tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਮੁੱਖ ਖਬਰਾਂ
ਅਰਜਨ ਮੁੰਡਾ ਅੱਜ ਚੁੱਕਣਗੇ ਝਾਰਖੰਡ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ PRINT ਈ ਮੇਲ
ਰਾਂਚੀ, 10 ਸਤੰਬਰ -ਅਰਜਨ ਮੁੰਡਾ ਅੱਜ ਝਾਰਖੰਡ ਦੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕਣਗੇ। ਕੱਲ੍ਹ ਰਾਜਪਾਲ ਐਮ. ਓ. ਐਚ. ਫਾਰੂਕੀ ਨੇ ਅਰਜਨ ਮੁੰਡਾ ਨੂੰ 11 ਸਤੰਬਰ ਨੂੰ ਸਵੇਰੇ 11 ਵਜੇ ਸਹੁੰ ਚੁੱਕਣ ਦਾ ਸੱਦਾ ਦਿੱਤਾ ਸੀ। ਇਸ ਤੋਂ ਇਲਾਵਾ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਲਈੇ ਉਮੀਦਵਾਰ ਅਰਜਨ ਮੁੰਡਾ ਨੂੰ ਰਾਜਪਾਲ ਨੇ 7 ਦਿਨਾਂ ਦੇ ਅੰਦਰ-ਅੰਦਰ ਵਿਧਾਨ ਸਭਾ ਵਿਚ ਆਪਣਾ ਬਹੁਮਤ  ਸਾਬਿਤ ਕਰਨ ਲਈ ਵੀ ਆਖਿਆ ਸੀ।
ਜ਼ਿਕਰਯੋਗ ਹੈ ਕਿ ਅਰਜਨ ਮੁੰਡਾ ਜਿਹੜੇ ਭਾਜਪਾ, ਝਾਮੁਮੋ, ਜਦ (ਯੂ) ਅਤੇ ਆਲ ਝਾਰਖੰਡ ਸਟੂਡੈਂਟਸ ਯੂਨੀਅਨ ਦੀ ਸਾਂਝੀ ਸਰਕਾਰ ਦੀ ਅਗਵਾਈ ਕਰਨਗੇ, ਨੇ ਆਪਣੇ ਭਾਈਵਾਲਾਂ ਤੋਂ ਬਿਨਾਂ ਸ਼ਰਤ ਹਮਾਇਤ ਮਿਲਣ ਪਿੱਛੋਂ ਮੰਗਲਵਾਰ ਨੂੰ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਵੱਖਰਾ ਸੂਬਾ ਬਣਾਏ ਜਾਣ ਤੋਂ ਬਾਅਦ ਝਾਰਖੰਡ 'ਚ ਇਹ ਅੱਠਵੀਂ ਸਰਕਾਰ ਹੈ
 
ਬਿੱਗ ਬੌਸ 'ਚ ਨਜ਼ਰ ਆਵੇਗੀ ਵੀਨਾ ਮਲਿਕ PRINT ਈ ਮੇਲ
ਮੁੰਬਈ, 10 ਸਤੰਬਰ -ਮੈਚ ਫਿਕਸਿੰਗ ਵਿਚ ਫਸੇ ਪਾਕਿਸਤਾਨੀ ਕ੍ਰਿਕਟਰ ਮੁਹੰਮਦ ਆਸਿਫ ਦੀ ਸਾਬਕਾ ਗਰਲ ਫਰੈਂਡ ਅਤੇ ਪਾਕਿਸਤਾਨੀ ਅਭਿਨੇਤਰੀ ਵੀਨਾ ਮਲਿਕ ਹੁਣ ਬਿੱਗ ਬੌਸ ਸੀਜ਼ਨ-4 ਵਿਚ ਨਜ਼ਰ ਆਵੇਗੀ। ਕਲਰ ਚੈਨਲ ਉਤੇ ਸ਼ੁਰੂ ਹੋ ਰਹੇ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਸਲਮਾਨ ਖਾਨ ਕਰ ਰਹੇ ਹਨ। ਜਾਣਕਾਰੀ ਅਨੁਸਾਰ ਵੀਨਾ ਮਲਿਕ ਨੂੰ ਇਸ ਸ਼ੋਅ ਵਿਚ ਹਿੱਸਾ ਲੈਣ ਲਈ ਮੋਟੀ ਰਕਮ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀਨਾ ਮਲਿਕ ਇਸ ਸ਼ੋਅ ਵਿਚ ਹਿੱਸਾ ਨਹੀਂ ਲੈਣਾ ਚਾਹੁੰਦੀ ਸੀ, ਪਰ ਜਦੋਂ ਉਸ ਨੂੰ ਪਤਾ ਚੱਲਿਆ ਕਿ ਇਸ ਸ਼ੋਅ ਦੀ ਮੇਜ਼ਬਾਨੀ ਸਲਮਾਨ ਖਾਨ ਕਰ ਰਹੇ ਹਨ ਤਾਂ ਉਹ ਝਟਪਟ ਹੀ ਇਹ ਸ਼ੋਅ ਕਰਨ ਲਈ ਰਾਜ਼ੀ ਹੋ ਗਈ। ਪਿਛਲੀ ਵਾਰੀ ਇਸ ਬਿੱਗ ਬੌਸ ਦੀ ਮੇਜ਼ਬਾਨੀ ਬਿੱਗ ਬੀ ਭਾਵ ਅਮਿਤਾਬ ਬੱਚਨ ਨੇ ਕਤੀ ਸੀ। ਅਮਿਤਾਬ ਬੱਚਨ ਇਸ ਵਾਰੀ 'ਕੌਣ ਬਨੇਗਾ ਕਰੋੜਪਤੀ' ਦੀ ਹੋਸਟਿੰਗ ਕਰਨਗੇ।ਵਰਣਨਯੋਗ ਹੈ ਕਿ ਵੀਨਾ ਮਲਿਕ ਫਿਕਸਿੰਗ ਵਿਚ ਫਸੇ ਕ੍ਰਿਕਟਰ ਮੁਹੰਮਦ ਆਸਿਫ ਦੀ ਸਾਬਕਾ ਗਰਲ ਫਰੈਂਡ ਹੈ। ਉਹ ਹੁਣ ਤੱਕ ਪਾਕਿਸਤਾਨ ਵਿਚ ਕਈ ਫਿਲਮਾਂ ਵੀ ਕਰ ਚੁੱਕੀ ਹੈ। ਇਸ ਤੋਂ ਇਲਾਵਾ ਵੀਨਾ ਮਲਿਕ
 
ਛੱਤੀਸਗੜ੍ਹ 'ਚ 10 ਨਕਸਲੀ ਗ੍ਰਿਫ਼ਤਾਰ, ਹਥਿਆਰ ਬਰਾਮਦ PRINT ਈ ਮੇਲ
ਰਾਏਪੁਰ, 10 ਸਤੰਬਰ -ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿੱਚ ਪੁਲਿਸ ਨੇ 10 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਹਨਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਨਕਸਲੀ ਪਿਛਲੇ ਦਿਨੀਂ ਦੁਰਗਕੋਂਦਲ ਵਿੱਚ ਬੀ.ਐਸ.ਐਫ. ਦੇ ਜਵਾਨਾਂ 'ਤੇ ਹੋਏ ਹਮਲੇ ਦੇ ਦੋਸ਼ੀ ਹਨ। ਕਾਂਕੇਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੁਰਗਕੋਂਦਲ ਥਾਣਾ ਖੇਤਰ ਅਧੀਨ ਸਰਾਧੂ ਘਾਮਰੇ ਅਤੇ ਪਿੱਤੇਗੁਡੁਮ ਪਿੰਡ ਦੇ ਜੰਗਲ ਵਿੱਚ ਬੀ.ਐਸ.ਐਫ. ਦੇ ਜਵਾਨਾਂ ਨੇ ਅੱਜ 10 ਨਕਸਲੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਜਵਾਨਾਂ ਨੇ ਨਕਸਲੀਆਂ ਤੋਂ 10 ਬੰਦੂਕਾਂ ਵੀ ਬਰਾਮਦ ਕੀਤੀਆਂ ਹਨ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਕਸਲੀ ਸਰਾਧੂ ਘਾਮਰੇ ਅਤੇ ਪਿੱਤੇਗੁਡੁਮ ਪਿੰਡ ਦੇ ਜੰਗਲ ਵਿੱਚ ਮੀਟਿੰਗ ਕਰ ਰਹੇ ਹਨ। ਇਸ ਤੋਂ ਬੀ.ਐਸ.ਐਫ. ਦੇ ਜਵਾਨ ਜੰਗਲ ਵਿੱਚ ਪਹੁੰਚੇ ਤਾਂ ਨਕਸਲੀ ਉਥੋਂ ਭੱਜਣ ਲੱਗੇ ਅਤੇ ਉਹਨਾਂ ਨੇ ਘੇਰਾਬੰਦੀ ਕਰਕੇ ਨਸਕਲੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਨਕਸਲੀਆਂ ਤੋਂ ਭਰਮਾਰ ਬੰਦੂਕ, ਨਕਸਲੀ ਸਾਹਿਤਕ ਅਤੇ
 
ਪੁੰਛ 'ਚ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ PRINT ਈ ਮੇਲ
ਜੰਮੂ, 10 ਸਤੰਬਰ -ਰਾਜ ਦੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਪਾ ਕਰਕੇ ਪਾਕਿਸਤਾਨ ਜਾਣ ਦਾ ਯਤਨ ਕਰ ਰਹੇ ਇੱਕ ਸ਼ੱਕੀ ਅੱਤਵਾਦੀ ਨੂੰ ਫੌਜ ਨੇ ਗ੍ਰਿਫ਼ਤਾਰ ਕਰ ਲਿਆ। ਰੱਖਿਆ ਸੂਤਰਾਂ ਨੇ ਕਿਹਾ ਕਿ ਕਥਿਤ ਤੌਰ 'ਤੇ ਹਥਿਆਰਾਂ ਦੀ ਟਰੇਨਿੰਗ ਲੈਣ ਲਈ ਕੰਟਰੋਲ ਰੇਖਾ ਪਾਰ ਕਰਨ ਦਾ ਯਤਨ ਕਰ ਰਿਹਾ ਸੀ। ਉਹਨਾਂ ਕਿਹਾ ਕਿ ਪੁੰਛ ਜ਼ਿਲ੍ਹੇ ਦੇ ਸ਼ਾਹਪੁਰ ਕੇਰਨੀ ਇਲਾਕੇ ਵਿੱਚ ਸ਼ੇਰ ਸ਼ਕਤੀ ਚੌਂਕੀ ਕੋਲ ਬੀਤੀ ਰਾਤ ਚਾਰ ਅੱਤਵਾਦੀ ਕੰਟਰੋਲ ਰੇਖਾ ਪਾਰ ਕਰਕੇ ਪਾਕਿਸਤਾਨ ਵਿੱਚ ਜਾਣ ਦਾ ਯਤਨ ਕਰ ਰਹੇ ਸਨ ਉਦੋਂ ਹੀ ਫੌਜ ਦੇ ਜਵਾਨਾਂ ਨੇ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਗੁਲਜ਼ਾਰ ਅਹਿਮਦ ਤੋਂ ਗ੍ਰਿਫ਼ਤਾਰ ਕਰ ਲਿਆ। ਉਹਨਾਂ ਕਿਹਾ ਕਿ ਤਿੰਨ ਹੋਰ ਅੱਤਵਾਦੀ ਫਰਾਰ ਹੋਣ ਵਿੱਚ ਸਫ਼ਲ ਰਹੇ ਜਿਹਨਾਂ ਦੀ ਤਲਾਸ਼ ਜਾਰੀ ਹੈ।
 
'ਦਬੰਗ' ਨਾਲ ਹੋਈ ਸੋਨਾਕਸ਼ੀ ਦੀ ਬਾਲੀਵੁੱਡ 'ਚ ਐਂਟਰੀ PRINT ਈ ਮੇਲ
ਮੁੰਬਈ, 10 ਸਤੰਬਰ -ਸਲਮਾਨ ਖਾਨ ਦੀ ਫਿਲਮ 'ਦਬੰਗ' ਅੱਜ ਸਿਨੇਮਾ ਘਰਾਂ 'ਚ ਰਿਲੀਜ਼ ਹੋ ਗਈ। ਪਿਛਲੇ ਕਈ ਦਿਨਾਂ ਤੋਂ ਸਲਮਾਨ ਖਾਨ ਵੱਲੋਂ ਆਪਣੀ ਇਸ ਫਿਲਮ ਦਾ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਸੀ। ਲਗਾਤਾਰ ਕਈ ਫਲੌਪ ਫਿਲਮਾਂ ਕਰ ਚੁੱਕੇ ਸਲਮਾਨ ਖਾਨ ਨੂੰ ਜਿੱਥੇ ਇਸ ਫਿਲਮ ਤੋਂ ਕਾਫੀ ਉਮੀਦਾਂ ਹਨ, ਉਥੇ ਅਭਿਨੇਤਾ ਸਤਰੂਘਨ ਸਿਨਹਾ ਦੀ ਬੇਟੀ ਸੋਨਾਕਸ਼ੀ ਸਿਨਹਾ ਲਈ ਵੀ ਇਹ ਫਿਲਮ ਬੇਹੱਦ ਮਹੱਤਵਪੂਰਨ ਹੈ, ਕਿਉਂਕਿ ਉਹ ਇਸ ਫਿਲਮ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਦੂਸਰੇ ਪਾਸੇ ਫਿਲਮ 'ਦਬੰਗ' ਦੇ ਅੱਜ ਰਿਲੀਜ਼ ਹੋਣ ਤੋਂ ਪਹਿਲਾਂ ਸ਼ਘਰੂਘਨ ਸਿਨਹਾ ਕਾਫੀ ਘਬਰਾਏ ਹੋਏ ਸਨ। ਉਨ੍ਹਾਂ ਕਿਹਾ ਕਿ ਉਹ ਹਾਲੇ ਇਸ ਫਿਲਮ ਨੂੰ ਨਹੀਂ ਦੇਖਣਗੇ। ਸ਼ਤਰੂਘਨ ਸਿਨਹਾ ਦਾ ਕਹਿਣਾ ਹੈ ਕਿ ਇਕ ਪਿਤਾ ਲਈ ਇਹ ਇਕ ਖੁਸ਼ੀ ਤੇ ਘਬਰਾਹਟ ਵਾਲਾ ਪਲ ਹੁੰਦਾ ਹੈ ਜਦੋਂ ਉਸ ਦਾ ਬੇਟਾ ਜਾਂ ਬੇਟੀ ਆਪਣੀ ਜ਼ਿੰਦਗੀ ਦੇ ਇਕ ਨਵੇਂ ਦੌਰ ਵਿਚ ਕਦਮ ਰੱਖ ਰਿਹਾ ਹੋਵੇ। ਉਨ੍ਹਾਂ ਕਿਹਾ ਕਿ
 
ਈਦ ਮੌਕੇ ਭਾਰਤ ਕਰੇਗਾ 85 ਪਾਕਿ ਕੈਦੀਆਂ ਦੀ ਰਿਹਾਈ PRINT ਈ ਮੇਲ
ਨਵੀਂ ਦਿੱਲੀ, 10 ਸਤੰਬਰ -ਕੇਂਦਰ ਸਰਕਾਰ ਨੇ ਅੱਜ ਐਲਾਨ ਕੀਤਾ ਹੈ ਕਿ ਈਦ-ਉਲ-ਫਿਤਰ ਮੌਕੇ ਵੱਖ-ਵੱਖ ਜੇਲ੍ਹਾਂ 'ਚ ਬੰਦ 85 ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਇਨ੍ਹਾਂ ਕੈਦੀਆਂ ਵਿਚ ਜ਼ਿਆਦਾਤਰ ਮਛੇਰੇ ਹਨ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਗੁਜਰਾਤ ਦੀਆਂ ਜੇਲ੍ਹ ਵਿਚ ਬੰਦ 58 ਪਾਕਿਸਤਾਨੀ ਮਛੇਰੇ, ਪੰਜਾਬ ਅਤੇ ਜੰਮੂ ਕਸ਼ਮੀਰ ਤੋਂ ਸੱਤ-ਸੱਤ, ਰਾਜਸਥਾਨ ਤੋਂ ਇਕ ਅਤੇ ਦਿੱਲੀ ਤੋਂ ਦੋ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਇਨ੍ਹਾਂ ਕੈਦੀਆਂ ਨੂੰ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਇਨ੍ਹਾਂ ਕੈਦੀਆਂ ਨੂੰ ਰਿਹਾਅ ਨਾਲ ਸਾਲ 2010 ਵਿਚ ਭਾਰਤ ਵੱਲੋਂ ਰਿਹਾਅ ਕੀਤੇ ਪਾਕਿਸਤਾਨੀ ਕੈਦੀਆਂ ਗਿਣਤੀ 213 ਹੋ ਜਾਵੇਗੀ।
 
ਉਤਰ ਪ੍ਰਦੇਸ਼ 'ਚ ਗੰਗਾ ਨੇ 12 ਪਿੰਡ ਡੁਬੋਏ PRINT ਈ ਮੇਲ
ਗਾਜੀਆਬਾਦ, 10 ਸਤੰਬਰ -ਇਕ ਪਾਸੇ ਜਿਥੇ ਰਾਜਧਾਨੀ ਦਿੱਲੀ ਵਿਚ ਯਮੁਨਾ ਨਦੀ ਨੇ ਭਿਆਨਕ ਰੂਪ ਧਾਰ ਲਿਆ ਹੈ, ਉਥੇ ਗੰਗਾ ਨਦੀ ਨੇ ਉਤਰ ਪ੍ਰਦੇਸ਼ ਵਿਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗਾਜੀਆਬਾਦ ਜ਼ਿਲ੍ਹੇਦੇ ਗੜ੍ਹਮੁਕਤੇਸ਼ਵ ਇਲਾਕੇ ਵਿੱਚ ਗੰਗਾ ਨਦੀ ਦਾ ਜਲ ਪੱਧਰ ਵਧਣ ਕਾਰਨ ਲਗਭਗ 12 ਪਿੰਡ ਅਤੇ ਖੇਤੀ ਯੋਗ ਜ਼ਮੀਨ ਦਾ ਇੱਕ ਬਹੁਤ ਵੱਡੇ ਇਲਾਕਾ ਵਿੱਚ ਪਾਣੀ ਭਰ ਗਿਆ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਹੜ੍ਹ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ। ਹਰਿਦੁਆਰ ਅਤੇ ਬਿਜਨੌਰ ਬੈਰਾਜ ਤੋਂ ਕਰੀਬ 2.62 ਕਿਊਸਕ ਪਾਣੀ ਛੱਡੇ ਜਾਣ ਕਾਰਨ ਲਠਿਰਾ ਕਾਕਮੋਧ, ਗੰਗਾਨਗਰ ਸਮੇਤ 12 ਪਿੰਡਾਂ ਵਿੱਚ ਹੜ੍ਹ ਦਾ ਪਾਣੀ ਵੜ ਗਿਆ ਹੈ। ਐਸ.ਡੀ.ਐਮ., ਐਸ.ਕੇ .ਮੋਰੀਆ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ। ਸਥਾਨਿਕ ਪਿੰਡ ਵਾਸੀਆਂ ਨੂੰ ਹੜ੍ਹ ਦੀ ਸਥਿਤੀ ਨੂੰ ਲੈ ਕੇ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ ਅਤੇ
 
ਕੁਰਾਨ ਜਲਾਉਣ 'ਤੇ ਅੜ੍ਹਿਆ ਪਾਦਰੀ ਪਲਟਿਆ PRINT ਈ ਮੇਲ
ਵਾਸ਼ਿੰਗਟਨ, 10 ਸਤੰਬਰ -ਇੱਕ ਨਾਟਕੀ ਘਟਨਾਕ੍ਰਮ ਤਹਿਤ 9/11 ਦੀ ਬਰਸੀ 'ਤੇ ਕੁਰਾਨ ਜਲਾਉਣ ਦਾ ਐਲਾਨ ਕਰਨ ਵਾਲੇ ਪਾਦਰੀ ਨੇ ਹੁਣ ਕਿਹਾ ਹੈ ਕਿ ਇਸ ਫੈਸਲੇ ਬਾਰੇ ਉਹ ਦੁਬਾਰਾ ਵਿਚਾਰ ਕਰ ਰਿਹਾ ਹੈ। ਇਸ ਤੋਂ ਕੁਝ ਹੀ ਦੇਰ ਪਹਿਲਾਂ ਪਾਦਰੀ ਨੇ ਐਲਾਨ ਕੀਤਾ ਸੀ ਕਿ ਉਸ ਨੇ ਕੁਰਾਨ ਦੀਆਂ 200 ਕਾਪੀਆਂ ਜਲਾਉਣ ਦੀ ਆਪਣੀ ਯੋਜਨਾ ਰੱਦ ਕਰ ਦਿੱਤੀ ਹੈ। ਥੋੜ੍ਹੀ ਦੇਰ ਪਹਿਲਾਂ ਪਾਦਰੀ ਟੈਰੀ ਜੋਂਸ ਨੇ ਕਿਹਾ ਕਿ ਉਹ ਆਪਣੀ ਇਸ ਯੋਜਨਾ ਬਾਰੇ ਦੁਬਾਰਾ ਵਿਚਾਰ ਕਰ ਰਿਹਾ ਹੈ ਕਿਉਂਕਿ ਫਲੋਰਿਡਾ ਦੇ ਇਮਾਮ ਨੇ ਉਸ ਨੂੰ ਝੂਠ ਬੋਲਿਆ ਕਿ ਗਰਾਉਂਡ ਜ਼ੀਰੋ ਕੋਲ ਪ੍ਰਸਤਾਵਿਤ ਮਸਜਿਦ ਅਤੇ ਇਸਲਾਮਿਕ ਸੈਂਟਰ ਨੂੰ ਕਿਤੇ ਹੋਰ ਬਣਾਉਣ ਦੀ ਯੋਜਨਾ ਬਣ ਰਹੀ ਹੈ। ਜੋਂਸ ਨੇ ਕਿਹਾ ਕਿ ਮੈਂ ਬਹੁਤ ਬੇਇੱਜਤੀ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਜੇਕਰ ਉਹਨਾਂ ਦੀ ਇਹ ਗੱਲ ਸਹੀ ਹੈ ਤਾਂ ਉਹਨਾਂ ਨੇ ਸਪੱਸ਼ਟ ਤੌਰ 'ਤੇ ਸਾਨੂੰ ਝੂਠ ਬੋਲਿਆ। ਇਸ ਤੋਂ ਪਹਿਲਾਂ ਫਲੋਰਿਡਾ ਦੇ ਮੁਸਲਿਮ ਨੇਤਾ ਇਮਾਮ ਮੁਹੰਮਦ ਮੁਸਰੀ ਨੇ ਕਿਹਾ ਕਿ ਗਰਾਉਂਡ ਜ਼ੀਰੋ ਮਸਜਿਦ ਨੂੰ ਦੂਸਰੇ ਸਥਾਨ 'ਤੇ ਲਿਜਾਉਣ ਦੀ ਯੋਜਨਾ ਨਹੀਂ ਹੈ, ਜਿਸ ਤਰ੍ਹਾਂ ਜੋਂਸ ਨੇ ਦਾਅਵਾ ਕੀਤਾ ਸੀ। ਮੁਸਰੀ ਇਸ ਤੋਂ ਇੱਕ ਦਿਨ ਪਹਿਲਾਂ ਜੋਂਸ ਦੇ ਨਾਲ ਇੱਕ ਪੱਤਰਕਾਰ ਵਾਰਤਾ ਵਿੱਚ ਦਿੱਸੇ ਸਨ। ਜੋਂਸ ਨੇ ਕਿਹਾ ਸੀ ਕਿ ਮੁਸਰੀ ਦੇ ਨਾਲ ਹੋਏ ਸਮਝੌਤੇ ਤੋਂ ਬਾਅਦ ਗਿਰਜਾਘਰ ਨੇ ਕੁਰਾਨ ਜਲਾਉਣ ਦੀ ਯੋਜਨਾ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਹੈ। ਹਾਲਾਂਕਿ ਇਸ ਸਮਝੌਤੇ ਦੀ ਖ਼ਬਰ ਆਉਂਦੇ ਹੀ ਮੁਸਰੀ ਅਤੇ
 
ਪਾਕਿਸਤਾਨ 'ਚ ਹੜ੍ਹ, ਸੈਂਕੜੇ ਬੱਚੇ ਲਾਪਤਾ PRINT ਈ ਮੇਲ
ਇਸਲਾਮਾਬਾਦ, 10 ਸਤੰਬਰ -ਪਾਕਿਸਤਾਨ ਵਿੱਚ ਆਏ ਭਿਆਨਕ ਹੜ੍ਹ ਤੋਂ ਬਾਅਦ ਸੈਂਕੜੇ ਬੱਚੇ ਲਾਪਤਾ ਦੱਸੇ ਜਾ ਰਹੇ ਹਨ। ਇੱਕ ਅਖ਼ਬਰ ਨੇ ਰਾਹਤ ਏਜੰਸੀਆਂ ਦੇ ਹਵਾਲੇ ਤੋਂ ਕਿਹਾ ਕਿ ਲਗਭਗ ਇੱਕ ਕਰੋੜ ਮਾਪੇ ਆਪਣੇ ਬੱਚਿਆਂ ਤੋਂ ਅਲੱਗ ਹੋ ਗਏ ਸਨ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਹਾਲੇ ਵੀ ਆਪਣੇ ਬੱਚਿਆਂ ਬਾਰੇ ਪਤਾ ਨਹੀਂ ਲੱਗ ਸਕਿਆ। ਬ੍ਰਿਟਿਸ਼ ਸੰਸਥਾ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਸਮੇਂ ਲਾਪਤਾ ਹੋਏ ਬੱਚਿਆਂ ਦੀ ਅਸਲ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਲ ਹੈ ਪਰ ਉਹ ਸੈਂਕੜਿਆਂ ਵਿੱਚ ਹੋ ਸਕਦੀ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਸੰਗਠਨ ਮਾਪਿਆਂ ਦੇ ਨਾਲ ਬੱਚਿਆਂ ਦਾ ਪਤਾ ਲਗਾਉਣ ਅਤੇ ਉਹਨਾਂ ਨੂੰ ਮਿਲਾਉਣ ਦੇ ਕੰਮ ਵਿੱਚ ਵੱਡੇ ਪੈਮਾਨੇ 'ਤੇ ਲੱਗਿਆ ਹੋਇਆ ਹੈ।
ਪਾਕਿਸਤਾਨ ਵਿੱਚ ਰਾਹਤ ਸੰਸਥਾ ਆਕਸਫੇਮ ਦੇ ਪ੍ਰਮੁੱਖ ਅਨੁਸਾਰ ਕੁਝ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਜਿਉਂਦੇ ਬਚੇ ਹੋਣ 'ਤੇ ਵੀ ਸ਼ੱਕ ਹੈ। ਉਹਨਾਂ ਕਿਹਾ ਕਿ ਇਹਨਾਂ ਬੱਚਿਆਂ ਦੀ ਲੱਭਣਾ ਵੀ ਇੱਕ ਵੱਡੀ ਚੁਣੌਤੀ ਹੈ।
 
ਰਿਜ਼ਵਾਨੁਰ ਮਾਮਲੇ ਦੀ ਦੁਬਾਰਾ ਜਾਂਚ 'ਤੇ ਰੋਕ PRINT ਈ ਮੇਲ

ਨਵੀਂ ਦਿੱਲੀ, 10 ਸਤੰਬਰ -ਚਰਚਿਤ ਰਿਜ਼ਵਾਨੁਰ ਰਹਿਮਾਨ ਹੱਤਿਆਕਾਂਡ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕਲਕੱਤਾ ਹਾਈਕੋਰਟ ਦੇ ਫੈਸਲੇ ਨੂੰ ਅੱਜ ਖਾਰਿਜ ਕਰ ਦਿੱਤਾ ਜਿਸ ਵਿੱਚ ਵਪਾਰੀ ਅਸ਼ੋਕ ਕੁਮਾਰ ਟੋਡੀ ਖ਼ਿਲਾਫ ਇੱਕ ਸ਼ਿਕਾਇਤ ਦਰਜ ਕਰਾਉਣ ਅਤੇ ਫਿਰ ਤੋਂ ਜਾਂਚ ਕਰਾਉਣ ਦਾ ਆਦੇਸ਼ ਸੀ.ਬੀ.ਆਈ. ਨੂੰ ਦਿੱਤਾ ਗਿਆ ਸੀ। ਜੱਜ ਪੀ. ਸਦਾਸ਼ਿਵਮ ਅਤੇ ਬੀ.ਐਸ. ਚੌਹਾਣ ਦੇ ਬੈਚ ਨੇ ਹਾਈਕੋਰਟ ਦੇ ਆਦੇਸ਼ ਦੇ ਅਮਲ ਤੋਂ ਹੋਣ ਵਾਲੀ ਅੱਗੇ ਦੀਆਂ ਸਾਰੀਆਂ ਕਾਰਵਾਈਆਂ 'ਤੇ ਵੀ ਰੋਕ ਲਗਾ ਦਿੱਤੀ।

 

 
ਕੋਸਟਾ ਰੀਕਾ ਮਾਡਲ ਨਾਲ ਖੇਤੀ ਦੁਨੀਆਂ 'ਚ ਆਵੇਗਾ ਨਵਾਂ ਇਨਕਲਾਬ : ਸੁਖਬੀਰ ਬਾਦਲ PRINT ਈ ਮੇਲ
ਅਲਾਜੂਏਲਾ (ਕੋਸਟਾ ਰੀਕਾ)/ਚੰਡੀਗੜ੍ਹ, 9 ਸਤੰਬਰ  : ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਗਰੀਨ ਹਾਊਸ ਖੇਤੀ ਦੇ ਕੋਸਟਾ ਰੀਕਾ ਮਾਡਲ ਤੋਂ ਬੇਹੱਦ ਪ੍ਰਭਾਵਤ ਹੋਏ ਹਨ। ਇਸ ਤਕਨੀਕ ਨਾਲ ਕੀਤੀ ਜਾਂਦੀ ਖੇਤੀ ਨਾਲ ਜਿਥੇ ਫ਼ਸਲਾਂ ਦੀ ਗੁਣਵੱਤਾ ਅਤੇ ਝਾੜ ਵਿਚ ਵਾਧਾ ਹੁੰਦਾ ਹੈ, ਉਥੇ ਕਿਸਾਨਾਂ ਨੂੰ ਵੀ ਉਨ੍ਹਾਂ ਦੀਆਂ ਫ਼ਸਲਾਂ ਦਾ ਮੁਨਾਫ਼ੇਮੰਦ ਭਾਅ ਮਿਲ ਜਾਂਦਾ ਹੈ। ਚੇਤੇ ਰਹੇ ਕਿ ਉਪ ਮੁੱਖ ਮੰਤਰੀ ਭਾਰਤ ਦੀ ਉਸ ਉੱਚ ਪਧਰੀ ਟੀਮ ਦਾ ਹਿੱਸਾ ਹਨ ਜੋ ਕੋਸਟਾ ਰੀਕਾ ਵਿਖੇ ਫ਼ਸਲਾਂ ਦੇ ਝਾੜ ਅਤੇ ਗੁਣਵੱਤਾ ਵਿਚ ਵਾਧੇ ਲਈ ਲੋੜੀਂਦੀਆਂ ਤਕਨੀਕੀ ਪਹਿਲ-ਕਦਮੀਆਂ ਦਾ ਅਧਿਐਨ ਕਰ ਰਹੀ ਹੈ। ਸੁਖਬੀਰ ਸਿੰਘ ਬਾਦਲ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨਾਲ ਬਰਾਜ਼ੀਲ ਦੇ ਦੌਰੇ 'ਤੇ ਗਏ ਹੋਏ ਹਨ। ਇਸ ਸਬੰਧੀ ਪੰਜਾਬ ਸਰਕਾਰ ਦੇ ਇਕ ਅਧਿਕਾਰੀ ਨੇ ਦਸਿਆ ਕਿ ਉਨ੍ਹਾਂ ਅੱਜ ਕੋਸਟਾ ਰੀਕਾ ਦੇ ਵੱਖ-ਵੱਖ ਹਿੱਸਿਆਂ ਵਿਚ ਚਾਰ ਅਜਿਹੇ ਖੇਤੀ ਫ਼ਾਰਮਾਂ ਦਾ ਦੌਰਾ ਕੀਤਾ, ਜਿਥੇ ਕਿਸਾਨਾਂ ਵਲੋਂ ਲੈਟਿਊਸ ਸਲਾਦ, ਸੈਲਰੀ ਸਲਾਦ, ਟਮਾਟਰ, ਮਿੱਠੀਆਂ ਮਿਰਚਾਂ ਅਤੇ ਧਨੀਆ ਆਦਿ ਦੀ ਖੇਤੀ ਕੀਤੀ ਜਾ ਰਹੀ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ
 
ਗਰਭਕਾਲ ਸਮੇਂ ਬੱਚੇ 'ਚ ਵਿਟਾਮਿਨ ਡੀ ਦੀ ਕਮੀ ਨਾਲ ਹੋ ਸਕਦੀ ਹੈ ਦਿਮਾਗੀ ਬਿਮਾਰੀ PRINT ਈ ਮੇਲ
ਮੁੰਬਈ, 9 ਸਤੰਬਰ  ਮਾਪਿਆਂ ਲਈ ਇਕ ਨਵੀ ਖਬਰ ਹੈ। ਇਕ ਅਧਿਐਨ ਵਿਚ ਦੇਖਿਆ ਗਿਆ ਹੈ ਕਿ ਗਰਭ ਵਿਚ ਰਹਿਣ ਦੌਰਾਣ ਲੋੜੀਂਦੀ ਮਾਤਰਾ ਵਿਚ ਵਿਟਾਮਿਨ ਡੀ ਨਾ ਮਿਲਣ ਬੱਚੇ ਨੂੰ ਅੱਗੇ ਚੱਲ ਕੇ ਇੱਕ ਤਰ੍ਹਾਂ ਦੀ ਪਾਗਲਪਨ ਦੀ ਬਿਮਾਰੀ ' ਸ਼ਿਜੋਫ੍ਰੇਨੀਆ' ਦਾ ਸ਼ਿਕਾਰ ਹੋਣ ਦਾ ਖਤਰਾ ਵਧ ਜਾਂਦਾ ਹੈ । ਸਿਹਤਮੰਦ ਹੱਡੀਆਂ ਦੇ ਵਿਕਾਸ ਲਈ ਜ਼ਰੂਰੀ ਸਨਸ਼ਾਈਲ ਹਾਰਮੋਨ ਸਿਹਤਮੰਦ ਦਿਮਾਗ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਅਧਿਐਨ ਦੌਰਾਨ ਡੈਲਮਾਰਕ ਵਿਚ ਨਵਜੰਮੇ ਬੱਚਿਆਂ ਦੀ ਰੈਗੂਲਰ ਜਾਂਚ ਹੇਠ ਉਨ੍ਹਾਂ ਦੇ ਖੂਨ ਦੇ ਨਮੂਨਿਆਂ ਦੀ ਵਰਤੋਕੀਤੀ ਗਈ ਸੀ। 3 ਸਾਲਾਂ ਤਕ ਕੀਤੇ ਗਏ ਇਸ ਅਧਿਅੇੈਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਗਰਭਵਤੀ ਔਰਤਾਂ ਤੇ ਨਵਜੰਮੇ ਬੱਚਿਆਂ ਦੇ ਸਰੀਰ ਵਿਚ ਵਿਟਾਮਿਨ ਡੀ ਦਾ ਲੈਵਲ ਵਧਾਉਣ ਨਾਲਸ਼ਿਜੋਫ੍ਰੇਨੀਆ ਦਾ ਖਤਰਾ ਘੱਟ ਕੀਤਾ ਜਾ ਸਕਦਾ ਹੈ। ਪ੍ਰੈਸਟੇਟ ਕੈਂਸਰ ਤੋਂ ਬਚਾ ਸਕਦੈ ਟਮਾਟਰਪ੍ਰੈਸਟੇਟ ਕੈਂਸਰ ਤੋ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਟਮਾਟਰ ਖਾਓ । ਇਕ ਤਾਜ਼ਾ ਅਧਿਐਨ ਅਨੁਸਾਰ ਟਮਾਟਰ ਆਦਮੀਆਂ ਨੂੰ ਪ੍ਰੋਸਟੇਟ ਕੈਂਸਰ ਤੋਂ ਬਚਾਉਂਦਾ ਹੈ। ਨਾਲ ਹੀ ਇਹ ਟਿਊਮਰ ਦੇ ਰੋਗੀਆਂ ਦੇ ਸਰੀਰ ਵਿਚ ਇਸ ਬਿਮਾਰੀ ਦੇ ਵਧਣ ਦੀ ਰਫਤਾਰ ਨੂੰ ਘੱਟ ਕਰਨ ਵਿਚ ਵੀ ਮਦਦ ਕਰਦਾ ਹੈ। ਇਸ ਖੋਜ ਲਈ ਪੁਸ਼ਤੈਲੀ ਤੌਰ 'ਤੇ ਕੈਸਰ ਦੇ ਸ਼ਿਕਾਰ ਹੋਣ ਦੇ ਜ਼ਿਆਦਾ ਖਤਰੇ ਵਾਲੇ ਚੂਹਿਆਂ , ਤੇ ਅਧਿਐਨ ਕੀਤਾ ਗਿਆ । ਇਸ ਦੌਰਾਨ ਦੇਖਿਆ ਗਿਆ ਕਿ ਰੋਜ਼ਾਨਾ ਟਮਾਟਰ ਦਾ ਸਤ ਖਾਣ ਵਾਲੇ ਚੂਹੇ ਘੱਟ ਬਿਮਾਰ ਪਏ ਅਤੇ ਉਨ੍ਹਾਂ ਜ਼ਿਆਦਾ ਲੰਮੀ ਜ਼ਿੰਦਗੀ ਜੀਵੀ । ਕੁਝ ਵਿਗਿਆਨੀ ਟਮਾਟਰਾਂ ਨੂੰ ਬਿਮਾਰੀ ਰੋਕੂ
 
ਉਮਰ ਤਾਂ ਇਕ ਗਿਣਤੀ ਹੈ : ਆਸ਼ਾ ਭੌਂਸਲੇ PRINT ਈ ਮੇਲ
ਮੁੰਬਈ, 9 ਸਤੰਬਰ  ਆਸ਼ਾ ਭੌਂਸਲੇ ਅੱਜ 77 ਵਰ੍ਹਿਆਂ  ਦੀ ਹੋ ਗਈ ਹੇੈ ਫਿਰ ਵੀ ਉਸ ਦੀ ਆਵਾਜ਼ ਵਿਚ ਪਹਿਲਾਂ ਵਾਲੀ ਲਰਜ਼ ਅਤੇ ਖਿੱਚ ਬਰਕਰਾਰ ਹੈ। ਉਸਨੇ ਅਯਾਜ਼ ਮੈਮਨ ਨਾਲ ਇਕ ਵਿਸ਼ੇਸ਼ ਮੁਲਾਕਾਤ ਵਿਚ ਆਪਣੀ ਸਦਾਬਹਾਰ ਜਵਾਨੀ,ਲਤਾ ਮੰਗਸ਼ਕਰ ਅਤੇ ਪਹਿਨਾ ਵਾਲੇ ਅਤੇ ਅਜੋਕੇ ਫਿਲਮੀ ਸੰਗੀਤ ਬਾਰੇ ਖੁੱਲ ਕੇ ਗੱਲਾ ਕੀਤੀਆਂ । ਇਸ ਇੰਟਰਵਿਊ ਦੇ ਕੁਝ ਅੰਸ਼ ਪਾਠਕਾਂ ਦੇ ਰੂ ਬ ਰੂ ਇਹ ਪੁੱਛੇ ਜਾਣ ' ਤੇ ਕਿ ਤੁਸੀ 77 ਸਾਲਾਂ ਦੇ ਹੋ ਗਏ ਹੋ ਪਰ 47 ਤੋਂ ਵੱਧ ਉਮਰ ਦੇ ਨਹੀਂ ਦਿਸਦੇ ਅਤੇ 27 ਕੁ ਸਾਲਾਂ ਜਿੰਨੇ ਸਜ਼ਬੂਤ ਲਗਦੇ ਹੋ । ਤੁਹਾਡੀ ਇਸ ਸਦੀਵੀ ਜਵਾਨੀ ਦਾ ਕੀ ਰਾਜ਼ ਹੈ? ਤਾਂ ਆਸ਼ਾ ਦਾ ਉੱਤਰ ਸੀ, '' ਲੋਕ ਮੈਨੂੰ ਹਮੇਸ਼ਾ ਪੁੱਛਦੇ ਹਨ ਕਿ ਮੈਂ ਆਭਦੀ ਊਰਜਾ ਕਿਥੋਂ ਹਾਸਲ ਕਰਦੀ ਹਾਂ ਅਤੇ ਮੈਂ ਉਨ੍ਹਾਂ ਨੂੰ ਹਮੇਸ਼ਾ ਦੱਸਦੀ ਹਾਂ ਇਹ ਮੇਰੇ ਅੰਦਰੋਂ ਹੈ। ਅੱਗੇ ਵਲ ਦੇਖਦੀ ਹਾਂ , ਪਿੱਛੇ ਨਹੀਂ ਵਿਅਕਤੀ ਨੂੰ ਇਕ ਨਦੀ ਵਾਂਗ ਹੋਣਾ ਚਾਹੀਦਾ ਹੈ ਜਿਹੜੀ ਲਗਾਤਾਰ ਵਗਦੀ ਹੈ । ਨਾ ਕਿ ਇਕ ਤਲਾਬ ਵਾਂਗ ਜਿਸ ਵਿਚ ਪਾਣੀ ਸੜਦਾ ਰਹਿੰਦਾ ਹੈ । ਲਤਾ ਜੀ ਅਤੇ ਆਪਣੇ ਵਿਚਕਾਰ ਪੇਸ਼ਾਵਾਰਨਾ ਮੁਕਾਬਲੇ ਬਾਰੇ ਆਸ਼ਾ ਭੌਸ਼ਲੇ ਨੇ ਕਿਹੀ ,''ਮੁਕਾਬਲੇ ਲਈ ਸਮਾਂ ਕਿਥੇ ਸੀ? ਉਹ ਪਿਆਰ ਗੀਤ ਅਤੇ ਹੋਰ ਗੀਤ ਗਾਉਂਦੀ ਹੁੰਦੀ ਸੀ ਜਦਕਿ ਮੈਂ ਗਜ਼ਲਾਂ , ਕੱਵਾਲੀਆਂ ਆਦਿ ਜ਼ਿਆਦਾ ਗਾਈਆਂ ਹਨ । ਮੈਂ ਆਪਣੀ ਕੰਮ ਅਤੇ ਪਰਿਵਾਰ ਵਿਚ ਇੰਨਾ ਰੁੱਝੀ ਹੋਈ ਸੀ ਕਿ ਮੈਂ ਕਦੇ ਪ੍ਰਵਾਰ ਨਹੀਂ ਕੀਤੀ ਕਿ ਹੋਰ ਕੋਈ ਕੀ ਰਿਹਾ ਸੀ । ਇਹੀ ਵਜ੍ਹਾ ਹੈ ਕਿ ਮੇਰੇ ਨਾਂ ' ਤੇ 13੦੦੦ ਗੀਤ ਹਨ । ਲੋਕਾਂ ਨੇ ਸਾਡੇ ਘਰ ਵਿਚ ਹੀ ਮੁਕਾਬਲੇਬਾਜ਼ੀ ਦੀਆਂ ਕਹਾਣੀਆਂ ਬਣਾ ਲਈਆਂ ਹਨ। ਮੇੈਂ ਇਲਸਾਨ ਹਾਂ, ਇਕ ਔਰਤ ਹਾਂ ਅਤੇ
 
ਕਾਲ ਗਰਲ ਦੇ ਸਹਾਰੇ ਹੋਈ ਸੀ ਮੈਚ ਫਿਕਸਿੰਗ ਦੀ ਸੌਦੇਬਾਜ਼ੀ PRINT ਈ ਮੇਲ
ਮੁੰਬਈ, 9 ਸਤੰਬਰ : ਮੈਚ ਫਿਕਸਿੰਗ ਵਿਵਾਦ ਵਿਚ ਫਸੇ ਪਾਕਿਸਤਾਨੀ ਕ੍ਰਿਕਟ ਮੁਹੰਮਦ ਆਸਿਫ ਦੀ ਸਾਬਕਾ ਪ੍ਰੇਮਿਕਾ ਨੇ ਖੁਲਾਸਾ ਕੀਤਾ ਹੈ ਕਿ ਆਸਿਫ ਮੈਚ ਫਿਕਸਿੰਗ ਦੀ ਸੌਦੇਬਾਜ਼ੀ ਵਿਚ ਕਾਲ ਗਰਲ ਦੀ ਵਰਤੋਂ ਕਰਦੇ ਸਨ। ਵੀਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਸਿਫ 'ਤੇ ਨਜ਼ਰ ਰੱਖਣ ਦੇ ਲਈ ਜਾਸੂਸ ਦੀ ਵਰਤੋਂ ਕੀਤੀ ਅਤੇ ਇਸੇ ਜਾਸੂਸ ਨੇ ਪਾਕਿਸਤਾਨੀ ਕ੍ਰਿਕਟ ਦੇ ਬਾਰੇ ਕਿਹਾ ਕਿ ਮਾਡਲਜ਼, ਅਭਿਨੇਤਰੀਆਂ ਅਤੇ ਕਾਲ ਗਰਲ ਦੇ ਬਿਨਾਂ ਮੈਚ ਫਿਕਸ ਕਰ ਪਾਉਣਾ ਉਸ ਦੇ ਲਈ ਮੁਸ਼ਕਿਲ ਸੀ। ਵੀਨਾ ਦਾ ਕਹਿਣਾ ਹੈ ਕਿ ਸਾਬਕਾ ਪ੍ਰੇਮੀ ਆਸਿਫ ਦੇ ਖਿਲਾਫ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੂੰ ਸਬੂਤ ਦੇਣ ਤੋਂ ਬਾਅਦ ਉਸ ਦੀ ਜਾਨ ਨੂੰ ਵੀ ਖਤਰਾ ਹੈ। ਉਸ ਨੇ ਆਸਿਫ 'ਤੇ ਨਜ਼ਰ ਰੱਖਣ ਦੇ ਲਈ 8 ਤੋਂ 23 ਨਵੰਬਰ 2009 ਦੇ ਵਿਚ ਇਕ ਜਾਸੂਸ ਦੀ ਮਦਦ ਲਈ ਸੀ। ਜਾਸੂਸ ਵੱਲੋਂ ਕੀਤੇ ਗਏ ਖੁਲਾਸੇ ਬੇਹੱਦ ਹੈਰਾਨ ਕਰਨ ਵਾਲੇ ਸਨ। ਆਸਿਫ ਵਿਦੇਸ਼ ਦੌਰੇ ਦੇ ਸਮੇਂ ਕਈ ਨਵੀਆਂ ਅਭਿਨੇਤਰੀਆਂ, ਮਾਡਲਾਂ ਦੇ ਨਾਲ ਸਮਾਂ ਗੁਜ਼ਰਦਾ ਸੀ। ਸੱਟੇਬਾਜ਼ ਇਨ੍ਹਾਂ ਕੁੜੀਆਂ ਦੇ ਜ਼ਰੀਏ ਖਿਡਾਰੀਆਂ ਤੱਕ ਆਪਣੇ ਸੁਨੇਹੇ ਪਹੁੰਚਾਉਂਦੇ ਸਨ। ਜਾਸੂਸ ਨੇ
 
.... ਹੁਣ ਇਰਾਨ ਨੇ ਬਣਾ ਲਿਆ ਐਟਮ ਬੰਬ PRINT ਈ ਮੇਲ
 ਲੰਡਨ, 9 ਸਤੰਬਰ : ਅਮਰੀਕਾ ਅਤੇ ਸੰਯੁਕਤ ਰਾਸ਼ਟਰ ਦੇ ਲੱਖ ਦਬਾਅ ਦੇ ਬਾਵਜੂਦ ਇਰਾਨ ਐਟਮੀ ਮਿਜ਼ਾਇਲ ਬਣਾਉਣ ਦੇ ਅਖੀਰਲੇ ਪੜਾਅ ਵਿਚ ਪਹੁੰਚ ਚੁੱਕਾ ਹੈ। ਇਹ ਖੁਲਾਸਾ ਕਿਸੇ ਹੋਰ ਨੇ ਨਹੀਂ ਬਲਕਿ ਖੁਦ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਨੇ ਕੀਤਾ।
 ਏਜੰਸੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੁਰੱਖਿਆ ਪ੍ਰੀਸ਼ਦ ਦੇ ਕਰੜੇ ਪ੍ਰਬੰਧਾਂ ਅਤੇ ਅਮਰੀਕਾ ਸਹਿਤ ਸੰਸਾਰ ਭਰ ਦੇ ਸੰਗਠਨਾਂ ਦੇ ਭਾਰੀ ਦਬਾਅ ਦੇ ਬਾਵਜੂਦ ਈਰਾਨ ਨੇ ਯੂਰੇਨੀਅਮ ਤਿਆਰ ਕਰ ਲਿਆ ਹੈ। ਇਰਾਨ ਦੇ ਵਿਗਿਆਨੀਆਂ ਨੇ ਲਗਭਗ 22 ਕਿਲੋ ਯੂਰੇਨੀਅਮ ਬਣਾਉਣ ਵਿਚ ਸਫਲਤਾ ਹਾਸਲ ਕਰ ਲਈ ਹੈ। ਟੈਲੀਗ੍ਰਾਫ ਦੇ ਅਨੁਸਾਰ ਇਰਾਨ ਦੇ ਕੋਲ ਇਸ ਸਮੇਂ ਜਿੰਨਾ ਯੂਰੇਨੀਅਮ ਹੈ ਉਹ ਸਮੁੱਚੇ ਖੇਤਰ ਵਿਚ ਤਬਾਹੀ ਫੈਲਾਉਣ ਦੇ ਲਈ ਕਾਫੀ ਹੈ।
ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਨੇ ਆਪਣੀ ਇਕ ਗੁਪਤ ਰਿਪੋਰਟ ਵਿਚ ਕਿਹਾ ਹੈ ਕਿ ਇਰਾਨ ਨੇ ਆਪਣੇ ਐਟਮੀ ਪ੍ਰੋਗਰਾਮ ਦੀ ਜਾਂਚ ਦੇ ਕੰਮ ਵਿਚ ਰੁਕਾਵਟ ਪਾਈ ਹੈ।
 ਉਸ ਨੇ ਪ੍ਰਮਾਣੂ ਏਜੰਸੀ ਦੇ ਇੰਸਪੈਕਟਰਾਂ ਦੀ ਚੋਣ 'ਤੇ ਵਾਰ ਵਾਰ ਖੇਦ ਪ੍ਰਗਟ ਕੀਤਾ ਹੈ। ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਦਾ ਕਹਿਣਾ ਹੈ ਕਿ ਇਰਾਨ ਇਨ੍ਹਾਂ ਇੰਸਪੈਕਟਰਾਂ ਨੂੰ ਉਹ ਜਾਣਕਾਰੀ ਨਹੀਂ ਦੇ ਰਿਹਾ ਜੋ ਕਿ ਉਨ੍ਹਾਂ ਨੂੰ ਦੇਣੀ ਬਣਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅੰਤਰਰਾਸ਼ਟਰੀ ਭਾਈਚਾਰੇ ਦਾ ਦਬਾਅ ਅਤੇ ਪ੍ਰਮਾਣੂ ਊਰਜਾ ਵਾਲੇ ਦੇਸ਼ਾਂ ਦੇ ਦਬਾਅ ਨੂੰ ਇਰਾਨ ਕਿੱਥੋਂ ਤੱਕ ਕਬੂਲਦਾ ਹੈ ਅਤੇ
 
ਅਯੁੱਧਿਆ ਬਾਰੇ ਹਾਈ ਕੋਰਟ ਦਾ ਫੈਸਲਾ 24 ਨੂੰ PRINT ਈ ਮੇਲ
ਲਖਨਊ, 9 ਸਤੰਬਰ : ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਵੱਲੋਂ ਅਯੁੱਧਿਆ ਜ਼ਮੀਨ ਵਿਵਾਦ ਦੇ 60 ਸਾਲਾਂ ਤੋਂ ਚੱਲ ਰਹੇ ਮੁੱਕਦਮੇ ਦਾ ਫੈਸਲਾ 24 ਸਤੰਬਰ ਨੂੰ ਸੁਣਾਇਆ ਜਾਵੇਗਾ। ਅਦਾਲਤ ਦੇ ਫੈਸਲੇ ਮਗਰੋਂ ਦੇਸ਼ ਵਿਚ ਸਿਆਸੀ ਮਾਹੌਲ ਭਖਣ ਦੀ ਸੰਭਾਵਨਾ ਹੈ। 26 ਜੁਲਾਈ ਨੂੰ ਜਸਟਿਸ ਐਸ.ਯੂ. ਖਾਨ, ਸੁਧੀਰ ਅਗਰਵਾਲ ਤੇ ਡੀ.ਵੀ. ਸ਼ਰਮਾ 'ਤੇ ਆਧਾਰਤ ਵਿਸ਼ੇਸ਼ ਬੈਂਚ ਨੇ ਇਸ ਵਿਵਾਦਗ੍ਰਸਤ ਜ਼ਮੀਨ ਬਾਰੇ ਫੈਸਲਾ ਰਾਖਵਾਂ ਰੱਖ ਲਿਆ ਸੀ। ਅਦਾਲਤ ਦੇ ਸਾਹਮਣੇ ਤਿੰਨ ਮੁੱਦੇ ਹਨ। ਪਹਿਲਾ ਇਹ ਹੈ ਕਿ ਇੱਥੇ 1538 ਤੋਂ ਪਹਿਲਾਂ ਕਦੇ ਮੰਦਰ ਸੀ ਜਾਂ ਨਹੀਂ। ਦੂਜਾ ਬਾਬਰੀ ਕਮੇਟੀ ਨੇ ਜਿਹੜਾ ਦਾਅਵਾ 1961 'ਚ ਕੀਤਾ ਸੀ ਕੀ ਉਹ ਕਾਨੂੰਨੀ ਤੌਰ 'ਤੇ ਦਾਅਵਾ ਦਾਇਰ ਕਰਨ ਦੀ ਸਮਾਂ ਸੀਮਾ ਦੀ ਉਲੰਘਣਾ ਕਰਦਾ ਹੈ। ਤੀਜਾ ਕੀ ਮੁਸਲਮਾਨਾਂ ਨੇ ਇਸ ਥਾਂ ਦਾ ਬੈਅਨਾਮਾ ਧੱਕੇ ਨਾਲ ਕਰਵਾਇਆ ਸੀ। ਪਹਿਲਾ ਮੁਕੱਦਮਾ 1950 ਵਿਚ ਗੋਪਾਲ ਸਿੰਘ ਨੇ ਕੀਤਾ ਸੀ। ਦੂਜਾ ਮੁਕੱਦਮਾ ਵੀ 1950 ਵਿਚ ਪਰਮਹੰਸ ਤਾਰਾਚੰਦਰ ਨੇ ਪਾਇਆ ਸੀ। ਤੀਜਾ ਕੇਸ 1959 ਵਿਚ ਨਿਰਮੋਹੀ ਅਖਾੜਾ ਨੇ, ਚੌਥਾ ਕੇਸ 1961 'ਚ ਉੱਤਰ ਪ੍ਰਦੇਸ਼ ਸੁੰਨੀ ਸੈਂਟਰਲ ਬੋਰਡ
 
ਹਰ ਤੀਸਰਾ ਭਾਰਤੀ ਹੈ ਭ੍ਰਿਸ਼ਟ PRINT ਈ ਮੇਲ
ਨਵੀਂ ਦਿੱਲੀ, 9 ਸਤੰਬਰ  : ਸੀ ਵੀ ਸੀ ਦੇ ਪ੍ਰਮੁੱਖ ਸ੍ਰੀ ਸਿਨਹਾ ਨੇ ਦੇਸ਼ ਦੇ ਲੋਕਾਂ ਵਿਚ  ਭ੍ਰਿਸ਼ਟਾਚਾਰ ਵਧਣ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਹਰ ਤੀਸਰਾ ਵਿਅਕਤੀ ਪੂਰੀ ਤਰ੍ਹਾਂ ਨਾਲ ਭ੍ਰਿਸ਼ਟ ਹੋ ਚੁੱਕਾ ਹੈ ਜਦਕਿ ਹਰ ਦੂਸਰਾ ਵਿਅਕਤੀ ਭ੍ਰਿਸ਼ਟਾਚਾਰ ਰੂਪੀ ਦਲਦਲ ਦੇ ਕਿਨਾਰੇ 'ਤੇ ਬੈਠਾ ਹੈ।  ਉਨ੍ਹਾਂ ਦੀ ਸਲਾਹ ਹੈ ਕਿ ਭ੍ਰਿਸ਼ਟਾਚਾਰ ਦੀ ਸਮੱਸਿਆ ਦਾ ਮੁੱਖ ਕਾਰਨ ਥੋੜ੍ਹੇ ਲੋਕਾਂ ਦੇ ਹੱਥਾਂ ਵਿਚ ਜ਼ਿਆਦਾ ਧਨ ਦਾ ਜਮ੍ਹਾਂ ਹੋਣਾ ਹੈ। ਪਿਛਲੇ ਹਫਤੇ ਸੀ ਵੀ ਸੀ ਦੇ ਅਹੁਦੇ ਤੋਂ ਰਿਟਾਇਰ ਹੋਏ ਸ੍ਰੀ ਸਿਨਹਾ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਉਨ੍ਹਾਂ ਦੇ  ਕਾਰਜਕਾਲ ਦਾ ਸਭ ਤੋਂ ਖਰਾਬ ਦੌਰ ਭ੍ਰਿਸ਼ਟਾਚਾਰ ਨੂੰ ਵਧਦੇ ਹੋਏ ਵੇਖਣਾ ਰਿਹਾ। ਉਨ੍ਹਾਂ ਨੇ ਦੇਖਿਆ ਕਿ ਕਿਵੇਂ ਲੋਕ ਪੈਸੇ ਨੂੰ ਹੀ ਆਪਣਾ ਸਭ ਕੁਝ ਸਮਝਣ ਲੱਗ ਪਏ ਹਨ। ਪੁਰਾਣੇ ਜ਼ਮਾਨੇ ਦੀ ਯਾਦ ਤਾਜ਼ਾ ਕਰਦੇ ਹੋਏ ਸ੍ਰੀ ਸਿਨਹਾ ਨੇ ਕਿਹਾ ਕਿ ਜਦ ਉਹ ਵੱਡੇ ਹੋ ਰਹੇ ਸਨ ਤਾਂ ਉਨ੍ਹਾਂ ਨੂੰ ਯਾਦ ਹੈ ਕਿ ਜੇਕਰ ਕੋਈ ਭ੍ਰਿਸ਼ਟ ਵਿਅਕਤੀ ਆਪਣੀ ਕਰਤੂਤ ਵਿਖਾਉਂਦਾ ਸੀ ਤਾਂ ਉਸ ਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਕਾਰਨ ਕਿ ਉਹ ਅਜਿਹੀ ਹਕਰਤ ਨਹੀਂ ਕਰਦਾ ਸੀ,ਪਰ ਹੁਣ ਸਥਿਤੀ ਬਿਲਕੁਲ ਬਦਲ ਚੁੱਕੀ ਹੈ। ਹੁਣ ਸਾਡੇ ਦੇਸ਼ ਦੇ ਲੋਕਾਂ ਨੇ ਭ੍ਰਿਸ਼ਟਾਚਾਰ ਨੂੰ ਸਮਾਜਿਕ ਤੌਰ  'ਤੇ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨੇ ਕਿਹਾ
 
ਸੇਵਾ ਮੁਕਤ ਫੌਜੀਆਂ ਲਈ ਵੱਖਰਾ ਤਨਖਾਹ ਕਮਿਸ਼ਨ ਬਣਾਉਣ ਦੀਆਂ ਸੰਭਾਵਨਾਵਾਂ PRINT ਈ ਮੇਲ
ਨਵੀਂ ਦਿੱਲੀ, 9 ਸਤੰਬਰ : ਤਨਖਾਹਾਂ ਦੇ ਝੇੜਿਆਂ 'ਚ ਫੌਜੀਆਂ ਦੀ ਖੱਜਲ-ਖੁਆਰੀ ਕਰਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਦੀ ਚੰਗੀ ਝਾੜਝੰਬ ਕਰਦਿਆਂ ਅੱਜ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਇਹ ਸੇਵਾ 'ਚ ਤੇ ਸੇਵਾ ਮੁਕਤ ਫੌਜੀਆਂ ਲਈ ਵੱਖਰਾ ਤਨਖਾਹ ਕਮਿਸ਼ਨ ਬਣਾਉਣ ਦੀਆਂ ਸੰਭਾਵਨਾਵਾਂ ਦੇਖੇ। ਜਸਟਿਸ ਮਾਰਕੰਡੇਯ ਕਾਟਜੂ ਤੇ ਟੀ.ਐਸ. ਠਾਕੁਰ 'ਤੇ ਆਧਾਰਤ ਬੈਂਚ ਨੇ ਅਟਾਰਨੀ ਜਨਰਲ ਜੀ.ਈ. ਵਾਹਨਵਟੀ ਤੇ ਸਾਲਿਸਟਰ ਜਨਰਲ ਗੋਪਾਲ ਸੁਬਰਾਮਨੀਅਮ ਨੂੰ ਕਿਹਾ ਕਿ ਉਹ ਸਰਕਾਰ ਤੋਂ ਹਦਾਇਤਾਂ ਲੈਣ ਕਿ ਕੀ ਉਹ (ਸਰਕਾਰ) ਵੱਖਰਾ ਤਨਖਾਹ ਕਮਿਸ਼ਨ ਕਾਇਮ ਕਰਨ ਬਾਰੇ ਸੋਚ ਸਕਦੀ ਹੈ। ਜਿਸਦੇ ਮੁਖੀ ਭਾਰਤ ਦੇ ਸੇਵਾਮੁਕਤ ਚੀਫ ਜਸਟਿਸ ਜਾਂ ਸੁਪਰੀਮ ਕੋਰਟ ਦਾ ਕੋਈ ਜੱਜ ਬਣ ਸਕਦਾ ਹੋਵੇ।
ਬੈਂਚ ਨੇ ਚਾਣਕੀਆ ਵੱਲੋਂ ਚੰਦਰਗੁਪਤ ਮੌਰੀਆ ਨੂੰ ਦਿੱਤੀ ਸਲਾਹ ਦਾ ਹਵਾਲਾ ਦੇ ਕੇ ਕਿਹਾ, ''ਜਿਸ ਦਿਨ ਸੈਨਿਕਾਂ ਨੂੰ ਤਨਖਾਹਾਂ ਲਈ ਲੜਨਾ ਪੈ ਗਿਆ, ਉਹ ਦੇਸ਼ ਲਈ ਉਦਾਸੀ ਭਰਿਆ ਦਿਨ ਹੋਵੇਗਾ।'' ਸੁਪਰੀਮ ਕੋਰਟ ਨੇ ਕਿਹਾ ਕਿ ਚਾਣਕੀਆ ਦੀ ਇਹ ਸਲਾਹ ਅੱਜ ਵੀ ਤਰਕਸੰਗਤ ਹੈ ਤੇ ਇਹ ਬਦਕਿਸਮਤੀ ਹੈ ਕਿ ਸੈਨਿਕਾਂ ਨੂੰ ਆਪਣੀਆਂ ਤਨਖਾਹਾਂ ਸਬੰਧੀ ਤਰੁੱਟੀਆਂ ਠੀਕ ਕਰਾਉਣ ਲਈ ਅਦਾਲਤਾਂ 'ਚ ਪੁੱਜਣਾ ਪੈ ਰਿਹਾ ਹੈ। ਬੈਂਚ ਨੇ ਕਿਹਾ ਕਿ ਫੌਜ ਜਿਹੇ ਅਨੁਸ਼ਾਸਨ ਬੱਧ ਲੋਕਾਂ ਨੂੰ ਲੜਨ ਲਈ ਮਜਬੂਰ ਨਾ ਕੀਤਾ ਜਾਵੇ। ਇਹ ਦੇਸ਼ ਦੇ ਹਿੱਤ ਵਿਚ ਨਹੀਂ ਹੈ। ਅਦਾਲਤ ਨੇ ਇਹ ਟਿੱਪਣੀਆਂ ਕਈ ਸੇਵਾ 'ਚ ਤੇ ਕਈ ਸੇਵਾਮੁਕਤ ਫੌਜੀ ਅਧਿਕਾਰੀਆਂ ਦੀਆਂ ਪਟੀਸ਼ਨਾਂ 'ਤੇ ਕਾਰਵਾਈ ਦੌਰਾਨ ਕੀਤੀਆਂ, ਜੋ ਉਨ੍ਹਾਂ ਨੂੰ ਪੰਜਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਵਧੀ ਹੋਈ 'ਰੈਂਕ ਤਨਖਾਹ' ਦੇਣ ਤੋਂ ਸਰਕਾਰ ਵੱਲੋਂ ਇਨਕਾਰ ਕੀਤੇ ਜੀਆਂ ਦੀਆਂ ਰਿਪੋਰਟਾਂ ਦੇ ਵਿਰੋਧ ਕਰਨ 'ਚ ਦਾਇਰ ਕਰਨਗੀਆਂ ਪਈਆਂ। ਅਦਾਲਤ ਨੇ ਕਿਹਾ ਕਿ ਉਨ੍ਹਾਂ ਲਈ ਵਰਤਮਾਨ ਤਨਖਾਹ ਕਮਿਸ਼ਨ ਦੇ ਮੁਖੀ ਨੌਕਰਸ਼ਾਹ ਹਨ, ਜੋ ਉਨ੍ਹਾਂ ਦੀਆਂ ਮੁਸ਼ਕਲਾਂ ਸਮਝਣ
 
ਫਰਾਂਸ ਵਿਚ ਰਿਟਾਇਰਮੈਂਟ ਉਮਰ ਵਧਾਉਣ ਦਾ ਵਿਆਪਕ ਵਿਰੋਧ PRINT ਈ ਮੇਲ
 ਪੈਰਿਸ, 8 ਸਤੰਬਰ  ਫਰਾਂਸ ਵਿਚ  ਰਿਟਾਇਰਮੈਂਟ ਦੀ ਉਮਰ 60 ਸਾਲ ਤੋਂ ਵਧਾ ਕੇ 62 ਸਾਲ ਕਰਨ ਦਾ ਫੈਸਲਾ ਸਰਕਾਰ ਨੂੰ ਹੁਣ ਭਾਰੀ ਪੈਣ ਲੱਗਾ ਹੈ ਕਿਉਂਕਿ ਫਰਾਂਸ ਦੀ ਜਨਤਾ ਹੁਣ ਇਸ ਦਾ ਵਿਆਪਕ ਵਿਰੋਧ ਕਰ ਰਹੀ ਹੈ। ਇਸ ਬਾਰੇ ਵਿਚ ਸਮੁੱਚਾ ਫਰਾਂਸਿਸੀ ਉਦਯੋਗ ਜਗਤ ਹੜਤਾਲ ਉਤੇ ਹੈ। ਬੀਤੇ ਦਿਨੀਂ ਪੈਨਸ਼ਨ ਸੁਧਾਰ ਬਿਲ ਸੰਸਦ ਵਿਚ ਪੇਸ਼ ਕੀਤਾ ਗਿਆ। ਜਿਸ ਵਿਚ ਕਿ ਰਿਟਾਇਰਮੈਂਟ ਦੀ ਉਮਰ ਵਧਾਉਣ ਦੀ ਸਿਫਾਰਸ਼ ਕੀਤੀ ਗਈ ਹੈ।
 ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜੀ ਦਾ ਕਹਿਣਾ ਹੈ ਕਿ ਉਮਰਦਰਾਜ ਲੋਕਾਂ ਦੀ ਵਧਦੀ ਸੰਖਿਆ ਦੀ ਸਮੱਸਿਾ ਨਾਲ ਨਿਪਟਣ ਦੇ ਲਈ ਪੇਨਸ਼ਨ ਯੋਜਨਾ ਸੁਧਾਰ ਕਰਨਾ  ਜ਼ਰੂਰੀ ਹੈ। ਉਧਰ, ਮਜ਼ਦੂਰ ਸੰਘ ਦਾ ਕਹਿਣਾਹੈ ਕਿ ਸਰਕਾਰੀ ਕਾਨੂੰਨ ਦੇ ਖਿਲਾਫ  ਨਿੱਜੀ ਅਤੇ ਸਰਕਾਰ ਖੇਤਰ ਦੇ ਹਜ਼ਾਰਾਂ  ਕਾਮੇ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਕਰਨ ਉਤਰਨਗੇ।  ਮੌਜੂਦਾ ਸਮੇਂ ਵਿਚ ਫਰਾਂਸ ਵਿਚ ਔਰਤਾਂ ਅਤੇ ਮਰਦਾਂ ਦੀ ਰਿਟਾਇਰਮੈਂਟ ਦੀ ਉਮਰ 60 ਸਾਲ ਹੈ। ਬਸ਼ਰਤੇ ਕਿ ਉਨ੍ਹਾਂ ਨੇ 40.5 ਸਾਲਾਂ ਤੱਕ ਸਮਾਜਿਕ ਸੁਰੱਖਿਆ ਕੋਸ਼ ਵਿਚ ਆਪਣਾ ਯੋਗਦਾਨ ਦਿੱਤਾ ਹੋਵੇ। ਇਹ ਵਿਵਸਥਾ ਦੇ ਤਹਿਤ ਉਨ੍ਹਾਂ ਨੂੰ 65 ਸਾਲ ਹੁਣ ਤੱਕ ਪੂਰਾ ਪੈਨਸ਼ਨ ਨਹੀਂ ਦਿੱਤਾ ਜਾਂਦਾ।  ਜ਼ਿਕਰਯੋਗ ਹੈ ਕਿ ਅਗਲੇ ਤਿੰਨ ਸਾਲਾਂ ਵਿਚ ਫਰਾਂਸ ਦੇ ਸਰਕਾਰੀ ਬਜਟ ਵਿਚ 100 ਅਰਬ ਡਾਲਰ ਤੋਂ ਜ਼ਿਆਦਾ ਦੀ ਕਟੌਤੀ ਦੀ ਯੋਜਨਾ ਹੈ। ਜਿਸ ਕਾਰਨ ਸਰਕਾਰੀ ਖੇਤਰ ਵਿਚ ਹਜ਼ਾਰਾਂ ਨੌਕਰੀਆਂ ਖਤਮ ਹੋਣ ਕਿਨਾਰੇ ਹਨ।  ਜ਼ਿਕਰਯੋਗ ਹੈ ਕਿ
 
ਹਵਾਈ ਟੈਕਸੀ ਨਾਲ ਹਰਿਮੰਦਰ ਸਾਹਿਬ ਪਹੁੰਚ ਸਕਣਗੇ ਸ਼ਰਧਾਲੂ PRINT ਈ ਮੇਲ
ਅੰਮ੍ਰਿਤਸਰ, 8 ਸਤੰਬਰ   ਜਲਦੀ ਹੀ ਅੰਮ੍ਰਿਤਸਰ  ਦੇ ਲੋਕ ਮੈਗਨੈਟਿਕ ਪੌਡ (ਹਵਾਈ ਟੈਕਸੀ) ਵਿਚ ਸਫਰ ਕਰ ਸਕਣਗੇ। ਸੰਸਾਰ ਵਿਚ  ਸਿਰਫ ਲੰਡਨ ਦੇ ਹੀਥਰੋ ਹਵਾਈ ਅੱਡੇ ਵਿਚ ਚੱਲਣ ਵਾਲੀ ਇਸ ਟੈਕਸੀ ਨੂੰ ਭਾਰਤ ਵਿਚ ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿਚ ਲਾਂਚ ਕੀਤਾ ਜਾਵੇਗਾ। ਇਸ ਦੇ ਲਈ ਪੰਜਾਬ ਦੇ ਡਿਵੈਲਪਮੈਂਟ ਵਿਭਾਗ ਨੇ ਸਰਵੇ ਕਰ ਲਿਆ ਹੈ। ਜਲਦ ਹੀ ਲਗਭਗ ਸਾਢੇ 3 ਸੌ ਕਰੋੜ ਰੁਪਏ ਦੇ ਇਸ ਪ੍ਰੋਜੈਕਟ ਦਾ ਕੰਮ ਸ਼ੁਰੂ ਹੋ ਜਾਵੇਗਾ। ਇਹ ਹਵਾਈ ਟੈਕਸੀ ਗੋਲਬਾਗ ਤੋਂ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਚੱਲੇਗੀ ਅਤੇ ਇਸ ਦੇ ਲਈ ਲਗਭਗ 20 ਫੁੱਟ ਉੱਚੀ ਐਲੀਵੇਟਿਡ ਰੋਡ ਬਣਾਈ ਜਾਵੇਗੀ।  
 ਇਸ ਸਬੰਧ ਵਿਚ ਨਗਰ ਨਿਗਮ ਦੇ ਕਮਿਸ਼ਨਰ ਡੀ ਪੀ ਐਸ ਖਰਬੰਦਾ ਨੇ  ਦੱਸਿਆ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਸੁਪਨਾ ਹੈ ਕਿ ਅੰਮ੍ਰਿਤਸਰ ਵਿਚ ਆਉਣ ਵਾਲੇ ਸ਼ਰਧਾਲੂ ਅਤੇ ਇੱਥੋਂ ਦੇ ਨਿਵਾਸੀਆਂ ਨੂੰ ਲੰਡਰ ਸ਼ਹਿਰ ਜਿਹੀਆਂ ਸੁਵਿਧਾਵਾਂ ਦਿੱਤੀਆਂ ਜਾਣ। ਇਸ  ਤੋਂ ਪਹਿਲਾਂ ਹੀ ਸ਼ਹਿਰ ਨੂੰ ਵਧੀਆ ਅਤੇ ਸੁੰਦਰ ਦਿੱਖ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਹੁਣ ਉਹ ਆਪਣੇ ਡਰੀਮ ਪ੍ਰੋਜੈਕਟ ਹਵਾਈ ਟੈਕਸੀ ਨੂੰ ਇੱਥੇ ਜਲਤ ਤੋਂ ਜਲਦ ਲਾਂਚ ਕਰਨਾ ਚਾਹੁੰਦੇ ਹਨ।
 ਨਗਰ ਨਿਗਮ ਕਮਿਸ਼ਨਰ ਦੇ ਮੁਤਾਬਕ ਹਵਾਈ ਟੈਕਸੀ ਪੂਰੀ ਤਰ੍ਹਾਂ ਨਾਲ ਕੰਪਿਊਟਰਾਈਜ਼ਡ ਹੋਵੇਗੀ ਜਿਸ ਨੂੰ ਚਲਾਉਣ ਦੇ ਲਈ ਕਿਸੇ ਵੀ ਡਰਾਈਵਰ ਦੀ ਲੋੜ ਨਹੀਂ ਹੋਵੇਗੀ। ਇਹ ਇਕ ਪ੍ਰੋਗਰਾਮ ਦੇ ਤਹਿਤ ਚੱਲੇਗੀ। ਇਕੱਠਿਆਂ ਲਗਭਗ 200 ਹਵਾਈ ਟੈਕਸੀ ਚਲਾਉਣ ਦੀ ਯੋਜਨਾ ਬਣਾਈ ਗਈ ਹੈ। ਸਰਵੇ ਵਿਚ ਇਹ ਗਲ ਸਾਹਮਣੇ ਆਈ ਹੈ ਕਿ ਰਸਤੇ ਵਿਚ ਟੈਲੀਫੋਨ ਅਤੇ ਬਿਜਲੀ ਵਿਭਾਗ ਦੀਆਂ ਤਾਰਾਂ ਆਉਂਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਡਿਵੈਲਪਮੈਂਟ ਵਿਭਾਗ ਦੀ ਟੀਮ ਜਦ ਵੀ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨਾ ਚਾਹੇਗੀ ਨਗਰ ਨਿਗਮ ਉਨ੍ਹਾਂ ਦਾ
 
ਅੱਗੇ ਹੋਰ ਵੀ ਹੈ...
<< Start < Prev 1 2 3 4 5 6 7 8 Next > End >>

Results 1 - 50 of 359
 

Advertisement

Advertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Ajitweekly.com Programming and Design :: Mehra Media