|
ਸਿੰਘ ਸਾਹਿਬਾਨ ਦਾ ਸਿਆਸੀਕਰਨ ਗੰਭੀਰ ਚਿੰਤਾ ਦਾ ਵਿਸ਼ਾ |
|
|
|
Thursday, 02 September 2010 |
|
ਨਿਊਯਾਰਕ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਜਿਸ ਤਰ੍ਹਾਂ ਇੱਕ ਗੁਰਦੁਆਰਾ ਸਾਹਿਬ 'ਚ ਬੋਲਣ ਨਹੀਂ ਦਿੱਤਾ ਗਿਆ, ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਇਹ ਬਹੁਤ ਅਫ਼ਸੋਸਨਾਕ ਹੈ ਕਿ ਸਿੱਖ ਧਾਰਮਿਕ ਲੀਡਰਾਂ ਨੂੰ ਇਸ ਤਰ੍ਹਾਂ ਅਪਮਾਨਿਤ ਕਰਨ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਵੇਂ ਅਜਿਹਾ ਵਿਹਾਰ ਕਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਨਹੀਂ ਹੈ ਪਰ ਪਿਛਲੇ ਕੁੱਝ ਸਮੇਂ ਤੋਂ ਇਨ੍ਹਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਹ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਚੁਣੌਤੀ ਦੇਣ ਲੱਗ ਪਏ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਹਰ ਸਿੱਖ ਲਈ ਇੱਕ ਸਰਵਉੱਚ ਸੰਸਥਾ ਹੈ। ਇਸ ਸੰਸਥਾ ਦਾ ਹਰ
|
|
|
ਕੀ ਸਾਰਥਕਤਾ ਹੈ ਰਾਜੀਵ-ਲੌਂਗੋਵਾਲ ਸਮਝੌਤੇ ਦੀ? |
|
|
|
Thursday, 26 August 2010 |
|
20 ਅਗਸਤ ਨੂੰ ਮਰਹੂਮ ਅਕਾਲੀ ਆਗੂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 25ਵੀਂ ਬਰਸੀ ਮਨਾਈ ਗਈ। ਉਸੇ ਦਿਨ ਹੀ ਕਾਂਗਰਸੀ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦਾ ਵੀ 66ਵਾਂ ਜਨਮ ਦਿਨ ਮਨਾਇਆ ਗਿਆ। ਇਨ੍ਹਾਂ ਦੋਹਾਂ ਆਗੂਆਂ ਵਿਚਾਲੇ ਕੋਈ ਤੁਲਨਾ ਜਾਂ ਕੋਈ ਆਪਸੀ ਮੇਲ ਨਹੀਂ ਹੈ, ਪਰ ਇਨ੍ਹਾਂ ਦੋਹਾਂ ਲੀਡਰਾਂ ਨੂੰ ਇੱਕ ਸਮਝੌਤੇ ਲਈ ਯਾਦ ਜ਼ਰੂਰ ਕੀਤਾ ਜਾਂਦਾ ਹੈ, ਜਿਸ ਨੂੰ ਰਾਜੀਵ-ਲੌਂਗੋਵਾਲ ਸਮਝੌਤਾ ਕਿਹਾ ਜਾਂਦਾ ਹੈ। ਇਸ ਸਮਝੌਤੇ ਨੂੰ ਕੁੱਝ ਲੋਕ ਇਤਿਹਾਸਕ ਦੱਸਦੇ ਹਨ, ਪਰ ਕੁੱਝ ਲੋਕ ਇਤਿਹਾਸ ਦਾ ਹਿੱਸਾ ਮੰਨਦੇ ਹਨ। ਜਿਹੜੇ ਲੋਕ ਇਸ ਨੂੰ ਇਤਿਹਾਸ ਦਾ ਹਿੱਸਾ ਮੰਨਦੇ ਹਨ, ਉਨ੍ਹਾਂ ਦੀ ਗਿਣਤੀ ਹੁਣ ਜ਼ਿਆਦਾ ਹੈ, ਕਿਉਂਕਿ ਇਹ ਸਮਝੌਤਾ ਨਾ ਤਾਂ
|
|
|
ਚਿੱਟਾ ਹੁੰਦਾ ਲਹੂ |
|
|
|
Thursday, 19 August 2010 |
|
ਵਿਗਿਆਨਕ ਭਾਸ਼ਾ ਵਿਚ ਚਿੱਟਾ ਭਾਵੇਂ ਵਿਗਿਆਨਕ ਅਰਥ ਹੀ ਰੱਖਦਾ ਹੋਵੇ ਪਰ ਭਾਵਨਾਤਮਕ ਭਾਸ਼ਾ ਵਿਚ ਇਸ ਸ਼ਬਦ ਨੂੰ ਜਦੋਂ ਵਰਤਿਆ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਰਿਸ਼ਤਿਆਂ ਦੀ ਪਹਿਚਾਣ ਨਾ ਰਹਿਣਾ। ਅਜਿਹਾ ਹੀ ਚਿੱਟਾ ਲਹੂ ਪੰਜਾਬ ਦੇ ਲੋਕਾਂ ਨੇ ਨਾਭਾ ਸ਼ਹਿਰ ਵਿਚ ਉਦੋਂ ਦੇਖਿਆ ਜਦੋਂ ਇੱਕ ਨੌਜਵਾਨ ਲੜਕੇ ਨੇ ਆਪਣੀ ਮਸ਼ੂਕ ਦੀ ਖਾਤਰ ਇੱਕ ਨਹੀਂ ਬਲਕਿ ਆਪਣੇ ਪਰਿਵਾਰ ਦੇ ਚਾਰ ਜੀਆਂ ਦਾ ਕਤਲ ਕਰ ਦਿੱਤਾ।
ਨਾਭੇ ਦਾ ਅੰਮ੍ਰਿਤਬੀਰ ਸਿੰਘ ਖਾਂਦੇ-ਪੀਂਦੇ ਘਰ ਦਾ ਨੌਜਵਾਨ ਹੈ। ਉਹ ਆਪਣਾ ਵਿਆਹ ਉਥੇ ਨਹੀਂ ਕਰਵਾਉਣਾ ਚਾਹੁੰਦਾ ਸੀ, ਜਿੱਥੇ ਉਸ ਦੇ ਮਾਪੇ ਚਾਹੁੰਦੇ ਸਨ। ਇੱਕ ਦਿਨ ਉਸ ਨੇ ਜਦੋਂ ਆਪਣੀ ਮਸ਼ੂਕ ਨੂੰ ਪਟਿਆਲਾ ਮਿਲਣ ਜਾਣਾ ਸੀ ਤਾਂ ਉਸ ਨੇ
|
|
|
ਸਿੱਖ ਵਿਦਵਾਨਾਂ ਰਾਹੀਂ ਸਿੱਖ ਮਸਲੇ ਹੱਲ ਕਰਵਾਉਣਾ ਸਿੰਘ ਸਾਹਿਬਾਨ ਦੀ ਚੰਗੀ ਪਿਰਤ |
|
|
|
Thursday, 12 August 2010 |
1984 ਦੀ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਯਤਨਸ਼ੀਲ ਪ੍ਰਸਿੱਧ ਵਕੀਲ ਸ੍ਰ. ਹਰਵਿੰਦਰ ਸਿੰਘ ਫੂਲਕਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਗਈ ਚਿੱਠੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਭਰਾ ਸ੍ਰ. ਹਰਵਿੰਦਰ ਸਿੰਘ ਸਰਨਾ ਨਿਆਂ ਪ੍ਰਕ੍ਰਿਆ ਵਿਚ ਵਿਘਨ ਪਾ ਰਹੇ ਹਨ, ਦੇ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਈ ਪੇਸ਼ੀ ਉਪਰੰਤ ਗਿਆਨੀ ਗੁਰਬਚਨ ਸਿੰਘ ਨੇ ਇਸ ਵਿਵਾਦ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿਚ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਸਕੱਤਰ ਸ੍ਰ. ਵਰਿਆਮ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ, ਪ੍ਰਸਿੱਧ ਵਿਦਵਾਨ ਡਾ. ਜਸਪਾਲ ਸਿੰਘ, ਪ੍ਰਸਿੱਧ ਵਿਦਵਾਨ ਡਾ. ਜਸਵੰਤ ਸਿੰਘ ਨੇਕੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ. ਬਲਵੰਤ ਸਿੰਘ ਢਿੱਲੋਂ ਅਤੇ ਸ੍ਰ. ਕਸ਼ਮੀਰ ਸਿੰਘ ਨੂੰ ਲਿਆ ਗਿਆ ਹੈ।
|
|
|
ਨਹੀਂ ਰਹੇਗਾ ਪੰਜਾਬ ਦੇ ਮੱਥੇ 'ਤੇ ਮਾਦਾ ਭਰੂਣ ਹੱਤਿਆ ਦਾ ਕਲੰਕ |
|
|
|
Thursday, 05 August 2010 |
|
ਪੰਜਾਬ, ਜਿਸ ਦੇ ਮੱਥੇ 'ਤੇ ਮਾਦਾ ਭਰੂਣ ਹੱਤਿਆ ਦਾ ਕਲੰਕ ਲੱਗਿਆ ਹੋਇਆ ਸੀ, ਹੁਣ ਇੱਥੋਂ ਦੇ ਵਸਨੀਕਾਂ ਲਈ ਕੁਝ ਰਾਹਤ ਦੀ ਖ਼ਬਰ ਹੈ ਕਿ ਇਸ ਸੂਬੇ ਵਿਚ ਲੜਕਿਆਂ ਅਤੇ ਲੜਕੀਆਂ ਦਾ ਅਨੁਪਾਤ 1000 ਪਿੱਛੇ 896 ਹੋ ਗਿਆ ਹੈ। ਸਾਲ 2001 ਵਿਚ ਇਹ ਅਨੁਪਾਤ 1000 ਪਿੱਛੇ 798 ਸੀ। ਪਿਛਲੇ 10 ਸਾਲਾਂ ਵਿਚ 1000 ਪਿੱਛੇ ਤਕਰੀਬਨ 100 ਲੜਕੀਆਂ ਦਾ ਵਾਧਾ ਹੋਇਆ ਹੈ ਅਤੇ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਆਉਂਦੇ ਸਮੇਂ ਵਿਚ ਇਹ ਅਨੁਪਾਤ ਬਰਾਬਰ ਹੋ ਜਾਵੇਗਾ। ਜੇਕਰ ਬਰਾਬਰ ਨਾ ਵੀ ਹੋਇਆ ਤਾਂ ਘੱਟੋ ਘੱਟ ਨੇੜੇ ਤਾਂ ਚਲਾ ਹੀ
|
|
|
ਸਰਨਾ ਭਰਾਵਾਂ ਲਈ ਸੰਕਟਮਈ ਸਮਾਂ |
|
|
|
Thursday, 29 July 2010 |
|
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਉਨ੍ਹਾਂ ਦੇ ਭਰਾ ਸ੍ਰ. ਹਰਵਿੰਦਰ ਸਿੰਘ ਸਰਨਾ ਅਤੇ ਪ੍ਰਸਿੱਧ ਵਕੀਲ ਹਰਵਿੰਦਰ ਸਿੰਘ ਫੂਲਕਾ ਵਿਚਾਲੇ ਜਿਹੜਾ ਵਿਵਾਦ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਪਹੁੰਚਾ ਸੀ, ਉਸ ਸਬੰਧ ਵਿਚ ਸਰਨਾ ਭਰਾ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਆਪਣੇ ਅਗਾਉਂ ਵਪਾਰਕ ਰੁਝੇਵਿਆਂ ਕਾਰਨ ਪੇਸ਼ ਨਹੀਂ ਹੋ ਸਕੇ। ਇਸ ਲਈ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੋਹਾਂ ਧਿਰਾਂ ਨੂੰ 7 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ।
|
|
|
ਮਾਮਲਾ ਕਾਲੀ ਸੂਚੀ ਦਾ |
|
|
|
Thursday, 22 July 2010 |
ਟੁੱਟ ਰਹੇ ਨੇ ਸੁਫਨੇ ਵਤਨ ਪਰਤਣ ਦੇ
ਪੰਜਾਬ ਡਾਇਰੀ ਪੜ੍ਹ ਕੇ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੇ ਅਕਸਰ ਮੈਨੂੰ ਫੋਨ ਆਉਂਦੇ ਰਹਿੰਦੇ ਹਨ। ਇਕ ਫੋਨ ਅਮਰੀਕਾ ਦੇ ਕੈਲੇਫੋਰਨੀਆ ਤੋਂ ਪਰਮਿੰਦਰ ਸਿੰਘ ਦਾ ਆਉਂਦਾ ਰਹਿੰਦਾ ਹੈ। ਉਹ ਮੇਰੇ ਤੋਂ ਪੰਜਾਬ ਦੇ ਹਾਲਾਤ ਪੁੱਛਦਾ ਰਹਿੰਦਾ ਹੈ। ਇਕ ਦਿਨ ਮੈਨੂੰ ਵੀ ਵੇਹਲ ਸੀ ਤਾਂ ਮੈਂ ਪਰਮਿੰਦਰ ਨੂੰ ਉਸਦੇ ਪਿਛੋਕੜ ਬਾਰੇ ਪੁੱਛਿਆ। ਉਹ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਜਦੋਂ ਮੁੱਛਫੁਟ ਗੱਭਰੂ ਸੀ ਤਾਂ 25 ਕੁ ਵਰ੍ਹੇ ਪਹਿਲਾਂ ਉਸ ਨੂੰ ਵੀ ਅਜਿਹਾ ਲੱਗਾ ਕਿ ਖਾਲਿਸਤਾਨ ਬਣ ਹੀ ਜਾਵੇਗਾ। ਇਸ ਕਾਰਨ ਉਹ ਲਹਿਰ ਤੋਂ ਪ੍ਰਭਾਵਿਤ ਹੋ ਗਿਆ। ਪੰਜਾਬ ਪੁਲਿਸ ਉਸਦੇ ਪਿਛੇ ਪੈ ਗਈ। ਘਰਦਿਆਂ ਦਾ ਇਕੱਲਾ ਪੁੱਤਰ ਸੀ ਤਾਂ ਮਾਪਿਆਂ ਨੂੰ ਵੀ ਚਿੰਤਾ ਹੋਣ ਲੱਗੀ। ਜਦੋਂ ਅਜਿਹਾ ਲੱਗਣ ਲੱਗਾ ਕਿ ਉਸਦਾ ਬਚਣਾ ਮੁਸ਼ਕਿਲ ਹੈ ਤਾਂ ਜਿਵੇਂ ਕਿਵੇਂ ਉਸਦੇ ਮਾਪਿਆਂ ਨੇ ਉਸਨੂੰ ਅਮਰੀਕਾ ਭੇਜ ਦਿੱਤਾ। ਉਦੋਂ ਤੋਂ ਉਹ ਉਥੇ ਹੀ ਬੈਠਾ ਹੈ। ਉਸ ਨੂੰ ਪੰਜਾਬ ਦੀ ਬਹੁਤ ਯਾਦ ਆਉਂਦੀ ਹੈ। ਉਥੇ ਬੈਠਿਆਂ-ਬੈਠਿਆਂ ਉਸਦੇ ਪਿਤਾ ਜੀ ਪੰਜਾਬ ਵਿਚ ਬੈਠੇ ਇਸ ਜਹਾਨੋਂ ਤੁਰ ਗਏ ਅਤੇ ਉਹ ਉਨ੍ਹਾਂ ਦੇ ਅੰਤਿਮ ਦਰਸ਼ਨ ਵੀ ਨਹੀਂ ਕਰ
|
|
|
ਨਹਿਰੀਕਰਨ ਤੇ ਸ਼ਹਿਰੀਕਰਨ ਨੇ ਤਬਾਹ ਕੀਤਾ ਪੰਜਾਬ ਨੂੰ |
|
|
|
Thursday, 15 July 2010 |
|
ਅੱਜ ਕੱਲ੍ਹ ਪੰਜਾਬੀ ਦੇ ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਦਾ ਇੱਕ ਗੀਤ
''ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ,
ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕਾ ਸ਼ਹਿਰੀ ਹੋ ਗਿਆ''
ਬਹੁਤ ਮਸ਼ਹੂਰ ਹੋ ਰਿਹਾ ਹੈ। ਇਹ ਗੀਤ ਅੱਜ ਦੇ ਸੰਦਰਭ ਵਿਚ ਤਾਂ ਬਹੁਤ ਹੀ ਜ਼ਿਆਦਾ ਢੁਕਦਾ ਹੈ, ਕਿਉਂਕਿ ਨਹਿਰੀਕਰਨ ਅਤੇ ਸ਼ਹਿਰੀਕਰਨ ਨੇ ਪੰਜਾਬ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਨਹਿਰਾਂ ਉਂਝ ਤਾਂ ਖੇਤਾਂ ਦੀ ਸਿੰਚਾਈ ਦਾ ਵੱਡਾ ਸਰੋਤ ਹਨ, ਪਰ ਇਹ ਨਹਿਰੀ ਪਾਣੀ ਜ਼ਹਿਰੀ ਵੀ ਹੋ ਗਿਆ ਹੈ। ਆਮ ਦਿਨਾਂ ਵਿਚ ਦੂਸ਼ਤ ਦਰਿਆਵਾਂ ਤੋਂ ਇਹ ਪਾਣੀ ਨਹਿਰਾਂ ਰਾਹੀਂ ਖੇਤਾਂ ਅਤੇ ਘਰਾਂ ਵਿਚ ਪੀਣ ਲਈ ਪੁੱਜ ਰਿਹਾ ਹੈ। ਇਸ ਦੂਸ਼ਤ ਪਾਣੀ ਨੇ ਮਾਲਵਾ ਖੇਤਰ ਵਿਚ
|
|
|
ਗ਼ੈਰਤ ਲਈ ਕਤਲ : ਸਮਾਜਿਕ ਮਾਨਸਿਕਤਾ ਬਦਲਣ ਦੀ ਲੋੜ |
|
|
|
Thursday, 08 July 2010 |
|
ਕੁਝ ਦਿਨ ਪਹਿਲਾਂ ਮੈਂ ਆਪਣੇ ਰਿਸ਼ਤੇਦਾਰਾਂ ਦੇ ਗਿਆ। ਗੱਲਾਂਬਾਤਾਂ ਵਿਚ ਗੱਲ ਉਨ੍ਹਾਂ ਦੇ ਬੇਟੇ ਦੀ ਚੱਲ ਪਈ ਜੋ ਪੰਜ-ਛੇ ਸਾਲ ਪਹਿਲਾਂ ਘਰੋਂ ਚਲਾ ਗਿਆ ਸੀ। ਜਾਣ ਦਾ ਕਾਰਨ ਇਹ ਸੀ ਕਿ ਉਹ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ ਅਤੇ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਸੀ। ਪਰ ਘਰ ਵਿਚ ਹੋਰ ਜ਼ਾਤ ਦੀ ਲੜਕੀ ਨਾਲ ਵਿਆਹ ਦਾ ਵਿਰੋਧ ਕੀਤਾ ਜਾ ਰਿਹਾ ਸੀ। ਦੂਜਾ ਉਮਰ ਵੀ ਨਿਆਣੀ ਸੀ ਅਤੇ ਲੜਕਾ ਅਜੇ ਆਪਣੇ ਪੈਰਾਂ 'ਤੇ ਵੀ ਨਹੀਂ ਸੀ ਖੜ੍ਹਾ ਹੋਇਆ। ਲੜਕਾ ਅਤੇ ਲੜਕੀ ਪਤਾ ਨਹੀਂ ਕਿੱਥੇ ਚਲੇ ਗਏ ਹਨ। ਲੜਕੇ ਦੇ ਮਾਂ-ਪਿਓ ਨਾਲ ਗੱਲ ਕਰਨ 'ਤੇ ਮੈਨੂੰ ਉਨ੍ਹਾਂ ਦੇ ਦੁੱਖ ਦਾ ਅਹਿਸਾਸ ਹੋ ਰਿਹਾ ਸੀ। ਮੈਂ ਘਰੋਂ ਗਏ ਲੜਕੇ ਦਾ ਉਹ ਚਿਹਰਾ ਵੀ ਵੇਖਿਆ ਸੀ ਜਿਹੜਾ ਕੁੱਟਮਾਰ ਕਰ ਕੇ ਸੁਜਾਇਆ ਗਿਆ ਸੀ। ਇਹ ਕੁੱਟਮਾਰ ਉਹ ਬਰਦਾਸ਼ਤ ਨਹੀਂ ਕਰ ਸਕਿਆ। ਉਸ ਤੋਂ ਬਾਅਦ ਉਹ ਕੁੜੀ ਨਾਲ ਭੱਜ ਗਿਆ। ਅੱਜ ਉਹ ਦੋਵੇਂ ਜਿਊਂਦੇ ਵੀ ਹਨ ਜਾਂ ਨਹੀਂ, ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਹੁਣ ਘਰਦਿਆਂ ਨੂੰ ਬੱਚਿਆਂ ਦੀ ਨਾਦਾਨੀ ਦਾ ਝੋਰਾ ਖਾ ਰਿਹਾ ਹੈ ਅਤੇ ਆਪਣੇ ਵੱਲੋਂ ਕੀਤੀ ਗਈ ਜ਼ਿਆਦਤੀ ਦਾ
|
|
|
ਛੋਟੇ ਪਰਿਵਾਰਾਂ ਦਾ ਦੁਖਾਂਤ |
|
|
|
Thursday, 24 June 2010 |
|
ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਟੀ. ਵੀ. ਲੋਕਾਂ ਦੇ ਘਰਾਂ ਤੱਕ ਨਹੀਂ ਸੀ ਪਹੁੰਚਿਆ। ਰੇਡੀਓ ਹੀ ਮਨਪ੍ਰਚਾਵੇ ਦਾ ਸਭ ਤੋਂ ਵੱਡਾ ਸਾਧਨ ਹੁੰਦਾ ਸੀ। ਇਸ ਕਰ ਕੇ ਨਿੱਜੀ ਕੰਪਨੀਆਂ ਅਤੇ ਸਰਕਾਰੀ ਅਦਾਰੇ ਰੇਡੀਓ ਰਾਹੀਂ ਹਰ ਪ੍ਰਚਾਰ ਕਰਦੇ ਸਨ, ਵਿਵਿਧ ਭਾਰਤੀ ਉੱਤੇ ਉਸ ਸਮੇਂ ਸਿਹਤ ਵਿਭਾਗ ਦੁਆਰਾ ਪਰਿਵਾਰ ਨਿਯੋਜਨ ਦੇ ਸਬੰਧ ਵਿਚ ਜਿਹੜੇ ਇਸ਼ਤਿਹਾਰ ਦਿੱਤੇ ਜਾਂਦੇ ਸਨ, ਉਨ੍ਹਾਂ ਵਿਚ ਕਿਹਾ ਜਾਂਦਾ ਸੀ ਕਿ 'ਦੋ ਯਾ ਤੀਨ ਬੱਚੇ ਹੋਤੇ ਹੈਂ ਘਰ ਮੇਂ ਅੱਛੇ'। ਸਮਾਂ ਹੋਰ ਲੰਘਿਆ ਤਾਂ ਇਹ ਆਵਾਜ਼ ਆਉਣ ਲੱਗ ਪਈ 'ਹਮ ਦੋ ਹਮਾਰੇ ਦੋ'। ਸਰਕਾਰ ਦੁਆਰਾ ਜਨਸੰਖਿਆ 'ਤੇ ਕਾਬੂ ਪਾਉਣ ਲਈ ਅਖ਼ਬਾਰਾਂ ਵਿਚ ਕੰਧਾਂ ਉੱਤੇ, ਬੱਸਾਂ ਉੱਤੇ ਅਤੇ ਇਹ ਕਹਿ ਲਵੋ ਕਿ ਜਿਥੋਂ ਵੀ ਵੱਧ ਤੋਂ ਵੱਧ ਪ੍ਰਚਾਰ ਹੋ ਸਕਦਾ ਸੀ, ਇਹ ਇਸ਼ਤਿਹਾਰ ਦਿੱਤੇ ਜਾਂਦੇ ਸਨ। ਪਰਿਵਾਰ ਨਿਯੋਜਨ ਲਈ ਸਰਕਾਰੀ ਹਸਪਤਾਲਾਂ ਵਿਚ ਨਸਬੰਦੀ, ਨਲਬੰਦੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੁਆਰਾ ਪੈਸੇ
|
|
|
ਵਿਕਦੇ ਪਿੰਡਾਂ ਦੀ ਤ੍ਰਾਸਦੀ |
|
|
|
Thursday, 17 June 2010 |
|
ਜੇਕਰ ਕਿਸੇ ਦਾ ਘਰ ਉੱਜੜ ਜਾਵੇ ਤਾਂ ਪੂਰਾ ਪਿੰਡ ਦੁੱਖ ਮਨਾਉਂਦਾ ਹੈ, ਪਰ ਜੇਕਰ ਕੋਈ ਪਿੰਡ ਉੱਜੜ ਜਾਵੇ ਤਾਂ ਇਹ ਕਿਸੇ ਸੂਬੇ ਲਈ ਸ਼ੁਭ ਸੰਕੇਤ ਨਹੀਂ ਹੁੰਦਾ। ਦੇਸ਼ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਲਈ ਇਹ ਬਹੁਤ ਹੀ ਮੰਦਭਾਗੀ ਖ਼ਬਰ ਹੈ ਕਿ ਪਟਿਆਲਾ ਜ਼ਿਲ੍ਹੇ ਦਾ ਪਿੰਡ ਮਿਰਜ਼ਾਪੁਰ ਸੰਧਾਰਸੀ ਵਿਕ ਰਿਹਾ ਹੈ। ਇਹ ਨੌਬਤ ਇਸ ਲਈ ਆਈ ਹੈ ਕਿਉਂਕਿ ਇਸ ਪਿੰਡ ਦਾ ਧਰਤੀ ਹੇਠਲਾ ਪਾਣੀ ਐਨਾ ਹੇਠਾਂ ਚਲਾ ਗਿਆ ਹੈ ਕਿ ਲੋਕ ਬੂੰਦ-ਬੂੰਦ ਪਾਣੀ ਨੂੰ ਤਰਸ ਗਏ ਹਨ। ਪਾਣੀ 700 ਫੁੱਟ ਤੋਂ ਵੀ ਹੇਠਾਂ ਜਾ ਕੇ ਮਿਲ ਰਿਹਾ ਹੈ। ਇਹ ਵੀ ਜ਼ਰੂਰੀ ਨਹੀਂ ਹੈ ਕਿ ਐਨੀ ਡੂੰਘਾਈ 'ਤੇ ਪਾਣੀ ਮਿਲ ਜਾਵੇ। ਕਈਆਂ ਨੇ ਤਾਂ ਕਈ-ਕਈ ਵਾਰ ਬੋਰ ਡੂੰਘੇ ਕਰਵਾ ਲਏ, ਪਰ ਫਿਰ ਵੀ ਪਾਣੀ ਨਹੀਂ ਮਿਲਿਆ। ਉਥੇ ਲੱਗ ਰਹੀ ਸ਼ਰਾਬ ਦੀ ਫੈਕਟਰੀ ਵਾਲਿਆਂ ਨੇ 1200 ਫੁੱਟ ਡੂੰਘਾ ਬੋਰ ਪੁੱਟ ਕੇ ਪਾਣੀ ਕੱਢਿਆ ਹੈ, ਪਰ ਐਨਾ ਪੈਸਾ ਖਰਚ ਸਕਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਇਹ ਵੀ ਭਰੋਸਾ ਨਹੀਂ ਹੈ ਕਿ
|
|
|
|
<< Start < Prev 1 2 3 4 5 6 7 8 9 Next > End >>
|
| Results 1 - 15 of 126 |