>> ਪਾਕਿਸਤਾਨ 'ਚ ਬਾਰੂਦੀ ਸੁਰੰਗ ਵਿਸਫੋਟ 'ਚ 2 ਦੀ ਮੌਤ   >> ਗੁਰਦਵਾਰਾ ਸਾਹਿਬ ਦੀ ਜ਼ਮੀਨ ਵੇਚਣ ਦਾ ਮਾਮਲਾ : ਜਸਜੀਤ ਸਿੰਘ ਯੂਕੇ ਨੇ ਸਰਨਾ ਭਰਾਵਾਂ ਤੋਂ ਮੰਗਿਆ ਅਸਤੀਫਾ   >> ਪਾਕਿਸਤਾਨ 'ਚ ਮਹਿਲਾਵਾਂ ਦੀ ਹਾਲਤ ਜਾਨਵਰਾਂ ਤੋਂ ਵੀ ਬਦਤਰ   >> ਇਜ਼ਰਾਇਲ ਰਾਜਨਾਇਕ ਹਮਲੇ 'ਚ ਲਸ਼ਕਰ ਅਤੇ ਹੂਜੀ ਦਾ ਹੱਥ   >> ਕੌਮਾਂਤਰੀ ਮਾਂ-ਬੋਲੀ ਦਿਵਸ ਤੇ ਪੰਜਾਬੀ ਨੂੰ ਵਿਸ਼ੇਸ਼ ਸਥਾਨ ਦਿਵਾਉਣ ਲਈ ਸਾਂਝਾ ਹੰਭਲਾ   >> 31 ਮਾਰਚ ਨੂੰ ਪੇਸ਼ ਹੋਵੇਗਾ ਐਸ.ਜੀ.ਪੀ.ਸੀ. ਦਾ ਬਜਟ : ਮੱਕੜ   >> ਕਾਨਪੁਰ ਚ ਰਾਹੁਲ ਗਾਂਧੀ ਖ਼ਿਲਾਫ਼ ਚੋਣ ਜ਼ਾਬਤੇ ਦੇ ਉਲੰਘਣ ਦਾ ਕੇਸ ਦਰਜ   >> ਕੇਂਦਰ ਵੱਲੋਂ ਗ਼ੈਰ-ਕਾਂਗਰਸੀ ਸਰਕਾਰਾਂ ਨੂੰ ਰਾਜ਼ੀ ਕਰਨ ਦੇ ਯਤਨ   >> ਸਬਸਿਡੀਆਂ ਦੀ ਦੁਰਵਰਤੋਂ ਨੇ ਮੇਰੀ ਨੀਂਦ ਉਡਾਈ : ਮੁਖਰਜੀ   >> ਤ੍ਰਿਪੁਰਾ ਦੇ ਮੁੱਖ ਮੰਤਰੀ ਵੱਲੋਂ ਵਿਰੋਧ;ਮੋਦੀ ਨੇ ਕੇਂਦਰ ਨੂੰ ਕੋਸਿਆ
tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਮੁੱਖ ਖਬਰਾਂ arrow ਚੋਣਾਂ 'ਚ ਭਾਜਪਾ ਨਹੀਂ ਚਾਹੁੰਦੀ ਮੋਦੀ ਦੀਆਂ ਸੇਵਾਵਾਂ
ਚੋਣਾਂ 'ਚ ਭਾਜਪਾ ਨਹੀਂ ਚਾਹੁੰਦੀ ਮੋਦੀ ਦੀਆਂ ਸੇਵਾਵਾਂ PRINT ਈ ਮੇਲ
Wednesday, 25 January 2012

ਨਵੀਂ ਦਿੱਲੀ, 25 ਜਨਵਰੀ - ਭਾਜਪਾ ਪ੍ਰਧਾਨ ਨਿਤਿਨ ਗਡਕਰੀ ਨੂੰ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਵਿਚ ਬੇਸ਼ੱਕ ਭਵਿੱਖ ਦੇ ਪ੍ਰਧਾਨ ਮੰਤਰੀ ਦੇ ਲੱਛਣ ਨਜ਼ਰ ਆਉਂਦੇ ਹਨ ਪਰ ਨਾ ਤਾਂ ਭਾਜਪਾ ਦੇ ਪੰਜਾਬ ਯੂਨਿਟ ਤੇ ਨਾ ਹੀ ਕੇਂਦਰੀ ਯੂਨਿਟ ਨੇ ਮੌਜੂਦਾ ਚੋਣਾਂ ਦੌਰਾਨ ਪਾਰਟੀ ਦੇ ਇਸ ਸਟਾਰ ਪ੍ਰਚਾਰਕ ਮੋਦੀ ਦੀਆਂ ਸੇਵਾਵਾਂ ਲੈਣ ਦਾ ਕਸ਼²ਟ ਕੀਤਾ ਹੈ। ਪੰਜਾਬ ਵਿਚ 28 ਜਨਵਰੀ ਨੂੰ ਚੋਣ ਪ੍ਰਚਾਰ ਖਤਮ ਹੋ ਜਾਣਾ ਹੈ ਪਰ ਅਜੇ ਤਕ ਨਰਿੰਦਰ ਮੋਦੀ ਦੀ ਕੋਈ ਰੈਲੀ ਕਰਨ ਦਾ ਪ੍ਰੋਗਰਾਮ ਤਿਆਰ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ ਭਾਜਪਾ ਕਾਫੀ ਧੂਮ-ਧੜੱਕੇ ਨਾਲ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਦਾ ਐਲਾਨ ਕਰ ਚੁੱਕੀ ਹੈ। ਇਸ ਮੁਤਾਬਕ ਚੋਣਾਂ ਦਾ ਸਾਹਮਣਾ ਕਰ ਰਹੇ ਸਭ ਸੂਬਿਆਂ ਵਿਚ ਨਰਿੰਦਰ ਮੋਦੀ ਰੈਲੀਆਂ ਨੂੰ

 ਸੰਬੋਧਨ ਕਰਨਗੇ।ਇਸ ਸੂਚੀ ਮੁਤਾਬਕ ਨਰਿੰਦਰ ਮੋਦੀ ਨੇ ਬੀਤੇ ਹਫਤੇ ਪੰਜਾਬ ਆਉਣਾ ਸੀ ਪਰ ਅਜੇ ਤਕ ਉਨ੍ਹਾਂ ਦੇ ਆਉਣ ਦੀ ਕੋਈ ਆਹਟ ਸੁਣਾਈ ਨਹੀਂ ਦਿੱਤੀ। ਦੂਜੇ ਪਾਸੇ ਪ੍ਰਚਾਰ ਮੁਹਿੰਮ, ਪੰਜਾਬ, ਮਣੀਪੁਰ ਤੇ ਉਤਰਾਖੰਡ ਵਿਚ ਖਤਮ ਹੋਣ ਵਾਲੀ ਹੈ। ਇਹ ਗੱਲ ਬੇਸ਼ੱਕ ਅਜੀਬ ਜਿਹੀ ਲੱਗਦੀ ਹੈ ਪਰ ਪਾਰਟੀ ਦੇ ਕਈ ਆਗੂਆਂ ਦਾ ਕਹਿਣਾ ਹੈ ਕਿ ਨਿਤਿਨ ਗਡਕਰੀ, ਐੱਲ. ਕੇ. ਅਡਵਾਨੀ. ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਸਮੇਤ ਭਾਜਪਾ ਦੀ ਪੂਰੀ ਯੂਨਿਟ ਚੋਣਾਂ ਵਿਚ ਮੋਦੀ ਦੀਆਂ ਸੇਵਾਵਾਂ ਲੈਣ ਲਈ ਬਿਲਕੁਲ ਹੀ ਉਤਸ਼ਾਹਿਤ ਨਹੀਂ। ਇਥੋਂ ਤਕ ਕਿ ਭਾਜਪਾ ਸ਼ਾਸਤ ਸੂਬਿਆਂ ਛੱਤੀਸਗੜ੍ਹ, ਮੱਧ ਪ੍ਰਦੇਸ਼, ਝਾਰਖੰਡ ਦੇ ਮੁਖ ਮੰਤਰੀਆਂ ਨੇ ਵੀ ਇਸ ਮਾਮਲੇ ਵਿਚ ਆਪਣੀ ਨਾਰਾਜ਼ਗੀ ਪ੍ਰਗਟਾਈ ਸੀ ਜਿਸ ਕਾਰਨ ਮੋਦੀ ਨੂੰ ਸੱਦਣ ਤੋਂ ਪ੍ਰਹੇਜ਼ ਕੀਤਾ ਗਿਆ। ਛੱਤੀਸਗੜ੍ਹ ਦੇ ਮੁਖ ਮੰਤਰੀ ਰਮਨ ਸਿੰਘ ੇਨੇ ਤਾਂ ਮੋਦੀ ਨੂੰ ਸੱਦੇ ਜਾਣ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਮੈਂ ਦਸ ਸਾਲ ਤੋਂ ਮੁਖ ਮੰਤਰੀ ਹਾਂ ਅਤੇ ਸੂਬੇ ਨੇ ਮੇਰੀ ਅਗਵਾਈ ਹੇਠ ਵਰਨਣਯੋਗ ਤਰੱਕੀ ਕੀਤੀ ਹੈ। ਇਥੋਂ ਤਕ ਕਿ ਖੁਦ ਕਾਂਗਰਸ ਪਾਰਟੀ ਅਤੇ ਉਸ ਦੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਵੀ ਮੇਰੀ ਸ਼ਲਾਘਾ ਕੀਤੀ ਹੈ ਤਾਂ ਫਿਰ ਕੇਂਦਰੀ ਭਾਜਪਾ ਲੀਡਰਸ਼ਿਪ ਮੈਨੂੰ ਕਿਸੇ ਤਰ੍ਹਾਂ ਬੇਧਿਆਨ ਕਰ ਸਕਦੀ ਹੈ। ਇਕ ਹੋਰ ਭਾਜਪਾ ਨੇਤਾ ਨੇ ਜਗ ਬਾਣੀ ਨੂੰ ਦੱਸਿਆ ਕਿ ਕੇਂਦਰੀ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ ਕਿ ਪ੍ਰਚਾਰ ਮੁਹਿੰਮ ਦੇ ਪਹਿਲੇ ਦੌਰ ਵਿਚ ਕਿਸੇ ਵੀ ਮੁਖ ਮੰਤਰੀ ਨੂੰ ਨਹੀਂ ਸੱਦਿਆ ਜਾਵੇਗਾ। ਨਿਤਿਨ ਗਡਕਰੀ ਨੇ ਖੁਦ ਇਹ ਗੱਲ ਯਕੀਨੀ ਬਣਾਈ ਹੈ ਕਿ ਮੋਦੀ ਪੰਜਾਬ ਤੇ ਹੋਰਨਾਂ ਸੂਬਿਆਂ ਵਿਚ ਪ੍ਰਚਾਰ ਮੁਹਿੰਮ 'ਤੇ ਨਿਕਲਣ ਦੀ ਬਜਾਏ ਗੁਜਰਾਤ ਵਿਚ ਹੀ ਉਲਝੇ ਰਹੇ।
ਵਿਚਾਰ (0)Add Comment

ਵਿਚਾਰ ਦੇਵੋ

busy
 
 

Advertisement

AdvertisementAdvertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Punjabi News paper : Ajit weekly Programming and Design :: Mehra Media