
ਰਿਸ਼ੀ ਕਪੂਰ ਅਤੇ ਰਣਬੀਰ ਕਪੂਰ ਦਾ ਇਕਠੇ ਇਕ ਫਿਲਮ 'ਚ ਦਿਖਣਾ ਬੇਸ਼ੱਕ ਅਜੇ ਬਾਕੀ ਹੈ, ਪਰ ਦੋਵੇਂ ਪਿਤਾ-ਪੁੱਤਰ 13 ਵੇਂ ਆਈਫਾ ਪੁਰਸਕਾਰ ਸਮਾਰੋਹ 'ਚ ਇਕੱਠੇ ਮੰਚ 'ਤੇ ਪਰਫਾਰਮ ਕਰਦੇ ਨਜ਼ਰ ਆਏ। ਰਿਸ਼ੀ ਅਤੇ ਰਣਬੀਰ ਦੋਵਾਂ ਨੇ ਆਪਣੀ ਪਰਫਾਰਮੇਂਸ ਦੀ ਸ਼ੁਰੂਆਤ ਰਿਸ਼ੀ ਕਪੂਰ ਦੇ ਗਾਣੇ 'ਓਮ ਸ਼ਾਂਤੀ ਓਮ' ਤੋਂ ਕੀਤੀ ਅਤੇ ਫਿਰ ਉਨ੍ਹਾਂ ਦੋਵਾਂ ਨੇ ਰਣਬੀਰ ਦੀ ਫਿਲਮ 'ਬਚਣਾ ਏ ਹਸੀਨੋਂ' ਦੇ ਆਧੁਨਿਕ ਰੂਪ ਵਾਲੇ ਗਾਣੇ 'ਤੇ ਜਮ ਕੇ ਡਾਂਸ ਕੀਤਾ। ਇਨ੍ਹਾ ਦੋਵਾਂ ਦੇ ਪਰਫਾਰਮੇਂਸ 'ਚ ਥੋੜੀ ਗੜਬੜ ਹੋ ਗਈ। ਉਨ੍ਹਾਂ ਦੀ ਜੈਕਟ ਆਪਸ ਵਿਚ ਬਦਲ ਗਈ। ਨਚਦੇ ਹੋਏ ਰਣਬੀਰ ਨੇ ਗਲਤੀ ਨਾਲ ਰਿਸ਼ੀ ਦੀ ਜੈਕਟ ਪਾ ਲਈ, ਜੋ ਕਿ ਉਨ੍ਹਾਂ ਦੇ ਸਰੀਰ ਦੇ ਲਿਹਾਜ਼ ਤੋਂ ਵੱਡੀ ਸੀ। ਜਦ ਕਿ ਰਿਸ਼ੀ ਉਹ ਜੈਕਟ ਪਾ ਕੇ ਨੱਚ ਰਹੇ ਸਨ ਜੋ ਕਿ ਅਸਲ ਵਿਚ ਉਨ੍ਹਾਂ ਦੇ ਮੁੰਡੇ ਲਈ ਬਣਾਈ ਗਈ ਸੀ। ਇਸ ਪਰਫਾਰਮੇਂਸ ਤੋਂ ਬਾਅਦ ਰਣਬੀਰ ਕਪੂਰ ਨੇ ਕਿਹਾ,'' ਇਹ ਇਕ ਮਜ਼ੇਦਾਰ ਸ਼ਾਮ ਸੀ। ਮੈਨੂੰ ਪਹਿਲੀ ਵਾਰ ਪ੍ਰਭੂਦੇਵਾ ਦੁਆਰਾ ਕੋਰਿਓਗ੍ਰਾਫ ਕੀਤੇ ਗਏ ਗਾਣੇ 'ਤੇ ਆਪਣੇ ਪਿਤਾ ਨਾਲ ਨੱਚਣ ਦਾ ਮੌਕਾ ਮਿਲਿਆ।''