|
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 601 |
|
|
|
Thursday, 02 September 2010 |
|
''ਨਿਆਂਕਾਰੀ ਵਿਅਕਤੀ ਲੋਕਾਂ ਦੇ ਦਿਲਾਂ ਦੇ ਕਰੀਬ ਰਹਿੰਦੈ, ਪਰ ਦਇਆਵਾਨ ਰੱਬ ਦੇ ਦਿਲ ਦੇ ਨਜ਼ਦੀਕ।" ਖ਼ਲੀਲ ਜਿਬਰਾਨ ਦੇ ਇਹ ਲਫ਼ਜ਼ ਅੱਜ ਵੀ ਉਨੇ ਹੀ ਸਾਰਥਕ ਹਨ ਜਿੰਨੇ ਉਸ ਵੇਲੇ ਸਨ। ਨਿਆਂ ਸਾਡੇ ਵਿੱਚ ਜੋਸ਼ ਭਰਦੈ। ਅਸੀਂ ਇਸ ਨੂੰ ਹਾਸਿਲ ਕਰਨ ਲਈ ਜਤਨ ਕਰਦੇ ਹਾਂ, ਘਾਲਣਾ ਘਾਲਦੇ ਹਾਂ, ਸੰਘਰਸ਼ ਕਰਦੇ ਹਾਂ। ਅਸੀਂ ਇਸ ਦੀ ਲਾਲਸਾ ਕਰਦੇ ਹਾਂ, ਇਸ ਲਈ ਤਰਸਦੇ ਹਾਂ, ਇਸ ਲਈ ਤਰਲੇ ਪਾਉਂਦੇ ਹਾਂ। ਪਰ, ਦਇਆ ਬਾਰੇ ਅਸੀਂ ਕਦੇ ਬਹੁਤਾ ਨਹੀਂ ਸੋਚਦੇ। ਇਸ ਦਾ ਵਿਚਾਰ ਸਾਨੂੰ ਕਦੇ ਗੁਦਗੁਦਾਉਂਦਾ ਨਹੀਂ, ਉਤਸੁਕ ਨਹੀਂ ਕਰਦਾ। ਸਾਨੂੰ ਲੱਗਦੈ ਕਿ ਕੁਝ ਲੋਕਾਂ ਨੂੰ ਉਹੀ ਮਿਲਦੈ ਜਿਸ ਦੇ ਉਹ ਹੱਕਦਾਰ ਹੁੰਦੇ ਨੇ। ਸਾਨੂੰ ਲੱਗਦਾ ਹੀ ਨਹੀਂ ਕਿ ਅਸੀਂ ਕਿਸੇ ਨੂੰ ਮੁਆਫ਼ ਕਰਨ ਦੇ ਕਾਬਿਲ ਹੋ ਸਕਦੇ ਹਾਂ ਜਾਂ ਅਸੀਂ ਇਹ ਸਮਝਦੇ ਹੀ ਨਹੀਂ ਕਿ ਇਸ ਕਾਬਲੀਅਤ ਨੂੰ ਆਪਣੇ ਅੰਦਰ ਟਟੋਲਣਾ ਵੀ ਸਾਡਾ ਫ਼ਰਜ਼ ਬਣਦੈ। ਪਰ ਸਾਡੇ ਸਾਰਿਆਂ ਵਿੱਚ ਹੀ ਇੱਕ ਰੂਹਾਨੀ ਚਿਣਗ ਵੱਸਦੀ ਹੈ। ਸਾਡਾ ਆਪਣੇ ਪ੍ਰਤੀ, ਆਪਣੇ ਆਲੇ-ਦੁਆਲੇ ਵੱਸਦੇ ਲੋਕਾਂ ਪ੍ਰਤੀ... ਤੇ ਜਿਸ ਨੇ ਵੀ ਸਾਨੂੰ ਇਸ ਧਰਤੀ 'ਤੇ ਭੇਜਿਆ ਹੈ ਉਸ ਪ੍ਰਤੀ ਇਹ ਫ਼ਰਜ਼ ਬਣਦੈ ਕਿ
|