|
ਉਹ ਗਏ-ਇਹ ਆਏ |
|
|
|
Thursday, 02 February 2012 |
|
ਅਰਜ਼ ਕੀਤੈ
ਬਖ਼ਸ਼ਿੰਦਰ
ਵਿੰਨੀਪੈੱਗ ਤੋਂ ਅੱਗੇ ਟੋਰਾਂਟੋ ਤਕ ਦਾ ਸਾਡਾ ਸਫ਼ਰ, ਦੋ ਰਾਤਾਂ ਅਤੇ ਡੇਢ ਕੁ ਦਿਨ ਦਾ ਰਹਿ ਗਿਆ ਸੀ। ਹੋਰ ਹਿਸਾਬ ਲਾ ਲਈਏ ਤਾਂ ਇਹ ਸਫ਼ਰ 43 ਕੁ ਘੰਟੇ ਦਾ ਹੀ ਸੀ। 22 ਜੁਲਾਈ, 2011 ਦੇ ਸ਼ਾਮੀਂ 8 ਵਜੇ ਤੋਂ ਸ਼ੁਰੂ ਕੀਤਾ ਹੋਇਆ ਇਹ ਸਫ਼ਰ, ਵਿੰਨੀਪੈੱਗ ਤੋਂ ਅਗਲੇ ਇਸ ਪੜਾਅ ਵਿਚ ਤਕਰੀਬਨ ਮੁੱਕਿਆ-ਮੁੱਕਿਆ ਲੱਗਣ ਲੱਗ ਪਿਆ ਸੀ। ਓਦਾਂ ਇਹ ਨਿਰਾ ਭੁਲੇਖਾ ਹੀ ਸੀ ਕਿਉਂ ਕਿ ਇਹ ਸਫ਼ਰ ਅਜੇ ਦੋ ਦਿਨ ਤੇ ਦੋ ਰਾਤਾਂ ਤੋਂ ਕੁੱਝ ਹੀ ਘੰਟੇ ਘੱਟ ਸੀ। ਜੇ ਕਿਸੇ ਥਾਂ ਗੱਡੀ ਬਹੁਤਾ ਚਿਰ ਰੁਕ ਗਈ ਤਾਂ ਇਹ ਸਫ਼ਰ ਹੋਰ ਲੰਬਾ ਵੀ ਹੋ ਸਕਦਾ ਹੈ-ਇਕ ਪਲ ਇਹ ਖ਼ਿਆਲ ਵੀ ਆਇਆ। ਫਿਰ ਖ਼ਿਆਲ ਆਇਆ ਕਿ ਇਹ ਹਿਸਾਬ-ਕਿਤਾਬ ਸਫ਼ਰ ਮੁੱਕਣ 'ਤੇ ਹੀ ਲਾਉਣੇ ਚਾਹੀਦੇ ਹਨ।
ਵਿੰਨੀਪੈੱਗ ਤੋਂ ਸਾਡੀ ਗੱਡੀ 11 ਸਵਾ 11 ਵਜੇ ਤੁਰੀ ਤਾਂ ਐੱਮਪੀ ਸਿੰਘ ਵੱਲੋਂ ਦਿੱਤਾ ਹੋਇਆ ਅੰਨ-ਪਾਣੀ ਛਕ ਕੇ, ਮੈਂ ਆਪਣੀ ਸੀਟ ਉੱਪਰਲੀ ਬੱਤੀ ਬੁਝਾ ਕੇ, ਸੀਟ ਹੇਠੋਂ ਲੱਤਾਂ ਟਿਕਾਉਣ ਦਾ ਜੁਗਾੜ ਜਿਹਾ ਕੱਢ ਕੇ, ਉਸ ਉੱਪਰ ਲੱਤਾਂ ਪਸਾਰ ਕੇ ਤੇ ਸੀਟ ਦੀ ਢੋਹ ਪੂਰੀ ਤਰ੍ਹਾਂ ਪਿੱਛੇ ਨੂੰ ਕਰ ਕੇ, ਅੱਖਾਂ ਬੰਦ ਕਰ ਕੇ ਤੇ ਨਿੱਸਲ ਜਿਹਾ ਹੋ ਕੇ ਅੱਧਲੰਮਾ ਜਿਹਾ ਪੈ ਗਿਆ। ਵਿੰਨੀਪੈੱਗ ਵਿਚ ਇਕ ਘੰਟਾ ਰੁਕਣ ਦੌਰਾਨ ਮੈਂ ਤੇ ਐੱਮਪੀ ਕੁੱਝ ਸਮਾਂ ਹੀ ਰੁਕੇ ਹੋਵਾਂਗੇ ਕਿਉਂ ਕਿ ਉਸ ਇਕ ਘੰਟੇ ਵਿਚ ਮੈਨੂੰ ਵਿੰਨੀਪੈੱਗ ਦੇ ਵੱਧ ਤੋਂ ਵੱਧ ਦਰਸ਼ਨ ਕਰਨ ਦੀ ਲਲਕ ਸੀ ਤੇ ਐੱਮਪੀ ਨੂੰ ਮੇਰਾ ਸਾਥ ਵੱਧ ਤੋਂ ਵੱਧ ਮਾਨਣ ਦੀ। ਇਸ ਤਰ੍ਹਾਂ ਸਰੀਰ ਨੂੰ ਹਲਕਾ ਜਿਹਾ ਥਕੇਵਾਂ ਹੋਇਆ ਵੀ ਮਹਿਸੂਸ ਹੁੰਦਾ ਸੀ। ਗੱਡੀ ਵਿਚ ਲੰਮਾ ਪਿਆ ਮੈਂ ਵਿੰਨੀਪੈੱਗ ਦੇ ਦਰਸ਼ਨਾਂ ਦਾ ਲੇਖਾ-ਜੋਖਾ ਕਰ ਰਿਹਾ ਸਾਂ। ਮੈਂ ਸੋਚ ਰਿਹਾ ਸਾਂ ਕਿ ਇਸ ਸਫ਼ਰ ਦੌਰਾਨ ਜੋ ਕੁੱਝ ਦੇਖਣੋਂ ਰਹਿੰਦਾ ਜਾ ਰਿਹਾ ਹੈ, ਉਹ ਵਾਪਸੀ ਸਫ਼ਰ, ਬੱਸ ਰਾਹੀਂ ਕਰਦਿਆਂ ਦੇਖ ਕੇ ਜਾਵਾਂਗਾ। ਇਸ ਤਰ੍ਹਾਂ ਸੋਚਦੇ-ਕਰਦੇ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਮੇਰੀ ਅੱਖ ਲੱਗ ਗਈ।
|
|
|
ਪੈੱਗਾਂ ਵਿਚੋਂ ਪੈੱਗ ਵਿੰਨੀਪੈੱਗ ਉਰਫ਼ 'ਮੱਛਰਾਂ ਦੀ ਰਾਜਧਾਨੀ' |
|
|
|
Thursday, 26 January 2012 |
|
ਅਰਜ਼ ਕੀਤੈ
ਬਖ਼ਸ਼ਿੰਦਰ
ਚੌਵੀ ਜੁਲਾਈ ਨੂੰ ਰਾਤੀਂ 10 ਵੱਜ ਕੇ 5 ਮਿੰਟ 'ਤੇ ਸਾਡੀ ਗੱਡੀ ਨੇ ਵਿੰਨੀਪੈੱਗ ਦੇ ਸਟੇਸ਼ਨ 'ਤੇ ਰੁਕੀ। ਜੂਲੀ ਤੇ ਡੇਨੇ ਨੇ ਤਕਰੀਬਨ ਆਖ਼ਰੀ ਵਾਰੀ ਮੇਰੇ ਵੱਲ ਦੇਖਿਆ ਤਾਂ ਮੈਂ ਉਨ੍ਹਾਂ ਦੇ ਮੁਸਕਰਾਉਣ ਤੋਂ ਪਹਿਲਾਂ ਹੀ ਮੁਸਕਰਾ ਵੀ ਪਿਆ ਤੇ ਉੱਠ ਖੜ੍ਹਾ ਵੀ ਹੋ ਗਿਆ। ਮੈਂ ਦੋ ਥੈਲੇ ਉਨ੍ਹਾਂ ਤੋਂ ਫੜ ਲਏ ਤੇ ਉਨ੍ਹਾਂ ਦੇ ਪਿੱਛੇ ਹੋ ਤੁਰਿਆ। ਜੂਲੀ ਨੇ ਫਿਰ ਥੈਲੇ ਫੜਨ ਦਾ ਯਤਨ ਕੀਤਾ, ਪਰ ਮੈਂ ਉਸ ਨੂੰ ਅੱਗੇ ਚੱਲਣ ਦਾ ਇਸ਼ਾਰਾ ਕਰਦਿਆਂ ਅੰਗਰੇਜ਼ੀ ਵਿਚ ਕਿਹਾ, ''ਓ ਬੀਬੀ ਜੀ, ਉਤਰਨਾ ਤਾਂ ਮੈਂ ਵੀ ਹੈ ਇੱਥੇ।" ਫਿਰ ਜਿੱਦਾਂ ਉਸ ਨੂੰ ਚੇਤਾ ਆ ਗਿਆ ਹੋਵੇ ਕਿ ਮੈਂ ਇਸ ਸਟੇਸ਼ਨ 'ਤੇ ਆਪਣੇ ਦੋਸਤ 'ਐੱਮ.ਪੀ.' ਨੂੰ ਵੀ ਮਿਲਣਾ ਹੈ। ਮੈਂ ਉਨ੍ਹਾਂ ਦੇ ਪਿੱਛੇ ਪਲੈਟਫਾਰਮ ਤੋਂ ਪੌੜੀਆਂ ਉਤਰਨ ਲੱਗਿਆ। ਮੇਰੇ ਕੋਲ ਉਨ੍ਹਾਂ ਨੂੰ ਵਿਦਾ ਕਰਨ ਲਈ, 'ਐੱਮ.ਪੀ.' ਨੂੰ ਮਿਲਣ ਲਈ ਤੇ ਵਿੰਨੀਪੈੱਗ ਦੇ ਦੀਦਾਰੇ ਕਰਨ ਲਈ ਕੁੱਲ ਇੱਕ ਘੰਟਾ ਸੀ। ਜੂਲੀ ਦਾ ਪਤੀ ਤੇ ਉਨ੍ਹਾਂ ਦੀਆਂ ਛੋਟੀਆਂ ਚਾਰ ਧੀਆਂ ਉਨ੍ਹਾਂ ਨੂੰ ਲੈਣ ਆਈਆਂ ਹੋਈਆਂ ਸਨ। ਜੂਲੀ ਨੇ ਆਪਣੀ ਬੋਲੀ ਵਿਚ ਆਪਣੇ ਪਤੀ ਨੂੰ ਮੇਰੇ ਬਾਰੇ ਦੱਸਿਆ ਤੇ ਅਸੀਂ ਦੋਹਾਂ ਨੇ ਹੱਥ ਮਿਲਾਏ।
'ਐੱਮ.ਪੀ.' ਵੀ ਆਇਆ ਖੜ੍ਹਾ ਸੀ ਤੇ ਉਹ ਇੱਕ ਮੁਸਤੈਦ ਪੱਤਰਕਾਰ ਵਾਂਗ ਧੜਾਧੜ ਸਾਡੀਆਂ ਫ਼ੋਟੋ ਖਿੱਚੀ
|
|
|
ਜਦੋਂ ਮੇਰਾ ਮੱਥਾ ਕੈਨੇਡਾ ਦੇ ਜੱਦੀ ਸਵੈਮਾਨ ਨਾਲ ਲੱਗਿਆ |
|
|
|
Thursday, 19 January 2012 |
|
ਅਰਜ਼ ਕੀਤੈ
ਬਖ਼ਸ਼ਿੰਦਰ
ਸਾਡੀ ਗੱਡੀ ਮੈਨੀਟੋਬਾ ਵਾਦੀ ਵਿਚ ਦਾਖ਼ਲ ਹੋ ਚੁੱਕੀ ਸੀ ਤੇ ਜੂਲੀ ਅਤੇ ਡੇਨੇ ਆਪਣਾ ਸਾਮਾਨ ਸਮੇਟ ਚੁੱਕੀਆਂ ਸਨ। ਉਨ੍ਹਾਂ ਨੇ ਆਪਣਾ ਕੈਮਰਾ ਤੇ ਸੈੱਲ ਫ਼ੋਨ ਹੀ ਆਪਣੇ ਹੱਥਾਂ ਵਿਚ ਰੱਖੇ ਹੋਏ ਸਨ। ਜੂਲੀ ਨੇ ਸਾਡੀਆਂ ਬਹੁਤ ਸਾਰੀਆਂ ਤਸਵੀਰਾਂ ਆਪਣੇ ਸੈੱਲ ਫੋਨ ਨਾਲ ਵੀ ਖਿੱਚੀਆਂ। ਮੈਂ ਉਸ ਨੂੰ ਵਾਰ-ਵਾਰ ਤਾਕੀਦਾਂ ਕਰ ਰਿਹਾ ਸਾਂ ਕਿ ਉਹ, ਉਹ ਸਾਰੀਆਂ ਤਸਵੀਰਾਂ ਮੈਨੂੰ ਮੇਲ ਕਰਨੀਆਂ ਨਾ ਭੁੱਲੇ। ਮੈਂ, ਰਾਹ ਵਿਚ ਜੂਲੀ ਨਾਲ ਗੱਲਾਂ ਕਰਦਿਆਂ ਇੱਕ ਥਾਂ ਕੈਨੇਡਾ ਦੇ ਮੂਲ ਵਾਸੀਆਂ, ਜਿਨ੍ਹਾਂ ਨੂੰ ਇੱਥੇ 'ਰੈੱਡ ਇੰਡੀਅਨਜ਼' ਜਾਂ 'ਨੇਟਿਵਜ਼' ਵੀ ਕਿਹਾ ਜਾਂਦਾ ਹੈ, ਬਾਰੇ ਗੱਲ ਕਰਦਿਆਂ ਉਨ੍ਹਾਂ ਦਾ ਹਵਾਲਾ, 'ਰੈੱਡ ਇੰਡੀਅਨਜ਼' ਕਹਿ ਕੇ ਦੇ ਬੈਠਾ ਤਾਂ ਜੂਲੀ ਨੇ ਮੈਨੂੰ ਬੜੇ ਹੀ ਪਿਆਰ ਨਾਲ ਟੋਕਦਿਆਂ ਕਿਹਾ, ''ਏਦਾਂ ਨਹੀਂ ਕਹੀਦਾ।"
ਉਸ ਨੇ ਮੈਨੂੰ ਦੱਸਿਆ ਕਿ ਕੈਨੇਡਾ ਦੇ ਜੱਦੀ ਨਿਵਾਸੀਆਂ ਨੂੰ 'ਰੈੱਡ ਇੰਡੀਅਨਜ਼' ਕਹਿਣਾ ਉਨ੍ਹਾਂ ਦਾ ਅਪਮਾਨ ਕਰਨਾ ਹੈ। ਇਹ ਸੁਣ ਕੇ ਮੈਂ ਤਾਂ ਇੱਕ ਤਰ੍ਹਾਂ ਨਾਲ 'ਫੁੜਕ ਜਿਹਾ' ਹੀ ਗਿਆ। ਮੈਨੂੰ ਲੱਗਿਆ ਕਿ ਮੇਰੇ ਕੋਲੋਂ ਅਣਜਾਣਪੁਣੇ ਵਿਚ ਹੀ ਗਊ ਵੱਢੀ ਗਈ।
''ਫਿਰ ਉਨ੍ਹਾਂ ਨੂੰ ਕੀ ਕਹਿਣਾ ਚਾਹੀਦਾ ਹੈ?" ਮੈਂ ਉਸ ਨੂੰ ਪੁੱਛਿਆ ਤਾਂ ਉਸ ਨੇ ਕੁੱਝ ਵੀ ਹੋਰ ਕਹਿਣ ਤੋਂ ਪਹਿਲਾਂ ਮੈਨੂੰ ਦੱਸਿਆ ਕਿ ਉਸ ਦੀਆਂ ਰਗਾਂ ਵਿਚ ਵੀ ਕੈਨੇਡਾ ਦੇ ਮੂਲ ਵਾਸੀਆਂ ਦਾ ਖ਼ੂਨ ਦੌੜਦਾ ਹੈ। ਮੈਂ ਇਹ ਸੁਣ ਕੇ ਸ਼ਰਮਿੰਦਾ ਜਿਹਾ ਵੀ ਹੋਇਆ ਤੇ ਮੈਂ ਉਸ ਤੋਂ ਇਹ ਭੁੱਲ ਬਖ਼ਸ਼ਾਈ ਵੀ ਕੀਤੀ। ਉਸ ਨੇ ਇਸ ਸਬੰਧ ਵਿਚ ਮੇਰਾ ਗਿਆਨ ਅਧੂਰਾ ਹੋਣ
|
|
|
ਘੜੀਆਂ ਇੱਕ ਘੰਟਾ ਹੋਰ ਅੱਗੇ ਕੀਤੀਆਂ |
|
|
|
Thursday, 12 January 2012 |
|
ਅਰਜ਼ ਕੀਤੈ
ਬਖ਼ਸ਼ਿੰਦਰ
ਜੁਲਾਈ ਦੀ 24 ਤਾਰੀਖ਼ ਤਾਂ ਐਡਮੰਟਨ ਵਿਚ ਹੀ ਹੋ ਗਈ ਸੀ। ਗੱਡੀ ਵਿਚ ਏਅਰ ਕੰਡੀਸ਼ਨਰ ਚੱਲਦਾ ਹੋਣ ਕਰ ਕੇ ਖਿੜਕੀਆਂ ਦੇ ਸ਼ੀਸ਼ੇ 'ਏਅਰ ਟਾਈਟ' ਬੰਦ ਸਨ। ਉਨ੍ਹਾਂ ਸ਼ੀਸ਼ਿਆਂ ਰਾਹੀਂ ਅੰਦਰ ਆਉਂਦੀ, ਚੜ੍ਹਦੇ ਸੂਰਜ ਦੀ ਧੁੱਪ ਤੋਂ ਬਚਣ ਲਈ ਸ਼ੀਸ਼ਿਆਂ ਅੱਗੇ ਚਿਕਾਂ ਵਰਗੇ ਪਰਦੇ ਲੱਗੇ ਹੋਏ ਸਨ, ਜੋ ਲੋੜ ਮੁਤਾਬਕ ਉੱਪਰ ਚੁੱਕੇ ਅਤੇ ਹੇਠਾਂ ਲਾਹੇ ਜਾ ਸਕਦੇ ਸਨ। ਮੇਰੀ ਸੀਟ ਪੱਛਮੀ ਪਾਸੇ ਸੀ। ਮੈਨੂੰ ਪਰਦਾ ਸੁੱਟਣ ਦੀ ਲੋੜ ਨਹੀਂ ਪਈ ਸੀ। ਖਿੜਕੀਆਂ, ਸਿਨੇਮੇ ਦੇ ਪਰਦੇ ਬਣੀਆਂ ਹੋਈਆਂ ਸਨ। ਇਨ੍ਹਾਂ ਪਰਦਿਆਂ ਉੱਤੇ ਸੈਂਕੜੇ ਝੀਲਾਂ, ਪਹਾੜ ਅਤੇ ਜੰਗਲ, ਪਿੱਛੇ ਵੱਲ ਦੌੜੇ ਜਾ ਰਹੇ ਸਨ। ਇਹ ਝੀਲਾਂ, ਇਹ ਜੰਗਲ ਅਤੇ ਇਹ ਪਹਾੜ ਇੱਕੋ ਤਰ੍ਹਾਂ ਦੇ ਹੋ ਕੇ ਵੀ ਇੱਕੋ ਜਿਹੇ ਨਹੀਂ ਸਨ।
ਇਸ ਦੇ ਨਾਲ ਹੀ ਉੱਠ ਕੇ ਚਾਹ-ਕੌਫੀ ਪੀਣ ਜਾਣ ਤੇ ਫਿਰ ਕੁੱਝ ਘੜੀਆਂ 'ਸ਼ੀਸ਼ ਮਹਿਲ' ਵਿਚ ਬਿਤਾਉਣ ਦਾ ਸਿਲਸਿਲਾ ਵੀ ਜਾਰੀ ਸੀ। ਘਰੋਂ ਲਿਆਂਦਾ ਖਾਣਾ-ਦਾਣਾ ਦੋ ਦਿਨ ਵਾਹਵਾ ਚੱਲਿਆ। ਚਾਹ 'ਮੇਰੀ ਦੇ ਖੋਖੇ' ਤੋਂ ਪੀਂਦੇ ਸਾਂ। ਇਸ ਬਹਾਨੇ ਗੱਡੀ ਵਿਚ ਗੇੜਾ ਵੀ ਲੱਗ ਜਾਂਦਾ ਤੇ ਵਾਕਫ਼ ਹੋਏ ਚਿਹਰੇ, ਲੰਘਦਿਆਂ-ਵੜਦਿਆਂ ਇੱਕ-ਦੂਜੇ ਵੱਲ ਦੇਖ ਕੇ ਮੁਸਕਰਾ ਵੀ ਲੈਂਦੇ ਸਨ। ਮੈਨੂੰ ਵੀ ਕਿਸੇ ਨੂੰ ਮੁਕਰਾਉਂਦਾ ਦੇਖ ਕੇ 'ਹਾਅਏ' ਜਾਂ 'ਹੈਲੱਓ' ਕਹਿਣ ਦੀ ਆਦਤ ਜਿਹੀ ਪੈ ਗਈ ਸੀ। ਇਸ ਤਰ੍ਹਾਂ ਕਰਦਿਆਂ ਮੈਨੂੰ ਰਹਿ-ਰਹਿ ਕੇ
|
|
|
ਏਦਾਂ ਤਾਂ ਆਪਾਂ ਰੱਬ ਵੀ ਨਹੀਂ ਦੇਖਿਆ |
|
|
|
Thursday, 05 January 2012 |
|
ਅਰਜ਼ ਕੀਤੈ
ਬਖ਼ਸ਼ਿੰਦਰ
ਰਾਤੀਂ ਦੋ ਵਜੇ ਅੱਖ ਉਦੋਂ ਖੁੱਲ੍ਹੀ, ਜਦੋਂ ਸਾਡੀ ਗੱਡੀ ਐਡਮੰਟਨ ਪਹੁੰਚ ਗਈ। ਉੱਥੇ ਗੱਡੀ ਖੜ੍ਹੀ ਵੀ ਹੋਈ, ਪਰ ਉੱਥੇ ਵੱਡੇ ਸਟੇਸ਼ਨਾਂ ਵਾਲ਼ਾ ਰੌਲਾ-ਰੱਪਾ ਨਹੀਂ ਸੀ। ਇਸ ਕਰ ਕੇ ਸੁੱਤ-ਉਣੀਂਦਿਆਂ ਜਿਹਿਆਂ ਨੂੰ ਗੱਡੀ ਖੜ੍ਹਨ ਦਾ ਜਾਂ ਜਿੱਥੇ ਗੱਡੀ ਖੜ੍ਹੀ ਹੋਈ, ਉਹ ਸਟੇਸ਼ਨ ਐਡਮੰਟਨ ਦਾ ਸੀ, ਇਹ ਪਤਾ ਉਦੋਂ ਹੀ ਲੱਗਿਆ ਜਦੋਂ ਗੱਡੀ ਚੱਲ ਪਈ। ਬੜਾ ਵਿਗੋਚਾ ਜਿਹਾ ਲੱਗਿਆ ਕਿ ਮਸਾਂ ਕੈਨੇਡਾ ਦੇ ਇੱਕ ਹੋਰ ਸੂਬੇ (ਐਲਬਰਟਾ) ਦੀ ਰਾਜਧਾਨੀ (ਐਡਮੰਟਨ) ਆਈ ਸੀ, ਪਰ ਉਸ ਦੇ ਦਰਸ਼ਨ-ਦੀਦਾਰੇ ਹੀ ਨਸੀਬ ਨਾ ਹੋਏ। ਇੱਕ ਵਾਰੀ ਕੈਨੇਡਾ ਦੀ 'ਵੀਆ ਰੇਲਵੇ' ਉੱਤੇ ਗੁੱਸਾ ਜਿਹਾ ਵੀ ਆਇਆ ਕਿ ਉਸ ਦੇ ਮੁਲਾਜ਼ਮਾਂ ਨੇ ਰਾਹ ਵਿਚ ਹੋਰ ਵੀਹ ਥਾਂ ਗੱਡੀ ਰੋਕੀ ਰੱਖੀ, ਪਰ ਇੰਨੇ ਮਹੱਤਵਪੂਰਨ ਸ਼ਹਿਰ ਵਿਚ ਹੁਝਕਾ ਜਿਹਾ ਲੁਆ ਕੇ 'ਗਾਂਹ ਤੁਰਦੇ ਹੋਏ। ਮਨ ਵਿਚ ਆਇਆ ਕਿ ਗ਼ਲਤ ਟਾਈਮ ਵਾਲ਼ੀ ਗੱਡੀ ਫੜ ਲਈ ਹੈ, ਜਿਸ ਵਿਚ ਸਫ਼ਰ ਕਰਦਿਆਂ ਰਾਤੀਂ 2 ਵਜੇ ਐਡਮੰਟਨ ਪੁੱਜੇ ਤੇ ਇਹ ਸ਼ਹਿਰ ਦੇਖ ਹੀ ਨਾ ਸਕੇ। ਫੇਰ ਸੋਚਿਆ ਕਿ ਲੰਬੇ ਸਫ਼ਰ ਵਿਚ ਰਾਤਾਂ ਤਾਂ ਪੈਣੀਆਂ ਹੀ ਸਨ। ਐਡਮੰਟਨ ਰਾਤ ਨੂੰ ਨਾ ਲੰਘਦਾ ਤਾਂ ਕੋਈ ਹੋਰ ਸ਼ਹਿਰ, ਰਾਤ ਪਈ 'ਤੇ ਲੰਘ ਜਾਣਾ ਸੀ।
ਏਦਾਂ ਹੀ ਮਨ ਨਾਲ ਘੁਲ਼ਦਿਆਂ ਪਤਾ ਹੀ ਨਾ ਲੱਗਿਆ ਕਿ
|
|
|
|
<< Start < Prev 1 2 3 4 5 6 7 8 9 10 Next > End >>
|
| Results 1 - 15 of 191 |