|
|
ਰਸੋਈ ਘਰ
|
ਪਾਤਰਾ ਰੋਲ |
|
|
|
Thursday, 29 December 2011 |
ਸਮੱਗਰੀ : 1 ਕੱਪ ਬੇਸਣ, 1 ਚਮਚ ਲਾਲ ਮਿਰਚ ਪਾਊਡਰ, ਚੁਟਕੀ ਕੁ ਹਲਦੀ ਪਾਊਡਰ, 3 ਚਮਚ ਖੰਡ, ਅੱਧੇ ਨਿੰਬੂ ਦਾ ਰਸ, 1 ਚਮਚ ਹਰੀ ਮਿਰਚ ਦਾ ਪੇਸਟ, 1 ਚਮਚ ਗਰਮ ਮਸਾਲਾ, ਚੁਟਕੀ ਕੁ ਸੋਡਾ, ਨਮਕ ਸੁਆਦ ਅਨੁਸਾਰ, 3 ਅਰਬੀ ਦੇ ਪੱਤੇ।
ਵਿਧੀ : ਉਪਰ ਦੱਸੀਆਂ ਗਈਆਂ ਸਾਰੀਆਂ ਚੀਜ਼ਾਂ ਨੂੰ ਮਿਲਾ ਲਓ ਅਤੇ ਅਰਬੀ ਦੇ ਪੱਤਿਆਂ 'ਤੇ ਫੈਲਾ ਦਿਓ, ਫਿਰ ਰੋਲ ਕਰੋ। 10 ਮਿੰਟਾਂ ਤੱਕ ਇਸ ਨੂੰ ਭਾਫ ਵਿਚ ਪਕਾਓ, ਠੰਡਾ ਕਰਕੇ ਛੋਟੇ-ਛੋਟੇ ਕਰ ਲਓ। ਫ੍ਰਾਈਪੈਨ ਵਿਚ ਤੇਲ ਗਰਮ ਕਰ ਕੇ ਰਾਈ ਭੁੰਨ ਲਓ ਤੇ ਪੱਤਿਆਂ 'ਤੇ ਪਾ ਦਿਓ।
|
|
|
ਰਗੜਾ ਪੈਟੀਜ਼ |
|
|
|
Thursday, 29 December 2011 |
ਸਮੱਗਰੀ : 250 ਗ੍ਰਾਮ ਉਬਲੇ ਅਤੇ ਮਸਲੇ ਹੋਏ ਆਲੂ, ਕੁਝ ਹਰੀਆਂ ਮਿਰਚਾਂ, ਨਮਕ ਸੁਆਦ ਅਨੁਸਾਰ, 1 ਚਮਚ ਚਾਟ ਮਸਾਲਾ, 250 ਗ੍ਰਾਮ ਹਰੇ ਮਟਰ (ਭਿੱਜੇ ਅਤੇ ਉਬਲੇ ਹੋਏ) 1/4 ਚਮਚ ਹਲਦੀ ਪਾਊਡਰ, 1/4 ਚਮਚ ਲਾਲ ਮਿਰਚ ਪਾਊਡਰ।
ਵਿਧੀ : ਪੈਟੀ : ਉਬਲੇ ਹੋਏ ਆਲੂਆਂ ਨੂੰ ਮਸਲ ਲਓ। ਇਨ੍ਹਾਂ ਵਿਚ ਨਮਕ, ਹਰੀ ਮਿਰਚ ਅਤੇ ਚਾਟ ਮਸਾਲਾ ਪਾਓ। ਹੱਥਾਂ ਨਾਲ ਆਕਾਰ ਦੇ ਕੇ ਛੋਟੀਆਂ-ਛੋਟੀਆਂ ਪੈਟੀਜ਼ ਤਿਆਰ ਕਰੋ। ਇਕ ਫ੍ਰਾਈਪੈਨ ਵਿਚ ਤੇਲ ਗਰਮ ਕਰਕੇ ਚੰਗੀ ਤਰ੍ਹਾਂ ਪੈਟੀਜ਼ ਨੂੰ ਸੇਕ ਲਓ।
ਰਗੜਾ : ਮਟਰਾਂ ਨੂੰ ਕੁਝ ਦੇਰ ਪਾਣੀ ਵਿਚ ਭਿਓਂ ਕੇ ਉਬਾਲ ਲਓ। ਇਸ ਵਿਚ ਹਲਦੀ, ਨਮਕ, ਲਾਲ ਮਿਰਚ ਪਾਊਡਰ ਪਾ ਕੇ 3-4 ਮਿੰਟ ਤੱਕ ਉਬਾਲੋ। ਲੋੜ ਪਵੇ ਤਾਂ ਥੋੜ੍ਹਾਂ ਪਾਣੀ ਮਿਲਾਉਂਦੇ ਰਹੋ। ਸਰਵ ਕਰਨ ਵੇਲੇ ਪੈਟੀਜ਼ 'ਤੇ ਰਗੜਾ ਪਾਓ। ਇਸ 'ਤੇ ਹਰੀ ਚਟਨੀ, ਮਿੱਠੀ ਚਟਨੀ, ਕੱਟਿਆ ਹੋਇਆ ਪਿਆਜ਼ ਅਤੇ ਚਾਟ ਮਸਾਲਾ ਲਓ।
|
|
|
ਖਾਣੇ ਦਾ ਵਧਾਓ ਸਵਾਦ |
|
|
|
Thursday, 29 December 2011 |
ਕ੍ਰੀਮ ਦੀ ਮਾਤਰਾ ਅਤੇ ਸਵਾਦ ਵਧਾਉਣਾ ਹੋਵੇ ਤਾਂ 250 ਗ੍ਰਾਮ ਫ੍ਰੈਸ਼ ਕ੍ਰੀਮ ਵਿਚ ਅੱਧਾ ਕੱਪ ਦਹੀਂ ਅਤੇ ਅੱਧਾ ਕੱਪ ਦੁੱਧ ਮਿਲਾ ਦਿਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਓ।
ਫੁਲਕਾ ਜ਼ਿਆਦਾ ਸੁਆਦੀ ਅਤੇ ਪੌਸ਼ਟਿਕ ਬਣੇ, ਇਸ ਲਈ ਆਟਾ ਗੁੰਨਣ ਤੋਂ ਪਹਿਲਾਂ ਆਟੇ ਵਿਚ 5 ਫੀਸਦੀ ਸੋਇਆ ਆਟਾ ਅਤੇ 5 ਫੀਸਦੀ ਮੱਕੀ ਦਾ ਆਟਾ ਮਿਲਾ ਲਓ।
ਚਾਹ ਦੇ ਸਵਾਦ ਨੂੰ ਵਧਾਉਣ ਲਈ ਚਾਹ ਦੀ ਪੱਤੀ ਅਤੇ ਛੋਟੀ ਇਲਾਇਚੀ ਪੀਸ ਕੇ ਮਿਲਾ ਲਓ। ਚਾਹ ਸੁਆਦੀ ਬਣੇਗੀ।
ਚਾਹ ਦਾ ਫਲੇਵਰ ਹੋਰ ਵਧੀਆ ਬਣਾਉਣਾ ਹੋਵੇ ਤਾਂ ਸੰਤਰੇ ਦੀਆਂ ਛਿੱਲਾਂ ਚਾਹ ਦੇ ਉਬਲਦੇ ਪਾਣੀ ਵਿਚ ਪਾਉਣ ਨਾਲ ਚਾਹ ਦਾ ਮਜ਼ੇਦਾਰ ਫਲੇਵਰ ਤਿਆਰ ਹੁੰਦਾ ਹੈ।
|
|
|
ਪਨੀਰ ਦੀ ਸਬਜ਼ੀ |
|
|
|
Thursday, 22 December 2011 |
|
ਸਮੱਗਰੀ : 500 ਗ੍ਰਾਮ ਪਨੀਰ, 1 ਕਟੋਰੀ ਕਸੂਰੀ ਮੇਥੀ (ਸੁਕੀ), 1 ਵੱਡਾ ਪਿਆਜ਼ ਬਰੀਕ ਕੱਟਿਆ ਹੋਇਆ, 2 ਵੱਡੇ ਚਮਚ ਟਮਾਟਰ ਪਿਉਰੀ 6-7 ਲਸਣ ਦੀਆਂ ਭੂਕਾਂ, 2-3 ਹਰੀਆਂ ਮਿਰਚਾਂ (ਬਾਰੀਕ ਕੱਟੀਆਂ ਹੋਈਆਂ), ਅੱਧਾ ਛੋਟਾ ਚਮਚ ਗਰਮ ਮਸਾਲਾ, 3 ਵੱਡੇ ਚਮਚ ਤੇਲ, ਨਮਕ ਸੁਆਦ ਅਨੁਸਾਰ।
ਬਣਾਉਣ ਦੀ ਵਿਧੀ : ਪਨੀਰ ਨੂੰ ਚੌਰਸ ਟੁਕੜਿਆਂ ਵਿਚ ਕੱਟ ਲਓ ਅਤੇ ਥੋੜ੍ਹੇ ਜਿਹੇ ਤੇਲ ਜਾਂ ਘਿਓ ਵਿਚ ਸੁਨਹਿਰਾ ਲਾਲ ਕਰ ਲਓ। ਇਨ੍ਹਾਂ ਨੂੰ ਰੱਖ ਲਓ। ਬਾਕੀ ਬਚੇ ਤੇਲ ਨੂੰ ਕੜਾਹੀ ਵਿਚ ਗਰਮ ਕਰਕੇ ਉਸ ਵਿਚ ਲਸਣ ਪਾ ਦਿਓ। ਸੁਨਹਿਰਾ ਲਾਲ ਹੋਣ 'ਤੇ ਹਰੀ ਮਿਰਚ ਅਤੇ ਪਿਆਜ਼ ਪਾ ਕੇ ਲੱਗਭਗ 5 ਮਿੰਟ ਭੁੰਨ ਲਓ। ਇਸ ਵਿਚ ਹੁਣ ਟਮਾਟਰ ਪਿਉਰੀ ਅਤੇ ਅਜਵਾਇਣ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਗਾੜ੍ਹਾ ਪੇਸਟ ਤਿਆਰ ਕਰ ਲਓ। ਪੇਸਟ ਵਿਚ ਸੁਆਦ ਅਨੁਸਾਰ ਨਮਕ ਅਤੇ ਮਸਾਲਾ ਪਾਓ ਅਤੇ ਪਨੀਰ ਦੇ ਟੁਕੜਿਆਂ ਨੂੰ ਪੇਸਟ ਨਾਲ ਲਪੇਟ ਦਿਓ। ਅੱਗ ਬੰਦ ਕਰਕੇ ਪਹਿਲਾਂ ਕਸੂਰੀ ਮੇਥੀ ਹੌਲੀ-ਹੌਲੀ ਪਾ ਕੇ ਹਲਕੇ ਹੱਥ ਨਾਲ ਹਿਲਾ ਲਓ। ਸੁੱਕੀ ਸਬਜ਼ੀ ਤਿਆਰ ਹੈ।
|
|
|
ਲਾਜਵਾਬ ਸਵੀਟ ਡਿਸ਼ |
|
|
|
Thursday, 22 December 2011 |
ਸਮੱਗਰੀ : ਮਿੱਠੇ ਅੰਬ : 500 ਗ੍ਰਾਮ, ਲੀਚੀ 10-12 ਪੀਸ, ਤਾਜ਼ਾ ਚੈਰੀ : 10-12 ਪੀਸ, ਫਰੈਸ਼ ਕਰੀਮ : 100 ਮਿਲੀਲੀਟਰ, ਚੀਨੀ : 1 ਵੱਡਾ ਚਮਚਾ ਜਾਂ ਇੱਛਾ ਮੁਤਾਬਕ
ਬਣਾਉਣ ਦੀ ਵਿਧੀ : ਸਭ ਤੋਂ ਪਹਿਲਾਂ ਅੰਬਾਂ ਨੂੰ ਛਿੱਲ ਕੇ ਉਹਨਾਂ ਦੀਆਂ ਗੁਠਲੀਆਂ ਕੱਢ ਲਓ। ਅੰਬ ਦੇ ਛੋਟੇ-ਛੋਟੇ ਟੁਕੜੇ ਕਰ ਲਓ। ਕਰੀਮ ਦੀ ਅੱਧੀ ਮਾਤਰਾ ਵਿਚ ਕੱਟੇ ਹੋਏ ਅੰਬ ਦੇ ਟੁਕੜੇ ਪਾ ਕੇ ਮਿਕਸਚਰ ਵਿਚ ਮੈਸ਼ ਕਰਕੇ ਗਾੜ੍ਹਾ ਮਿਸ਼ਰਣ ਤਿਆਰ ਕਰ ਲਓ।
ਬਚੀ ਹੋਈ ਕਰੀਮ ਵਿਚ ਚੀਨੀ ਮਿਲਾ ਕੇ ਇਸਨੂੰ ਤਿਆਰ ਮਿਸ਼ਰਣ ਵਿਚ ਮਿਲਾ ਦਿਓ। ਇਸ ਤੋਂ ਬਾਅਦ ਲੀਚੀਆਂ ਨੂੰ ਛਿੱਲ ਕੇ ਉਹਨਾਂ ਦੇ ਬੀਜ ਕੱਢ ਕੇ ਗੁੱਦੇ ਦੇ ਛੋਟੇ-ਛੋਟੇ ਟੁਕੜੇ ਕਰ ਲਓ। ਹੁਣ ਇਹਨਾਂ ਟੁਕੜਿਆਂ ਨੂੰ ਅੰਬ ਅਤੇ ਕਰੀਮ ਦੇ ਗਾੜ੍ਹੇ ਮਿਸ਼ਰਣ ਵਿਚ ਮਿਲਾ ਕੇ ਠੰਡਾ ਕਰ ਲਓ। ਠੰਡਾ ਹੋਣ 'ਤੇ ਚੈਰੀ ਨਾਲ ਸਜਾ ਕੇ ਪੂਰੀਆਂ ਦੇ ਨਾਲ ਸਰਵ ਕਰੋ।
|
|
|
ਕਰੀ ਪੇਸਟ ਚਿਕਨ |
|
|
|
Thursday, 22 December 2011 |
ਸਮੱਗਰੀ : 4 ਸੁਕੀਆਂ ਕਸ਼ਮੀਰੀ ਮਿਰਚਾਂ, ਅੱਧਾ ਕੱਪ ਕੱਟੇ ਹੋਏ ਪਿਆਜ, 3 ਲੋਂਗ, 2 ਚਮਚ ਕਟੇ ਹੋਏ ਲਸਣ, 1 ਚਮਚ ਕਟੀ ਹੋਈ ਲੇਮਨ ਗ੍ਰਾਸ, 45 ਗ੍ਰਾਮ ਥਾਈ ਮਸਾਲਾ, ਅੱਧਾ ਚਮਚ ਜ਼ੀਰਾ, 2 ਚਮਚ ਸੁਕਿਆ ਹੋਇਆ ਧਨੀਆ, ਦਾਲਚੀਨੀ 1 ਚਮਚ, ਚਿਕਨ ਕਿਊਬ 750 ਗ੍ਰਾਮ ਤੇਲ ਤੇ ਨਮਕ ਸਵਾਦ ਅਨੁਸਾਰ।
ਵਿਧੀ : ਇਕ ਕੜਾਹੀ ਵਿਚ ਤੇਲ ਗਰਮ ਕਰੋ ਅਤੇ ਇਸ ਵਿਚ ਕਸ਼ਮੀਰੀ ਮਿਰਚ, ਪਿਆਜ ਅਤੇ ਲਸਣ ਮਿਲਾਕੇ ਤਲ ਕੇ ਭੁੰਨੋ, ਜਦ ਤਕ ਪਿਆਜ਼ ਦਾ ਰੰਗ ਹਲਕਾ ਭੂਰਾ ਨਾ ਹੋ ਜਾਵੇ। ਹੁਣ ਇਸ ਪੇਸਟ ਵਿਚ ਤੇਲ ਅਤੇ ਚਿਕਨ ਦੇ ਇਲਾਵਾ ਦੂਸਰੇ ਮਸਾਲੇ ਮਿਲਾਦਿਓ। ਇਕ ਦੂਸਰੀ ਕੜਾਹੀ ਵਿਚ ਤੇਲ ਗਰਮ ਕਰਕੇ ਚਿਕਨ ਪੀਸ ਕੇ ਫਰਾਈ ਕਰੋ ਅਤੇ ਇਸਦੇ ਬਾਅਦ ਮਸਾਲਾ ਪੇਸਟ ਅਤੇ ਨਮਕ ਮਿਲਾ ਕੇ ਬਰਤਨ ਢਕ ਕੇ ਧੀਮੀ ਜਾਂਚ 'ਤੇ ਪਕਾਓ। ਜ਼ਰੂਰਤ ਪੈਣ 'ਤੇ ਥੋੜਾ ਪਾਣੀ ਵੀ ਮਿਲਾਓ। ਇਸ ਨੂੰ ਚਿਕਨ ਦੇ ਨਰਮ ਹੋਣ ਤਕ ਪਕਾਓ।
|
|
|
ਚਿਕਨ ਰੁਮਾਲੀ |
|
|
|
Thursday, 08 December 2011 |
ਸਮੱਗਰੀ : ਚਿਕਨ 500 ਗ੍ਰਾਮ, ਪਿਆਜ਼ 2 ਗੰਢੇ, ਦਹੀਂ 325 ਗ੍ਰਾਮ, ਟਮਾਟਰ 3, ਅਦਰਕ 10 ਗ੍ਰਾਮ, ਧਨੀਆ ਪਾਊਡਰ 5 ਗ੍ਰਾਮ, ਗਰਮ ਮਸਾਲਾ 4 ਗ੍ਰਾਮ, ਹਲਦੀ ਚੁਟਕੀ ਭਰ, ਲੱਛਣ 2 ਕਲੀਆਂ, ਨਮਕ, ਕਾਲੀ ਮਿਰਚ ਪਾਊਡਰ ਸੁਆਦ ਅਨੁਸਾਰ, ਹਰਾ ਧਨੀਆ 10 ਗ੍ਰਾਮ, ਘੀ ਜਾਂ ਤੇਲ ਜ਼ਰੂਰਤ ਅਨੁਸਾਰ।
ਵਿਧੀ : ਚਿਕਨ ਦੇ ਟੁਕੜਿਆਂ ਨੂੰ ਧੋ ਲਓ। ਕੂਕਰ ਨੂੰ ਅੱਗ ਉਤੇ ਰੱਖੋ ਅਤੇ ਘਿਉ ਗਰਮ ਕਰਕੇ ਪਿਸਿਆ ਹੋਇਆ ਅਦਰਕ ਅਤੇ ਲੱਛਣ ਪਾ ਦਿਓ। ਪੇਸਟ ਭੁੰਨਦੇ ਹੀ ਨਮਕ, ਕਾਲੀ ਮਿਰਚ, ਧਨੀਆ ਪਾਊਡਰ ਅਤੇ ਦਹੀਂ ਪਾ ਕੇ ਮਿਸ਼ਰਣ ਨੂੰ ਇਕ ਸਾਰ ਕਰ ਲਓ। ਛਿਲਕੇ ਉਤਾਰੇ ਟਮਾਟਰ ਨੂੰ ਮਿਕਸੀ ਵਿਚ ਫੈਂਟੋ ਅਤੇ ਦਹੀ ਦੇ ਮਿਸ਼ਰਣ ਵਿਚ ਮਿਲਾ ਕੇ ਭੁੰਨੋ। ਮਿਸ਼ਰਣ ਗਾੜਾ ਹੋ ਜਾਵੇ ਤਾਂ ਚਿਕਨ ਦੇ ਟੁਕੜੇ ਪਾਓ ਅਤੇ ਥੋੜ੍ਹਾ ਪਾਣੀ ਮਿਲਾ ਕੇ ਢੱਕਣ ਲਗਾ ਦਿਓ। ਤਿੰਨ ਚਾਰ ਸੀਟੀਆਂ ਦੇ ਬਾਅਦ ਕੂਕਰ ਅੱਗ ਤੋਂ ਉਤਾਰ ਦਿਓ। ਢੱਕਣ ਖੋਲੋ ਅਤੇ ਕੁੱਟਿਆ ਹੋਇਆ ਮਸਾਲਾ ਰੂਮਾਲ ਵਿਚ ਬੰਨ ਕੇ ਪੋਟਲੀ ਬਣਾਓ ਅਤੇ ਮਿਸ਼ਰਣ ਵਿਚ ਡਿਪ ਕਰਦੇ ਹੋਏ ਪੋਟੀ ਨੂੰ ਦਬਾ ਦਬਾ ਕੇ ਸਾਬਤ ਮਸਾਲਾ ਮਿਸ਼ਰਣ ਵਿਚ ਮਿਲਾਓ। ਹੁਣ ਚਿਕਨ ਰੂਮਾਲੀ ਵਿਚ ਪਿਸਿਆ ਗਰਮ ਮਸਾਲਾ ਅਤੇ ਨਿੰਬੂ ਦਾ ਰਸ ਪਾ ਕੇ ਇਕ ਸਾਰ ਕਰੋ। ਬਾਰੀਕ ਕਟੇ ਹੋਏ ਹਰੇ ਧਨੀਆ ਨਾਲ ਸਜਾ ਕੇ ਗਰਮ ਗਰਮ ਸਰਵ ਕਰੋ।
|
|
|
ਚੀਜ਼ ਆਮਲੇਟ |
|
|
|
Thursday, 08 December 2011 |
ਸਮੱਗਰੀ : ਅੰਡੇ 3, ਪਿਆਜ਼ 1 ਛੋਟਾ ਜਿਹਾ ਟੁਕੜਾ, ਕਾਲੀ ਮਿਰਚ ਪਾਊਡਰ ਚੁਟਕੀਭਰ, ਘੀ ਜਾਂ ਤੇਲ 10-12 ਗ੍ਰਾਮ, ਪਨੀਰ 50-60 ਗ੍ਰਾਮ, ਨਮਕ ਸੁਆਦ ਅਨੁਸਾਰ, ਹਰੀ ਮਿਰਚ 2।
ਵਿਧੀ : ਛੋਟੇ ਡੌਂਗੇ ਵਿਚ ਅੰਡੇ ਭੰਨ ਕੇ ਪਾਓ, ਉਸ ਵਿਚ ਕਸਿਆ ਪਨੀਰ, ਬਾਰੀਕ ਕੱਟਿਆ ਪਿਆਜ਼ ਅਤੇ ਹਰੀ ਮਿਰਚ, ਕਾਲੀ ਮਿਰਚ ਅਤੇ ਨਮਕ ਮਿਲਾ ਕੇ ਖੂਬ ਫੈਂਟੇ। ਫ੍ਰਾਈਪੈਨ ਅੱਗ ਉਤੇ ਰੱਖੋ ਅਤੇ ਘਿਓ ਜਾਂ ਮੱਖਣ ਗਰਮ ਕਰੋ। ਉਸ ਵਿਚ ਫੈਂਟਿਆ ਹੋਇਆ ਅੰਡਾ ਪਾ ਦਿਓ ਅਤੇ ਫ੍ਰਾਈਪੈਨ ਉਤੇ ਫੈਲਾ ਦਿਓ। ਜਦੋਂ ਇਕ ਪਾਸੇ ਤੋਂ ਸੇਕ ਜਾਵੇ ਤਾਂ ਉਸਨੂੰ ਪਲਟੋ ਅਤੇ ਧਿਆਨ ਰੱਖੋ ਕਿ ਉਹ ਟੁੱਟੇ ਨਾ। ਦੋਵਾਂ ਪਾਸਿਆਂ ਤੋਂ ਸੇਕਣ ਤੋਂ ਬਾਅਦ ਸੌਸ ਦੇ ਨਾਲ ਗਰਮ-ਗਰਮ ਖਾਓ ਅਤੇ ਖਿਵਾਓ।
|
|
|
ਤੰਦੂਰੀ ਚਿਕਨ ਚਾਟ |
|
|
|
Thursday, 08 December 2011 |
ਸਮੱਗਰੀ : ਚਿਕਨ ਤੰਦੂਰੀ 2, ਹਰਾ ਅੰਬ ਕੱਟਿਆ ਅੱਧਾ ਕੱਪ, ਅਦਰਕ (ਕੱਟਿਆ ਹੋਇਆ) ਇਕ ਛੋਟਾ ਚਮਚ, ਤੇਲ ਇਕ ਵੱਡਾ ਚਮਚ, ਨਮਕ ਸੁਆਦ ਅਨੁਸਾਰ, ਪਿਆਜ਼ (ਕਟਿਆ ਹੋਇਆ) ਅੱਧਾ ਕੱਪ, ਚਾਟ ਮਸਾਲਾ ਦੋ ਛੋਟੇ ਚਮਚ, ਲਾਲ ਮਿਰਚ ਪਾਊਡਰ ਇਕ ਤਿਹਾਈ ਕੱਪ, ਨਿੰਬੂ 1।
ਵਿਧੀ : ਨਿੰਬੂ ਦਾ ਰਸ, ਨਮਕ ਲਾਲ ਮਿਰਚ ਪਾਊਡਰ ਅਤੇ ਤੇਲ ਮਿਲਾ ਕੇ ਰੱਖ ਲਓ। ਕੱਚੇ ਅੰਬ ਨੂੰ ਲੰਬੇ ਲੰਬੇ ਆਕਾਰ ਵਿਚ ਕੱਟ ਲਓ। ਇਕ ਬਰਤਨ ਵਿਚ ਪਿਆਜ਼, ਹਰੀ ਮਿਰਚ, ਧਨੀਆ, ਚਾਟ ਮਸਾਲਾ ਪਾਓ। ਚਿਕਨ ਅਤੇ ਨਿੰਬੂ ਦੇ ਰਸ ਵਾਲੀ ਸਮੱਗਰੀ ਮਿਲਾ ਦਿਓ। ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਸਰਵਿੰਗ ਡਿਸ਼ ਪਾਓ ਅਤੇ ਅਦਰਕ ਨਾਲ ਸਜਾ ਕੇ ਤੁਰੰਤ ਸਰਵ ਕਰੋ। ਇਸ ਤਰ੍ਹਾਂ ਇਹ ਡਿਸ਼ ਜਲਦੀ ਤਿਆਰ ਹੋ ਜਾਂਦੀ ਹੈ ਅਤੇ ਦੂਜਾ ਸੁਆਦ ਵੀ ਬਹੁਤ ਬਣਦੀ ਹੈ।
|
|
|
ਫਲਾਂ ਦਾ ਸਲਾਦ |
|
|
|
Thursday, 01 December 2011 |
ਸਮੱਗਰੀ : 4 ਚੀਕੂ, 5 ਖਰਬੂਜੇ ਦੀਆਂ ਫਾਂਕਾਂ। 200 ਗ੍ਰਾਮ ਦਹੀਂ, 1 ਪਾਈਨਐਪਲ, ਇਕ ਅਨਾਰ, 1 ਸੰਤਰਾ, 2 ਕੇਲੇ, ਚੀਨੀ ਤੇ ਬਰਫ ਲੋੜ ਅਨੁਸਾਰ।
ਬਣਾਉਣ ਦੀ ਵਿਧੀ : ਸਭ ਤੋਂ ਪਹਿਲਾਂ ਬਰਫ ਚੂਰ ਚੂਰ ਕਰ ਲਓ, ਸੰਤਰਾ ਛਿਲੋ ਅਤੇ ਉਸ ਦਾ ਗੁਦਾ ਕੱਢ ਲਓ। ਪਾਈਨਐਪਲ ਗੋਲ ਟੁਕੜੇ ਕੱਟੋ, ਖਰਬੂਜੇ ਦੀਆਂ ਛੋਟੀਆਂ ਛੋਟੀਆਂ ਫਾਂਕਾਂ ਕਰੋ।
ਹੁਣ ਇਕ ਵੱਡੀ ਪਲੇਟ ਵਿਚ ਪਾਈਨਐਲਪਲ ਦੇ ਟੁਕੜੇ ਵਿਛਾ ਕੇ ਰੱਖ ਦਿਓ। ਇਸ ਦੇ ਉਪਰ ਬਰਫ ਦੇ ਟੁਕੜੇ ਪਾਓ, ਫਿਰ ਸੰਤਰੇ ਦੇ ਗੁੱਦੇ ਨੂੰ ਬਰਫ ਦੇ ਟੁੱਕੜਿਆਂ 'ਤੇ ਫੈਲਾ ਦਿਓ। ਦਹੀਂ-ਚੀਨੀ ਚੰਗੀ ਤਰ੍ਹਾਂ ਫੈਂਟ ਲਓ। ਇਸ ਨੂੰ ਸੰਤਰੇ ਦੇ ਉਪਰ ਚੰਗੀ ਤਰ੍ਹਾਂ ਫੈਲਾਓ। ਯਾਦ ਰਹੇ ਕਿ ਦਹੀਂ ਮਿੱਠਾ ਅਤੇ ਮਲਾਈਦਾਰ ਹੋਵੇ। ਫਿਰ ਕੇਲੇ ਅਤੇ ਖਰਬੂਜੇ ਦੀਆਂ ਪਤਲੀਆਂ ਕਾਤਰਾਂ ਨੂੰ ਪਲੇਟ ਦੇ ਚਾਰੋ ਪਾਸੇ ਰੱਖੋ। ਇਨ੍ਹਾਂ ਸਾਰਿਆਂ ਦੇ ਉਪਰ ਅਨਾਰ ਦੇ ਲਾਲ ਦਾਣੇ ਅਤੇ ਚੀਕੂ ਸਜਾ ਕੇ ਰੱਖ ਦਿਓ।
|
|
|
ਮਸਾਲੇਦਾਰ ਰਾਇਤਾ |
|
|
|
Thursday, 01 December 2011 |
ਸਮੱਗਰੀ : 1 ਚਮਚ ਜ਼ੀਰਾ ਭੁੰਲਿਆ ਹੋਇਆ, ਅੱਧਾ ਚਮਚ ਗਰਮ ਮਸਾਲਾ, 270 ਗ੍ਰਾਮ ਵੇਸਨ, 500 ਗ੍ਰਾਮ ਦਹੀਂ, ਤਲਣ ਲਈ ਘਿਓ ਜਾਂ ਤੇਲ, 1 ਚਮਚ ਲਾਲ ਮਿਰਚ, ਨਮਕ।
ਵਿਧੀ : ਅੱਧਾ ਕੱਪ ਪਾਣੀ ਵਿਚ ਵੇਸਨ ਘੋਲ ਕੇ ਚੰਗੀ ਤਰ੍ਹਾਂ ਉਸਨੂੰ ਮਲ ਲਓ। ਇਕ ਕਹਾੜੀ ਵਿਚ ਘਿਓ ਜਾਂ ਤੇਲ ਪਾ ਕੇ ਗਰਮ ਕਰੋ। ਜਦੋਂ ਇਹ ਪੂਰੀ ਤਰ੍ਹਾਂ ਪਕਾਉਣ ਯੋਗ ਹੋ ਜਾਏ ਤਾਂ ਇਕ ਮੋਟੀ ਬੂੰਦੀ ਬਨਾਉਣ ਵਾਲੀ ਪੌਣੀ ਰਾਹੀਂ ਪਤਲੀਆਂ-ਪਤਲੀਆਂ ਪਕੌੜੀਆਂ ਤਲ ਲਓ। ਫੇਰ ਠੰਡੇ ਪਾਣੀ ਵਿਚ ਥੋੜ੍ਹੀ ਦੇਰ
|
|
|
ਟਿੱਕੀਆਂ |
|
|
|
Thursday, 01 December 2011 |
ਸਮੱਗਰੀ : 3 ਹਰੀਆਂ ਮਿਰਚਾਂ, ਬਰੀਕ ਪਿਸੀ ਚੀਨੀ 2 ਵੱਡੇ ਚਮਚ, ਦਹੀ 2 ਕੱਪ, ਉਬਲੇ ਹੋਏ ਆਲੂ 4 ਵੱਡੇ, ਧੋਤੀ ਮੂੰਗੀ ਦੀ ਦਾਲ 1 ਕੱਪ, ਨਮਕ ਸਵਾਦ ਅਨੁਸਾਰ, ਤੇਲ 2 ਵੱਡੇ ਚਮਚ ਤਲਣ ਲਈ ਅਲੱਗ ਤੋਂ, ਹਿੰਗ ਚੁਟਕੀ ਜਿੰਨੀ, ਹਰੀ ਚਟਨੀ ਲੋੜ ਅਨੁਸਾਰ, ਮਿੱਠੀ ਚਟਨੀ ਲੋੜ ਅਨੁਸਾਰ, ਭੁੰਨਿਆ ਹੋਇਆ ਜੀਰਾ ਪਾਊਡਰ 1 ਛੋਟਾ ਚਮਚ।
ਬਣਾਉਣ ਦੀ ਵਿਧੀ : ਸਭ ਤੋਂ ਪਹਿਲਾਂ ਇਕ ਬਾਊਲ 'ਚ ਉਬਲੇ ਹੋਏ ਆਲੂਆਂ ਨੂੰ ਛਿੱਲ ਕੇ ਮਸਲ ਲਓ। ਇਸ ઑਚ ਨਮਕ ਮਿਲਾ ਲਓ। ਮੂੰਗੀ ਦੀ ਦਾਲ ਨੂੰ ਖੁਰਦਰਾ ਕੁੱਟ ਲਓ। ਇਕ ਭਾਰੀ ਥੱਲੇ ਵਾਲੇ ਭਾਂਡੇ ਨੂੰ ਆਂਚ ઑਤੇ ਗਰਮ ਕਰ ਲਓ। ਇਸ ઑਚ ਦੋ ਵੱਡੇ ਚਮਚ ਤੇਲ ਪਾ ਕੇ ਗਰਮ ਹੋਣ ਦਿਓ। ਹੁਣ ਇਸ 'ਚ ਹਿੰਗ ਪਾ ਕੇ ਫਿਰ ਉਪਰ ਤੋਂ ਮੂੰਗੀ ਦੀ ਦਾਲ ਪਾ ਦਿਓ। ਲਗਾਤਾਰ ਚਲਾਉਂਦੇ ਹੋਏ ਭੁੰਨੋ। ਜੇਕਰ ਇਹ ਕਿਨਾਰਿਆਂ ਨਾਲ ਲੱਗਣ ਲੱਗੇ ਤਾਂ ਥੋੜ੍ਹਾ ਜਿਹਾ ਪਾਣੀ ਪਾ ਕੇ ਲਗਾਤਾਰ ਭੁੰਨੋ। ਲੋੜ ਹੋਵੇ ਤਾਂ ਥੋੜ੍ਹਾ ਜਿਹਾ ਤੇਲ ਵੀ ਹੋਰ ਪਾਇਆ ਜਾ ਸਕਦਾ ਹੈ। ਹੁਣ ਇਸ ઑਚ ਲੂਣ ਤੇ ਹਰੀ ਮਿਰਚ ਪਾ ਕੇ ਮਿਲਾ ਲਓ ਅਤੇ ਆਂਚ ਤੋਂ ਉਤਾਰ ਕੇ ਸਮਗਰੀ (ਪਿਟਠੀ) ਨੂੰ ਇਕ ਪਾਸਿਓਂ ਸੇਕ (ਸੇਟ) ਹੋਣ ਦਿਓ।
|
|
|
ਹੋਲ ਮਸ਼ਰੂਮ ਚਿਕਨ |
|
|
|
Thursday, 24 November 2011 |
ਸਮੱਗਰੀ : ਚਿਕਨ 1 ਕਿਲੋ ਸਾਬਤ, ਮਸ਼ਰੂਮ ਅਤੇ ਪਨੀਰ 75-75 ਗ੍ਰਾਮ, ਟਮਾਟਰ 2 ਪੀਸ, ਨਮਕ ਅਤੇ ਕਾਲੀ ਮਿਰਚ ਪਾਊਡਰ ਸੁਆਦ ਅਨੁਸਾਰ, ਪਿਆਜ਼ 1 ਵੱਡਾ, ਕ੍ਰੀਮ 200 ਮਿਲੀਮੀਟਰ, ਚਿਲੀ ਸੌਸ 15 ਗ੍ਰਾਮ, ਹਲਦੀ ਜਾਂ ਘੀ ਜ਼ਰੂਰਤ ਅਨੁਸਾਰ।
ਵਿਧੀ : ਚਿਕਨ ਧੋ ਕੇ ਸਾਫ ਕਰ ਲਓ ਅਤੇ ਲੇਗਜ਼ ਨੂੰ ਬ੍ਰੇਸਟ ਨਾਲ ਮਿਲਾ ਦਿਓ। ਪਾਣੀ ਵਿਚ ਹਲਦੀ ਮਿਲਾ ਕੇ ਪਤਲਾ ਘੋਲ ਬਣਾ ਲਓ ਅਤੇ ਉਸ ਨੂੰ ਸਾਬਤ ਚਿਕਨ ਉਤੇ ਲਗਾ ਦਿਓ। ਸਟੀਮਰ ਵਿਚ ਥੋੜ੍ਹੀ ਦੇਰ ਤੱਕ ਚਿਕਨ ਨੂੰ ਸਟੀਮ ਕਰੋ। ਬਾਹਰ ਕੱਢੋ ਅਤੇ ਉਸ ਨੂੰ ਚਾਕੂ ਨਾਲ ਖੋਭ ਦਿਓ। ਬੇਕਿੰਗ ਟ੍ਰੇ ਉਤੇ ਰੱਖੋ ਅਤੇ ਉਸ ਉਤੇ ਕ੍ਰੀਮ ਦਾ ਲੇਪ ਕਰ ਦਿਓ। ਫ੍ਰਾਈਂਗਪੈਨ ਵਿਚ ਘੀ ਗਰਮ ਕਰੋ ਅਤੇ ਮਸ਼ਰੂਮ, ਪਿਆਜ਼ ਅਤੇ ਪਨੀਰ ਦੇ ਛੋਟੇ-ਛੋਟੇ ਟੁਕੜੇ ਪਾ ਕੇ ਭੁੰਨੋ। ਪਿਆਜ਼ ਦਾ ਰੰਗ ਗੁਲਾਬੀ ਹੋ ਜਾਵੇ ਤਾਂ ਉਸ ਵਿਚ ਟਮਾਟਰ ਪਾ ਦਿਓ ਅਤੇ ਉਪਰ ਤੋਂ ਨਮਕ ਅਤੇ ਕਾਲੀ ਮਿਰਚ ਛਿੜਕ ਦਿਓ। ਚਿਲੀ ਸੌਸ ਪਾ ਕੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਇਕਸਾਰ ਕਰੋ ਅਤੇ ਪੈਨ ਨੂੰ ਨੀਚੇ ਉਤਾਰੋ। ਫਿਰ ਇਸ ਮਿਸ਼ਰਣ ਨੂੰ ਚਿਕਨ ਦੇ ਚਾਰੇ ਪਾਸੇ ਲੇਪ ਦਿਓ ਅਤੇ ਬਾਕੀ ਕ੍ਰੀਮ ਵੀ ਚਾਰੇ ਪਾਸੇ ਲਗਾ ਦਿਓ। ਚਿਕਨ ਸਣੇ ਬੇਕਿੰਗ ਟ੍ਰੇ ਨੂੰ ਓਵਨ ਵਿਚ ਰੱਖ ਕੇ ਬੇਕ ਕਰੋ। ਸਰਵਿੰਗ ਡਿਸ਼ ਵਿਚ ਰੱਖ ਕੇ ਸਰਵ ਕਰੋ।
|
|
|
ਚਿਕਨ ਇਨਚਿਲਾਡਾ |
|
|
|
Thursday, 24 November 2011 |
ਸਮੱਗਰੀ : ਬੋਨਲੈਸ ਚਿਕਨ 900 ਗ੍ਰਾਮ, ਮੱਕੀ ਦੀਆਂ ਰੋਟੀਆਂ ਅੱਠ, ਪਿਆਜ਼ 200 ਗ੍ਰਾਮ, ਹਰਾ ਧਨੀਆ 100 ਗ੍ਰਾਮ, ਟਮਾਟਰ ਪਿਊਰੀ 400 ਗ੍ਰਾਮ, ਹਰੀ ਮਿਰਚ 50 ਗ੍ਰਾਮ, ਚੀਜ਼ ਕਸਾ ਹੋਇਆ 50 ਗ੍ਰਾਮ, ਰਿਫਾਈਂਡ ਤੇਲ 100 ਗ੍ਰਾਮ।
ਵਿਧੀ : ਬੋਨਲੈਸ ਚਿਕਨ ਨੂੰ ਉਬਾਲ ਲਓ, ਕੜਾਹੀ ਵਿਚ ਕਟੇ ਹੋਏ ਪਿਆਜ਼ ਭੁੰਨੋ, ਫਿਰ ਉਸ ਵਿਚ ਚਿਕਨ ਪਾ ਕੇ ਹਰੀ ਮਿਰਚ, ਹਰਾ ਧਨੀਆ, ਟਮਾਟੋ ਪਿਊਰੀ ਮਿਲਾਓ, ਫਿਰ ਇਸ ਵਿਚ ਚਿਕਨ ਸਟਫ ਕਰ ਦਿਓ, ਉਪਰ ਤੋਂ ਇਕ ਅਤੇ ਦੋਵੇਂ ਪਾਸੇ ਪਿਊਰੀ ਲੱਗੀ ਹੋਈ ਰੋਟੀ ਰੱਖ ਕੇ ਰੋਲ ਬਣਾ ਲਓ। ਇਸ ਰੋਲ ਉਤੇ ਕਸਿਆ ਹੋਇਆ ਚੀਜ਼ ਪਾ ਕੇ ਬੇਕ ਕਰ ਲਓ। ਪਲੇਟ ਵਿਚ ਲਾਲ ਮੂਲੀ, ਸਲਾਦ ਦੇ ਪੱਤੇ ਅਤੇ ਸੰਤਰਿਆਂ ਦੀ ਫਾਂਕ ਦੇ ਨਾਲ ਸਜਾ ਕੇ ਸਰਵ ਕਰੋ।
|
|
|
ਵੈਜ ਕਾਠੀ ਰੋਲ |
|
|
|
Thursday, 24 November 2011 |
ਸਮੱਗਰੀ : 4 ਪਰੌਂਠੇ, 1/4 ਕੱਪ ਪਨੀਰ ਮਸਲਿਆ ਹੋਇਆ, 1 ਗਾਜਰ ਬਾਰੀਕ ਕੱਟੀ ਹੋਈ, ਅੱਧਾ ਕੱਪ ਮਟਰ, 1 ਸ਼ਿਮਲਾ ਮਿਰਚ ਬਰੀਕ ਕੱਟੀ ਹੋਈ, 1 ਛੋਟਾ ਚਮਚ ਲਸਣ ਬਰੀਕ ਕੱਟਿਆ, 1 ਛੋਟਾਂ ਚਮਚ ਲਾਲ ਮਿਰਚ ਪਾਊਡਰ, ਇਕ-ਇਕ ਛੋਟਾ ਚਮਚ ਧਨੀਆ ਪਾਊਡਰ ਅਤੇ ਅੰਬਚੂਰ ਪਾਊਡਰ, 1 ਛੋਟਾ ਚਮਚ ਕਸੂਰੀ ਮੇਥੀ ਪਾਊਡਰ, ਸੁਆਦ ਅਨੁਸਾਰ ਨਮਕ ਅਤੇ ਤੇਲ।
ਵਿਧੀ : ਪੈਨ 'ਚ ਤੇਲ ਗਰਮ ਕਰੋ। ਪਿਆਜ ਤੇ ਲਸਣ ਭੁੰਨੋ। ਪਨੀਰ ਪਾ ਕੇ 1 ਮਿੰਟ ਲਈ ਭੁੰਨੋ। ਮਸਾਲੇ ਮਿਲਾਓ, ਸਾਰੀਆਂ ਸਬਜ਼ੀਆਂ ਪਾ ਕੇ 5 ਮਿੰਟ ਤੱਕ ਰਿੱਝਣ ਦਿਓ। ਨਮਕ ਤੇ ਕਸੁਰੀ ਮੇਥੀ ਪਾਓ। ਇਸ ਮਿਸ਼ਰਣ ਨੂੰ ਪਰੌਂਠਿਆਂ ਵਿਚ ਭਰ ਕੇ ਰੋਲ ਬਣਾਓ। ਬਟਰ ਪੇਪਰ ਨਾਲ ਲਪੇਟੋ। ਪੁੰਗਰੇ ਮੂੰਗ ਤੇ ਛੋਲਿਆਂ ਦੇ ਸਲਾਦ ਨਾਲ ਪਰੋਸੋ।
|
|
|
ਰੋਗਨ ਜੋਸ਼ |
|
|
|
Thursday, 10 November 2011 |
ਸਮੱਗਰੀ : ਮਟਨ 500 ਗ੍ਰਾਮ, ਪਿਆਜ਼ 4-5, ਲੱਸਣ 5-6 ਕਲੀਆਂ, ਹਲਦੀ ਜ਼ਰੂਰਤ ਅਨੁਸਾਰ, ਲਾਲ ਮਿਰਚ ਪਾਊਡਰ ਸਵਾਦ ਅਨੁਸਾਰ, ਹਰਾ ਧਨੀਆ 10-12 ਗ੍ਰਾਮ, ਜਾਵਿਤਰੀ ਚੁਕਟੀ ਭਰ, ਗਰਮ ਮਸਾਲਾ ਪਾਊਡਰ ਸਵਾਦ ਅਨੁਸਾਰ, ਦਹੀ 350 ਗ੍ਰਾਮ, ਟਮਾਟਰ 250 ਗ੍ਰਾਮ, ਅਦਰਕ 10-12 ਗ੍ਰਾਮ, ਨਮਕ ਸਵਾਦ ਅਨੁਸਾਰ, ਧਨੀਆ ਪਾਊਡਰ ਸਵਾਦ ਅਨੁਸਾਰ, ਹਰੀ ਮਿਰਚ 2-3, ਜੈਫਲ ਚੁਟਕੀ ਭਰ, ਘੀ ਜਾਂ ਤੇਲ 50-60 ਗ੍ਰਾਮ।
ਵਿਧੀ : ਮਟਨ ਦੇ ਸਿਰਫ ਲੈਗ ਪੀਸ ਲਿਆਓ ਅਤੇ ਧੋ ਲਓ। ਕੂਕਰ ਵਿਚ ਘੀ ਜਾਂ ਤੇਲ ਗਰਮ ਕਰੋ ਅਤੇ ਪੀਸੀ ਹੋਈ ਹਰੀ ਮਿਰਚ, ਲੱਸਣ, ਅਦਰਕ ਅਤੇ ਪਿਆਜ਼ ਪਾ ਕੇ ਭੁੰਨੋ। ਪਿਆਜ਼ ਦੀ ਰੰਗਤ ਸੁਨਹਿਰੀ ਹੋ ਜਾਣ 'ਤੇ ਮਿਕਸੀ ਵਿਚ ਪੀਸ ਕੇ ਬਣਾਇਆ ਗਿਆ ਟਮਾਟਰ ਦਾ ਰਸ ਮਿਲਾ ਦਿਓ। ਟਮਾਟਰ ਸਣੇ ਪਿਆਜ਼ ਦਾ ਮਿਸ਼ਰਣ ਚਲਾ ਕੇ ਇਕ ਸਾਰ ਕਰੋ ਅਤੇ ਹਲਦੀ, ਨਮਕ, ਲਾਲ ਮਿਰਚ, ਧਨੀਆ ਪਾਊਡਰ, ਜਾਵਿਤਰੀ ਅਤੇ ਜੈਫਲ ਪਾ ਕੇ ਭੁੰਨੋ। ਮਟਨ ਸੁਖਾ ਦਿਓ, ਫਿਰ ਦਹੀ ਪਾ ਕੇ ਚਲਾਓ, ਗ੍ਰੇਵੀ ਗਾੜੀ ਹੋਣ ਦਿਓ। ਮਟਨ ਨੂੰ ਉਦੋਂ ਤੱਕ ਪਕਾਓ, ਜਦੋਂ ਤੱਕ ਗ੍ਰੇਵੀ ਮਟਨ ਦੇ ਟੁਕੜਿਆਂ ਵਿਚ ਪੂਰੀ ਤਰ੍ਹਾਂ ਮਿਲ ਨਾ ਜਾਵੇ। ਇਸ ਨੂੰ ਲੰਚ ਜਾਂ ਡਿਨਰ ਵਿਚ ਤੰਦੂਰੀ ਰੋਟੀ ਜਾਂ ਨਾਨ ਦੇ ਨਾਲ ਗਰਮ-ਗਰਮ ਸਰਵ ਕਰੋ।
|
|
|
ਕ੍ਰੀਮੀ ਚਿਕਨ |
|
|
|
Thursday, 10 November 2011 |
ਸਮੱਗਰੀ : ਬੋਨਲੈਸ ਚਿਕਨ 500 ਗ੍ਰਾਮ, ਪਿਆਜ 2 ਪੀਸ, ਕ੍ਰੀਮ 25-30 ਗ੍ਰਾਮ, ਨਮਕ ਸਵਾਦ ਅਨੁਸਾਰ, ਹਰਾ ਧਨੀਆ 15 ਗ੍ਰਾਮ, ਕਰੀ ਮਸਾਲਾ ਜ਼ਰੂਰਤ ਅਨੁਸਾਰ, ਦੁੱਧ 325 ਗ੍ਰਾਮ, ਸਵੀਟ ਕਾਰਨ ਕ੍ਰੀਮ 1 ਕੈਨ, ਨਿੰਬੂ 1 ਪੀਸ, ਤੇਲ, ਘੀ ਜਾਂ ਮੱਖਣ ਜ਼ਰੂਰਤ ਅਨੁਸਾਰ।
ਵਿਧੀ : ਬੋਨਲੈਸ ਚਿਕਨ ਦੇ ਟੁਕੜਿਆਂ ਨੂੰ ਧੋ ਲਓ। ਫ੍ਰਾਈਪੈਨ ਅੱਗੇ ਉਤੇ ਰੱਖੋ ਅਤੇ ਘੀ ਗਰਮ ਕਰਕੇ ਚਿਕਨ ਦੇ ਟੁਕੜਿਆਂ ਨੂੰ ਪਾ ਦਿਓ। ਟੁਕੜਿਆਂ ਨੂੰ ਕੱਢ ਕੇ ਫ੍ਰਾਈਪੈਨ ਵਿਚ ਕੱਟਿਆ ਹੋਇਆ ਪਿਆਜ਼ ਪਾ ਕੇ ਭੁੰਨ ਲਓ। ਪਿਆਜ਼ ਦੀ ਰੰਗਤ ਗੁਲਾਬੀ ਹੋ ਜਾਵੇ ਤਾਂ ਸਵੀਟ ਕ੍ਰੀਮ ਦਾ ਕੈਨ ਉਸ ਵਿਚ ਪਾ ਦਿਓ ਅਤੇ ਉਪਰ ਤੋਂ ਨਮਕ ਅਤੇ ਕਰੀ ਮਸਾਲਾ ਛਿੜਕ ਕਰਕੇ ਮਿਸ਼ਰਣ ਨੂੰ ਇਕਸਾਰ ਕਰ ਦਿਓ। ਦੁੱਧ ਪਾ ਕੇ ਉਦੋਂ ਤੱਕ ਚਲਾਓ, ਜਦੋਂ ਤੱਕ ਦੁੱਧ ਸੁੱਖ ਨਾ ਜਾਵੇ। 8-10 ਮਿੰਟ ਤੱਕ ਪਕਾਉਣ ਦੇ ਬਾਅਦ ਅੱਗ ਘੱਟ ਕਰਕੇ ਸਮੱਗਰੀ ਵਿਚ ਚਿਕਨ ਦੇ ਤਲੇ ਟੁਕੜਿਆਂ ਨੂੰ ਪਾਓ ਅਤੇ ਕ੍ਰੀਮ ਮਿਲਾ ਕੇ ਉਪਰ ਤੋਂ ਨਿੰਬੂ ਦਾ ਰਸ ਨਿਚੋੜ ਦਿਓ। ਇਸ ਨੂੰ ਲੰਚ ਜਾਂ ਡਿਨਰ ਵਿਚ ਚਾਵਲ ਅਤੇ ਰੋਟੀ ਦੇ ਨਾਲ ਗਰਮ ਗਰਮ ਸਰਵ ਕਰੋ।
|
|
|
ਚਟਪਟਾ ਫਿਸ਼ ਟਿੱਕਾ |
|
|
|
Thursday, 10 November 2011 |
|
ਸਮੱਗਰੀ : ਕੰਡਾ ਰਹਿਤ ਮੱਛੀ 150 ਗ੍ਰਾਮ, ਪਿਆਜ਼ 2 ਛੋਟੇ, ਅਦਰਕ 10-12 ਗ੍ਰਾਮ, ਲੱਸਣ 2 ਕਲੀਆਂ, ਸਿਰਕਾ 1 ਚਮਚ, ਨਮਕ ਸਵਾਦ ਅਨੁਸਾਰ, ਹਲਦੀ ਜ਼ਰੂਰਤ ਅਨੁਸਾਰ, ਘੀ ਜਾਂ ਤੇਲ ਜ਼ਰੂਰਤ ਅਨੁਸਾਰ।
ਬਣਾਉਣ ਦੀ ਵਿਧੀ : ਕੰਡਾ ਰਹਿਤ ਮੱਛੀ ਦੇ ਛੋਟੇ-ਛੋਟੇ ਟੁਕੜੇ ਧੋ ਕੇ ਸਿਰਕਾ ਲਗਾ ਦਿਓ। ਪਿਆਜ਼, ਲੱਸਣ ਅਤੇ ਅਦਰਕ ਨੂੰ ਪੀਸ ਕੇ ਉਸ ਵਿਚ ਨਮਕ ਅਤੇ ਹਲਦੀ ਘੋਲ ਕੇ ਇਕ ਸਾਰ ਕਰ ਲਓ। ਡੋਂਗੇ ਵਿਚ ਪਿਆਜ਼ ਦਾ ਮਿਸ਼ਰਣ ਪਾ ਕੇ ਉਸ ਵਿਚ ਮੱਛੀ ਦੇ ਛੋਟੇ-ਛੋਟੇ ਟੁਕੜਿਆਂ ਨੂੰ ਮਿਲਾ ਦਿਓ ਅਤੇ ਅੱਧੇ ਘੰਟੇ ਦੇ ਲਈ ਟੁਕੜਿਆਂ ਨੂੰ ਮਸਾਲਿਆਂ ਵਿਚ ਮਿਲਿਆ ਰਹਿਣ ਦਿਓ। ਸੀਖ ਵਿਚ ਸਾਰੇ ਟੁਕੜੇ ਟੰਗ ਕੇ ਅੱਗ ਉਤੇ ਤੰਦੂਰ ਵਿਚ ਸੇਕ ਲਓ। ਸਹੂਲਤ ਹੋਵੇ ਤਾਂ ਗ੍ਰਿਲਰ ਜਾਂ ਓਵਨ ਵਿਚ ਗ੍ਰਿਲ ਅਤੇ ਬੇਕ ਕਰ ਸਕਦੇ ਹੋ। ਗਰਮ-ਗਰਮ ਫਿਸ਼ ਟਿੱਕੇ ਚਿਲੀ ਸੌਸ ਅਤੇ ਟਮਾਟੋ ਸੌਸ ਦੇ ਨਾਲ ਖਾਓ ਅਤੇ ਖਿਵਾਓ।
|
|
|
ਫਿਸ਼ ਫ੍ਰਾਈਡ |
|
|
|
Thursday, 03 November 2011 |
ਸਮੱਗਰੀ : ਕੰਡਾ ਰਹਿਤ ਮੱਛੀ 500 ਗ੍ਰਾਮ, ਪਿਆਜ਼ 2 ਗੰਢੀਆਂ, ਪਿਸੀ ਕਾਲੀ ਮਿਰਚ ਸੁਆਦ ਅਨੁਸਾਰ, ਟਮਾਟੋ ਸੌਸ ਜ਼ਰੂਰਤ ਅਨੁਸਾਰ, ਅੰਬ ਚੂਰ ਸੁਆਦ ਅਨੁਸਾਰ, ਹਲਦੀ 125 ਗ੍ਰਾਮ, ਨਮਕ ਸੁਆਦ ਅਨੁਸਾਰ, ਚਿਲੀ ਸੌਸ ਜ਼ਰੂਰਤ ਅਨੁਸਾਰ, ਘੀ ਜਾਂ ਤੇਲ ਜ਼ਰੂਰਤ ਅਨੁਸਾਰ।
ਵਿਧੀ : ਕੰਡਾ ਰਹਿਤ ਮੱਛੀ ਨੂੰ ਧੋਵੋ ਅਤੇ ਉਸ ਉਤੇ ਪਾਣੀ ਮਿਲੇ ਹਲਦੀ ਦਾ ਘੋਲ ਲੇਪ ਦਿਓ। ਡੂੰਘਾਈ ਵਾਲੇ ਫ੍ਰਾਈਪੈਨ ਵਿਚ ਉਪਰ ਤੱਕ ਤੇਲ ਭਰ ਕੇ ਗਰਮ ਕਰੋ ਅਤੇ ਤੇਲ ਵਿਚ ਮੱਛੀ ਦੇ ਟੁਕੜੇ ਛੱਡ ਕੇ ਹਲਾਉਂਦੇ ਹੋਏ ਤਲੋ। ਜਦੋਂ ਟੁਕੜੇ ਹਲਕੇ ਗੁਲਾਬੀ ਰੰਗ ਦੇ ਹੋ ਜਾਣ ਤਾਂ ਉਨ੍ਹਾਂ ਨੂੰ ਤੇਲ ਵਿਚੋਂ ਕੱਢ ਕੇ ਚਕਲੇ ਉਤੇ ਰੱਖੋ ਅਤੇ ਹਥੇਲੀ ਨਾਲ ਹੌਲੀ ਹੌਲੀ ਦਬਾ ਦਿਓ ਅਤੇ ਇਕ ਵਾਰ ਫਿਰ ਤਲੋ। ਟੁਕੜੇ ਗਹਿਰੇ ਭੂਰੇ ਰੰਗ ਦੇ ਹੋ ਜਾਣ ਤਾਂ ਤੇਲ ਵਿਚੋਂ ਕੱਢ ਕੇ ਛਲਣੀ ਵਿਚ ਰੱਖੋ, ਤਾਂ ਕਿ ਤੇਲ ਛਣ ਜਾਵੇ। ਸਰਵ ਕਰਨ ਤੋਂ ਪਹਿਲਾਂ ਨਮਕ, ਕਾਲੀ ਮਿਰਚ, ਗਰਮ ਮਸਾਲਾ ਅਤੇ ਅੰਬਚੂਰ ਛਿੜਕ ਦਿਓ ਅਤੇ ਪਿਆਜ਼ ਦੇ ਰਿੰਗਾਂ ਨਾਲ ਸਜਾ ਦਿਓ। ਚਿਲੀ ਸੌਸ ਅਤੇ ਟਮਾਟੋ ਸੌਸ ਦੇ ਨਾਲ ਖਾਓ ਅਤੇ
|
|
|
ਮੂੰਗੀ ਅਤੇ ਪਾਲਕ ਦੇ ਪਕੌੜੇ |
|
|
|
Thursday, 03 November 2011 |
ਸਮੱਗਰੀ : ਮੂੰਗੀ ਦੀ ਦਾਲ 100 ਗ੍ਰਾਮ, ਪਾਲਕ 100 ਗ੍ਰਾਮ, ਤੇਲ/ਘਿਓ ਤਲਣ ਲਈ, ਗਰਮ ਮਸਾਲਾ ਅੱਧਾ ਚਮਚ, ਨਮਕ, ਮਿਰਚਾਂ, ਪੁਦੀਨੇ ਦੀ ਚਟਨੀ, ਇਮਲੀ ਸਵਾਦ ਅਨੁਸਾਰ।
ਤਰੀਕਾ :
ਮੂੰਗੀ ਦੀ ਦਾਲ ਨੂੰ 6 ਤੋਂ 8 ਘੰਟੇ ਲਈ ਪਾਣੀ ਵਿਚ ਭਿਉਂ ਕੇ ਰੱਖ ਦਿਓ।
ਭਿੱਜੀ ਹੋਈ ਦਾਲ ਨੂੰ ਮਿਕਸੀ ਜਾਂ ਕੁੰਡੀ ਸੋਟੇ ਨਾਲ ਰਗੜ ਕੇ ਬਰੀਕ ਪੇਸਟ ਬਣਾ ਲਓ।
ਪਾਲਕ ਨੂੰ ਧੋ ਕੇ ਬਹੁਤ ਹੀ ਬਰੀਕ ਕੱਟ ਲਓ।
ਦਾਲ ਦੀ ਪੇਸਟ ਵਿਚ ਨਮਕ, ਮਿਰਚ, ਗਰਮ ਮਸਾਲਾ ਅਤੇ ਪਾਲਕ ਪਾਓ।
ਇਸ ਮਿਸ਼ਰਣ ਦੇ ਪਕੌੜੇ ਤਲ ਲਓ ਅਤੇ ਇਨ੍ਹਾਂ ਨੂੰ ਇਮਲੀ ਅਤੇ ਪੁਦੀਨੇ ਦੀ ਚਟਨੀ ਨਾਲ ਪਰੋਸੋ।
|
|
|
ਟੋਮਾਟੋ-ਗਾਰਲਿਕ ਚਿਕਨ |
|
|
|
Thursday, 20 October 2011 |
ਸਮੱਗਰੀ : ਚਿਕਨ 500 ਗ੍ਰਾਮ, ਦਹੀ 50-60 ਗ੍ਰਾਮ, ਲੱਛਣ 6-7 ਕਲੀਆਂ, ਨਮਕ ਸੁਆਦ ਅਨੁਸਾਰ, ਕਾਲੀ ਮਿਰਚ ਪਾਊਡਰ ਸੁਆਦ ਅਨੁਸਾਰ, ਦਾਲ ਚੀਨੀ 5-6 ਗ੍ਰਾਮ, ਹਰੀ ਮਿਰਚ 2 ਗੱਠੀਆਂ, ਹਰਾ ਧਨੀਆਂ 10-15 ਗ੍ਰਾਮ ਘੀ ਜਾਂ ਮੱਖਣ ਸੁਆਦ ਅਨੁਸਾਰ।
ਬਣਾਉਣ ਦਾ ਤਰੀਕਾ : ਚਿਕਨ ਦੇ ਟੁਕੜਿਆਂ ਨੂੰ ਧੋ ਲਵੋ, ਫਰਾਈਪੈਨ ਨੂੰ ਅੱਗ ਉਤੇ ਰੱਖੋ ਅਤੇ ਘਿਉ ਜਾਂ ਮੱਖਣ ਗਰਮ ਕਰਕੇ ਉਸ ਵਿਚ ਲੱਛਣ, ਲਾਲ ਮਿਰਚ ਅਤੇ ਟਮਾਟਰ ਨੂੰ ਪੀਸ ਕੇ ਪਾਓ ਅਤੇ ਭੁੰਨੋ, ਫਿਰ ਜਦੋਂ ਮਿਸ਼ਰਣ ਘਿਉ ਤੋਂ ਅਲੱਗ ਹੋਣ ਲੱਗੇ ਤਾਂ ਦਹੀ ਮਿਲਾ ਕੇ ਨਮਕ ਅਤੇ ਕਾਲੀ ਮਿਰਚ ਪਾਊਡਰ ਛਿੜਕ ਦਿਓ। ਫਿਰ ਚਿਕਨ ਪਾ ਕੇ ਪਕਾਓ ਅਤੇ ਚਲਾਓ। ਗਲ ਜਾਏ ਤਾਂ ਪੈਨ ਅੱਗ ਤੋਂ ਉਤਾਰ ਦਿਓ। ਇਸ ਨੂੰ ਲੰਚ ਜਾਂ ਡਿਨਰ ਵਿਚ ਰੋਟੀ, ਪਰੌਂਠੇ ਅਤੇ ਚਾਵਲ ਦੇ ਨਾਲ ਗਰਮ-ਗਰਮ ਖਾਓ ਅਤੇ ਖਵਾਓ।
|
|
| << Start < Prev 1 2 3 4 5 6 7 8 9 10 Next > End >>
| | Results 1 - 21 of 543 |
|