tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਮੁੱਖ ਲੇਖ
ਮੁੱਖ ਲੇਖ
ਸਰਬ ਸਾਂਝੀ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਲਈ ਪ੍ਰਵਾਸੀ ਭਾਰਤੀਆਂ ਦੀ ਜਦੋ ਜਹਿਦ PRINT ਈ ਮੇਲ
Sunday, 05 September 2010

ਪ੍ਰੋ. ਕੁਲਬੀਰ ਸਿੰਘ
15 ਸਤੰਬਰ 2000 ਨੂੰ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਈ.ਟੀ.ਸੀ. ਪੰਜਾਬੀ ਚੈਨਲ ਦੇ ਪ੍ਰਤੀਨਿਧ ਜਗਜੀਤ ਸਿੰਘ ਕੋਹਲੀ ਦਰਮਿਆਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਲਈ ਲਿਖਤੀ ਸਮਝੌਤਾ ਹੋਇਆ ਸੀ।
ਸਮਝੌਤੇ ਤਹਿਤ ਟੀ.ਵੀ. ਚੈਨਲ ਨੇ 31 ਮਾਰਚ, 2001 ਤੱਕ ਸ਼੍ਰੋਮਣੀ ਕਮੇਟੀ ਨੂੰ 2 ਕਰੋੜ ਇਕ ਲੱਖ ਰੁਪਏ ਦੇਣੇ ਸਨ। ਇਸ ਵਿੱਚੋਂ 11 ਲੱਖ ਦਾ ਚੈੱਕ 15 ਸਤੰਬਰ, 2000 ਨੂੰ ਹੀ ਦੇ ਦਿੱਤਾ ਗਿਆ। ਇਸ ਤੋਂ ਇਲਾਵਾ 50 ਲੱਖ ਰੁਪਏ ਹਰੇਕ ਸਾਲ ਚੈਨਲ ਵੱਲੋਂ ਕਮੇਟੀ ਨੂੰ ਦੇਣੇ ਤੈਅ ਹੋਏ ਸਨ।
ਇਸ ਦੇ ਇਵਜ਼ ਵਿੱਚ ਚੈਨਲ ਨੇ ਬਹੁਤ ਸਾਰੀਆਂ ਉਹ ਸ਼ਰਤਾਂ ਸਮਝੌਤੇ ਵਿੱਚ ਸ਼ਾਮਲ ਕਰ ਲਈਆਂ ਜਿਹੜੀਆਂ ਸਮੇਂ ਨਾਲ ਉਸ ਦੇ ਹਿੱਤ ਵਿੱਚ ਭੁਗਤਣੀਆਂ ਸਨ। ਉਨ੍ਹਾਂ ਸ਼ਰਤਾਂ ਦਾ ਲਾਹਾ ਲੈਂਦਿਆਂ ਚੈਨਲ ਨੇ ਪਿਛਲੇ ਇਕ ਦਹਾਕੇ ਦੌਰਾਨ ਪੰਜਾਬ ਦੇ ਗੁਰਬਾਣੀ ਪ੍ਰੇਮੀਆਂ ਨੂੰ ਕਈ ਵਾਰ ਨਿਰਾਸ਼ ਤੇ ਨਾਰਾਜ਼ ਕੀਤਾ।
ਸਮਾਂ ਪਾ ਕੇ ਕੀਰਤਨ ਦੇ ਸਿੱਧੇ ਪ੍ਰਸਾਰਨ ਨੇ ਈ.ਟੀ.ਸੀ. ਤੋਂ ਪੀ.ਟੀ.ਸੀ. ਦਾ ਸਫ਼ਰ ਵੀ ਤੈਅ ਕਰ ਲਿਆ ਗਿਆ। ਪੀ.ਟੀ.ਸੀ. ਨੇ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਦੇ ਸਬੰਧ ਵਿੱਚ ਪੰਜਾਬ, ਭਾਰਤ ਅਤੇ ਦੁਨੀਆ ਭਰ ਵਿੱਚ ਫੈਲੇ ਪੰਜਾਬੀਆਂ ਨੂੰ ਕਈ ਰੰਗ ਵਿਖਾਏ ਹਨ। ਕਾਰੋਬਾਰੀ ਪਹੁੰਚ ਦਾ ਸ਼ਿਕਾਰ ਹੋਇਆ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਅੱਜ ਕੀਰਤਨ ਦੇ ਰਸੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ।
ਈ.ਟੀ.ਸੀ. ਤੋਂ ਬੰਦ ਕਰਕੇ ਪੀ.ਟੀ. ਸੀ. ਤੋਂ ਪ੍ਰਸਾਰਨ ਆਰੰਭ ਕਰਨ ਵੇਲੇ ਪੰਜਾਬ ਦੇ ਸੈਂਕੜੇ ਪਿੰਡਾਂ ਤੋਂ ਇਸ ਦਾ ਸਿੱਧਾ ਪ੍ਰਤੀਕਰਮ ਦੇਖਣ ਨੂੰ ਮਿਲਿਆ ਸੀ। ਅੱਜ ਦੀ ਸਮੱਸਿਆ ਪਰਵਾਸੀ ਪੰਜਾਬੀਆਂ ਨਾਲ ਜੁੜੀ ਹੋਈ ਹੈ। ਪੀ.ਟੀ. ਸੀ. ਰਾਹੀਂ ਗੁਰਬਾਣੀ ਕੀਰਤਨ ਦਾ

 
ਜਿਸਨੇ ਐਡਮਿੰਟਨ ਮੌਲ ਨਹੀਂ ਦੇਖੀ ਉਸ ਨੇ ਕੈਨੈਡਾ ਵੀ ਨਹੀਂ ਦੇਖਿਆ PRINT ਈ ਮੇਲ
Thursday, 02 September 2010

''ਨਾਨਕਸ਼ਾਹੀ ਕਲੈਡੰਰ ਸਿੱਖਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਚਾਹੀਦਾ ਹੈ। ਗੁਰਪੁਰਬਾਂ, ਵਿਸਾਖੀ ਅਤੇ ਹੋਰ ਸਿੱਖ ਇਤਿਹਾਸ ਨਾਲ ਸਬੰਧਤ ਤਿੱਥਾਂ ਬਾਰੇ ਇੱਕ ਮੱਤ ਹੋਣਾ ਬਹੁਤ ਜ਼ਰੂਰੀ ਹੈ।'' ਪਾਲ ਸਿੰਘ ਪੁਰੇਵਾਲ ਮੈਨੂੰ ਨਾਨਕਸ਼ਾਹੀ ਕਲੈਡੰਰ ਬਾਰੇ ਤਰਕ ਦੇ ਰਿਹਾ ਸੀ।
 ''ਕਦੇ ਵਿਸਾਖੀ 13 ਅਪ੍ਰੈਲ ਦੀ ਹੁੰਦੀ ਹੈ ਕਦੇ 14 ਦੀ, ਇਹ ਦਾ ਕੀ ਕਾਰਨ ਹੈ?'' ਇਸ ਵਿਸ਼ੇ ਬਾਰੇ ਅਣਜਾਣ ਵਿਅਕਤੀ ਦੇ ਤੌਰ 'ਤੇ ਮੈਂ ਸਵਾਲ ਕੀਤਾ।
''ਹਾਂ ਇਹ ਤਿੱਥੀਆਂ ਬਦਲਦੀਆਂ ਰਹਿੰਦੀਆਂ ਹਨ ਜਦੋਂ ਸ੍ਰੀ ਗੁਰੂ ਗੋਵਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸੀ, ਉਸ ਸਮੇਂ ਦੀ ਵਿਸਾਖੀ ਦੀ ਮਿਤੀ ਹੋਰ ਸੀ। ਆਉਣ ਵਾਲੇ ਸਮੇਂ ਵਿਚ ਵੀ ਬਦਲ ਜਾਵੇਗੀ,'' ਪਾਲ ਸਿੰਘ ਪੁਰੇਵਾਲ ਪੂਰੇ ਵਿਗਿਆਨਕ ਢੰਗ ਨਾਲ ਦਲੀਲਾਂ ਦੇ ਕੇ ਗੱਲ ਸਮਝਾਉਣ ਸਮਝਾ ਰਿਹਾ ਸੀ। ਉਧਰ ਯਸ਼ ਸ਼ਰਮਾ ਵਾਰ-ਵਾਰ ਘੜੀ ਵੇਖ ਰਿਹਾ ਸੀ ਅਤੇ ਚੱਲਣ ਲਈ ਇਸ਼ਾਰੇ ਕਰ ਰਿਹਾ ਸੀ। ਮੈਂ ਹਾਲਾਂਕਿ ਇਸ ਦਿਲਚਸਪ ਚਰਚਾ ਨੂੰ ਜਾਰੀ ਰੱਖਣਾ ਚਾਹੁੰਦਾ ਸੀ ਪਰ ਅਗਲੇ ਪ੍ਰੋਗਰਾਮਾਂ ਦੇ ਮੱਦੇਨਜ਼ਰ ਮੈਨੂੰ ਮੁਆਫ਼ੀ ਮੰਗਣੀ ਪਈ।
 ''ਸ਼ੁਕਰ ਐ ਪਤੰਦਰਾ, ਤੂੰ ਉਠਿਆ, ਤੂੰ ਤਾਂ ਬੁੜ੍ਹੀਆਂ ਵਾਂਗ ਗਿੱਲਾ ਪੀਹਣ ਪਾ ਕੇ ਬੈਠ ਜਾਂਦੈਂ'' ਲੱਗਦਾ ਸੀ ਕਿ ਯਸ਼ ਸ਼ਰਮਾ ਨੂੰ ਸਾਡੀਆਂ ਗੱਲਾਂ ਵਿਚ ਕੋਈ ਜ਼ਿਆਦਾ ਦਿਲਚਸਪੀ ਨਹੀਂ ਸੀ। ਦੂਜੇ ਪਾਸੇ ਇਤਫ਼ਾਕ ਨਾਲ ਹੋਈ ਪੁਰੇਵਾਲ ਸਾਹਿਬ ਨਾਲ ਇਸ ਪਹਿਲੀ ਮਿਲਣੀ ਵਿਚ ਮੈਂ ਉਸ ਨਾਨਕਸ਼ਾਹੀ ਕਲੈਡੰਰ ਬਾਰੇ ਸਾਰੀ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਸੀ, ਜਿਸ ਕਾਰਨ ਸਮੁੱਚੀ ਸਿੱਖ ਕੌਮ ਵਿਚ ਇੱਕ ਵਿਵਾਦ ਖੜਾ ਹੋ ਗਿਆ ਸੀ। ਉਂਝ ਮੈਨੂੰ ਪਾਲ ਸਿੰਘ ਪੁਰੇਵਾਲ ਦੀ ਸ਼ਖ਼ਸੀਅਤ ਨੇ ਬਹੁਤ ਪ੍ਰਭਾਵਤ ਕੀਤਾ ਅਤੇ ਮੈਂ ਉਨ੍ਹਾਂ ਨੂੰ ਅਗਲੇ ਦਿਨ ਮਹਾਰਾਜਾ ਪੈਲੇਸ ਵਿਚ

 
ਖੂਨ ਸੁਕਾ ਦਿੱਤਾ ਵਿਆਹ ਦੇ ਡਰ ਨੇ PRINT ਈ ਮੇਲ
Thursday, 02 September 2010

ਉਸਨੇ ਮੰਗਣੀ ਵੇਲ਼ੇ ਕੋਈ ਉਜਰ ਨਹੀਂ ਸੀ ਕੀਤਾ ਪਰ ਮੰਗਣੀ ਤੋਂ ਸਾਲ ਬਾਅਦ ਜਦੋਂ ਵਿਆਹ ਦੀ ਵਾਰੀ ਆਈ ਤਾਂ ਅੱਖਾਂ ਵਿੱਚ ਉੱਤਰਿਆ ਡਰ ਸਾਫ ਦਿਖਾਈ ਦਿੰਦਾ ਸੀ। ਉਹ ਖਿਝਿਆ-ਖਿਝਿਆ ਰਹਿਣ ਲੱਗਾ। ਮਾਂ-ਬਾਪ ਨਾਲ਼ ਬਿਨਾ ਵਜ੍ਹਾ ਲੜਦਾ-ਝਗੜਦਾ ਰਹਿੰਦਾ। ਪ੍ਰੇਸ਼ਾਨ ਹੋਇਆ ਹਰ ਵੇਲ਼ੇ ਸੋਚਦਾ ਰਹਿੰਦਾ। ਮੈਂ ਇੱਕ ਦਿਨ ਮਜਾਕ ਨਾਲ਼ ਕਿਹਾ, ''ਵਿਆਹ ਦੇ ਨੇੜੇ ਤਾਂ ਬੰਦੇ ਦਾ ਕਿੱਲੋ-ਖੂਨ ਊਈਂ ਵੱਧ ਜਾਂਦਾ ਤੇਰੇ ਮੂੰਹ ਤੇ ਰੌਣਕਾਂ ਕਿਉਂ ਗ਼ਾਇਬ ਹੋ ਗਈਆਂ, ਐਵੇਂ ਕਿਤੇ ਵਿਚੋਲੇ ਨੂੰ ਉਲਾਂਭਾ ਨਾ ਦੁਆਈਂ ਜੇ ਕੋਈ ਘਾਟ-ਘੂਟ ਹੈਗੀ ਤਾਂ ਦੱਸ ਦੇ।"
ਦਰਅਸਲ ਮੈਂ ਉਸਦੇ ਅੰਦਰ ਦੀ ਗੱਲ ਥੋੜ੍ਹੀ-ਥੋੜ੍ਹੀ ਭਾਂਪ ਗਿਆ ਸਾਂ ਜੋ ਉਹ ਕਿਸੇ ਨੂੰ ਵੀ ਦੱਸਣੀ ਨਹੀਂ ਸੀ ਚਹੁੰਦਾ। ਪਰ ਅੰਦਰ ਦੀ ਵਿਥਿਆ ਦਾ ਤਰਜਮਾ ਚਿਹਰੇ ਦੇ ਵੱਟ 'ਤੇ ਥੋੜੇ ਦਿਨਾ ਵਿੱਚ ਉੱਤਰ ਆਇਆ ਕਾਲਾਪਨ ਸਾਫ ਕਰ ਰਿਹਾ ਸੀ। ਮੈਂ ਉਸ ਨੂੰ ਵਿਸ਼ਵਾਸ਼ ਵਿੱਚ ਲੈ ਕੇ ਗੱਲ ਪੁੱਛੀ ਤਾਂ ਉਹ ਰੋਣ ਲੱਗ ਪਿਆ। ਮੈਂ ਢਾਰਸ ਬੰਨ੍ਹਾਈ। ਸਮੱਸਿਆ ਵਾਕਿਆ ਹੀ ਗੰਭੀਰ ਸੀ। ਉਸਨੇ ਦੱਸਿਆ ਕਿ ਮੈਂ ਬਥੇਰਾ ਇਲਾਜ ਕਰਵਾ ਕੇ ਵੇਖ ਲਿਆ ਪਰ ਕੋਈ ਫ਼ਾਇਦਾ ਨਹੀਂ। ਮੇਰੇ ਅੰਦਰ ਰਤਾ ਵੀ ਮਰਦਾਨਾ ਤਾਕਤ ਨਹੀਂ ਜਾਗਦੀ। ਉਧਰੋਂ ਘਰਦਿਆਂ ਨੇ ਵਿਆਹ ਦਾ ਸਿਆਪਾ ਪਾ ਦਿੱਤਾ। ਮੇਰੀ ਸਾਰੀ ਪੋਲ ਖੁੱਲ੍ਹ ਜਾਣੀ ਹੈ।
ਮੈਂ ਉਸ ਨੂੰ ਕਿਹਾ, ''ਜੇ ਇੱਥੋਂ ਤੱਕ ਹੀ ਗੱਲ ਸੀ ਤਾਂ ਤੂੰ ਮੰਗਣੀ ਕਿਉਂ ਕਰਵਾਈ?"
ਉਹ ਕਹਿਣ ਲੱਗਾ, ''ਮੈਨੂੰ ਕੀ ਪਤਾ ਸੀ ਸਾਲ ਏਨੀ ਛੇਤੀ ਲੰਘ ਜਾਣਾ ਹੈ।"
ਮੈਂ ਉਸਨੂੰ ਧੀਰਜ ਦੇਂਦਿਆਂ ਕਿਹਾ, ''ਡਰ ਨਾ ਆਪਾਂ ਤੇਰਾ ਕੋਈ ਹੋਰ ਇਲਾਜ ਕਰਵਾ

 
ਕੈਨੇਡਾ ਵਿਚ ਉਮਰ ਦਾ ਆਥਣ ਵੇਲਾ PRINT ਈ ਮੇਲ
Thursday, 26 August 2010

''ਮੈਂ ਕੈਲਗਰੀ ਤੋਂ ਚੱਲ ਚੁਕਿਆ, ਬਸ ਦੋ ਢਾਈ ਘੰਟੇ ਵਿਚ ਐਡਮਿੰਟਨ ਪਹੁੰਚ ਜਾਵਾਂਗਾ। ਮੈਨੂੰ ਐਡਮਿੰਟਨ ਦਾ ਐਡਰੈੱਸ ਲਿਖਾਓ," ਡਾ. ਸੁਰਜੀਤ ਭੱਟੀ ਦਾ ਸਵੇਰੇ ਫ਼ੋਨ ਆਉਂਦਾ ਹੈ। ਸੁਰਜੀਤ ਭੱਟੀ ਟੋਰਾਂਟੋ ਤੋਂ ਸਾਡੇ ਸਾਂਝੇ ਮਿੱਤਰ ਦਵਿੰਦਰ ਸ਼ੋਰੀ ਨਾਲ ਕੈਲਗਰੀ ਚਲਿਆ ਗਿਆ ਸੀ। ਹੁਣ ਉਹ ਕੈਲਗਰੀ ਤੋਂ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਫੰਕਸ਼ਨ ਵਿਚ ਸ਼ਾਮਲ ਹੋਣ ਲਈ ਆ ਰਿਹਾ ਸੀ।
 ਮੈਂ ਯਸ਼ ਸ਼ਰਮਾ ਦੇ ਘਰ ਦਾ ਐਡਰੈੱਸ ਦੇ ਦਿੱਤਾ। ਮੈਂ ਤੇ ਯਸ਼ ਅਜੇ ਸਵੇਰ ਦੀ ਚਾਹ 'ਤੇ ਗਪ-ਸ਼ੱਪ ਹੀ ਮਾਰ ਰਹੇ ਸਾਂ ਕਿ ਡਾ. ਭੱਟੀ ਆਪਣੇ ਹੱਥ ਵਿਚ ਬੈਗ ਫੜੀ ਆਉਂਦਾ ਨਜ਼ਰ ਆਇਆ। ਯਸ਼ ਨਾਲ ਰਸਮੀ ਮੁਲਾਕਾਤ ਤੋਂ ਬਾਅਦ ਉਹ ਮਿੰਟਾਂ ਵਿਚ ਹੀ ਘਰ ਦੇ ਸਾਰੇ ਮੈਂਬਰਾਂ ਨਾਲ ਇਉਂ ਘੁਲ ਮਿਲ ਗਿਆ ਜਿਵੇਂ ਉਨ੍ਹਾਂ ਨੂੰ ਚਿਰਾਂ ਤੋਂ ਜਾਣਦਾ ਹੋਵੇ। ਡਾ. ਸੁਰਜੀਤ ਭੱਟੀ ਦੀ ਸ਼ਖ਼ਸੀਅਤ ਦਾ ਇਹ ਖ਼ਾਸ ਗੁਣ ਹੈ ਕਿ ਉਹ ਬੜੀ ਜਲਦੀ ਰਿਸ਼ਤੇ ਗੰਢਣ ਦਾ ਮਾਹਿਰ ਹੈ। ਜੇ ਤੁਹਾਡੇ ਵਿਚ ਗੰਭੀਰਤਾ ਅਤੇ ਵਫ਼ਾਦਾਰੀ ਨਾਲ ਰਿਸ਼ਤੇ
 
ਅੱਗੇ ਹੋਰ ਵੀ ਹੈ...
<< Start < Prev 1 2 3 4 5 6 7 8 9 10 Next > End >>

Results 1 - 24 of 381
 

Advertisement

Advertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Ajitweekly.com Programming and Design :: Mehra Media