tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਅਰਜ਼ ਕੀਤੈ
ਅਰਜ਼ ਕੀਤੈ
ਹੈ ਕੋਈ ਅਕਲਮੰਦ ਜੋ ਕਰੇ ਨਕਲ ਬੰਦ? PRINT ਈ ਮੇਲ
Thursday, 02 September 2010

ਅਰਜ਼ ਕੀਤੈ

ਕਹਿੰਦੇ ਹਨ ਕਿ ਨਕਲ ਕਰਨ ਲਈ ਅਕਲ ਦੀ ਲੋੜ ਪੈਂਦੀ ਹੈ। ਇਸ ਦਾ ਅਰਥ ਇਹੋ ਹੋਇਆ ਕਿ ਨਕਲ ਕਰਨ ਲਈ ਅਕਲ ਦੀ ਲੋੜ ਪੈਂਦੀ ਹੈ ਜਦੋਂ ਕਿ ਅਕਲ ਕਰਨ ਲਈ ਸਿਰਫ਼ ਅਕਲ ਦੀ ਲੋੜ ਪੈਂਦੀ ਹੈ। ਕਹਿਣਾ ਤਾਂ 'ਅਕਲ ਬੜੀ ਕਿ ਨਕਲ' ਬਣਦਾ ਹੈ, ਪਰ ਕਿਹਾ 'ਅਕਲ ਬੜੀ ਕਿ ਮੱਝ' ਜਾਂਦਾ ਹੈ । ਜਿਹੜਾ ਕੰਮ ਕਰਨ ਲਈ ਅਕਲ ਦੀ ਲੋੜ ਹੁੰਦੀ ਹੈ, ਕੰਮ ਉਹੀ ਵੱਡਾ ਹੁੰਦਾ ਹੈ। ਜਿਹੜਾ ਕੰਮ ਕਰਨ ਲਈ ਅਕਲ ਦੀ ਲੋੜ ਨਹੀਂ, ਉਹ ਤਾਂ ਕੋਈ ਬੇਅਕਲ ਵੀ ਕਰ ਸਕਦਾ ਹੈ। ਇਸ ਦਾ ਸਾਰ ਇਹ ਹੋਇਆ ਕਿ ਅਕਲ ਦੇ ਕੰਮ ਕਰਨ ਲਈ ਅਕਲ ਦੀ ਲੋੜ ਨਹੀਂ ਪੈਂਦੀ। ਹਾਂ, ਬੇਅਕਲੀ ਜਾਂ ਨਕਲ ਦੇ ਕੰਮਾਂ ਵਿਚ ਅਕਲ ਦੀ ਬਹੁਤੀ ਲੋੜ ਪੈਂਦੀ ਹੈ। ਹੁਣ ਇਸ ਗੱਲ ਦਾ ਅਨੁਮਾਨ ਲਾਉਣਾ ਔਖਾ ਨਹੀਂ ਕਿ ਅਕਲਮੰਦ ਬੰਦਾ ਚੰਗਾ ਹੁੰਦਾ ਜਾਂ ਅਕਲਹੀਣ।
ਅਕਲ ਦੀ ਥਾਂ ਨਕਲ ਦੀ ਕਦਰ ਹੋਣ ਦੇ ਕਈ ਕਾਰਨ ਹਨ। ਇਨ੍ਹਾਂ ਕਾਰਨਾਂ ਦਾ ਜ਼ਿਕਰ ਕਰ ਕੇ ਇਹ 'ਅਕਲ ਪੁਰਾਣ' ਹੋਰ ਲਮਕਣੋਂ ਰੋਕਣ ਲਈ, ਖੜ੍ਹੇ ਪੈਰ ਚੇਤੇ ਆਈ ਇਸ ਗੱਲ ਵੱਲ ਧਿਆਨ ਦਿਓ। ਇੱਕ ਵਾਰ ਬੁੜ੍ਹੇ ਹਰਨਾਮੇ...ਥੂਹ ਸਾਡੀ, ਕਿਹਦਾ ਨਾਂ ਲੈ ਹੋ ਗਿਆ। ਉਹਦੇ ਆਉਣ ਤੋਂ ਪਹਿਲਾਂ-ਪਹਿਲਾਂ, ਆਪਾਂ ਇਹ ਗੱਲ ਨਿਬੇੜ ਲਈਏ ਕਿਉਂ ਕਿ ਉਸ ਨੇ 'ਆਈ ਵਿੱਲ ਬੀ ਬੈਕ' ਦੀ ਤਰਜ਼ 'ਤੇ ਫਿਰ ਆ ਧਮਕਣ ਦੀ ਧਮਕੀ ਵੀ ਦਿੱਤੀ ਹੋਈ ਹੈ। ਹਾਂ, ਤੇ ਆਪਾਂ ਗੱਲ ਕਰ ਰਹੇ ਸੀ ਪਈ ਬੁੜ੍ਹੇ ਹਰਨਾਮੇ ਵਰਗੇ ਕਿਸੇ ਸੱਤਰੇ-ਬਹੱਤਰੇ ਬੁੜ੍ਹੇ ਸਿਰ ਕਿਸੇ ਦੀ ਪੱਤ ਲੁੱਟਣ ਦਾ ਇਲਜ਼ਾਮ ਲੱਗ ਗਿਆ। ਬੁੜ੍ਹਾ ਸੋਚੇ ਪਈ ਸਿਆਣੇ ਜੱਜ ਨੇ ਉਸ ਦੀ ਬਿਰਧ-ਵਰੇਸ ਦਾ ਖ਼ਿਆਲ ਕਰਦਿਆਂ ਪਹਿਲੀ ਪੇਸ਼ੀ ਹੀ ਮੁਕੱਦਮਾ ਖਾਰਜ ਕਰ

 
ਅਸੀਂ ਵੀ ਸੁੱਖ ਨਾਲ ਅਮੀਰ ਹੋ ਹੀ ਗਏ PRINT ਈ ਮੇਲ
Thursday, 26 August 2010

ਅਰਜ਼ ਕੀਤੈ

ਕਹਿੰਦੇ ਨੇ ਕਿ ਇਕ ਵਾਰ ਕਿਸੇ ਕੁੱਬੇ ਬੰਦੇ ਦੇ ਲੱਕ ਵਿਚ ਕਿਸੇ ਨੇ ਲੱਤ ਮਾਰ ਦਿੱਤੀ, ਜਿਸ ਦੇ ਨਤੀਜੇ ਵਜੋਂ ਉਸ ਦਾ ਕੁੱਬ ਨਿੱਕਲ ਗਿਆ ਤੇ ਉਹ ਸਿੱਧਾ ਹੋ ਗਿਆ। ਇਸੇ ਨੂੰ ਕਹਿੰਦੇ ਹਨ, 'ਕੁੱਬੇ ਨੂੰ ਲੱਤ ਕਾਰੀ ਆਈ।' ਇੱਥੇ ਭਾਸ਼ਾਈ ਗ਼ਲਤੀ ਹੋਣ ਦੇ ਆਸਾਰ ਹਨ, ਜਿਸ ਕਰ ਕੇ ਖ਼ਬਰਦਾਰ ਰਹਿਣ ਦੀ ਲੋੜ ਵੀ ਪੈ ਸਕਦੀ ਹੈ ਕਿਉਂਕਿ ਅਸੀਂ ਕੁੱਬੇ ਦੇ ਲੱਤ ਮਾਰਨ ਦੀ ਜਾਂ ਕੁੱਬੇ ਦੇ ਲੱਤ ਵੱਜਣ ਦੀ ਗੱਲ ਕੀਤੀ ਹੈ ਨਾ ਕਿ 'ਕੱਬੇ' ਦੇ। ਇਸ ਲਈ ਗ਼ਲਤੀ ਨਾਲ ਕਿਸੇ 'ਕੁੱਬੇ ਬੰਦੇ' ਦੀ ਥਾਂ 'ਕੱਬੇ ਬੰਦੇ' ਦੇ ਲੱਤ ਮਾਰਨੀ ਮਹਿੰਗੀ ਵੀ ਪੈ ਸਕਦੀ ਹੈ। ਕਿਸੇ ਜ਼ਮਾਨੇ ਦੇ ਸ਼ਾਇਰਾਨਾ ਜਹਾਨ ਵਿਚ ਹੋ ਚੁੱਕੀ 'ਏਕ ਨੁਕਤੇ ਨੇ ਹਮ ਕੋ ਮਹਿਰਮ ਸੇ ਮੁਜਰਮ ਕਰ ਦੀਆ' ਵਾਲੀ ਗੱਲ, ਇਸ ਜ਼ਮਾਨੇ ਦੇ ਇਸ ਮਾਮਲੇ ਵਿਚ 'ਇੱਕ ਔਂਕੜ (-) ਨੇ ਸਾਨੂੰ ਰੱਜਵੀਂ ਕੁੱਟ ਪੁਆ ਦਿੱਤੀ' ਵਰਗੀ ਵੀ ਹੋ ਸਕਦੀ ਹੈ ਕਿਉਂ ਕਿ 'ਕੁੱਬਾ' ਲਿਖਣ ਲੱਗਿਆਂ 'ਕੱਕੇ' ਨੂੰ 'ਔਂਕੜ' (-) ਪੈਂਦਾ ਹੈ ਜਦੋਂ ਕਿ 'ਕੱਬਾ' ਲਿਖਣ ਲੱਗਿਆਂ 'ਕੱਕੇ' ਨੂੰ ਔਂਕੜ (-) ਨਹੀਂ ਪੈਂਦਾ ਯਾਨੀ ਔਂਕੜ ਵੀ 'ਕੱਬੇ' ਬੰਦੇ ਦੇ ਨੇੜੇ ਫਟਕਣ ਤੋਂ ਤ੍ਰਬਕਦਾ ਹੈ।
ਉਂਝ ਸਿੱਧੇ ਹੋਣ ਦੀ ਤਮੰਨਾ ਕਿਸੇ ਜ਼ਮਾਨੇ ਵਿਚ ਡਾਕਟਰ ਇਕਬਾਲ ਨੂੰ ਵੀ ਹੋਈ ਸੀ, ਪਰ ਉਨ੍ਹਾਂ ਦਾ ਸਿੱਧੇ ਹੋਣਾ ਹੋਰ ਤਰ੍ਹਾਂ ਦਾ ਸੀ। ਉਨ੍ਹਾਂ ਦੇ ਸਿੱਧੇ ਹੋਣ ਨਾਲ ਕਈ ਹੋਰਨਾਂ ਦੇ ਕੁੱਬੇ ਹੋ ਜਾਣ ਦਾ ਡਰ ਸੀ ਤੇ ਉਨ੍ਹਾਂ ਨੇ ਇਸ ਤਮੰਨਾ ਯਾਨੀ ਆਰਜ਼ੂ ਦਾ ਜ਼ਿਕਰ ਕੁੱਝ ਇਸ ਤਰ੍ਹਾਂ ਕੀਤਾ ਸੀ :
'ਇਕਬਾਲ' ਤੇਰੇ ਇਸ਼ਕ ਨੇ ਸਬ ਵਲ ਦੀਏ ਨਿਕਾਲ,
ਮੁੱਦਤ ਸੇ ਆਰਜ਼ੂ ਥੀ ਸੀਧਾ ਕਰੇ ਕੋਈ।
ਇਹਨੂੰ ਕਹਿੰਦੇ ਹਨ, 'ਛੱਡੋ ਕਿਸੇ ਪਾਸੇ ਨੂੰ, ਜਾ ਵੜੂ ਕਿਸੇ ਹੋਰ ਪਾਸੇ' ਯਾਨੀ ਗੱਲ ਕੀ

 
ਘੁੰਡ ਕੱਢ ਕੇ ਕਲਾਸ ਵਿਚ ਆਈਂ... PRINT ਈ ਮੇਲ
Thursday, 19 August 2010

ਅਰਜ਼ ਕੀਤੈ

ਪੰਜਾਬ ਵਿਚ ਹੋਰ ਖੇਤਰਾਂ ਵਿਚ ਹੋਈ ਤਰੱਕੀ ਭਾਵੇਂ ਘੱਟ ਹੀ ਦਿਸਦੀ ਹੋਊ, ਪਰ ਗਾਉਣ-ਪਾਣੀ ਛਕਾਉਣ ਵਾਲਿਆਂ, ਯਾਨੀ ਗੀਤ ਲਿਖਣ, ਗਾਉਣ, ਰਿਕਾਰਡ ਕਰਨ ਵਾਲ਼ਿਆਂ ਨੇ ਜਿਹੜੀ ਤਰੱਕੀ ਕੀਤੀ ਹੈ, ਉਹ ਕਿਸੇ ਤੋਂ ਗੁੱਝੀ ਨਹੀਂ। ਗਾਇਕ ਬਣਨ ਲਈ ਕਿਸੇ ਰਿਕਾਰਡਿੰਗ ਕੰਪਨੀ ਨਾਲ ਸੌਦਾ ਕਰਨ ਵਾਸਤੇ ਜ਼ਮੀਨ ਵੇਚਣ ਦਾ ਰੁਝਾਨ ਸ਼ੁਰੂ ਹੋਣ ਨਾਲ ਜ਼ਮੀਨ ਦੇ ਭਾਅ ਵਧ ਗਏ, ਨਵੇਂ ਗੀਤਕਾਰਾਂ ਤੇ ਗਾਇਕਾਂ ਦੀ ਉਨ ਲਾਹੁਣ ਲਈ ਨਵੇਂ-ਨਵੇਂ 'ਝਟਕੇਖ਼ਾਨੇ' (ਸਟੂਡੀਓ) ਖੁਲ੍ਹ ਗਏ, ਨਵੀਆਂ-ਨਵੀਆਂ ਕੰਪਨੀਆਂ ਨੇ ਨਵੇਂ-ਨਵੇਂ ਦਫ਼ਤਰਾਂ ਦੇ ਨਾਲ-ਨਾਲ ਵੱਡੇ-ਵੱਡੇ ਮੂੰਹ ਵੀ ਖੋਲ੍ਹ ਲਏ। ਇਸ ਇੰਡਸਟਰੀ ਬਾਰੇ ਕਦੇ ਫੇਰ ਮੂੰਹ, ਨਾ ਸੱਚ ਪੈੱਨ ਖੋਲ੍ਹਾਂਗੇ। ਇਹ ਗੱਲ ਕਰਨ ਦੀ ਵਜ੍ਹਾ ਆਪਣੇ ਇਸ ਲੇਖ ਦਾ ਸਿਰਲੇਖ ਹੈ। ਹੋ ਸਕਦਾ ਹੈ ਕਿ ਤੀਵੀਂਆਂ-ਮਾਂਦੀਆਂ ਬਾਰੇ ਤਕਰੀਬਨ ਹਰ ਕਿਸਮ ਦਾ ਗੀਤ ਲਿਖ ਚੁੱਕੇ ਪੰਜਾਬੀ ਗੀਤਕਾਰ, ਜੇ ਭਲਕ ਨੂੰ 'ਘੁੰਡ ਕੱਢ ਕੇ ਕਲਾਸ ਵਿਚ ਆਈਂ...' ਵਰਗਾ ਗੀਤ ਵੀ ਲਿਖ ਦੇਣ ਤਾਂ ਕੋਈ ਅਚੰਭਾ ਨਹੀਂ ਹੋਵੇਗਾ ਕਿਉਂ ਕਿ ਇੱਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਹੋ ਜਿਹੀ ਸੂਰਤਿ-ਹਾਲਾਤ ਪੈਦਾ ਕਰ ਦਿੱਤੀ ਹੈ ਕਿ ਉਸ ਦੀ ਤਰਜਮਾਨੀ ਕਰਨ ਲਈ ਇਸ ਤਰ੍ਹਾਂ ਦਾ ਗੀਤ ਲਿਖਿਆ ਹੀ ਨਹੀਂ, ਗਾਇਆ ਤੇ ਰਿਕਾਰਡ ਵੀ ਕਰਾਇਆ ਜਾ ਸਕਦਾ ਹੈ।
ਗੱਲ ਗਾਉਣ-ਪਾਣੀ ਇੰਡਸਟਰੀ ਤੋਂ ਖਿਸਕ ਕੇ ਇੱਕ ਦਮ ਸਿੱਖਿਆ ਦੇ ਖੇਤਰ ਵਿਚ ਦਾਖ਼ਲ ਹੋ ਗਈ ਹੈ। ਇਸ ਦੇ ਵੀ ਕਈ ਕਾਰਨ ਹਨ। ਗੀਤ ਲਿਖਣ ਵਾਲਿਆਂ ਨੂੰ ਹੁਣ ਤੱਕ ਕਾਲਜਾਂ ਵਿਚ ਪੜ੍ਹਦੀਆਂ ਕੁੜੀਆਂ ਬਾਰੇ ਗੀਤ ਲਿਖਣ ਵਿਚ ਬੜੀ ਦਿਲਚਸਪੀ ਰਹੀ ਹੈ ਕਿਉਂ ਕਿ ਇਹੋ ਜਿਹੇ ਗੀਤ ਉਨ੍ਹਾਂ ਲੋਕਾਂ ਨੂੰ ਬਹੁਤ ਪਸੰਦ ਆਉਂਦੇ ਹਨ, ਜਿਹੜੇ ਕਾਲਜ ਜਾਣ ਜੋਗੀ ਪੜ੍ਹਾਈ ਨਹੀਂ

 
'ਰਾਇ ਸਾਹਬ' ਕੀ ਜਾਨਣ ਬਨਾਰਸੀ ਸੁਰਮੇ ਦਾ ਰੇਟ PRINT ਈ ਮੇਲ
Thursday, 12 August 2010

ਅਰਜ਼ ਕੀਤੈ

ਤੁਸੀਂ ਕਹੋਗੇ ਕਿ ਹੁਣ ਤੱਕ ਤਾਂ 'ਜੱਟ ਕੀ ਜਾਣੇ ਲੌਂਗਾਂ ਦਾ ਭਾਅ' ਹੀ ਸੁਣਿਆ ਸੀ, ਹੁਣ ਇਹ ਕੀ ਲਿਖ ਦਿੱਤਾ? ਲਿਖ ਦਿੱਤਾ ਤਾਂ ਕੀ ਹੋਇਆ? ਰਤਾ ਕੁ ਬਰਦਾਸ਼ਤ ਕਰਨਾ ਸਿੱਖੋ, ਜੱਟਾਂ ਨੇ ਵੀ ਇੰਨਾ ਚਿਰ ਬਰਦਾਸ਼ਤ ਕੀਤਾ ਹੀ ਹੈ। ਨਾਲੇ ਹੁਣ ਕੋਤਵਾਲਾਂ ਦਾ ਵੀ ਕੁੱਝ ਮਾਣ-ਤਾਣ ਕਰਨਾ ਬਣਦਾ ਹੈ। ਕੋਤਵਾਲ ਵਿਚਾਰੇ ਹੁਣ ਤੱਕ ਐਵੀਂ-ਮੁੱਚੀ ਦੇ 'ਸਈਆਂ' ਬਣ ਕੇ ਹੀ ਖ਼ੁਸ਼ ਹੁੰਦੇ ਆਏ ਹਨ। ਹੁਣ ਇਹ ਵੀ ਇਲਮ ਨਹੀਂ ਕਿ ਇਹ ਖ਼ੁਸ਼ੀ 'ਕੋਤਵਾਲ' ਦੇ 'ਸਈਆਂ' ਬਣਨ ਦੀ ਹੁੰਦੀ ਸੀ ਜਾਂ 'ਸਈਆਂ' ਦੇ 'ਕੋਤਵਾਲ' ਬਣਨ ਦੀ ਹੁੰਦੀ ਸੀ। ਨਾਲੇ ਜੇ ਕੋਤਵਾਲਾਂ ਦਾ ਮਾਣ-ਤਾਣ ਨਾ ਕੀਤਾ ਗਿਆ ਤਾਂ ਉਹ ਜਬਰੀ ਮਾਣ-ਤਾਣ ਕਰਾਉਣ ਤੱਕ ਜਾ ਸਕਦੇ  ਹਨ।
ਕਿਸੇ ਥਾਂ ਮੁਸ਼ਾਇਰਾ ਹੋਣਾ ਸੀ। ਪ੍ਰਬੰਧਕਾਂ ਨੂੰ ਉਸ ਦੀ ਪ੍ਰਧਾਨਗੀ ਕਰਨ ਲਈ ਕੋਈ 'ਵੱਡਾ ਬੰਦਾ' ਨਾ ਲੱਭੇ। ਕਿਸੇ ਮੁਖ਼ਬਰ ਕਿਸਮ ਦੇ ਬੰਦੇ ਨੇ ਥਾਣੇਦਾਰ ਨੂੰ ਖ਼ੁਸ਼ ਕਰਨ ਲਈ, ਮੁਸ਼ਾਇਰੇ ਦੀ ਸਦਾਰਤ ਥਾਣੇਦਾਰ ਤੋਂ ਕਰਾਉਣ ਦਾ ਸੁਝਾਅ ਦੇ ਦਿੱਤਾ, ਜੋ ਮੰਨ ਵੀ ਲਿਆ ਗਿਆ। ਮਿੱਥੇ ਹੋਏ ਦਿਨ ਕੋਤਵਾਲ ਜੀ ਯਾਨੀ ਥਾਣੇਦਾਰ ਸਾਹਬ, ਪ੍ਰਧਾਨਗੀ ਲਈ ਸਟੇਜ ਉੱਤੇ ਕੁਰਸੀ ਡੁਹਾ ਕੇ ਏਦਾਂ ਬੈਠ ਗਏ, ਜਿੱਦਾਂ ਨਾਕੇ 'ਤੇ ਬੈਠੇ ਹੋਣ। ਸ਼ਾਇਰ ਆਪਣਾ ਕਲਾਮ ਸੁਣਾਉਣ ਲੱਗੇ ਤਾਂ ਕਦੇ-ਕਦੇ ਕੋਈ ਟਾਵਾਂ-ਟਾਵਾਂ ਬੰਦਾ, ਕੋਈ ਸ਼ਿਅਰ ਦੁਬਾਰਾ ਸੁਣਨ ਲਈ 'ਮੁਕੱਰਰ' ਵੀ ਕਹਿਣ ਲੱਗ ਪਿਆ। ਥਾਣੇਦਾਰ ਨੇ ਦੇਖਿਆ ਕਿ 'ਮੁਕੱਰਰ' ਕਹਿਣ 'ਤੇ ਸ਼ਾਇਰ ਨੂੰ ਔਖੇ ਹੋ ਕੇ ਉਹ ਸ਼ਿਅਰ ਦੁਬਾਰਾ ਸੁਣਾਉਣਾ ਪੈਂਦੈ।

 
ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ... PRINT ਈ ਮੇਲ
Thursday, 05 August 2010

ਅਰਜ਼ ਕੀਤੈ

ਜੀ ਹਾਂ, ਇਹ ਮਿਸਰਾ ਸ਼ਿਵ ਕੁਮਾਰ ਬਟਾਲਵੀ ਦੇ ਇੱਕ ਸ਼ਿਅਰ ਦਾ ਹੈ। ਇੱਕ ਮਿਸਰੇ ਨਾਲ ਗੱਲ ਨਹੀਂ ਨਾ ਬਣਦੀ? ਤਾਂ ਫਿਰ ਆਪਾਂ ਪੂਰਾ ਸ਼ਿਅਰ ਲਿਖ ਦਿੰਦੇ ਹਾਂ:
 ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ,
 ਉਹੀਓ ਮੇਰਾ ਮਜ਼ਾਰ ਹੋਵੇਗਾ।
ਸ਼ਿਅਰ ਪੂਰਾ ਕਰ ਦਿੱਤਾ ਹੈ, ਗੱਲ ਫੇਰ ਵੀ ਉਸੇ ਤਰ੍ਹਾਂ ਹੀ ਨਹੀਂ ਬਣੀ, ਜਿਸ ਤਰ੍ਹਾਂ ਤੀਹ ਸਾਲਾਂ ਤੋਂ ਸ਼ਿਵ ਕੁਮਾਰ ਦੀ ਯਾਦ ਵਿਚ ਬਣਾਇਆ ਜਾ ਰਿਹਾ ਆਡੀਟੋਰੀਅਮ ਨਹੀਂ ਬਣਿਆ। ਨਾ ਤਾਂ ਏਦਾਂ ਗੱਲਾਂ ਬਣਦੀਆਂ ਹਨ, ਨਾ ਹੀ ਆਡੀਟੋਰੀਅਮ ਬਣਦੇ ਹਨ। ਇਹ ਗੱਲ ਤੇ ਆਡੀਟੋਰੀਅਮ ਇਸ ਕਰ ਕੇ ਨਹੀਂ ਬਣੇ ਕਿਉਂ ਕਿ ਸ਼ਿਵ ਕੁਮਾਰ ਇਹ ਸ਼ਿਅਰ ਲਿਖ ਕੇ, ਇਸ ਸ਼ਿਅਰ ਦਾ ਅਸਰ ਦੇਖਣ ਲਈ 1973 ਵਿਚ ਇਸ ਜਹਾਨੋਂ ਤੁਰ ਗਿਆ ਸੀ। ਇਨ੍ਹਾਂ 37 ਸਾਲਾਂ ਦੌਰਾਨ ਬਣੀਆਂ ਪੰਜਾਬ ਦੀਆਂ ਸਰਕਾਰਾਂ ਨੂੰ ਸ਼ਿਵ ਕੁਮਾਰ ਦਾ ਇਹ ਸ਼ਿਅਰ ਸਮਝ ਹੀ ਨਹੀਂ ਆਇਆ, ਨਹੀਂ ਤਾਂ ਸ਼ਾਇਦ ਮਾੜੀ-ਮੋਟੀ ਗੱਲ ਅਤੇ ਸ਼ਿਵ ਦੀ ਇਹ ਯਾਦਗਾਰ ਕਦੋਂ ਦੀ ਬਣ ਗਈ ਹੁੰਦੀ।
ਕੋਈ ਪੁੱਛ ਸਕਦਾ ਹੈ ਕਿ ਫਿਰ ਗੱਲ ਕਿੱਦਾਂ ਬਣਦੀ ਹੈ ਤੇ ਆਡੀਟੋਰੀਅਮ ਕਿੱਦਾਂ ਬਣਦਾ ਹੈ। ਇਸ ਦਾ ਜੁਆਬ ਦੇਣ ਤੋਂ ਪਹਿਲਾਂ ਕੁੱਝ ਇਹੋ ਜਿਹੀਆਂ ਗੱਲਾਂ ਕਰਨੀਆਂ ਲਾਜ਼ਮੀ ਹਨ, ਜਿਨ੍ਹਾਂ ਦਾ ਵੀ ਕੋਈ ਜੁਆਬ ਨਹੀਂ ਹੈ। ਕੋਈ ਵੀ ਕੰਮ ਕਰਨ ਤੋਂ ਪਹਿਲਾਂ, ਉਸ ਕੰਮ ਦਾ  ਕੋਈ 'ਜੁਗਾੜ' ਬਣਾਉਣਾ ਪੈਂਦਾ ਹੈ। ਸ਼ਿਵ ਦੀ ਯਾਦ ਵਿਚ ਆਡੀਟੋਰੀਅਮ ਬਣਾਉਣ ਦਾ ਕੰਮ ਕਿਸੇ ਜੁਗਾੜ ਤੋਂ ਬਗ਼ੈਰ ਹੀ ਵਿੱਢਿਆ ਹੋਇਆ ਲੱਗਦਾ ਹੈ, ਨਹੀਂ ਤਾਂ

 
<< Start < Prev 1 2 3 4 5 6 7 8 9 Next > End >>

Results 1 - 15 of 121
 

Advertisement

Advertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Ajitweekly.com Programming and Design :: Mehra Media