|
ਸਾਹਿਤਕੀ ਆਬਸ਼ਾਰ |
|
|
|
Thursday, 02 September 2010 |
|
ਦੋਸਤੋ! ਕਲਮ ਗੁੱਡੇ-ਗੁੱਡੀਆਂ ਦੀ ਖੇਡ ਨਹੀਂ ਹੁੰਦੀ। ਇਹ ਕੱਚੀ ਸਲੇਟੀ ਵੀ ਨਹੀਂ ਹੁੰਦੀ। ਸਲੇਟੀ ਤਾਂ ਸਲੇਟ ਤੇ ਕੁਝ ਅੱਖਰ ਝਰੀਟਦੀ, ਲਿਖਦੀ, ਕੱਟਦੀ, ਜੋੜਦੀ ਜਾਂ ਘਟਾਉਂਦੀ ਹੈ। ਫ਼ਿਰ, ਇਹ ਸਭ ਕੁਝ ਸਲੇਟ ਤੋਂ ਮਿਟ ਵੀ ਜਾਂਦਾ ਹੈ। ਕਲਮਾਂ ਤਾਂ ਆਪੋ-ਆਪਣੇ ਵੇਲੇ ਦੀ ਇਬਾਰਤ ਲਿਖਦੀਆਂ ਹਨ। ਇਬਾਰਤਾਂ ਵਰ੍ਹਿਆਂ ਦੇ ਵਰ੍ਹੇ ਨਹੀਂ ਮਿਟਦੀਆਂ ਨਾ ਹੀ ਮਰਦੀਆਂ ਹਨ। ਸਦੀਆਂ ਤਿਲਕ ਜਾਂਦੀਆਂ ਹਨ ਪਰ ਉਹ ਜਿਉਂਦੀਆਂ ਹੀ ਰਹਿੰਦੀਆਂ ਹਨ! 'ਸਰਮਦ' ਪੀਰ ਦੀਆਂ ਲਿਖ਼ਤਾਂ ਵੀ ਆਪਣੇ ਵੇਲੇ ਦੀ ਇਬਾਰਤ ਹੀ ਹਨ!
ਪਿਛਲੇ ਕੁਝ ਅੰਕਾਂ ਤੋਂ ਤੁਸੀਂ ਸਰਮਦ ਦੀ ਇਕ ਇੱਕ ਰੁਬਾਈ ਪੜ੍ਹ ਰਹੇ ਹੋ। ਹੌਲੀ ਹੌਲੀ ਉਸ ਫ਼ਕੀਰ ਦੀਆਂ ਬਾਤਾਂ ਦਾ ਰਸ ਵੀ ਮਾਣ ਰਹੇ ਹੋ। ਹੁਣ, ਸਰਮਦ ਦੀ ਗੱਲ ਅੱਗੇ ਤੋਰਦਾ ਹਾਂ। ਉਹ 1657 ਈਸਵੀ ਵਿਚ ਦਿੱਲੀ ਆ ਗਿਆ ਸੀ। ਇਸ ਸਮੇਂ ਯਾਨੀ ਕਿ 1657 ਈਸਵੀ ਵਿਚ ਸ਼ਾਹ ਜਹਾਨ ਬੀਮਾਰ ਹੋਣ ਕਾਰਨ ਆਗਰੇ ਦੇ ਕਿਲ੍ਹੇ ਵਿਚ ਚਲਾ ਗਿਆ ਸੀ। ਉਥੇ ਉਹ ਇੱਕ ਕਿਸਮ ਦਾ ਕੈਦੀ ਹੀ ਸੀ!
ਔਰੰਗਜ਼ਬ ਨੇ ਆਪਣੇ ਆਪ ਨੂੰ ਬਾਦਸ਼ਾਹ ਐਲਾਨ ਕਰ ਦਿੱਤਾ। ਅਜਿਹੇ ਹਾਲਾਤ ਚੱਲਦਿਆਂ ਸ਼ਾਹਜਹਾਨ ਜ਼ਿੰਦਗੀ ਦੇ ਹਰ ਪੱਖ ਤੋਂ ਮਜਬੂਰ ਹੋ ਚੁੱਕਿਆ ਸੀ। 'ਤਾਜ ਮਹਿਲ' ਵਿਚ ਆਪਣੀ ਪਿਆਰੀ ਮਲਕਾ ਮੁਮਤਾਜ ਨੂੰ ਅਬਦੀ ਨੀਂਦ ਸੁਤਾ ਵੇਖਦਾ ਵੇਖਦਾ ਆਪ ਵੀ ਉਸ ਦੇ ਨਾਲ ਰਲ ਗਿਆ ਸੀ। ਇਹਨਾਂ ਦਿਨਾਂ ਵਿਚ 'ਸਰਮਦ' ਦਿਲੀ ਦੀਆਂ ਗਲੀਆਂ ਵਿਚ ਨੰਗਾ ਫਿਰਦਾ ਆਮ ਵੇਖਿਆ ਜਾਂਦਾ ਸੀ। ਇੱਕ ਫਰਾਂਸੀਸੀ ਡਾਕਟਰ ਬੈਰਨੀਅਰ ਸ਼ਾਹਜਹਾਨ ਦੀ ਸਿਹਤ ਲਈ ਨਿਯੁਕਤ ਕੀਤਾ ਹੋਇਆ ਸੀ। ਉਸ ਨੇ ਆਪਣੇ ਵੱਖ ਵੱਖ ਸਫਰਾਂ ਦੇ ਦਸਤਾਵੇਜ਼ ਇਕ ਪੁਸਤਕ ਵਿਚ ਪ੍ਰਕਾਸ਼ਿਤ ਕਰਵਾਏ ਸਨ। ਫਰਾਂਸੀਸੀ ਡਾਕਟਰ ਬੈਰਨੀਅਰ ਨੇ ਆਪਣੇ ਸਫ਼ਰ ਦੇ ਇਕ ਲੇਖ ਵਿਚ ਲਿਖਿਆ ਹੈ ''ਮੈਂ ਇੱਕ ਅਲਫ਼ ਨੰਗੇ ਪ੍ਰਸਿਧ ਫ਼ਕੀਰ ਨੂੰ ਵੇਖ
|
|
|
ਸਾਹਿਤਕੀ ਆਬਸ਼ਾਰ |
|
|
|
Thursday, 19 August 2010 |
|
ਦੋਸਤੋ! ਹਰ ਸਾਹਿਤਕਾਰ ਕਲਮ ਦਾ ਕਾਮਾ ਹੁੰਦਾ ਹੈ। ਕਾਮਾ ਵੀ ਮਿਹਨਤਕਸ਼ ਵਰਗ ਜਿਹਾ! ਜੋ ਕੁਝ ਵੀ ਉਹ ਲਿਖਦਾ ਹੈ ਉਸ ਦੀ ਮਿਹਨਤ ਦੇ ਕਰਮ ਦਾ ਨਤੀਜਾ ਹੁੰਦਾ ਹੈ। ਮੈਂ ਆਪ ਵੀ ਇਹੀ 'ਕਰਮ' ਗਾਹੇ-ਬਗਾਹੇ ਕਮਾ ਲੈਂਦਾ ਹਾਂ। ਪਰ, ਇਹ ਜ਼ਰੂਰ ਕਹਾਂਗਾ ਕਿ ਕੀਤਾ ਹੋਇਆ ਕਰਮ ਮੈਨੂੰ ਖ਼ੁਸ਼ੀ ਦੇਵੇ ਤਾਂ ਮਹਿਸੂਸ ਕਰਦਾ ਹਾਂ ਕਿ ਹੋਰ ਕੁਝ ਨਹੀਂ ਚਾਹੀਦਾ। ਨਿਰੀਆਂ ਗੱਲਾਂ ਮਾਰਨ ਜਾਂ ਲਿਖਣ ਨਾਲ ਕੀਤਾ ਹੋਇਆ ਕੰਮ/ਕਰਮ ਪਹਿਲਾਂ ਹੀ ਕੀਤੇ ਜਾ ਚੁੱਕੇ ਨਾਲੋਂ ਹੋਰ ਚੰਗਾ ਨਹੀਂ ਬਣ ਸਕਦਾ। ਅਗੋਂ ਕੀਤੇ ਜਾਣ ਵਾਲੇ ਕਿਸੇ ਅਜਿਹੇ ਕਰਮ ਨੂੰ ਵਧੇਰੇ ਚੰਗਾ ਬਣਾਉਣ ਦਾ ਇਕ ਤਰੀਕਾ ਹੈ। ਉਹ, ਇਹੀ ਕਿ ਰਿਆਜ਼ ਦੇ ਨਾਲ ਨਾਲ ਹੋਰ ਮਿਹਨਤ ਕੀਤੀ ਜਾਏ!
ਹੁਣ ਜ਼ਿਹਨ ਅੰਦਰ 'ਸਰਮਦ' ਨੇ ਉਤਾਰਾ ਕਰ ਲਿਆ ਹੈ। ਪੀਰਾਂ ਦੇ ਪੀਰ ਇਸ ਸ਼ਾਹ ਫ਼ਕੀਰ ਦੀ ਗੱਲ
ਅੱਗੇ ਤੋਰਦਾ ਹਾਂ...
ਇਕਬਾਲ ਨਾਮਾ ਜਹਾਂਗੀਰੀ ਦਾ ਲੇਖਕ ਮੁਅਤਮਦ ਖਾਂ ਦੱਸਦਾ ਹੈ ਕਿ ਉਹ 1633 ਈਸਵੀ ਵਿਚ 'ਸਰਮਦ' ਨੂੰ ਇੱਕ ਬਾਗ ਵਿਚ ਮਿਲਿਆ ਸੀ। ਉਦੋਂ, ਉਹ ਨੰਗਾ ਸੀ ਤੇ ਉਸ ਦੇ ਤਨ ਦੇ ਵਾਲ ਹੀ ਉਸ ਨੂੰ ਢੱਕ ਰਹੇ ਸਨ। ਉਸਦੇ ਨਹੁੰ ਬਹੁਤ ਵਧੇ ਹੋਏ ਸਨ...ਉਹ ਬੋਲਦਾ ਬਹੁਤ ਸੀ ਤੇ ਵਿਸਮਾਦ ਦੀ ਮਸਤੀ ਵਿਚ ਸ਼ਿਅਰ ਵੀ ਗਾਉਂਦਾ ਸੀ...ਸ਼ੁੱਧ ਫ਼ਾਰਸੀ ਬੋਲਣ ਵਾਲਾ ਫ਼ਾਰਸੀ ਸ਼ਾਇਰ ਸੀ।'
ਲਾਹੌਰ ਤੋਂ ਪਿੱਛੋਂ ਸਰਮਦ ਹੈਦਰਾਬਾਦ ਵਿਖੇ 1646 ਈ. ਵਿਚ ਵੇਖਿਆ ਗਿਆ। ਇਹ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਰਾਹ ਵਿਚ ਉਹ ਦਿੱਲੀ ਤੇ ਆਗਰਾ ਠਹਿਰਿਆ ਸੀ ਜਾਂ ਨਹੀਂ। ਹੈਦਰਾਬਾਦ ਵਿਖੇ ਸਰਮਦ ਦੀ ਬਹੁਤ
|
|
|
ਸਾਹਿਤਕੀ ਆਬਸ਼ਾਰ |
|
|
|
Thursday, 12 August 2010 |
|
ਦੋਸਤੋ! ਉਮਰ ਦਾ ਤਜਰਬਾ ਦੱਸਦਾ ਹੈ ਕਿ ਸਿਆਣੀ ਅਤੇ ਵਧੀਆ ਜ਼ਿੰਦਗੀ ਦੇ ਕਾਇਦੇ, ਕਾਨੂੰਨ ਕਿਸੇ ਗੁਰੂ, ਖ਼ੁਦਾ ਜਾਂ ਆਦਮੀ ਦੇ ਹੁਕਮਾਂ ਨਾਲੋਂ ਡੂੰਘੇ ਹੁੰਦੇ ਹੋਏ ਵਧੇਰੇ ਅਹਿਮੀਅਤ ਰੱਖਦੇ ਹਨ। 'ਸਰਮਦ' ਬਾਬਤ ਕੁਝ ਲਿਖਣ ਤੋਂ ਪਹਿਲਾਂ ਇਕ ਵੱਡੇ 'ਚਿੰਤਕ' ਦੀ ਗੱਲ ਸਾਂਝੀ ਕਰਦਾ ਹਾਂ। ਬੁੱਧੀਜੀਵੀ ਚਿੰਤਕ ਦਾ ਨਾਮ ਸੀ ਆਲਿਵ ਸ਼ਰੀਕਰ!
ਉਸ ਕਿਹਾ ਸੀ ਕਿ ਜਿਹੜਾ ਵੀ ਕਿਸੇ ਦੀ ਪ੍ਰੀਤ ਚੋਰੀ ਕਰਦਾ ਹੈ ਉਹ ਅਜਿਹੇ ਫੁੱਲ ਨੂੰ ਆਪਣੀ ਛਾਤੀ ਵਿਚ ਟੁੰਗਦਾ ਹੈ ਜਿਸਦੀਆਂ ਪੱਤੀਆਂ ਉੱਤੇ ਜ਼ਹਿਰ ਰੱਖਿਆ ਹੋਵੇ। ਫਿਰ, ਜਿਹੜਾ ਕੋਈ ਬਦਲਾ ਲੈਂਦਾ ਹੈ, ਉਹ ਦੋ-ਧਾਰੀ ਤਲਵਾਰ ਵਰਤਦਾ ਹੈ। ਇੱਕ ਧਾਰ ਉਸ ਦੇ ਵੈਰੀ ਨੂੰ ਮਾਰਦੀ ਹੈ ਤੇ ਦੂਜੀ ਉਸ ਦੇ ਆਪਣੇ ਦਿਲ ਵਿਚ ਖੁੱਭਦੀ ਜਾਂਦੀ ਹੈ।
ਇੰਝ, ਜਿਹੜਾ ਕੋਈ ਆਪਣੇ ਲਈ ਜਿਊਂਦਾ ਹੈ, ਉਹ ਮੁਰਦਾ ਹੈ ਭਾਵੇਂ ਅਜੇ ਕਬਰ ਵਿਚ ਨਹੀਂ ਪਿਆ। ਇਸੇ ਤਰ੍ਹਾਂ, ਲੁਕ ਕੇ ਗੁਨਾਹ ਕਰਨ ਵਾਲਾ ਤੇ ਕਿਸੇ ਨੂੰ ਦੁੱਖ ਪਹੁੰਚਾਉਣ ਵਾਲਾ ਆਪਣੇ ਸੂਰਜ ਅੱਗੇ ਸ਼ਾਹ-ਕਾਲੇ ਬੱਦਲ ਵੀ ਆਪ ਹੀ ਲੈ ਆਉਂਦਾ ਹੈ!
ਹਾਂ 'ਸਰਮਦ' ਦਾ ਇਸ਼ਕ ਸੱਚਾ ਸੀ। ਕਿਸੇ ਵੀ ਵਿਭਚਾਰੀ ਨੂੰ ਅਜਿਹਾ ਇਸ਼ਕ ਪ੍ਰਾਪਤ ਹੀ ਨਹੀਂ ਹੋ ਸਕਦਾ। ਪ੍ਰਵਾਨੇ ਦੇ ਦਿਲ ਦੀ ਸੜਨ ਕਿਸੇ ਮੱਖੀ ਨੂੰ ਮਿਲਣ ਦੀ ਗੱਲ ਅਸੀਂ ਸੋਚ ਵੀ ਨਹੀਂ ਸਕਦੇ। 'ਸਰਮਦ' ਨੂੰ ਉਮਰ ਦੀ ਘਾਲਣਾ ਪਿਛੋਂ ਹੀ ਸੱਚੇ ਆਸ਼ਕ ਦੇ ਦਰਸ਼ਨ ਹੋਏ ਸਨ। ਫਿਰ, ਉਹ ਸੋਹਣਾ ਯਾਰ ਵੀ ਉਸ ਦੀ ਗਲਵੱਕੜੀ ਵਿਚ ਆ ਗਿਆ ਸੀ! ਹੁਣ, 'ਸਰਮਦ' ਇਸ ਦੌਲਤ ਨੂੰ ਛੱਡਣ ਦੀ ਸੋਚ ਹੀ ਨਹੀਂ ਸੀ ਸਕਦਾ! ਉਹ ਸ਼ਰੇ-ਆਮ ਗਾ ਉਠਿਆ:
ਗ਼ਮ ਇਸ਼ਕ ਦਾ 'ਸਰਮਦਾ' ਨਹੀਂ ਮਿਲਦਾ,
ਕਦੀ ਹਿਰਸ ਹਵਾ ਦੇ ਮਾਰਿਆਂ ਨੂੰ।
ਮਿਲਦਾ ਸਦਾ ਪ੍ਰਵਾਨੇ ਨੂੰ ਸੋਜ਼ ਦਿਲ ਦਾ,
ਮਿਲਦਾ ਕਦੋਂ ਇਹ ਮੱਖਾਂ ਵਿਚਾਰਿਆਂ ਨੂੰ।
ਇੱਕ ਉਮਰ ਗੁਜ਼ਾਰ ਕੇ ਕੋਈ ਵੇਖੇ,
ਸੋਹਣੇ ਯਾਰ ਦੇ ਸੋਹਣੇ ਨਜ਼ਾਰਿਆਂ ਨੂੰ।
ਕਿਸੇ ਵਿਰਲੇ ਨੂੰ 'ਸਰਮਦ' ਨਸੀਬ ਹੋਵੇ,
ਦੌਲਤ ਇਹ ਨਾ ਮਿਲਦੀ ਹੈ ਸਾਰਿਆਂ ਨੂੰ।
'ਸਰਮਦ' ਦਾ ਆਪੇ ਸਹੇੜਿਆ ਇਸ਼ਕ ਵੀ ਰੰਗ ਲਿਆਇਆ ਸੀ। ਬ੍ਰਿਹਾ ਵਿਯੋਗ ਨੇ ਅਭੈ ਚੰਦ ਤੇ ਅਜਿਹਾ ਜਾਦੂ ਕਰ ਦਿੱਤਾ ਸੀ ਕਿ ਉਹ ਘਰ ਦਿਆਂ ਨਾਲੋਂ ਸਾਰੇ ਰਿਸ਼ਤੇ ਨਾਤੇ ਤੋੜ ਕੇ 'ਸਰਮਦ' ਨਾਲ ਹੀ ਜਾ ਰਲਿਆ। ਹੁਣ, ਉਹ 'ਆਸ਼ਕ ਮਾਸ਼ੂਕ' ਜਾਂ ਕਹਿ ਲਵੋ 'ਪੀਰ ਮੁਰੀਦ' ਜਹੇ ਇੱਕ ਰੂਪ ਹੋ ਕੇ ਫਿਰਨ ਲੱਗੇ। ਪੈਂਡੇ 'ਤੇ ਪੈਂਡੇ ਮਾਰਦੇ ਦੋਵੇਂ ਦਰਵੇਸ਼ ਲਾਹੌਰ ਪਹੁੰਚ ਗਏ।
ਇਥੇ ਹੀ ਅਗਲੇ ਅੰਕ ਤੀਕ ਇਜਾਜ਼ਤ ਲੈਂਦਾ ਹਾਂ!
ਆਮੀਨ!
ਲੱਖ ਕਰਨਾਲਵੀ
This e-mail address is being protected from spam bots, you need JavaScript enabled to view it
(289) 752-7676
|
|
|
ਸਾਹਿਤਕੀ ਆਬਸ਼ਾਰ |
|
|
|
Thursday, 05 August 2010 |
|
ਮੇਰੇ ਦੋਸਤੋ! ਏਸ ਅੰਕ ਰਾਹੀਂ 'ਸਰਮਦ' ਦੀ ਗੱਲ ਕਰਨ ਤੋਂ ਪਹਿਲਾਂ ਸਰਦਾਰ ਗਿਆਨ ਸਿੰਘ ਕੰਗ ਦਾ ਜ਼ਿਕਰੇ ਖ਼ੈਰ ਕਰਨਾ ਆਪਣਾ ਇਖ਼ਲਾਕੀ ਫ਼ਰਜ਼ ਸਮਝਦਾ ਹਾਂ। ਇਸ ਸ਼ਖ਼ਸ ਨੇ 2009 ਤੋਂ ਬਾਅਦ ਹੁਣ 2011 ਵਿਚ ਹੋਣ ਵਾਲੀ
ਵਿਸ਼ਵ ਪੰਜਾਬੀ ਕਾਨਫਰੰਸ ਦਾ ਘੋੜਾ ਵੀ ਆਪਣੇ ਹੇਠ ਕਰ ਲਿਆ ਹੈ। ਸਰਦਾਰ ਗਿਆਨ ਸਿੰਘ ਕੰਗ ਨੂੰ ਇੱਕੀ ਤੋਪਾਂ ਦੀ
ਸਲਾਮੀ ਦੇਣੀ ਬਣਦੀ ਹੈ ਤੇ ਦੇਂਦੇ ਹਾਂ!
ਹੁਣ 'ਸਰਮਦ' ਦੀ ਗੱਲ ਸ਼ੁਰੂ ਕਰੀਏ। ਸੁਣਿਆ ਹੈ ਕਿ ਅਭੈ ਚੰਦ ਦੇ ਪਿਤਾ ਨੂੰ ਆਪਣੇ ਪੁੱਤਰ ਦਾ ਭਗਤ ਪੂਰਨ ਵਾਂਗ ਕਿਸੇ ਸੂਫੀ ਦਾ ਚੇਲਾ ਬਣਨਾ ਬਹੁਤ ਹੀ ਬੁਰਾ ਲੱਗਿਆ। ਉਸਨੇ 'ਠੱਠੇ' ਦੇ ਇੱਕ ਅਖ਼ਬਾਰ ਨਵੀਸ ਮੁਹੰਮਦ ਬੇਗ ਬਖ਼ਸ਼ੀ ਨੂੰ 'ਸਰਮਦ' ਵਿਰੁਧ ਸ਼ਿਕਾਇਤ ਭੇਜ ਦਿੱਤੀ। ਇਹੀ ਨਹੀਂ, ਪੀਰ 'ਸਰਮਦ'ਨੂੰ ਵੀ ਕਿਸੇ ਅਗਿਆਤ ਥਾਂ ਤੇ ਲੁਕਾ ਦਿੱਤਾ। ਇਸ ਜਬਰਨ ਦੂਰੀ ਨੇ ਹੀ 'ਸਰਮਦ' ਨੂੰ ਦੀਵਾਨਾ ਬਣਾ ਦਿੱਤਾ ਸੀ...ਉਸ ਨੇ ਪਾਗਲਾਂ ਵਾਂਗ ਜਿਸਮ ਦੇ ਕੱਪੜੇ ਪਾੜ ਦਿੱਤੇ ਤੇ ਨੰਗ-ਮੁਨੰਗਾ ਕੁਰਲਾਂਦਾ ਹੋਇਆ ਗਲੀ ਗਲੀ ਵਿਚ ਫਿਰਦਾ ਰਿਹਾ। ਫਿਰ, ਮੁਹੰਮਦ ਬੇਗ ਨੇ 'ਸਰਮਦ' ਨੂੰ ਲਿਖ ਭੇਜਿਆ:
ਐ ਮਸਤ ਫ਼ਕੀਰ
ਜੇ ਕਰ ਮੇਰੇ ਕੋਲ ਬਹਿਸ਼ਤ ਦਾ ਖਜ਼ਾਨਾ ਹੁੰਦਾ
ਤੈਨੂੰ ਤਾਰੇ* ਬਖ਼ਸ਼ ਦਿੰਦਾ। *ਰੁਪਏ/ਦਿਰਹਮ
ਇਸ ਦੇ ਜਵਾਬ ਵਿਚ 'ਸਰਮਦ' ਨੇ ਇੱਕ ਰੁਬਾਈ ਲਿਖ ਕੇ ਭੇਜੀ ਸੀ। ਉਹ, ਇਹ 'ਮੇਰੇ ਬੇਲੀਆ! ਜਿੱਥੇ ਤੂੰ ਤਾਰਿਆਂ ਦੀ ਮਾਇਆ ਨਿਛਾਵਰ ਕਰਦਾ ਹੈਂ, ਉਥੋਂ ਕੀ ਤੂੰ ਮੇਰਾ ਸੂਰਜ ਮੇਰੀ ਝੋਲੀ ਵਿਚ
|
|
|
ਸਾਹਿਤਕੀ ਆਬਸ਼ਾਰ |
|
|
|
Thursday, 29 July 2010 |
|
2009 ਦੇ ਸੁਹਾਵਣੇ ਦਿਨ ਯਾਦ ਆ ਰਹੇ ਹਨ। ਕਲਮ (ਕਲਾਕਾਰ ਲੇਖਕ ਮੰਚ) ਵਿਸ਼ਵ ਪੰਜਾਬੀ ਕਾਨਫਰੰਸ ਦੇ ਸੁਪਨੇ ਨੂੰ 'ਸੱਚ' ਕਰਨ ਦੇ ਆਹਰ ਵਿਚ ਸੀ। ਇਸੇ ਸੰਦਰਭ ਵਿਚ ਆਪਣੇ ਇੱਕ ਪਾਕੀ ਸ਼ਾਇਰ ਮਿੱਤਰ ਬਾਬਾ ਨਜਮੀਂ ਦੇ ਕਰਾਚੀ ਵਾਲੇ ਡਾਕ-ਪਤੇ ਦੀ ਜਾਣਕਾਰੀ ਲਈ ਯਤਨਸ਼ੀਲ ਸਾਂ
'ਕਲਮ' ਦੀ ਰੂਹ 'ਤੇ ਪੱਛਮੀ ਪੰਜਾਬ ਦਾ ਅਲਬੇਲਾ ਸ਼ਾਇਰ ਰਾਸ਼ਿਦ ਨਦੀਮ ਸਬੱਬੀਂ ਹੀ ਕਿਸੇ ਮਿੱਤਰ ਨਾਲ ਮੇਰੇ ਵਿਹੜੇ ਦੀ ਮਹਿਕ ਬਣ ਗਿਆ। ਨਦੀਮ ਦਾ ਮਿੱਤਰ ਪਾਕੀ ਫ਼ਿਲਮ ਉਦਯੋਗ ਦਾ ਕੋਈ ਕਲ-ਪੁਰਜ਼ਾ ਸੀ। ਉਸਦਾ ਨਾਮ ਹੁਣ ਮੇਰੇ ਚੇਤਿਆਂ ਵਿਚੋਂ ਮਨਫ਼ੀ ਹੋ ਚੁੱਕਿਆ ਹੈ।
ਉਹਨਾ ਅੱਗੇ ਨਜਮੀ ਬਾਰੇ ਆਪਣੀ ਜਗਿਆਸਾ ਜ਼ਾਹਿਰ ਕੀਤੀ। ਨਦੀਮ ਕੁਝ ਸੋਚ ਹੀ ਰਿਹਾ ਸੀ ਕਿ ਉਸਦੇ ਨਾਲ ਆਈ ਫ਼ਿਲਮੀ ਹਸਤੀ ਨੇ ਪਹਿਲ ਕਰ ਦਿੱਤੀ। ''ਥੋੜੇ ਦਿਨ ਪਹਲਾਂ ਹੀ ਨਜਮੀਂ ਦਾ ਇੰਤਕਾਲ ਹੋ ਗਿਆ ਹੈ!" ਮੈਂ ਅੰਦਰੋਂ-ਬਾਹਰੋਂ ਠਠੰਬਰ ਗਿਆ ਸਾਂ...ਭਲਾ ਇਹੋ ਜਹੇ ਬੋਲ ਵੀ ਗ਼ਲਤ ਹੋ ਸਕਦੇ ਹਨ! ਇਨ੍ਹਾਂ ਬੋਲਾਂ ਪਾਰੋਂ ਬਾਬਾ ਨਜਮੀਂ ਨੂੰ ਕਾਨਫਰੰਸ ਹਿੱਤ ਸੱਦਾ-ਪੱਤਰ ਵੀ ਨਹੀਂ ਸਾਂ ਭੇਜ ਸਕੇ। ਹਾਂ, ਉਹ ਆਬਸ਼ਾਰ ਦੀ 'ਗ਼ੈਰਹਾਜ਼ਰ ਕਲਮ' ਦਾ ਅੰਗ ਬਣਿਆਂ...ਇੱਕ ਸਬੂਤੇ ਅੰਕ ਦਾ ਵਿਸ਼ੇਸ਼ ਸ਼ਾਇਰ ਵੀ ਬਣਿਆਂ।
ਖ਼ੈਰ, ਹੁਣ ਖੁਸ਼ੀ ਹੈ ਕਿ ਫ਼ਿਲਮੀ ਹਸਤੀ ਦੇ ਬੋਲ ਸੱਚ-ਮੁੱਚ ਦੇ ਕਿਸੇ ਫ਼ਿਲਮੀ ਕਿਰਦਾਰ ਵਾਲੇ ਹੀ ਨਿਕਲੇ!
ਇਸ ਖੁਸ਼ੀ ਭਰਪੂਰ ਖੋਜ ਲਈ ਜਾਵੇਦ ਇਕਬਾਲ ਦੇ ਰਿਣੀ ਹਾਂ। ਬਾਬਾ ਨਜਮੀ ਚੜ੍ਹਦੀ ਕਲਾ ਵਿਚ ਹੈ... ਬਾਬੇ ਨੂੰ ਪੀਰ ਬਾਬਾ ਕਹਿ ਦਿਆਂ ਤਾਂ ਗ਼ਲਤ ਨਹੀਂ ਹੋਵਾਂਗਾ। ਬਾਬਾ ਨਜਮੀਂ ਦੀ ਉਮਰ ਦਰਾਜ਼ੀ ਦੀ ਅਰਦਾਸ ਕਰਦੇ ਹੋਏ ਹੱਥਲਾ ਅੰਕ ਇਸੇ 'ਪੀਰ' ਦੇ ਨਾਮ ਕਰਦੇ ਹਾਂ।
ਬਾਬਾ ਨਜਮੀ ਦਾ ਸੰਪਰਕ ਨੰਬਰ 0092-3012704654 ਹੈ।
ਸੂਫ਼ੀ ਫ਼ਕੀਰ, ਸ਼ਇਰ 'ਸਰਮਦ' ਦਾ ਜ਼ਿਕਰ ਬਦਸਤੂਰ ਕਰ ਰਿਹਾ ਹਾਂ। 'ਸਰਮਦ' ਸੱਚਾ ਸੂਫ਼ੀ ਹੁੰਦੇ ਹੋਏ ਵੀ ਸਾਹਿਤ, ਧਰਮ, ਦਰਸ਼ਨ, ਵਿਗਿਆਨ ਆਦਿ ਦੀ ਵਧੀਆ ਤਾਲੀਮ ਕਾਰਨ ਬਹੁਤ ਆਜ਼ਾਦ ਖ਼ਿਆਲ ਫ਼ਿਤਰਤ ਦਾ ਮਾਲਿਕ ਸੀ। ਉਸ, ਆਪਣੇ ਪੁਰਖਿਆਂ ਵਾਂਗ ਵਣਜ ਵੀ ਕੀਤਾ। ਉਹ, 1631 ਈ: ਵਿਚ ਵਪਾਰ ਹਿੱਤ ਹਿੰਦੁਸਤਾਨ ਆਇਆ। ਪਰ, ਮਹੀਂਵਾਲ ਵਾਂਗ ਮੁੜ ਵਤਨ ਨਹੀਂ ਸੀ ਪਰਤਿਆ। ੳਹ ਤਾਂ ਸਮੁੰਦਰ ਚੀਰਦਾ ਹੋਇਆ ਮੁਲਤਾਨ ਦੇ 'ਠੱਠੇ' ਵਿਖੇ ਪਹੁੰਚ ਗਿਆ ਸੀ। ਇਥੇ ਉਸਦੀ ਜ਼ਿੰਦਗੀ ਵਿਚ ਪਰਲੋ ਹੀ ਆ
|
|
|
ਸਾਹਿਤਕੀ ਆਬਸ਼ਾਰ |
|
|
|
Thursday, 22 July 2010 |
|
ਦੋਸਤੋ! ਆਬਸ਼ਾਰ ਆਪਣੇ ਵਾਅਦੇ ਨਹੀਂ ਭੁੱਲਦੀ। ਐਤਕੀਂ ਵੀ 'ਸਰਮਦ' ਦੀ ਗੱਲ ਅਗੇ ਤੋਰ ਰਹੀ ਹੈ...ਤੋਰਦੀ ਰਵ੍ਹੇਗੀ। ਹਾਂ, ਗੱਲ ਤੇ ਸਿੱਧੇ ਅਲਫ਼ਾਜ਼ ਵਿੱਚ ਤੁਹਾਡੀ ਰੂਹ-ਰਸ ਨੂੰ ਮੁਖ਼ਾਤਿਬ ਹੋਣ ਦੀ ਹੈ।
'ਸਰਮਦ' ਵੱਡੇ ਇਖ਼ਲਾਕ ਦੀ ਪਛਾਣ ਬਣ ਚੁੱਕਿਆ ਸੀ। ਸੂਫ਼ ਦੀ ਕਾਲੀ ਕੰਬਲੀ ਉਸ ਦਾ ਤਨ ਢੱਕਦੀ ਸੀ। ਉਸਦਾ ਇਖ਼ਲਾਕ ਲੋਕ ਮਨਾਂ ਦਾ ਸੁੱਚਾ ਮੋਤੀ ਤੇ ਸੂਫ਼ੀਆਂ ਦਾ ਪ੍ਰਤੀਕ ਬਣ ਗਿਆ ਸੀ। ਯਾਰ ਦੇ ਮਿਲਣ ਲਈ ਸ਼ੌਕ ਤੇ ਚਾਹਤ ਵਿਚ ਉਹ ਆਪਣੀ ਸੁਧ-ਬੁਧ ਵੀ ਭੁਲਾ ਚੁੱਕਿਆ ਸੀ। ਆਪਣਾ ਤਨ ਢੱਕਣ ਦਾ ਹੋਸ਼ ਵੀ ਭੁੱਲ ਗਿਆ ਸੀ...ਮਨ - ਹਿਰਦਾ ਨੰਗਮ-ਨੰਗਾ ਸੀ। ਫ਼ਿਰ ਸੱਚ ਦੀ ਅੱਗ ਨੂੰ ਕੌਣ ਢੱਕਦਾ? ਤਨ ਦਾ ਨੰਗੇਜ ਤਾਂ ਕੁਝ ਵੀ ਨਹੀਂ ਹੁੰਦਾ...ਅੰਦਰਲੀ ਅੱਗ ਤਾਂ ਲਹੂ-ਮਾਸ ਦੇ ਲੀੜੇ ਵੀ ਸਾੜ-ਫੂ:ਕ ਦੇਂਦੀ ਹੈ। ਫ਼ਕੀਰਾਂ, ਮਲੰਗਾਂ, ਹਕੀਕੀ ਮਹਿਬੂਬ ਆਸ਼ਕਾਂ ਜਹੇ ਬੇ-ਐਬਾਂ ਲਈ ਕਾਲੀ ਕੰਬਲੀ ਕਫ਼ਨ ਬਣ ਜਾਂਦੀ ਹੈ। ਸੂਫ਼ੀ ਫ਼ਕੀਰ ਨਿਧੜਕ ਹੋ ਜਾਂਦਾ ਹੈ:
ਉਹ ਕੱਪੜੇ ਪਵਾਂਦਾ ਹੈ ਉਹਨੂੰ ਜਿਸਦੇ ਐਬ ਵੇਖਦਾ ਹੈ
ਬੇ-ਐਬਾਂ ਨੂੰ ਨੰਗੇਜ ਦਾ ਕੱਜਣ ਦਿੰਦਾ ਹੈ।
ਚਾਲੀ ਸਾਲਾਂ ਦੇ ਤਿਲਕਣ ਬਾਅਦ ਵੀ ਸਰਮਦ ਦਾ ਚੋਲਾ ਜਾਂ ਜਾਮਾ ਮੈਲਾ-ਪੁਰਾਣਾ ਨਾ ਹੋਇਆ। ਇਸ ਦੀ ਵਜ੍ਹਾ ਖੌਰੇ ਇਹੀ ਸੀ ਕਿ ਉਸ ਦੇ ਸੋਹਣੇ ਮਹਿਬੂਬ ਨੇ ਇਹ ਚੋਲਾ ਉਸ ਦੇ ਜਨਮ ਵੇਲੇ ਪੁਵਾਇਆ ਸੀ। ਅਸੀਂ ਸਾਰੇ ਇਹ ਵੀ ਮੰਨਦੇ ਹਾਂ ਕਿ ''ਸੱਚ ਪੁਰਾਣਾ ਨਾ ਥੀਆ"
''ਚਿਹਲ ਸਾਲ ਕਿ ਮਰਾ ਪੋਸ਼ੀਦਮਸ਼
ਖੁਹਨਾ ਨ ਸੁਦ ਜਾਮਾ-ਏ-ਉਰਯਾਨੀਅਮ"
ਚਾਲੀ ਸਾਲ ਤੋਂ ਉਸ ਨੂੰ ਪਹਿਣਾਇਆ ਇਹ ਉਰਯਾਨੀ ਜਾਮਾ ਹਾਲਾਂ ਵੀ ਮੈਲਾ ਨਹੀਂ ਹੋਇਆ, ਪੁਰਾਣਾ ਨਹੀਂ ਹੋਇਆ। ਕਲਮ ਟੋਰੌਂਟੋ ਦੀ ਜੁਲਾਈ 2010 ਵਾਲੀ ਬੈਠਕ ਵਿੱਚ ਸ੍ਰੋਤਿਆਂ ਦੀ ਆਮਦ ਨੇ ਬੱਲੇ ਬੱਲੇ ਕਰਵਾ ਦਿੱਤੀ ਸੀ। ਬੈਠਕ ਦੇ ਸਨਮੁੱਖ ਹਰ ਬੁਲਾਰਾ ਹੀ ਭਰਵੀਂ ਤਾਰੀਫ਼ ਹਿੱਤ ਦਾਅਵੇਦਾਰ ਸੀ। ਪਰ, ਉਭਰਦੇ ਸ਼ਾਇਰ ਹਰਦਿਆਲ ਸਿੰਘ ਝੀਤਾ ਨੇ ਆਪਣੀ ਨਜ਼ੰ 'ਮ੍ਰਿਗ ਤ੍ਰਿਸ਼ਨਾ' ਨਾਲ ਆਪਣੇ ਅੰਦਰਲੀਆਂ
|
|
|
|
<< Start < Prev 1 2 3 Next > End >>
|
| Results 1 - 56 of 168 |