tital_-_copy.jpg

Golden Temple Amritsar, India

Advertisement
ਮੁੱਖ ਪੰਨਾ arrow ਸੰਤ ਰਾਮ ਉਦਾਸੀ ਦੇ ਗੀਤ
ਸੰਤ ਰਾਮ ਉਦਾਸੀ ਦੇ ਗੀਤ PRINT ਈ ਮੇਲ
Thursday, 29 July 2010


(1939-1996)

ਸੰਤ ਰਾਮ ਉਦਾਸੀ ਦੇ ਗੀਤ
ਪੰਜਾਬੀ ਦਾ ਪ੍ਰਸਿੱਧ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਸੰਨ 1979 ਵਿੱਚ ਇੰਡਿਅਨ ਪੀਪਲਜ਼ ਐਸੋਸੀਏਸ਼ਨ ਇਨ ਨਾਰਥ ਅਮਰੀਕਾ (ਇਪਾਨਾ) ਦੇ ਸੱਦੇ 'ਤੇ ਕਨੇਡਾ ਆਇਆ ਸੀ। ਇਸ ਫੇਰੀ ਦੌਰਾਨ ਉਦਾਸੀ ਨੇ ਕਨੇਡਾ ਦੇ ਵੱਖ ਵੱਖ ਥਾਂਵਾਂ ਉੱਤੇ ਆਪਣੇ ਗੀਤਾਂ ਦੇ ਪ੍ਰੋਗਰਾਮ ਪੇਸ਼ ਕੀਤੇ। ਇਸ ਦੇ ਨਾਲ ਹੀ ਇਸ ਸਮੇਂ ਇਪਾਨਾ ਨੇ ਉਦਾਸੀ ਦੇ ਬਾਰ੍ਹਾਂ ਗੀਤਾਂ ਦਾ ਇਕ ਰੀਕਾਰਡ (ਐੱਲ ਪੀ) ਤਿਆਰ ਕਰਵਾਇਆ ਜਿਸ ਦੇ ਕਵਰ ਉੱਤੇ ਇਹ ਸ਼ਬਦ ਲਿਖੇ ਗਏ ਸਨ: ਸੰਤ ਰਾਮ ਉਦਾਸੀ ਲੋਕਾਂ ਦਾ ਆਦਮੀ ਅਤੇ ਕਵੀ ਹੈ। ਉਸਦਾ ਜਨਮ ਪੰਜਾਬ ਵਿੱਚ ਇਕ ਬੇਜ਼ਮੀਨੇ ''ਦਲਿਤ" ਪਰਿਵਾਰ ਦੇ ਘਰ ਹੋਇਆ। ਭਾਰਤੀ ਲੋਕਾਂ ਦੀਆਂ ਇਨਕਲਾਬੀ ਜੱਦੋਜਹਿਦਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੇ ਨਾਲ ਨਾਲ ਉਦਾਸੀ ਨੇ ਇਹਨਾਂ ਜੱਦੋਜਹਿਦਾਂ ਵਿੱਚ ਆਪਣੀ ਕਵਿਤਾ ਨਾਲ ਵੀ ਯੋਗਦਾਨ ਪਾਇਆ ਹੈ। ਉਸ ਦੇ ਸਿਆਸੀ ਵਿਚਾਰਾਂ ਕਰਕੇ ਭਾਰਤੀ ਸਟੇਟ ਵਲੋਂ ਉਸ ਨੂੰ ਕਈ ਵਾਰੀ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਉੱਤੇ ਅੰਨਾ ਤਸ਼ੱਦਦ ਢਾਹਿਆ ਗਿਆ ਜਿਸ ਕਾਰਨ ਉਸ ਦੀਆਂ ਅੱਖਾਂ ਦੀ ਲੋਅ ਬਹੁਤ ਬੁਰ੍ਹੀ ਤਰ੍ਹਾਂ ਘੱਟ ਗਈ ਹੈ। ਉਦਾਸੀ ਦੇ ਗੀਤ ਭਾਰਤੀ ਲੋਕਾਂ ਦੀ ਜੱਦੋ-ਜਹਿਦ ਅਤੇ ਹੌਂਸਲੇ ਦਾ ਜਸ਼ਨ ਮਨਾਉਂਦੇ ਹਨ। ਉਹ ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਸਾਰੇ ਦੱਬੇ ਕੁਚਲੇ ਲੋਕਾਂ ਦੇ ਗੀਤ ਗਾਉਂਦਾ ਹੈ। ਉਹ ਲੋਕਾਂ ਦੀਆਂ ਦੱਬੀਆਂ, ਕੁਚਲੀਆਂ ਹਾਲਤਾਂ ਦੇ, ਜਗਰੀਰਦਾਰਾਂ, ਸੂਦਖੋਰਾਂ ਅਤੇ ਅਮੀਰਾਂ ਵਲੋਂ ਹੁੰਦੀ ਲੁੱਟ-ਖਸੁੱਟ ਪ੍ਰਤੀ ਨਫਰਤ ਦੇ ਅਤੇ ਲੋਕਾਂ ਵਲੋਂ ਆਪਣੀ ਅਜ਼ਾਦੀ ਵਾਸਤੇ ਹਥਿਆਰਬੰਦ ਘੋਲ ਕਰਨ ਦੇ ਬੁਲੰਦ ਇਰਾਦਿਆਂ ਦੇ ਗੀਤ ਗਾਉਂਦਾ ਹੈ। ਇਨ੍ਹਾਂ ਗੀਤਾਂ ਦਾ ਸੋਮਾ ਭਾਰਤੀ ਲੋਕਾਂ ਦੇ ਸਭਿਆਚਾਰ ਦੇ ਨਾਲ ਨਾਲ ਨਕਸਲਬਾੜੀ ਦਾ ਇਨਕਲਾਬੀ ਘੋਲ ਵੀ ਹੈ; ਇਹ ਗੀਤ ਭਾਰਤ ਦੇ ਨਵਜਮਹੂਰੀ ਇਨਕਲਾਬ ਦੇ ਗੀਤ ਹਨ। ਉਦਾਸੀ ਵੱਲੋਂ ਗਾਏ ਇਹ ਗੀਤ ਅਸੀਂ ਇਪਾਨਾ ਦੇ ਧੰਨਵਾਦ ਸਹਿਤ ਵਤਨ ਦੇ ਵੈੱਬਸਾਈਟ ਉੱਪਰ ਦੇ ਰਹੇ ਹਾਂ ਤਾਂ ਕਿ ਇਹ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਸਕਣ।
 

ਉਦਾਸੀ: ਲੋਕਾਂ ਦਾ ਕਵੀ

1[  ਸਾਡੀ ਬੀਹੀ ਵਿੱਚ ਚੂੜੀਆਂ ਦਾ ਹੋਕਾ (3:54)
2[ ਦੇਸ਼ ਹੈ ਪਿਆਰਾ ਸਾਨੂੰ (2:54) :
3[ ਸਾਡਾ ਅੰਮੀਓ ਕਰੋ ਨਾ ਰਤਾ ਝੋਰਾ (2:39) :
4[ ਕੰਮੀਆਂ ਦਾ ਵਿਹੜਾ (3:56) :
5[ ਤੇਗ ਬਹਾਦਰ ਕੇ ਚਾਹਤ (4:23) :
6[ ਡੋਲੀ (3:44) :
7[ ਮੇਰੇ ਮਿੱਤਰਾਂ ਨੂੰ (4:12) :
8[ ਉੱਠਣ ਦਾ ਵੇਲਾ (3:28) :
9[  ਜੱਟ 'ਤੇ ਸੀਰੀ ਦਾ ਹਾਲ (3:34) :
10[  ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ (3:22) :
11[ ਮਾਰੇ ਗਏ ਮਿੱਤਰਾਂ ਦੇ ਪਿੰਡ (3:27) :
12[ ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ (3:57) :
 
 

Advertisement

AdvertisementAdvertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Punjabi News paper : Ajit weekly Programming and Design :: Mehra Media