|
ਕੁਦਰਤ 'ਚ ਸਮੋਇਆ, ਖੂਬਸੂਰਤੀ ਦਾ ਸੋਮਾ |
|
|
|
Thursday, 02 September 2010 |
ਜੇਕਰ ਤੁਸੀਂ ਘਰ ਬੈਠੇ ਹੀ ਖ਼ੂਬਸੂਰਤ ਬਣਨਾ ਚਾਹੁੰਦੇ ਹੋ ਤਾਂ ਹਰਬਲ ਦੇ ਇਨ੍ਹਾਂ ਸਾਧਨਾਂ ਦੀ ਵਰਤੋਂ ਕਰੋ ਅਤੇ ਪਾਓ ਮਨ ਚਾਹੀ ਸੁੰਦਰਤਾ -ਕਾਰਗਰ ਹਰਬਲ ਉਪਚਾਰ- ਫੇਸ ਮਾਸਕ - ਇੱਕ ਚਮਚ ਸ਼ਹਿਦ, ਇੱਕ ਚਮਚ ਦੁੱਧ, ਇੱਕ ਚਮਚ ਬਾਬੂਨ ਫੁੱਲ ਦਾ ਪਾਊਡਰ (ਫੁੱਲ ਨੂੰ ਸੁਕਾ ਕੇ ਪਾਊਡਰ ਬਣਾ ਲਓ) ਤੇ ਅੱਧਾ ਚਮਚਾ ਕਲੌਂਜੀ ਦਾ ਲੈ ਕੇ ਪੇਸਟ ਬਣਾ ਲਓ ਅਤੇ ਫਿਰ ਸਭ ਚੀਜ਼ਾਂ ਨੂੰ ਇੱਕ ਚੀਨੀ ਮਿੱਟੀ ਦੀ ਕਟੋਰੀ 'ਚ ਚੰਗੀ ਤਰ੍ਹਾਂ ਮਿਲਾ ਲਓ।
ਹੁਣ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰੋ ਤੇ ਤੌਲੀਏ ਨੂੰ ਗਰਮ ਪਾਣੀ 'ਚ ਭਿਓਂ ਕੇ ਚਿਹਰੇ 'ਤੇ ਰੱਖ ਲਓ। ਦੋ ਮਿੰਟ ਤੱਕ ਬੈਠੋ, ਫਿਰ ਤੌਲੀਆ ਹਟਾ ਕੇ ਚਿਹਰੇ 'ਤੇ ਇਹ ਫੇਸ ਮਾਸਕ ਲਾਓ।
ਇਸ ਨੂੰ ਲਗਭਗ 20 ਮਿੰਟ ਤੱਕ ਲਾਈ ਰੱਖੋ ਤੇ ਜਦੋਂ ਮਾਸਕ ਸੁੱਕ ਜਾਵੇ ਤਾਂ ਕੋਸੇ ਪਾਣੀ ਨਾਲ ਚਿਹਰਾ ਧੋ ਲਵੋ। ਇਸ ਫੇਸ ਮਾਸਕ ਦਾ ਪ੍ਰਯੋਗ ਹਫ਼ਤੇ 'ਚ ਇੱਕ ਵਾਰ ਕਰੋ ਤਾਂ ਚਮੜੀ ਚਮਕ ਉਠੇਗੀ। ਇਹ ਫੇਸ ਮਾਸਕ ਚਮੜੀ ਦੀ ਗਹਿਰਾਈ ਤੱਕ ਸਫ਼ਾਈ ਕਰਕੇ ਮਾਸ-ਪੇਸ਼ੀਆਂ 'ਚ ਕਸਾਅ ਲਿਆਉਂਦਾ ਹੈ, ਜਿਸ ਨਾਲ ਉਮਰ ਦਾ ਪ੍ਰਭਾਵ ਬਹੁਤ ਦੇਰ ਬਾਅਦ ਨਜ਼ਰ ਆਉਂਦਾ ਹੈ।
ਐਂਟੀ ਰਿੰਕਲ ਕਰੀਮ - ਇਕ ਚਮਚ ਬਦਾਮ ਤੇਲ 'ਚ ਗੁਲਾਬ ਅਤਰ ਦੀਆਂ ਦੋ ਬੂੰਦਾਂ ਪਾਓ ਅਤੇ ਇਸ ਨੂੰ ਸਵੇਰੇ-ਸ਼ਾਮ ਚਿਹਰਾ ਧੋਣ ਤੋਂ ਬਾਅਦ ਲਾਓ। ਜੇਕਰ ਉਮਰ ਵਧਣ ਦੇ ਕਾਰਨ ਬਰੀਕ ਲਕੀਰਾਂ ਅੱਖਾਂ ਦੇ ਆਸ-ਪਾਸ ਅਤੇ ਮੱਥੇ 'ਤੇ ਨਜ਼ਰ
|
|
|
ਅਰੋਗਤਾ ਤੇ ਲੰਬੀ ਉਮਰ ਪਾਉਣ ਲਈ ਘੱਟ ਖਾਓ |
|
|
|
Thursday, 02 September 2010 |
ਮਨੁੱਖੀ ਸਰੀਰ ਰੂਪੀ ਘੜੀ ਨੂੰ ਲੰਮੇ ਸਮੇਂ ਤੱਕ ਠੀਕ-ਠਾਕ ਹਾਲਤ ਵਿਚ ਰੱਖਣ ਲਈ ਸਭ ਤੋਂ ਅਹਿਮ ਗੱਲ ਇਹ ਹੈ ਕਿ ਖਾਣ-ਪੀਣ ਦੇ ਮਾਮਲੇ ਵਿਚ ਸੰਜਮ ਤੋਂ ਕੰਮ ਲਿਆ ਜਾਵੇ। ਵਿਲੀਅਮ ਓਸਲਰ ਅਨੁਸਾਰ :
''ਓਨੇ ਲੋਕ ਤਲਵਾਰ ਨਾਲ ਨਹੀਂ ਮਰਦੇ, ਜਿੰਨੇ ਲੋੜ ਤੋਂ ਵੱਧ ਖਾਣ-ਪੀਣ ਨਾਲ ਮਰਦੇ ਹਨ।''
ਬਰਨਾਰਡ ਸ਼ਾਅ ਅਨੁਸਾਰ ਵੀ :
''ਕਈ ਆਦਮੀ ਚਮਚਿਆਂ, ਕਾਂਟਿਆਂ ਤੇ ਹੱਥਾਂ ਨਾਲ ਆਪਣੀ ਕਬਰ ਖੋਦਦੇ ਰਹਿੰਦੇ ਹਨ।''
ਗੱਲ ਕੀ, ਅੱਛੀ ਸਿਹਤ ਤੇ ਲੰਮੀ ਉਮਰ ਦਾ ਰਾਜ਼, ਮੁੱਖ ਤੌਰ 'ਤੇ ਭੋਜਨ ਨਾਲ ਜੁੜਿਆ ਹੋਇਆ ਹੈ। ਤੁਸੀਂ ਕੀ ਖਾਂਦੇ ਹੋ, ਕਿੰਨਾ ਖਾਂਦੇ ਹੋ ਅਤੇ ਤੁਹਾਡੀਆਂ ਖੁਰਾਕੀ ਆਦਤਾਂ ਕਿਹੋ ਜਿਹੀਆਂ ਹਨ, ਇਸ ਦਾ ਤੁਹਾਡੀ ਸਿਹਤ ਨਾਲ ਸਿੱਧਾ ਸਬੰਧ ਹੈ।
ਜਿਹੜਾ ਵਿਅਕਤੀ ਖਾਣ-ਪੀਣ ਦੇ ਮਾਮਲੇ ਵਿਚ ਸੰਜਮ ਤੋਂ ਕੰਮ ਨਹੀਂ ਲੈਂਦਾ ਅਤੇ ਸਭ ਕੁਝ ਚੱਟ ਕਰੀ ਜਾਂਦਾ ਹੈ, ਉਹ ਆਪਣੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੁੰਦਾ ਹੈ। ਬਹੁਤ ਸਾਰੇ ਰੋਗਾਂ ਦਾ ਇਕੋ-ਇਕ ਇਲਾਜ ਹੈ, ਘੱਟ ਖਾਣਾ। ਪਰ ਭੋਜਨ ਸਹੀ ਤੇ ਸੰਤੁਲਿਤ ਹੋਣਾ ਚਾਹੀਦਾ ਹੈ। ਆਧੁਨਿਕ ਚਕਿਤਸਾ ਪ੍ਰਣਾਲੀ ਦਾ ਪਿਤਾਮਾ ਹਿੱਪੋਕਰੇਟਸ, ਜੋ 460 ਈਸਵੀ ਪੂਰਵ ਵਿਚ ਹੋਇਆ ਹੈ, ਵੀ ਇਹੋ ਸਲਾਹ ਦਿੰਦਾ ਹੈ :
''ਭੋਜਨ ਅਜਿਹਾ ਅਤੇ ਏਨਾ ਕੁ ਹੀ ਲਵੋ ਜੋ ਤੁਹਾਡੇ ਲਈ ਦਵਾਈ ਦਾ ਕੰਮ ਕਰੇ ਅਤੇ ਦਵਾਈਆਂ ਨੂੰ ਆਪਣਾ ਭੋਜਨ ਨਾ ਬਣਨ ਦਿਓ।'' ਮਹਾਤਮਾ ਗਾਂਧੀ ਨੇ ਠੀਕ ਹੀ ਕਿਹਾ ਹੈ ਕਿ ਭੁੱਖ ਦੇ ਦੁੱਖੋਂ ਤੰਗੀ ਦੇ ਦਿਨ ਕੱਟਣ ਵਾਲਿਆਂ ਨਾਲੋਂ ਵੱਧ ਖਾਣ ਵਾਲੇ
|
|
|
ਸਿਹਤ ਲਈ ਗੁਣਕਾਰੀ ਹੈ ਪਿਆਜ਼ |
|
|
|
Thursday, 26 August 2010 |
ਕਹਿੰਦੇ ਹਨ ਹਰ ਮਸਾਲੇ ਪਿੱਪਲਾਂ ਮੂਲੇ। ਇਸੇ ਤਰ੍ਹਾਂ ਹੀ ਸਾਡੇ ਨਿੱਤ ਦੇ ਜੀਵਨ ਦੀ ਸਵੇਰੇ ਸ਼ਾਮ ਪਿਆਜ਼ ਦੀ ਵਰਤੋਂ ਕਿਸੇ ਨਾ ਕਿਸੇ ਰੂਪ ਵਿਚ ਕੀਤੀ ਜਾਂਦੀ ਹੈ ਤੇ ਕੋਈ ਸਬਜ਼ੀ, ਦਾਲ ਬਿਨਾਂ ਪਿਆਜ਼ ਨਹੀਂ ਬਣਦੀ ਅਤੇ ਸਲਾਦ ਦੇ ਵਿਚ ਵੀ ਪਿਆਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਪਿਆਜ਼ ਦੀ ਤਾਸੀਰ ਗਰਮ ਹੁੰਦੀ ਹੈ। ਇਸ ਵਿਚ ਗੰਧਕ, ਲੋਹਾ, ਕੈਲਸ਼ੀਅਮ ਆਦਿ ਹੁੰਦੇ ਹਨ। ਇਸ ਦਾ ਬੀਜ ਕਾਲੇ ਰੰਗ ਦਾ ਹੁੰਦਾ ਹੈ। ਜਿਥੇ ਪਿਆਜ਼ ਸਾਡੀਆਂ ਸਬਜ਼ੀਆਂ, ਦਾਲਾਂ ਦਾ ਸਵਾਦ ਵਧਾਉਂਦਾ ਹੈ, ਉਥੇ ਇਹ ਕਈ ਬਿਮਾਰੀਆਂ ਨੂੰ ਵੀ ਠੀਕ ਕਰਦਾ ਹੈ। ਇਸ ਦੀ ਬਤੌਰ ਦਵਾਈ ਇਸ ਤਰ੍ਹਾਂ ਵਰਤੋਂ ਕੀਤੀ ਜਾਂਦੀ ਹੈ। ਉਲਟੀਆਂ ਲੱਗੀਆਂ ਹੋਣ ਤਾਂ ਪਿਆਜ਼ ਦੇ ਰਸ ਵਿਚ ਮਾੜਾ ਜਿਹਾ ਨਮਕ ਮਿਲਾ ਕੇ ਪੀਵੋ ਬਹੁਤ ਆਰਾਮ ਮਿਲੇਗਾ। ਜੇ ਮਾਸਿਕ ਧਰਮ ਠੀਕ ਨਾ ਆਵੇ ਤਾਂ ਪਿਆਜ਼ ਪਾਣੀ ਵਿਚ ਉਬਾਲ ਕੇ ਖਾਓ।
ਪਿਆਜ਼ ਦੇ ਪਾਣੀ ਨੂੰ ਸ਼ਹਿਦ ਵਿਚ ਮਿਲਾ ਕੇ ਲੈਣ ਨਾਲ ਪੇਚਸ ਠੀਕ ਹੋ ਜਾਂਦੀ ਹੈ। ਜੇ ਹੈਜ਼ਾ ਹੋ ਜਾਵੇ ਤਾਂ ਚੂਨੇ ਦੇ ਪਾਣੀ ਵਿਚ ਪਿਆਜ਼ ਦਾ ਰਸ ਮਿਲਾ ਕੇ ਦੇਵੋ ਹੈਜ਼ੇ ਤੋਂ ਤੁਰੰਤ ਆਰਾਮ ਮਿਲਦਾ ਹੈ। ਪਿਆਜ਼ ਦਾ ਸ਼ਰਬਤ ਪੀਣ ਨਾਲ ਮਰਦਾਨਗੀ ਤਾਕਤ ਵਿਚ ਵਾਧਾ ਹੁੰਦਾ ਹੈ। ਪਿਆਜ਼ ਦਾ ਰਸ, ਸ਼ਹਿਦ ਅਤੇ ਘਿਓ ਬਰਾਬਰ ਮਾਤਰਾ ਵਿਚ ਲੈ ਕੇ ਚੰਗੀ ਤਰ੍ਹਾਂ ਉਬਾਲੋ ਤੇ ਇਸ ਦਾ ਪ੍ਰਯੋਗ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ। ਸਿਰਕੇ ਵਿਚ ਪਿਆਜ਼ ਰਸ ਮਿਲਾ ਕੇ ਚਮੜੀ 'ਤੇ ਲਗਾਓ, ਚਮੜੀ ਰੋਗ ਠੀਕ ਹੁੰਦੇ ਹਨ। ਸਿਰਕੇ ਵਿਚ ਪਿਆਜ਼ ਪਾ ਲਵੋ ਅਤੇ ਇਸ ਪਿਆਜ਼ ਦੀ ਵਰਤੋਂ ਨਾਲ ਯੂਰਿਕ ਐਸਿਡ ਤੋਂ ਬਹੁਤ ਲਾਭ ਮਿਲਦਾ ਹੈ। ਪਿਆਜ਼ ਦੇ ਨਿਸਾਸਤਾ, ਪ੍ਰੋਟੀਨ, ਲੂਣ, ਫਾਸਫੋਰਸ, ਵਿਟਾਮਿਨ ਬੀ. ਈ. ਸੀ. ਖਾਸ ਤੱਤ
|
|
|
ਘੁਰਾੜੇ ਇਕ ਸਮੱਸਿਆ, ਬਿਮਾਰੀ ਨਹੀਂ |
|
|
|
Thursday, 19 August 2010 |
ਘੁਰਾੜੇ ਮਾਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਘੁਰਾੜੇ ਮਾਰਨ ਵਾਲੇ ਨੂੰ ਪਤਾ ਹੀ ਨਹੀਂ ਲਗਦਾ ਕਿ ਉਹ ਰਾਤ ਵੇਲੇ ਘੁਰਾੜੇ ਮਾਰ ਰਿਹਾ ਹੈ ਪਰ ਨਾਲ ਸੌਣ ਵਾਲੇ ਉਸ ਦੇ ਘੁਰਾੜਿਆਂ ਤੋਂ ਪ੍ਰੇਸ਼ਾਨ ਹੋ ਜਾਂਦੇ ਹਨ। ਘੁਰਾੜੇ ਇਕ ਸਮੱਸਿਆ ਤਾਂ ਹੈ ਪਰ ਬਿਮਾਰੀ ਨਹੀਂ ਹੈ। ਸਲੀਪ ਐਮੀਨੀਆ ਵਾਲੇ ਲੋਕ ਘੁਰਾੜੇ ਵਧੇਰੇ ਮਾਰਦੇ ਹਨ। ਸਲੀਪ ਐਮੀਨੀਆ ਨਾਲ ਸਰੀਰ ਵਿਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ, ਜਿਸ ਨਾਲ ਸਾਹ ਲੈਣ ਵਿਚ ਮੁਸ਼ਕਿਲ ਹੁੰਦੀ ਹੈ। ਅਜਿਹੇ ਲੋਕ ਰਾਤ ਭਰ ਸੌਣ ਦੇ ਬਾਵਜੂਦ ਸਵੇਰੇ ਤਾਜ਼ਗੀ ਮਹਿਸੂਸ ਨਹੀਂ ਕਰਦੇ। ਸਰੀਰ ਆਲਸ ਨਾਲ ਭਾਰਾ-ਭਾਰਾ ਮਹਿਸੂਸ ਹੁੰਦਾ ਹੈ।
ਇਨ੍ਹਾਂ ਦੇ ਹੋਰ ਵੀ ਕਈ ਕਾਰਨ ਹਨ, ਜਿਵੇਂ ਸਥੂਲ ਸਰੀਰ ਦਾ ਹੋਣਾ, ਨੱਕ ਬੰਦ ਹੋਣਾ, ਟਾਂਸਿਲ ਵਧੇ ਹੋਣਾ, ਗਲੇ ਦੀਆਂ ਪੇਸ਼ੀਆਂ ਦਾ ਸਥਿਲ ਪੈ ਜਾਣਾ ਆਦਿ। ਘੁਰਾੜਿਆਂ ਦੇ ਆਉਣ ਨੂੰ ਕੋਈ ਰੋਕ ਨਹੀਂ ਸਕਦਾ ਪਰ ਕਦੇ-ਕਦੇ ਘੁਰਾੜੇ ਉਸ ਅਵਸਥਾ ਵਿਚ ਖਤਰਨਾਕ ਸਿੱਧ ਹੋ ਸਕਦੇ ਹਨ ਜਦੋਂ ਕੁਝ ਪਲ ਲਈ ਸਾਹ ਲੈਣਾ ਬੰਦ ਹੋ ਜਾਂਦਾ ਹੈ ਅਤੇ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ। ਵਿਅਕਤੀ ਅਚਾਨਕ ਨੀਂਦ ਤੋਂ ਜਾਗ ਕੇ ਉਠ ਕੇ ਬੈਠ ਜਾਂਦਾ ਹੈ ਤੇ ਫਿਰ ਡੂੰਘੇ ਸਾਹ ਲੈਣ ਲਗਦਾ ਹੈ। ਇਹ ਹਾਲਤ ਸਰੀਰ ਲਈ ਬੇਹੱਦ ਖਤਰਨਾਕ ਹੈ।
ਘੁਰਾੜੇ ਲੈਣ ਵਾਲੇ ਲੋਕਾਂ ਦੇ ਸੁਭਾਅ ਵਿਚ ਚਿੜਚਿੜਾਪਣ, ਯਾਦਾਸ਼ਤ ਦਾ ਘਟ ਜਾਣਾ, ਮਾਨਸਿਕ ਇਕਾਗਰਤਾ ਵਿਚ ਕਮੀ ਆ ਜਾਂਦੀ ਹੈ। ਇਸ ਨਾਲ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਅਤੇ ਦਿਲ ਦੀ ਧੜਕਣ ਅਨਿਯਮਿਤ ਹੋ
|
|
|
ਬੱਚਿਆਂ ਦੀ ਤੰਦਰੁਸਤੀ ਲਈ ਚੰਗੀ ਖੁਰਾਕ ਜ਼ਰੂਰੀ |
|
|
|
Thursday, 19 August 2010 |
ਜਨਮ ਤੋਂ ਪਹਿਲਾਂ ਬੱਚਾ ਆਪਣੀ ਮਾਂ ਤੋਂ ਖੁਰਾਕ ਲੈਂਦਾ ਹੈ। ਇਸ ਕਰ ਕੇ ਮਾਂ ਨੂੰ ਸੰਤੁਲਿਤ ਭੋਜਨ, ਜਿਸ ਵਿਚ ਸਾਰੇ ਤੱਤ ਮੌਜੂਦ ਹੋਣ, ਖਾਣਾ ਚਾਹੀਦਾ ਹੈ ਤਾਂ ਕਿ ਬੱਚੇ ਅਤੇ ਮਾਂ ਦੀ ਸਰੀਰਕ ਲੋੜਾਂ ਪੂਰੀਆਂ ਹੁੰਦੀਆਂ ਰਹਿਣ।
ਜੇ ਮਾਂ ਦੀ ਖੁਰਾਕ ਵਿਚ ਪੌਸ਼ਟਿਕ ਤੱਤਾਂ ਦੀ ਕਮੀ ਹੋਵੇ ਤਾਂ ਉਸ ਨਾਲ ਉਸ ਦੀ ਆਪਣੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ। ਪਹਿਲੇ ਸਾਲ ਦੌਰਾਨ ਮਾਂ ਨੂੰ ਬੱਚੇ ਦੇ ਵਾਧੇ ਅਤੇ ਵਿਕਾਸ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਮਜ਼ਬੂਤ ਨੀਂਹ ਤੇ ਹੀ ਸਹੀ ਉਸਾਰੀ ਹੋ ਸਕਦੀ ਹੈ। ਇਸ ਕਰ ਕੇ ਇਸ ਉਮਰ ਵਿਚ ਕਿਸੇ ਕਿਸਮ ਦੀ ਸਰੀਰਕ ਅਤੇ ਮਾਨਸਿਕ ਕਮੀ ਜਾਂ ਰੁਕਾਵਟ ਬੱਚੇ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਜੰਮਦੇ ਬੱਚੇ ਦੀਆਂ ਅਣਗਿਣਤ ਲੋੜਾਂ ਜਿਵੇਂ ਕਿ ਖੁਰਾਕ, ਸਿਹਤ-ਸੰਭਾਲ, ਕੱਪੜੇ, ਸਾਫ-ਸਫਾਈ, ਰੋਗਾਂ ਤੋਂ ਸੁਰੱਖਿਆ ਮਾਨਸਿਕ ਸੰਭਾਲ ਜਿਵੇਂ ਕਿ ਪਿਆਰ 'ਤੇ ਤਵੱਜੋਂ ਆਦਿ ਮਾਂ-ਬਾਪ ਨੇ ਹੀ ਪੂਰੀਆਂ ਕਰਨੀਆਂ ਹੁੰਦੀਆਂ ਹਨ। ਇਸ ਕਰ ਕੇ ਉਨ੍ਹਾਂ ਨੂੰ ਬੱਚੇ ਦਾ ਵਾਧਾ ਅਤੇ ਵਿਕਾਸ ਸਹੀ ਢੰਗ ਨਾਲ ਹੋ ਸਕੇ।
ਨਵੇਂ ਜੰਮੇ ਬੱਚੇ ਦੀ ਸਹੀ ਸੰਭਾਲ ਬਾਰੇ ਗਿਆਨ ਹੋਣਾ ਜ਼ਰੂਰੀ ਹੈ ਤਾਂ ਕਿ ਬੱਚੇ ਦਾ ਵਾਧਾ ਅਤੇ ਵਿਕਾਸ ਸਹੀ ਢੰਗ ਨਾਲ ਹੋ ਸਕੇ। ਨਵੇਂ ਜੰਮੇ ਬੱਚੇ ਦੀ ਖੁਰਾਕ ਉਸਦੀ ਬੁਨਿਆਦੀ ਲੋੜਾਂ ਵਿਚੋਂ ਇਕ ਹੈ ਅਤੇ ਇਹ ਕੁਦਰਤੀ ਨਿਆਮਤ ਉਸਦੇ ਜਨਮ ਤੋਂ ਪਹਿਲਾਂ ਹੀ ਤਿਆਰ
|
|
|
ਖਾਣ ਲਈ ਨਾਂਹ ਨਾ ਕਰੋ! |
|
|
|
Friday, 06 August 2010 |
ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ਵਿਚ ਕੁਝ ਵੀ ਆਸਾਨ ਨਹੀਂ ਹੈ। ਸਿਰਫ ਪ੍ਰੇਸ਼ਾਨ ਹੋ ਕੇ ਇਹ ਕਹਿਣ ਨਾਲ ਕੰਮ ਨਹੀਂ ਚੱਲੇਗਾ ਕਿ ਮੇਰੇ ਕੋਲ ਸਮਾਂ ਨਹੀਂ ਹੈ ਅਤੇ ਜੇਕਰ ਕੋਈ ਰੁਟੀਨ ਨੂੰ ਬੋਝ ਸਮਝ ਕੇ ਖਾਣਾ ਨਾ ਖਾਵੇ ਤਾਂ ਇਸ ਦਾ ਕੋਈ ਵੀ ਇਲਾਜ ਨਹੀਂ ਹੈ। ਇਹ ਵੀ ਜਾਣ ਲਵੋ ਕਿ ਖਾਣਾ ਛੱਡ ਕੇ ਪਤਲਾ ਨਹੀਂ ਹੋਇਆ ਜਾ ਸਕਦਾ।
ਤੁਸੀਂ ਜਾਣਦੇ ਹੋ ਕਿ ਖਾਣਾ ਨਾ ਖਾਣਾ ਜਾਂ ਬੇਵਕਤ ਖਾਣ ਨਾਲ ਆਮ ਮੈਟਾਬਾਲਿਕ ਕ੍ਰਿਆਵਾਂ ਗੜਬੜਾ ਜਾਂਦੀਆਂ ਹਨ। ਜਦੋਂ ਅਸੀਂ ਭੁੱਖੇ ਰਹਿਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਸਾਡਾ ਸਰੀਰ ਇਸ ਦਾ ਆਦੀ ਹੋ ਜਾਂਦਾ ਹੈ। ਇਸ ਦੇ ਬਾਅਦ ਸਰੀਰ ਕਲੋਰਿਜ਼ ਦਾ ਭਰਪੂਰ ਉਪਯੋਗ ਕਰਨ ਵਿਚ ਵੀ ਅਸਮਰਥ ਹੋ ਜਾਂਦਾ ਹੈ। ਸਰੀਰ ਦੀ ਕਲੋਰੀ ਖਪਤ ਦੀ ਗਤੀ 7 ਤੋਂ 10 ਪ੍ਰਤੀਸ਼ਤ ਘੱਟ ਹੋ ਜਾਂਦੀ ਹੈ। ਖਾਣਾ ਨਾ ਖਾ ਕੇ ਜੇਕਰ ਤੁਸੀਂ ਮੰਨਦੇ ਹੋ ਕਿ ਤੁਸੀਂ ਕਲੋਰੀਜ਼ ਦੀ ਮਾਤਰਾ ਘੱਟ ਕਰ ਸਕੋਗੇ ਤਾਂ ਅਜਿਹਾ ਨਹੀਂ ਹੈ। ਕੁਝ ਲੋਕ ਰਵਾਇਤੀ ਸੰਪੂਰਨ ਭੋਜਨ ਛੱਡ ਕੇ ਪੂਰਾ ਦਿਨ ਚਟਕਾਰੇ ਵਾਲੇ ਭੋਜਨ ਖਾਂਦੇ ਹੋ ਜਦ ਕਿ ਸੱਚ ਤਾਂ ਇਹ ਹੈ ਕਿ ਆਮ ਭੋਜਨ ਨਾਲੋਂ ਇਨ੍ਹਾਂ ਵਿਚ ਕਲੋਰੀ ਜ਼ਿਆਦਾ ਹੁੰਦੀ ਹੈ। ਇਸ ਦਾ ਦੂਜਾ ਨੁਕਸਾਨ ਇਹ ਹੁੰਦਾ ਹੈ ਕਿ ਪੂਰਾ ਭੋਜਨ ਨਾ ਕਰਕੇ ਦਿਨ ਭਰ ਥੋੜ੍ਹਾ ਬਹੁਤ ਖਾ ਲੈਣ ਤੋਂ ਬਾਅਦ ਜਦੋਂ ਤੁਸੀਂ ਭੋਜਨ ਕਰਦੇ ਹੋ ਤਾਂ ਜ਼ਰੂਰਤ ਤੋਂ ਜ਼ਿਆਦਾ ਖਾ ਜਾਂਦੇ ਹੋ।
ਪ੍ਰਸ਼ਨ ਇਹ ਵੀ ਉਠਦਾ ਹੈ ਕਿ ਲੋਕ ਖਾਣਾ ਕਿਉਂ ਛੱਡਦੇ ਹਨ ?
ਖਾਣਾ ਨਾ ਖਾ ਕੇ ਤੁਸੀਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਨੂੰ ਸੱਦਾ ਦਿੰਦੇ ਹੋ ਜਿਵੇਂ ਖਾਲੀ ਪੇਟ ਰਹਿਣ ਕਾਰਨ ਕੰਮ ਵਿਚ ਵੀ ਮਨ ਨਹੀਂ ਲਗਦਾ, ਇਕਾਗਰਤਾ ਖਤਮ ਹੋ ਜਾਂਦੀ ਹੈ, ਚਿੜਚਿੜਾਪਣ ਅਤੇ ਵਾਰ ਵਾਰ ਭੁੱਖ ਦਾ ਖਿਆਲ ਆਉਂਦਾ ਹੈ। ਸਰੀਰਕ ਕ੍ਰਿਆਵਾਂ ਨੂੰ ਸੁਚਾਰੂ ਰੱਖਣ ਦੇ ਲਈ ਇਕ ਨਿਸ਼ਚਿਤ ਸਮੇਂ ਦੇ ਬਾਅਦ ਭੋਜਨ ਖਾਣਾ ਬਹੁਤ ਜ਼ਰੂਰੀ ਹੈ। ਬਗੈਰ ਭੋਜਨ ਖਾਦਿਆਂ ਕੰਮ ਕਰਨਾ ਬਗੈਰ ਪੈਟਰੋਲ ਦੇ ਗੱਡੀ ਚਲਾਉਣ ਦੇ ਬਰਾਬਰ ਹੈ। ਮਾਂ ਨੇ ਤੁਹਾਨੂੰ ਹਮੇਸ਼ਾਂ ਦੱਸਿਆ ਹੋਵੇਗਾ ਕਿ ਸਵੇਰ ਦਾ ਨਾਸ਼ਤਾ ਬਹੁਤ ਜ਼ਰੂਰੀ ਹੈ ਅਤੇ ਇਹ ਸਹੀ ਵੀ ਹੈ। ਇਹ ਤੁਹਾਨੂੰ ਸਾਰਾ ਦਿਨ ਕ੍ਰਿਆਸ਼ੀਲ ਬਣਾਈ ਰੱਖਣ ਵਿਚ ਸਹਾਈ ਹੁੰਦਾ ਹੈ। ਚਲੋ ਕੁਝ ਇਸ ਤਰ੍ਹਾਂ ਸੋਚਦੇ ਹਾਂ ਕਿ ਜੇਕਰ ਅਸੀਂ ਰਾਜ ਨੂੰ 9 ਵਜੇ ਡੀਨਰ ਕੀਤਾ ਅਤੇ
|
|
|
|
<< Start < Prev 1 2 3 4 5 6 7 8 9 10 Next > End >>
|
| Results 1 - 16 of 326 |