tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਸਾਂਝਾ ਪੰਜਾਬ
ਸਾਂਝਾ ਪੰਜਾਬ
ਮੌਲਵੀ ਸਿੰਧੀ PRINT ਈ ਮੇਲ
Thursday, 02 September 2010

ਸਾਂਝਾ ਪੰਜਾਬ
ਪਿੰਡੋਂ ਨਿਕਲ ਕੇ ਮਨ੍ਹੇ ਸ਼ਾਹ ਤੇ ਉਹਦੇ ਸਾਥੀ ਅੱਜ ਖ਼ੁਸ਼ ਸਨ ਜਿਵੇਂ ਉਹ ਇੱਕ ਬਹੁਤ ਵੱਡਾ ਮੋਰਚਾ ਮਾਰ ਕੇ ਆਏ ਹੋਣ। ਸਾਰਾ ਵਾਕਿਆ ਉਨ੍ਹਾਂ ਸਾਮ੍ਹਣੇ ਇੱਕ ਫ਼ਿਲਮ ਵਾਂਗੂੰ ਚੱਲ ਰਿਹਾ ਸੀ ਤੇ ਏਸ ਫ਼ਿਲਮ ਦੇ ਟੋਟਿਆਂ ਨੂੰ ਯਾਦ ਕਰ ਕੇ ਉਨ੍ਹਾਂ ਸਾਰਿਆਂ ਦੀਆਂ ਕੱਛਾਂ ਵਿਚੋਂ ਹਾਸਾ ਨਿਕਲ ਰਿਹਾ ਸੀ। ਇੱਕ ਨੇ ਕਿਹਾ: ''ਤੂੰ ਦੇਖਿਆ ਸੀ ਯੂਸੁਫ਼ ਜੁਲਾਹੇ ਨੂੰ ਉਹ ਕਿਵੇਂ ਮੁੜ-ਮੁੜ ਆ ਕੇ ਥਾਣੇਦਾਰ ਨੂੰ ਗਾਹਲਾਂ ਕੱਢਦਾ ਸੀ। ਉਂਝ ਭਾਵੇਂ ਸਾਰੀ ਜ਼ਿੰਦਗੀ ਉਹਨੇ ਡਰ ਤੋਂ ਕਿਸੇ ਖੋਤੀ ਨੂੰ ਵੀ ਗਾਹਲ ਨਾ ਕੱਢੀ ਹੋਵੇ।"
''ਆਹੋ ਹੋਰ ਤੇ ਹੋਰ ਅੱਜ ਰਜਬਾ ਮਾਛੀ ਵੀ ਸ਼ੇਰ ਹੋਇਆ-ਹੋਇਆ ਸੀ। ਦੇਖਿਆ ਕਿਵੇਂ ਕਚੀਚੀਆਂ ਵੱਟ-ਵੱਟ ਕੇ ਥਾਣੇਦਾਰ ਵੱਲ ਆਉਂਦਾ ਸੀ," ਕਿਸੇ ਹੋਰ ਨੇ ਕਿਹਾ।
''ਰੱਬ ਖ਼ੈਰ ਈ ਕਰੇ ਕੰਮ ਬਹੁਤ ਵੱਡਾ ਹੋ ਗਿਆ ਏ। ਲਾਹੌਰ ਤੱਕ ਤਾਰਾਂ ਖੜਕ ਜਾਣੀਆਂ ਨੇ। ਸਾਰੇ ਜ਼ਿਲੇ ਦੀ ਪੁਲਿਸ ਏਸ ਨੂੰ ਨੱਕ ਦਾ ਮਸਲਾ ਬਣਾ ਕੇ ਹਲਕੀ ਹੋ ਜਾਣੀ ਏ," ਗਫੋ ਸ਼ਾਹ ਫ਼ਿਕਰ ਦਾ ਵਿਖਾਲਾ ਕਰਦਿਆਂ ਕਿਹਾ।
''ਤੂੰ ਛੱਡ ਏਸ ਗੱਲ ਨੂੰ ਅੱਬਾ ਹਰ ਬੰਦੇ ਨੂੰ ਲਿਖਿਆ ਮਿਲਦਾ ਏ। ਜੋ ਰਾਤ ਕਬਰ ਵਿੱਚ ਆਉਣੀ ਏ ਉਹ ਤੇ ਆਉਣੀ ਈ ਆਉਣੀ ਏ। ਉਹਨੂੰ ਕੋਈ ਨਹੀਂ ਟਾਲ਼ ਸਕਦਾ। ਪਰ ਏਸ ਗੱਲ ਨੂੰ ਦੁਨੀਆ ਯਾਦ ਰੱਖੇਗੀ ਕਿ ਕਿਸੇ ਬੰਦੇ ਆਪਣੇ ਪਿਓ ਦੀ ਬੇਇੱਜ਼ਤੀ ਦਾ ਬਦਲਾ ਲਿਆ ਸੀ। ਪੁਲਿਸ ਦੀ ਜੋ ਜੰਞ ਅੱਜ ਅਸੀਂ ਚਾੜ੍ਹੀ ਏ ਨਾ ਪਹਿਲੇ ਕਿਸੇ ਚਾੜ੍ਹੀ ਹੋਣੀ ਏ ਤੇ ਨਾ ਈ ਅੱਗੇ ਕੋਈ ਚਾੜ੍ਹੇਗਾ। ਏਸ ਗੱਲ ਦੀ ਧੁੰਮ ਪੂਰੇ ਪੰਜਾਬ ਵਿੱਚ ਪਏਗੀ ਤੇ ਤੂੰ ਦੇਖੀਂ ਪੂਰੇ ਦੇਸ ਦਾ ਵੱਡੇ ਤੋਂ ਵੱਡਾ ਸਾਹਣ ਡਾਕੂ ਤੇਰੇ ਪੁੱਤਰ ਦੇ ਪੈਰਾਂ ਵਿੱਚ ਆ ਕੇ ਬੈਠੇਗਾ," ਮਨ੍ਹੇ ਸ਼ਾਹ ਕਿਹਾ।
''ਉਹ ਤੇ ਠੀਕ ਏ ਤੋਂ ਪੁੱਤਰ ਹੋਣ ਦਾ ਹੱਕ ਅਦਾ ਕਰ ਦਿੱਤਾ ਏ ਤੇ ਮੇਰਾ ਸਿਰ ਫ਼ਖ਼ਰ ਨਾਲ਼ ਉੱਚਾ ਕਰ ਦਿੱਤਾ ਈ ਪਰ ਮੈਨੂੰ ਤੇਰੀ ਮਾਂ ਦੀ

 
<< Start < Prev 1 2 3 Next > End >>

Results 1 - 31 of 73
 

Advertisement

Advertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Ajitweekly.com Programming and Design :: Mehra Media