|
|
ਰਸੋਈ ਘਰ
|
ਮਸ਼ਰੂਮ ਮਟਰ ਸਮੋਸਾ |
|
|
|
Thursday, 09 September 2010 |
ਸਮੱਗਰੀ : 225 ਗ੍ਰਾਮ ਮੈਦਾ, ਤੇਲ, 2 ਪਿਆਜ਼ ਬਾਰੀਕ ਕੱਟੇ, 300 ਗ੍ਰਾਮ ਬਾਰੀਕ ਕੱਟਿਆ ਮਸ਼ਰੂਮ, 1 ਛੋਟਾ ਚਮਚ ਅਦਰਕ ਦਾ ਪੇਸਟ, 7-8 ਹਰੀ ਮਿਰਚ ਬਾਰੀਕ ਕੱਟੀ, 2 ਵੱਡੇ ਚਮਚ ਗਰਮ ਮਸਾਲਾ, ਧਨੀਆ ਪੱਤੀ ਬਾਰੀਕ ਕੱਟੀ, 2 ਵੱਡੇ ਚਮਚ ਨਿੰਬੂ ਦਾ ਰਸ, 300 ਗ੍ਰਾਮ ਉਬਲੇ ਮਟਰ, ਸੁਆਦ ਅਨੁਸਾਰ ਨਮਕ ਅਤੇ ਤਲਣ ਲਈ ਤੇਲ।
ਤਰੀਕਾ : ਮੈਦੇ ਵਿਚ ਨਮਕ ਤੇ ਤੇਲ ਮਿਲਾ ਕੇ ਸਖਤ ਗੁੰਨ ਲਓ। ਇਕ ਪੈਨ ਵਿਚ ਤੇਲ ਗਰਮ ਕਰਕੇ ਪਿਆਜ਼ ਭੁੰਨੋ ਬਾਕੀ ਸਾਰੀ ਸਮੱਗਰੀ ਪਾਓ। ਜਦੋਂ ਤੱਥ ਮਟਰ ਤੇ ਮਸ਼ਰੂਮ ਨਰਮ ਹੋਣ ਤਦ ਤਦ ਪਕਣ ਦਿਓ। ਨਿੰਬੂ ਦਾ ਰਸ ਤੇ ਧਨੀਆ ਪੱਤੀ ਪਾ ਕੇ ਠੰਢਾ ਕਰੋ। ਗੋਲ ਪੂਰੀਆਂ ਵੇਲ ਕੇ ਵਿਚਕਾਰੋਂ ਕੱਟੋ। ਕਿਨਾਰਿਆਂ ਨੂੰ ਪਾਣੀ ਨਾਲ ਗਿੱਲਾ ਕਰਕੇ ਕੋਣ ਦਾ ਅਕਾਰ ਦਿਓ। ਤਿਆਰ ਮਿਸ਼ਰਣ ਭਰ ਕੇ ਪਾਣੀ ਨਾਲ ਬੰਦ ਕਰ ਦਿਓ। ਗਰਮ ਤੇਲ ਵਿਚ ਸੁਨਹਿਰੀ ਹੋਣ ਤੱਕ ਸਮੋਸਾ ਤਲੋ।
|
|
|
ਪਨੀਰ ਚਟਪਟੇ |
|
|
|
Thursday, 09 September 2010 |
ਸਮੱਗਰੀ : 1 ਲਿਟਰ ਦੁੱਧ, 2 ਵੱਡੇ ਚਮਚ ਪਾਲਕ ਬਾਰੀਕ ਕੱਟੀ, 1 ਵੱਡਾ ਚਮਚ ਗਾਜਰ ਕੱਦੂਕਸ ਕੀਤੀ ਹੋਈ ਤੇ ਕੌਰਨਫਲੌਰ, 2 ਕੱਟੇ ਪਿਆਜ਼ ਦੇ ਲੱਛੇ, ਸੁਆਦ ਅਨੁਸਾਰ ਨਮਕ ਅਤੇ ਵੱਡਾ ਚਮਚ ਮੱਖਣ।
ਬਣਾਉਣ ਦੀ ਵਿਧੀ : ਦੁੱਧ ਉਬਾਲੋ ਇਸ ਵਿਚ ਸਬਜੀਆਂ ਪਾਓ ਤੇ ਨਿੰਬੂ ਪਾ ਕੇ ਫਟਾ ਲਓ ਤੇ ਕੱਪੜੇ ਵਿਚ ਲਟਕਾ ਦਿਓ। ਇਸ ਪਨੀਰ ਨੂੰ ਚਕੋਰ ਆਕਾਰ ਵਿਚ ਕੱਟ ਲਓ। ਪੈਨ ਵਿਚ ਬਟਰ ਪਿਘਲਾਓ। ਲਸਣ ਦਾ ਪੇਸਟ ਭੂੰਨੋ। ਨਮਕ ਅਤੇ ਪਨੀਰ ਪਾਓ। ਕੌਰਨਫਲੌਰ ਮਿਲਾਓ 2 ਮਿੰਟ ਬਾਅਦ ਹਰੀ ਚਟਣੀ ਤੇ ਸ਼ਹਿਦ ਮਿਲਾਓ ਪਿਆਜ਼ ਦੇ ਲੱਛੇ ਨਾਲ ਮਿਲਾਓ ਤੇ ਪਰੋਸੋ।
|
|
|
ਆਲੂ ਮਸਾਲਾ ਅੰਮ੍ਰਿਤਸਰੀ |
|
|
|
Thursday, 09 September 2010 |
ਸਮੱਗਰੀ : 250 ਗ੍ਰਾਮ ਆਲੂ, 2 ਪਿਆਜ ਕੱਟੇ ਹੋਏ , 2 ਟੀਸਪੂਨ ਅਦਰਕ, ਲਸਣ ਦਾ ਪੇਸਟ, ਅੱਧਾ ਟੀਸਪੂਨ ਅਜਵਾਇਨ, ਨਮਕ ਸਵਾਦ ਅਨੁਸਾਰ, ਅੱਧਾ ਕੱਪ ਵੇਸਨ, ਇਕ ਟੀਸਪੂਨ ਧਨੀਆ ਪਾਊਡਰ, ਇਕ ਟੀਸਪੂਨ ਨਾਲ ਮਿਰਚ ਪਾਊਡਰ, ਅੱਧਾ ਟੀਸਪੂਨ ਗਰਮ ਮਸਾਲਾ, ਅੱਧਾ ਟੀਸਪੂਨ ਅਨਾਰਦਾਨਾ ਪਾਊਡਰ, ਤਲਣ ਦੇ ਲਈ ਤੇਲ, ਗਾਰਨਿਸ਼ ਲਈ ਹਰਾ ਧਨੀਆ।
ਵਿਧੀ : ਆਲੂ ਨੂੰ ਲੰਬੇ ਕੱਟ ਲਓ। ਵੇਸਣ ਦਾ ਪਤਲਾ ਘੋਲ ਤਿਆਰ ਕਰੋ। ਇਸ ਵਿਚ ਨਮਕ, ਅਦਰਕ, ਲੱਸਣ ਦਾ ਪੇਸਟ, ਅਜਵਾਇਨ ਅਤੇ ਇਕ ਟੀਸਪੂਨ ਤੇਲ ਮਿਲਾ ਲਓ। ਇਸ ਵਿਚ ਆਲੂ ਪਾ ਕੇ 15 ਮਿੰਟ ਤੱਕ ਮੈਰੀਨੇਟ ਲਈ ਛੱਡ ਦਿਓ। ਇਕ ਕੜਾਹੀ ਵਿਚ ਤੇਲ ਗਰਮ ਕਰੋ ਅਤੇ ਆਲੂਆਂ ਨੂੰ ਡਪੀ ਫ੍ਰਾਈ ਕਰੋ। ਇਕ ਪੈਨ ਵਿਚ ਦੋ ਟੀਸਪੂਨ ਤੇਲ ਗਰਮ ਕਰੋ। ਇਸ ਵਿਚ ਪਿਆਜ ਪਾ ਕੇ ਭੁੰਨ ਲਓ। ਨਮਕ, ਹਲਦੀ, ਲਾਲ ਮਿਰਚ ਪਾਊਡਰ, ਅਨਾਰਦਾਨਾ ਅਤੇ ਗਰਮ ਮਸਾਲਾ ਪਾ ਕੇ ਭੁੰਨ ਲਓ। ਹੁਣ ਆੂ ਪਾ ਕੇ ਘੱਟ ਅੱਗ 'ਤੇ ਪੰਜ ਛੇ ਮਿੰਟ ਤੱਕ ਪਕਾਓ। ਹਰੇ ਧਨੀਏ ਨਾਲ ਗਾਰਨਿਸ਼ ਕਰਕੇ ਗਰਮਾ ਗਰਮ ਪਰੌਂਠਿਆਂ ਨਾਲ ਸਰਵ ਕਰੋ।
|
|
|
ਜਲ ਜ਼ੀਰਾ |
|
|
|
Thursday, 26 August 2010 |
ਸਮੱਗਰੀ : 4 ਕੱਪ ਪਾਣੀ, 2 ਵੱਡੇ ਚਮਚ ਇਮਲੀ, 4 ਚਮਚ ਨਿੰਬੂ ਦਾ ਰਸ, 1 ਚਮਚ ਚੀਨੀ, ਅੱਧਾ ਚਮਚ ਕਾਲਾ ਨਮਕ, ਅੱਧਾ ਚਮਚ ਭੁੰਨਿਆ ਹੋਇਆ ਜ਼ੀਰਾ, ਨਮਕ ਸਵਾਦ ਅਨੁਸਾਰ, ਥੋੜਾ ਜਿਹਾ ਪੁਦੀਨਾ ਪੱਤਿਆਂ ਵਾਲਾ, ਅਦਰਕ ਪੇਸਟ 1 ਚਮਚ, 2 ਚਮਚ ਬੇਸਣ ਦੀ ਬੂੰਦੀ।
ਬਣਾਉਣ ਦੀ ਵਿੱਧੀ : ਇਕ ਕੱਪ ਪਾਣੀ ਵਿਚ ਇਮਲੀ ਪਾ ਕੇ ਕੁਝ ਦੇਰ ਤੱਕ ਰੱਖ ਦਿਓ। ਇਮਲੀ ਦੇ ਰੇਸ਼ੇ ਅਲੱਗ ਕਰ ਦਿਓ। ਪੁਦੀਨਾ ਅਤੇ ਅਦਰਕ ਨੂੰ ਪੀਸ ਕੇ ਬਰੀਕ ਪੇਸਟ ਬਣਾ ਲਓ।
ਇਮਲੀ ਵਾਲੇ ਪਾਣੀ 'ਚ ਪੁਦੀਨੇ ਦਾ ਪੇਸਟ ਮਿਲਾ ਦਿਓ। ਬੂੰਦੀ ਦੇ ਇਲਾਵਾ ਹੋਰ ਸਾਰੀ ਸਮੱਗਰੀ ਅਤੇ ਪਾਣੀ ਨੂੰ ਉਸ ਵਿਚ ਮਿਲਾ ਦਿਓ। ਫਰਿੱਜ਼ ਵਿਚ ਠੰਡਾ ਹੋਣ ਦੇ ਲਈ ਰੱਖ ਦਿਓ। ਸਰਵ ਕਰਨ ਦੇ ਲਈ ਗਲਾਸ ਵਿਚ ਪਾਓ ਅਤੇ ਉਪਰੋਂ ਬੂੰਦੀ ਛਿੜਕ ਦਿਓ। ਇਹ ਆਈਟਮ ਗਰਮੀਆਂ ਦੀ ਬਹੁਤ ਵਧੀਆ ਡਰਿੰਕ ਹੈ। ਇਸ ਨੂੰ ਤੁਸੀਂ ਰੋਟੀ ਖਾਣ ਤੋਂ ਬਾਅਦ ਵੀ ਲੈ ਸਕਦੇ ਹੋ, ਕਿਉਂਕਿ ਇਹ ਖਾਣਾ ਹਜ਼ਮ ਕਰਨ ਵਿਚ ਸਹਾਇਕ ਹੈ।
|
|
|
ਪਨੀਰ ਕਰੀ |
|
|
|
Thursday, 26 August 2010 |
ਸਮੱਗਰੀ : 1 ਗਲਾਸ ਦੁੱਧ, 1 ਕਟੋਰੀ ਮਲਾਈ, 7 ਕਾਜੂ, 2 ਟਮਾਟਰ, 2 ਪਿਆਜ਼ ਕੱਟੇ ਹੋਏ, ਅੱਧਾ ਕਿਲੋ ਪਨੀਰ, 10-15 ਦਾਣੇ ਕਿਸ਼ਮਿਸ਼, 2 ਹਰੀਆਂ ਮਿਰਚਾਂ, ਨਮਕ ਸੁਆਦ ਅਨੁਸਾਰ, ਲਾਲ ਮਿਰਚ ਪੀਸੀ ਹੋਈ, ਜੀਰਾ, ਹਰਾ ਧਨੀਆ ਪਿਸਿਆ ਹੋਇਆ, ਤੜਕਾ ਲਗਾਉਣ ਲਈ ਜ਼ਰੂਰਤ ਅਨੁਸਾਰ ਘਿਓ।
ਵਿਧੀ : ਸਭ ਤੋਂ ਪਹਿਲਾਂ ਕੜਾਹੀ ਵਿਚ ਘਿਓ ਗਰਮ ਕਰੋ ਫਿਰ ਉਸ ਵਿਚ ਕੱਟੇ ਹੋਏ ਪਿਆਜ਼ ਪਾ ਕੇ ਗੁਲਾਬੀ ਹੋਣ ਤੱਕ ਭੁੰਨੋ, ਜਦੋਂ ਪਿਆਜ਼ ਗੁਲਾਬੀ ਹੋ ਜਾਣ ਤਾਂ ਟਮਾਟਰ ਕੱਟ ਕੇ ਉਸ ਵਿਚ ਪਾ ਲਓ ਅਤੇ ਉਨ੍ਹਾਂ ਨੂੰ ਭੁੰਨੋ। ਹੁਣ ਇਸ ਵਿਚ ਕੱਟੀਆਂ ਹੋਈਆਂ ਹਰੀਆਂ ਮਿਰਚਾਂ, ਪੀਸੀ ਹੋਈ ਲਾਲ ਮਿਰਚ ਅਤੇ ਨਮਕ ਪਾ ਲਓ। ਇਸ ਤੋਂ ਬਾਅਦ 1 ਗਲਾਸ ਦੁੱਧ ਅਤੇ 1 ਕਟੋਰੀ ਮਲਾਈ ਪਾ ਕੇ ਸਾਰੇ ਮਿਸ਼ਰਣ ਨੂੰ ਹਿਲਾਓ ਜਦੋਂ ਗ੍ਰੇਵੀ ਗਾੜੀ ਹੋ ਜਾਵੇ ਤਾਂ ਇਸ ਵਿਚ ਪਨੀਰ ਦੇ ਟੁੱਕੜੇ ਪਾ ਕੇ 10-15 ਮਿੰਟ ਤੱਕ ਹਲਕੇ ਸੇਕ 'ਤੇ ਹਿਲਾਓ। ਤੁਹਾਡੀ ਪਨੀਰ ਕਰੀ ਤਿਆਰ ਹੋ ਜਾਵੇਗੀ।
|
|
|
ਕ੍ਰੀਮੀ ਚੀਜ਼ ਮਸ਼ਰੂਮ ਸਲਾਦ |
|
|
|
Thursday, 26 August 2010 |
ਸਮੱਗਰੀ : 1 ਕਿਲੋ ਕਾਬੁਲੀ ਛੋਲੇ, 2-3 ਉਬਲੇ ਆਲੂ, 8-10 ਕੱਪ ਪਾਣੀ, 3 ਚਮਚ ਚਾਹ ਦੀ ਪੱਤੀ, 2 ਚਮਚ ਮਿੱਠਾ ਸੋਡਾ, 4 ਵੱਡੀਆਂ ਇਲਾਇਚੀਆਂ, 1 ਚਮਚ ਕੱਟਿਆ ਹੋਇਆ ਅਦਰਕ ਅਤੇ ਹਰੀਆਂ ਮਿਰਚਾਂ ਅਤੇ ਸਵਾਦ ਅਨੁਸਾਰ ਨਿੰਬੂ ਦਾ ਰਸ।
ਮਸਾਲਾ : 3 ਚਮਚ ਲਾਲ ਮਿਰਚ, 1 ਚਮਚ ਗਰਮ ਮਸਾਲਾ, 3 ਚਮਚ ਅਨਾਰਦਾਣਾ ਪਾਊਡਰ, 1/2 ਚਮਚ ਚਿੱਟੀ ਮਿਰਚ, 4 ਚਮਚ ਧਨੀਆ ਪਾਊਡਰ, ਸਵਾਦ ਅਨੁਸਾਰ ਚਿੱਟਾ ਲੂਣ, ਕਾਲਾ ਲੂਣ, 1 ਚਮਚ ਘੀ।
ਵਿਧੀ : ਛੋਲਿਆਂ ਨੂੰ ਧੋ ਕੇ ਸੋਡੇ ਅਤੇ ਚਾਹਪੱਤੀ ਮਿਲੇ ਪਾਣੀ 'ਚ ਭਿਉਂ ਦਿਓ। 6-7 ਘੰਟੇ ਬਾਅਦ ਇਸ ਨੂੰ ਉਬਾਲ ਲਓ। ਹੁਣ ਸਾਰੇ ਮਸਾਲਿਆਂ ਨੂੰ ਪਾਣੀ 'ਚ ਘੋਲ ਲਓ। ਕੜਾਹੀ 'ਚ ਘੀ ਗਰਮ ਕਰੋ। ਅਦਰਕ, ਹਰੀਆਂ ਮਿਰਚਾਂ, ਵੱਡੀਆਂ ਇਲਾਇਚੀਆਂ ਪਾਓ ਅਤੇ ਸਾਰੇ ਮਸਾਲੇ ਪਾ ਕੇ ਛੋਲੇ ਤੇ ਆਲੂ ਪਾ ਦਿਓ। ਥੋੜ੍ਹੀ ਦੇਰ ਪਕਾਓ। ਬਾਅਦ 'ਚ ਨਿੰਬੂ ਦਾ ਰਸ ਮਿਲਾ ਲਓ।
|
|
|
ਸਾਬੂਦਾਨਾ ਪਕੌੜਾ |
|
|
|
Thursday, 26 August 2010 |
ਸਮੱਗਰੀ : 2 ਕੱਪ ਸਾਬੂਦਾਨਾ, 2 ਕੱਪ ਚੌਲਾਂ ਦਾ ਆਟਾ, 3 ਕੱਪ ਬਟਰ ਮਿਲਕ, 2 ਚਮਚ ਲਾਲ ਮਿਰਚ ਪਾਊਡਰ, 2 ਪਿਆਜ਼ ਕੱਟੇ ਹੋਏ, ਤਲਣ ਲਈ ਤੇਲ, ਨਮਕ ਸਵਾਦ ਅਨੁਸਾਰ ।
ਬਣਾਉਣ ਦੀ ਵਿਧੀ : ਸਾਬੂਦਾਣੇ ਨੂੰ ਧੋ ਤੋਂ ਬਾਅਦ ਉਸ ਨੂੰ ਬਟਰ ਮਿਲਕ ਵਿਚ ਇਕ ਘੰਟੇ ਤੱਕ ਫੁਲਣ ਦਿਓ। ਸਾਬੂਦਾਣੇ ਵਿਚ ਚੌਲਾਂ ਦਾ ਆਟਾ, ਲਾਲ ਮਿਰਚ ਪਾਊਡਰ, ਨਮਕ ਅਤੇ ਪਿਆਜ਼ ਚੰਗੀ ਤਰ੍ਹਾਂ ਮਿਲਾ ਦਿਓ। ਤੇਲ ਨੂੰ ਗਰਮ ਕਰਕੇ ਉਸ ਵਿਚ ਥੋੜੀ ਥੋੜੀ ਮਾਤਰਾ ਵਿਚ ਪੇਸਟ ਪਾ ਕੇ ਪਕੌਡੇ ਤਲ ਲਓ ਤੇ ਚਟਨੀ ਦੇ ਨਾਲ ਗਰਮਾ ਗਰਮ ਸਰਵ ਕਰੋ।
|
|
|
ਫਲਾਂ ਦਾ ਸਲਾਦ |
|
|
|
Thursday, 19 August 2010 |
|
ਸਮੱਗਰੀ : 4 ਚੀਕੂ, 5 ਖਰਬੂਜੇ ਦੀਆਂ ਫਾਂਕਾਂ। 200 ਗ੍ਰਾਮ ਦਹੀਂ, 1 ਪਾਈਨਐਪਲ, ਇਕ ਅਨਾਰ, 1 ਸੰਤਰਾ, 2 ਕੇਲੇ, ਚੀਨੀ ਤੇ ਬਰਫ ਲੋੜ ਅਨੁਸਾਰ। ਬਣਾਉਣ ਦੀ ਵਿਧੀ : ਸਭ ਤੋਂ ਪਹਿਲਾਂ ਬਰਫ ਚੂਰ ਚੂਰ ਕਰ ਲਓ, ਸੰਤਰਾ ਛਿਲੋ ਅਤੇ ਉਸ ਦਾ ਗੁਦਾ ਕੱਢ ਲਓ। ਪਾਈਨਐਪਲ ਗੋਲ ਟੁਕੜੇ ਕੱਟੋ, ਖਰਬੂਜੇ ਦੀਆਂ ਛੋਟੀਆਂ ਛੋਟੀਆਂ ਫਾਂਕਾਂ ਕਰੋ। ਹੁਣ ਇਕ ਵੱਡੀ ਪਲੇਟ ਵਿਚ ਪਾਈਨਐਲਪਲ ਦੇ ਟੁਕੜੇ ਵਿਛਾ ਕੇ ਰੱਖ ਦਿਓ। ਇਸ ਦੇ ਉਪਰ ਬਰਫ ਦੇ ਟੁਕੜੇ ਪਾਓ, ਫਿਰ ਸੰਤਰੇ ਦੇ ਗੁੱਦੇ ਨੂੰ ਬਰਫ ਦੇ ਟੁੱਕੜਿਆਂ 'ਤੇ ਫੈਲਾ ਦਿਓ। ਦਹੀਂ-ਚੀਨੀ ਚੰਗੀ ਤਰ੍ਹਾਂ ਫੈਂਟ ਲਓ। ਇਸ ਨੂੰ ਸੰਤਰੇ ਦੇ ਉਪਰ ਚੰਗੀ ਤਰ੍ਹਾਂ ਫੈਲਾਓ। ਯਾਦ ਰਹੇ ਕਿ ਦਹੀਂ ਮਿੱਠਾ ਅਤੇ ਮਲਾਈਦਾਰ ਹੋਵੇ। ਫਿਰ ਕੇਲੇ ਅਤੇ ਖਰਬੂਜੇ ਦੀਆਂ ਪਤਲੀਆਂ ਕਾਤਰਾਂ ਨੂੰ ਪਲੇਟ ਦੇ ਚਾਰੋ ਪਾਸੇ ਰੱਖੋ। ਇਨ੍ਹਾਂ ਸਾਰਿਆਂ ਦੇ ਉਪਰ ਅਨਾਰ ਦੇ ਲਾਲ ਦਾਣੇ ਅਤੇ ਚੀਕੂ ਸਜਾ ਕੇ ਰੱਖ ਦਿਓ।
|
|
|
ਮਸਾਲੇਦਾਰ ਰਾਇਤਾ |
|
|
|
Thursday, 19 August 2010 |
ਸਮੱਗਰੀ : 1 ਚਮਚ ਜ਼ੀਰਾ ਭੁੰਲਿਆ ਹੋਇਆ, ਅੱਧਾ ਚਮਚ ਗਰਮ ਮਸਾਲਾ, 270 ਗ੍ਰਾਮ ਵੇਸਨ, 500 ਗ੍ਰਾਮ ਦਹੀਂ, ਤਲਣ ਲਈ ਘਿਓ ਜਾਂ ਤੇਲ, 1 ਚਮਚ ਲਾਲ ਮਿਰਚ, ਨਮਕ।
ਵਿਧੀ : ਅੱਧਾ ਕੱਪ ਪਾਣੀ ਵਿਚ ਵੇਸਨ ਘੋਲ ਕੇ ਚੰਗੀ ਤਰ੍ਹਾਂ ਉਸਨੂੰ ਮਲ ਲਓ। ਇਕ ਕਹਾੜੀ ਵਿਚ ਘਿਓ ਜਾਂ ਤੇਲ ਪਾ ਕੇ ਗਰਮ ਕਰੋ। ਜਦੋਂ ਇਹ ਪੂਰੀ ਤਰ੍ਹਾਂ ਪਕਾਉਣ ਯੋਗ ਹੋ ਜਾਏ ਤਾਂ ਇਕ ਮੋਟੀ ਬੂੰਦੀ ਬਨਾਉਣ ਵਾਲੀ ਪੌਣੀ ਰਾਹੀਂ ਪਤਲੀਆਂ-ਪਤਲੀਆਂ ਪਕੌੜੀਆਂ ਤਲ ਲਓ। ਫੇਰ ਠੰਡੇ ਪਾਣੀ ਵਿਚ ਥੋੜ੍ਹੀ ਦੇਰ ਲਈ ਭਿਉਂ ਦਿਓ।
ਦਹੀਂ ਨੂੰ ਮਧਾਣੀ ਰਾਹੀਂ ਮੱਥ ਕੇ ਉਹ ਵਿਚ ਥੋੜਾ ਪਾਣੀ ਪਾ ਕੇ ਪਤਲਾ ਕਰ ਲਓ। ਉਪਰੋਂ ਨਮਕ, ਮਿਰਚ, ਮਸਾਲੇ ਪਾ ਕੇ ਪਕੌੜੀਆਂ ਵੀ ਪਾ ਦਿਓ। ਖਾਣ ਵੇਲੇ ਇਸ ਰਾਇਤੇ ਨੂੰ ਪਲੇਟਾਂ ਵਿਚ ਸਜਾ ਕੇ ਉਪਰੋਂ ਥੋੜ੍ਹਾ ਕੱਟਿਆ ਹੋਇਆ ਹਰਾ ਧਨੀਆ ਪਾ ਦਿਓ।
|
|
|
ਟਿੱਕੀਆਂ |
|
|
|
Thursday, 19 August 2010 |
ਸਮੱਗਰੀ : 3 ਹਰੀਆਂ ਮਿਰਚਾਂ, ਬਰੀਕ ਪਿਸੀ ਚੀਨੀ 2 ਵੱਡੇ ਚਮਚ, ਦਹੀ 2 ਕੱਪ, ਉਬਲੇ ਹੋਏ ਆਲੂ 4 ਵੱਡੇ, ਧੋਤੀ ਮੂੰਗੀ ਦੀ ਦਾਲ 1 ਕੱਪ, ਨਮਕ ਸਵਾਦ ਅਨੁਸਾਰ, ਤੇਲ 2 ਵੱਡੇ ਚਮਚ ਤਲਣ ਲਈ ਅਲੱਗ ਤੋਂ, ਹਿੰਗ ਚੁਟਕੀ ਜਿੰਨੀ, ਹਰੀ ਚਟਨੀ ਲੋੜ ਅਨੁਸਾਰ, ਮਿੱਠੀ ਚਟਨੀ ਲੋੜ ਅਨੁਸਾਰ, ਭੁੰਨਿਆ ਹੋਇਆ ਜੀਰਾ ਪਾਊਡਰ 1 ਛੋਟਾ ਚਮਚ।
ਬਣਾਉਣ ਦੀ ਵਿਧੀ : ਸਭ ਤੋਂ ਪਹਿਲਾਂ ਇਕ ਬਾਊਲ 'ਚ ਉਬਲੇ ਹੋਏ ਆਲੂਆਂ ਨੂੰ ਛਿੱਲ ਕੇ ਮਸਲ ਲਓ। ਇਸ ઑਚ ਨਮਕ ਮਿਲਾ ਲਓ। ਮੂੰਗੀ ਦੀ ਦਾਲ ਨੂੰ ਖੁਰਦਰਾ ਕੁੱਟ ਲਓ। ਇਕ ਭਾਰੀ ਥੱਲੇ ਵਾਲੇ ਭਾਂਡੇ ਨੂੰ ਆਂਚ ઑਤੇ ਗਰਮ ਕਰ ਲਓ। ਇਸ ઑਚ ਦੋ ਵੱਡੇ ਚਮਚ ਤੇਲ ਪਾ ਕੇ ਗਰਮ ਹੋਣ ਦਿਓ। ਹੁਣ ਇਸ 'ਚ ਹਿੰਗ ਪਾ ਕੇ ਫਿਰ ਉਪਰ ਤੋਂ ਮੂੰਗੀ ਦੀ ਦਾਲ ਪਾ ਦਿਓ। ਲਗਾਤਾਰ ਚਲਾਉਂਦੇ ਹੋਏ ਭੁੰਨੋ। ਜੇਕਰ ਇਹ ਕਿਨਾਰਿਆਂ ਨਾਲ ਲੱਗਣ ਲੱਗੇ ਤਾਂ ਥੋੜ੍ਹਾ ਜਿਹਾ ਪਾਣੀ ਪਾ ਕੇ ਲਗਾਤਾਰ ਭੁੰਨੋ। ਲੋੜ ਹੋਵੇ ਤਾਂ ਥੋੜ੍ਹਾ ਜਿਹਾ ਤੇਲ ਵੀ ਹੋਰ ਪਾਇਆ ਜਾ ਸਕਦਾ ਹੈ। ਹੁਣ ਇਸ ઑਚ ਲੂਣ ਤੇ ਹਰੀ ਮਿਰਚ ਪਾ ਕੇ ਮਿਲਾ ਲਓ ਅਤੇ ਆਂਚ ਤੋਂ ਉਤਾਰ ਕੇ ਸਮਗਰੀ (ਪਿਟਠੀ) ਨੂੰ ਇਕ ਪਾਸਿਓਂ ਸੇਕ (ਸੇਟ) ਹੋਣ ਦਿਓ।
|
|
|
ਸਵੀਟਕੋਰਨ ਸੂਪ |
|
|
|
Friday, 06 August 2010 |
ਸਮੱਗਰੀ : ਇੱਕ ਪੈਕਟ ਨੌਰ ਸਵੀਟਕੋਰਟ ਵੈਜੀਟੇਬਲ ਸੂਪ, ਦੋ ਛੋਟੇ ਚਮਚ ਤੇਲ, 1/3 ਕੱਪ ਪਿਆਜ਼ ਬਰੀਕ ਕੱਟਿਆ ਹੋਇਆ, ਦੋ ਚਮਚ ਲਸਣ ਬਰੀਕ ਕੱਟਿਆ ਹੋਇਆ, 1/4 ਚਮਚ ਕਾਲੀ-ਮਿਰਚ ਪਾਊਡਰ, ਇੱਕ ਚਮਚ ਕੋਰਨਫਲੋਰ, ਅੱਧਾ ਕੱਪ ਮਲਾਈ, ਇੱਕ ਅੰਡਾ ਫੈਂਟਿਆ ਹੋਇਆ, 1/3 ਕੱਪ ਧਣੀਏ ਦੇ ਪੱਤੇ, ਅੱਠ ਬਦਾਮ ਬਰੀਕ ਕੱਟੇ ਹੋਏ।
ਵਿਧੀ : ਇੱਕ ਪੈਨ 'ਚ ਤੇਲ ਗਰਮ ਕਰ ਕੇ ਉਸ 'ਚ ਕੱਟਿਆ ਹੋਇਆ ਪਿਆਜ਼ ਅਤੇ ਲਸਣ ਪਾ ਕੇ ਉਸ ਨੂੰ ਸੁਨਹਿਰਾ ਭੂਰਾ ਹੋਣ ਤੱਕ ਪਕਾਓ। ਉਸ 'ਚ ਕਾਲੀ-ਮਿਰਚ, ਕਾਰਨਫਲੋਰ ਪਾ ਕੇ 30 ਸੈਕਿੰਡ ਲਈ ਮੱਠੀ ਆਂਚ 'ਤੇ ਪਕਾਓ। 700 ਮਿਲੀਲਿਟਰ ਪਾਣੀ 'ਚ ਨੌਰ ਸਵੀਟਕੋਰਨ ਸੂਪ ਅਤੇ ਫੈਂਟਿਆ ਹੋਇਆ ਅੰਡਾ ਉਬਾਲ ਕੇ ਮਿਲਾਓ।
ਇੱਕ ਉਬਾਲ ਆਉਣ ਤੱਕ ਤਿੰਨ ਮਿੰਟ ਲਈ ਪਕਾਓ। ਫਿਰ ਤਾਜ਼ੀ ਮਲਾਈ, ਕੱਟੇ ਬਦਾਮ ਅਤੇ ਧਣੀਏ ਦੇ ਪੱਤਿਆਂ ਨਾਲ ਸਜਾ ਕੇ ਪਰੋਸੋ। ਸਵੀਟਕੋਰਨ ਸੂਪਰ ਖਾਣ ਵਿਚ ਬਹੁਤ ਹੀ ਸੁਆਦਿਸ਼ਟ ਹੁੰਦਾ ਹੈ। ਚਾਹੋ ਤਾਂ ਤੁਸੀਂ ਇਸ ਨੂੰ ਤੁਸੀਂ ਰਾਤ ਦੇ ਖਾਣੇ ਸਮੇਂ ਵੀ ਵਰਤ ਵਰਤ ਸਕਦੇ ਹੋ।
|
|
|
ਟਮਾਟੋ ਸੂਪ |
|
|
|
Friday, 06 August 2010 |
ਸਮੱਗਰੀ : ਇੱਕ ਪੈਕਟ ਨੌਰ ਟੋਮੈਟੋ ਸੂਪ, ਇੱਕ ਚਮਚ ਤੇਲ, ਇੱਕ ਚਮਚ ਕੱਟਿਆ ਹੋਇਆ ਲਸਣ, ਤਿੰਨ-ਚਾਰ ਚਮਚ ਟੋਮੈਟੋ ਕੈਚਅਪ, ਅੱਧਾ ਚਮਚ ਕਾਲੀ-ਮਿਰਚ ਪਾਊਡਰ ਤੇ ਨਮਕ, 1/4 ਕੱਪ ਕੱਟਿਆ ਧਨੀਆ, ਸਜਾਉਣ ਲਈ ਪਨੀਰ।
ਵਿਧੀ : ਇੱਕ ਪੈਨ 'ਚ ਤੇਲ ਗਰਮ ਕਰ ਕੇ ਉਸ 'ਚ ਲਸਣ ਮੱਠੀ ਆਂਚ 'ਤੇ ਭੂਰਾ ਹੋਣ ਤੱਕ ਪਕਾਓ। ਉਸ 'ਚ ਕਾਲੀ-ਮਿਰਚ ਤੇ ਟੋਮੈਟੋ ਕੈਚਅਪ ਪਾ ਕੇ 30 ਸੈਕਿੰਡ ਤੱਕ ਪਕਾਓ। 700 ਮਿਲੀਲਿਟਰ ਪਾਣੀ 'ਚ ਨੌਰ ਟੋਮੈਟੋ ਸੂਪ ਪਾਓ। ਇੱਕ ਉਬਾਲ ਆਉਣ ਤੱਕ ਤਿੰਨ ਮਿੰਟ ਤੱਕ ਪਕਾਓ। ਉਸ 'ਚ ਧਣੀਏ ਦੇ ਪੱਤੇ ਪਾ ਕੇ ਮਿਲਾਓ। ਆਂਚ ਤੋਂ ਉਤਾਰ ਲਓ। ਸੂਪ ਬਾਊਲ 'ਚ ਪਨੀਰ ਨਾਲ ਸਜਾ ਕੇ ਪਰੋਸੋ।
|
|
|
ਮਟਨ ਪਰੋਖ |
|
|
|
Friday, 06 August 2010 |
ਸਮੱਗਰੀ : ਬੋਨ ਲੈਸ ਮਾਸ 250 ਗ੍ਰਾਮ, 10 ਗ੍ਰਾਮ ਚਾਵਲ, ਅਦਰ ਤੇ ਨਮਕ ਲੋੜ ਅਨੁਸਾਰ।
ਵਿਧੀ : ਪਹਿਲੇ ਮਾਸ ਦੇ ਦੋ-ਦੋ ਇੰਚ ਟੁੱਕੜੇ ਕੱਟ ਕੇ ਸਾਫ ਕਰ ਲਵੋ। ਫਿਰ ਚਾਵਲ ਸਾਫ ਕਰਕੇ ਧੋ ਕੇ ਇਕ ਕੱਪੜੇ ਵਿਚ ਬੰਨ੍ਹ ਦੇ ਕੋ ਕੱਪ ਪਾਦੀ ਵਿਚ ਪੱਕਣ ਲਈ ਛੱਡ ਦਿਓ। ਪਾਣੀ ਵਿਚ ਅਦਰਕ ਨਮਕ ਵੀ ਮਿਲਾ ਦਿਓ। ਜਦੋਂ ਪੋਟਲੀ ਵਾਲੇ ਚਾਵਲ ਪੱਕ ਜਾਣ ਤਾਂ ਉਤਾਰ ਲਵੋ। ਬਾਕੀ ਪਾਣੀ ਵਿਚ ਮੀਟ ਪਾ ਦਿਓ ਤੇ ਹਲਕੀ ਅੱਗ ਤੇ ਪੱਕਣ ਦਿਓ। ਜਦੋਂ ਮਾਸ ਪੱਕ ਜਾਵੇ ਤਾਂ ਚਾਵਲ ਮਿਲਾ ਕੇ ਪਰੋਸੋ। ਜੇ ਇੱਛਾ ਹੋਵੇ ਤਾਂ ਨਿਬੂੰ ਦਾ ਰਸ ਵੀ ਪਾ ਸਕਦੇ ਹੋ।
|
|
|
ਬਾਦਾਮ ਪਰਵਲ |
|
|
|
Friday, 06 August 2010 |
ਸਮੱਗਰੀ : 8 ਹਰੇ ਸਖਤ ਪਰਵਲ, 200 ਗ੍ਰਾਮ ਖੋਇਆ, 1 ਵੱਡਾ ਚਮਚ ਪਿਸਤੇ, ਬਦਾਮ, ਕਾਜੂ ਆਦਿ ਬਰੀਕ ਕੱਟੇ ਹੋਏ, 200 ਗ੍ਰਾਮ ਚੀਨੀ, 25 ਧਾਰੀ ਕੇਸਰ, 1 ਚਮਚ ਇਲਾਇਚੀ ਪਾਊਡਰ, ਚੁਟਕੀ ਕੁਹਰਾ ਰੰਗ, 150 ਗ੍ਰਾਮ ਬੂਰਾ, ਚਾਂਦੀ ਦਾ ਵਰਕ ਸਜਾਉਣ ਲਈ।
ਬਣਾਉਣ ਦੀ ਵਿਧੀ : ਪਰਵਲ ਦੇ ਛਿਲਕਿਆਂ ਨੂੰ ਪਤਲਾ-ਪਤਲਾ ਉਤਾਰੋ। ਪਰਵਲਾਂ ਨੂੰ ਲੰਬਾਈ ਵਿਚ ਕੱਟੋ ਅਤੇ ਉਸ ਵਿਚਲੇ ਬੀਜ ਕੱਢ ਦੇਵੋ। ਪ੍ਰੈਸ਼ਰ ਕੁੱਕਰ ਵਿਚ ਪਾਣੀ ਵਿਚ ਪਰਵਲ ਪਾ ਕੇ 1 ਸੀਟੀ ਲਗਵਾਉ। ਬਾਅਦ ਵਿਚ ਕੜਾਹੀ ਵਿਚ ਚੀਨੀ ਪਾ ਕੇ ਇਕ ਤਾਰ ਦੀ ਚਾਸ਼ਨੀ ਤਿਆਰ ਕਰੋ। ਪਰਵਲਾਂ ਨੂੰ ਕੁੱਕਰ ਵਿਚੋਂ ਕੱਢ ਕੇ ਮੁਲਾਇਮ ਕੱਪੜੇ 'ਤੇ ਪਾ ਦਿਉ ਤਾਂ ਕਿ ਪਾਣੀ ਚੰਗੀ ਤਰ੍ਹਾਂ ਨੁੱਚੜ ਜਾਵੇ। ਚਾਸ਼ਨੀ ਵਿਚ ਹਰਾ ਰੰਗ ਮਿਲਾ ਦਿਉ। ਪਰਵਲਾਂ ਨੂੰ ਚਾਸ਼ਨੀ ਵਿਚ 7-8 ਘੰਟੇ ਡੁੱਬੇ ਰਹਿਣ ਦਿਉ। ਹੁਣ ਖੋਏ ਨੂੰ ਚੰਗੀ ਤਰ੍ਹਾਂ ਮਸਲ ਲਉ। ਇਸ ਵਿਚ ਬੂਰਾ ਖੰਡ ਅਤੇ ਸਾਰੇ ਮੇਵੇ ਮਿਲਾਉ। ਇਸ ਰਲੇ ਹੋਏ ਖੋਏ ਨੂੰ ਚਾਸ਼ਨੀ ਵਿਚੋਂ ਕੱਢੇ ਹੋਏ ਪਰਵਲਾਂ ਵਿਚ ਭਰੋ।
|
|
|
ਪਨੀਰ ਰੁਸਤਮ |
|
|
|
Thursday, 22 July 2010 |
ਸਮੱਗਰੀ : ਪਨੀਰ 100 ਗ੍ਰਾਮ, ਆਲੂ-200 ਗ੍ਰਾਮ, ਚਾਵਲ ਦਾ ਆਟਾ 100 ਗ੍ਰਾਮ, ਕਿਸ਼ਮਿਸ਼-50 ਗ੍ਰਾਮ, ਤਿਲ- 50 ਗ੍ਰਾਮ, ਲਸਣ-ਅਦਰਕ ਦਾ ਪੇਸਟ-1 ਵੱਡਾ ਚਮਚਾ, ਨਮਕ-ਸੁਆਦ ਅਨੁਸਾਰ, ਮਿਰਚ-ਅੱਧਾ ਚਮਚਾ, ਤੇਲ-ਤਲਣ ਦੇ ਲਈ
ਬਣਾਉਣ ਦੀ ਵਿਧੀ : ਪਨੀਰ ਵਿਚ ਅੰਦਾਜ਼ੇ ਨਾਲ ਨਮਕ ਮਿਲਾ ਕੇ ਮਸਲ ਲਓ। ਇਸਦੀਆਂ ਛੋਟੇ ਆਕਾਰ ਦੀਆਂ ਗੋਲੀਆਂ ਬਣਾ ਕੇ ਇਕ ਤਸ਼ਤਰੀ ਵਿਚ ਰੱਖ ਲਓ। ਗੋਲੀਆਂ ਬਣਾਉਂਦੇ ਸਮੇਂ ਇਹਨਾਂ ਵਿਚ 2 ਕਿਸ਼ਮਿਸ਼ ਅਤੇ 2 ਮਿਸ਼ਰੀ ਦੀਆਂ ਡਲੀਆਂ ਰੱਖਦੇ ਜਾਓ। ਆਲੂ ਉਬਾਲ ਕੇ ਮਸਲ ਲਓ। ਇਸ ਵਿਚ ਨਮਕ, ਮਿਰਚ ਅਤੇ ਅਦਰਕ-ਲਸਣ ਦਾ ਪੇਸਟ ਮਿਲਾ ਲਓ। ਇਸ ਮਿਸ਼ਰਣ ਦੀਆਂ ਟਿੱਕੀਆਂ ਬਣਾ ਕੇ ਹਥੇਲੀ 'ਤੇ ਰੱਖੋ ਅਤੇ ਉਸ 'ਤੇ ਇਕ ਗੋਲੀ ਪਨੀਰ ਦੀ ਰੱਖ ਕੇ ਗੋਲ ਆਕਾਰ ਦੇ ਦਿਓ। ਹੁਣ ਚਾਵਲ ਦੇ ਆਟੇ ਦਾ ਗਾੜ੍ਹਾ ਘੋਲ ਬਣਾਓ। ਇਸ ਘੋਲ ਵਿਚ ਨਮਕ, ਮਿਰਚ, ਮਿਲਾਓ। ਹੁਣ ਪਨੀਰ-ਆਲੂ ਦੇ ਗੋਲਿਆਂ ਨੂੰ ਇਸ ਮਿਸ਼ਰਣ ਵਿਚ ਚੰਗੀ ਤਰ੍ਹਾਂ ਲਪੇਟ ਕੇ ਗੁਲਾਬੀ ਹੋਣ ਤੱਕ ਤਲੋ। ਟਮਾਟਰ ਸੌਸ ਅਤੇ ਹਰੀ ਚਟਣੀ ਦੇ ਨਾਲ ਸਰਵ ਕਰੋ। ਇਹ ਬਹੁਤ ਸੁਆਦੀ ਬਣਦੇ ਹਨ। ਇਹਨਾਂ ਨੂੰ ਤੁਸੀਂ ਚਾਹ ਆਦਿ ਮੌਕੇ ਮਹਿਮਾਨਾਂ ਨੂੰ ਸਟੇਕਸ ਦੇ ਤੌਰ 'ਤੇ ਵੀ ਦੇ ਸਕਦੇ ਹੋ।
|
|
|
ਪਨੀਰ ਆਈਸਕ੍ਰੀਮ ਜੈਲੀ |
|
|
|
Thursday, 22 July 2010 |
ਬਣਾਉਣ ਲਈ ਸਮੱਗਰੀ : 250 ਗ੍ਰਾਮ ਪਨੀਰ, 1/2 ਕੱਪ ਕਰੀਮ, 1 ਲੀਟਰ ਦੁੱਧ, 1/2 ਵੱਡਾ ਚਮਚ ਚੀਨੀ ਜਾਂ ਸ਼ੂਗਰ ਫਰੀ, 1 ਪੈਕੇਟ ਸਟ੍ਰਾਬੇਰੀ ਜੈਲੀ।
ਵਿਧੀ : ਦੁੱਧ ਉਬਾਲੋ ਤੇ ਉਸ 'ਚ ਕੱਟਿਆ ਪਨੀਰ ਪਾ ਕੇ ਪੱਕਣ ਲਈ ਰੱਖੋ। ਜਦ ਚੌਥਾਈ ਰਹਿ ਜਾਵੇ ਤਾਂ ਠੰਢਾ ਕਰ ਕੇ ਮਿਕਸਰ 'ਚ ਪਾਓ। ਚੀਨੀ ਪਾ ਕੇ ਮਿਲਾਓ। ਕਰੀਮ ਪਾ ਕੇ ਵਿਪ ਕਰੋ ਤੇ ਮੋਲਡ ઑਚ ਪਾ ਕੇ ਜੰਮਣ ਲਈ ਰੱਖ ਦਿਓ। 500 ਮਿਲੀਮੀਟਰ ਪਾਣੀ ਲਓ। ਉਸ 'ਚੋਂ 250 ਮਿਲੀਲੀਟਰ ਨੂੰ ਗਰਮ ਕਰੋ। ਉਸ 'ਚ ਜੈਲੀ ਕ੍ਰਿਸਟਲ ਪਾ ਕੇ ਮਿਲਾਓ ਤੇ ਬਾਕੀ 250 ਮਿਲੀਲੀਟਰ ਪਾਣੀ ਪਾ ਕੇ ਮਿਲਾਓ। ਠੰਢਾ ਕਰ ਕੇ ਫਰਿਜ 'ਚ ਸੈੱਟ ਕਰੋ। ਪਰੋਸਣ ਸਮੇਂ ਜੈਲੀ ਨਾਲ ਪਨੀਰ ਆਈਸਕ੍ਰੀਮ ਨੂੰ ਸਜਾ ਕੇ ਪਰੋਸੋ ਤੇ ਗਰਮੀ 'ਚ ਠੰਢਕ ਮਹਿਸੂਸ ਕਰੋ।
|
|
|
ਚਟਪਟਾ ਚਨਾ ਕਟਲੇਟ |
|
|
|
Thursday, 22 July 2010 |
|
ਸਮੱਗਰੀ : 4 ਕੱਪ ਉਬਲੇ ਹੋਏ ਚਨੇ, 2 ਵੱਡੇ ਪਿਆਜ਼, 4-5 ਹਰੀਆਂ ਮਿਰਚਾਂ ਕੱਟੀਆਂ ਹੋਈਆਂ, ਧਨੀਆ ਬਾਰੀਕ ਕੱਟਿਆ ਹੋਇਆ, 4 ਬਰੈੱਡ ਪੀਸ, ਨਮਕ, ਅੱਧਾ ਛੋਟਾ ਚਮਚ ਘੁਲਿਆ ਹੋਇਆ ਮੈਦਾ, ਤਲਣ ਲਈ ਲਸਣ।
ਵਿਧੀ : ਪਿਆਜ਼ ਨੂੰ ਛੋਟਾ ਕੱਟ ਲਉ। ਚਨਿਆਂ ਨੂੰ ਸਿਲ ਵੱਟੇ 'ਤੇ ਪੀਸ ਲਉ ਅਤੇ ਉਸ ਵਿਚ ਕੱਟਿਆ ਹੋਇਆ ਪਿਆਜ਼, ਹਰੀਆਂ ਮਿਰਚਾਂ, ਧਨੀਆ, ਲਾਲ ਮਿਰਚ ਤੇ ਨਮਕ ਮਿਲਾਉ। ਬਰੈੱਡ ਪੀਸ ਮਸਲ ਕੇ ਉਸ ਵਿਚ ਗੁੰਨ ਲਉ। ਮਨਚਾਹੇ ਅਕਾਰ ਦੇ ਕਟਲੇਟ ਤਿਆਰ ਕਰੋ ਤੇ ਘੁਲੇ ਹੋਏ ਮੈਦੇ 'ਚ ਡੁਬੋ ਕੇ ਗਰਮ ਤੇਲ ਵਿਚ ਤਲ ਕੇ ਚਟਨੀ ਨਾਲ ਪਰੋਸੋ।
|
|
|
ਸਮਰ ਮਿਲਕ ਸ਼ੇਕ |
|
|
|
Thursday, 22 July 2010 |
ਸਮੱਗਰੀ : ਕੇਲਾ, ਚੀਕੂ, ਸੰਤਰਾ, ਇਕ ਚਮਚ ਚੀਨੀ, ਅੱਧਾ ਲੀਟਰ ਦੁੱਧ। 4 ਲੋਕਾਂ ਲਈ।
ਵਿਧੀ : ਕੇਲੇ ਅਤੇ ਚੀਕੂ ਨੂੰ ਛਿੱਲ ਕੇ ਛੋਟੇ ਛੋਟੇ ਟੁੱਕੜੇ ਕਰ ਲਓ। ਸੰਤਰੇ ਨੂੰ ਛਿੱਲ ਕੇ ਉਸਦਾ ਜੂਸ਼ ਕੱਢ ਕੇ ਇਕ ਕੱਪ ਵਿਚ ਰੱਖ ਲਓ। ਹੁਣ ਮਿਕਸਰ ਵਿਚ ਕੇਲਾ, ਚੀਕੂ, ਸੰਤਰੇ ਦਾ ਰਸ, ਦੁੱਧ ਅਤੇ ਚੀਨੀ ਪਾ ਸ਼ੇਕ ਬਣਾ ਲਓ। ਥੋੜੀ ਜਿਹੀ ਬਰਫ ਪਾ ਕੇ ਠੰਡਾ ਕਰੋ ਅਤੇ ਠੰਡਾ ਸਮਰ ਸ਼ੇਕ ਗਿਲਾਸਾਂ ਵਿਚ ਪਾ ਕੇ ਸਰਵ ਕਰੋ।
|
|
|
ਪਨੀਰ ਕਰੀ |
|
|
|
Thursday, 15 July 2010 |
ਸਮੱਗਰੀ : 1 ਗਲਾਸ ਦੁੱਧ, 1 ਕਟੋਰੀ ਮਲਾਈ, 7 ਕਾਜੂ, 2 ਟਮਾਟਰ, 2 ਪਿਆਜ਼ ਕੱਟੇ ਹੋਏ, ਅੱਧਾ ਕਿਲੋ ਪਨੀਰ, 10-15 ਦਾਣੇ ਕਿਸ਼ਮਿਸ਼, 2 ਹਰੀਆਂ ਮਿਰਚਾਂ, ਨਮਕ ਸੁਆਦ ਅਨੁਸਾਰ, ਲਾਲ ਮਿਰਚ ਪੀਸੀ ਹੋਈ, ਜੀਰਾ, ਹਰਾ ਧਨੀਆ ਪਿਸਿਆ ਹੋਇਆ, ਤੜਕਾ ਲਗਾਉਣ ਲਈ ਜ਼ਰੂਰਤ ਅਨੁਸਾਰ ਘਿਓ।
ਵਿਧੀ : ਸਭ ਤੋਂ ਪਹਿਲਾਂ ਕੜਾਹੀ ਵਿਚ ਘਿਓ ਗਰਮ ਕਰੋ ਫਿਰ ਉਸ ਵਿਚ ਕੱਟੇ ਹੋਏ ਪਿਆਜ਼ ਪਾ ਕੇ ਗੁਲਾਬੀ ਹੋਣ ਤੱਕ ਭੁੰਨੋ, ਜਦੋਂ ਪਿਆਜ਼ ਗੁਲਾਬੀ ਹੋ ਜਾਣ ਤਾਂ ਟਮਾਟਰ ਕੱਟ ਕੇ ਉਸ ਵਿਚ ਪਾ ਲਓ ਅਤੇ ਉਨ੍ਹਾਂ ਨੂੰ ਭੁੰਨੋ। ਹੁਣ ਇਸ ਵਿਚ ਕੱਟੀਆਂ ਹੋਈਆਂ ਹਰੀਆਂ ਮਿਰਚਾਂ, ਪੀਸੀ ਹੋਈ ਲਾਲ ਮਿਰਚ ਅਤੇ ਨਮਕ ਪਾ ਲਓ। ਇਸ ਤੋਂ ਬਾਅਦ 1 ਗਲਾਸ ਦੁੱਧ ਅਤੇ 1 ਕਟੋਰੀ ਮਲਾਈ ਪਾ ਕੇ ਸਾਰੇ ਮਿਸ਼ਰਣ ਨੂੰ ਹਿਲਾਓ ਜਦੋਂ ਗ੍ਰੇਵੀ ਗਾੜੀ ਹੋ ਜਾਵੇ ਤਾਂ ਇਸ ਵਿਚ ਪਨੀਰ ਦੇ ਟੁੱਕੜੇ ਪਾ ਕੇ 10-15 ਮਿੰਟ ਤੱਕ ਹਲਕੇ ਸੇਕ 'ਤੇ ਹਿਲਾਓ। ਤੁਹਾਡੀ ਪਨੀਰ ਕਰੀ ਤਿਆਰ ਹੋ ਜਾਵੇਗੀ।
-ਸੋਨੀਅਨ ਕਪਿਲ
|
|
|
ਮੂੰਗੀ-ਪਾਲਕ ਦੇ ਪਕੌੜੇ |
|
|
|
Thursday, 15 July 2010 |
ਸਮੱਗਰੀ : ਮੂੰਗੀ ਦੀ ਦਾਲ 100 ਗ੍ਰਾਮ, ਪਾਲਕ 100 ਗ੍ਰਾਮ, ਤੇਲ/ਘਿਓ ਤਲਣ ਲਈ, ਗਰਮ ਮਸਾਲਾ ਅੱਧਾ ਚਮਚ, ਨਮਕ, ਮਿਰਚਾਂ, ਪੁਦੀਨੇ ਦੀ ਚਟਨੀ, ਇਮਲੀ ਸਵਾਦ ਅਨੁਸਾਰ।
ਤਰੀਕਾ : ਸਭ ਤੋਂ ਪਹਿਲਾਂ ਮੂੰਗੀ ਦੀ ਦਾਲ ਨੂੰ 6 ਤੋਂ 8 ਘੰਟੇ ਲਈ ਪਾਣੀ ਵਿਚ ਭਿਉਂ ਕੇ ਰੱਖ ਦਿਓ। ਭਿੱਜੀ ਹੋਈ ਦਾਲ ਨੂੰ ਮਿਕਸੀ ਜਾਂ ਕੁੰਡੀ ਸੋਟੇ ਨਾਲ ਰਗੜ ਕੇ ਬਰੀਕ ਪੇਸਟ ਬਣਾ ਲਓ। ਪਾਲਕ ਨੂੰ ਧੋ ਕੇ ਬਹੁਤ ਹੀ ਬਰੀਕ ਕੱਟ ਲਓ। ਦਾਲ ਦੀ ਪੇਸਟ ਵਿਚ ਨਮਕ, ਮਿਰਚ, ਗਰਮ ਮਸਾਲਾ ਅਤੇ ਪਾਲਕ ਪਾਓ। ਇਸ ਮਿਸ਼ਰਣ ਦੇ ਪਕੌੜੇ ਤਲ ਲਓ ਅਤੇ ਇਨ੍ਹਾਂ ਨੂੰ ਇਮਲੀ ਅਤੇ ਪੁਦੀਨੇ ਦੀ ਚਟਨੀ ਨਾਲ ਪਰੋਸੋ।
|
|
|
ਘੀਏ ਦਾ ਹਲਵਾ |
|
|
|
Thursday, 15 July 2010 |
ਸਮੱਗਰੀ : ਅੱਧਾ ਕਿਲੋ ਕੱਦੂਕਸ ਕੀਤਾ ਹੋਇਆ ਘੀਆ, 5 ਟੇਬਲ ਸਪੂਨ ਸ਼ੱਕਰ, 1 ਲੀਟਰ ਦੁੱਧ, ਇਕ ਚੁਟਕੀ ਖਾਣ ਵਾਲਾ ਹਰਾ ਰੰਗ, 3 ਟੇਬਲ ਸਪੂਨ ਘਿਓ, ਇਕ ਚੁਟਕੀ ਇਲਾਇਚੀ ਪਾਊਡਰ।
ਵਿਧੀ : ਕੜਾਹੀ ਵਿਚ ਘੀਆ ਅਤੇ ਦੁੱਧ ਪਾ ਕੇ ਸੁੱਕਣ ਤੱਕ ਪਕਾਓ। ਸ਼ੱਕਰ ਪਾ ਕੇ ਫਿਰ ਕੁਝ ਦੇਰ ਤੱਕ ਇਸ ਮਿਸ਼ਰਨ ਨੂੰ ਹਿਲਾਓ। ਘਿਓ ਪਾ ਕੇ ਥੋੜ੍ਹੀ ਦੇਰ ਹੋਰ ਭੁੰਨੋ ਹੁਣ ਇਲਾਇਚੀ ਪਾਊਡਰ ਪਾ ਦਿਓ। ਡ੍ਰਾਈਫਰੂਟ ਨਾਲ ਸਜਾ ਕੇ ਸਰਵ ਕਰੋ।
|
|
| << Start < Prev 1 2 3 4 5 6 7 8 9 10 Next > End >>
| | Results 1 - 21 of 344 |
|