>> ਪਾਕਿਸਤਾਨ 'ਚ ਬਾਰੂਦੀ ਸੁਰੰਗ ਵਿਸਫੋਟ 'ਚ 2 ਦੀ ਮੌਤ   >> ਗੁਰਦਵਾਰਾ ਸਾਹਿਬ ਦੀ ਜ਼ਮੀਨ ਵੇਚਣ ਦਾ ਮਾਮਲਾ : ਜਸਜੀਤ ਸਿੰਘ ਯੂਕੇ ਨੇ ਸਰਨਾ ਭਰਾਵਾਂ ਤੋਂ ਮੰਗਿਆ ਅਸਤੀਫਾ   >> ਪਾਕਿਸਤਾਨ 'ਚ ਮਹਿਲਾਵਾਂ ਦੀ ਹਾਲਤ ਜਾਨਵਰਾਂ ਤੋਂ ਵੀ ਬਦਤਰ   >> ਇਜ਼ਰਾਇਲ ਰਾਜਨਾਇਕ ਹਮਲੇ 'ਚ ਲਸ਼ਕਰ ਅਤੇ ਹੂਜੀ ਦਾ ਹੱਥ   >> ਕੌਮਾਂਤਰੀ ਮਾਂ-ਬੋਲੀ ਦਿਵਸ ਤੇ ਪੰਜਾਬੀ ਨੂੰ ਵਿਸ਼ੇਸ਼ ਸਥਾਨ ਦਿਵਾਉਣ ਲਈ ਸਾਂਝਾ ਹੰਭਲਾ   >> 31 ਮਾਰਚ ਨੂੰ ਪੇਸ਼ ਹੋਵੇਗਾ ਐਸ.ਜੀ.ਪੀ.ਸੀ. ਦਾ ਬਜਟ : ਮੱਕੜ   >> ਕਾਨਪੁਰ ਚ ਰਾਹੁਲ ਗਾਂਧੀ ਖ਼ਿਲਾਫ਼ ਚੋਣ ਜ਼ਾਬਤੇ ਦੇ ਉਲੰਘਣ ਦਾ ਕੇਸ ਦਰਜ   >> ਕੇਂਦਰ ਵੱਲੋਂ ਗ਼ੈਰ-ਕਾਂਗਰਸੀ ਸਰਕਾਰਾਂ ਨੂੰ ਰਾਜ਼ੀ ਕਰਨ ਦੇ ਯਤਨ   >> ਸਬਸਿਡੀਆਂ ਦੀ ਦੁਰਵਰਤੋਂ ਨੇ ਮੇਰੀ ਨੀਂਦ ਉਡਾਈ : ਮੁਖਰਜੀ   >> ਤ੍ਰਿਪੁਰਾ ਦੇ ਮੁੱਖ ਮੰਤਰੀ ਵੱਲੋਂ ਵਿਰੋਧ;ਮੋਦੀ ਨੇ ਕੇਂਦਰ ਨੂੰ ਕੋਸਿਆ
tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਮੁੱਖ ਖਬਰਾਂ arrow ਕੈਪ. ਸਿੰਘ ਵੀ ਅਸ਼ੀਰਵਾਦ ਲਈ ਡੇਰੇ ਪਹੁੰਚੇ
ਕੈਪ. ਸਿੰਘ ਵੀ ਅਸ਼ੀਰਵਾਦ ਲਈ ਡੇਰੇ ਪਹੁੰਚੇ PRINT ਈ ਮੇਲ
Friday, 27 January 2012

ਸਿਰਸਾ,27 ਜਨਵਰੀ-ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਅੱਜ ਹਰਿਆਣਾ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਜਾ ਕੇ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਤੋਂ ਪਾਰਟੀ ਲਈ ਸਮਰਥਨ ਮੰਗਿਆ। ਕਾਂਗਰਸ ਸੂਤਰਾਂ ਅਨੁਸਾਰ ਅਮਰਿੰਦਰ ਨੇ ਡੇਰਾ ਪ੍ਰਮੁੱਖ ਨਾਲ ਲੱਗਭਗ ਇਕ ਘੰਟੇ ਤਕ ਮੁਲਾਕਾਤ ਕੀਤੀ ਅਤੇ 30 ਜਨਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾ ਦੌਰਾਨ ਪਾਰਟੀ ਲਈ ਸਮਰਥਨ ਮੰਗਿਆ। ਡੇਰੇ ਨੇ ਹਾਲੇ ਤਕ ਕਿਸੇ ਵੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਨਹੀਂ ਕੀਤਾ ਹੈ, ਜਦੋਂ ਕਿ

ਰਾਜ ਦੀਆਂ 117 ਵਿਧਾਨਸਭਾ ਸੀਟਾਂ ਲਈ ਸੋਮਵਾਰ ਨੂੰ ਹੋਣ ਵਾਲੀਆਂ ਚੋਣਾ ਲਈ ਪ੍ਰਚਾਰ ਮੁਹਿਮ ਕੱਲ ਸ਼ਾਮ ਬੰਦ ਹੋ ਜਾਣੀ ਹੈ।
ਵਿਰੋਧੀ ਕਾਂਗਰਸ ਅਤੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੋਵਾਂ ਦੇ ਆਗੂ ਡੇਰਾ ਪ੍ਰਮੁਖ ਦਾ ਆਸ਼ੀਰਵਾਦ ਲੈਣ ਦੇ ਯਤਨ ਕਰ ਰਿਹੇ ਹਨ। ਡੇਰਾ ਪ੍ਰਮੁੱਖ ਦਾ ਪੰਜਾਬ, ਹਰਿਆਣਾ ਅਤੇ ਉੱਤਰ 'ਚ ਹੋਰ ਇਲਾਕਿਆਂ ਦੇ ਲੋਕਾਂ 'ਤੇ ਖਾਸਾ ਪ੍ਰਭਾਵ ਹੈ।
ਸਾਲ 2007 ਦੀਆਂ ਵਿਧਾਨਸਭਾ ਚੋਣਾ ਦੌਰਾਨ ਡੇਰੇ ਨੇ ਮਾਲਵਾ ਖੇਤਰ 'ਚ ਕਾਂਗਰਸ ਦਾ ਸਮਰਥਨ ਕੀਤਾ ਸੀ ਤੇ ਪਾਰਟੀ ਨੂੰ ਜਿੱਤ ਮਿਲੀ ਸੀ।
ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਬਠਿੰਡਾ ਤੋਂ ਕਾਂਗਰਸ ਵਿਧਾਇਕ ਹਰਮਿੰਦਰ ਸਿੰਘ ਜੱਸੀ ਦੇ ਨਜ਼ਦੀਕੀ ਰਿਸ਼ਤੇਦਾਰ ਹਨ।
ਵਿਚਾਰ (0)Add Comment

ਵਿਚਾਰ ਦੇਵੋ

busy
 
 

Advertisement

AdvertisementAdvertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Punjabi News paper : Ajit weekly Programming and Design :: Mehra Media