|
'ਚਾਏ ਗਰਮ' ਲਈ ਗੋਵਿੰਦਾ ਨੇ ਲਾਏ ਠੁਮਕੇ |
|
|
|
Thursday, 09 September 2010 |
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਦਾਕਾਰ ਗੋਵਿੰਦਾ ਕਿਸੇ ਵੇਲੇ 'ਡਾਂਸਿੰਗ ਸਟਾਰ' ਗਿਣਿਆ ਜਾਂਦਾ ਸੀ। ਮੋਟਾਪਾ ਆਉਣ ਕਰ ਕੇ ਉਸ ਨੇ ਕੁਝ ਸਮੇਂ ਲਈ ਕਾਮੇਡੀ ਫ਼ਿਲਮਾਂ ਵੱਲ ਰੁਖ ਕਰ ਲਿਆ ਸੀ। ਪਰ ਹੁਣ ਇਕ ਵਾਰ ਫਿਰ ਤੋਂ ਉਹ ਫ਼ਿਲਮ 'ਚਾਏ ਗਰਮ' ਵਿਚ ਦਰਸ਼ਕਾਂ ਨੂੰ ਠੁਮਕੇ ਲਗਾਉਂਦਾ ਨਜ਼ਰ ਆਏਗਾ। ਇਸ ਫ਼ਿਲਮ ਦਾ ਟਾਈਟਲ ਗੀਤ ਬੀਤੇ ਦਿਨੀਂ ਬੈਂਕਾਕ ਵਿਚ ਫ਼ਿਲਮਾਇਆ ਗਿਆ ਜਿਸ ਵਿਚ ਗੋਵਿੰਦਾ ਤੋਂ ਇਲਾਵਾ ਸੁਨੀਲ ਸ਼ੈਟੀ, ਈਸ਼ਾ ਦਿਓਲ ਅਤੇ ਸੇਲੀਨਾ ਜੇਤਲੀ ਨੇ ਵੀ ਹਿੱਸਾ ਲਿਆ। ਇਸ ਗੀਤ ਦੀ ਕੋਰੀਓਗਰਾਫੀ ਸ਼ਬੀਨਾ ਖ਼ਾਨ ਦੀ ਹੈ ਤੇ ਨਿਰਦੇਸ਼ਨ ਆਦਿਤਯ ਦੱਤ ਦਾ ਹੈ ਜੋ ਇਸ ਤੋਂ ਪਹਿਲਾਂ 'ਆਸ਼ਿਕ ਬਨਾਇਆ ਆਪ ਨੇ' ਫ਼ਿਲਮ ਦਾ ਨਿਰਦੇਸ਼ਨ ਕਰ ਚੁੱਕਾ ਹੈ।
ਜ਼ੀਆ ਖ਼ਾਨ ਜਾ ਪੁੱਜੀ ਹਾਲੀਵੁੱਡ
ਅਮਿਤਾਭ ਬੱਚਨ ਨਾਲ 'ਨਿਸ਼ਬਦ' ਅਤੇ ਅਕਸ਼ੇ ਕੁਮਾਰ ਨਾਲ 'ਹਾਊਸਫੁੱਲ' ਜਿਹੀਆਂ ਫ਼ਿਲਮਾਂ ਵਿਚ ਕੰਮ ਕਰ ਕੇ ਚਰਚਾ ਵਿਚ ਆਉਣ ਵਾਲੀ ਅਭਿਨੇਤਰੀ ਜ਼ੀਆ ਖ਼ਾਨ ਹੁਣ ਹਾਲੀਵੁੱਡ ਜਾ ਪੁੱਜੀ ਹੈ। ਇੱਥੇ ਉਸ ਨੂੰ ਵਿਸ਼ਵ ਪ੍ਰਸਿੱਧ ਬੈਨਰ ਦੀਆਂ ਦੋ ਵੱਡੀਆਂ ਫ਼ਿਲਮਾਂ ਮਿਲ ਗਈਆਂ ਹਨ ਜਿਨ੍ਹਾਂ ਦੀ ਸ਼ੂਟਿੰਗ ਸਤੰਬਰ ਵਿਚ ਸ਼ੁਰੂ ਹੋਣ ਜਾ ਰਹੀ ਹੈ।
'ਦੇਸੀ ਬੁਆਏਜ਼' ਵਿਚ ਹੈ ਦੀਪਿਕਾ
ਪ੍ਰਸਿੱਧ ਨਿਰਦੇਸ਼ਕ ਡੇਵਿਡ ਧਵਨ ਦੇ ਪੁੱਤਰ ਰੋਹਿਤ ਧਵਨ ਦੀ ਲਿਖੀ ਅਤੇ
|
|
|
ਹੀਰਾ ਦਿਓ ਪ੍ਰਿਯੰਕਾ ਚੋਪੜਾ ਨਾਲ ਵਿਆਹ ਕਰਵਾਓ |
|
|
|
Thursday, 02 September 2010 |
|
ਮੁੰਬਈ : ਪ੍ਰਿਯੰਕਾ ਚੋਪੜਾ ਨੇ ਪਿਛਲੇ ਮਹੀਨੇ ਹੀ ਆਪਣਾ 28ਵਾਂ ਜਨਮ ਦਿਨ ਮਨਾਇਆ ਹੈ ਅਤੇ ਇਸ ਜਨਮ ਦਿਨ 'ਤੇ ਉਸਦੀ ਮਾਂ ਨੇ ਉਸ ਨੂੰ ਇੱਕ ਹੀਰਾ ਤੋਹਫੇ ਵਿਚ ਦਿੱਤਾ। ਪ੍ਰਿਯੰਕਾ ਦੇ ਪਿਤਾ ਨੂੰ ਵੀ ਬੇਟੀ 'ਤੇ ਮਾਣ ਹੈ ਅਤੇ ਉਨ੍ਹਾਂ ਨੇ ਇਹ ਗੱਲ ਹੋਰ ਵੀ ਗੌਰਵ ਨਾਲ ਕਹੀ ਕਿ ਲੋਕ ਉਨ੍ਹਾਂ ਨੂੰ ਪ੍ਰਿਯੰਕਾ ਦੇ ਪਿਤਾ ਦੇ ਨਾਮ ਨਾਲ ਪਹਿਚਾਣਦੇ ਹਨ। ਜਦੋਂ ਮੰਮੀ-ਪਾਪਾ ਦਾ ਇਨ੍ਹਾ ਪਿਆਰ ਪਾ ਕੇ ਪ੍ਰਿਯੰਕਾ ਦਾ ਖੁਸ਼ ਹੋਣਾ ਲਾਜ਼ਮੀ ਹੈ। ਉਸਦਾ ਕਹਿਣਾ ਹੈ ਕਿ ਮਾਂ ਤੋਂ ਹੀਰਾ ਪ੍ਰਾਪਤ ਕਰਕੇ ਉਹ ਬਹੁਤ ਖੁਸ਼ ਹੈ। ਉਸ ਨੂੰ ਹੀਰਿਆਂ ਦੇ ਗਹਿਣਿਆਂ ਨਾਲ ਬਹੁਤ ਪਿਆਰ ਹੈ ਅਤੇ ਉਹ ਚਾਹੁੰਦੀ ਹੈ ਕਿ ਜੇਕਰ ਕੋਈ ਲੜਕਾ ਉਸ ਨੂੰ ਹੀਰਾ ਦੇ ਕੇ ਪ੍ਰਪੋਜ਼ ਕਰੇ ਤਾਂ ਉਹ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਹੋ ਜਾਵੇਗੀ। ਪ੍ਰਿਯੰਕਾ ਨੂੰ ਮਿਸਟਰ ਰਾਈਟ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਜੋ ਉਨ੍ਹਾਂ ਨੂੰ ਹੀਰਾ ਤੋਹਫੇ ਵਿਚ ਦੇਵੇ। ਪ੍ਰਿਯੰਕਾ ਦੀ ਜ਼ਿੰਦਗੀ ਵਿਚ ਅਹਿਮ ਫੈਸਲਾ ਲੈਣ ਵਿਚ ਉਨ੍ਹਾਂ ਦੀ ਮਾਂ ਨੇ ਹਮੇਸ਼ਾ ਅਹਿਮ ਭੂਮਿਕਾ ਨਿਭਾਈ ਹੈ। ਹੁਣ ਦੇਖਣਾ ਇਹ ਹੈ ਕਿ ਪ੍ਰਿਯੰਕਾ ਨੂੰ ਕਦੋ ਆਪਣੇ ਸੁਪਨਿਆਂ ਦਾ ਰਾਜ ਕੁਮਾਰ ਮਿਲਦਾ ਹੈ ਅਤੇ ਉਸਦੀ ਇਹ ਤਮੰਨਾ ਪੂਰੀ ਹੁੰਦੀ ਹੈ।
|
|
|
ਸਲਮਾਨ ਨਾਲ ਹੁਣ ਮੇਰਾ ਕੋਈ ਰਿਸ਼ਤਾ ਨਹੀਂ : ਕੈਟਰੀਨਾ ਕੈਫ |
|
|
|
Thursday, 02 September 2010 |
|
ਮੁੰਬਈ : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਸਲਮਾਨ ਖਾਨ ਦੇ ਨਾਲ ਆਪਣੇ ਰਿਸ਼ਤਿਆਂ 'ਤੇ ਕਦੇ ਵੀ ਕੁਝ ਖੁੱਲ੍ਹ ਕੇ ਬੋਲਣ ਤੋਂ ਹਮੇਸ਼ਾ ਬਚੀ ਹੈ ਪਰ ਆਖਰਕਾਰ ਕੈਟਰੀਨਾ ਨੇ ਆਪਣੀ ਚੁਪੀ ਤੋੜ ਦਿੱਤੀ ਹੈ। ਕੈਟਰੀਨਾ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਸਿੰਗਲ ਹੈ ਅਤੇ ਹੁਣ ਸਲਮਾਨ ਖਾਨ ਦੇ ਨਾਲ ਉਸਦਾ ਕੋਈ ਰਿਸ਼ਤਾ ਨਹੀਂ। ਕੈਟਰੀਨਾ ਨੇ ਹਾਲ ਹੀ ਵਿਚ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਸਲਮਾਨ ਨਾਲ ਆਪਣੇ ਰਿਸ਼ਤਿਆਂ ਦੀ ਸਫਾਈ ਕੀਤੀ। ਜਦੋਂ ਕੈਟਰੀਨਾ ਤੋਂ ਪੁੱਛਿਆ ਗਿਆ ਕਿ ਸਲਮਾਨ ਖਾਨ ਨਾਲਾ ਤੁਹਾਡਾ ਕਿ ਰਿਸ਼ਤਾ ਹੈ ਕਿਉਂਕਿ ਉਹ ਆਪਣੇ ਆਪ ਨੂੰ ਸਿੰਗਲ ਦੱਸ ਚੁੱਕਿਆ ਹੈ ਤਾਂ ਕੈਟਰੀਨਾ ਨੇ ਕਿਹਾ ਕਿ ਸਲਮਾਨ ਸਿੰਗਲ ਹੈ ਤਾਂ ਮੈਂ ਵੀ ਸਿੰਗਲ ਹਾਂ। ਇਸ ਤੋਂ ਜ਼ਿਆਦਾ ਮੈਂ ਕੁਝ ਹੋਰ ਨਹੀਂ ਕਹਿ ਸਕਦੀ।
|
|
|
ਹੁਣ ਸੈਫ ਦੀ ਭੈਣ ਸੋਹਾ ਦਾ ਐਮ.ਐਮ.ਐਸ. |
|
|
|
Thursday, 02 September 2010 |
|
ਮੁੰਬਈ : ਹਾਲੀਵੁੱਡ ਵਿਚ ਅਭਿਨੇਤਰੀਆਂ ਦਾ ਐਮ.ਐਮ.ਐਸ. ਸਕੈਂਡਲ ਕੋਈ ਨਵੀਂ ਗੱਲ ਨਹੀਂ ਕੁਝ ਦਿਨ ਪਹਿਲਾਂ ਕੈਟਰੀਨਾ ਕੈਫ ਅਤੇ ਉਸਦੀ ਭੈਣ ਦਾ ਸੈਕਸ ਵੀਡੀਓ ਇੰਟਰਨੈਟ 'ਤੇ ਛਾਇਆ ਹੋਇਆ ਸੀ। ਹੁਣ ਇਸ ਐਮ.ਐਮ.ਐਸ. ਸਕੈਂਡਲ ਵਿਚ ਅਦਾਕਾਰਾ ਸੋਹੀ ਅਲੀ ਖਾਨ ਦਾ ਨਾਮ ਵੀ ਜੁੜ ਗਿਆ ਹੈ। ਹਾਲ ਹੀ ਵਿਚ ਸੋਹਾ 'ਤੇ ਫਿਲਮਾਇਆ ਗਿਆ ਇਕ ਅਸ਼ਲੀਲ ਐਮ.ਐਮ.ਐਸ. ਇੰਨੀ ਦਿਨੀਂ ਕਾਫੀ ਸੁਰਖੀਆਂ ਬਟੋਰ ਰਿਹਾ ਹੈ ਅਤੇ ਇਸ ਨੂੰ ਅੱਜ ਕੱਲ ਇੰਟਰਨੈਟ 'ਤੇ ਵੀ ਸਰਚ ਕੀਤਾ ਜਾ ਰਿਹਾ ਹੈ। ਇਸ ਐਮ.ਐਮ.ਐਸ. ਵਿਚ ਸੋਹਾ ਕਾਫੀ ਅਪਮਾਨਜਨਕ ਹਾਲਾਤਾਂ ਵਿਚ ਦਿੱਖ ਰਹੀ ਹੈ। ਅਸਲ ਵਿਚ ਇਹ ਐਮ.ਐਮ.ਐਸ. ਉਸ ਸਮੇਂ ਛੂਟ ਕੀਤਾ ਗਿਆ ਜਦੋਂ ਸੋਹਾ ਬਿਊਟੀ ਪਾਰਲਰ ਵਿਚ ਵੈਕਸਿੰਗ ਕਰਾਉਣ ਗਈ ਹੋਈ ਸੀ। ਉਸ ਸਮੇਂ ਕਿਸੇ ਮਾੜੇ ਤੱਤ ਨੇ ਉਸਦਾ ਐਮ.ਐਮ.ਐਸ. ਬਣਾ ਲਿਆ। ਇਸ ਐਮ.ਐਮ.ਐਸ. ਵਿਚ ਸੋਹਾ ਕੇਵਲ ਇਕ ਤੋਲੀਏ ਵਿਚ ਲਿਪਟੀ ਦਿਖਾਈ ਗਈ ਹੈ ਅਤੇ ਬਾਅਦ ਵਿਚ ਪੂਰੀ ਤਰ੍ਹਾਂ ਨਿਰਵਸਤਰ ਦਿਖਾਇਆ ਗਿਆ ਹੈ।
|
|
|
ਜੰਕ ਫੂਡ ਦੀ ਦੀਵਾਨੀ ਸੋਨਮ |
|
|
|
Thursday, 02 September 2010 |
|
ਮੁੰਬਈ : ਸੋਨਮ ਕਪੂਰ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਉਸਦੇ ਲੁਕਸ ਦੇ ਬਾਰੇ ਵਿਚ ਕੀ ਸੋਚਦੇ ਹਨ ਪਰ ਜਦੋਂ ਕੋਈ ਉਸ ਦੀ ਡਾਈਟ ਦੇ ਬਾਰੇ ਵਿਚ ਪੁਛਦਾ ਹੈ ਤਾਂ ਉਹ ਨਰਾਜ਼ ਹੋ ਜਾਂਦੀ ਹੈ, ਇਥੋਂ ਤੱਕ ਕਿ ਉਸਦੀ ਮਨਪਸੰਦ ਦੀਆਂ ਚੀਜ਼ਾਂ ਖਾਣ ਤੋਂ ਉਸ ਨੂੰ ਮਨਾ ਕੀਤਾ ਜਾਂਦਾ ਹੈ ਤਾਂ ਉਹ ਬਹੁਤ ਦੁਖੀ ਹੋ ਜਾਂਦੀ ਹੈ। ਉਸ ਨੂੰ ਚਾਕਲੇਟ, ਚਿਪਸ ਬਹੁਤ ਪਸੰਦ ਹਨ, ਪਰ ਉਹ ਇਸ ਤੋਂ ਵੀ ਦੂਰ ਰਹਿੰਦੀ ਹੈ। ਸੋਨਮ ਦਾ ਕਹਿਣਾ ਹੈ ਪਹਿਲਾਂ ਉਹ ਕਾਫੀ ਮੋਟੀ ਸੀ ਫਿਲਹਾਲ ਉਹ ਬਹੁਤ ਪਤਲੀ ਹੋ ਗਈ ਹੈ, ਪਰ ਫਿਰ ਵੀ ਉਸਦੇ ਦਿਮਾਗ ਵਿਚ ਕਿਤੇ ਨਾ ਕਿਤੇ ਇਹ ਗੱਲ ਰਹਿੰਦੀ ਹੈ ਕਿ ਉਹ ਮੋਟੀ ਹੈ। ਉਸ ਨੇ ਦੱਸਿਆ ਕਿ ਉਹ ਹੁਣ ਵੀ ਪੂਰੀ ਤਰ੍ਹਾਂ ਮੋਟਾਮੇ ਤੋਂ ਮੁਕਤ ਨਹੀਂ ਹੈ। ਅੱਜ ਦੀ ਪੀੜੀ ਦੀ ਸਟਾਇਲ ਆਈਕਾਨ ਸੋਨਮ ਦਾ ਕਹਿਣਾ ਹੈ ਕਿ ਉਹ ਜੰਕ ਫੂਡ ਦੀ ਦੀਵਾਨੀ ਹੈ। ਚਿਪਸ ਅਤੇ ਚਾਕਲੇਟ ਉਹ ਕਦੇ ਵੀ ਖਾ ਸਕਦੀ ਹੈ।
|
|
|
ਅਨੁਸ਼ਕਾ ਨੂੰ ਲੱਗਿਆ ਨਵਾਂ ਚਸਕਾ |
|
|
|
Thursday, 02 September 2010 |
|
ਮੁੰਬਈ : ਅਸਲ ਜ਼ਿੰਦਗੀ ਵਿਚ ਅਨੁਸ਼ਕਾ ਸ਼ਰਮਾ ਆਪਣੀ ਪਰਦੇ ਦੀ ਛਵੀ ਤੋਂ ਬਿਲਕੁਲ ਅਲੱਗ ਹੈ। ਬੇਫਿਕਰ ਜ਼ਿੰਦਗੀ ਗੁਜ਼ਾਰਨ ਵਿਚ ਯਕੀਨ ਰੱਖਣ ਵਾਲੀ ਅਨੁਸ਼ਕਾ ਸ਼ਰਮਾ ਇੰਨ੍ਹੀ ਦਿਨੀਂ ਡਿਕਸ਼ਨਰੀ ਦੀ ਮਦਦ ਨਾਲ ਨਵੇਂ-ਨਵੇਂ ਸ਼ਬਦ ਸਿਖ ਰਹੀ ਹੈ। ਖਾਲੀ ਸਮਾਂ ਬਿਤਾਉਣ ਦਾ ਇਹ ਉਸਦਾ ਨਵਾਂ ਤਰੀਕਾ ਹੈ। ਪਤਾ ਚੱਲਿਆ ਹੈ ਕਿ ਉਹ ਆਪਣੇ ਲੈਪਟਾਪ 'ਤੇ ਨਵੇਂ-ਨਵੇਂ ਸ਼ਬਦਾਂ ਦੀ ਖੋਜ ਕਰਦੀ ਹੈ ਅਤੇ ਉਨ੍ਹਾਂ ਦੇ ਅਰਥ ਜਾਣਨ ਤੋਂ ਬਾਅਦ ਉਨ੍ਹਾਂ ਨੂੰ ਪ੍ਰਯੋਗ ਕਰਨ ਲਈ ਨਵੇਂ-ਨਵੇਂ ਢੰਗ ਲੱਭਦੀ ਰਹਿੰਦੀ ਹੈ। ਇਸਦੇ ਇਲਾਵਾ ਉਨ੍ਹਾਂ ਨੇ ਆਪਣੇ ਘਰ ਦੀ ਅੰਦਰੂਨੀ ਸਜਾਵਟ ਵਿਚ ਵੀ ਡੂੰਘੀ ਦਿਲਚਸਪੀ ਦਿਖਾਈ ਹੈ। ਜਦੋਂ ਉਹ ਸ਼ਬਦਾਂ ਨਾਲ ਨਹੀਂ ਖੇਡ ਰਹੀ ਹੁੰਦੀ ਤਾਂ ਉਹ ਘਰ ਦੀ ਸਜਾਵਟ 'ਤੇ ਧਿਆਨ ਦਿੰਦੀ ਹੈ।
|
|
|
ਇੱਕ ਦੂਜੇ ਦੇ ਹੋਏ ਦੀਪਿਕਾ ਪਾਦੂਕੋਣ ਅਤੇ ਸਿਧਾਰਥ |
|
|
|
Thursday, 02 September 2010 |
|
ਮੁੰਬਈ : ਸਿਧਾਰਥ ਮਾਲਿਆ ਦੀਪਿਕਾ 'ਤੇ ਇੰਨੀ ਦਿਨੀਂ ਇਸ ਕਦਰ ਫਿਦਾ ਹੈ ਕਿ ਕੈਰੀਅਰ ਨੂੰ ਲੈ ਕੇ ਬਿਮਾਰੀ ਵਿਚ ਵੀ ਉਹ ਉਸ ਦੀ ਮਦਦ ਕਰ ਰਿਹਾ ਹੈ। ਪਿਛਲੇ ਦਿਨੀਂ ਉਨ੍ਹਾਂ ਨੇ ਆਪਣੀ ਪੂਰੀ ਟੀਮ ਦੇ ਲਈ ਫਿਲਮ ਲਫਗੇ ਪਰਿੰਦੇ ਦਾ ਟਿਕਟ ਖਰੀਦ ਲਿਆ। ਇਹ ਹੀ ਨਹੀਂ ਦੀਪਿਕਾ ਜਦੋਂ ਬਿਮਾਰ ਪਈ ਤਾਂ ਸਿਧਾਰਥ ਉਸ ਦੇ ਘਰ ਗਿਆ ਅਤੇ ਉਸ ਦੀ ਸੇਵਾ ਵੀ ਕੀਤੀ। ਇਥੋਂ ਤੱਕ ਕਿ ਪਿਛਲੇ ਦਿਨੀਂ ਉਹ ਮੁੰਬਈ ਵਿਚ ਇੰਟਰਨੈਸ਼ਨਲ ਜਿਊਲਰੀ ਦੇ ਦੌਰਾਨ ਵਿਸਕੀ ਦੀ ਚੀਅਰ ਕਰਕੇ ਦੀਪਿਕਾ ਦਾ ਹੌਂਸਲਾ ਵੀ ਵਧਾਇਆ। ਸੂਤਰਾਂ ਦਾ ਕਹਿਣਾ ਹੈ ਕਿ ਸਿਧਾਰਥ ਮਾਲਿਆ ਅਜਿਹਾ ਕਰਕੇ ਰਣਬੀਰ ਦੀ ਕਮੀ ਪੂਰੀ ਕਰ ਰਹੇ ਹਨ। ਇਹ ਜੌੜਾ ਬਾਲੀਵੁੱਡ ਸੈਲੀਬ੍ਰਿਟੀ ਦੇ ਲਈ ਮਿਸਾਲ ਬਣਿਆ ਹੋਇਆ ਹੈ।
|
|
|
ਫਿਲਮਾਂ ਦੇ ਲਈ ਬੁੱਢੀ ਹੈ ਗੌਰੀ ਖਾਨ |
|
|
|
Thursday, 02 September 2010 |
|
ਮੁੰਬਈ : ਬਾਲੀਵੁੱਡ ਸੁਪਰ ਸਟਾਰ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੂੰ ਬਾਲੀਵੁੱਡ ਦੀ ਸਭ ਤੋਂ ਵੱਧ ਗਲੈਮਰਜ਼ ਪਤਨੀਆਂ ਵਿਚ ਗਿਣਿਆ ਜਾਂਦਾ ਹੈ, ਲੇਕਿਨ ਉਨ੍ਹਾਂ ਨੂੰ ਲੱਗਦਾ ਹੈ ਫਿਲਮਾਂ ਵਿਚ ਕੰਮ ਕਰਨ ਦੇ ਲਈ ਉਹ ਕਾਫੀ ਉਮਰ ਦਰਾਜ ਹੈ। ਗੌਰੀ ਦਾ ਕਹਿਣਾ ਹੈ ਕਿ ਉਹ ਨੌਜਵਾਨ ਹੁੰਦੀ ਤਾਂ ਜ਼ਰੂਰੀ ਫਿਲਮਾਂ ਵਿਚ ਕੰਮ ਕਰਦੀ। ਹੁਣ ਫਿਲਮ ਵਿਚ ਕੰਮ ਕਰਨ ਦੇ ਲਈ ਉਹ ਆਪਣੇ ਆਪ ਨੂੰ ਕਾਫੀ ਉਮਰ ਦਰਾਜ ਸਮਝਦੀ ਹੈ। ਗੌਰੀ ਨੇ ਅਜਿਹਾ ਸ਼ਾਹਰੁਖ ਨੂੰ ਕਿਹਾ, ਜਦੋਂ ਉਨ੍ਹਾਂ ਨੇ ਉਸ ਤੋਂ ਪੁਛਿਆ ਕਿ ਕੀ ਉਹ ਫਿਲਮਾਂ ਵਿਚ ਕੰਮ ਕਰਨਾ ਪਸੰਦ ਕਰੇਗੀ। ਸ਼ਾਹਰੁਖ ਅਤੇ ਗੌਰੀ ਨੂੰ ਹਾਲ ਹੀ ਵਿਚ ਇੱਕ ਕੰਪਨੀ ਨੇ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਜਿਸ ਦੇ ਇੱਕ ਈਵੈਂਟ 'ਤੇ ਇਹ ਦੋਨੋ ਮੌਜੂਦ ਸਨ। ਇਨ੍ਹਾਂ ਦੋਨਾਂ ਨੇ ਹਾਲ ਹੀ ਵਿਚ ਇਸ ਦੇ ਲਈ ਇੱਕ ਇਸ਼ਤਿਹਾਰ ਵੀ ਸ਼ੂਟ ਕੀਤਾ ਹੈ।
|
|
|
ਹੁੰਦੇ-ਹੁੰਦੇ ਰਹਿ ਗਈ ਸ਼ਾਹਰੁਖ ਤੇ ਸਲਮਾਨ ਦੀ ਟੱਕਰ! |
|
|
|
Thursday, 26 August 2010 |
ਮੁੰਬਈ : ਬਾਦਸ਼ਾਹ ਸ਼ਾਹਰੁਖ ਅਤੇ ਦਬੰਗ ਸਲਮਾਨ ਖਾਨ ਦੀ ਦੁਸ਼ਮਣੀ ਕਿਸੇ ਤੋਂ ਲੁਕੀ ਨਹੀਂ ਹੈ ਇਕ ਛੱਤ ਦੇ ਥੱਲ੍ਹੇ ਤਾਂ ਛੱਡੋ ਦੋਵੇਂ ਇਕ ਰਸਤੇ ਉਤੇ ਵੀ ਨਹੀਂ ਚਲਦੇ। ਇਸ ਦੇ ਬਾਵਜੂਦ ਮੁੰਬਈ ਸਥਿਤ ਮਹਿਬੂਬ ਸਟੂਡੀਓ ਵਿਚ ਅਜਿਹਾ ਹੋਇਆ। ਜਿਸ ਦੀ ਕਲਪਨਾ ਨਹੀਂ ਕੀਤੀ ਸੀ। ਦੋਵੇਂ ਅਲੱਗ-ਅਲੱਗ ਕਾਰਨਾਂ ਨਾਲ ਇਕੱਠੇ ਸਟੂਡੀਓ ਵਿਚ ਸਨ। ਉਥੇ ਮੌਜੂਦ ਲੋਕਾਂ ਨੂੰ ਸ਼ੱਕ ਸੀ ਕਿ ਦੋਵਾਂ ਦਾ ਕਿਤੇ ਆਹਮਣਾ ਸਾਹਮਣਾ ਨਾ ਹੋ ਜਾਵੇ ਅਤੇ ਉਹ ਇਕ ਦੂਜੇ ਨੂੰ ਦੇਖ ਕੇ ਆਪਣਾ ਆਪ ਗੁਆ ਬੈਠਦੇ ਹਨ। ਜਦੋਂ ਬਾਲੀਵੁੱਡ ਦੇ ਇਹ ਦੋਵੇਂ ਖਾਨ ਸਟੂਡੀਓ ਵਿਚ ਪਹੁੰਚੇ ਤਾਂ ਉਥੇ ਦਾ ਮਾਹੌਲ ਗਹਿਮਾ ਗਹਿਮੀ ਭਰਿਆ ਸੀ। ਸ਼ਾਹਰੁਖ ਦੇ ਨਜ਼ਦੀਕ ਹੋਣ ਦੀ ਜਾਣਕਾਰੀ ਦੇ ਬਾਵਜੂਦ ਸਲਮਾਨ ਉਥੇ ਬਾਹਰ ਟਹਿਲ ਰਹੇ ਸਨ, ਅਲਬੱਤਾ ਸ਼ਾਹਰੁਖ ਸੈਟ ਤੋਂ ਬਾਹਰ ਨਾ ਨਿਕਲੇ। ਚਰਚਾ ਹੈ ਕਿ ਸ਼ਾਹਰੁਖ ਦੇ ਨਜ਼ਦੀਕੀਆਂ ਨੇ ਉਸ ਨੂੰ ਸਲਮਾਨ ਦੇ ਚਲੇ ਜਾਣ ਤੱਕ ਸਟੂਡੀਓ ਨਾ ਜਾਣ ਦੀ ਸਲਾਹ ਦਿੱਤੀ। ਉਥੇ ਹੀ ਸਲਮਾਨ ਦੇ ਦੋਸਤਾਂ ਨੇ ਵੀ ਸ਼ਾਹਰੁਖ ਦੇ ਇਸ਼ਤਿਹਾਰ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਬਾਅਦ ਹੀ ਸਟੂਡੀਓ ਪਹੁੰਚਣ ਦੀ ਰਾਇ ਦਿੱਤੀ। ਫਿਲਹਾਲ ਦੋਵਾਂ ਦਾ ਆਹਮਣਾ ਸਾਹਮਣਾ ਨਹੀਂ ਹੋਇਆ, ਜਿਸ ਦੇ ਕਾਰਨ ਉਨ੍ਹਾਂ ਦੇ ਦੋਸਤਾਂ ਨੇ ਸੁੱਖ ਦਾ ਸਾਹ ਲਿਆ।
ਐਕਟਿੰਗ ਤੋਂ ਕੋਰੇ
ਜੁਬਲੀ ਕੁਮਾਰ ਵਾਲੇ ਰਾਜਿੰਦਰ ਕੁਮਾਰ
ਹ ਜੁਬਲੀ ਕੁਮਾਰ ਨਾਂ ਨਾਲ ਮਸ਼ਹੂਰ ਰਾਜਿੰਦਰ ਕੁਮਾਰ ਹੁਣ ਇਸ ਦੁਨੀਆਂ ਵਿਚ ਨਹੀਂ
|
|
|
ਮੇਰੀ ਪਹਿਲ ਮੇਰਾ ਘਰ : ਈਸ਼ਾ ਕੋਪੀਕਰ |
|
|
|
Thursday, 26 August 2010 |
|
ਮੁੰਬਈ : ਬਾਲੀਵੁਡ ਅਦਾਕਾਰਾ ਈਸ਼ਾ ਕੋਪੀਕਰ ਦਾ ਕਹਿਣਾ ਹੈ ਕਿ ਹੁਣ ਪਹਿਲਾਂ ਉਹ ਅਪਣਾ ਘਰ ਸੰਭਾਲਣਾ ਚਾਹੁੰਦੀ ਹੈ ਉਸ ਤੋਂ ਬਾਅਦ ਹੀ ਉਹ ਕਿਸੇ ਨਵੇਂ ਪ੍ਰਾਜੈਕਟ 'ਤੇ ਕੰਮ ਕਰੇਗੀ। ਈਸ਼ਾ ਨੇ ਪਿਛਲੇ ਸਾਲ ਵਪਾਰੀ ਟਿਮੀ ਨਾਰੰਗ ਨਾਲ ਵਿਆਹ ਕੀਤਾ ਸੀ।
ਈਸ਼ਾ ਨੇ ਕਿਹਾ ਕਿ ਮੇਰੀ ਵਿਆਹ ਹੁਣੇ ਹੀ ਹੋਇਆ ਹੈ, ਇਸ ਕਾਰਨ ਮੈਨੂੰ ਘਰ ਸੰਭਾਲਣ ਵਿਚ ਕੁੱਝ ਸਮਾਂ ਲੱਗੇਗਾ। ਹਾਲਾਂਕਿ ਮੇਰੇ ਕੋਲ ਕਈ ਪ੍ਰਾਜੈਕਟ ਹਨ। ਈਸ਼ਾ ਨੇ ਕਿਹਾ ਕਿ ਫ਼ਿਲਹਾਲ ਮੇਰੀ ਪਹਿਲ ਮੇਰਾ ਘਰ ਹੀ ਹੈ। ਈਸ਼ਾ ਕੋਪੀਕਰ ਛੇਤੀ ਹੀ ਫ਼ਿਲਮ 'ਹੈਲੋ ਡਾਰਲਿੰਗ' ਵਿਚ ਨਜ਼ਰ ਆਵੇਗੀ।
|
|
|
ਸੁਸ਼ਮਿਤਾ ਸੇਨ-ਵਸੀਮ ਇਕ ਦੂਜੇ ਤੋਂ ਹੋਏ ਵੱਖ |
|
|
|
Thursday, 19 August 2010 |
|
ਮੁੰਬਈ : ਭਾਰਤ ਅਤੇ ਪਾਕਿਸਤਾਨ ਦੀਆਂ ਦੋ ਮਸ਼ਹੂਰ ਸ਼ਖਸੀਅਤਾਂ ਹੁਣ ਇਕੱਠੀਆਂ ਨਹੀਂ ਰਹਿ ਸਕਦੀਆਂ। ਭਾਰਤੀ ਅਦਾਕਾਰਾ ਸੁਸ਼ਮਿਤਾ ਸੇਨ ਅਤੇ ਸਾਬਕਾ ਪਾਕਿਸਤਾਨੀ ਕ੍ਰਿਕਟਰ ਵਸੀਮ ਅਕਰਮ ਹੁਣ ਇਕ ਦੂਜੇ ਦੇ ਨਹੀਂ ਹੋ ਸਕਣਗੇ, ਕਿਉਂਕਿ ਹੁਣ ਇਕ ਦੂਜੇ ਦੇ ਵਿਚ ਪ੍ਰੇਮ ਸਬੰਧ ਟੁੱਟ ਚੁੱਕੇ ਹਨ। ਲੱਗਭਗ 5 ਮਹੀਨੇ ਤੋਂ ਇਕੱਠੇ ਨਜ਼ਰ ਆਉਣ ਵਾਲੇ ਸੁਸ਼ਮਿਤਾ ਅਤੇ ਵਸੀਮ ਦੇ ਵਿਚ ਕੋਈ ਰਿਸ਼ਤਾ ਬਣਨ ਤੋਂ ਪਹਿਲਾਂ ਹੀ ਟੁੱਟ ਗਿਆ ਹੈ। ਦੋਵੇਂ ਇਕ ਦੂਜੇ ਨੂੰ ਲੈ ਕੇ ਕਾਫੀ ਗੰਭੀਰ ਸਨ ਅਤੇ ਬਹੁਤ ਜਲਦ ਵਿਆਹ ਕਰਨ ਵਾਲੇ ਸਨ ਅਤੇ ਨਾਲ ਹੀ ਵਿਆਹ ਤੋਂ ਬਾਅਦ ਭਵਿੱਖ ਵਿਚ ਇਕੱਠੇ ਰਹਿਣ ਦੀ ਯੋਜਨਾ ਬਣਾ ਰਹੇ ਸਨ। ਵਸੀਮ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਵਸੀਮ ਭਾਰਤ ਆਉਣ ਲਈ ਤਿਆਰ ਨਹੀਂ ਸੀ ਅਤੇ
|
|
|
ਗੋਵਿੰਦਾ ਮੇਰਾ ਮਨਪਸੰਦ ਅਦਾਕਾਰ : ਆਮਿਰ ਖ਼ਾਨ |
|
|
|
Thursday, 19 August 2010 |
|
ਮੈਲਬਰਨ : ਬਾਲੀਵੁੱਡ ਅਦਾਕਾਰ ਗੋਵਿੰਦਾ ਹਸਾ-ਹਸਾ ਕੇ ਉੱਘੇ ਅਦਾਕਾਰ ਆਮਿਰ ਖ਼ਾਨ ਦੇ ਢਿੱਡੀਂ ਪੀੜਾਂ ਪਾ ਸਕਦਾ ਹੈ। 'ਅੰਦਾਜ਼ ਅਪਨਾ ਅਪਨਾ' ਜਿਹੀ ਕਾਮੇਡੀ ਫ਼ਿਲਮ ਵਿਚ ਕੰਮ ਕਰ ਚੁੱਕੇ ਆਮਿਰ ਦਾ ਕਹਿਣਾ ਹੈ ਕਿ ਗੋਵਿੰਦਾ ਉਸ ਦਾ ਪਸੰਦੀਦਾ ਅਦਾਕਾਰ ਹੈ। ਗੋਵਿੰਦਾ ਉਸ ਨੂੰ ਹਸਾ ਸਕਦਾ ਹੈ। ਆਮਿਰ ਨੂੰ ਉਸ ਦੀਆਂ ਫ਼ਿਲਮਾਂ ਬਹੁਤ ਪਸੰਦ ਹਨ। ਆਪਣੀ ਅਗਲੀ ਫ਼ਿਲਮ 'ਪੀਪਲੀ ਲਾਈਵ' ਦੇ ਪ੍ਰਚਾਰ ਮੌਕੇ ਆਮਿਰ ਖ਼ਾਨ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਸ ਨੇ ਸਾਲ 2006 ਵਿਚ ਰਿਲੀਜ਼ ਹੋਈ ਗੋਵਿੰਦਾ, ਰਵੀਨਾ ਟੰਡਨ ਅਤੇ ਮਹਿਮਾ ਚੌਧਰੀ ਦੀ ਅਦਾਕਾਰੀ ਵਾਲੀ ਫ਼ਿਲਮ 'ਸੈਂਡਰਿਡ' 10-12 ਵਾਰ ਦੇਖੀ ਹੈ। ਇਸ 45 ਸਾਲਾ ਅਦਾਕਾਰ ਨੇ ਆਪਣੇ ਸਮਕਾਲੀਆਂ ਸ਼ਾਹਰੁਖ ਅਤੇ ਸਲਮਾਨ ਖ਼ਾਨ ਦਾ ਨਾਂ ਲਏ ਬਗ਼ੈਰ ਕਿਹਾ ਕਿ ਉਸ ਨੂੰ ਦੂਜਿਆਂ ਨਾਲ ਆਪਣੀ ਤੁਲਨਾ ਕੀਤੇ ਜਾਣਾ ਪਸੰਦ ਨਹੀਂ। ਉਸ ਮੁਤਾਬਕ ਉਹ ਸਾਰੇ ਅਦਾਕਾਰ ਬਹੁਤ ਸਫ਼ਲ ਅਤੇ ਪ੍ਰਸਿੱਧ ਹਨ। ਉਨ੍ਹਾਂ ਦੀਆਂ ਫ਼ਿਲਮਾਂ ਦੇ ਉਸ ਸਮੇਤ ਬਹੁਤ ਸਾਰੇ ਦਰਸ਼ਕ ਹਨ। ਇਹ ਪੁੱਛੇ ਜਾਣ ਉਤੇ ਕਿ ਉਸ ਦੀਆਂ ਫ਼ਿਲਮਾਂ 'ਤਾਰੇ ਜ਼ਮੀਂ ਪਰ', 'ਥ੍ਰੀ ਇਡੀਅਟਸ' ਅਤੇ 'ਪੀਪਲੀ ਲਾਈਵ' ਸਮਾਨਾਂਤਰ ਸਿਨੇਮਾ ਵੱਲ
|
|
|
ਇਹ ਕਿਹੋ ਜਿਹਾ ਭਾਰਤ : ਸਲਮਾਨ ਖਾਨ |
|
|
|
Thursday, 19 August 2010 |
ਮੁੰਬਈ : ਬਾਲੀਵੁੱਡ ਦੀ ਫਿਲਮਾਂ ਵਿਚ ਆਪਣੀ ਦਿੱਖ ਦੇ ਲਈ ਮਸ਼ਹੂਰ ਅਦਾਕਾਰ ਸਲਮਾਨ ਖਾਨ ਦੇਸ਼ ਦੇ ਮੌਜੂਦਾ ਹਾਲਾਤਾਂ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਨੇ ਸੋਸ਼ਲ ਨੈਟਵਰਕ ਸਾਈਟ ਟਵਿੱਟਰ ਉਤੇ ਆਪਣੀ ਇਹ ਨਰਾਜ਼ਗੀ ਜ਼ਾਹਰ ਕੀਤੀ ਹੈ। ਸਲਮਾਨ ਨੇ ਟਵਿੱਟਰ ਉਤੇ ਸਵਾਲ ਕੀਤਾ ਹੈ ਕਿ ਭਾਰਤ ਕੀ ਹੈ। ਇਕ ਅਜਿਹਾ ਦੇਸ਼ ਜਿੱਥੇ ਪੁਲਿਸ ਅਤੇ ਐਂਬੂਲੈਂਸ ਤੋਂ ਪਹਿਲਾਂ ਪੀਜ਼ਾ ਘਰ ਪਹੁੰਚ ਜਾਂਦਾ ਹੈ। ਇਥੇ ਕਾਰ ਲੋਨ ਸਿਰਫ 5 ਪ੍ਰਤੀਸ਼ਤ ਉਤੇ ਮਿਲਦਾ ਹੈ, ਲੇਕਿਨ ਪੜ੍ਹਾਈ ਦੇ ਲਈ ਸਾਨੂੰ 12 ਪ੍ਰਤੀਸ਼ਤ ਵਿਆਜ਼ ਦੇਣਾ ਪੈਂਦਾ ਹੈ। ਸਲਮਾਨ ਨੇ ਟਵਿੱਟਰ ਉਤੇ ਇਹ ਵੀ ਲਿਖਿਆ ਕਿ ਇਸ ਦੇਸ਼ ਵਿਚ ਚਾਵਲ 40 ਰੁਪਏ ਕਿਲੋ ਮਿਲਦਾ ਹੈ, ਜਦੋਂਕਿ ਮੋਬਾਇਲ ਦਾ ਸਿਮ ਕਾਰਡ ਫਰੀ।
ਇਥੇ ਲੋਕ ਦੁਰਗਾ ਦੇਵੀ ਪੂਜਾ ਕਰਦੇ ਹਨ ਪਰ ਉਹ ਆਪਣੀਆਂ ਬੇਟੀਆਂ ਦੀ ਹੱਤਿਆ ਕਰਨ ਤੋਂ ਪਿੱਛੇ ਵੀ ਨਹੀਂ ਹਟਦੇ। ਉਲੰਪਿਕ ਖੇਡਾਂ ਵਿਚ ਨਿਸ਼ਾਨੇਬਾਜ਼ ਗੋਲਡ ਮੈਡਲ ਜਿੱਤਦੇ ਹਨ ਤਾਂ ਸਰਕਾਰ ਉਨ੍ਹਾਂ ਨੂੰ ਤਿੰਨ ਕਰੋੜ ਰੁਪਏ ਦਿੰਦੀ ਹੈ, ਦੂਜੇ
|
|
|
ਕਰੀਨਾ ਨੂੰ 2010 'ਚ ਸਭ ਤੋਂ ਜ਼ਿਆਦਾ ਇਸ਼ਤਿਹਾਰ ਮਿਲੇ |
|
|
|
Thursday, 19 August 2010 |
|
ਨਵੀਂ ਦਿੱਲੀ : ਟੈਮ (ਟੀ ਏ ਐਮ) ਮੀਡੀਆ ਰਿਸਰਚ ਦੀ ਸ਼ਾਖਾ ਐਡ ਐਕਸ ਇੰਡੀਆ ਦੇ ਮੁਤਾਬਕ ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਨੂੰ ਇਸ ਸਾਲ ਔਰਤਾਂ ਦੇ ਵਰਗ ਵਿਚ ਸਭ ਤੋਂ ਜ਼ਿਆਦਾ ਵਿਗਿਆਪਨ ਮਿਲੇ ਹਨ। ਐਡ ਐਕਸ ਇੰਡੀਆ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ 2010 ਦੇ ਦੌਰਾਨ ਟੈਲੀਵਿਜ਼ਨ ਉਤੇ ਪ੍ਰਸਾਰਿਤ ਹੋਣ ਵਾਲੇ ਵਿਸ਼ੇਸ਼ ਔਰਤ ਹਸਤੀਆਂ ਦੇ ਵਿਗਿਆਪਨਾਂ ਵਿਚ 45 ਪ੍ਰਤੀਸ਼ਤ ਹਿੱਸਾ ਕਰੀਨਾ ਦਾ ਸੀ। ਕਰੀਨਾ ਕ੍ਰਿਕਟਰ ਐਮ ਐਸ ਧੋਨੀ, ਸਚਿਨ ਤੇਂਦੁਲਕਰ ਅਤੇ ਅਭਿਨੇਤਾ ਸ਼ਾਹਰੁਖ ਖਾਨ ਵਰਗੀਆਂ ਹਸਤੀਆਂ ਦੇ ਨਾਲ ਵਿਗਿਆਪਨਾਂ ਵਿਚ ਨਜ਼ਰ ਆਈ। ਵਰਤਮਾਨ ਵਿਚ ਉਹ ਏਅਰਟੈਲ, ਕੁਰਕੁਰੇ, ਸੋਨੀ ਵਾਓ ਅਤੇ ਗੀਤਾਂਜ਼ਲੀ ਸਣੇ ਹੋਰ ਬ੍ਰਾਂਡਸ ਦੇ ਲਈ ਵਿਗਿਆਪਨ ਕਰ ਰਹੀ ਹੈ।
|
|
|
ਸ਼ਾਹਰੁਖ ਦਾ ਮੋਮ ਦਾ ਪੁਤਲਾ ਹੁਣ ਟਾਈਮਜ਼ ਸਕਵੇਅਰ 'ਚ |
|
|
|
Thursday, 19 August 2010 |
ਨਿਊਯਾਰਕ : ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦਾ ਮੋਮ ਦਾ ਪੁਤਲਾ ਟਾਈਮਜ਼ ਸਕਵੇਅਰ ਸਥਿਤ ਮੈਡਮ ਟੂਸਾਡਰਸ ਲਾਇਬ੍ਰੇਰੀ ਦਾ ਹਿੱਸਾ ਬਣੇਗਾ। ਵੀਰਵਾਰ ਨੂੰ ਬਾਲੀਵੁੱਡ ਨ੍ਰਿਤਕਾਂ ਦੀ ਪੇਸ਼ਕਾਰੀ ਦੇ ਵਿਚ ਉਨ੍ਹਾਂ ਦੇ ਪੁਤਲੇ ਦਾ ਉਦਘਾਟਨ ਕੀਤਾ ਜਾਵੇਗਾ। ਰੰਗ ਬਿਰੰਗੇ ਕੱਪੜਿਆਂ ਵਿਚ ਸਜਾ ਕੇ ਨ੍ਰਿਤਕਾਂ ਦਾ ਸਮੂਹ ਸ਼ਾਹਰੁਖ ਖਾਨ ਅਭਿਨੀਤ ਫਿਲਮ 'ਮਾਈ ਨੇਮ ਇਜ਼ ਖਾਨ' ਦੇ ਗੀਤਾਂ ਉਤੇ ਆਪਣੀ ਪੇਸ਼ਕਾਰੀ ਦੇਣਗੇ।
ਇਸ ਮੌਕੇ ਉਤੇ ਇਸ ਫਿਲਮ ਦੀ ਡੀ ਵੀ ਡੀ ਵੀ ਜਾਰੀ ਹੋਵੇਗੀ। ਕਿੰਗ ਖਾਨ ਦੇ ਨਾਂ ਨਾਲ ਮਸ਼ਹੂਰ ਸ਼ਾਹਰੁਖ ਖਾਨ ਮੈਡਮ ਟੂਸਾਡਰਸ ਲਾਇਬ੍ਰੇਰੀ ਦੇ ਬਹੁਰੰਗੀ ਬਾਲੀਵੁੱਡ ਖੇਤਰ ਦਾ ਹਿੱਸਾ ਹੋਣਗੇ। ਲਾਇਬ੍ਰੇਰੀ ਦੇ ਇਸ ਹਿੱਸੇ ਵਿਚ ਪ੍ਰਵੇਸ਼ ਕਰਨ ਵਾਲੇ ਲੋਕਾਂ ਨੂੰ ਬਾਲੀਵੁੱਡ ਦੇ ਕਿਸੇ ਫਿਲਮੀ ਸੈਟ ਉਤੇ ਮੌਜੂਦ ਹੋਣ ਵਰਗਾ ਅਹਿਸਾਸ ਹੋਵੇਗਾ।
|
|
|
ਪ੍ਰਿਯੰਕਾ ਚੋਪੜਾ ਯੂਨੀਸੈਫ ਦੀ ਰਾਜਦੂਤ ਬਣੀ |
|
|
|
Thursday, 19 August 2010 |
|
ਨਵੀਂ ਦਿੱਲੀ : ਬਾਲੀਵੁੱਡ ਦੀ ਅਭਿਨੇਤਰੀ ਪ੍ਰੇਮਿਕਾ ਚੋਪੜਾ ਨੂੰ ਯੂਨੀਸੇਫ ਦਾ ਰਾਜਦੂਤ ਨਿਯੁਕਤ ਕੀਤਾ ਗਿਆ। ਉਹ ਦੇਸ਼ ਵਿਚ ਲੜਕੀਆਂ ਦੀ ਸਿੱਖਿਆ ਦੇ ਲਈ ਕੰਮ ਕਰੇਗੀ। ਪ੍ਰਿਯੰਕਾ ਨੇ ਆਪਣੀ ਨਿਯੁਕਤੀ ਤੋਂ ਬਾਅਦ ਕਿਹਾ ਕਿ ਉਹ ਹਮੇਸ਼ਾ ਆਪਣੀ ਸਮਾਜਿਕ ਜ਼ਿੰਮੇਵਾਰੀ ਦੇ ਪ੍ਰਤੀ ਇਮਾਨਦਾਰ ਰਹੇਗੀ। ਪ੍ਰਿਯੰਕਾ ਨੇ ਕਿਹਾ ਕਿ ਮੈਂ ਜੋ ਕੁਝ ਕਰਦੀ ਹਾਂ ਬੜੇ ਸੌਂਕ ਨਾਲ ਕਰਦੀ ਹਾਂ ਅਤੇ ਮੈਂ ਉਸ ਸਮੇਂ ਤੱਕ ਜ਼ਿੰਮੇਵਾਰੀ ਆਪਣੇ ਹੱਥ ਵਿਚ ਨਹੀਂ ਲੈਂਦੀ, ਜਦੋਂ ਤੱਕ ਮੇਰੇ ਮਨ ਵਿਚ ਉਸ ਦੇ ਪ੍ਰਤੀ ਡੂੰਘੀ ਭਾਵਨਾ ਨਹੀਂ ਹੁੰਦੀ। ਬੱਚਿਆਂ ਦੀ ਸਿੱਖਿਆ ਦੇ ਲਈ ਕੰਮ ਕਰਨਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ, ਕਿਉਂਕਿ ਜਦੋਂ ਮੈਂ ਝੁੱਗੀਆਂ ਵਿਚ ਲੜਕੀਆਂ ਨੂੰ ਮਿਲੀ ਤਾਂ ਉਨ੍ਹਾਂ ਤੋਂ ਮੈਨੂੰ ਬਹੁਤ ਸਬਕ ਮਿਲਿਆ। ਹਾਲ ਹੀ ਵਿਚ ਆਪਣੀ ਵੈਬਸਾਈਟ ਸ਼ੁਰੂ ਕਰਨ ਵਾਲੀ ਫੈਸ਼ਨ ਫਿਲਮ ਦੀ ਸਟਾਰ ਨੇ ਕਿਹਾ ਕਿ ਮੈਂ ਟਵਿੱਟਰ ਅਤੇ ਫੇਸਬੁੱਕ ਦੇ ਜ਼ਰੀਏ ਲੋਕਾਂ ਵਿਚ ਜਾਗਰੂਕਤਾ ਫੈਲਾਵਾਂਗੀ।
|
|
|
'ਮਹਿੰਗਾਈ ਡਾਇਨ ਖਾਏ ਜਾਤ ਹੈ'' ਨੂੰ ਲੈ ਕੇ ਆਮਿਰ ਖਾਨ ਨੂੰ ਚੇਤਵਾਨੀ |
|
|
|
Thursday, 19 August 2010 |
|
ਜਮਸ਼ੇਦਪੁਰ : ਫਿਲਮ ਪੀਪਲੀ ਲਾਈਵ ਦਾ ਚਰਚਿਦ ਗੀਤ ਮਹਿੰਗਾਈ ਡਾਇਨ ਖਾਏ ਜਾਤ ਹੈ' ਬੇਸ਼ੱਕ ਹੀ ਧੁੰਮਾਂ ਪਾ ਰਿਹਾ ਹੋਵੇ ਪਰ ਨਿਰਮਾਤਾ ਅਤੇ ਮੰਨੇ ਪ੍ਰਮੰਨੇ ਅਭਿਨੇਤਾ ਆਮਿਰ ਖਾਨ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਡਾਇਨ ਕਾਰਨ ਤੰਗ ਪ੍ਰੇਸ਼ਾਨ ਹੋਣ ਵਿਰੁੱਧ ਕੰਮ ਕਰਨ ਵਾਲੀ ਗੈਰ ਸਰਕਾਰੀ ਸੰਸਥਾ ਫ੍ਰੀ ਲੀਗਲ ਏਡ ਕਮੇਟੀ ਨੇ ਇਸ ਗੀਤ 'ਚ ਡਾਇਨ ਸ਼ਬਦ ਦੀ ਵਰਤੋਂ 'ਤੇ ਇਤਰਾਜ਼ ਕਰਦਿਆਂ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਸੰਸਥਾ ਦੇ ਚੇਅਰਮੈਨ ਅਤੇ ਸਮਾਜਿਕ ਵਰਕਰ ਪ੍ਰੇਮ ਚੰਦ ਨੇ ਬੁੱਧਵਾਰ ਨੂੰ ਇੱਥੇ ਕਿਹਾ ਕਿ ਡਾਇਨ ਸ਼ਬਦ ਦੀ ਵਰਤੋਂ ਔਰਤਾਂ ਦੀ ਸ਼ਾਨ ਦੇ ਵਿਰੁੱਧ ਹੈ। ਡਾਇਨ ਸ਼ਬਦ ਇਕ ਮਾੜੀ ਪ੍ਰਥਾ ਅਤੇ ਅੰਧਵਿਸ਼ਵਾਸ਼ ਨਾਲ ਜੁੜਿਆ ਹੋਇਆ ਹੈ ਅਤੇ ਇਸਦੇ ਨਾਂ 'ਤੇ ਅੱਜ ਵੀ ਔਰਤਾਂ 'ਤੇ ਜ਼ੁਲਮ ਹੋ ਰਹੇ ਹਨ।
|
|
|
ਜ਼ਰੀਨ ਨੂੰ ਨਹੀਂ ਛੱਡਣਾ ਚਾਹੁੰਦਾ ਸਲਮਾਨ ਖਾਨ |
|
|
|
Friday, 06 August 2010 |
|
ਮੁੰਬਈ : ਸਲਮਾਨ ਖਾਨ ਦਾ ਨਾਂ ਬਾਲੀਵੁੱਡ ਦੀਆਂ ਸਥਾਪਿਤ ਅਭਿਨੇਤਰੀਆਂ ਦੀ ਬਜਾਏ ਨਵੀਂ ਅਭਿਨੇਤਰੀ ਦੇ ਨਾਲ ਜ਼ਿਆਦਾ ਜੁੜਦਾ ਹੈ। ਜਿਸ ਨਵੀਂ ਅਭਿਨੇਤਰੀ ਨੂੰ ਸਲਮਾਨ ਆਪਣੀ ਫਿਲਮ ਵਿਚ ਲਾਂਚ ਕਰਦਾ ਹੈ, ਉਸ ਨਾਲ ਹੀ ਉਹ ਇਸ਼ਕ ਲੜਾਉਣ ਲੱਗਦਾ ਹੈ। ਫਿਲਮ ਵੀਰ ਦੀ ਹੀਰੋਇਨ ਜ਼ਰੀਨ ਖਾਨ ਦੇ ਨਾਲ ਵੀ ਅਜਿਹਾ ਹੀ ਹੋਇਆ। ਕੈਟਰੀਨਾ ਤੋਂ ਬ੍ਰੇਕਅਪ ਤੋਂ ਬਾਅਦ ਸਲਮਾਨ ਅੱਜਕੱਲ੍ਹ ਜ਼ਰੀਨ ਦੇ ਨਾਲ ਹਰ ਜਗ੍ਹਾ ਨਜ਼ਰ ਆ ਰਿਹਾ ਹੈ। ਇਹੀ ਨਹੀਂ ਸਲਮਾਨ ਜ਼ਰੀਨ ਦੇ ਕੈਰੀਅਰ ਵਿਚ ਵੀ ਆਪਣੀ ਦਿਲਚਸਪੀ ਲਗਾ ਰਿਹਾ ਹੈ। ਇਕ ਦਿਲਚਸਪ ਗੱਲ ਇਹ ਹੈ ਕਿ
|
|
|
ਲਾਰਾ ਨੂੰ ਨਹੀਂ ਜਾਣਦੇ ਮਹੇਸ਼ |
|
|
|
Friday, 06 August 2010 |
|
ਮੁੰਬਈ : ਟੈਨਿਸ ਪਲੇਅਰ ਮਹੇਸ਼ ਭੂਪਤੀ ਦਾ ਲਾਰਾ ਦੱਤਾ ਨਾਲ ਅਫੇਅਰ ਜੱਗ ਜ਼ਾਹਿਰ ਹੈ। ਦੋਵੇਂ ਕਾਫੀ ਸਮੇਂ ਤੋਂ ਇਕ ਦੂਜੇ ਨਾਲ ਡੇਟਿੰਗ ਕਰ ਰਹੇ ਹਨ, ਲੇਕਿਨ ਲੱਗਦਾ ਹੈ ਕਿ ਹੁਣ ਇਨ੍ਹਾਂ ਦੇ ਸਬੰਧਾਂ ਵਿਚ ਖਟਾਸ ਆ ਗਈ ਹੈ। ਹਾਲ ਹੀ ਵਿਚ ਦਿੱਲੀ ਦੇ ਇਕ ਸਕੂਲ ਵਿਚ ਆਯੋਜਿਤ ਪ੍ਰੋਗਰਾਮ ਵਿਚ ਜਦੋਂ ਮਹੇਸ਼ ਹਿੱਸਾ ਲੈਣ ਪਹੁੰਚੇ ਤਾਂ ਉਸ ਤੋਂ ਲਾਰਾ ਦੱਤਾ ਦੇ ਬਾਰੇ ਵਿਚ ਵੀ ਕਈ ਸਵਾਲ ਪੁੱਛੇ ਗਏ, ਜੋ ਕਿ ਉਸ ਸਮੇਂ ਪਰਲ ਫੈਸ਼ਨ ਵੀਕ ਵਿਚ ਹਿੱਸਾ ਲੈਣ ਲਈ ਦਿੱਲੀ ਆਈ ਹੋਈ ਸੀ, ਲੇਕਿਨ ਮਹੇਸ਼ ਨੇ ਬੜੇ ਹੀ ਰੁੱਖੇਪਣ ਨਾਲ ਲਾਰਾ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਪੱਤਰਕਾਰ ਤਦ ਵੀ ਨਾ ਮੰਨੇ ਅਤੇ ਮਹੇਸ਼ ਤੋਂ ਲਾਰਾ ਦੇ ਬਾਰੇ ਵਿਚ ਪੁੱਛ ਹੀ ਲਿਆ। ਉਨ੍ਹਾਂ ਨੇ ਕਿਹਾ ਕਿ ਲਾਰਾ ਕੌਣ ਲਾਰਾ ਮੈਂ ਨਹੀਂ ਲਾਰਾ ਨੂੰ ਜਾਣਦਾ। ਪਤਾ ਨਹੀਂ ਮਹੇਸ਼ ਨੇ ਅਜਿਹਾ ਕਿਉਂ ਕਿਹਾ ਅਤੇ ਜਦੋਂ ਲਾਰਾ ਉਸ ਦੇ ਇਸ ਜਵਾਬ ਨੂੰ ਸੁਣੇਗੀ ਤਾਂ ਉਸ ਦੇ ਉਪਰ ਇਸਦਾ ਕੀ ਪ੍ਰਭਾਵ ਪਵੇਗਾ। ਇਹ ਤਾਂ ਲਾਰਾ ਹੀ ਜਾਣਦੀ ਹੈ।
|
|
|
ਅਮਿਤਾਬ ਅਜੇ ਨਹੀਂ ਬਣ ਸਕਣਗੇ ਦਾਦਾ |
|
|
|
Friday, 06 August 2010 |
|
ਮੁੰਬਈ : ਬਾਲੀਵੁੱਡ ਦੇ ਰੀਅਲ ਲਾਈਫ ਕਪਿਲ ਅਭਿਸ਼ੇਕ-ਐਸ਼ ਨੂੰ ਬੇਬੀ ਬਚਨ ਦੇ ਲਈ ਅਜੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਅਭਿਸ਼ੇਕ-ਐਸ਼ਵਰਿਆ ਦੇ ਸਿਤਾਰੇ ਦੱਸਦੇ ਹਨ ਕਿ ਦੋਵਾਂ ਨੂੰ ਤਕਰੀਬਨ ਦੋ ਤੋਂ ਢਾਈ ਸਾਲ ਤੋਂ ਬਾਅਦ ਹੀ ਸੰਤਾਨ ਦਾ ਸੁੱਖ ਮਿਲੇਗਾ। ਇਸ ਤੋਂ ਪਹਿਲਾਂ ਜੇ ਸੰਤਾਨ ਹੋਈ ਤਾਂ ਉਸ ਦੀ ਸਿਹਤ ਕਾਫੀ ਨਰਮ ਗਰਮ ਰਹਿ ਸਕਦੀ ਹੈ। ਜੋਤਿਸ਼ ਸ਼ਾਸਤਰ ਦੀ ਮੰਨੀਏ ਤਾਂ ਦੋਵਾਂ ਦੇ ਜਨਮ ਦੇ ਸਟੈਂਡਰਡ ਟਾਈਮ ਦੇ ਮੁਤਾਬਕ ਅਜੇ ਸਮਾਂ ਖਰਾਬ ਚੱਲ ਰਿਹਾ ਹੈ। ਇਸੇ ਕਾਰਨ ਉਨ੍ਹਾਂ ਦੀ ਬਹੁਚਰਚਿਤ ਫਿਲਮ ਰਾਵਣ ਪਿਟ ਗਈ। ਪੰਡਤ ਮੁਨੀਸ਼ ਸ਼ਰਮਾ ਦੇ ਮੁਤਾਬਕ ਐਸ਼ਵਰਿਆ ਦੀ ਕੁੰਡਲੀ ਵਿਚ ਗੁਰੂ ਨੀਚ ਦਾ ਹੈ ਅਤੇ ਉਨ੍ਹਾਂ 'ਤੇ ਰਾਹੂ ਦੀ ਮਹਾਂ ਦਸ਼ਾ ਵਿਚ ਚੱਲ ਹੈ। ਇਹੀ ਯੋਗ ਉਨ੍ਹਾਂ ਨੂੰ ਮਾਂ ਬਣਨ ਵਿਚ ਪ੍ਰੇਸ਼ਾਨੀ ਦੇਵੇਗਾ। ਇਸੇ ਕਾਰਨ ਸਾਲ 2006 ਤੋਂ ਬਾਅਦ ਉਸਦੀ ਕੋਈ ਵੀ ਫਿਲਮ ਉਸਨੂੰ ਸਫਲਤਾ ਨਹੀਂ ਦਿਵਾ ਸਕੀ। ਉਨ੍ਹਾਂ ਦੇ ਮੁਤਾਬਕ ਐਸ਼ਵਰਿਆ ਨੂੰ ਪੈਰ ਸਬੰਧੀ ਵੀ ਕੋਈ ਸਮੱਸਿਆ ਰਹਿ ਸਕਦੀ ਹੈ। ਅਭਿਸ਼ੇਕ ਦੀ ਕੁੰਡਲੀ ਵਿਚ ਵੀ ਕੇਸਰੀ ਯੋਗ ਹੈ। ਇਸ ਨਾਲ ਉਨ੍ਹਾਂ ਨੂੰ ਪੈਸਾ ਜਾਇਦਾਦ ਸਬੰਧੀ ਕੋਈ ਪ੍ਰੇਸ਼ਾਨੀ ਨਹੀਂ ਹੈ, ਲੇਕਿਨ ਸੰਤਾਨ ਦੇ ਯੋਗ ਉਨ੍ਹਾਂ ਦੀ ਕੁੰਡਲੀ ਵਿਚ ਕਮਜ਼ੋਰ ਦਿਖਾਈ ਦੇ ਰਹੇ ਹਨ।
|
|