|
ਪਨਾਹ |
|
|
|
Saturday, 18 September 2010 |
ਚਮਕੂ ਤੇ ਅੱਲਣ ਨਹਿਲੇ ਤੇ ਦਹਿਲਾ ਸਨ। ਉਹਦਾ ਨਿੱਕਾ ਜਿਹਾ ਕੱਦ ਰੰਗ ਅੱਲਣ ਤੋਂ ਵੀ ਥੋੜਾ ਜਿਹਾ ਵੱਧ ਪੱਕਾ ਤੇ ਆਪਣੇ ਕੱਦ ਦੇ ਹਿਸਾਬ ਨਾਲ਼ ਥੋੜੀ ਜਿਹੀ ਵੱਧ ਮੋਟੀ। ਉਹ ਮੱਸਾਂ ਤੀਹਾਂ ਕੁ ਸਾਲਾਂ ਦੀ ਲੱਗਦੀ ਸੀ ਤੇ ਉਹਦਾ ਤੇ ਅੱਲਣ ਦੀ ਉਮਰ ਦਾ ਘੱਟੋ ਘੱਟ ਵੀਹਾਂ ਸਾਲਾਂ ਦਾ ਫ਼ਰਕ ਲੱਗਦਾ ਸੀ। ਉਹਦੇ ਕੱਪੜਿਆਂ ਤੋਂ ਲੱਗਦਾ ਸੀ ਕਿ ਉਹ ਕਿਸੇ ਸਸਤੀ ਦੁਕਾਨ ਤੋਂ ਨਹੀਂ ਸਨ ਖ਼ਰੀਦੇ ਗਏ। ਉਹਨੇ ਕੰਨਾਂ ਵਿੱਚ ਸੋਨੇ ਦੀਆਂ ਭਾਰੀਆਂ ਵਾਲੀਆਂ ਪਾਈਆਂ ਹੋਈਆਂ ਸਨ, ਦੋਹਵਾਂ ਬਾਹਵਾਂ ਵਿੱਚ ਸੋਨੇ ਦੀਆਂ ਚੂੜੀਆਂ ਤੋਂ ਵੱਖ ਉਹਦੀਆਂ ਅੱਧੀਆਂ ਉਂਗਲੀਆਂ ਛਾਪਾਂ ਨਾਲ਼ ਭਰੀਆਂ ਹੋਈਆਂ ਸਨ। ਉਹਨੇ ਮੇਕਅੱਪ ਕੀਤਾ ਨਹੀਂ ਸੀ ਹੋਇਆ ਸਗੋਂ ਰੱਜ ਕੇ ਥੱਪਿਆ ਹੋਇਆ ਸੀ। ਗੂਹੜੇ ਲਾਲ਼ ਰੰਗ ਦੀ ਸੁਰਖ਼ੀ ਲਾਈ ਹੋਈ ਸੀ ਜੋ ਬੁੱਲ੍ਹਾਂ ਦੇ ਆਸੇ ਪਾਸੇ ਵੀ ਲੱਗੀ ਹੋਈ ਸੀ। ਮੂੰਹ 'ਤੇ ਪਾਊਡਰ ਦੀ ਇੱਕ ਪੂਰੀ ਤਹਿ ਲੱਗੀ ਹੋਈ ਸੀ। ਪਸੀਨਾ ਆ ਕੇ ਵਗਣ ਨਾਲ਼ ਵਿਚੋਂ ਵਿਚੋਂ ਪਾਊਡਰ ਲਹਿ ਗਿਆ ਸੀ ਤੇ ਥਲੋਂ ਕਾਲ਼ਾ ਰੰਗ ਝਾਤੀਆਂ ਮਾਰ ਰਿਹਾ ਸੀ ਤੇ ਪੂਰੇ ਮੂੰਹ ਤੇ ਇੰਝ ਧਾਰੀਆਂ ਜਿਹਾਂ ਪਈਆਂ ਹੋਈਆਂ ਸਨ ਜਿਵੇਂ ਕਿਸੇ ਜ਼ੈਬਰੇ ਦੀ ਖੱਲ ਦਾ ਇੱਕ ਟੋਟਾ ਲਾਹ ਕੇ ਉਹਦੇ ਮੂੰਹ 'ਤੇ ਇੱਕ ਟਾਕੀ ਵਾਂਗੂੰ ਲਾ ਦਿੱਤਾ ਹੋਵੇ। ਅੱਖਾਂ ਵਿੱਚ ਕੱਜਲਾ ਏਨਾ ਕਿ ਸਾਰੀਆਂ ਅੱਖਾਂ ਕਾਲੀਆਂ ਹੋਈਆਂ ਪਈਆਂ ਸਨ ਤੇ ਇੰਝ ਲੱਗਦਾ ਸੀ ਸੀ ਜਿਵੇਂ ਉਹਨੇ ਕਾਲੇ ਫ਼ਰੇਮ ਵਾਲ਼ੀ ਇੱਕ ਐਨਕ ਲਾਈ ਹੋਵੇ। ਕਜਲੇ ਦੀਆਂ ਪੂਛਾਂ ਕੰਨਾਂ ਤੱਕ ਖਿੱਚੀਆਂ ਹੋਈਆਂ ਸਨ। ਉਹਨੇ ਭਰਵੱਟੇ ਮੋਚਨੇ ਨਾਲ਼ ਪੱਟ-ਪੱਟ ਕੇ ਇੰਝ ਬਣਾਏ ਹੋਏ ਸਨ ਲੱਗਦਾ ਸੀ ਜਿਵੇਂ ਉਹਦੇ ਮੱਥੇ ਅਤੇ ਭਰਵੱਟਿਆਂ ਦੀ ਥਾਂ ਤਲਵਾਰ ਵਰਗੀਆਂ ਦੋ ਲਕੀਰਾਂ ਖਿੱਚੀਆਂ ਹੋਣ। ਵਾਲ਼ ਪਹਿਲ ਚਿੜੀਆਂ ਪਾ ਕੇ ਵਾਹੇ ਹੋਏ ਸਨ ਤੇ ਵਾਲਾਂ ਦੀ ਇੱਕ ਲਿਟ ਕੱਟ ਕੇ ਉਹਨੇ ਮਿੱਥੇ ਤੇ ਸੁੱਟੀ ਹੋਈ ਸੀ ਜਿਹਦੇ ਵਿੱਚ ਬੜੀ ਮਿਹਨਤ ਨਾਲ਼ ਕੁੰਡਲ ਬਣਾਇਆ ਹੋਇਆ ਸੀ। ਉਹਨੇ ਅਜੀਬ ਤਰਾਂ ਦੀ ਅੰਗੀ ਪਾਈ ਹੋਈ ਸੀ ਜਿਹਦੇ
|
|
|
<< Start < Prev 1 2 Next > End >>
|
| Results 1 - 5 of 6 |