਜ ਦੀ ਬਹੁਤ ਲੋਭਣ ਹੈ ਤੇ ਆਪਣੇ ਨੂੰਹ ਦੇ ਦਾਜ ਨਾ ਲਿਆਉਣ ਦੀ ਤੇ ਅੱਗੋਂ ਲੜਨ ਦੀਆਂ ਗੱਲਾਂ ਦੱਸਦੀ ਹੈ। ਉਹ ਕਹਿੰਦੀ ਹੈ ਕਿ ਮੇਰੀ ਤਾਂ ਨੂੰਹ ਇੰਨੀ ਕੁਪੱਤੀ ਹੈ ਕਿ ਸਾਰੀ ਦਿਹਾੜੀ ਲੜਾਈ, ਘੋਲ ਕਰਦੀ ਰਹਿੰਦੀ ਹੈ। ਪਤਾ ਨੀਂ ਕਿਹੜੇ ਭੁੱਖੇ ਘਰ ਦੀ ਆ ਗਈ। ਇਕ ਡੱਕਾ ਨੀਂ ਪੇਕਿਆਂ ਤੋਂ ਲੈ ਕੇ ਆਈ। ਸਾਡਾ ਤਾਂ ਬੇੜਾ ਹੀ ਗਰਕ ਕਰ 'ਤਾ, ਐਨੀ ਚੰਦਰੀ ਆਈ ਐ। ਲੋਕਾਂ ਦੀਆਂ ਨੂੰਹਾਂ ਐਨੀਆਂ ਸਿਆਣੀਆਂ ਤੇ ਨਾਲੇ ਦਾਜ ਨਾਲ ਘਰ ਭਰ 'ਤੇ। ਜਨਕੋ ਬੋਲੀ ਭੈਣੇ, ਅੱਜਕਲ੍ਹ ਤਾਂ ਕਹਿਣ ਦਾ ਜ਼ਮਾਨਾ ਹੀ ਨੀਂ। ਉਹ ਪਹਿਲਾਂ ਹੀ ਸਮੇਂ ਸੀ ਜਦੋਂ ਮਾਂ-ਪਿਓ ਵਿਆਹਿਆਂ, ਵਰ੍ਹਿਆਂ ਨੂੰ ਗਾਲ੍ਹਾਂ ਦਿੰਦੇ ਪਰ ਪੁੱਤ ਅੱਗੋਂ ਜ਼ਬਾਨ ਸਾਂਝੀ ਨਹੀਂ ਕਰਦੇ ਸੀ। ਆਹ ਦੇਖ! ਕੱਲ੍ਹ ਦੀ ਗੱਲ ਐ। ਕਿ ਜਿਹੜਾ ਨਾਲ ਦੇ ਪਿੰਡ ਦਾ ਹਰਨਾਮਾ ਨੀਂ, ਉਹਨੇ ਆਵਦੇ ਮੁੰਡੇ ਨੂੰ ਮਾੜਾ ਜਿਹਾ ਝਿੜਕਿਆ ਕਿ ਉਹ ਨਹਿਰ 'ਚ ਛਾਲ ਮਾਰ ਕੇ ਮਰ ਗਿਆ।
  ਉਹ ਵਿਚਾਰਾ ਹੁਣ ਉਸ ਵੇਲੇ ਨੂੰ ਪਛਤਾਉਂਦੈ ਕਿ ਕਾਹਨੂੰ ਉਹਨੂੰ ਕਹਿੰਦਾ, ਜਿਧਰ ਮਰਜ਼ੀ ਜਾਂਦਾ। ਭੈਣੇ ਆਵਦੀ ਔਲਾਦ ਨੂੰ ਤਾਂ ਬੰਦਾ ਮਾੜੇ ਕੰਮ ਤੋਂ ਰੋਕਦਾ ਹੀ ਹੈ। ਪਰ ਅੱਗੋਂ ਉਨ੍ਹਾਂ 'ਚ ਵੀ ਥੋੜ੍ਹੀ ਬਹੁਤੀ ਸਹਿਣ ਸ਼ਕਤੀ ਹੋਣੀ ਚਾਹੀਦੈ। ਕੀ ਕੋਈ ਸਮਝਾ ਕੇ ਕਰੂ। ਲੈ ਹੁਣ ਕਲੇਸ਼ ਹੀ ਹੋਣੈ ਕਿਉਂਕਿ ਵਿਚਾਰੇ ਜਵਾਕ ਪੜ੍ਹ ਲਿਖ
 
ਮੁਸਕਾਨ PRINT ਈ ਮੇਲ
Thursday, 08 September 2011
ਦਾਦਾ ਜੀ ਕੋਲ ਚੰਗੀ ਜ਼ਮੀਨ- ਜਾਇਦਾਦ ਸੀ। ਉਨ੍ਹਾਂ ਦਾ ਚੰਗੇ ਅਮੀਰ ਬੰਦਿਆਂ 'ਚ ਨਾਂ ਗਿਣਿਆ ਜਾਂਦਾ ਸੀ। ਦਾਦੀ ਮੇਰੇ ਦਾਦੇ ਤੋਂ ਵੀਹ ਸਾਲ ਛੋਟੀ ਸੀ । ਉਸ ਦੀ ਤੀਜੀ ਮੂੰਹ ਬੋਲੀ ਪਤਨੀ ਜਿਸ ਨੂੰ ਉਸ ਨੇ ਪਾਲਿਆ ਪੋਸਿਆ, ਪੜ੍ਹਾਇਆ ਲਿਖਾਇਆ ਤੇ ਸੰਗੀਤ ਦੀ ਸਿੱਖਿਆ ਦਿੱਤੀ ਹੋਰ ਤਾਂ ਹੋਰ ਰੇਡੀਓ 'ਤੇ ਵੀ ਗਵਾਇਆ। ਲੋਕ ਕਹਿੰਦੇ ਨੇ ਉਹ ਪਾਗਲ ਹੋ ਗਏ। ਵੰਸ਼ ਵਧਾਉਣ ਖਾਤਿਰ ਵਿਆਹ 'ਤੇ ਵਿਆਹ ਕਰੀ ਜਾਂਦਾ ਹੈ। ਤਿੰਨ ਵਿਆਹਾਂ ਤੋਂ ਬਾਅਦ ਵੀ ਇਕ ਵੀ ਬੱਚੇ ਦੀਆਂ  ਕਿਲਕਾਰੀਆਂ ਨਹੀਂ ਸੁਣਨ ਨੂੰ ਮਿਲੀਆਂ।  ਸਾਡੀ ਦਾਦੀ ਦੇ ਵੀ ਕੋਈ ਬੱਚਾ ਨਹੀਂ ਹੋਇਆ। ਤੀਜੇ ਵਿਆਹ ਹੋਏ ਨੂੰ ਵੀ ਪੰਜ ਸਾਲ ਹੋ ਗਏ। ਤਾਂ ਸਾਡੇ ਦਾਦੇ ਦੀ ਭੈਣ ਨੇ ਆਪਣਾ ਹੋਇਆ ਤੀਜਾ ਮੁੰਡਾ ਉਨ੍ਹਾਂ ਦੀ ਝੋਲੀ 'ਚ ਪਾਉਂਦੇ ਹੋਏ ਕਿਹਾ।  ''ਵੀਰੇ ਆਹ ਚੁੱਕ ਮੁੰਡਾ, ਤੇਰੇ ਖਾਨਦਾਨ ਦਾ ਵਾਰਿਸ ਹੁਣ ਇਹੀ ਐ, ਤੇਰਾ ਆਪਣਾ ਖੂਨ ਤਾਂ ਤੇਰੇ ਨਸੀਬ 'ਚ ਨਹੀਂ'' ਦਾਦੇ ਨੇ ਉਸ ਦਾ ਨਾਂ ਵਾਰਿਸ ਸਿੰਘ ਰੱਖ ਦਿੱਤਾ। ਉਸੇ ਵਾਰਿਸ ਸਿੰਘ ਦੀਆਂ ਅਸੀਂ ਦੋ ਜੌੜੀਆਂ ਔਲਾਦਾਂ ਹਾਂ ਤੇ ਸਾਡਾ ਸਾਡੀ ਦਾਦੀ ਨਾਲ ਅਜੀਬ ਜਿਹਾ ਰਿਸ਼ਤਾ ਹੈ। ਕਿਉਂਕਿ ਦਾਦਾ ਜੀ ਨੇ ਕਦੇ ਵੀ ਉਸ ਨੂੰ ਕੋਈ ਜ਼ੁੰਮੇਵਾਰੀ ਨਹੀਂ ਸੌਂਪੀ। ਘਰ ਗੱਿਹਸਥੀ ਤੋਂ ਦੂਰ ਉਹ ਭਜਨ ਗਾ ਗਾ, ਜਗਰਾਤੇ ਕਰ-ਕਰ ਵਾਹ-ਵਾਹ ਲੁੱਟਦੀ ਰਹੀ। ਦਾਦੀ ਆਮ ਔਰਤਾਂ ਤੋਂ ਬਹੁਤ ਅਲੱਗ ਸੀ।  ਇਹ ਮੰਨੀ ਹੋਈ ਗੱਲ ਸੀ ਕਿ ਉਸ ਦਾ ਆਪਣੇ ਗੁਰੂ ਵਜ਼ੀਰ ਚੰਦ ਦੇ ਪ੍ਰਤੀ ਅਲੱਗ ਹੀ ਪਿਆਰ ਸੀ। ਹੁਣ ਦਾਦਾ ਜੀ ਉਸ  ਨਾਲ ਹਰ ਜਗ੍ਹਾ 'ਤੇ  ਜਾ ਨਹੀਂ ਸਕਦੇ। ਇਕ ਪੇਸ਼ੇ ਦਾ ਤਕਾਜ਼ਾ ਤੇ ਦੂਜੀ ਉਮਰ ਦੀ ਥਕਾਨ। ਗੁਰੂ  ਜੀ ਆਪਣੇ ਪੇਸ਼ੇ 'ਚ ਭਰੋਸੇ ਦੇ ਕਾਬਿਲ ਆਪਣੇ ਇਲਾਕੇ 'ਚ ਜਾਣੇ-ਪਛਾਣੇ ਖਾਨਦਾਨੀ ਵਿਅਕਤੀ
 
ਇਨਾਮ PRINT ਈ ਮੇਲ
Thursday, 01 September 2011
ਮਨੁੱਖ ਆਪਣੇ ਵਿਚਾਰਾਂ ਨੂੰ ਲਿਖ ਕੇ ਜਾਂ ਬੋਲ ਕੇ ਪ੍ਰਗਟ ਕਰਦਾ ਹੈ। ਆਪਣੇ ਵਿਚਾਰ ਲਿਖ ਕੇ ਲੋਕਾਂ ਸਾਹਮਣੇ ਰੱਖਣ ਵਾਲੇ ਨੂੰ ਸਾਡੇ ਸਮਾਜ ਵਿਚ ਲੇਖਕ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਲੇਖਕ ਬਹੁਤ ਹੀ ਸੰਵੇਦਨਸ਼ੀਲ ਵਿਅਕਤੀ ਹੁੰਦਾ ਹੈ ਜੋ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਕਲਮਬੱਧ ਕਰਦਾ ਹੈ ਅਤੇ ਸਮਾਜ ਨੂੰ ਸਮਾਜ ਵਿਚ ਆ ਰਹੀਆਂ ਤਰੁੱਟੀਆਂ ਤੋਂ ਜਾਣੂ ਕਰਵਾਉਂਦਾ ਹੈ। ਪੁਰਾਣੇ ਸਮਿਆਂ ਵਿਚ ਲੇਖਕ ਬਣਨਾ ਕੋਈ ਸੌਖਾ ਕੰਮ ਨਹੀਂ ਸੀ। ਇਹ ਜੰਮਣ ਪੀੜਾਂ ਜਿੰਨਾ ਦੁੱਖਦਾਈ ਕੰਮ ਹੋਇਆ ਕਰਦਾ ਸੀ ਪਰ ਅੱਜ ਦੇ ਇਸ ਮਾਡਰਨ ਜ਼ਮਾਨੇ ਵਿਚ ਇਹ ਕੋਈ ਬਹੁਤ ਔਖਾ ਕੰਮ ਨਹੀਂ ਹੈ। ਬੱਸ ਤੁਹਾਨੂੰ ਥੋੜ੍ਹੀ ਬਹੁਤੀ ਤੁਕਬੰਦੀ ਕਰਨੀ ਆਉਣੀ ਚਾਹੀਦੀ ਹੈ, ਸ਼ਬਦਾਂ ਨੂੰ ਘੁੰਮਾ ਫਿਰਾ ਕੇ ਲਿਖਣਾ ਆਉਣਾ ਚਾਹੀਦਾ ਹੈ ਅਤੇ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਅਨੁਵਾਦ ਕਰਨਾ ਆਉਣਾ ਚਾਹੀਦਾ ਹੈ। ਫਿਰ ਤੁਹਾਨੂੰ ਲੇਖਕ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਇਹ ਇਕ ਅਜਿਹਾ ਖੇਤਰ ਹੈ ਜਿਥੇ ਨਾਮ ਤਾਂ ਹੈ ਪਰ ਦਾਮ ਬਹੁਤ ਹੀ ਘੱਟ ਹੈ। ਜੇਕਰ ਤੁਹਾਨੂੰ ਵੀ ਥੋੜ੍ਹੀ ਬਹੁਤੀ ਤੁਕਬੰਦੀ ਕਰਨੀ ਆਉਂਦੀ ਹੈ, ਸ਼ਬਦਾਂ ਨੂੰ ਘੁਮਾ ਫਿਰਾ ਕੇ ਲਿਖਣਾ ਆਉਂਦਾ ਹੈ, ਕਿਸੇ ਦੀਆਂ ਰਚਨਾਵਾਂ ਚੋਰੀ ਕਰਨੀਆਂ ਜਾਣਦੇ ਹੋ, ਅਨੁਵਾਦ ਕਰਨਾ ਜਾਣਦੇ ਹੋ ਅਤੇ
 
ਜ਼ਿੰਦਗੀ ਦੇ ਰਸਤੇ PRINT ਈ ਮੇਲ
Thursday, 25 August 2011
ਨੂਰ ਸੰਤੋਖਪੁਰੀ
ਜ਼ਿੰਦਗੀ ਦੇ ਬਣੇ ਬਣਾਏ ਰਸਤਿਆਂ 'ਤੇ ਤੁਰਨਾ ਸੌਖਾ ਹੁੰਦਾ ਏ। ਨਵੇਂ ਰਸਤੇ ਬਣਾ ਕੇ ਤੁਰਨਾ ਔਖਾ ਹੁੰਦਾ ਏ। ਹਰ ਕੋਈ ਇਹ ਨਵੇਂ ਰਸਤੇ ਨਹੀਂ ਬਣਾ ਸਕਦਾ। ਇਹ ਕੰਮ ਉਹੀ ਇਨਸਾਨ ਕਰ ਸਕਦਾ ਹੈ ਜਿਸ ਵਿਚ ਕੁਝ ਨਵਾਂ ਕਰਨ ਦਾ ਜ਼ਜਬਾ ਤੇ ਜਨੂੰਨ ਹੋਵੇ। ਹੌਂਸਲਾ, ਹਿੰਮਤ ਤੇ ਧੀਰਜ ਹੋਵੇ।  ਕਾਬਲੀਅਤ ਤੋਂ ਕੁਝ ਵੀ ਨਵਾਂ ਸਿਰਜਿਆ ਨਹੀਂ ਜਾ ਸਕਦਾ। ਨਕਲ ਕਰਨੀ ਸੌਖੀ ਹੁੰਦੀ ਏ। ਇਹਦੇ ਵਾਸਤੇ ਖਾਸ ਮਿਹਨਤ ਕਰਨ ਦੀ ਲੋੜ ਨਹੀਂ ਹੁੰਦੀ ਤੇ ਨਾ ਹੀ ਜ਼ਿਆਦਾ ਦਿਮਾਗੀ ਸ਼ਕਤੀ ਵਰਤਣ ਦੀ।
 ਕੁਝ ਨਵਾਂ ਤੇ ਮੌਲਿਕ ਸਿਰਜਣ ਲਈ ਅਥਾਹ ਦਿਮਾਗੀ ਤਾਕਤ ਦੇ ਨਾਲ ਨਾਲ ਸਰੀਰਕ ਬਲ ਤੇ ਮਾਨਸਿਕ ਦ੍ਰਿੜਤਾ ਦੀ ਵਰਤੋਂ ਕਰਨੀ ਪੈਂਦੀ ਹੈ। ਇਤਿਹਾਸ ਰਚਣ ਤੋਂ ਇਤਿਹਾਸ ਬਣਾਉਣ ਵਾਲਿਆਂ ਵਿਚ ਇਹ ਗੁਣ ਮੌਜੂਦ ਹੁੰਦੇ ਹਨ।
 ਜ਼ਿੰਦਗੀ ਦਾ ਕੋਈ ਵੀ ਖੇਤਰ ਹੋਵੇ, ਬਿਨਾਂ ਜਜ਼ਬੇ, ਜਨੂੰਨ, ਲਗਨ, ਧੀਰਜ ਤੇ ਮਿਹਨਤ ਤੋਂ ਸਫਲਤਾ ਹਾਸਲ ਨਹੀਂ ਕੀਤੀ ਜਾ ਸਕਦੀ। ਨਵੇਂ, ਮਿਆਰੀ, ਵਧੀਆ ਤੇ ਆਦਰਸ਼ਨਾਤਮਿਕ ਰਸਤੇ ਨਹੀਂ ਬਣਾਏ ਜਾ ਸਕਦੇ ਤੇ ਇਨ੍ਹਾਂ ਰਸਤਿਆਂ ਉਪਰ ਤੁਰਨ ਦੀ ਜਾਚ ਵੀ ਆਉਣੀ ਚਾਹੀਦੀ ਹੈ। ਬਣੇ ਬਣਾਏ ਰਾਹਾਂ ਉਪਰ ਵੀ ਹਰ ਕੋਈ ਚੰਗੀ ਤਰ੍ਹਾਂ ਨਹੀਂ ਤੁਰ ਸਕਦਾ। ਚੰਗੀ ਤਰ੍ਹਾਂ ਤੁਰਨਾ ਵੀ ਕਿਸੇ ਕਿਸੇ ਨੂੰ ਹੀ ਆਉਂਦਾ ਹੈ। ਇਤਿਹਾਸ ਰਚਣਾ ਤੇ ਇਤਿਹਾਸ ਬਣਾਉਣਾ, ਮੀਲ ਪੱਥਰ ਕਾਇਮ ਕਰਨੇ, ਵਾਰਾਂ ਤੇ ਮੁਹਾਵਰਿਆਂ ਦਾ ਹਿੱਸਾ ਬਣਨਾ ਹੋਰ ਗੱਲ ਹੈ। ਇਤਿਹਾਸ ਲਿਖਣਾ, ਵਾਰਾਂ ਗਾਉਣੀਆਂ, ਮੁਹਾਵਰਿਆਂ ਦੀ ਵਰਤੋਂ ਕਰਨੀ ਬਿਲਕੁਲ ਇਕ ਵੱਖਰੀ ਤਰ੍ਹਾਂ ਦੀ ਗੱਲ ਹੈ। ਬੇਸ਼ੱਕ ਕੋਈ ਵੀ ਕੰਮ ਮੁਹਾਰਤ ਤੇ ਸੁਚੱਜਤਾ ਬਗੈਰ ਕਰਨਾ ਸੌਖਾ ਨਹੀਂ ਹੁੰਦਾ। ਫਿਰ ਵੀ ਨਾਇਕ, ਸਰਦਾਰ, ਸੱਚਾ ਰਹਿਬਰ, ਰਾਹ ਦਸੇਰਾ, ਇਤਿਹਾਸਕ ਪਾਤਰ ਬਣਨ ਲਈ ਬਹੁਤ ਘਾਲਣਾ ਘਾਲਣੀ ਪੇੈਂਦੀ ਹੈ। ਲੋਕ ਉਨ੍ਹਾਂ ਮਾਰਨ ਬੰਦਿਆਂ, ਜ਼ਿੰਦਗੀ ਤੇ
 
ਹੱਦੋਂ ਵੱਧ ਕਿਤਾਬਾਂ PRINT ਈ ਮੇਲ
Thursday, 18 August 2011
ਮੂਲ: ਫਰੈਂਕ ਕੈਂਡਲਿਨ
ਅਨੁਵਾਦ: ਬਲਰਾਜ 'ਧਾਰੀਵਾਲ'
 ਸ੍ਰੀਮਾਨ ਅਤੇ ਸ੍ਰੀਮਤੀ ਜੌਹਨਸਨ ਬਹੁਤ ਖੁਸ਼ ਸਨ। ਉਹ ਸ਼ਹਿਰ ਦੇ ਨੇੜੇ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦੇ ਸਨ। ਉਨ੍ਹਾਂ ਕੋਲ ਬਹੁਤਾ ਪੈਸਾ ਨਹੀਂ ਸੀ ਪਰ ਉਹ ਗ਼ਰੀਬ ਵੀ ਨਹੀਂ ਸਨ। ਉਹ ਇੱਕ-ਦੂਜੇ ਨੂੰ ਬਹੁਤ ਪਿਆਰ ਕਰਦੇ ਸਨ।
 ਸਿਰਫ਼ ਇੱਕ ਚੀਜ਼ ਸੀ, ਜਿਸ ਬਾਰੇ ਉਹ ਸਹਿਮਤ ਨਹੀਂ ਸਨ ਹੁੰਦੇ। ਸ੍ਰੀਮਾਨ ਜੌਹਨਸਨ ਨੂੰ ਪੁਰਾਣੀਆਂ ਕਿਤਾਬਾਂ ਖਰੀਦਣਾ ਪਸੰਦ ਸੀ। ਜਦੋਂ ਵੀ ਉਹ ਕਿਸੇ ਦੁਕਾਨ ਅੱਗੋਂ ਲੰਘਦਾ, ਜਿਸ ਵਿੱਚ ਪੁਰਾਣੀਆਂ ਕਿਤਾਬਾਂ ਵਿਕਦੀਆਂ ਸਨ, ਉਹ ਉਸ ਦੇ ਅੰਦਰ ਜਾਂਦਾ ਤੇ ਕੁਝ ਕਿਤਾਬਾਂ ਖਰੀਦ ਲਿਆਉਂਦਾ। ਉਹ ਲਗਪਗ ਹਰ ਰੋਜ਼ ਇੱਕ ਜਾਂ ਦੋ ਜਾਂ ਜ਼ਿਆਦਾ ਕਿਤਾਬਾਂ ਘਰ ਲੈ ਕੇ ਆਉਂਦਾ।
 ਉਨ੍ਹਾਂ ਦੇ ਛੋਟੇ ਜਿਹੇ ਘਰ ਦੇ ਸਾਰਿਆਂ ਕਮਰਿਆਂ ਦੀਆਂ ਕੰਧਾਂ ਉਪਰਲੀਆਂ ਸ਼ੈਲਫਾਂ ਕਿਤਾਬਾਂ ਨਾਲ ਭਰੀਆਂ ਪਈਆਂ ਸਨ। ਫਰਸ਼ 'ਤੇ, ਮੇਜ਼ਾਂ 'ਤੇ ਅਤੇ ਕੁਰਸੀਆਂ ਉਪਰ ਕਿਤਾਬਾਂ ਹੀ ਕਿਤਾਬਾਂ ਸਨ।
 ਬਹੁਤ ਦੇਰ ਤਕ ਸ੍ਰੀਮਤੀ ਜੌਹਨਸਨ ਨੇ ਕੁਝ ਨਹੀਂ ਕਿਹਾ। ਉਹ ਆਪਣੇ ਪਤੀ ਨੂੰ ਪਿਆਰ ਕਰਦੀ ਸੀ ਅਤੇ ਉਹ ਜਾਣਦੀ ਸੀ ਕਿ ਉਹ ਇਹ ਪੁਰਾਣੀਆਂ ਕਿਤਾਬਾਂ ਖਰੀਦਣਾ ਪਸੰਦ ਕਰਦਾ ਸੀ ਪਰ ਉਹ ਉਨ੍ਹਾਂ ਤੋਂ ਘੱਟਾ-ਮਿੱਟੀ ਝਾੜਦਿਆਂ ਇੱਕ ਦਿਨ ਥੱਕ ਗਈ। ਇਸ ਲਈ ਉਸ ਨੇ ਕਿਹਾ, ''ਕੁਝ ਕਿਤਾਬਾਂ ਤੁਸੀਂ ਵੇਚ ਕਿਉਂ ਨਹੀਂ ਦਿੰਦੇ? ਤੁਸੀਂ ਇਨ੍ਹਾਂ ਸਾਰੀਆਂ ਨੂੰ ਕਦੀ ਵੀ ਨਹੀਂ ਪੜ੍ਹ ਸਕੋਗੇ।''
 ''ਨਹੀਂ, ਮੈਂ ਇਨ੍ਹਾਂ ਨੂੰ ਵੇਚਣਾ ਨਹੀਂ ਚਾਹੁੰਦਾ।'' ਉਸ ਦੇ ਪਤੀ ਨੇ ਕਿਹਾ, ''ਮੈਂ ਇਨ੍ਹਾਂ ਨੂੰ ਸ਼ੈਲਫਾਂ ਉਪਰ ਦੇਖਣਾ ਪਸੰਦ ਕਰਦਾ ਹਾਂ। ਉਦੋਂ ਕਿਤਾਬਾਂ
 
ਦੁਸ਼ਮਣੀ PRINT ਈ ਮੇਲ
Thursday, 11 August 2011
ਅਮਰੀਕਾ ਵਿਚ ਹਿਊਸਟਨ ਵਾਸੀ ਮੇਰੀ ਬੇਟੀ ਨਵਜੋਤ ਨੂੰ ਉਰਦੂ ਸ਼ਾਇਰੀ ਦਾ ਬੜਾ ਸ਼ੌਕ ਹੈ। 2007 ਵਿਚ ਆਜ਼ਾਦੀ ਦੀ ਹੀਰਾ ਜੁਬਲੀ ਵੇਲੇ ਉਥੇ 'ਹਿੰਦ-ਪਾਕਿ' ਦੋਸਤੀ ਮੁਸ਼ਾਇਰੇ ਵਿਚ ਮੈਂ ਉਸ ਨਾਲ ਗਿਆ। ਦੁਨੀਆ ਭਰ 'ਚੋਂ ਉਰਦੂ ਦੇ ਮਸ਼ਹੂਰ ਸ਼ਾਇਰ ਉਥੇ ਪਹੁੰਚੇ ਹੋਏ ਸਨ। ਪਾਕਿਸਤਾਨ ਤੋਂ ਆਏ ਦੋ ਭਰਾਵਾਂ ਜ਼ਿਆ-ਉਲ-ਹੱਕ ਕਾਸਮੀ ਅਤੇ ਅਤਾ-ਉਲ-ਹੱਕ ਕਾਸਮੀ ਨੇ ਆਪਣੇ ਕਲਾਮ ਨਾਲ ਮੁਸ਼ਾਇਰਾ ਲੁੱਟ ਲਿਆ। ਜ਼ੀਆ ਨੇ ਮਜ਼ਾਹੀਆ ਨਜ਼ਮਾਂ ਸੁਣਾ ਕੇ ਸਰੋਤਿਆਂ ਨੂੰ ਹਸਾ-ਹਸਾ ਕੇ ਵੱਖੀਆਂ ਵਿਚ ਵੱਲ ਪਾ ਦਿੱਤੇ। ਵਿਚ-ਵਿਚ ਉਹ ਮਜ਼ੇਦਾਰ ਚੁਟਕਲੇ ਵੀ ਸੁਣਾਉਂਦਾ ਰਿਹਾ। ਅਲਾਮਾ ਇਕਬਾਲ ਬਾਰੇ ਇਕ ਚੁਟਕਲੇ ਨੇ ਅਣਵੰਡੇ ਪੰਜਾਬ ਦੀ ਸਾਂਝੀ ਸੱਭਿਅਤਾ ਦੀ ਝਲਕ ਵਿਖਾ ਦਿੱਤੀ। ਅਲਾਮਾ ਨੂੰ ਮਸਤੀ ਵਿਚ ਬੈਂਜੋ ਵਜਾਉਂਦੇ ਹੋਏ ਦੇਖ ਕੇ ਉਨ੍ਹਾਂ ਦਾ ਇਕ ਸਿੱਖ ਦੋਸਤ ਕਹਿਣ ਲੱਗਾ, "ਯਾਰ, ਕੀ ਗੱਲ, ਬੜੇ ਜੋਸ਼ ਵਿਚ ਵਜਾ ਰਿਹਾਂ।" ਅਲਾਮਾ ਨੇ ਸ਼ਰਾਰਤੀ ਲਹਿਜੇ ਵਿਚ ਕਿਹਾ, "ਬੇਲੀਆ, ਸਿੱਖਣੀ ਜੋ ਹੋਈ।" ਦੋਵੇਂ ਖਿੜਖਿੜਾ ਕੇ ਹੱਸੇ। ਏਨੇ ਨੂੰ ਅਲਾਮਾ ਦਾ ਪੁੱਤਰ ਜਾਵੇਦ ਕਮਰੇ ਵਿਚ ਆਇਆ। ਦੋਸਤ ਨੇ ਉਸ ਵੱਲ ਇਸ਼ਾਰਾ ਕਰਕੇ ਕਿਹਾ, "ਇਹ ਸਿੱਖਦਾ" ਇਸ 'ਤੇ ਇਕ ਵਾਰ ਫੇਰ ਦੋਵੇਂ ਦੋਸਤ ਉੱਚੀ-ਉੱਚੀ ਹੱਸੇ। ਦਰਸ਼ਕਾਂ ਵਿਚ ਮੈਂ ਇਕੱਲਾ ਹੀ ਪੱਗੜੀਧਾਰੀ ਸਿੱਖ ਸੀ। ਛੋਟੇ ਭਰਾ ਅਤਾ-ਉਲ-ਹੱਕ ਨੇ ਮੈਨੂੰ ਮੁਖਾਤਿਬ ਕਰਕੇ ਇਕ ਪੰਜਾਬੀ ਨਜ਼ਮ ਸੁਣਾਈ, ਜਿਸ ਦਾ ਵਿਸ਼ਾ ਸੀ ਕਿ ਸਾਂਝੀ ਬੋਲੀ ਅਤੇ ਸੱਭਿਅਤਾ ਦਾ ਰਿਸ਼ਤਾ ਤਾਂ ਮਜ਼੍ਹਬ ਅਤੇ ਕੌਮੀਅਤ ਦੇ ਰਿਸ਼ਤੇ ਨਾਲੋਂ ਵੀ ਪਿਆਰਾ ਹੁੰਦਾ ਹੈ। ਕਾਸਮੀ ਭਰਾਵਾਂ ਨੇ ਮੈਨੂੰ ਸਾਰੇ ਦਰਸ਼ਕਾਂ ਦੇ ਧਿਆਨ ਦਾ ਕੇਂਦਰ ਬਣਾ ਦਿੱਤਾ। ਜਿਉਂ ਹੀ ਮੁਸ਼ਾਇਰਾ ਖਤਮ ਹੋਇਆ। ਮੇਰੀ ਬੇਟੀ ਤਾਂ ਸ਼ਾਇਰਾਂ ਨਾਲ ਗੱਲਾਂ ਵਿਚ ਰੁੱਝ ਗਈ। ਇਕ ਔਰਤ ਮੇਰੇ ਕੋਲ ਆ ਕੇ ਪੁੱਛਣ ਲੱਗੀ, "ਸਰਦਾਰ ਸਾਹਿਬ ਕੀ ਤੁਸੀਂ ਚੜ੍ਹਦੇ ਪੰਜਾਬੋਂ ਆਏ ਹੋ?" ਜਦ ਮੈਂ ਹਾਂ ਕਿਹਾ ਤਾਂ ਉਸ ਦਾ ਅਗਲਾ
 
ਪਛਤਾਵਾ PRINT ਈ ਮੇਲ
Thursday, 04 August 2011
ਪ੍ਰੋ: ਤਰਸਪਾਲ ਕੌਰ
 ਸ਼ਾਮ ਦਾ ਵੇਲਾ ਸੀ। ਬਲਵੰਤ ਰੋਜ਼ ਦੀ ਤਰ੍ਹਾਂ ਆਪਣੇ ਪੁਰਾਣੇ ਅੱਡੇ ਤੋਂ ਸ਼ਰਾਬ ਦੇ ਨਸ਼ੇ ਵਿਚ ਡਿੱਗਦਾ ਹੋਇਆ ਗਲੀ ਵਿਚੋਂ ਦੀ ਤੁਰਿਆ ਆ ਰਿਹਾ ਸੀ। ਜਿਉਂ ਹੀ ਉਹ ਆਪਣੇ ਮਕਾਨ ਦੇ ਬੂਹੇ ਅੱਗੇ ਪਹੁੰਚਿਆ ਤਾਂ ਚੱਕਰ ਖਾ ਕੇ ਉਥੇ ਹੀ ਡਿੱਗ ਪਿਆ। ਉਸਦੀ ਪਤਨੀ ਕਮਲਜੀਤ ਨੇ ਉਸਨੂੰ ਆਪਣੀਆਂ ਬਾਹਵਾਂ ਦਾ ਸਹਾਰਾ ਦਿੰਦੇ ਹੋਏ ਬਰਾਂਡੇ ਵਿਚ ਡਹੀ ਮੰਜੀ ਉੱਤੇ ਲੰਬਾ ਪਾ ਦਿੱਤਾ ਸੀ। ਬਲਵੰਤ ਨੂੰ ਆਪਣੇ ਆਪ ਦਾ ਕੁਝ ਨਹੀਂ ਸੀ ਪਤਾ। ਉਹ ਇਕ ਸ਼ਾਦੀ-ਸ਼ੁਦਾ ਆਦਮੀ ਸੀ। ਉਹਦੇ ਤਿੰਨ ਬੱਚੇ ਸਨ ਸਭ ਤੋਂ ਵੱਡਾ ਪੁੱਤਰ ਰਾਜ, ਛੋਟਾ ਬਲਦੇਵ ਅਤੇ ਇਕ ਪੁੱਤਰੀ ਸੋਨਮ ਉਹ ਤਿੰਨੇ ਅਜੇ ਬਹੁਤ ਛੋਟੇ ਸਨ ਪ੍ਰੰਤੂ ਬਲਵੰਤ ਨੂੰ ਆਪਣੀ ਕਬੀਲਦਾਰੀ ਦਾ ਕੋਈ ਫ਼ਿਕਰ ਨਹੀਂ ਸੀ। ਉਹ ਹਰ ਮਹੀਨੇ  ਜੋ ਪੈਸੇ ਕਮਾਉਂਦਾ, ਉਸਦੀ ਸ਼ਰਾਬ ਪੀਂਦਾ, ਜੂਆ ਖੇਡਦਾ, ਕੋਠੇ ਵਾਲੀਆਂ ਕੰਜਰੀਆਂ ਦਾ ਨਾਚ ਵੇਖਦਾ ਅਤੇ ਹਰ ਰੋਜ਼ ਜੇਬ ਖਾਲੀ ਕਰ ਕੇ ਆ ਜਾਂਦਾ ਸੀ। ਉਸਦੀ ਪਤਨੀ ਨੇ ਉਸਨੂੰ ਕਈ ਵਾਰ ਸਮਝਾਇਆ ਪਰ ਉਹ ਉਸਦਾ ਕੋਈ ਫਿਕਰ ਨਾ ਕਰਦਾ। ਸ਼ਰਾਬ ਤੋਂ ਬਿਨਾਂ ਉਹ ਅਫ਼ੀਮ, ਤੰਬਾਕੂ ਅਤੇ ਹੋਰ ਕਈ ਤਰ੍ਹਾਂ ਨਸ਼ੀਲੀਆਂ ਦਵਾਈਆਂ ਵੀ ਖਾਂਦਾ ਸੀ। ਇਨ੍ਹਾਂ ਕੰਮਾਂ ਕਾਰਨ ਕਮਲਜੀਤ ਦੇ ਦਿਲ ਵਿਚ ਬਲਵੰਤ ਪ੍ਰਤੀ ਨਫ਼ਰਤ ਪੈਦਾ ਹੋ ਗਈ ਸੀ ਤੇ ਕਮਲਜੀਤ ਦਾ ਦਿਨ ਦਾ ਚੈਨ ਤੇ ਰਾਤ ਦੀ ਨੀਂਦ ਗੁਆਚ ਗਈ ਸੀ। ਬਲਵੰਤ ਆਪਣੇ ਪਿਤਾ ਦੀ ਖੂਨ ਪਸੀਨੇ ਨਾਲ ਬਣਾਈ ਪੰਜ ਕਿੱਲੇ ਜ਼ਮੀਨ ਨੂੰ ਵੇਚ ਕੇ ਖਾ ਗਿਆ ਸੀ। ਹੁਣ ਬਲਵੰਤ ਨੂੰ ਹਰ ਸਮੇਂ ਨਸ਼ੇ ਦੀ ਤੋੜ ਲੱਗੀ ਰਹਿੰਦੀ ਸੀ ਅਤੇ ਜੇਕਰ ਉਹ ਕਿਸੇ ਦਿਨ ਕੋਈ ਨਸ਼ੀਲੀ ਚੀਜ਼ ਨਹੀਂ ਖਾਂਦਾ ਸੀ ਤਾਂ ਉਸਨੂੰ ਆਪਣੇ ਹੱਡ-ਟੁੱਟਦੇ ਜਾਪਦੇ ਸਨ। ਬਲਵੰਤ ਦੀਆਂ ਇਨ੍ਹਾਂ ਹਰਕਤਾਂ ਦੇ ਕਾਰਨ, ਉਸਦੇ ਰਿਸ਼ਤੇਦਾਰ ਤੇ ਯਾਰ-ਦੋਸਤ ਵੀ ਪਿੱਛਾ ਛੁਡਾਉਣ ਲੱਗ ਪਏ ਸਨ। ਹੁਣ ਉਸਦੀ ਆਦਤ ਇੰਨੀ ਵੱਧ ਗਈ ਸੀ ਕਿ ਉਸਨੇ ਸ਼ਰਾਬ ਲਈ ਆਪਣਾ ਮਕਾਨ ਲਾਲਾ ਦਲੀਪ ਚੰਦ ਕੋਲ ਵੀਹ ਹਜ਼ਾਰ ਰੁਪਏ ਵਿਚ
 
ਚਿਹਰੇ PRINT ਈ ਮੇਲ
Thursday, 28 July 2011
ਪ੍ਰੋ: ਤਰਸਪਾਲ ਕੌਰ
 ''ਪ੍ਰੀਤਇੰਦਰ, ਮੈਡਮ... ਗੱਲ ਤਾਂ ਸੁਣੋ। ਕਿੱਥੇ ਗੁਆਚੇ ਹੋ?'' ਜੀ ਜੀ...ਸਭ ਕੁਝ ਨਹੀਂ ਵੈਸੇ ਹੀ ਮੈਂ ਪ੍ਰਿੰਸੀਪਲ ਸਾਹਿਬ ਨਾਲ ਕੋਈ ਗੱਲ ਕਰਨ ਜਾ ਰਹੀ ਸੀ। ਪ੍ਰੋਫੈਸਰ ਗਿੱਲ ਦੇ ਸਵਾਲ 'ਤੇ ਮੈਡਮ ਪ੍ਰੀਤਇੰਦਰ ਨੇ ਬੜੇ ਹੀ  ਨਰਮ ਜਿਹੇ ਲਹਿਜ਼ੇ ਵਿਚ ਕਿਹਾ। ''ਮੈਡਮ, ਜੇ ਸਾਹਿਬ ਕੋਲ ਗਏ ਤਾਂ ਕੁਝ ਲਿਟਰੇਚਰ ਦੀਆਂ ਕਿਤਾਬਾਂ ਦੀ ਤੇ ਮੈਗਜ਼ੀਨ ਦੀ ਵੀ ਮਨਜ਼ੂਰੀ ਦੀ ਗੱਲ ਜ਼ਰੂਰ ਕਰ ਲੈਣ।'' ਓ.ਕੇ. ਸਰ...ਪ੍ਰੀਤ ਨੇ ਕਿਹਾ। ਪ੍ਰੋਫੈਸਰ ਗੁਰਪਾਲ ਸਿੰਘ ਗਿੱਲ ਅਤੇ ਮੈਡਮ ਪ੍ਰੀਤਇੰਦਰ ਇੱਕੋ ਵਿਭਾਗ ਦੇ ਹੋਣ ਕਰਕੇ ਅਕਸਰ ਹੀ ਸਾਹਿਤਕ ਵਿਚਾਰ-ਵਟਾਂਦਰਾ ਕਰਦੇ ਰਹਿੰਦੇ। ਪ੍ਰੀਤਇੰਦਰ ਕਾਲਜ ਦੇ ਪੰਜਾਬੀ ਵਿਭਾਗ ਦੀ ਲੈਕਚਰਾਰ ਸੀ। ਯੂਨੀਵਰਸਿਟੀ ਦੇ ਯੂਥ ਫੈਸਟੀਵਲ ਵਿਚੋਂ ਗਿੱਧੇ ਦੀ ਟੀਮ ਲੈ ਕੇ ਵਾਪਸ ਪਰਤੀ ਸੀ।
 ਮੈਡਮ ਜੀ...ਵਧਾਈਆਂ ਹੋਣ, ਯੂਨੀਵਰਸਿਟੀ ਪੱਧਰ 'ਤੇ ਜਾ ਆਏ ਹੋ, ਕੁਝ ਵੀ ਹੋਵੇ ਪੁੱਤਰ ਮਿਹਨਤ ਤਾਂ ਰੰਗ ਲਿਆਉਂਦੀ ਹੈ''... ਪ੍ਰੋ: ਗੁਪਤਾ ਜੀ ਨੇ ਕਿਹਾ।
 ''ਥੈਂਕਯੂ ਸਰ...ਸਭ ਤੁਹਾਡਾ ਹੀ ਆਸ਼ੀਰਵਾਦ ਹੈ''...ਪ੍ਰੀਤ ਨੇ ਧੰਨਵਾਦ ਭਰੇ ਲਹਿਜ਼ੇ ਵਿਚ ਉੱਤਰ ਦਿੱਤਾ। ਭਾਵੇਂ ਪ੍ਰਾਪਤੀ ਦਰ ਪ੍ਰਾਪਤੀ ਪ੍ਰੀਤ ਕਰਦੀ ਰਹੀ ਹੈ, ਇੱਕ ਅਜੀਬ ਜਿਹਾ ਖਲਾਅ ਉਹਦੇ ਮਨ ਨੂੰ ਹਮੇਸ਼ਾ ਨੋਚਦਾ ਰਹਿੰਦਾ, ਅੱਜ ਫੇਰ ਉਹ ਸੋਚ ਰਹੀ ਸੀ ਕਿ ਜਿਸ ਹਿਸਾਬ ਨਾਲ ਅਸੀਂ ਸਮਾਜਿਕ ਜਾਂ ਪੇਸ਼ੇਵਰ ਪ੍ਰਾਪਤੀਆਂ ਕਰਦੇ ਹਾਂ, ਕੀ ਉਸੇ ਢੰਗ ਨਾਲ ਅਸੀਂ ਸਮਾਜਿਕ ਵਰਤਾਰੇ ਨੂੰ  ਬਦਲ ਸਕੇ ਹਾਂ। ਆਉਂਦਿਆਂ ਹੀ ਜਦੋਂ ਪ੍ਰੀਤ ਨੂੰ ਖ਼ਬਰ ਮਿਲੀ ਕਿ ਪ੍ਰੋ: ਇੰਦਰਪਾਲ ਨੂੰ ਕਾਲਜ ਕਮੇਟੀ ਨੇ ਬਰਖਾਸਤ ਕਰ ਦਿੱਤਾ ਹੈ ਤਾਂ ਉਹ ਹੈਰਾਨ ਹੋ ਗਈ ਕਿ ਆਖ਼ਿਰ ਉਸ ਆਦਮੀ ਨੇ ਕੀ ਨਹੀਂ ਸੀ ਕੀਤਾ ਸੰਸਥਾ ਲਈ? ਕੀ ਸਾਡਾ ਢਾਂਚਾ ਕੁਝ ਕੁ ਵਿਅਕਤੀਆਂ ਦੇ ਅਨੁਸਾਰ ਹੀ ਸੀਮਿਤ ਹੋ ਕੇ ਰਹਿ ਜਾਣਾ ਹੈ? ਵਾਰ-ਵਾਰ ਉਹ ਸੋਚ ਕੇ ਪ੍ਰੇਸ਼ਾਨ ਹੋ ਰਹੀ
 
<< Start < Prev 1 2 3 4 5 6 7 8 9 10 Next > End >>

Results 1 - 21 of 190
 

Advertisement

AdvertisementAdvertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Punjabi News paper : Ajit weekly Programming and Design :: Mehra Media