Sunday, 31 August 2014 19:41
Print PDF

ਲਖਨਊ, 31 ਅਗਸਤ- ਲੋਕ ਸਭਾ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ ਪਾਰਟੀ 'ਚ ਨਵੀਂ ਜਾਨ ਫੂਕਣ ਦੀ ਕੋਸ਼ਿਸ਼ ਵਿਚ ਜੁਟੀ ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ ਨੇ ਐਤਵਾਰ ਨੂੰ ਕੇਂਦਰ 'ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਮੁਲਕ ਦਾ ਮਾਹੌਲ ਖਰਾਬ ਹੋਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਸ ਤੋਂ ਬਚਣ ਲਈ ਬਸਪਾ ਦੇ ਹੱਥਾਂ 'ਚ ਸੱਤਾ ਦੀ ਵਾਗਡੋਰ ਆਉਣੀ ਜ਼ਰੂਰੀ ਹੈ। ਮਾਇਆਵਤੀ ਨੇ ਪਾਰਟੀ ਕੇਂਦਰੀ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ, ਸੂਬਾ ਇਕਾਈਆਂ ਦੇ ਸੀਨੀਅਰ ਅਹੁਦਾ ਅਧਿਕਾਰੀਆਂ ਅਤੇ ਪਾਰਟੀ ਪ੍ਰਤੀਨਿਧੀਆਂ ਦੇ ਸੰਮੇਲਨ ਵਿਚ ਕਿਹਾ ਕਿ ਕੇਂਦਰ ਵਿਚ ਜਦੋਂ ਤੋਂ ਭਾਜਪਾ ਦੀ ਸਰਕਾਰ ਬਣੀ ਹੈ, ਉਦੋਂ ਤੋਂ ਦੇਸ਼ 'ਚ ਮਾਹੌਲ ਕਾਫੀ ਖਰਾਬ ਹੋਇਆ ਹੈ। ਇਹ ਸਥਿਤੀ ਸਾਡੇ ਸੰਵਿਧਾਨ ਦੇ ਮੂਲ ਅਤੇ ਪਵਿੱਤਰ ਧਰਮ ਨਿਰਪੱਖਤਾ ਦੇ ਸਿਧਾਂਤ ਦੀ ਮਜ਼ਬੂਤੀ ਲਈ ਸੰਕੇਤ ਨਹੀਂ ਹਨ।
ਲੋਕ ਸਭਾ ਚੋਣਾਂ ਵਿਚ ਇਕ ਵੀ ਸੀਟ ਹਾਸਲ ਨਾ ਹੋਣ ਤੋਂ ਬਾਅਦ ਸੰਗਠਨ ਦੇ ਪੇਂਚ ਕੱਸਣ 'ਚ ਜੁਟੀ ਬਸਪਾ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਸਿਆਸੀ ਹਾਲਾਤ ਨਾਲ ਨਜਿੱਠਣ ਲਈ ਹਰ ਪੱਧਰ 'ਤੇ ਬਸਪਾ ਦੇ ਜਨਾਧਾਰ ਨੂੰ ਕਾਫੀ ਵਧਾਉਣਾ ਹੋਵੇਗਾ। ਸਾਡਾ ਦੇਸ਼ ਅੱਗੇ ਵਧਣ ਦੀ ਬਜਾਏ ਪਿੱਛੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਇਸ ਤੋਂ ਬਚਣ ਲਈ ਸੱਤਾ ਦੀ ਵਾਗਡੋਰ ਸਹੀ ਹੱਥਾਂ ਵਿਚ ਯਾਨੀ ਕਿ ਬਸਪਾ ਦੇ ਮਜ਼ਬੂਤ ਹੱਥਾਂ ਵਿਚ ਆਉਣੀ ਬਹੁਤ ਜ਼ਰੂਰੀ ਹੈ।

Comments (0)

Write comment

smaller | bigger

busy
You are here:   Home