|
ਖਿਡਾਰੀਆਂ ਦੀ ਪਛਾਣ ਦਾ ਮੁੱਦਾ |
|
|
|
Thursday, 09 September 2010 |
ਗੱਲ 2009 ਦੇ ਜਨਵਰੀ-ਫਰਵਰੀ ਮਹੀਨੇ ਦੀ ਹੈ ਜਦੋਂ ਚੰਡੀਗੜ੍ਹ ਵਿਖੇ ਚਾਰ ਦੇਸ਼ਾਂ ਹਾਕੀ ਪੰਜਾਬ ਗੋਲਡ ਕੱਪ ਖੇਡਿਆ ਗਿਆ ਤਾਂ ਦੋ ਅਹਿਮ ਗੱਲਾਂ ਮੈਂ ਨੋਟ ਕੀਤੀਆਂ। ਪਹਿਲੀ ਇਹ ਕਿ ਹਾਕੀ ਦੇ ਪੁਰਾਣੇ ਤੇ ਦਿੱਗਜ਼ ਖਿਡਾਰੀਆਂ ਨੂੰ ਵਧੇਰੇ ਲੋਕੀ ਪਛਾਣਦੇ ਹੀ ਨਹੀਂ ਸਨ। ਓਲੰਪੀਅਨ ਤੇ ਨਾਮੀਂ ਹਾਕੀ ਖਿਡਾਰੀ ਆਮ ਦਰਸ਼ਕਾਂ ਦੀ ਤਰ੍ਹਾਂ ਮੈਦਾਨ ਵਿਚ ਵਿਚਰ ਰਹੇ ਸਨ ਤੇ ਕੋਈ ਵੀ ਉਨ੍ਹਾਂ ਦਾ ਆਟੋਗ੍ਰਾਫ ਲੈਣ ਲਈ ਤਰਲੋ-ਮੱਛੀ ਨਹੀਂ ਹੋ ਰਿਹਾ ਸੀ। ਪਹਿਲੇ ਮੈਚ 'ਚ ਦਰਸ਼ਕਾਂ ਦੀ ਘਾਟ ਦੇ ਚੱਲਦਿਆਂ ਜਿਹੜੀ ਐਂਟਰੀ ਮੁਫਤ ਪਾਸ 'ਤੇ ਸੀ ਉਹ ਵੀ ਖੁੱਲ੍ਹੀ ਕਰ ਦਿੱਤੀ ਗਈ ਤਾਂ ਜੋ ਮੈਚ ਦੇਖਣ ਆਉਣ ਵਾਲਿਆਂ ਨੂੰ ਪਾਸ ਲੈਣ ਲਈ ਦਿੱਕਤਾਂ ਪੇਸ਼ ਨਾ ਆਉਣ। ਦੂਸਰੀ ਗੱਲ ਇਹ ਸੀ ਕਿ ਮੌਜੂਦਾ ਹਾਕੀ ਟੀਮ ਦੇ ਇਕ-ਦੋ ਖਿਡਾਰੀਆਂ ਨੂੰ ਛੱਡ ਕੇ ਬਾਕੀਆਂ ਨੂੰ ਵੀ ਬਹੁਤੇ ਦਰਸ਼ਕ ਨਹੀਂ ਜਾਣਦੇ ਸਨ। ਵਿਦੇਸ਼ੀ ਖਿਡਾਰੀਆਂ ਦੇ ਨਾਂ ਤਾਂ ਛੱਡੋ ਭਾਰਤੀ ਖਿਡਾਰੀਆਂ ਬਾਰੇ ਸੀਮਤ ਜਾਣਕਾਰੀ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਤਾਂ ਹਾਸਾ ਹੀ ਛੇੜ ਦਿੱਤਾ ਸੀ।
ਮੇਰੇ ਇਕ ਪੱਤਰਕਾਰ ਸਾਥੀ ਨੂੰ ਕੁਝ ਭਾਰਤੀ ਹਾਕੀ ਖਿਡਾਰੀਆਂ ਤੋਂ ਸਵਾਲ ਪੁੱਛਣ ਲਈ ਦਫਤਰ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ। ਜੋ ਸਵਾਲ ਪੁੱਛਣੇ ਸੀ ਉਹ ਵੀ ਲਿਖਾ ਦਿੱਤੇ ਗਏ ਪਰ ਸਮੱਸਿਆ ਇਹ ਸੀ ਕਿ ਜਿਨ੍ਹਾਂ ਤਿੰਨ ਖਿਡਾਰੀਆਂ ਦੀ ਇੰਟਰਵਿਊ ਕਰਨੀ ਸੀ, ਉਨ੍ਹਾਂ ਵਿਚੋਂ ਦੋ ਨੂੰ ਨਾ ਤਾਂ ਪੱਤਰਕਾਰ ਸਾਥੀ ਪਛਾਣਦਾ ਨਹੀਂ ਸੀ ਅਤੇ ਉੱਪਰੋਂ ਉਨ੍ਹਾਂ ਖਿਡਾਰੀਆਂ ਦੇ ਨਾਂ ਵੀ ਉਸਨੇ ਪਹਿਲੀ ਵਾਰ ਸੁਣੇ ਸਨ। ਖੈਰ, ਨੌਕਰੀ ਕੀ ਤੇ ਨਖਰਾ ਕੀ। ਮੈਚ ਤੋਂ ਬਾਅਦ ਭਾਰਤੀ ਹਾਕੀ ਟੀਮ ਦਾ ਤਤਕਾਲੀ ਕਪਤਾਨ ਸੰਦੀਪ ਸਿੰਘ ਆਪਣੇ ਕੁਝ ਸੀਨੀਅਰ ਖਿਡਾਰੀਆਂ ਨਾਲ ਪ੍ਰੈਸ ਕਾਨਫਰੰਸ 'ਤੇ ਆ ਬੈਠਿਆ। ਉਸ ਨੂੰ ਕੀਤੇ ਜਾਣ ਵਾਲੇ ਸਵਾਲਾਂ ਤੋਂ ਬਾਅਦ ਮੇਰਾ ਪੱਤਰਕਾਰ ਸਾਥੀ ਕਹਿੰਦਾ, 'ਆਪ ਮੇਂ ਸੇ ਅਰਜੁਨ ਹਲੱਪਾ ਕੌਣ ਐ?' ਕੁਰਸੀ 'ਚ
|
|
|
ਮੈਚ ਫਿਕਸਿੰਗ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲੇ : ਇਮਰਾਨ |
|
|
|
Thursday, 02 September 2010 |
|
ਲਾਹੌਰ : ਪਾਕਿਸਤਾਨੀ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਵਿਚ ਖਿਤਾਬੀ ਜਿੱਤ ਦਿਵਾਉਣ ਵਾਲੇ ਸਾਬਕਾ ਕਪਤਾਨ ਅਤੇ ਰਾਜਨੀਤਿਕ ਲੀਡਰ ਇਮਰਾਨ ਖਾਨ ਨੇ ਇੰਗਲੈਂਡ ਵਿਚ ਮੈਚ ਫਿਕਸਿੰਗ ਦੀ ਘਟਨਾ ਵਿਚ ਕਥਿਤ ਤੌਰ 'ਤੇ ਸ਼ਾਮਲ ਖਿਡਾਰੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਹੈ। ਇਮਰਾਨ ਨੇ ਇੱਕ ਨਿੱਜੀ ਟੈਲੀਵਿਜ਼ਨ ਚੈਨਲ ਦੁਆਰਾ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਦੁਬਾਰਾ ਅਿਜਹਾ ਕਰਨ ਦੀ ਨਾ ਸੋਚਣ। ਇਮਰਾਨ ਨੇ ਦੋਸ਼ੀਆਂ 'ਤੇ ਜੀਵਨ ਭਰ ਦੀ ਪਾਬੰਦੀ ਲਗਾਉਣ ਦੀ ਗੱਲ ਆਖੀ ਹੈ। ਇਮਰਾਨ ਨੇ ਕਿਹਾ ਕਿ ਦੋਸ਼ੀਆਂ ਨੂੰ ਸ਼ਜਾ ਦੇ ਕੇ ਸਾਨੂੰ ਨੌਜਵਾਨਾਂ ਨੂੰ ਇੱਕ ਸੰਦੇਸ਼ ਦੇਣਾ ਹੋਵੇਗਾ ਕਿ ਅਪਰਾਧ ਕਦੇ ਵੀ ਲਾਭਕਾਰੀ ਨਹੀਂ ਹੁੰਦੇ। ਮੈਨੂੰ ਮੈਚ ਫਿਕਸਿੰਗ ਦੀ ਜਾਣਕਾਰੀ ਮੀਡੀਆ ਰਾਹੀਂ ਮਿਲੀ। ਮੈਂ ਆਸ ਕਰਦਾ ਹਾਂ ਕਿ ਇਸ ਵਿਚ ਕੋਈ ਦੋਸ਼ੀ ਕਰਾਰ ਨਾ ਦਿੱਤਾ ਜਾਵੇ, ਪ੍ਰੰਤੂ ਜੇਕਰ ਕਿਸੇ ਦਾ ਨਾਮ ਸਾਹਮਣੇ ਆਉਂਦਾ ਹੈ ਤਾਂ ਉਸਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੇ ਲੰਡਨ ਵਿਚ ਰਹਿਣ ਵਾਲੇ ਪਾਕਿਸਤਾਨੀ ਵਪਾਰੀ ਮਜ਼ਹਰ ਮਜੀਦ ਨੂੰ ਗ੍ਰਿਫਤਾਰ ਕਰਦੇ ਹੋਏ ਇਹ ਸਨਸਨੀ ਖੇਜ ਖੁਲਾਸਾ ਕੀਤਾ ਸੀ। ਉਸਨੇ ਪਾਕਿਸਤਾਨ ਵਿਚ ਇੰਗਲੈਂਡ ਦੇ ਵਿਚਾਲੇ ਖੇਡੇ ਗਏ ਲਾਡਰਸ ਟੈਸਟ ਦੇ ਦੌਰਾਨ ਪਾਕਿਸਤਾਨੀ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਅਤੇ ਮੁਹੰਮਦ ਆਸਿਫ ਦੇ ਨਾਲ ਨੋਬਾਲ ਕਰਾਉਣ ਨੂੰ ਲੈ ਕੇ ਸਪਾਟ ਫਿਕਸਿੰਗ ਕੀਤੀ ਹੈ। ਬ੍ਰਿਟੇਨ ਦੇ ਇਕ ਸਮਾਚਾਰ ਪੱਤਰ ਦੁਆਰਾ ਕੀਤੇ ਗਏ ਸਟਿੰਗ ਆਫ
|
|
|
ਹੋਸਟਲ ਦੇ ਵਾਅਦੇ ਤੋਂ ਬਾਅਦ ਮਿਲੀ ਖੇਡਾਂ ਦੀ ਮੇਜ਼ਬਾਨੀ |
|
|
|
Thursday, 02 September 2010 |
|
ਨਵੀਂ ਦਿੱਲੀ : ਰਾਜਧਾਨੀ ਵਿਚ 3 ਤੋਂ 14 ਅਕਤੂਬਰ ਤੱਕ ਹੋਣ ਵਾਲੇ 19ਵੀਆਂ ਰਾਸ਼ਟਰਮੰਡਲ ਖੇਡਾਂ ਦੇ ਲਈ ਤਿਆਰ ਖੇਡ ਪਿੰਡ ਦੇ ਆਲੀਸ਼ਾਨ ਅਪਾਰਟਮੈਂਟ ਬੇਸ਼ਕ ਕਰੋੜਾਂ ਰੁਪਏ ਵਿਚ ਵੇਚਣ ਦੀ ਤਿਆਰੀ ਚੱਲ ਰਹੀ ਹੈ, ਪ੍ਰੰਤੂ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਇਸ ਸ਼ਰਤ 'ਤੇ ਮਿਲੀ ਸੀ ਕਿ ਖੇਡ ਪਿੰਡ ਦਿੱਲੀ ਯੂਨੀਵਰਸਿਟੀ ਨੂੰ ਹੋਸਟਲ ਦੇ ਰੂਪ ਵਿਚ ਦਿੱਤਾ ਜਾਵੇਗਾ। ਇਨ੍ਹਾਂ ਖੇਡਾਂ ਦੇ ਲਈ ਬੋਲੀ ਲਗਾਉਂਦੇ ਸਮੇਂ ਆਯੋਜਕਾਂ ਨੇ ਲਿਖਤੀ ਕਾਰਵਾਈ ਵੀ ਕੀਤੀ ਸੀ। ਇਹ ਖੇਡ ਪਿੰਡ ਦਿੱਲੀ ਯੂਨੀਵਰਸਿਟੀ ਨੂੰ ਹੋਸਟਲ ਦੇ ਰੂਪ ਵਿਚ ਦਿੱਤੇ ਜਾਣਗੇ ਜਿਸ 'ਤੇ ਰਾਸ਼ਟਰਮੰਡਲ ਖੇਡ ਮਹਾਂਸੰਘ ਨੇ ਸੰਤੁਸ਼ਟੀ ਪ੍ਰਗਟਾਈ ਸੀ।
ਸੀ.ਜੀ.ਐਫ. ਨੇ ਨਾਲ ਹੀ ਕਿਹਾ ਸੀ ਕਿ ਖੇਡ ਪਿੰਡ ਵਿਦਿਆਰਥੀਆਂ ਨੂੰ ਬੇਹਤਰ ਹੋਸਟਲ ਸੁਵਿਧਾ ਉਪਲਬਧ ਕਰਵਾਏਗਾ ਅਤੇ ਭਵਿੱਖ ਵਿਚ ਹੋਣ ਵਾਲੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੇ ਲਈ ਵੀ ਇਸਤੇਮਾਲ ਕੀਤਾ ਜਾਵੇਗਾ।
|
|
|
ਅਨਵਰ ਨੇ ਜਿੱਤਿਆ ਸੀ ਪਹਿਲਾ ਰਾਸ਼ਟਰਮੰਡਲ ਤਮਗ਼ਾ |
|
|
|
Thursday, 02 September 2010 |
|
ਨਵੀਂ ਦਿੱਲੀ : ਰਾਸ਼ਟਰਮੰਡਲ ਖੇਡਾਂ ਵਿਚ ਹੁਣ ਤੱਕ 102 ਸੋਨ ਤਮਗਿਆਂ ਸਮੇਤ ਕੁਲ 271 ਤਮਗੇ ਜਿੱਤਣ ਵਾਲੇ ਭਾਰਤ ਦੇ ਲਈ ਹਰ 4 ਸਾਲ ਵਿਚ ਹੋਣ ਵਾਲੇ ਇਸ ਖੇਡ ਮਹਾਂਕੁੰਭ ਦਾ ਪਹਿਲਾ ਸੋਨ ਤਮਗਾ ਅੱਜ ਤੋਂ 76 ਸਾਲ ਪਹਿਲਾਂ ਪਹਿਲਵਾਨ ਰਾਸ਼ਿਦ ਅਨਵਰ ਨੇ ਜਿੱਤਿਆ ਸੀ। ਰਾਸ਼ੀਦ ਅਨਵਰ ਨੂੰ ਹਾਲਾਂਕਿ ਕਦੇ ਓਲੰਪਿਕ ਤੋਂ ਪਹਿਲਾ ਤਮਗਾ ਜਿੱਤਣ ਵਾਲੇ ਭਾਰਤੀ ਬ੍ਰਿਟਿਸ਼ ਮੂਲ ਦੇ ਨਾਰਮਨ ਪ੍ਰਿਚਾਰਡ ਜਾਂ ਪਹਿਲਵਾਨ ਕੇ.ਡੀ. ਜਾਵਦ ਵਰਗੀ ਲੋਕਪ੍ਰਿਯਤਾ ਨਹੀਂ ਮਿਲੀ। ਪ੍ਰਿਚਾਰਡ ਨੇ 1902 ਓਲੰਪਿਕ ਵਿਚ 2 ਰਜਤ ਜਦੋਂ ਕਿ ਜਾਵਦ ਨੇ 1952 ਓਲੰਪਿਕ ਵਿਚ ਕਾਂਸੀ ਤਮਗਾ ਜਿੱਤਿਆ ਸੀ। ਰਾਸ਼ਟਰਮੰਡਲ ਖੇਡਾਂ ਨੂੰ ਜਦੋਂ ਬ੍ਰਿਟਿਸ਼ ਅੰਪਾਇਰ ਖੇਡ ਕਿਹਾ ਜਾਂਦਾ ਸੀ ਉਦੋਂ ਭਾਰਤ ਨੇ 1934 ਵਿਚ ਪਹਿਲੀ ਵਾਰ ਇਨ੍ਹਾਂ ਵਿਚ ਭਾਗ ਲਿਆ ਸੀ। ਭਾਰਤ ਨੇ ਇਨ੍ਹਾਂ ਖੇਡਾਂ ਦੇ ਲਈ ਕੁਲ 6 ਖਿਡਾਰੀਆਂ ਨੂੰ ਭੇਜਿਆ ਸੀ। ਜਿਨ੍ਹਾਂ ਨੇ ਅਥਲੈਟੀਕ ਅਤੇ ਕੁਸ਼ਤੀ ਦੇ ਕੁਲ 11 ਮੁਕਾਬਲਿਆਂ 'ਚ ਭਾਗ ਲਿਆ ਸੀ। 12 ਅਪ੍ਰੈਨ 1910 ਨੂੰ ਜਨਮੇ ਰਾਸ਼ੀਦ ਅਨਵਰ ਉਦੋਂ 74 ਕਿਲੋ ਦੇ ਫਰੀ ਸਟਾਈਲ ਵਿਚ ਕਾਂਸੀ ਤਮਗਾ ਜਿੱਤਣ ਵਿਚ ਸਫਲ ਰਹੇ ਸਨ। ਇਸ ਮੁਕਾਬਲੇ ਦਾ ਸੋਨ ਤਮਗਾ ਕੈਨੇਡਾ ਦੇ ਜੋ ਸ਼ੀਲਵਰ ਅਤੇ ਰਜਤ ਤਮਗਾ ਇੰਗਲੈਂਡ ਦੇ ਵੀਲੀਅਮ ਫੋਕਸ ਨੇ ਜਿੱਤਿਆ ਸੀ। ਅਨਵਰ ਕੁਸ਼ਤੀ ਵਿਚ ਭਾਗ ਲੈਣ ਵਾਲੇ ਇਕੱਲੇ ਭਾਰਤੀ ਪਹਿਲਵਾਨ ਸਨ। ਉਨ੍ਹਾਂ ਨੇ ਇਸ ਤੋਂ ਬਾਅਦ 1936 ਦੇ ਬਰਲਿਨ ਓਲੰਪਿਕ ਖੇਡਾਂ ਵਿਚ ਭਾਗ ਲਿਆ ਸੀ ਜਿਥੇ ਉਹ ਦੂਜੇ ਦੌਰ ਵਿਚ ਹਾਰ ਗਏ ਸਨ। ਦੂਜੇ ਦੌਰ ਵਿਚ ਉਨ੍ਹਾਂ ਨੂੰ ਬੈਲਜ਼ੀਅਮ ਦੇ ਜੂਲੀਅਨ ਬੇਕ ਨੇ ਹਰਾਇਆ ਸੀ। ਜੇਕਰ 1934 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਨੇ ਅਥਲੈਟੀਕਸ ਦੇ 10 ਮੁਕਾਬਲਿਆਂ 'ਚ ਸ਼ਿਰਕਤ ਕੀਤੀ ਸੀ, ਪ੍ਰੰਤੂ ਕਿਸੇ ਵਿਚ ਵੀ ਉਸਦੇ ਖਿਡਾਰੀ ਫਾਈਨਲ ਤੱਕ ਪਹੁੰਚੇ ਨਹੀਂ ਸਨ। ਉਸ ਸਮੇਂ ਦੀ ਫਰਾਟਾ ਦੌੜ 100 ਗਜ ਦੀ ਹੁੰਦੀ ਸੀ। ਜਿਸ ਵਿਚ ਭਾਰਤ ਵੱਲੋਂ ਰੋਨਾਲਡ ਅਲਫਰੇਡ ਵੇਰਨਿਏਕਸ ਨੇ ਭਾਗ ਲਿਆ ਸੀ, ਪ੍ਰੰਤੂ ਉਹ ਤੀਜੀ ਹੀਟ ਵਿਚ ਤੀਜੇ ਨੰਬਰ 'ਤੇ ਰਹਿ ਕੇ ਫਾਈਨਲ ਵਿਚ ਵੀ ਨਹੀਂ ਪਹੁੰਚ ਸਕੇ ਸਨ।
|
|
|
ਪਾਕਿਸਤਾਨੀ ਖਿਡਾਰੀਆਂ 'ਤੇ ਟਮਾਟਰਾਂ ਦੀ ਬਰਸਾਤ |
|
|
|
Thursday, 02 September 2010 |
ਲੰਡਨ : ਇੰਗਲੈਂਡ ਵਿਚ ਰਹਿਣ ਵਾਲੇ ਕ੍ਰਿਕਟ ਪ੍ਰਸ਼ੰਸਕਾਂ ਨੇ ਲਾਡਰਸ ਵਿਚ ਖੇਡੇ ਗਏ ਚੌਥੇ ਟੈਸਟ ਮੈਚ ਦੇ ਦੌਰਾਨ ਸਾਹਮਣੇ ਆਏ ਸਪਾਟ ਫਿਕਸਿੰਗ ਦੀ ਸਨਸਨੀਖੇਜ ਖਬਰ ਦੇ ਬਾਅਦ ਆਪਣੇ ਦੇਸ਼ ਦੇ ਖਿਡਾਰੀਆਂ ਦੇ ਲਈ ਅਪਸ਼ਬਦਾਂ ਦਾ ਉਪਯੋਗ ਕੀਤਾ ਅਤੇ ਉਨ੍ਹਾਂ 'ਤੇ ਗਲੇ-ਸੜੇ ਟਮਾਟਰਾਂ ਦੀ ਬਰਸਾਤ ਕੀਤੀ।
ਪਾਕਿਸਤਾਨੀ ਟੀਮ ਇਹ ਮੈਚ ਇੱਕ ਪਾਰੀ ਅਤੇ 225 ਦੌੜਾਂ ਤੋਂ ਹਾਰ ਗਈ ਸੀ। ਇੱਕ ਅਖਬਾਰ ਦੇ ਅਨੁਸਾਰ ਲਾਰਡਸ ਟੈਸਟ ਵਿਚ ਪਾਰੀ ਦੀ ਹਾਰ ਦੇ ਬਾਅਦ ਪਾਕਿਸਤਾਨੀ ਟੀਮ ਨੂੰ ਸ਼ਰਮਨਾਕ ਸਥਿਤੀ ਵਿਚ ਹੋਟਲ ਤੱਕ ਪਹੁੰਚਣ ਦੇ ਲਈ ਪਿਛਲੇ ਗੇਟ ਦਾ ਉਪਯੋਗ ਕਰਨਾ ਪਿਆ। ਪ੍ਰਸ਼ੰਸਕ ਇੰਨੇ ਗੁੱਸੇ ਵਿਚ ਸਨ ਕਿ ਉਨ੍ਹਾਂ ਨੇ ਸਟੇਡੀਅਮ ਦਾ ਮੁਖ ਗੇਟ ਬੰਦ ਕਰ ਦਿੱਤਾ ਸੀ ਅਤੇ ਖਿਡਾਰੀਆਂ ਨੂੰ ਅਪਸ਼ਬਦ ਬੋਲ ਰਹੇ ਸਨ।
ਗੁੱਸੇ ਨਾਲ ਭਰੇ ਪਾਕਿਸਤਾਨੀ ਪ੍ਰਸ਼ੰਸਕਾਂ ਨੇ ਕਿਹਾ ਕਿ ਜਿਨ੍ਹਾਂ ਖਿਡਾਰੀਆਂ ਨੇ ਦੇਸ਼ ਦਾ ਨਾਮ ਖਰਾਬ ਕੀਤਾ ਹੈ। ਉਨ੍ਹਾਂ ਨੂੰ ਰਾਸ਼ਟਰੀ ਟੀਮ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਉਹ ਸਟੇਡੀਅਮ ਵਿਚ ਟੀਮ ਦੀ ਹੌਂਸਲਾ
|
|
|
ਰਹਿਮਾਨ ਨੇ ਗਾਇਆ ਰਾਸ਼ਟਰਮੰਡਲ ਖੇਡਾਂ ਦਾ ਥੀਮ ਗੀਤ |
|
|
|
Thursday, 02 September 2010 |
ਨਵੀਂ ਦਿੱਲੀ, 29 ਅਗਸਤ : ਆਸਕਰ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਨੇ ਸ਼ਨੀਵਾਰ ਨੂੰ ਸੁਰੀਲੇ ਸੰਗੀਤ ਸਮਾਰੋਹ ਦੌਰਾਨ ਦਿੱਲੀ ਰਾਸ਼ਟਰਮੰਡਲ ਖੇਡਾਂ ਦਾ ਥੀਮ ਗੀਤ 'ਯਾਰੋ ਇੰਡੀਆ ਬੁਲਾ ਲਿਆ ਦੇਸ਼ ਕੋ' ਦੇਸ਼ ਨੂੰ ਸਮਰਪਿਤ ਕੀਤਾ ਜਿਸ ਨਾਲ ਉਨ੍ਹਾਂ ਨੇ ਭਾਰਤੀ ਅਤੇ ਹੋਰ ਸੰਗੀਤ ਦੇ ਬੇਹਤਰੀਨ ਤਾਲਮੇਲ ਨਾਲ ਤਿਆਰ ਕੀਤਾ ਹੈ। 12 ਦਿਨ ਪਹਿਲਾ ਥੀਮ ਗੀਤ ਦੀ ਇਕ ਝਲਕ ਪੇਸ਼ ਕਰਨ ਵਾਲੇ ਰਹਿਮਾਨ ਨੇ ਮੰਚ 'ਤੇ ਖੁਦ ਇਹ ਗੀਤ 'ਯਾਰੋ ਇੰਡੀਆ ਬੁਲਾ ਲਿਆ', ਜੀਓ ਉਠੋ ਪੜ੍ਹੋ ਜਿੱਤੋ ਸੁਣਾਇਆ।
ਗੀਤ ਨੂੰ ਰਹਿਮਾਨ ਨੇ ਖੁਦ ਸਾਥੀ ਗਾਈਕਾਂ ਨਾਲ ਗਾਇਆ ਹੈ। ਗੁੜਗਾਓਂ ਦੇ ਕਿੰਗਡਮ ਆਫ ਡਰੀਮਜ਼ 'ਚ ਆਯੋਜਿਤ ਸਮਾਰੋਹ ਵਿਚ ਰਾਸ਼ਟਰਮੰਡਲ ਖੇਡ ਆਯੋਜਨ ਕਮੇਟੀ ਦੇ ਮੁਖੀ, ਦਿੱਲੀ ਦੀ ਮੁਖ ਮੰਤਰੀ ਸ਼ੀਲਾ ਦਿਕਸ਼ਿਤ ਅਤੇ ਹਰਿਆਣਾ ਦੇ ਮੁਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੀ ਮੌਜੂਦ ਸਨ। ਰਹਿਮਾਨ ਨੇ ਇਸ ਮੌਕੇ 'ਤੇ ਕਿਹਾ ਕਿ ਇਹ ਗੀਤ ਤਿਆਰ ਕਰਨਾ ਆਸਾਨ ਨਹੀਂ ਸੀ। ਮੈਂ ਪਿਛਲੇ 6 ਮਹੀਨਿਆਂ ਤੋਂ ਇਸ 'ਤੇ ਕੰਮ ਕਰ ਰਿਹਾ ਸੀ ਅਤੇ ਕੱਲ ਰਾਤ ਹੀ ਉਸ ਨੂੰ ਅੰਤਿਮ ਰੂਪ ਦਿੱਤਾ ਗਿਆ। ਉਮੀਦ ਹੈ ਕਿ ਲੋਕਾਂ ਨੂੰ ਇਹ ਬਹੁਤ ਪਸੰਦ ਆਵੇਗਾ। ਵਿਵਾਦਾਂ ਨਾਲ ਘਿਰੇ ਇਸ ਗੀਤ ਦੇ ਲਾਂਚ ਨੂੰ ਰਾਸ਼ਟਰਮੰਡਲ ਖੇਡਾਂ ਦੇ ਉਤਸਵ ਦੀ ਸ਼ੁਰੂਆਤ ਕਰਾਰ ਦਿੰਦੇ ਹੋਏ ਕਿਹਾ ਕਿ ਤਮਾਮ ਅਸ਼ੰਕਾਵਾਂ ਦੇ ਵਿਰੋਧ 'ਚ ਭਾਰਤ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਖੇਡ ਬੇਹੱਦ ਕਾਮਯਾਬ ਹੋਣਗੇ। ਖੇਡ ਪਿੰਡ ਬੀਜਿੰਗ ਓਲੰਪਿਕ ਤੋਂ ਵੀ ਬੇਹਤਰ ਹੋਵੇਗਾ। ਜਿਸਦਾ ਉਦਘਾਟਨ ਅਤੇ ਸਮਾਪਤੀ ਸਮਾਰੋਹ ਯਾਦਗਾਰ ਹੋਵੇਗਾ।
|
|
|
ਰਾਸ਼ਟਰਮੰਡਲ ਖੇਡਾਂ ਦੇ ਲਈ ਹਾਕੀ ਟੀਮ ਦੀ ਚੋਣ ਨੂੰ ਲੈ ਕੇ ਸ਼ੋਰ-ਸ਼ਰਾਬਾ |
|
|
|
Thursday, 02 September 2010 |
|
ਨਵੀਂ ਦਿੱਲੀ : ਆਗਾਮੀ ਰਾਸ਼ਟਰਮੰਡਲ ਖੇਡਾਂ ਦੇ ਲਈ ਭਾਰਤੀ ਹਾਕੀ ਟੀਮ ਦੀ ਚੋਣ ਨੂੰ ਲੈ ਕੇ ਭਰਮ ਦੀ ਸਥਿਤੀ ਬਣੀ ਹੋਈ ਹੈ ਅਤੇ ਸ਼ਨੀਵਾਰ ਨੂੰ ਇਕ ਅਗਿਆਤ ਈਮੇਲ ਦੇ ਜ਼ਰੀਏ ਚੋਣਕਰਤਾਵਾਂ ਦੀ ਬੈਠਕ ਦੀ ਜਾਣਕਾਰੀਆਂ ਲੀਕ ਹੋ ਗਈਆਂ, ਜਿਨ੍ਹਾਂ ਨੇ 16 ਮੈਂਬਰੀ ਟੀਮ ਦੀ ਚੋਣ ਕਰ ਲਈ ਹੈ। ਹਾਕੀ ਇੰਡੀਆ ਨੇ ਹਾਲਾਂਕਿ ਇਸ ਤੋਂ ਇਨਕਾਰ ਕੀਤਾ ਹੈ। ਈਮੇਲ ਵਿਚ ਕਿਹਾ ਗਿਆ ਹੈ ਕਿ ਪੂਣੇ ਦੇ ਬਲੇਵਾਡੀ ਖੇਡ ਕੰਪਲੈਕਸ ਵਿਚ ਦੋ ਦਿਨਾ ਟਰਾਇਲ ਦੇ ਬਾਅਦ 16 ਖਿਡਾਰੀਆਂ ਦੀ ਚੋਣ ਕਰ ਲਈ ਗਈ ਹੈ। ਇਸ ਵਿਚ 16 ਮੈਂਬਰੀ ਟੀਮ ਦੇ ਇਲਾਵਾ 6 ਸਟੈਂਡ ਬਾਏ ਵੀ ਚੁਣੇ ਗਏ ਹਨ। ਟੀਮ ਵਿਚ ਗੋਲਕੀਪਰ ਦੇ ਤੌਰ 'ਤੇ ਭਰਤ ਸ਼ੇਤਰੀ ਹਨ। ਇਸਲੇ ਅਨੁਸਾਰ ਇਹੀ ਖਿਡਾਰੀ ਨਵੰਬਰ ਵਿਚ ਚੀਨ ਦੇ ਗਵਾਂਗਝੂ ਵਿਚ ਹੋਣ ਵਾਲੀਆਂ ਏਸ਼ੀਆਂ ਖੇਡਾਂ ਵਿਚ ਭਾਰਤ ਦੀ ਅਗਵਾਈ ਕਰਨਗੇ। ਹਾਕੀ ਇੰਡੀਆ ਦੇ ਉਪ ਮੁਖੀ ਨਰਿੰਦਰ ਬੱਤਰਾ ਨੇ ਹਾਲਾਂਕਿ ਈ-ਮੇਲ 'ਤੇ ਸਵਾਲਿਆ ਨਿਸ਼ਾਨ ਲਗਾਉਂਦੇ ਹੋਏ ਕਿਹਾ ਕਿ ਟੀਮ ਦੀ ਚੋਣ ਸੋਮਵਾਰ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਹਾਲੇ ਤੱਕ ਟੀਮ ਦਾ ਐਲਾਣ ਨਹੀਂ ਕੀਤਾ। ਮੈਨੂੰ ਨਹੀਂ ਪਤਾ ਕਿ ਈ ਮੇਲ ਕਿਥੋਂ ਆਈ ਹੈ। ਅਸੀਂ ਟੀਮ ਦਾ ਐਲਾਣ ਸੋਮਵਾਰ ਨੂੰ ਕਰਾਂਗੇ। ਇਸਦੇ ਅਨੁਸਾਰ ਟੀਮ ਵਿਚ ਸ਼ੇਤਰੀ ਦੇ ਰੂਪ ਵਿਚ ਇਕ ਗੋਲਕੀਪਰ, ਪੰਜ
|
|
|
ਰਿਕੀ ਪੌਂਟਿੰਗ ਦੀ ਵਰਲਡ ਇਲੈਵਨ 'ਚ ਸਚਿਨ-ਸਹਿਵਾਗ ਸ਼ਾਮਲ |
|
|
|
Thursday, 26 August 2010 |
|
ਸਿਡਨੀ : ਆਸਟਰੇਲੀਆ ਕ੍ਰਿਕਟ ਟੀਮ ਦੇ ਕਪਤਾਨ ਰਿਕੀ ਪੌਂਟਿੰਗ ਨੇ ਆਪਣੇ ਸਮਕਾਲੀਨ ਦੁਨੀਆਂ ਦੇ ਸਰਵੋਤਮ 11 ਖਿਡਾਰੀਆਂ ਦੀ ਸੂਚੀ ਵਿੱਚ ਭਾਰਤ ਦੇ ਸਚਿਨ ਤੇਂਦੁਲਕਰ ਅਤੇ ਵਿਰੇਂਦਰ ਸਹਿਵਾਗ ਨੂੰ ਜਗ੍ਹਾ ਦਿੱਤੀ ਹੈ। ਪੌਂਟਿੰਗ ਨੇ ਆਪਣੀ ਪਸੰਦ ਦੀ ਜੋ ਵਿਸ਼ਵ ਇਲੈਵਨ ਟੀਮ ਚੁਣੀ ਹੈ। ਉਸ ਵਿੱਚ ਸਹਿਵਾਗ ਨੂੰ ਬਤੌਰ ਸਲਾਮੀ ਬੱੇਲੇਬਾਜ਼ ਸ਼ਾਮਲ ਕੀਤਾ ਹੈ। ਪੌਂਟਿੰਗ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਮੱਧ ਕ੍ਰਮ ਵਿਚ ਬ੍ਰਾਈਨ ਲਾਰਾ ਅਤੇ ਕੁਮਾਰ ਸੰਗਾਕਾਰਾ ਵਰਗੇ ਬੱਲੇਬਾਜ਼ਾਂ ਦੇ ਨਾਲ ਜਗ੍ਹਾ ਦਿੱਤੀ ਹੈ। ਉਨ੍ਹਾਂ ਨੇ ਇਹ ਵਰਲਡ ਇਲੈਵਨ ਬੀਤੇ ਦਹਾਕੇ ਵਿਚ ਆਪਣੀ ਟੀਮ ਦੇ ਵਿਰੁੱਧ ਖੇਡੇ ਸਰਵੋਤਮ ਖਿਡਾਰੀਆਂ ਨੂੰ ਲੈ ਕੇ ਚੁਣੀ ਹੈ। ਪੌਂਟਿੰਗ ਨੇ ਜਿਨ੍ਹਾਂ 11 ਖਿਡਾਰੀਆਂ ਦੀ ਚੋਣ ਕੀਤੀ ਹੈ ਉਹ ਇਸ ਪ੍ਰਕਾਰ ਹਨ। ਵਿਰੇਂਦਰ ਸਹਿਵਾਗ, ਗਰੀਮ ਸਮਿਥ, ਜੈਕ ਕੈਲਿਸ, ਸਚਿਨ ਤੇਂਦੁਲਕਰ, ਬ੍ਰਾਈਨ ਲਾਰਾ, ਕੁਮਾਰ ਸੰਗਾਕਾਰਾ, ਐਂਡਰਿਊ ਫਲਿੰਟਾਫ, ਕਲਟਨੀ ਐਬਰੋਜ਼, ਵਸੀਮ ਅਕਰਮ ਅਤੇ ਸ਼ਾਨ ਪੋਲਕ ਅਤੇ ਮੁਥਈਆ ਮੁਰਲੀਧਰਨ। ਪੌਂਟਿੰਗ ਨੇ ਇਸ ਇਲੈਵਨ ਵਿਚ ਸ਼ਾਮਲ ਖਿਡਾਰੀਆਂ ਦੀਆਂ ਖੂਬੀਆਂ ਦਾ ਵੀ ਜ਼ਿਕਰ ਕੀਤਾ ਹੈ। ਸਹਿਵਾਗ ਦੇ ਬਾਰੇ ਵਿਚ ਉਸਨੇ ਲਿਖਿਆ ਕਿ ਸਹਿਵਾਗ ਦੇ ਕੋਲ ਕਿਸੇ ਵੀ ਗੇਂਦਬਾਜ਼ੀ ਹਮਲੇ ਦਾ ਡਟ ਕੇ
|
|
|
ਹੁਣ ਟਵੀਟ ਨਹੀਂ ਕਰ ਸਕਣਗੇ ਅੰਗਰੇਜ਼ ਖਿਡਾਰੀ |
|
|
|
Thursday, 26 August 2010 |
|
ਲੰਡਨ : ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਆਪਣੇ ਖਿਡਾਰੀਆਂ ਦੇ ਟਵਿਟਰ ਅਤੇ ਫੇਸ ਬੁਕ ਵਰਗੀਆਂ ਸੋਸ਼ਲ ਨੈਟਵਰਕਿੰਗ ਸਾਈਟਾਂ ਦੇ ਇਸਤੇਮਾਲ ਕਰਨ 'ਤੇ ਰੋਕ ਲਗਾਉਣ ਜਾ ਰਿਹਾ ਹੈ। ਈ.ਸੀ.ਬੀ. ਅਤੇ ਇੰਗਲੈਂਡ ਦੇ ਕਪਤਾਨ ਐਂਡਰਿਊ ਸਟਾਸ ਦੇਸ਼ ਦੇ ਲਈ ਖੇਡਣ ਦੇ ਦੌਰਾਨ ਖਿਡਾਰੀਆਂ ਦੇ ਸੋਸ਼ਲ ਨੈਟਵਰਕਿੰਗ ਸਾਈਟਾਂ ਦੇ ਇਸਤੇਮਾਲ 'ਤੇ ਰੋਕ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਸਾਲ 2010-11 ਦੇ ਨਵੇਂ ਸਮਝੌਤੇ ਵਿਚ ਇਸ ਪ੍ਰਸਤਾਵ ਨੂੰ ਸ਼ਾਮਲ ਕੀਤੇ ਜਾਣ ਦਾ ਸੰਭਾਵਨਾ ਹੈ। ਬੋਰਡ ਦੇ ਇਸ ਫੈਸਲੇ ਦੇ ਬਾਅਦ ਗਰੀਮ ਸਵਾਨ, ਜੇਮਸ ਐਡਰਸਨ, ਕੇਵਿਨ ਪੀਟਰਸਨ ਅਤੇ ਸਟੀਵਨ ਫਿਨ ਦੇ ਕਰੀਬ ਡੇਢ ਲੱਖ ਪ੍ਰਸ਼ੰਸਕਾਂ ਨੂੰ ਨਿਰਾਸ਼ਾ ਹੋਵੇਗੀ। ਇਹ ਸਾਰੇ ਖਿਡਾਰੀ ਟਵਿਟਰ 'ਤੇ ਬਹੁਤ ਲੋਕਪ੍ਰਿਯਾ ਹਨ। ਪੀਟਰਸਨ ਤਾਂ ਹਰ ਰੋਜ਼ ਸਵੇਰੇ ਟਵਿਟਰ ਦਾ ਇਸਤੇਮਾਲ ਕਰਦ ਹੈ। ਡੇਲੀ ਮੇਲ ਦੇ ਅਨੁਸਾਰ ਈ.ਸੀ.ਬੀ. ਚਾਹੁੰਦਾ ਹੈ ਕਿ ਖਿਡਾਰੀ ਟੀਮ ਦੇ ਲਈ ਖੇਡਣ ਦੇ
|
|
|
ਰਾਸ਼ਟਰਮੰਡਲ ਖੇਡਾਂ : ਅਨੁਸ਼ਾਸਨ ਦੀ ਘਾਟ ਕਾਰਨ ਹੋ ਰਹੀ ਹੈ ਦੇਰੀ |
|
|
|
Thursday, 26 August 2010 |
ਨਵੀਂ ਦਿੱਲੀ : ਰਾਸ਼ਟਰਮੰਡਲ ਖੇਡਾਂ ਦੇ ਪ੍ਰੋਗਰਾਮ ਦਾ ਸਮਾਂ ਪੂਰਾ ਹੋਣ ਨੂੰ ਲੈ ਕੇ ਚਿੰਤਾਵਾਂ ਵਧੀਆਂ ਹਨ ਅਤੇ ਰਾਸ਼ਟਰੀ ਰਾਜਧਾਨੀ ਵਿੱਚ ਵੱਖ-ਵੱਖ ਏਜੰਸੀਆਂ ਦੇ ਵਿੱਚ ਅਨੁਸ਼ਾਸਨ ਦੀ ਘਾਟ ਨੂੰ ਇਸ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਇਸ ਦਾ ਉਦਾਹਰਨ ਹੈ ਕਿ ਇਕ ਸਟੇਡੀਅਮ ਦੇ ਬਾਹਰ ਇਕ ਏਜੰਸੀ ਨੇ ਫੁੱਟਪਾਥ ਬਣਾਇਆ, ਜਿਸ ਨੂੰ ਰਾਤੋ ਰਾਤ ਦੂਜੀ ਏਜੰਸੀ ਨੇ ਤੋੜ ਦਿੱਤਾ। ਦੂਜੀ ਉਦਾਹਰਨ ਵਿਚ ਉਨਤ ਸੜਕਾਂ ਅਤੇ ਫੁੱਟਪਾਥਾਂ ਨੂੰ ਟੈਲੀਫੋਨ ਜਾਂ ਬਿਜਲੀ ਕੇਬਲ ਦੇ ਨਾਂ ਦੇ ਲਈ ਨੁਕਸਾਨਿਆ ਜਾ ਰਿਹਾ ਹੈ।
ਦਿੱਲੀ ਨਗਰ ਨਿਗਮ ਅਨੁਸ਼ਾਸਨ ਦੀ ਕਮੀ ਦੇ ਲਈ ਕੁਝ ਸਮੇਂ ਤੋਂ ਸ਼ਿਕਾਇਤ ਕਰ ਰਹੀ ਹੈ ਅਤੇ ਇਸਦਾ ਕਹਿਣਾ ਹੈ ਕਿ ਜਿਨ੍ਹਾਂ ਸੜਕਾਂ 'ਤੇ ਐਨ. ਡੀ. ਪੀ. ਐਲ. ਜਾਂ ਐਮ.ਟੀ.ਐਨ.ਐਲ. ਵਰਗੀਆਂ ਏਜੰਸੀਆਂ ਕੰਮ ਕਰ ਰਹੀਆਂ ਹਨ ਉਥੇ ਸੜਕਾਂ ਨੂੰ ਸੁੰਦਰ ਬਣਾਉਣ ਦੀ ਪ੍ਰੀਯੋਜਨਾ ਰੁਕੀ ਹੋਈ ਹੈ। ਉਨ੍ਹਾਂ ਕਿਹਾ ਕਿ ਸੜਕਾਂ ਨੂੰ ਤੋੜਨ ਦਾ ਕੰਮ ਬਿਨਾ ਕਿਸੇ ਆਗਿਆ ਦੇ ਕੀਤਾ ਜਾ ਰਿਹਾ ਹੈ ਅਤੇ ਮਨਮਾਨੀ ਤਰੀਕੇ ਨਾਲ ਖੁਦਾਈ ਸਾਡੇ ਕੰਮ ਵਿਚ ਰੁਕਾਵਟ ਪਾ ਰਹੀ ਹੈ। ਇਹ ਸਮੱਸਿਆਵਾ ਸਾਨੂੰ ਖੇਡ ਸਥਾਨਾਂ ਦੇ ਆਸ ਪਾਸ ਸੜਕਾਂ ਨੂੰ ਚੌੜਾ ਕਰਨ ਅਤੇ ਹੋਰ ਪ੍ਰੀਯੋਜਨਾਵਾਂ ਵਿਚ ਵੀ ਮੁਸ਼ਕਲਾਂ ਖੜ੍ਹੀਆਂ ਕਰ ਰਹੀਆਂ ਹਨ। ਦਿੱਲੀ ਸਰਕਾਰ ਨੈ 11 ਅਗਸਤ ਨੂੰ ਵੱਖ-ਵੱਖ ਏਜੰਸੀਆਂ ਦੁਆਰਾ ਤਾਰਾਂ ਵਿਛਾਉਣ ਦੇ ਲਈ ਸੜਕਾਂ ਨੂੰ ਕੱਟਣ ਅਤੇ ਫੁੱਟਪਾਥਾਂ ਦੀ ਖੁਦਾਈ ਦੀ ਆਖਰੀ ਤਾਰੀਖ 20 ਅਗਸਤ ਤੈਅ ਕੀਤੀ ਸੀ ਪਰ ਸਮੇਂ ਦੇ ਖਤਮ ਹੋਣ ਜਾਣ ਦੇ ਬਾਵਜੂਦ ਵੀ ਕਈ
|
|
|
ਜਾਬਾਂਜ਼ ਭਾਰਤ ਦੇ ਹੁਣ ਕਰਨਗੇ ਆਸਟਰੇਲੀਆ ਦੀ ਮੇਜ਼ਬਾਨੀ |
|
|
|
Thursday, 26 August 2010 |
|
ਨਵੀਂ ਦਿੱਲੀ : ਰਾਜਧਾਨੀ ਵਿੱਚ 3 ਅਕਤੂਬਰ ਤੋਂ ਹੋਣ ਵਾਲੇ 19ਵੇਂ ਰਾਸ਼ਟਰਮੰਡਲ ਖੇਡਾਂ ਦੇ ਲਈ ਆਸਟਰੇਲੀਆਈ ਕੁਸ਼ਤੀ ਟੀਮ ਵਿੱਚ ਭਾਰਤੀ ਮੂਲ ਦੇ 4 ਪਹਿਲਵਾਨ ਆਪਣੇ ਬਜ਼ੁਰਗਾਂ ਦੀ ਧਰਤੀ 'ਤੇ ਆ ਕੇ ਤਾਲ ਠੋਕਣਗੇ। ਕੇਂਦਰੀ ਖੇਡ ਮੰਤਰੀ ਐਮ.ਐਸ. ਗਿੱਲ ਨੇ ਰਾਜ ਸਭਾ ਵਿੱਚ ਪ੍ਰਸ਼ਨਾਂ ਦੇ ਜਵਾਬ ਦਿੰਦੇ ਹੋਏ ਦੱਸਿਆ ਕਿ ਇਸ ਟੀਮ ਵਿੱਚ ਸ਼ਾਮਲ ਸੰਦੀਪ ਕੁਮਾਰ ਬੀਜਿੰਗ ਓਲੰਪਿਕ ਖੇਡਾਂ ਦੇ ਦੌਰਾਨ ਆਸਟਰੇਲੀਆ ਦੀ ਅਗਵਾਈ ਕਰ ਚੁੱਕੇ ਹਨ। ਪੰਜਾਬ ਪੁਲਿਸ ਵਿੱਚ ਕਾਂਸਟੇਬਲ ਰਹਿ ਚੁੱਕੇ ਸੰਦੀਪ ਚਾਰ ਸਾਲ ਪਹਿਲਾਂ ਆਸਟਰੇਲੀਆ ਜਾ ਕੇ ਵਸ ਗਏ ਸਨ। ਉਨ੍ਹਾਂ ਨੇ ਉਥੋਂ ਦੀ ਨਾਗਰਿਕਤਾ ਵੀ ਹਾਸਲ ਕਰ ਲਈ ਹੈ। ਸੰਦੀਪ ਕੁਮਾਰ ਨਾਮ ਦੇ ਦੋ ਪਹਿਲਵਾਨਾਂ ਨੇ ਹਰੀਨੰਦ ਸਿੰਘ ਅਤੇ ਇੱਕ ਹੋਰ ਪਹਿਲਵਾਨ ਨੂੰ ਇਸ ਦਲ ਵਿੱਚ ਸ਼ਾਮਲ ਕੀਤਾ ਹੈ। ਗਿੱਲ ਨੇ ਕਿਹਾ ਕਿ ਆਰਥਿਕ ਤੰਗੀ ਦੇ ਕਾਰਨ ਕਈ ਲੋਕ ਪਲਾਇਨ ਕਰਕੇ ਆਸਟਰੇਲੀਆ ਵਿਚ ਵਸ ਰਹੇ ਹਨ ਪਰ ਉਨ੍ਹਾਂ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਮਾਸਕੋ ਵਿਚ ਭਾਰਤ ਦੇ ਲਈ ਗੋਲਡ ਮੈਡਲ ਜਿੱਤਣ ਵਾਲਾ ਕੋਈ ਪਹਿਲਵਾਨ ਹੁਣ ਆਸਟਰੇਲੀਆ ਵੱਲੋਂ ਨਹੀਂ ਖੇਡ ਰਿਹਾ। ਉਨ੍ਹਾਂ ਕਿਹਾ ਕਿ ਮਾਸਕੋ ਵਿਚ ਹੋਈ ਪ੍ਰਤੀਯੋਗਤਾ ਵਿਚ ਭਾਰਤ ਵੱਲੋਂ ਕੋਈ ਪਹਿਲਵਾਨ ਨਹੀਂ ਗਿਆ। ਗਿੱਲ ਨੇ ਪ੍ਰਤੀਭਾ ਪਲਾਇਨ ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਕ੍ਰਿਕਟ ਵਰਗੇ ਮਨਪਸੰਦ ਖੇਡ ਵਿਚ ਵੀ ਜੀਤਨ ਪਟੇਲ ਨੂੰ ਆਰਥਿਕ ਤੰਗੀ ਦੇ ਕਾਰਨ ਨਿਊਜ਼ੀਲੈਂਡ ਵਿੱਚ ਪਨਾਹ ਲੈਣੀ ਪਈ।
|
|
|
ਅਰਜਨ ਅਟਵਾਲ ਨੇ ਬਣਾਈ ਚੜ੍ਹਤ |
|
|
|
Thursday, 26 August 2010 |
|
ਗ੍ਰੀਂਸਬੋਰੋ (ਅਮਰੀਕਾ) : ਭਾਰਤ ਦੇ ਗੌਲਫ਼ ਖਿਡਾਰੀ ਅਰਜਨ ਅਟਵਾਲ ਨੇ ਵਾਈਨਧਾਮ ਚੈਂਪੀਅਨਸ਼ਿਪ ਦੇ ਤੀਜੇ ਗੇੜ ਵਿਚ ਪੰਜ ਅੰਡਰ 65 ਦਾ ਸ਼ਾਨਦਾਰ ਸਕੋਰ ਪ੍ਰਾਪਤ ਕਰ ਕੇ ਸਿੰਗਲ ਚੜ੍ਹਤ ਬਣਾਈ। ਇਸ ਨਾਲ ਉਹ ਅਪਣੇ ਪਹਿਲੇ ਪੀ.ਜੀ.ਏ. ਟੂਰ ਖ਼ਿਤਾਬ ਦੀ ਦੌੜ ਵਿਚ ਸ਼ਾਮਲ ਹੋ ਗਏ ਹਨ। ਉਰੇਲਾਂਡੋ ਵਿਚ ਵਸੇ ਇਸ ਭਾਰਤੀ ਦਾ ਤਿੰਨ ਦਿਨ ਦਾ ਕੁੱਲ ਸਕੋਰ 17 ਅੰਡਰ 193 ਹੈ ਅਤੇ ਉਹ ਨੂੰ ਤਿੰਨ ਸਟੋਕਾਂ ਦੀ ਚੜ੍ਹਤ ਪ੍ਰਾਪਤ ਹੈ। ਦੂਜੇ ਪਾਸੇ ਜੀਵ ਮਿਲਖਾ ਸਿੰਘ ਨੇ ਲਗਾਤਾਰ ਦੂਜੇ ਦਿਨ ਦੋ ਅੰਡਰ 68 ਦਾ ਕਾਰਡ ਬਣਾਇਆ, ਜਿਸ ਨਾਲ ਉਹ ਕੁੱਲ 10 ਅੰਡਰ 200 ਦੇ ਸਕੋਰ ਨਾਲ ਸੰਯੁਕਤ ਰੂਪ ਵਿਚ 19ਵੇਂ ਸਥਾਨ 'ਤੇ ਹਨ। ਸਕਾਟ ਮੋਕਰੋਨ (63), ਸਕਾਟ ਪਾਰਸੀ (64) ਅਤੇ ਲੂਕਾਸ ਗਲੋਵਰ (67) 14 ਅੰਡਰ 196 ਨਾਲ ਸੰਯੁਕਤ ਰੂਪ ਵਿਚ ਦੂਜੇ ਸਥਾਨ 'ਤੇ ਹਨ।
|
|
|
ਪਾਵੇਲ ਨੇ ਵੀ ਰਾਸ਼ਟਰਮੰਡਲ ਖੇਡਾਂ ਵਿਚ ਭਾਗ ਨਾ ਲੈਣ ਦਾ ਕੀਤਾ ਐਲਾਨ |
|
|
|
Thursday, 26 August 2010 |
|
ਲੰਦਨ : ਜਮਾਇਕਾ ਦੇ ਫ਼ਰਾਟਾ ਦੌੜਾਕ ਓਸੇਨ ਬੋਲਟ ਤੋਂ ਬਾਅਦ ਹੁਣ 100 ਮੀਟਰ ਦੇ ਮੌਜੂਦਾ ਚੈਂਪੀਅਨ ਅਸਾਫ਼ਾ ਪਾਵੇਲ ਨੇ ਵੀ ਦਿੱਲੀ ਰਾਸ਼ਟਰਮੰਡਲ ਖੇਡਾਂ ਵਿਚ ਭਾਗ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਮੌਜੂਦਾ ਸੰਸਾਰ 100 ਮੀਟਰ ਵਿਚ ਕਾਂਸੀ ਦਾ ਤਮਗ਼ਾ ਜੇਤੂ ਅਤੇ ਸਾਬਕਾ ਸੰਸਾਰ ਰੀਕਾਰਡਧਾਰੀ ਪਾਵੇਲ ਨੇ ਗ੍ਰੋਈਨ ਅਤੇ ਪਿੱਠ ਦੀ ਸੱਟ ਅਤੇ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਪਿਛੇ ਜਿਹੇ ਸਟਾਕਹੋਮ, ਲੰਦਨ, ਪੈਰਿਸ ਵਿਚ ਹੋਈਆਂ ਚੈਂਪੀਅਨਸ਼ਿਪਾਂ ਵਿਚ ਭਾਗ ਨਹੀਂ ਲਿਆ ਸੀ। ਉਨ੍ਹਾਂ ਦੇ ਏਜੰਟ ਪਾਲ ਡਾਏਲ ਨੇ ਕਿਹਾ ਕਿ ਰਾਸ਼ਟਰਮੰਡਲ ਖੇਡਾਂ ਸਮੇਂ ਤੋਂ ਇਲਾਵਾ ਫ਼ਿਟਨੈਸ ਸਬੰਧੀ ਮਾਮਲਿਆਂ ਕਾਰਨ ਪਾਵੇਲ ਦਾ ਦਿੱਲੀ ਵਿਚ ਅਪਣਾ ਤਮਗ਼ਾ ਬਚਾ ਸਕਣਾ ਮੁਸ਼ਕਲ ਹੀ ਹੈ। ਡਾਏਲ ਨੇ ਕਿਹਾ ਕਿ ਇਸ ਸਬੰਧੀ ਆਖ਼ਰੀ ਫ਼ੈਸਲਾ ਛੇਤੀ ਹੀ ਲੈ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਵੇਲ ਦਾ ਭਾਰਤ ਜਾਣਾ ਬਹੁਤ ਮੁਸ਼ਕਲ ਲਗ ਰਿਹਾ ਹੈ। ਉਸ ਦੇ ਲਈ ਇਹ ਸਮਾਂ ਵੀ ਠੀਕ ਨਹੀਂ ਹੈ। ਉਸੇਨ ਅਤੇ ਉਨ੍ਹਾਂ ਲਈ ਅਗਲੇ ਦੋ ਸਾਲ ਬਹੁਤ ਮਹੱਤਵਪੂਰਨ ਹਨ ਅਤੇ ਇਸ ਦੌਰਾਨ ਉਹ ਕੋਈ ਸੱਟ ਨਹੀਂ ਚਾਹੁੰਦੇ। ਪਾਉਲਾ ਰੈਡਕਲਿਫ਼, ਸੰਸਾਰ ਅਤੇ ਯੂਰਪੀਅਨ ਹੈਪਟਾਥਲੋਨ ਚੈਂਪੀਅਨ ਜੈਸਿਕਾ ਅਨਿਸ, ਐਥਲੀਟ ਜੇਨੀ ਮਿਡਾਜ ਅਤੇ ਨਤਾਸ਼ਾ ਡੇਨਵਰਸ ਨੇ ਪਹਿਲਾਂ ਹੀ ਭਾਗ ਨਾ ਲੈਣ ਦਾ ਐਲਾਨ ਕੀਤਾ ਹੋਇਆ ਹੈ।
|
|
|
ਰੌਜਰ ਫੈਡਰਰ ਨੇ ਜਿੱਤਿਆ ਸਿਨਸਿਨਾਟੀ ਮਾਸਟਰਜ਼ ਖਿਤਾਬ |
|
|
|
Thursday, 26 August 2010 |
|
ਸਿਨਸਿਨਾਟੀ : ਵਿਸ਼ਵ ਦੇ ਨੰਬਰ ਦੋ ਖਿਡਾਰੀ ਸਵਿਟਜ਼ਰਲੈਂਡ ਦੇ ਰੌਜਰ ਫੈਡਰਰ ਨੇ ਪਹਿਲੇ ਸੈੱਟ ਵਿਚ ਪਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਅਮਰੀਕਾ ਦੇ ਮਾਰਡੀ ਫਿਸ਼ ਨੂੰ 6-7, 7-6 ਅਤੇ 6-4 ਨਾਲ ਹਰਾ ਕੇ ਸਿਨਸਿਨਾਟੀ ਮਾਸਟਰਜ਼ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ।ਜਨਵਰੀ ਵਿਚ ਆਸਟਰੇਲੀਅਨ ਓਪਨ ਜਿੱਤਣ ਤੋਂ ਬਾਅਦ ਫੈਡਰਰ ਦੀ ਇਹ ਪਹਿਲੀ ਖਿਤਾਬੀ ਜਿੱਤ ਹੈ। ਇਸ ਦੇ ਨਾਲ ਹੀ ਫੈਡਰਰ ਨੇ ਆਪਣੇ ਕਰੀਅਰ ਵਿਚ 63ਵੀਂ ਵਾਰ ਫਾਈਨਲ ਵਿਚ ਜਿੱਤ ਦਰਜ ਕੀਤੀ, ਜਦੋਂ ਕਿ ਉਨ੍ਹਾਂ ਨੇ ਚੌਥੀ ਵਾਰ ਸਿਨਸਨਾਟੀ ਮਾਸਟਰਜ਼ ਟੂਰਨਾਮੈਂਟ ਜਿੱਤਿਆ। ਐਤਵਾਰ ਨੂੰ ਫਾਈਨਲ ਮੁਕਾਬਲੇ ਦੇ ਪਹਿਲੇ ਸੈੱਟ ਵਿਚ ਦੋਵੇਂ ਖਿਡਾਰੀਆਂ ਵਿਚਕਾਰ ਮੁਕਾਬਲਾ ਕਾਫੀ ਸਖਤ ਰਿਹਾ, ਜਿਸ ਨੂੰ ਅਮਰੀਕੀ ਖਿਡਾਰੀ ਨੇ ਟਾਈਬਰੇਕ ਵਿਚ 7-6 ਨਾਲ ਆਪਣੇ ਨਾਂ ਕੀਤਾ ਪਰ ਇਸ ਤੋਂ ਬਾਅਦ ਮੈਚ ਦਾ ਰੁਖ ਪਲਟ ਗਿਆ ਅਤੇ ਫੈਡਰਰ ਨੇ ਦੂਜੇ ਸੈੱਟ ਦੇ ਟਾਈਬਰੇਕ ਵਿਚ 7-1 ਨਾਲ ਇਕਪਾਸੜ ਜਿੱਤ ਦਰਜ ਕਰਕੇ ਮੈਚ ਨੂੰ ਬਰਾਬਰੀ 'ਤੇ ਲੈ ਆਂਦਾ।ਤੀਜੇ ਅਤੇ ਫੈਸਲਾਕੁਨ ਸੈੱਟ ਵਿਚ ਫਿਸ਼ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਫੈਡਰਰ ਨੇ ਆਪਣੇ ਤਜਰਬੇ ਦਾ ਪੂਰਾ ਲਾਹਾ ਲੈਂਦਿਆਂ ਜਿੱਤ ਦਰਜ ਕੀਤੀ। ਅਮਰੀਕੀ ਖਿਡਾਰੀਆਂ ਖਿਲਾਫ ਹੁਣ ਤਕ ਖੇਡੇ 15 ਫਾਈਨਲ ਮੁਕਾਬਲਿਆਂ ਵਿਚ ਫੈਡਰਰ ਨੇ ਸਿਰਫ ਇਕ ਮੈਚ ਆਂਦਰੇ ਅਗਾਸੀ ਖਿਲਾਫ ਹਾਰਿਆ ਹੈ ਅਤੇ ਸਵਿੱਸ ਖਿਡਾਰੀ ਨੇ ਆਪਣਾ ਇਹ ਬਿਹਤਰੀਨ ਰਿਕਾਰਡ ਇਸ
|
|
|
ਨੰਗੇ ਪੈਰੀਂ ਫੁੱਟਬਾਲ ਵਿਸ਼ਵ ਕੱਪ ਖੇਡਣਾ ਚਾਹੁੰਦੇ ਸਨ ਭਾਰਤੀ ਖਿਡਾਰੀ |
|
|
|
Thursday, 19 August 2010 |
|
ਸੰਨ 1938 ਵਿਚ ਹੋਏ ਤੀਜੇ ਫੁੱਟਬਾਲ ਵਿਸ਼ਵ ਕੱਪ ਤੋਂ ਬਾਅਦ ਸ਼ੁਰੂ ਹੋਏ ਦੂਸਰੇ ਵਿਸ਼ਵ ਯੁੱਧ ਕਾਰਨ ਬਾਰਾਂ ਸਾਲ ਦੇ ਲੰਮੇ ਵਕਤ ਬਾਅਦ 1950 ਵਿਚ ਚੌਥਾ ਫੁੱਟਬਾਲ ਵਿਸ਼ਵ ਕੱਪ ਖੇਡਿਆ ਗਿਆ। ਫੁੱਟਬਾਲ ਫੈਡਰੇਸ਼ਨ (ਫੀਫਾ) ਨੇ ਇਸ ਵਿਸ਼ਵ ਕੱਪ ਦਾ ਆਯੋਜਨ ਕਰਵਾਉਣ ਲਈ ਜੁਲਾਈ 1946 ਵਿਚ ਮੀਟਿੰਗ ਕੀਤੀ। ਜਿਥੇ ਇਸ ਤੋਂ ਪਹਿਲਾਂ ਖੇਡੇ ਗਏ ਵਿਸ਼ਵ ਕੱਪਾਂ ਦੀ ਮੇਜ਼ਬਾਨੀ ਲੈਣ ਲਈ ਫੁੱਟਬਾਲ ਖੇਡਣ ਵਾਲੇ ਦੇਸ਼ ਵਿਚ ਹੋੜ ਦੇਖਣ ਨੂੰ ਮਿਲੀ ਸੀ, ਉਥੇ 1950 ਵਿਚ ਹੋਏ ਇਸ ਵਿਸ਼ਵ ਕੱਪ ਦੀ ਮੇਜ਼ਬਾਨੀ ਲੈਣ ਲਈ ਸਿਰਫ ਇਕ ਦੇਸ਼ ਨੇ ਦਿਲਚਸਪੀ ਦਿਖਾਈ। ਇਸ ਵਿਸ਼ਵ ਕੱਪ ਨੂੰ ਆਪਣੇ ਵਿਹੜੇ ਵਿਚ ਕਰਵਾਉਣ ਵਾਲਾ ਉਹ ਦੇਸ਼ ਸੀ ਬਰਾਜ਼ੀਲ।
ਇਸ ਵਿਸ਼ਵ ਕੱਪ ਵਿਚ ਸਿਰਫ 13 ਟੀਮਾਂ ਨੇ ਹਿੱਸਾ ਲਿਆ। ਫੀਫਾ ਨੇ ਇਸ ਵਿਸ਼ਵ ਕੱਪ ਵਿਚ ਭਾਗ ਲੈਣ ਲਈ ਕਈ ਫੁੱਟਬਾਲ ਟੀਮਾਂ ਨੂੰ ਸੱਦਾ ਭੇਜਿਆ। ਵਿਸ਼ਵ ਕੱਪ ਵਿਚ ਖੇਡਣ ਲਈ ਫੀਫਾ ਨੇ ਭਾਰਤੀ ਫੁੱਟਬਾਲ ਟੀਮ ਨੂੰ ਸੱਦਿਆ ਪਰ ਭਾਰਤੀ ਟੀਮ ਦੇ ਖਿਡਾਰੀਆਂ ਦੀ ਇਕ ਜ਼ਿੱਦ ਉਨ੍ਹਾਂ ਨੂੰ ਲੈ ਬੈਠੀ। ਫੀਫਾ ਦੇ ਨਿਯਮਾਂ ਮੁਤਾਬਕ ਮੈਚ ਖੇਡਣ ਸਮੇਂ ਟੀਮ ਦੇ ਖਿਡਾਰੀ ਪੂਰੀ ਕਿੱਟ ਵਿਚ ਹੋਣੇ ਚਾਹੀਦੇ ਹਨ। ਕਿੱਟ ਤੋਂ ਭਾਵ ਟੀ-ਸ਼ਰਟ, ਜੁਰਾਬਾਂ, ਬੂਟ ਆਦਿ ਪਰ ਭਾਰਤੀ ਖਿਡਾਰੀ ਬੂਟਾਂ ਤੋਂ ਬਗੈਰ ਯਾਨੀਕਿ ਨੰਗੇ ਪੈਰੀਂ ਵਿਸ਼ਵ ਕੱਪ ਵਿਚ ਖੇਡਣਾ ਚਾਹੁੰਦੇ ਸਨ। ਫੀਫਾ ਨੂੰ ਮਨਜ਼ੂਰ ਨਹੀਂ ਸੀ। ਭਾਰਤੀ ਟੀਮ ਨੇ ਇੰਝ ਇਸ ਵਿਸ਼ਵ ਕੱਪ ਵਿਚ ਖੇਡਣ ਦਾ ਸੁਨਹਿਰੀ ਮੌਕਾ ਗੁਆਇਆ।
ਇਸ ਵਿਸ਼ਵ ਕੱਪ ਵਿਚ ਫੀਫਾ ਵਲੋਂ ਭਾਰਤ ਨੂੰ ਗਰੁੱਪ 'ਸੀ' ਵਿਚ ਸਵੀਡਨ ਅਤੇ ਇਟਲੀ ਵਰਗੀਆਂ ਨਾਮਵਾਰ ਫੁੱਟਬਾਲ ਟੀਮਾਂ ਨਾਲ ਰੱਖਿਆ ਗਿਆ ਸੀ ਜੇ ਭਾਰਤੀ ਟੀਮ ਨੇ ਬਰਾਜ਼ੀਲ ਵਿਚ ਖੇਡੇ ਗਏ ਇਸ ਵਿਸ਼ਵ ਕੱਪ ਵਿਚ ਹਿੱਸਾ ਲਿਆ ਹੁੰਦਾ ਤਾਂ
|
|
|
ਗਗਨ ਨਾਰੰਗ ਨੇ ਖੇਡ ਰਤਨ ਪੁਰਸਕਾਰ ਦੀ ਚੋਣ ਪ੍ਰਕਿਰਿਆ ਦੀ ਕੀਤੀ ਆਲੋਚਨਾ |
|
|
|
Friday, 06 August 2010 |
|
ਨਵੀਂ ਦਿੱਲੀ : ਦੇਸ਼ ਦੇ ਸੱਭ ਤੋਂ ਵੱਕਾਰੀ ਖੇਡ ਰਤਨ ਪੁਰਸਕਾਰ ਲਈ ਨਾ ਚੁਣ ਜਾਣ ਤੋਂ ਨਿਰਾਸ਼ ਚੋਟੀ ਦੇ ਭਾਰਤੀ ਨਿਸ਼ਾਨੇਬਾਜ਼ ਗਗਨ ਨਾਰੰਗ ਨੇ ਅੱਜ ਚੋਣ ਪ੍ਰਕਿਰਿਆ ਦੀ ਅਲੋਚਨਾ ਕਰਦਿਆਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਹੁਣ ਇਨ੍ਹਾਂ ਪੁਰਸਕਾਰਾਂ ਦੀ ਚੋਣ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਥਾਂ ਜਨਤਾ ਅਤੇ ਮੀਡੀਆ ਦੀ ਧਾਰਨਾ ਦੇ ਅਧਾਰ 'ਤੇ ਕੀਤੀ ਜਾਂਦੀ ਹੈ। ਸੰਸਾਰ ਦੇ ਦੂਜੇ ਨੰਬਰ ਦੇ ਨਿਸ਼ਾਨੇਬਾਜ਼ ਨਾਰੰਗ ਸਨਿੱਚਰਵਾਰ ਨੂੰ ਮਿਊਨਿਖ਼ ਵਿਚ 50ਵੀਂ ਸੰਸਾਰ ਚੈਂਪੀਅਨਸ਼ਿਪ ਦੇ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਵਿਚ ਕਾਂਸੀ ਦਾ ਤਮਗ਼ਾ ਜਿੱਤ ਕੇ 2012 ਦੀਆਂ ਉਲੰਪਿਕ ਖੇਡਾਂ ਲਈ ਕੁਆਲੀਫ਼ਾਈ ਕਰਨ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਨਾਰੰਗ ਨੇ ਇਕ ਟੀ.ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਨਾਲ ਜੋ ਕੁੱਝ ਹੋਇਆ ਮੈਂ ਉਸ ਤੋਂ ਬਹੁਤ ਨਿਰਾਸ਼ ਹਾਂ। ਮੇਰੇ ਨਾਲ ਇਹ ਲਗਾਤਾਰ ਤੀਜੀ ਵਾਰ ਹੋਇਆ ਹੈ। ਮੈਨੂੰ ਲਗਦਾ ਹੈ ਕਿ ਖੇਡ ਰਤਨ ਪੁਰਸਕਾਰ ਹੁਣ ਜਨਤਾ ਅਤੇ ਮੀਡੀਆ ਦੀ ਸੋਚ ਨਾਲ ਹੀ ਤੈਅ ਹੁੰਦਾ ਹੈ। ਉਨ੍ਹਾਂ ਕਿਹਾ ਕਿ 2009 ਵਿਚ ਮੈਂ ਇਸ ਪੁਰਸਕਾਰ ਦੀ ਦੌੜ ਵਿਚ ਸ਼ਾਮਲ ਸੀ ਅਤੇ 2008 ਵਿਚ ਵੀ ਮੈਂ ਇਸ ਵਿਚ ਸ਼ਾਮਲ ਸੀ ਪਰ ਇਸ ਵਾਰ ਵੀ ਅਜਿਹਾ ਹੀ ਕੁੱਝ ਹੋਇਆ ਜਿਸ ਨਾਲ ਕਾਫ਼ੀ ਦੁੱਖ ਹੁੰਦਾ ਹੈ। ਨਾਰੰਗ ਨੇ ਕਿਹਾ ਪਰ ਮੈਂ ਅਪਣੀ ਬੰਦੂਕ ਨਾਲ
|
|
|
ਨਿਰਾਸ਼ ਪੀ.ਸੀ.ਬੀ. ਨੇ ਯੂਸਫ਼ ਨੂੰ ਵਾਪਸ ਬੁਲਾਇਆ |
|
|
|
Friday, 06 August 2010 |
|
ਕਰਾਚੀ : ਪਾਕਿਸਤਾਨ ਕ੍ਰਿਕਟ ਬੋਰਡ ਪੀ.ਸੀ.ਬੀ. ਨੇ ਸਾਬਕਾ ਕਪਤਾਨ ਮੁਹੰਮਦ ਯੂਸਫ਼ ਨੂੰ ਤੋਂ ਸੰਨਿਆਸ ਵਾਪਸ ਲੈਣ ਅਤੇ ਇੰਗਲੈਂਡ ਦੇ ਵਿਰੁਧ ਮੌਜੂਦਾ ਟੈਸਟ ਲੜੀ ਦੇ ਦੂਜੇ ਮੈਚ ਵਿਚ ਟੀਮ ਨਾਲ ਜੁੜਨ ਲਈ ਕਿਹਾ ਹੈ। ਐਤਵਾਰ ਨੂੰ ਜਾਰੀ ਬੋਰਡ ਦੇ ਬਿਆਨ ਵਿਚ ਕਿਹਾ ਗਿਆ ਕਿ ਪੀ.ਸੀ.ਬੀ.ਨੇ ਅੰਡਰ-19 ਟੀਮ ਦੇ ਖੱਬੇ ਹੱਥ ਦੇ ਸਪਿੰਨਰ ਰਜਾ ਹਸਨ ਨੂੰ ਵੀ ਵਾਪਸ ਬੁਲਾਇਆ ਹੈ। ਪੀ.ਸੀ.ਬੀ. ਨੇ ਇੰਗਲੈਂਡ ਦੇ ਵਿਰੁਧ ਨਾਟਿੰਘਮ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ ਰਿਕਾਰਡ 354 ਦੜਾਂ ਤੋਂ ਮਿਲੀ ਕਰਾਰੀ ਹਾਰ ਦੇ ਬਾਅਦ ਇਹ ਫ਼ੈਸਲਾ ਕੀਤਾ ਹੈ। ਪਾਕਿਸਤਾਨ ਦੇ ਲਈ 88 ਟੈਸਟ ਅਤੇ 282 ਇਕ ਦਿਨਾ ਮੈਚ ਖੇਡਣ ਵਾਲੇ ਯੂਸਫ਼ ਨੇ ਇਸੀ ਸਾਲ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੌਰੇ 'ਤੇ ਟੀਮ ਦੀ ਕਮਾਨ ਸੰਭਾਲੀ ਸੀ। ਪ੍ਰੰਤੂ ਮਾਰਚ ਵਿਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਅਤੇ ਵੱਧਦੀ ਗੁੱਟਬਾਜ਼ੀ ਦੇ ਲਈ ਜ਼ੁੰਮੇਵਾਰ ਠਹਿਰਾਉਂਦੇ ਹੋਏ ਪੀ.ਸੀ.ਬੀ. ਨੇ ਉਨ੍ਹਾਂ 'ਤੇ ਪ੍ਰਤੀਬੰਧ ਲਗਾ ਦਿਤਾ ਸੀ।
|
|
|
ਬੰਗਲਾਦੇਸ਼ ਨੇ ਨਿਊਜ਼ੀਲੈਂਡ ਵਿਰੁਧ ਟੈਸਟ ਲੜੀ ਅੱਗੇ ਪਾਈ |
|
|
|
Friday, 06 August 2010 |
|
ਢਾਕਾ : ਬੰਗਲਾਦੇਸ਼ ਦੀ ਟੀਮ ਨੇ ਨਿਊਜ਼ੀਲੈਂਡ ਵਿਰੁਧ ਖੇਡੇ ਜਾਣ ਵਾਲੇ ਦੋ ਟੈਸਟਾਂ ਨੂੰ ਅੱਗੇ ਪਾਉਂਦਿਆਂ ਅਕਤੂਬਰ ਵਿਚ ਪੰਜ ਇਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਦੀ ਲੜੀ ਖੇਡਣ ਦਾ ਫ਼ੈਸਲਾ ਕੀਤਾ ਹੈ। ਪਹਿਲੇ ਪ੍ਰੋਗਰਾਮ ਅਨੁਸਾਰ ਟੀਮ ਨੇ ਪਹਿਲਾਂ ਦੋ ਟੈਸਟ ਅਤੇ ਫੇਰ ਤਿੰਨ ਇਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡਣੇ ਸਨ। ਬੰਗਲਾਦੇਸ਼ ਦੇ ਕ੍ਰਿਕਟ ਅਧਿਕਾਰੀ ਇਨਾਇਤ ਹੂਸੈਨ ਸਿਰਾਜ ਨੇ ਦਸਿਆ ਕਿ ਇਹ ਬੋਰਡ ਦਾ ਫ਼ੈਸਲਾ ਹੈ ਅਤੇ ਅਸੀਂ ਅਪਣਾ ਇਹ ਫ਼ੈਸਲਾ ਨਿਊਜ਼ੀਲੈਂਡ ਦੇ ਕ੍ਰਿਕਟ ਅਧਿਕਾਰੀਆਂ ਨੂੰ ਦਸ ਦਿਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਇਕ ਰੋਜ਼ਾ ਮੈਚ ਢਾਕਾ ਦੇ ਸ਼ੇਰੇ ਬੰਗਲਾ ਰਾਸ਼ਟਰੀ ਸਟੇਡੀਅਮ ਵਿਚ ਖੇਡੇ ਜਾਣਗੇ। ਸਿਰਾਜ ਨੇ ਕਿਹਾ ਕਿ ਦੋਹੇਂ ਦੇਸ਼ ਅਪ੍ਰੈਲ, 2011 ਵਿਚ ਹੋਣ ਵਾਲੇ ਸੰਸਾਰ ਕੱਪ ਤੋਂ ਬਾਅਦ ਟੈਸਟ ਮੈਚ ਖੇਡਣਗੇ।
ਉਨ੍ਹਾਂ ਕਿਹਾ ਕਿ ਭਾਰਤ ਅਤੇ ਸ੍ਰੀਲੰਕਾ ਨਾਲ ਸੰਸਾਰ ਕੱਪ ਦੀ ਮੇਜ਼ਬਾਨੀ ਕਰਨ ਵਾਲੇ ਬੰਗਲਾਦੇਸ਼ ਬੋਰਡ ਦਾ ਮੰਨਣਾ ਹੈ ਕਿ ਦੋ ਟੈਸਟ ਮੈਚ ਖੇਡਣ ਦੀ ਥਾਂ 'ਤੇ ਸੰਸਾਰ ਕੱਪ ਦੀਆਂ ਤਿਆਰੀਆਂ ਨੂੰ ਧਿਆਨ ਵਿਚ ਰਖਦਿਆਂ ਸੀਮਤ ਉਵਰਾਂ ਦੇ ਮੈਚ ਖੇਡਣਾ ਵਧੀਆ ਰਹੇਗਾ। ਬੰਗਲਾਦੇਸ਼ ਦੀ ਕ੍ਰਿਕਟ ਟੀਮ ਪਿਛਲੇ 29 ਇਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿਚੋਂ ਕੇਵਲ ਦੋ ਵਿਚ ਹੀ ਜਿੱਤ ਪ੍ਰਾਪਤ ਕਰ ਸਕੀ ਹੈ।
|
|
|
ਸੋਮਦੇਵ ਸੰਸਾਰ ਏ.ਟੀ.ਪੀ. ਦਰਜਾਬੰਦੀ ਵਿਚ ਸਿਖਰਲੇ 100 ਖਿਡਾਰੀਆਂ ਵਿਚ ਸ਼ਾਮਲ |
|
|
|
Friday, 06 August 2010 |
|
ਨਵੀਂ ਦਿੱਲੀ : ਉਭਰਦੇ ਟੈਨਿਸ ਸਟਾਰ ਸੋਮਦੇਵ ਦੇਵਵਰਮਨ ਅੱਜ ਏ.ਟੀ.ਪੀ. ਦਰਜਾਬੰਦੀ ਵਿਚ ਲੀਏਂਡਰ ਪੇਸ ਤੋਂ ਬਾਅਦ ਸਿਖਰਲੇ 100 ਖਿਡਾਰੀਆਂ ਵਿਚ ਪਹੁੰਚਣ ਵਾਲੇ ਦੂਜੇ ਭਾਰਤੀ ਖਿਡਾਰੀ ਬਣ ਗਏ ਹਨ। ਉਹ ਅੱਜ ਜਾਰੀ ਸੂਚੀ ਵਿਚ 96 ਵਾਂ ਦਰਜਾ ਹਾਸਲ ਕਰਨ ਵਿਚ ਸਫ਼ਲ ਹੋਏ। ਸੋਮਦੇਵ ਨੇ ਸੱਤ ਸਥਾਨਾਂ ਦੀ ਛਾਲ ਲਗਾਈ ਅਤੇ ਉਨ੍ਹਾਂ ਦੇ 540 ਅੰਕ ਹਨ। ਇਹ 25 ਸਾਲਾ 11 ਸਾਲ ਵਿਚ ਪੁਰਸ਼ ਵਰਗ ਵਿਚ ਪਹਿਲਾ ਭਾਰਤੀ ਹੈ ਜੋ 100 ਦੀ ਸੂਚੀ ਵਿਚ ਪਹੁੰਚਣ ਵਿਚ ਸਫ਼ਲ ਹੋਇਆ ਹੈ। ਉਨ੍ਹਾਂ ਨੇ 2007 ਵਿਚ ਸ਼ੁਰੂਆਤ ਕੀਤੀ ਸੀ ਅਤੇ ਭਾਰਤ ਦੀ ਡੇਵਿਸ ਕੱਪ ਵਿਚ ਜਗ੍ਹਾ ਬਣਾਈ ਸੀ। ਸੋਮਦੇਵ ਪਿਛਲੇ ਸਾਲ ਚੇਨਈ ਓਪਨ ਵਿਚ ਕਾਲੋਰਸ ਮੋਆ ਅਤੇ ਇਵੋ ਕਾਲਰੇਵਿਚ ਨੂੰ ਹਰਾ ਕੇ ਅਪਣੇ ਪਹਿਲੇ ਏ.ਟੀ.ਪੀ. ਟੂਰ ਟੂਰਮੈਂਟ ਦੇ ਫ਼ਾਈਨਲ ਵਿਚ ਪਹੁੰਚੇ ਸਨ। ਉਹ ਜੋਹਾਨਸਬਰਗ ਵਿਚ ਦੱਖਣੀ ਅਫ਼ਰੀਕਾ ਓਪਨ ਵਿਚ ਏ.ਟੀ.ਪੀ. ਟੂਰ ਦੇ ਕੁਆਟਰਫ਼ਾਈਨਲ ਤਕ ਪਹੁੰਚੇ ਸਨ ਜਿਸ ਤੋਂ
|
|
|
ਰਾਸ਼ਟਰਮੰਡਲ ਖੇਡਾਂ 'ਚ ਸਰਵਸ੍ਰੇਸ਼ਠ ਖਿਡਾਰੀ ਭੇਜੇਗਾ ਕੈਨੇਡਾ |
|
|
|
Friday, 06 August 2010 |
|
ਨਵੀਂ ਦਿੱਲੀ : ਕੈਨੇਡਾ ਅਥਲੈਟਿਕਸ ਕੋਚ ਅਲੈਕਸ ਗਾਡਿਰਨਰ ਦਾ ਕਹਿਣਾ ਹੈ ਕਿ ਦਿੱਲੀ ਰਾਸ਼ਟਰਮੰਡਲ ਖੇਡਾਂ ਨੂੰ ਉਹ ਓਲੰਪਿਕ ਦੀਆਂ ਤਿਆਰੀਆਂ ਦਾ ਹਿੱਸਾ ਮੰਨ ਕੇ ਚੱਲ ਰਹੇ ਹਨ ਅਤੇ ਦੇਸ਼ ਦੇ ਚੋਟੀ ਦੇ ਖਿਡਾਰੀਆਂ ਨੂੰ ਲੈ ਕੇ ਭਾਰਤ ਆਉਣਗੇ। ਟੋਰਾਂਟੋ ਵਿੱਚ ਅਗਲੇ ਹਫਤੇ ਹੋਣ ਵਾਲੀਆਂ ਰਾਸ਼ਟਰੀ ਟਰੈਕ ਐਂਡ ਫੀਲਡ ਚੈਂਪੀਅਨਸ਼ਿਪ ਵਿੱਚ ਦਿੱਲੀ ਰਾਸ਼ਟਰਮੰਡਲ ਖੇਡਾਂ ਦੇ ਲਈ ਟੀਮ ਚੁਣੇ ਜਾਣ ਦੀ ਘੋਸ਼ਣਾ ਦੇ ਬਾਅਦ ਇਸ ਪ੍ਰਤੀਯੋਗਤਾ ਦਾ ਮਹੱਤਵ ਹੋਰ ਵੱਧ ਗਿਆ ਹੈ। ਗਾਡਿਰਨਰ ਨੇ ਕਿਹਾ ਕਿ ਅਸੀਂ ਦਿੱਲੀ ਰਾਸ਼ਟਰਮੰਡਲ ਖੇਡਾਂ ਦੇ ਲਈ 35 ਚੋਟੀ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਚੋਣ ਕਰਾਂਗੇ ਜਿਸ ਵਿੱਚ ਦੋ ਰਿਲੇਅ ਟੀਮ ਦੇ ਦਸ ਖਿਡਾਰੀ ਸ਼ਾਮਲ ਹਨ। ਸੀ.ਬੀ.ਸੀ. ਨਿਊਜ਼ ਦੇ ਅਨੁਸਾਰ ਕੈਨੇਡਾ ਕੁਝ ਚੋਟੀ ਦੇ ਖਿਡਾਰੀ ਮਹਿਲਾ ਬਾਧਾ ਦੌੜ ਧਾਵਕ ਬੀਜਿੰਗ ਓਲੰਪਿਕ ਖੇਡਾਂ ਦੀ ਕਾਂਸੀ ਤਮਗਾ ਜੇਤੂ ਅਤੇ ਵਿਸ਼ਵ ਪ੍ਰਤੀਯੋਗਤਾ ਦੀ ਰਜਤ ਤਮਗਾ ਜੇਤੂ ਪ੍ਰਿਸਚਿਲਾ ਲੋਪੇਜ ਨੇ ਕੁਝ ਕਾਰਨਾਂ ਕਰਕੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਗ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸਦੇ ਇਲਾਵਾ ਉਸਦੀ ਵਿਰੋਧੀ ਫੇਲੀਸਿਯਨ ਦੇ ਵੀ ਭਾਗ ਲੈਣ ਦੀ ਸੰਭਾਵਨਾ ਨਹੀਂ ਹੈ। ਕੈਨੇਡੇ ਦਾ ਦਸ ਹਜ਼ਾਰ ਮੀਟਰ ਦੇ ਚੈਂਪੀਅਨ ਧਾਵਕ ਸਾਈਮਨ ਬੈਰੂ ਨੇ ਕਿਹਾ ਕਿ ਉਹ ਦਿੱਲੀ ਦੀ ਗਰਮੀ ਅਤੇ ਉਮਸ ਦੇ ਮੌਸਮ ਵਿੱਚ ਦੌੜਨ ਦੀ ਬਜਾਏ ਦੇਸ਼ ਵਿੱਚ ਹੀ ਰਹਿ ਕੇ 2010 ਓਲੰਪਿਕ ਖੇਡਾਂ ਦੀਆਂ ਤਿਆਰੀਆਂ ਕਰਨਗੇ। ਕੋਚ ਗਾਡਿਰਨਰ ਨੇ ਕਿਹਾ ਕਿ ਕੁਝ ਖਿਡਾਰੀ ਜੇਕਰ ਭਾਗ ਨਹੀਂ ਲੈਣਾ ਚਾਹੁੰਦੇ ਤਾਂ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ। ਅਸੀਂ ਦੇਸ਼ ਦੇ ਚੋਟੀ ਦੇ ਐਥਲੀਟ ਦਿੱਲੀ ਰਾਸ਼ਟਰਮੰਡਲ ਖੇਡਾਂ ਵਿੱਚ ਲੈ ਕੇ ਜਾਵਾਂਗੇ। ਅਸੀਂ ਇਸ ਪ੍ਰਤੀਯੋਗਤਾ ਨੂੰ ਏ ਗ੍ਰੇਡ ਦੀ ਮੰਨ ਕੇ ਤਿਆਰੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਟੀਮ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਨਦਾਰ
|
|