tital_-_copy.jpg

Golden Temple Amritsar, India

Advertisement
ਮੁੱਖ ਪੰਨਾ arrow ਅੱਗ ਦਾ ਸ਼ਤੀਰ
ਅੱਗ ਦਾ ਸ਼ਤੀਰ
ਅੱਗ ਦਾ ਸ਼ਤੀਰ- ਕਿਸ਼ਤ 1-14 PRINT ਈ ਮੇਲ
Sunday, 23 May 2010

ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸਾਲ 1997-98 ਦੇ ਸਰਵੋਤਮ ਪੁਰਸਕਾਰ ਨਾਲ ਸਨਮਾਨਤ ਨਾਵਲ
ਲੇਖਕ : ਲੱਖ ਕਰਨਾਲਵੀ
ਇਕ
 ਕੈਪਟਨ ਨਰੇਸ਼  ਕੁਮਾਰ ਦੇ ਹੋਂਠ ਹਮੇਸ਼ਾ ਹਸੂੰ-ਹਸੂੰ ਕਰਦੇ ਰਹਿੰਦੇ। ਇਕ ਦਿਨ ਅਛੋਪਲੇ ਜਿਹੇ ਹੀ ਉਸ ਦੀਆਂ ਅੱਖਾਂ ਵਿਚ ਅੰਤਾਂ ਦੀ ਉਦਾਸੀ ਉਤਰ ਆਈ ਸੀ। ਬੁਲ੍ਹ ਪਥਰਾਏ ਗਏ ਸਨ, ਚਿਹਰੇ 'ਤੇ ਮੁਸਕਰਾਹਟ ਦਾ ਨਾਂ-ਨਿਸ਼ਾਨ ਵੀ ਨਹੀਂ ਸੀ ਰਿਹਾ।
 ਉਸਦੇ ਚਿਹਰੇ ਤੋਂ ਮੁਸਕਰਾਹਟ ਨੇ ਉਦੋਂ ਹੀ ਮੂੰਹ ਪਰਤਾਇਆ ਜਦ ਉਹ ਮੇਜਰ ਰਹਿਮਾਨ ਅਤੇ ਚਾਰ ਹਥਿਆਰਬੰਦ ਜਵਾਨਾਂ ਦੇ ਪਹਿਰੇ ਅਧੀਨ ਤੇਜਪੁਰ ਦੇ ਫੌਜੀ ਹਸਪਤਾਲ ਵਿਚ ਪਹੁੰਚਿਆ ਸੀ। ਹਸਪਤਾਲ ਦੀ ਆਫੀਸਰਜ਼ ਵਾਰਡ ਦੇ ਕਮਰਿਆਂ ਦੀ ਪਾਲ ਦੇ ਨਾਲ ਲਗਦੇ ਵਰਾਂਡੇ ਦੀ ਛੱਤ ਥੱਲੇ ਨਿੱਕੀਆਂ-ਨਿੱਕੀਆਂ ਪਲਾਂਘਾਂ ਭਰਦਾ ਨਰੇਸ਼ ਸੋਚ ਰਿਹਾ ਸੀ ਕਿ ''ਜ਼ਿੰਦਗੀ...ਇਕ...ਖਾਲੀ...ਸੁਪਨਾ ਹੈ।''
 ਉਸ ਦੀ ਪਲਟਨ ਦੇ ਕਮਾਂਡਿੰਗ ਆਫਿਸਰ ਕਰਨਲ ਭੀਮ ਸਿੰਘ ਨੇ ਮੇਜਰ ਰਹਿਮਾਨ ਦੀ ਜ਼ਿੰਮੇਵਾਰੀ ਲਾਈ ਸੀ ਕਿ ਉਹ ਕੈਪਟਨ ਨਰੇਸ਼ ਨੂੰ ਇਸ ਹਸਪਤਾਲ ਵਿਚ ਦਾਖਲ ਕਰਵਾ ਕੇ ਵਾਪਸ ਪਲਟਨ ਪਰਤ ਆਵੇ। ਮੇਜਰ ਰਹਿਮਾਨ ਨੂੰ ਦੇਰ ਲੱਗੀ ਤਾਂ ਜ਼ਰੂਰ ਪਰ ਬਹੁਤੀ ਨਹੀਂ। ਉਸਨੇ ਹਸਪਤਾਲ ਦੇ ਮੁੱਖ ਦਫ਼ਤਰ ਵਿਚ ਪਹੁੰਚ ਕੇ ਨਰੇਸ਼ ਨੂੰ ਉਥੇ ਦਾਖਲ ਕਰਵਾਉਣ ਲਈ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕਰ ਦਿੱਤੀ। ਕਰਨਲ ਭੀਮ ਸਿੰਘ ਵੱਲੋਂ ਦਿੱਤੇ ਗਏ ਕਾਗਜ਼ ਪੱਤਰ ਹਸਪਤਾਲ ਦੇ ਮੁਲਾਜ਼ਮਾਂ ਨੁੂੰ ਸੌਂਪ ਦਿੱਤੇ। ਇਨ੍ਹਾਂ ਕਾਗਜ਼ਾਂ ਵਿਚ ਹੀ ਕਰਨਲ ਭੀਮ ਸਿੰਘ ਵੱਲੋਂ ਭਰਿਆ ਫਾਰਮ ਏ. ਐਫ. ਐਮ. ਐਸ.-10 (AFMS-10 : ARMED FORCES MEDICAL SERVICE-10) ਸੀ।
 ਇਸ ਥੋੜ੍ਹ-ਚਿਰੀ ਮਾਮੂਲੀ ਜਿਹੀ ਕਾਰਵਾਈ ਦੇ ਬਾਅਦ ਕੈਪਟਨ ਨਰੇਸ਼ ਕੁਮਾਰ ਆਫੀਸਰਜ਼ ਵਾਰਡ ਦੇ ਇਕ ਕਮਰੇ ਵਿਚ ਸੀ। ਕਮਰੇ ਵਿਚ ਸਟੀਲ ਫਰੇਮ ਦੀ ਸਟੀਲ ਪੱਤਰੇ ਨਾਲ ਉਣੀ ਹੋਈ ਇਕ ਮੰਜੀ ਸੀ। ਸਾਫ-ਸੁਥਰਾ ਬਿਸਤਰਾ ਸੀ। ਸਿਰਹਾਣੇ ਵੱਲ ਇਕ ਪਾਸੇ ਛੋਟਾ ਜਿਹਾ ਟੇਬਲ ਤੇ ਦੂਜੇ ਪਾਸੇ ਦਰਮਿਆਨੇ ਜਿਹੇ ਕੱਦ ਦੀ ਪਰ ਸਾਫ ਸੁਥਰੀ ਦੁੱਧ ਚਿੱਟੇ ਰੰਗ ਦੀ ਸਟੀਲ ਅਲਮਾਰੀ ਟਿਕੀ ਹੋਈ ਸੀ। ਕਮਰੇ ਦੀ ਇਕ ਨੁੱਕਰੇ ਲੱਕੜ ਦੀ ਵੱਡੀ ਸਾਰੀ ਅਲਮਾਰੀ ਵੀ ਸੀ। ਫਰਸ਼ 'ਤੇ

 
 

Advertisement

AdvertisementAdvertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Punjabi News paper : Ajit weekly Programming and Design :: Mehra Media