tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਹਾਸ਼ੀਏ ਦੇ ਆਰ-ਪਾਰ
ਹਾਸ਼ੀਏ ਦੇ ਆਰ-ਪਾਰ
ਜਿਸਨੇ ਐਡਮਿੰਟਨ ਮੌਲ ਨਹੀਂ ਦੇਖੀ ਉਸ ਨੇ ਕੈਨੈਡਾ ਵੀ ਨਹੀਂ ਦੇਖਿਆ PRINT ਈ ਮੇਲ
Thursday, 02 September 2010

''ਨਾਨਕਸ਼ਾਹੀ ਕਲੈਡੰਰ ਸਿੱਖਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਚਾਹੀਦਾ ਹੈ। ਗੁਰਪੁਰਬਾਂ, ਵਿਸਾਖੀ ਅਤੇ ਹੋਰ ਸਿੱਖ ਇਤਿਹਾਸ ਨਾਲ ਸਬੰਧਤ ਤਿੱਥਾਂ ਬਾਰੇ ਇੱਕ ਮੱਤ ਹੋਣਾ ਬਹੁਤ ਜ਼ਰੂਰੀ ਹੈ।'' ਪਾਲ ਸਿੰਘ ਪੁਰੇਵਾਲ ਮੈਨੂੰ ਨਾਨਕਸ਼ਾਹੀ ਕਲੈਡੰਰ ਬਾਰੇ ਤਰਕ ਦੇ ਰਿਹਾ ਸੀ।
 ''ਕਦੇ ਵਿਸਾਖੀ 13 ਅਪ੍ਰੈਲ ਦੀ ਹੁੰਦੀ ਹੈ ਕਦੇ 14 ਦੀ, ਇਹ ਦਾ ਕੀ ਕਾਰਨ ਹੈ?'' ਇਸ ਵਿਸ਼ੇ ਬਾਰੇ ਅਣਜਾਣ ਵਿਅਕਤੀ ਦੇ ਤੌਰ 'ਤੇ ਮੈਂ ਸਵਾਲ ਕੀਤਾ।
''ਹਾਂ ਇਹ ਤਿੱਥੀਆਂ ਬਦਲਦੀਆਂ ਰਹਿੰਦੀਆਂ ਹਨ ਜਦੋਂ ਸ੍ਰੀ ਗੁਰੂ ਗੋਵਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸੀ, ਉਸ ਸਮੇਂ ਦੀ ਵਿਸਾਖੀ ਦੀ ਮਿਤੀ ਹੋਰ ਸੀ। ਆਉਣ ਵਾਲੇ ਸਮੇਂ ਵਿਚ ਵੀ ਬਦਲ ਜਾਵੇਗੀ,'' ਪਾਲ ਸਿੰਘ ਪੁਰੇਵਾਲ ਪੂਰੇ ਵਿਗਿਆਨਕ ਢੰਗ ਨਾਲ ਦਲੀਲਾਂ ਦੇ ਕੇ ਗੱਲ ਸਮਝਾਉਣ ਸਮਝਾ ਰਿਹਾ ਸੀ। ਉਧਰ ਯਸ਼ ਸ਼ਰਮਾ ਵਾਰ-ਵਾਰ ਘੜੀ ਵੇਖ ਰਿਹਾ ਸੀ ਅਤੇ ਚੱਲਣ ਲਈ ਇਸ਼ਾਰੇ ਕਰ ਰਿਹਾ ਸੀ। ਮੈਂ ਹਾਲਾਂਕਿ ਇਸ ਦਿਲਚਸਪ ਚਰਚਾ ਨੂੰ ਜਾਰੀ ਰੱਖਣਾ ਚਾਹੁੰਦਾ ਸੀ ਪਰ ਅਗਲੇ ਪ੍ਰੋਗਰਾਮਾਂ ਦੇ ਮੱਦੇਨਜ਼ਰ ਮੈਨੂੰ ਮੁਆਫ਼ੀ ਮੰਗਣੀ ਪਈ।
 ''ਸ਼ੁਕਰ ਐ ਪਤੰਦਰਾ, ਤੂੰ ਉਠਿਆ, ਤੂੰ ਤਾਂ ਬੁੜ੍ਹੀਆਂ ਵਾਂਗ ਗਿੱਲਾ ਪੀਹਣ ਪਾ ਕੇ ਬੈਠ ਜਾਂਦੈਂ'' ਲੱਗਦਾ ਸੀ ਕਿ ਯਸ਼ ਸ਼ਰਮਾ ਨੂੰ ਸਾਡੀਆਂ ਗੱਲਾਂ ਵਿਚ ਕੋਈ ਜ਼ਿਆਦਾ ਦਿਲਚਸਪੀ ਨਹੀਂ ਸੀ। ਦੂਜੇ ਪਾਸੇ ਇਤਫ਼ਾਕ ਨਾਲ ਹੋਈ ਪੁਰੇਵਾਲ ਸਾਹਿਬ ਨਾਲ ਇਸ ਪਹਿਲੀ ਮਿਲਣੀ ਵਿਚ ਮੈਂ ਉਸ ਨਾਨਕਸ਼ਾਹੀ ਕਲੈਡੰਰ ਬਾਰੇ ਸਾਰੀ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਸੀ, ਜਿਸ ਕਾਰਨ ਸਮੁੱਚੀ ਸਿੱਖ ਕੌਮ ਵਿਚ ਇੱਕ ਵਿਵਾਦ ਖੜਾ ਹੋ ਗਿਆ ਸੀ। ਉਂਝ ਮੈਨੂੰ ਪਾਲ ਸਿੰਘ ਪੁਰੇਵਾਲ ਦੀ ਸ਼ਖ਼ਸੀਅਤ ਨੇ ਬਹੁਤ ਪ੍ਰਭਾਵਤ ਕੀਤਾ ਅਤੇ ਮੈਂ ਉਨ੍ਹਾਂ ਨੂੰ ਅਗਲੇ ਦਿਨ ਮਹਾਰਾਜਾ ਪੈਲੇਸ ਵਿਚ

 
ਕੈਨੇਡਾ ਵਿਚ ਉਮਰ ਦਾ ਆਥਣ ਵੇਲਾ PRINT ਈ ਮੇਲ
Thursday, 26 August 2010

''ਮੈਂ ਕੈਲਗਰੀ ਤੋਂ ਚੱਲ ਚੁਕਿਆ, ਬਸ ਦੋ ਢਾਈ ਘੰਟੇ ਵਿਚ ਐਡਮਿੰਟਨ ਪਹੁੰਚ ਜਾਵਾਂਗਾ। ਮੈਨੂੰ ਐਡਮਿੰਟਨ ਦਾ ਐਡਰੈੱਸ ਲਿਖਾਓ," ਡਾ. ਸੁਰਜੀਤ ਭੱਟੀ ਦਾ ਸਵੇਰੇ ਫ਼ੋਨ ਆਉਂਦਾ ਹੈ। ਸੁਰਜੀਤ ਭੱਟੀ ਟੋਰਾਂਟੋ ਤੋਂ ਸਾਡੇ ਸਾਂਝੇ ਮਿੱਤਰ ਦਵਿੰਦਰ ਸ਼ੋਰੀ ਨਾਲ ਕੈਲਗਰੀ ਚਲਿਆ ਗਿਆ ਸੀ। ਹੁਣ ਉਹ ਕੈਲਗਰੀ ਤੋਂ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਫੰਕਸ਼ਨ ਵਿਚ ਸ਼ਾਮਲ ਹੋਣ ਲਈ ਆ ਰਿਹਾ ਸੀ।
 ਮੈਂ ਯਸ਼ ਸ਼ਰਮਾ ਦੇ ਘਰ ਦਾ ਐਡਰੈੱਸ ਦੇ ਦਿੱਤਾ। ਮੈਂ ਤੇ ਯਸ਼ ਅਜੇ ਸਵੇਰ ਦੀ ਚਾਹ 'ਤੇ ਗਪ-ਸ਼ੱਪ ਹੀ ਮਾਰ ਰਹੇ ਸਾਂ ਕਿ ਡਾ. ਭੱਟੀ ਆਪਣੇ ਹੱਥ ਵਿਚ ਬੈਗ ਫੜੀ ਆਉਂਦਾ ਨਜ਼ਰ ਆਇਆ। ਯਸ਼ ਨਾਲ ਰਸਮੀ ਮੁਲਾਕਾਤ ਤੋਂ ਬਾਅਦ ਉਹ ਮਿੰਟਾਂ ਵਿਚ ਹੀ ਘਰ ਦੇ ਸਾਰੇ ਮੈਂਬਰਾਂ ਨਾਲ ਇਉਂ ਘੁਲ ਮਿਲ ਗਿਆ ਜਿਵੇਂ ਉਨ੍ਹਾਂ ਨੂੰ ਚਿਰਾਂ ਤੋਂ ਜਾਣਦਾ ਹੋਵੇ। ਡਾ. ਸੁਰਜੀਤ ਭੱਟੀ ਦੀ ਸ਼ਖ਼ਸੀਅਤ ਦਾ ਇਹ ਖ਼ਾਸ ਗੁਣ ਹੈ ਕਿ ਉਹ ਬੜੀ ਜਲਦੀ ਰਿਸ਼ਤੇ ਗੰਢਣ ਦਾ ਮਾਹਿਰ ਹੈ। ਜੇ ਤੁਹਾਡੇ ਵਿਚ ਗੰਭੀਰਤਾ ਅਤੇ ਵਫ਼ਾਦਾਰੀ ਨਾਲ ਰਿਸ਼ਤੇ
 
ਐਲਬਰਟਾ ਅਸੈਂਬਲੀ ਵਿਚ ਹੋਇਆ ਸਨਮਾਨ PRINT ਈ ਮੇਲ
Thursday, 19 August 2010

(ਮੇਰੀ ਕੈਨੇਡਾ ਫੇਰੀ-21)

ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿਚ ਮੈਂ ਆਪਣੇ ਪੁਰਾਣੇ ਮਿੱਤਰ ਅਤੇ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਐਡਮਿੰਟਨ ਚੈਪਟਰ ਦੇ ਪ੍ਰਧਾਨ ਯਸ਼ ਸ਼ਰਮਾ ਕੋਲ ਠਹਿਰਿਆ ਹੋਇਆ ਸੀ। ਇੱਕ ਦਿਨ ਸਵੇਰੇ ਸਵੇਰੇ ਹਰਪ੍ਰੀਤ ਸੰਧੂ ਦਾ ਫ਼ੋਨ ਆਇਆ 'ਦਸ ਵਜੇ ਤੱਕ ਤਿਆਰ ਰਹਿਣਾ, ਮੈਂ ਤੁਹਾਨੂੰ ਲੈਣ ਆ ਰਿਹਾ ਹਾਂ। ਐਲਬਰਟਾ ਦੀ ਅਸੈਂਬਲੀ ਵਿਖੇ ਇੱਕ ਸਮਾਗਮ ਰੱਖਿਆ ਹੈ। ਬਾਕੀ ਮੈਂ ਤੁਹਾਨੂੰ ਮਿਲ ਕੇ ਦੱਸਾਂਗਾ।" ਹਰਪ੍ਰੀਤ ਸੰਧੂ ਨੂੰ ਮੈਂ ਪਹਿਲੀ ਵਾਰ ਮਿਲ ਰਿਹਾ ਸੀ। ਇਹ ਨੌਜਵਾਨ ਪੱਤਰਕਾਰ ਅੱਜ ਕਲ੍ਹ ਇੰਦਰਜੀਤ ਸਿੰਘ ਮੁੱਲਾਂਪੁਰੀ ਨਾਲ ਮਿਲ ਕੇ 'ਦੇਸ਼ ਵਿਦੇਸ਼ ਟਾਇਮਜ਼' ਅਖ਼ਬਾਰ ਐਡਮਿੰਟਨ ਤੋਂ ਚਲਾ ਰਿਹਾ ਹੈ। ਇਹ 'ਦੇਸ਼ ਵਿਦੇਸ਼ ਟਾਈਮਜ਼' ਕੁਝ ਸਮੇਂ ਲਈ ਲੁਧਿਆਣਾ ਤੋਂ ਰੋਜ਼ਾਨਾ ਅਖ਼ਬਾਰ ਦੇ ਰੂਪ ਵਿਚ ਵੀ ਨਿਕਲਿਆ ਸੀ। ਮੈਂ ਕੁਝ ਸਮੇਂ ਲਈ ਇਸ ਵਿਚ ਸੰਪਾਦਕ ਦੇ ਤੌਰ 'ਤੇ ਭੂਮਿਕਾ ਨਿਭਾਈ ਸੀ। ਫਿਰ ਛੁੱਟੀਆਂ ਖ਼ਤਮ ਹੋਣ ਮਗਰੋਂ ਮੈਂ ਜਦੋਂ ਮੁੜ ਯੂਨੀਵਰਸਿਟੀ ਜੁਆਇਨ ਕਰ ਲਈ ਸੀ ਤਾਂ ਸ਼ਿੰਗਾਰਾ ਸਿੰਘ ਭੁੱਲਰ ਇਸ ਦਾ ਸੰਪਾਦਕ ਬਣਿਆ ਸੀ। ਕੁਝ ਕਾਰਨਾਂ ਕਰ ਕੇ

 
ਮੇਰੀ ਕੈਨੇਡਾ ਫੇਰੀ-20 PRINT ਈ ਮੇਲ
Thursday, 12 August 2010

ਫਰਕ ਸਿਰਫ਼ ਰੁਪਿਆਂ ਤੇ ਡਾਲਰਾਂ ਦਾ - ਭਾਵਨਾਵਾਂ ਦਾ ਨਹੀਂ

 ਅਸੀਂ ਟੋਰਾਂਟੋ ਏਅਰਪੋਰਟ 'ਤੇ ਠੀਕ ਸਵੇਰ ਦੇ ਪੰਜ ਵਜੇ ਪਹੁੰਚ ਗਏ। ਜਹਾਜ਼ ਚੜ੍ਹਣ ਲਈ ਬੋਰਡਿੰਗ ਪਾਸ ਲੈਣਾ ਜ਼ਰੂਰੀ ਹੁੰਦਾ ਹੈ। ਬੋਰਡਿੰਗ ਪਾਸ 24 ਘੰਟੇ ਪਹਿਲਾਂ ਇੰਟਰਨੈੱਟ ਰਾਹੀਂ ਘਰ ਬੈਠਿਆਂ ਹੀ ਲਿਆ ਜਾ ਸਕਦਾ ਹੈ ਜਾਂ ਫਿਰ ਏਅਰਪੋਰਟ 'ਤੇ ਜਾ ਕੇ ਲਿਆ ਜਾ ਸਕਦਾ ਹੈ। ਇਸ ਕੰਮ ਵਿਚ ਮੇਰੀ ਮਦਦ ਰਿਤੂ ਨੇ ਕੀਤੀ ਅਤੇ ਮੈਂ ਬੋਰਡਿੰਗ ਪਾਸ ਲੈ ਕੇ ਐਡਮਿੰਟਨ ਵਾਲੀ ਫ਼ਲਾਈਟ ਵਿਚ ਬੈਠਣ ਲਈ ਰਿਤੂ ਤੋਂ ਵਿਦਾ ਲੈ ਹੀ ਰਿਹਾ ਸੀ ਕਿ ਇੱਕ 45-50 ਵਰ੍ਹਿਆਂ ਦੀ ਪੰਜਾਬਣ ਬੀਬੀ ਬੌਂਦਲੀ ਜਿਹੀ ਫਿਰਦੀ ਸਾਡੇ ਕੋਲ ਆਈ ਕਹਿਣ ਲੱਗੀ ਕਿ ਮੈਨੂੰ ਅੰਗਰੇਜ਼ੀ ਆਉਂਦੀ ਨਹੀਂ ਤੇ ਪੰਜਾਬੀ ਕਾਊਂਟਰ 'ਤੇ ਖੜ੍ਹੇ ਏਅਰਲਾਈਨਜ਼ ਦੀ ਕਰਮਚਾਰੀ ਸਮਝ ਨਹੀਂ ਰਹੇ। ਮੈਂ ਵੀ ਐਡਮਿੰਟਨ ਜਾਣਾ ਹੈ ਪਰ ਮੈਨੂੰ ਪਾਸ ਲੈਣ ਵਿਚ ਦਿੱਕਤ ਆ ਰਹੀ ਹੈ। ਰਿਤੂ ਤੁਰੰਤ ਉਸ ਦੀ ਮਦਦ ਲਈ ਉਹਦੇ ਨਾਲ ਚਲਿਆ ਗਿਆ। ਮੈਂ ਉਸ ਔਰਤ ਦੀ ਘਬਰਾਹਟ ਤੇ ਤਕਲੀਫ਼ ਤੋਂ ਅੰਦਾਜ਼ਾ ਲਗਾਇਆ ਕਿ ਸਾਡੇ ਅਨਪੜ੍ਹ ਪੰਜਾਬੀ ਵੀਰਾਂ ਨੇ ਵਿਦੇਸ਼ਾਂ ਦੀ ਧਰਤੀ 'ਤੇ ਆਉਣ  ਵੇਲੇ ਅਜਿਹੀਆਂ ਕਿੰਨਿਆਂ ਮੁਸੀਬਤਾਂ ਤਾਂ ਝੱਲੀਆਂ ਹੋਣਗੀਆਂ ਪਰ ਹੌਸਲੇ ਅਤੇ ਚੜ੍ਹਦੀਕਲਾ ਵਿਚ ਰਹਿ ਕੇ ਕਿਵੇਂ ਨਾ ਕਿਵੇਂ ਇਨ੍ਹਾਂ ਦਾ ਟਾਕਰਾ ਕੀਤਾ ਅਤੇ ਦੂਜੇ ਪਾਸੇ ਰਿਤੂ ਵਰਗੇ ਪੰਜਾਬੀਆਂ ਨੇ ਆਪਣਾ ਵਕਤ ਕੱਢ ਕੇ ਅਜਿਹੇ ਜ਼ਰੂਰਤਮੰਦਾਂ ਦੀ ਮਦਦ ਕੀਤੀ। ਮੁੱਢਲੇ ਤੌਰ 'ਤੇ ਪਰਵਾਸੀਆਂ ਵਿਚ ਲੇਬਰ ਮਿੱਲਾਂ ਵਿਚ ਕੰਮ ਕਰਦੇ ਅਨਪੜ੍ਹ ਜਾਂ ਅਧਪੜ੍ਹ ਪਰਵਾਸੀ ਮਜ਼ਦੂਰਾਂ ਦੀਆਂ ਚਿੱਠੀਆਂ ਲਿਖਣੀਆਂ ਅਤੇ ਪੜ੍ਹਨੀਆਂ ਜਾਂ ਫਿਰ ਕੰਮ ਦਿਵਾਉਣ ਅਤੇ ਮਾਲਕਾਂ ਤੇ ਅਫ਼ਸਰਾਂ ਦੇ ਹੁਕਮਾਂ ਨੂੰ ਪੰਜਾਬੀ ਵਿਚ ਸਮਝਾਉਣ ਵਰਗੇ ਅਨੇਕਾਂ ਕੰਮ ਥੋੜ੍ਹੀ ਬਹੁਤੀ ਅੰਗਰੇਜ਼ੀ ਜਾਨਣ ਵਾਲੇ ਪੰਜਾਬੀਆਂ ਨੇ ਸਫ਼ਲਤਾ ਦੇ ਰਾਹ ਪਾਇਆ। ਰਿਤੂ ਨੇ ਵੇਲੇ ਸਿਰ ਉਸ ਦੀ ਮਦਦ ਕਰ ਕੇ ਉਸ ਨੂੰ ਨਾ ਸਿਰਫ਼ ਬੋਰਡਿੰਗ ਪਾਸ ਦਿਵਾਇਆ ਬਲਕਿ ਉਸ ਨੂੰ ਸਕਿਉਰਟੀ ਚੈੱਕ ਵਾਲੀ ਲਾਈਨ ਵਿਚ ਖੜ੍ਹਾ ਕੇ ਆਇਆ। ਮੈਂ ਵੀ ਸਕਿਉਰਟੀ ਚੈੱਕ ਵਾਲੀ ਲਾਈਨ ਜਾ ਖੜ੍ਹਾ ਹੋਇਆ। ਜਦੋਂ ਮੇਰੀ ਵਾਰੀ ਆਈ ਤਾਂ ਸਕਿਉਰਟੀ ਵਾਲੀ ਕੁੜੀ ਨੇ ਮੈਟਲ ਡਿਟੈਕਟਰ ਨਾਲ ਚੰਗੀ ਤਰ੍ਹਾਂ ਚੈੱਕ ਕੀਤਾ ਅਤੇ ਕਹਿਣ ਲੱਗੀ,
 

 
ਮੇਰੀ ਕੈਨੇਡਾ ਫੇਰੀ-19 PRINT ਈ ਮੇਲ
Thursday, 05 August 2010

ਟੋਰਾਂਟੋ ਵਿਚ ਮੇਰਾ ਆਖ਼ਰੀ ਦਿਨ

ਪੰਜ ਅਗਸਤ 2009 ਨੂੰ ਮੈਂ ਟੋਰਾਂਟੋਂ ਤੋਂ ਐਡਮਿੰਟਨ ਲਈ ਫਲਾਈਟ ਲੈਣੀ ਸੀ। ਸੋ ਚਾਰ ਅਗਸਤ ਦਾ ਦਿਨ ਬਹੁਤ ਰੁਝੇਵਿਆਂ ਭਰਿਆ ਸੀ। ਸਵੇਰੇ ਸਵੇਰੇ ਜਗਦੇਵ ਨਿੱਝਰ ਦਾ ਫੋਨ ਆ ਗਿਆ।
''ਤਿਆਰ ਰਹਿਣਾ। ਮੈਂ ਲੈਣ ਆ ਰਿਹਾਂ।''
''ਅੱਜ ਜਦੋਂ ਮੇਰੇ ਜਾਣ ਦਾ ਦਿਨ ਆ ਗਿਆ ਤਾਂ ਤੁਹਾਨੂੰ ਯਾਦ ਆ ਗਈ,'' ਮੈਂ ਗਿਲਾ ਕੀਤਾ।
''ਗਿਲੇ ਸ਼ਿਕਵੇ ਮਿਲ ਕੇ ਕਰਾਂਗੇ, ਬਸ ਦਸਤਾਰ ਸਜਾ ਲਓ, ਮੈਂ ਘੰਟੇ ਕੁ 'ਚ ਪਹੁੰਚ ਰਿਹਾਂ,'' ਜਗਦੇਵ ਸਿੰਘ ਨਿੱਝਰ ਹੋਰਾਂ ਦਾ ਜਵਾਬ ਸੀ।
 ਇਸ ਜਗਦੇਵ ਸਿੰਘ ਨਿੱਝਰ ਨੇ 20 ਕੁ ਵਰ੍ਹੇ ਪਹਿਲਾਂ ਟੋਰਾਂਟੋਂ ਤੋਂ ਇਤਿਹਾਸ ਨਾਮ ਦਾ ਪਰਚਾ ਕੱਢਿਆ ਸੀ। ਸਾਉਂਡ ਇੰਜੀਨੀਅਰ ਹੋਣ ਕਾਰਨ ਸਟੂਡਿਓ ਬਣਾ ਕੇ ਕੈਸੇਟਾਂ ਕੱਢਣ ਦਾ ਵੀ ਕੰਮ ਕੀਤਾ। ਫਿਰ ਨਿੱਝਰ ਸਾਹਿਬ ਪੰਜਾਬੀ ਫ਼ਿਲਮਾਂ ਦੇ ਹੀਰੋ ਸਵਰਗੀ ਵਰਿੰਦਰ ਨਾਲ ਸਾਂਝ ਪਾ ਕੇ ਫ਼ਿਲਮਾਂ ਬਣਾਉਣ ਲੱਗ ਪਏ। ਚੰਡੀਗੜ੍ਹ ਲਾਗੇ ਰਲ ਕੇ ਇਨ੍ਹਾਂ ਇੱਕ ਸਾਂਝਾ ਪਲਾਟ ਵੀ ਲਿਆ। ਵਰਿੰਦਰ ਦੀ ਮੌਤ ਤੋਂ ਬਾਅਦ ਉਸ ਪਲਾਟ ਦੀ ਮਾਲਕੀ ਸਬੰਧੀ ਰੌਲਾ ਪੈ ਗਿਆ। ਕੇਸ ਅਦਾਲਤ ਵਿਚ ਚਲਿਆ ਗਿਆ। ਉਸ ਕੇਸ ਦੇ ਸਿਲਸਿਲੇ ਵਿਚ ਇਨ੍ਹਾਂ ਨੂੰ ਪੰਜਾਬ ਵਿਚ ਕਈ ਵਾਰ ਆਉਣਾ ਵੀ ਪਿਆ ਅਤੇ ਲੰਮੇ ਸਮੇਂ ਲਈ ਰਹਿਣਾ ਵੀ। ਪੰਜਾਬ ਵਿਚ ਇਨ੍ਹਾਂ ਦਾ ਰੈਣ ਬਸੇਰਾ ਲੰਡਨ ਤੋਂ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦੇ

 
ਰਾਤਾਂ ਛੋਟੀਆਂ ਤੇ ਯਾਰ ਬਥੇਰੇ... PRINT ਈ ਮੇਲ
Thursday, 29 July 2010

ਜਦੋਂ ਮੈਂ 'ਅਜੀਤ ਵੀਕਲੀ' ਦੇ ਦਫ਼ਤਰ ਪਹੁੰਚਿਆ ਤਾਂ ਵਿਸ਼ਵ ਪੰਜਾਬੀ ਕਾਨਫ਼ਰੰਸ ਵਿਚ ਸ਼ਾਮਲ ਹੋਣ ਲਈ ਨਾਰਵੇ ਤੋਂ ਆਇਆ ਖ਼ਾਲਿਦ ਹੁਸੈਨ ਵਾਪਸ ਜਾਣ ਲਈ ਤਿਆਰ ਖੜ੍ਹਾ ਸੀ। ਉਸਨੂੰ ਵਿਦਾ ਕਰਨ ਲਈ ਮੈਥੋਂ ਇਲਾਵਾ ਬਲਬੀਰ ਸਿੰਘ ਮੋਮੀ, ਬਲਵਿੰਦਰ ਸਿੰਘ ਥਿੰਦ, ਆਸਿਫ ਸ਼ਾਹਕਾਰ ਅਤੇ ਕਮਲ ਸਿੰਘ ਲਿਮੋਜ਼ੀਨ ਉਥੇ ਹਾਜ਼ਰ ਸਨ। ਇੱਕ ਚੰਗੇ ਮੇਜ਼ਬਾਨ ਦਾ ਫਰਜ਼ ਨਿਭਾਉਂਦੇ ਹੋਏ ਪ੍ਰੋ. ਦਰਸ਼ਨ ਸਿੰਘ ਉਸਨੂੰ ਛੱਡਣ ਜਾ ਰਹੇ ਸਨ। ਖ਼ਾਲਿਦ ਹੁਸੈਨ ਆਸਿਫ ਸ਼ਾਹਕਾਰ ਦੋਵੇਂ ਸਾਹਿਤਕਾਰਾਂ ਦੇ ਇਸ ਕਾਨਫ਼ਰੰਸ ਵਿਚ ਸ਼ਾਮਲ ਹੋਣ ਨਾਲ ਮੁਸਲਮਾਨ ਪੰਜਾਬੀਆਂ ਦੀ ਪ੍ਰਤੀਨਿਧਤਾ ਜ਼ਰੂਰ ਹੋ ਗਈ ਸੀ ਪਰ ਪਾਕਿਸਤਾਨੀ ਪੰਜਾਬ ਦੇ ਸਾਹਿਤਕਾਰਾਂ ਦੀ ਗੈਰਹਾਜ਼ਰੀ ਲਗਾਤਰ ਖਟਕਦੀ ਰਹੀ ਸੀ। ਸਰਦਾਰ ਫਖ਼ਰਜ਼ਮਾਂ ਦੇ ਦੋਵੇਂ ਪੱਕੇ

 
<< Start < Prev 1 2 3 4 5 6 7 8 9 Next > End >>

Results 1 - 16 of 132
 

Advertisement

Advertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Ajitweekly.com Programming and Design :: Mehra Media