>> ਪਾਕਿਸਤਾਨ 'ਚ ਬਾਰੂਦੀ ਸੁਰੰਗ ਵਿਸਫੋਟ 'ਚ 2 ਦੀ ਮੌਤ   >> ਗੁਰਦਵਾਰਾ ਸਾਹਿਬ ਦੀ ਜ਼ਮੀਨ ਵੇਚਣ ਦਾ ਮਾਮਲਾ : ਜਸਜੀਤ ਸਿੰਘ ਯੂਕੇ ਨੇ ਸਰਨਾ ਭਰਾਵਾਂ ਤੋਂ ਮੰਗਿਆ ਅਸਤੀਫਾ   >> ਪਾਕਿਸਤਾਨ 'ਚ ਮਹਿਲਾਵਾਂ ਦੀ ਹਾਲਤ ਜਾਨਵਰਾਂ ਤੋਂ ਵੀ ਬਦਤਰ   >> ਇਜ਼ਰਾਇਲ ਰਾਜਨਾਇਕ ਹਮਲੇ 'ਚ ਲਸ਼ਕਰ ਅਤੇ ਹੂਜੀ ਦਾ ਹੱਥ   >> ਕੌਮਾਂਤਰੀ ਮਾਂ-ਬੋਲੀ ਦਿਵਸ ਤੇ ਪੰਜਾਬੀ ਨੂੰ ਵਿਸ਼ੇਸ਼ ਸਥਾਨ ਦਿਵਾਉਣ ਲਈ ਸਾਂਝਾ ਹੰਭਲਾ   >> 31 ਮਾਰਚ ਨੂੰ ਪੇਸ਼ ਹੋਵੇਗਾ ਐਸ.ਜੀ.ਪੀ.ਸੀ. ਦਾ ਬਜਟ : ਮੱਕੜ   >> ਕਾਨਪੁਰ ਚ ਰਾਹੁਲ ਗਾਂਧੀ ਖ਼ਿਲਾਫ਼ ਚੋਣ ਜ਼ਾਬਤੇ ਦੇ ਉਲੰਘਣ ਦਾ ਕੇਸ ਦਰਜ   >> ਕੇਂਦਰ ਵੱਲੋਂ ਗ਼ੈਰ-ਕਾਂਗਰਸੀ ਸਰਕਾਰਾਂ ਨੂੰ ਰਾਜ਼ੀ ਕਰਨ ਦੇ ਯਤਨ   >> ਸਬਸਿਡੀਆਂ ਦੀ ਦੁਰਵਰਤੋਂ ਨੇ ਮੇਰੀ ਨੀਂਦ ਉਡਾਈ : ਮੁਖਰਜੀ   >> ਤ੍ਰਿਪੁਰਾ ਦੇ ਮੁੱਖ ਮੰਤਰੀ ਵੱਲੋਂ ਵਿਰੋਧ;ਮੋਦੀ ਨੇ ਕੇਂਦਰ ਨੂੰ ਕੋਸਿਆ
tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਮੁੱਖ ਖਬਰਾਂ arrow ਆਸਟ੍ਰੇਲੀਆ 'ਚ ਹੜ੍ਹਾਂ ਨੇ ਕੀਤਾ ਭਾਰੀ ਨੁਕਸਾਨ
ਆਸਟ੍ਰੇਲੀਆ 'ਚ ਹੜ੍ਹਾਂ ਨੇ ਕੀਤਾ ਭਾਰੀ ਨੁਕਸਾਨ PRINT ਈ ਮੇਲ
Friday, 27 January 2012

ਸਿਡਨੀ, 27 ਜਨਵਰੀ —ਆਸਟ੍ਰੇਲੀਆ ਦੇ ਪ੍ਰਾਂਤਾਂ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ ਦੇ ਕੁੱਝ ਹਿੱਸਿਆਂ 'ਚ ਪਿਛਲੇ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਆਏ ਹੜ੍ਹਾਂ ਨੇ ਕਾਫੀ ਨੁਕਸਾਨ ਕੀਤਾ ਹੈ। ਕੁਈਨਜਲੈਂਡ ਸੂਬੇ ਦੇ ਇਲਾਕੇ ਸਨਸ਼ਾਈਨ ਕੋਸਟ ਦੇ ਨਜ਼ੀਦੀਕੀ ਇਲਾਕਿਆਂ 'ਚ ਹੜ੍ਹਾਂ ਨੇ ਕਾਫੀ ਘਰਾਂ, ਕਾਰੋਬਾਰਾਂ ਦਾ ਭਾਰੀ ਨੁਕਸਾਨ ਕੀਤਾ ਹੈ ਅਤੇ ਐਮਰਜੈਂਸੀ ਵਿਭਾਗ ਨੂੰ ਕਰੀਬ 100 ਤੋਂ ਵੱਧ ਲੋਕਾਂ ਦੇ ਫੋਨ ਮਦਦ ਲਈ ਆ ਚੁੱਕੇ ਹਨ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਪ੍ਰਾਂਤ ਨਿਊ ਸਾਊਥ ਵੇਲਜ 'ਚ ਤੇਜ਼ ਬਾਰਿਸ਼ ਨਾਲ ਭਾਰੀ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਹੈ। ਇਨ੍ਹਾਂ 'ਚ ਪੰਜਾਬੀ ਕਿਸਾਨਾਂ ਦੀ ਭਰਵੀਂ ਵਸੋਂ ਵਾਲੇ ਇਲਾਕੇ 'ਕਾਫਸ ਹਾਰਬਰ' 'ਚ ਵੀ ਹੜ੍ਹ ਆਉਣ ਨਾਲ ਫਸਲਾਂ ਆਦਿ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ

ਕੌਫਸ ਹਾਰਬਰ ਤੋਂ ਉੱਘੇ ਕਿਸਾਨ ਤੇ ਹਰਮਨ ਰੇਡੀਓ ਦੇ ਕਰਤਾ ਧਰਤਾ ਅਮਨਦੀ ਸਿੱਧੂ ਨੇ ਦੱਸਿਆ ਕਿ ਕਈ ਇਲਾਕਿਆਂ ਦੀਆਂ ਸੜਕਾਂ ਹੜ੍ਹਾਂ ਕਾਰਨ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ ਅਤੇ ਇਨ੍ਹਾਂ ਇਲਾਕਿਆਂ ਦਾ ਸੰਪਰਕ ਟੁੱਟ ਗਿਆ ਹੈ। ਉਧਰ ਰਾਹਤ ਕਰਮਚਾਰੀ ਭਾਰੀ ਗਿਣਤੀ 'ਚ ਦਿਨ ਰਾਤ ਰਾਹਤ ਕਾਰਜਾਂ 'ਚ ਲੱਗੇ ਹੋਏ ਹਨ। ਹੜ੍ਹਾਂ ਕਾਰਨ ਲਗਭਗ 2500 ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਸਥਾਨਾਂ 'ਤੇ ਜਾਣਾ ਪਿਆ ਹੈ।
ਵਿਚਾਰ (0)Add Comment

ਵਿਚਾਰ ਦੇਵੋ

busy
 
 

Advertisement

AdvertisementAdvertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Punjabi News paper : Ajit weekly Programming and Design :: Mehra Media