tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਮੇਰੇ ਪੰਧ ਪੈਂਡੇ ਬਾਰੇ
ਮੇਰੇ ਪੰਧ ਪੈਂਡੇ ਬਾਰੇ
ਮੇਰੇ ਪੰਧ ਪੈਂਡੇ ਬਾਰੇ PRINT ਈ ਮੇਲ
Friday, 11 January 2008

 

ਲੇਖਕ: ਸੁਰਿੰਦਰ ਸਿੰਘ ਸੁੱਨੜ
ਛਾਪਕ: ਏਸ਼ੀਆ ਵਿਯਨਜ਼, ਲੁਧਿਆਣਾ
ਟਾਇਟਲ: ਜਨਮੇਜਾ ਜੌਹਲ

 


ਮੇਰੇ ਪੰਧ ਪੈਂਡੇ ਬਾਰੇ
1-ਸਾਡਾ ਚਰਿੱਤਰ
ਚਰਿੱਤਰ ਤਾਂ ਕਿਸੇ ਦਾ ਵੀ ਚਿਤਰਿਆ ਜਾ ਸਕਦਾ ਹੈ ਲੇਕਿਨ ਜੇ ਅਸੀਂ ਆਪਣਾ ਚਰਿੱਤਰ ਚਿਤਰਨਾ ਚਾਹੀਏ ਤਾਂ ਸ਼ਾਇਦ ਸਭ ਤੋਂ ਵਧੀਆ ਚਿਤਰ ਸਕਦੇ ਹਾਂ। ਮੈਂ ਆਪਣੀ ਜੀਵਨ ਕਹਾਣੀ ਵਿੱਚੋਂ ਜਿਸ ਤਰ੍ਹਾਂ ਦਾ ਹਾਂ, ਦੀਆਂ ਕੁੱਝ ਝਲਕੀਆਂ, ਕੁੱਝ ਮੇਰੇ ਨਿੱਜੀ ਵਿਚਾਰ ਤੇ ਕੁੱਝ ਕਵਿਤਾਵਾਂ ਮਿਲਾ ਕੇ 'ਮੰਜ਼ਿਲ ਨਾ ਮਿਲੀ' ਕਿਤਾਬ ਲਿਖੀ। ਮੇਰੇ ਦੋਸਤ ਮਿੱਤਰ ਕਹਿਣ ਲੱਗੇ ਕਿ ਮੰਜ਼ਿਲ ਤਾਂ ਤੈਨੂੰ ਮਿਲ ਗਈ ਹੈ, ਤੇਰੀ ਕਿਤਾਬ ਦਾ ਨਾਂ ਗ਼ਲਤ ਹੈ। ਮੇਰਾ ਇੱਕ ਮਿੱਤਰ ਮੁਖਤਿਆਰ ਦਾਈਆ ਨਵਾਂ ਸ਼ਹਿਰ ਐਸ. ਪੀ. ਲੱਗਿਆ ਹੋਇਆ ਹੈ। ਉਸ ਦੀ ਕਾਲ ਆਈ ਕਿ ਤੈਨੂੰ ਕੁੱਝ ਲੱਭਣ ਦੀ ਲੋੜ ਹੈ ਤਾਂ ਇੰਸਪੈਕਟਰ ਘੱਲਾਂ? ਜੀਵਨ ਦੇ ਕਈ ਤਲਖ਼ ਤਜਰਬੇ, ਮੇਰੇ ਜੀਵਨ ਦੇ ਕਈ ਅਜੀਬ ਮੋੜ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ, ਨੂੰ ਸਾਂਝੇ ਕਰਨ ਨੂੰ ਮਨ ਕਰਦਾ ਹੈ। ਪਰਮਾਤਮਾ ਦੀ ਬਣਾਈ ਹੋਈ ਇਸ ਦੁਨੀਆ ਨੇ ਮੈਨੂੰ ਕੀ ਕੁੱਝ ਸਿਖਾਇਆ ਜਾਂ ਇਵੇਂ ਕਹੋ ਕਿ ਕੀ ਮੈਂ ਕੁੱਝ ਸਿੱਖਣ ਦੇ ਸਮਰੱਥ ਸਾਂ? ਉਸ ਸਮਰੱਥਾ ਦੇ ਬਾਰੇ ਗੱਲਾਂ ਕਰਨ ਨੂੰ ਜੀਅ ਕਰਦਾ ਹੈ।
ਜੀਵਨ ਦੇ ਰਹੱਸ ਨੂੰ ਮਜਬੂਰੀਆਂ, ਕਮਜ਼ੋਰੀਆਂ ਤੇ ਯੋਗਤਾਵਾਂ ਦੇ ਆਧਾਰ ਤੇ ਆਪਣੇ ਜੀਵਨ ਦੀਆਂ ਮਿਸਾਲਾਂ ਦੇ ਕੇ ਆਪਣੇ ਭੇਦ ਖੋਲ੍ਹਣ ਨੂੰ ਦਿਲ ਕਰਦਾ ਹੈ। ਹੋ ਸਕਦਾ ਕਿਸੇ ਪਾਠਕ ਨੂੰ ਮੇਰੀਆਂ ਡੰਡੀਆਂ, ਰਾਹਾਂ, ਖਹਿੜਿਆਂ 'ਚੋਂ ਕੁੱਝ ਐਸਾ ਵੀ ਮਿਲ ਜਾਵੇ ਜਿਸ ਦੀ ਅਸੀਂ ਕਈ ਵਾਰ ਤਲਾਸ਼ ਕਰਦੇ ਫਿਰਦੇ ਹਾਂ। ਚੌਵੀ ਸਾਲ ਵਿਦੇਸ਼ਾਂ ਵਿੱਚ ਕਿਵੇਂ ਗੁਜ਼ਾਰੇ, ਮੈਂ ਆਪਣੇ ਜੀਵਨ ਨੂੰ ਕਿੰਨਾ ਕੁ ਜੀਵਿਆ ਤੇ ਮੇਰੇ ਜੀਵਨ ਨੇ ਮੈਨੂੰ ਕਿੰਨਾ ਕੁ ਜੀਵਿਆ, ਸਭ ਕੁੱਝ ਸਾਂਝਾ ਕਰਨ ਨਾਲ ਦਿਲ ਹੌਲਾ ਹੋ ਜਾਵੇਗਾ। ਸਹੀ ਜੀਵਨ ਜਿਉਣ ਤੋਂ ਵਧੀਆ ਦੁਨੀਆ ਵਿੱਚ ਕੋਈ ਚੀਜ਼ ਨਹੀਂ, ਲੇਕਿਨ ਸਹੀ ਰਸਤੇ ਜਾਂਦਿਆਂ ਸਾਨੂੰ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ, ਉਹ ਕੁੱਝ ਤਜਰਬੇ ਜੋ ਮੇਰੇ ਪਿੰਡੇ 'ਤੇ ਵਾਪਰੇ ਸਾਂਝੇ ਕਰਨਾ ਚਾਹੁੰਦਾ ਹਾਂ। ਮੈਂ ਆਪਣੇ ਜੀਵਨ ਵਿੱਚ ਹਜ਼ਾਰਾਂ ਲੋਕਾਂ ਨਾਲ ਮਿਲਿਆ ਗਿਲਿਆ, ਲੱਖਾਂ ਲੋਕਾਂ ਨਾਲ ਜਾਣ-ਪਹਿਚਾਣ ਹੋਈ। ਬਹੁਤ ਵਿਦਵਾਨ ਲੋਕ ਵੀ ਮਿਲੇ, ਵੱਡੇ-ਵੱਡੇ ਬਿਜ਼ਨਸਮੈਨ ਵੀ ਮਿਲੇ ਅਤੇ ਬਹੁਤ ਸਿਆਣੇ ਬੜੇ ਅਮੀਰ ਲੋਕ ਵੀ ਮਿਲੇ, ਲੇਕਿਨ ਜਿੰਨਿਆਂ ਨੂੰ ਮੈਂ ਨੇੜਿਓਂ ਜਾਣ ਸਕਿਆ ਹਾਂ,

 
 

Advertisement

Advertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Ajitweekly.com Programming and Design :: Mehra Media