|
ਮੇਖ (22 ਮਾਰਚ ਤੋਂ 21 ਅਪ੍ਰੈਲ)
ਪਾਣੀ, ਰਸਾਇਣਾਂ, ਸਮੁੰਦਰੀ ਉਤਪਾਦਾਂ, ਰੰਗ ਰੋਗਨ, ਸੈਰ ਸਪਾਟੇ ਦੇ ਕੰਮ ਨਾਲ ਜੁੜੇ ਲੋਕਾਂ ਨੂੰ ਆਪਣੇ ਕੰਮਕਾਜੀ ਪ੍ਰੋਗਰਾਮ ਵਿਚ ਲਾਭ ਮਿਲੇਗਾ, ਜਨਰਲ ਤੌਰ ਉਤੇ ਵੀ ਵਿਰੋਧੀ ਪੱਖ 'ਤੇ ਆਪ ਦੀ ਛਾਪ ਬਣੀ ਰਹੇਗੀ। ਕੇਤੂ ਘਟੀਆ ਲੋਕਾਂ ਵੱਲੋਂ ਆਪ ਨੂੰ ਅਪਸੈਟ ਰੱਖ ਸਕਦਾ ਹੈ। ਕੰਮਕਾਜ ਦੇ ਹਾਲਾਤ ਚੰਗੇ, ਧਨ ਲਾਭ ਲਈ ਸਿਤਾਰਾ ਚੰਗਾ, ਕਾਰੋਬਾਰੀ ਟੂਰਿੰਗ ਅਤੇ ਸਪਲਾਈ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਭੱਜ ਦੌੜ ਦੀ ਚੰਗੀ ਰਿਟਰਨ ਮਿਲੇਗੀ।
ਬ੍ਰਿਖ (22 ਅਪ੍ਰੈਲ ਤੋਂ 21 ਮਈ)
ਉਲਝਣਾਂ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਉਲਝਣਾਂ ਵੱਧ ਸਕਦੀਆਂ ਹਨ ਪਰ ਵਪਾਰ ਕਾਰੋਬਾਰ ਵਿਚ ਲਾਭ ਦੇਣ, ਸਫਲਤਾ ਅਤੇ ਇੱਜ਼ਤ ਮਾਣ ਵਧਾਉਣ ਵਾਲਾ ਸਿਤਾਰਾ ਹੈ। ਸਮਾਂ ਠੀਕ ਨਹੀਂ, ਉਲਝਣਾਂ ਕਰਕੇ ਜਨਰਲ ਹਾਲਾਤ ਉਲਟ ਅਤੇ ਪੇਚੀਦਾ ਬਣ ਸਕਦੇ ਹਨ ਪਰ ਅਧਿਆਪਨ, ਡੈਕੋਰੇਸ਼ਨ, ਟੂਰਿਜ਼ਮ, ਟੂਰ ਐਂਡ ਟ੍ਰੈਵਲ, ਏਅਰ ਟਿਕਟਿੰਗ, ਇਲੈਕਟ੍ਰੋਨਿਕਸ ਦਾ ਕੰਮ ਕਰਨ ਵਾਲਿਆਂ ਦਾ ਕਾਰੋਬਾਰੀ ਕਦਮ ਅਗਾਂਹ ਵੱਲ ਰਹੇਗਾ, 3-4 ਸਤੰਬਰ ਆਮਦਨ ਤੇ ਹੋਵੇਗੀ ਪਰ ਧਨ ਦਾ ਠਹਿਰਾਓ ਘੱਟ ਹੋਵੇਗਾ।
ਮਿਥੁਨ (22 ਮਈ ਤੋਂ 21 ਜੂਨ)
ਸਿਤਾਰਾ ਧਨ ਲਾਭ ਵਾਲਾ ਤਾਂ ਹੈ ਜਨਰਲ ਤੌਰ ਉਤੇ ਸਫਲਤਾ ਵੀ ਸਾਥ ਦੇਵੇਗੀ ਪਰ ਵੀਜ਼ਾ ਪਾਸਪੋਰਟ ਅਤੇ ਜਨ ਸ਼ਕਤੀ ਬਾਹਰ ਭਿਜਵਾਉਣ ਵਾਲੇ ਲੋਕਾਂ ਦੇ ਲਈ ਮੁਸੀਬਤਾਂ ਵੱਧ ਸਕਦੀਆਂ ਹਨ, ਇਸ ਲਈ ਉਨ੍ਹਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਵਪਾਰ ਕਾਰੋਬਾਰ ਵਿਚ ਲਾਭ ਵਾਲਾ ਸਮਾਂ, ਕੰਮਕਾਜੀ, ਸਫਰ ਲਾਭਕਾਰੀ, ਖਰਚਿਆਂ ਅਤੇ ਉਲਝਣਾਂ ਦਾ ਜ਼ੋਰ, ਹਰ ਕਦਮ ਫੂਕ-ਫੂਕ ਕੇ ਚੁੱਕਣਾ ਚਾਹੀਦਾ ਹੈ ਪਰ 3-4 ਸਤੰਬਰ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ।
ਕਰਕ (22 ਜੂਨ ਤੋਂ 21 ਜੁਲਾਈ)
ਸਿਤਾਰਾ ਸਫਲਤਾ, ਮਾਣ ਸਨਮਾਨ ਅਤੇ ਕਾਰੋਬਾਰੀ ਕੰਮਾਂ ਵਿਚ ਲਾਭ ਦੇਣ ਵਾਲਾ ਪਰ ਸਪਤਾਹ ਦੇ ਆਖਰੀ ਹਿੱਸੇ ਵਿਚ ਹਰ ਕਦਮ ਫੂਕ-ਫੂਕ ਕੇ ਰੱਖਣਾ ਚਾਹੀਦਾ ਹੈ। ਸਰਕਾਰੀ ਅਤੇ ਗੈਰ ਸਰਕਾਰੀ ਕੰਮਾਂ ਵਿਚ ਵਿਜੇ ਮਿਲੇਗੀ, ਤੇਜ ਪ੍ਰਭਾਵ ਬਣਿਆ ਰਹੇਗਾ, ਧਨ ਲਾਭ ਵਾਲਾ ਸਮਾਂ ਚੰਗਾ, ਯਤਨ ਕਰਨ ਉਤੇ ਕੋਈ ਨਵਾਂ ਕੰਮਕਾਜੀ ਕੰਮ ਸਿਰੇ ਚੜ੍ਹ ਸਕਦਾ ਹੈ, ਫਿਰ 3-4 ਸਤੰਬਰ ਉਲਝਣਾਂ, ਬਖੇੜਿਆਂ ਤੋਂ ਬਚੋ, ਕਿਸੇ ਦੀ ਜ਼ਿੰਮੇਵਾਰੀ ਵਿਚ ਵੀ ਨਹੀਂ ਫਸਣਾ ਚਾਹੀਦਾ।
ਸਿੰਘ (22 ਜੁਲਾਈ ਤੋਂ 21 ਅਗਸਤ)
ਕਿਸੇ ਉਲਝੇ ਰੁਕੇ ਸਰਕਾਰੀ ਕੰਮ ਨੂੰ ਹੱਥ ਵਿਚ ਲੈਣ ਉਤੇ ਪੇਸ਼ਕਦਮੀ ਵੀ ਹੋਵੇਗੀ, ਵਪਾਰ ਕਾਰੋਬਾਰ ਵਿਚ ਲਾਭ ਕਰਕੇ ਅਰਥ ਦਸ਼ਾ ਬਿਹਤਰ ਰਹੇਗੀ ਪਰ ਸੁਭਾਅ ਵਿਚ ਗੁੱਸਾ ਬਣਿਆ ਰਹੇਗਾ। ਇਰਾਦਿਆਂ ਵਿਚ ਸਫਲਤਾ, ਮਨੋਬਲ ਅਤੇ ਦਬਦਬਾ ਬਣਿਆ ਰਹੇਗਾ, ਅਫਸਰਾਂ ਦੇ ਰੁਖ ਵਿਚ ਨਰਮੀ ਕਰਕੇ ਸਰਕਾਰੀ ਕੰਮਾਂ ਵਿਚ ਆਪ ਦੀ ਪੈਠ ਵਧੇਗੀ, ਸ਼ਤਰੂ ਵੀ ਕਮਜ਼ੋਰ ਰਹਿਣਗੇ, 3-4 ਸਤੰਬਰ ਕਾਰੋਬਾਰ ਵਿਚ ਲਾਭ, ਕੰਮਕਾਜੀ ਸਫਰ ਲਾਭਕਾਰੀ ਰਹੇਗਾ।
ਕੰਨਿਆ(21 ਅਗਸਤ ਤੋਂ 21 ਸਤੰਬਰ)
ਸਿਹਤ ਬਾਰੇ ਸੁਚੇਤ ਰਹਿਣ ਦੀ ਲੋੜ ਹੈ ਪਰ ਧਾਰਮਿਕ ਪ੍ਰੋਗਰਾਮਾਂ ਵਿਚ ਰੁਚੀ ਰਹੇਗੀ, ਜ਼ੋਰ ਲਗਾਉਣ ਉਤੇ ਸਫਲਤਾ ਮਿਲੇਗੀ। ਸਾੜ੍ਹਸਤੀ ਹਾਨੀ ਪ੍ਰੇਸ਼ਾਨੀ ਦੇਣ ਅਤੇ ਪ੍ਰਤੀਕੂਲ ਹਾਲਾਤ ਰੱਖਣ ਵਾਲੀ ਹੈ ਅਹਿਤਿਆਤ ਰੱਖੋ।
ਸਿਹਤ ਅਤੇ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ ਪਰ ਸਕੀਮਾਂ ਪ੍ਰੋਗਰਾਮਾਂ ਸਿਰੇ ਚੜ੍ਹਨਗੇ, ਵੈਸੇ ਵੀ ਆਪ ਦਾ ਕਦਮ ਬੜ੍ਹਤ ਵੱਲ ਰਹੇਗਾ, 3-4 ਸਤੰਬਰ ਕੋਈ ਵੀ ਯਤਨ ਹਲਕੇ ਫੁਲਕੇ ਢੰਗ ਨਾਲ ਨਹੀਂ ਕਰਨਾ ਚਾਹੀਦਾ ਵੈਸੇ ਤੇਜ਼ ਪ੍ਰਭਾਵ ਬਣਿਆ ਰਹੇਗਾ।
ਤੁਲਾ (23 ਸਤੰਬਰ ਤੋਂ 23 ਅਕਤੂਬਰ)
ਕਾਰੋਬਾਰੀ ਦਸ਼ਾ ਚੰਗੀ, ਉਦੇਸ਼ਾਂ ਪ੍ਰੋਗਰਾਮਾਂ ਵਿਚ ਵਿਜੇ ਮਿਲੇਗੀ ਪਰ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਓ ਰੱਖਣਾ ਚਾਹੀਦਾ ਹੈ। ਸਾੜ੍ਹਸਤੀ ਚੱਲਦੀ ਕੰਮਕਾਜੀ ਗੱਡੀ ਨੂੰ ਡਿਰੇਲ ਕਰਨ ਵਾਲੀ ਹੈ, ਅਹਿਤਿਆਤ ਰੱਖਣੀ ਚਾਹੀਦੀ ਹੈ। ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਦੇ ਲਈ ਯਤਨ ਕਰੋਗੇ, ਉਸ ਵਿਚ ਸਫਲਤਾ ਮਿਲੇਗੀ, ਸਿਹਤ ਦੇ ਪ੍ਰਤੀ ਲਾਪਰਵਾਹ ਨਹੀਂ ਰਹਿਣਾ ਚਾਹੀਦਾ ਹੈ, ਸਿਹਤ ਨੂੰ ਸੂਟ ਨਾ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਕਰੋ।
ਦੁਸ਼ਮਣਾਂ ਦੇ ਉਭਰਨ ਅਤੇ ਸਿਹਤ ਦੇ ਵਿਗੜਨ ਦਾ ਡਰ ਬਣਿਆ ਰਹੇਗਾ ਪਰ ਤਬੀਅਤ ਵਿਚ ਰੰਗੀਨੀ, ਖੁਸ਼ਮਿਜ਼ਾਜੀ ਅਤੇ ਚੰਚਲਤਾ ਬਣੀ ਰਹੇਗੀ। ਵਿਰੋਧੀ ਪੱਖ ਆਪਣੀਆਂ ਸ਼ਰਾਰਤਾਂ ਵਿਚ ਲੱਗਾ ਰਹਿ ਸਕਦਾ ਹੈ, ਇਸ ਲਈ ਉਨ੍ਹਾਂ ਤੋਂ ਸਾਵਧਾਨੀ ਰੱਖੋ ਪਰ ਕੰਮਕਾਜ ਦੀ ਦਸ਼ਾ ਬਿਹਤਰ, ਪਤੀ ਪਤਨੀ ਸਬੰਧਾਂ ਵਿਚ ਮਿਠਾਸ ਅਤੇ ਹਰ ਮਾਮਲੇ ਦੇ ਪ੍ਰਤੀ ਉਨ੍ਹਾਂ ਦੋਵਾਂ ਦੀ ਇਕੋ ਜਿਹੀ ਸੋਚ ਅਪਰੋਚ ਰਹੇਗੀ। 3-4 ਸਤੰਬਰ ਸਿਹਤ ਦਾ ਧਿਆਨ ਰੱਖੋ, ਸਫਰ ਵੀ ਟਾਲ ਦੇਣਾ ਚਾਹੀਦਾ ਹੈ।
ਧਨ (22 ਨਵੰਬਰ ਤੋਂ 21 ਦਸੰਬਰ)
ਕੰਮਕਾਜੀ ਸਿਲਸਿਲਾ ਠੀਕ, ਸਫਲਤਾ ਸਾਥ ਦੇਵੇਗੀ ਪਰ ਕਿਸੇ ਪ੍ਰਬਲ ਸ਼ਤਰੂ ਨਾਲ ਟਕਰਾਓ ਹੋਣ ਦਾ ਡਰ ਹੋ ਸਕਦਾ ਹੈ। ਇਰਾਦਿਆਂ ਵਿਚ ਸਫਲਤਾ ਵੈਸੇ ਵੀ ਹਰ ਪੱਖੋਂ ਬਿਹਤਰੀ ਹੋਵੇਗੀ।
ਸ਼ਤਰੂਆਂ 'ਤੇ ਭਰੋਸਾ ਨਾ ਕਰੋ ਕਿਉਂਕਿ ਉਹ ਆਪ ਨੂੰ ਹਾਨੀ ਪਹੁੰਚਾਉਣ ਲਈ ਤੁਲੇ ਨਜ਼ਰ ਆਉਣਗੇ ਪਰ 3-4 ਸਤੰਬਰ ਵਪਾਰ ਤੇ ਕੰਮਕਾਜ ਦੇ ਹਾਲਾਤ ਚੰਗੇ, ਯਤਨਾਂ ਵਿਚ ਵਿਜੇ ਮਿਲੇਗੀ। ਕਾਰੋਬਾਰੀ ਟੂਰਿੰਗ ਅਤੇ ਸਪਲਾਈ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਭੱਜ ਦੌੜ ਦੀ ਚੰਗੀ ਰਿਟਰਨ ਮਿਲੇਗੀ।
ਮਕਰ(22 ਦਸੰਬਰ ਤੋਂ 21 ਜਨਵਰੀ)
ਸੰਤਾਨ ਦੇ ਸਹਿਯੋਗੀ ਰੁਖ ਕਰਕੇ ਯਤਨ ਕਰਨ 'ਤੇ ਆਪ ਦੀ ਕੋਈ ਸਮੱਸਿਆ ਹੱਲ ਹੋ ਸਕਦੀ ਹੈ ਪਰ ਕਿਸੇ ਨਾ ਕਿਸੇ ਪਹਿਲੂ ਤੋਂ ਵਿਰੋਧੀ ਟੈਨਸ਼ਨ ਪ੍ਰੇਸ਼ਾਨੀ ਰੱਖਣਗੇ, ਪੈਰ ਫਿਸਲਣ ਦਾ ਡਰ ਵੀ ਬਣਿਆ ਰਹੇਗਾ। ਜਾਇਦਾਦੀ ਕੰਮਾਂ ਵਿਚ ਆਪ ਦੇ ਯਤਨ ਚੰਗਾ ਨਤੀਜਾ ਦੇਣਗੇ, ਮਾਣ ਯਸ਼ ਦੀ ਪ੍ਰਾਪਤੀ ਰਹੇਗੀ, ਸਕੀਮਾਂ ਪ੍ਰੋਗਰਾਮ ਸਿਰੇ ਚੜ੍ਹਨਗੇ, ਧਾਰਮਿਕ ਸਾਹਿਤ ਦੇ ਪੜ੍ਹਨ ਪੜ੍ਹਾਉਣ ਅਤੇ ਕਥਾਵਾਰਤਾ ਸੁਣਨ ਵਿਚ ਰੁਚੀ, ਫਿਰ 3-4 ਸਤੰਬਰ ਸ਼ਤਰੂ ਆਪ ਦੇ ਖਿਲਾਫ ਸਰਗਰਮ ਰਹਿ ਕੇ ਆਪ ਦੇ ਲਈ ਮੁਸ਼ਕਿਲਾਂ ਪੈਦਾ ਕਰ ਸਕਦੇ ਹਨ।
ਕੁੰਭ (22 ਜਨਵਰੀ ਤੋਂ 21 ਫਰਵਰੀ)
ਕੋਰਟ ਕਚਹਿਰੀ ਜਾਣ ਉਤੇ ਆਪ ਦੇ ਪੱਖ ਨੂੰ ਬਿਹਤਰ ਤੌਰ ਉਤੇ ਸੁਣਿਆ ਅਤੇ ਸਮਝਿਆ ਜਾਵੇਗਾ, ਮਾਣ ਸਨਮਾਨ ਦੀ ਪ੍ਰਾਪਤੀ ਪਰ ਸਿਹਤ ਦਾ ਧਿਆਨ ਰੱਖੋ। ਸ਼ਨੀ ਦਾ ਢਈਆ ਵੀ ਕੁਝ ਉਲਟ ਹਾਲਾਤ ਬਣਾਈ ਰੱਖਣ ਵਾਲਾ ਹੈ ਅਹਿਤਿਆਤ ਰੱਖੋ। ਉਤਸ਼ਾਹ ਹਿੰਮਤ ਅਤੇ ਯਤਨ ਸ਼ਕਤੀ ਬਣੀ ਰਹੇਗੀ, ਸ਼ਤਰੂ ਕਮਜ਼ੋਰ ਰਹਿਣਗੇ। ਅਦਾਲਤੀ ਅਤੇ ਜਾਇਦਾਦੀ ਕੰਮਾਂ ਵਿਚ ਆਪ ਦੇ ਯਤਨ ਚੰਗਾ ਨਤੀਜਾ ਦੇਣਗੇ, ਅਫਸਰ ਵੀ ਸੁਪੋਰਟਿਵ ਰੱਖ ਰੱਖਣਗੇ।
ਮੀਨ (22 ਫਰਵਰੀ ਤੋਂ 21 ਮਾਰਚ)
ਕਾਰੋਬਾਰੀ ਦਸ਼ਾ ਚੰਗੀ, ਵੱਡੇ ਲੋਕ ਜ਼ਰੂਰਤ ਦੀ ਹਰ ਘੜੀ ਵਿਚ ਆਪ ਦੀ ਮਦਦ ਕਰਨ ਵਾਸਤੇ ਤਿਆਰ ਰਹਿਣਗੇ ਪਰ ਸੁਭਾਅ ਵਿਚ ਗੁੱਸਾ ਬਣਿਆ ਰਹੇਗਾ। ਵਪਾਰ ਕਾਰੋਬਾਰ ਵਿਚ ਲਾਭ ਵਾਲਾ ਸਮਾਂ ਚੰਗਾ, ਯਤਨ ਕਰਨ ਉਤੇ ਉਲਝੇ ਵਿਗੜੇ ਕੰਮ ਬਣਨਗੇ, ਮਿੱਤਰ, ਵੱਡੇ ਲੋਕ ਅਤੇ ਕੰਮਕਾਜੀ ਸਾਥੀ ਆਪ ਦੇ ਪ੍ਰਭਾਵ ਵਿਚ ਰਹਿਣਗੇ, ਫਿਰ 3-4 ਸਤੰਬਰ ਭਰਪੂਰ ਜ਼ੋਰ ਲਗਾਉਣ ਉਤੇ ਜਾਇਦਾਦੀ ਕੰਮਾਂ ਵਿਚ ਕੁਝ ਪੇਸ਼ਕਦਮੀ ਹੋਣ ਦੀ ਉਮੀਦ।
|