|
ਪੰਜਾਬ ਦਾ ਵੋਟਰ ਹੋਇਆ ਸਿਆਣਾ, ਪਹਿਲੀ ਵਾਰ ਕੀਤੀ 'ਗੁਪਤ' ਵੋਟਿੰਗ |
|
|
|
Thursday, 02 February 2012 |
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਮੁਕੰਮਲ ਹੋ ਗਈਆਂ ਹਨ। ਇਹ ਚੋਣਾਂ ਉਂਝ ਤਾਂ ਹੈ ਹੀ ਵਿਸ਼ੇਸ਼ਤਾਵਾਂ ਭਰੀਆਂ ਸਨ ਪਰ ਇਸ ਵਾਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਵੀ ਰਹੀ ਕਿ ਲੋਕਾਂ ਨੇ ਬਹੁਤ ਹੀ ਧੜੱਲੇ ਨਾਲ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ ਜਿਸ ਸਦਕਾ ਵੋਟ ਫ਼ੀਸਦ ਲਗਭਗ 77 ਰਹੀ। ਲੋਕਾਂ ਵਿਚ ਸਭ ਨੇ ਉਤਸ਼ਾਹ ਦੇਖਿਆ ਪਰ ਹਾਲੇ ਤੱਕ ਕਿਸੇ ਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਨੇ ਕਿਸ ਦੇ ਹੱਕ ਵਿਚ ਵੋਟਾਂ ਪਾਈਆਂ ਹਨ। ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹਨ ਕਿ ਉਹ ਲੋਕਾਂ ਦੇ ਡਾਕਟਰ ਹਨ ਅਤੇ ਉਨ੍ਹਾਂ ਦੀ ਨਬਜ਼ ਪਹਿਚਾਣਦੇ ਹਨ। ਇਸ ਲਈ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਜਿੱਤ ਅਕਾਲੀ-ਭਾਜਪਾ ਗੱਠਜੋੜ ਨੂੰ ਹੀ ਪ੍ਰਾਪਤ ਹੋਵੇਗੀ। ਦੂਜੇ ਪਾਸੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਦਾ ਰੁਝਾਨ ਕਾਂਗਰਸ ਵੱਲ ਸੀ ਇਸ ਲਈ ਉਨ੍ਹਾਂ ਦੀ ਪਾਰਟੀ ਹੀ ਬਹੁਮਤ ਹਾਸਲ ਕਰੇਗੀ। ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਸ੍ਰ. ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜਿੱਤ ਤੀਜੇ ਮੋਰਚੇ ਦੀ ਹੋਵੇਗੀ।
ਆਮ ਤੌਰ 'ਤੇ ਅਨੁਮਾਨ ਇਹੀ ਲਗਾਇਆ ਜਾਂਦਾ ਰਿਹਾ ਹੈ ਕਿ ਜਦੋਂ-ਜਦੋਂ ਵੀ ਵੋਟਾਂ ਦੀ ਪ੍ਰਤੀਸ਼ਤਤਾ ਵਧੀ ਹੈ ਤਾਂ ਲੋਕ ਸਰਕਾਰ ਦੇ ਵਿਰੋਧ ਵਿਚ ਵੋਟ ਪਾਉਂਦੇ ਹਨ ਪਰ ਇਹ ਵੀ ਇੱਕ ਅਟਕਲਬਾਜ਼ੀ ਹੈ। ਇਹ ਕੋਈ ਸਟੀਕ ਨਿਯਮ ਵੀ ਨਹੀਂ ਹੈ। ਉਂਝ ਇੱਕ ਅਨੁਮਾਨ ਇਹ ਵੀ ਹੈ ਕਿ ਹੈ ਕਿ ਜਦੋਂ-ਜਦੋਂ ਵੀ ਪੰਜਾਬ ਅੰਦਰ ਵੋਟਾਂ ਦੀ ਪ੍ਰਤੀਸ਼ਤ ਵਧੀ ਹੈ ਤਾਂ ਉਦੋਂ-ਉਦੋਂ ਅਕਾਲੀ ਹਮੇਸ਼ਾ ਸੱਤਾ ਵਿਚ ਆਏ ਹਨ। ਜਿਸ ਪ੍ਰਕਾਰ ਵੋਟਾਂ ਪਈਆਂ ਉਨ੍ਹਾਂ ਵਿਚ ਲੋਕਾਂ ਨੇ ਇਹ ਨਹੀਂ ਦਰਸਾਇਆ ਕਿ ਉਹ ਕਿਸ ਪਾਰਟੀ ਨੂੰ ਜਿਤਾਉਣਾ ਚਾਹ ਰਹੇ ਹਨ। ਉਸ ਨੂੰ ਦੇਖਦੇ ਹੋਇਆਂ ਤਾਂ ਇਹ ਵੀ ਲੱਗ ਰਿਹਾ ਹੈ ਕਿ ਇਥੇ ਲਟਕਵੀਂ ਵਿਧਾਨ ਸਭਾ ਵੀ ਬਣ ਸਕਦੀ ਹੈ ਅਤੇ ਇਨ੍ਹਾਂ ਹਾਲਾਤ ਵਿਚ ਚਾਂਦੀ ਉਨ੍ਹਾਂ ਵਿਧਾਇਕਾਂ ਦੀ ਹੋਵੇਗੀ ਜਿਹੜੇ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਦੇ ਨਹੀਂ ਹੋਣਗੇ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਕੋਈ ਵੀ ਪੂਰੇ ਵਿਸ਼ਵਾਸ ਨਾਲ ਨਹੀਂ ਕਹਿ ਸਕਦਾ ਕਿ ਜਿੱਤ ਕਿਸ ਪਾਰਟੀ ਦੀ ਹੋਵੇਗੀ। ਜੋ ਵੀ ਦਾਅਵੇ ਹਨ, ਉਹ ਸਿਰਫ਼ ਤੇ ਸਿਰਫ਼ ਅਨੁਮਾਨਾਂ 'ਤੇ ਅਧਾਰਿਤ ਹਨ। ਅਸਲੀ
|
|
|
ਪੰਜਾਬ ਚੋਣਾਂ ਨੂੰ ਲੈ ਕੇ ਬਣੀ ਸ਼ਸ਼ੋਪੰਜ ਇਤਿਹਾਸਕ |
|
|
|
Thursday, 26 January 2012 |
|
ਪੰਜਾਬ ਵਿਚ ਇਸ ਸਮੇਂ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਪੂਰੇ ਜ਼ੋਰਾਂ 'ਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਇਸ ਗੱਲ ਦਾ ਦਾਅਵਾ ਕਰਦੇ ਹਨ ਕਿ ਇਸ ਵਾਰ ਫਿਰ ਅਕਾਲੀ-ਭਾਜਪਾ ਗੱਠਜੋੜ ਸਰਕਾਰ ਕਾਇਮ ਕਰੇਗਾ। ਦੂਜੇ ਪਾਸੇ ਕਾਂਗਰਸੀ ਲੀਡਰ ਵੀ ਇਹੀ ਦਾਅਵਾ ਕਰਦੇ ਹਨ ਕਿ ਸਰਕਾਰ ਤਾਂ ਉਨ੍ਹਾਂ ਦੀ ਪਾਰਟੀ ਹੀ ਬਣਾਵੇਗੀ। ਇਨ੍ਹਾਂ ਦਾਅਵਿਆਂ ਦੇ ਮੱਦੇਨਜ਼ਰ ਖ਼ਬਰੀ ਚੈਨਲ ਵੀ ਤਰ੍ਹਾਂ-ਤਰ੍ਹਾਂ ਦੇ ਸਰਵੇਖਣ ਪੇਸ਼ ਕਰ ਰਹੇ ਹਨ। ਕੁਝ ਚੈਨਲਾਂ ਨੇ ਕਾਂਗਰਸ ਦੀ ਸਰਕਾਰ ਦੀ ਭਵਿੱਖਬਾਣੀ ਕੀਤੀ ਹੈ ਅਤੇ ਕੁਝ ਦਾ ਕਹਿਣਾ ਹੈ ਕਿ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਮੁੜ ਕਾਇਮ ਹੋਵੇਗੀ। ਇਹ ਸਭ ਕੁਝ ਨੂੰ ਦੇਖਦੇ ਹੋਇਆਂ ਸਥਿਤੀ ਬਹੁਤ ਹੀ ਭੰਬਲਭੂਸੇ ਵਾਲੀ ਬਣੀ ਹੋਈ ਹੈ। ਇਹੋ ਜਿਹੀਆਂ ਪ੍ਰਸਥਿਤੀਆਂ ਪਹਿਲਾਂ ਕਦੇ ਵੀ ਨਹੀਂ ਬਣੀਆਂ। ਬਹੁਤ ਸਮਾਂ ਪਹਿਲਾਂ ਹੀ ਇਹ ਸਪਸ਼ਟ ਹੋ ਜਾਂਦਾ ਸੀ ਕਿ ਅਗਲੀ ਵਾਰ ਕਿਸ ਪਾਰਟੀ ਦੀ ਸਰਕਾਰ ਬਣੇਗੀ। ਹੁਣ ਹਫ਼ਤੇ ਦਾ ਸਮਾਂ ਰਹਿ ਗਿਆ ਹੈ ਅਤੇ ਵੋਟਰ ਆਪਣਾ ਰੁਖ
|
|
|
ਅਕਾਲੀ ਦਲ ਤੋਂ ਬਾਅਦ ਕਾਂਗਰਸ 'ਚ ਉਠੇ ਬਾਗ਼ੀ ਸੁਰ |
|
|
|
Thursday, 12 January 2012 |
|
ਪਿਛਲੇ ਦਿਨੀਂ ਜਦੋਂ ਮੈਂ ਅਕਾਲੀ ਦਲ ਵਿਚ ਉਠੀ ਬਗ਼ਾਵਤ ਬਾਰੇ ਟਿੱਪਣੀ ਕੀਤੀ ਸੀ ਕਿ ਅਕਾਲੀ ਦਲ ਲੀਡਰਾਂ ਨੂੰ ਪੈਦਾ ਕਰ ਰਿਹਾ ਹੈ, ਨਾ ਕਿ ਵਫ਼ਾਦਾਰ ਵਰਕਰਾਂ ਨੂੰ, ਉਦੋਂ ਇਹ ਸੋਚਿਆ ਹੀ ਨਹੀਂ ਸੀ ਕਿ ਕਾਂਗਰਸ ਅੰਦਰ ਵੀ ਇੰਨੀ ਵੱਡੀ ਬਗ਼ਾਵਤ ਹੋ ਸਕਦੀ ਹੈ। ਟਿਕਟਾਂ ਦੀ ਸੂਚੀ ਜਾਰੀ ਨਹੀਂ ਹੋਈ, ਬੱਸ ਹਰ ਪਾਸਿਓਂ ਬਾਗ਼ੀ ਸੁਰ ਉਠਣੇ ਸ਼ੁਰੂ ਹੋ ਗਏ। ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜੀ ਤੌਰ 'ਤੇ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਉਨ੍ਹਾਂ ਦੇ ਭਰਾ ਸ੍ਰ. ਮਾਲਵਿੰਦਰ ਸਿੰਘ ਨੇ ਆਪਣੇ ਹੀ ਭਤੀਜੇ ਸ੍ਰ. ਰਣਇੰਦਰ ਸਿੰਘ ਨੂੰ ਸਮਾਣਾ ਵਿਧਾਨ ਸਭਾ ਹਲਕੇ ਤੋਂ ਟਿਕਟ ਦੇਣ ਦਾ ਵਿਰੋਧ ਕੀਤਾ ਅਤੇ ਖੁਦ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਸਮੇਂ ਕਾਂਗਰਸ ਵਿਚ ਇੱਕ ਨਹੀਂ, ਦੋ ਨਹੀਂ ਤਕਰੀਬਨ 4 ਦਰਜਨ ਕਾਂਗਰਸੀ ਆਗੂ ਪਾਰਟੀ ਦੇ ਉਮੀਦਵਾਰਾਂ ਖ਼ਿਲਾਫ਼ ਖੜ੍ਹੇ ਹੋ ਗਏ ਹਨ। ਜਿਹੜੇ ਲੀਡਰ ਬਾਗ਼ੀ ਹੋਏ ਹਨ, ਉਹ ਛੋਟੇ-ਮੋਟੇ
|
|
|
ਅਕਾਲੀ ਦਲ ਨੂੰ ਬਾਗ਼ੀ ਸੁਰਾਂ ਦੱਬਣ ਲਈ ਜਮਹੂਰੀਅਤ ਦਾ ਸਬਕ ਸਿੱਖਣ ਦੀ ਲੋੜ |
|
|
|
Thursday, 05 January 2012 |
|
ਮੈਨੂੰ ਮੇਰਾ ਇਕ ਦੋਸਤ ਮਿਲਿਆ ਜੋ ਕਿ ਟੀ.ਵੀ. 'ਤੇ ਐਂਕਰ ਵੀ ਹੈ ਅਤੇ ਪੰਜਾਬ ਦੀ ਸਿਆਸਤ ਦਾ ਡੂੰਘਾ ਗਿਆਨ ਵੀ ਰੱਖਦਾ ਹੈ। ਉਸ ਤੋਂ ਮੈਂ ਪੁੱਛਿਆ ਕਿ ਪੰਜਾਬ ਦੀ ਸਿਆਸਤ ਕਿਸ ਪ੍ਰਕਾਰ ਚੱਲ ਰਹੀ ਹੈ। ਉਸ ਨੇ ਜਵਾਬ ਦਿੱਤਾ ਕਿ ਅਕਾਲੀ ਦਲ ਦੀ ਸਥਿਤੀ ਬਿਹਤਰ ਨਜ਼ਰ ਆ ਰਹੀ ਹੈ। ਫਿਰ ਅਕਾਲੀ ਦਲ ਦੀ ਪਹਿਲੀ 48 ਉਮੀਦਵਾਰਾਂ ਦੀ ਲਿਸਟ ਜਾਰੀ ਹੋਈ। ਉਸ ਨੂੰ ਪੜ੍ਹਿਆ ਅਤੇ ਘੋਖਿਆ ਤਾਂ ਉਮੀਦਵਾਰਾਂ ਦੀ ਚੋਣ ਕੁਝ ਇਕ ਨੂੰ ਛੱਡ ਕੇ ਜ਼ਿਆਦਾਤਰ ਠੀਕ ਹੀ ਸੀ। ਉਸ ਮਗਰੋਂ 15 ਉਮੀਦਵਾਰਾਂ ਦੀ ਲਿਸਟ ਜਾਰੀ ਹੋਈ। ਉਸ ਵਿਚ ਕੁਝ ਇਕ ਠੀਕ ਸਨ, ਬਾਕੀਆਂ ਤੋਂ ਅਜਿਹਾ ਹੀ ਜਾਪਦਾ ਸੀ ਕਿ ਸਥਾਨਕ ਉਮੀਦਵਾਰ ਬਗਾਵਤ ਦਾ ਝੰਡਾ ਉਠਾਉਣਗੇ। ਹੁਣ ਹੋਇਆ ਵੀ ਉਸੇ ਪ੍ਰਕਾਰ ਹੈ। ਜਿਹੜੀਆਂ ਅਖਬਾਰਾਂ ਅਕਾਲੀ ਦਲ ਦੇ ਦਾਅਵਿਆਂ ਅਤੇ ਵਾਅਦਿਆਂ ਦੀਆਂ ਸੁਰਖੀਆਂ ਨਾਲ ਭਰੀਆਂ ਹੋਈਆਂ ਸਨ, ਉਹ ਹੁਣ ਇਹ ਦਸ ਰਹੀਆਂ ਹਨ ਕਿ
|
|
|
ਸਿਆਸਤ ਦੀ ਸਿਖ਼ਰ ਕਿਉਂ ਨਹੀਂ ਛੂਹ ਸਕੇ ਇਹ ਦਿੱਗਜ ਬੁਲਾਰੇ? |
|
|
|
Thursday, 29 December 2011 |
|
ਇਹ ਆਮ ਕਿਹਾ ਜਾਂਦਾ ਹੈ ਕਿ ਜੇਕਰ ਸਿਆਸਤਦਾਨ ਬਣਨਾ ਹੈ ਤਾਂ ਭਾਸ਼ਨ ਕਲਾ 'ਚ ਨਿਪੁੰਨ ਹੋਣਾ ਜ਼ਰੂਰੀ ਹੈ। ਲੋਕਾਂ ਨੂੰ ਆਪਣੇ ਮਗਰ ਲਗਾਉਣ ਦਾ ਤਰੀਕਾ ਆਉਣਾ ਚਾਹੀਦਾ ਹੈ। ਬੀਤੇ ਵਿਚ ਭਾਸ਼ਨ ਕਲਾ ਦੇ ਦਮ 'ਤੇ ਕਈ ਲੀਡਰ ਕਾਮਯਾਬ ਸਿਆਸਤਦਾਨ ਵੀ ਬਣੇ। ਅਜਿਹੇ ਸਿਆਸਤਦਾਨ ਲੋਕਾਂ ਨੂੰ ਆਪਣੇ ਸ਼ਬਦ ਜਾਲ ਵਿਚ ਫਸਾਉਣਾ ਭਲੀਭਾਂਤ ਜਾਣਦੇ ਸਨ ਪਰ ਵਰਤਮਾਨ ਸਮੇਂ ਵਿਚ ਪੰਜਾਬ ਦੇ ਕੁਝ ਸਿਆਸਤਦਾਨ ਅਜਿਹੇ ਹਨ ਜੋ ਭਾਸ਼ਨ ਕਲਾ ਵਿਚ ਤਾਂ ਬੇਹੱਦ ਮਾਹਰ ਹਨ ਅਤੇ ਉਨ੍ਹਾਂ ਦੇ ਭਾਸ਼ਨ ਲਾਜਵਾਬ ਹੁੰਦੇ ਹਨ ਪਰ ਉਹ ਲੋਕਾਂ ਵਿਚ ਵੱਡਾ ਅਧਾਰ ਕਾਇਮ ਨਹੀਂ ਕਰ ਸਕੇ। ਇਸ ਕਾਰਨ ਉਹ ਸਿਆਸਤ ਵਿਚ ਤਾਂ ਬਣੇ ਹੋਏ ਹਨ ਪਰ ਉਸ ਮੁਕਾਮ 'ਤੇ ਨਹੀਂ ਪੁੱਜੇ ਜਿਸ ਦੇ ਉਹ ਹੱਕਦਾਰ ਹਨ। ਇਸ ਦੀ ਸਭ ਤੋਂ ਪ੍ਰਤੱਖ ਮਿਸਾਲ ਹਨ ਸ੍ਰ. ਬਲਵੰਤ ਸਿੰਘ ਰਾਮੂਵਾਲੀਆ। ਸ੍ਰ. ਰਾਮੂਵਾਲੀਆ ਜੋ ਹਾਲ ਹੀ ਵਿਚ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ
|
|
|
ਲੋਗ ਟੂਟਤੇ ਗਏ, ਕਾਰਵਾਂ ਬਿਖਰਤਾ ਗਿਆ... |
|
|
|
Thursday, 22 December 2011 |
|
ਕੁਝ ਦਿਨ ਪਹਿਲਾਂ ਜਦੋਂ ਲੋਕ ਭਲਾਈ ਪਾਰਟੀ ਨੂੰ ਭੰਗ ਕਰਕੇ ਸ੍ਰ. ਬਲਵੰਤ ਸਿੰਘ ਰਾਮੂਵਾਲੀਆ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਤਾਂ ਉਨ੍ਹਾਂ ਨੇ ਉਦੋਂ ਕਿਹਾ ਸੀ ਕਿ ਪੰਜਾਬ ਵਿਚ ਤੀਜੇ ਫਰੰਟ ਲਈ ਕੋਈ ਜਗ੍ਹਾ ਨਹੀਂ ਹੈ। ਲੋਕ ਜਾਂ ਤਾਂ ਅਕਾਲੀ ਦਲ ਨੂੰ ਸੱਤਾ ਵਿਚ ਭੇਜਦੇ ਹਨ ਜਾਂ ਫਿਰ ਕਾਂਗਰਸ ਨੂੰ ਹੀ ਵੋਟ ਪਾਉਣਾ ਪਸੰਦ ਕਰਦੇ ਹਨ। ਉਦੋਂ ਬਹੁਤ ਸਾਰੇ ਸਿਆਸੀ ਮਾਹਿਰ ਸ੍ਰ. ਰਾਮੂਵਾਲੀਆ ਦੀ ਗੱਲ ਨਾਲ ਸਹਿਮਤ ਨਹੀਂ ਸਨ। ਉਨ੍ਹਾਂ ਦੇ ਮਨ ਵਿਚ ਇਹ ਆਸ ਸੀ ਕਿ ਸ੍ਰ. ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲਾ ਤੀਜਾ ਫਰੰਟ ਕਿਤੇ ਨਾ ਕਿਤੇ ਕਾਮਯਾਬੀ ਹਾਸਲ ਜ਼ਰੂਰ ਕਰੇਗਾ ਪਰ ਕੁਝ ਹੀ ਦਿਨਾਂ ਵਿਚ ਉਨ੍ਹਾਂ ਦਾ ਇਹ ਭੁਲੇਖਾ ਕਫੂਰ ਹੋ ਗਿਆ ਜਦੋਂ ਪੀਪਲਜ਼ ਪਾਰਟੀ ਦੇ ਤਿੰਨ ਪ੍ਰਮੁੱਖ ਆਗੂ ਕਾਂਗਰਸ ਵਿਚ ਸ਼ਾਮਲ ਹੋ ਗਏ। ਉਨ੍ਹਾਂ ਵਿਚੋਂ ਦੋ ਆਗੂ ਸ੍ਰ. ਕੁਸ਼ਲਦੀਪ ਸਿੰਘ ਢਿੱਲੋਂ ਤਾਂ ਅਜਿਹੇ ਲੀਡਰ ਹਨ ਜਿਨ੍ਹਾਂ ਨੇ ਪੰਜਾਬ ਪੀਪਲਜ਼ ਪਾਰਟੀ ਦੇ ਗਠਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਸ੍ਰ. ਜਗਬੀਰ ਸਿੰਘ ਬਰਾੜ ਦੇ ਪਾਰਟੀ ਵਿਚੋਂ
|
|
|
ਫਖ਼ਰ-ਏ-ਕੌਮ ਦੇ ਐਵਾਰਡ ਦਾ ਐਲਾਨ |
|
|
|
Thursday, 01 December 2011 |
ਬਾਦਲ ਸਾਹਿਬ ਹੁਣ ਕਿਸੇ ਗਲਤੀ ਦੀ ਗੁੰਜਾਇਸ਼ ਨਹੀਂ
ਇਕ ਵਾਰ ਲੇਖਕਾਂ ਨੂੰ ਐਵਾਰਡ ਦੇਣ ਲਈ ਇਕ ਕਮੇਟੀ ਦੀ ਮੀਟਿੰਗ ਹੋ ਰਹੀ ਸੀ। ਇਕ ਲੇਖਕ ਉਸ ਮੀਟਿੰਗ ਵਿਚ ਜਾ ਵੜਿਆ ਤੇ ਚੇਅਰਮੈਨ ਨੂੰ ਕਹਿਣ ਲੱਗਿਆ, ''ਤੁਸੀਂ ਜਿਹੜੇ ਐਵਾਰਡ ਦਿੰਦੇ ਹੋ ਉਹ ਠੀਕ ਨਹੀਂ ਹਨ, ਤੁਸੀਂ ਆਪਣੇ ਚਹੇਤਿਆਂ ਨੂੰ ਜਾਂ ਸਿਫਾਰਸ਼ੀਆਂ ਨੂੰ ਹੀ ਸਨਮਾਨਿਤ ਕਰਦੇ ਹੋ।'' ਚੇਅਰਮੈਨ ਨੇ ਬਹੁਤ ਹੀ ਹਲੀਮੀ ਨਾਲ ਉਸ ਲੇਖਕ ਨੂੰ ਬਿਠਾਇਆ ਅਤੇ ਉਸ ਲੇਖਕ ਨੂੰ ਕਿਹਾ, ''ਤੂੰ ਤਿੰਨ ਚੋਟੀ ਦੇ ਲੇਖਕਾਂ ਦੇ ਨਾਂ ਲਿਖ।'' ਉਸ ਲੇਖਕ ਨੇ ਤਿੰਨ ਚੋਟੀ ਦੇ ਲੇਖਕਾਂ ਦੇ ਨਾਂ ਲਿਖੇ ਪਰ ਉਸ ਵਿਚ ਉਸ ਲੇਖਕ ਦਾ ਨਾਂ ਨਹੀਂ ਸੀ। ਫਿਰ ਚੇਅਰਮੈਨ ਨੇ ਉਸ ਨੂੰ ਚੋਟੀ ਦੇ 13 ਲੇਖਕਾਂ ਦੇ ਨਾਂ ਲਿਖਣ ਲਈ ਕਿਹਾ। ਲੇਖਕ ਨੇ 13 ਨਾਂ ਲਿਖੇ ਤਾਂ ਉਸ ਵਿਚ ਵੀ ਲੇਖਕ ਦਾ ਨਾਂ ਨਹੀਂ ਸੀ। ਚੇਅਰਮੈਨ ਨੇ ਕਿਹਾ, ''ਲੇਖਕ ਸਾਹਿਬ ਤੁਹਾਡਾ ਨਾਂ, ਨਾ ਤਾਂ ਤਿੰਨਾਂ ਵਿਚ ਆਉਂਦਾ ਹੈ ਅਤੇ
|
|
|
ਦੂਲੋ ਬਨਾਮ ਕੈਪਟਨ |
|
|
|
Thursday, 24 November 2011 |
|
ਕਿਉਂ ਇੱਕ ਦਲਿਤ ਜਾਂ ਗ਼ੈਰ ਸਿੱਖ ਨਹੀਂ ਬਣ ਸਕਦਾ ਪੰਜਾਬ ਦਾ ਮੁੱਖ ਮੰਤਰੀ?
ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰ. ਸ਼ਮਸ਼ੇਰ ਸਿੰਘ ਦੂਲੋ ਨੇ ਇਹ ਕਹਿ ਕੇ ਕਿ ਜੇਕਰ ਕਾਂਗਰਸ ਜਿੱਤਦੀ ਹੈ ਤਾਂ ਪੰਜਾਬ ਦਾ ਮੁੱਖ ਮੰਤਰੀ ਕਿਸੇ ਗ਼ੈਰ ਸਿੱਖ ਜਾਂ ਕਿਸੇ ਦਲਿਤ ਨੂੰ ਬਣਾਇਆ ਜਾਣਾ ਚਾਹੀਦਾ ਹੈ, ਅਸਿੱਧੇ ਰੂਪ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਸ੍ਰ. ਦੂਲੋ ਖੁਦ ਵੀ ਇੱਕ ਦਲਿਤ ਆਗੂ ਹਨ। ਯਾਦ ਰਹੇ ਕਿ ਜਦੋਂ ਪਟਿਆਲਾ ਵਿਖੇ 'ਪੰਜਾਬ ਬਚਾਓ ਯਾਤਰਾ' ਤਹਿਤ ਰੈਲੀ ਹੋਈ ਸੀ ਤਾਂ ਉਦੋਂ ਕਾਂਗਰਸ ਦੇ ਸੀਨੀਅਰ ਆਗੂ ਲਾਲ ਸਿੰਘ ਨੇ ਐਲਾਨ ਕੀਤਾ ਸੀ ਕਿ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਗੇ। ਇਸ ਬਿਆਨ 'ਤੇ ਸਾਬਕਾ ਮੁਖੀ ਰਾਜਿੰਦਰ ਕੌਰ ਭੱਠਲ ਨੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਸੀ ਕਿ
|
|
|
ਪੰਜਾਬ 'ਚ ਸ਼ੁਰੂ ਹੋਇਆ ਸਿਆਸਤ ਦਾ ਕਬੱਡੀ ਕੱਪ, ਨਤੀਜੇ ਅਣਕਿਆਸੇ |
|
|
|
Thursday, 10 November 2011 |
|
ਇੱਕ ਪਾਸੇ ਤਾਂ ਪੰਜਾਬ ਦੇ ਚੱਲ ਰਹੇ ਵਿਸ਼ਵ ਕਬੱਡੀ ਕੱਪ ਨੂੰ ਦੇਖ ਕੇ ਇੱਥੋਂ ਦੇ ਲੋਕ ਪੂਰੀ ਤਰ੍ਹਾਂ ਰੋਮਾਂਚਿਤ ਹੋ ਰਹੇ ਹਨ ਅਤੇ ਕਬੱਡੀ ਦੇ ਰੋਮਾਂਚ ਦਾ ਆਨੰਦ ਪੰਜਾਬ ਤੋਂ ਦੂਰ ਵਿਦੇਸ਼ਾਂ 'ਚ ਬੈਠੇ ਲੋਕ ਵੀ ਰੇਡੀਓ, ਅਖ਼ਬਾਰਾਂ ਅਤੇ ਟੀ.ਵੀ. ਰਾਹੀਂ ਮਾਣ ਰਹੇ ਹਨ। ਦੂਜੇ ਪਾਸੇ ਸਿਆਸੀ ਖਿਡਾਰੀਆਂ ਨੇ ਵੀ ਅਖਾੜਾ ਭਖਾ ਦਿੱਤਾ ਹੈ ਅਤੇ ਪੱਟਾਂ 'ਤੇ ਥਾਪੀ ਮਾਰ ਕੇ ਇੱਕ-ਦੂਜੇ ਨੂੰ ਸਿਆਸੀ ਪਿੜ ਵਿੱਚੋਂ ਬੁਰੀ ਤਰ੍ਹਾਂ ਬਾਹਰ ਕਰਨਾ ਚਾਹ ਰਹੇ ਹਨ। ਦੋਹਾਂ ਪ੍ਰਮੁੱਖ ਧਿਰਾਂ ਭਾਵ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਦੇ ਸਮੱਰਥਕ ਇਹ ਦਾਅਵੇ ਕਰਦੇ ਹਨ ਕਿ ਜਿੱਤ ਉਨ੍ਹਾਂ ਦੀ ਪਾਰਟੀ ਦੀ ਹੋਵੇਗੀ ਕੋਈ ਵੀ ਹਾਰ ਮੰਨਣ ਲਈ ਤਿਆਰ ਨਹੀਂ ਹੈ। ਇਹ ਸਿਆਸਤ ਵਿੱਚ ਨਿਸ਼ਚਿਤ ਵੀ ਹੈ ਕਿ ਹਾਰ ਸਾਹਮਣੇ ਵੀ ਨਜ਼ਰ ਆਉਂਦੀ ਹੋਵੇ ਤਾਂ ਵੀ ਸਿਆਸਤਦਾਨ ਕਦੇ ਇਹ ਨਹੀਂ ਕਹਿੰਦੇ ਕਿ ਉਹ ਹਾਰ ਜਾਣਗੇ। ਅਕਾਲੀ-ਭਾਜਪਾ ਗੱਠਜੋੜ ਇਸ ਵਾਰ ਕੁੱਝ ਇਸ ਲਈ ਜ਼ਿਆਦਾ ਉਤਸ਼ਾਹਤ ਨਜ਼ਰ ਆ
|
|
|
ਸਿੱਖ ਵਿਰੋਧੀ ਕਤਲੇਆਮ |
|
|
|
Thursday, 03 November 2011 |
ਭਾਰਤੀ ਵਿਵਸਥਾ ਘੱਟ ਗਿਣਤੀਆਂ ਨੂੰ ਨਿਆਂ ਦੇਣ 'ਚ ਅਸਮਰਥ
ਭਾਰਤੀ ਲੋੇਕਤੰਤਰ ਵਿਚ 100 ਸਿਫ਼ਤਾਂ ਹਨ। ਇਥੇ ਕੋਈ ਵੀ ਘੱਟ ਗਿਣਤੀਆਂ ਵਿਚੋਂ ਰਾਸ਼ਟਰਪਤੀ ਬਣ ਸਕਦਾ ਹੈ, ਪ੍ਰਧਾਨ ਮੰਤਰੀ ਬਣ ਸਕਦਾ ਹੈ, ਪਰ ਸਭ ਤੋਂ ਵੱਡੀ ਊਣਤਾਈ ਇਹ ਹੈ ਕਿ ਜਦੋਂ ਘੱਟ ਗਿਣਤੀਆਂ ਨਾਲ ਬਹੁ ਗਿਣਤੀਆਂ ਵੱਲੋਂ ਧੱਕਾ ਜਾਂ ਅਣਿਆਂ ਕੀਤਾ ਜਾਂਦਾ ਹੈ ਤਾਂ ਉਦੋਂ ਘੱਟ ਗਿਣਤੀਆਂ ਨੂੰ ਅਜਿਹਾ ਜਾਪਦਾ ਹੈ ਕਿ ਲੋਕਤੰਤਰ ਪੂਰੀ ਤਰ੍ਹਾਂ ਅਸਫ਼ਲ ਹੋ ਚੁੱਕਾ ਹੈ।
ਭਾਰਤ ਵਿਚ ਹਿੰਦੂ ਬਹੁ ਗਿਣਤੀ ਵਿਚ ਹਨ। ਮੁਸਲਮਾਨ, ਸਿੱਖ ਅਤੇ ਇਸਾਈ ਘੱਟ ਗਿਣਤੀ ਵਿਚ ਹਨ। ਜਦੋਂ ਕਦੇ ਕਿਸੇ ਘਟਨਾ ਨੂੰ ਲੈ ਕੇ ਹਿੰਦੂ ਬਹੁ ਗਿਣਤੀ ਨੇ ਘੱਟ ਗਿਣਤੀਆਂ 'ਤੇ ਜ਼ੁਲਮ ਕੀਤੇ ਹਨ ਉਦੋਂ ਉਦੋਂ ਘੱਟ ਗਿਣਤੀਆਂ ਨਿਆਂ ਨੂੰ ਤਰਸ ਹੀ ਜਾਂਦੀਆਂ ਰਹੀਆਂ ਹਨ, ਇਸ ਦੀਆਂ ਵੱਡੀਆਂ ਮਿਸਾਲਾਂ ਇੰਦਰਾ ਗਾਂਧੀ ਦੇ ਕਤਲ ਮਗਰੋਂ ਸਿੱਖਾਂ ਦੇ ਹੋਏ ਕਤਲੇਆਮ ਅਤੇ ਗੋਧਰਾ ਕਾਂਡ ਮਗਰੋਂ ਗੁਜਰਾਤ ਵਿਚ ਹੋਏ ਮੁਸਲਿਮ ਵਿਰੋਧੀ ਦੰਗੇ ਹਨ। ਇਸੇ ਤਰ੍ਹਾਂ ਇਸਾਈਆਂ ਨਾਲ
|
|
|
ਹਿਸਾਰ ਜ਼ਿਮਨੀ ਚੋਣ 'ਤੇ 'ਅੰਨਾ ਇਫੈਕਟ' |
|
|
|
Thursday, 20 October 2011 |
ਪੰਜਾਬ 'ਚ ਵੀ ਕਾਂਗਰਸ ਨੂੰ ਖੋਰਾ ਲਾ ਸਕਦੈ ਹਜ਼ਾਰੇ ਪੱਖ
ਉਂਝ ਤਾਂ ਇੱਕ ਲੋਕ ਸਭਾ ਹਲਕੇ ਦੀ ਚੋਣ ਵਿਚ ਬਹੁਤੇ ਲੋਕਾਂ ਦੀ ਦਿਲਚਸਪੀ ਨਹੀਂ ਹੁੰਦੀ, ਪਰ ਇਸ ਵਾਰ ਹਰਿਆਣਾ ਦੇ ਹਿਸਾਰ ਹਲਕੇ ਵਿਚ ਜਿਹੜੀ ਜ਼ਿਮਨੀ ਚੋਣ ਹੋਈ ਹੈ, ਉਸ ਉੱਤੇ ਸਾਰੀਆਂ ਸਿਆਸੀ ਪਾਰਟੀਆਂ, ਸਾਰੇ ਸਿਆਸੀ ਪੰਡਿਤਾਂ ਅਤੇ ਮੀਡੀਏ ਦੀ ਤਿੱਖੀ ਨਿਗਾਹ ਸੀ, ਕਿਉਂਕਿ ਇਥੇ ਅੰਨਾ ਹਜ਼ਾਰੇ ਦੀ ਟੀਮ ਨੇ ਕਾਂਗਰਸ ਦੇ ਖ਼ਿਲਾਫ਼ ਪ੍ਰਚਾਰ ਕੀਤਾ। ਸਾਰੇ ਇਹ ਦੇਖ ਰਹੇ ਸਨ ਕਿ ਅੰਨਾ ਦੀ ਟੀਮ ਕਾਂਗਰਸ ਨੂੰ ਕਿੰਨਾ ਕੁ ਪ੍ਰਭਾਵਿਤ ਕਰਦੀ ਹੈ।
ਜਿਹੜੇ ਚੋਣ ਨਤੀਜੇ ਸਾਹਮਣੇ ਆਏ ਹਨ ਉਨ੍ਹਾਂ ਅਨੁਸਾਰ ਕੁੱਲ ਪਈਆਂ 69.19 ਫ਼ੀਸਦੀ ਵੋਟਾਂ ਵਿਚੋਂ ਹਰਿਆਣਾ ਜਨਹਿਤ ਕਾਂਗਰਸ-ਭਾਜਪਾ ਗੱਠਜੋੜ ਦੇ ਕੁਲਦੀਪ ਬਿਸ਼ਨੋਈ ਨੂੰ 38.84 ਫੀਸਦੀ, ਇੰਡੀਅਨ ਨੈਸ਼ਨਲ ਲੋਕਦਲ ਦੇ ਅਜੈ ਚੌਟਾਲਾ ਨੂੰ 38.15 ਫੀਸਦੀ ਅਤੇ ਕਾਂਗਰਸ ਦੇ ਜੈਪ੍ਰਕਾਸ਼ ਨੂੰ 16.34 ਫ਼ੀਸਦੀ ਵੋਟਾਂ ਪਈਆਂ। ਉਂਝ ਤਾਂ 2009 ਮੌਕੇ ਹੋਈਆਂ ਚੋਣਾਂ ਦੌਰਾਨ
|
|
|
|
<< Start < Prev 1 2 3 4 5 6 7 8 9 10 Next > End >>
|
| Results 1 - 15 of 184 |