|
ਸਿੱਖ (ਕਿਸ਼ਤ-9) |
|
|
|
Friday, 11 January 2008 |
|
''ਠੀਕ ਹੈ ਮਾਂ।''
ਸਤਵੰਤ ਜਾਣ ਲਈ ਤਿਆਰ ਸੀ ਪਰ ਕੋਈ ਸੋਚ ਉਸ'ਤੇ ਹਾਵੀ ਹੋ ਗਈ ਸੀ। ਕੁਝ ਗੱਲਾਂ ਉਸ ਨੂੰ ਯਾਦ ਆਣ ਲੱਗ ਪਈਆਂ ਸਨ। ਗੁਰਦੀਪ ਕਈ ਵਾਰ ਬੜੀਆਂ ਉਲਟ-ਪੁਲਟ ਗੱਲਾਂ ਕਰਦਾ ਸੀ। ਉਹ ਗੱਲਾਂ ਜ਼ਰੂਰ ਸੰਕੇਤਕ ਸਨ। ਉਹ ਊਟ-ਪਟਾਂਗ ਗੱਲਾਂ ਨਹੀਂ ਸਨ। ਸਤਵੰਤ ਸੋਚਣ ਲੱਗ ਪਈ ਸੀ। ਸਤਵੰਤ ਦਾ ਹਿਰਦਾ ਕੰਬ ਗਿਆ ਸੀ। ਉਸ ਨੂੰ ਲੱਗਿਆ ਸੀ ਉਹ ਗ਼ਲਤ ਰਾਹ 'ਤੇ ਤੁਰ ਪਈ ਸੀ ਜਾਂ ਕਹੋ ਉਹ ਰਾਹ ਗ਼ਲਤ ਦਿਸ਼ਾ ਵੱਲ ਜਾਂਦਾ ਸੀ, ਸੱਤੋ ਹੋਰ ਕੰਬ ਗਈ ਜਦ ਉਸ ਨੇ ਡੱਬਾ ਲਈ ਖੜ੍ਹੀ ਬਜ਼ੁਰਗ ਮਾਂ ਨੂੰ ਤੱਕਿਆ। ਬਜ਼ੁਰਗ ਮਾਂ ਬਾਪ ਦਾ ਕੀ ਹਾਲ ਹੋਣਾ ਸੀ ਜਦ ਇਹ ਪਤਾ ਲੱਗਣਾ ਸੀ ਕਿ ਸੱਤੋ ਦੀ ਜਵਾਨੀ ਗ਼ਲਤ ਰਾਹਾਂ'ਤੇ ਭਟਕ ਗਈ ਸੀ।
|
|
|
ਸਿੱਖ (ਨਾਵਲ )--10 |
|
|
|
Friday, 11 January 2008 |
|
ਬਾਹਰ ਹਨੇਰਾ ਹੋ ਚੁੱਕਿਆ ਸੀ।
ਰਾਤ ਸ਼ਾਂ-ਸ਼ਾਂ ਕਰਨ ਲੱਗ ਪਈ ਸੀ।
ਹਸਪਤਾਲ ਚੁੱਪ ਵਿੱਚ ਡੁੱਬਦਾ ਜਾ ਰਿਹਾ ਸੀ। ਅਜੇ ਤੱਕ ਕੋਈ ਐਮਰਜੰਸੀ ਕੇਸ ਨਹੀਂ ਆਇਆ ਸੀ। ਹੁਣ ਰਾਤ ਦੇ ਬਾਰਾਂ ਵੱਜ ਗਏ ਸਨ। ਹਸਪਤਾਲ ਮਰੀਜ਼, ਜ਼ਖ਼ਮੀ ਤੇ ਬਿਮਾਰ, ਸਟਾਫ਼, ਨਰਸਾਂ, ਡਾਕਟਰ ਤੇ ਪਹਿਰੇਦਾਰ ਨੀਂਦ ਦੀ ਲਪੇਟ ਵਿੱਚ ਆ ਚੁੱਕੇ ਸਨ। ਇੱਕ ਵੱਡੀ ਕਾਰ ਹਸਪਤਾਲ ਦੇ ਵਿੱਚਕਾਰ ਆ ਕੇ ਰੁਕੀ ਤੇ ਫੇਰ ਚੱਲਣ ਦਾ ਰੁੱਖ ਦਰਵਾਜ਼ੇ ਵੱਲ ਕਰ ਕੇ ਖੜ੍ਹੀ ਹੋਈ ਤੇ ਉਸ ਦੇ ਚਾਰੇ ਦਰਵਾਜ਼ੇ ਖੁਲ੍ਹੇ। ਚਾਰ ਬੰਦੂਕਧਾਰੀ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਹਸਪਤਾਲ ਦੀ ਇਮਾਰਤ ਵਿੱਚ ਵੜ ਗਏ। ਗੁਰਦੀਪ ਨੂੰ ਜਿਵੇਂ ਬਿੜਕ ਸੀ-ਖ਼ਬਰ ਸੀ- ਉਸ ਦੇ ਮਨ ਦੀ ਤਾਰ ਖੜਕ ਚੁੱਕੀ ਸੀ। ਪੌੜੀਆਂ ਚੜ੍ਹਦੇ ਬੰਦੂਕਧਾਰੀਆਂ ਦੇ ਪੈਰਾਂ ਦੀ ਆਵਾਜ਼ ਉਸ ਕੰਨਾਂ 'ਚ ਵੱਧਦੀ ਜਾ ਰਹੀ ਸੀ।
|
|
|
ਸਿੱਖ' ਕਿਸ਼ਤ-11 |
|
|
|
Friday, 11 January 2008 |
|
'''ਤੈਨੂੰ ਗ਼ਲਤ ਫ਼ਹਿਮੀ ਹੈ।''
''ਮੈਨੂੰ ਗ਼ਲਤਫ਼ਹਿਮੀ ਬਿਲਕੁਲ ਨਹੀਂ- ਤੁਹਾਨੂੰ ਮਿਲਣ ਪਸੰਦ ਨਹੀਂ-ਪਰ ਕਿਉਂ ਪਸੰਦ ਨਹੀਂ ਇਹ ਇੱਕ ਰਾਜ਼ ਹੈ, ਇਸ ਰਾਜ਼ ਦੀ ਮੈਨੂੰ ਸਮਝ ਨਹੀਂ ਪਈ।િ''ਗੁਰ ਲੜਕੀ ਦੀਆਂ ਨਜ਼ਰਾਂ ਬਹੁਤ ਤੇਜ਼ ਹੁੰਦੀਆਂ ਨੇ ਉਹ ਚਿਹਰੇ ਤੋਂ ਦਿਲ ਦੀ ਹਰ ਗੱਲ ਪੜ੍ਹ ਲੈਦੀਆਂ ਨੇ। ਮੈਂ ਕੇਵਲ ਇਹ ਪੜ੍ਹ ਚੁੱਕੀ ਹਾਂ ਕਿ ਤੂੰ ਮੈਨੂੰ ਮਿਲਣਾ ਨਹੀਂ ਚਾਹੁੰਦਾ, ਪਰ ਕਿਉਂ ਨਹੀਂ ਮਿਲਣਾ ਚਾਹੁੰਦਾ? ਇਹ ਨਹੀਂ ਜਾਣ ਸਕੀ-ਕੀ ਮੈਂ ਵਾਕਿਆ ਹੀ ਤੈਨੂੰ ਪੰਸਦ ਨਹੀਂ? '' ਸੱਤੋ ਨੇ ਇੱਕ ਹਉਕਾ ਭਰਿਆ ਸੀ। ''ਸੱਤੋ ਮੈਨੂੰ ਤੇਰੀ ਸਹੁੰ ਮੈਨੂੰ ਮਿਲਣਾ ਪਸੰਦ ਹੈ, ਤੂੰ ਮੇਰੀ ਜ਼ਿੰਦਗੀ ਦੀ ਪਸੰਦ ਹੈ। ਤੇਰੇ ਨਾਲੋਂ ਮੈਨੂੰ ਸੰਸਾਰ ਦਾ ਹੋਰ ਕੁਝ ਵੀ ਪਸੰਦ ਨਹੀਂ ਹੈ।િ ਗੁਰਦੀਪ ਨੇ ਸੱਤੋ ਨੂੰ ਛਾਤੀ ਨਾਲ ਘੁੱਟ ਕੇ ਵਿਸ਼ਵਾਸ ਦਿਵਉਣ ਦੀ ਕੋਸ਼ਿਸ਼ ਕੀਤੀ ਸੀ। ਗੁਰਦੀਪ ਦੇ ਦਿਲ ਦੀ ਧੜਕਣ ਸੱਚ ਹੀ ਤਾਂ ਬੋਲ ਰਹੀ ਸੀ, ਸੱਤੋ ਨੇ ਮਹਿਸੂਸ ਕਰ ਲਿਆ ਸੀ, ਪਰ ਉਸ ਦਾ ਸ਼ੱਕ ਦੂਰ ਨਹੀਂ ਹੋਇਆ ਸੀ। ਸ਼ੱਕ ਵੀ ਤਾਂ ਸੱਚ ਵਰਗਾ ਹੀ ਸੀ।
|
|
|
'ਸਿੱਖ' ਕਿਸ਼ਤ-12 |
|
|
|
Friday, 11 January 2008 |
|
''ਪੱਚੀ ਲੱਖ? ''
''ਐਨੀ ਨਕਦੀ ਛੇਤੀ 'ਕੱਠੀ ਨਹੀਂ ਹੋ ਸਕਣੀ।િ''ਚੰਗੈ ਛੇਤੀ ਨਾਂ ਇਕੱਠੀ ਹੋਵੇ, ਮੌਜ ਨਾਲ ਵਰਤਾਂਗੇ ਲਗਰ ਵਰਗੀ ਨੱਢੀ ਕਿਹੜੀ ਰੋਜ਼-ਰੋਜ਼ ਹੱਥ ਆਉਂਦੀ ਹੈ।િ ਬੰਦਾ ਮੁਸਲਮਾਨ ਲੱਗਦਾ ਸੀ। ਉਸ ਦੇ ਦੰਦ ਜ਼ਰਦੇ ਨੇ ਖਾਧੇ ਸਨ। ''ਪਰ ਬਹੁਤੇ ਦਿਨ ਏਥੇ ਰਹਾਂਗੇ?િ''ਜਗਾਹ ਤਾਂ ਰੋਜ਼ ਹੀ ਬਦਲਾਂਗੇ।િ''ਰੋਜ਼ ਨਵੀਂ ਜਗਾਹ ਨੱਢੀ ਨਾਲ ਠੀਕ ਰਹੂ?િ''ਅਗਲੀ ਗੱਲ ਫੇਰ ਸੋਚਾਂਗੇ ਬੋਲੋ ਕਿੰਨੀ ਨਕਦੀ ਲਿਖ ਕੇ ਭੇਜੀਏ?િ''ਪੱਚੀ ਹੀ ਠੀਕ ਹੈ ਆਪ ਵੀ ਤਾਂ ਪੰਜ ਹਾਂ ਫੇਰ ਅੱਗੇ ਵੀ ਤਾਂ ਦੇਣਾ ਪਵੇਗਾ।િਦਾਹੜੀ ਵਾਲੇ ਨੇ ਕੇਤਲੀ ਵਿੱਚੋਂ ਚਾਹ ਗਿਲਾਸ ਵਿੱਚ ਪਾ ਕੇ ਦਿੱਤੀ। ਸਤਵੰਤ ਨੇ ਨਾਂਹ ਨੁੱਕਰ ਕਰਨ ਦੀ ਥਾਂ ਚਾਹ ਪੀ ਲਈ। ਚਾਹ ਕਿਸੇ ਢਾਬੇ ਤੋਂ ਆਈ ਸੀ। ਸੁਆਦ ਬੜਾ ਹੀ ਗੰਦਾ ਸੀ ਪਰ ਸੱਤੀ ਨੇ ਮਨ ਮਾਰ ਕੇ ਚਾਹ ਅੰਦਰ ਸੁੱਟ ਲਈ।
|
|
|
'ਸਿੱਖ' ਕਿਸ਼ਤ-13 |
|
|
|
Friday, 11 January 2008 |
|
ਪਰ ਪੁਲਿਸ ਰਾਹ ਵਿੱਚ ਬਹੁਤ ਵੱਡੀ ਰੁਕਾਵਟ ਸੀ। ਪੁਲਿਸ ਦਾ ਵੱਡਾ ਅਫ਼ਸਰ ਸਤਵੰਤ ਦੇ ਪਾਪਾ ਨੂੰ ਕਿਤੇ ਆਣ-ਜਾਣ ਨਹੀਂ ਦੇ ਰਿਹਾ ਸੀ। ਉਸ ਨੂੰ ਗੁੰਡਿਆਂ ਨਾਲ ਕੋਈ ਵੀ ਸੌਦਾ ਮਨਜ਼ੂਰ ਨਹੀਂ ਸੀ। ਉਹ ਇਹ ਸੌਦਾਬਾਜ਼ੀ ਦਾ ਸਿਲਸਲਾ ਚਾਲੂ ਨਹੀਂ ਹੋਣ ਦੇਣਾ ਚਾਹੁੰਦਾ ਸੀ। ਪੁਲਿਸ ਦੇ ਸਾਹਮਣੇ ਕੋਈ ਜ਼ੋਰ ਨਹੀਂ ਸੀ ਜਿਵੇਂ ਰੱਬ ਦੇ ਅੱਗੇ ਕੋਈ ਵੱਸ ਨਹੀਂ ਚੱਲਦਾ। ਪਰ ਸਤਵੰਤ ਦੇ ਪਾਪਾ ਨੇ ਕੋਸ਼ਿਸ਼ ਜਾਰੀ ਰੱਖੀ ਹੋਈ ਸੀ। ਗੁਆਂਢੀ ਕੋਠੀ ਦੇ ਮਾਲਕ ਦਾ ਸਹਾਰਾ ਲਿਆ ਜਾ ਰਿਹਾ ਸੀ। ਪਰ ਦਿਨ ਲੱਥ ਗਿਆ ਕੋਈ ਸਕੀਮ ਸਿਰੇ ਨਾ ਚੜ੍ਹੀ। ਰਾਤ ਦੇ ਹਨ੍ਹੇਰੇ ਤੋਂ ਡਰ ਲੱਗ ਰਿਹਾ ਸੀ। ਪਤਾ ਨਹੀਂ ਕਿ ਕੀ ਕੁਝ ਹੋ ਜਾਣਾ ਸੀ। ਅਜੇ ਤੱਕ ਇੱਕ ਖ਼ਬਰ ਪੱਕੀ ਸੀ ਕਿ ਸਤਵੰਤ ਸ਼ਹਿਰ ਦੀ ਹੱਦ ਤੋਂ ਬਾਹਰ ਨਹੀਂ ਗਈ ਸੀ। ਪੁਲਿਸ ਦੀ ਹੱਦਬੰਦੀ ਬਹੁਤ ਮਜ਼ਬੂਤ ਸੀ। ਪੁਲਿਸ ਪੂਰੀ ਤਰ੍ਹਾਂ ਚੌਕਸ ਸੀ।
|
|
|
ਕਿਸ਼ਤ ਨੰਬਰ-14 |
|
|
|
Friday, 11 January 2008 |
|
ਸਤਵੰਤ ਨੇ ਗੱਡੀ 'ਚ ਬੈਠ ਕੇ ਚਾਹ ਪੀਤੀ, ਉਸ ਦੇ ਕਮਾਨ ਹੋਏ ਸਰੀਰ ਨੂੰ ਥੋੜ੍ਹੀ ਰਾਹਤ ਮਿਲੀ, ਜੁੜ ਚੁੱਕੇ ਜੋੜਾਂ 'ਚ ਆਰਾਮ ਨੇ ਪ੍ਰਵੇਸ਼ ਕੀਤਾ, ਇਸ ਦਾ ਕਾਰਨ ਚਾਹ ਸੀ ਜਾਂ ਫਿਰ ਜ਼ਿੰਦਗੀ ਨਾਲ ਲੜਨ ਦਾ ਖ਼ਿਆਲ। ਗੁਰੂਆਂ ਦੀ ਸਿੱਖਆ ਦੀ ਯਾਦ ਉਸ ਦਾ ਮਨੋਬਲ ਮਜ਼ਬੂਤ ਹੋ ਗਿਆ ਸੀ। ਆਪਾਂ ਕਿਸੇ ਤਰ੍ਹਾਂ ਬੰਬਈ ਪਹੁੰਚਣਾ ਹੈ, ਇਸ ਦੀ ਵਸੂਲੀ ਦੋਹਾਂ ਤਰੀਕਿਆਂ ਨਾਲ ਕਰਾਂਗੇ, ਇਸ ਨੂੰ ਬਾਂਦਰਾ ਵਾਲੇ ਫ਼ਲੈਟ ਵਿੱਚ ਰੱਖਾਂਗੇ। ਇਸ ਦਾ ਡਬਲ ਫ਼ਾਇਦਾ ਉਠਾਵਾਂਗੇ। ''ਤੌਲੇ ਸਿਰਾ ਮੁਸਲਮਾਨ ਕਹਿ ਰਿਹਾ ਸੀ, ਉਹ ਬਾਰ-ਬਾਰ ਮੁੰਨੀ ਕੁਚ ਵਰਗੀ ਦਾਹੜੀ ਨੂੰ ਖੁਰਕਦਾ ਸੀ। ਘੁਣ ਖਾਧੇ ਦੰਦ ਕੱਢਦਾ ਸੀ। ਜ਼ਰਦੇ ਦੀ ਪੀਕ ਬਾਹਰ ਸੁਟਦਾ ਸੀ।
|
|
|
'ਸਿੱਖ' ਕਿਸ਼ਤ-15 |
|
|
|
Friday, 11 January 2008 |
|
''ਸਾਹਿਬ ਬੋਮ ਮਾਰਤਾ ਹੈ ਜਲਦੀ ਚਲੇ ਜਾਉ। ਤੇ ਉਹ ਗਿਲਾਸ ਖ਼ਾਲੀ ਕਰ ਕੇ ਤੇਜ਼ ਰਫਤਾਰ ਤੁਰ ਗਿਆ। ਉਹ ਇਸ ਤਰ੍ਹਾਂ ਤੁਰ ਰਿਹਾ ਸੀ, ਜਿਵੇਂ ਉਸ ਨੂੰ ਹਵਾ ਧੱਕੇ ਮਾਰ ਰਹੀ ਸੀ। ਗੱਡੀ ਦੀਆਂ ਟਿਕਟਾਂ ਲੈ ਲਈਆਂ ਗਈਆਂ।''ਹੁਸਨ ਬਾਨੋ ਖੁਸ਼ ਹੈ ਨਾਂ? ਸਾਨੂੰ ਖੁਸ਼ ਰੱਖੇਗੀ ਤਾਂ ਇਸ ਤਰ੍ਹਾਂ ਹੀ ਮੌਜ ਕਰੇਂਗੀ ਕੁਝ ਬੋਲਣਾ ਨਹੀਂ।'' ਬੱਠਲ ਸਿਰਾ ਸਤਵੰਤ ਦੀ ਗਰਦਨ ਚੁੰਮ ਗਿਆ। ਗੱਡੀ ਆ ਗਈ ਤੇ ਉਹ ਸਵਾਰ ਹੋ ਗਏ। ਸਤਵੰਤ ਕੌਰ ਦਾਦਾ ਜੀ ਦੇ ਘਰੋਂ ਜਾਗੀ ਤਾਂ ਸੂਰਜ ਬਹੁਤ ਉੱਚਾ ਹੋ ਚੁੱਕਿਆ ਸੀ। ਜੀਵਨ ਪੂਰੀ ਤਰ੍ਹਾਂ ਰੁਝ ਗਿਆ ਸੀ। ਹਰ ਬੰਦਾ ਕਾਰੋਬਾਰ ਵਿਚ ਰੁਝ ਗਿਆ ਲੱਗਦਾ ਸੀ।
|
|
|
'ਸਿੱਖ' ਕਿਸ਼ਤ-16 |
|
|
|
Friday, 11 January 2008 |
|
ਪੁਲਿਸ ਪਹੁੰਚੀ ਤੇ ਚਾਰ ਸਿਪਾਹੀਆਂ ਨੇ ਬੜੀ ਹੀ ਮੁਸ਼ਕਿਲ ਨਾਲ ਸਿੱਖ ਨੂੰ ਕਾਬੂ ਕੀਤਾ, ਤੇ ਉਸ ਦੇ ਹੱਥੋਂ ਤਲਵਾਰ ਖੋਹੀ। ਥੋੜ੍ਹੀ ਹੀ ਦੇਰ ਵਿੱਚ ਪਲੇਟਫਾਰਮ 'ਤੇ ਡੱਬੇ ਦੇ ਕੋਲ ਬਹੁਤ ਭੀੜ ਜਮ੍ਹਾਂ ਹੋ ਗਈ। ਸਤਵੰਤ ਕੌਰ ਰੋਂਦੀ ਹੋਈ ਡੱਬੇ 'ਚੋਂ ਬਾਹਰ ਨਿਕਲੀ ਸੀ ਕਿ ਸਿੱਖ ਨੇ ਉਸੇ ਦੇ ਬੁਆਏ ਫਰੈਂਡ ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਜਿਸਦੇ ਨਾਲ-ਨਾਲ ਤਿੰਨ ਹੋਰ ਵੀ ਕਤਲ ਕਰ ਦਿੱਤੇ ਸਨ ਕਿਉਂਕਿ ਉਨ੍ਹਾਂ ਨੇ ਵੀ ਉਸ ਦੇ ਬੁਆਏ ਫਰੈਂਡ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਝਗੜੇ ਦਾ ਕਾਰਨ ਸੀ ਕਿ ਉਹ ਤੇ ਉਸ ਦਾ ਬੁਆਏ ਫਰੈਂਡ ਰੁਮਾਂਟਿਕ ਮੂਡ ਵਿੱਚ ਬੈਠੇ ਸੀ ਉਸ ਦਾ ਬੁਆਏ ਫਰੈਂਡ ਦਾਰੂ ਪੀ ਰਿਹਾ ਸੀ ਤੇ ਉਸ ਨੂੰ ਪਿਆਰ ਵੀ ਕਰ ਰਿਹਾ ਸੀ।
|
|
|
ਕਿਸ਼ਤ ਨੰਬਰ-17 |
|
|
|
Friday, 11 January 2008 |
|
ਮਾਂ ਨੇ ਉੱਠ ਕੇ ਸੰਤੋਖ ਸਿੰਘ ਦੇ ਪੈਰੀਂ ਹੱਥ ਲਾਇਆ। ਸੰਤੋਖ ਸਿੰਘ ਦੀਆਂ ਅੱਖਾਂ 'ਚ ਪਾਣੀ ਆ ਗਿਆ ਸੀ। ਉਹ ਜ਼ਜਬਾਤੀ ਹੋ ਗਿਆ ਸੀ। ਦਿਨ ਕਾਫ਼ੀ ਉੱਚਾ ਹੋ ਗਿਆ ਸੀ। ''ਮੈਂ ਉਸ ਯੋਧੇ ਦੇ ਦਰਸ਼ਨ ਕਰਨਾ ਹੁੰਦਾ ਹਾਂ, ਜਿਸ ਨੇ ਮੇਰੀ ਧੀ ਦੇ ਬੰਧਨ ਕੱਟੇ'' ਸਤਵੰਤ ਦੇ ਪਾਪਾ ਨੇ ਕਿਹਾ। ''ਜੇਲ੍ਹ ਜਾਣਾ ਪਏਗਾ।િ''ਕਿਤੇ ਵੀ ਜਾਣਾ ਪਏ।િ''ਤੁਸੀਂ ਇਸ਼ਨਾਨ ਤੇ ਨਾਸ਼ਤਾ ਕਰ ਕੇ ਆਰਾਮ ਕਰੋ-ਥੱਕੇ ਹੋ।'' ਸੰਤੋਖ ਸਿੰਘ ਨੇ ਪੁਲਿਸ ਵਾਲਿਆਂ ਨੂੰ ਕਿਹਾ। ਜੇਲ੍ਹ ਵਿੱਚ ਗੁਰਮੁਖ ਸਿੰਘ ਨਾਲ ਮੁਲਾਕਾਤ ਹੋਈ। ਸਤਵੰਤ ਕੌਰ ਦੇ ਪਾਪਾ ਨੇ ਗੁਰਮੁਖ ਸਿੰਘ ਦੇ ਜ਼ਬਰਦਸਤੀ ਪੈਰ ਛੂਹੇ। ਉਹ ਉਨ੍ਹਾਂ ਲਈ ਇਨਸਾਨ ਨਹੀਂ ਦੇਵਤਾ ਸੀ-ਬੰਧਨ ਕੱਟਣ ਵਾਲਾ ਬਹਾਦਰ ਮਨੁੱਖ ਸੀ, ਜਿਸ ਦੇ ਕਰਮ ਦਾ ਉਹ ਸਾਰੀ ਉਮਰ ਦੇਣਾ ਨਹੀਂ ਦੇ ਸਕਦੇ ਸਨ।
''ਗੁਰੂ ਦਾ ਸਿੰਘ ਅਹਿਸਾਨ ਨਹੀਂ ਕਰਦਾ- ਗੁਰੂ ਦਾ ਹੁਕਮ ਵਜਾਉਂਦਾ ਹੈ। ਗੁਰੂ ਮਹਾਰਾਜ ਦਾ ਹੁਕਮ ਹੋਇਆ ਤਾਂ ਫ਼ੌਜਾਂ ਨੇ ਮਲੇਸ਼ਾਂ ਦਾ ਅਰਦਾਸਾ ਸੋਧ ਦਿੱਤਾ-ਧੁਰ ਦੀ ਟਿਕਟ ਕੱਟ ਦਿੱਤੀ। ਇਹ ਸਾਰਾ ਗੁਰੂ ਦਾ ਹੁਕਮ ਸੀ।'' ਗੁਰਮੁਖ ਸਿੰਘ ਨੇ ਕਿਹਾ ਸੀ।
|
|
|
ਕਿਸ਼ਤ ਨੰਬਰ-18 |
|
|
|
Friday, 11 January 2008 |
|
ਸਰਕਾਰੀ ਵਕੀਲ ਥੋੜਾ ਚੌਂਕਿਆ ਸੀ। ਥਾਣੇਦਾਰ ਵੀ ਅੱਖਾਂ ਪਾੜ ਕੇ ਝਾਕਿਆ ਸੀ। ''ਕਿਆ ਤੁਮ ਉਸੀ ਡੱਬੇ ਮੇਂ ਜਸਬੀਰ ਸਿੰਘ ਕੇ ਸਾਥ ਬੰਬਈ ਨਹੀਂ ਜਾ ਰਹੀ ਥੀ?િ''ਨਹੀਂ।'''ਕਿਆ, ''ਤੁਮਹਾਰੇ ਜਸਬੀਰ ਸਿੰਘ ਕੇ ਸਾਥ ਸ਼ਰੀਰਕ ਸਬੰਧ ਨਹੀਂ ਥੇ?''ਨਹੀਂ।''''ਕਿਆ ਤੁਮ ਜਸਬੀਰ ਸਿੰਘ ਕੇ ਸਾਥ ਪੰਜਾਬ ਸੇ ਭਾਗ ਕਰ ਨਹੀਂ ਜਾ ਰਹੀ ਥੀ?િ''ਇਹ ਝੂਠ ਹੈ-ਸਰਾਸਰ ਝੂਠ।િ''ਤੋ ਸੱਚ ਕਿਆ ਹੈ?િ ਜੱਜ ਨੇ ਥੋੜ੍ਹਾ ਗੁੱਸੇ ਨਾਲ ਪੁੱਛਿਆ। ਜੱਜ ਚਸ਼ਮੇਂ ਵਿੱਚ ਦੀ ਝਾਕ ਰਿਹਾ ਸੀ। ਉਸ ਦਾ ਚਿਹਰਾ ਭਾਰੀ ਤੇ ਅੱਖਾਂ ਬਰੀਕ ਪਰ ਬਾਜ਼ ਵਾਂਗ ਤੇਜ਼ ਸਨ। ਉਹ ਸਤਵੰਤ ਕੌਰ ਨੂੰ ਭਾਂਪ ਰਿਹਾ ਲੱਗਦਾ ਸੀ। ਸੱਚਾਈ ਜਾਣਨਾ ਚਾਹੁੰਦਾ ਸੀ।
|
|
|
ਕਿਸ਼ਤ-19 |
|
|
|
Friday, 11 January 2008 |
|
ਜੱਜ ਵੀ ਉਸ ਨੂੰ ਸਜ਼ਾ ਦੇਣ ਦਾ ਮਨ ਬਣਾ ਚੁੱਕਿਆ ਸੀ। ਉਹ ਸਮਝ ਚੁੱਕਿਆ ਸੀ ਕਿ ਚਾਰ ਬੰਦੇ ਕਤਲ ਕੀਤੇ ਗਏ ਹਨ ਤੇ ਉਹ ਕਤਲ ਗੁਰਮੁਖ ਸਿੰਘ ਨੇ ਕੀਤੇ ਸਨ। ਸਤਵੰਤ ਦੀ ਨਜ਼ਰ 'ਚ ਉਹ ਕਤਲ ਨਹੀਂ ਸੀ-ਗੰਦਗੀ ਦੀ ਸਫ਼ਾਈ ਸੀ ਪਰ ਕਾਨੂੰਨ ਦੀ ਨਜ਼ਰ ਵਿੱਚ ਉਹ ਕਤਲ ਸੀ ਤੇ ਕਾਤਲ ਸਜ਼ਾ ਦਾ ਭਾਗੀ ਹੁੰਦਾ ਹੈ। ਸਾਰੇ ਪਾਸੇ ਚੁੱਪ ਸੀ।''ਤੋ ਤੂਨੇ ਕਤਲ ਕੀਆ?િ''ਨਹੀਂ ਮਲੇਛ ਸੋਧੇ।''''ਵੋਹ ਕੌਣ ਲੋਗ ਥੇ?િ''ਮਲੇਛ ਸਨ।''''ਹਮਾਰਾ ਮਤਬਲ ਹੈ ਵੋਹ ਮੁਸਲਮਾਨ ਥੇ, ਹਿੰਦੂ ਥੇ ਯਾ ਫਿਰ ਸਿੱਖ ਥੇ?િ''ਸੱਚਾ ਮੁਸਲਮਾਨ, ਹਿੰਦੂ ਜਾਂ ਸਿੱਖ ਮਲੇਛ ਨਹੀਂ ਹੋ ਸਕਦਾ। ਤੇ ਮਲੇਛਾਂ ਨੂੰ ਸੋਧਨਾ ਫੌਜਾਂ ਨੂੰ ਗੁਰੂ ਦਾ ਹੁਕਮ ਹੈ-ਸੋ ਫੌਜਾਂ ਨੇ ਮਲੇਛਾਂ ਦੀ ਧੁਰ ਦੀ ਟਿਕਟ ਕੱਟ ਦਿੱਤੀ।''
|
|
|
ਕਿਸ਼ਤ ਨੰਬਰ-20 |
|
|
|
Friday, 11 January 2008 |
|
ਦੋਹਾਂ ਆਹੁਦੇਦਾਰਾਂ ਨੂੰ ਸ਼ਾਇਦ ਇਕ ਦੂਜੇ ਦੀ ਜਾਣਕਾਰੀ 'ਤੇ ਵਕਤ ਨਹੀਂ ਗੁਆਉਣਾ ਪਿਆ। ਜੱਜ ਸਾਹਿਬ ਦੀ ਕੋਠੀ ਬੜੀ ਹੀ ਸਾਦਾ ਸੀ ਪਰ ਉਸ ਦੇ ਘਾਹ ਤੇ ਫੁੱਲ ਬਹੁਤ ਸੁੰਦਰ ਸਨ। ਜੱਜ ਸਾਹਿਬ ਘਾਹ ਸੰਵਾਰ ਰਿਹਾ ਸੀ ਤੇ ਉਸ ਲਿਬਾਸ ਵਿੱਚ ਡੀ.ਆਈ.ਜੀ. ਨਾਲ ਕੁਰਸੀ 'ਤੇ ਬਹਿ ਗਿਆ। ''ਚਾਏ ਹੀ ਠੀਕ ਰਹੇਗੀ-ਥੋੜ੍ਹੀ ਦੇਰ ਬਾਤੇਂ ਕਰਨੇ ਕਾ ਸਮਾਂ ਭੀ ਮਿਲੇਗਾ।''ਗੱਲਾਂ ਚੱਲ ਪਈਆਂ, ਸਟੇਟ ਮਗਰੋਂ ਕੇਂਦਰ ਤੇ ਫੇਰ ਪੰਜਾਬ ਦੇ ਹਾਲਾਤ ਉਪਰ। ਡੀ.ਆਈ.ਜੀ. ਸਾਹਿਬ ਕੇਂਦਰ ਤੇ ਫੇਰ ਗੁਰਮੁਖ ਸਿੰਘ ਦੀ ਗੱਲ ਛੇੜਨਾ ਚਾਹੁੰਦਾ ਸੀ। ''ਸਿੱਖ ਏਕ ਬਹਾਦਰ ਕੌਮ ਹੈ-ਗੁਰੂ ਕੇ ਬਤਾਏ ਰਾਸਤੇ ਪਰ ਚਲਨੇ ਵਾਲੀ।
|
|
|
ਕਿਸ਼ਤ ਨੰਬਰ-21 |
|
|
|
Friday, 11 January 2008 |
|
ਉਹ ਸ਼ਾਮ ਸਮੇਂ ਜੇਲ੍ਹ ਪਹੁੰਚੇ ਸਨ। ਪੁਲਿਸ ਨੇ ਉਸ ਨੂੰ ਹੱਥ-ਕੜੀ ਨਹੀਂ ਲਾਈ ਸੀ ਤੇ ਅਜ਼ਾਦ ਗੁਰਮੁਖ ਸਿੰਘ ਨੂੰ ਹੀ ਜੇਲ੍ਹ ਵਿੱਚ ਜਮ੍ਹਾਂ ਕਰਵਾ ਦਿੱਤਾ ਸੀ। ਸ਼ਾਇਦ ਜੇਲ੍ਹ ਵਾਲਿਆਂ ਨੂੰ ਵੀ ਕੋਈ ਸ਼ਿਕਾਹਿਤ ਨਹੀਂ ਸੀ ਕਿ ਚਾਰ ਬੰਦਿਆਂ ਦੇ ਕਾਤਲ ਨੂੰ ਉਹ ਆਜ਼ਾਦ ਹੀ ਲਈ ਫਿਰਦੇ ਸੀ-ਪੰਛੀ ਉਡਾਰੀ ਮਾਰ ਜਾਂਦਾ ਤਾਂ ਇਕ ਝੱਖੜ ਝੁੱਲ ਜਾਂਦਾ। ਪਰਲੋਂ ਆ ਜਾਂਦੀ ਪਰ ਥਾਣੇਦਾਰ ਨੂੰ ਵਿਸ਼ਵਾਸ ਸੀ ਕਿ ਉਹ ਕਿਸੇ ਪਸ਼ੂ, ਪੰਛੀ ਨੂੰ ਆਜ਼ਾਦ ਨਹੀਂ ਕਰੀ ਫਿਰਦੇ ਸੀ, ਸਗੋਂ ਇੱਕ ਸਿੱਖ ਨੂੰ ਤੇ ਸਿੱਖ ਕਦੇ ਕਿਸੇ ਦਾ ਵਿਸ਼ਵਾਸ ਨਹੀਂ ਤੋੜਦਾ-ਸਿਦਕ ਨਹੀਂ ਹਾਰਦਾ-ਧੋਖਾ ਨਹੀਂ ਦਿੰਦਾ-ਪਿਠ ਨਹੀਂ ਵਿਖਾਉਂਦਾ।
|
|
|
ਕਿਸ਼ਤ ਨੰਬਰ-22 |
|
|
|
Friday, 11 January 2008 |
|
''ਉਸ ਮਗਰੋਂ ਹੀ ਕੁਝ ਸੋਚਾਂਗੇ।'' ''ਅਗਰ ਤਾਰੀਖ ਲੰਮੀ ਪੈ ਗਈ ਤਾਂ?" ''..., " ਸਤਵੰਤ ਸੋਚਾਂ 'ਚ ਪੈ ਗਈ।
''ਫਿਰ ਘਰ ਚੱਲਾਂਗੇ।''''ਤਾਰੀਖ 'ਤੇ ਦੁਬਾਰਾ ਆ ਜਾਵਾਂਗੇ।''''ਮੰਮੀ ਨੇ ਆਣ ਨਹੀਂ ਦੇਣਾ।''''ਮੈਂ ਲੈ ਕੇ ਆਵਾਂਗਾ...'' ''ਪੱਕਾ ਵਾਅਦਾ?'' ''ਹਾਂ ਪੱਕਾ...।'' ਪਾਪਾ ਨੇ ਧੀ ਦੇ ਸਿਰ 'ਤੇ ਹੱਕ ਰੱਖ ਕੇ ਕਿਹਾ ।''ਮੇਰੇ ਚੰਗੇ ਪਾਪਾ-ਪਾਪਾ ਮੰਮੀ ਬਹੁਤ ਭੈੜੇ ਨੇ-ਮੈਨੂੰ ਬਹੁਤ ਰੁਆਇਆ-ਮੈਂ ਭਲਾ ਉਨ੍ਹਾਂ ਦਾ ਖਿਆਲ ਕਿਵੇਂ ਛੱਡ ਦਿਆਂ-ਉਨ੍ਹਾਂ ਨੇ ਤੁਹਾਡੀ ਧੀ ਦੀ ਇੱਜ਼ਤ ਬਚਾਈ-ਜਾਨ ਬਚਾਈ।'' ''ਤੇਰੀ ਮੰਮੀ ਤਾਂ ਅੱਧੀ ਕਮਲੀ ਹੈ-ਆਪਾਂ ਓਹੀ ਕਰਾਂਗੇ ਜੋ ਤੂੰ ਕਹੇਂਗੀ।'' ''ਪਾਪਾ ਆਪਾਂ ਕੱਲ੍ਹ ਜੇਲ੍ਹ 'ਚ ਉਨ੍ਹਾਂ ਨੂੰ ਮਿਲ ਕੇ ਆਈਏ?"
|
|
|
ਨਾਵਲ ਕਿਸ਼ਤ ਨੰਬਰ-23 |
|
|
|
Friday, 11 January 2008 |
|
''ਯਹੀ ਕੇਸ ਆਪਕੀ ਆਤਮਾ ਕੋ ਸਵੱਛ ਕਰ ਦੇਗਾ।'' ''ਮੁਝੇ ਡਰ ਲਗਤਾ ਹੈ-ਮੈਂ ਫੈਸਲਾ ਨਹੀਂ ਕਰ ਸਕਤਾ।''
''ਫ਼ੈਸਲਾ ਤੋ ਈਸ਼ਵਰ ਨੇ ਕਰਨਾ ਹੈ।'' ''ਮੈਂ ਸੋਚਤਾ ਹੂੰ ਵੋਹ ਕੈਸਾ ਸਿੱਖ ਹੈ ਮੌਤ ਜ਼ਰਾ ਭੀ ਡਰ ਉਸ ਕੇ ਚੇਹਰੇ ਪਰ ਨਹੀਂ ਆਤਾ।'' ''ਸਿੱਖ ਮੌਤ ਸੇ ਆਗੇ ਹੈ-ਇਨ ਕਾ ਇਤਿਹਾਸ ਹੈ-ਇਨ ਕੇ ਸੀਸ ਕਾਟ ਦੀਏ ਗਏ, ਬੰਦ-ਬੰਦ ਕਾਟ ਦੀਏ ਗਏ-ਆਰੀ ਸੇ ਚੀਰ ਦੀਏ ਗਏ-ਗਰਮ ਪਾਣੀ ਮੇਂ ਉਬਾਲ ਦੀਏ ਗਏ ਲੇਕਿਨ ਯਹ ਲੋਗ ਡਰੇ ਨਹੀਂ-ਤੇਰਾ ਕੀਆ ਮੀਠਾ ਲਾਗੇ ਕਾ ਜਾਪ ਕਰਤੇ ਰਹੇ-ਯਹ ਤੋ ਮਹਾਨ ਰੂਹੇਂ ਹੈ...।'' ''ਆਪ ਕਾ ਤੋਂ ਸਿੱਖੋਂ ਕੇ ਬਾਰੇ ਮੇਂ ਬਹੁਤ ਗਿਆਨ ਹੈ?" ''ਮੈਂਨੇ ਕਭੀ ਪੜ੍ਹਾ ਤੋ ਨਹੀਂ ਮੁਝੇ ਕਬੀ-ਕਬੀ ਲਗਤਾ ਹੈ ਮੇਂ ਕਾਫੀ ਕੁਛ ਜਾਨਤਾ ਹੂੰ-ਏਕ ਢਾਬੇ ਵਾਲਾ ਸਰਦਾਰ ਹੈ ਵੋਹ ਹਾਥ ਜੋੜ ਕੇ ਮੇਰੇ ਸਾਹਮਣੇ ਖੜ੍ਹਾ ਹੋਤਾ ਹੈ ਤੋ ਮੁਝੇ ਲਗਤਾ ਹੈ ਉਸ ਨੇ ਮੁਝੇ ਬਹੁਤ ਗਿਆਨ ਦੇ ਦੀਆ-ਮੈਂ
|
|
|
ਕਿਸ਼ਤ ਨੰਬਰ-24 |
|
|
|
Friday, 11 January 2008 |
|
''ਨਹੀਂ...ਆਜ ਕੀ ਅਦਾਲਤ ਕੱਲ ਤੱਕ ਕੇ ਲੀਏ ਬਰਖ਼ਾਸਤ ਕੀ ਜਾਤੀ ਹੈ...।'' ਤੇ ਜੱਜ ਅੰਦਰ ਚਲਾ ਗਿਆ। ਜੱਜ ਲੜਖੜਾਂਦਾ ਹੋਇਆ ਜਾ ਰਿਹਾ ਸੀ। ਉਹ ਅੰਦਰ ਕਮਰੇ ਵਿੱਚ ਆਰਾਮ ਕੁਰਸੀ 'ਤੇ ਡਿੱਗ ਜੇਹਾ ਪਿਆ ਸੀ। ਉਸ ਦੀਆਂ ਅੱਖਾਂ ਬੰਦ ਸਨ। ਜਿਵੇਂ ਉਸ ਨੂੰ ਹੋਸ਼ ਨਹੀਂ ਸੀ ਕਿ ਉਸ ਦੇ ਕਾਰਕੁਨ ਉਸ ਦੇ ਇਰਦ-ਗਿਰਦ ਚਿੰਤਿਤ ਝੁਕੇ ਖੜੇ ਸਨ। ਉਨ੍ਹਾਂ ਨੇ ਜੱਜ ਦੀ ਆਗਿਆ ਦੇ ਬਗੈਰ ਹੀ ਡਾਕਟਰ ਬੁਲਾ ਲਿਆ ਸੀ। ਡਾਕਟਰ ਨੇ ਨਬਜ਼ ਦੇਖੀ, ਸੀਨੇ 'ਤੇ ਟੂਟੀ ਲਾ ਕੇ ਪਰਖ ਕੀਤੀ ਸੀ-ਸਾਰਾ ਕੁਝ ਠੀਕ ਠਾਕ ਸੀ-ਫਿਰ ਗੜਬੜ ਕੀ ਸੀ। ਜੱਜ ਦੀ ਸੁਰਤੀ ਕਿਉਂ ਚਲੀ ਗਈ ਸੀ। ਬਾਹਰ ਵਕੀਲ ਮੂੰਹ ਜੋੜ-ਜੋੜ ਕੇ ਗੱਲਾਂ ਕਰ ਰਹੇ ਸਨ। ਜਨਤਾ ਗੱਲਾਂ ਕਰ ਰਹੀ ਸੀ। ਪੁਲਿਸ ਗੱਲਾਂ ਕਰ ਰਹੀ ਸੀ।
|
|
|
ਕਿਸ਼ਤ ਨੰਬਰ-25 |
|
|
|
Friday, 11 January 2008 |
|
''ਮੀਲਾਰਡ ਗੁਰਮੁਖ ਸਿੰਘ ਦਿਮਾਗੀ ਤੌਰ ਪਰ ਠੀਕ ਨਹੀਂ ਹੈ ਇਸ ਲੀਏ ਮੈਂ ਆਦਲਤ ਸੇ ਰੀਕੂਐਸਟ ਕਰੂੰਗਾ ਕਿ ਉਸ ਕੇ ਕਨਫੈਸ਼ਨਨੁਮਾਂ ਬਿਆਨ ਕੋ ਰੱਦ ਕਰ ਦੀਆ ਜਾਏ ਔਰ ਉਸ ਕੋ ਮੈਂਟਲ ਹਸਪਤਾਲ ਮੇਂ ਛੇ ਮਹੀਨੇ ਕੇ ਲੀਏ ਰੱਖਾ ਜਾਏ। ਜਬ ਵੋ ਦਿਮਾਗੀ ਤੌਰ ਪਰ ਠੀਕ ਹੋ ਜਾਏ, ਤਬ ਮੁਕੱਦਮਾਂ ਚਲਾਇਆ ਜਾਏ,'' ਨਾਗੇਸ਼ ਵਕੀਲ ਨੇ ਖੜਾ ਹੋ ਕੇ ਅਦਾਲਤ ਦੇ ਸਾਹਮਣੇ ਬੇਨਤੀ ਕੀਤੀ। ਜੱਜ ਚੁੱਪ ਸੀ।ਸਾਰੀ ਅਦਾਲਤ ਚੁੱਪ ਸੀ।ਗੁਰਮਖ ਸਿੰਘ ਚੁੱਪ ਸੀ। ਸਤਵੰਤ ਚੁੱਪ ਸੀ। ਉਸ ਦੀਆਂ ਅੱਖਾਂ ਦੇ ਹੰਝੂ ਚੁੱਪ ਸਨ। ਸੰਤੋਖ ਸਿੰਘ ਚੱਪਚਾਪ ਪਾਠ ਕਰ ਰਿਹਾ ਸੀ। ''ਆਪ ਕੈਸੇ ਕਹਿਤੇ ਹੈ ਕਿ ਸਿੱਖ ਦਿਮਾਗੀ ਤੌਰ ਪਰ ਠੀਕ ਨਹੀਂ?" ਥੋੜੀ ਦੇਰ ਮਗਰੋਂ ਜੱਜ ਨੇ ਪੁੱਛਿਆ, ਚੁੱਪ ਤੋੜੀ।
|
|
|
ਕਿਸ਼ਤ ਨੰਬਰ-26 |
|
|
|
Friday, 11 January 2008 |
|
ਪੁਲਿਸ ਨੇ ਉਸ ਨੂੰ ਬਾਹਾਂ 'ਚ ਲੈ ਲਿਆ-ਘੁੱਟ ਲਿਆ-ਹੋਰ ਘੁੱਟ ਲਿਆ ਤੇ ਪੁਲਿਸ ਨੇ ਬੜੀ ਮੁਸ਼ਕਲ ਨਾਲ ਦੋਹਾਂ ਨੂੰ ਦੂਰ ਕੀਤਾ। ਗੁਰਮੁਖ ਦੀਆਂ ਅੱਖਾਂ 'ਚੋਂ ਵੈਰਾਗ ਦੇ ਹੰਝੂ ਵਗੇ ਜਿਹੜੇ ਉਸ ਨੇ ਤੁਰੰਤ ਹੀ ਪੂੰਝ ਲਏ ਤੇ ਉਸ ਦਾ ਚਿਹਰਾ ਵਾਪਸ ਚਮਕ ਪਿਆ। ਜਿਵੇਂ ਰੋਣਾ ਉਸ ਦਾ ਸ਼ੇਵਾ ਨਹੀਂ ਸੀ, ਉਹ ਜੱਜ ਦੇ ਸਾਹਮਣੇ ਕਟਹਿਰੇ ਵਿੱਚ ਫ਼ੈਸਲਾ ਸੁਨਣ ਲਈ ਤਿਆਰ-ਬਰ-ਤਿਆਰ ਸੀ। ਖਾਲਸਾ ਤਿਆਰ-ਬਰ-ਤਿਆਰ।ਜੱਜ ਉਸ ਵੱਲ ਤਕ ਰਿਹਾ ਸੀ। ਸਾਰੇ ਚੌਕੇ ਜਦ ਜੱਜ ਅਗਲੇ ਦਿਨ 'ਤੇ ਫ਼ੈਸਲਾ ਸੁਨਾਉਣ ਲਈ ਅਦਾਲਤ ਮੁਲਤਵੀ ਕਰ ਕੇ ਚਲਾ ਗਿਆ।''ਜੱਜ ਕੀ ਪਰਾਬਲਿਮ ਕਿਆ ਹੈ?" ''ਯਹ ਸਿਖ ਕੋ ਦੇਖ ਕੇ ਘਬਰਾ ਕਿਉਂ ਜਾਤਾ ਹੈ?''
''ਇਸ ਸੇ ਫੈਸਲਾ ਕਿਉਂ ਨਹੀ ਹੋਤਾ?'' ''ਯਹ ਕਿਉਂ ਲਟਕਾ ਰਹਾ ਹੈ?'' ''ਸੀਧਾ ਸੀਧਾ ਕੇਸ ਹੈ।''
|
|
|
ਕਿਸ਼ਤ ਨੰਬਰ-27 |
|
|
|
Friday, 11 January 2008 |
|
ਅਦਾਲਤ ਦਾ ਇਸ ਸਚਾਈ ਵੱਲ ਵੀ ਧਿਆਨ ਜਾਂਦਾ ਹੈ ਕਿ ਪੁਲਿਸ ਮਰਨ ਵਾਲਿਆਂ ਦੇ ਮੁਰਦਾ ਸਰੀਰ ਬਰਾਮਦ ਨਹੀਂ ਕਰ ਸਕੀ ਤੇ ਮੁਲਜ਼ਿਮ ਨੂੰ ਇਸ ਮੌਕੇ ਦਾ ਫ਼ਾਇਦਾ ਵੀ ਹੋ ਸਕਦਾ ਹੈ ਕਿ ਜਦ ਮੁਰਦੇ ਹੀ ਨਹੀਂ ਮਿਲੇ ਤਾਂ ਕਤਲ ਕਿਸ ਦਾ ਹੋਇਆ। ਤਾਜੀਰਾਤੇ ਹਿੰਤ ਦੇ ਮੁਤਾਬਿਕ ਸਰੀਰ ਜਾਂ ਉਸ ਦਾ ਕੋਈ ਹਿੱਸਾ ਅਥਵਾ ਹੱਥ, ਉਂਗਲਾਂ, ਪੈਰ, ਅੰਗੂਠਾ, ਸਿਰ ਜਾਂ ਮੂੰਹ ਦਾ ਉਹ ਹਿੱਸਾ ਜਿਸ ਤੋਂ ਮਰਨ ਵਾਲੇ ਦੀ ਸਿਨਾਖ਼ਤ ਕੀਤੀ ਜਾ ਸਕੇ, ਬਰਾਮਦ ਹੋਣਾ ਬਹੁਤ ਜ਼ਰੂਰੀ ਹੈ। ਪਰ ਲੈਬੋਰੇਟਰੀ ਦੇ ਐਕਸਪਰਟ ਦਾ ਬਿਆਨ ਹੈ ਕਿ ਜਿਸ ਲਹੂ, ਮਾਸ ਹੱਡ ਦੇ ਮਿਲਗੋਭੇ ਦਾ ਟੈਸਟ ਕੀਤਾ ਗਿਆ ਉਹ ਇਨਸਾਨੀ ਜਿਸਮ ਨਾਲ ਸੰਬੰਧ ਰੱਖਦੀ ਹੈ-ਸਰੀਰ, ਮੂੰਹ ਜਾਂ ਸਿਰ ਦੇ ਵਾਲ ਵੀ ਮਨੁੱਖੀ ਸ਼ਰੀਰ ਦੇ ਹਨ ਤੇ ਇਹ ਸਾਰਾ ਕੁੱਝ ਵਾਕਿਆ ਵਾਲੀ ਥਾਂ ਤੋਂ ਗੱਡੀ ਦੇ ਡੱਬੇ ਵਿੱਚੋਂ ਚੁੱਕਿਆ ਗਿਆ ਹੈ-ਦੋਸ਼ੀ ਦੇ ਹੱਥੋਂ ਤਾਜ਼ੇ ਲਹੂ ਨਾਲ ਭਿਜੀ ਤਲਵਾਰ
|
|
|
ਕਿਸ਼ਤ ਨੰਬਰ-28 |
|
|
|
Friday, 11 January 2008 |
|
''ਮੈਂ ਸੁਪਰਟੈਂਡੈਂਟ ਤੋਂ ਪਤਾ ਕਰਕੇ ਆਂਦਾ ਹਾਂ।'' ਸੰਤੋਖ ਸਿੰਘ ਕਹਿ ਕੇ ਸੁਪਰਟੈਂਡੈਂਟ ਦੀ ਕੋਠੀ ਵੱਲ ਤੁਰ ਗਿਆ। ਕੋਠੀ ਜੇਲ੍ਹ ਦੀ ਵੱਡੀ ਕੰਧ ਤੋਂ ਥੋੜ੍ਹੀ ਹਟ ਕੇ ਸੀ। ਸੰਤੋਖ ਸਿੰਘ ਨੂੰ ਸੁਪਰਟੈਂਡੈਂਟ ਨੇ ਦੂਰੋਂ ਹੀ ਪਹਿਚਾਣ ਲਿਆ ਸੀ ਤੇ ਉਹ ਕੋਠੀ ਦੇ ਗੇਟ 'ਤੇ ਆ ਗਿਆ।''ਗੁਰਮੁਖ ਸਿੰਘ ਕੋ ਕਹਾਂ ਭੇਜ ਦੀਆ?" ''ਯਹ ਬਾਤੇਂ ਚੌਬੀਸ ਘੰਟੇ ਕੇ ਲੀਏ ਗੁਪਤ ਰਹਿਤੀ ਹੈਂ। ਜਬ ਤੱਕ ਕੈਦੀ ਆਗੇ ਪਹੁੰਚ ਨਹੀਂ ਜਾਏ-ਆਪ ਸ਼ਾਮ ਕੋ ਆ ਕੇ ਮੇਰੇ ਸੇ ਪੂਛ ਜਾਣਾ।'' ਤੇ ਸੁਪਰਟੈਂਡੈਂਟ ਅੰਦਰ ਚਲਾ ਗਿਆ।ਸੰਤੋਖ ਸਿੰਘ ਪਰਤ ਗਿਆ।''ਕਿਥੇ ਭੇਜ ਦਿੱਤੇ ਦਾਦਾ ਜੀ?" ''ਸ਼ਾਮ ਸਮੇਂ ਪਤਾ ਲੱਗੇਗਾ।'' ''ਹੁਣ ਕਿਉਂ ਨਹੀਂ ਦੱਸਿਆ?'' ''ਜੇਲ੍ਹ ਦਾ ਕਾਇਦਾ-ਕਾਨੂੰਨ ਹੋਵੇਗਾ।''
|
|