tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਇਤਿਹਾਸ ਦੀ ਡਾਕ
ਇਤਿਹਾਸ ਦੀ ਡਾਕ
ਇਤਿਹਾਸਕ ਪੱਤਰ PRINT ਈ ਮੇਲ
Thursday, 28 May 2009

ਲਾਰਡ ਵੇਵਲ ਦਾ ਲਿਓਪੋਲਡ ਨੂੰ ਖਤ
ਇਹ ਖ਼ਤ ਵਾਈਸ ਰਾਏ ਲਾਰਡ ਵੇਵਲ, ਜੋ ਉਸ ਸਮੇਂ ਭਾਰਤ ਦੇ ਸਟੇਟ ਸਕੱਤਰ ਸਨ, ਨੇ ਲਿਓਪੋਲਡ ਐਮਰੀ ਨੂੰ ਲਿਖਿਆ। ਇਸ ਵਿਚ ਉਨ੍ਹਾਂ ਨੇ ਗਾਂਧੀ ਅਤੇ ਜਿਨਾਹ ਦਰਮਿਆਨ ਮੁਸਲਿਮ ਲੀਗ ਦੀ ਪਾਕਿਸਤਾਨ ਦੀ ਮੰਗ 'ਤੇ ਆਧਾਰਿਤ ਗੱਲਬਾਤ ਟੁੱਟ ਜਾਣ 'ਤੇ ਚਿੰਤਾ ਪ੍ਰਗਟਾਈ। 1943 ਵਿਚ ਪੇਸ਼ ਕੀਤੇ ਗਏ ਰਾਜਗੋਪਾਲਾਚਾਰੀ ਫਾਰਮੂਲੇ 'ਚ ਕਿਹਾ ਗਿਆ ਸੀ ਕਿ ਮੁਸਲਿਮ ਲੀਗ ਆਜ਼ਾਦੀ ਲਈ ਭਾਰਤ ਦੀ ਮੰਗ ਦੀ ਹਮਾਇਤ ਕਰੇਗਾ ਅਤੇ ਆਰਜੀ ਸਰਕਾਰ ਬਣਾਉਣ ਵਿਚ ਕਾਂਗਰਸ ਨਾਲ ਸਹਿਯੋਗ ਕਰੇਗੀ।

ਸਤਿਕਾਰਯੋਗ ਐਲ ਐਸ ਐਮਰੀ ਨੂੰ,

ਵਾਇਸਰਾਏ ਨਿਵਾਸ,
ਨਵੀਂ ਦਿੱਲੀ,
ਅਕਤੂਬਰ 3, 1944
 ਆਮ ਸਿਆਸੀ ਹਾਲਤ 'ਚ ਵਿਗਾੜ ਦਾ ਜੋ ਅਸਰ ਹੋਵੇਗਾ, ਉਸ ਬਾਰੇ ਮੈਂ ਤੁਹਾਨੂੰ ਕੁਝ ਦਿਨ ਤੱਕ ਨਹੀਂ ਦੱਸ ਸਕਾਂਗਾ। ਪਰ ਗਾਂਧੀ ਅਤੇ ਜਿਨਾਹ ਦਰਮਿਆਨ ਮਤਭੇਦਾਂ ਅਤੇ ਉਨ੍ਹਾਂ ਵਿਚਾਲੇ ਗੱਲਬਾਤ ਦੇ ਬੇਸਿੱਟਾ ਰਹਿਣ ਬਾਰੇ ਮੇਰੀ ਪ੍ਰਤੀਕਿਰਿਆ ਹੇਠ ਲਿਖੇ ਅਨੁਸਾਰ ਹੈ -
 ਜਿਨਾਹ ਨੇ ਦੀ ਸੋਚ 'ਦੋ ਦੇਸ਼ਾਂ' ਦੇ ਸਿਧਾਂਤ 'ਤੇ ਆਧਾਰਿਤ ਹੈ, ਜਿਸ ਅਨੁਸਾਰ ਭਾਰਤ ਵਿਚਲੇ ਮੁਸਲਮਾਨ ਅਤੇ ਹਿੰਦੂ ਭਾਵੇਂ ਪੂਰੇ ਦੇਸ਼ ਵਿਚ ਫੈਲੇ ਹੋਏ ਹਨ, ਪਰ ਉਹ ਇਕ ਦੂਜੇ ਲਈ ਓਪਰੇ ਹਨ। ਉਸ ਨੇ ਗਾਂਧੀ 'ਤੇ ਇਹ ਸਿਧਾਂਤ ਅਤੇ ਮੁਸਲਿਮ ਲੀਗ ਦੇ 1940 ਵਾਲੇ ਮਤੇ ਨੂੰ ਮਨਜ਼ੂਰ ਕਰਨ ਲਈ ਦਬਾਅ ਪਾਇਆ। ਜਿਨਾਹ ਇਸ ਮਤੇ ਨੂੰ ਆਪਣੇ ਸਿਧਾਂਤ ਦਾ ਪ੍ਰਗਟਾਵਾ ਮੰਨਦਾ ਸੀ। ਉਸ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਉਸ ਦੀਆਂ ਖੁਦਮੁਖਤਾਰ ਮੁਸਲਿਮ ਰਿਆਸਤਾਂ ਦਾ ਗਠਨ ਮੂਲ ਰੂਪ ਵਿਚ ਉਨ੍ਹਾਂ ਬਰਤਾਨਵੀ ਭਾਰਤੀ ਸੂਬਿਆਂ ਨੂੰ ਮਿਲਾ ਕੇ ਹੋਵੇ, ਜਿਨ੍ਹਾਂ ਨੂੰ ਮੁਸਲਿਮ ਖੇਤਰ ਵਾਲੇ ਸੂਬੇ ਮੰਨਿਆ ਜਾਂਦਾ ਹੈ। ਇਨ੍ਹਾਂ ਖੇਤਰਾਂ 'ਚ ਸਵੈ-ਨਿਰਣੇ ਅਤੇ ਵੱਖਰੀ ਖੁਦਮੁਖਤਾਰੀ ਦੇ ਅਧਿਕਾਰ ਦੀ ਵਰਤੋਂ ਸਿਰਫ ਮੁਸਲਿਮ ਨਾਗਰਿਕਾਂ ਨੂੰ ਹੀ ਕਰਨ ਦਿੱਤੀ ਜਾਣੀ ਚਾਹੀਦੀ ਹੈ। ਜਿਨਾਹ ਨੇ ਆਰਥਿਕ ਸਥਿਰਤਾ ਅਤੇ ਘੱਟ ਗਿਣਤੀਆਂ ਦੀ ਹੋਣੀ ਵਰਗੇ ਮੁਸ਼ਕਲ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਗਾਂਧੀ ਨੂੰ ਕਿਹਾ ਕਿ ਉਹ ਬਰਤਾਨੀਆ ਦੀ ਭਾਰਤੀ ਸਰਕਾਰ ਨਾਲ ਗੱਲ ਕਰ ਰਿਹਾ ਹੈ ਅਤੇ ਭਾਰਤੀ ਸੂਬਿਆਂ ਬਾਰੇ ਵਿਚਾਰ ਨਹੀਂ ਕਰ ਰਿਹਾ। ਦੋ ਦੇਸ਼ਾਂ ਦੇ ਸਿਧਾਂਤ 'ਤੇ ਗੱਲ ਕਰਦਿਆਂ ਆਜ਼ਾਦੀ ਪ੍ਰਾਪਤ ਕਰਨ ਲਈ ਮੁਸਲਮਾਨਾਂ ਅਤੇ ਹਿੰਦੂਆਂ ਵਿਚਾਲੇ ਕਿਸੇ ਵੀ ਤਰ੍ਹਾਂ ਦੀ ਭਾਈਵਾਲੀ ਜਾਂ ਮੁਸਲਮਾਨਾਂ ਦੀ ਮੰਗ ਨੂੰ ਪੂਰਾ ਕਰਨ ਤੋਂ ਪਹਿਲਾਂ ਕਿਸੇ ਆਰਜ਼ੀ ਸਰਕਾਰ ਲਈ ਉਹ ਸਹਿਮਤ ਨਹੀਂ ਹੋ ਸਕਿਆ।
 ਗਾਂਧੀ ਨੇ ਰਾਜਾਗੋਪਾਲਾਚਾਰੀ ਫਾਰਮੂਲੇ ਦਾ ਸੁਝਾਅ ਪੇਸ਼ ਕੀਤਾ ਪਰ ਉਸ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਅਸਲ ਵਿਚ ਉਹ ਇਸ ਫਾਰਮੂਲੇ 'ਚ ਵਿਸ਼ਵਾਸ ਨਹੀਂ ਕਰਦਾ। ਉਹ ਸੰਯੁਕਤ ਭਾਰਤ ਦੇ ਮੁਸਲਮਾਨਾਂ ਲਈ ਸਵੈ-ਨਿਰਣੇ ਵਰਗਾ ਕੋਈ ਫਾਰਮੂਲਾ ਚਾਹੁੰਦਾ ਸੀ। ਉਸ ਦਾ ਫੌਰੀ ਟੀਚਾ ਇਕ ਆਰਜ਼ੀ ਸਰਕਾਰ ਦੀ ਵਿਵਸਥਾ ਕਰਨੀ ਸੀ, ਜਿਹੜੀ ਕਿ ਵਰਤਮਾਨ ਕੇਂਦਰੀ ਅਸੈਂਬਲੀ ਜਾਂ ਚੁਣੀ ਨਵੀਂ ਅਸੈਂਬਲੀ ਪ੍ਰਤੀ ਜਵਾਬਦੇਹ ਹੁੰਦੀ।
 ਸੰਖੇਪ ਵਿਚ, ਗੱਲਬਾਤ ਇਸ ਕਰਕੇ ਟੁੱਟੀ ਕਿਉਂਕਿ ਗਾਂਧੀ ਅਤੇ ਜਿਨਾਹ ਦਰਮਿਆਨ ਪਾਕਿਸਤਾਨ ਦੇ ਸਰੂਪ ਅਤੇ ਗੁੰਜਾਇਸ਼ ਪ੍ਰਤੀ ਮਤਭੇਦ ਪੈਦਾ ਹੋ ਗਏ ਸਨ। ਜਿਨਾਹ ਪਾਕਿਸਤਾਨ ਪਹਿਲਾਂ ਅਤੇ ਆਜ਼ਾਦੀ ਬਾਅਦ ਵਿਚ ਚਾਹੁੰਦਾ ਸੀ, ਜਦੋਂਕਿ ਗਾਂਧੀ ਚਾਹੁੰਦੇ ਸਨ ਕਿ ਆਜ਼ਾਦੀ ਪਹਿਲਾਂ ਹਾਸਲ ਕੀਤੀ ਜਾਵੇ ਅਤੇ ਉਸ ਤੋਂ ਬਾਅਦ ਆਰਜ਼ੀ ਸਰਕਾਰ, ਜਿਸ ਵਿਚ ਹਿੰਦੂਟਾਂ ਦਾ ਦਬਦਬਾ ਸੀ, ਉਨ੍ਹਾਂ ਨੂੰ ਸਵੈ-ਨਿਰਣੇ ਦਾ ਅਧਿਕਾਰ ਦੇਵੇ।
 ਇਹ ਯਕੀਨ ਕਰਨਾ ਮੁਸ਼ਕਿਲ ਹੈ ਕਿ ਜਿਨਾਹ ਆਪਣੀਆਂ ਗਲਤੀਆਂ ਦੇ ਬਾਵਜੂਦ ਬੇਹੱਦ ਅਕਲਮੰਦ ਵਿਅਕਤੀ ਹੈ ਅਤੇ ਉਹ 'ਦੋ ਦੇਸ਼ਾਂ' ਦੇ ਸਿਧਾਂਤ ਪ੍ਰਤੀ ਗੰਭੀਰ ਹੈ। ਮੁਸ਼ਕਿਲ ਸਵਾਲਾਂ ਦਾ ਜਵਾਬ ਦੇਣ ਤੋਂ ਉਸ ਦਾ ਇਨਕਾਰ ਦਰਸਾਉਂਦਾ ਹੈ ਕਿ ਉਸ ਨੇ ਪਾਕਿਸਤਾਨ ਦੀਆਂ ਉਲਝਣਾਂ ਬਾਰੇ ਨਹੀਂ ਸੋਚਿਆ ਜਾਂ ਉਹ ਇਨ੍ਹਾਂ ਪ੍ਰਤੀ ਆਪਣੇ ਵਿਚਾਰ ਪ੍ਰਗਟ ਨਹੀਂ ਕਰਨਾ ਚਾਹੁੰਦਾ। ਮਿਸਾਲ ਵਜੋਂ ਉੱਤਰ-ਪੂਰਬੀ ਸੂਬਾ ਕਲਕੱਤੇ ਤੋਂ ਬਿਨਾਂ ਬਹੁਤ ਹੀ ਛੋਟਾ ਖੇਤਰ ਰਹਿ ਜਾਂਦਾ ਹੈ ਅਤੇ ਕਲਕੱਤਾ ਮੁੱਖ ਹਿੰਦੂ ਸ਼ਹਿਰ ਹੈ। ਦੂਜੇ ਪਾਸੇ ਗਾਂਧੀ ਪ੍ਰਤੀ ਜਿਨਾਹ ਦਾ ਸ਼ੱਕ ਤਰਕਸੰਗਤ ਹੈ। ਗਾਂਧੀ ਦਾ ਆਦਰਸ਼ ਸੰਯੁਕਤ ਭਾਰਤ ਹੈ। ਉਹ ਇਸ ਵਿਚਾਰ ਦਾ ਪ੍ਰਗਟਾਵਾ ਨਾ ਕਰਨ ਪ੍ਰਤੀ ਸੁਚੇਤ ਹਨ। ਇਸ ਆਦਰਸ਼ ਭਾਰਤ ਵਿਚ ਹਿੰਦੂਆਂ ਨੂੰ ਪੂਰੀ ਖੁੱਲ੍ਹ ਹੋਵੇਗੀ ਅਤੇ ਉਹ ਮੁਸਲਮਾਨਾਂ 'ਤੇ ਹਾਵੀ ਰਹਿਣਗੇ। ਜਿਨਾਹ ਉਸ ਚੀਜ਼ਲਈ ਬਹਿਸ ਕਰ ਰਿਹਾ ਸੀ, ਜਿਸ ਬਾਰੇ ਉਸ ਨੇ ਡੂੰਘਾਈ 'ਚ ਨਹੀਂ ਸੋਚਿਆ ਅਤੇ ਗਾਂਘੀ ਇਸ ਜਵਾਬ 'ਚ ਅਜਿਹੀਆਂ ਤਜਵੀਜ਼ਾਂ ਦੇ ਰਿਹਾ ਸੀ, ਜਿਨ੍ਹਾਂ ਵਿਚ ਉਸ ਦਾ ਵਿਸ਼ਵਾਸ ਨਹੀਂ ਸੀ।
-ਵੇਵਲ

 
ਇਤਿਹਾਸਕ ਪੱਤਰ PRINT ਈ ਮੇਲ
Thursday, 21 May 2009

ਟੇਸਲਾ ਦਾ ਦ ਨਿਊਯਾਰਕ ਵਰਲਡ ਨੂੰ ਖ਼ਤ
ਸਰਬੀਆਈ-ਅਮਰੀਕੀ ਈਜਾਦਕਾਰ ਅਤੇ ਖੋਜਕਾਰ ਜਿਨ੍ਹਾਂ ਨੇ ਦਿਸ਼ਾ ਬਦਲਦੀ ਬਿਜਲੀਧਾਰਾ ਵਾਲੀ ਬਹੁਤੀ ਮਸ਼ੀਨਰੀ ਦੇ ਆਧਾਰ ਮੰਨੇ ਜਾਂਦੇ ਘੁੰਮਦੇ ਚੁੰਬਕੀ ਖੇਤਰ ਦੀ ਕਾਢ ਕੱਢੀ, ਨਿਰੋਲਾ ਤੇਸਲਾ 1884 'ਚ ਅਮਰੀਕਾ ਆ ਕੇ ਵਸ ਗਏ। ਇਥੇ ਉਨ੍ਹਾਂ ਆਪਣੇ ਸਿਸਟਮ ਨੂੰ ਵਰਤਣ ਦੇ ਅਧਿਕਾਰ ਅਗਲੇ ਵਰ੍ਹੇ ਜਾਰਜ ਵੈਸਟਿੰਗਹਾਊਸ ਨੂੰ ਸੌਂਪ ਦਿੱਤੇ।
 1891 ਵਿਚ ਉਨ੍ਹਾਂ ਟੇਸਲਾ ਤਾਰ ਦੀ ਕਾਢ ਕੱਢੀ ਜਿਹੜੀ ਰੇਡੀਓ ਤਕਨਾਲੋਜੀ'ਚ ਵੱਡੀ ਪੱਧਰ 'ਤੇ ਵਰਤੀ ਜਾਂਦੀ ਹੈ। 20ਵੀਂ ਸਦੀ ਦੇ ਸ਼ੁਰੂ 'ਚ ਮਰਕੋਨੀ ਅਤੇ ਥਾਮਸ ਐਡੀਸਨ ਨਾਲ ਉਨ੍ਹਾਂ ਦੀ ਦੁਸ਼ਮਣੀ ਅਮਰੀਕੀ ਵਿਦਵਾਨਾਂ ਲਈ ਮਨੋਰੰਜਨ ਦਾ ਵਧੀਆ ਸਰੋਤ ਬਣੀ ਰਹੇ। ਇਹ ਚਿੱਠੀ ਅਜਿਹੀ ਹੀ ਇਕ ਮਿਸਾਲ ਹੈ।

ਸੰਪਾਦਕੀ, ਦ ਨਿਊਯਾਰਕ ਵਰਲਡ
ਨਿਊਯਾਰਕ,
ਅਪ੍ਰੈਲ 11
 28 ਮਾਰਚ ਵਾਲੇ ਸੰਪਾਦਕੀ ਨੇ ਤੁਹਾਡੇ ਪਾਠਕਾਂ ਦੇ ਮਨਾਂ 'ਚ ਡਰ ਦੀ ਭਾਵਨਾ ਪੈਦਾ ਕਰ ਦਿੱਤੀ ਹੋਵੇਗੀ। ਨਿਰਸੰਦੇਹ ਮਰਕੌਨੀ ਲੋਕਾਂ ਨੂੰ ਹੈਰਾਨ ਕਰੇ ਬਿਨਾਂ ਨਾ ਰਹਿ ਸਕਿਆ ਪਰ ਯਕੀਨਨ ਇਹ ਉਸ ਦੀ ਗਲਤੀ ਸੀ ਕਿ ਉਸ ਨੇ ਅਜਿਹੇ ਨਾਜ਼ੁਕ ਸਮੇਂ ਇਸ ਬਿਆਨ ਨਾਲ ਅਮਰੀਕਾ ਦੀ ਜਲ ਸੈਨਾ ਨੂੰ ਭੈਅ-ਭੀਤ ਕਰ ਦਿੱਤਾ ਕਿ ਉਹ ਬਿਜਲੀ ਨਾਲ ਚਲਦੇ ਜੰਗੀ ਜਹਾਜ਼ਾਂ ਦਾ ਅੱਗੇ ਵਧਣਾ ਰੋਕ ਸਕਦਾ ਹੈ। ਇਸ ਸੋਚ ਨੇ ਮੈਨੂੰ ਥੋੜ੍ਹਾ ਚਿੰਤਤ ਕਰ ਦਿੱਤਾ ਸੀ ਕਿ ਮੇਰੀਆਂ ਖੂਬਸੂਰਤ ਇੰਡਕਸ਼ਨ ਮੋਟਰਾਂ ਨੂੰ ਇੰਜ ਸੌਖਿਆਂ ਹੀ ਡੇਵੀ ਜੋਨਸ ਦੇ ਲਾਕਰ 'ਚ ਭੇਜਿਆ ਜਾ ਸਕਦਾਹੈ। ਪਰ ਬਾਅਦ ਵਿਚ ਮੈਂ ਥੋੜ੍ਹੇ ਜਿਹੇ ਹਿਸਾਬ ਕਿਤਾਬ ਨਾਲ ਖੁਦ ਨੂੰ ਸੰਤੁਸ਼ਟ ਕਰ ਲਿਆ ਕਿ ਭੇਜੀ ਗਈ ਵੱਧ ਤੋਂ ਵੱਧ ਬਿਜਲੀ 'ਮਾਊਸ ਪਾਵਰ' ਦੇ ਇਕ ਮਿਲੀਅਨ ਤੋਂ ਵੱਧ ਨਹੀਂ ਸੀ।
 ਇਸ ਤਰ੍ਹਾਂ ਦੀ ਕਾਰਗੁਜ਼ਾਰੀ ਭੋਰਾ ਵੀ ਸ਼ਾਨਦਾਰ ਨਹੀਂ ਸੀ ਕਿਉਂਕਿ ਸਮੁੰਦਰੀ ਪਾਣੀ 'ਚ ਜ਼ਮੀਨ ਦੀ ਪ੍ਰਤੀਰੋਧਕ ਸ਼ਕਤੀ ਦਾ ਪੰਜ ਸੌ ਗੁਣਾਂ ਹੈ ਅਤੇ ਆਸੇ-ਪਾਸੇ ਕੋਈ ਉੱਚੀ ਚੀਜ਼ ਨਹੀਂ ਸੀ। ਇਸ ਤਰ੍ਹਾਂ ਪਲਾਂਟ ਦਾ ਆਕਾਰ ਘਟਾਉਂਦਿਆਂ ਮਰਕੌਨੀ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਕੁਝ ਹਾਸਲ ਨਹੀਂ ਹੋਇਆ। ਹਾਸਲ ਕੀਤੀ ਬੇਹੱਦ ਘੱਟ ਬਿਜਲੀ ਧਾਰਾ ਨੂੰ ਸ਼ਕਤੀਸ਼ਾਲੀ ਬਣਾਇਆ ਗਿਆ ਤੇ ਵਾਰ-ਵਾਰ ਅੱਗੇ ਭੇਜਿਆ ਗਿਆ। ਨਿਯਮ ਮੁਤਾਬਕ ਤਿੰਨ ਇਲੈਕਟ੍ਰੋਡ ਵਾਲੀਆਂ ਟਿਊਬਾਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਉਹ ਢੰਗ ਵਰਤਿਆ ਜਾਂਦਾ ਹੈ, ਜਿਸ ਬਾਰੇ ਮੈਂ 1893 'ਚ ਫਰੈਂਕਲਿਨ ਇੰਸਟੀਚਿਊਟ ਅਤੇ ਨੈਸ਼ਨਲ ਇਲੈਕਟ੍ਰਿਕ ਲਾਈਟ ਐਸੋਸੀਏਸ਼ਨ 'ਚ ਆਪਣੇ ਤਜਰਬੇ ਦੇ ਆਧਾਰ 'ਤੇ ਦਿੱਤੇ ਭਾਸ਼ਣਾਂ 'ਚ ਦੱਸਿਆ ਸੀ। ਇਸੇ ਸਿਧਾਂਤ ਦੇ ਆਧਾਰ 'ਤੇ ਬਣਾਈਆਂ ਗਈਆਂ ਆਧੁਨਿਕ ਟਿਊਬਾਂ ਕਮਾਲ ਦੀਆਂ ਕਿਰਤਾਂ ਹਨ ਪਰ ਇਹ ਘੱਟ ਸੰਵੇਦਨਸ਼ੀਲ ਹਨ ਕਿਉਂਕਿਇਹ ਸਿਰਫ਼ ਬਹੁਤ ਘੱਟ ਵੋਲਟੇਜ਼ ਲਈ ਢੁਕਵੀਆਂ ਹਨ। ਉਸ ਚਲਾਕ ਇਤਾਲਵੀ ਨੇ ਆਪਣੇ ਉਪਕਰਨ ਦਾ ਵੇਰਵਾ ਨਹੀਂ ਦਿੱਤਾ ਪਰਉਸ ਦੇ ਪਹਿਲੇ ਰਿਕਾਰਡਾਂ ਨੂੰ ਵੇਖਦਿਆਂ ਅਰਾਮ ਨਾਲ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਇਹ ਪੁਰਾਣਾ ਅਤੇ ਜਾਣਿਆ-ਪਛਾਣਿਆ ਹੈ। ਪਰ ਉਸ ਨੇ 'ਬੀਮ ਸਿਸਟਮ' ਦੀ ਹਾਸੋ-ਹੀਣੀ ਤਰਤੀਬ ਨੂੰ ਛੱਡ ਦਿੱਤਾ, ਜਿਸ ਬਾਰੇ ਉਸ ਨੇ ਦਾਅਵਾ ਕੀਤਾ ਸੀ ਕਿ ਇਹ 'ਅਪਾਰ ਸੰਭਾਵਨਾਵਾਂ' ਬਖ਼ਸ਼ਦੀ ਹੈ।
 ਤਿੰਨ ਵਰ੍ਹੇ ਪਹਿਲਾਂ ਕੀਤੇ ਇਸ ਪਹਿਲੇ ਐਲਾਨ ਬਾਬਤ ਤੁਹਾਡੇ ਹਵਾਲੇ ਨੇ ਮੇਰੇ ਅੰਦਰ ਨਾ-ਖੁਸ਼ਗਵਾਰ ਯਾਦਾਂ ਤਾਜ਼ਾਕਰ ਦਿੱਤੀਆਂ ਹਨ। ਲੋਕਾਂ ਲਈ ਅਟਲਾਂਟਿਕ ਤੋਂ ਪਾਰ ਕਮਜ਼ੋਰ ਵਾਇਰਲੈੱਸ ਸੰਕੇਤ ਭੇਜਣਾ ਲਗਭਗ ਚਮਤਕਾਰ ਵਾਂਗ ਸੀ। ਪਰ ਇਹ ਬਹੁਤ ਹੀ ਸ਼ਾਨਦਾਰ ਪ੍ਰਾਪਤੀ ਸੀ ਕਿਉਂਕਿ ਮੈਂ ਇਕ ਸਾਲ ਤੱਕ ਕੀਤੇ ਆਪਣੇ ਤਜਰਬੇ ਰਾਹੀਂ ਪਹਿਲਾਂ ਹੀ ਦਰਸਾ ਦਿੱਤਾ ਸੀ ਕਿ ਸ਼ਕਤੀਸ਼ਾਲੀ ਟਰਾਂਸਮੀਟਰ ਤੋਂ ਬਿਜਲੀ ਧਾਰਾ ਇਸ ਦੀ ਊਰਜਾ ਖਤਮ ਹੋਣ ਤੋਂ ਪਹਿਲਾਂ ਲੱਖਾਂ ਵਾਰ ਸਫ਼ਰ ਕਰ ਸਕਦੀ ਹੈ। ਪਰ ਇਹ ਮਹੱਤਵਹੀਣ ਹੈ। ਮੈਂ ਸਿਰਫ ਇਨ੍ਹਾਂ ਘਟਨਾਵਾਂ ਵੱਲ ਪਾਠਕਾਂ ਦਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਹਰਟਜ਼ ਯੰਤਰਾਂ ਨਾਲ ਕੀਤੇ ਤਜਰਬਿਆਂ ਤੋਂ ਕੁਝ ਸਮਾਂ ਬਾਅਦ ਸਰ ਵਿਲੀਅਮ ਪਰੀਜ਼, ਜੋ ਉਸ ਵੇਲੇ ਇੰਪੀਰੀਅਲ ਪੋਸਟ ਆਫਿਸ ਦਾ ਮੁਖੀ ਸੀ, ਨੇ ਮੈਨੂੰ ਇਕ ਚਿੱਠੀ ਲਿਖੀ, ਜਿਸ 'ਚ ਉਸ ਨੇ ਇਹ ਜਾਣਕਾਰੀ ਦਿੱਤੀ ਕਿ ਟੈਸਟਾਂ ਨੂੰ ਬੇਕਾਰ ਮੰਨਦਿਆਂ ਛੱਡ ਦਿੱਤਾਗਿਆ ਸੀ ਪਰ ਉਸ ਨੂੰ ਵਿਸ਼ਵਾਸ ਸੀ ਕਿ ਉਸ ਦੇ ਸਿਸਟਮ ਤੋਂ ਚੰਗੇ ਨਤੀਜੇ ਨਿਕਲ ਸਕਦੇ ਹਨ।
 ਬਾਅਦ ਵਿਚ ਉਨ੍ਹਾਂ ਐਲਾਨ ਕੀਤਾ ਕਿ ਐਟਲਾਂਟਿਕ ਤੋਂ ਪਾਰ ਤਾਰ ਰਹਿਤ ਸੰਚਾਰ ਅਸੰਭਵ ਸੀ ਕਿਉਂਕਿ ਦੋਹਾਂ ਮਹਾਂਦੀਪਾਂ ਦਰਮਿਆਨ ਕਈ ਮੀਲ ਉੱਚੀ ਪਾਣੀ ਦੀ ਕੰਧ ਸੀ ਤੇ ਇਸ ਕਰਕੇ ਕਿਰਨਾਂ ਇਧਰੋਂ ਉਧਰ ਨਹੀਂ ਜਾ ਸਕਦੀਆਂ ਸਨ ਪਰ ਬਾਅਦ 'ਚ ਹੋਈ ਪ੍ਰਗਤੀ ਨੇ ਦਰਸਾਇਆ ਕਿ ਉਸ ਨੇ ਹਮੇਸ਼ਾ ਹੀ ਮੇਰੇ ਸਿਸਟਮ ਨੂੰ ਚੋਰੀ-ਛਿਪੇ ਵਰਤਿਆ ਸੀ ਤੇ ਇਸ ਤਰ੍ਹਾਂ ਸੰਸਾਰ ਉਸ ਨੂੰ ਸੰਸਾਰ ਤੋਂ ਅਤੇ ਮੇਰੇ ਤੋਂ ਵੀ ਵਧਾਈਆਂ ਮਿਲੀਆਂ। ਪਰ ਇਸ ਤੋਂ ਬਹੁਤ ਸਮਾਂ ਬਾਅਦ ਉਸ ਨੇ ਇਹ ਗੱਲ ਪ੍ਰਵਾਨ ਕੀਤੀ।
ਨਿਕੋਲਾ ਟੇਸਲਾ

 
<< Start < Prev 1 2 3 4 5 6 Next > End >>

Results 1 - 7 of 38
 

Advertisement

Advertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Ajitweekly.com Programming and Design :: Mehra Media