tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਸਾਂਝਾ ਪੰਜਾਬ
ਸਾਂਝਾ ਪੰਜਾਬ
ਪੰਜਾਬੀ ਅਪਾਰਟੀਡ (apartheid) PRINT ਈ ਮੇਲ
Thursday, 22 December 2011

ਜਸਟਿਸ ਸੱਯਦ ਆਸਿਫ਼ ਸ਼ਾਹਕਾਰ

ਅੱਜ ਦਾ ਬੰਦਾ ਜਿਥੇ ਹੋਰ ਚੱਕਰਾ੬ ਵਿਚ ਫਸਿਆ ਹੋਇਆ ਏ ਉਹਦੇ ਵਿਚ ਇੱਕ ਚੱਕਰ ਨਾਪ ਤੋਲ ਦਾ ਵੀ ਏ। ਹਰ ਬੰਦਾ ਹਰ ਵੇਲੇ ਕੁਝ ਨਾ ਕੁੱਝ ਨਾਪਦਾ ਤੇ ਤੋਲਦਾ ਰਹਿੰਦਾ ਏ। ਇਹ ਸਿਰਫ਼ ਚੀਜ਼ਾ ਤੇ ਗੱਲਾ੬ ਨੂੰ ਈ ਨਹੀਂ ਨਾਪਦਾ ਤੋਲਦਾ ਸਗੋ੬ ਇਨਸਾਨ ਵੀ ਇਹਦੀ ਤਕੜੀ ਦੇ ਪੱਲੜਿਆ੬ ਵਿਚ ਪੈ ਕੇ ਤੁਲਦੇ ਨੇ ਤੇ ਇਨ੍ਹਾ੬ ਦੀ ਲੰਬਾਈ ਚੌੜਾਈ ਨੂੰ ਵੀ ਨਾਪਿਆ ਜਾ੬ਦਾ ਏ। ਇਨਸਾਨਾ੬ ਨੂੰ ਨਾਪਣ ਤੋਲਣ ਲਈ ਉਹਨੇ ਕਈ ਗਜ਼ ਤੇ ਵੱਟੇ ਰੱਖੇ ਹੋਏ ਨੇ ਜਿਹਦੇ ਵਿਚ ਸਭ ਤੋਂ ਪਹਿਲਾ ਤੇ ਅਹਿਮ ਨਾਪ ਤੋਲ ਮਾਲੀ ਏ ਪਈ ਕਿਹੜਾ ਬੰਦਾ ਕਿੰਨਾ ਅਮੀਰ ਜਾ੬ ਗ਼ਰੀਬ ਏ, ਇਹਦੇ ਮਗਰੋਂ ਤਾਕਤ ਦੀ ਵਾਰੀ ਆਉ੬ਦੀ ਏ ਪਈ ਕਿਹੜਾ ਬੰਦਾ ਕਿੰਨਾ ਤਗੜਾ ਜਾ੬ ਮਾੜਾ ਏ। ਇਸੇ ਤਰਾ੬ ਦੇ ਹੋਰ ਵੀ ਬਹੁਤ ਸਾਰੇ ਨਾਪ ਤੋਲ ਨੇ ਜਿਵੇ੬ ਅਸਰ-ਰਸੂਖ਼, ਇਲਮ, ਤਜਰਬਾ, ਸ਼ੋਹਰਤ ਵਗ਼ੈਰਾ ਵਗ਼ੈਰਾ। ਇਨ੍ਹਾ੬ ਸਾਰੇ ਨਾਪਾ੬ ਤੋਲਾ੬ ਨਾਲ਼ ਇੱਕ ਅਜਿਹਾ ਨਾਪ ਤੋਲ ਏ ਜਿਹਦੇ ਰਾਹੀ੬ ਬੰਦੇ ਦੀ ਕਦਰ ਕੀਮਤ ਦਾ ਸਹੀ ਅੰਦਾਜ਼ਾ ਹੁੰਦਾ ਏ ਪਰ ਬਦਕਿਸਮਤੀ ਨਾਲ਼ ਏਸ ਨਾਪ ਤੋਲ ਨੂੰ ਕੋਈ ਵੀ ਨਹੀਂ ਵਰਤਦਾ। ਇਹ ਨਾਪ ਤੋਲ ਇੱਜ਼ਤ ਦਾ ਏ ਪਈ ਕਿਹੜੇ ਬੰਦੇ ਦੀ ਕਿੰਨੀ ਇੱਜ਼ਤ ਏ। ਏਸ ਦੁਨੀਆ ਵਿਚ ਜ਼ਰੂਰੀ ਨਹੀਂ ਕਿ ਇੱਕ ਅਮੀਰ ਬੰਦਾ ਇੱਜ਼ਤਦਾਰ ਵੀ ਹੋਏ ਤੇ ਇੱਕ ਗ਼ਰੀਬ ਬੰਦਾ ਬੇ-ਇੱਜ਼ਤਾ ਹੋਵੇ ਜਾ੬ ਇਕ ਬਾ-ਰਸੂਖ਼ ਤੇ ਤਕੜੇ ਬੰਦੇ ਦੀ ਲੋਕ ਇੱਜ਼ਤ ਵੀ ਕਰਦੇ ਹੋਣ। ਦੁਨੀਆ ਦੇ ਨਾਪ ਤੋਲ ਰਾਹੀਂ ਹਰ ਬੰਦੇ ਦੇ ਦਰਜੇ ਨੇ ਮਸਲਨ ਫ਼ਲਾਣਾ ਬੰਦਾ ਏਨਾ ਅਮੀਰ ਏ ਜਾ੬ ਸਭ ਤੋਂ ਵੱਧ ਅਮੀਰ ਏ, ਫ਼ਲਾਣਾ ਬੰਦਾ ਏਨਾ ਮਸ਼ਹੂਰ ਏ ਜਾ੬ ਸਭ ਤੋਂ ਵੱਧ ਮਸ਼ਹੂਰ ਏ। ਇਹ ਬਹੁਤ ਘੱਟ ਦੇਖਣ ਵਿਚ ਆਉਂਦਾ ਏ ਕਿ ਕਿਹਾ ਜਾਵੇ ਪਈ ਫ਼ਲਾਣੇ੬ ਬੰਦੇ ਦੀ ਏਨੀ ਇੱਜ਼ਤ ਏ ਜਾ੬ ਫ਼ਲਾਣਾ ਬੰਦਾ ਸਭ ਤੋਂ ਵੱਧ ਇੱਜ਼ਤਦਾਰ ਏ। ਮਦਰ ਟੱਰੇਸਾ ਦੁਨੀਆਦਾਰੀ ਦੇ ਨਾਪ ਤੋਲ ਮੁਤਾਬਕ ਕੌਡੀ ਦੀ ਨਹੀਂ ਸੀ। ਭੁੱਖੀ ਨੰਗੀ, ਨਾ ਕੋਈ ਵਜ਼ੀਰ ਤੇ ਨਾ ਈ ਕੋਈ ਵੱਡੀ ਅਫ਼ਸਰ, ਨਾ ਮੀਡੀਆ ਸਟਾਰ, ਨਾ ਕੋਈ ਪ੍ਰੋਫ਼ੈਸਰ ਪਰ ਇੱਜ਼ਤ ਰਾਹੀਂ

 
ਅੱਗੇ ਹੋਰ ਵੀ ਹੈ...
<< Start < Prev 1 2 3 4 Next > End >>

Results 1 - 31 of 115
 

Advertisement

AdvertisementAdvertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Punjabi News paper : Ajit weekly Programming and Design :: Mehra Media