tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਹਾਸਾ ਠੱਠਾ
ਹਾਸਾ ਠੱਠਾ
ਹਾਸਾ ਠੱਠਾ PRINT ਈ ਮੇਲ
Thursday, 02 September 2010

1.   ਕਿਸੇ ਪਿੰਡ ਵਿੱਚ ਇੱਕ ਜ਼ਿਮੀਦਾਰ ਆਪਣੇ ਪ੍ਰੀਵਾਰ ਨਾਲ ਰਹਿੰਦਾ ਸੀ। ਇੱਕ ਦਿਨ ਉਸ ਦੇ ਛੋਟੇ ਪੁੱਤਰ ਨੇ ਉਸ ਨੂੰ ਸ਼ਿਕਾਇਤ ਕੀਤੀ ਕਿ ਉਸ ਦੀ ਭਰਜਾਈ ਨੇ ਉਸ ਨੂੰ ਗਾਲ੍ਹਾਂ ਕਢੀਆਂ ਅਤੇ ਕੁੱਤਾ ਆਖਿਆ ਹੈ। ਜ਼ਿਮੀਦਾਰ ਨੇ ਆਪਣੀ ਨੂੰਹ ਨੂੰ ਬੁਲਾਇਆ ਤੇ ਪੁਛਿਆ ਕਿ, ਕੀ ਤੂੰ ਆਪਣੇ ਛੋਟੇ ਦੇਵਰ ਨੂੰ ਗਾਲ੍ਹਾਂ ਕਢੀਆਂ ਹਨ ਅਤੇ ਉਸ ਨੂੰ ਕੁੱਤਾ ਕਿਹਾ ਹੈ? ਤਾਂ ਉਹ ਬੋਲੀ ਕਿ ਮੈਂ ਉਸ ਨੂੰ ਨਾ ਤਾਂ ਗਾਲ੍ਹਾਂ ਕਢੀਆਂ ਹਨ ਅਤੇ ਨਾ ਹੀ ਕੁੱਤਾ ਆਖਿਆ ਹੈ। ਇਹਦਾ ਕੀ ਹੈ ਇਹ ਤਾਂ ੲੈਵੇਂ ਹੀ ਭੌਂਕੀ ਜਾਂਦਾ ਹੈ।"

2. ਪੱਤਨੀ: ਮੈਂ ਆਪਣੇ ਵਿਆਹ ਲਈ 16 ਸੋਮਵਾਰ ਦੇ ਵਰਤ ਰੱਖੇ ਸਨ, ਤਾਂ ਜਾ ਕੇ ਤੁਹਾਡੇ ਨਾਲ ਮੇਰਾ ਵਿਆਹ ਹੋਇਆ ਸੀ।
ਪਤੀ: (ਹੱਸਦਾ ਹੋਇਆ) ਜੇ ਕਰ ਸੋਮਵਾਰ ਦੇ 16 ਵਰਤ ਨਾ ਰੱਖਦੀ ਤਾਂ ਕੀ ਹੋ ਜਾਣਾ ਸੀ?
ਪਤਨੀ: ਫੇਰ ਤੁਹਾਡੇ ਤੋਂ ਵੀ ਗਿਆ ਗੁਜ਼ਰਿਆ ਮਿਲ ਜਾਣਾ ਸੀ।

3.  ਪੱਤਨੀ ਘਰ ਆਉਂਦਿਆਂ ਸਾਰ ਆਪਣੇ ਪਤੀ ਨੂੰ: ਤੁਹਾਨੂੰ ਕੁੱਝ ਪਤਾ ਲੱਗਾ ਹੈ ਕਿ ਜਿਹੜੀ ਮੇਰੀ ਸਹੇਲੀ ਨੀਲਮ ਹੈ ਉਸ ਦਾ ਵਿਆਹ ਤੁਹਾਡੇ ਦੋਸਤ ਰਵੀ ਨਾਲ ਹੋਣ ਲੱਗਿਆ ਹੈ।
ਪਤੀ: ਫਿਰ ਕੀ ਹੋਇਆ ?
ਪਤਨੀ: ਨੀਲਮ ਇੱਕ ਨੰਬਰ ਦੀ ਲੜਾਕੀ, ਬਦਤਮੀਜ਼ ਤੇ ਮੂੰਹ ਫੱਟ ਹੈ।
ਪਤੀ: ਫਿਰ?
ਪਤਨੀ: ਤੁਸੀ ਆਪਣੇ ਦੋਸਤ ਨੂੰ ਸਮਝਾਓ ਕਿ ਨੀਲਮ ਉਸ ਦਾ ਜੀਣਾ ਹਰਾਮ ਕਰ ਦੇਵੇਗੀ, ਇਸ ਲਈ ਉਹ ਉਸ ਨਾਲ ਵਿਆਹ ਨਾ ਕਰਵਾਏ।
ਪਤੀ: ਮੈਂ ਨਹੀਂ ਸਮਝਾਉਂਦਾ।
ਪਤਨੀ: ਕਿਉਂ?
ਪਤੀ: ਮੈਨੂੰ ਤੇਰੇ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਕਿਸ ਨੇ ਇਹੋ ਸਮਝਾਇਆ ਸੀ।
(ਅਮਰਜੀਤ ਬਵੇਜਾ, ਫ਼ੋਨ: 647-989-0175)

 
ਹਾਸਾ ਠੱਠਾ PRINT ਈ ਮੇਲ
Thursday, 07 January 2010
 * ਮਹਿਮਾਨ (ਮੇਜ਼ਬਾਨ ਨੂੰ), ''ਕਿਰਪਾ ਕਰਕੇ ਆਪਣੇ ਬੇਟੇ ਨੂੰ ਸਮਝਾ ਦਿਉ, ਉਹ ਮੇਰੀ ਟੋਪੀ 'ਚ ਪਾਣੀ ਪਾ ਰਿਹਾ ਹੈ।''
 ਮੇਜ਼ਬਾਨ, ''ਤੁਹਾਨੂੰ ਗਲਤੀ ਲੱਗੀ ਹੈ, ਇਹ ਤਾਂ ਮੇਰਾ ਭਤੀਜਾ ਹੈ। ਮੇਰਾ ਬੇਟਾ ਤਾਂ ਉਹ ਹੈ ਜੋ ਤੁਹਾਡੇ  ਬੂਟ 'ਚ ਪਾਣੀ ਲਿਆ ਰਿਹਾ ਹੈ।''
******
 *  ਇਕ ਜੱਜ ਸਾਹਿਬ ਦੰਦਾਂ ਦੇ ਡਾਕਟਰ ਕੋਲ ਆਪਣਾ ਦੰਦ ਕਢਵਾਉਣ ਗਏ ਅਤੇ ਉਸ ਨੂੰ ਬੋਲੇ, ''ਪਹਿਲਾਂ ਮੇਰੇ ਨਾਲ ਇਹ ਸਹੁੰ ਦੁਹਰਾ ਕਿ ਜਿਸ ਦੰਦ ਵਿਚ ਦਰਦ ਹੈ, ਸਿਰਫ਼ ਉਹੋ ਕੱਢਾਂਗਾ, ਉਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੱਢਾਂਗਾ।''
******
 * ਇਕ ਦਿਲ ਫੇਂਕ ਮੁੰਡੇ ਨੇ ਇਕ ਸੋਹਣੀ ਨਰਸ ਨੂੰ ਕਿਹਾ, ''ਮੈਂ ਤੁਹਾਨੂੰ ਪਹਿਲਾਂ ਕਿਤੇ ਦੇਖਿਆ ਹੈ ਅਤੇ ਘੁਲ-ਮਿਲ ਕੇ ਗੱਲਾਂ ਵੀ ਕੀਤੀਆਂ ਪਰ ਯਾਦ ਨਹੀਂ ਆ ਰਿਹਾ ਕਿ ਕਿਥੇ ਦੇਖਿਆ ਹੈ।''
 ਨਰਸ ਮੁਸਕਰਾ ਕੇ ਬੋਲੀ, ''ਜ਼ਰੂਰ ਦੇਖਿਆ ਹੋਵੇਗਾ ਅਤੇ ਗੱਲਾਂ ਵੀ ਕੀਤੀਆਂ ਹੋਣਗੀਆਂ। ਇਸ ਤੋਂ ਪਹਿਲਾਂ ਮੈਂ ਪਾਗਲਾਂ ਦੇ ਹਸਪਤਾਲ ਵਿਚ ਨਰਸ ਸੀ, ਅਜੇ ਕੁਝ ਸਮਾਂ ਪਹਿਲਾਂ ਹੀ ਮੇਰਾ ਇਥੇ ਟਰਾਂਸਫਰ ਹੋਇਆ ਹੈ।''
******
 * ਗੁਪਤਾ ਜੀ ਆਪਣੀ ਛੋਟੀ ਬੇਟੀ ਨੂੰ ਲੈ ਕੇ ਬਾਜ਼ਾਰ ਗਏ। ਘਰ ਵਾਪਸ ਆ ਕੇ ਪਤਾ ਲੱਗਾ ਕਿ ਉਨ੍ਹਾਂ ਦੀ ਬੇਟੀ ਆਪਣੀ ਗੁੱਡੀ ਦੁਕਾਨ 'ਤੇ ਹੀ ਭੁੱਲ ਆਈ ਹੈ। ਗੁਪਤਾ ਜੀ ਨੇ ਬੇਟੀ ਨੂੰ ਬੜਾ ਝਿੜਕਿਆ ਅਤੇ ਇਥੋਂ ਤਕ ਕਹਿ ਦਿੱਤਾ, ''ਇਹ ਆਪਣੀ ਮਾਂ 'ਤੇ ਗਈ ਹੈ, ਹਰ ਚੀਜ਼ ਭੁੱਲ ਜਾਂਦੀਹੈ, ਚੰਗਾ ਮੈਂ ਬਾਜ਼ਾਰ ਜਾ ਰਿਹਾ ਹਾਂ।''
 ਉਨ੍ਹਾਂ ਦੀ ਪਤਨੀ ਬੋਲੀ, ''ਛੱਡੋ, ਛੋਟੀ ਜਿਹੀ ਗੁੱਡੀ ਲਈ ਕਿਉਂ ਜਾਣਾ ਹੈ?''
 ਗੁਪਤਾ ਜੀ ਬੋਲੇ, ''ਜਾਣਾ ਤਾਂ ਪਵੇਗਾ ਹੀ, ਮੈਂ ਆਪਣੀ ਕਾਰ ਉਥੇ ਹੀ ਭੁੱਲ ਆਇਆ ਹਾਂ।''
******
 
ਹਾਸਾ ਠੱਠਾ PRINT ਈ ਮੇਲ
Thursday, 10 December 2009

''ਮੇਰੀ ਪਤਨੀ ਨੇ ਆਪਣਾ ਮੋਟਾਪਾ ਘੱਟ ਕਰਨ ਲਈ ਕਸਰਤ ਸ਼ੁਰੂ ਕਰ ਦਿੱਤੀ ਹੈ।''
 ''ਕੁਝ ਫਾਇਦਾ ਹੋਇਆ ?''
 ''ਹਾਂ, ਫਰਸ਼ 'ਤੇ ਟੋਏ ਪੈ ਗਏ ਹਨ। ਇਕ ਬੋਰੀ ਸੀਮਿੰਟ ਦਾ ਖਰਚਾ ਵੱਧ ਗਿਆ ਹੈ।'' ਪਤੀ ਨੇ ਉਦਾਸ ਹੁੰਦਿਆਂ ਕਿਹਾ।
****
''ਆਖਿਰ ਕੱਲ ਤੂੰ ਇੰਨੈ ਨਸ਼ੇ 'ਚ ਕਿਵੇਂ ਮਿਲਿਆ?'' ਜੱਜ ਨੇ ਸ਼ਰਾਬੀ ਨੂੰ ਪੁੱਛਿਆ।
 ''ਹਜ਼ੂਰ, ਬੁਰੇ ਸਾਥੀਆਂ ਦੀ ਸੰਗਤ ਕਾਰਨ।'' ਸ਼ਰਾਬੀ ਨੇ ਜਵਾਬ ਦਿੱਤਾ।
 ''ਬੁਰੇ ਸਾਥੀ ਕੌਣ?''  ਜੱਜ ਨੇ ਫਿਰ ਪੁੱਛਿਆ।
 ''ਉਹੀ ਜੋ ਕੱਲ ਮੇਰੇ ਨਾਲ ਸਨ ਹਜ਼ੂਰ। ਮੇਰੇ ਕੋਲ ਸ਼ਰਾਬ ਦੀ ਪੂਰੀ ਬੋਤਲ ਸੀ। ਉਨ੍ਹਾਂ 'ਚੋਂੲ ਕਿਸੇ ਨੇ ਵੀ ਸ਼ਰਾਬ ਨਾ ਪੀਣ ਕਾਰਨ ਮੈਨੂੰ ਪੂਰੀ ਬੋਤਲ ਪੀਣੀ ਪਈ।'' ਸ਼ਰਾਬੀ ਨੇ ਕਿਹਾ।
****
ਨੀਰਜ (ਰੰਜਨ ਨਾਲ ਆਪਣੀ ਪਤਨੀ ਦੀ ਤਾਰੀਫ਼ ਕਰ ਰਿਹਾ ਸੀ), ''ਮੇਰੀ ਪਤਨੀ ਕਦੇ ਵੀ ਮੇਰਾ ਹੁਕਮ ਨਹੀਂ ਟਾਲਦੀ। ਕੱਲ ਰਾਤ ਮੈਂ ਖਾਣੇ ਪਿੱਛੋਂ ਕਿਹਾ, ''ਮੈਨੂੰ ਗਰਮ ਪਾਣੀ ਚਾਹੀਦੈ ਤੇ ਉਸ ਨੇ ਤੁਰੰਤ ਪਾਣੀ ਗਰਮ ਕਰ ਦਿੱਤਾ।''
 ਰੰਨ ਨੇ ਪੁੱਛਿਆ, ''ਪਰ ਗਰਮ ਪਾਣੀ ਦੀ ਕੀ ਲੋੜ ਪੈ ਗਈ ਸੀ?''
 ਨੀਰਜ ਨੇ ਕਿਹਾ, ''ਮੈਂ ਠੰਡੇ ਪਾਣੀ ਨਾਲ ਬਰਤਨ ਸਾਫ਼ ਨਹੀਂ ਕਰ ਸਕਦਾ।''
****
ਇਕ ਮੁੰਡਾ ਬੜਾ ਗਾਲੜੀ ਸੀ। ਉਹ ਨੌੈਕਰੀ ਲਈ ਇੰਟਰਵਿਊ ਦੇਣ ਗਿਆ। ਕੰਪਨੀ ਮੈਨੇਜਰ ਨੇ ਉਸ ਨੂੰ ਪੁੱਛਿਆ, ''ਬਈ, ਤੇਰੀ ਪੜ੍ਹਾਈ ਕਿਥੋਂ ਤੱਕ ਹੈ?''
 ਮੁੰਡਾ ਬੋਲਿਆ,''ਮੇਰੇ ਕੋਲ ਐੱਲ. ਐੱਲ. ਕੇ. ਐੱਮ. ਪੀ. ਦੀ ਸਰਟੀਫਿਕੇਟ ਹੈ।''
 ਮੈਨੇਜਰ ਹੈਰਾਨ ਹੋ ਕੇ, ''ਬਈ ਇਹ ਕਿਹੜਾ ਸਰਟੀਫਿਕੇਟ ਹੈ?''
 ਮੁੰਡਾ ਬੋਲਿਆ, ''ਜਨਾਬ ਐਲ. ਐਲ. ਕੇ. ਐਮ. ਪੀ. ਦਾ ਮਤਲਬ ਹੈ ਲਟਕ-ਲਟਕ ਕੇ ਮੈਟ੍ਰਿਕ ਪਾਸ।''
****

 
ਹਾਸਾ ਠੱਠਾ PRINT ਈ ਮੇਲ
Thursday, 03 December 2009

ਪਤੀ ਨੇ ਕਿਹਾ, ''ਮੈਂ ਰਾਤੀਂ ਤੈਨੂੰ ਸੁਪਨੇ 'ਚ ਦੇਖਿਆ।''
 ਪਤਨੀ,''ਕੀ ਦੇਖਿਆ?''
 ''ਮੈਂ ਦੇਖਿਆ ਕਿ ਸਮੁੰਦਰ 'ਚ ਤੂੰ ਤੇ ਮੈਂ ਦੋਵੇਂ ਇਕ ਜਹਾਜ਼ 'ਚ ਜਾ ਰਹੇ ਹਾਂ। ਇੰਨੇ ਨੂੰ ਭਿਆਨਕ ਤੂਫ਼ਾਨ ਆਉਂਦਾ ਹੈ ਤੇ ਮੈਂ ਸਮੁੰਦਰ 'ਚ ਡਿੱਗ ਜਾਂਦਾ ਹਾਂ। ਡੁੱਬਣ ਲੱਗਦਾ ਹਾਂ ਕਿ ਤੂੰ ਮੈਨੂੰ ਬਚਾ ਲੈਂਦੀ ਏਂ।
 ਫਿਰ ਤੂੰ ਮੈਂ ਕਹਿੰਦੀ ਏਂ ਕਿ ਮੈਂ ਸੱਤ ਜਨਮਾਂ ਤੱਕ ਤੁਹਾਡਾ ਸਾਥ ਦਿਆਂਗੀ।''
 ''ਫਿਰ?''
 ''ਇਹ ਸੁਣਦਿਆਂ ਹੀ ਮੈਂ ਸਮੁੰਦਰ 'ਚ ਛਲਾਂਗ ਲਗਾ ਦਿੰਦਾ ਹਾਂ।''
*****
 ਘਰ 'ਚ ਚੋਰ ਵੜ ਆਇਆ। ਘਰ ਦੇ ਮਾਲਕ ਦੀ ਨੀਂਦ ਖੁੱਲ੍ਹ ਗਈ। ਚੋਰ ਨੇ ਉਸ ਨੂੰ ਮਾਰਨ ਲਈ ਸੋਟੀ ਚੁੱਕੀ ਤਾਂ ਘਰ ਦੇ ਮਾਲਕ ਨੇ ਕਿਹਾ, ''ਮੈਨੂੰ ਨਾ ਮਾਰ, ਤੈਨੂੰ ਜੋ ਚਾਹੀਦੈ, ਲੈ ਜਾ।''
 ਚੋਰ ਨੇ ਕਿਹਾ, ''ਅਜਿਹਾ ਨਹੀਂ ਹੋ ਸਕਦਾ। ਮਾਰ ਤਾਂ ਖਾਣੀ ਹੀ ਪਵੇਗੀ।
 ''ਕਿਉਂ?''
 ''ਇਸ ਲਈ ਕਿ ਅਸੀਂ ਮਿਹਨਤ ਦੀ ਰੋਟੀ ਖਾਂਦੇ ਹਾਂ।''
 *****
 ਇਕ ਗੁਆਂਢਣ (ਦੂਜੀ ਨੂੰ), ''ਕੱਲ ਤੇਰੇ ਕੁੱਤੇ ਨੇ ਮੇਰੀ ਸੱਸ ਨੂੰ ਵੱਢ ਲਿਆ।''
 ਦੂਜੀ, ''ਮਾਫ ਕਰੀਂ ਭੈਣੇ, ਆਖਿਰ ਕੁੱਤਾ ਹੀ ਤਾਂ ਹੈ। ਕਹੋ ਤਾਂ ਇਲਾਜ ਲਈ ਪੈਸੇ ਮੈਂ ਤੁਹਾਨੂੰ ਦੇ ਦਿੰਦੀ ਹਾਂ।''
 ਪਹਿਲੀ, ''ਨਹੀਂ-ਨਹੀਂ, ਮੈਂ ਮੁਆਵਜ਼ਾ ਲੈਣ ਨਹੀਂ, ਸਗੋਂ ਕਹਿਣ ਆਈ ਹਾਂ ਕਿ ਮੈਨੂੰ ਉਸ ਕੁੱਤੇ ਦੀ ਲੋੜ ਨਹੀਂ ਹੈ, ਕਿੰਨੇ ਦਾ ਵੇਚੇਂਗੀ?''
*****

 
ਚੁਟਕਲੇ PRINT ਈ ਮੇਲ
Thursday, 22 October 2009

 * ਸਾਈਕੋਲੋਜਿਸਟ (ਮਰੀਜ਼ ਨੂੰ), ''ਚਿੰਤਾ ਤੇ ਤਣਾਅ 'ਚ ਕੀ ਫਰਕ ਹੈ?''
 ਮਰੀਜ਼, ''ਜਦੋਂ ਪਤਨੀ ਗਰਭਵਤੀ ਹੋਵੇ ਤਾਂ ਚਿੰਤਾ ਵਧਦੀ ਹੈ ਅਤੇ ਸੈਕਟਰੀ ਗਰਭਵਤੀ ਹੋਵੇ ਤਾਂ ਤਣਾਅ।''
*****
 * ਇਕ ਲੇਡੀ ਡਾਕਟਰ ਨੂੰ ਉਸ ਦੇ ਪ੍ਰੇਮੀ ਨੇ ਕਿਹਾ ''ਤੇਰੇ ਨਾਲ ਵਿਆਹ ਕਰਕੇ ਇਕ ਬੜਾ ਵੱਡਾ ਫਾਇਦਾ ਹੋਇਆ ਹੈ।''
 ''ਕੀ ਫਾਇਦਾ ਹੋਇਆ ਹੈ?੦੦ ਲੇਡੀ ਡਾਕਟਰ ਨੇ ਸਹਿਜੇ ਹੀ ਪੁੱਛ ਲਿਆ।''
 ''ਮੈਨੂੰ ਮੇਰੇ ਗੁਨਾਹਾਂ ਦੀ ਸਜ਼ਾ ਜਿਊਂਦੇ ਜੀ ਹੀ ਮਿਲ ਗਈ।'' ਪ੍ਰੇਮੀ ਨੇ ਜਵਾਬ ਦਿੱਤਾ।
*****
 * ਇਕ ਵਿਅਕਤੀ ਖਾਣਾ ਖਾਂਦਿਆਂ ਅਚਾਨਕ ਰੁਕ ਗਿਆ ਤੇ ਕਹਿਣ ਲੱਗਾ, ''ਅੱਜ ਦਾ ਖਾਣਾ ਕੀ ਤੇਰੀ ਮਾਂ ਨੇ ਬਣਾਇਆ ਹੈ?''
 ''ਕਿਉਂ, ਬਹੁਤ ਵਧੀਆ ਬਣਿਆ ਹੈ?''
 ਪਤਨੀ ਨੇ ਉਤਸੁਕਤਾ ਨਾਲ ਪੁੱਛਿਆ।
 ''ਨਹੀਂ।''  ''ਰੋਜ਼ ਖਾਣੇ 'ਚ ਕਾਲੇ ਵਾਲ ਮਿਲਦੇ ਸਨ, ਅੱਜ ਸਫ਼ੈਦ ਵਾਲ ਮਿਲਿਆ ਹੈ।'' ਪਤੀ ਨੇ ਕਿਹਾ।
*****
 * ਪਤੀ ਨੇ ਪਤਨੀ ਨੂੰ ਕਿਹਾ, ''ਮੇਰਾ ਫ਼ੋਨ ਆਵੇ ਤਾਂ ਕਹਿ ਦੇਈਂ ਕਿ ਮੈਂ ਘਰ ਨਹੀਂ ਹਾਂ।''
 ਜਿਵੇਂ ਹੀ ਫ਼ੋਨ ਦੀ ਘੰਟੀ ਵੱਜੀ, ਪਤਨੀ ਨੇ ਫ਼ੋਨ ਚੁੱਕ ਕੇ ਕਿਹਾ, ''ਉਹ ਅੱਜ ਘਰ ਹੀ ਹਨ।''  ਪਤੀ ਨੇ ਖਿੱਝਦਿਆਂ ਜਦੋਂ ਪਤਨੀ ਨੇ ਇਸ ਤੋਂ ਇਸ ਦਾ ਕਾਰਨ ਜਾਣਨਾ ਚਾਹਿਆ ਤਾਂ ਪਤਨੀ ਨੇ ਜਵਾਬ ਦਿੱਤਾ, ''ਉਹ ਫ਼ੋਨ ਤੁਹਾਡਾ ਨਹੀਂ, ਮੇਰਾ ਸੀ।''
*****
 * ਰਾਧਾ (ਸਾਵਿੱਤਰੀ ਨੂੰ) ਇਹ ਬੜੀ ਚੰਗੀ ਗੱਲ ਹੈ ਕਿ ਹੁਣ ਤੂੰ ਹਰ ਚੀਜ਼ 'ਚ ਬੱਚਤ ਕਰਨ ਲੱਗੀ ਏਂ।
 ਸਾਵਿੱਤਰੀ, ''ਇਹ ਤਾਂ ਮੈਂ ਇਕ ਤਰ੍ਹਾਂ ਆਪਣੇ ਪਤੀ ਦੀ ਆਖਰੀ ਇੱਛਾ ਹੀ ਪੂਰੀ ਕਰ ਰਹੀ ਹਾਂ। ਪਿਛਲੇ ਮਹੀਨੇ ਜਦੋਂ ਉਹ ਨਹਿਰ 'ਚ ਡੁੱਬ ਗਏ ਸਨ ਤਾਂ ਇਹੋ ਕਹਿ ਰਹੇ ਸਨ - ਬਚਾਓ, ਬਚਾਓ।''
*****

 
ਹਾਸਾ ਠੱਠਾ PRINT ਈ ਮੇਲ
Thursday, 10 September 2009


 *  ਰਾਮ ਨੇ ਸ਼ਾਮ ਨੂੰ ਪੁੱਛਿਆ, ''ਜਦੋਂ ਤੂੰ ਦੇਰ ਨਾਲ ਆਪਣੇ ਘਰ ਪਹੁੰਚਦਾ ਏਂ ਤਾਂ ਆਪਣੀ ਪਤਨੀ ਨੂੰ ਕੀ ਕਹਿੰਦਾ ਏਂ?''
 ਸ਼ਾਮ, ''ਮੈਨੂੰ ਕੁਝ ਕਹਿਣ ਦਾ ਮੌਕਾ ਹੀ ਨਹੀਂ ਮਿਲਦਾ, ਉਹ ਆਪ ਹੀ ਸਭ ਕੁਝ ਕਹਿ ਦਿੰਦੀ ਹੈ।''
****
 *  ਸ਼ੀਤਲ ਆਪਣੇ ਪੇਕਿਆਂ ਤੋਂ ਸਹੁਰੇ ਘਰ ਆ ਰਹੀ ਸੀ। ਟ੍ਰੇਨ ਦੇ ਰੁਕਦਿਆਂ ਹੀ ਉਸ ਦਾ ਪਤੀ ਸ਼ਿਵਮ ਉਸ ਨੂੰ ਘਰ ਲਿਜਾਣ ਲਈ ਆ ਗਿਆ। ਸਾਰਾ ਸਾਮਾਨ ਕੁਲੀ ਨੂੰ ਸੌਂਪ ਕੇ ਸ਼ਿਵ ਚੁੱਪਚਾਪ ਪਤਨੀ ਨਾਲ ਤੁਰਨ ਲੱਗਾ। ਸ਼ੀਤਲ ਨੂੰ ਇਹ ਸਭ ਚੰਗਾ ਨਹੀਂ ਲੱਗਾਹ। ਉਹ ਪਲੇਟਫਾਰਮ 'ਤੇ ਖੜ੍ਹੇ ਇਕ ਜੋੜੇ ਵੱਲ ਦੇਖ ਕੇ ਕਹਿਣ ਲੱਗੀ, ''ਜ਼ਰਾ ਹੱਸ ਕੇ ਮੈਨੂੰ ਰਿਸੀਵ ਕਰਦੇ ਤਾਂ ਕੀ ਵਿਗੜ ਜਾਂਦਾ। ਸਾਹਮਣੇ ਉਸ ਔਰਤ ਵੱਲ ਦੇਖੋ, ਉਸ ਦਾ ਪੀਤੀ ਕਿਵੇਂ ਹੱਸ-ਹੱਸ ਕੇ ਉਸ ਨਾਲ ਗੱਲਾਂ ਕਰ ਰਿਹਾ ਹੈ।''
 ਸ਼ਿਵਮ (ਠੰਡਾ ਹਉਕਾ ਲੈਂਦਿਆਂ), ''ਉਹ ਆਪਣੀ ਪਤਨੀ ਨੂੰ ਛੱਡਣ ਆਇਆ ਹੈ, ਘਰ ਲਿਜਾਣ ਲਈ ਨਹੀਂ।''
****
 *  ਪਤਨੀ (ਪਤੀ ਨੂੰ), ''ਤੁਹਾਡੇ ਯਾਦ 'ਚ ਸਿਰਫ਼ ਪੰਦਰਾਂ ਦਿਨਾਂ 'ਚ ਅੱਧੀ ਹੋ ਗਈ। ਕਦੋਂ ਆ ਰਹੇ ਹੋ ਮੈਨੂੰ ਲੈਣ ਲਈਂ?''
 ''ਪੰਦਰਾਂ ਦਿਨਾਂ ਬਾਅਦ।'' ਪਤੀ ਨੇ 'ਲੰਬਾ ਸਾਹ ਲੈਂਦਿਆਂ ਕਿਹਾ।' 

 
ਹਾਸਾ ਠੱਠਾ PRINT ਈ ਮੇਲ
Thursday, 16 July 2009

*  ਪਤਨੀ (ਪਤੀ ਨੂੰ), ''ਸੁਣੋ ਜੀ, ਅੱਜਕਲ ਤੁਸੀਂ ਬਹੁਤ ਫਜ਼ੂਲ ਖ਼ਰਚ ਕਰਨ ਲੱਗ ਪਏ ਹੋ। ਜੇਕਰ ਇਹੀ ਹਾਲ ਰਿਹਾ ਤਾਂ ਸਾਨੂੰ ਇਕ ਦਿਨ ਭੀਖ ਮੰਗਣ ਦੀ ਨੌਬਤ ਆ ਜਾਵਗੀ।''
 ਪਤੀ, ''ਭਾਗਵਾਨੇ, ਤੂੰ ਫਿਕਰ ਨਾ ਕਰ। ਸਵੇਰੇ-ਸ਼ਾਮ ਤੈਥੋਂ ਪੈਸੇ ਮੰਗਦਿਆਂ-ਮੰਗਦਿਆਂ ਮੈਲੁੰ ਭੀਖ ਮੰਗਣ ਦੀ ਆਦਤ ਪੈ ਗਈ ਹੈ।''
****
 *  ਪਤੀ (ਪਤੀ ਨੂੰ), ''ਸੁਣੋ ਜੀ, ਮੇਰੀ ਬੜੀ ਇੱਛਾ ਹੈ ਕਿ ਮੈਂ ਸੱਤ ਜਨਮਾਂ ਤਕ ਤੁਹਾਡੀ ਪਤਨੀ ਬਣੀ ਰਹਾਂ।''
 ਪਤੀ ਨੇ ਕਿਹਾ, ''ਰੱਬ ਕਰੇ ਇਹ ਤੇਰਾ ਸੱਤਵਾਂ ਜਨਮ ਹੋਵੇ।''
****
 ਪਤਨੀ (ਖੁਸ਼ ਹੁੰਦਿਆਂ ਪਤੀ ਨੂੰ), ''ਸੁਣੋ ਜੀ, ਅੱਜ ਮੈਂ ਸੁਪਨੇ 'ਚ ਜ਼ਹਿਰ ਦੇਖਿਆ।''
 ਪਤੀ, ''ਅੱਜ ਜੇਕਰ ਸੁਪਨਾ ਆਵੇ ਤਾਂ ਥੋੜ੍ਹਾ ਜਿਹਾ ਜ਼ਹਿਰ ਖਾ ਲਵੀਂ।''
****
 * ਇਕ ਦੁਖੀ ਪਤੀ ਆਪਣਾ 10 ਸਾਲ ਪੁਰਾਣਾ ਵੈਡਿੰਗ ਕਾਰਡ ਦੇਖਦਾ ਹੈ ਤਾਂ ਪਤਨੀ ਬੜੀ ਉਤਸੁਕਤਾ ਨਾਲ ਪੁੱਛਦੀ ਹੈ, ''ਅੱਜ ਆਪਣੇ ਵਿਆਹ ਦਾ 10 ਸਾਲ ਪੁਰਾਣਾ ਕਾਰਡ ਇੰਨੇ ਗੌਰ ਨਾਲ ਕਿਉਂ: ਦੇਖ ਰਹੇ ਹੋ?''
 ਪਤੀ ਕਹਿੰਦਾ ਹੈ, ''ਇਸ ਦੀ ਐਕਸਪਾਇਰੀ ਡੇਟ ਦੇਖ ਰਿਹਾ ਹਾਂ।''
****

 
ਹਾਸਾ ਠੱਠਾ PRINT ਈ ਮੇਲ
Thursday, 09 July 2009

* ਪਤਨੀ, ''ਕੀ ਮੈਂ ਤੁਹਾਨੂੰ 35 ਸਾਲਾਂ ਦੀ ਲੱਗਦੀ ਹਾਂ?''
 ਪਤੀ, ''ਜਦੋਂ ਸੀ, ਉਦੋਂ ਲੱਗਦੀ ਸੀ, ਹੁਣ ਕਿਹੜਾ ਬੇਵਕੂਫ ਤੈਨੂੰ 35 ਸਾਲਾਂ ਦੀ ਕਹਿੰਦਾ ਹੈ?''
****
 ਇਕ ਅਮੀਰ ਔਰਤ ਨੇ ਡਾਕਟਰ ਨੂੰ ਫ਼ੋਨ ਕੀਤਾ, ''ਡਾਕਟਰ ਸਾਹਿਬ, ਛੇਤੀ ਆਓ, ਦਰਦ ਦੇ ਮਾਰੇ ਮੇਰੀ ਜਾਨ ਨਿਕਲੀ ਜਾ ਰਹੀ ਹੈ।''
 ਡਾਕਟਰ ਨੇ ਜਵਾਬ ਦਿੱਤਾ, ''ਮੈਂ ਦੁਪਹਿਰ ਨੂੰ ਆਵਾਂਗਾ।''
 ਔਰਤ, ''ਫਿਰ ਤੁਸੀਂ ਸ਼ਾਮ ਨੂੰ ਆਇਓ।
 ਦੁਪਹਿਰ ਨੂੰ ਮੈਂ ਖਾਣਾ ਖਾ ਕੇ ਤਾਸ਼ ਖੇਡਣ ਬੈਠ ਜਾਂਦੀ ਹਾਂ।''
****
 ਇਕ ਵਾਰ ਸਰਦੀਆਂ ਦੀ ਰਾਤ ਨੂੰ ਇਕ ਆਦਮੀ ਦਹੀਂ ਲੈਣ ਲਈ ਦੁਕਾਨਦਾਰ ਕੋਲ ਗਿਆ। ਦੁਕਾਨਦਾਰ ਨੇ ਪੁੱਛਿਆ, ''ਤੁਹਾਡਾ ਵਿਆਹ ਹੋ ਗਿਆ ਹੈ?''
 ਉਸ ਆਦਮੀ ਨੇ ਗੁੱਸੇ 'ਚ ਕਿਹਾ, ''ਤਾਂ ਤੂੰ ਕੀ ਸਮਝ ਰਿਹਾ ਏਂ ਕਿ ਮੈਂ ਆਪਣੀ ਮਾਂ ਦੇ ਕਹਿਣ 'ਤੇ ਇੰਨੀ ਠੰਡ 'ਚ ਦਹੀ ਲੈਣ ਆਇਆ ਹਾਂ।''
****

 
ਹਾਸਾ ਠੱਠਾ PRINT ਈ ਮੇਲ
Thursday, 18 June 2009

* ਇਕ ਦਰਸ਼ਕ, ''ਤੁਹਾਡੇ ਨਾਟਕ ਦਾ ਪ੍ਰੇਮ ਦ੍ਰਿਸ਼ ਪਿਛਲੇ ਸਾਲ ਨਾਲੋਂ ਅੱਧਾ ਵੀ ਸੁਭਾਵਿਕ ਨਹੀਂ ਹੈ, ਜਦਕਿ ਹਿੲ ਨਾਟਕ ਵੀ ਉਨ੍ਹਾਂ ਹੀ ਕਲਾਕਾਰਾਂ ਨੇ ਖੇਡਿਆ ਹੈ।''
 ਨਿਰਦੇਸ਼ਕ, ''ਜੀ ਹਾਂ, ਤੁਸੀਂ ਠੀਕ ਕਹਿੰਦੇ ਹੋ। ਅਸਲ 'ਚ ਗੱਲ ਇਹ ਹੈ ਕਿ ਇਸ ਨਾਟਕ ਦੇ ਨਾਇਕ ਅਤੇ ਨਾਇਕਾ ਦਾ ਆਪਸ 'ਚ ਵਿਆਹ ਹੋ ਗਿਆ ਹੈ।''
****
ਰੋਹਿਤ, ''ਭਲੇਮਾਣਸ, ਉਸ ਨੂੰ ਮਰਿਆਂ ਪੂਰਾ ਇਕ ਸਾਲ ਹੋ ਗਿਆ ਹੈ ਅਤੇ ਤੂੰ ਅੱਜ ਵੀ ਉਸੇ ਨੂੰ ਰੋਈ ਜਾ ਰਿਹਾ ਏਂ। ਕੀ ਉਹ ਤੇਰਾ ਸਕਾ ਭਰਾ ਸੀ?''
 ਮਦਨ, ''ਨਹੀਂ, ਉਹ ਤਾਂ ਮੇਰੀ ਪਤਨੀ ਦਾ ਪਹਿਲਾ ਪਤੀ ਸੀ।''
 ਰੋਹਿਤ, ''ਫਿਰ ਉਸ ਨੂੰ ਭੁੱਲ ਕਿਉਂ ਨਹੀਂ ਜਾਂਦਾ?''
 ਮਦਨ, ''ਜੇ ਉਹ ਕੰਬਖਤ ਨਾ ਮਰਦਾ ਤਾਂ ਮੈਨੂੰ, ਵਿਆਹ ਕਰਵਾ ਕੇ ਇੲ ਦਿਨ ਤਾਂ ਨਾ ਦੇਖਣਾ ਪੈਂਦੇ ।''
****

 
ਹਾਸਾ ਠੱਠਾ PRINT ਈ ਮੇਲ
Thursday, 04 June 2009

* ਸਿਪਾਹੀ (ਇਕ ਸ਼੍ਰੀਮਾਨ ਨੂੰ), ''ਪਾਰਕ 'ਚ ਕੁੱਤਿਆਂ ਨੂੰ ਲਿਆਉਣ ਦੀ ਇਜਾਜ਼ਤ ਨਹੀਂ ਹੈ। ਉਹ ਕੁੱਤਾ ਤੁਹਾਡਾ ਹੈ?'' ਸ੍ਰੀਮਾਨ, ''ਨਹੀਂ, ਮੇਰਾ ਨਹੀਂ ਹੈ!''
 ਸਿਪਾਹੀ, ''ਪਰ ਇਹ ਤਾਂ ਤੁਹਾਡੇ ਪਿੱਛੇ ਆ ਰਿਹਾ ਹੈ?''
 ਸ੍ਰੀਮਾਨ, ''ਮੇਰੇ ਪਿੱਛੇ ਤਾਂ ਤੁਸੀਂ ਵੀ ਆ ਰਹੇ ਹੋ।''
****
ਇਕ ਕੁੜੀ ਨੂੰ ਸਵੈਟਰ ਬੁਣਨ ਦਾ ਬਹੁਤ ਸ਼ੌਕ ਸੀ। ਇਕ ਦਿਨ ਉਹ ਇਕ ਚੀਨੀ ਰੈਸਟੋਰੈਂਟ 'ਚ ਕੌਫੀ ਪੀਣ ਗਈ। ਉਸ ਨੇ ਮੇਜ਼ 'ਤੇ ਪਿਆ ਮੀਨੂ ਕਾਰਡ ਦੇਖਿਆ। ਮੀਨੂ ਕਾਰਡ ਦੇ ਅਖੀਰ 'ਚ ਬਣਿਆ ਹੋਇਆ ਡਿਜ਼ਾਇਨ ਉਸ ਨੂੰ ਇੰਨਾ ਪਸੰਦ ਆਇਆ ਕਿ ਉਸ ਨੇ ਉਸ ਨੂੰ ਸਵੈਟਰ 'ਤੇ ਬਣਾਉਣ ਲਈ ਕਾਗਜ਼ 'ਤੇ ਉਤਾਰ ਲਿਆ। ਜਦੋਂ ਉਹ ਸਵੈਟਰ ਨੂੰ ਪਹਿਨ ਕੇ ਨਿਕਲੀ ਤਾਂ ਉਸ ਨੂੰ ਦੇਖ ਕੇ ਉਸ ਦਾ ਬੁਆਏਫ੍ਰੈਂਡ ਬਹੁਤ ਹੱਸਿਆ। ਕੁੜੀ ਦੇ ਕਾਰਨ ਪੁੱਛਣ 'ਤੇ ਉਸ ਨੇ ਦੱਸਿਆ ਕਿ ਸਵੈਟਰ 'ਤੇ ਚੀਨੀ 'ਚ ਲਿਖਿਆ ਹੋਇਆ ਹੈ 'ਬਹੁਤ ਹੀ ਸੁਆਦੀ ਅਤੇ ਬਹੁਤ ਹੀ ਸਸਤੀ'।
****

 
ਹਾਸਾ ਠੱਠਾ PRINT ਈ ਮੇਲ
Thursday, 28 May 2009

* ਇਕ ਸਾਹਿਬ ਨੇ ਆਪਣੇ ਦੋਸਤ ਨੂੰ ਕਿਹਾ, ''ਯਾਰ ਅੱਜ ਪਹਿਲੀ ਵਾਰ ਅਲਾਰਮ ਘੜੀ ਨਾਲ ਮੇਰੀ ਅੱਖ ਖੁੱਲ੍ਹੀ।''
 ਦੋਸਤ, ''ਉਹ ਕਿਵੇਂ ?''
 ਉਹ ਸਾਹਿਬ ਬੋਲੇ, ''ਮੇਰੀ ਸ਼੍ਰੀਮਤੀ ਜੀ ਨੇ ਉਸ ਨੂੰ ਮੇਰੇ ਸਿਰ 'ਤੇ ਸੁੱਟ ਦਿੱਤਾ ਸੀ।''
****
 * ਪਤੀ, ''ਅਸੀਂ ਪਤੀ-ਪਤਨੀ ਮਿਲ ਕੇ ਇਸ ਬੈਂਕ ਵਿਚ ਖਾਤਾ ਖੋਲ੍ਹਣਾ ਚਾਹੁੰਦੇ ਹਾਂ।''
 ਬੈਂਕ ਮੈਨੇਜਰ, ਜ਼ਰੂਰ ਖੋਲ੍ਹੋ।''
 ਪਤੀ, ''ਖਾਤਾ ਸਾਡੇ ਦੋਵਾਂ ਦੇ ਨਾਂ ਨਾਲ ਇਕ ਰਹੇਗਾ।''
 ਬੈਂਕ ਮੈਨੇਜਰ, ''ਇਹ ਤਾਂ ਖੁਸ਼ੀ ਦੀ ਗੱਲ ਹੈ।''
 ਪਤੀ, ''ਨਿਯਮ ਕੀ ਹਨ?''
 ਬੈਂਕ ਮੈਨੇਜਰ, ''ਤੁਹਾਡੀ ਸਹੂਲਤ ਤਾਂ ਇਸੇ ਵਿਚ ਹੋਵੇਗੀ ਕਿ ਜਮ੍ਹਾਂ ਤਾਂ ਤੁਸੀਂ ਕਰਵਾਉਂਦੇ ਰਹੋ ਅਤੇ ਪੈਸੇ ਕੱਢਣ ਦਾ ਅਧਿਕਾਰ ਤੁਹਾਡੀ ਪਤਨੀ ਨੂੰ ਰਹੇ।''
****
 * ਪਤੀ-ਪਤੀ ਵਿਚ ਬੋਲਚਾਲ ਬੰਦ ਸੀ। ਪਤੀ ਨੇ ਦੂਜੇ ਦਿਨ ਸਵੇਰੇ ਜਲਦੀ ਉੱਠ ਕੇ ਕਿਤੇ ਜਾਣਾਸੀ। ਉਸ ਨੇ ਕਾਗਜ਼ 'ਤੇ ਪਤਨੀ ਨੂੰ ਲਿਖ ਕੇ ਦੇ ਦਿੱਤਾ, ''ਸਵੇਰੇ ਮੈਨੂੰ ਛੇ ਵਜੇ ਉਠਾ ਦੇਣਾ - ਤੁਹਾਡਾ ਪਤੀ।''
 ਸਵੇਰੇ ਪਤੀ ਦੀ ਅੱਖ ਖੁੱਲ੍ਹੀ ਤਾਂ ਸਾਢੇ ਸੱਤ ਵਜੇ ਸਨ ਪਰ ਉਸ ਦੇ ਬਿਸਤਰੇ 'ਤੇ ਇਕ ਕਾਗਜ਼ ਪਿਆ ਸੀ ਜਿਸ 'ਤੇ ਲਿਖਿਆ ਸੀ, ''ਉਠੋੇ 6 ਵੱਜ ਗਏ ਹਨ - ਤੁਹਾਡੀ ਪਤਨੀ।''
****

 
ਹਾਸਾ ਠੱਠਾ PRINT ਈ ਮੇਲ
Thursday, 21 May 2009

* ਗਾਹਕ, ''ਇਹ ਫਰਿੱਜ ਕਿੰਨੇ ਦਾ ਹੈ?''
 ਦੁਕਾਨਦਾਰ, ''ਮਨਹੂਸ ਸ਼ਕਲ ਦੇ ਲੋਕਾਂ ਨੂੰ ਅਸੀਂ ਸਮਾਨ ਨਹੀਂ ਵੇਚਦੇ।''
 ਗਾਹਕ ਸਿੱਧਾ ਆਪਣੇ ਘਰ ਗਿਆ । ਹੇਅਰ ਸਟਾਇਲ ਬਦਲਿਆ, ਵਧੀਆ ਕੱਪੜੇ ਅਤੇ ਬੜੇ ਰੋਹਬ ਦੇ ਨਾਲ ਦੁਕਾਨ ਵਿਚ ਦਾਖ਼ਲ ਹੋਇਆ ਅਤੇ ਅੰਗਰੇਜ਼ੀ ਵਿਚ ਪੁੱਛਿਆ, ''ਵ੍ਹਟ ਇਜ਼ ਦਿ ਪਰਾਈਜ਼ ਆਫ਼ ਦਿਸ ਫਰਿੱਜ?''
 ਦੁਕਾਨ, ''ਅਸੀਂ ਮਨਹੂਸ ਸ਼ਕਲ ਦੇ ਲੋਕਾਂ ਨੂੰ ਸਾਮਾਨ ਨਹੀਂ ਵੇਚਦੇ।''
 ਗਾਹਕ ਬਹੁਤ ਹੈਰਾਨ ਹੋਇਆ ਕਿ ਦੁਕਾਨਦਾਰ ਨੇ ਉਸ ਨੂੰ ਕਿਵੇਂ ਪਹਿਚਾਣ ਲਿਆ। ਉਹ ਵਾਪਸ ਘਰ ਪਰਤਿਆ ਦਾੜ੍ਹੀ, ਮੁੱਛ ਅਤੇ ਵਿਗ ਲਗਾਈ ਅਤੇ ਪਾਨ ਚਬਾਉਂਦਾ ਹੋਇਆ ਆਇਆ ਅਤੇ ਬੋਲਿਆਤ ''ਆਦਾਬ ਅਰਜ਼ ਹੈ ਜਨਾਬ ਇਸ ਫਰਿੱਜ ਦੀ ਕੀ ਕੀਮਤ?''
 ਦੁਕਾਨਦਾਰ ਨੇ ਫਿਰ ਉਹੀ ਕਿਹਾ। ਗਾਹਕ ਹੈਰਾਨ ਹੋ ਗਿਆ। ਆਖਿਰ ਪ੍ਰੇਸ਼ਾਨ ਹੋ ਕੇ ਪੁੱਛਿਆ ਕਿ, ''ਤੁਸੀਂ ਮੈਨੂੰ ਕਿਵੇਂ ਪਹਿਚਾਣਿਆ?'' ਦੁਕਾਨਦਾਰ, ''ਬਹੁਤ ਆਸਾਨ ਗੱਲ ਹੈ। ਇਹ ਫਰਿੱਜ ਨਹੀਂ ਵਾਸ਼ਿੰਗ ਮਸ਼ੀਨ ਹੈ।''

 * ਗਾਹਕ, ਕੋਈ ਵਧੀਆ ਕੱਪੜਾ ਦਿਖਾਓ।'' ਦੁਕਾਨਦਾਰ, ''ਪਲੇਨ 'ਚ ਦਿਖਾਵਾਂ?''
 ਗਾਹਕ, ''ਇਸ ਦੇ ਲਈ ਪਲੇਨ ਵਿਚ ਜਾਣ ਦੀ ਕੀ ਲੋੜ ਹੈ ਇਥੇ ਹੀ ਦਿਖਾ ਦਿਓ।''

 
ਹਾਸਾ ਠੱਠਾ PRINT ਈ ਮੇਲ
Thursday, 14 May 2009
 * ਵੀਰੂ ਦੇ ਸਾਹਮਣੇ ਸੰਜੀਵ ਆਪਣੀ ਪਤਨੀ ਖਿਲਾਫ ਭੜਾਸ ਕੱਢ ਰਿਹਾ ਸੀ, ''ਕਦੀ-ਕਦੀ ਤਾਂ ਉਸ ਦੀਆਂ ਊਟ-ਪਟਾਂਗ ਗੱਲਾਂ ਸੁਣ ਕੇ ਮੇਰਾ ਦਿਲ ਕਰਦਾ ਹੈ ਕਿ ਉਸ ਨੂੰ ਚੁੱਕ ਕੇ ਉਪਰਲੀ ਮੰਜ਼ਿਲ ਦੀ ਖਿੜਕੀ ਤੋਂ ਹੇਠਾਂ ਸੁੱਟ ਦਿਆਂ ਪਰ ਮੁਸੀਬਤ ਇਹ ਹੈ ਕਿ ਮੈਂ ਅਜਿਹਾ ਕਰ ਨਹੀਂ ਸਕਦਾ।''
 ''ਕੀ ਤੂੰ ਉਸ ਨੂੰ ਚੁੱਕ ਨਹੀਂ ਸਕਦਾ?''
 ''ਨਹੀਂ ਯਾਰ।'' ਸੰਜੀਵ ਨੇ ਕਿਹਾ, ''ਸੋਚਦਾ ਹਾਂ, ਜੇਕਰ ਉਹ ਬੱਚ ਗਈ ਤਾਂ ਮੇਰਾ ਕੀ ਹੋਵੇਗਾ?''
****
 ਇਕ ਜੋਤਸ਼ੀ ਨੇ ਸੁਰਜੀਤ ਦਾ ਹੱਥ ਦੇਖ ਕੇ ਕਿਹਾ, ''ਤੈਨੂੰ ਇਕ ਬਹੁਤ ਹੀ ਸੁੰਦਰ, ਸਿਆਣੀ ਅਤੇ ਧਨਾਢ ਪਿਓ ਦੀ ਇਕਲੌਤੀ ਧੀ ਮਿਲੇਗੀ। ਉਸ ਨਾਲ ਵਿਆਹ ਕਰਕੇ ਤੇਰਾ ਭਲਾ ਛੇਤੀ ਹੋ ਜਾਵੇਗਾ।''
 ''ਵਾਹ, ਇਹ ਤਾਂ ਬਹੁਤ ਹੀ ਚੰਗੀ ਗੱਲ ਹੈ ਪਰ ਇਕ ਗੱਲ ਦੱਸੋ।'' ਸੁਰਜੀਤ ਨੇ ਕਿਹਾ।
 ''ਪੁੱਛੋ।''
 ''ਮੇਰੀ ਪਹਿਲੀ ਪਤਨੀ ਅਤੇ ਤਿੰਨ ਬੱਚਿਆਂ ਦਾ ਕੀ ਹੋਵੇਗਾ?''
****
 ਕਮਲੇਸ਼ ਨੇ ਆਪਣੀ ਸਹੇਲੀ ਪ੍ਰਵੀਨ ਨੂੰ ਆਪਣਾ ਪ੍ਰੇਮੀ ਦਿਖਾਇਆ ਤਾਂ ਪ੍ਰਵੀਨ ਨੇ ਕਿਹਾ, ''ਮੁੰਡਾ ਤਾਂ ਠੀਕ ਹੈ ਪਰ ਜਦੋਂ ਹੱਸਦਾ ਹੈ ਤਾਂ ਦੰਦ ਸੋਹਣੇ ਨਹੀਂ ਲੱਗਦੇ।''
 ਕਮਲੇਸ਼, ਮੈਂ ਵਿਆਹ ਪਿਛੋਂ ਉਸ ਨੂੰ ਹੱਸਣ ਦਾ ਮੌਕਾ ਕਦੋਂ ਦਿਆਂਗੀ?''
 
ਹਾਸਾ ਠੱਠਾ PRINT ਈ ਮੇਲ
Thursday, 07 May 2009

* ਗਾਹਕ, ''ਇਹ ਫਰਿੱਜ ਕਿੰਨੇ ਦਾ ਹੈ?''
 ਦੁਕਾਨਦਾਰ, ''ਮਨਹੂਸ ਸ਼ਕਲ ਦੇ ਲੋਕਾਂ ਨੂੰ ਅਸੀਂ ਸਮਾਨ ਨਹੀਂ ਵੇਚਦੇ।''
 ਗਾਹਕ ਸਿੱਧਾ ਆਪਣੇ ਘਰ ਗਿਆ । ਹੇਅਰ ਸਟਾਇਲ ਬਦਲਿਆ, ਵਧੀਆ ਕੱਪੜੇ ਅਤੇ ਬੜੇ ਰੋਹਬ ਦੇ ਨਾਲ ਦੁਕਾਨ ਵਿਚ ਦਾਖ਼ਲ ਹੋਇਆ ਅਤੇ ਅੰਗਰੇਜ਼ੀ ਵਿਚ ਪੁੱਛਿਆ, ''ਵ੍ਹਟ ਇਜ਼ ਦਿ ਪਰਾਈਜ਼ ਆਫ਼ ਦਿਸ ਫਰਿੱਜ?''
 ਦੁਕਾਨ, ''ਅਸੀਂ ਮਨਹੂਸ ਸ਼ਕਲ ਦੇ ਲੋਕਾਂ ਨੂੰ ਸਾਮਾਨ ਨਹੀਂ ਵੇਚਦੇ।''
 ਗਾਹਕ ਬਹੁਤ ਹੈਰਾਨ ਹੋਇਆ ਕਿ ਦੁਕਾਨਦਾਰ ਨੇ ਉਸ ਨੂੰ ਕਿਵੇਂ ਪਹਿਚਾਣ ਲਿਆ। ਉਹ ਵਾਪਸ ਘਰ ਪਰਤਿਆ ਦਾੜ੍ਹੀ, ਮੁੱਛ ਅਤੇ ਵਿਗ ਲਗਾਈ ਅਤੇ ਪਾਨ ਚਬਾਉਂਦਾ ਹੋਇਆ ਆਇਆ ਅਤੇ ਬੋਲਿਆਤ ''ਆਦਾਬ ਅਰਜ਼ ਹੈ ਜਨਾਬ ਇਸ ਫਰਿੱਜ ਦੀ ਕੀ ਕੀਮਤ?''
 ਦੁਕਾਨਦਾਰ ਨੇ ਫਿਰ ਉਹੀ ਕਿਹਾ। ਗਾਹਕ ਹੈਰਾਨ ਹੋ ਗਿਆ। ਆਖਿਰ ਪ੍ਰੇਸ਼ਾਨ ਹੋ ਕੇ ਪੁੱਛਿਆ ਕਿ, ''ਤੁਸੀਂ ਮੈਨੂੰ ਕਿਵੇਂ ਪਹਿਚਾਣਿਆ?'' ਦੁਕਾਨਦਾਰ, ''ਬਹੁਤ ਆਸਾਨ ਗੱਲ ਹੈ। ਇਹ ਫਰਿੱਜ ਨਹੀਂ ਵਾਸ਼ਿੰਗ ਮਸ਼ੀਨ ਹੈ।''

 * ਗਾਹਕੇ, ਕੋਈ ਵਧੀਆ ਕੱਪੜਾ ਦਿਖਾਓ।'' ਦੁਕਾਨਦਾਰ, ''ਪਲੇਨ 'ਚ ਦਿਖਾਵਾਂ?''
 ਗਾਹਕ, ''ਇਸ ਦੇ ਲਈ ਪਲੇਨ ਵਿਚ ਜਾਣ ਦੀ ਕੀ ਲੋੜ ਹੈ ਇਥੇ ਹੀ ਦਿਖਾ ਦਿਓ।''

 
ਹਾਸਾ ਠੱਠਾ PRINT ਈ ਮੇਲ
Thursday, 09 April 2009

* ਸੁਨੀਤਾ, ''ਤੁਹਾਡੀ ਕਾਰ ਦਾ ਟਾਇਰ ਕਿਵੇਂ ਪੰਕਚਰ ਹੋ ਗਿਆ?''
 ਸੁਨੀ, ''ਘਰ ਆਉਂਦਿਆਂ ਇਕ ਸ਼ੀਸ਼ੀ 'ਤੇ ਚੜ੍ਹ ਗਿਆ ਸੀ।''
 ਸੁਨੀਤਾ, ''ਕਿਉਂ, ਤੁਸੀਂ ਸ਼ੀਸ਼ੀ ਦੇਖੀ ਨਹੀਂ ਸੀ?''
 ਸੁਨੀਲ, ''ਕਿਵੇਂ ਦੇਖਦਾ, ਉਹ ਤਾਂ ਉਸ ਆਦਮੀ ਦੀ ਜੇਬ 'ਚ ਸੀ, ਜੋ ਮੇਰੀ ਕਾਰ ਹੇਠਾਂ ਆ ਗਿਆ ਸੀ।''
****
 * ਜ਼ਿਆਦਾ ਬੋਲਣ ਵਾਲੀ ਪਤਨੀ ਨੂੰ ਇਕ ਦਿਨ ਉਸ ਦੇ ਪਤੀ ਨੇ ਕਿਹਾ, ''ਜੇਕਰ ਤੂੰ ਪੰਜ ਮਿੰਟ ਚੁੱਪ ਬੈਠ ਜਾਵੇਂ ਅਤੇ ਗੱਲਬਾਤ ਨਾ ਕਰੇਂ ਤਾਂ ਮੈਂ ਤੈਨੂੰ ਪੰਜ ਰੁਪਏ ਦਿਆਂਗਾ।''
 ਪਤਨੀ ਨੇ ਕਿਹਾ, ''ਠੀਕ ਹੈ।''
 ਪਤਨੀ ਕੁਝ ਦੇਰ ਚੁੱਪ ਬੈਠੀ ਰਹੀ। ਅਜੇ ਮੁਸ਼ਕਲ ਨਾਲ ਦੋ ਮਿੰਟ ਹੀ ਹੋਏ ਹੋਣਗੇ ਕਿ ਬੋਲ ਪਈ, ''ਜ਼ਰਾ ਘੜੀ ਦੇਖਿਓ, ਪੰਜ ਮਿੰਟ ਹੋਏ ਹਨ ਜਾਂ ਨਹੀਂ?''
****
 * ''ਕਿਉਂ ਬਈ, ਹਿੰਨਾ ਦੁਖੀ ਕਿਉਂ ਏ?''
 ''ਮੈਂ ਇਕ ਕੁੜੀ ਅੱਗੇ ਵਿਆਹ ਦੀ ਪੇਸ਼ਕਸ਼ ਰੱਖੀ ਸੀ ਪਰ ਉਸ ਨੇ ਠੁਕਰਾ ਦਿਤੀ।''
 ''ਤਾਂ ਇਸ 'ਚ ਦੁੱਖੀ ਹੋਣ ਦੀ ਕਿਹੜੀ ਗੱਲ ਹੈ। ਹੋਰ ਬਹੁਤ ਕੁੜੀਆਂ ਹਨ।''
 ''ਹੈ ਤਾਂ ਸਹੀ ਪਰ ਮੈਨੂੰ ਉਸ ਵਿਚਾਰੀ ਲਈ ਬਹੁਤ ਦੁਖੀ ਹੈ ਕਿ ਉਸ ਨੇ ਮੇਰੇ ਵਰਗਾ ਚੰਗਾ ਮੁੰਡਾ ਗੁਆ ਦਿੱਤਾ ਹੈ।''
****

 
ਹਾਸਾ ਠੱਠਾ PRINT ਈ ਮੇਲ
Thursday, 02 April 2009
 * ਸੁਨੀਤਾ, ''ਤੁਹਾਡੀ ਕਾਰ ਦਾ ਟਾਇਰ ਕਿਵੇਂ ਪੰਕਚਰ ਹੋ ਗਿਆ?''
 ਸੁਨੀ, ''ਘਰ ਆਉਂਦਿਆਂ ਇਕ ਸ਼ੀਸ਼ੀ 'ਤੇ ਚੜ੍ਹ ਗਿਆ ਸੀ।''
 ਸੁਨੀਤਾ, ''ਕਿਉਂ, ਤੁਸੀਂ ਸ਼ੀਸ਼ੀ ਦੇਖੀ ਨਹੀਂ ਸੀ?''
 ਸੁਨੀਲ, ''ਕਿਵੇਂ ਦੇਖਦਾ, ਉਹ ਤਾਂ ਉਸ ਆਦਮੀ ਦੀ ਜੇਬ 'ਚ ਸੀ, ਜੋ ਮੇਰੀ ਕਾਰ ਹੇਠਾਂ ਆ ਗਿਆ ਸੀ।''
****
 * ਜ਼ਿਆਦਾ ਬੋਲਣ ਵਾਲੀ ਪਤਨੀ ਨੂੰ ਇਕ ਦਿਨ ਉਸ ਦੇ ਪਤੀ ਨੇ ਕਿਹਾ, ''ਜੇਕਰ ਤੂੰ ਪੰਜ ਮਿੰਟ ਚੁੱਪ ਬੈਠ ਜਾਵੇਂ ਅਤੇ ਗੱਲਬਾਤ ਨਾ ਕਰੇਂ ਤਾਂ ਮੈਂ ਤੈਨੂੰ ਪੰਜ ਰੁਪਏ ਦਿਆਂਗਾ।''
 ਪਤਨੀ ਨੇ ਕਿਹਾ, ''ਠੀਕ ਹੈ।''
 ਪਤਨੀ ਕੁਝ ਦੇਰ ਚੁੱਪ ਬੈਠੀ ਰਹੀ। ਅਜੇ ਮੁਸ਼ਕਲ ਨਾਲ ਦੋ ਮਿੰਟ ਹੀ ਹੋਏ ਹੋਣਗੇ ਕਿ ਬੋਲ ਪਈ, ''ਜ਼ਰਾ ਘੜੀ ਦੇਖਿਓ, ਪੰਜ ਮਿੰਟ ਹੋਏ ਹਨ ਜਾਂ ਨਹੀਂ?''
****
 * ''ਕਿਉਂ ਬਈ, ਹਿੰਨਾ ਦੁਖੀ ਕਿਉਂ ਏ?''
 ''ਮੈਂ ਇਕ ਕੁੜੀ ਅੱਗੇ ਵਿਆਹ ਦੀ ਪੇਸ਼ਕਸ਼ ਰੱਖੀ ਸੀ ਪਰ ਉਸ ਨੇ ਠੁਕਰਾ ਦਿਤੀ।''
 ''ਤਾਂ ਇਸ 'ਚ ਦੁੱਖੀ ਹੋਣ ਦੀ ਕਿਹੜੀ ਗੱਲ ਹੈ। ਹੋਰ ਬਹੁਤ ਕੁੜੀਆਂ ਹਨ।''
 ''ਹੈ ਤਾਂ ਸਹੀ ਪਰ ਮੈਨੂੰ ਉਸ ਵਿਚਾਰੀ ਲਈ ਬਹੁਤ ਦੁਖੀ ਹੈ ਕਿ ਉਸ ਨੇ ਮੇਰੇ ਵਰਗਾ ਚੰਗਾ ਮੁੰਡਾ ਗੁਆ ਦਿੱਤਾ ਹੈ।''
 
ਹਾਸਾ ਠੱਠਾ PRINT ਈ ਮੇਲ
Thursday, 12 March 2009

 ਪੇਂਡੂ, ''ਡਾਕਟਰ ਸਾਹਿਬ, ਕੀ ਐਨਕ ਲੱਗ ਜਾਣ 'ਤੇ ਮੈਂ ਪੜ੍ਹ ਸਕਾਂਗਾ?''
 ਡਾਕਟਰ ਪ੍ਰਵੀਨ, ''ਬਿਲਕੁਲ, ਤੁਸੀਂ ਫਰਾਟੇ ਨਾਲ ਪੜ੍ਹ ਸਕੋਗੇ।''
 ਪੇਂਡੂ, ''ਚੰਗਾ ਹੋਇਆ ਕਿ ਮੇਰੀ ਸਿੱਖਿਆ 'ਤੇ ਇਕ ਵੀ ਪੈਸਾ ਖ਼ਰਚ ਨਹੀਂ ਕੀਤਾ ਗਿਆ। ਪਤਾ ਨਹੀਂ ਲੋਕ ਬੱਚਿਆਂ ਨੂੰ ਸਕੂਲ ਭੇਜਣ ਦੀ ਬਜਾਏ ਐਨਕ ਕਿਉਂ ਨਹੀਂ ਦਿਵਾ ਦਿੰਦੇ?''
--
 ਰਾਜੂ (ਰਾਜੇਸ਼ ਨੂੰ) ''ਅੱਜ ਮੈਂ ਇਕ ਅਜੀਬ ਜਿਹੀ ਪਾਰਟੀ 'ਚ ਜਾਣਾ ਹੈ, ਜਿਥੇ ਹਰ ਸੱਦੇ ਗਏ ਵਿਅਕਤੀ ਨੂੰ ਕਿਹਾ ਗਿਆ ਹੈ ਕਿ ਆਪਣੇ ਨਾਲ ਇਕ ਵਾਧੂ ਚੀਜ਼ ਜ਼ਰੂਰ ਲੈ ਕੇ ਆਉਣ।''
 ਰਾਜੇਸ਼, ''ਪਰ ਤੇਰੇ ਕੋਲ ਤਾਂ ਕੋਈ ਬੇਕਾਰ ਅਤੇ ਵਾਧੂ ਚੀਜ਼ ਨਹੀਂ, ਫਿਰ ਤੂ ਕੀ ਲੈ ਕੇ ਜਾਵੇਂਗਾ?''
 ਰਾਜੂ, ''ਕੁਝ ਸਮਝ 'ਚ ਨਹੀਂ ਆ ਰਿਹਾ। ਚੰਗਾ ਹੋਵੇ, ਜੇਕਰ ਤੂੰ ਹੀ ਨਾਲ ਚੱਲ ਪਵੇਂ।''
--
 ਸੁਰਜੀਤ (ਵੇਟਰ ਨੂੰ), ''ਇਹ ਸੂਪ ਤਾਂ ਬਹੁਤ ਪਤਲਾ ਹੈ।''
 ਵੇਟਰ, ''ਅਸਲ 'ਚ ਸਾਡੀ ਇੱਛਾ ਹੈ ਕਿ ਤੁਸੀਂ ਪਲੇਟ 'ਤੇ ਬਣੇ ਵੇਲ-ਬੂਟੇ ਵੀ ਦੇਖ ਸਕੋ।''

 
ਹਾਸਾ ਠੱਠਾ PRINT ਈ ਮੇਲ
Thursday, 26 February 2009

 * ਬਿਨਾਂ ਘੁੰਡ ਦੇ ਬਾਹਰ ਨਾ ਨਿਕਲਿਆ ਕਰ ਕਿਉਂਕਿ ਤੂੰ ਜਵਾਨ ਤੇ ਖੂਬਸੂਰਤ ਏਂ। ਮੈਨੂੰ ਦੇਖ ਮੈਂ ਇਸ ਉਮਰ 'ਚ ਵੀ ਮੂੰਹ ਢਕ ਕੇ ਰੱਖਦੀ ਹਾਂ।''
 ਸੱਸ ਨੇ ਨੂੰਹ ਨੂੰ ਚਿਤਾਵਨੀ ਦਿੰਦਿਆਂ ਕਿਹਾ।
  ਨੂੰਹ ਨੇ ਤੁਰੰਤ ਜਵਾਬ ਦਿੱਤਾ, ''ਠੀਕ ਹੈ ਮਾਂ ਜੀ, ਜਦੋਂ ਮੈਂ ਵੀ ਤੁਹਾਡੀ ਉਮਰ ਦੀ ਹੋ ਜਾਵਾਂਗੀ ਤਾਂ ਮੈਂ ਵੀ ਚਿਹਰੇ ਦੀਆਂ ਝੁਰੜੀਆਂ ਲੁਕਾਉਣ ਲਈ ਘੁੰਡ ਕੱਢ ਲਿਆ ਕਰਾਂਗੀ।''
***
ਇਕ ਸ਼ਹਿਰ ਦੇ ਆਸ-ਪਾਸ ਬਰਸਾਤ ਨਹੀਂ ਹੋ ਰਹੀ ਸੀ। ਲੋਕ ਗਰਮੀ ਕਾਰਨ ਬਹੁਤ ਤੰਗ ਸਨ ਇਕ ਸਕੂਲ ਦੀ ਪ੍ਰਿੰਸੀਪਲ ਨੇ ਨਵਾਂ ਤਰੀਕਾ ਕੱਢਿਆ। ਉਹ ਸਕੂਲ ਦੇ ਸਾਰੇ ਬੱਚਿਆਂ ਨੂੰ ਲਾਈਨ 'ਚ ਲਗਾ ਕੇ ਸ਼ਹਿਰ ਤੋਂ ਬਾਹਰ ਲੈ ਚੱਲੀ। ਕਿਸੇ ਨੇ ਇਕ ਟੀਚਰ ਨੂੰ ਪੁੱਛਿਆ, ''ਇਹ ਤੁਸੀਂ ਬੱਚਿਆਂ ਨੂੰ ਕਿੱਥੇ ਲੈ ਜਾ ਰਹੇ ਹੋ?'' ਉਹ ਬੋਲੀ, ''ਕਹਿੰਦੇ ਹਨ ਬੱਚਿਆਂ ਦੀ ਪ੍ਰਾਰਥਨਾ ਸੱਤਵੇਂ ਅਸਮਾਨ 'ਤੇ ਵੀ ਪਹੁੰਚ ਜਾਂਦੀ ਹੈ ਕਿਉਂਕਿ ਉਹ ਦਿਲ ਦੇ ਸੱਚੇ ਹੁੰਦੇ ਹਨ। ਅਸੀਂ ਇਨ੍ਹਾਂ ਨੂੰ ਬਰਸਾਤ ਲਈ ਪ੍ਰਾਰਥਨਾ ਕਰਵਾਉਣ ਲੈ ਜਾ ਰਹੇ ਹਾਂ।'' ਉਹ ਵਿਅਕਤੀ ਬੋਲਿਆ, ''ਮੈਡਮ, ਜੇਕਰ ਬੱਚਿਆਂ ਦੀ ਪ੍ਰਾਰਥਨਾ ਵਿਚ ਐਨਾ ਹੀ ਅਸਰ ਹੁੰਦਾ ਤਾਂ ਅੱਜ ਸਾਰੇ ਸ਼ਹਿਰ ਵਿਚ ਕੋਈ ਟੀਚਰ ਦਿਖਾਈ ਨਾ ਦਿੰਦਾ, ਸਾਰੇ ਦੇ ਸਾਰੇ ਰੱਬ ਨੂੰ ਪਿਆਰੇ ਹੋ ਗਏ ਹੁੰਦੇ।''

 
ਹਾਸਾ ਠੱਠਾ PRINT ਈ ਮੇਲ
Thursday, 12 February 2009

ਇਕ ਪੇਂਡੂ ਵਿਅਕਤੀ ਜਨਰਲ ਸਟੋਰ 'ਚ ਆਉਂਦਿਆਂ ਹੀ ਬੋਲਿਆ, ''ਭਾਅ ਜੀ, ਤੁਸੀਂ ਸ਼ੈਂਪੂ ਦੀ ਇਸ ਸ਼ੀਸ਼ੀ ਨਾਲ ਫ੍ਰੀ ਗਿਫਟ ਕਿਉਂ ਨਹੀਂ ਦਿੱਤਾ? ਮੇਰੀ ਪੜ੍ਹੀ-ਲਿਖੀ ਪਤਨੀ ਨੇ ਕਿਹਾ ਹੈ ਕਿ ਇਸ ਦੇ ਨਾਲ ਫ੍ਰੀ ਗਿਫਟ ਹੈ।'' ਦੁਕਾਨਦਾਰ, ''ਭਾਈ ਸਾਹਿਬ, ਇਸ ਦੇ ਨਾਲ ਕੋਈ ਫ੍ਰੀ ਗਿਫਟ ਨਹੀਂ।'' ਪੇਂਡੂ, ''ਹੈ ਕਿਉਂ ਨਹੀਂ, ਸਾਫ ਤਾਂ ਲਿਖਿਆ ਹੈ 'ਸ਼ੈਪੂ ਡੈਂਡਰਫ ਫ੍ਰੀ।''

 ਇਕ ਵਿਅਕਤੀ ਨੇ ਜਿੰਨ ਨੂੰ ਆਪਣੇ ਵੱਸ 'ਚ ਕਰ ਲਿਆ। ਜਿੰਨ ਬੋਲਿਆ, ''ਕੋਈ ਵੀ ਹੁਕਮ ਦਿਓ, ਮੈਂ ਪੂਰਾ ਕਰਾਂਗਾ।'' ਉਹ ਵਿਅਕਤੀ ਬੋਲਿਆ, ''ਮੇਰੇ ਲਈ 10 ਕਰੋੜ ਰੁਪਏ ਦਾ ਇੰਤਜ਼ਾਮ ਕਰ ਦੇ ਤੇ ਕੈਟਰੀਨਾ ਕੈਫ ਨਾਲ ਮੇਰਾ ਵਿਆਹ ਕਰਵਾ ਦੇ।'' ਜਿੰਨ ਗੁੱਸੇ ਨਾਲ ਬੋਲਿਆ, ''ਮਾਲਕ ਬਣ ਕੇ ਰਹਿ, ਹਰਾਮਖੋਰ ਬਣ ਕੇ ਨਹੀਂ।'' 

 ਇਕ ਵਿਅਕਤੀ ਮਰਨ ਤੋਂ ਬਾਅਦ ਨਰਕ 'ਚ ਪਹੁੰਚਿਆ। ਉਥੇ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਇਕ ਯੋਗੀ ਮੱਲਿਕਾ ਸ਼ੇਰਾਵਤ ਨਾਲ ਡਾਂਸ ਕਰ ਰਿਹਾ ਹੈ। ਉਸ ਨੇ ਯਮਰਾਜ ਨੂੰ ਪੁੱਛਿਆ, ''ਪ੍ਰਭੂ, ਯੋਗੀ ਨੂੰ ਕਿਸ ਕਸੂਰ ਦੀ ਸਜ਼ਾ ਦਿੱਤੀ ਜਾ ਰਹੀ ਹੈ?'' ਯਮਰਾਜ ਮੁਸਕਰਾਏ ਤੇ ਬੋਲੇ, ''ਓ ਭਰਾ, ਸਜ਼ਾ ਯੋਗੀ ਨੂੰ ਨਹੀਂ।

 
ਹਾਸਾ ਠੱਠਾ PRINT ਈ ਮੇਲ
Thursday, 05 February 2009

ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ 'ਚ ਚੋਰੀ ਕਰਦਾ ਇਕ ਚੋਰ ਰੰਗੇ ਹੱਥੀਂ ਫੜ੍ਹਿਆ ਗਿਆ। ਜਦੋਂ ਉਸਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਜੱਜ ਨੇ ਪੁੱਛਿਆ, ''ਜਦੋਂ ਤੂੰ ਸ਼ੋਅਰੂਮ 'ਚ ਚੋਰੀ ਕਰਨ ਗਿਆ ਤਾਂ ਕੀ ਤੈਨੂੰ ਆਪਣੀ ਪਤਨੀ ਤੇ ਬੱਚਿਆਂ ਦਾ ਖਿਆਲ ਨਹੀਂ ਆਇਆ?'' ਚੋਰ ਬੋਲਿਆ, ''ਖਿਆਲ ਤਾਂ ਬਹੁਤ ਆਇਆ ਸੀ ਜਨਾਬ ਪਰ ਮੈਂ ਕੀ ਕਰ ਸਕਦਾ ਸੀ, ਉਸ ਸ਼ੋਅਰੂਮ 'ਚ ਸਿਰਫ ਜੈਂਟਸ ਕੱਪੜੇ ਹੀ ਸਨ, ਔਰਤਾਂ ਤੇ ਬੱਚਿਆਂ ਦੇ ਨਹੀਂ।''

ਜੱਜ (ਮੁਲਜ਼ਮ ਨੂੰ), ''ਤੈਨੂੰ ਯਾਦ ਹੈ ਕਿ ਇਸੇ ਅਦਾਲਤ ਤੋਂ ਤੈਨੂੰ ਪਹਿਲਾਂ ਵੀ 6 ਮਹੀਨੇ ਦੀ ਕੈਦ ਦੀ ਸਜ਼ਾ ਮਿਲੀ ਸੀ। ਇਸ ਵਾਰ ਤੈਨੂੰ ਛੱਡਿਆ ਜਾਂਦਾ ਹੈ, ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੰਨੇ ਜ਼ਿਆਦਾ ਵਿਆਜ 'ਤੇ ਪੈਸਾ ਦੇਣਾ ਕਾਨੂੰਨੀ ਅਪਰਾਧ ਹੈ।'' ਮੁਲਜ਼ਮ, ''ਸਰ, ਕ੍ਰਿਪਾ ਕਰ ਕੇ ਮੈਨੂੰ ਸਿਰਫ 8 ਦਿਨਾਂ ਲਈ ਭੇਜ ਦਿਓ।'' ਜੱਜ, ''ਉਹ ਕਿਉਂ?'' ਮੁਲਜ਼ਮ, ''ਸਰ, ਜੇਲ ਦੇ ਕੈਦੀਆਂ ਨੂੰ ਵਿਆਜ 'ਤੇ ਦਿੱਤਾ ਪੈਸਾ ਵਸੂਲ ਕਰਨਾ ਹੈ।''

 ਇਕ ਵਿਅਕਤੀ ਰਾਤ ਨੂੰ ਹਰ ਘੰਟੇ ਬਾਅਦ ਉੱਠ ਕੇ ਰਸੋਈ 'ਚ ਜਾਂਦਾ, ਖੰਡ ਦੇ ਡੱਬੇ ਦਾ ਢੱਕਣ ਖੋਲ੍ਹ ਕੇ ਦੇਖਦਾ ਤੇ ਫਿਰ ਬੰਦ ਕਰ ਕੇ ਆ ਜਾਂਦਾ। ਆਖਰ ਉਸਦੀ ਪਤਨੀ ਨੇ ਤੰਗ ਆ ਕੇ ਪੁੱਛਿਆ, ''ਇਹ ਤੁਸੀਂ ਕੀ ਕਰ ਰਹੇ ਹੋ?'' ਵਿਅਕਤੀ ਬੋਲਿਆ, ''ਅੱਜ ਮੈਨੂੰ ਡਾਕਟਰ ਨੇ ਕਿਹਾ ਸੀ ਕਿ ਹਰ ਘੰਟੇ ਬਾਅਦ 'ਸ਼ੂਗਰ ਲੈਵਲ' ਚੈੱਕ ਕਰੀਂ ਕਿ ਘੱਟ ਜਾਂ ਵੱਧ ਤਾਂ ਨਹੀਂ ਹੋਇਆ।'' ੇਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ 'ਚ ਚੋਰੀ ਕਰਦਾ ਇਕ ਚੋਰ ਰੰਗੇ ਹੱਥੀਂ ਫੜ੍ਹਿਆ ਗਿਆ। ਜਦੋਂ ਉਸਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਜੱਜ ਨੇ ਪੁੱਛਿਆ, ''ਜਦੋਂ ਤੂੰ ਸ਼ੋਅਰੂਮ 'ਚ ਚੋਰੀ ਕਰਨ ਗਿਆ ਤਾਂ ਕੀ ਤੈਨੂੰ ਆਪਣੀ ਪਤਨੀ ਤੇ ਬੱਚਿਆਂ ਦਾ ਖਿਆਲ ਨਹੀਂ ਆਇਆ?'' ਚੋਰ ਬੋਲਿਆ, ''ਖਿਆਲ ਤਾਂ ਬਹੁਤ ਆਇਆ ਸੀ ਜਨਾਬ ਪਰ ਮੈਂ ਕੀ ਕਰ ਸਕਦਾ ਸੀ, ਉਸ ਸ਼ੋਅਰੂਮ 'ਚ ਸਿਰਫ ਜੈਂਟਸ ਕੱਪੜੇ ਹੀ ਸਨ, ਔਰਤਾਂ ਤੇ ਬੱਚਿਆਂ ਦੇ ਨਹੀਂ।''

ਜੱਜ (ਮੁਲਜ਼ਮ ਨੂੰ), ''ਤੈਨੂੰ ਯਾਦ ਹੈ ਕਿ ਇਸੇ ਅਦਾਲਤ ਤੋਂ ਤੈਨੂੰ ਪਹਿਲਾਂ ਵੀ 6 ਮਹੀਨੇ ਦੀ ਕੈਦ ਦੀ ਸਜ਼ਾ ਮਿਲੀ ਸੀ। ਇਸ ਵਾਰ ਤੈਨੂੰ ਛੱਡਿਆ ਜਾਂਦਾ ਹੈ, ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੰਨੇ ਜ਼ਿਆਦਾ ਵਿਆਜ 'ਤੇ ਪੈਸਾ ਦੇਣਾ ਕਾਨੂੰਨੀ ਅਪਰਾਧ ਹੈ।'' ਮੁਲਜ਼ਮ, ''ਸਰ, ਕ੍ਰਿਪਾ ਕਰ ਕੇ ਮੈਨੂੰ ਸਿਰਫ 8 ਦਿਨਾਂ ਲਈ ਭੇਜ ਦਿਓ।'' ਜੱਜ, ''ਉਹ ਕਿਉਂ?'' ਮੁਲਜ਼ਮ, ''ਸਰ, ਜੇਲ ਦੇ ਕੈਦੀਆਂ ਨੂੰ ਵਿਆਜ 'ਤੇ ਦਿੱਤਾ ਪੈਸਾ ਵਸੂਲ ਕਰਨਾ ਹੈ।''

 ਇਕ ਵਿਅਕਤੀ ਰਾਤ ਨੂੰ ਹਰ ਘੰਟੇ ਬਾਅਦ ਉੱਠ ਕੇ ਰਸੋਈ 'ਚ ਜਾਂਦਾ, ਖੰਡ ਦੇ ਡੱਬੇ ਦਾ ਢੱਕਣ ਖੋਲ੍ਹ ਕੇ ਦੇਖਦਾ ਤੇ ਫਿਰ ਬੰਦ ਕਰ ਕੇ ਆ ਜਾਂਦਾ। ਆਖਰ ਉਸਦੀ ਪਤਨੀ ਨੇ ਤੰਗ ਆ ਕੇ ਪੁੱਛਿਆ, ''ਇਹ ਤੁਸੀਂ ਕੀ ਕਰ ਰਹੇ ਹੋ?'' ਵਿਅਕਤੀ ਬੋਲਿਆ, ''ਅੱਜ ਮੈਨੂੰ ਡਾਕਟਰ ਨੇ ਕਿਹਾ ਸੀ ਕਿ ਹਰ ਘੰਟੇ ਬਾਅਦ 'ਸ਼ੂਗਰ ਲੈਵਲ' ਚੈੱਕ ਕਰੀਂ ਕਿ ਘੱਟ ਜਾਂ ਵੱਧ ਤਾਂ ਨਹੀਂ ਹੋਇਆ।''

 
ਹਾਸਾ ਠੱਠਾ PRINT ਈ ਮੇਲ
Thursday, 29 January 2009

ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ 'ਚ ਚੋਰੀ ਕਰਦਾ ਇਕ ਚੋਰ ਰੰਗੇ ਹੱਥੀਂ ਫੜ੍ਹਿਆ ਗਿਆ। ਜਦੋਂ ਉਸਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਜੱਜ ਨੇ ਪੁੱਛਿਆ, ''ਜਦੋਂ ਤੂੰ ਸ਼ੋਅਰੂਮ 'ਚ ਚੋਰੀ ਕਰਨ ਗਿਆ ਤਾਂ ਕੀ ਤੈਨੂੰ ਆਪਣੀ ਪਤਨੀ ਤੇ ਬੱਚਿਆਂ ਦਾ ਖਿਆਲ ਨਹੀਂ ਆਇਆ?'' ਚੋਰ ਬੋਲਿਆ, ''ਖਿਆਲ ਤਾਂ ਬਹੁਤ ਆਇਆ ਸੀ ਜਨਾਬ ਪਰ ਮੈਂ ਕੀ ਕਰ ਸਕਦਾ ਸੀ, ਉਸ ਸ਼ੋਅਰੂਮ 'ਚ ਸਿਰਫ ਜੈਂਟਸ ਕੱਪੜੇ ਹੀ ਸਨ, ਔਰਤਾਂ ਤੇ ਬੱਚਿਆਂ ਦੇ ਨਹੀਂ।''

ਜੱਜ (ਮੁਲਜ਼ਮ ਨੂੰ), ''ਤੈਨੂੰ ਯਾਦ ਹੈ ਕਿ ਇਸੇ ਅਦਾਲਤ ਤੋਂ ਤੈਨੂੰ ਪਹਿਲਾਂ ਵੀ 6 ਮਹੀਨੇ ਦੀ ਕੈਦ ਦੀ ਸਜ਼ਾ ਮਿਲੀ ਸੀ। ਇਸ ਵਾਰ ਤੈਨੂੰ ਛੱਡਿਆ ਜਾਂਦਾ ਹੈ, ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੰਨੇ ਜ਼ਿਆਦਾ ਵਿਆਜ 'ਤੇ ਪੈਸਾ ਦੇਣਾ ਕਾਨੂੰਨੀ ਅਪਰਾਧ ਹੈ।'' ਮੁਲਜ਼ਮ, ''ਸਰ, ਕ੍ਰਿਪਾ ਕਰ ਕੇ ਮੈਨੂੰ ਸਿਰਫ 8 ਦਿਨਾਂ ਲਈ ਭੇਜ ਦਿਓ।'' ਜੱਜ, ''ਉਹ ਕਿਉਂ?'' ਮੁਲਜ਼ਮ, ''ਸਰ, ਜੇਲ ਦੇ ਕੈਦੀਆਂ ਨੂੰ ਵਿਆਜ 'ਤੇ ਦਿੱਤਾ ਪੈਸਾ ਵਸੂਲ ਕਰਨਾ ਹੈ।''
 ੲੲੲ
 ਇਕ ਵਿਅਕਤੀ ਰਾਤ ਨੂੰ ਹਰ ਘੰਟੇ ਬਾਅਦ ਉੱਠ ਕੇ ਰਸੋਈ 'ਚ ਜਾਂਦਾ, ਖੰਡ ਦੇ ਡੱਬੇ ਦਾ ਢੱਕਣ ਖੋਲ੍ਹ ਕੇ ਦੇਖਦਾ ਤੇ ਫਿਰ ਬੰਦ ਕਰ ਕੇ ਆ ਜਾਂਦਾ। ਆਖਰ ਉਸਦੀ ਪਤਨੀ ਨੇ ਤੰਗ ਆ ਕੇ ਪੁੱਛਿਆ, ''ਇਹ ਤੁਸੀਂ ਕੀ ਕਰ ਰਹੇ ਹੋ?'' ਵਿਅਕਤੀ ਬੋਲਿਆ, ''ਅੱਜ ਮੈਨੂੰ ਡਾਕਟਰ ਨੇ ਕਿਹਾ ਸੀ ਕਿ ਹਰ ਘੰਟੇ ਬਾਅਦ 'ਸ਼ੂਗਰ ਲੈਵਲ' ਚੈੱਕ ਕਰੀਂ ਕਿ ਘੱਟ ਜਾਂ ਵੱਧ ਤਾਂ ਨਹੀਂ ਹੋਇਆ।''

 
ਹਾਸਾ ਠੱਠਾ PRINT ਈ ਮੇਲ
Thursday, 01 January 2009

* ਅਮੀਰ ਵਿਅਕਤੀ (ਮਜ਼ਦੂਰ ਨੂੰ) ''ਮੈਂ ਤੇਰਾ ਪਸੀਨਾ ਸੁੱਕਣ ਤੋਂ ਪਹਿਲਾਂ ਹੀ ਮਜ਼ਦੂਰੀ ਦੇ ਦਿੱਤੀ ਹੈ, ਫਿਰ ਵੀ ਤੂੰ ਖੁਸ਼ ਨਹੀਂ ਹੈ।''
 ਮਜ਼ਦੂਰ, ''ਪਰ ਜਨਾਬ, ਇਹ ਮਜ਼ਦੂਰੀ ਇੰਨੀ ਘੱਟ ਦਿੱਤੀ ਹੈ ਕਿ ਮੈਨੂੰ ਫਿਰ ਪਸੀਨਾ ਆ ਗਿਆ ਹੈ।''
***
 ਮਜ਼ਦੂਰ (ਮਾਲਕ ਨੂੰ), ''ਗਧੇ ਵਾਂਗ ਕੰਮ ਕਰਵਾਇਆ ਅਤੇ ਮਜ਼ਦੂਰੀ ਸਿਰਫ਼ 20 ਰੁਪਏ ? ਕੁਝ ਤਾਂ ਨਿਆਂ ਕਰੋ ।''
 ਮਾਲਕ (ਮੁਨੀਮ ਨੂੰ), ''ਠੀਕ ਹੈ, ਇਹ ਨਿਆਂ ਮੰਗਦਾ ਹੈ ਤਾਂ ਇਸ ਦੇ ਸਾਹਮਣੇ ਘਾਹ ਰੱਖ ਦੇ ਅਤੇ ਰੁਪਏ ਵਾਪਸ ਲੈ ਲਓ ।''
***
 ਇਕ ਛੋਟੇ ਬੱਚੇ ਨੇ ਕਵੀ ਨੂੰ ਪੁੱਛਿਆ, ''ਅੰਕਲ, ਹੁਣੇ ਮੈਂ ਦੇਖਿਆ ਕਿ ਤੁਸੀਂ ਕਵਿਤਾ ਸੁਣਾਉਣ ਵੇਲੇ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਸਨ। ਅਜਿਹਾ ਕਿਉਂ ?''
 ਕਵੀ, ''ਬੇਟੇ, ਇਸ ਲਈ ਕਿਉਂਕਿ ਮੇਰੇ ਕੋਲੋਂ ਆਪਣੀ ਕਵਿਤਾ ਸੁਣਾਉਣ ਵੇਲੇ ਸਰੋਤਿਆਂ ਦਾ ਦੁੱਖ ਨਹੀਂ ਦੇਖਿਆ ਜਾਂਦਾ।''
***

 
ਹਾਸਾ ਠੱਠਾ PRINT ਈ ਮੇਲ
Wednesday, 24 December 2008

 * ਸਿਪਾਹੀ (ਚੋਰ ਨੂੰ), ''ਵਾਅਦਾ ਕਰ ਕਿ ਤੂੰ ਦੁਬਾਰਾ ਉਸ ਦੁਕਾਨ 'ਤੇ ਚੋਰੀ ਕਰਨ ਨਹੀਂ ਜਾਵੇਂਗਾ।''
 ਚੋਰ, ''ਜੀ ਜੀ ਇਕ ਵਾਰ ਤਾਂ ਜ਼ਰੂਰ ਜਾਵਾਂਗਾ।''
 ਸਿਪਾਹੀ, ''ਕਿਉਂ?''
 ਚੋਰ, ''ਕਿਉਂਕਿ ਉਥੇ  ਲਿਖਿਆ ਸੀ ਕ੍ਰਿਪਾ ਕਰਕੇ ਦੁਬਾਰਾ ਆਓ।''
***
 ਟੀਚਰ, ''ਅਸੀਂ ਸਾਰੇ ਮਰ ਗਏ' ਬਹੁਵਚਨ ਹੈ ਤਾਂ ਫਿਰ ''ਮੈਂ ਮਰ ਗਿਆ' ਕੀ ਹੋਵੇਗਾ?''
 ਮਨੁ, ''ਸਰ ਸਕੂਲ ਵਿਚ ਛੁੱਟੀ ਹੋਵੇਗੀ।''
***
 ਇਕ ਕੰਜੂਸ 10 ਰੁਪਏ ਦਾ ਨੋਟ ਲੈ ਕੇ ਮੇਲਾ ਦੇਖਣ ਗਿਆ। ਪਹਿਲਾਂ ਉਸ ਨੇ ਸੋਚਿਆ, ਮੇਲੇ ਵਿਚ ਘੜੇ ਵਾਲੀ ਕੁਲਫੀ ਖਾਂਦਾ ਹਾਂ। ਕੁਲਫੀ ਦੀ ਦੁਕਾਨ 'ਤੇ ਉਸ ਦਾ ਮਨ ਬਦਲ ਗਿਆ ਅਤੇ ਉਸ ਨੇ ਸੋਚਿਆ ਕਿ ਸੇਬ ਖਾਂਦਾ ਹਾਂ । ਸੇਬ ਵੀ ਨਾ ਖਾਧਾ, ਫਿਰ ਬਰਫੀ ਦੀ ਦੁਕਾਨ ਅਤੇ ਫਿਰ ਲੱਸੀ ਦੀ ਦੁਕਾਨ 'ਤੇ ਵੀ ਗਿਆ ਪਰ ਉਸ ਨੇ ਕੁਝ ਨਾ ਖਾਧਾ। ਹੱਥ ਵਿਚ ਫੜਿਆ 10 ਰੁਪਏ ਦਾ ਨੋਟ ਪਸੀਨੇ ਨਾਲ ਗਿੱਲਾ ਹੋ ਗਿਆ ਸੀ। ਉਹ ਗਿੱਲੇ ਨੋਟ ਨੂੰ ਹੱਥ 'ਚੋਂ ਕੱਢ ਕੇ ਬੋਲਿਆ, ''ਰੋਂਦਾ ਕਿਉਂ ਹੈਂ, ਮੈਂ ਇੰਨਾ ਜ਼ਾਲਮ ਨਹੀਂ ਹਾਂ ਕਿ ਤੈਨੂੰ ਆਪਣੇ ਤੋਂ ਵੱਖ ਕਰ ਦੇਵਾਂਗਾ । ਹੌਸਲਾ ਰੱਖ, ਤੂੰ ਹਮੇਸ਼ਾ ਮੇਰੇ ਕੋਲ ਰਹੇਂਗਾ।''

 
ਹਾਸਾ ਠੱਠਾ PRINT ਈ ਮੇਲ
Thursday, 18 December 2008
 * ਦੋ  ਰੀਤਾ (ਸੰਗੀਤਾ ਨੂੰ), ''ਤੇਰੇ ਪਤੀ ਦਾ ਰੰਗ ਹੌਲੀ-ਹੌਲੀ ਨਿਖਰ ਰਿਹਾ ਹੈ, ਕੀ ਰਾਜ਼ ਹੈ?''
 ਸੰਗੀਤਾ, ''ਮੇਰੇ ਪਤੀ ਪਹਿਲਾਂ ਕੋਲੇ ਦੀ ਦੁਕਾਨ 'ਤੇ ਬੈਠਦੇ ਸਨ, ਹੁਣ ਆਟੇ ਦੀ ਚੱਕੀ 'ਤੇ ਬੈਠਦੇ ਹਨ।''
*****
 * ਨੌਕਰਾਣੀ ਨੂੰ ਪਹਿਲੀ ਵਾਰ ਤਨਖਾਹ ਦਾ ਚੈੱਕ ਮਿਲਿਆ । ਉਹ ਚੈੱਕ ਜਮ੍ਹਾ ਕਰਵਾਉਣ ਬੈਂਕ ਗਈ । ਕਲਰਕ ਨੇ ਚੈੱਕ ਡਿਪਾਜ਼ਿਟ ਸਲਿਪ ਭਰਨ ਪਿਛੋਂ ਨੌਕਰਾਣੀ ਵੱਲ ਵਧਾਉਂਦਿਆਂ ਕਿਹਾ, ''ਇਥੇ ਦਸਤਖ਼ਤ ਕਰੋ।''
 ਨੌਕਰਾਣੀ, ''ਦਸਤਖ਼ਤ ਕਿਹੋ ਜਿਹੇ ?''
 ਕਲਰਕ, ''ਜਿਹੋ ਜਿਹੇ ਤੁਸੀਂ ਆਪਣੀ ਪਤੀ ਨੂੰ ਲਿਖੀ ਚਿਠੀ 'ਚ ਕਰਦੇ ਹੋ, ਉਹੋ ਜਿਹੇ ਹੀ ।''
 ਅਤੇ ਨੌਕਰਾਣੀ ਨੇ ਦਸਤਖ਼ਤ ਵਾਲੀ ਥਾਂ 'ਤੇ ਲਿਖ ਦਿੱਤਾ, ''ਤੁਹਾਡੀ ਪਿਆਰੀ ਮੰਜੂ।''
*****
 * ਪਤੀ-ਪਤਨੀ ਡੈਂਟਿਸਟ ਕੋਲ ਪਹੁੰਚੇ । ਪਤਨੀ ਨੇ ਕਿਹਾ,
 ''ਡਾਕਟਰ ਸਾਹਿਬ,ਦੰਦ ਕਢਵਾਉਣਾ ਹੈ। ਜ਼ਰਾ ਕਾਹਲੀ ਹੈ, ਇਸ ਲਈ ਬਿਨਾ ਪੇਨ ਕਿਲਰ ਦੀ ਵਰਤੋਂ ਕੀਤਿਆਂ ਦੰਦ ਛੇਤੀ-ਛੇਤੀ ਕੱਢ ਦਿਓ।'
 ਡਾਕਟਰ, ''ਵਾਹ ! ਤੁਸੀਂ ਬਹੁਤ ਹੀ ਬਹਾਦਰ ਔਰਤ ਹੋ। ਦਿਖਾਓ ਤਾਂ ਜ਼ਰਾ, ਕਿਹੜਾ ਦੰਦ ਕਢਵਾਉਣਾ ਹੈ।''
 ਪਤਨੀ ਨੇ ਕੋਲ ਬੈਠੇ ਪਤੀ ਨੂੰ ਕਿਹਾ, ''ਏ ਜੀ, ਮੂੰਹ ਖੋਲ੍ਹੋ ਅਤੇ ਦੰਦ ਦਿਖਾਓ।''
 
ਹਾਸਾ ਠੱਠਾ PRINT ਈ ਮੇਲ
Thursday, 11 December 2008

 * ਦੋ  ਰੀਤਾ (ਸੰਗੀਤਾ ਨੂੰ), ''ਤੇਰੇ ਪਤੀ ਦਾ ਰੰਗ ਹੌਲੀ-ਹੌਲੀ ਨਿਖਰ ਰਿਹਾ ਹੈ, ਕੀ ਰਾਜ਼ ਹੈ?''
 ਸੰਗੀਤਾ, ''ਮੇਰੇ ਪਤੀ ਪਹਿਲਾਂ ਕੋਲੇ ਦੀ ਦੁਕਾਨ 'ਤੇ ਬੈਠਦੇ ਸਨ, ਹੁਣ ਆਟੇ ਦੀ ਚੱਕੀ 'ਤੇ ਬੈਠਦੇ ਹਨ।''
*****
 * ਨੌਕਰਾਣੀ ਨੂੰ ਪਹਿਲੀ ਵਾਰ ਤਨਖਾਹ ਦਾ ਚੈੱਕ ਮਿਲਿਆ । ਉਹ ਚੈੱਕ ਜਮ੍ਹਾ ਕਰਵਾਉਣ ਬੈਂਕ ਗਈ । ਕਲਰਕ ਨੇ ਚੈੱਕ ਡਿਪਾਜ਼ਿਟ ਸਲਿਪ ਭਰਨ ਪਿਛੋਂ ਨੌਕਰਾਣੀ ਵੱਲ ਵਧਾਉਂਦਿਆਂ ਕਿਹਾ, ''ਇਥੇ ਦਸਤਖ਼ਤ ਕਰੋ।''
 ਨੌਕਰਾਣੀ, ''ਦਸਤਖ਼ਤ ਕਿਹੋ ਜਿਹੇ ?''
 ਕਲਰਕ, ''ਜਿਹੋ ਜਿਹੇ ਤੁਸੀਂ ਆਪਣੀ ਪਤੀ ਨੂੰ ਲਿਖੀ ਚਿਠੀ 'ਚ ਕਰਦੇ ਹੋ, ਉਹੋ ਜਿਹੇ ਹੀ ।''
 ਅਤੇ ਨੌਕਰਾਣੀ ਨੇ ਦਸਤਖ਼ਤ ਵਾਲੀ ਥਾਂ 'ਤੇ ਲਿਖ ਦਿੱਤਾ, ''ਤੁਹਾਡੀ ਪਿਆਰੀ ਮੰਜੂ।''
*****
 * ਪਤੀ-ਪਤਨੀ ਡੈਂਟਿਸਟ ਕੋਲ ਪਹੁੰਚੇ । ਪਤਨੀ ਨੇ ਕਿਹਾ,
 ''ਡਾਕਟਰ ਸਾਹਿਬ,ਦੰਦ ਕਢਵਾਉਣਾ ਹੈ। ਜ਼ਰਾ ਕਾਹਲੀ ਹੈ, ਇਸ ਲਈ ਬਿਨਾ ਪੇਨ ਕਿਲਰ ਦੀ ਵਰਤੋਂ ਕੀਤਿਆਂ ਦੰਦ ਛੇਤੀ-ਛੇਤੀ ਕੱਢ ਦਿਓ।'
 ਡਾਕਟਰ, ''ਵਾਹ ! ਤੁਸੀਂ ਬਹੁਤ ਹੀ ਬਹਾਦਰ ਔਰਤ ਹੋ। ਦਿਖਾਓ ਤਾਂ ਜ਼ਰਾ, ਕਿਹੜਾ ਦੰਦ ਕਢਵਾਉਣਾ ਹੈ।''
 ਪਤਨੀ ਨੇ ਕੋਲ ਬੈਠੇ ਪਤੀ ਨੂੰ ਕਿਹਾ, ''ਏ ਜੀ, ਮੂੰਹ ਖੋਲ੍ਹੋ ਅਤੇ ਦੰਦ ਦਿਖਾਓ।''

 
ਹਾਸਾ ਠੱਠਾ PRINT ਈ ਮੇਲ
Thursday, 04 December 2008
* ਦੋ ਆਦਮੀ ਨਸ਼ੇ ਦੀ ਹਾਲਤ 'ਚ ਮੱਲਿਕਾ ਸ਼ੇਰਾਵਤ ਦੀ ਪ੍ਰਸ਼ੰਸਾ ਕਰ ਰਹੇ ਸਨ, ''ਮੱਲਿਕਾ ਸ਼ੇਰਾਵਤ ਕਿਸੇ ਵੀ ਵੱਡੇ ਨੇਤਾ ਤੋਂ ਘੱਟ ਨਹੀਂ ਹੈ। ਉਨ੍ਹਾਂ ਨੇ ਦੇਸ਼ ਲਈ ਕੱਪੜੇ ਤਿਆਗੇ ਸਨ, ਮੱਲਿਕਾ ਸ਼ੇਰਾਵਤ ਨੇ ਦੇਸ਼ ਵਾਸੀਆਂ ਲਈ ਕੱਪੜੇ ਤਿਆਗ ਦਿੱਤੇ ਹਨ।''
*****
    * ਇਕ ਇਕੱਠ 'ਚ ਨੇਤਾ ਜੀ ਚੁਣਾਵੀ ਭਾਸ਼ਣ ਦੇਣ ਗਏ ਤਾਂ ਇਕ ਵੀ ਆਦਮੀ ਉਨ੍ਹਾਂ ਦੇ ਸਵਾਗਤ ਲਈ ਖੜ੍ਹਾ ਨਾ ਹੋਇਆ। ਨੇਤਾ ਜੀ ਨੂੰ ਬਹੁਤ ਬੁਰਾ ਲੱਗਾ ਤੇ ਉਨ੍ਹਾਂ ਨੇ ਇਸ ਦਾ ਕਾਰਨ ਜਾਣਨਾ ਚਾਹਿਆ  ਤਾਂ ਪਤਾ ਲੱਗਾ ਕਿ ਪਿਛਲੇ ਪੰਜ ਸਾਲਾਂ 'ਚ ਮਹਿੰਗਾਈ ਅਤੇ ਟੈਕਸ ਦਾ ਬੋਝ ਇੰਨਾ ਵੱਧ ਗਿਆ ਹੈ ਕਿ ਹੁਣ ਇਕ ਵੀ ਆਦਮੀ 'ਚ ਉੱਠ ਕੇ ਖੜ੍ਹੇ ਹੋਣ ਦੀ ਹਿੰਮਤ ਨਹੀਂ ਬਚੀ।
*****
    * ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਕਿਹਾ, ''ਮੈਂ ਜਦੋਂ ਤੋਂ ਤੈਨੂੰ ਦੇਖਿਆ ਹੈ ਤਾਂ ਰਾਤ ਦਾ ਚੈਨ ਤੇ ਦਿਨ ਦੀ ਨੀਂਦ ਗੁਆ ਬੈਠਾ ਹਾਂ।''
    ਪ੍ਰੇਮਿਕਾ (ਹੈਰਾਨ ਹੋ ਕੇ), ''ਹੈਂ, ਇਹ ਉਲਟਾ ਕਿਵੇਂ ਹੋ ਗਿਆ। ਲੋਕ ਤਾਂ ਦਿਨ ਦਾ ਚੈਨ ਤੇ ਰਾਤ ਦੀ ਨੀਂਦ ਗੁਆ ਬਹਿੰਦੇ ਹਨ।''
    ''ਮੈਂ ਨਾਈਟ ਸਿਫ਼ਟ 'ਚ ਕੰਮ ਕਰਦਾ ਹਾਂ।'' ਪ੍ਰੇਮੀ ਨੇ ਕਿਹਾ।
*****

 
ਹਾਸਾ ਠੱਠਾ PRINT ਈ ਮੇਲ
Thursday, 20 November 2008

 * ਰਾਤ ਵੇਲੇ ਪਤਨੀ ਨੇ ਪਤੀ ਨੂੰ ਝੰਜੋੜਿਆ, ''ਸੁਣਦੇ ਹੋ, ਘਰ 'ਚ ਚੋਰ ਆ ਵੜਿਆ ਹੈ। ਕਿੱਲੀ 'ਤੇ ਟੰਗੇ ਤੁਹਾਡੇ ਕੱਪੜਿਆਂ ਦੀਆਂ ਜੇਬਾਂ ਫਰੋਲ ਰਿਹਾ ਹੈ।''
 ਪਤੀ, ''ਤਾਂ ਮੈਨੂੰ ਕਿਉਂ ਜਗਾਉਂਦੀ ਏਂ। ਤੁਹਾਡਾ ਦੋਵਾਂ ਦਾ ਆਪਸੀ ਮਾਮਲਾ ਹੈ। ਆਪ ਹੀ ਨਜਿੱਠ ਲਓ।''
****
 ਮੀਨਾਕਸ਼ੀ ਨੇ ਆਪਣੇ ਪਤੀ ਵਿਨੈ ਜੀ ਨੂੰ ਕਿਹਾ, ''ਸ਼ਿਸ਼ਟਾਚਾਰ ਤੇ ਸੱਭਿਅਤਾ ਦਾ ਤਾਂ ਜ਼ਮਾਨਾ ਹੀ ਨਹੀਂ ਰਿਹਾ।''
 ਵਿਨੈ ਜੀ, ''ਕਿਉਂ, ਕੀ ਹੋਇਆ?''
 ਮੀਨਾਕਸ਼ੀ, ''ਕੱਲ ਮੇਰੀ ਗੁਆਂਢਣ ਦੀ ਨਨਾਣ ਆਪਣੇ ਘਰ ਆ ਗਈ। ਮੈਂ ਚਾਹ ਲਈ ਪੁੱਛਿਆ ਤਾਂ ਫਟਾਫਟ 'ਹਾਂ' ਕਰ ਦਿੱਤੀ,।'
****
 ਹਵਾਈ ਜਹਾਜ਼ 'ਚ ਖਰਾਬੀ ਆਉਂਦਿਆਂ ਹੀ ਪਾਇਲਟ ਨੇ ਕਿਹਾ, ''ਅਸੀਂ ਐਮਰਜੈਂਸੀ ਲੈਂਡਿੰਗ ਕਰਨੀ ਹੈ। ਸਾਰੇ ਆਪੋ-ਆਪਣੀ ਪੇਟੀ ਬੰਨ੍ਹ ਲਓ।''
 ਕੁਝ ਦੇਰ ਪਿਛੋਂ ਪਾਇਲਟ ਨੇ ਏਅਰ ਹੋਸਟੈੱਸ ਨੂੰ ਪੁੱਛਿਆ, ''ਕੀ ਸਭ ਨੇ ਪੇਟੀ ਬੰਨ੍ਹ ਲਈ ਹੈ?'' ਏਅਰ ਹੋਸਟੈੱਸ ਨੇ ਕਿਹਾ, ''ਸਰ, ਇਕ ਵਕੀਲ ਅਜੇ ਵੀ ਸਭ ਮੁਸਾਫਿਰਾਂ ਨੂੰ ਆਪਣਾ ਵਿਜ਼ਟਿੰਗ ਕਾਰਡ ਵੰਡ ਰਿਹਾ ਹੈ।''
****
  * ਰਾਤ ਵੇਲੇ ਪਤਨੀ ਨੇ ਪਤੀ ਨੂੰ ਝੰਜੋੜਿਆ, ''ਸੁਣਦੇ ਹੋ, ਘਰ 'ਚ ਚੋਰ ਆ ਵੜਿਆ ਹੈ। ਕਿੱਲੀ 'ਤੇ ਟੰਗੇ ਤੁਹਾਡੇ ਕੱਪੜਿਆਂ ਦੀਆਂ ਜੇਬਾਂ ਫਰੋਲ ਰਿਹਾ ਹੈ।''
 ਪਤੀ, ''ਤਾਂ ਮੈਨੂੰ ਕਿਉਂ ਜਗਾਉਂਦੀ ਏਂ।ੇ ਤੁਹਾਡਾ ਦੋਵਾਂ ਦਾ ਆਪਸੀ ਮਾਮਲਾ ਹੈ। ਆਪ ਹੀ ਨਜਿੱਠ ਲਓ।''
****
 ਮੀਨਾਕਸ਼ੀ ਨੇ ਆਪਣੇ ਪਤੀ ਵਿਨੈ ਜੀ ਨੂੰ ਕਿਹਾ, ''ਸ਼ਿਸ਼ਟਾਚਾਰ ਤੇ ਸੱਭਿਅਤਾ ਦਾ ਤਾਂ ਜ਼ਮਾਨਾ ਹੀ ਨਹੀਂ ਰਿਹਾ।''
 ਵਿਨੈ ਜੀ, ''ਕਿਉਂ, ਕੀ ਹੋਇਆ?''
 ਮੀਨਾਕਸ਼ੀ, ''ਕੱਲ ਮੇਰੀ ਗੁਆਂਢਣ ਦੀ ਨਨਾਣ ਆਪਣੇ ਘਰ ਆ ਗਈ। ਮੈਂ ਚਾਹ ਲਈ ਪੁੱਛਿਆ ਤਾਂ ਫਟਾਫਟ 'ਹਾਂ' ਕਰ ਦਿੱਤੀ,।'
****
 ਹਵਾਈ ਜਹਾਜ਼ 'ਚ ਖਰਾਬੀ ਆਉਂਦਿਆਂ ਹੀ ਪਾਇਲਟ ਨੇ ਕਿਹਾ, ''ਅਸੀਂ ਐਮਰਜੈਂਸੀ ਲੈਂਡਿੰਗ ਕਰਨੀ ਹੈ। ਸਾਰੇ ਆਪੋ-ਆਪਣੀ ਪੇਟੀ ਬੰਨ੍ਹ ਲਓ।''
 ਕੁਝ ਦੇਰ ਪਿਛੋਂ ਪਾਇਲਟ ਨੇ ਏਅਰ ਹੋਸਟੈੱਸ ਨੂੰ ਪੁੱਛਿਆ, ''ਕੀ ਸਭ ਨੇ ਪੇਟੀ ਬੰਨ੍ਹ ਲਈ ਹੈ?'' ਏਅਰ ਹੋਸਟੈੱਸ ਨੇ ਕਿਹਾ, ''ਸਰ, ਇਕ ਵਕੀਲ ਅਜੇ ਵੀ ਸਭ ਮੁਸਾਫਿਰਾਂ ਨੂੰ ਆਪਣਾ ਵਿਜ਼ਟਿੰਗ ਕਾਰਡ ਵੰਡ ਰਿਹਾ ਹੈ।''
****

 
ਹਾਸਾ ਠੱਠਾ PRINT ਈ ਮੇਲ
Thursday, 13 November 2008

* ਮਨੋਹਰ (ਗਜੋਧਰ ਨੂੰ), ''ਪੈਟਰੋਲ ਦੀ ਕੀਮਤ ਬਹੁਤ ਵੱਧ ਗਈ ਹੈ। ਇਹ ਮਹਿੰਗਾਈ ਤਾਂ ਲੱਗਦੈ ਜਾਨ ਲੈ ਕੇ ਛੱਡੇਗੀ।''
ਗਜੋਧਰ, ''ਵਧਦੀ ਹੈ ਤਾਂ ਵਧੀ ਜਾਏ, ਸਾਡੇ 'ਤੇ ਕੋਈ ਅਸਰ ਨਹੀਂ ਪੈਂਦਾ। ਸਾਨੂੰ ਇਸ ਤੋਂ ਕੋਈ ਮਤਲਬ ਨਹੀਂ ਹੈ। ਪਹਿਲਾਂ ਵੀ ਅਸੀਂ 100 ਰੁਪਏ ਦਾ ਪੈਟਰੋਲ ਪੁਆਉਂਦੇ ਸੀ ਤੇ ਅੱਜ ਵੀ 100 ਰੁਪਏ ਦਾ ਹੀ ਭਰਵਾ ਰਹੇ ਹਾਂ।''
****
ਇਕ ਸੁੰਦਰ ਔਰਡ (ਚਪੜਾਸੀ ਨੂੰ), ''ਕੀ ਮੈਂ ਮੈਨੇਜਰ ਸਾਹਬ ਨੂੰ ਮਿਲ ਸਕਦੀ ਹਾਂ?''
ਚਪੜਾਸੀ, ''ਜੀ ਹਾਂ, ਕਿਉਂ ਨਹੀਂ? ਉਹ ਸੋਹਣੀਆਂ ਔਰਤਾਂ ਨੂੰ ਮਿਲਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ।''
ਔਰਤ, ''ਚੰਗਾ, ਤਾਂ ਉਨ੍ਹਾਂ ਨੂੰ ਜਾ ਕੇ ਕਹਿ ਦਿਓ ਕਿ ਉਨ੍ਹਾਂ ਦੀ ਪਤਨੀ ਆਈ ਹੈ।''
****
ਮੁਸੱਦੀ ਲਾਲ (ਹੁਸ਼ਿਆਰ ਸਿੰਘ ਨੂੰ), ''ਲੋਕ ਸਭਾ ਸਪੀਕਰ ਕੌਣ ਹੁੰਦਾ ਹੈ?''
ਹੁਸ਼ਿਆਰ ਸਿੰਘ, ''ਤੈਨੁੰ ਇੰਨਾ ਵੀ ਨਹੀਂ ਪਤਾ, ਜੋ ਆਦਮੀ ਸਾਰਾ ਦਿਨ ਸਭ ਮੈਂਬਰਾਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਤੇ ਖੁਦ ਕਦੀ ਨਹੀਂ ਬੋਲਦਾ। ਉਸ ਨੂੰ ਹੀ ਸਪੀਕਰ ਕਹਿੰਦੇ ਹਨ।''
****

 

 
ਹਾਸਾ ਠੱਠਾ PRINT ਈ ਮੇਲ
Thursday, 06 November 2008

ਤਿੰਨ ਨੌਜਵਾਨ ਇਕ ਵਿਅਕਤੀ ਨੂੰ ਨਦੀ 'ਚੋਂ ਬਾਹਰ ਕੱਢ ਲਿਆਏ ਤਾਂ ਉਹ ਬੁਰੀ ਤਰ੍ਹਾਂ ਰੋ ਰਿਹਾ ਸੀ।
 ਇਕ ਰਾਹਗੀਰ ਨੇ ਰੁਕ ਕੇ ਸਾਰੀ ਕਹਾਣੀ ਪੁੱਛੀ ਤਾਂ ਤਿੰਨਾਂ ਨੌਜਵਾਨਾਂ ਨੇ ਦੱਸਿਆ, ''ਅਸੀਂ ਇਸ ਨੂੰ ਨਦੀ 'ਚੋਂ ਡੁੱਬਣੋਂ ਬਚਾਇਆ ਹੈ।''
 ''ਇਹ ਤਾਂ ਬਹੁਤ ਚੰਗੀ ਗੱਲ ਹੈ ਪਰ ਇਹ ਰੋ ਕਿਉਂ ਰਿਹਾ ਹੈ?'' ਉਸ ਆਦਮੀ ਨੇ ਪੁੱਛਿਆ।
 ਤਿੰਨਾਂ ਨੌਜਵਾਨਾਂ ਨੈ ਇਕੱਠੇ ਜਵਾਬ ਦਿੱਤਾ, ''ਇਹ ਨਦੀ 'ਚ ਕਿਸੇ ਤਰ੍ਹਾਂ ਡੁੱਬਣ ਲਈ ਤਿਆਰ ਹੀ ਨਹੀਂ ਹੋ ਰਿਹਾ ਸੀ।''
 ****
 ਜੇਲ ਵਿਚ ਬੈਠਾ ਕੈਦੀ ਆਪਣੇ ਸਾਥੀਆਂ ਨੂੰ ਸ਼ੇਖੀਂ ਮਾਰ ਰਿਹਾ ਸੀ ਕਿ ਹੁਣ ਤੱਕ ਦੀ ਜ਼ਿੰਦਗੀ ਵਿਚ ਉਸ ਨੇ ਲੱਖਾਂ ਰੁਪਏ ਚੋਰੀ ਕੀਤੇ ਹਨ ਅਤੇ ਤਿੰਨ ਆਦਮੀਆਂ ਦਾ ਕਤਲ ਕੀਤਾ ਹੈ ਪਰ ਅਗਲੇ ਮਹੀਨੇ ਦੀ 2 ਤਰੀਕ ਤੋਂ ਉਹ ਇਹ ਕੰਮ ਛੱਡ ਰਿਹਾ ਹੈ।
 ''ਕਿਉਂ?'' ਕਿਸੇ ਨੇ ਪੁੱਛਿਆ।
 ''ਕਿਉਂਕਿ ਉਸ ਦਿਨ ਮੈਨੂੰ ਫਾਂਸੀ ਲੱਗਣ ਵਾਲੀ ਹੈ।''
 ****
 ਗਰਲਫੈਂਡ (ਬੁਆਏਫਰੈਂਡ ਨੂੰ), ''ਤੁਸੀਂ ਹਮੇਸ਼ਾ ਮੈਨੂੰ ਇੰਡੀਆ ਗੇਟ, ਲੋਧੀ ਗਾਰਡਨ, ਬੁੱਧਾ ਗਾਰਡਨ, ਲਾਲ ਕਿਲਾ ਵਰਗੀਆਂ ਮੁਫ਼ਤ ਦੀਆਂ ਥਾਵਾਂ 'ਤੇ ਹੀ ਲੈ ਕੇ ਜਾਂਦੇ ਹੋ, ਕਦੇ ਕਿਸੇ ਮਹਿੰਗੀ ਥਾਂ 'ਤੇ ਵੀ ਲੈ ਕੇ ਚੱਲੋ।''
 ਬੁਆਏਫਰੈਂਡ (ਖੁਸ਼ ਹੋ ਕੇ), ''ਡਾਰਲਿੰਗ, ਕਿਥੇ?'' ਬੁਆਏਫਰੈਂਡ, ''ਪੈਟਰੋਲ ਪੰਪ, ਮੇਰੀ ਜਾਨ।''
 ਖ਼ਬਰਾਂ ਦੀ ਮੁਰੰਮਤ
 * ਅਮਿਸ਼ਾ ਪਟੇਲ ਨੂੰ ਪਾਰਟੀ 'ਚ ਕਿਸੇ ਨੇ ਨਹੀਂ ਪਛਾਣਿਆ।
 - ਜ਼ਰੂਰ ਪੂਰੇ ਕੱਪੜਿਆਂ ਵਿਚ ਹੋਵੇਗੀ।
 * ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਧਰਨਾ - ਖ਼ਬਰ
 - ਨਵੀਆਂ ਬੱਸਾਂ ਅਸੀਂ ਚਲਾਉਣੀਆਂ, ਪੁਰਾਣੀਆਂ ਦਾ ਨਹੀਂ ਸਟੇਅਰਿੰਗ ਫੜਨਾ।
 * ਪੁੱਤ ਜੱਟਾਂ ਦਾ ਸ਼ੁਕੀਨ, ਲੱਗ ਪਿਆ ਖਾਣ-ਪੀਣ - ਗੀਤ
 - ਰਾਤੀਂ ਪੀਂਦਾ ਹੈ ਸ਼ਰਾਬ, ਦਿਨੇ ਖਾਵੇ ਮੋਟੀ ਅਫ਼ੀਮ।
 * ਵ੍ਹੀਕਲਾਂ ਲਈ ਫੈਂਸੀ ਨੰਬਰਾਂ ਦਾ ਨਿਲਾਮੀ ਨੋਟਿਸ - ਇਸ਼ਤਿਹਾਰ
 - ਲੈਣ ਤਾਂ ਅਸੀਂ ਵੀ ਜਾਣਾ ਸੀ ਪਰ ਜੇਬ ਭਾਰ ਨਹੀਂ ਝੱਲਦੀ।
 * ਪਹਿਲੇ ਲਲਕਾਰੇ ਨਾਲ ਮੈਂ ਡਰ ਗਈ, ਦੂਜੇ ਲਲਕਾਰੇ ਨਾਲ ਅੰਦਰ ਵੜ ਗਈ - ਗੀਤ
 - ਤੀਜੇ ਲਲਕਾਰੇ ਨਾਲ ਕੱਟ ਡਰ ਕੇ ਖੁਰਲੀ ਦੇ ਵਿਚ ਵੱਜਿਆ, ਨੀ ਸਾਨ੍ਹ ਫਿਰਦਾ-ਫਿਰਦਾ ਜਵਾਰ ਨਾਲ ਰੱਜਿਆ।
 * ਮੱਛਰ ਤੋਂ ਬਚਣ ਲਈ ਵਧੀਆ ਨੁਕਤਾ - ਇਕ ਸਵਾਲ
 - ਚੁੱਪ ਕਰਕੇ ਦਰੱਖਤ 'ਤੇ ਬਹਿ ਕੇ ਰਾਤ ਕੱਟ ਲਓ।
 * ਚੋਣਾਂ 'ਚ ਕੋਈ ਹੇਰਾਫੇਰੀ ਨਹੀਂ ਹੋਈ - ਬਾਦਲ
 - ਮਾੜੀ-ਮੋਟੀ ਕਾਂਗਰਸੀਆਂ ਦੀ ਗਿੱਦੜ-ਕੁੱਟ ਜ਼ਰੂਰ ਕੀਤੀ।
 

 
ਹਾਸਾ ਠੱਠਾ PRINT ਈ ਮੇਲ
Thursday, 30 October 2008

 * ਪਤੀ (ਪਤਨੀ ਨੂੰ) ਫਿਰ ਉਹੀ ਵੈਂਗਣ। ਤੈਨੂੰ ਸ਼ਾਇਦ ਪਤਾ ਨਹੀਂ ਕਿ ਜ਼ਿਆਦਾ ਵੈਂਗਣ ਖਾਣ ਨਾਲ ਆਦਮੀ ਅਗਲੇ ਜਨਮ ਵਿਚ ਗਧਾ ਬਦਦਾ ਹੈ।''
 ਪਤਨੀ, ''ਇਹ ਗੱਲ ਤਾਂ ਤੁਹਾਨੂੰ ਪਿਛਲੇ ਜਨਮ ਵਿਚ ਹੀ ਸੋਚਣੀ ਚਾਹੀਦੀ ਸੀ।''
****
 ਇਕ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਮਿਲਣ ਪਹਿਲੀ ਵਾਰ ਉਸ ਦੇ ਸ਼ਹਿਰ ਆਇਆ। ਰਾਤ ਦੇ ਹਨੇਰੇ ਵਿਚ ਗਹਿਰਾਈਆਂ ਸੜਕਾਂ-ਗਲੀਆਂ ਨੂੰ ਦੇਖ ਕੇ ਉਸ ਨੇ ਰਿਕਸ਼ੇ ਵਾਲੇ ਨੂੰ ਪੁੱਛਿਆ, ''ਭਾਈ ਸਾਹਿਬ, ਕੀ ਇਸ ਸ਼ਹਿਰ ਵਿਚ ਬਿਜਲੀ ਦੀ ਹਾਲਤ ਹਮੇਸ਼ਾ ਇਸੇ ਤਰ੍ਹਾਂ ਰਹਿੰਦੀ ਹੈ?''
 ਰਿਕਸ਼ੇ ਵਾਲੇ ਨੇ ਭੋਲੇਪਣ ਨਾਲ ਜਵਾਬ ਦਿੱਤਾ, ''ਨਹੀਂ ਸਾਹਬ, ਬਿਲਕੁਲ ਨਹੀਂ। ਦਿਨ ਵੇਲੇ ਤਾਂ ਰੌਸ਼ਨੀ ਖੂਬ ਹੁੰਦੀ ਹੈ।
****
 ਵਿਆਹ ਤੋਂ ਇਕ ਸਾਲ ਪਿਛੋਂ ਸਰਲਾ ਰੋਂਦੀ ਹੋਈ ਮਾਂ ਕੋਲ ਆਈ ਤੇ ਕਹਿਣ ਲੱਗੀ, ''ਮੰਮੀ-ਮੰਮੀ, ਮੈਂ ਹੁਣ ਸੂਰਜ ਨਾਲ ਨਹੀਂ ਰਹਿ ਸਕਦੀ। ਉਹ ਤਾਂ ਹਰ ਵੇਲੇ ਨਸ਼ੇ ਵਿਚ ਹੀ ਰਹਿੰਦਾ ਹੈ।''
 ਮਾਂ (ਹੈਰਾਨੀ ਨਾਲ), ''ਬੇਟੀ ਇਸ ਗੱਲ 'ਤੇ ਤੈਨੂੰ ਅੱਜ ਇਤਰਾਜ਼ ਹੋਇਆ ਹੈ?
 ਸਰਲਾ, ''ਪਰ ਮੰਮੀ, ਪਹਿਲਾਂ ਪਤਾ ਲੱਗਦਾ ਤਾਂ ਹੀ ਕਹਿੰਦੀ। ਉਹ ਤਾਂ ਕੱਲ ਬਿਨਾ ਪੀਤਿਆਂ ਘਰ ਆ ਗਿਆ, ਤਾਂ ਮੈਨੂੰ ਪਤਾ ਲੱਗਾ ਕਿ ਉਹ ਪੀਂਦਾ ਹੈ।

 
ਹਾਸਾ ਠੱਠਾ PRINT ਈ ਮੇਲ
Thursday, 23 October 2008

 * ਮੀਨਾਕਸ਼ੀ, ''ਨੀਂਦ ਨਹੀਂ ਆ ਰਹੀ, ਪਲੀਜ਼ ਜ਼ਰਾ ਨੀਂਦ ਦੀ ਗੋਲੀ ਲਿਆ ਦਿਓ।''
 ਵਿਨੈ ਜੀ ਗੋਲੀ ਲੈਣ ਲਈ ਮੁੜੇ ਤਾਂ ਮੀਨਾਕਸ਼ੀ ਨੇ ਰੋਕਿਆ ਤੇ ਕਿਹਾ, ''ਸੁਣੋ, ਜ਼ਰਾ ਛੇਤੀ ਲੈ ਆਇਓ, ਮੈਂ ਬਹੁਤੀ ਦੇਰ ਜਾਗ ਨਹੀਂ ਸਕਾਂਗੀ।''
****
 ਭਾਰਤੀ ਕਾਫੀ ਮੋਟੀ ਹੈ, ਇਕ ਦਿਨ ਕਾਲੋਨੀ ਵਿਚ ਇਕ ਭੇੜੀਆ ਆ ਵੜਿਆ। ਭਾਰਤੀ ਨੇ ਆਪਣੇ ਪਤੀ ਨੀਰਜ ਨੂੰ ਕਿਹਾ, ''ਸੁਣਦੇ ਹੋ, ਜ਼ਰਾ ਦੌੜ ਚੱਲੀਏ, ਕਿਤੇ ਭੇੜੀਆ ਮੈਨੂੰ ਹੀ ਨਾ ਚੁੱਕ ਕੇ ਲੈ ਜਾਏ।''
****
 ਇਕ ਸ਼ਰਾਬੀ ਸ਼ਰਾਬ ਦੀ ਬੋਤਲ ਲੈ ਕੇ ਢਾਬੇ 'ਤੇ ਗਿਆ। ਵੇਟਰ ਨੇ ਪਾਣੀ, ਗਿਲਾਸ ਅਤੇ ਬਰਫ਼ ਲਿਆ ਕੇ ਰੱਖ ਦਿੱਤੀ ਤੇ ਕਿਹਾ, ''ਕੀ ਖਾਓਗੇ?'' ਸ਼ਰਾਬੀ ਨੇ ਕਿਹਾ, ''ਭਾਈ ਸਾਹਿਬ, ਸ਼ਰਾਬ ਮੈਂ ਇਥੇ ਹੀ ਪੀ ਲਵਾਂਗਾ ਤੇ ਜੁੱਤੀਆਂ ਬਾਹਰ ਜਾ ਕੇ ਖਾ ਲਵਾਂਗਾ।
****
 ਪਤਨੀ, ''ਮੇਰੀ ਤਾਂ ਕਿਸਮਤ ਹੀ ਧੋਖਾ ਦੇ ਗਈ। ਮੇਰਾ ਵਿਆਹ ਇਕ ਬਹੁਤ ਹੀ ਬੁੱਧੀਮਾਨ ਵਿਅਕਤੀ ਨਾਲ ਹੋ ਰਿਹਾ ਸੀ।''
 ਪਤੀ, ''ਉਹ ਸੱਚਮੁੱਚ ਬਹੁਤ ਬੁੱਧੀਮਾਨ ਹੋਵੇਗਾ, ਜਿਸ ਨੇ ਤੇਰੇ ਨਾਲ ਵਿਆਹ ਨਹੀਂ ਕੀਤਾ।''

 
ਹਾਸਾ ਠੱਠਾ PRINT ਈ ਮੇਲ
Thursday, 02 October 2008
 *   ਅਧਿਆਪਕ, ''ਕੁਲਦੀਪ ਦੱਸ ਕਿ ਜੇਕਰ ਤੇਰੇ ਪਾਪਾ ਸਾਰਾ ਸਾਲ ਹਰ ਮਹੀਨੇ ਚਾਰ ਹਜ਼ਾਰ ਰੁਪਏ ਬਚਾਉਂਦੇ ਰਹੇ ਤਾਂ ਸਾਲ ਦੇ ਅਖੀਰ ਵਿਚ ਤੁਹਾਡੇ ਕੋਲ ਕੀ ਹੋਵੇਗਾ?''
 ਕੁਲਦੀਪ, ''ਸਰ ਸਾਡੇ ਕੋਲ ਇਕ ਵੱਡਾ ਟੀ. ਵੀ., ਨਵਾਂ ਸੂਟ ਅਤੇ ਮੰਮੀ ਲਈ ਬਹੁਤ ਸਾਰੀਆਂ ਸਾੜ੍ਹੀਆਂ।''
****
 *  ਮਾਲਕਣ (ਨੌਕਰੀ ਲਈ ਆਈ ਕੁੜੀ ਨੂੰ), ''ਨੌਕਰਾਣੀ ਪੱਖੋਂ ਤੇਰਾ ਕੱਦ ਬਹੁਤ ਛੋਟਾ ਹੈ।''
 ਨੌਕਰਾਣੀ, ''ਇਹ ਤਾਂ ਤੁਹਾਡੇ ਲਈ ਫਾਇਦੇਮੰਦ ਹੈ। ਜੇਕਰ ਤੁਹਾਡਾ ਬੱਚਾ ਮੇਰੀ ਗੋਦ 'ਚੋਂ ਡਿੱਗ ਗਿਆ ਤਾਂ ਉਸ ਨੂੰ ਸੱਟ ਘੱਟ ਲੱਗੇਗੀ।''
****
 * ਨੇਤਾ, ''ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਹੀ ਵੋਟ ਦਿਓਗੇ।''
 ਵੋਟਰ, ''ਤੁਹਾਨੂੰ ਵੋਟ ਦੇਣ ਨਾਲੋਂ ਚੰਗਾ ਹੈ ਕਿ ਸ਼ੈਤਾਨ ਨੂੰ ਵੋਟ ਦੇ ਦੇਈਏ।''
****
* ਡਾਕਟਰ (ਵੀਰੂ ਨੂੰ), ''ਬੇਟਾ, ਐਨਕ ਕਿਸ ਲਈ ਬਣਵਾਉਣੀ ਚਾਹੁੰਦੇ ਹੋ?''
 ਵੀਰੂ, ਆਪਣੇ ਮਾਸਟਰ ਲਈ। ਮੈਂ ਉਨ੍ਹਾਂ ਨੂੰ ਗਧਾ ਨਜ਼ਰ ਆਉਂਦਾ ਹਾਂ।''
 
ਹਾਸਾ ਠੱਠਾ PRINT ਈ ਮੇਲ
Thursday, 25 September 2008

 *   ਨੇਤਾ, ''ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਹੀ ਵੋਟ ਦਿਓਗੇ।''
 ਵੋਟਰ, ''ਤੁਹਾਡੇ ਨਾਲੋਂ ਤਾਂ ਚੰਗਾ ਹੈ ਕਿ ਕਿਸੇ ਸ਼ੈਤਾਨ ਨੂੰ ਵੋਟ ਦੇਈਏ।''
 ਨੇਤਾ, ''ਤਾਂ ਕੀ ਤੁਸੀਂ ਮੈਨੂੰ ਪਛਾਣਦੇ ਨਹੀ॥''
****
 * ਸੰਜੀਵ (ਰਾਜੂ ਨੂੰ), ''ਜੇਕਰ ਮੈਂ ਪੰਜ ਕਿਲੋ ਖੰਡ ਖਾ ਲਵਾਂ ਤਾਂ ਤੂੰ ਮੈਨੂੰ ਕੀ ਦੇਵੇਂਗਾ?''
 ਰਾਜੂ, ''ਹਸਪਤਾਲ ਜਾਣ ਦਾ ਕਿਰਾਇਆ।''
****
 * ਕਮਲ (ਡੈਡੀ ਨੂੰ), ''ਤੁਹਾਡਾ ਅਫ਼ਸਰ ਤਾਂ ਕੱਦ ਵਿਚ ਬਹੁਤ ਛੋਟਾ ਹੈ।''
 ਡੈਡੀ, ''ਬੇਟੇ ਮੁਸੀਬਤ ਜਿੰਨੀ ਛੋਟੀ ਹੋਵੇ, ਓਨੀ ਹੀ ਚੰਗੀ ਹੈ।''
****
 * ਰਾਜੇਸ਼ (ਫ਼ੋਟੋਗ੍ਰਾਫ਼ਰ ਨੂੰ), ''ਕੀ ਤੁਸੀਂ ਪਾਸਪੋਰਟ ਸਾਈਜ਼ ਦੀ ਮੇਰੀ ਕੋਈ ਅਜਿਹੀ ਤਸਵੀਰ ਖਿੱਚ ਸਕਦੇ ਹੋ, ਜਿਸ ਵਿਚ ਮੇਰਾ ਸਿਰ ਤੇ ਬੂਟ ਦੋਵੇਂ ਨਜ਼ਰ ਆਉਣ?''
 ਫ਼ੋਟੋਗ੍ਰਾਫ਼ਰ, ''ਕਿਉਂ ਨਹੀਂ, ਕਿਉਂ ਨਹੀਂ। ਤੁਸੀਂ ਆਪਣੇ ਬੂਟ ਸਿਰ 'ਤੇ ਰੱਖ ਕੇ ਬੈਠ ਜਾਓ।''

 
ਹਾਸਾ ਠੱਠਾ PRINT ਈ ਮੇਲ
Thursday, 18 September 2008
 *  ਕੰਪਨੀ ਮੈਨੇਜਰ (ਕਲਰਕ ਨੂੰ), ''ਕੀ ਤੂੰ ਪੁਨਰ ਜਨਮ ਵਿਚ ਵਿਸ਼ਵਾਸ ਨਹੀਂ ਕਰਦਾ?''
 ਕਲਰਕ, ''ਬਿਲਕੁਲ ਨਹੀਂ ਸਰ, ਮੈਂ ਮੰਨਦਾ ਹਾਂ ਕਿ ਪੁਨਰ ਜਨਮ ਨਹੀਂ ਹੁੰਦਾ, ਇਹ ਸਿਰਫ਼ ਵਹਿਮ-ਭਰਮ ਹੈ।''
 ਮੈਨੇਜਰ, 'ਪਰ ਕਲ ਮੇਰਾ ਪੁਨਰਜਨਮ ਵਿਚ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਕਿਉਂਕਿ ਪਰਸੋਂ ਤੂੰ ਆਪਣੇ  ਜਿਸ ਦਾਦਾ ਜੀ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਦੀ ਛੁੱਟੀ ਲੈ ਕੇ ਗਿਆ ਸੀ, ਉਹ ਕੱਲ ਤੈਨੂੰ ਮਿਲਣ ਆਏ ਸਨ।''
****
 * ਇਕ ਦਿਨ ਵੀਰੂ ਸੜਕ 'ਤੇ ਤੁਰਿਆ ਜਾ ਰਿਹਾ ਸੀ। ਪਿੱਛੋਂ ਆਵਾਜ਼ ਆਈ, ''ਅੱਗੇ ਨਾ ਵਧਿਓ, ਐਕਸੀਡੈਂਟ ਹੋ ਸਕਦਾ ਹੈ।'' ਜਦੋਂ ਉਹ ਘਰ ਵੱਲ ਵਧਿਆ ਤਾਂ ਆਵਾਜ਼ ਆਈ, ''ਅੰਦਰ ਨਾ ਜਾਇਓ, ਘਰ ਦੀ ਛੱਤ ਟੁੱਟਣ ਵਾਲੀ ਹੈ।'' ਕੁਝ ਹੀ ਦੇਰ ਵਿਚ ਘਰ ਦੀ ਛੱਤ ਦਾ ਇਕ ਵੱਡਾ ਹਿੱਸਾ ਡਿੱਗ ਗਿਆ।''
 ਵੀਰੂ ਨੇ ਕਿਹਾ, ''ਆਖਿਰ ਤੁਸੀਂ ਹੋ ਕੋਣ?''
 ਆਵਾਜ਼ ਆਈ, ''ਮੈਂ ਫਰਿਸ਼ਤਾ ਹਾਂ। ਹਰ ਵੇਲੇ ਤੇਰੀ ਦੇਖ-ਭਾਲ ਕਰਨੀ ਮੇਰੀ ਡਿਊਟੀ ਹੈ।''
 ਵੀਰੂ ਖਿੱਝ ਕੇ, ਜੇ ਤੂੰ ਮੇਰਾ ਇੰਨਾ ਹੀ ਸ਼ੁਭਚਿੰਤਕ ਏ ਤਾਂ ਮੇਰੇ ਵਿਆਹ ਵੇਲੇ ਕਿੱਥੇ ਸੀ?''
 
ਹਾਸਾ ਠੱਠਾ PRINT ਈ ਮੇਲ
Thursday, 04 September 2008
 * ਪਹਿਲਾ ਦੋਸਤ, ''ਯਾਰ, ਸੁਣਿਐ ਕਿ ਤੈਨੂੰ ਕੋਈ ਨੌਕਰੀ ਮਿਲ ਗਈ ਹੈ?''
 ਦੂਜਾ ਦੋਸਤ, ''ਹਾਂ, ਮੇਰੇ ਪੈਸੇ ਤਾਂ ਘੱਟ ਹਨ ਪਰ ਅਧਿਕਾਰ ਬਹੁਤ ਹਨ। ਮੈਂ ਕਿਸੇ ਛੋਟੇ ਤੋਂ ਛੋਟੇ ਵਿਅਕਤੀ ਨੂੰ ਸਿਖਰਾਂ 'ਤੇ ਪਹੁੰਚਾ ਸਕਦਾ ਹਾਂ ਤੇ ਵੱਡੇ ਤੋਂ ਵੱਡੇ ਵਿਅਕਤੀ ਨੂੰ ਹੇਠਾਂ ਉਤਾਰ ਸਕਦਾ ਹਾਂ।''
 ਪਹਿਲਾਂ, ''ਕੀ ਕੰਮ ਕਰਦਾ ਏਂ?''
 ਦੂਜਾ, ''ਲਿਫ਼ਟਮੈਨ ਹਾਂ।''
****
 * ਇਹ ਇੰਨਾ ਖ਼ਤਰਨਾਕ ਮੋੜ ਹੈ, ਫਿਰ ਵੀ ਪਤਾ ਨਹੀਂ  ਇੱਥੇ 'ਸਾਵਧਾਨ' ਦਾ ਬੋਰਡ ਕਿਉਂ ਨਹੀਂ ਲੱਗਾ?'' ਸੈਲਾਨੀ ਨੇ ਕਿਹਾ।
 ਕੋਲ ਖੜ੍ਹਾ ਗਾਈਡ ਬੋਲਿਆ, ''ਹਾਂ, ਇਹ ਖ਼ਤਰਨਾਕ ਮੋੜ ਹੈ। ਇੱਥੇ 'ਸਾਵਧਾਨ' ਦਾ ਬੋਰਡ ਲਗਾਇਆ ਗਿਆ ਸੀ ਪਰ ਜਦੋਂ ਦੋ ਸਾਲ ਤੱਕ ਕੋਈ ਹਾਦਸਾ ਨਹੀਂ ਵਾਪਰਿਆ ਤਾਂ ਇਸ ਨੂੰ ਬੇਲੋੜਾ ਸਮਝ ਕੇ ਹਟਾ ਦਿੱਤਾ ਗਿਆ।''
****
 
ਹਾਸਾ ਠੱਠਾ PRINT ਈ ਮੇਲ
Thursday, 21 August 2008

ਇਕ ਪੇਂਡੂ ਮੁੰਬਈ ਘੁੰਮਣ ਪਿਛੋਂ ਪਿੰਡ ਪਰਤਿਆ ਤਾਂ ਲੋਕਾਂ ਨੇ ਉਸ ਨੂੰ ਘੇਰ ਲਿਆ ਤੇ ਪੁੱਛਿਆ, ''ਮੁੰਬਈ ਕਿਹੋ ਜਿਹੀ ਲੱਗੀ? ਉਸ ਬਾਰੇ ਦੱਸ।'' ਉਹ ਬੋਲਿਆ, ''ਮੁੰਬਈ ਤਾਂ ਬੜੀ ਵਧੀਆ ਹੈ ਪਰ ਉਥੋਂ ਦੀ ਸਰਕਾਰ ਬੜੀ ਕੰਜੂਸ ਹੈ? ਇਕ ਆਦਮੀ ਦੀ ਤਨਖ਼ਾਹ ਬਚਾਉਣ ਲਈ ਬੱਸ ਦੇ ਉਪਰ ਬਸ ਰੱਖ ਕੇ ਚਲਾਉਂਦੀ ਹੈ?
 ****
 * ਇਕ ਬੱਚੇ ਨੇ ਆਪਣੇ ਪਿਤਾ ਨੂੰ ਪੁੱਛਿਆ, ''ਪਿਤਾ ਜੀ, ਦੁਨੀਆਂ ਵਿਚ ਸਭ ਤੋਂ ਹਾਸੇ ਵਾਲੀ ਸਥਿਤੀ ਕਿਹੜੀ ਹੋਵੇਗੀ?''
 ਪਿਤਾ ਨੇ ਜਵਾਬ ਦਿੱਤਾ, ''ਬੇਟੇ ਜਦੋਂ ਸਕੂਲਾਂ ਵਿਚ ਬੋਰਡ ਦੇ ਇਮਤਿਹਾਨ ਚੱਲ ਰਹੇ ਹੁੰਦੇ ਹਨ ਤੇ ਸਾਰੇ ਵਿਦਿਆਰਥੀ 'ਨਕਲ ਦੇ ਮਾੜੇ ਨਤੀਜੇ' ਲੇਖ ਨੂੰ ਪਰਚੀਆਂ ਨਾਲ ਫਟਾਫਟ ਨਕਲ ਕਰਕੇ ਆਪਣੀ ਉੱਤਰ ਪੱਤਰੀ ਵਿਚ ਲਿਖ ਰਹੇ ਹੁੰਦੇ ਹਨ।
 ****
 * ਡਾਕਟਰ ਧਮਾਕਾ, ''ਘਬਰਾਓ ਨਾ, ਆਪ੍ਰੇਸ਼ਨ ਪਿਛੋਂ ਤੁਸੀਂ ਬਿਲਕੁਲ ਨਵੇਂ ਆਦਮੀ ਬਣ ਜਾਓਗੇ।''
 ਮਰੀਜ਼, ''ਪਰ ਬਿੱਲ ਤਾਂ ਤੁਸੀਂ ਪੁਰਾਣੇ ਆਦਮੀ ਨੂੰ ਹੀ ਦਿਓਗੇ?''
 

 
ਹਾਸਾ ਠੱਠਾ PRINT ਈ ਮੇਲ
Thursday, 31 July 2008

 * * ਕਮਲ, ''ਮੈਨੂੰ ਇਸ ਗੱਲ 'ਤੇ ਬੜੀ ਹੈਰਾਨੀ ਹੁੰਦੀਹੈ ਕਿ ਮੁਰਗੀ ਦੇ ਆਂਡਿਆਂ ਵਿਚੋਂ ਬੱਚੇ ਬਾਹਰ ਕਿਵੇ ਆਉਂਦੇ ਹਨ?''
 ਵਿਨੋਦ, ''ਤੇ ਇਸ ਤੋਂ ਵੀ ਜ਼ਿਆਦਾ ਹੈਰਾਨੀ ਵਾਲੀ ਗੱਲ ਇਹ ਹੈ ਕਿ ਬੱਚੇ ਆਂਡਿਆਂ ਵਿਚ ਵੜਦੇ ਕਿਵੇਂ ਨੇ।''
****
 * ਰਾਮੂ (ਰੇਹੜੀ ਵਾਲੇ ਨੂੰ), ''ਭਾਈ ਸਾਹਿਬ ਕੀ ਇਹ ਅੰਬ ਸੱਚਮੁੱਚ ਲੰਗੜੇ ਹਨ?'' ਰੇਹੜੀ ਵਾਲਾ, ''ਇਸ ਲਈ ਤਾਂ ਇਨ੍ਹਾਂ ਨੂੰ ਰੇਹੜੀ 'ਤੇ ਰੱਖ ਕੇ ਵੇਚ ਰਿਹਾ ਹਾਂ।''
****
 * ਸੰਪਤ ਲਾਲ (ਸਬਜ਼ੀ ਵਾਲੇ ਨੂੰ), ''ਭਾਈ ਸਾਹਿਬ, ਇਹ ਟਮਾਟਰ ਤਾਜ਼ੇ ਨੇ?''
 ਸਬਜ਼ੀ ਵਾਲਾ, ''ਬਿਲਕੁਲ ਸਾਹਿਬ, ਇਕਦਮ ਤਾਜ਼ੇ। ਪਿਛਲੇ 10 ਦਿਨਾ ਤੋਂ ਧੜਾਧੜ ਵੇਚ ਰਿਹਾ ਹਾਂ।''
****
 * ਨਰੇਸ਼ ਦਾ ਪਹਿਲਾ ਹਵਾਈ ਸਫ਼ਰ ਸੀ। ਸਫ਼ਰ ਖ਼ਤਮ ਹੋਣ 'ਤੇ ਉਸ ਦੇ ਦੋਸਤ ਪਵਨ ਨੇ ਪੁੱਛਿਆ, ''ਸਫ਼ਰ ਕਿਵੇਂ ਰਿਹਾ?''
 ਨਰੇਸ਼, ''ਹੁਣ ਮੈਂ ਹਵਾਈ ਜਹਾਜ਼ ਵਿਚ ਕਦੀ ਵੀ ਸਫ਼ਰ ਨਹੀਂ ਕਰਾਂਗਾ।''
 ਪਵਨ, ''ਕਿਉਂ?''
 ਨਰੇਸ਼, ''ਇਹ ਵੀ ਕੋਈ ਗੱਲ ਹੋਈ, ਪਹਿਲਾਂ ਤਾਂ ਏਅਰ ਹੋਸਟੈੱਸ ਨੇ ਮੈਨੂੰ ਬੈਲਟ ਲਗਾ ਕੇ ਸੀਟ 'ਤੇ ਬੰਨ੍ਹ ਦਿੱਤਾ ਤੇ ਫਿਰ ਪੁੱਛਿਆ,''ਕੀ ਤੁਹਾਨੂੰ ਕੁਝ ਚਾਹੀਦੈ?''ਏਅਰ ਹੋਸਟੈੱਸ ਨੇ ਮੈਨੂੰ ਬੈਲਟ ਲਗਾ ਕੇ ਸੀਟ 'ਤੇ ਬੰਨ੍ਹ ਦਿੱਤਾ ਤੇ ਫਿਰ ਪੁੱਛਿਆ,''ਕੀ ਤੁਹਾਨੂੰ ਕੁਝ ਚਾਹੀਦੈ?''


 

 
ਹਾਸਾ ਠੱਠਾ PRINT ਈ ਮੇਲ
Thursday, 24 July 2008

 * ''ਤੁਸੀਂ ਤਾਂ ਕਹਿ ਰਹੇ ਸੀ ਕਿ ਤੁਸੀਂ ਆਪਣੇ ਕੰਨਾਂ ਦਾ ਆਪ੍ਰੇਸ਼ਨ ਕਰਵਾਇਆ ਹੈ ਅਤੇ ਹੁਣ ਤੁਸੀਂ ਚੰਗੀ ਤਰ੍ਹਾਂ ਸੁਣ ਸਕਦੇ ਹੋ ਅਤੇ ਹੁਣ ਤੁਸੀਂ ਚੰਗੀ ਤਰ੍ਹਾਂ ਸੁਣ ਸਕਦੇ ਹੋ ਤਾਂ ਫਿਰ ਤੁਸੀਂ ਇਹ ਹਿਅਰਿੰਗ ਐਡ ਕਿਉਂ ਲਗਾਏ ਹੋਏ ਹਨ?''
 ''ਤਾਂ ਕਿ ਮੇਰੇ ਪਰਿਵਾਰ ਵਾਲੇ ਇਸੇ ਗਲਤਫਹਿਮੀ ਵਿਚ ਰਹਿਣ ਕਿ ਮੈਨੂੰ ਕੁਝ ਵੀ ਸੁਣਾਈ ਨਹੀਂ ਦਿੰਦਾ ਅਤੇ ਮੈਂ ਉਨ੍ਹਾਂ ਸਾਰਿਆਂ ਦੀਆਂ ਗੱਲਾਂ ਸੁਣਦਾ ਰਹਿੰਦਾ ਹਾਂ।''
 ''ਇਸ ਦਾ ਫਾਇਦਾ?''
 ''ਮੈਂ ਆਪਣੀ ਵਸੀਅਤ ਤਿੰਨ ਵਾਰ ਬਦਲ ਚੁੱਕਾ ਹਾਂ।''
****
 * ਇਕ ਆਦਮੀ ਆਪਣੇ ਗੁਆਂਢ ਦੇ ਦਰਵਾਜ਼ੇ ਉੱਤੇ 'ਗਧਾ' ਲਿਖ ਆਇਆ। ਸ਼ਾਮ ਨੂੰ ਉਹ ਆਦਮੀ ਉਨ੍ਹਾਂ ਦੇ ਘਰ ਆਇਆ ਤੇ ਉਨ੍ਹਾਂ ਦੇ ਨੌਕਰ ਨੂੰ ਕਹਿਣ ਲੱਗਾ, ''ਜਾ ਕੇ ਆਪਣੇ ਮਾਲਕ ਨੂੰ ਕਹਿ ਕਿ ਉਹ ਸਵੇਰੇ ਮੇਰੇ ਦਰਵਾਜ਼ੇ ਉੱਤੇ ਆਪਣਾ ਨਾਂ ਲਿਖ ਕੇ ਆਏ ਸੀ ਇਸ ਲਈ ਹੁਣ ਮੈਂ ਉਨ੍ਹਾਂ ਨੂੰ ਮਿਲਣ ਆਇਆ ਹਾਂ।''
****
 * ਮਾਲਕ, ''ਜ਼ਰਾ ਧਿਆਨ ਨਾਲ, ਇਹ ਬਿਸਤਰ ਬੰਦ ਬਹੁਤ ਕੀਮਤੀ ਹੈ।''
 ਨੌਕਰ, ''ਫਿਰ ਕਿਉਂ ਨਾਂ ਇਸ ਨੂੰ ਬਿਸਤਰ ਵਿਚ  ਲਪੇਟ ਦਿੱਤਾ ਜਾਵੇ।''
 
ਹਾਸਾ ਠੱਠਾ PRINT ਈ ਮੇਲ
Thursday, 17 July 2008

 * ਮਾਲਕ, ''ਜ਼ਰਾ ਧਿਆਨ ਨਾਲ, ਇਹ ਬਿਸਤਰ ਬੰਦ ਬਹੁਤ ਕੀਮਤੀ ਹੈ।''
ਨੌਕਰ,''ਫਿਰ ਕਿਉਂ ਨਾ ਇਸ ਨੂੰ ਬਿਸਤਰ ਵਿਚ ਲਪੇਟ ਦਿੱਤਾ ਜਾਵੇ।''
****
 * ਅਧਿਆਪਕ (ਵਿਦਿਆਰਥੀ ਨੂੰ), ''ਭਾਰਤੀ ਅਤੇ ਅਮਰੀਕੀ ਸੱਭਿਅਤਾ ਵਿਚ ਫਰਕ ਦੱਸੋ।''
 ਹਾਂ, ਉਹੀ ਸ਼ਬਦ ਉਹ ਵਿਆਹ 'ਤੇ ਕਹਿੰਦੇ ਹਨ।''
 ਅਧਿਆਪਕ, ''ਉਹ ਸ਼ਬਦ ਕਿਹੜਾ ਹੈ?''
 ਵਿਦਿਆਰਥੀ, ''ਸਾਡੀ ਦੁਆ ਹੈ ਕਿ ਇਹ ਦਿਨ ਵਾਰ-ਵਾਰ ਆਏ।''
****
 * ਇਕ ਨੇਤਾ ਨੇ ਇਕ ਪੱਤਰਕਾਰ ਨੂੰ ਜਾਣਕਾਰੀ ਦਿੱਤੀ, ''ਸਾਡੇ ਇਲਾਕੇ ਵਿਚ ਖੰਡ ਦਾ ਉਤਪਾਦਨ ਸਭ ਤੋਂ ਵੱਧ ਹੁੰਦਾ ਹੈ।''
 ਪੱਤਰਕਾਰ ਨੇ ਚੁਟਕੀ ਲਈ, ''ਤਾਂ ਫਿਰ ਤੁਹਾਡੇ ਖੇਤਰ ਦੇ ਲੋਕਾਂ ਦੀ ਜ਼ੁਬਾਨ ਵਿਚ ਮਿਠਾਸ ਕਿਉਂ ਨਹੀਂ ਹੈ?''
 ''ਅਸਲ ਵਿਚਅਸੀਂ ਇਥੇ ਬਣਨ ਵਾਲੀ ਸਾਰੀ ਖੰਡ ਐਕਸਪੋਰਟ ਕਰ ਦਿੰਦੇ ਹਾਂ।'' ਉੱਤਰ ਮਿਲਿਆ।
****
 * ਇਕ ਭਿਖਾਰੀ ਸੁਰਜੀਤ ਕੋਲ ਭੀਖ ਮੰਗਣ ਤੋਂ ਪਿਛੋਂ ਦੁਬਾਰਾ ਫਿਰ ਉਸ ਕੋਲ ਆਇਆ ਤਾਂ ਸੁਰਜੀਤ ਨੇ ਕਿਹਾ ''ਓਏ ਥੋੜ੍ਹੀ ਦੇਰ ਪਹਿਲਾਂ ਤਾਂ ਤੂੰ ਆਇਆ ਸੀ ਹੁਣ ਫਿਰਆ ਗਿਆ ਹੈਂ।''
 ਭਿਖਾਰੀ,''ਹਜ਼ੂਰ, ਹੁਣ ਓਵਰਟਾਈਮ ਕਰ ਰਿਹਾ ਹਾਂ।''

 
ਹਾਸਾ ਠੱਠਾ PRINT ਈ ਮੇਲ
Thursday, 10 July 2008

 * ਡਾਕਟਰ (ਮਰੀਜ਼ ਨੂੰ), ''ਇਹ ਲਓ, ਛੇ ਪੁੜੀਆਂ ਦਵਾਈ ਦੀਆਂ ਦੇ ਰਿਹਾ ਹਾਂ, ਕੱਲ ਇਨ੍ਹਾਂ ਨੂੰ ਪਾਣੀ ਨਾਲ ਲੈ ਲਿਓ।'' ਮਰੀਜ਼, ''ਡਾਕਟਰ ਸਾਹਿਬ, ਮਿਹਰਬਾਨੀ ਕਰਕੇ ਪੁੜੀਆਂ ਪਤਲੇ ਕਾਗਜ਼ ਵਿਚ ਬੰਨਿਓ, ਨਿਗਲਣ ਵਿਚ ਅਸਾਨੀ ਹੁੰਦੀ ਹੈ।''
****
 * ਰਜਨੀ, ''ਦਾਦਾ ਜੀ, ਮੰਮੀ ਕਹਿ ਰਹੀ ਸੀ ਕਿ ਤੁਹਾਨੂੰ ਡਾਕਟਰ ਨੇ ਮਿੱਠੀਆਂ ਚੀਜ਼ਾਂ ਖਾਣ ਤੋਂ ਮਨ੍ਹਾਂ ਕੀਤਾ ਹੈ?''
 ਦਾਦਾ ਜੀ, ''ਹਾਂ, ਨਿਸ਼ੂ, ਤੂੰ ਠੀਕ ਸੁਣਿਆ ਹੈ। ਮੈਨੂੰ ਸ਼ੂਗਰ ਹੈ ਤੇ ਮਿੱਠੀਆਂ  ਚੀਜ਼ਾਂ ਮੇਰੇ ਲਈ ਜ਼ਹਿਰ ਬਰਾਬਰ ਹਨ।''
 ਰਜਨੀ, ''ਤਾਂ ਦਾਦਾ ਜੀ, ਮੇਰੀਆਂ ਇਹ ਟੌਫੀਆਂ ਤੇ ਚਾਕਲੇਟ ਤੁਸੀਂ ਆਪਣੇ ਕੋਲ ਹੀ ਰੱਖ ਲਓ। ਮੇਰਾ ਖਿਆਲ ਹੈ ਕਿ ਤੁਹਾਡੇ ਕੋਲ ਇਹ ਜ਼ਿਆਦਾ ਸੁਰੱਖਿਅਤ ਰਹਿਣਗੀਆਂ।
****
 * ਗੁੱਲੂ ਕਾਫੀ ਦੇਰ ਤੋਂ ਰੋ ਰਿਹਾ ਸੀ। ਪਾਪਾ ਨੇ ਰੋਣ ਦਾ ਕਾਰਨ ਪੁੱਛਿਆ ਤਾਂ ਬੋਲਿਆ, ''ਪਹਿਲਾਂ 10 ਰੁਪਏ ਦਿਓ, ਫਿਰ ਦੱਸਾਂਗਾ।''
 ਪਾਪਾ ਨੇ 10 ਰੁਪਏ ਦਿੱਤੇ ਤੇ ਫਿਰ ਪੁੱਛਿਆ,
 ''ਹੁਣ ਦੱਸ, ਕਿਉਂ ਰੋ ਰਿਹਾ ਸੀ?''
 ਗੁੱਲੂ, ''ਇਹ 10 ਰੁਪਏ ਲੈਣ ਲਈ ਹੀ ਤਾਂ ਰੋ ਰਿਹਾ ਸੀ।''
****

 
ਹਾਸਾ ਠੱਠਾ PRINT ਈ ਮੇਲ
Wednesday, 25 June 2008

 * ਇਕ ਅਧਿਆਪਕ ਵਿਦਿਆਰਥੀਆਂ ਨੂੰ ਸਮਝਾ ਰਿਹਾ ਸੀ ਕਿ ਹਰ ਗੱਲ ਸੋਚ-ਸਮਝ ਕੇ ਕਹਿਣੀ ਚਾਹੀਦੀ ਹੇ ਕਿਉਂਕਿ ਮੂੰਹ ਵਿਚੋਂ ਨਿਕਲੀ ਗੱਲ ਵਾਪਸ ਨਹੀਂ ਹੁੰਦੀ ਅਧਿਆਪਕ ਜੋਸ਼ ਨਾਲ ਕਹਿਣ ਲੱਗਾ, ''ਹਮੇਸ਼ਾ ਯਾਦ ਰੱਖੋ, 'ਪਹਿਲਾਂ ਤੋਲੋ ਫਿਰ ਬੋਲੋ'।''
 ਇਕ ਵਿਦਿਆਰਥੀ ਉਠਿਆ ਅਤੇ ਕਿਹਾ, 'ਸਰ ਕੀ ਤੁਸੀਂ ਇਸੇ ਤਰ੍ਹਾਂ ਕੀਤਾ।''
****
 * ਇਕ ਆਦਮੀ ਬਿਜਲੀ ਯੰਤਰਾਂ ਦੀ ਵਰਤੋਂ ਤੋਂ ਬਹੁਤ ਡਰਦਾ ਸੀ ਕਿ ਕਿਤੇ ਕਰੰਟ ਨਾ ਲੱਗ ਜਾਵੇ ਇਕ ਦਿਨ ਉਸ ਦੀਪ ਤਨੀ ਨੇ ਕੱਪੜੇ ਪ੍ਰੈਸ ਕਰਨ ਲਈ ਜਦੋਂ ਇਲੈਕਟ੍ਰਿਕ ਪ੍ਰੈਸ ਲਾਈ ਤਾਂ ਉਹ ਜ਼ੋਰ ਨਾਲ ਬੋਲਿਆ, ਠਹਿਰ ਜਾ ਪਹਿਲਾਂ ਬਿਜਲੀਦਾ ਮੇਨ ਸਵਿਚ ਬੰਦ ਕਰ ਲਵਾਂ।''
****
 * ਜੱਜ ਨੇ ਇਕ ਗਵਾਹ ਤੋਂ ਮਰੇ ਹੋਏ ਆਦਮੀ ਦੇ ਚਰਿੱਤਰ ਬਾਰੇ ਪੁੱਛਆ ਤਾਂ ਗਵਾਹ ਕਹਿਣ ਲੱਗਾ, 'ਉਹ ਵਿਅਕਤੀ ਬਹੁਤ ਚੰਗਾ ਸੀ ਉਸ ਦੇਸਾਰੇ ਮਿਲਣ ਵਾਲੇ ਚਾਹੁੰਦੇ ਸਨ ਅਤੇ ਇੱਜ਼ਤ ਨਾਲ ਦੇਖਦੇ ਸਨ ਉਸ ਦੇ ਵਿਚਾਰ ਅਤੇ ਕੰਮ ਪਵਿੱਤਰ ਸਨ।''
 ਜੱਜ ਨੇ ਗਵਾਹ ਨੂੰ ਟੋਕ ਕੇ ਪੁੱਛਿਆ, ''ਤੈਨੂੰ ਇਹਸਭ ਕਿਵੇਂ ਪਤਾ?''
****

 
ਹਾਸਾ ਠੱਠਾ PRINT ਈ ਮੇਲ
Wednesday, 11 June 2008

 * ਇਕ ਸਨਅਤਕਾਰ ਇਕ ਪਾਰਟੀ 'ਚ ਬੋਲ ਰਹੇ ਸਨ, ''ਮੈਂ ਪਿਛਲੇ ਦਿਨੀਂ ਜਰਮਨੀ ਗਿਆ ਸੀ। ਉਥੋਂ ਦੇ ਲੋਕ ਆਪਣੇ ਦੇਸ਼ ਦਾ ਅਰਥਚਾਰਾ ਸੁਧਾਰਨ ਵਿਚ ਬੜਾ ਯੋਗਦਾਨ ਦੇ ਰਹੇ ਹਨ। ਕੋਈ ਹਵਾਈ ਜਹਾਜ਼ ਬਣਾ ਰਿਹਾ ਹੈ, ਕੋਈ ਕਾਰਾਂ ਬਣਾ ਰਿਹਾ ੈ ਤਾਂ ਕੋਈ ਟਰੈਕਟਰ ਬਣਾ ਰਿਹਾ ਹੈ।''
 ਇਕ ਵੱਡੇ ਸਨਅਤਕਾਰ ਨੇ ਉਨ੍ਹਾਂ ਕੋਲੋਂ ਮਜ਼ਾਕ-ਮਜ਼ਾਕ ਵਿਚ ਪੁੱਛਿਆ, ''ਤੁਸੀਂ ਆਪਣੇ ਦੇਸ਼ ਲਈ ਕੀ ਬਣਾਇਆ ਹੈ?
 ਉਹ ਬੜੇ ਮਾਣ ਨਾਲ ਬੋਲੇ, ''ਤੁਸੀਂ ਭਾਖੜਾ ਡੈਮ ਦਾ ਨਾਂ ਤਾਂ ਸੁਣਿਆ ਹੋਵੇਗਾ?''
 ਵੱਡਾ ਸਨਅਤਕਾਰ ਬੋਲਿਆ, ''ਜੀ ਹਾਂ, ਸੁਣਿਆ ਹੈ।''
 ਉਹ ਬੋਲੇ, ''ਉਸ ਦੇ ਨਕਸ਼ੇ ਬਣਾਉਣ ਦਾ ਕਾਗਜ਼ ਮੈਂ ਹੀ ਬਣਾਇਆ ਸੀ।''
****
 *  ਅਧਿਆਪਕ, ''ਮਨੂੰ, ਤੂੰ ਹੋਮਵਾਰ ਕੀਤਾ ਸੀ?
 ਮਨੂੰ, ਹਾਂਜੀ ਸਰ, ਕੀਤਾ ਸੀ।''
 ਅਧਿਆਪਕ (ਗੁੱਸੇ ਨਾਲ), ''ਕੀਤਾ ਸੀ ਤਾਂ ਫਿਰ ਦਿਖਾਉਂਦਾ ਕਿਉਂ ਨਹੀਂ?''
 ਮਨੂੰ, ''ਸਰ ਵਿਖਾਵਾਂ ਕੀ? ਮੈਂ ਘਰ ਲਈ ਆਟਾ, ਚੌਲ, ਸਬਜ਼ੀ, ਘਿਓ ਅਤੇ ਦਾਲ ਲਿਆਇਆ ਸੀ।''

 
ਹਾਸਾ ਠੱਠਾ PRINT ਈ ਮੇਲ
Thursday, 05 June 2008

 *  ਇਕ ਕਵੀ ਦੀ ਕਵਿਤਾਵਾਂ ਦੀ ਕਿਤਾਬ ਛੱਪ ਕੇ ਆਈ। ਉਸ ਨੇ ਉਸ ਕਿਤਾਬ ਦੀ ਇਕ ਨਕਲ ਆਪਣੇ ਕਵੀ ਦੋਸਤ ਨੂੰ ਭੇਜੀ। ਉਸ ਦੋਸਤ ਨੇ ਚਿੱਠੀ ਪਾ ਕੇ ਕਵੀ ਦਾ ਧੰਨਵਾਦ ਕੀਤਾ ਅਤੇ ਸਿਰਫ਼ ਇੰਨਾ ਹੀ ਲਿਖਿਆ, ''ਤੁਹਾਡੀ ਕਿਤਾਬ ਦਾ ਟਾਈਟਲ ਚੰਗਾ ਛਪਿਆ ਹੈ।''
 ਕਵੀ ਸਮਝ ਗਿਆ ਕਿ ਉਸ ਨੂੰ ਕੋਈ ਕਵਿਤਾ ਪਸੰਦ ਨਹੀਂ ਆਈ। ਕੁਝ ਸਮੇਂ ਦੂਜੇ ਕਵੀ ਨੇ ਵੀ ਆਪਣੀਆਂ ਕਵਿਤਾਵਾਂ ਦੀ ਕਿਤਾਬ ਉਸ ਨੂੰ ਭੇਜੀ। ਕਵੀ ਨੂੰ ਚੰਗੀ ਕਿਤਾਬ ਦਾ ਹਸ਼ਰ ਯਾਦ ਸੀ। ਉਸ ਨੇ ਜਵਾਬ ਵਿਚ ਲਿਖ ਕੇ ਭੇਜਿਆ, ''ਤੁਹਾਡੀ ਕਿਤਾਬ ਦਾ ਤਾਂ ਟਾਈਟਲ ਵੀ ਚੰਗਾ ਨਹੀਂ ਛਪਿਆ।''
***
 *  ਸੜਕ ਕੰਢੇ 2 ਆਦਮੀ ਆਪਸ ਵਿਚ ਲੜ ਰਹੇ ਸਨ। ਇਕ ਦੇ ਹੱਥ ਵਿਚ ਚਾਕੂ ਸੀ ਅਤੇ ਦੂਜੇ ਦੇ ਹੱਥ ਵਿਚ ਸੋਟਾ। ਇਕ ਆਦਮੀ ਉਥੇ ਭੱਜਾ-ਭੱਜਾ ਆਇਆ ਅਤੇ ਦੋਵਾਂ ਦੇ ਹੱਥ ਵਿਚ ਕਾਗਜ਼ ਦਾ ਇਕ-ਇਕ ਟੁਕੜਾ ਫੜਾ ਕੇ ਚਲਾ ਗਿਆ। ਉਨ੍ਹਾਂ ਲੜਾਈ ਬੰਦ ਕਰ ਕੇ ਕਾਗਜ਼ ਪੜ੍ਹਿਆ, ਜਿਸ 'ਤੇ ਲਿਖਿਆ ਸੀ,''ਮੈਂ ਇਕ ਡਾਕਟਰ ਹਾਂ, ਮੇਰੀ ਦੁਕਾਨ 'ਤੇ ਡੂੰਘੇ ਤੋਂ ਡੂੰਘੇ ਜ਼ਖ਼ਮ ਅਤੇ ਸੱਟ ਦਾ ਤਸੱਲੀਬਖਸ਼ ਇਲਾਜ ਕੀਤਾ ਜਾਂਦਾ ਹੈ। ਮੇਰੀ ਦੁਕਾਨ ਇਥੋਂ ਸਿਰਫ਼ 10 ਗਜ਼ ਦੀ ਦੂਰੀ 'ਤੇ ਹੈ।''

 
ਹਾਸਾ ਠੱਠਾ PRINT ਈ ਮੇਲ
Thursday, 15 May 2008

*  ਇਕ ਜੱਜ ਸਾਹਿਬ ਦੰਦਾਂ ਦੇ ਡਾਕਟਰ ਕੋਲ ਆਪਣਾ ਦੰਦ ਕਢਵਾਉਣ ਗਏ ਅਤੇ ਉਸ ਨੂੰ ਬੋਲੇ, ''ਪਹਿਲਾਂ ਮੇਰੇ ਨਾਲ ਇਹ ਸਹੁੰ ਦੁਹਰਾ ਕਿ ਜਿਸ ਦੰਦ ਵਿਚ ਦਰਦ ਹੈ, ਸਿਰਫ਼ ਉਹੋ ਕੱਢਾਂਗਾ, ਉਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੱਢਾਂਗਾ।''
******
 * ਇਕ ਦਿਲ ਫੇਂਕ ਮੁੰਡੇ ਨੇ ਇਕ ਸੋਹਣੀ ਨਰਸ ਨੂੰ ਕਿਹਾ, ''ਮੈਂ ਤੁਹਾਨੂੰ ਪਹਿਲਾਂ ਕਿਤੇ ਦੇਖਿਆ ਹੈ ਅਤੇ ਘੁਲ-ਮਿਲ ਕੇ ਗੱਲਾਂ ਵੀ ਕੀਤੀਆਂ ਪਰ ਯਾਦ ਨਹੀਂ ਆ ਰਿਹਾ ਕਿ ਕਿਥੇ ਦੇਖਿਆ ਹੈ।''
 ਨਰਸ ਮੁਸਕਰਾ ਕੇ ਬੋਲੀ, ''ਜ਼ਰੂਰ ਦੇਖਿਆ ਹੋਵੇਗਾ ਅਤੇ ਗੱਲਾਂ ਵੀ ਕੀਤੀਆਂ ਹੋਣਗੀਆਂ। ਇਸ ਤੋਂ ਪਹਿਲਾਂ ਮੈਂ ਪਾਗਲਾਂ ਦੇ ਹਸਪਤਾਲ ਵਿਚ ਨਰਸ ਸੀ, ਅਜੇ ਕੁਝ ਸਮਾਂ ਪਹਿਲਾਂ ਹੀ ਮੇਰਾ ਇਥੇ ਟਰਾਂਸਫਰ ਹੋਇਆ ਹੈ।''
******
 * ਗੁਪਤਾ ਜੀ ਆਪਣੀ ਛੋਟੀ ਬੇਟੀ ਨੂੰ ਲੈ ਕੇ ਬਾਜ਼ਾਰ ਗਏ। ਘਰ ਵਾਪਸ ਆ ਕੇ ਪਤਾ ਲੱਗਾ ਕਿ ਉਨ੍ਹਾਂ ਦੀ ਬੇਟੀ ਆਪਣੀ ਗੁੱਡੀ ਦੁਕਾਨ 'ਤੇ ਹੀ ਭੁੱਲ ਆਈ ਹੈ। ਗੁਪਤਾ ਜੀ ਨੇ ਬੇਟੀ ਨੂੰ ਬੜਾ ਝਿੜਕਿਆ ਅਤੇ ਇਥੋਂ ਤਕ ਕਹਿ ਦਿੱਤਾ, ''ਇਹ ਆਪਣੀ ਮਾਂ 'ਤੇ ਗਈ ਹੈ, ਹਰ ਚੀਜ਼ ਭੁੱਲ ਜਾਂਦੀਹੈ, ਚੰਗਾ ਮੈਂ ਬਾਜ਼ਾਰ ਜਾ ਰਿਹਾ ਹਾਂ।''
 ਉਨ੍ਹਾਂ ਦੀ ਪਤਨੀ ਬੋਲੀ, ''ਛੱਡੋ, ਛੋਟੀ ਜਿਹੀ ਗੁੱਡੀ ਲਈ ਕਿਉਂ ਜਾਣਾ ਹੈ?''
 ਗੁਪਤਾ ਜੀ ਬੋਲੇ, ''ਜਾਣਾ ਤਾਂ ਪਵੇਗਾ ਹੀ, ਮੈਂ ਆਪਣੀ ਕਾਰ ਉਥੇ ਹੀ ਭੁੱਲ ਆਇਆ ਹਾਂ।''

 
ਹਾਸਾ ਠੱਠਾ PRINT ਈ ਮੇਲ
Thursday, 08 May 2008

 *  ਦੋ ਦੋਸਤ ਇਕ ਹੋਟਲ ਵਿਚ ਖਾਣਾ ਖਾਣ ਗਏ। ਅੰਦਰ ਦੋ ਰਸਤੇ ਸਨ। ਦੋਹਾਂ 'ਤੇ ਇਕ-ਇਕ ਬੋਰਡ ਲੱਗਾ ਸੀ, ਜਿਨ੍ਹਾਂ 'ਤੇ ਲਿਖਿਆ ਸੀ ਸ਼ਾਕਾਹਾਰੀ-ਮਾਸਾਹਾਰੀ। ਉਹ ਸ਼ਾਕਾਹਾਰੀ ਵੱਲ ਵੱਧ ਗਏ। ਅੱਗੇ ਫਿਰ ਦੋ ਬੋਰਡ ਸਨ, ਜਿਨ੍ਹਾਂ 'ਤੇ ਲਿਖਿਆ ਸੀ,''ਜ਼ਮੀਨ ਤੇ ਬੈਠ ਕੇ ਖਾਓਗੇ ਜਾਂ ਕੁਰਸੀ-ਮੇਜ਼ 'ਤੇ। ਉਹ ਪਹਿਲਾਂ ਵਾਲੇ ਰਸਤੇ ਵੱਲ ਤੁਰ ਪਏ। ਫਿਰ ਦੋ ਬੋਰਡ ਸਨ, ਜਿਨ੍ਹਾਂ ਲਿਖਿਆ ਸੀ, ''ਉਧਾਰ ਖਾਓਗੇ ਜਾਂ ਨਹੀਂ।'' ਉਹ ਉਧਾਰ ਵਾਲੇ ਪਾਸੇ ਤੁਰ ਪਏ। ਅੱਗੇ ਇਕ ਦਰਵਾਜ਼ਾ ਪਾਰ ਕਰਨ 'ਤੇ ਉਹ ਸੜਕ 'ਤੇ ਖੜ੍ਹੇ ਸਨ।
******
 * ਪਤਨੀ, ''ਮੈਂ ਕਿਹਾ ਸੁਣਦੇ ਹੋ?''
 ਪਤੀ,''ਪਿਛਲੇ 20 ਸਾਲਾਂ ਤੋਂ ਤੇਰੀ ਹੀ ਤਾਂ ਸੁਣਦਾ ਆ ਰਿਹਾ ਹਾਂ।''
 ''ਅੱਜਕਲ੍ਹ ਮੁਹੱਲੇ ਦੇ ਮੁੰਡੇ ਮੈਨੂੰ ਆਂਟੀ ਕਹਿਣ ਲੱਗ ਪਏ ਹਨ।''
 ਪਤੀ, ''ਤਾਂ ਫਿਰ, ਇਸ ਵਿਚ ਮੈਂ ਕੀ ਕਰ ਸਕਦਾ ਹਾਂ?''
 ਪਤਨੀ, ''ਕਰਨਾ-ਕੁਰਨਾ ਕੁਝ ਨਹੀਂ, ਬਸ ਮੇਰੇ ਨਾਲ ਚੱਲੋ।''
 ਪਤੀ, ''ਪਰ ਕਿੱਥੇ?''
 ਪਤਨੀ, ''ਬਿਊਟੀ ਪਾਰਲਰ''।
******
 * ਕਮਲ, ''ਤੇਰੇ ਉਸ ਟਰੰਕ ਦਾ ਕੀ ਬਣਿਆ, ਜੋ ਖੁੱਲ੍ਹ ਨਹੀਂ ਸੀ ਰਿਹਾ?''
 ਵਿਨੋਦ, ''ਖੁੱਲ੍ਹ ਤਾਂ ਗਿਆ ਸੀ ਪਰ ਜੁਗਤ ਲੜਾਉਣੀ ਪਈ।''
 ਕਮਲ,''ਕੀ?''
 ਵਿਨੋਦ, ''ਮੈਂ ਕਿਹਾ ਕਿ ਇਸ ਟਰੰਕ ਵਿਚ ਮੇਰੀ ਪ੍ਰੇਮਿਕਾ ਦੇ ਪੱਤਰ ਹਨ। ਮੇਰੀ ਪਤਨੀ ਨੇ ਮਿੰਟਾਂ ਵਿਚ ਟਰੰਕ ਖੋਲ੍ਹ ਦਿੱਤਾ।''

 
ਹਾਸਾ ਠੱਠਾ PRINT ਈ ਮੇਲ
Thursday, 01 May 2008

 *  ਮਾਂ, ''ਮੋਹਨ, ਤੂੰ ਖੰਡ ਵਾਲੇ ਡੱਬੇ 'ਤੇ ਮਿਰਚ ਕਿਉਂ ਲਿਖ ਰਿਹਾ ਏਂ?''
 ਮੋਹਨ, ''ਕੜੀਆਂ ਨੂੰ ਧੋਖਾ ਦੇਣ ਲਈ।''
******
 * ਇਕ ਵਿਅਕਤੀ ਹਲਵਾਈ ਨੂੰ, ''ਕੱਲ ਮੈਂ ਤੁਹਾਡੇ ਕੋਲੋਂ ਦੋ ਕਿਲੋ ਬਰਫ਼ੀ ਲੈ ਕੇ ਗਿਆ ਸੀ। ਘਰ ਜਾ ਕੇ ਤੋਲੀ ਤਾਂ ਕਿਲੋ ਹੀ ਨਿਕਲੀ।'  ਹਲਵਾਈ, ''ਓਹ ਹੋ ! ਇਕ ਕਿਲੋ ਬਰਫ਼ੀ ਤੁਸੀਂ ਰਸਤੇ ਵਿਚ ਹੀ ਹਜ਼ਮ ਕਰ ਗਏ?''
******
 * ਮਰੀਜ਼ (ਡਾਕਟਰ ਨੂੰ), ''ਡਾਕਟਰ ਸਾਹਬ ਕੀ ਮੈਂ ਹੁਣ ਮਖਾਣਿਆਂ ਦੀ ਖੀਰ ਖਾ ਸਕਦਾ ਹਾਂ?''
 ਡਾਕਟਰ ''ਨਹੀਂ।''
 ਮਰੀਜ਼, ''ਗਜਰੇਲਾ?''
 ਡਾਕਟਰ ''ਨਹੀਂ।''
 ਮਰੀਜ਼, ''ਸਬਜ਼ੀ-ਪੂੜੀ?''
 ਡਾਕਟਰ, ''ਨਹੀਂ।''
 ਮਰੀਜ਼, ''ਦਹੀਂ ਭੱਲਾ?''
 ਡਾਕਟਰ, ''ਨਹੀਂ।''
 ਮਰੀਜ਼ (ਖਿੱਝ ਕੇ), ''ਤੁਸੀਂ ਹਰ ਚੀਜ਼ ਤੋਂ ਮਨ੍ਹਾ ਕਰ ਰਹੇ ਹੋ, ਫਿਰ ਮੈਂ ਕੀ ਖਾਵਾਂ?''
 ਡਾਕਟਰ, ''ਸਿਰਫ਼ ਦਵਾਈ ਖਾਓ ਤੇ ਹੁਣ ਮੇਰਾ ਸਿਰ ਖਾਣਾ ਛੱਡ ਦਿਓ।              ****

 
ਹਾਸਾ ਠੱਠਾ PRINT ਈ ਮੇਲ
Thursday, 10 April 2008

*  ਟੀਚਰ (ਲੱਲੂ ਨੂੰ), ''ਹਜ਼ਾਰ ਤੋਂ ਬਾਅਦ ਲੱਖ ਆਉਂਦਾ ਹੈ, ਫਿਰ ਕਰੋੜ, ਉਸ ਪਿੱਛੋਂ ਅਰਬ ਆਉਂਦਾਹ ੈ ਤੇ ਅਰਬ ਤੋਂ ਬਾਅਦ ਕੀ ਆਉਂਦਾ ਹੈ?''
 ਲੱਲੂ, ''ਸਰ, ਅਰਬ ਤੋਂ ਬਾਅਦ ਈਰਾਨ ਆਉਂਦਾ ਹੈ।''
****
ਚੋਰਾਹੇ 'ਤੇ ਇਕ ਬੱਚਾ ਭੀਖ ਮੰਗ ਰਿਹਾ ਸੀ। ਨੇਤਾ ਜੀ ਦੀ ਗੱਡੀ ਉਥੋਂ ਲੰਘੀ। ਨੇਤਾ ਜੀ ਨੇ ਖਿੜਕੀ ਖੋਲ੍ਹ ਕੇ ਸਿਰ ਬਾਹਰ ਕੱਢਿਆ ਤੇ, ''ਬੇਟਾ, ਇਸ ਵੇਲੇ ਤਾਂ ਤੈਨੂੰ ਸਕੂਲ ਵਿਚ ਹੋਣਾ ਚਾਹੀਦੈ।''
 ''ਸਾਹਬ ਜੀ, ਮੈਂ ਉੱਥੇ ਗਿਆ ਸੀ ਪਰ ਉੱਥੇ ਕਿਸੇ ਨੇ ਮੈਨੂੰ ਚੁਆਨੀ ਵੀ ਨਹੀਂ ਦਿੱਤੀ।''
****
ਡਾਕਟਰ (ਨਰਸ ਨੂੰ), ''ਮੈਂ ਇਹ ਆਪ੍ਰੇਸ਼ਨ ਠੀਕ ਸਮੇਂ 'ਤੇ ਕਰ ਦਿੱਤਾ। ਨਹੀਂ ਤਾਂ....।'' ਨਰਸ (ਘਬਰਾਉਂਦੀ ਹੋਈ), ''ਨਹੀਂ ਤਾਂ ਕੀ ਮਰੀਜ਼ ਮਰ ਜਾਂਦਾ?''
 ਡਾਕਟਰ, ''ਨਹੀਂ, ਕੁਝ ਦੇਰ ਹੋਰ ਆਪ੍ਰੇਸ਼ਨ ਨਾ ਕਰਦਾ ਤਾਂ ਉਹ ਬਿਨਾਂ ਆਪ੍ਰੇਸ਼ਨ ਦੇ ਹੀ ਠੀਕ ਹੋ ਜਾਂਦਾ।''
****

 
ਹਾਸਾ ਠੱਠਾ PRINT ਈ ਮੇਲ
Thursday, 03 April 2008

*  ਹੌਲਦਾਰ (ਸਕੂਟਰ ਵਾਲੇ ਨੂੰ),''ਤੁਹਾਡਾ ਸਕੂਟਰ ਇਸ ਤਰ੍ਹਾਂ ਕਿਉਂ ਉਛਲ ਰਿਹਾ ਹੈ? ਕੀ ਇਹ ਖਰਾਬ ਹੈ?''
 ਸਕੂਟਰ ਵਾਲਾ, ''ਜੀ ਨਹੀਂ, ਮੈਨੂੰ ਹਿਚਕੀਆਂ ਆ ਰਹੀਆਂ ਹਨ।''
****
ਇਕ ਕਲਰਕ ਨੇ ਆਪਣੇ ਦੋਸਤ ਨੂੰ ਕਿਹਾ, ''ਸਾਡੇ ਆਫਿਸ ਵਿਚ ਇਕ ਤਰ੍ਹਾਂ ਨਾਲ ਦੋ ਹਫ਼ਤਿਆਂ ਦੀਆਂ ਛੁੱਟੀਆਂਹਨ। ਇਕ ਹਫ਼ਤੇ ਲਈ ਮੈਂ ਬਾਹਰ ਜਾ ਰਿਹਾ ਹਾਂ ਤੇ ਮੇਰੇ ਪਰਤਣ 'ਤੇ ਇਕ ਹਫ਼ਤੇ ਲਈ ਸਾਹਬ ਬਾਹਰ ਜਾ ਰਹੇ ਹਨ।''
****
* ਮੋਟੂ, (ਟ੍ਰੈਫਿਕ ਸਿਪਾਹੀ ਨੂੰ), ''ਓਏ ਭਰਾ, ਮੈਨੂੰ ਕਿਉਂ ਰੋਕ ਲਿਆ?
ਸਿਪਾਹੀ, ''ਇਸ ਲਈ ਕਿਉਂਕਿ ਬਿਜ਼ੀ ਸਮੇਂ ਇਸ ਸੜਕ 'ਤੇ ਭਾਰੀ ਵਾਹਨਾਂ ਦੇ ਪ੍ਰਵੇਸ਼ ਮਨ੍ਹਾਂ ਹਨ।''
****
* ਰਜਨੀ, ''ਛੋਟੇ ਬੱਚਿਆਂ ਦੇ ਦੰਦ ਇੰਨੀ ਦੇਰ ਨਾਲ ਕਿਉਂ ਨਿਕਲਦੇ ਹਨ?''ੋ
ਕੰਚਨ, ''ਉਨ੍ਹਾਂ ਦੇ ਨਾਪ ਦੇ ਦੰਦ ਘੱਟ ਹੁੰਦੇ ਹਨ, ਇਸ ਲਈ।''
****
 * ਅੱਖਾਂ ਦਾ ਡਾਕਟਰ, ''ਤੁਹਾਡੀਆਂ ਅੱਖਾਂ ਤਾਂ ਬਹੁਤ ਖਰਾਬ ਹਨ, ਕੁਝ ਵੀ ਪੜ੍ਹ ਨਹੀਂ ਸਕਦੇ ਹੋ।''
 ਮਰੀਜ਼, ''ਕਿਵੇਂ ਪੜ੍ਹਾਂ, ਮੈਂ ਤਾਂ ਅਨਪੜ੍ਹ ਹਾਂ।

 
ਹਾਸਾ ਠੱਠਾ PRINT ਈ ਮੇਲ
Thursday, 27 March 2008

*   ਨਾਵਲਕਾਰ (ਨੌਕਰਾਣੀ ਨੂੰ), ''ਤੂੰ ਤੰਦੂਰ ਵਿਚ ਕਿਹੜੇ-ਕਿਹੜੇ ਕਾਗਜ਼ ਸਾੜ ਰਹੀ ਏਂ?''
 ਨੌਕਰਾਣੀ, ''ਸਾਹਬ, ਮੈਂ ਇੰਨੀ ਬੇਵਕੂਫ ਨਹੀਂ ਹਾਂ ਕਿ ਕੋਰੇ ਕਾਗਜ਼ ਸਾੜਾਂ। ਮੈ ਸਿਰਫ ਉਹੀ ਕਾਗਜ਼ ਸਾੜ ਰਹੀ ਹਾਂ ਜੋ ਤੁਹਾਡੇ ਲਿਖੇ ਹੋਏ ਹਨ।''
****
ਮਜਦੂਰ (ਮਾਲਕ ਨੂੰ), ''ਗਧੇ ਵਾਂਗ ਕੰਮ ਕਰਵਾਇਆ ਤੇ ਮਜ਼ਦੂਰੀ ਸਿਰਫ ਵੀਹ ਰੁਪਏ, ਕੁਝ ਤਾਂ ਨਿਆਂ ਕਰੋ।''
 ਮਾਲਕ (ਮੁਨੀਮ ਨੂੰ), ''ਠੀਕ ਹੈ! ਇਹ ਨਿਆਂ ਮੰਗਦਾ ਹੈ ਤਾਂ ਇਸ ਕੋਲੋਂ ਰੁਪਏ ਫੜ ਲੈ ਤੇ ਇਸ ਦੇ ਅੱਗੇ ਘਾਹ ਪਾ ਦੇ।''
****
ਅੱਖਾਂ ਦਾ ਡਾਕਟਰ, ''ਤੁਹਾਡੀਆਂ ਅੱਖਾਂ ਤਾਂ ਬਹੁਤ ਖਰਾਬ ਹਨ, ਕੁਝ ਵੀ ਪੜ੍ਹ ਨਹੀਂ ਸਕਦੇ ਹੋ।''
 ਮਰੀਜ਼, ''ਕਿਵੇਂ ਪੜ੍ਹਾਂ, ਮੈਂ ਤਾਂ ਅਨਪੜ੍ਹ ਹਾਂ।''
****

 
ਨਿਸ਼ੂ, ਤੂੰ ਰਾਤੀਂ ਕਿੰਨੇ ਵਜੇ ਸੁੱਤਾ PRINT ਈ ਮੇਲ
Wednesday, 19 March 2008

*   ਪਾਪਾ, ''ਨਿਸ਼ੂ, ਤੂੰ ਰਾਤੀਂ ਕਿੰਨੇ ਵਜੇ ਸੁੱਤਾ ਸੀ?'' ਨਿਸ਼ੂ, ''ਪਾਪਾ, ਮੈਂ  ਰਾਤੀਂ 2 ਵਜੇ ਤੱਕ ਹੋਮਵਰਕ ਕਰਦਾ ਰਿਹਾ।''
 ਪਾਪਾ, ''ਪਰ ਰਾਤੀਂ ਤਾਂ 11 ਵਜੇ ਹੀ ਬਿਜਲੀ ਚਲੀ ਗਈ ਸੀ।''
 ਨਿਸ਼ੂ, ''ਪਾਪਾ, ਮੈਂ ਪੜ੍ਹਾਈ 'ਚ ਇੰਨਾ ਮਗਨ ਸੀ ਕਿ ਮੈਨੂੰ ਬਿਜਲੀ ਦੇ ਜਾਣ ਦਾ ਤੇ ਦੁਬਾਰਾ ਆਉਣ ਦਾ ਪਤਾ ਹੀ ਨਹੀਂ ਲੱਗਾ।''
****
ਅਧਿਆਪਕ (ਮਨੂ ਨੂੰ), ''ਮਨੂੰ ਇਸ ਵਾਕ ਦੀ ਅੰਗਰੇਜ਼ੀ ਬਣਾ - ਉਸ ਨੇ ਆਪਣਾ ਕੰਮ ਕੀਤਾ ਅਤੇ ਕਰਦਾ ਹੀ ਚਲਾ ਗਿਆ।''
 ਮਨੂੰ, ''ਹੀ ਡਨ ਹਿਜ਼ ਵਰਕ ਐਂਡ ਡਨ ਡਨਾ ਡਨ, ਡਨਾ ਡਨ, ਡਨਾ ਡਨ।''
****
ਆਕਾਸ਼ 'ਤੇ ਚੰਦਰਮਾ ਚਮਕ ਰਿਹਾ ਸੀ। ਇਕ ਬੇਵਕੂਫ ਨੇ ਦੂਜੇ ਬੇਵਕੂਫ ਕੋਲੋਂ ਪੁੱਛਿਆ ''ਇਹ ਉਪਰ ਆਕਾਸ਼ 'ਚ ਹੀ ਚਮਕ ਰਿਹਾ ਹੈ?''
 ਦੂਜਾ ਬੇਵਕੂਫ ਬੋਲਿਆ, ''ਭਰਾ, ਮੈਂ ਇਸ ਸ਼ਹਿਰ 'ਚ ਅੱਜ ਹੀ ਆਇਆ ਹਾਂ, ਤੂੰ ਕਿਸੇ ਹੋਰ ਕੋਲੋਂ ਪੁੱਛ ਲੈ।''

 
ਤੈਨੂੰ ਦਵਾਈ ਪੀਣ PRINT ਈ ਮੇਲ
Wednesday, 12 March 2008
*  ਪਿਤਾ (ਪੁੱਤਰ ਨੂੰ), ''ਬੇਟੇ, ਮੈਂ ਤੈਨੂੰ ਦਵਾਈ ਪੀਣ ਦੀ ਸ਼ਰਤ 'ਤੇ ਇਕ ਰੁਪਈਆ ਇਨਾਮ ਦਿੱਤਾ ਸੀ। ਤੂੰ ਦਵਾਈ ਪੀ ਲਈ ਜਾਂ ਨਹੀਂ?''
 ਪੁੱਤਰ, ''ਪਾਪਾ, ਮੈਂ ਪੰਜਾਹ ਪੈਸੇ ਦੀਆਂ ਟੌਫੀਆਂ ਖਰੀਦੀਆਂ ਤੇ ਪੰਜਾਹ ਪੈਸੇ ਮੁੰਨੀ ਨੂੰ ਇਨਾਮ ਵਿਚ ਦੇ ਦਿੱਤੇ ਕਿਉਂਕਿ ਉਸ ਨੇ ਮੇਰੇ ਬਦਲੇ ਦਵਾਈ ਪੀ ਲਈ ਸੀ।''
****
ਂਿੲਕ ਕੰਜੂਸ ਵਿਅਕਤੀ ਛੱਤ 'ਤੇ ਐਂਟੀਨਾ ਠੀਕ ਕਰ ਰਿਹਾ ਸੀ। ਅਚਾਨਕ ਉਸ ਦਾ ਪੈਰ ਤਿਲਕ ਗਿਆ। ਉਹ ਤੀਜੀ ਮੰਜ਼ਿਲ ਤੋਂ ਡਿੱਗਦਾ ਹੋਇਆ ਜਦੋਂ ਦੂਜੀ ਮੰਜ਼ਿਲ 'ਤੇ ਬਣੀ ਰਸੋਈ ਕੋਲੋਂ ਲੰਘਿਆ ਤਾਂ ਜ਼ੋਰ ਨਾਲ ਬੋਲਿਆ, ''ਅੱਜ ਮੇਰੇ ਲਈ  ਖਾਣਾ ਨਾ ਬਣਾਇਓ।''
****
ਇਕ ਡਾਕਟਰ ਆਪ੍ਰੇਸ਼ਨ ਤੋਂ ਪਹਿਲਾਂ ਹੀ ਮਰੀਜ਼ਾਂ ਤੋਂ ਐਡਵਾਂਸ ਵਿਚ ਪੂਰੀ ਫ਼ੀਸ ਲੈ ਲੈਂਦਾ ਸੀ। ਸੱਜਣ ਸਿੰਘ ਦਾ ਆਪ੍ਰੇਸ਼ਨ ਵੀ ਉਸੇ ਡਾਕਟਰ ਨੇ ਕਰਨਾ ਸੀ। ਜਦੋਂ ਡਾਕਟਰ ਨੇ ਪੂਰੀ ਫ਼ੀਸ ਦੇਣ ਲਈ ਕਿਹਾ ਤਾਂ ਸੱਜਣ ਸਿੰਘ ਨੇ ਪੁੱਛਿਆ, ''ਡਾਕਟਰ ਸਾਹਿਬ, ਤੁਸੀਂ ਪੂਰੀ ਫ਼ੀਸ ਆਪ੍ਰੇਸ਼ਨ ਤੋਂ ਪਹਿਲਾਂ ਹੀ ਕਿਉਂ ਲੈ ਲੈਂਦੇ ਹੋ?''
 ਡਾਕਟਰ ਨੇ ਤੁਰੰਤ ਜਵਾਬ ਦਿੱਤਾ, ''ਜੀ, ਮੈਂ ਪੁਨਰਜਨਮ ਵਿਚ ਯਕੀਨ ਨਹੀਂ ਰੱਖਦਾ।
****
 
<< Start < Prev 1 2 Next > End >>

Results 1 - 51 of 58
 

Advertisement

Advertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Ajitweekly.com Programming and Design :: Mehra Media