tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਹਫਤੇ ਦਾ ਵਿਸ਼ੇਸ਼
ਹਫਤੇ ਦਾ ਵਿਸ਼ੇਸ਼
ਪਾਰਬਤੀ ਘਾਟੀ ਬਨਾਮ 'ਡੈੱਥ ਵੈਲੀ' PRINT ਈ ਮੇਲ
Thursday, 07 January 2010
ਡਾ. ਜਸਪਾਲ ਸਿੰਘ
ਟਰੈਕਿੰਗ ਕਰਨਾ ਹਰੇਕ ਬੰਦੇ ਦੇ ਵੱਸ ਦੀ ਗੱਲ ਹੈ, ਪਰ ਵੱਸ ਹਰੇਕ ਦਾ ਨਹੀਂ ਚੱਲਦਾ। ਕੋਈ ਕਿਸਮਤ ਵਾਲਾ ਹੀ ਪਹਾੜੀ ਪਗਡੰਡੀਆਂ ਦੀ ਖੂਬਸੂਰਤੀ, ਪਹਾੜਾਂ ਦੀ ਚੁੱਪ, ਨਦੀ ਦੇ ਪਾਣੀਆਂ ਦਾ ਜਾਦੂਮਈ ਅਤੇ ਦਿਲਕਸ਼ ਸ਼ੋਰ, ਝਰਨਿਆਂ ਦੀ ਕਲ-ਕਲ, ਜੰਗਲੀ ਹਵਾ ਦੀ ਸ਼ਾਂ-ਸ਼ਾਂ, ਚਿੱਬ-ਖੜਿੱਬੀ ਧੁੱਪ, ਪਾਣੀ ਦੇ ਗਰਮ ਸੋਮਿਆਂ ਵਿਚੋਂ ਨਿਕਲਦੀ ਭਾਫ ਅਤੇ ਜੰਗਲੀ ਪੰਖੇਰੂਆਂ-ਜਾਨਵਰਾਂ ਦੇ ਸਾਥ ਨੂੰ ਮਾਣ ਸਕਦਾ ਹੈ।
ਅਸੀਂ ਮਨੀਕਰਨ ਤੋਂ ਖੀਰਗੰਗਾ ਤੱਕ ਟਰੈਕਿੰਗ ਕਰਨ ਦਾ ਪ੍ਰੋਗਰਾਮ ਬਣਾਇਆ।  ਮਨੀਕਰਨ ਤੋਂ ਖੀਰਗੰਗਾ ਵਾਦੀ ਲੱਗਭੱਗ 30 ਕਿਲੋਮੀਟਰ ਅਤੇ ਵਰਸ਼ੈਣੀ ਤੋਂ 16 ਕਿਲੋਮੀਟਰ ਦੂਰ ਹੈ। ਪਹਿਲਾਂ ਮਨੀਕਰਨ ਤੋਂ ਖੀਰ ਗੰਗਾ ਤੱਕ ਟਰੈਕਿੰਗ ਦਾ ਪੈਦਲ ਰਸਤਾ ਹੁੰਦਾ ਸੀ, ਪਰ ਹੁਣ ਵਰਸ਼ੈਣੀ ਤੱਕ ਪੱਕੀ ਸੜਕ ਬਣ ਗਈ ਹੈ। ਵਰਸ਼ੈਣੀ ਵਿਖੇ ਤੋਸ਼ੇ ਨਾਲੇ ਅਤੇ ਪਾਰਬਤੀ ਨਦੀ ਦੇ
 
ਸੋਨੇ ਦੇ ਦੀਵਾਨੇ PRINT ਈ ਮੇਲ
Thursday, 07 January 2010

ਸੋਨਾ ਸ਼ੁਰੂ ਤੋਂ ਇਨਸਾਨ ਨੂੰ ਲੁਭਾਉਂਦਾ ਆ ਰਿਹਾ ਹੈ। ਮਨੁੱਖੀ ਇਤਿਹਾਸ ਵਿਚ ਸੋਨੇ ਦਾ ਹਮੇਸ਼ਾ ਤੋਂ ਹੀ ਬਹੁਤ ਮਹੱਤਵ ਰਿਹਾ ਹੈ। ਸੋਨੇ ਨੂੰ ਪ੍ਰਾਪਤ ਕਰਨ ਲਈ ਕਈ ਲੜਾਈਆਂ ਹੋਈਆਂ ਅਤੇ ਹਜ਼ਾਰਾਂ-ਲੱਖਾਂ ਲੋਕਾਂ ਨੇ ਇਯ ਦੀ ਭਾਲ ਵਿਚ ਆਪਣੀਆਂ ਜਾਨਾਂ ਵੀ ਗੁਆਈਆਂ। ਅੱਜ ਵੀ ਸੋਨੇ ਦੀ ਮੰਗ ਵਿਚ ਕੋਈ ਕਮੀ ਨਹੀਂ ਆਈ। ਪਿਛਲੇ ਕੁਝ ਸਮੇਂ ਵਿਚ ਸੋਨੇ ਦੀਆਂ ਵਧਦੀਆਂ ਕੀਮਤਾਂ ਨੇ ਇਸ ਨੂੰ ਹੋਰ ਵੀ ਲੁਭਾਉਣਾ ਬਣਾ ਦਿੱਤਾ ਹੈ।
ਸੋਨਾ ਪ੍ਰਾਪਤ ਕਰਨ ਦੀ ਆਸ ਵਿਚ ਲੋਕ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਅਫਰੀਕੀ ਦੇਸ਼ ਮਾਲੀ ਦੇ ਕੋਲਾ ਪਿੰਡ ਕੋਲ, ਜਿੱਥੇ 2008 ਦੀ ਬਸੰਤ ਵਿਚ ਸੋਨੇ ਦੀ ਇਕ ਕੁਦਰਤੀ ਖਾਨ ਦਾ ਪਤਾ ਲੱਗਾ ਸੀ। ਸੋਨੇ ਦੀ ਇਹ ਖਾਣ ਕੋਲਾ ਪਿੰਡ ਤੋਂ ਕੁਝ ਹੀ ਦੂਰ ਜੰਗਲ ਵਿਚ ਸਥਿਤ ਹੈ।
ਸੋਨਾ ਪ੍ਰਾਪਤ ਕਰਨ ਦੀ ਆਸ ਵਿਚ ਲੋਕ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਅਫਰੀਕੀ ਦੇਸ਼ ਮਾਲੀ ਦੇ ਕੋਲਾ ਪਿੰਡ ਕੋਲ, ਜਿੱਥੇ 2008 ਦੀ ਬਸੰਤ ਵਿਚ ਸੋਨੇ ਦੀ ਇਕ ਕੁਦਰਤੀ ਖਾਨ ਦਾ ਪਤਾ ਲੱਗਾ ਸੀ। ਸੋਨੇ ਦੀਇਹ ਖਾਨ ਕੋਲਾ

 
ਮਿਕੀ ਮਾਊਸ ਦੇ ਰਚਣਹਾਰ PRINT ਈ ਮੇਲ
Thursday, 07 January 2010

ਮਿੱਕੀ ਮਾਊਸ ਕਾਰਟੂਨਸ ਦੇ ਇਤਿਹਸ ਵਿਚ ਸਭ ਤੋਂ ਲੋਕਪ੍ਰਿਯ ਕਿਰਦਾਰਾਂ ਵਿਚੋਂ ਇਕ ਹੈ। ਸਾਡੇ ਵਿਚੋਂ ਜ਼ਿਆਦਾਤਰ ਲੋਕ ਇਸ ਨਾਂ ਤੋਂ ਚੰਗੀ ਤਰ੍ਹਾਂ ਵਾਕਫ ਹਨ। ਇਸ ਦਿਲਚਸਪ ਕਿਰਦਾਰ ਨੇ ਕਾਫੀ ਲੰਬੇ ਸਮੇਂ ਤੋਂ ਫਿਲਮਾਂ, ਟੀ. ਵੀ. ਅਤੇ ਮਨੋਰੰਜਕ ਪਾਰਕਾਂ ਰਾਹੀਂ ਪੂਰੀ ਦੁਨੀਆ ਦੇ ਲੋਕਾਂ ਦਾ ਮਨੋਰੰਜਨ ਕੀਤਾ ਹੈ। ਇਸ ਕਾਰਟੂਨ ਕਿਰਦਾਰ ਦਾ ਰਚਣਹਾਰ ਆਪਣੀ ਰਚਨਾ ਜਿੰਨਾ ਹੀ ਲੋਕਪ੍ਰਿਆ ਹੈ। ਕੀ ਤੁਸੀਂ ਜਾਣਦੇ ਹੋ ਕਿ ਇਸ ਪ੍ਰਸਿੱਧ ਕਾਰਟੂਨ ਦਾ ਰਚਣਹਾਰ ਕੌਣ ਹੈ?
ਮਿੱਕੀ ਮਾਊਸ ਪ੍ਰਸਿੱਧ ਅਮਰੀਕੀ ਮੋਸ਼ਨ ਪਿਕਚਰ ਨਿਰਮਾਤਾ ਵਾਲਟਰ ਐਲੀਵਾਸ ਡਿਜ਼ਨੀ ਦੇ ਦਿਮਾਗ ਦੀ ਉਪਜ ਸੀ। ਉਹ ਕਾਰਟੂਨ ਫਿਲਮਾਂ ਬਣਾਉਣ ਦੇ ਬਹੁਤ ਸ਼ੌਕੀਨ ਸਨ। ਨਾਲ ਹੀ ਉਹ ਹਿਕ ਸਫਲ ਐਨੀਮੇਟਰ ਵੀ ਸਨ। ਉਹਨਾਂ ਨੇ ਪਹਿਲੀ ਵਾਰ ਮਿੱਕੀ ਮਾਊਸ ਨੂੰ ਸੰਨ

 
ਪਾਨ ਤੇ ਸੁਪਾਰੀ ਵੀ ਸਿਹਤ ਲਈ ਘਾਤਕ PRINT ਈ ਮੇਲ
Thursday, 10 December 2009

ਇਹ ਆਮ ਧਾਰਨਾ ਹੈ ਕਿ ਤੰਬਾਕੂ ਅਤੇ ਇਸ ਨਾਲ ਸਬੰਧਤ ਵਸਤੂਆਂ ਨਾਲ ਹੀ ਕੈਂਸਰ ਹੁੰਦਾ ਹੈ। ਆਧੁਨਿਕ ਰਿਸਰਚ ਨੇ ਇਸ ਨੂੰ ਤੋੜ ਦਿੱਤਾ ਹੈ। ਪਾਨ ਭਾਵੇਂ ਤੰਬਾਕੂ ਜਾਂ ਸੁਪਾਰੀ ਤੋਂ ਬਿਨ੍ਹਾਂ ਹੋਵੇ, ਨੁਕਸਾਨਦੇਹ ਹੈ। ਤੰਬਾਕੂ ਦੀ ਤਰ੍ਹਾਂ ਇਹ ਚੀਜ਼ਾਂ ਵੀ ਕੈਂਸਰ ਦਾ ਕਾਰਨ ਬਣ ਸਕਦੀਆਂ ਹਨ। ਇੰਟਰਨੈਸ਼ਨਲ  ਏਜੰਸੀ ਫਾਰ ਰਿਸਰਚ ਆਨ ਕੈਂਸਰ (ਆਈ. ਏ. ਆਰ. ਸੀ.) ਜੋ ਕਿ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਹੀ ਏਜੰਸੀ ਹੈ, ਵਲੋਂ ਵੀ ਇਨ੍ਹਾਂ ਵਸਤੂਆਂ ਨੂੰ ਕਾਰਸੀਨੋਜੈਟਿਨੀ ਕਰਾਰ ਦਿੱਤਾ ਗਿਆ ਹੈ।
 ਆਈ. ਏ. ਆਰ. ਸੀ. ਵਲੋਂ ਸਥਾਪਤ ਕੀਤੀ ਮਾਹਿਰਾਂ ਦੀ ਟੀਮ ਨੇ ਵੀ ਕਾਫੀ ਸਬੂਤ ਇਕੱਠੇ ਕੀਤੇ ਹਨ ਕਿ ਤੰਬਾਕੂ ਰਹਿਤ ਪਾਨ ਦੇ ਪ੍ਰਭਾਵਾਂ ਦਾ ਵੱਡੀ ਪੱਧਰ 'ਤੇ ਵਿਸ਼ਲੇਸ਼ਣ ਕੀਤਾ। ਤਾਇਵਾਨ ਵਿਚ ਵੀ ਅਜਿਹੇ ਨਿਰੀਖਣ ਕੀਤੇ ਗਏ ਜਿੱਥੇ ਕਿ ਪਾਨ ਵਿਚ ਤੰਬਾਕੂ ਨਹੀਂ ਵਰਤਿਆ ਜਾਂਦਾ। ਪਸ਼ੂਆਂ ਉੱਤੇ ਕੀਤੇ ਪ੍ਰਯੋਗਾਂ ਤੋਂ ਵੀ ਸਿੱਧ ਹੋਇਆ ਕਿ ਤੰਬਾਕੂ ਰਹਿਤ ਪਾਨ ਅਤੇ ਸੁਪਾਰੀ ਨਾਲ ਕਾਰਸੀਨੋਜੈਨਿਟੀ ਹੋ ਸਕਦੀ ਹੈ। ਸਾਲ 1985 ਵਿਚ ਕੀਤੀ ਗਈ ਰਿਸਰਚ ਤੋਂ ਸਿੱਧ ਹੋਇਆ ਕਿ

 
ਮੈਕਸੀਕੋ ਸੰਤੁਲਿਤ ਖਾਣਿਆਂ ਦਾ ਦੇਸ਼ PRINT ਈ ਮੇਲ
Thursday, 03 December 2009

ਮੈਕਸੀਕੋ ਵਿਚ ਪਹੁੰਚ ਬਹੁਤ ਸਾਰੇ ਟੂਰਿਸਟ ਇਹ ਦੇਖ ਕੇ ਹੈਰਾਨ ਹੁੰਦੇ ਹਨ ਕਿ ਜੋ ਟ੍ਰੈਡੀਸ਼ਨਲ ਖਾਣਾ ਉਹ ਖਾ ਰਹੇ ਹਨ, ਅਮਰੀਕਾ ਵਿਚ ਖਾਧੇ ਮੈਕਸੀਕਨ ਖਾਣੇ ਤੋਂ ਅਲੱਗ ਹੈ। ਇਹ ਇਸ ਕਰਕੇ ਹੈ ਕਿ ਜੋ ਮੈਕਸੀਕਨ ਖਾਣਾ ਅਮਰੀਕਾ ਜਾਂ ਦੂਜੀਆਂ ਥਾਵਾਂ 'ਤੇ ਮਿਲਦਾ ਹੈ, ਉਸ ਤੋਂ ਥੋੜ੍ਹੀ-ਬਹੁਤੀ ਸਥਾਨਕ ਖੁਸ਼ਬੂ ਆ ਹੀ ਜਾਂਦੀ ਹੈ। ਅਮਰੀਕਾ ਵਿਚ ਮਿਲਦੇ ਮੈਕਸੀਕਨ ਖਾਣੇ ਬਿਲਕੁਲ ਵੀ ਟ੍ਰੈਡੀਸ਼ਨਲ ਨਹੀਂ, ਬਲਕਿ ਉਹਨਾਂ ਨੂੰ ਕਿਹਾ ਜਾ ਸਕਦਾ ਹੈ- ਟੈਕਸ-ਮੈਕਸ। ਇਸ ਗੱਲ ਵਿਚ ਕੁਝ ਹੋਰ ਸ਼ਾਮਲ ਕਰਦੇ ਹੋਏ ਕਿਹਾ ਜਾ ਸਕਦਾ ਹੈ ਕਿ ਜਦੋਂ ਤੁਸੀਂ ਮੈਕਸੀਕੋ ਦੇ ਕਈ ਭਾਗਾਂ ਵਿਚ ਜਾਂਦੇ ਹੋ ਤਾਂ ਉਥੋਂ ਦੇ ਲੋਕਲ ਫਲੇਵਰ ਅਤੇ ਲੋਕਲ ਟ੍ਰੈਡੀਸ਼ਨਲ ਖਾਣਿਆਂ ਦਾ ਸਵਾਦ ਵੀ ਚੱਖਦੇ ਹੋ। ਮਿਸਾਲ ਦੇ ਤੌਰ 'ਤੇ ਜਦੋਂ ਤੁਸੀਂ ਪੁਏਬਲਾ ਵਿਚੋਂ ਲੰਘਦੇ ਹੋ ਤਾਂ ਇਕ ਖਾਸ ਕਿਸਮ ਦਾ ਖਾਣਾ ਤੁਹਾਡਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ। ਉਸ ਵਿਚ ਤੁਹਾਨੂੰ ਮੋਲ ਸਾਸ ਪਰੋਸੀ ਜਾਂਦੀ ਹੈ ਜੋ ਕਿ ਹਰਬਸ, ਸਪਾਈਸਿਸ ਅਤੇ

 
ਬੰਦੀ ਵਪਾਰ PRINT ਈ ਮੇਲ
Thursday, 03 December 2009

ਡਾ. ਦਲਜੀਤ ਸਿੰਘ

ਬਹੁਤੇ ਲੋਕ ਬੰਦੀ ਵਪਾਰ ਬਾਰੇ ਕੁਝ ਵੀ ਨਹੀਂ ਜਾਣਦੇ। ਬੰਦੀ ਵਪਾਰ ਬਾਰੇ ਕਦੇ ਕਦਾਈ ਅਖ਼ਬਾਰਾਂ ਵਿਚ ਖ਼ਬਰ ਆਉਂਦੀ ਹੈ ਕਿ ਫਲਾਂ ਥਾਂ ਤੋਂ ਐਨੇ ਬੰਦੀ ਕਾਮੇ (ਬੰਧੂਆ ਮਜ਼ਦੂਰ) ਰਿਹਾਅ ਕਰਵਾਏ ਗਏ, ਜਿਹਨਾਂ ਵਿਚ ਐਨੇ ਬੱਚੇ ਅਤੇ ਐਨੀਆਂ ਤੀਵੀਆਂ ਸ਼ਾਮਲ ਸਨ। ਬੰਦੀ ਵਪਾਰ ਇੰਨੇ ਸਿਖਰ ਤੱਕ ਹੁੰਦਾ ਰਿਹਾ ਹੈ ਕਿ ਸਾਡੇ ਬਹੁਤਿਆਂ ਦੀ ਸੋਚ ਤੋਂ ਕਿਤੇ ਉਪਰ ਹੈ। ਬੰਦੀ ਵਪਾਰ ਦਾ ਜਨਮ ਦਾਤਾ ਉਹ ਦੇਸ਼ ਹਨ ਜਿਹੜੇ ਸੈਂਕੜੇ ਸਾਲਾਂ ਤੋਂ ਦੂਰ ਦੁਰਾਡੇ ਦੇ ਦੇਸ਼ਾਂ ਉਤੇ ਕਬਜ਼ੇ ਕਰਦੇ ਆ ਰਹੇ ਹਨ।
ਕ੍ਰਿਸਟੋਫਰ ਕੋਲੰਬਸ ਨੇ ਅਗਸਤ 1492 ਵਿਚ ਅੱਜ ਦੇ ਹਿਸਾਬ ਚਾਲੀ ਲੱਖ ਰੁਪਏ ਕਰਜ਼ਾ ਚੁੱਕ ਕੇ ਅਮਰੀਕਾ ਵੱਲ ਆਪਣਾ ਜਹਾਜ਼ ਠੇਲ੍ਹ ਦਿੱਤਾ। ਉਸ ਦੇ ਨਾਲ ਪੰਜ ਅੰਦਰਖਾਤੇ ਯਹੂਦੀ ਪਰ ਉਪਰੋਂ ਈਸਾਈ ਲੋਕ ਸਨ, ਜਿਹਨਾਂ ਵਿਚ ਇਕ ਹਿਕਮਤੀ ਸੀ ਜਿਸ ਦਾ ਨਾਂ ਸੀ ਬੇਮਾਲ। ਅਮਰੀਕਾ ਤੋਂ ਵਾਪਰੀ ਸਫਰ ਵੇਲੇ ਬੇਮਾਲ ਦੇ ਆਖੇ ਲੱਗ ਕੇ ਕੋਲੰਬਸ ਨੇ 500 ਦੇਸੀ ਅਮਰੀਕਨ

 
ਹੁੰਮਸ, ਹਰਿਆਵਲ ਤੇ ਠੰਢਕ PRINT ਈ ਮੇਲ
Thursday, 22 October 2009
ਡਾ. ਮਨਜੀਤ ਸਿੰਘ ਬੱਲ
ਪ੍ਰੋਫੈਸਰ ਅਤੇ ਮੁਖੀ ਪੈਥੋਲੋਜੀ ਵਿਭਾਗ, ਮੈਡੀਕਲ ਕਾਲਜ ਰਾਜਿੰਦਰਾ ਹਸਪਤਾਲ ਪਟਿਆਲਾ
This e-mail address is being protected from spam bots, you need JavaScript enabled to view it
ਸਾਉਣ-ਭਾਦੋਂ ਦੇ ਹਰਿਆਵਲੇ ਮੌਸਮ ਵਿਚ  ਅੱਜ ਫਿਰ  ਮੈਂ, ਕੁਰੂਕਸ਼ੇਤਰ ਯੁਨੀਵਰਸਿਟੀ ਦੇ ਸੱਦੇ 'ਤੇ ਬਾਹਰਲੇ ਪ੍ਰੀਖਿਆਕ ਵਜੋਂ ਇਕ ਡੈਂਟਲ ਕਾਲਜ ਵਿਚ ਇਮਤਿਹਾਨ ਲੈਣ ਲਈ ਸਿਰਸਾ ਜਾ ਰਿਹਾ ਹਾਂ । ਗੱਡੀ (ਵਹੀਕਲ) ਵਿਚ ਬੈਠਦਿਆਂ ਹੀ ਮੈਂ ਅਖ਼ਬਾਰ ਖੋਲ੍ਹ ਲਈ ਹੈ, ਸੜਕਾਂ ਚੰਗੀਆਂ ਨੇ, ਧੱਕੇ ਘੱਟ ਲਗਦੇ ਨੇ, ਮੈਂ ਆਰਾਮ ਨਾਲ ਪਿਛਲੀ ਸੀਟ 'ਤੇ  ਬੈਠਾ ਅਖ਼ਬਾਰਾਂ ਦੀਆਂ ਰੰਗ ਬਿਰੰਗੀਆਂ ਸੁਰਖੀਆਂ ਦੇਖ ਰਿਹਾ ਹਾਂ, ਖ਼ਬਰਾਂ ਵਿਚ ਹੀ ਮਗਨ ਹਾਂ।  ਇਸੇ ਲਈ ਮੇਰਾ ਧਿਆਨ ਬਾਹਰ ਵੱਲ ਨਹੀਂ ਹੈ ।
ਇਕ ਦਮ ਸਪੀਡ ਘਟ ਗਈ ਹ ।  ਬਾਹਰ ਵੱਲ, ਮੈਂ ਇਧਰ ਓਧਰ ਨਜ਼ਰ ਦੌੜਾਈ।  ਸ਼ਹਿਰ ਤੋਂ ਕਾਫੀ ਬਾਹਰ ਆ ਗਏ ਹਾਂ।   ਸਾਡੇ ਅੱਗੇ ਅੱਗੇ ਜਾਣ ਵਾਲੀ ਪੀ. ਆਰ. ਟੀ. ਸੀ. ਦੀ ਬੱਸ ਦਾ ਡਰਾਇਵਰ, ਸ਼ਾਇਦ ਓਵਰ ਟੇਕਿੰਗ ਲਈ ਰਾਹ ਨਹੀਂ ਦੇ ਰਿਹਾ,
 
ਸ਼ੌਂਕ ਹਥਿਆਰਾਂ ਦਾ PRINT ਈ ਮੇਲ
Thursday, 22 October 2009

ਪੰਜਾਬ ਮੁਲਕ ਦੇ ਅਤਿ ਵਿਕਸਿਤ ਰਾਜਾਂ ਵਿਚੋਂ ਇਕ ਹੈ। ਪੰਜਾਬ ਦੀਆਂ ਸੜਕਾਂ, ਪੁਲ, ਸ਼ਾਪਿੰਗ ਮਾਲਜ਼ ਅਤੇ ਥਾਂ-ਥਾਂ ਬਣੇ ਮੈਰਿਜ ਪੈਲੇਸ ਭਾਵੇਂ ਪੰਜਾਬ ਦੀ ਨਿਖਰੀ ਹੋਈ ਨੁਹਾਰ ਦੇ ਚਿੰਨ੍ਹ ਬਣ ਗਏ ਹਨ ਪਰ ਗੰਡਾਸੇ, ਟਕੂਏ, ਬਰਛੇ, ਕਿਰਪਾਨਾਂ ਅਤੇ ਬੰਦੂਕਾਂ ਜਿਹੇ ਰਵਾਇਤੀ ਹਥਿਆਰ ਅੱਜ ਪੰਜਾਬੀਆਂ ਦੇ ਲੋਕ ਸਭਿਆਚਾਰ ਦਾ ਅਨਿੱਖੜ ਅੰਗ ਬਣ ਬੈਠੇ ਹਨ। ਖਾਣ-ਪੀਣ, ਪਹਿਨਣ-ਖਰਚਣ ਅਤੇ ਨੱਚਣ-ਗਾਉਣ ਵਾਲੇ ਪੰਜਾਬੀ ਅੱਜ ਵੀ ਕੋਈ ਨਾ ਕੋਈ ਹਥਿਆਰ ਰੱਖਣ ਜਾਂ ਹਥਿਆਰਬੰਦ ਬੰਦਿਆਂ ਨੂੰ ਨਾਲ ਰੱਖਣ ਵਿਚ ਫਖਰ ਮਹਿਸੂਸ ਕਰਦੇ ਹਨ। ਇਸੇ ਲਈ ਸ਼ਾਇਦ ਬਹੁਤੇ ਪੰਜਾਬੀ ਇਹਨਾਂ ਹਥਿਆਰਾਂ ਨੂੰ ਅਸੁਰੱਖਿਆ ਦੀ ਭਾਵਨਾ ਕਾਰਨ ਨਹੀਂ ਸਗੋਂ ਸਮਾਜਿਕ ਰੁਤਬੇ ਲਈ ਆਪਣੇ ਕੋਲ ਰੱਖਦੇ ਹਨ।
ਪੰਜਾਬੀਆਂ ਦੇ ਹਥਿਆਰਾਂ ਨਾਲ ਲਗਾਅ ਹੋਣ ਨੂੰ ਇਤਿਹਾਸਕ ਤੱਥ ਇਸ ਕਰਕੇ ਮੰਨਿਆ ਜਾਂਦਾ ਹੈ ਕਿਉਂਕਿ ਉਹ ਮੁੱਢ ਕਦੀਮ ਤੋਂ ਹੀ ਬਾਹਰੋਂ ਆਉਂਦੇ

 
ਕਿੰਨੀਆਂ ਕੁ ਜ਼ਰੂਰੀ ਨੇ ਸਬਸਿਡੀਆਂ PRINT ਈ ਮੇਲ
Thursday, 01 October 2009

ਕਿਸੇ ਵੀ ਸਭਿਅਕ ਸਮਾਜ ਅਤੇ ਲੋਕ ਭਲਾਈ ਤੰਤਰ ਵਿਚ ਪੱਛੜੇ ਜਾਂ ਕਮਜ਼ੋਰ ਵਿਅਕਤੀਆਂ ਅਤੇ ਵਰਗਾਂ ਲਈ ਸਬਸਿਡੀਆਂ, ਮਾਲੀ ਸਹੂਲਤਾਂ, ਛੋਟਾਂ ਆਦਿ ਦੀ ਬਹੁਤ ਅਹਿਮ ਭੂਮਿਕਾ ਹੁੰਦੀ ਹੈ। ਹਰ ਵਿਅਕਤੀ ਜਾਂ ਹਰ ਵਰਗ ਦੀ ਸਮਾਜ ਵਿਚ ਇਕੋ ਜਿਹੀ ਜਿਸਮਾਨੀ, ਦਿਮਾਗੀ, ਤਕਨੀਕੀ ਜਾਂ ਆਰਥਿਕ ਸਮਰੱਥਾ ਨਹੀਂ ਹੁੰਦੀ ਅਤੇ ਹਰੇਕ ਨੂੰ ਇਕੋ ਜਿਹੇ ਮੌਕੇ ਵੀ ਨਹੀਂ ਮਿਲਦੇ। ਇਸੇ ਕਰਕੇ ਬਹੁਤ ਸਾਰੇ ਵਿਅਕਤੀ ਅਤੇ ਸਮਾਜ ਦੇ ਕੁਝ ਵਰਗ ਪੱਛੜ ਜਾਂਦੇ ਹਨ। ਇਰਵਨ ਟੌਫਲਰ ਦੀ ਥਿਊਰੀ ਹੈ ਕਿ ਜਿਵੇਂ ਜਿਵੇਂ ਸਮਾਜ ਵਿਚ ਤਕਨੀਕੀ ਉਨਤੀ ਹੁੰਦੀ ਹੈ, ਤਿਵੇਂ ਤਿਵੇਂ ਸਮਾਜ ਦਾ ਬਹੁਤਾ ਹਿੱਸਾ ਉਸ ਤਕਨੀਕੀ ਚੁਣੌਤੀ ਨਾਲ ਨਿਪਟਣ ਜਾਂ ਉਹਨਾਂ ਤੋਂ ਲਾਹਾ ਲੈਣ ਦੇ

 
ਸ਼ਹਿਰ ਨਿਰਾਲਾ ਨਿਊਯਾਰਕ PRINT ਈ ਮੇਲ
Thursday, 01 October 2009
ਮੇਰੇ ਦੋਸਤ ਸਮੀਤਰ ਸਿੰਘ ਦਾ ਪਸੰਦੀਦਾ ਸ਼ਹਿਰ ਨਿਊਯਾਰਕ ਹੈ। ਉਥੇ ਉਹ ਚਾਰ ਸਾਲ ਪੜ੍ਹਿਆ ਹੈ। ਅੱਜਕਲ੍ਹ ਉਹ ਹਾਰਵਰਡ ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਹੈ। ਗਰਮੀਆਂ ਦੀਆਂ ਦੋ ਮਹੀਨਿਆਂ ਦੀਆਂ ਛੁੱਟੀਆਂ ਵਿਚ ਨਿਊਯਾਰਕ ਦੇ ਸ਼ਹਿਰੀ ਪ੍ਰਬੰਧ ਵਿਚ ਉਸ ਨੂੰ ਆਰਜ਼ੀ ਨੌਕਰੀ ਮਿਲ ਗਈ, ਇਸ ਲਈ ਉਸ ਨੇ ਮੈਨੂੰ ਇਹ ਰੰਗਲਾ ਸ਼ਹਿਰ ਦੇਖਣ ਲਈ ਸੱਦਿਆ।
ਵੈਸੇ ਤਾਂ ਮੈਂ ਅਮਰੀਕਾ ਦੇ ਸਾਰੇ ਹੀ ਵੱਡੇ ਸ਼ਹਿਰਸ਼ਿਕਾਗੋ, ਲਾਸ ਏਂਜਲਸ, ਸਾਨ ਫਰਾਂਸਿਸਕੋ, ਹਿਊਸਟਨ ਆਦਿ ਦੇਖੇ ਹਨ। ਉਹ ਮੈਨੂੰ ਇਕੋ ਜਿਹੇ ਹੀ ਲੱਗੇਪਰ ਨਿਊਯਾਰਕ ਦੀ ਗੱਲਹੀ ਕੁਝ ਖਾਸ ਅਤੇ ਨਿਰਾਲੀ ਹੈ। ਇਹ ਸ਼ਹਿਰ ਹੈ ਭਾਵੇਂ ਅਮਰੀਕਾ ਵਿਚ ਪਰ
 
ਸੇਮ ਹੀ ਸੇਮ PRINT ਈ ਮੇਲ
Thursday, 10 September 2009
ਮਾਲਵਾ ਖੇਤਰ ਵਿਚੋਂ ਲੰਘਦੀਆਂ ਰਾਜਸਥਾਨ ਫੀਡਰ ਰਾਜਸਥਾਨ ਦੀ ਅਤੇ ਸਰਹਿੰਦ ਕਨਾਲ ਪੰਜਬ ਦੀ ਜੀਵਨ ਧਾਰਾ ਹਨ ਪਰ ਇਨ੍ਹਾਂ ਵਿਚੋਂ ਲਗਾਤਾਰ ਰਿਸ ਰਹੇ ਪਾਣੀ ਨੇ ਕੋਈ 84800 ਹੈਕਟੇਅਰ ਰਕਬੇ ਵਿਚ ਸੇਮ ਪੈਦਾ ਕਰਕੇ ਉਸ ਨੂੰ ਬਰਬਾਦ ਕਰ ਦਿੱਤਾ ਹੈ। ਰਾਜਸਥਾਨ ਫੀਡਰ 1957 ਵਿਚ ਬਣੀ ਸੀ ਤੇ ਇਹ ਸੌ ਕਿਲੋਮੀਟਰ ਤੋਂ ਵੱਧ ਸਫਰ ਪੰਜਾਬ ਦੀ ਧਰਤੀ 'ਤੇ ਤਹਿ ਕਰਦੀ ਹੈ। ਇਸ ਦੇ ਨਾਲ-ਨਾਲ ਹੀ ਸਰਹਿੰਦ ਫੀਡਰ ਚਲਦੀ ਹੈ। ਮੁਕਤਸਰ, ਫਰੀਦਕੋਟ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿਚ ਇਹਨਾਂ ਨਹਿਰਾਂ ਵਿਚੋਂ ਰਿਸਿਆ ਕਰੀਬ 30 ਪ੍ਰਤੀਸ਼ਤ ਪਾਣੀ ਜ਼ਮੀਨ ਵਿਚ ਚਲਾ ਜਾਂਾਦ ਹੈ। ਰਾਜਸਥਾਨ ਫੀਡਰ ਵਿਚੋਂ ਪਾਣੀ ਰਿਸਣ ਦੀ ਰਫਤਾਰ 3.81 ਕਿਊਸਿਕ/ਮਿਲੀਅਨ ਸਕੁਏਅਰ ਮੀਟਰ ਦੱਸੀ ਜਾਂਦੀ ਹੈ।
 
ਜੂਏਬਾਜ਼ਾਂ ਦਾ ਸ਼ਹਿਰ ਲਾਸ ਵੇਗਾਸ PRINT ਈ ਮੇਲ
Thursday, 10 September 2009

ਅਮਰੀਕਾ ਦੀ ਟੈਕਸਾਸ ਸਟੇਟ ਦੇ ਖੂਬਸੂਰਤ ਸ਼ਹਿਰ ਪਲੈਨੋਂ ਤੋਂ ਮੈਂ ਵੈਨਕੂਵਰ ਜਾਣ ਦੀ ਤਿਆਰੀ ਕਰ ਰਿਹਾ ਸਾਂ। ਅਸੀਂ ਰਾਤੀ ਟੈਕਸਾਸ ਦੀ ਰਾਜਧਾਨੀ, ਔਸਟਨ ਦੇ ਨਾਈਟ ਕਲੱਬ ਵਿਚੋਂ ਲੇਟ ਘਰ ਆਏ ਸੀ। ਪਲੈਨੋ ਬੇਹੱਦ ਸਾਫ-ਸੁਥਰਾ ਖੂਬਸੂਰਤ ਸ਼ਹਿਰ ਹੈ। ਕੰਪਿਊਟਰ ਉਤੇ ਆਨਲਾਈਨ ਸੀਟ ਬੁੱਕ ਕਰਾਉਣ ਲਈ ਕਰੈਡਿਟ ਕਾਰਡ ਦੀ ਜ਼ਰੂਰਤ ਸੀ। ਅਮਰੀਕਾ ਵਿਚ ਨੋਟਾਂ ਦੀ ਥਾਂ ਹਰ ਥਾਂ ਕਾਰਡ ਚੱਲਦਾ ਹੈ। ਮੇਰੇ ਕੋਲ ਕਿਸੇ ਅਮਰੀਕਨ ਬੈਂਕ ਦਾ ਕਰੈਡਿਟ ਕਾਰਡ ਨਹੀਂ ਸੀ। ਮੇਰੇ ਦੋਸਤ ਟੋਨੀ ਭੁੱਲਰ ਨੇ ਆਪਣੇ ਬੇਟੇ ਨੂੰ ਉਸ ਦੇ ਕਰੈਡਿਟ ਕਾਰਡ 'ਤੇ ਮੇਰੀ ਟਿਕਟ ਬੁੱਕ ਕਰਨ ਲਈ ਕਹਿ ਦਿੱਤਾ। ਟੋਨੀ ਦੇ ਬੇਟੇ ਨੇ ਖੁਸ਼ ਹੋ ਕੇ ਦੱਸਿਆ ਕਿ ਉਸ ਨੇ ਪੰਜਾਹ ਡਾਲਰ ਸਸਤੀ ਟਿਕਟ ਲੱਭ ਕੇ ਮੇਰੀ ਸੀਟ ਬੁੱਕ ਕਰਵਾ ਦਿੱਤੀ ਹੈ। ਇਹ ਪੰਜਾਹ ਡਾਲਰ ਦੀ ਬੱਚਤ ਅੱਗੇ ਜਾ ਕੇ ਮੈਨੂੰ ਪੰਜ ਸੌ ਡਾਲਰ ਵਿਚ ਪਈ।

 
ਮੂੰਹੋਂ ਬੋਲਦੀ ਤ੍ਰਾਸਦੀ PRINT ਈ ਮੇਲ
Thursday, 10 September 2009
ਕਦੇ ਕਪਾਹ ਦੀ ਪੱਟੀ ਵਜੋਂ ਜਾਣੇ ਜਾਂਦੇ ਮਾਲਵੇ ਦੇ ਮੁਕਤਸਰ ਅਤੇ ਆਲੇ-ਦੁਆਲੇ ਦੀ ਜ਼ਮੀਨ 'ਤੇ ਵਰ੍ਹਿਆਂ ਤੋਂ ਸੇਮ ਦਾ ਗਲਬਾ ਪਾਇਆ ਹੋਇਆ ਹੈ। ਲੋਕ ਤੇ ਸਰਕਾਰਾਂ ਇਸ ਗਲਬੇ ਨੂੰ ਤੋੜਨ ਦੇ ਅਣਥੱਕ ਯਤਨ ਕਰ ਰਹੇ ਹਨ, ਪਰ ਇਹ ਗਲਬਾ ਇੰਨਾ ਪੀਡਾ ਹੈ ਕਿ ਹੌਸਲੇ ਹਾਰਦੇ ਜਾ ਰਹੇ ਹਨ। ਸੇਮ ਦੀ ਮਾਰ ਵਿਚ ਆਈ ਕਿਸਾਨੀ ਦਿਨੋ-ਦਿਨ ਕਰਜ਼ੇ ਵਿਚ ਡੁੱਬਦੀ ਜਾ ਰਹੀ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹਨਾਂ ਦੀ ਜ਼ਮੀਨ ਸੇਮ ਦੇ ਪਾਣੀ ਵਿਚ।
ਬਠਿੰਡਾ-ਮਲੋਟ ਰੋਡ 'ਤੇ ਪੈਂਦੇ ਮੁਕਤਸਰ ਜ਼ਿਲ੍ਹੇ ਦੇ ਕਿਸੇ ਵੀ ਪਿੰਡ ਚਲੇ ਜਾਓ, ਸੇਮ ਦੀ ਤ੍ਰਾਸਦੀ ਮੂੰਹੋਂ ਬੋਲੇਗੀ। ਚਾਹੇ ਇਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ਗਿੱਦੜਬਾਹਾ ਦੇ ਪਿੰਡ ਘੱਗਾ, ਫੱਕਰਸਰ ਥੇੜੀ, ਬਬਾਣੀਆਂ, ਹੁਸਨਰ ਆਦਿ ਹੋਣ ਜਾਂ ਫਿਰ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਦੇ ਚੰਨੋ, ਤਪਾ ਖੇੜਾ, ਪੰਜਾਵਾ ਅਤੇ ਕੱਖਾਂ ਵਾਲੀ। ਦੋਹਾਂ ਹਲਕਿਆਂ ਦੇ ਪਿੰਡਾਂ ਵਿਚ ਵਰ੍ਹਿਆਂ ਤੋਂ ਸੇਮ ਨੇ ਗਲਬਾ ਪਾਇਆ ਹੋਇਆ ਹੈ।
 
ਫਰਾਂਸ ਦਾ ਖੂਬਸੂਰਤ ਸ਼ਹਿਰ PRINT ਈ ਮੇਲ
Thursday, 03 September 2009
ਸਟਰਾਸਬਰਗ
ਯਾਦਾਂ ਜ਼ਿੰਦਗੀ ਦੇ ਸਫਰ ਦਾ ਅਹਿਮ ਹਿੱਸਾ ਹੁੰਦੀਆਂ ਹਨ। ਯਾਦਾਂ ਤੋਂ ਬਿਲਾਂ ਤਾਂ ਸ਼ਾਇਦ ਜੀਵਨ ਵਿਚ ਰਸ ਹੀ ਨਾ ਰਹੇ। ਯਾਦਾਂ ਮਿੱਠੀਆਂ ਵੀ ਹੁੰਦੀਆਂ ਨੇ ਅਤੇ ਕੌੜੀਆਂ ਵੀ। ਮਿੱਠੀਆਂ ਯਾਦਾਂ ਜ਼ਿੰਦਗੀ ਦੇ ਸਫਰ ਨੂੰ ਤੋਰੀ ਰੱਖਣ ਲਈ ਉਤਸ਼ਾਹ ਦਿੰਦੀਆਂ ਨੇ। ਕੁਝ ਅਜਿਹੀਆਂ ਹੀ ਯਾਦਾਂ ਨੇ ਫਰਾਂਸ ਦੇ ਸ਼ਹਿ ਸਟਰਾਸਬਰਗ ਦੀਆਂ, ਜਿਹਨਾਂ ਨਾਲ ਬਹੁਤ ਕੁਝ ਜੁੜਿਆ ਹੋਇਆ ਹੈ।
ਸਟਰਾਸਬਰਗ ਬਾਰੇ ਕੁਝ ਸਾਥੀਆਂ ਦੀ ਪਹਿਲੀ ਪ੍ਰਤੀਕਿਰਿਆ ਇਹ ਸੀ, ਬੜਾ 'ਸਲੀਪੀ' ਜਿਹਾ ਸ਼ਹਿਰ ਏ। ਪਰ ਪਤਾ ਨਹੀਂ ਮੈਨੂੰ ਤਾਂ ਇਹ ਸ਼ਹਿਰ ਬੜਾ ਚੰਗਾ ਲੱਗਿਆ। ਇਹ ਤਾਂ ਉਸ ਦਰਿਆ ਵਰਗਾ ਏ, ਜਿਹੜਾ ਕਈ ਨਦੀਆਂ ਨਾਲਿਆਂ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਆਪਣੇ 'ਚ ਰਲਾ ਲੈਂਦਾ ਅਤੇ ਨਿਰੰਤਰ ਵਗਦਾ ਰਹਿੰਦਾ ਏ। ਅੱਜ ਸਾਰੀ ਦੁਨੀਆ ਗਲੋਬਲ ਪਿੰਡ ਬਣ ਗਈ ਏ- ਇਹ ਸਤਰ ਹਰ ਥਾਂ ਪੜ੍ਹਨ, ਸੁਣਨ ਨੂੰ ਮਿਲ ਜਾਂਦੀ ਏ। ਇੱਥੇ ਆ ਕੇ ਹੰਢਾਏ ਪਲਾਂ ਦੌਰਾਨ ਇਹ ਸੱਤਰ ਮੈਨੂੰ ਸੱਚ ਵੀ ਜਾਪੀ। ਪਹੁੰਚੇ ਤਾਂ ਅਸੀਂ ਰਾਤ ਨੂੰ ਸਾਂ। ਸਫਰ ਦੀ ਥਕਾਵਟ ਨੇ ਕੁਝ ਪਤਾ ਹੀ ਨਾ ਲੱਗਣ ਦਿੱਤਾ। ਅਗਲੀ ਸਵੇਰ ਐਤਵਾਰ ਸੀ ਅਤੇ ਸਟਰਾਸਬਰਗ ਵਿਚ
 
ਜਿੱਨਾਹ ਬ੍ਰਿਟੇਨ 'ਚ ਚੋਣਾਂ ਜਿੱਤ ਜਾਂਦੇ ਤਾਂ ਭਾਰਤ ਦਾ ਇਤਿਹਾਸ ਹੋਰ ਹੀ ਹੁੰਦਾ PRINT ਈ ਮੇਲ
Thursday, 03 September 2009

ਲਾਰਡ ਡੈਨਿਸ ਹੇਲੀ ਨੇ ਕੁਝ ਸਾਲ ਪਹਿਲਾਂ ਮੈਨੂੰ ਇੱਕ ਕਹਾਣੀ ਸੁਣਾਈ ਸੀ, ਜੋ ਕਿ ਇਸ ਸਮੇਂ ਦੇਸ਼ਵਾਸੀਆਂ ਲਈਕਾਫੀ ਦਿਲਚਸਪ ਹੋ ਸਕਦੀ ਹੈ ਜਦੋਂ ਸਾਰੇ ਦੇਸ਼ 'ਚ ਜਿੱਨਾਹ ਨੂੰ ਲੈ ਕੇ ਹਲਚਲ ਮਚੀ ਹੋਈ ਹੈ।
 20 ਵੀਂ ਸਦੀ ਦੀ ਮੁੱਢਲੀ ਚੌਥਾਈ (ਹੇਲੀ ਨੂੰ ਇਨ੍ਹਾਂ ਚੋਣਾਂ ਦੀ ਤਰੀਕ ਚੇਤੇ ਨਹੀਂ ਸੀ) ਵਿਚ ਹੋਈਆਂ ਆਮ ਚੋਣਾਂ ਦੌਰਾਨ ਸਾਊਥ ਲੀਡਸ ਦੇ ਲੇਬਰ ਪਾਰਟੀ ਦੇ ਜਿਨ੍ਹਾਂ ਤਿੰਨ ਉਮੀਦਵਾਰਾਂ ਦੀ ਸੂਚੀ ਬਣਾਈ ਗਈ ਸੀ, ਉਨ੍ਹਾਂ 'ਚੋਂ ਇੱਕ ਨਾਂ ਸੀ. ਐਮ. ਏ. ਜਿੱਨਾਹ ਦਾ। ਹੇਲੀ ਨੇ ਕਿਹਾ ਸੀ, ''ਜੇ ਜਿੱਨਾਹ ਨੂੰ ਉਦੋਂ ਲੇਬਰ ਪਾਰਟੀ ਦੀ ਟਿਕਟ ਮਿਲ ਜਾਂਦੀ ਤੇ ਉਹ ਚੋਣ ਜਿੱਤ ਜਾਂਦੇ ਤਾਂ ਕੀ ਅੱਜ ਭਾਰਤ ਦਾ ਇਤਿਹਾਸ ਕੁਝ ਹੋਰ ਨਾ ਹੁੰਦਾ? ''
 ਹੇਲੀ ਦੇ ਇਸ ਸਵਾਲ ਵਿਚੋਂ ਇਕ ਹੋਰ ਸਵਾਲ ਉੱਠਦਾ ਹੈ ਕਿ ਉਦੋਂ ਫਿਰ ਇਸ ਮਹਾਦੀਪ ਦੇ ਇਤਿਹਾਸ 'ਚ

 
ਇਕ ਧੀ ਵੱਲੋਂ ਮਾਂ ਦੀ PRINT ਈ ਮੇਲ
Thursday, 03 September 2009


ਭਾਲ

ਕਈ ਅਮੀਰ ਅਰਬੀ ਸ਼ੇਖ਼ ਨੌਜਵਾਨ ਕੁੜੀਆਂ ਦੀ ਭਾਲ 'ਚ ਇਧਰ ਆਉਂਦੇ ਹਨ ਅਤੇ ਕੁਝ ਰਕਮ ਬਦਲੇ ਇਨ੍ਹਾਂ ਨੂੰ ਆਪਣੇ ਨਾਲ ਲੈ ਜਾਂਦੇ ਹਨ। ਇਹ ਵਰਤਾਰਾ ਦੇਸ਼ ਦੇ ਗਰੀਬੀ ਮਾਰੇ ਇਲਾਕਿਆਂ ਵਿਚ ਵੱਧ-ਫੁੱਲ ਰਿਹਾ ਹੈ, ਜਦਕਿ ਸਮਾਜ ਤੇ ਕਾਨੂੰਨ ਮੂਕ ਦਰਸ਼ਕ ਬਣੇ ਬੈਠੇ ਹਨ। ਕਈ ਸ਼ੇਖਾਂ ਨੂੰ ਤਾਂ ਆਪਣੀਆਂ ਨੌਜਵਾਨ ਪਤਨੀਆਂ ਦੀ ਤਸਕਰੀ ਕਰਦਿਆਂ ਰੰਗੇ ਹੱਥੀਂ ਫੜਿਆ ਗਿਆ ਹੈ ਜਦਕਿ ਕਈ ਸ਼ੇਖ ਬਚ ਨਿਕਲਦੇ ਹਨ। ਬਦਕਿਸਮਤ ਕੁੜੀਆਂ ਦੀਆਂ ਦੁੱਖ ਭਰੀਆਂ ਕਹਾਣੀਆਂ ਹਰੇਕ ਬੀਤੇ ਦਿਨ ਨਾਲ ਭੁੱਲ-ਭੁਲਾ ਜਾਂਦੀਆਂ ਹਨ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਦੂਰ-ਦੁਰਾਡੇ ਦੇਸ਼ 'ਚ ਗੁਲਾਮਾਂ ਜਿਹੀਆਂ ਬਣ ਜਾਂਦੀਆਂ ਹਨ।
 ਸਮਾਜ ਦੇ ਅਜਿਹੇ ਸ਼ਰਮਨਾਕ ਕਾਰਿਆਂ ਤੋਂ ਪਰ੍ਹੇ ਭਾਵੇਂ ਤਾਰਫਾ ਦਾ ਨਿੱਜੀ ਜੇਹਾਦ ਦੋ ਸਾਲਾਂ ਤੋਂ ਚੱਲ ਰਿਹਾ ਹੈ। ਪਹਿਲਾਂ ਉਸ ਨੂੰ ਆਪਣੀ ਮਾਂ ਬਾਰੇ ਉਦੋਂ ਪਤਾ ਲੱਗਿਆ ਜਦੋਂ ਉਹ ਪੁਰਾਣੀਆਂ ਕਿਤਾਬਾਂ ਦਾ ੈਖਰ ਫੋਲ ਰਹੀ ਸੀ ਤੇ ਇਸ ਢੇਰ ਵਿਚੋਂ ਉਸ ਨੂੰ ਇਕ ਕੈਸਿਟ ਮਿਲ ਗਈ ਜਿਸ ਵਿਚੋਂ ਉਸ ਨੂੰ ਆਪਣੀ ਮਾਂ ਦੀ ਆਵਾਜ਼ ਸੁਣਨ ਨੂੰ ਮਿਲੀ। ਇਹ ਟੇਪ ਉਸ ਦੀ ਮਾਂ ਨੇ ਉਸ ਦੇ ਪਿਤਾ ਸ਼ੇਖ ਅਬਦੁਲ ਰਹਿਮਾਨ ਮੁਹੰਮਦ ਅਬਦੁੱਲਾ (ਜਿਹੜਾ ਹੁਣ 90 ਸਾਲ ਦਾ ਹੋ ਗਿਆ ਹੈ) ਨੂੰ ਹਮਦਰਦੀ ਦੀ ਭੀਖ ਮੰਗਦਿਆਂ ਭੇਜੀ ਸੀ।

 
ਸ਼ਰਾਪ ਬਣੀਆਂ ਖਾਪ PRINT ਈ ਮੇਲ
Thursday, 03 September 2009
ਲੱਗਭੱਗ ਦਸ ਸਾਲ ਪਹਿਲਾਂ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਸਿੰਹਵਾਲ ਪਿੰਡ ਵਿਚ ਪੁਲਿਸ ਦੀ ਮੌਜੂਦਗੀ ਵਿਚ ਵੇਦਪਾਲ ਨਾਂ ਦੇ ਇਕ ਲੜਕੇ ਨੂੰ ਕਤਲ ਕਰਕੇ ਉਸਦੀ ਲਾਸ਼ ਨੂੰ ਚੌਰਾਹੇ ਉਤੇ ਸੁੱਟ ਦਿੱਤਾ ਗਿਆ ਸੀ। ਵੇਦਪਾਲ ਹਾਈ ਕੋਰਟ ਦੇ ਆਦੇਸ਼ 'ਤੇ ਮਿਲੀ ਪੁਲਿਸ ਸੁਰੱਖਿਆ ਦੇ ਨਾਲ ਆਪਣੀ ਪਤਨੀ ਸੋਨੀਆ ਨੂੰ ਲੈਣ ਉਸਦੇ ਪਿੰਡ ਗਿਆ ਸੀ। ਇਹ ਕੋਈ ਇੱਕਾ-ਦੁੱਕਾ ਮਾਮਲਾ ਨਹੀਂ ਸੀ। ਭਾਰਤ ਦੀ ਜਨਵਾਦੀ ਮਹਿਲਾ ਸਮਿਤੀ ਦੀ ਹਰਿਆਣਾ ਬਰਾਂਚ ਦਾ ਕਹਿਣਾ ਹੈ ਕਿ 100 ਤੋਂ ਜ਼ਿਆਦਾ ਲੜਕੇ-ਲੜਕੀਆਂ ਨੂੰ ਜਾਤੀ, ਪਿੰਡ, ਪਰਿਵਾਰ ਜਾਂ ਸਮਾਜ ਦੇ ਸਨਮਾਨ ਜਾਂ ਇੱਜ਼ਤ ਦੇ ਨਾਂ ਉਤੇ ਕਤਲ ਕਰ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ
 
ਪੰਜਾਬੀ ਮੀਡੀਆ ਦਾ ਗਲੋਬਲੀਕਰਨ PRINT ਈ ਮੇਲ
Thursday, 06 August 2009
ਸੰਯੁਕਤ ਰਾਸ਼ਟਰ ਵੱਲੋਂ ਪਿੱਛੇ ਜਿਹੇ ਜਾਰੀ ਇਕ ਰਿਪੋਰਟ ਵਿਚ ਭਾਵੇਂ ਪੇਸ਼ੀਨਗੋਈ ਕੀਤੀ ਗਈ ਹੈ ਕਿ ਦਰਜਨਾਂ ਹੋਰ ਘੱਟ ਗਿਣਤੀ ਭਾਸ਼ਾਵਾਂ ਸਣੇ ਪੰਜਾਬੀ ਦਾ ਇਸ ਸਦੀ ਦੇ ਅੰਤ ਤੱਕ ਨਾਮੋ ਨਿਸ਼ਾਨ ਮਿਟ ਜਾਵੇਗਾ, ਪ੍ਰੰਤੂ ਇਸ ਦੇ ਬਾਵਜੂਦ ਵਿਸ਼ਵ ਦੇ ਸੌ ਤੋਂ ਵੱਧ ਦੇਸ਼ਾਂ ਵਿਚ ਵੱਸੇ .7 ਕਰੋੜ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਦੀ ਅੱਜ ਦੁਨੀਆ ਭਰ ਵਿਚ ਬੱਲੇ ਬੱਲੇਹਨ। ਨੈਟ ਵਰਤਣ ਵਾਲਿਆਂ ਵੱਲੋਂ ਵਿਸ਼ਵ ਭਰ ਵਿਚ ਫੈਲੇ ਪੰਜਾਬੀਆਂ ਦੀ ਵੱਸੋਂ ਵਾਲੇ ਇਨ੍ਹਾਂ ਵੱਖ ਵੱਖ ਖਿੱਤਿਆਂ ਨੂੰ ਸਮੁੱਚੇ ਰੂਪ ਵਿਚ ਗਲੋਬਲ ਪੰਜਾਬ ਸੱਦਿਆ ਜਾਂਦਾ ਹੈ।
 
ਇਤਿਹਾਸ ਦਾ ਮਾਣਮੱਤਾ ਵਰਕਾ : ਗ਼ਦਰ ਐਕਸਪ੍ਰੈਸ PRINT ਈ ਮੇਲ
Thursday, 23 July 2009

ਭਾਰਤ ਦੀ ਜੰਗੇ ਆਜ਼ਾਦੀ ਦੇ ਇਤਿਹਾਸ ਵਿੱਚ ਪ੍ਰਦੇਸੀਆਂ ਦਾ ਯੋਗਦਾਨ ਸਭ ਤੋਂ ਵੱਡਾ ਹੈ। ਹਨ੍ਹੇਰੀ ਰਾਤ ਵਰਗੀ ਜ਼ਿੰਦਗੀ ਵਾਲੇ ਭਾਰਤ ਵਿੱਚੋਂ 20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਕਮਾਈਆਂ ਕਰਨ ਗਏ ਪੰਜਾਬੀ ਪੁੱਤਰਾਂ ਨੂੰ ਅਸਲ ਗੁਲਾਮੀ ਦਾ ਅਹਿਸਾਸ ਉਦੋਂ ਹੋਇਆ ਜਦੋਂ ਉਨ੍ਹਾਂ ਦੀ ਕਿਰਤ ਨੂੰ ਫਰੰਗੀਆਂ ਨਾਲੋਂ ਘੱਟ ਉਜ਼ਰਤ ਮਿਲਦੀ। ਰੰਗ ਨਸਲ ਦੇ ਭੇਦਭਾਵ ਨੇ ਵੀ ਪੰਜਾਬੀ ਪੁੱਤਰਾਂ ਦੇ ਸੀਨੇ ਨੂੰ ਵਿੰਨਿਆਂ। ਗੁਲਾਮੀ ਅਤੇ ਆਜ਼ਾਦੀ ਵਿਚਲਾ ਫਰਕ ਵੀ ਬੇਗਾਨੇ ਘਰ ਪਹੁੰਚ ਕੇ ਹੀ ਪਤਾ ਲਗਦਾ ਹੈ। ਆਪਣੀ ਧਰਤੀ ਦਾ ਸਵੈ-ਮਾਣ ਲੱਭਣ ਵਾਲੇ ਮੁੱਢਲੇ

 
ਪਰਵਾਸੀਆਂ ਦਾ ਪਰਤਣਾ PRINT ਈ ਮੇਲ
Thursday, 16 July 2009

ਦੁਨੀਆਂ ਦੇ ਸਭ ਤੋਂ ਤਕੜੇ ਮੁਲਕ ਅਮਰੀਕਾ ਦੀ ਅਰਥ ਵਿਵਸਥਾ ਦੇ ਡਗਮਗਾਉਣ ਨੇ ਜਦੋਂ ਆਲਮੀ ਆਰਥਿਕ ਸੰਕਟ ਦਾ ਰੂਪ ਧਾਰਨਾ ਸ਼ੁਰੂ ਕੀਤਾ ਤਾਂ ਹੋਰਨਾਂ ਅਮੀਰ, ਵਿਕਾਸਮਈ ਅਤੇ ਵਿਕਾਸ ਦੇ ਪੈਮਾਨੇ ਛੂਹਣ ਦੀ ਜੱਦੋ-ਜਹਿਦ ਵਿਚ ਲੱਗੇ ਅਰਥਚਾਰਿਆਂ 'ਚ ਵੀ ਭਾਰੀ ਹਿਲਜੁਲ ਹੋਣੀ ਸ਼ੁਰੂ ਹੋ ਗਈ। ਵਿਸ਼ਵੀ ਆਰਥਿਕ ਉਨਤੀ ਦੀ ਰਫ਼ਤਾਰ ਜਦੋਂ ਥੋੜ੍ਹੀ ਮੱਧਮ ਗਤੀ 'ਤੇ ਆਈ ਤਾਂ ਸ਼ੇਅਰ ਬਾਜ਼ਾਰ ਵੀ ਮੂਧੇ ਮੂੰਹ ਡਿੱਗ ਪਏ। ਕਈ ਕੰਪਨੀਆਂ ਦੇ ਦਰਾਂ ਨੂੰ ਜੰਦਰੇ ਵੱਜ ਗਏ ਤੇ ਸੈਂਕੜੇ ਨਿਵੇਸ਼ਕਾਂ 'ਤੇ ਮੰਦਹਾਲੀ ਆ ਗਈ। ਜਦ ਵਪਾਰਕ ਅਦਾਰਿਆਂ 'ਤੇ ਮੰਦਹਾਲੀ ਦਾ ਸਾਇਆ ਪੱਸਰਿਆ ਤਾਂ ਬਹੁਤ ਸਾਰੀਆਂ ਬਹੁ-ਕੌਮੀ ਕੰਪਨੀਆਂ ਨੇ ਆਪਣੇ ਕਾਰੋਬਾਰ ਨੂੰ ਸਮੇਟਣਾ ਸ਼ੁਰੂ ਕਰ ਦਿੱਤਾ।

 
ਸਮਲਿੰਗੀ ਵਿਆਹ ਇਕ ਵਿਨਾਸ਼ਕਾਰੀ ਪ੍ਰਵਿਰਤੀ PRINT ਈ ਮੇਲ
Thursday, 16 July 2009

ਵਿਆਹ ਦੀ ਰਸਮ ਮਨੁੱਖੀ ਸਮਾਜ ਦੇ ਸਦਾਚਾਰਕ ਪੱਖ ਦੀ ਸ਼ਾਨਦਾਰ ਬੁਲੰਦੀ ਹੈ। ਇਹ ਮਨੂੱਖੀ ਜੀਵਨ ਦਾ ਸਭ ਤੋਂ ਖੂਬਸੂਰਤ ਅਤੇ ਖੁਸ਼ੀਆਂ ਭਰਿਆ ਮੌਕਾ ਹੁੰਦਾ ਹੈ। ਇਹ ਪ੍ਰਣਾਲੀ ਸਮਾਜਿਕ ਖੁਸ਼ਹਾਲੀ ਤੇ ਵਿਕਾਸ ਦੀ ਇਕ ਪਵਿੱਤਰ ਅਤੇ ਮਹੱਤਵਪੂਰਨ ਬੁਨਿਆਦ ਹੈ। ਮਨੁੱਖੀ ਮਨ ਦੀ ਭਟਕਣਾ ਤੇ ਤ੍ਰਿਸ਼ਨਾ ਦੇ ਕਿਸੇ ਵੀ ਰੂਪ ਨੂੰ ਵਿਆਹ ਸ਼ਬਦ ਦੀ ਸੰਗਿਆ ਦੇਣੀ ਮਨੁੱਖਤਾ ਲਈ ਬਹੁਤ ਹੀ ਹਾਨੀਕਾਰਕ ਤੇ ਘਿਨਾਉਣਾ ਅਪਰਾਧ ਹੈ। ਕੋਈ ਵੀ ਸਪਸ਼ਟ ਅਤੇ ਸੰਤੁਲਿਤ ਸੋਚ ਵਾਲਾ ਵਿਅਕਤੀ ਅਜਿਹੇ ਦੁਸ਼ਕਰਮ ਦੀ ਪ੍ਰੋੜ੍ਹਤਾ ਨਹੀਂ ਕਰ ਸਕਦਾ।
'ਵਿਆਹ' ਸੰਸਕ੍ਰਿਤ ਦਾ ਸ਼ਬਦ ਹੈ। ਇਸਦਾ ਅਰਥ ਹੈ ਇਕ-ਦੂਜੇ ਨੂੰ ਪ੍ਰਾਪਤ ਕਰਨਾ। ਵਿਆਹ ਦੇ ਸੰਸਕਾਰ ਨਾਲ ਇਸਤਰੀ ਪੁਰਸ਼ ਸਰੀਰਕ ਸਾਂਝ ਅਤੇ ਸੰਤਾਨ ਦੀ ਉਤਪੱਤੀ ਲਈ ਇਕ-ਦੂਜੇ ਨਾਲ ਬੱਝ ਜਾਂਦੇ ਹਨ। ਮੈਰਿਜ ਦਾ ਅਰਥ ਵੀ ਇਸਤਰੀ-ਮਰਦ ਦਾ

 
<< Start < Prev 1 2 3 4 5 6 Next > End >>

Results 1 - 21 of 125
 

Advertisement

AdvertisementAdvertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Punjabi News paper : Ajit weekly Programming and Design :: Mehra Media