tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਅਪਰਾਧ ਕਥਾ
ਅਪਰਾਧ ਕਥਾ
ਝੂਠੇ ਪ੍ਰੇਮੀ ਨੇ ਹੀ ਕਰ ਦਿੱਤਾ ਪ੍ਰੋਮਿਕਾ ਦਾ ਅੰਤ PRINT ਈ ਮੇਲ
Thursday, 09 September 2010

ਵੈਸੇ ਤਾਂ ਰਵਿੰਦਰ ਜੈਸਵਾਲ ਅਲੀਗੜ੍ਹ ਦੇ ਰਹਿਣ ਵਾਲੇ ਹਨ, ਪਰ ਨੌਕਰੀ ਦੇ ਕਾਰਨ ਕਾਨ੍ਹਪੁਰ ਦੇ ਫੈਜਲਗੰਜ ਵਿਚ ਆ ਵੱਸੇ ਸਨ। ਉਹ ਰੇਲਵੇ ਵਿਚ ਸੀਨੀਅਰ ਟੈਕਨੀਸ਼ੀਅਨ ਦੇ ਅਹੁਦੇ ਤੇ ਕੰਮ ਕਰਦੇ ਹਨ। ਰਵਿੰਦਰ ਜੈਸਵਾਲ ਦੇ ਪਰਿਵਾਰ ਵਿਚ ਪਤਨੀ ਸੁਸ਼ਮਾ, ਤਿੰਨ ਲੜਕੀਆਂ ਅਤੇ ਇਥ ਲੜਕਾ ਅਭਿਸ਼ੇਕ ਹੈ। ਘਰ ਵਿਚ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਸੋ, ਉਹਨਾਂ ਨੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਨਾਲ ਪਰਵਰਿਸ਼ ਵੀ ਚੰਗੀ ਕੀਤੀ ਸੀ।
ਰਵਿੰਦਰ ਜੈਸਵਾਲ ਦੀ ਵੱਡੀ ਲੜਕੀ ਕੁਮਕੁਮ ਦਾ ਵਿਆਹ ਹੋ ਚੁੱਕਾ ਸੀ। ਉਹ ਆਪਣੇ ਸਹੁਰੇ ਘਰੇ ਸੁਖੀ ਜ਼ਿੰਦਗੀ ਗੁਜ਼ਾਰ ਰਹੀ ਸੀ। ਦੂਜੇ ਨੰਬਰ ਤੇ ਮੋਨਿਕਾ ਸੀ। ਮੋਨਿਕਾ ਜੈਸਵਾਲ ਅੱਜਕਲ੍ਹ ਗੁੜਗਾਉਂ ਦੇ ਮਸ਼ਹੂਰ ਇੰਟਰਨੈਸ਼ਨਲ ਕਾਲ ਸੈਂਟਰ ਵਿਚ ਐਗਜ਼ੀਕਿਊਟਵ ਦੇ ਅਹੁਦੇ ਤੇ ਕੰਮ ਕਰਦੀ ਸੀ। ਮੋਨਿਕਾ ਦਿੱਲੀ ਦੇ ਮਦਨਗੀਰ ਇਲਾਕੇ ਦੇ ਮਕਾਨ ਨੰ: ਐਫ-169 ਦੇ ਗ੍ਰਾਊਂਡ ਫਲੋਰ 'ਤੇ ਕਿਰਾਏ ਉਤੇ ਇਕੱਲੀ ਰਹਿੰਦੀ ਸੀ। ਜਦਕਿ ਮੋਨਿਕਾ ਤੋਂ ਛੋਟੀ ਮਹਿਕ ਅਤੇ ਅਭਿਸ਼ੇਕ ਫੈਜ਼ਲਗੰਜ ਵਿਚ ਹੀ ਰਹਿੰਦੇ ਸਨ।
ਸ਼ਾਮ ਦਾ ਵਕਤ ਸੀ। ਰਵਿੰਦਰ ਜੈਸਵਾਲ ਅਤੇ ਉਸਦੀ ਪਤਨੀ ਸੁਸ਼ਮਾ ਡ੍ਰਾਇੰਗਰੂਮ ਵਿਚ ਬੈਠ ਕੇ ਗੱਲਬਾਤ ਕਰ ਰਹੇ ਸਨ। ਅਚਾਨਕ ਰਵਿੰਦਰ ਜੈਸਵਾਲ ਨੂੰ ਬੇਟੀ ਮੋਨਿਕਾ ਦੀ ਯਾਦ ਆਈ, ਤਾਂ ਉਹ ਪਤਨੀ ਸੁਸ਼ਮਾ ਨੂੰ ਬੋਲੇ, ਸੁਸ਼ਮਾ, ਮੋਨਿਕਾ ਨੂੰ ਫੋਨ ਕਰਕੇ ਪੁੱਛੋ ਕਿ ਉਹ 12 ਜੂਨ ਨੂੰ ਕਿਹੜੀ ਟ੍ਰੇਨ ਰਾਹੀਂ ਇੱਥੇ ਆ ਰਹੀ ਹੈ।
ਪਤੀ ਦੀ ਗੱਲ ਸੁਣ ਕੇ ਸੁਸ਼ਮਾ ਨੇ ਆਪਣੇ ਮੋਬਾਇਲ ਤੇ ਮੋਨਿਕਾ ਦਾ ਨੰਬਰ ਮਿਲਾਇਆ ਤਾਂ ਦੂਜੇ ਪਾਸੇ ਮੋਨਿਕਾ ਨੇ ਫੌਰਨ ਫੋਨ ਰਿਸੀਵ ਕਰ ਲਿਆ, ਹੈਲੋ ਮੰਮੀ, ਨਮਸਤੇ। ਤੁਸੀਂ ਕਿਹੋ ਜਿਹੀ ਹੋ? ਮੋਨਿਕਾ ਦਾ ਖੜਕਦਾ ਹੋਇਆ ਸੁਰ ਆਇਆ।
ਖੁਸ਼ ਰਹੋ ਬੇਟੀ। ਮੈਂ ਅਤੇ ਤੁਹਾਡੇ ਪਾਪਾ ਠੀਕ ਹੋ। ਤੂੰ ਦੱਸ ਬੇਟੀ,

 
ਅੱਗੇ ਹੋਰ ਵੀ ਹੈ...
<< Start < Prev 1 2 3 4 5 Next > End >>

Results 1 - 21 of 102
 

Advertisement

Advertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Ajitweekly.com Programming and Design :: Mehra Media