Thursday, 14 June 2012 08:45
Print PDF

ਜੇਕਰ ਤੁਹਾਡੇ ਵਿਚਾਰ ਅਤੇ ਤੁਹਾਡੀਆਂ ਕਦਰਾਂ-ਕੀਮਤਾਂ ਇਕੋ ਜਿਹੀਆਂ ਹੁੰਦੀਆਂ ਹਨ ਤਾਂ ਸਭ ਹੁੰਦਾ ਜਾਂਦਾ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਉਹ ਇਨਸਾਨ ਮਿਲਿਆ, ਜਿਸ 'ਤੇ ਮੈਂ ਯਕੀਨ ਕਰ ਸਕਦੀ ਹਾਂ। ਪਿਆਰ ਇਕ ਅਜਿਹਾ ਯੂਨੀਵਰਸਲ ਇਮੋਸ਼ਨ ਹੈ, ਜੋ ਤੁਹਾਨੂੰ ਮੁਸਕਰਾਉਣ ਦੀ ਵਜ੍ਹਾ ਦਿੰਦਾ ਹੈ।
ਕੀ ਤੁਸੀਂ ਵੀ ਹੇਮਾ ਮਾਲਿਨੀ ਅਤੇ ਸਿਮੀ ਗਰੇਵਾਲ ਵਰਗੀਆਂ ਅਭਿਨੇਤਰੀਆਂ ਦੇ ਨਕਸ਼ੇ ਕਦਮਾਂ 'ਤੇ ਤੁਰਨ ਦਾ ਮਨ ਬਣਾ ਲਿਆ ਹੈ ਅਤੇ ਅਗਾਂਹ ਨਿਰਦੇਸ਼ਨ 'ਚ ਹੱਥ ਅਜ਼ਮਾਉਣ ਜਾ ਰਹੇ ਹੋ?
ਂ ਫ਼ਿਲਮ ਨਿਰਮਾਣ ਕਰਨ ਦਾ ਮਨ ਬਣਾਉਣ ਤੋਂ ਪਹਿਲਾਂ ਹੀ ਮੈਨੂੰ ਇਹ ਪਤਾ ਸੀ ਕਿ ਕਿਸੇ ਦਿਨ ਮੈਂ ਫ਼ਿਲਮ ਜ਼ਰੂਰ ਨਿਰਦੇਸ਼ਿਤ ਕਰਨਾ ਚਾਹਾਂਗੀ। ਇਹ ਸਿਨੇਮਾ ਲਈ ਮੇਰਾ ਪੈਸ਼ਨ ਹੈ ਅਤੇ ਨਿਰਦੇਸ਼ਕ ਦੇ ਰੂਪ 'ਚ ਆਪਣੀ ਖੁਦ ਦੀ ਸਟੋਰੀ ਦੱਸਣ ਦੀ ਇੱਛਾ ਹੈ, ਜਿਸ ਕਾਰਨ ਮੈਂ ਨਿਰਦੇਸ਼ਨ ਵੱਲ ਰੁਖ਼ ਕੀਤਾ ਹੈ। ਇਸ ਫ਼ਿਲਮ ਦਾ ਤਜਰਬਾ ਹੋਣ ਪਿੱਛੋਂ ਹੁਣ ਮੇਰੇ ਅੰਦਰ ਨਿਰਦੇਸ਼ਨ 'ਚ ਉਤਰਨ ਦਾ ਆਤਮ-ਵਿਸ਼ਵਾਸ ਵਧ ਗਿਆ ਹੈ।
ਕੀ ਨਿਰਦੇਸ਼ਨ ਨੂੰ ਲੈ ਕੇ ਤੁਹਾਡੀ ਕੋਈ ਠੋਸ ਯੋਜਨਾ ਹੈ?
ਂ ਦਿਮਾਗ 'ਚ ਕੁਝ ਸਟੋਰੀ ਆਈਡੀਆਜ਼ ਜ਼ਰੂਰ ਹਨ ਪਰ ਜਦੋਂ ਤਕ ਉਨ੍ਹਾਂ ਨੂੰ ਮੈਂ ਲਿਖ ਨਹੀਂ ਲੈਂਦੀ ਅਤੇ ਜਦੋਂ ਤਕ ਇਸ ਗੱਲ ਨੂੰ ਲੈ ਕੇ ਮੈਨੂੰ ਪੂਰੀ ਤਰ੍ਹਾਂ ਭਰੋਸਾ ਨਹੀਂ ਹੋ ਜਾਂਦਾ ਕਿ ਮੈਂ ਉਨ੍ਹਾਂ ਨਾਲ ਕੀ ਕਰਨਾ ਹੈ, ਮੈਂ ਫ਼ਿਲਮ ਸ਼ੁਰੂ ਨਹੀਂ ਕਰਾਂਗੀ। ਇਸ ਪ੍ਰਕਿਰਿਆ 'ਚ 6 ਮਹੀਨਿਆਂ ਤੋਂ ਲੈ ਕੇ ਇਕ ਸਾਲ ਅਤੇ ਇਥੋਂ ਤਕ ਕਿ ਦੋ ਸਾਲ ਦਾ ਸਮਾਂ ਲੱਗ ਸਕਦਾ ਹੈ। ਇਹ ਨਿਰਭਰ ਕਰਦਾ ਹੈ ਕਿ ਸਟੋਰੀ ਮੇਰੇ ਤਕ ਕਿੰਨੀ ਛੇਤੀ ਪਹੁੰਚਦੀ ਹੈ ਅਤੇ ਮੈਂ ਉਸ ਨੂੰ ਕਿੰਨੀ ਛੇਤੀ ਲਿਖ

ਸਕਦੀ ਹਾਂ।
ਕੀ ਤੁਸੀਂ ਐਕਸ਼ਨ ਫ਼ਿਲਮ ਪ੍ਰੋਡਿਊਸ ਕਰਨ 'ਚ ਵੀ ਆਪਣਾ ਹੱਥ ਅਜ਼ਮਾਉਣਾ ਚਾਹੁੰਦੇ ਹੋ?
ਂ ਮੈਂ 'ਐਸਿਡ ਫੈਕਟਰੀ' ਕੀਤੀ ਸੀ ਪਰ ਇਹ ਨਿਰਾਸ਼ਾਜਨਕ ਰਹੀ। ਮੈਂ ਇਸ ਫ਼ਿਲਮ 'ਤੇ ਕਾਫੀ ਮਿਹਨਤ ਕੀਤੀ ਸੀ, ਬਹੁਤ ਸਖਤ ਸਿਖਲਾਈ ਵੀ ਲਈ ਸੀ, ਫਿਜ਼ੀਕਲੀ ਮੈਂ ਆਪਣੀ ਸਭ ਤੋਂ ਵਧੀਆ ਸ਼ੇਪ 'ਚ ਸੀ। ਇਸ  'ਤੇ ਕੰਮ ਕਰਨ 'ਚ ਮੈਨੂੰ ਕਾਫੀ ਮਜ਼ਾ ਆਇਆ। ਮੈਂ ਇਸ 'ਚ ਕਾਫੀ ਐਕਸ਼ਨ ਕੀਤਾ ਸੀ, ਜੋ ਫ਼ਿਲਮ ਦੇ ਆਖਰੀ ਰੂਪ 'ਚ ਮੈਨੂੰ ਨਜ਼ਰ ਹੀ ਨਹੀਂ ਆਇਆ। ਹਿੰਦੁਸਤਾਨ 'ਚ ਅਜੇ 'ਕਿਲ ਬਿਲ' ਨਹੀਂ ਬਣੀ ਅਤੇ ਜੇਕਰ ਬਣੇਗੀ ਤਾਂ ਕਿਹੜੀ ਅਦਾਕਾਰਾ ਹੈ, ਜੋ ਉਸ 'ਚ ਕੰਮ ਨਹੀਂ ਕਰਨਾ ਚਾਹੇਗੀ?
ਇਕ ਪ੍ਰੋਫੈਸ਼ਨਲ ਦੇ ਤੌਰ 'ਤੇ ਕੀ ਆਪਣੇ ਲਈ ਸਮਾਂ ਕੱਢ ਲੈਂਦੇ ਹੋ?
ਂ ਅਭਿਨੇਤਰੀਆਂ ਦੇ ਪੈਰਾਂ 'ਚ ਵਾਕਈ ਕੋਈ ਚੱਕਰ ਹੁੰਦਾ ਹੈ। ਅਸੀਂ ਲਗਾਤਾਰ ਆਪਣੀ ਫ਼ਿਲਮ ਦੀ ਸ਼ੂਟਿੰਗ, ਪ੍ਰਮੋਸ਼ਨ, ਅਨਾਊਂਸਮੈਂਟ ਅਤੇ ਐਂਡੋਰਸਮੈਂਟ ਲਈ ਇਕ ਥਾਂ ਤੋਂ ਦੂਜੀ ਥਾਂ ਟ੍ਰੈਵਲ ਕਰਦੇ ਰਹਿੰਦੇ ਹਾਂ। ਇਸ ਤਰ੍ਹਾਂ ਅਸੀਂ ਉਨ੍ਹਾਂ ਗੈਜ਼ੇਟਸ 'ਤੇ ਨਿਰਭਰ ਹੋ ਜਾਂਦੇ ਹਨ, ਜੋ ਅਸੀਂ ਆਪਣੇ ਨਾਲ ਰੱਖਦੇ ਹਾਂ।
ਤੁਸੀਂ ਸ਼ਾਇਦ ਸਕ੍ਰੈਬਲ ਖੇਡਣ ਦੇ ਬਹੁਤ ਸ਼ੌਕੀਨ ਹੋ?
ਂ ਸਕ੍ਰੈਬਲ ਮੇਰੀਆਂ ਮਨਪਸੰਦ ਗੇਮਜ਼ 'ਚੋਂ ਇਕ ਹੈ। ਜਦੋਂ ਮਲਾਇਕਾ (ਜ਼ਾਏਦ ਦੀ ਪਤਨੀ) ਗਰਭਵਤੀ ਸੀ ਤਾਂ ਉਸ ਦੇ ਆਖਰੀ ਹਫਤਿਆਂ ਦੌਰਾਨ ਅਸੀਂ ਖੂਬ ਸਕ੍ਰੈਬਲ ਖੇਡੀ। ਮੈਂ ਇਸ ਗੇਮ 'ਚ ਕਾਫੀ ਹਾਈਸਕੋਰਿੰਗ ਪਲੇਅਰ ਹਾਂ।
ਸਾਹਿਲ ਨਾਲ ਵਿਆਹ ਦੀ ਕੀ ਯੋਜਨਾ ਹੈ?
ਂ ਸਾਨੂੰ ਪਹਿਲੀ ਨਜ਼ਰ 'ਚ ਪਿਆਰ ਹੋ ਗਿਆ ਸੀ। ਜੇਕਰ ਤੁਹਾਡੇ ਵਿਚਾਰ ਅਤੇ ਤੁਹਾਡੀਆਂ ਕਦਰਾਂ-ਕੀਮਤਾਂ ਇਕੋ ਜਿਹੀਆਂ ਹੁੰਦੀਆਂ ਹਨ ਤਾਂ ਸਭ ਹੁੰਦਾ ਜਾਂਦਾ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਉਹ ਇਨਸਾਨ ਮਿਲਿਆ, ਜਿਸ 'ਤੇ ਮੈਂ ਯਕੀਨ ਕਰ ਸਕਦੀ ਹਾਂ। ਪਿਆਰ ਇਕ ਅਜਿਹਾ ਯੂਨੀਵਰਸਲ ਇਮੋਸ਼ਨ ਹੈ, ਜੋ ਤੁਹਾਨੂੰ ਮੁਸਕਰਾਉਣ ਦੀ ਵਜ੍ਹਾ ਦਿੰਦਾ ਹੈ। ਸਾਡਾ ਵਿਆਹ ਹੀ ਸਾਡੇ ਰਿਸ਼ਤੇ ਦਾ ਅਗਲਾ ਪੜਾਅ ਹੈ ਪਰ ਅਸੀਂ ਵਿਆਹ ਕਦੋਂ ਕਰਾਂਗੇ, ਅਜੇ ਇਹ ਤੈਅ ਨਹੀਂ ਹੋਇਆ। ਮੈਂ ਵੀ ਵਿਆਹ ਕਰਨ ਦੀ ਇੱਛਾ ਰੱਖਦੀ ਹਾਂ ਅਤੇ ਜਦੋਂ ਸਹੀ ਸਮਾਂ ਆਏਗਾ ਤਾਂ ਅਸੀਂ ਵਿਆਹ ਕਰ ਲਵਾਂਗੇ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਇਹ ਮੇਰਾ ਪੈਸ਼ਨ ਹੈ

Currency Converter

Amount:
From:
To:


Gurbani Radio


Gurbani - Sri Harmandir Sahib