ਮੁੱਖ ਪੰਨਾ
ਮੁੱਖ ਖਬਰਾਂ
ਸੁਪਰੀਮਕੋਰਟ ਵਲੋਂ ਐੱਸ.ਐੱਮ ਕ੍ਰਿਸ਼ਨਾ ਵਿਰੁਧ ਲੋਕਾਯੁਕਤ ਜਾਂਚ 'ਤੇ ਰੋਕ
ਮੁੱਖ ਖਬਰਾਂ
ਸੁਪਰੀਮਕੋਰਟ ਵਲੋਂ ਐੱਸ.ਐੱਮ ਕ੍ਰਿਸ਼ਨਾ ਵਿਰੁਧ ਲੋਕਾਯੁਕਤ ਜਾਂਚ 'ਤੇ ਰੋਕ | ਸੁਪਰੀਮਕੋਰਟ ਵਲੋਂ ਐੱਸ.ਐੱਮ ਕ੍ਰਿਸ਼ਨਾ ਵਿਰੁਧ ਲੋਕਾਯੁਕਤ ਜਾਂਚ 'ਤੇ ਰੋਕ |
|
|
| Friday, 27 January 2012 | |
ਨਵੀਂ ਦਿੱਲੀ ,27 ਜਨਵਰੀ — ਵਿਦੇਸ਼ ਮੰਤਰੀ ਐੱਮ.ਐੱਸ. ਕ੍ਰਿਸ਼ਨਾ ਨੂੰ ਰਾਹਤ ਦਿੰਦਿਆਂ ਸੁਮਰੀਮਕੋਰਟ ਨੇ ਅੱਜ ਕਰਨਾਟਕ ਦੇ ਹਾਈਕੋਰਟ ਦੇ ਉਸ ਆਦੇਸ਼ 'ਤੇ ਰੋਕ ਲਾ ਦਿੱਤੀ ਹੈ, ਜਿਸ 'ਚ ਲੋਕਾਯੁਕਤ ਪੁਲਸ ਨਾਲ ਉਨ੍ਹਾਂ (ਕ੍ਰਿਸ਼ਣਾ) ਦੇ ਰਾਜ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਹੋਏ ਗੈਰ-ਕਨੂੰਨੀ ਖਨਨ ਦੀ ਜਾਂਚ ਕਰਨ ਨੂੰ ਕਿਹਾ ਗਿਆ ਸੀ। ਜੀਊਰੀ ਨੇ ਲੋਕਾਯੁਕਤ ਅਦਾਲਤ ਦੇ ਜਾਂਚ ਦੇ ਆਦੇਸ਼ ਨੂੰ ਵੀ 'ਕੱਚਾ' ਕਰਾਰ ਦਿੱਤਾ। ਇਸ ਸਬੰਧ 'ਚ ਕਰਨਾਟਕ ਸਰਕਾਰ ਅਤੇ ਸ਼ਿਕਾਇਤਕਰਤਾ ਨੂੰ ਨੋਟਿਸ ਦਿੱਤਾ ਗਿਆ ਅਤੇ ਇਨ੍ਹਾਂ ਤੋਂ ਤਿੰਨ ਹਫਤਿਆਂ ਦੇ ਅੰਦਰ ਜਵਾਬ ਦੇਣ ਨੂੰ ਕਿਹਾ। ਸੁਪਰੀਮਕੋਰਟ ਨੇ ਕ੍ਰਿਸ਼ਨਾ ਦੀ ਉਸ ਪਟੀਸ਼ਨ 'ਤੇ ਆਦੇਸ਼ ਦਿੱਤਾ ਜਿਸ 'ਚ ਨਿੱਜੀ ਸ਼ਿਕਾਇਤ ਅਤੇ 1999 ਤੋਂ 2004 ਦੇ ਦੌਰਾਨ ਉਨ੍ਹਾਂ ਦੇ ਕਰਨਾਟਕ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਕਥਿਤ ਗੈਰ-ਕਨੂੰਨੀ ਖਨਨ ਦੀ ਲੋਕਾਯੁਕਤ ਪੁਲਸ ਤੋਂ ਜਾਂਚ ਕਰਾਉਣ ਦੇ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਵਿਚਾਰ (0)
![]() ਵਿਚਾਰ ਦੇਵੋ
|







