|
ਬਾਰ੍ਹੀਂ ਕੋਹੀਂ ਬਲਦਾ ਦੀਵਾ (ਨਾਵਲ) |
|
|
|
Tuesday, 13 January 2009 |
|

ਸ਼ਿਵਚਰਨ ਜੱਗੀ ਕੁੱਸਾ
ਤ੍ਰਿਵੈਣੀ ਦੇ ਬਚਨ -ਬਿਲਾਸ
-ਮੌਤ ਕੀ ਕਿਸ ਸੇ ਤਰਫ਼ਦਾਰੀ ਹੈ ?
ਆਜ ਹਮਾਰੀ ਔਰ ਕੱਲ੍ਹ ਤੁਮਹਾਰੀ ਬਾਰੀ ਹੈ !
ਨੌਂ ਨਵੰਬਰ 1984 ਦੀ ਸ਼ਾਮ ਸੀ । ਬਹੁਤ ਕੁਝ ਅਣ-ਕਿਆਸਿਆ ਹੋ ਚੁੱਕਾ ਸੀ। ਜੋ ਇਨਸਾਨੀਅਤ ਲਈ ਹਮਦਰਦੀ ਰੱਖਦੇ ਹਿਰਦਿਆਂ ਨੂੰ ਸੂਲ ਵਾਂਗ ਵਿੰਨ੍ਹ ਗਿਆ ਸੀ।
ਧੂੰਆਂਧਾਰ ਮੌਸਮ ਸੀ।
ਹਾੜ ਬੋਲਦਾ ਸੀ।
ਸੱਪ ਵਾਂਗ ਸ਼ੂਕਦੀਆਂ ਗਲੀਆਂ ਵਿਚੋਂ ਮਨੁੱਖੀ ਮਾਸ ਦੀ ਬੂਅ ਆਉਂਦੀ ਸੀ।
ਕੁੱਤੇ, ਬਿੱਲੇ ਮਨੁੱਖੀ - ਪਿੰਜਰਾਂ ਨੂੰ ਗਲੀਆਂ ਵਿਚ ਧੂਹੀ ਫਿਰਦੇ ਸਨ। ਅਸਮਾਨ ਵਿਚ ਗਿਰਝਾਂ ਛੂਕ ਰਹੀਆਂ ਸਨ। ਸਾਹ ਬੰਦ ਹੁੰਦਾ ਸੀ।
ਛਿਪਦੀ ਵੱਲ ਡੁੱਬਦੇ ਸੂਰਜ ਦੀ ਲਾਲੀ ਕਾਰਨ ਲਹੂ ਹੀ ਲਹੂ ਡੁੱਲ੍ਹ ਗਿਆ ਸੀ। ਭਿਆਨਕ ਲਾਲੀ ਗਾਹੜੀ ਸੀ।
ਮਾਸੂਮ ਬੱਚੀਆਂ ਦੇ ਤਰਲੇ ਵੈਣ ਪਾਉਂਦੀ ਹਵਾ ਵਿੱਚ ਮੁੱਕ ਗਏ ਸਨ ਅਤੇ ਚੀਕਾਂ - ਚੰਘਿਆੜਾਂ, ਦਿਲ - ਹਿਲਾਊ ਮਾਹੌਲ ਵਿਚ ਭਸਮ ਹੋ ਗਈਆਂ ਸਨ।
ਇਕ ਪਰਲੋ ਆ ਕੇ ਠੱਲ੍ਹ ਗਈ ਸੀ।
|
|