|
|
ਕੁੜੀਆਂ ਚਿੜੀਆਂ |
|
|
|
Monday, 05 May 2008 |
|
ਸਾਲ ੨੦੦੫ ਦਾ ਸਰਵੋਤਮ ਨਾਵਲ
ਪੰਜਾਬ ਸਰਕਾਰ ਦੇ ਅਦਾਰੇ 'ਭਾਸ਼ਾ ਵਿਭਾਗ, ਪੰਜਾਬ' ਵੱਲੋਂ
'ਨਾਨਕ ਸਿੰਘ ਪੁਰਸਕਾਰ' ਨਾਲ ਸਨਮਾਨਿਤ
ਨਾਵਲ
ਕੁੜੀਆਂ ਚਿੜੀਆਂ
ਦਰਸ਼ਨ ਮਿਤਵਾ
ਦਰਸ਼ਨ ਮਿਤਵਾ
ਵਾਟਰ ਵਰਕਸ ਰੋਡ
ਮਾਨਸਾ-੧੫੧੫੦੫ (ਪੰਜਾਬ) ਭਾਰਤ
(ਫੋਨ: ੦੧੬੫੨-੨੩੩੦੮੭)
ਕੁੜੀਆਂ-ਚਿੜੀਆਂ
ਦਰਸ਼ਨ ਮਿਤਵਾ
ਇਕ
ਅਜੇ ਮੂੰਹ ਹਨ੍ਹੇਰਾ ਹੀ ਸੀ ।
ਰਾਤ ਦੀ ਸਿਆਹੀ ਚਾਨਣ ਦੀ ਲੀਕ ਵਿਚ ਛਾਈਂ-ਮਾਈਂ ਹੁਨੂੰਦੀ ਜਾ ਰਹੀ ਸੀ ।
ਪਿੰਡ ਜਾਗ ਪਿਆ ਸੀ । ਗੁਰਦੁਆਰੇ ਦਾ ਲਾਊਡਸਪੀਕਰ ਬੋਲਣ ਲੱਗ ਪਿਆ ਸੀ । ਛੋਟੂ ਦੇ ਘਰੋਂ ਕਿਸੇ ਔਰਤ ਦੇ ਦਰਦ ਨਾਲ ਕਰਾਹੁਣ ਦੀ ਆਵਾਜ਼ ਆ ਰਹੀ ਸੀ । ਪੰਛੀਆਂ ਦੀ ਚਹਿਚਹਾਟ ਅਤੇ ਬਲਦਾਂ ਗਲ ਵਜਦੇ ਘੁੰਗਰੂਆਂ ਦੀ ਆਵਾਜ਼ ਉਸ ਕਰਾਹਟ ਹੇਠ ਜਿਵੇਂ ਦਬਦੀ ਜਾ ਰਹੀ ਸੀ । ਛੋਟੂ ਦੇ ਘਰੋਂ ਕਈ ਔਰਤਾਂ ਦੇ ਆਪਸ ਵਿਚ ਘੁਸਰ-ਮੁਸਰ ਕਰਨ ਦੀ ਆਵਾਜ਼ ਵੀ ਉੱਭਰ ਰਹੀ ਸੀ ।
ਦਰਦ ਨਾਲ ਧਨੂੰਨੀ ਦੀ ਜਾਨ ਨਿਕਲਦੀ ਜਾ ਰਹੀ ਸੀ । ਦਰਦ ਨਾਲ ਉਹ ਪੁੱਠੀ-ਸਿੱਧੀ ਹੁਨੂੰਦੀ ਦੂਹਰੀ ਹੋ ਹੋ ਜਾ ਰਹੀ ਸੀ । ਉਸਦਾ ਸਰੀਰ ਬਿਲਕੁਲ ਨਿਢਾਲ ਹੋਇਆ ਪਿਆ ਸੀ । ਉਹ ਦਨੂੰਦ ਭੀਚਦੀ ਬਹੁੜੀਆਂ ਘੱਤ ਰਹੀ ਸੀ ।
ਸ਼ਾਮੋ ਉਸਦੀਆਂ ਬਾਹਾਂ ਘੁੱਟਦੀ । ਉਸਨੂੰ ਦਿਲਾਸਾ ਦਿੰਦੀ,''ਹੌਸਲਾ ਕਰ ਧਨੂੰਨੀਏਂ, ਦਿਲ ਰੱਖ ਕੁੜੇ ਫ਼" ਹੋਰ ਔਰਤਾਂ ਵੀ ਉਸਨੂੰ ਸਨੂੰਭਾਲ ਰਹੀਆਂ ਸਨ । ਉਹ ਸਾਰੀਆਂ ਕਿਸੇ ਵੱਡੇ ਿÕਕਰ ਵਿਚ ਦਿਖਦੀਆਂ ਸਨ ।
ਧਨੂੰਨੀ ਉਨ੍ਹਾਂ ਦੇ ਹੱਥਾਂ ਵਿਚੋਂ ਨਿੱਕਲ-ਨਿੱਕਲ ਜਾਂਦੀ । ਉਸਦੀਆਂ ਬਹੁੜੀਆਂ ਉਸਨੂੰ ਸਨੂੰਭਾਲ ਰਹੀਆਂ ਔਰਤਾਂ ਤੋਂ ਵੀ ਸਹਾਰੀਆਂ ਨਹੀਂ ਜਾ ਰਹੀਆਂ ਸਨ ।
''ਬੱਸ, ਧਨੂੰਨੀਏਂ ਫ਼" ਸਵਿੱਤਰੀ ਵੀ ਉਸਦੇ ਆਸੇ-ਪਾਸੇ ਫਿਰ ਰਹੀ ਸੀ ।
''ਬਚਨੀ ਵੀ ਨ੍ਹੀਂ ਮੁੜੀ ਅਜੇ । ਉਹ ਵੀ ਓਥੇ ਈ ਜਾ ਕੇ ਬਹਿਗੀ ।" ਸ਼ਾਮੋ ਨੇ ਿÕਕਰ ਕੀਤਾ ।
''ਮੈਨੂੰ ਲੱਗਦੈ, ਦਾਈ ਨੂੰ ਨਾਲ ਈ ਲੈ ਕੇ ਆਊ ।" ਸਵਿੱਤਰੀ ਨੇ ਸ਼ਾਮੋ ਦੀ ਗੱਲ ਦਾ ਜਵਾਬ ਦਿੱਤਾ ।
ਧਨੂੰਨੀ ਦੇ ਬੱਚਾ ਹੋਣ ਵਾਲਾ ਸੀ ਅਤੇ ਉਹ ਜਨੂੰਮਣ ਪੀੜਾਂ ਨਾਲ ਬੇਹਾਲ ਸੀ । ਸ਼ਾਮੋ ਅਤੇ ਸਵਿੱਤਰੀ ਦੇ ਦਿਲਾਸੇ ਅਤੇ ਹੌਂਸਲੇ ਉਸਦੇ ਕਿਸੇ ਕਨੂੰਮ ਨਹੀਂ ਆ ਰਹੇ ਸਨ । ਪੀੜ ਉਸਦੇ ਵੱਸੋਂ ਬਾਹਰੀ ਸੀ । ਉਸਦਾ ਚਿਹਰਾ ਪੀਲਾ ਪੈਂਦਾ ਜਾਂਦਾ ਸੀ । ਦਰਦ ਨੇ ਜਿਵੇਂ ਉਸਦਾ ਸਾਰਾ ਸਰੀਰ ਨਿਚੋੜ ਲਿਆ ਸੀ ।
ਦਾਈ ਅਜੇ ਤੱਕ ਵੀ ਨਹੀਂ ਆਈ ਸੀ ਅਤੇ ਬਚਨੀ ਉਸਨੂੰ ਲੈਣ ਗਈ ਹੋਈ ਸੀ ।
ਆਂਢ-ਗੁਆਂਢ ਦੀਆਂ ਕਈ ਔਰਤਾਂ ਰਾਤ ਦੀਆਂ ਹੀ ਧਨੂੰਨੀ ਕੋਲ ਸਨ । ਰਾਤ ਵੀ ਉਨ੍ਹਾਂ ਨੇ ਧਨੂੰਨੀ ਦੇ ਸਿਰਹਾਣੇ ਬੈਠਿਆਂ ਹੀ ਗੁਜ਼ਾਰੀ ਸੀ । ਉਨ੍ਹਾਂ ਦੀਆਂ ਅੱਖਾਂ ਵਿਚ ਨੀਂਦ ਰੜਕ ਰਹੀ ਸੀ ।
|
|