|
ਇੰਟਰਨੈਟ ਨਾਲ ਯਾਰੀ ਫੇਸਬੁੱਕ ਨਾਲ ਆੜੀ |
|
|
|
Saturday, 04 February 2012 |
|
''ਤੁਹਾਨੂੰ ਪਹਿਲੀ ਵਾਰ ਵੋਟ ਪਾ ਕੇ ਕੀ ਮਹਿਸੂਸ ਹੋਇਆ'' ਇਕ ਟੀ. ਵੀ. ਐਂਕਰ ਪਹਿਲੀ ਵਾਰ ਵੋਟ ਪਾ ਕੇ ਪੋਲਿੰਗ ਬੂਥ ਵਿਚੋਂ ਬਾਹਰ ਆ ਰਹੀ ਮੁਟਿਆਰ ਨੂੰ ਪੁੱਛ ਰਹੀ ਹੈ।
''ਇਹ ਅਹਿਸਾਸ ਤਾਂ ਮੈਂ ਫੇਸ ਬੁੱਕ ਤੇ ਸ਼ੇਅਰ ਕਰਾਂਗੀ'' ਉਸਦਾ ਜਵਾਬ ਸੀ।
ਰਾਜਬੀਰ ਬਰਾੜ ਅਤੇ ਕੁਸ਼ਲਦੀਪ ਢਿੱਲੋਂ ਨੇ ਜਦੋਂ ਮਨਪ੍ਰੀਤ ਬਾਦਲ ਦਾ ਸਾਥ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਤਾਂ ਉਹਨਾਂ ਨੂੰ ਇਸ ਕਰਕੇ ਫੇਸ ਬੁੱਕ ਅਕਾਊਂਟ ਬੰਦ ਕਰਨਾ ਪਿਆ ਕਿਉਂਕਿ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨਾਂ ਨੇ ਫੇਸ ਬੁੱਕ ਤੇ ਉਹਨਾਂ ਨੂੰ ਮੰਦਾ ਚੰਗਾ ਲਿਖਿਆ, ਜਿਸਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ।
ਗੂਗਲ ਸਰਚ ਤੇ ਜਾ ਕੇ ਅੰਨਾ ਹਜ਼ਾਰੇ ਟਾਈਪ ਕਰੋ। ਤੁਸੀਂ ਵੇਖੋਗੇ ਕਿ ਕਰੋੜਾਂ ਸ਼ਬਦਾਂ ਵਿਚ ਅੰਨਾ ਬਾਰੇ ਜਾਣਕਾਰੀ ਭਰੀ ਪਈ ਹੈ। ਅੰਨਾ ਦੇ ਅੰਦੋਲਨ ਦੇ ਦਿਨਾਂ ਵਿਚ ਕਰੋੜਾਂ ਲੋਕ ਰੋਜ਼ਾਨਾ ਅੰਨਾ ਸ਼ਬਦ ਨੂੰ ਹਿਟ ਕਰ ਰਹੇ ਸਨ। ਭ੍ਰਿਸ਼ਟਾਚਾਰ ਦੇ ਖਿਲਾਫ ਜਨ ਲੋਕਪਾਲ ਬਿਲ ਨੂੰ ਪਾਸ ਕਰਾਉਣ ਵਾਲੇ ਅੰਦੋਲਨ ਵਿਚ ਫੇਸਬੁਕ, ਟਵਿਟਰ, ਔਰਕੁਟ ਅਤੇ ਯੂ ਟਿਊਬ ਆਦਿ ਨੇ ਵੱਡੀ ਭੂਮਿਕਾ ਨਿਭਾਈ ਹੈ। ਅੰਨਾ ਸਮਰਥਕਾਂ ਨੇ ਇੰਡੀਆ ਰਾਕ ਅਤੇ ਵੇਟੁਏਸਏਮਏ ਐਸ ਜਿਹੀਆਂ ਸਾਈਟਾਂ ਜੋ ਮੁਫਤ ਉਪਲਬਧ ਹਨ, ਉਤੇ ਮੋਬਾਇਲ ਸੰਦੇਸ਼ ਪ੍ਰਸਾਰਿਤ ਕੀਤੇ ਸਨ। ਅੰਨਾ ਟੀਮ ਨੇ ਇਕ ਮੁਹਿੰਮ ਚਲਾਈ, ਜਿਸਦੇ ਤਹਿਤ ਅੰਨਾ ਅੰਦੋਲਨ ਦੇ ਪ੍ਰਤੀ ਆਪਣਾ ਸਮਰਥਨ ਵਿਅਕਤੀ ਕਰਨ ਲਈ ਫੋਨ
|
|
|
ਪੰਜਾਬ ਸਿੰਘ ਦਾ ਪੰਜਾਬ ਨੂੰ ਖ਼ਤ |
|
|
|
Thursday, 26 January 2012 |
|
ਗਰੀਬ ਹੁੰਦਾ ਪੰਜਾਬ ਅਤੇ ਅਮੀਰ ਹੁੰਦੇ ਐਮ.ਐਲ.ਏ
ਮੈਂ ਪੰਜਾਬ ਸਿੰਘ ਮੁਖ਼ਾਤਬ ਹਾਂ ਪਿਆਰੇ ਪੰਜਾਬ ਨੂੰ। ਉਸ ਪੰਜਾਬ ਨੂੰ ਜਿੱਥੇ ਬਾਬਾ ਨਾਨਕ ਦੇ ਬੋਲ ਭਾਈ ਮਰਦਾਨੇ ਦੀ ਰਬਾਬ ਦੇ ਸੰਗੀਤ ਦੇ ਘਰਾਂ ਤੇ ਬੈਠ ਕੇ ਇਸਦੀ ਫਿਜ਼ਾ ਵਿਚ ਮਿਸ਼ਰੀ ਘੋਲਦੇ ਹਨ। ਉਸ ਪੰਜਾਬ ਨੂੰ ਜਿੱਥੇ ਦਸਮ ਗੁਰੂ ਗੋਬਿੰਦ ਸਿੰਘ ਦੇ ਨੀਲੇ ਘੋੜੇ ਦੇ ਸੁਮਾਂ ਦੀ ਟੱਪ-ਟੱਪ ਪੰਜਾਬੀਆਂ ਦੇ ਮਨਾਂ ਵਿਚ ਸਦੀਆਂ ਤੋਂ ਝਰਨਾਹਟ ਛੇੜ ਰਹੀ ਹੈ। ਉਸ ਪੰਜਾਬ ਨੂੰ ਮੁਖ਼ਾਤਬ ਹਾਂ, ਜਿਸਦੀਆਂ ਜੂਹਾਂ ਵਿਚ ਹੀਰ ਦੇ ਬੋਲ ਅਤੇ ਮਿਰਜ਼ੇ ਦੀ ਹੇਕ ਸੁਣਾਈ ਦਿੰਦੀ ਹੈ। ਉਹ ਪੰਜਾਬ ਜੋ ਨਾ ਹਿੰਦੂ, ਨਾ ਮੁਸਲਮਾਨ, ਜਿਹੜਾ ਸਿਰਫ ਗੁਰਾਂ ਦੇ ਨਾਮ 'ਤੇ ਜਿਊਣਾ ਜਾਣਦਾ ਹੈ। ਹਾਂ, ਮੈਂ ਉਸ ਪੰਜਾਬ ਨੂੰ ਮੁਖ਼ਾਤਬ ਹਾਂ, ਜਿੱਥੇ ਹੁਣ ਪੰਜ ਆਬ ਨਹੀਂ ਵਗਦੇ, ਸਿਰਫ ਢਾਈ ਦਰਿਆ ਰਹਿ ਗਏ ਹਨ ਅਤੇ ਉਨ੍ਹਾਂ ਦਰਿਆਵਾਂ ਵਿਚ ਵੀ ਹੁਣ ਪਵਿੱਤਰ ਜਲ ਵਗਣਾ ਤਾਂ ਸੁਪਨਾ ਹੀ ਹੋ ਗਿਆ ਹੈ। ਅਖ਼ਬਾਰੀ ਰਿਪੋਰਟਾਂ ਤਾਂ ਇੱਕ ਹੋਰ ਦਰਿਆ ਵਗਣ ਬਾਰੇ ਵੀ ਜ਼ਿਕਰ ਕਰਦੀਆਂ ਰਹਿੰਦੀਆਂ ਹਨ। ਅਖੇ ਇੱਥੇ ਹੁਣ ਛੇਵਾਂ ਦਰਿਆ ਵੱਗ ਰਿਹੈ 'ਨਸ਼ਿਆਂ ਦਾ ਦਰਿਆ'। ਇੱਥੋਂ ਦੀ ਜਵਾਨੀ ਹੁਣ ਨਸ਼ਿਆਂ ਵਿਚ ਗ਼ਲਤਾਨ ਹੋ ਰਹੀ ਹੈ ਜਾਂ ਫਿਰ ਅੱਖਾਂ ਵਿਚ ਵਧੀਆ ਰੁਜ਼ਗਾਰ ਦੇ ਸੁਪਨੇ ਸਮੋ ਕੇ ਬਾਪੂ ਦੀ ਪੁੱਤਾਂ ਵਰਗੀ ਪੈਲੀ ਨੂੰ ਵੇਚ ਵੱਟ ਕੇ ਏਜੰਟਾਂ ਦੇ ਢਹੇ ਚੜ੍ਹ
|
|
|
ਪੱਤਰਕਾਰ ਕਰ ਲਏ |
|
|
|
Thursday, 19 January 2012 |
|
ਮੈਂ ਕਿਸੇ ਕੰਮ ਆਪਣੇ ਸ਼ਹਿਰ ਗਿਆ ਉਥੇ ਆਪਦੇ ਦੋਸਤਾਂ ਨੂੰ ਮਿਲਣ ਚਲਿਆ ਗਿਆ। ਉਹ ਉਥੇ ਕਿਸੇ ਫੰਕਸ਼ਨ ਦੀ ਤਿਆਰੀ ਵਿਚ ਰੁੱਝੇ ਸਨ। ਇਕ ਦੋਸਤ ਕੋਲ ਕੰਮਾਂ ਦੀ ਲਿਸਟ ਸੀ ਅਤੇ ਕੀਤੇ ਜਾ ਚੁੱਕੇ ਕੰਮਾਂ ਬਾਰੇ ਬਾਕੀਆਂ ਨੂੰ ਦੱਸ ਵੀ ਰਿਹਾ ਸੀ ਅਤੇ ਆਪਣੀ ਸੂਚੀ ਉੱਤੇ ਲੀਕ ਵੀ ਫੇਰ ਰਿਹਾ ਸੀ।
ਮੋਮੈਂਟੋ ਹੋ ਗਏ
ਚਾਹ ਦਾ ਪ੍ਰਬੰਧ ਹੋ ਗਿਆ
ਲਾਊਡ ਸਪੀਕਰ ਕਰ ਲਿਆ
ਗਾਉਣ ਵਾਲੀ ਕਰ ਲਈ
ਪੱਤਰਕਾਰ ਕਰ ਲਏ
ਇਹ ਕੀ ਪੱਤਰਕਾਰ ਕਰ ਲਏ? ਮੈਂ ਪੁੱਛਿਆ
ਹਾਂ, ਅਖ਼ਬਾਰਾਂ ਅਤੇ ਟੀ. ਵੀ. ਵਾਲੇ ਪੱਤਰਕਾਰ ਕਰ ਲਏ, ਉਹਨਾਂ ਨੂੰ ਸਾਈ ਫੜਾ ਦਿੱਤੀ ਹੈ, ਉਸਦਾ ਜਵਾਬ ਸੀ।
ਮੈਨੂੰ ਬੜੀ ਹੈਰਾਨੀ ਹੋਈ ਕਿ ਪੰਜਾਬ ਵਿਚ ਪੱਤਰਕਾਰਾਂ ਨੂੰ ਕਰਨਾ ਪੈਂਦਾ ਹੈ। ਅੱਜਕਲ੍ਹ ਵਿਧਾਨ ਸਭਾ ਚੋਣਾਂ ਵਿਚ ਹਰ ਪਾਰਟੀ ਨੇ ਅਖ਼ਬਾਰ ਦੇ ਸਾਰੇ ਅਤੇ ਹਰ ਉਮੀਦਵਾਰ ਨੇ ਪੱਤਰਕਾਰ ਕੀਤੇ ਹੋਏ ਹਨ। ਚੋਣ ਕਮਿਸ਼ਨ ਜਿੰਨੀਆਂ ਮਰਜ਼ੀ ਕਮੇਟੀਆਂ ਬਣਾ ਕੇ ਸਖ਼ਤੀ ਵਰਤੀ ਜਾਵੇ ਪਰ ਕੱਢਣ ਵਾਲੇ ਤਾਂ ਚੋਰ ਮੋਰੀਆਂ ਕੱਢ ਹੀ ਲੈਂਦੇ
|
|
|
ਵੋਟਰ ਵਿਚਾਰਾ ਕੀ ਕਰੇ, ਠੰਢਾ ਪਾਣੀ ਪੀ ਮਰੇ। |
|
|
|
Thursday, 12 January 2012 |
|
ਸੱਚਮੁੱਚ ਹੀ ਵੋਟਰ ਦੀ ਸਥਿਤੀ ਬੜੀ ਅਜੀਬ ਬਣ ਗਈ ਹੈ। ਕਈ ਥਾਵਾਂ 'ਤੇ ਭਾਵੁਕ ਤੌਰ 'ਤੇ ਬਲੈਕਮੇਲਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਤੇ ਲਾਰੇ ਲਾਏ ਜਾਂਦੇ ਹਨ। ਜਿਸ ਨੂੰ ਖ਼ਰੀਦਿਆ ਜਾ ਸਕਦਾ ਹੈ ਉਸਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਸ ਤਰ੍ਹਾਂ ਦਾ ਲੋਕ-ਤੰਤਰ ਅਸੀਂ ਬੁੱਧੂ ਬਣਾਉਣਾ ਚਾਹੁੰਦੇ ਹਾਂ ਆਪਣੇ ਦੇਸ ਵਿਚ। ਕੱਲ੍ਹ ਟੈਲੀਵਿਜ਼ਨ ਉਪਰ ਸਵ: ਕੈਪਟਨ ਕੰਵਲਜੀਤ ਸਿੰਘ ਦੀ ਧੀ ਆਪਣੀ ਮਾਂ ਨਾਲ ਬੈਠੀ ਇਹ ਕਹਿੰਦੀ ਸੁਣੀ ਗਈ ਕਿ ਡੇਰਾ ਬਸੀ ਤੋਂ ਸੀਟ ਦਾ ਹੱਕ ਸਾਡੇ ਪਰਿਵਾਰ ਦਾ ਹੈ। ਇਸ ਨੂੰ ਅਸੀਂ ਪਰਿਵਾਰ ਤੋਂ ਬਾਹਰ ਨਹੀਂ ਜਾਣ ਦੇਵਾਂਗੇ। ਕੀ ਇਹ ਲੋਕਤੰਤਰ ਹੈ ਜਾਂ ਫਿਰ ਅਜਿਹਾ ਲੋਕਤੰਤਰ ਜਿਥੇ ਵਿਧਾਨ ਸਭਾ ਦੀਆਂ ਸੀਟਾਂ ਜੱਦੀ ਪੁਸ਼ਤੀ ਪਰਿਵਾਰਾਂ ਦੇ ਨਾਮ ਹੋ ਜਾਂਦੀਆਂ ਹਨ। ਆਮ ਵਰਕਰ ਦਾ ਇਸ ਤਰ੍ਹਾਂ ਵਿਧਾਨ ਸਭਾ ਜਾਂ ਪਾਰਲੀਮੈਂਟ ਦੀ ਚੋਣ ਲੜਨਾ ਤਾਂ ਇੱਕ ਸੁਪਨਾ ਬਣ ਕੇ ਹੀ ਰਹਿ ਜਾਂਦਾ ਹੈ।
ਇਸ ਹਾਲਤ ਵਿੱਚ ਵੋਟਰ ਨੂੰ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ। ਸਿਆਸੀ ਮੌਸਮ ਦਾ ਮਿਜਾਜ਼ ਉਸਦੀ ਸਮਝ ਤੋਂ ਪਰ੍ਹੇ ਹੈ। ਧੁੰਦ ਵਿੱਚ ਲਿਪਟੇ ਮੌਸਮ ਵਿੱਚ ਵਿਚਰਦੇ ਮਖੌਟਿਆਂ ਦੇ ਚਿਹਰੇ ਤੋਂ ਸੱਚ ਪੜ੍ਹਨਾ ਉਸਦੇ ਵੱਸ ਦੀ ਗੱਲ ਨਹੀਂ ਰਹੀ। ਮੈਂ ਇੱਕ ਥਾਂ ਭਾਸ਼ਨ ਦਿੰਦੇ ਹੋਏ ਕਿਹਾ ਕਿ
|
|
|
ਸ਼੍ਰੋਮਣੀ ਅਕਾਲੀ ਦਲ ਦੀਆਂ ਬਗਾਵਤੀ ਲਹਿਰਾਂ ਵਿਚੋਂ ਕੀ ਸੁਖਬੀਰ ਬਾਦਲ ਦਲ ਦੀ ਬੇੜੀ ਬੰਨੇ ਲਾ ਸਕੇਗਾ? |
|
|
|
Thursday, 05 January 2012 |
|
ਸੁਖਬਰੀ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਉਸ ਵੇਲੇ ਲੱਗਿਆ ਪ੍ਰਸ਼ਨ ਚਿੰਨ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟਾਂ ਦੀ ਵੰਡ ਨੂੰ ਲੈ ਕੇ ਥਾਂ ਥਾਂਤੇ ਹੋੲਂ ਬਗਾਵਤ। ਫਤਿਹਗੜ੍ਹ ਸਾਹਿਬ ਵਿਚ ਦੀਦਾਰ ਸਿੰਘ ਭੰਟੀ ਨੇ ਝੰਡਾ ਚੁੱਕਿਆ ਅਤੇ ਪਾਰਟੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਖਿਲਾਫ ਚੋਣ ਬਿਗਲ ਵਜਾ ਦਿੱਤਾ। ਸ਼ਾਇਦ ਉਸਦੀ ਪੱਗੜੀ ਦਾ ਰੰਗ ਹੁਣ ਨੀਲੇ ਤੋਂ ਕੇਸਰੀ ਹੋ ਜਾਵੇ। ਸੰਤ ਅਜੀਤ ਸਿੰਘ ਨਾਲ ਤਾਂ ਜੱਗੋ ਬਾਹਰੀ ਹੋਈ। ਨਾ ਇਧਰ ਕੇ ਰਹੇ ਨਾ ਉਧਰ ਕੇ। ਨਾ ਖੁਦਾ ਹੀ ਮਿਲਾ ਨਾ ਵਸਾਲੇ ਸਨਮ। ਮਨਪ੍ਰੀਤ ਸਿੰਘ ਬਾਦਲ ਨਾਲ ਪਾਰਟੀ ਛੱਡੀ ਪਰ ਸੰਤਾਂ ਨੂੰ ਸੁਖਬੀਰ ਬਾਦਲ ਨੇ ਪਲਸ ਲਿਆ ਅਤੇ ਸ਼੍ਰੋਮਣੀ ਅਕਾਲੀ ਦਾ ਸਰਪ੍ਰਸਤ ਥਾਪ ਦਿੱਤਾ। ਇਹ ਸਰਪ੍ਰਸਤੀ ਤਾਂ ਮਨਪ੍ਰੀਤ ਬਾਦਲ ਨੂੰ ਝਟਕਾ ਦੇਣ ਲਈ ਦਿੱਤੀ ਗਈ ਸੀ। ਨਾ ਤਾਂ ਸੰਤ ਸਰਪ੍ਰਸਤ ਨੂੰ ਪੁੱਛਿਆ ਗਿਆ ਅਤੇ ਨਾ ਹੀ ਉਸਦੇ ਚੇਲਿਆਂ ਨੂੰ। ਡਾ. ਦਲਜੀਤ ਸਿੰਘ ਚੀਮਾ ਨੂੰ
|
|
|
ਪੰਜਾਬ ਦੀ ਨਿਘਰਦੀ ਹਾਲਤ ਲਈ ਸਿਆਸਤਦਾਨ ਜ਼ਿੰਮੇਵਾਰ |
|
|
|
Thursday, 29 December 2011 |
|
''ਹੈਲੋ, ਮੈਂ ਡੇ ਐਂਡ ਨਾਈਟ ਚੈਨਲ ਤੋਂ ਕੰਵਰ ਸੰਧੂ ਬੋਲ ਰਿਹਾ ਹਾਂ।''
''ਹਾਂ, ਜੀ ਸੰਧੂ ਸਾਹਿਬ, ਕੀ ਹਾਲ ਐ''?
'ਤੁਸੀਂ ਨਾਰਥ ਅਮੈਰਿਕਨ ਪੰਜਾਬੀ ਐਸੋਸੀਏਸ਼ਨ ਬਾਰੇ ਕਦੇ ਸੁਣਿਆ ਹੈ,'' ਸੰਧੂ ਦਾ ਸਵਾਲ ਹੈ।
'ਹਾਂ, ਮੈਨੂੰ ਪਤਾ ਹੈ ਅਤੇ ਸਤਨਾਮ ਸਿੰਘ ਚਹਿਲ ਤਾਂ ਕਾਫੀ ਸਰਗਰਮ ਹੈ,'' ਮੇਰਾ ਜਵਾਬ ਸੀ।
'ਬੱਸ ਉਹੀ ਸਤਨਾਮ ਚਹਿਲ ਅਤੇ ਉਹਨਾਂ ਦੇ ਸਾਥੀ 24 ਦਿਸੰਬਰ ਨੂੰ ਚੰਡੀਗੜ੍ਹ ਦੇ ਹੋਟਲ ਸ਼ਿਵਾਲਿਕ ਵਿਚ ਇੱਕ ਵਿਜ਼ਨ ਪੰਜਾਬ ਨਾਮ ਦਾ ਪ੍ਰੋਗਰਾਮ ਕਰਵਾ ਰਹੇ ਹਨ ਜਿਸ ਵਿਚ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਤੋਂ ਇਲਾਵਾ ਮੀਡੀਆ ਅਤੇ ਹੋਰ ਖੇਤਰਾਂ ਦੇ ਪ੍ਰਮੁੱਖ ਪੰਜਾਬੀਆਂ ਨੂੰ ਸੱਦਾ ਦਿੱਤਾ ਹੈ। ਇਸ ਪ੍ਰੋਗਰਾਮ ਵਿਚ ਪੰਜਾਬ ਦੇ ਫਿਊਚਰ ਬਾਰੇ ਵਿਚਾਰ ਵਟਾਂਦਰਾ ਕਰਾਂਗੇ। ਡੇ ਐਂਡ ਨਾਈਟ ਇਸਨੂੰ ਟੈਲੀਕਾਸਟ ਕਰੇਗਾ। ਤੁਸੀਂ ਜ਼ਰੂਰ
|
|
|
|
<< Start < Prev 1 2 3 4 5 6 7 8 9 10 Next > End >>
|
| Results 1 - 16 of 196 |