>> ਪਾਕਿਸਤਾਨ 'ਚ ਬਾਰੂਦੀ ਸੁਰੰਗ ਵਿਸਫੋਟ 'ਚ 2 ਦੀ ਮੌਤ   >> ਗੁਰਦਵਾਰਾ ਸਾਹਿਬ ਦੀ ਜ਼ਮੀਨ ਵੇਚਣ ਦਾ ਮਾਮਲਾ : ਜਸਜੀਤ ਸਿੰਘ ਯੂਕੇ ਨੇ ਸਰਨਾ ਭਰਾਵਾਂ ਤੋਂ ਮੰਗਿਆ ਅਸਤੀਫਾ   >> ਪਾਕਿਸਤਾਨ 'ਚ ਮਹਿਲਾਵਾਂ ਦੀ ਹਾਲਤ ਜਾਨਵਰਾਂ ਤੋਂ ਵੀ ਬਦਤਰ   >> ਇਜ਼ਰਾਇਲ ਰਾਜਨਾਇਕ ਹਮਲੇ 'ਚ ਲਸ਼ਕਰ ਅਤੇ ਹੂਜੀ ਦਾ ਹੱਥ   >> ਕੌਮਾਂਤਰੀ ਮਾਂ-ਬੋਲੀ ਦਿਵਸ ਤੇ ਪੰਜਾਬੀ ਨੂੰ ਵਿਸ਼ੇਸ਼ ਸਥਾਨ ਦਿਵਾਉਣ ਲਈ ਸਾਂਝਾ ਹੰਭਲਾ   >> 31 ਮਾਰਚ ਨੂੰ ਪੇਸ਼ ਹੋਵੇਗਾ ਐਸ.ਜੀ.ਪੀ.ਸੀ. ਦਾ ਬਜਟ : ਮੱਕੜ   >> ਕਾਨਪੁਰ ਚ ਰਾਹੁਲ ਗਾਂਧੀ ਖ਼ਿਲਾਫ਼ ਚੋਣ ਜ਼ਾਬਤੇ ਦੇ ਉਲੰਘਣ ਦਾ ਕੇਸ ਦਰਜ   >> ਕੇਂਦਰ ਵੱਲੋਂ ਗ਼ੈਰ-ਕਾਂਗਰਸੀ ਸਰਕਾਰਾਂ ਨੂੰ ਰਾਜ਼ੀ ਕਰਨ ਦੇ ਯਤਨ   >> ਸਬਸਿਡੀਆਂ ਦੀ ਦੁਰਵਰਤੋਂ ਨੇ ਮੇਰੀ ਨੀਂਦ ਉਡਾਈ : ਮੁਖਰਜੀ   >> ਤ੍ਰਿਪੁਰਾ ਦੇ ਮੁੱਖ ਮੰਤਰੀ ਵੱਲੋਂ ਵਿਰੋਧ;ਮੋਦੀ ਨੇ ਕੇਂਦਰ ਨੂੰ ਕੋਸਿਆ
tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਮੁੱਖ ਖਬਰਾਂ arrow ਕਾਂਗਰਸ ਪੰਜਾਬ ਬਚਾਓ : ਰਾਹੁਲ ਗਾਂਧੀ
ਕਾਂਗਰਸ ਪੰਜਾਬ ਬਚਾਓ : ਰਾਹੁਲ ਗਾਂਧੀ PRINT ਈ ਮੇਲ
Friday, 27 January 2012

ਮਾਨਸਾ,27 ਜਨਵਰੀ- ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਸਾਡੇ ਦੇਸ਼ ਨੂੰ ਸ਼ਾਈਨਿੰਗ ਇੰਡੀਆ ਜਾਂ ਪੰਜਾਬ ਨੂੰ ਕੈਲੋਫੋਰਨੀਆ ਬਣਾਉਣ ਦਾ ਨਾਅਰੇ ਦੀ ਨਹੀ ਬਲਕਿ ਆਮ ਲੋਕਾਂ ਦੀ ਆਵਾਜ਼ ਸੁਨਣ ਦੀ ਲੋੜ ਹੈ। ਰਾਹੁਲ ਗਾਂਧੀ ਅੱਜ ਮਾਨਸਾ ਦੀ ਅਨਾਜ ਮੰਡੀ ਵਿਚ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਕੌਰ ਗਾਗੋਵਾਲ ਮਾਨਸਾ, ਅਜੀਤਇੰਦਰ ਸਿੰਘ ਮੋਫਰ ਸਰਦੂਲਗੜ੍ਹ, ਸੱਤਪਾਲ ਮੂਲੇਵਾਲਾ ਬੁਢਲਾਡਾ ਅਤੇ ਮੰਗਤ ਰਾਏ ਬਾਂਸਲ ਮੌੜ ਨੂੰ ਜਿਤਾਉਣ ਲਈ ਜ਼ਿਲਾ ਪ੍ਰਧਾਨ ਪੱਪੂ ਗਾਗੋਵਾਲ ਦੀ ਅਗਵਾਈ 'ਚ ਕੀਤੀ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਹੋਏ ਸਨ। ਅਕਾਲੀਆਂ ਵਲੋਂ ਪੰਜਾਬ ਨੂੰ ਕੇਲੈਫੋਰਨੀਆਂ ਬਣਾਉਣ ਦੇ ਐਲਾਨ ਤੇ ਕਟਾਕਸ਼ ਕਸਦਿਆ ਸ਼੍ਰੀ ਗਾਂਧੀ ਨੇ ਕਿਹਾ ਕਿ

ਦੇਸ਼ ਦੀ ਆਜ਼ਾਦੀ ਜਾਂ ਸਰਹੱਦਾਂ ਦੀ ਰਾਖੀ ਦੀ ਗੱਲ ਹੋਵੇ ਤਾਂ ਪੰਜਾਬ ਦੇ ਦੇ ਲੋਕਾਂ ਦਾ ਅਹਿਮ ਯੋਗਦਾਨ ਰਿਹਾ ਹੈ । ਇਨ੍ਹੀਆਂ ਕੁਰਬਾਨੀਆਂ ਦੇ ਬਾਵਜੂਦ ਪੰਜਾਬ ਹੋਰਨਾਂ ਸੂਬਿਆਂ ਹਰਿਆਣਾ,ਯੂ ਪੀ ,ਹਿਮਾਚਲ ਤੇ ਹੋਰਨਾਂ ਸੂਬਿਆ ਨਾਲੋ ਪੱਛੜ ਕੇ ਰਹਿ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕੇਲੈਫੋਰਨੀਆਂ ਬਣਾਉਣ ਦੀ ਬਿਜਾਏ ਪੰਜਾਬ ਹੀ ਰਹਿਣ ਦਿੱਤਾ ਜਾਵੇ ਕਿਉਕਿ ਜੇਕਰ ਸੂਬੇ ਦੀ ਸਹੀ ਅਗਵਾਈ  ਕੀਤੀ ਜਾਵੇ ਤਾਂ ਪੰਜਾਬੀ ਕੇਨੇਡਾ,ਇੰਗਲੈਡ,ਅਮਰੀਕਾ ਵਿਚ ਜਾ ਕੇ ਕੰਮ ਕਰਨ ਦੀ ਲੋੜ ਨਾ ਸਮਝਣ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿਚ ਕਾਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਅਨੇਕਾਂ ਸਹੂਲਤਾਂ ਲਿਆਦੀਆਂ ਪਰ ਸੂਬਾ ਸਰਕਾਰ ਠੀਕ ਢੰਗ ਨਾਲ ਨਾ ਸੰਭਾਲ ਸਕੀ। ਉਨ੍ਹਾਂ ਕਿਹਾ ਕਿ 2004 ਵਿਚ ਜਦੋ ਕਾਂਗਰਸ ਪਾਰਟੀ ਸਤਾ ਵਿਚ ਆਈ ਤਾਂ ਇਕੋ ਵਾਅਦਾ ਪੂਰਾ ਕੀਤਾ ਦੇਸ਼ ਵਿਚ ਆਮ ਆਦਮੀ ਤੇ ਗਰੀਬਾਂ ਦੀ ਸਰਕਾਰ ਹੋਵੇ। ਅਸੀ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਬਣਾ ਕੇ ਪੂਰਾ ਕਰ ਦਿਖਾਇਆ ਹੈ। ਵਿਰੋਧੀ ਧਿਰ ਭਾਰਤ ਚਮਕ ਰਿਹਾ ਦਾ ਨਾਅਰਾ ਦੇ ਕੇ ਲੋਕਾਂ ਦੀ ਗੱਲ ਸੁਨਣ ਦੀ ਬਿਜਾਏ ਆਪਣੀ ਗੱਲ ਸੁਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ, ਖੁਸ਼ਹਾਲੀ ਤੇ ਵਿਕਾਸ ਲਈ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਲਿਆਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਿਆਸਤ ਵਿਚ ਤਬਦੀਲੀ ਆ ਰਹੀ ਹੈ। ਉਸ ਤਰ੍ਹਾਂ ਕਾਂਗਰਸ ਨੂੰ ਮਿਲ ਰਹੇ ਫਤਵੇ ਵਿਚ ਹੋਰ ਵਾਧਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ 18 ਹਜ਼ਾਰ ਰੁਪਏ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਤੇ ਸੈਂਟਰਲ ਯੂਨੀਵਰਸਿਟੀਆਂ ਲਈ 34 ਹਜ਼ਾਰ ਰੁਪਏ, ਮਨਰੇਗਾ ਤੇ ਹੋਰ ਸਹੂਲਤਾਂ ਲਈ ਕਰੋੜਾਂ ਰੁਪਏ, 34 ਕਰੋੜ ਰੁਪਏ ਸਿੱਖਿਆ ਲਈ, 145 ਕਰੋੜ ਰੁਪਏ ਮੁਹਾਲੀ ਹਵਾਈ ਜਹਾਜਾਂ ਦੇ ਅੱਡੇ ਲਈ ਭੇਜੇ ਗਏ। ਜਿਨ੍ਹਾਂ ਨੂੰ ਸਹੀ ਢੰਗ ਨਾਲ ਅਕਾਲੀ ਭਾਜਪਾ ਸਰਕਾਰ ਨੇ ਨਾ ਵਰਤ ਕੇ ਲੋਕਾਂ ਨਾਲ ਧੋਖਾ ਕੀਤਾ ਹੈ।
ਵਿਚਾਰ (0)Add Comment

ਵਿਚਾਰ ਦੇਵੋ

busy
 
 

Advertisement

AdvertisementAdvertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Punjabi News paper : Ajit weekly Programming and Design :: Mehra Media