|
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 667 |
|
|
|
Thursday, 02 February 2012 |
|
ਕੀ ਤੁਸੀਂ ਚਾਹੁੰਦੇ ਹੋ ਕਿ ਹਾਲਾਤ ਸਦੀਵ ਇੱਕੋ ਜਿਹੇ ਬਣੇ ਰਹਿਣ? ਜੇ ਨਹੀਂ ਤਾਂ ਫ਼ਿਰ ਤੁਸੀਂ ਆਪਣੇ ਕਿਸੇ ਰਿਸ਼ਤੇ ਦੇ ਇੱਕ ਅਹਿਮ ਖੇਤਰ ਵਿੱਚ ਤਬਦੀਲੀ ਦੀ ਸੰਭਾਵਨਾ ਤੋਂ ਭੈਅਭੀਤ ਕਿਉਂ ਹੋ? ਤੁਹਾਡੇ ਅੰਦਰ ਇਸ ਵੇਲੇ ਗਹਿਰੀਆਂ ਭਾਵਨਾਵਾਂ ਠਾਠਾਂ ਮਾਰ ਰਹੀਆਂ ਹਨ। ਇਹ ਸਾਰੀਆਂ ਮੁਨਾਸਿਬ ਹਨ। ਇਨ੍ਹਾਂ ਤੋਂ ਨਾ ਤਾਂ ਡਰਨ ਦੀ ਲੋੜ ਹੈ ਤੇ ਨਾ ਹੀ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ। ਤੁਸੀਂ ਉਹ ਬਣ ਰਹੇ ਹੋ ਜੋ ਬਣਨ ਦੀ ਸਮਰਥਾ ਤੁਹਾਡੇ ਵਿੱਚ ਹਮੇਸ਼ਾਂ ਤੋਂ ਸੀ। ਜੇ ਤੁਹਾਨੂੰ ਕਿਸੇ ਵੀ ਕਿਸਮ ਦੀ ਬੇਚੈਨੀ ਮਹਿਸੂਸ ਹੋ ਰਹੀ ਹੈ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ। ਇਹ ਨਵੇਂ ਦੰਦਾਂ ਦੇ ਨਿਕਲਣ ਤੋਂ ਪਹਿਲਾਂ ਦੀ ਅਸਥਾਈ ਪੀੜਾ ਵਰਗੀ ਪੀੜਾ ਹੈ ਜੋ ਕਿ ਹਰ ਨਵੀਂ ਸਾਕਾਰਾਤਮਕ ਪ੍ਰਕਿਰਿਆ ਦੇ ਸ਼ੁਰੂ ਹੋਣ ਤੋਂ ਪਹਿਲਾਂ ਮਹਿਸੂਸ ਹੁੰਦੀ ਹੈ। ਤੁਸੀਂ ਛੇਤੀ ਹੀ ਇਸ ਤੋਂ ਉੱਪਰ ਉਠਣ ਵਿੱਚ ਕਾਮਯਾਬ ਹੋ ਜਾਓਗੇ!
ਆਪਣੇ ਸਾਥੀ ਦਾ ਹੱਥ ਫੜੋ। ਨਾਚ ਕਰਨ ਲਈ ਤਿਆਰ ਹੋ ਜਾਓ। ਕੀ ਕਿਹਾ, ਤੁਹਾਡਾ ਕੋਈ ਸਾਥੀ ਨਹੀਂ? ਕੋਈ ਗੱਲ ਨਹੀਂ, ਫ਼ਿਰ ਵੀ ਨੱਚੋ। ਉਸ ਆਜ਼ਾਦ ਵਿਅਕਤੀ ਵਾਂਗ ਨੱਚੋ ਜਿਹੜਾ ਇਹ ਜਾਣਦਾ ਹੋਵੇ ਕਿ ਇਸ ਸੰਸਾਰ ਵਿੱਚ ਕੋਈ ਵੀ ਮਨੁੱਖ ਕਦੇ ਵੀ ਸੱਚਮੁੱਚ ਇਕੱਲਾ ਨਹੀਂ ਹੁੰਦਾ - ਕਿਉਂਕਿ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਸਿਰਜਣਾ ਦੀ ਇੱਕ ਅੰਤਰਯਾਮੀ ਰੂਹ ਦਾ ਵਾਸ ਹੈ। ਅਤੇ ਇਹ ਵੀ ਕਿ ਕੋਈ ਇਨਸਾਨ ਉਨਾ ਇਕੱਲਾ ਨਹੀਂ ਹੋ ਸਕਦਾ ਜਿੰਨਾ ਉਹ ਵਿਅਕਤੀ ਹੁੰਦਾ ਹੈ ਜੋ ਇੱਕ ਅਜਿਹੇ ਮੁਸ਼ਕਿਲ ਰਿਸ਼ਤੇ ਵਿੱਚ ਫਸਿਆ ਹੋਵੇ ਜਿਸ ਅੰਦਰ ਰਹਿ ਕੇ ਉਸ ਨੂੰ ਆਪਣੇ ਅੰਦਰ ਵੱਸਦੇ ਪਰਮਾਤਮਾ ਨੂੰ ਸਿਆਣਨਾ ਵੀ ਭੁੱਲ ਗਿਆ ਹੋਵੇ। ਲਓ, ਆਹ ਆਇਆ ਜੇ ਤੁਹਾਡੇ ਲਈ ਉਹ ਇਲਾਹੀ ਸੱਦਾ ਜੋ ਤੁਹਾਨੂੰ ਨਿਓਤਾ ਦੇ ਰਿਹਾ ਹੈ ਕਿ ਆਪਣੇ 'ਤੇ ਲੱਗੀ ਕਿਸੇ ਪੁਰਾਣੀ ਪਾਬੰਦੀ ਤੋਂ ਨੱਚ ਕੇ ਪਰ੍ਹਾਂ ਹੋ ਜਾਓ ਅਤੇ ਹਿੰਮਤ ਨਾਲ ਪੋਲੇ ਪੱਬਾਂ ਭਾਰ ਟੱਪ ਕੇ ਤ੍ਰਿਪਤੀ ਦੇ ਨਵੇਂ ਪੜਾਅ ਵੱਲ ਵਧੋ।
|
|
|
|
<< Start < Prev 1 2 3 4 5 6 7 8 9 10 Next > End >>
|
| Results 1 - 12 of 256 |