tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਕਹਾਣੀਆਂ
ਕਹਾਣੀਆਂ
ਇਨਾਮ PRINT ਈ ਮੇਲ
Thursday, 09 September 2010
ਮਨੁੱਖ ਆਪਣੇ ਵਿਚਾਰਾਂ ਨੂੰ ਲਿਖ ਕੇ ਜਾਂ ਬੋਲ ਕੇ ਪ੍ਰਗਟ ਕਰਦਾ ਹੈ। ਆਪਣੇ ਵਿਚਾਰ ਲਿਖ ਕੇ ਲੋਕਾਂ ਸਾਹਮਣੇ ਰੱਖਣ ਵਾਲੇ ਨੂੰ ਸਾਡੇ ਸਮਾਜ ਵਿਚ ਲੇਖਕ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਲੇਖਕ ਬਹੁਤ ਹੀ ਸੰਵੇਦਨਸ਼ੀਲ ਵਿਅਕਤੀ ਹੁੰਦਾ ਹੈ ਜੋ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਕਲਮਬੱਧ ਕਰਦਾ ਹੈ ਅਤੇ ਸਮਾਜ ਨੂੰ ਸਮਾਜ ਵਿਚ ਆ ਰਹੀਆਂ ਤਰੁੱਟੀਆਂ ਤੋਂ ਜਾਣੂ ਕਰਵਾਉਂਦਾ ਹੈ। ਪੁਰਾਣੇ ਸਮਿਆਂ ਵਿਚ ਲੇਖਕ ਬਣਨਾ ਕੋਈ ਸੌਖਾ ਕੰਮ ਨਹੀਂ ਸੀ। ਇਹ ਜੰਮਣ ਪੀੜਾਂ ਜਿੰਨਾ ਦੁੱਖਦਾਈ ਕੰਮ ਹੋਇਆ ਕਰਦਾ ਸੀ ਪਰ ਅੱਜ ਦੇ ਇਸ ਮਾਡਰਨ ਜ਼ਮਾਨੇ ਵਿਚ ਇਹ ਕੋਈ ਬਹੁਤ ਔਖਾ ਕੰਮ ਨਹੀਂ ਹੈ। ਬੱਸ ਤੁਹਾਨੂੰ ਥੋੜ੍ਹੀ ਬਹੁਤੀ ਤੁਕਬੰਦੀ ਕਰਨੀ ਆਉਣੀ ਚਾਹੀਦੀ ਹੈ, ਸ਼ਬਦਾਂ ਨੂੰ ਘੁੰਮਾ ਫਿਰਾ ਕੇ ਲਿਖਣਾ ਆਉਣਾ ਚਾਹੀਦਾ ਹੈ ਅਤੇ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਅਨੁਵਾਦ ਕਰਨਾ ਆਉਣਾ ਚਾਹੀਦਾ ਹੈ। ਫਿਰ ਤੁਹਾਨੂੰ ਲੇਖਕ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਇਹ ਇਕ ਅਜਿਹਾ ਖੇਤਰ ਹੈ ਜਿਥੇ ਨਾਮ ਤਾਂ ਹੈ ਪਰ ਦਾਮ ਬਹੁਤ ਹੀ ਘੱਟ ਹੈ। ਜੇਕਰ ਤੁਹਾਨੂੰ ਵੀ ਥੋੜ੍ਹੀ ਬਹੁਤੀ ਤੁਕਬੰਦੀ ਕਰਨੀ ਆਉਂਦੀ ਹੈ, ਸ਼ਬਦਾਂ ਨੂੰ ਘੁਮਾ ਫਿਰਾ ਕੇ ਲਿਖਣਾ ਆਉਂਦਾ ਹੈ, ਕਿਸੇ ਦੀਆਂ ਰਚਨਾਵਾਂ ਚੋਰੀ ਕਰਨੀਆਂ ਜਾਣਦੇ ਹੋ, ਅਨੁਵਾਦ ਕਰਨਾ ਜਾਣਦੇ ਹੋ ਅਤੇ ਸਭ ਤੋਂ ਵੱਡੀ ਗੱਲ ਕਿ ਤੁਸੀਂ ਅਪਣਾ ਨਾਮ ਕਮਾਉਣਾ ਚਾਹੁੰਦੇ ਹੋ ਤਾਂ ਫਿਰ ਚਲੋ ਲੇਖਕ ਬਣਨ ਚੱਲੀਏ।
ਜੇਕਰ ਤੁਸੀਂ ਮਾੜੀ ਮੋਟੀ ਕਲਮ ਘੜੀਸਣੀ ਸਿੱਖ ਗਏ ਹੋ ਤਾਂ ਤੁਹਾਨੂੰ ਜਲਦੀ ਤੋਂ ਜਲਦੀ ਆਪਣਾ ਕੋਈ ਸਾਹਿਤਕ ਨਾਂ ਰੱਖ ਲੈਣਾ ਚਾਹੀਦਾ ਹੈ। ਜੇਕਰ ਤੁਸੀਂ ਦਿਲ ਵਾਲੇ ਹੋ ਤਾਂ ਤੁਸੀਂ ਆਪਣੇ ਨਾਂ ਦੇ ਨਾਲ ਦਿਲ, ਦਿਲਗੀਰ ਜਾਂ ਦਿਲਦਾਰ ਸ਼ਬਦ ਲਗਾਉਣਾ ਹੈ। ਜੇਕਰ ਤੁਸੀਂ ਅਪਣਾ ਦਿਲ ਕਿਸੇ ਨੂੰ ਦੇ ਚੁੱਕੇ ਹੋ ਤਾਂ ਬੇਦਿਲ ਅਤੇ ਜੇਕਰ ਦਿਲ ਟੁੱਟ ਗਿਆ ਹੈ ਤਾਂ ਜ਼ਖ਼ਮੀ ਆਦਿ ਤਖ਼ੱਲਸ ਅਪਣੇ ਨਾਮ ਨਾਲ ਲਗਾਉਣਾ ਹੈ। ਜੇਕਰ ਤੁਸੀ ਵਿਦੇਸ਼ ਵਿਚ ਵਸਦੇ ਹੋ ਤਾਂ ਪ੍ਰਦੇਸੀ, ਜੇਕਰ ਤੁਸੀ ਬਹੁਤ ਹੀ ਸਾਊ ਸੁਭਾਅ ਦੇ ਹੋ ਤਾਂ ਦਰਵੇਸ਼ ਜਾਂ ਸ਼ਰਮੀਲਾ ਅਤੇ ਜੇਕਰ ਤੁਸੀ ਕੌਮੀ ਆਸ਼ਕ ਹੋ ਤਾਂ ਤੁਸੀ ਦੀਵਾਨਾ ਤਖ਼ੱਲਸ ਵੀ ਰੱਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀ ਬੇਪਰਵਾਹ, ਦੁਆਬੀਆ,ਦੀਪ, ਪਿਆਰਾ ਅਤੇ ਪੰਛੀ ਆਦਿ
 
ਦਾਦੀ PRINT ਈ ਮੇਲ
Thursday, 02 September 2010
ਦਾਦਾ ਜੀ ਕੋਲ ਚੰਗੀ ਜ਼ਮੀਨ- ਜਾਇਦਾਦ ਸੀ। ਉਨ੍ਹਾਂ ਦਾ ਚੰਗੇ ਅਮੀਰ ਬੰਦਿਆਂ 'ਚ ਨਾਂ ਗਿਣਿਆ ਜਾਂਦਾ ਸੀ। ਦਾਦੀ ਮੇਰੇ ਦਾਦੇ ਤੋਂ ਵੀਹ ਸਾਲ ਛੋਟੀ ਸੀ । ਉਸ ਦੀ ਤੀਜੀ ਮੂੰਹ ਬੋਲੀ ਪਤਨੀ ਜਿਸ ਨੂੰ ਉਸ ਨੇ ਪਾਲਿਆ ਪੋਸਿਆ, ਪੜ੍ਹਾਇਆ ਲਿਖਾਇਆ ਤੇ ਸੰਗੀਤ ਦੀ ਸਿੱਖਿਆ ਦਿੱਤੀ ਹੋਰ ਤਾਂ ਹੋਰ ਰੇਡੀਓ 'ਤੇ ਵੀ ਗਵਾਇਆ। ਲੋਕ ਕਹਿੰਦੇ ਨੇ ਉਹ ਪਾਗਲ ਹੋ ਗਏ। ਵੰਸ਼ ਵਧਾਉਣ ਖਾਤਿਰ ਵਿਆਹ 'ਤੇ ਵਿਆਹ ਕਰੀ ਜਾਂਦਾ ਹੈ। ਤਿੰਨ ਵਿਆਹਾਂ ਤੋਂ ਬਾਅਦ ਵੀ ਇਕ ਵੀ ਬੱਚੇ ਦੀਆਂ  ਕਿਲਕਾਰੀਆਂ ਨਹੀਂ ਸੁਣਨ ਨੂੰ ਮਿਲੀਆਂ।  ਸਾਡੀ ਦਾਦੀ ਦੇ ਵੀ ਕੋਈ ਬੱਚਾ ਨਹੀਂ ਹੋਇਆ। ਤੀਜੇ ਵਿਆਹ ਹੋਏ ਨੂੰ ਵੀ ਪੰਜ ਸਾਲ ਹੋ ਗਏ। ਤਾਂ ਸਾਡੇ ਦਾਦੇ ਦੀ ਭੈਣ ਨੇ ਆਪਣਾ ਹੋਇਆ ਤੀਜਾ ਮੁੰਡਾ ਉਨ੍ਹਾਂ ਦੀ ਝੋਲੀ 'ਚ ਪਾਉਂਦੇ ਹੋਏ ਕਿਹਾ।
''ਵੀਰੇ ਆਹ ਚੁੱਕ ਮੁੰਡਾ, ਤੇਰੇ ਖਾਨਦਾਨ ਦਾ ਵਾਰਿਸ ਹੁਣ ਇਹੀ ਐ, ਤੇਰਾ ਆਪਣਾ ਖੂਨ ਤਾਂ ਤੇਰੇ ਨਸੀਬ 'ਚ ਨਹੀਂ''
 ਦਾਦੇ ਨੇ ਉਸ ਦਾ ਨਾਂ ਵਾਰਿਸ ਸਿੰਘ ਰੱਖ ਦਿੱਤਾ। ਉਸੇ ਵਾਰਿਸ ਸਿੰਘ ਦੀਆਂ ਅਸੀਂ ਦੋ ਜੌੜੀਆਂ ਔਲਾਦਾਂ ਹਾਂ ਤੇ ਸਾਡਾ ਸਾਡੀ ਦਾਦੀ ਨਾਲ ਅਜੀਬ ਜਿਹਾ ਰਿਸ਼ਤਾ ਹੈ। ਕਿਉਂਕਿ ਦਾਦਾ ਜੀ ਨੇ ਕਦੇ ਵੀ ਉਸ ਨੂੰ ਕੋਈ ਜ਼ੁੰਮੇਵਾਰੀ ਨਹੀਂ ਸੌਂਪੀ। ਘਰ ਗੱਿਹਸਥੀ ਤੋਂ ਦੂਰ ਉਹ ਭਜਨ ਗਾ ਗਾ, ਜਗਰਾਤੇ ਕਰ-ਕਰ ਵਾਹ-ਵਾਹ ਲੁੱਟਦੀ ਰਹੀ। ਦਾਦੀ ਆਮ ਔਰਤਾਂ ਤੋਂ ਬਹੁਤ ਅਲੱਗ ਸੀ। ਜਦੋਂ ਉਹ ਪਾਨ ਖਾ ਕੇ ਆਪਣੇ ਰੰਗਦਾਰ ਦੰਦਾਂ ਨਾਲ ਹੱਸਦੀ ਤਾਂ ਕਿਤੇ ਨਾ ਕਿਤੇ ਇੰਝ ਲੱਗਦਾ ਕਿ ਇਹ ਆਪਣੀ ਜ਼ਿੰਦਗੀ 'ਚ ਕੁਝ ਨਾ ਕੁਝ ਕਮਾਲ ਕਰੂਗੀ। ਇਹ ਮੰਨੀ ਹੋਈ ਗੱਲ ਸੀ ਕਿ ਉਸ ਦਾ ਆਪਣੇ ਗੁਰੂ ਵਜ਼ੀਰ ਚੰਦ ਦੇ ਪ੍ਰਤੀ ਅਲੱਗ ਹੀ ਪਿਆਰ ਸੀ। ਹੁਣ ਦਾਦਾ ਜੀ ਉਸ  ਨਾਲ ਹਰ ਜਗ੍ਹਾ 'ਤੇ  ਜਾ ਨਹੀਂ ਸਕਦੇ। ਇਕ ਪੇਸ਼ੇ ਦਾ ਤਕਾਜ਼ਾ ਤੇ ਦੂਜੀ ਉਮਰ ਦੀ ਥਕਾਨ। ਗੁਰੂ  ਜੀ ਆਪਣੇ ਪੇਸ਼ੇ 'ਚ ਭਰੋਸੇ ਦੇ ਕਾਬਿਲ ਆਪਣੇ ਇਲਾਕੇ 'ਚ ਜਾਣੇ-ਪਛਾਣੇ ਖਾਨਦਾਨੀ ਵਿਅਕਤੀ ਸਨ। ਉਸ ਗੁਰੂ ਦੇ
 
ਨੀਰੂ PRINT ਈ ਮੇਲ
Thursday, 26 August 2010
ਗੁਣਜੋਤ ਸਿੰਘ
 ਨੀਰੂ ਦਾ ਵਿਆਹ ਨਿਰਮਲ ਨਾਲ ਹੋਇਆ ਪਰ ਉਹ ਵਿਆਹ ਤੋਂ ਖੁਸ਼ ਨਹੀਂ ਸੀ ਕਿਉਂਕਿ ਇਸ ਵਿਆਹ ਵਿਚ ਕੇਵਲ ਉਸ ਦੇ ਮਾਪਿਆਂ ਦੀ ਹੀ ਮਰਜ਼ੀ ਚੱਲੀ, ਉਸ ਦੀ ਮਰਜ਼ੀ ਕਿਸੇ ਨੇ ਨਹੀਂ ਪੁੱਛੀ। ਨੀਰੂ ਚਾਹੁੰਦੀ ਤਾਂ ਉਹ ਵਿਆਹ ਤੋਂ ਇਨਕਾਰ ਕਰ ਸਕਦੀ ਸੀ ਪਰ ਵੁਸ ਨੇ ਵਿਆਹ ਲਈ ਹਾਂ ਹੀ ਕੀਤੀ ਸੀ। ਉਸ ਦੀ ਇਹ ਹਾਂ ਉਸ ਦੇ ਦਿਲੋਂ ਨਹੀਂ ਸਗੋਂ ਉਸ ਦੇ ਮੂੰਹੋ ਆਪ ਮੁਹਾਰੇ ਹੀ ਨਿਕਲੀ ਸੀ। ਦਿਲੋਂ ਤਾਂ ਉਹ ਅਸ਼ੋਕ ਨੂੰ ਚਾਹੁੰਦੀ ਸੀ।
 ਨੀਰੂ ਤੇ ਅਸ਼ੋਕ ਇਕੱਠੇ ਪੜ੍ਹਦੇ ਸਨ। ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਨ੍ਹਾਂ ਦੋਵਾਂ ਨੇ ਕਾਲਜ ਵਿਚ ਦਾਖਲਾ ਲਿਆ। ਅਸ਼ੋਕ ਦੇ ਪਿਤਾ ਨੀਰੂ ਦੇ ਪਿਤਾ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਨ੍ਹਾਂ ਦੋਵਾਂ ਦਾ ਇਕ ਦੂਜੇ ਦੇ ਘਰ ਆਉਣ-ਜਾਣ ਬਣਿਆ ਹੋਇਟਾ ਸੀ। ਅਸ਼ੋਕ ਦੇ ਘਰਦੇ ਇਹੀ ਚਾਹੁੰਦੇ ਸਨ ਕਿ ਨੀਰੂ ਉਨ੍ਹਾਂ ਦੇ ਘਰ ਵਿਆਹੀ ਆਵੇ। ਕਾਲਜ ਵਿਚ ਬੀ. ੲੈ. ਕਰਦੇ ਹੋਏ ਨੀਰੂ ਦੀ ਰੁਚੀ ਅਸ਼ੋਕ ਵੱਲ ਵੱਧਣ ਲੱਗ ਪਈ, ਉਸ ਦੀ ਇਹੀ ਰੁਚੀ ਹੌਲੀ ਹੌਲੀ ਪਿਆਰ ਵਿਚ ਤਬਦੀਲ ਹੋਣ ਲੱਗੀ, ਉਹ ਉਸ ਨੂੰ ਦਿਲੋਂ ਚਾਹੁਣ ਲੱਗ ਪਈ ਸੀ। ਇਹ ਨਹੀਂ ਕਿ ਨੀਰੂ ਦਾ ਪਿਆਰ ਕਾਲਜ ਵਿਚ ਹੀ ਸ਼ੁਰੂ ਹੋਇਆ ਸੀ ਉਹ ਤਾਂ ਸਕੂਲ ਟਾਈਮ ਤੋਂ ਹੀ ਉਸ ਨੂੰ ਪਸੰਦ ਕਰਦੀ ਸੀ। ਉਹ ਆਪਣੇ ਮਨ ਵਿਚ ਇਹੀ ਸੋਚਦੀ ਕਿ ਅਸ਼ੋਕ ਵੀ ਉਸ ਨੂੰ ਇੰਨਾ ਹੀ ਪਿਆਰ ਕਰਦਾ ਹੈ। ਜਿਵੇਂ ਉਹ ਅਸ਼ੋਕ ਨੂੰ ਨਹੀਂ ਕਹਿ ਸਕੀ ਉਵੇਂ ਹੀ ਉਹ ਇਹ ਗੱਲ ਕਹਿਣ ਤੋਂ ਝਿਜਕ ਰਿਹਾ ਹੈ।
 ਇਕ ਦਿਨ ਕਾਲਜ ਜਾਣ ਲੱਗਿਆਂ ਉਹ ਘਰੋਂ ਫੈਸਲਾ ਕਰਕੇ ਹੀ ਤੁਰੀ ਸੀ ਕਿ ਉਹ ਅੱਜ ਅਸ਼ੋਕ ਨੂੰ ਆਪਣੇ ਦਿਲ ਦੀ ਗੰਲ ਦੱਸ ਦੇਵੇਗੀ। ਜਦੋਂ ਨੀਰੂ ਕਾਲਜ ਪਹੁੰਚੀ ਤਾਂ ਉਸ ਨੂੰ ਅਸ਼ੋਕ ਕਾਲਜ ਦੇ ਬਾਹਰ ਹੀ ਮਿਲ ਗਿਆ। ਦੋਵਾਂ ਨੇ ਇਕ-ਦੂਜੇ ਨੂੰ ਰਸਮੀ 'ਹਾਏ ਹੈਲੋ' ਆਖੀ। ਅਸ਼ੋਕ ਇੰਨਾ ਕਹਿ ਕੇ ਅੱਗੇ ਤੁਰਨ ਹੀ ਲੱਗਾ ਸੀ ਤਾਂ ਨੀਰੂ ਨੇ ਅਸ਼ੋਕ ਦੀ ਬਾਂਹ ਫੜ ਲਈ। ਕੋਲ ਖੜ੍ਹੇ ਚਾਰ-ਪੰਜ ਮੁੰਡੇ ਅਸ਼ੋਕ ਨੇ
 
ਵਫ਼ਾਈ PRINT ਈ ਮੇਲ
Thursday, 19 August 2010
ਨੀਤਨ  ਐਸ.
 ਇਹ ਕਹਾਣੀ ਇਕ ਅਜਿਹੇ ਪ੍ਰੇਮੀ ਦੀ ਹੈ ਜੋ ਆਪਣੀ ਪ੍ਰੇਮਿਕਾ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਤੋਂ ਪਹਿਲਾਂ ਹੀ ਉਸ ਦੇ ਭਰਾਵਾਂ ਹੱਥੋਂ ਆਪਣੀ ਜਾਨ ਗਵਾ ਬੈਠਦਾ ਹੈ ਪਰ ਉਸ ਦਾ ਪਿਆਰ ਸੱਚਾ ਹੋਣ ਕਾਰਨ ਉਹ ਮਰ ਕੇ ਵੀ ਆਪਣੇ ਪਿਆਰ ਦੀ ਅਮਿੱਟ ਯਾਦਗਿਰੀ ਪਿੱਛੇ ਆਪਣੀ ਪ੍ਰੇਮਿਕਾ ਦੇ ਦਿਲ 'ਚ ਛੱਡ ਜਾਂਦਾ ਹੈ। ਬਹੁਤ ਮੁੱਦਤਾਂ ਪਹਿਲਾਂ ਦੀ ਗੱਲ ਹੈ, ਇਕ ਮੁਸਲਮਾਨੀ ਪਿੰਡ 'ਚ ਇਕ ਚੌਰਸਤਾ ਪੈਂਦਾ ਸੀ। ਇਯ ਚੌਰਸਤੇ ਤੋਂ ਗੁਜ਼ਰਦਿਆਂ ਰਸਤੇ 'ਚ ਇਕ ਮਸਜਿਦ ਪੈਂਦੀ ਸੀ, ਜਿੱਥੇ ਮੁੰਡੇ ਤੇ ਕੁੜੀਆਂ ਵਕਾਲਤ ਕਰਨ ਲਈ ਰੋਜ਼ਾਨਾ ਆਉਂਦੇ ਸਨ। ਵਕਾਲਤ ਕਰਨ ਆਉਣ ਵਾਲੇ ਮੁੰਡੇ-ਕੁੜੀਆਂ 'ਚ ਅਸਲਮ ਅਤੇ ਸਲਮਾ ਦੋ ਪਿਆਰ ਕਰਨ ਵਾਲੇ ਪ੍ਰੇਮੀ ਵੀ ਸਨ। ਪਰ ਆਪਣੇ ਪਿਆਰ ਦਾ ਇਜ਼ਹਾਰ ਅਸਲਮ ਅਤੇ ਸਲਮਾ ਇਕ-ਦੂਜੇ ਨੂੰ ਨਹੀਂ ਕਰ ਸਕਦੇ। ਅਸਲਮ ਦਾ ਇਕ ਜਿਗਰੀ ਯਾਰ ਆਫ਼ਤਾਬ ਜੋ ਸਲਮਾ ਦੀ ਸਹੇਲੀ ਨਸੀਬ ਨਾਲ ਪਿਆਰ ਕਰਦਾ ਸੀ, ਦੇ ਕੋਲ ਸਲਮਾ ਦੇ ਨਕਾਬ ਪਿੱਛੇ ਛੁਪੀ ਖੂਬਸੂਰਤੀ ਨੂੰ ਦੇਖਣ ਲਈ ਆਪਣੀ ਬੇਤਾਬੀ ਨੂੰ ਜ਼ਾਹਿਰ ਕਰਦਾ :
ਐ ਖੁਦਾ ਤੇਰਾ ਕਭੀ ਇਨਕਲਾਬ ਆਏ,
ਨਕਾਬ ਉੜੇ, ਮੇਰਾ ਮਹਿਬੂਬ ਕਭੀ ਬੇਨਕਾਬ ਆਏ।
 ਇਸ ਤਰ੍ਹਾਂ ਅਸਲਮ ਅਤੇ ਸਲਮਾ ਦੇ ਪਿਆਰ ਦੀ ਕਹਾਣੀ ਅੱਖਾਂ-ਅੱਖਾਂ 'ਚ ਹੀ ਚਲਦੀ ਰਹਿੰਦਾ। ਸਮੇਂ ਦੇ ਨਾਲ ਈਦ ਦਾ ਤਿਉਹਾਰ  ਸਾਰੀ ਦੁਨੀਆਂ 'ਚ ਮਨਾਇਆ ਜਾ ਰਿਹਾ ਹੁੰਦਾ ਹੈ। ਸਭ ਮੁਸਲਮਾਨ ਨਵਾਜ ਗੁਜਾਰਨ ਲਈ ਮਸਜਿਦ 'ਚ ਪਹੁੰਚਦੇ ਹਨ, ਉਥੇ ਅਸਲਮ ਅਤੇ ਸਲਮਾ ਦਾ ਪਰਿਵਾਰ ਵੀ ਆਉਂਦਾ ਹੈ। ਨਵਾਜ ਗੁਜਾਰਨ ਤੋਂ ਬਾਅਦ ਕਵਾਲ ਆਪਣੀ ਕਵਾਲੀ ਦਾ ਜੌਹਰ ਦਿਖਾਉਂਦੇ ਹਨ। ਸਭ ਦੀ ਨਜ਼ਰ ਕਵਾਲਾਂ ਤੇ ਟਿਕੀ ਹੁੰਦੀ ਹੈ ਪਰ ਉਸ ਪ੍ਰੇਮੀ ਅਸਲਮ ਦੀ ਨਜ਼ਰ ਸਿਰਫ ਸਲਮਾ 'ਤੇ ਹੁੰਦੀ ਹੈ, ਜਿਸਨੂੰ ਉਹ ਆਪਣਾ ਖੁਦਾ ਮੰਨਦਾ ਸੀ। ਪਰ ਸਲਮਾ ਦੇ
 
ਬਣਵਾਸ ਬਾਕੀ ਹੈ PRINT ਈ ਮੇਲ
Thursday, 22 July 2010
ਭਿੰਦਰ ਜਲਾਲਾਬਾਦੀ
 ਸਵੇਰੇ ਅੱਠ ਕੁ ਵਜੇ ਪੁਲੀਸ ਨੇ ਛਾਪਾ ਮਾਰ ਕੇ ਕੁਝ ਬੱਚੇ ਮਜ਼ਦੂਰੀ ਕਰਦੇ ਗ੍ਰਿਫ਼ਤਾਰ ਕਰ ਲਏ। ਕੋਈ ਢਾਬੇ ਤੋਂ ਬਰਤਨ ਸਾਫ਼ ਕਰਦਾ, ਕੋਈ ਗੰਦ ਦੇ ਢੇਰ ਤੋਂ ਪਲਾਸਟਿਕ ਦੇ ਬੈਗ ਇਕੱਠੇ ਕਰਦਾ ਅਤੇ ਕੋਈ ਕਿਸੇ ਦੁਕਾਨ 'ਤੇ ਚੱਕਣ-ਧਰਨ ਕਰਦਾ ਫ਼ੜ ਕੇ ਪੁਲੀਸ ਨੇ ਜਿਪਸੀ ਵਿਚ ਬਿਠਾ ਲਿਆ ਸੀ ਅਤੇ ਠਾਣੇ ਲਿਆ ਤਾੜਿਆ। ਉੱਜੜੀਆਂ ਨਜ਼ਰਾਂ ਅਤੇ ਪਿਲੱਤਣ ਫ਼ਿਰੇ ਚਿਹਰਿਆਂ ਵਾਲੇ ਬੱਚੇ ਸਹਿਮੇਂ ਹੋਏ ਸਨ। ਗੌਰਮਿੰਟ ਵੱਲੋਂ ਸਖ਼ਤ ਹਦਾਇਤ ਸੀ ਕਿ 'ਬਾਲ-ਮਜ਼ਦੂਰੀ' ਗ਼ੈਰ ਕਾਨੂੰਨੀ ਹੈ ਅਤੇ ਬੱਚਿਆਂ ਦੇ ਖੇਡਣ-ਮੱਲਣ ਦੇ ਦਿਨਾਂ ਵਿਚ ਮਾਪੇ ਅਤੇ ਹੋਰ ਲੋਕ ਇਹਨਾਂ ਤੋਂ ਮਿਹਨਤ-ਮਜ਼ਦੂਰੀ ਕਰਵਾ ਕੇ ਇਹਨਾਂ ਦੀ ਜ਼ਿੰਦਗੀ ਅਤੇ ਭਵਿੱਖ ਤਬਾਹ ਕਰ ਰਹੇ ਹਨ। ਕੁਝ ਬੁੱਧੀਜੀਵੀਆਂ ਨੇ ਵੀ ਬਾਲ-ਮਜ਼ਦੂਰੀ 'ਤੇ ਅਖ਼ਬਾਰਾਂ-ਰਸਾਲਿਆਂ ਵਿਚ ਲੇਖ ਲਿਖ ਕੇ ਛੱਤ ਸਿਰ 'ਤੇ ਚੁੱਕ ਲਈ ਸੀ। ਗੌਰਮਿੰਟ ਇਸ ਪੱਖੋਂ ਸੁਚੇਤ ਹੋ ਗਈ ਸੀ ਅਤੇ ਹਫ਼ੜਾ-ਦਫ਼ੜੀ ਵਿਚ ਫੜੋ-ਫੜੀ ਦਾ ਸਿਲਸਲਾ ਚੱਲ ਪਿਆ ਸੀ। ਗੌਰਮਿੰਟ ਨੇ ਬਾਲ-ਮਜ਼ਦੂਰੀ ਖ਼ਿਲਾਫ਼ ਕਾਨੂੰਨ ਬਣਾ ਕੇ ਐਲਾਨ ਕੀਤਾ ਸੀ ਕਿ ਹਰ ਕੰਮ ਦੇਣ ਵਾਲੇ ਮਾਲਕ ਨੂੰ ਇਹ ਪੱਕਾ ਪਤਾ ਕਰ ਲੈਣਾ ਚਾਹੀਦਾ ਹੈ ਕਿ ਕੰਮ ਕਰਨ ਵਾਲਾ ਬੱਚਾ ਵਾਕਿਆ ਹੀ 14 ਸਾਲ ਤੋਂ ਉਪਰ ਹੈ? ਅਗਰ ਕੋਈ ਬੱਚਾ 14 ਸਾਲ ਦੀ ਉਮਰ ਤੋਂ ਹੇਠ ਕਿਸੇ ਕੋਲ ਮਜ਼ਦੂਰੀ ਕਰਦਾ ਫ਼ੜਿਆ ਗਿਆ, ਤਾਂ ਚਲਾਣ ਕੱਟਿਆ ਜਾਵੇਗਾ! ਕੰਮ ਕਰਵਾਉਣ ਵਾਲੇ ਨੂੰ ਭਾਰੀ ਜ਼ੁਰਮਾਨਾਂ ਅਤੇ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ! ਫ਼ੈਸਲਾ ਸੁਣ ਕੇ ਲੋਕ ਡਰ ਨਾਲ ਠਠੰਬਰ ਗਏ ਸਨ।
 ਅੱਜ ਸਵੇਰੇ-ਸਵੇਰੇ ਪੰਜ ਬੱਚੇ ਅਤੇ ਤਿੰਨ ਢਾਬਿਆਂ ਵਾਲੇ ਗ੍ਰਿਫ਼ਤਾਰ ਕਰ ਲਏ ਗਏ ਸਨ। ਅਖ਼ਬਾਰਾਂ ਦੇ ਨੁਮਾਇੰਦੇ ਬੁਲਾ ਕੇ ਅਖ਼ਬਾਰਾਂ ਦਾ ਢਿੱਡ ਭਰਨ ਵਾਸਤੇ ਉਹਨਾਂ ਨੂੰ ਖ਼ਬਰਾਂ ਵੀ ਦੇ ਦਿੱਤੀਆਂ ਸਨ। ਢਾਬਿਆਂ ਦੇ ਮਾਲਕ ਅਤੇ ਬੱਚੇ ਪੁਲੀਸ ਠਾਣੇ ਹੱਥ ਜੋੜੀ, ਫ਼ਰਿਆਦੀ ਬਣੇ ਬੈਠੇ ਸਨ। ਪਰ ਪੁਲੀਸ ਕਰਮਚਾਰੀ ਆਪਣੀ ਕਾਰਵਾਈ ਵਿਚ ਮਸਰੂਫ਼ ਸਨ। ਢਾਬੇ ਵਾਲਿਆਂ ਦਾ 'ਚਲਾਣ' ਕੱਟ ਕੇ ਉਹਨਾਂ ਦਾ ਖਹਿੜਾ ਤਾਂ ਛੁੱਟ ਗਿਆ। ਪਰ ਹੁਣ ਵਾਰੀ ਬੱਚਿਆਂ ਦੀ ਆ ਗਈ। ਹੁਣ ਉਹਨਾਂ ਦੇ ਅਤੇ-ਪਤੇ ਲੈ ਕੇ ਪੁਲੀਸ ਕਰਮਚਾਰੀਆਂ ਨੂੰ ਉਹਨਾਂ ਦੇ ਮਾਂ-ਬਾਪ ਨੂੰ ਬੁਲਾਉਣ ਲਈ ਉਹਨਾਂ ਦੀ ਬਸਤੀ ਵਿਚ ਭੇਜ ਦਿੱਤਾ। ਉਹ ਸੁਨੇਹਾਂ ਮਿਲਦਿਆਂ ਸਾਰ ਹੀ ਬੱਚਿਆਂ ਨਾਲੋਂ ਵੀ ਨਿੱਘਰੀ ਹਾਲਤ ਵਿਚ ਠਾਣੇ ਪਹੁੰਚ ਗਏ ਅਤੇ
 
ਜਿੰਦਾਂ ਰੂਹਾਂ PRINT ਈ ਮੇਲ
Thursday, 15 July 2010
ਗੁਰਪ੍ਰੀਤ ਕੌਰ ਮੁਹਾਰ
 ਗਰਮੀਆਂ ਦੇ ਦਿਨਾਂ ਵਿਚ ਜਦੋਂ ਹਰਨਾਮ ਸਿੰਘ ਖੇਤਾਂ ਨੂੰ ਪਾਣੀ ਲਾ ਕੇ ਆਉਂਦਾ ਤਾਂ ਵਿਹੜੇ ਵਿਚ ਸੁੱਤੀਆਂ ਇਕੋ ਜਿੱਡੀਆਂ ਦੋ ਧੀਆਂ ਨੂੰ ਵੇਖ ਕੇ ਸਹਿਮ ਜਾਂਦਾ। ਨਲਕੇ ਤੋਂ ਹੱਥ-ਮੂੰਹ ਧੋ ਚੁੱਪ-ਚਾਪ ਉਹ ਅਡੋਲ ਕੋਠੇ ਦੀਆਂ ਪੌੜੀਆਂ ਚੜ੍ਹ ਜਾਂਦਾ। ਸੋਹਣੀ ਤੇ ਤਾਰਿਆਂ ਨਾਲ ਖਿੜੀ ਹੋਈ ਰਾਤ ਵਿਚ ਹਰਨਾਮ ਸਿੰਘ ਮੰਜੀ 'ਤੇ ਪਿਆ ਉਸਲਵੱਟੇ ਲੈਂਦਾ ਰਹਿੰਦਾ। ਇਕ ਪਾਸੇ ਘਰ ਦੀ ਗਰੀਬੀ ਤੇ ਦੂਜੇ ਪਾਸੇ ਦੋ ਜਵਾਨ ਧੀਆਂ ਬਾਰੇ ਸੋਚ-ਸੋਚ ਕੇ ਉਸ ਨੂੰ ਚੈਨ ਨਾ ਆਉਂਦਾ। ਉਹ ਕਈ ਵਾਰ ਤ੍ਰਬਕ ਕੇ ਉਠਦਾ ਤੇ ਫਿਰ ਕੋਲ ਪਏ ਜਗ ਵਿਚੋਂ ਦੋ ਘੁੱਟ ਪਾਣੀ ਦੇ ਪੀ ਸੋਚਾਂ ਦੇ ਸਮੁੰਦਰ ਵਿਚ ਡੁੱਬ ਜਾਂਦਾ। ਜਿਨ੍ਹਾਂ ਨੂੰ ਅਜੇ ਕੱਲ੍ਹ ਹੀ ਉਂਗਲੀ ਫੜ ਕੇ ਚੱਲਣਾ ਸਿਖਾਇਆ ਸੀ, ਜਿਨ੍ਹਾਂ ਦੀਆਂ ਤੋਤਲੀਆਂ ਗੱਲਾਂ ਅਜੇ ਵੀ ਕੰਨਾਂ ਵਿਚ ਗੂੰਜਦੀਆਂ ਸਨ ਤੇ ਅੱਜ ਉਹ ਕਦੋਂ ਜਵਾਨ ਹੋ ਗਈਆਂ ਕੁਝ ਪਤਾ ਨਾ ਲੱਗਾ। ਧੀਆਂ ਦੇ ਜਵਾਨ ਹੁੰਦਿਆਂ ਹੀ ਉਸ ਦੀਆਂ ਅੱਖਾਂ ਵਿਚ ਨੀਂਦ ਤਾਂ ਜਿਵੇਂ ਖੰਭ ਲਾ ਕੇ ਕਿਤੇ ਦੂਰ ਉਡ ਗਈ ਹੋਵੇ। ਉਹ ਕਈ-ਕਈ ਚਿਰ ਸੋਚਦਾ ਰਹਿੰਦਾ। ਉਧਰ ਥੱਲੇ ਵਿਹੜੇ ਵਿਚ ਪਈ ਤੇਜ ਕੌਰ ਵੀ ਬੇਚੈਨ ਤੇ ਉਦਾਸ ਹੋ ਰਾਤ ਦੀ ਕੈਦ ਵਿਚ ਤੜਫਦੀ ਰਹਿੰਦੀ। ਰਾਤ ਦਾ ਪਹਿਲਾ ਪਹਿਰ ਬੀਤ ਜਾਂਦਾ ਪਰ ਦੋਵਾਂ ਜੀਆਂ ਦੀਆਂ ਅੱਖਾਂ ਵਿਚੋਂ ਨੀਂਦਰ ਕੋਹਾਂ ਦੂਰ ਹੁੰਦੀ। ਹੌਂਸਲਾ ਜਿਹਾ ਕਰ ਤੇਜ਼ ਕੌਰ ਵੀ ਉਠ ਕੇ ਕੋਠੇ 'ਤੇ ਚਲੀ ਜਾਂਦੀ। 'ਕੀ ਗੱਲ ਤੇਜੋ, ਸੁੱਤੀ ਨਹੀਂ ਅਜੇ?' ਤੇਜ ਕੌਰ ਨੂੰ ਵੇਖ ਕੇ ਹਰਨਾਮ ਸਿੰਘ ਵੀ ਉਠ ਕੇ ਬੈਠ ਜਾਂਦਾ। 'ਨੀਂਦ, ਕਿੱਥੇ ਆਉਂਦੀ ਆ, ਔਤਰੀ ਪਹਾੜ ਵਰਗੀ ਰਾਤ ਲੰਘਦੀ ਨਹੀਂ ਛੇਤੀ' ਕੁਝ ਰੁਕ ਉਹ ਫਿਰ ਬੋਲਦੀ 'ਪਤਾ ਨਹੀਂ ਰੱਬ ਧੀਆਂ ਗਰੀਬਾਂ ਦੀ ਝੋਲੀ ਕਿਉਂ ਪਾਉਂਦਾ ਏ, ਖੌਰੇ ਕੀ ਲੇਖ ਲਿਖਵਾ ਕੇ ਲਿਆਈਆਂ ਨੇ।' ਐਨਾ ਕਹਿ ਉਹ ਮਨ ਭਰ ਲੈਂਦੀ। 'ਨਾ ਤੇਜੋ, ਬਹੁਤਾ ਨਾ ਸੋਚਿਆ ਕਰ ਜੇ ਦਾਤੇ ਨੇ ਦਾਤ ਬਖ਼ਸ਼ੀ ਆ ਤੇ ਆਪੇ ਕਾਰਜ ਪੂਰੇ ਕਰੂ, ਫਿਕਰ ਕਰਿਆਂ ਕੀ ਬਣਨਾ।' ਹਰਨਾਮ ਸਿੰਘ ਤੇਜੋ ਨੂੰ ਤੇ ਹੌਂਸਲਾ ਦਿੰਦਾ ਪਰ ਆਪ ਅੰਦਰੇ-ਅੰਦਰ ਘੁਟਦਾ ਰਹਿੰਦਾ। ਡੇਢ ਕੁ ਕਿੱਲੇ ਦੀ ਵਾਹੀ ਨਾਲ ਕੁਝ ਹੱਥ ਨਾ ਆਉਂਦਾ ਤੇ
 
ਹਮਸ਼ਕਲ PRINT ਈ ਮੇਲ
Thursday, 08 July 2010
ਬੰਤ ਸਿੰਘ ਚੱਠਾ
 ਬਚਨਾ ਆਪਣੇ ਦਫ਼ਤਰ ਵਿਚੋਂ ਸੀਨੀਅਰ ਕਲਰਕਾਂ ਵਿਚੋਂ ਸੀ। ਉਸ ਦੀ ਬੋਲਚਾਲ ਅਤੇ ਸੁਭਾਅ ਬਾਰੇ ਸਭ ਅਫ਼ਸਰ ਅਤੇ ਬਾਬੂ ਜਾਣਦੇ ਸਨ। ਜੇਕਰ ਉਸ ਨੂੰ ਆਪਣੇ ਕੰਮ ਦੀ 'ਪ੍ਰਵਾਹ' ਨਹੀਂ ਸੀ ਤਾ ਵੀ ਉਹ ਇਕ ਇਮਾਨਦਾਰ ਬਾਬੂ ਵਜੋਂ ਜਾਣਿਆ ਜਾਂਦਾ ਸੀ। ਮਖੌਲੀਆ ਅਤੇ ਗਾਲੜੀ ਹੋਣ ਕਰਕੇ ਉਹ ਆਪਣੇ ਅਫ਼ਸਰ ਨੂੰ ਵੀ ਕਈ ਵਾਰ ਮਜ਼ਾਕ ਕਰ ਜਾਂਦਾ ਸੀ। ਉਹ ਆਪਣੇ ਕੰਮ ਪ੍ਰਤੀ ਪੂਰਾ ਲਾਪ੍ਰਵਾਹ ਸੀ। ਇਸ ਲਈ ਉਸ ਨੂੰ ਦਫ਼ਤਰ 'ਚ ਕੋਈ 'ਚੰਗੀ' ਸੀਟ ਨਹੀਂ ਸੀ ਦਿੱਤੀ।
 ਪਰ ਗੱਲਾਂ ਦਾ ਭੰਡਾਰ ਉਸ ਕੋਲ ਬਹੁਤ ਸੀ। ਉਹ ਆਪਣੇ ਸਾਥੀ ਬਾਬੂਆਂ ਦੇ ਢਿੱਡੀਂ ਪੀੜਾਂ ਪਾ ਦਿੰਦਾ ਸੀ। ਉਹ ਚੁਟਕਲਿਆਂ ਅਤੇ ਵਿਅੰਗਾਂ ਨਾਲ ਸਮਾਜਕ ਕੁਰੀਤੀਆਂ ਦੀ ਛਾਣਬੀਣ ਕਰਦਾ ਸੀ। ਜੇਕਰ ਉਸ ਨੂੰ ਕੋਈ ਬਾਬੂ ਪੁਛਦਾ ਕਿ ਤੂੰ ਏਹ ਗੱਲਾਂ ਕਿਥੋਂ ਲਿਆਉਣੈ ਤਾਂ ਵਿਅੰਗ ਕਸਦਾ ਕਹਿੰਦਾ, ''ਬੱਸ ਮੈਨੂੰ ਜ਼ਿੰਦਗੀ ਵਿਚ ਗੱਲਾਂ ਹੀ ਲੱਭੀਆਂ। ਤਾਈਓਂ ਤਾਂ ਮੇਰਾ ਠੂਠੇ ਨਾਲ ਕਨਾਲਾ ਵਜਦੈ। ਆਹ ਵੇਖੋ! ਜੋ ਤੁਸੀਂ ਇਸੇ ਦਫ਼ਤਰ ਦੀਆਂ ਫਾਈਲਾਂ ਅਤੇ ਕਾਗਜ਼ਾਂ ਵਿਚੋਂ ਕੋਠੀਆਂ ਅਤੇ ਕਾਰਾਂ ਬਣਾਈ ਬੈਠੇ ਓ ਜੇ ਮੈਂ ਥੋਡੇ ਵਰਗਾ ਹੁੰਦਾ ਤਾਂ ਭਾਮੇਂ ਸੋਨੇ ਦੀਆਂ ਕੰਧਾ ਕੱਢ ਲੈਂਦਾ, ਪਰ ਭਰਾਵੋ, ਮੇਰੀ ਅੰਦਰੋਂ ਆਤਮਾ ਨ੍ਹੀਂ ਮੰਨਦੀ।''
 ਇੰਨੀ ਗੱਲ ਕਰਕੇ ਉਹ ਬਾਬੂਆਂ ਦੇ ਮੂੰਹਾਂ ਵੱਲ ਵੇਖਦਾ।
 ਕਈ ਉਨ੍ਹਾਂ ਵਿਚੋਂ ਅਜਿਹੀ ਗੱਲ ਸੁਣ ਕੇ ਬੁੜ-ਬੁੜ ਕਰਦੇ। ਫਿਰ ਉਹ ਹੋਰ ਚੋਭ ਮਾਰਦਾ, ''ਆਹ ਵੇਖੋ ਕੇ. ਸੀ. ਬਾਬੂ ਮੇਰਾ ਗੁਆਂਢੀ ਐ। ਮੇਰੇ ਨਾਲੋਂ ਏਹ ਦਸ ਸਾਲ ਪਿੱਛੋਂ ਲੱਗਿਐ। ਇਸ ਨੇ ਵਧੀਆ ਕੋਠੀ ਪਾ ਲਈ ਤੇ ਚੰਗੀ ਕੋਲ ਕਾਰਐ। ਇਸ ਦੇ ਘਰਵਾਲੀ ਮੇਰੇ ਘਰਵਾਲੀ ਨੂੰ ਇਕ ਦਿਨ ਕਹਿੰਦੀ, ''ਆਹ ਜਿਹੜੇ ਮੇਰੇ ਕੰਨਾਂ ਦੇ ਟੌਪਸ ਐ ਨਾ ਇਹ ਕੇ. ਸੀ. ਸਾਬ ਨੇ ਪਰਸੋਂ ਕਰਵਾ ਕੇ ਦਿੱਤੇ ਐ। ਨਾਲੇ ਆਹ ਦੋ ਸੂਟਾਂ ਦੀ ਸਿਲਵਾਈ ਅੱਜ ਹੀ ਕਰਵਾਈ ਐ।''
 ਉਸ ਦੀ ਵਡਿਆਈ ਵਾਲੀ ਗੱਲ ਸੁਣ ਕੇ ਮੇਰੇ ਘਰਵਾਲੀ ਨੇ ਭੈੜਾ ਜਿਹਾ ਮੂੰਹ ਬਣਾ ਕੇ
 
ਨੀਰੂ PRINT ਈ ਮੇਲ
Thursday, 01 July 2010
ਨੀਰੂ ਦਾ ਵਿਆਹ ਨਿਰਮਲ ਨਾਲ ਹੋਇਆ ਪਰ ਉਹ ਵਿਆਹ ਤੋਂ ਖੁਸ਼ ਨਹੀਂ ਸੀ ਕਿਉਂਕਿ ਇਸ ਵਿਆਹ ਵਿਚ ਕੇਵਲ ਉਸ ਦੇ ਮਾਪਿਆਂ ਦੀ ਹੀ ਮਰਜ਼ੀ ਚੱਲੀ, ਉਸ ਦੀ ਮਰਜ਼ੀ ਕਿਸੇ ਨੇ ਨਹੀਂ ਪੁੱਛੀ। ਨੀਰੂ ਚਾਹੁੰਦੀ ਤਾਂ ਉਹ ਵਿਆਹ ਤੋਂ ਇਨਕਾਰ ਕਰ ਸਕਦੀ ਸੀ ਪਰ ਵੁਸ ਨੇ ਵਿਆਹ ਲਈ ਹਾਂ ਹੀ ਕੀਤੀ ਸੀ। ਉਸ ਦੀ ਇਹ ਹਾਂ ਉਸ ਦੇ ਦਿਲੋਂ ਨਹੀਂ ਸਗੋਂ ਉਸ ਦੇ ਮੂੰਹੋ ਆਪ ਮੁਹਾਰੇ ਹੀ ਨਿਕਲੀ ਸੀ। ਦਿਲੋਂ ਤਾਂ ਉਹ ਅਸ਼ੋਕ ਨੂੰ ਚਾਹੁੰਦੀ ਸੀ।
 ਨੀਰੂ ਤੇ ਅਸ਼ੋਕ ਇਕੱਠੇ ਪੜ੍ਹਦੇ ਸਨ। ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਨ੍ਹਾਂ ਦੋਵਾਂ ਨੇ ਕਾਲਜ ਵਿਚ ਦਾਖਲਾ ਲਿਆ। ਅਸ਼ੋਕ ਦੇ ਪਿਤਾ ਨੀਰੂ ਦੇ ਪਿਤਾ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਨ੍ਹਾਂ ਦੋਵਾਂ ਦਾ ਇਕ ਦੂਜੇ ਦੇ ਘਰ ਆਉਣ-ਜਾਣ ਬਣਿਆ ਹੋਇਟਾ ਸੀ। ਅਸ਼ੋਕ ਦੇ ਘਰਦੇ ਇਹੀ ਚਾਹੁੰਦੇ ਸਨ ਕਿ ਨੀਰੂ ਉਨ੍ਹਾਂ ਦੇ ਘਰ ਵਿਆਹੀ ਆਵੇ। ਕਾਲਜ ਵਿਚ ਬੀ. ੲੈ. ਕਰਦੇ ਹੋਏ ਨੀਰੂ ਦੀ ਰੁਚੀ ਅਸ਼ੋਕ ਵੱਲ ਵੱਧਣ ਲੱਗ ਪਈ, ਉਸ ਦੀ ਇਹੀ ਰੁਚੀ ਹੌਲੀ ਹੌਲੀ ਪਿਆਰ ਵਿਚ ਤਬਦੀਲ ਹੋਣ ਲੱਗੀ, ਉਹ ਉਸ ਨੂੰ ਦਿਲੋਂ ਚਾਹੁਣ ਲੱਗ ਪਈ ਸੀ। ਇਹ ਨਹੀਂ ਕਿ ਨੀਰੂ ਦਾ ਪਿਆਰ ਕਾਲਜ ਵਿਚ ਹੀ ਸ਼ੁਰੂ ਹੋਇਆ ਸੀ ਉਹ ਤਾਂ ਸਕੂਲ ਟਾਈਮ ਤੋਂ ਹੀ ਉਸ ਨੂੰ ਪਸੰਦ ਕਰਦੀ ਸੀ। ਉਹ ਆਪਣੇ ਮਨ ਵਿਚ ਇਹੀ ਸੋਚਦੀ ਕਿ ਅਸ਼ੋਕ ਵੀ ਉਸ ਨੂੰ ਇੰਨਾ ਹੀ ਪਿਆਰ ਕਰਦਾ ਹੈ। ਜਿਵੇਂ ਉਹ ਅਸ਼ੋਕ ਨੂੰ ਨਹੀਂ ਕਹਿ ਸਕੀ ਉਵੇਂ ਹੀ ਉਹ ਇਹ ਗੱਲ ਕਹਿਣ ਤੋਂ ਝਿਜਕ ਰਿਹਾ ਹੈ।
 ਇਕ ਦਿਨ ਕਾਲਜ ਜਾਣ ਲੱਗਿਆਂ ਉਹ ਘਰੋਂ ਫੈਸਲਾ ਕਰਕੇ ਹੀ ਤੁਰੀ ਸੀ ਕਿ ਉਹ ਅੱਜ ਅਸ਼ੋਕ ਨੂੰ ਆਪਣੇ ਦਿਲ ਦੀ ਗੰਲ ਦੱਸ ਦੇਵੇਗੀ। ਜਦੋਂ ਨੀਰੂ ਕਾਲਜ ਪਹੁੰਚੀ ਤਾਂ ਉਸ ਨੂੰ ਅਸ਼ੋਕ ਕਾਲਜ ਦੇ ਬਾਹਰ ਹੀ ਮਿਲ ਗਿਆ। ਦੋਵਾਂ ਨੇ ਇਕ-ਦੂਜੇ ਨੂੰ ਰਸਮੀ 'ਹਾਏ ਹੈਲੋ' ਆਖੀ। ਅਸ਼ੋਕ ਇੰਨਾ ਕਹਿ ਕੇ ਅੱਗੇ ਤੁਰਨ ਹੀ ਲੱਗਾ ਸੀ ਤਾਂ ਨੀਰੂ ਨੇ ਅਸ਼ੋਕ ਦੀ ਬਾਂਹ ਫੜ ਲਈ। ਕੋਲ ਖੜ੍ਹੇ ਚਾਰ-ਪੰਜ ਮੁੰਡੇ ਅਸ਼ੋਕ ਨੇ ਨੀਰੂ
 
ਵੰਸ਼ PRINT ਈ ਮੇਲ
Thursday, 24 June 2010
 ਦਾਦਾ ਜੀ ਕੋਲ ਚੰਗੀ ਜ਼ਮੀਨ- ਜਾਇਦਾਦ ਸੀ। ਉਨ੍ਹਾਂ ਦਾ ਚੰਗੇ ਅਮੀਰ ਬੰਦਿਆਂ 'ਚ ਨਾਂ ਗਿਣਿਆ ਜਾਂਦਾ ਸੀ। ਦਾਦੀ ਮੇਰੇ ਦਾਦੇ ਤੋਂ ਵੀਹ ਸਾਲ ਛੋਟੀ ਸੀ । ਉਸ ਦੀ ਤੀਜੀ ਮੂੰਹ ਬੋਲੀ ਪਤਨੀ ਜਿਸ ਨੂੰ ਉਸ ਨੇ ਪਾਲਿਆ ਪੋਸਿਆ, ਪੜ੍ਹਾਇਆ ਲਿਖਾਇਆ ਤੇ ਸੰਗੀਤ ਦੀ ਸਿੱਖਿਆ ਦਿੱਤੀ ਹੋਰ ਤਾਂ ਹੋਰ ਰੇਡੀਓ 'ਤੇ ਵੀ ਗਵਾਇਆ। ਲੋਕ ਕਹਿੰਦੇ ਨੇ ਉਹ ਪਾਗਲ ਹੋ ਗਏ। ਵੰਸ਼ ਵਧਾਉਣ ਖਾਤਿਰ ਵਿਆਹ 'ਤੇ ਵਿਆਹ ਕਰੀ ਜਾਂਦਾ ਹੈ। ਤਿੰਨ ਵਿਆਹਾਂ ਤੋਂ ਬਾਅਦ ਵੀ ਇਕ ਵੀ ਬੱਚੇ ਦੀਆਂ  ਕਿਲਕਾਰੀਆਂ ਨਹੀਂ ਸੁਣਨ ਨੂੰ ਮਿਲੀਆਂ।  ਸਾਡੀ ਦਾਦੀ ਦੇ ਵੀ ਕੋਈ ਬੱਚਾ ਨਹੀਂ ਹੋਇਆ। ਤੀਜੇ ਵਿਆਹ ਹੋਏ ਨੂੰ ਵੀ ਪੰਜ ਸਾਲ ਹੋ ਗਏ। ਤਾਂ ਸਾਡੇ ਦਾਦੇ ਦੀ ਭੈਣ ਨੇ ਆਪਣਾ ਹੋਇਆ ਤੀਜਾ ਮੁੰਡਾ ਉਨ੍ਹਾਂ ਦੀ ਝੋਲੀ 'ਚ ਪਾਉਂਦੇ ਹੋਏ ਕਿਹਾ।
''ਵੀਰੇ ਆਹ ਚੁੱਕ ਮੁੰਡਾ, ਤੇਰੇ ਖਾਨਦਾਨ ਦਾ ਵਾਰਿਸ ਹੁਣ ਇਹੀ ਐ, ਤੇਰਾ ਆਪਣਾ ਖੂਨ ਤਾਂ ਤੇਰੇ ਨਸੀਬ 'ਚ ਨਹੀਂ''
 ਦਾਦੇ ਨੇ ਉਸ ਦਾ ਨਾਂ ਵਾਰਿਸ ਸਿੰਘ ਰੱਖ ਦਿੱਤਾ। ਉਸੇ ਵਾਰਿਸ ਸਿੰਘ ਦੀਆਂ ਅਸੀਂ ਦੋ ਜੌੜੀਆਂ ਔਲਾਦਾਂ ਹਾਂ ਤੇ ਸਾਡਾ ਸਾਡੀ ਦਾਦੀ ਨਾਲ ਅਜੀਬ ਜਿਹਾ ਰਿਸ਼ਤਾ ਹੈ। ਕਿਉਂਕਿ ਦਾਦਾ ਜੀ ਨੇ ਕਦੇ ਵੀ ਉਸ ਨੂੰ ਕੋਈ ਜ਼ੁੰਮੇਵਾਰੀ ਨਹੀਂ ਸੌਂਪੀ। ਘਰ ਗੱਿਹਸਥੀ ਤੋਂ ਦੂਰ ਉਹ ਭਜਨ ਗਾ ਗਾ, ਜਗਰਾਤੇ ਕਰ-ਕਰ ਵਾਹ-ਵਾਹ ਲੁੱਟਦੀ ਰਹੀ। ਦਾਦੀ ਆਮ ਔਰਤਾਂ ਤੋਂ ਬਹੁਤ ਅਲੱਗ ਸੀ। ਜਦੋਂ ਉਹ ਪਾਨ ਖਾ ਕੇ ਆਪਣੇ ਰੰਗਦਾਰ ਦੰਦਾਂ ਨਾਲ ਹੱਸਦੀ ਤਾਂ ਕਿਤੇ ਨਾ ਕਿਤੇ ਇੰਝ ਲੱਗਦਾ ਕਿ ਇਹ ਆਪਣੀ ਜ਼ਿੰਦਗੀ 'ਚ ਕੁਝ ਨਾ ਕੁਝ ਕਮਾਲ ਕਰੂਗੀ। ਇਹ ਮੰਨੀ ਹੋਈ ਗੱਲ ਸੀ ਕਿ ਉਸ ਦਾ ਆਪਣੇ ਗੁਰੂ ਵਜ਼ੀਰ ਚੰਦ ਦੇ ਪ੍ਰਤੀ ਅਲੱਗ ਹੀ ਪਿਆਰ ਸੀ। ਹੁਣ ਦਾਦਾ ਜੀ ਉਸ  ਨਾਲ ਹਰ ਜਗ੍ਹਾ 'ਤੇ  ਜਾ ਨਹੀਂ ਸਕਦੇ। ਇਕ ਪੇਸ਼ੇ ਦਾ ਤਕਾਜ਼ਾ ਤੇ
 
ਪੱਗਾਂ ਦੇ ਰੰਗ PRINT ਈ ਮੇਲ
Thursday, 17 June 2010
ਸੁਮਨਜੀਤ ਕੌਰ ਗਿੱਲ
 ਦੋ ਔਰਤਾਂ ਪਰਮੋ ਤੇ ਜਨਕੋ ਵਿਹੜੇ ਵਿਚ ਟਾਹਲੀ ਦੀ ਛਾਵੇਂ ਬੈਠੀਆਂ ਨੇ। ਗਰਮੀ ਬਹੁਤ ਪੈ ਰਹੀ ਹੈ ਤੇ ਦੋ ਦਿਨਾਂ ਤੋਂ ਬਿਜਲੀ ਬੰਦ ਹੈ। ਦੋਵੇਂ ਬੈਠੀਆਂ ਚੁਗਲੀਆਂ ਕਰ ਰਹੀਆਂ ਹਨ ਤੇ ਆਪੋ-ਆਪਣੇ ਘਰ ਦੇ ਦੁੱਖੜੇ ਸੁਣਾ ਰਹੀਆਂ ਹਨ। ਪਰਮੋ ਜੋ ਦਾਜ ਦੀ ਬਹੁਤ ਲੋਭਣ ਹੈ ਤੇ ਆਪਣੇ ਨੂੰਹ ਦੇ ਦਾਜ ਨਾ ਲਿਆਉਣ ਦੀ ਤੇ ਅੱਗੋਂ ਲੜਨ ਦੀਆਂ ਗੱਲਾਂ ਦੱਸਦੀ ਹੈ। ਉਹ ਕਹਿੰਦੀ ਹੈ ਕਿ ਮੇਰੀ ਤਾਂ ਨੂੰਹ ਇੰਨੀ ਕੁਪੱਤੀ ਹੈ ਕਿ ਸਾਰੀ ਦਿਹਾੜੀ ਲੜਾਈ, ਘੋਲ ਕਰਦੀ ਰਹਿੰਦੀ ਹੈ। ਪਤਾ ਨੀਂ ਕਿਹੜੇ ਭੁੱਖੇ ਘਰ ਦੀ ਆ ਗਈ। ਇਕ ਡੱਕਾ ਨੀਂ ਪੇਕਿਆਂ ਤੋਂ ਲੈ ਕੇ ਆਈ। ਸਾਡਾ ਤਾਂ ਬੇੜਾ ਹੀ ਗਰਕ ਕਰ 'ਤਾ, ਐਨੀ ਚੰਦਰੀ ਆਈ ਐ। ਲੋਕਾਂ ਦੀਆਂ ਨੂੰਹਾਂ ਐਨੀਆਂ ਸਿਆਣੀਆਂ ਤੇ ਨਾਲੇ ਦਾਜ ਨਾਲ ਘਰ ਭਰ 'ਤੇ। ਜਨਕੋ ਬੋਲੀ ਭੈਣੇ, ਅੱਜਕਲ੍ਹ ਤਾਂ ਕਹਿਣ ਦਾ ਜ਼ਮਾਨਾ ਹੀ ਨੀਂ। ਉਹ ਪਹਿਲਾਂ ਹੀ ਸਮੇਂ ਸੀ ਜਦੋਂ ਮਾਂ-ਪਿਓ ਵਿਆਹਿਆਂ, ਵਰ੍ਹਿਆਂ ਨੂੰ ਗਾਲ੍ਹਾਂ ਦਿੰਦੇ ਪਰ ਪੁੱਤ ਅੱਗੋਂ ਜ਼ਬਾਨ ਸਾਂਝੀ ਨਹੀਂ ਕਰਦੇ ਸੀ। ਆਹ ਦੇਖ! ਕੱਲ੍ਹ ਦੀ ਗੱਲ ਐ। ਕਿ ਜਿਹੜਾ ਨਾਲ ਦੇ ਪਿੰਡ ਦਾ ਹਰਨਾਮਾ ਨੀਂ, ਉਹਨੇ ਆਵਦੇ ਮੁੰਡੇ ਨੂੰ ਮਾੜਾ ਜਿਹਾ ਝਿੜਕਿਆ ਕਿ ਉਹ ਨਹਿਰ 'ਚ ਛਾਲ ਮਾਰ ਕੇ ਮਰ ਗਿਆ।
  ਉਹ ਵਿਚਾਰਾ ਹੁਣ ਉਸ ਵੇਲੇ ਨੂੰ ਪਛਤਾਉਂਦੈ ਕਿ ਕਾਹਨੂੰ ਉਹਨੂੰ ਕਹਿੰਦਾ, ਜਿਧਰ ਮਰਜ਼ੀ ਜਾਂਦਾ। ਭੈਣੇ ਆਵਦੀ ਔਲਾਦ ਨੂੰ ਤਾਂ ਬੰਦਾ ਮਾੜੇ ਕੰਮ ਤੋਂ ਰੋਕਦਾ ਹੀ ਹੈ। ਪਰ ਅੱਗੋਂ ਉਨ੍ਹਾਂ 'ਚ ਵੀ ਥੋੜ੍ਹੀ ਬਹੁਤੀ ਸਹਿਣ ਸ਼ਕਤੀ ਹੋਣੀ ਚਾਹੀਦੈ। ਕੀ ਕੋਈ ਸਮਝਾ ਕੇ ਕਰੂ। ਲੈ ਹੁਣ ਕਲੇਸ਼ ਹੀ ਹੋਣੈ ਕਿਉਂਕਿ ਵਿਚਾਰੇ ਜਵਾਕ ਪੜ੍ਹ ਲਿਖ ਕੇ ਗਲੀਆਂ 'ਚ ਧੱਕੇ ਜਾਂਦੇ ਫਿਰਦੇ। ਨੌਕਰੀਆਂ ਮਿਲਦੀਆਂ ਨ੍ਹੀਂ ਘਰ ਦੇ ਅੱਗੋਂ ਝਿੜਕਾਂ ਮਾਰਦੈ। ਕੀ ਕਰੀਏ ਭੈਣੇ। ਮਹਿੰਗਾਈ ਅਸਮਾਨ ਨੂੰ ਚੜ੍ਹ 'ਗੀ ਤੇ ਲੋਕ ਮਸਾਂ ਪੇਟ ਬੰਨ੍ਹ ਕੇ ਬੱਚਿਆਂ ਨੂੰ ਪੜ੍ਹਾਉਂਦੈ ਤੇ ਫਿਰ ਨੌਕਰੀਆਂ ਨੀਂ ਮਿਲਦੀਆਂ। ਵਿਚਾਰੇ ਸਰਟੀਫਿਕੇਟ ਚੁੱਕ ਕੇ ਤੁਰੇ ਫਿਰਦੇ। ਕੋਈ ਨੌਕਰੀ ਨ੍ਹੀਂ ਦਿੰਦਾ, ਪੈਸੇ ਵਾਲੇ ਤੇ ਸਿਫਾਰਸ਼ਾਂ ਵਾਲੇ ਨੌਕਰੀਆਂ ਲੈ ਜਾਂਦੇ। ਪੈਸੇ ਤੋਂ ਬਗੈਰ ਕੋਈ ਕਿਸੇ ਦੀ ਬਾਤ ਨੀਂ ਪੁੱਛਦਾ। ਸੱਚ ਹੈ ਭੈਣੇ ਸਾਡੇ...।
 ਬੂਹਾ ਖੜਕਦਾ ਹੈ ਤੇ ਇਕ ਵੱਡਾ ਸਾਰਾ ਟੋਲਾ ਆਉਂਦਾ ਹੈ ਜੋ ਕਿ ਇਹ ਵੋਟਾਂ ਵਾਲਿਆਂ
 
ਦੁੱਖਾਂ ਦੀਆਂ ਜ਼ੰਜੀਰਾਂ PRINT ਈ ਮੇਲ
Thursday, 10 June 2010
ਗੁਰਪ੍ਰੀਤ ਕੌਰ ਮੁਹਾਰ
 ਗਰਮੀਆਂ ਦੇ ਦਿਨਾਂ ਵਿਚ ਜਦੋਂ ਹਰਨਾਮ ਸਿੰਘ ਖੇਤਾਂ ਨੂੰ ਪਾਣੀ ਲਾ ਕੇ ਆਉਂਦਾ ਤਾਂ ਵਿਹੜੇ ਵਿਚ ਸੁੱਤੀਆਂ ਇਕੋ ਜਿੱਡੀਆਂ ਦੋ ਧੀਆਂ ਨੂੰ ਵੇਖ ਕੇ ਸਹਿਮ ਜਾਂਦਾ। ਨਲਕੇ ਤੋਂ ਹੱਥ-ਮੂੰਹ ਧੋ ਚੁੱਪ-ਚਾਪ ਉਹ ਅਡੋਲ ਕੋਠੇ ਦੀਆਂ ਪੌੜੀਆਂ ਚੜ੍ਹ ਜਾਂਦਾ। ਸੋਹਣੀ ਤੇ ਤਾਰਿਆਂ ਨਾਲ ਖਿੜੀ ਹੋਈ ਰਾਤ ਵਿਚ ਹਰਨਾਮ ਸਿੰਘ ਮੰਜੀ 'ਤੇ ਪਿਆ ਉਸਲਵੱਟੇ ਲੈਂਦਾ ਰਹਿੰਦਾ। ਇਕ ਪਾਸੇ ਘਰ ਦੀ ਗਰੀਬੀ ਤੇ ਦੂਜੇ ਪਾਸੇ ਦੋ ਜਵਾਨ ਧੀਆਂ ਬਾਰੇ ਸੋਚ-ਸੋਚ ਕੇ ਉਸ ਨੂੰ ਚੈਨ ਨਾ ਆਉਂਦਾ। ਉਹ ਕਈ ਵਾਰ ਤ੍ਰਬਕ ਕੇ ਉਠਦਾ ਤੇ ਫਿਰ ਕੋਲ ਪਏ ਜਗ ਵਿਚੋਂ ਦੋ ਘੁੱਟ ਪਾਣੀ ਦੇ ਪੀ ਸੋਚਾਂ ਦੇ ਸਮੁੰਦਰ ਵਿਚ ਡੁੱਬ ਜਾਂਦਾ। ਜਿਨ੍ਹਾਂ ਨੂੰ ਅਜੇ ਕੱਲ੍ਹ ਹੀ ਉਂਗਲੀ ਫੜ ਕੇ ਚੱਲਣਾ ਸਿਖਾਇਆ ਸੀ, ਜਿਨ੍ਹਾਂ ਦੀਆਂ ਤੋਤਲੀਆਂ ਗੱਲਾਂ ਅਜੇ ਵੀ ਕੰਨਾਂ ਵਿਚ ਗੂੰਜਦੀਆਂ ਸਨ ਤੇ ਅੱਜ ਉਹ ਕਦੋਂ ਜਵਾਨ ਹੋ ਗਈਆਂ ਕੁਝ ਪਤਾ ਨਾ ਲੱਗਾ। ਧੀਆਂ ਦੇ ਜਵਾਨ ਹੁੰਦਿਆਂ ਹੀ ਉਸ ਦੀਆਂ ਅੱਖਾਂ ਵਿਚ ਨੀਂਦ ਤਾਂ ਜਿਵੇਂ ਖੰਭ ਲਾ ਕੇ ਕਿਤੇ ਦੂਰ ਉਡ ਗਈ ਹੋਵੇ। ਉਹ ਕਈ-ਕਈ ਚਿਰ ਸੋਚਦਾ ਰਹਿੰਦਾ। ਉਧਰ ਥੱਲੇ ਵਿਹੜੇ ਵਿਚ ਪਈ ਤੇਜ ਕੌਰ ਵੀ ਬੇਚੈਨ ਤੇ ਉਦਾਸ ਹੋ ਰਾਤ ਦੀ ਕੈਦ ਵਿਚ ਤੜਫਦੀ ਰਹਿੰਦੀ। ਰਾਤ ਦਾ ਪਹਿਲਾ ਪਹਿਰ ਬੀਤ ਜਾਂਦਾ ਪਰ ਦੋਵਾਂ ਜੀਆਂ ਦੀਆਂ ਅੱਖਾਂ ਵਿਚੋਂ ਨੀਂਦਰ ਕੋਹਾਂ ਦੂਰ ਹੁੰਦੀ। ਹੌਂਸਲਾ ਜਿਹਾ ਕਰ ਤੇਜ਼ ਕੌਰ ਵੀ ਉਠ ਕੇ ਕੋਠੇ 'ਤੇ ਚਲੀ ਜਾਂਦੀ। 'ਕੀ ਗੱਲ ਤੇਜੋ, ਸੁੱਤੀ ਨਹੀਂ ਅਜੇ?' ਤੇਜ ਕੌਰ ਨੂੰ ਵੇਖ ਕੇ ਹਰਨਾਮ ਸਿੰਘ ਵੀ ਉਠ ਕੇ ਬੈਠ ਜਾਂਦਾ। 'ਨੀਂਦ, ਕਿੱਥੇ ਆਉਂਦੀ ਆ, ਔਤਰੀ ਪਹਾੜ ਵਰਗੀ ਰਾਤ ਲੰਘਦੀ ਨਹੀਂ ਛੇਤੀ' ਕੁਝ ਰੁਕ ਉਹ ਫਿਰ ਬੋਲਦੀ 'ਪਤਾ ਨਹੀਂ ਰੱਬ ਧੀਆਂ ਗਰੀਬਾਂ ਦੀ ਝੋਲੀ ਕਿਉਂ ਪਾਉਂਦਾ ਏ, ਖੌਰੇ ਕੀ ਲੇਖ ਲਿਖਵਾ ਕੇ ਲਿਆਈਆਂ ਨੇ।' ਐਨਾ ਕਹਿ ਉਹ ਮਨ ਭਰ ਲੈਂਦੀ। 'ਨਾ ਤੇਜੋ, ਬਹੁਤਾ ਨਾ ਸੋਚਿਆ ਕਰ ਜੇ ਦਾਤੇ ਨੇ ਦਾਤ
 
ਅਹਿਸਾਸ PRINT ਈ ਮੇਲ
Thursday, 03 June 2010

ਮਨਜੀਤ ਰੋਜ਼ ਦੀ ਤਰ੍ਹਾਂ ਜਦੋਂ ਅੱਜ ਸਵੇਰੇ ਤੜਕੇ ਪਾਰਕ ਵਿਚ ਪਹੁੰਚਿਆ ਤਾਂ ਉਸ ਦਾ ਚਿਹਰਾ ਕੁੱਝ ਉਡਿਆ ਹੋਇਆ ਸੀ। ਉਸ ਦਾ ਚਿਹਰਾ ਦਸ ਰਿਹਾ ਸੀ ਜਿਵੇਂ ਉਹ ਬਹੁੱਤ ਪ੍ਰੇਸ਼ਾਨ ਹੋਵੇ, ਪਰ ਜਦੋਂ ਉਸ ਨੇ ਅਪਣੇ ਸਾਹਮਣੇ ਇਕ 85-90 ਸਾਲਾਂ ਦੇ ਬਜ਼ੁਰਗ ਨੂੰ ਸੈਰ ਕਰਦੇ ਦੇਖਿਆ ਤਾਂ ਉਹ ਹੋਰ ਵੀ ਗੰਭੀਰ ਹੋ ਗਿਆ।  ਉਹ ਉਸ ਬਜ਼ੁਰਗ ਨੂੰ ਵੇਖ ਕੇ ਸੋਚਣ ਲੱਗਾ ਕਿ ਉਸ ਬਜ਼ੁਰਗ ਨੇ ਏਨੇ ਸਾਲ ਕਿਵੇਂ ਪੂਰੇ ਕੀਤੇ ਹੋਣਗੇ? ਇਹ ਗੱਲ ਪੁਛਣ ਲਈ ਉਸ ਨੇ ਅਪਣੇ ਕਦਮ ਬਾਬੇ  ਵਲ  ਵਧਾਉਣੇ ਸ਼ੁਰੂ ਕੀਤੇ ਕਿ ਬਜ਼ੁਰਗ ਵਲ ਵਧਦੇ ਕਦਮਾਂ ਨੂੰ  ਉਸ ਨੇ ਇਕ ਦਮ ਫਿਰ ਰੋਕ ਲਿਆ ਤੇ ਸੋਚਣ ਲੱਗਾ ਕਿ ਜੇ ਮੈਂ  ਸਵਾਲ ਪੁਛਿਆ ਤਾਂ ਬਜ਼ੁਰਗ ਕਿਤੇ ਬੁਰਾ ਹੀ ਨਾ ਮਨਾ ਜਾਵੇ। ਇਹ ਸੋਚ ਕੇ ਉਹ ਰੱਬ ਕੋਲੋਂ ਹਰ ਰੋਜ਼ ਮੌਤ ਮੰਗਦਾ ਸੀ। ਮਨਜੀਤ ਦਿਲ ਦਾ ਬਹੁਤ ਚੰਗਾ ਸੀ ਹਰ ਇਕ ਦੀ ਮਦਦ ਕਰਨਾ ਅਪਣਾ ਫ਼ਰਜ਼ ਸਮਝਦਾ ਸੀ ਵਿਚਾਰਾ ਘਰੋਂ ਬਹੁਤ ਗ਼ਰੀਬ ਸੀ। ਬੜੀ ਮਿਹਨਤ ਤੇ ਸੰਘਰਸ਼ ਨਾਲ ਉਹ ਨੌਕਰੀ ਤਕ ਖੜਾ ਹੋਇਆ ਸੀ। ਸ਼ਹਿਰ ਵਿਚ  ਨੌਕਰੀ  ਕਰਨਾ ਵੀ ਉਸ ਲਈ ਚੁਨੌਤੀ ਵਾਲੀ ਗੱਲ ਸੀ। ਸ਼ਹਿਰ ਵਿਚ ਵਿਚਰਨ ਲਈ ਵਿਚਾਰੇ ਨੂੰ ਕਰਜ਼ ਵੀ ਚੁਕਣਾ ਪਿਆ, ਜਿਸ ਨੂੰ ਉਤਾਰਨਾ ਬਹੁਤ ਹੀ ਔਖਾ ਹੋ ਗਿਆ ਸੀ, ਕਿਉਂਕਿ ਉਸ ਦੀਆਂ ਕਰਜ਼ੇ ਦੀਆਂ ਕਿਸ਼ਤਾਂ ਉਸ ਦੀ ਤਨਖ਼ਾਹ  ਨਾਲੋਂ ਵੀ ਜ਼ਿਆਦਾ ਸਨ। ਉਹ ਨੌਕਰੀ ਦੇ ਨਾਲ-ਨਾਲ ਕਿਤੇ ਹੋਰ ਕੰਮ ਕਰ ਕੇ ਆਣਾ ਗੁਜ਼ਾਰਾ ਕਰ ਰਿਹਾ ਸੀ। ਉਸ ਨੇ 27 ਸਾਲਾਂ ਵਿਚ ਹੀ 200 ਸਾਲਾਂ ਦੀ ਜ਼ਿੰਦਗੀ ਜੀਅ ਲਈ ਹੋਣੀ ਹੈ। ਖ਼ੁਸ਼ੀਆਂ ਤੇ ਗ਼ਮ 'ਚੋਂ ਲੰਘਦਾ-ਲੰਘਦਾ ਉਹ ਥੱਕ-ਹਾਰ ਚੁੱਕਾ  ਸੀ, ਜਿਸ ਦਾ ਕਾਰਨ ਉਸ ਦੀ ਮਾਲੀ ਹਾਲਤ ਸੀ। ਮਨਜੀਤ ਸੋਹਣਾ ਸੀ ਅਤੇ

 
ਆਖ਼ਰੀ ਦਾਅ PRINT ਈ ਮੇਲ
Thursday, 27 May 2010

ਭਿੰਦਰ ਜਲਾਲਾਬਾਦੀ

 ਰਣਦੀਪ ਇੰਗਲੈਂਡ ਵਿੱਚ 'ਕੱਚਾ' ਸੀ। ਉਸ ਨੂੰ 'ਪੱਕੇ' ਹੋਣ ਦੀ ਆਸ ਵੀ ਬੱਝਦੀ ਦਿਖਾਈ ਨਹੀਂ ਦਿੰਦੀ ਸੀ। ਬਾਪ ਸਿਰ ਵਲਾਇਤ ਦਾ ਚੜ੍ਹਿਆ ਕਰਜ਼ਾ ਉਸ ਦੇ ਮਨ 'ਤੇ ਬੁਖ਼ਾਰ ਵਾਂਗ ਚੜ੍ਹਿਆ ਰਹਿੰਦਾ। ਵਲਾਇਤ ਭੇਜਣ ਮੌਕੇ ਬਾਪ ਨੇ ਜ਼ਮੀਨ ਦੇ ਨੰਬਰ ਦੇ ਕੇ, ਫ਼ਾਇਨੈਂਸ ਕੰਪਨੀ ਤੋਂ ਛੇ ਲੱਖ ਰੁਪਿਆ ਵਿਆਜੂ ਚੁੱਕਿਆ ਸੀ ਅਤੇ ਘਰੇ ਪਈ 'ਭੂਰ-ਚੂਰ' ਵੀ ਰਣਬੀਰ ਦੇ ਇੰਗਲੈਂਡ ਪਹੁੰਚਣ ਦੇ 'ਲੇਖੇ' ਲੱਗ ਗਈ ਸੀ।
 ਰਣਬੀਰ ਨੇ ਹੀ 'ਬਾਹਰ' ਆਉਣ ਦੀ ਰਟ ਲਾਈ ਰੱਖੀ ਸੀ ਅਤੇ ਹਿੰਡ ਨਹੀਂ ਛੱਡੀ ਸੀ। ਗ਼ਰੀਬ ਬਾਪ ਦੇ ਗਲ਼ 'ਗੂਠਾ' ਦੇ ਕੇ ਆਪਣੀ ਬਾਹਰ ਆਉਣ ਦੀ ਜ਼ਿਦ ਪੁਗਾਈ ਸੀ। ਰਣਬੀਰ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਬਾਪ 'ਕੱਲੇ-'ਕੱਲੇ ਪੁੱਤ ਨੂੰ ਪ੍ਰਦੇਸ ਤੋਰਨ ਦੇ ਹੱਕ ਵਿੱਚ ਨਹੀਂ ਸੀ। ਢਿੱਡ ਦੀ ਆਂਦਰ ਨੂੰ ਉਹ ਆਪਣੀਆਂ ਅੱਖਾਂ ਤੋਂ ਪਰ੍ਹੇ ਨਹੀਂ ਕਰਨਾ ਚਾਹੁੰਦਾ ਸੀ। ਪਰ ਕੀ ਕਰਦਾ? ਉਹ ਸੁੱਖਾਂ ਸੁੱਖ-ਸੁੱਖ ਕੇ ਮਸਾਂ ਲਏ ਸੁੱਖੀ ਲੱਧੇ ਪੁੱਤਰ ਦੀ ਜ਼ਿਦ ਅੱਗੇ ਹਾਰ ਗਿਆ ਸੀ ਅਤੇ ਉਸ ਨੇ ਪੁੱਤਰ ਦੀ ਖ਼ੁਸ਼ੀ ਲਈ ਫ਼ਾਈਨੈਂਸ ਕੰਪਨੀ ਦੇ ਜਾ ਕੇ ਛੇ ਲੱਖ ਰੁਪਏ 'ਤੇ ਅੰਗੂਠਾ ਛਾਪ ਦਿੱਤਾ ਸੀ ਅਤੇ ਜ਼ਮੀਨ ਦੇ ਨੰਬਰ ਦੇ ਦਿੱਤੇ ਸਨ। ਕਰਜ਼ਾ ਮੋੜਨ ਦੀ ਸ਼ਰਤ ਤਿੰਨ ਸਾਲ ਰੱਖੀ ਗਈ ਸੀ, ਨਾ ਮੋੜਨ ਦੀ ਸੂਰਤ ਵਿੱਚ ਜ਼ਮੀਨ 'ਕੁਰਕ' ਹੋ ਜਾਣੀ ਸੀ।
 ਵਲਾਇਤ ਪਹੁੰਚ ਕੇ ਉਸ ਦਾ ਜ਼ਿੰਦਗੀ ਜਿਉਣ ਦਾ ਉਤਸ਼ਾਹ ਮਾਰਿਆ ਗਿਆ ਅਤੇ ਉਲੀਕੇ ਸੁਪਨੇ ਚਕਨਾਚੂਰ ਹੋ ਗਏ।
 ਸਵੇਰੇ ਰੋਟੀ ਲੜ ਬੰਨ੍ਹ ਉਹ ਲਾਵਾਰਸਾਂ ਵਾਂਗ ਗੁਰਦੁਆਰੇ ਦੇ ਚੌਕ ਕੋਲ ਜਾ ਖੜ੍ਹਦਾ। ਕਦੇ

 
ਸਰਵਨ PRINT ਈ ਮੇਲ
Thursday, 20 May 2010
ਅਮਰਜੀਤ ਸਿੰਘ ਹੇਅਰ
 ਸਰਵਨ ਦਾ ਪਿੰਡ ਵਿਚ ਹੀ ਨਹੀਂ ਸਗੋਂ ਸਾਰੇ ਇਲਾਕੇ ਵਿਚ ਦਬਦਬਾ ਸੀ। ਲੋਕ ਉਸ ਤੋਂ ਭੈਅ ਖਾਂਦੇ ਸਨ। ਕਿਸੇ ਦੀ ਕੀ ਮਜ਼ਾਲ ਕਿ ਉਸ ਅੱਗੇ ਕੁਸਕ ਸਕੇ ਜਾਂ ਉਸ ਦੀ ਗੱਲ ਨਾ ਮੰਨੇ।
 ਸਰਵਨ ਨੇ ਜਵਾਨੀ ਵਿਚ ਹੀ ਆਪਣੀ ਮੰਗ ਛੱਡ ਦਿੱਤੀ ਤੇ ਬਦਮਾਸ਼ੀ ਦੇ ਰਾਹ ਪੈ ਗਿਆ।
 ਉਹ ਕੱਦ ਦਾ ਲੰਮਾ ਤੇ ਸਰੀਰ ਦਾ ਨਰੋਆ ਸੀ। ਨਿੱਡਰ ਸੀ ਤੇ ਲੜਾਈ ਨੂੰ ਖੇਡ ਹੀ ਗਿਣਦਾ ਸੀ। ਨਜਾਇਜ਼ ਅਸਲਾ ਰੱਖਣਾ ਉਸ ਦਾ ਸ਼ੌਕ ਸੀ ਤੇ ਡਾਕੇ ਮਾਰਨਾ ਪੇਸ਼ਾ ਬਣ ਗਿਆ। ਇਲਾਕੇ ਦੇ ਮੰਨੇ-ਪ੍ਰਮੰਨੇ ਡਾਕੂ ਉਸਦੇ ਯਾਰ ਬੇਲੀ ਬਣ ਗਏ।  ਦੌਧਰੀਆ ਅਰਜਨ, ਗਾਜ਼ੀਆਣੇ ਦਾ ਕੁੰਢਾ, ਝੋਰੜਾ ਦਾ ਫੱਗਣ ਤੇ ਕਈ ਹੋਰ ਡਾਕੂ ਉਸ ਦੇ ਲੰਗੋਟੀਏ ਯਾਰ ਸਨ। ਉਸ ਦੇ ਪਿੰਡ ਦਾ ਕਿਸ਼ਨਾ ਉਸ ਦਾ ਜੋਟੀਦਾਰ ਸੀ। ਅਕਸਰ ਉਹ ਦੋਵੇਂ ਰਲ ਕੇ ਵਾਰਦਾਤਾਂ ਕਰਦੇ। ਇਨ੍ਹਾਂ ਵਾਰਦਾਤਾਂ ਕਰ ਕੇ ਉਹ ਪੁਲਿਸ ਰਿਕਾਰਡ ਵਿਚ 10 ਨੰਬਰ ਦੇ ਬਦਮਾਸ਼ ਸਨ।
 ਬੱਚੇ ਉਸ ਦੀ ਬਹਾਦਰੀ ਦੇ ਕਿੱਸੇ ਸੁਣ ਕੇ ਬੜੇ ਖੁਸ਼ ਹੁੰਦੇ। ਮੇਰਾ ਤਾਂਵੁਹ ਹੀਰੋ  ਸੀ। ਸਾਡੇ ਸਕਿਆਂ ਵਿਚੋਂ ਉਹ ਮੇਰਾ ਤਾਇਆ ਲੱਗਦਾ ਸੀ। ਜਦ ਉਹ ਨਹਾਉਂਦਾ ਤਾਂ ਉਸ ਦੇ ਪਿੰਡੇ 'ਤੇ ਜ਼ਖ਼ਮਾਂ ਦੇ ਦਰਜਨਾਂ ਨਿਸ਼ਾਨ ਦੇਖ ਕੇ ਮੈਨੂੰ ਸਾਡੀ ਇਤਿਹਾਸ ਦੀ ਕਿਤਾਬ ਵਾਲੇ ਰਾਣਾ ਸਾਂਗਾ ਦੀ ਯਾਦ ਆ ਜਾਂਦੀ। ਪੜ੍ਹਿਆ ਸੀ ਕਿ ਰਾਣਾ ਸਾਂਗਾ ਦੇ ਸਰੀਰ 'ਤੇ ਜ਼ਖਮਾਂ ਦੇ ਬੇਸ਼ੁਮਾਰ ਨਿਸ਼ਾਨ ਸਨ। ਕਈ ਵਾਰੀ ਮੈਂ ਉਸ ਦੀ ਪਿੱਠ ਮਲਣੀ ਤੇ ਮੁੜ੍ਰਕੇ ਨਾਲ ਇਕੱਠੀ ਹੋਈ ਮੈਲ ਦੀਆਂ ਬੱਤੀਆਂ ਧੋਣੀਆਂ। ਕਿਸੇ ਵੱਡੇ ਜ਼ਖ਼ਮ ਦੇ ਨਿਸ਼ਾਨ ਬਾਰੇ ਪੁੱਛਣਾ, 'ਤਾਇਆ ਇਹ ਕਿਹੜੀ ਲੜਾਈ  ਦੀ ਨਿਸ਼ਾਨੀ ਆ।' ਉਸ ਨੇ ਫ਼ੇਰ ਉਸ ਜ਼ਖ਼ਮੀ ਦੀ ਪੂਰੀ ਹਿਸਟਰੀ  ਸੁਣਾ ਦੇਣੀ। ਭਤੀਜ ਕੇਰਾਂ ਨਹਿਰੋਂ ਪਾਰ ਸਾਡੀ ਓਡਾਂ ਨਾਲ ਲੜਾਈ ਹੋ ਗਈ। ਉਹ ਸਹੁਰੇ ਪੱਕੀਆਂ ਫਸਲਾਂ ਵਿਚ ਡੰਗਰ ਛੱਡਣੋਂ ਹੱਟਣ ਈ ਨਾ। ਬੇਹੱਦ ਉਜਾੜਾ ਕਰਦੇ। ਅਸੀਂ ਜਾ ਘੇਰੇ।
 
ਮੱਦਦਗਾਰ PRINT ਈ ਮੇਲ
Thursday, 13 May 2010
ਸ਼ਵਿੰਦਰ ਸਿੰਘ ਮਜੀਠੀਆ
(ਲੜੀ ਜੋੜਨ ਲਈ ਪਿਛਲਾ ਅੰਕ ਪੜ੍ਹੋ) ਪਰ ਸੁਰਜੀਤ ਤੇ ਤਾਂ ਉਸ ਦੇ ਕਹਿਣ ਤੋਂ ਪਹਿਲਾਂ ਹੀ ਸਭ ਕੁਝ ਪ੍ਰਬੰਧ ਕਰ ਰੱਖਿਆਂ ਸੀ। ਉਸ ਨੇ ਆਪਣੇ ਸਾਰੇ ਦੋਸਤਾਂ, ਮਿੱਤਰਾਂ ਨੂੰ ਉਸਦੇ ਕਹਿਣ ਤੋਂ ਪਹਿਲਾਂ ਹੀ ਘਰ ਬੁਲਾ ਰੱਖਿਆ ਸੀ। ਇਹ ਦੇਖ ਕੇ ਤਾਂ ਗੁੰਜਨ ਤਾਂ ਫੁੱਲੀ ਹੀ ਨਹੀਂ ਸਮਾ ਰਹੀ ਸੀ। ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਲੱਭ ਰਿਹਾ ਸੀ। ਉਸਦੇ ਦੋਸਤਾਂ ਨੂੰ ਜਦ ਕੋਈ ਵੀ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀਂ ਤਾਂ ਉਹ ਭਜ ਕੇ ਸੁਰਜੀਤ ਦੇ ਘਰ ਆ ਜਾਂਦੇ ਸਨ। ਇਕ ਦਿਨ ਅਚਾਨਕ ਸੁਰਜੀਤ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਵਿੱਚ ਉਸਦਾ ਕੋਈ ਕਸੂਰ ਨਹੀਂ ਸੀ। ਉਸ ਦੀ ਕਾਰ ਨੂੰ ਟੱਕਰ ਮਾਰ ਕੇ ਦੋਸ਼ੀ ਫਰਾਰ ਹੋ ਗਿਆ ਸੀ ਤੇ ਜ਼ਖਮੀ ਹੋਇਆ ਸੁਰਜੀਤ ਆਪਣੀ ਮੱਦਦ ਲਈ ਸੜਕ ઑਤੇ ਚੀਖ ਰਿਹਾ ਸੀ। ਪਰ ਉਸਦੀ ਮੱਦਦ ਕਰਨ ਲਈ ਕੋਈ ਵੀ ਨੇੜੇ-ਨੇੜੇ ਨਹੀਂ ਸੀ ਦਿਸ ਰਿਹਾ, ਕਿਉਂਕਿ
 
ਮਿੰਨੀ ਕਹਾਣੀ ਸ਼ਗਨ PRINT ਈ ਮੇਲ
Thursday, 13 May 2010

                        Email- This e-mail address is being protected from spam bots, you need JavaScript enabled to view it
                   ਲੇਖਕ- ਰਵੀ ਸਚਦੇਵਾ, ਸਚਦੇਵਾ ਮੈਡੀਕੋਜ਼, ਮਲੋਟ ਰੋਡ ਚੌਕ, ਮੁਕਤਸਰ (ਪੰਜਾਬ)

ਰਵੀ ਸਚਦੇਵਾ
ਅੱਜ ਸਵੇਰ ਦਾ ਮੀਂਹ ਪੈ ਰਿਹਾ ਸੀ। ਨਿੱਕੀਆਂ-ਨਿੱਕੀਆਂ ਕਣੀਆਂ। ਅੱਧੀ ਰਾਤ ਲੰਘ ਚੁੱਕੀ ਸੀ। ਪਰ ਨੀਂਦ ਮੇਰੇ ਤੋਂ ਕੋਹਾਂ ਦੂਰ ਸੀ। ਵਾਰ-ਵਾਰ ਪਾਸੇ ਪਲਟ ਰਹੀ ਸਾਂ। ਅਚਾਨਕ ਖੜਕਾ ਹੋਇਆ। ਮੈਂ ਉਠਦੇ ਹੀ ਬਾਹਰਲੇ ਵਿਹੜੇ ਦੀ ਬੱਤੀ ਜਗਾ ਦਿੱਤੀ। ਖੜਕਾ ਫਿਰ ਹੋਇਆ। ਇੱਕ ਵੱਟਾ ਮੇਰੇ ਪੈਰਾਂ ਕੋਲ ਆ ਕੇ ਡਿੱਗਿਆ। ਪਹਿਲਾਂ ਤਾਂ ਮੈਂ ਡਰ ਗਈ। ਤੇ ਫਿਰ૴ਮੈਂ ਸਮਝ ਗਈ। ਚੰਗਾ ਸ਼ਗ਼ਨ ਸੀ। ਉਹ ਇੱਕ ਪਿਆਰਾ ਸ਼ੈਤਾਨ ਸੀ। ਮੇਰਾ ਗੁਆਢੀ। ਘਰ ਦੇ ਬੂਹੇ ਆਹਮੋ ਸਾਹਮਣੀ। ਉਹ ਕੁਆਰਾ ਤੇ ਮੈਂ ਵਿਆਹੀ ਇੱਕ ਪ੍ਰਬਲ ਲਾਟ..., ਹਰ ਰੋਜ਼ ਬਲਦੀ ਸਾਂ। ਬੁਝਾਉਣ ਵਾਲਾ ਵਤਨੋ ਪਾਰ। ਮੈਂ ਉਡੀਕ ਕਰਦੀ ਹਾਂ ਉਸਦੇ ਵਿਦੇਸ਼ੋਂ ਪਰਤਨ ਦੀ। ਪਰ ਉਸਨੂੰ ਸ਼ਾਇਦ૴ ਡੌਲਰਾਂ 'ਚ  ਮੈਂ ਦਿਸਦੀ ਹਾਂ। ਜਾਂ ਫਿਰ

 
ਮੱਦਦਗਾਰ PRINT ਈ ਮੇਲ
Thursday, 06 May 2010
ਸ਼ਵਿੰਦਰ ਸਿੰਘ ਮਜੀਠੀਆ
ਪਿੰਡ ਦੇ ਚੌਕੀਦਾਰ ਸੁਰਜਨ ਨੇ ਜਦ ਪਿੰਡ ਦੀ ਕੁੜੀ ਗੁੰਜਨ ਨੂੰ ਕਿਸੇ ਗੈਰ ਮੁੰਡੇ ਨਾਲ ਮੋਟਰਸਾਇਕਲ ਤੇ ਘੁੰਮਦਿਆ ਵੇਖਿਆ ਤਾਂ ਪਿੰਡ ਵਿੱਚ ਇਹ ਗੱਲ ਅੱਗ ਵਾਂਗ ਫੈਲ ਗਈ ਕਿਉਂਕਿ ਗੁੰਜਨ ਦੇ ਵਿਆਹ ਨੂੰ ਅਜੇ ਸਿਰਫ਼ ਚਾਰ ਕੁ ਮਹੀਨੇ ਹੀ ਹੋਏ ਸਨ। ਜਦੋਂ ਸ਼ਾਮ ਨੂੰ ਗੁੰਜਨ ਵਾਪਿਸ ਪਿੰਡ ਆਈ ਤਾਂ ਸਾਰਿਆਂ ਦੀਆਂ ਨਜ਼ਰਾਂ ਉਸਨੂੰ ਵੱਢ-ਖਾਣ ਨੂੰ ਪੈ ਰਹੀਆ ਸਨ। ਸਾਰੇ ਉਸਨੂੰ ਕਹਿਣਾ ਤਾਂ ਬਹੁਤ ਕੁਝ ਚਾਹੁੰਦੇ ਸਨ ਪਰ ਚੁੱਪ ਸਨ ਕਿਉਂਕਿ ਪਿੰਡਾਂ ਦੇ ਲੋਕ ਸ਼ਾਇਦ ਮੂੰਹ ਤੇ ਕੁਝ ਹੋਰ ਹੁੰਦੇ ਹਨ ਤੇ ਸਾਹਮਣੇ ਕੁਝ ਹੋਰ। ਪਿੰਡ ਵਾਲਿਆਂ ਦੀ ਰੁੱਖੀ ਨਜ਼ਰ ਨੇ ਗੁੰਜਨ ਨੂੰ ਸਭ ਕੁਝ ਸਮਝਾ ਦਿੱਤਾ ਸੀ ਕਿ ਉਹ ਉਸ ਲਈ ਗਲਤ ਸੋਚ ਰਹੇ ਸਨ। ਪਰ ਉਹ ਚੁਪ ਚਾਪ ਆਪਣੇ ਘਰ ਚਲੀ ਗਈ। ਘਰ ਵਿੱਚ
 
ਪੰਮੀ PRINT ਈ ਮੇਲ
Wednesday, 07 April 2010
ਅੱਜ ਪੰਮੀ ਉਦਾਸ ਬੈਠਾ ਸੋਚ ਰਿਹਾ ਸੀ ''ਆਸਾਂ ਮਗਰ ਭੱਜਾ ਫਿਰਦਾ ਆਦਮੀ ਅਖੀਰ ਬੇ-ਆਸ ਹੀ ਮਰ ਜਾਂਦਾ ਹੈ। ਮੈਂ ਰਾਤਾਂ ਦੀ ਕਾਲਖ ਪੀਂਦਾ ਰਿਹਾ, ਮਾਪਿਆਂ ਦੀ ਮਿਹਨਤ ਦੀ ਕਮਾਈ ਖੁੱਲ੍ਹੇ ਦਿਲ ਰੋੜ੍ਹੀ, ਐਮ. ਏ. ਪਾਸ ਕੀਤੀ ਤੇ ਫਿਰ ਬਣਿਆ ਕੀ? ਕਲਰਕ! ਜੋ ਮੈਂ ਦਸਵੀਂ ਪਾਸ ਕਰਕੇ ਵੀ ਬਣ ਸਕਦਾ ਸਾਂ ਤੇ ਹੁਣ ਤਾਈਂ ਛੇ ਸਾਲ ਦਾ ਤਜਰਬਾ ਵੀ ਹੋ ਜਾਣਾ ਸੀ। ਲੈਕਚਰਾਰ ਬਣਨ ਲਈ ਕਿੰਨੀ ਦੌੜ-ਭੱਜ ਕੀਤੀ ਪਰ ਨੌਕਰੀ ਨਾ ਮਿਲੀ! ਮੈਂ ਤਾਂ ਐਮ. ਏ. ਪੰਜਾਬੀ ਹੀ ਕੀਤੀ ਸੀ ਜੇ ਕਿਧਰੇ ਐਮ. ਏ. ਸਿਫਾਰਸ ਨਾਲ ਕਰ ਲੈਂਦਾ ਦਾ ਜ਼ਰੂਰ ਨੌਕਰੀ ਮਿਲ ਜਾਂਦੀ। ਹੁਣ ਚਾਰਾ ਵੀ ਕੀ ਰਹਿ ਗਿਆ ਸੀ?  ਮਾਪਿਆਂ ਦੀ ਕੁਬੀ ਪਿੱਠ ਤੋਂ ਆਪਣਾ ਬੋਝ ਲਾਹੁਣ ਹਿੱਤ ਕਲਰਕੀ ਕਰਨੀ ਚੰਗੀ
 
ਸਮਝੌਤਾ PRINT ਈ ਮੇਲ
Wednesday, 31 March 2010
ਹੁਣ ਵਿਹੜਾ ਭਾਂ-ਭਾਂ ਕਰ ਰਿਹਾ ਸੀ ਪਰ ਦੋ ਘੰਟੇ ਪਹਿਲਾਂ ਘਰ ਵਿਚ ਕਿੰਨੀ ਚਹਿਲ-ਪਹਿਲ ਸੀ। ਮਾਸਟਰ ਮਹਿੰਦਰ ਸਿੰਘ ਨੇ ਆਪਣੀ ਲੜਕੀ ਮਨਜੀਤ ਦੀ ਡੋਲੀ ਤੋਰ ਕੇ ਆਪਣੇ ਦਿਲ ਤੋਂ ਬਹੁਤ ਵੱਡਾ ਬੋਝ ਉਤਾਰ ਦਿੱਤਾ ਸੀ ਪਰ ਹੁਣ ਉਹ ਸੋਚਾਂ ਵਿਚ ਪਿਆ ਕਿਸੇ ਅਣ-ਸੁਖਾਵੇਂ ਭਾਰ ਥੱਲੇ ਦੱਬਿਆ ਜਾ ਰਿਹਾ ਸੀ। ਆਪਣੀ ਲੜਕੀ ਦੇ ਵਿਆਹ ਉਤੇ ਉਸ ਨੇ ਖਾਸ ਇਕੱਠ ਨਹੀਂ ਸੀ ਕੀਤਾ ਤੇ ਕਿਸੇ ਮਹਿੰਗੇ ਮੈਰੇਜ ਪੈਲੇਸ ਦੀ ਥਾਂ ਘਰ ਵਿਚ ਹੀ ਸਾਰਾ ਪ੍ਰਬੰਧ ਕੀਤਾ ਗਿਆ ਸੀ। ਪਰ ਫਿਰ ਵੀ ਅਕਸਰ ਵਿਆਹ ਤਾਂ ਵਿਆਹ ਹੀ ਹੁੰਦਾ ਹੈ। ਸ਼ਰੀਕੇ ਕਬੀਲੇ 'ਚੋਂ ਸੱਦੇ ਭੈਣ-ਭਾਈ ਇਕ-ਇਕ ਕਰਕੇ ਖਿਸਕ ਗਏ ਸਨ। ਉਸ ਦੀ ਪਤਨੀ ਸੁਰਜੀਤ ਕੌਰ ਵਿਹੜੇ ਵਿਚ ਖਿੱਲਰੇ ਭਾਂਡਿਆਂ ਨੂੰ ਗਿਣਦੀ ਸਾਂਭਦੀ ਬੁੜਬੁੜ ਕਰਦੀ ਫਿਰਦੀ ਸੀ। 'ਅੱਗ ਲੱਗੜੀਆਂ ਚਾਰ ਪਲੇਟਾਂ ਤੇ ਦੋ ਥਾਲ ਘੱਟ ਹਨ, ਤੂੰਐਥੇਂ ਬੈਠਾ ਕੀ ਗਿਣਤੀਆਂ-ਮਿਣਤੀਆਂ ਕਰੀ ਜਾਨੈਂ, ਤੂੰਤਾਂ ਨਹੀਂ ਕਿਸੇ ਨੂੰ ਰੋਟੀ ਪਾ ਕੇ ਭੇਜੀ ਕਿਤੇ।' ਮਹਿੰਦਰ ਸਿੰਘ ਦਾ
 
ਸਮਝੌਤਾ PRINT ਈ ਮੇਲ
Thursday, 18 March 2010
''ਸਰਦਾਰ ਸਾਹਬ, ਹਰ ਗੱਲ ਦੇ ਦੋ ਪੱਖ ਹੁੰਦੇ ਨੇ। ਜ਼ਰਾ ਧਿਆਨ ਨਾਲ ਵੇਖੋ, ਮੈਂ ਤੁਹਾਡੇ ਪਿੱਛੇ ਵੀ ਚੱਲ ਰਹੀ ਹਾਂ ਤੇ ਮੈਂ ਤੁਹਾਨੂੰ ਅੱਗੇ ਵੀ ਲਾਇਆ ਹੈ," ਪਰਕਾਸ਼ ਨੇ ਆਪਣਾ ਪੱਖ ਪੂਰਦੀ ਹੋਈ ਨੇ ਕਿਹਾ। ਜਦੋਂ ਉਸ ਨੇ ਵੇਖਿਆ ਪਈ ਦਲਜੀਤ ਨੂੰ ਸ਼ਾਇਦ ਕੋਈ ਗੱਲ ਨਹੀਂ ਅਹੁੜ ਰਹੀ ਤਾਂ ਉਸ ਨੇ ਨਹਿਲੇ 'ਤੇ ਦਹਿਲਾ ਮਾਰਦੀ ਹੋਈ ਨੇ ਰੋਹ ਵਿਚ ਕਿਹਾ, ''ਜੇ ਪਿਆਰ ਨਾਲ ਚੱਲੋਗੇ ਤਾਂ ਮੈਂ ਤੁਹਾਡੇ ਪਿਛੇ ਹਾਂ, ਪਰ ਜੇ ਬਹੁਤਾ ਉਰਾ-ਪੁਰਾ ਕਰੋਗੇ ਤਾਂ ਫਿਰ ਤੁਹਾਨੂੰ ਅੱਗੇ ਲਾ ਕੇ ਦੱਸੂੰਗੀભ।" ਦਲਜੀਤ ਕਿਸੇ ਵੀ ਹਾਲਤ ਵਿਚ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ ਸੀ। ਉਸ ਨੇ ਆਪਣਾ ਟੌਹਰ ਜਮਾਉਂਦੇ ਹੋਏ ਨੇ ਆਪਣੇ ਵੱਲੋਂ ਇਕ ਹੋਰ ਤੀਰ ਛੱਡਿਆ, ''ਅਨੰਦ ਕਾਰਜ ਵੇਲੇ ਤੇਰੇ ਪਿਤਾ ਜੀ ਨੇ ਮੇਰਾ ਪੱਲਾ ਤੈਨੂੰ ਫੜਾਉਦਿਆਂ ਹੋਇਆਂ ਕਿਹਾ ਹੋਵੇਗਾ ਕਿ ਲੈ ਧੀਏ ਮੈਂ ਦੁਨੀਆਂ ਦੇ ਸਭ ਤੋਂ ਅੱਛੇ ਤੇ
 
ਸਮਝੌਤਾ PRINT ਈ ਮੇਲ
Wednesday, 10 March 2010
ਜਦੋਂ ਮੇਰੇ ਗੁਆਂਢੀ ਦੋਸਤ ਦਲਜੀਤ ਸਿੰਘ ਦਾ ਵਿਆਹ ਹੋਇਆ, ਕਾਫੀ ਸਮਾਂ ਉਸ ਦੀ ਅਤੇ ਉਸ ਦੀ ਘਰਵਾਲੀ ਪਰਕਾਸ਼ ਕੌਰ 'ਚ ਬਹੁਤੀ ਬਣੀ ਨਹੀੰਂ। ਉਹ ਕਹਿੰਦੀ ਖੰਡ - ਉਹ ਕਹਿੰਦਾ ਮਿਰਚ, ਉਹ ਕਹਿੰਦੀ ਪੂਰਬ - ਉਹ ਕਹਿੰਦਾ ਪੱਛਮ, ਉਹ ਕਹਿੰਦੀ ਐਧਰ - ਉਹ ਕਹਿੰਦਾ ਔਧਰ। ਮਤਲਬ ਹਰ ਗਲ ਉਲਟ ਹੁੰਦੀ। ਭਾਵੇਂ ਇਹ ਘਿਰਣਾ ਵਿਆਹ ਤੋਂ ਪਹਿਲੋਂ ਹੀ ਸ਼ੁਰੂ ਹੋ ਗਈ ਸੀ, ਪਰ ਵਿਆਹ ਤੋਂ ਜਲਦੀ ਬਾਅਦ ਘਰ ਵਿਚ ਹੋਈਆਂ ਗੱਲਾਂ ਬਾਤਾਂ ਨੇ ਬਲਦੀ 'ਤੇ ਤੇਲ ਦਾ ਕੰਮ ਕੀਤਾ। ਗਲ ਅਸਲ ਵਿਚ ਇਸ ਤਰਾਂ ਹੋਈ ਕਿ ਜਦੋਂ ਪਰਕਾਸ਼ ਦੇ ਮਾਮਾ ਜੀ ਅਤੇ ਵਿਚੋਲਾ ਸਾਹਬ ਰਿਸ਼ਤੇ ਵਾਸਤੇ ਦਲਜੀਤ ਨੂੰ ਵੇਖਣ ਆਏ, ਤਾਂ ਉਹਨਾਂ ਨੇ ਪਿੰਡ ਵਾਲੇ ਕਿਸੇ ਆਦਮੀ ਕੋਲੋਂ
 
<< Start < Prev 1 2 3 4 5 6 Next > End >>

Results 1 - 21 of 126
 

Advertisement

Advertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Ajitweekly.com Programming and Design :: Mehra Media