ਮੁੱਖ ਪੰਨਾ
ਮੁੱਖ ਖਬਰਾਂ
ਦਿਮਾਗੀ ਸੰਤੁਲਨ ਗੁਆ ਬੈਠਾ ਹੈ ਕੈਪਟਨ : ਬਾਦਲ
ਮੁੱਖ ਖਬਰਾਂ
ਦਿਮਾਗੀ ਸੰਤੁਲਨ ਗੁਆ ਬੈਠਾ ਹੈ ਕੈਪਟਨ : ਬਾਦਲ | ਦਿਮਾਗੀ ਸੰਤੁਲਨ ਗੁਆ ਬੈਠਾ ਹੈ ਕੈਪਟਨ : ਬਾਦਲ |
|
|
| Friday, 27 January 2012 | |
ਜ਼ੀਰਾ,27 ਜਨਵਰੀ -ਜ਼ੀਰਾ ਦੀ ਅਨਾਜ ਮੰਡੀ ਵਿਖੇ ਜਥੇ: ਹਰੀ ਸਿੰਘ ਜ਼ੀਰਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਜਿਥੇ ਵਿਸਾਲ ਲੋਕਾਂ ਦੇ ਇਕੱਠ ਨੂੰ ਦੇਖ ਕੇ ਸਭ ਨੂੰ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਕਿਲਾ ਜ਼ੀਰਾ ਹਲਕਾ ਹੈ ਇਸ ਰੈਲੀ ਵਿਚ ਬਹੁਤ ਭਾਰੀ ਗਿਣਤੀ ਵਿਚ ਪੁੱਜੇ ਲੋਕਾਂ ਦੇ ਇਕੱਠ ਨੂੰ ਦੇਖ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਵਿਅੰਗ ਮਈ ਅੰਦਾਜ ਵਿਚ ਭਾਸ਼ਣ ਸ਼ੁਰੂ ਕੀਤਾ ਜਿਥੇ ਆਪਣੇ ਭਤੀਜੇ ਮਨਪ੍ਰੀਤ ਬਾਦਲ ਨੂੰ ਬਚਪਨ ਵਿਚ ਦਿੱਤੇ ਲਾਡ ਪਿਆਰ ਦੀ ਗੱਲ ਕਰਦਿਆਂ ਕਿਹਾ ਗਿਰੀਆਂ ਬਦਾਮਾ ਨਾਲ ਪਾਲੇ ਕਬੂਤਰ ਦੀ ਤਰ੍ਹਾਂ ਹੋਰ ਛੱਤਰੀ ਤੇ ਬੈਠਕੇ ਚੰਗੀ ਗੱਲ ਨਹੀਂ ਕੀਤੀ ਜੋ ਬਚਪਨ ਵਿਚ ਦਿੱਤੀਆਂ ਖੁਰਾਕਾਂ ਨੂੰ ਭੁੱਲ ਸਕਦਾ ਹੈ ਉਹ ਹੋਰ ਕਿਸੇ ਦਾ ਕੀ ਕਰੇਗਾ ਜਿਥੇ ਉਨ੍ਹਾਂ ਪਤੰਗ ਦੀ ਡੋਰ ਕਾਂਗਰਸ ਹੱਥ ਹੋਣ ਗੱਲ ਕਹੀਂ 'ਤੇ ਪੀਪਲਜ਼ ਪਾਰਟੀ ਤੇ ਵਰਦਿਆਂ ਪੰਜਾਬ ਪਲੂਊਸ਼ਨ ਪੋਲੀਟੇਸ਼ਨ ਪਾਰਟੀ ਕਿਹਾ ਕਿਉਂਕਿ ਇਹ ਸਾਰੇ ਦਲ ਬਦਲੂ ਹੈ । ਇਸ ਤੋਂ ਇਲਾਵਾ ਅਕਾਲੀ ਦਲ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ ਪਾਰਟੀ ਇਜੱਤ ਦਿੰਦੀ ਹੈ ਜਿਸ ਦੀ ਬਦੋਲਤ ਮੈ ਤੋਹਾਡੀ ਸੇਵਾ ਕਰ ਰਿਹਾ ਹਾਂ ਜਿਥੇ ਉਨ੍ਹਾਂ ਕਾਂਗਰਸ ਦੀ ਕੇਂਦਰ ਸਰਕਾਰ ਦੀ ਰੱਜ ਕੇ ਨਿੰਦਾ ਕੀਤੀ ਤੇ 55 ਸਾਲ ਦੇ ਕੀਤੇ ਰਾਜ ਭਾਗ ਦੌਰਾਨ ਪੰਜਾਬ ਦਾ ਕੁਝ ਨਹੀਂ ਸਵਾਰਿਆ ਜਦੋਂ ਕਿ ਸਾਡੇ ਵੱਲੋਂ ਟੈਕਸ ਦੇ ਰੂਪ ਵਿਚ ਭੇਜੀ ਗਈ ਰਾਸ਼ੀ ਵਿਚੋਂ ਕੇਂਦਰ ਸਾਨੂੰ ਕਰੀਬ ਇੱਕ ਫੀਸਦੀ ਹੀ ਵਾਪਸ ਕਰਦਾ ਹੈ। ਜੋ ਮਨਮੋਹਨ ਸਿੰਘ ਦੀ ਸਰਕਾਰ ਪੂਰੀ ਕਰੱਪਟ ਹੈ ਜਿੰਨ੍ਹਾਂ ਦੇ ਮੰਤਰੀ ਜੇਲਾ ਵੀ ਭੁਗਤ ਰਹੇ ਹਨ। ਪੰਜਾਬ ਨੂੰ ਸਹੂਲਤਾਂ ਦੇਣ ਦੀ ਬਜਾਏ ਡੀਜਲ, ਖਾਦ, ਕੀੜੇਮਾਰ ਦਵਾਈਆਂ ਆਦਿ ਦੀਆਂ ਕੀਮਤਾਂ ਕਿਤਨੀਆਂ ਵਧ ਕਰ ਦਿੱਤੀਆਂ ਤੇ ਕਿਸਾਨ ਕਰਜ਼ੇ ਬੋਝ ਹੇਠ ਦਬ ਗਿਆ ਜਦੋਂ ਕਿ ਸਾਡੀ ਸਰਕਾਰ ਨੇ ਕਿਸਾਨਾਂ ਦੇ ਟਿਊਵਿਲ ਦੇ ਬਿੱਲ ਆਪ ਦੇ ਕੇ 13 ਹਜਾਰ ਕਰੌੜ ਰੁਪਏ ਕਿਸਾਨਾਂ ਨੂੰ ਲਾਭ ਦਿੱਤਾ। ਜਦੋਂ ਕਿ ਸਾਡੀ ਦੁਬਾਰਾ ਸਰਕਾਰ ਆਉਣ ਤੇ ਹਰ ਵਰਗ ਲਈ ਸਹੂਲਤਾਂ ਦੇ ਗੱਫੇ ਸਾਡੀ ਚੋਣ ਮੈਨੀਫਿਸਟੋ ਵਿਚ ਹਨ ਜਦੋਂ ਕਿ ਸਾਡੀ ਸਰਕਾਰ ਨੇ ਇੱਕ ਲੱਖ ਪੰਦਰਾ ਹਜਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ ਕੈਪਟਨ ਅਮਰਿੰਦਰ ਸਿੰਘ ਤੇ ਵਰਦਿਆਂ ਕਿਹਾ ਕਿ ਕਿਤਨੀ ਭੱਦੀ ਭਾਸ਼ਾ ਦਾ ਇਸਤੇਮਾਲ ਇੱਕ ਜਿੰਮੇਵਾਰ ਵਿਅਕਤੀ ਕਰਦਾ ਹੈ ਕਿ ਡਾਗਾ ਚੁੱਕ ਲਵੋਂ ਅਕਾਲੀਆਂ ਦੀਆਂ ਲੱਤਾ ਤੋੜਦਿਉ ਤੇ ਅਕਾਲੀਆਂ ਨੇ ਕੇਹੜਾ ਚੂੜੀਆਂ ਪਾਈਆਂ ਹਨ ਉਹ ਆਪਣਾ ਤਵਾਜਨ ਖੋਹ ਬੈਠਾ ਹੈ ਇਸ ਲਈ ਹਾਰ ਨੂੰ ਦੇਖ ਕੇ ਬੇਤੁਕੀਆਂ ਗੱਲਾ ਕਰ ਰਿਹਾ ਹੈ ਜਦੋਂ ਕਿ ਸੰਗਤ ਦਰਸ਼ਨਾਂ ਵਿਚ ਮੈ ਲੋਕਾਂ ਦੀਆਂ ਦੁੱਖ ਤਕਲੀਫਾ ਸੁਨਣ ਲਈ ਆਉਣਾ ਹਾਂ ਤੇ ਲੋਕਾਂ ਨੂੰ ਮਿਲਕੇ ਉਨ੍ਹਾਂ ਦੇ ਦੁੱਖਾ ਦਾ ਹੱਲ ਕਰਦਾ ਹਾਂ ਤੇ ਕੈਪਟਨ ਅਮਰਿੰਦਰ ਸਿੰਘ ਜੋ ਆਪਣੇ ਵਜੀਰਾਂ ਨੂੰ ਟਾਇਮ ਨਹੀਂ ਦੇ ਸਕਦਾ ਤੇ ਆਮ ਆਦਮੀ ਨੂੰ ਮਿਲਣਾ ਤਾ ਬੜੇ ਦੂਰ ਦੀ ਗੱਲ ਹੈ। ਅਕਾਲੀ ਦਲ ਭਾਜਪਾ ਦੀ ਸਰਕਾਰ ਤੁਹਾਡੀ ਆਪਣੀ ਹੈ ਇਸ ਲਈ ਜਥੇ: ਹਰੀ ਸਿੰਘ ਜ਼ੀਰਾ ਦਾ ਪਰਿਵਾਰ ਇੱਕ ਇਮਾਨਦਾਰ ਅਤੇ ਪਿਛਲੀਆਂ ਚਾਰ ਪੀੜੀਆਂ ਤੋਂ ਅਕਾਲੀ ਦਲ ਦੀ ਸੇਵਾ ਕਰ ਰਿਹਾ ਹੈ ਇਸ ਲਈ ਇਹ ਹੀ ਤੁਹਾਡੇ ਅਸਲੀ ਵੋਟ ਦੇ ਹੱਕਦਾਰ ਹਨ ਇਸ ਤੋਂ ਇਲਾਵਾ ਡਾ: ਰਤਨ ਸਿੰਘ ਅਜਨਾਲਾ ਮੈਂਬਰ ਪਾਰਲੀਮੈਂਟ ਹਲਕਾ ਖਡੂਰ ਸਾਹਿਬ, ਜਥੇ: ਹਰੀ ਸਿੰਘ ਊਮੀਦਵਾਰ ਹਲਕਾ ਜ਼ੀਰਾ , ਅਜਮੇਰ ਸਿੰਘ ਲੱਖੋਵਾਲ ਚੇਅਰਮੈਨ ਮੰਡੀ ਬੋਰਡ ਅਤੇ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਬਲਵੀਰ ਸਿੰਘ ਰਾਜੋਵਾਲ ਪ੍ਰਧਾਨ ਕਿਸਾਨ ਯੂਨੀਅਨ , ਅਵਤਾਰ ਸਿੰਘ ਜ਼ੀਰਾ ਚੇਅਰਮੈਨ ਸਹਿਕਾਰੀ ਬੈਂਕ, ਪਾਸਟਰ ਇਸਲਾਮ ਖਾਨ,ਭਾਗ ਸਿੰਘ ਢੰਡੀਆਂ ਆਦਿ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।ਵਿਚਾਰ (0)
![]() ਵਿਚਾਰ ਦੇਵੋ
|







