|
ਅਰਜਨ ਮੁੰਡਾ ਅੱਜ ਚੁੱਕਣਗੇ ਝਾਰਖੰਡ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ |
|
|
ਰਾਂਚੀ, 10 ਸਤੰਬਰ -ਅਰਜਨ ਮੁੰਡਾ ਅੱਜ ਝਾਰਖੰਡ ਦੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕਣਗੇ। ਕੱਲ੍ਹ ਰਾਜਪਾਲ ਐਮ. ਓ. ਐਚ. ਫਾਰੂਕੀ ਨੇ ਅਰਜਨ ਮੁੰਡਾ ਨੂੰ 11 ਸਤੰਬਰ ਨੂੰ ਸਵੇਰੇ 11 ਵਜੇ ਸਹੁੰ ਚੁੱਕਣ ਦਾ ਸੱਦਾ ਦਿੱਤਾ ਸੀ। ਇਸ ਤੋਂ ਇਲਾਵਾ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਲਈੇ ਉਮੀਦਵਾਰ ਅਰਜਨ ਮੁੰਡਾ ਨੂੰ ਰਾਜਪਾਲ ਨੇ 7 ਦਿਨਾਂ ਦੇ ਅੰਦਰ-ਅੰਦਰ ਵਿਧਾਨ ਸਭਾ ਵਿਚ ਆਪਣਾ ਬਹੁਮਤ ਸਾਬਿਤ ਕਰਨ ਲਈ ਵੀ ਆਖਿਆ ਸੀ।
ਜ਼ਿਕਰਯੋਗ ਹੈ ਕਿ ਅਰਜਨ ਮੁੰਡਾ ਜਿਹੜੇ ਭਾਜਪਾ, ਝਾਮੁਮੋ, ਜਦ (ਯੂ) ਅਤੇ ਆਲ ਝਾਰਖੰਡ ਸਟੂਡੈਂਟਸ ਯੂਨੀਅਨ ਦੀ ਸਾਂਝੀ ਸਰਕਾਰ ਦੀ ਅਗਵਾਈ ਕਰਨਗੇ, ਨੇ ਆਪਣੇ ਭਾਈਵਾਲਾਂ ਤੋਂ ਬਿਨਾਂ ਸ਼ਰਤ ਹਮਾਇਤ ਮਿਲਣ ਪਿੱਛੋਂ ਮੰਗਲਵਾਰ ਨੂੰ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਵੱਖਰਾ ਸੂਬਾ ਬਣਾਏ ਜਾਣ ਤੋਂ ਬਾਅਦ ਝਾਰਖੰਡ 'ਚ ਇਹ ਅੱਠਵੀਂ ਸਰਕਾਰ ਹੈ
|